ਤਸਕੀਨ ਪ੍ਰਸਿੱਧ ਚਿੰਤਕ ਤੇ ਸਾਹਿਤਕਾਰ ਹਨ, ਜਿਨ੍ਹਾਂ ਦੀਆਂ ਅਨੇਕਾਂ ਰਚਨਾਵਾਂ ਉਤਕ੍ਰਿਸ਼ਟ ਪੇਪਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਲੇਖ ਵਿੱਚ ਉਨ੍ਹਾਂ ਨੇ ਜਾਤੀ ਗੌਰਵ 'ਤੇ ਅਟੈਕ ਕੀਤਾ ਹੈ, ਕਿਉਂਕਿ ਜਾਤੀ ਗੌਰਵ ਸਾਮਾਜਿਕ ਏਕਤਾ ਤੇ ਸਮਾਜੀ ਚੇਤਨਾ ਲਈ ਖਤਰਨਾਕ ਹੈ। ਉਹ ਮਨੁੱਖਤਾ ਨੂੰ ਇਕਜੁਟ ਨਹੀਂ ਹੋਣ ਦੇਂਦਾ, ਜਿਸ ਕਰਕੇ ਹਾਕਮ ਸ਼੍ਰੇਣੀ ਤੇ ਸਰਮਾਏਦਾਰ ਲੁੱਟ ਖਸੁੱਟ ਕਰਦੇ ਹਨ ਤੇ ਗਰੀਬਾਂ ਦਾ ਸ਼ੋਸ਼ਣ ਹੁੰਦਾ ਹੈ। ਜ਼ਰੂਰੀ ਨਹੀਂ ਕਿ ਦੇਸ ਪੰਜਾਬ ਅਦਾਰਾ ਇਸ ਲੇਖ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ। ਪਰ ਫਿਰ ਵੀ ਇਹ ਬਹਿਸ ਦੇ ਲਈ ਮਹੱਤਵਪੂਰਨ ਏਜੰਡਾ ਹੈ। ਅਸੀਂ ਦਲਿਤ, ਸਿੱਖ ਤੇ ਮਾਰਕਸਵਾਦੀ ਚਿੰਤਕਾਂ ਨੂੰ ਇਸ ਬਹਿਸ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦੇਂਦੇ ਹਾਂ ਤਾਂ ਜੋ ਉਸਾਰੂ ਢੰਗ ਨਾਲ ਸਾਮਾਜਿਕ ਹਿੱਤਾਂ ਲਈ ਸੰਵਾਦ ਚਲਾਇਆ ਜਾ ਸਕੇ।
-ਸੰਪਾਦਕ
ਖੜਾ ਹੂੰ ਆਜ ਭੀ ਰੋਟੀ ਕੇ
ਚਾਰ ਹਰਫ਼ ਲਿਏ।
ਕਹਾਵਤ ਹੈ, ਭੁੱਖੇ ਨੂੰ ਕਿਸੇ ਨੇ ਬਾਤ ਪਾਈ 'ਦੋ ਤੇ ਦੋ', ਜਵਾਬ 'ਚਾਰ ਰੋਟੀਆਂ'। ਅੱਜ ਵੀ ਭੁੱਖੇ ਬੰਦੇ ਦੀ ਜੰਗ ਚਾਰ ਰੋਟੀਆਂ ਦੀ ਹੈ। ਚਮਕਾਰੇ ਮਾਰਦੀਆਂ ਇਮਾਰਤਾਂ/ਵਿਕਾਸ ਦਾ ਬੂਮ ਜਿਉਂ-ਜਿਉਂ ਉੱਪਰ ਜਾਂਦਾ ਹੈ, ਭੁੱਖੇ ਬੰਦੇ ਦੇ ਅੱਗਿਓਂ ਰੋਟੀਆਂ ਦਾ ਜੋੜ ਖੁੱਸਣ ਲੱਗ ਪੈਂਦਾ ਹੈ। ਬੰਦੇ ਸਾਹਮਣੇ ਕਰਮ ਸਿਧਾਂਤ 'ਖੁੱਲ੍ਹਣ' ਲੱਗਦਾ ਹੈ। ਸਥਿਤੀ ਦੇ ਕਾਰਨਾਂ ਦਾ ਇਲਾਜ ਉਹ ਹੋਰ ਕਿਤਿਉਂ ਲੱਭਣ ਲੱਗਦਾ ਹੈ। ਭਾਰਤ ਦਾ ਬਹੁਤ ਵੱਡਾ ਹਿੱਸਾ ਰੋਟੀ ਤੋਂ ਮੁਹਤਾਜ ਅੱਜ ਵੀ ਕਰਮ ਸਿਧਾਂਤ ਦੀ ਜਕੜ ਵਿੱਚ ਉੱਪਰਲੇ ਵਰਗ ਲਈ ਸੁੱਕੇ ਬਾਲਣ ਦਾ ਕੰਮ ਕਰ ਰਿਹਾ ਹੈ। ਹਿੰਦੁਸਤਾਨ ਦੀ ਤਰੱਕੀ ਦਾ ਰਾਹ ਉਹਨਾਂ ਦੇ ਸਿਰ ਤੋਂ ਹੋ ਕੇ ਲੰਘਦਾ ਹੈ।
'ਗਲੋਬਲੀ' ਪ੍ਰਵਚਨ ਠੂਠਾ ਫੜ ਕੇ ਮੰਗਣ ਅਤੇ ਦਿੱਤੇ ਦਾਨ ਨੂੰ ਆਪਸੀ ਸਾਂਝ ਤੇ ਭਾਈਚਾਰਾ ਆਖਦਾ ਹੈ। ਲੋਕਤੰਤਰੀ ਠੂਠਾ ਇਹ ਲਕੀਰ ਖਿੱਚਦਾ ਹੈ ਕਿ ਅੱਲ੍ਹਾ ਦੇ ਨਾਂ ਮੰਗਣਾ ਲੋਕਤੰਤਰ ਹੈ ਅਤੇ ਲੋਕਤੰਤਰੀ ਹਾਕਮਾਂ ਕੋਲ ਅੰਨ ਦਾ ਜ਼ਖ਼ੀਰਾ ਹੋਣ ਦਾ ਸਵਾਲ ਖੜ੍ਹਾ ਕਰਨਾ ਅਤੇ ਇਸ ਤੰਤਰ ਨੂੰ ਬਦਲ ਦੇਣ ਦੀ ਕਾਰਵਾਈ ਦੇਸ ਵਿਰੋਧੀ ਹੈ, ਹਿੰਸਾ ਹੈ, ਅੱਤਵਾਦ ਹੈ।
ਭਾਰਤ ਦਾ ਗਲੋਬਲੀ ਲੋਕਤੰਤਰ ਅਸਲ 'ਚ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਸਰਦਾਰੀ ਹੈ ਜੋ ਭੁੱਖ ਨੂੰ ਨਵੇਂ ਠੂਠੇ 'ਚ ਪਰੋਸ ਕੇ ਉੱਤੇ 'ਸ਼ੁੱਧ ਅਜ਼ਾਦੀ' ਦਾ ਲੇਬਲ ਚੰਬੇੜ ਦਿੰਦੀ ਹੈ। ਸੱਟੇ ਦੀ ਪੂੰਜੀ ਸੁਭਾਅ ਪੱਖੋਂ ਹੀ ਬ੍ਰਾਹਮਣਵਾਦੀ ਭਾਵ ''ਕਮਿਊਨਲ ਇਕਾਨਮੀ'' ਹੈ, ਜਿੱਥੇ ਪੁਰਾਣਾ ਜਾਤੀਵਾਦੀ ਤੰਤਰ ਤਬਾਹ ਹੋਣ ਦੀ ਬਜਾਏ ਗੌਰਵਾਂ ਰਾਹੀਂ ਠੋਸ ਹਕੀਕਤ ਧਾਰਨ ਕਰਦਾ ਹੈ। ਸੱਟੇ ਦੀ ਪੂੰਜੀ ਦਾ ਸੁਭਾਅ ਹੀ ਗੌਰਵਾਂ ਦੇ ਤਖ਼ਤ 'ਤੇ ਰਾਜ ਕਰਨਾ ਹੈ। ਇਸੇ ਨੂੰ ਹੀ ਅਰਾਜਨੀਤਕ ਯੁੱਗ ਕਹਿੰਦੇ ਹਨ, ਜਿੱਥੇ ਵੋਟਾਂ ਵੀ ਪੈਂਦੀਆਂ ਹਨ, ਸੱਤਾ ਵਿੱਚ ਹਿੱਸੇਦਾਰੀ ਵੀ ਮਿਲਦੀ ਹੈ, ਪਰੰਤੂ ਜਾਤੀ ਦੇ ਉੱਪਰਲੇ ਵਰਗ ਨੂੰ। ਗਲੋਬਲੀ ਪੂੰਜੀ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਸਾਂਝ ਜਿੰਨੀ ਮਜਬੂਤ ਹੋਵੇਗੀ ਜਾਤੀ ਗੌਰਵ ਓਨੇ ਹੀ ਪੱਕੇ ਹੋਣਗੇ, ਜਿੰਨੇ ਗੌਰਵ ਪੱਕੇ ਹੋਣਗੇ ਉੱਪਰਲੇ ਵਰਗ ਦਾ ਸੱਤਾ 'ਚੋਂ ਹਿੱਸਾ ਓਨਾ ਹੀ ਪਦਾਰਥਿਕ ਰੂਪ ਧਾਰਨ ਕਰੇਗੀ, ਹਿੱਸੇ ਦੀ ਸਾਂਝਦਾਰੀ ਜਿੰਨੀ ਪੱਕੀ ਹੋਵੇਗੀ, ਸਟੇਟ ਓਨੀ ਵਿਰਾਟ ਰੂਪ ਧਾਰੇਗੀ।
ਇਹਦੇ ਉਲਟ ਭੁੱਖ ਖਿਲਾਫ਼ ਜੰਗ ਲੜ ਰਹੇ ਵਿਚਾਰ ਜਮਾਤੀ ਸਾਂਝ 'ਚੋਂ ਰਾਜਨੀਤਕ ਚੇਤਨਾ ਪੈਦਾ ਕਰਦੇ ਹਨ ਅਤੇ ਜਾਤੀ, ਨਸਲੀ, ਧਾਰਮਿਕ ਵਲਗਣਾਂ ਦੀ ਪੀਡੀ ਹੱਦਬੰਦੀ ਨੂੰ ਤੋੜ ਕੇ ਮਨੁੱਖੀ ਹੋਂਦ ਨੂੰ ਚਿਤਵਦੇ ਹਨ। ਮਨੁੱਖੀ ਹੋਂਦ ਦੀ ਚੇਤਨਾ ਸਟੇਟ ਵਿਰੋਧੀ ਵਰਤਾਰਾ ਹੈ। ਸਟੇਟ ਐਥੇਨਿਕ ਪ੍ਰਵਚਨ ਨੂੰ ਪਹਿਲ ਦੇ ਕੇ ਮਨੁੱਖੀ ਚੇਤਨਾ ਨੂੰ ਕੁਰਾਹੇ ਪਾਉਂਦੀ ਅਤੇ ਪੀੜਤ ਮਨੁੱਖ ਦੇ ਮੁਕਤੀ ਪੰਧ ਨੂੰ ਆਪਣੇ ਮੁਫ਼ਾਦ ਲਈ ਵਰਤਣ ਲੱਗਦੀ ਹੈ। ਇਹਦੇ ਨਾਲ ਵਰਗੀ ਚੇਤਨਾ ਦੀ ਹੋਂਦ ਗਾਇਬ ਹੋਣ ਲੱਗਦੀ ਹੈ।
ਆਧੁਨਿਕ ਪੂੰਜੀ (ਉਦਯੋਗਿਕ ਪੂੰਜੀ) ਵਰਗੀ ਚੇਤਨਾ ਪੈਦਾ ਕਰਦੀ ਰਹੀ ਹੈ, ਪਰ ਇਹਦੀ ਉਤਰ-ਆਧੁਨਿਕ ਪਰਤ (ਫਾਇਨਾਂਸ ਕੈਪੀਟਲ) ਹਾਸ਼ੀਆਗਤ ਤਾਕਤਾਂ ਨੂੰ ਵਰਗੀ ਚੇਤਨਾ ਦੀ 'ਕਬਰ' 'ਤੇ ਖੜ੍ਹਾ ਕਰ ਦਿੰਦੀ ਹੈ; ਭਾਵ ਐਥੇਨਿਕ ਚੇਤਨਾ (ਜਾਤ, ਖੇਤਰ, ਨਸਲ ਆਦਿ) ਦਾ 'ਪ੍ਰਤੀਰੋਧੀ' ਸੰਕਲਪ ਜੋ ਇਹ ਖੜ੍ਹਾ ਕਰਦੀ ਹੈ ਉਹ ਅੰਤ ਇਹਦੇ ਆਪਣੇ ਹੱਕ ਵਿੱਚ ਭੁਗਤਣ ਲੱਗਦਾ ਹੈ। ਐਥੇਨਿਕ ਚੇਤਨਾ ਦੇ ਸ਼ੋਰ ਨਾਲ ਕਿਸੇ ਜਾਤ ਦੇ ਉੱਪਰਲੇ ਵਰਗ ਦੀ ਹੇਠਲੇ ਵਰਗ ਦੀ ਆਰਥਿਕ ਲੁੱਟ/ਦਮਨ ਨੂੰ ਅਪ੍ਰਤੱਖ ਬਣਾ ਦਿੱਤਾ ਜਾਂਦਾ ਹੈ। ਦਮਨ ਕਰਨ ਵਾਲਾ ਜਾਤੀ ਵਿਚਲਾ ਉÎਚ ਵਰਗ ਜਾਤੀ ਚੋਲੇ ਹੇਠ ਸੱਤਾ ਬਣਾਈ ਰੱਖਣ ਵਿੱਚ ਕਾਮਯਾਬ ਰਹਿੰਦਾ ਹੈ। ਕਿਸੇ ਜਾਤ ਦਾ ਉੱਪਰਲਾ ਵਰਗ ਸੱਤਾ ਵਾਸਤੇ ਹੇਠਲੇ ਵਰਗ ਨੂੰ ਆਪਣੇ ਲਈ ਵਰਤਦਾ ਹੈ (ਕਿਉਂਕਿ ਲੋਕਤੰਤਰ ਵੋਟ ਪਰਚੀਆਂ ਨਾਲ ਚਲਦਾ ਹੈ ਅਤੇ ਇਸ ਤੰਤਰ ਨੂੰ ਚਲਾਉਣ ਲਈ ਪਰਚੀਆਂ ਵੱਖ-ਵੱਖ ਜਾਤਾਂ 'ਚੋਂ ਆਉਣ ਕਰਕੇ ਐਥੇਨਿਕ ਗਰੁੱਪਾਂ ਦੇ ਉੱਪਰਲੇ ਵਰਗ ਦੀ ਹਿੱਸੇਦਾਰੀ ਲਾਜ਼ਮੀ ਹੈ), ਉਦਾਹਰਨ ਲਈ ਜੱਟ ਸਭਾ, ਰਾਮਗੜ੍ਹੀਆ, ਪਰਜਾਪਤ, ਕਬੀਰ ਪੰਥ, ਰਵਿਦਾਸ, ਬਾਲਮੀਕ ਸਭਾਵਾਂ ਦੀ ਉਤਪਤੀ ਹੁੰਦੀ ਹੈ ਜਿਹੜੀਆਂ ਪ੍ਰਤੀਰੋਧ (ਜਾਤੀ ਵਿਕਾਸ) ਦੇ ਨਾਂ ਹੇਠ ਆਪਣੇ ਗੌਰਵਾਂ ਨੂੰ ਬਲ ਬਖ਼ਸ਼ਦੀਆਂ ਹਨ।
ਜਾਤ ਜਿੰਨੀ ਦਰੜੀ ਹੋਵੇਗੀ ਹੱਦਬੰਦੀ ਓਨੀ ਜ਼ਿਆਦਾ ਪੱਕੀ ਹੋਵੇਗੀ। ਦਰੜੀਆਂ ਹੋਈਆਂ ਜਾਤਾਂ ਵਿਚਲਾ ਉੱਪਰਲਾ ਵਰਗ ਇਤਿਹਾਸ ਵਿਚਲੇ ਸਾਮਾਜਿਕ ਦਮਨ ਦੇ ਪ੍ਰਵਚਨਾਂ ਰਾਹੀਂ ਬਿਆਨਾਂ ਦੀ ਝੜੀ ਲਾ ਦਿੰਦਾ ਹੈ ਅਤੇ ਇਹ 'ਦਿਸਦਾ' ਸੱਚ ਆਰਥਿਕ ਦਮਨ ਦੀ ਨਿਰੰਤਰਤਾ ਨੂੰ ਪੱਕਿਆਂ ਕਰਦਾ ਸਮਾਜ ਅੰਦਰ ਵਰਗ ਭਾਵ ਆਰਥਿਕ ਦਮਨ ਵਾਲੀ ਪ੍ਰਮੁੱਖ ਵਿਰੋਧਤਾਈ ਨਾਲ ਟਕਰਾਉਣ ਦੀ ਬਜਾਏ ਸਾਮਾਜਿਕ ਪਾੜੇ ਨੂੰ ਪੱਕਿਆਂ ਕਰਦਾ ਸਮਾਜ ਅੰਦਰ ਜਾਤੀ ਨਫ਼ਰਤ ਦੇ ਪ੍ਰਚਾਰ ਦਾ ਸਾਧਨ ਬਣ ਜਾਂਦਾ ਹੈ। ਇਹ ਦਮਿਤ ਧਿਰ ਨੂੰ ਵਰਤਦਿਆਂ ਗੌਰਵੀ ਸੰਕਲਪਾਂ ਅਤੇ ਮਨੁੱਖਾਂ ਦਰਮਿਆਨ ਨਫ਼ਰਤ ਨੂੰ ਸਿੰਜਦਾ ਹੈਜਮੌਨਿਕ ਵਿਚਾਰਾਂ ਨੂੰ ਠੋਸ ਹਕੀਕੀ ਸ਼ਕਲ ਵਿੱਚ ਢਾਲਦਾ ਜਾਂਦਾ ਹੈ। ਇਸ ਅਵਾਜ਼ ਨੂੰ ਉੱਚੇ ਤੋਂ ਉੱਚੇ ਥੜੇ ਤੋਂ ਪ੍ਰਸਾਰਿਤ ਕੀਤਾ ਜਾਣ ਲੱਗਦਾ ਹੈ। ਉਪਰੋਕਤ ਸਭਾਵਾਂ ਦੀ ਨਿਰੰਤਰਤਾ ਦੇ ਠੋਸ ਹੋਣ ਲਈ ਇਹਨਾਂ ਸੰਸਥਾਵਾਂ ਅਧੀਨ ਪੂੰਜੀ ਇਕੱਠੀ ਹੋਣ ਲੱਗਦੀ ਹੈ, ਤਾਂ ਕਿ ਉਹ ਸੰਸਥਾਵਾਂ ਜਾਤੀ ਗੌਰਵਾਂ ਨੂੰ ਬਲ ਬਖ਼ਸ਼ਦੀਆਂ ਰਹਿਣ। ਬ੍ਰਾਹਮਣਵਾਦੀ ਵਿਚਾਰਧਾਰਾ ਅਧੀਨ ਜਾਤਾਂ ਦੀ ਸਾਮਾਜਿਕ ਵੰਡ 'ਚ ਹਰ ਜਾਤ ਹਾਕਮ ਵਿਚਾਰ ਨੂੰ ਆਤਮਸਾਤ ਕਰਕੇ ਉੱਪਰ ਹੋਣ ਦਾ ਮੁਕਾਬਲਾ ਕਰਦੀ ਹੋਈ ਜਾਤੀ ਮੁਕਾਬਲੇਬਾਜ਼ੀ ਦਾ ਸ਼ਿਕਾਰ ਹੋ ਜਾਂਦੀ ਹੈ।
ਧਿਆਨ 'ਚ ਰੱਖਣ ਵਾਲੀ ਇਹ ਗੱਲ ਹੈ ਕਿ ਭਾਰਤ ਵਿੱਚ ਗਲੋਬਲੀ ਪੂੰਜੀ ਦੀ ਆਮਦ ਨਾਲ ਇੱਥੇ ਦਲਿਤ ਚੇਤਨਾ ਦੇ ਅੰਤਰਗਤ ਦਲਿਤ ਸਾਹਿਤ/ਸੰਸਥਾ ਦਾ ਉਦੈ ਹੋਇਆ ਜੋ ਦਲਿਤ ਲੋਕਾਂ ਦੀ ਮੁਕਤੀ ਦੇ ਨਾਂ ਹੇਠ ਹੈਜਮੌਨਿਕ ਵਿਚਾਰਾਂ ਪ੍ਰਤੀ ਪ੍ਰਤੀਰੋਧ ਸੀ, ਪਰ ਜਾਤਾਂ ਦੀ ਦਰਜੇਬੰਦੀ (ਹਿਰਾਰਕੀਕਲ ਤੰਤਰ) ਅਧੀਨ ਜਦੋਂ ਜਾਤਾਂ ਗੌਰਵ ਦੀ ਲੜਾਈ ਲੜ ਰਹੀਆਂ ਹੋਣ, ਤਾਂ ਦਲਿਤ ਸ਼ਬਦ ਅਰਥਹੀਣ ਤੇ ਬੇਥਵਾ ਹੋ ਜਾਂਦਾ ਹੈ। ਡਾ. ਅੰਬੇਦਕਰ ਨੇ ਜਾਤੀ ਤੰਤਰ ਨੂੰ ਤੋੜਨ ਦਾ ਹੱਲ ਅੰਤਰਜਾਤੀ ਵਿਆਹ ਨੂੰ ਚੁਣਿਆ, ਪਰੰਤੂ ਇਹ ਤਾਂ ਹੀ ਸੰਭਵ ਹੈ, ਜੇ ਅੰਤਰਜਾਤੀ ਭਾਈਚਾਰਕ ਸਾਂਝ ਹੋਵੇ ਜੋ ਗੌਰਵੀ ਤੰਤਰ ਅਧੀਨ ਨਾਮੁਮਕਿਨ ਹੈ। ਇਹ ਵਰਗੀ ਸਾਂਝ ਅਧੀਨ ਹੀ ਮੁਮਕਿਨ ਹੈ। ਪ੍ਰਤੱਖ ਰੂਪ 'ਚ ਤਾਂ 'ਦਲਿਤਵਾਦ' ਹਾਸ਼ੀਆਗਤ ਲੋਕਾਂ ਦਾ ਪ੍ਰਤੀਰੋਧ ਜਾਪਦਾ ਹੈ, ਪਰੰਤੂ ਅਪ੍ਰਤੱਖ ਰੂਪ 'ਚ ਇਹ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਪੱਕਿਆਂ ਕਰਦਾ ਹੈ।
ਇਹ ਕਿਤੇ ਨਹੀਂ ਦਿਸਦਾ ਕਿ 'ਚਾਰ ਰੋਟੀਆਂ' ਕਹਿਣ ਵਾਲਾ ਬ੍ਰਾਹਮਣ ਹੈ ਜਾਂ ਦਲਿਤ। ਉਸ ਦੀ ਜ਼ਿੰਦਗੀ ਦੀ ਮੁੱਖ ਵਿਰੋਧਤਾਈ ਦੋ ਤੇ ਦੋ ਦਾ ਰੋਟੀ ਹੋ ਜਾਣਾ ਭਾਵ ਆਰਥਿਕ ਕੰਗਾਲੀ ਹੈ ਜੋ ਉੱਪਰਲੇ ਵਰਗ ਦੀ ਲੁੱਟ ਨੇ ਬਖਸ਼ੀ ਹੈ ਅਤੇ ਇਸ ਨੂੰ ਪੱਕਿਆਂ/ਸਦੈਵ ਬਣਾਈ ਰੱਖਣ ਵਾਸਤੇ ਵਿਰੋਧਤਾਈ, ਜਾਤੀ ਵੰਡ ਦਾ ਸਿਲਸਿਲਾ ਬਣਾਇਆ, ਤਾਂ ਕਿ ਲੁੱਟ ਦਾ ਸੂਤਰ ਹੱਥੋਂ ਨਾ ਨਿਕਲ ਜਾਵੇ। ਪਹਿਲੇ ਮੁੱਖ ਨਿਸ਼ਾਨੇ, ਕਿਰਤੀਆਂ ਦੀ ਕੰਗਾਲੀ ਨੂੰ ਬਣਾਈ ਰੱਖਣ ਵਾਸਤੇ ਦੁਨੀਆਂ 'ਚ ਸਭ ਤੋਂ ਵੱਖਰੇ ਤਰੀਕੇ ਨਾਲ ਜਾਤੀ ਵੰਡ ਦੀ ਵਿਚਾਰਧਾਰਾ ਨੂੰ ਤਿਆਰ ਕੀਤਾ ਗਿਆ ਅਤੇ ਇਹ ਤਰੀਕਾ ਅੱਜ 'ਲੋਕਤੰਤਰ' ਗਲੋਬਲੀ ਪੂੰਜੀ ਲਈ ਸਭ ਤੋਂ ਕਾਰਗਰ ਸਿੱਧ ਹੋਇਆ ਹੈ। ਬ੍ਰਾਹਮਣਵਾਦੀ ਵਿਚਾਰਧਾਰਾ ਦੇ ਹਰ ਸਮੇਂ ਨਵੇਂ ਨਕੋਰ ਰਹਿਣ ਦਾ ਗੁਰ ਹਿੰਦੁਸਤਾਨ ਦੇ ਆਕਾਵਾਂ ਨੂੰ ਪਿਛਲੇ ਡੇਢ ਸੌ ਸਾਲ ਤੋਂ ਕਿਤੇ ਵੱਧ ਸਮਝ ਆ ਗਿਆ ਹੈ।
ਅੱਜ ਮੰਡੀ ਦੇ ਲੋਕਤੰਤਰ 'ਚ ਤਾਂ ਹੈਜਮਨੀ ਨੂੰ ਇਹ ਵਰਦਾਨ ਸਾਬਿਤ ਹੋਇਆ ਹੈ। ਅਸੀਂ ਪ੍ਰਮੁੱਖ ਵਿਰੋਧਤਾਈ (ਆਰਥਿਕ ਲੁੱਟ ਆਧਾਰਿਤ ਸਮਾਜ) ਦੀ ਬਜਾਏ ਦੂਸਰੇ ਦਰਜੇ ਦੀ ਵਿਰੋਧਤਾਈ (ਜਾਤੀ ਆਧਾਰਿਤ ਸਮਾਜ) ਨਾਲ ਖਹਿਣ ਲੱਗਦੇ ਹਾਂ ਜਦੋਂ ਕਿ ਅਸੀਂ ਪ੍ਰਮੁੱਖ ਵਿਰੋਧਤਾਈ ਨਾਲ ਲੜਦਿਆਂ ਹੀ ਦੂਸਰੀ ਦੀ ਜੜ੍ਹ ਜਾਂ ਚੇਤਨਾ ਤੱਕ ਪਹੁੰਚ ਸਕਦੇ ਹਾਂ। ਜਾਤੀ ਆਧਾਰਿਤ ਸਮਾਜ ਨਾਲ ਲੜਨ ਵਾਲਿਆਂ ਨੂੰ ਇਹ ਚੇਤਨਾ ਵੀ ਪ੍ਰਮੁੱਖ ਵਿਰੋਧਤਾਈ 'ਤੇ ਜਿੱਤ ਪ੍ਰਾਪਤ ਕਰਕੇ ਹੋਈ ਹੈ ਜਿਹੜੇ ਸਾਮਾਜਿਕ ਗਤੀਸ਼ੀਲਤਾ ਵੇਲੇ ਮਾਲੀ ਤਰਸੇਵੇਂ 'ਚੋਂ ਬਾਹਰ ਆ ਗਏ ਸਨ ਅਤੇ ਹੁਣ ਉਹਨਾਂ ਦਾ ਜਾਤੀ ਗੌਰਵ ਸੱਤਾ ਦੀ ਹਿੱਸੇਦਾਰੀ ਕਾਰਨ ਗਲੋਬਲੀ ਸੱਤਾ ਦੇ ਪ੍ਰਵਚਨ ਦਾ ਹੀ ਪ੍ਰਸਾਰ ਹੈ।
ਸਾਢੇ ਚਾਰ ਦਹਾਕੇ ਪਹਿਲਾਂ ਹਰੀ ਕ੍ਰਾਂਤੀ ਦੇ ਵਰਤਾਰੇ ਦੀ ਪ੍ਰਤੀਉਪਜ ਵਰਗੀ ਚੇਤਨਾ ਹੀ ਸੀ, ਕਿਉਂਕਿ ਖੇਤੀ ਦੇ ਪੂੰੁਜੀਵਾਦੀ ਪ੍ਰਬੰਧ ਨੇ ਵਾਸਤਵਿਕ ਸੰਬੰਧਾਂ ਵਿੱਚ ਵਰਗੀ ਵਿਸਫ਼ੋਟ ਕੀਤਾ, ਜਿਸ ਦਾ ਸਿੱਟਾ ਵਰਗੀ ਚੇਤਨਾ ਹੋ ਨਿਬੜਿਆ। ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਅਤਰਜੀਤ ਆਦਿ ਦੀ ਕਲਮ ਵਿੱਚੋਂ ਇਹੋ ਵਰਗੀ ਚੇਤਨਾ ਉਬਾਲਾ ਮਾਰਦੀ ਹੈ ਤਾਂ ਉਹ ਖੇਤ ਮਜ਼ਦੂਰ ਅਤੇ ਕਿਸਾਨ ਦੀ ਸਟੇਟ ਵੱਲੋਂ ਸਾਂਝੀ ਲੁੱਟ ਉੱਪਰ ਕਲਮ ਰੱਖ ਦਿੰਦੇ ਹਨ। ਉਹਨਾਂ ਨੇ ਵਰਗ ਆਧਾਰਿਤ ਸਮਾਜ ਦੀ ਪ੍ਰਮੁੱਖ ਵਿਰੋਧਤਾਈ ਨੂੰ ਰਾਜਨੀਤਕ ਚੇਤਨਾ ਨਾਲ ਮਾਪ ਲਿਆ ਸੀ। ਸਿੱਧੇ ਰੂਪ 'ਚ ਕਿਸਾਨ ਖੇਤ ਮਜ਼ਦੂਰ ਨੂੰ ਲੁੱਟਦਾ ਦਿਖਾਈ ਦਿੰਦਾ ਹੈ, ਪਰੰਤੂ ਕਿਸਾਨ ਦੀ ਹੋਂਦ ਖੇਤ ਮਜ਼ਦੂਰ ਦੀ ਲੁੱਟ ਉੱਪਰ ਹੀ ਟਿਕੀ ਹੋਈ ਹੈ, ਕਿਉਂਕਿ ਅਦਿੱਖ ਰੂਪ 'ਚ ਸਟੇਟ ਕਿਸਾਨ ਦੀਆਂ ਰਗਾਂ ਘੁੱਟ ਰਹੀ ਹੈ। ਉਸ ਦੇ ਪੱਲੇ ''ਤੂੜੀ'' ਬਚਦੀ ਹੈ। ਵਰਗੀ ਚੇਤਨਾ ਦੀ ਪ੍ਰਮੁੱਖ ਵਿਰੋਧਤਾਈ ਸੰਤ ਰਾਮ ਉਦਾਸੀ ਤੇ ਲਾਲ ਸਿੰਘ ਦਿਲ ਨੂੰ ਦਿਖਾਈ ਦਿੰਦੀ ਹੈ। ਉਹ ਦਰੜੇ ਹੋਏ ਲੋਕਾਂ (ਦਲਿਤ) ਨੂੰ ਵਰਗ ਚੇਤਨਾ ਰਾਹੀਂ ਕਿਸਾਨ ਅਤੇ ਖੇਤ ਮਜ਼ਦੂਰ ਦੀ ਸਾਂਝ ਨਾਲ ਅਦਿੱਖ ਸਟੇਟ ਦਮਨ/ਲੁੱਟ ਦੇ ਖ਼ਿਲਾਫ਼ ਵਰਗੀ ਨੀਤੀ ਪੇਸ਼ ਕਰਦਿਆਂ ਆਪਣੇ ਚਿੰਤਨ ਦਾ ਵਿਸਥਾਰ ਕਰਦੇ ਹਨ।
ਗਲ ਲਗ ਕੇ ਸੀਰੀ ਦੇ ਜੱਟ ਰੋਵੇ
ਬੋਹਲਾਂ ਵਿੱਚੋਂ ਨੀਰ ਵਗਿਆ
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
ਤੂੜੀ ਵਿੱਚੋਂ ਪੁੱਤ ਬੱਗਿਆ।
ਸੰਤ ਰਾਮ ਉਦਾਸੀ ਅਨੁਸਾਰ ਕਿਸਾਨ+ਖੇਤ ਮਜ਼ਦੂਰ ਦੀ ਮਿਹਨਤ ਦੇ ਮੁੱਲ ਦਾ ਹਾਸਿਲ ਤੂੜੀ ਹੀ ਬਚਦੀ ਹੈ ਅਤੇ ਲਾਲ ਸਿੰਘ ਦਿਲ ਤਾਂ ਇਸ ਤੂੜੀ ਦੇ ਹਾਸਿਲ ਨੂੰ ਵੀ ਤੋੜ ਦਿੰਦਾ ਹੈ,
ਰੱਸੇ ਤੁੜਾਏ ਜਾ ਰਹੇ
ਤੂੜੀ ਖਿੰਡਾਈ ਜਾ ਰਹੀ
ਕੁੱਪਾਂ ਦੁਆਲੇ ਪੁਲਸੀਏ,
ਏਧਰ ਤੇ ਓਧਰ ਜਾ ਚੜ੍ਹੇ।
ਲਾਲ ਸਿੰਘ ਦਿਲ ਵਰਗੀ ਚੇਤਨਾ ਦੀ ਨੀਤੀ ਵਜੋਂ ਕਿਸਾਨ ਦੀ ਉਸ ਚੇਤਨਾ ਨੂੰ ਵਰਗ ਸੰਘਰਸ਼ 'ਚ ਲਿਆਉਣਾ ਚਾਹੁੰਦਾ ਹੈ ਜਿਸ ਨੂੰ ਅਦਿੱਖ ਰੂਪ 'ਚ ਸਟੇਟ ਲੁੱਟ ਰਹੀ ਹੈ ਅਤੇ ਉੱਪਰਲੇ ਵਰਗ ਤੋਂ ਲਿਆ ਕਰਜ਼ਾ ਨਾ ਮੋੜਨ ਤੇ ਸਟੇਟ+ਸ਼ਾਹੂਕਾਰ ਦੀ ਸਾਂਝ ਨੂੰ ਵੀ ਇਹਨਾਂ ਦਾ ਹਾਸਿਲ ਨਹੀਂ ਰਹਿਣ ਦੇਣਾ ਚਾਹੁੰਦੀ। ਇਹ ਚਿੰਤਕ ਅਦਿੱਖ ਠੋਸ ਹਕੀਕਤਾਂ ਤੋਂ ਪਰਦਾ ਚੁੱਕਦੇ ਵਰਗੀ ਸਾਂਝ ਦਾ ਸੂਤਰ ਪੇਸ਼ ਕਰਦੇ ਹਨ। 'ਫਾਲਿਆਂ ਤੋਂ ਤਿੱਖੇ ਦੰਦ' ਵਿੱਚ ਦਿਲ ਜੱਟ ਨੂੰ ਜਾਤ ਦੀ ਬਜਾਏ ਵਰਗਾਂ ਵਿੱਚ ਤੋੜ ਦਿੰਦਾ ਹੈ-
ਮੈਂ ਜੱਟ
ਜੱਟਾਂ ਦੀਆਂ ਵੋਟਾਂ ਸਭੋ ਮੇਰੀਆਂ
ਸਿਨਮੇ ਅਫ਼ੀਮਾਂ ਸਭੋ ਮੇਰੀਆਂ
ਜੱਟਾਂ ਘਰ ਬਿਜਲੀ ਮਸ਼ੀਨਰੀ
ਗੈਰਜ਼ਾਂ ਗੁਦਾਮਾਂ ਵਿੱਚ
ਖਾਦਾਂ ਦੀਆਂ ਢੇਰੀਆਂ
ਉਹ ਵੀ ਕੋਈ ਜੱਟ ਨੇ
ਫਾਲਿਆਂ ਤੋਂ ਤਿੱਖੇ ਦੰਦ ਜਿਨ੍ਹਾਂ ਦੇ।
ਸਟੇਟ ਕਦੇ ਸੌਂਦੀ ਨਹੀਂ। 'ਗੌਰਵੀ' ਹਿੱਤ ਹਮੇਸ਼ਾਂ ਕਾਮਾਵਰਗ ਲਈ ਆਤਮਘਾਤੀ ਹੁੰਦੇ ਹਨ। ਸਟੇਟ ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਦੀ ਖੇਤ ਮਜ਼ਦੂਰ+ਕਿਸਾਨ ਦੀ ਸਾਂਝ ਦੀ ਨੀਤੀ ਵਾਲੀ ਵਰਗੀ ਚੇਤਨਾ/ਸੰਘਰਸ਼/ਰਾਜਨੀਤੀ ਨੂੰ ਜਾਤੀ ਗੌਰਵਾਂ ਦੀ ਸਿਆਸਤ ਹੇਠਾਂ ਦਫ਼ਨ ਕਰਕੇ, ਉਹਨਾਂ 'ਤੇ ਵੀ ਜਾਤੀ ਵੰਡ ਦੀਆਂ ਮੋਹਰਾਂ ਲਾ ਦੇਣਾ ਚਾਹੁੰਦੀ ਹੈ। ਪਰ ਵਰਗੀ ਚੇਤਨਾ ਹੀ ਰਾਜਨੀਤਕ ਜੰਗ ਹੈ ਅਤੇ ਜਾਤੀ (ਖੇਤਰੀ, ਨਸਲੀ ਆਦਿ) ਗੌਰਵ ਦਾ ਪ੍ਰਤੀਰੋਧ' ਲੁਟੀਂਦੇ ਵਰਗ ਲਈ ਪੁੱਠਪੈਰੇ ਹੋਣਾ ਹੈ ਭਾਵ ਫਾਸ਼ੀਵਾਦ ਵੱਲ ਜਾਂਦਾ ਰਾਹ ਜਿੱਥੇ ਹੈਜਮੌਨਿਕ ਵਿਚਾਰ ਜੇਤੂ ਹਾਸਾ ਹੱਸਦੇ ਹਨ।

"ਵਰਗੀ ਚੇਤਨਾ ਹੀ ਰਾਜਨੀਤਕ ਜੰਗ ਹੈ ਅਤੇ ਜਾਤੀ (ਖੇਤਰੀ, ਨਸਲੀ ਆਦਿ) ਗੌਰਵ ਦਾ ਪ੍ਰਤੀਰੋਧ' ਲੁਟੀਂਦੇ ਵਰਗ ਲਈ ਪੁੱਠਪੈਰੇ ਹੋਣਾ ਹੈ ਭਾਵ ਫਾਸ਼ੀਵਾਦ ਵੱਲ ਜਾਂਦਾ ਰਾਹ ਜਿੱਥੇ ਹੈਜਮੌਨਿਕ ਵਿਚਾਰ ਜੇਤੂ ਹਾਸਾ ਹੱਸਦੇ ਹਨ।"
ReplyDeleteਬਿਲਕੁਲ ਠੀਕ ਕਿਹਾ...'ਦਲਿਤਵਾਦ' ਰਿਐਕ੍ਸ੍ਹ੍ਨਰੀ ਵਰਤਾਰਾ ਹੈ ਤੇ ਹਰ ਅਜੇਹਾ ਉਥਾਨ ਅੰਤ ਵਿਚ ਹਾਕਮ ਜਮਾਤ ਦੇ ਹਿਤ ਵਿਚ ਹੀ ਭੁਗਤ ਜਾਂਦਾ ਹੈ...ਇਹ ਗੱਲ ਸਾਰੀਆਂ ਰਿਐਕ੍ਸ੍ਹ੍ਨਰੀ ਲਹਿਰਾਂ ਤੇ ਲਾਗੂ ਹੁੰਦੀ ਹੈ