deshpunjabtimes.blogspot.com

Saturday, 8 October 2011

ਭਈਆਂ ਦਾ ਪੰਜਾਬ ਬੇਲੀਓ, ਹੁਣ ਭਈਆਂ ਦਾ ਪੰਜਾਬ \ ਪ੍ਰੋ. ਬਲਵਿੰਦਰਪਾਲ ਸਿੰਘ




ਭਈਆਂ ਦੀ ਵਧ ਰਹੀ ਗਿਣਤੀ ਕਾਰਨ ਪੰਜਾਬੀਆਂ ਦੀ ਹੋਂਦ ਗੁਆਚਣ ਲੱਗੀ



ਪਿਛਲੀ ਅੱਧੀ ਸਦੀ ਪੰਜਾਬੀ ਖਾਸਕਰ ਸਿੱਖ ਪੰਜਾਬ ਨੂੰ ਵੱਧ ਅਧਿਕਾਰਾਂ ਜਾਂ ਖੁਦਮੁਖਤਿਆਰੀ ਲਈ ਲੜਦੇ ਰਹੇ ਹਨ ਪਰ ਲਗਦਾ ਹੈ ਕਿ ਨਵੀਂ ਸਦੀ ਵਿਚ ਇਹ ਮੰਗ ਉਠਾਉਣ ਲੱਗਿਆਂ ਵੀ ਸ਼ਾਇਦ ਉਨ੍ਹਾਂ ਨੂੰ ਮੂੰਹ 'ਚ ਉਂਗਲ ਪਾ ਕੇ ਸੋਚਣ ਲਈ ਮਜਬੂਰ ਹੋਣਾ ਪਵੇ। ਇਸ ਦਾ ਕਾਰਨ ਇਹ ਹੈ ਕਿ ਪਿਛਲੀ ਸਦੀ ਦੇ ਅਖੀਰਲੇ ਤਿੰਨ ਦਹਾਕਿਆਂ 'ਚ ਪ੍ਰਵਾਸੀ ਮਜ਼ਦੂਰਾਂ ਦੀ ਵਧਦੀ ਆਮਦ ਨੇ ਸੂਬੇ ਦੇ ਵੱਸੋਂ ਤਵਾਜ਼ਨ ਨੂੰ ਬੜਾ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਇਸ ਵਰਤਾਰੇ ਦਾ ਪ੍ਰਭਾਵ ਰਾਜ ਦੀ ਸਮੁੱਚੀ ਆਰਥਕ, ਰਾਜਸੀ ਅਤੇ ਸਾਮਾਜਿਕ ਹਾਲਤ ਉੱਪਰ ਪਿਆ ਸਪੱਸ਼ਟ ਨਜ਼ਰ ਆ ਰਿਹਾ ਹੈ।
' ਦੇਸ  ਪੰਜਾਬ' ਦੇ ਸਰਵੇ ਮੁਤਾਬਕ ਇਸ ਵਕਤ ਪੰਜਾਬ ਵਿਚ ਪੱਕੇ ਤੌਰ'ਤੇ ਵੱਸ ਚੁੱਕੇ ਇਨ੍ਹਾਂ ਲੋਕਾਂ ਦੀ ਗਿਣਤੀ 40 ਲੱਖ ਤੋਂ ਵੀ ਉੱਪਰ ਹੋ ਚੁੱਕੀ ਹੈ। ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਇਕ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ 37 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਅਤੇ ਉਨ੍ਹਾਂ ਦੇ ਟੱਬਰ ਇਸ ਸਮੇਂ ਪੰਜਾਬ ਵਿਚ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਬਹੁਤੀ ਗਿਣਤੀ ਇਕੱਲੇ ਬਿਹਾਰ ਤੋਂ ਆਏ ਲੋਕਾਂ ਦੀ ਹੈ। ਸਰਵੇ ਮੁਤਾਬਕ ਪ੍ਰਵਾਸੀ ਮਜ਼ਦੂਰ ਹਰ ਵਰ੍ਹੇ 350 ਕਰੋੜ ਰੁਪਏ ਕਮਾ ਕੇ ਆਪਣੇ ਰਾਜਾਂ ਨੂੰ ਭੇਜ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਤੋਂ ਬਾਹਰਲੇ ਦੇਸ਼ਾਂ ਜਾਂ ਰਾਜਾਂ ਨੂੰ ਪ੍ਰਵਾਸ ਕਰਨ ਵਾਲੇ ਲੋਕਾਂ ਦੀ ਗਿਣਤੀ 15 ਲੱਖ ਦੇ ਕਰੀਬ ਹੈ ਅਤੇ ਇਨ੍ਹਾਂ ਵੱਲੋਂ ਪੰਜਾਬ ਨੂੰ ਭੇਜਿਆ ਜਾਂਦਾ ਪੈਸਾ ਪ੍ਰਵਾਸੀ ਮਜ਼ਦੂਰਾਂ ਵੱਲੋਂ ਲਿਜਾਏ ਜਾ ਰਹੇ ਪੈਸੇ ਨਾਲੋਂ ਬਹੁਤ ਘੱਟ ਹੈ। ਪੰਜਾਬ ਵਿਚੋਂ ਕਮਾਇਆ ਪੈਸਾ ਬਾਹਰਲੇ ਰਾਜਾਂ ਵਿਚ ਚਲੇ ਜਾਣ ਕਾਰਨ ਪੰਜਾਬ ਦੀ ਮੰਡੀ ਹੀ ਨਹੀਂ ਸੁੰਗੜਦੀ, ਸਗੋਂ ਇਸ ਦੇ ਵਿਕਾਸ ਉੱਪਰ ਵੀ ਉਸ ਦਾ ਅਸਰ ਪੈ ਰਿਹਾ ਹੈ।
ਪੰਜਾਬ ਨੇ ਪਿਛਲੇ 30-35 ਸਾਲਾਂ ਵਿਚ 37 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਹੈ ਪਰ 30 ਲੱਖ ਪੰਜਾਬੀ ਇਸ ਸਮੇਂ ਬੇਰੁਜ਼ਗਾਰ ਹੋਏ ਬੈਠੇ ਹਨ। ਪੰਜਾਬੀ ਸ਼ਹਿਰਾਂ ਅਤੇ ਕਸਬਿਆਂ ਵਿਚ ਛੋਟੀ ਦੁਕਾਨਦਾਰੀ, ਕਾਰੀਗਰੀ, ਉਸਾਰੀ ਕੰਮ ਵਰਗੇ ਧੰਦਿਆਂ ਵਿਚੋਂ ਬਾਹਰ ਨਿਕਲ ਰਹੇ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਹੁਣ ਅਜਿਹੇ ਕੰਮਾਂ ਉੱਪਰ ਸਰਦਾਰੀ ਕਾਇਮ ਹੋ ਗਈ ਹੈ। ਭਈਏ ਪੰਜਾਬ ਵਿਚ ਰਿਕਸ਼ਾ ਲੈ ਕੇ ਆਏ ਸਨ, ਹੁਣ ਉਹ, ਛੋਟੇ-ਛੋਟੇ ਢਾਬੇ, ਕੱਪੜੇ ਦੀਆਂ ਦੁਕਾਨਾਂ, ਮੀਟ ਦੀਆਂ ਦੁਕਾਨਾਂ, ਜਿਊਲਰਜ਼, ਪੇਂਟ  ਆਦਿ ਦੀਆਂ ਦੁਕਾਨਾਂ ਪਾ ਕੇ ਸ਼ਾਹ ਬਣੇ ਬੈਠੇ ਹਨ। ਬਿਲਡਿੰਗ ਨਾਲ ਸੰਬੰਧਿਤ ਕਾਰੀਗਰ ਜਿਵੇਂ ਰਾਜ ਮਿਸਤਰੀ, ਲੱਕੜ ਮਿਸਤਰੀ, ਪੱਥਰ ਲਾਉਣ ਵਾਲੇ, ਸੈਨੇਟਰੀ ਆਦਿ ਦਾ ਕੰਮ ਕਰਨ ਵਾਲੇ ਆਦਿ ਸਭ ਵੱਡੀ ਗਿਣਤੀ ਵਿਚ ਇਹ ਪ੍ਰਵਾਸੀ ਲੋਕ ਹੀ ਹਨ। ਸ਼ਹਿਰਾਂ ਵਿਚ ਸਭ ਦੁਕਾਨਾਂ 'ਤੇ ਹੈਲਪਰ ਅਤੇ ਸਬਜ਼ੀਆਂ ਆਦਿ ਵੇਚਣ 'ਚ ਇਨ੍ਹਾਂ ਦੀ ਭਰਮਾਰ ਹੈ। ਹੁਣ ਕਢਾਈਆਂ, ਬੁਣਾਈਆਂ ਆਦਿ ਵਿਚ ਵੀ ਇਹ ਵਿਸ਼ੇਸ਼ ਸਥਾਨ ਰੱਖਦੇ ਹਨ।
ਪੰਜਾਬੀ ਤਾਂ ਰਾਜਗਿਰੀ ਤੇ ਖੇਤੀ ਦਾ ਕੰਮ ਛੱਡ ਕੇ ਖਾੜੀ ਦੇਸ਼ਾਂ, ਅਮਰੀਕਾ, ਕਨੇਡਾ, ਇੰਗਲੈਂਡ, ਆਸਟਰੇਲੀਆ, ਯੂਰਪ ਆਦਿ ਵਿਚ ਜਾ ਵਸੇ ਹਨ, ਪਰ ਇਹ ਕੰਮ ਭਈਆਂ ਨੇ ਸੰਭਾਲ ਲਏ ਹਨ। ਇਨ੍ਹਾਂ ਖੇਤਰਾਂ ਵਿਚ ਪੰਜਾਬੀਆਂ ਲਈ ਅੱਗੇ ਤੋਂ ਰਸਤਾ ਹੀ ਬੰਦ ਹੋ ਗਿਆ ਹੈ। ਪ੍ਰਵਾਸੀ ਮਜ਼ਦੂਰਾਂ ਦੇ ਵੱਡੀ ਗਿਣਤੀ ਵਿਚ ਇਥੇ ਆ ਵਸਣ ਨੇ ਰਾਜ ਦੀ ਭਾਸ਼ਾਈ, ਸਭਿਆਚਾਰਕ ਤੇ ਸਮਾਜਕ ਬਣਤਰ ਨੂੰ ਹੀ ਉਖਾੜਨਾ ਆਰੰਭ ਕਰ ਦਿੱਤਾ ਹੈ। ਪੰਜਾਬ ਤੇਜ਼ੀ ਨਾਲ ਹਿੰਦੀ ਭਾਸ਼ੀ ਸੂਬਾ ਬਣਨ ਵੱਲ ਵਧ ਰਿਹਾ ਹੈ। ਲੁਧਿਆਣੇ, ਜਲੰਧਰ ਅਤੇ ਹੋਰਨਾਂ ਸ਼ਹਿਰਾਂ ਵਿਚ ਲੱਗ ਰਹੀਆਂ ਭੋਜਪੁਰੀ ਫਿਲਮਾਂ ਇਸ ਗੱਲ ਦੀਆਂ ਗਵਾਹ ਕਿ ਭਈਆਂ ਦਾ ਪੰਜਾਬ ਵਿਚ ਰਾਜ ਹੋਣ ਲੱਗਾ ਹੈ। ਇਹ ਆਪਣੇ ਆਪ ਵਿਚ ਖਤਰੇ ਦੀ ਘੰਟੀ ਹੈ। ਪੰਜਾਬ ਵਿਚ ਪੰਜਾਬੀ ਫਿਲਮਾਂ ਨਾਲੋਂ ਭੋਜਪੁਰੀ ਫਿਲਮਾਂ ਨੂੰ ਜ਼ਿਆਦਾ ਇਸੇ ਲਈ ਪਸੰਦ ਕੀਤਾ ਜਾ ਰਿਹਾ ਹੈ, ਕਿਉਂਕਿ ਭੋਜਪੁਰੀ ਫਿਲਮਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਜੇਕਰ ਅਖਬਾਰਾਂ ਦੀ ਗੱਲ ਕੀਤੀ ਜਾਵੇ ਤਾਂ ਰਾਜ ਵਿਚ ਇਸ ਸਮੇਂ ਪੰਜਾਬੀ ਅਖਬਾਰਾਂ ਦੀ ਕੁੱਲ ਛਪਣ ਗਿਣਤੀ 7 ਲੱਖ ਤੋਂ ਵੱਧ ਨਹੀਂ, ਜੋ 1990 ਤੋਂ ਬਾਅਦ ਕੋਈ ਖਾਸ ਵਧੀ ਨਹੀਂ, ਪਰ ਹਿੰਦੀ ਅਖਬਾਰਾਂ ਦੀ ਛਪਣ ਗਿਣਤੀ 1990 'ਚ 5-6 ਲੱਖ ਤੋਂ ਵਧ ਕੇ 12-13 ਲੱਖ ਨੂੰ ਜਾ ਅੱਪੜੀ ਹੈ। ਇਸ ਤਰ੍ਹਾਂ ਵਿਚਾਰਾਂ ਦੇ ਪ੍ਰਚਾਰ ਤੇ ਪਸਾਰ ਦਾ ਵੱਡਾ ਸਾਧਨ ਮੀਡੀਆ ਵੀ ਪੰਜਾਬੀਆਂ ਹੱਥੋਂ ਨਿਕਲਦਾ ਜਾ ਰਿਹਾ ਹੈ। ਜ਼ਿਆਦਾ ਅਹਿਮ ਗੱਲ ਇਹ ਹੈ ਕਿ ਭਈਆਂ ਦੀ ਗਿਣਤੀ ਲਗਾਤਾਰ ਬੜੀ ਤੇਜ਼ੀ ਨਾਲ ਵਧ ਰਹੀ ਹੈ ਤੇ ਇਥੇ ਪੱਕੇ ਤੌਰ 'ਤੇ ਵੱਸਣ ਦਾ ਰੁਝਾਨ ਵੀ ਵਧ ਰਿਹਾ ਹੈ। ਪੱਕੇ ਤੌਰ 'ਤੇ ਕਲੋਨੀਆਂ ਵਿਚ ਵੱਸੇ ਲੋਕਾਂ ਨੇ ਰਾਸ਼ਨ ਕਾਰਡ ਤੇ ਵੋਟਰ ਕਾਰਡ ਬਣਵਾ ਲਏ ਹਨ। ਕੁਝ ਕੁ ਇਲਾਕਿਆਂ ਵਿਚ ਇਨ੍ਹਾਂ ਨਵੇਂ ਬਸ਼ਿੰਦਿਆਂ ਨੇ ਆਪਣੇ ਆਪ ਨੂੰ ਜਥੇਬੰਦ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਹੜੇ ਲੋਕ ਪੱਕੇ ਤੌਰ 'ਤੇ ਇਥੇ ਵੱਸ ਗਏ ਹਨ ਉਹ ਆਪਣੇ ਆਪ ਨੂੰ ਪੰਜਾਬ ਦੇ ਬਸ਼ਿੰਦੇ ਹੀ ਸਮਝਦੇ ਹਨ। ਉਨ੍ਹਾਂ ਦੇ ਬੱਚੇ ਇਥੇ ਹੀ ਜੰਮ ਪਲ ਰਹੇ ਹਨ। ਕਾਫੀ ਸਮੇਂ ਤੋਂ ਆਪਣੇ ਬੱਚਿਆਂ ਨੂੰ ਇਥੋਂ ਦੇ ਸਕੂਲਾਂ ਵਿਚ ਪੜ੍ਹਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬੀਆਂ ਦੇ ਬੱਚੇ ਕੌਨਵੈਂਟ ਅਤੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹ ਕੇ ਹਿੰਦੀ ਸਿੱਖ ਰਹੇ ਹਨ ਅਤੇ ਇਸ ਦੇ ਉਲਟ ਭਈਆਂ ਦੇ ਬੱਚੇ ਸਰਕਾਰੀ ਤੇ ਪੰਜਾਬੀ ਸਕੂਲਾਂ ਵਿਚ ਪੜ੍ਹ ਕੇ ਪੰਜਾਬੀ। ੰਜਾਬੀਆਂ ਦੇ ਘਰਾਂ ਵਿਚ ਹਿੰਦੀ ਬੋਲੀ ਜਾ ਰਹੀ ਹੈ ਅਤੇ ਭਈਏ ਪੰਜਾਬੀ ਬੋਲਣਾ ਸਿੱਖ ਰਹੇ ਹਨ।
ਪੰਜਾਬ ਦੇ ਲੋਕ ਪਿੰਡਾਂ ਦੇ ਪਿੰਡ ਖਾਲੀ ਕਰਕੇ ਪੱਛਮੀ ਦੇਸ਼ਾਂ ਵੱਲ ਤੁਰੀ ਜਾ ਰਹੇ ਹਨ ਅਤੇ ਲੁਧਿਆਣਾ ਤੇ ਚੰਡੀਗੜ੍ਹ ਦੀਆਂ ਭਈਆ ਕਲੋਨੀਆਂ ਦੀ ਤਰਜ਼ 'ਤੇ ਸਾਊਥਾਲ, ਸਰੀ ਆਦਿ ਵਸਾ ਰਹੇ ਹਨ। ਯੂ.ਪੀ., ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਲੋਕ ਪੰਜਾਬ ਵਿਚ ਆ ਡੇਰੇ ਜਮਾ ਰਹੇ ਹਨ ਤੇ ਇਸ ਧਰਤੀ ਨੂੰ ਆਪਣੀ ਧਰਤੀ ਬਣਾ ਰਹੇ ਹਨ। ' ਦੇਸ  ਪੰਜਾਬ' ਦੀ ਟੀਮ ਵੱਲੋਂ ਇਨ੍ਹਾਂ ਲੋਕਾਂ ਦੀਆਂ ਕਲੋਨੀਆਂ, ਫੈਕਟਰੀਆਂ ਦਾ ਇਕ ਰਾਜ ਵਿਆਪੀ ਅਧਿਐਨ ਕੀਤਾ ਗਿਆ। ਇਸ ਅਧਿਐਨ ਦੀ ਵਿਸਥਾਰਤ ਰਿਪੋਰਟ ਦੀਆਂ ਲੱਭਤਾਂ ਦਿਲਚਸਪ, ਹੈਰਾਨੀਜਨਕ, ਡਰਾਉਣੀਆਂ ਤੇ ਅਦਭੁੱਤ ਹਨ। ਪੰਜਾਬ ਦੀਆਂ ਸਸਤੀ ਲੇਬਰ ਦੀਆਂ ਲੋੜਾਂ ਨੇ ਇਨ੍ਹਾਂ ਲੋਕਾਂ ਦੇ ਪੰਜਾਬ ਆਉਣ ਦਾ ਰਾਹ ਖੋਲ੍ਹਿਆ ਤੇ ਇਥੋਂ ਦੀਆਂ ਉਨ੍ਹਾਂ ਰਾਜਾਂ ਦੇ ਮੁਕਾਬਲੇ ਅੱਛੀਆਂ ਉਜਰਤਾਂ ਅਤੇ ਕੰਮ ਦੀਆਂ ਹਾਲਤਾਂ ਨੇ ਪੂਰੀ ਹਿੰਦੀ ਬੈਲਟ ਨੂੰ ਹੀ ਇਸ ਪਾਸੇ ਆਕਰਸ਼ਤ ਕਰ ਲਿਆ। ਯੂ.ਪੀ., ਬਿਹਾਰ ਤੇ ਮੱਧ ਪ੍ਰਦੇਸ਼ ਵਿਚ ਇਕ ਮਜ਼ਦੂਰ ਦੀ ਇਕ ਦਿਹਾੜੀ ਦੀ ਉਜਰਤ 15 ਤੋਂ ਲੈ ਕੇ 25 ਰੁਪਏ ਤੱਕ ਹੈ। ਪੰਜਾਬ ਵਿਚ ਇਹ ਮਜ਼ਦੂਰ 50 ਤੋਂ ਲੈ ਕੇ 70 ਰੁਪਏ ਤੱਕ ਦਿਹਾੜੀ ਲੈ ਰਹੇ ਹਨ। ਇਥੇ ਉਹ ਆਪਣੇ ਮਾਲਕਾਂ ਦੇ ਉਨ੍ਹਾਂ ਪ੍ਰਤੀ ਵਤੀਰੇ ਵਿਚ ਵੀ ਜ਼ਮੀਨ ਅਸਮਾਨ ਦਾ ਫਰਕ ਦੇਖਦੇ ਹਨ। ਪਿੰਡਾਂ ਵਿਚ ਕਿਸਾਨਾਂ ਦੇ ਪੱਕੇ ਨੌਕਰਾਂ ਦੇ ਰੂਪ ਵਿਚ ਕੰਮ ਕਰਨ ਵਾਲੇ ਮਜ਼ਦੂਰ ਜਾਂ ਸ਼ਹਿਰਾਂ ਵਿਚ ਘਰਾਂ 'ਚ ਨੌਕਰ ਦੇ ਰੂਪ ਵਿਚ ਕੰਮ ਕਰਨ ਵਾਲੇ ਇਹ ਮਜ਼ਦੂਰ ਘਰ ਦੇ ਮੈਂਬਰ ਵਾਂਗ ਰਹਿੰਦੇ ਹਨ। ਆਪਣੇ ਰਾਜਾਂ ਵਿਚ ਉੱਚੀਆਂ ਜਾਤਾਂ ਨਾਲ ਸੰਬੰਧਿਤ ਇਹ ਲੋਕ ਜਿਹੜੇ ਕੰਮ ਕਰਨ ਤੋਂ ਸੰਗ ਮਹਿਸੂਸ ਕਰਦੇ ਹਨ, ਪੰਜਾਬ ਆ ਕੇ ਉਹ ਕੰਮ ਕਰਨ ਤੋਂ ਵੀ ਉਹ ਹਿਚਕਚਾਹਟ ਮਹਿਸੂਸ ਨਹੀਂ ਕਰਦੇ ਤੇ ਦੂਸਰਾ ਉਹ ਇਨ੍ਹਾਂ ਕੰਮਾਂ ਵਿਚ ਚੋਖਾ ਕਮਾ ਲੈਂਦੇ ਹਨ। ਇਥੋਂ ਕਮਾ ਕੇ ਗਏ ਲੋਕਾਂ ਦੇ ਪੱਕੇ ਹੁੰਦੇ ਘਰ, ਲੱਥਦੇ ਕਰਜ਼ੇ ਅਤੇ ਕੁਝ ਸਫਲਤਾ ਦੀਆਂ ਹੋਰ ਕਹਾਣੀਆਂ ਇਨ੍ਹਾਂ ਰਾਜਾਂ ਦੇ ਲੋਕਾਂ ਨੂੰ ਪੰਜਾਬ ਵੱਲ ਆਕਰਸ਼ਤ ਕਰਦੀਆਂ ਹਨ।
ਹੁਣ ਭਈਆਂ ਦੀ ਵਧ ਰਹੀ ਭਰਮਾਰ, ਵਸੋਂ ਦੇ ਜੌਗਰਾਫੀਏ ਦਾ ਤਵਾਜ਼ਨ ਬਦਲ ਰਹੀ ਹੈ। ਇਸ ਤੋਂ ਇਲਾਵਾ ਇਹ ਖੇਤਰੀ ਆਧਾਰ 'ਤੇ ਵੀ ਵਿਚਰਦੇ ਹਨ ਜਿਵੇਂ ਬਿਹਾਰੀ, ਯੂ.ਪੀ., ਉੜੀਸਾ ਵਾਲੇ ਆਦਿ। ਹੁਣ ਜਿਉਂ-ਜਿਉਂ ਇਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਭਈਆਂ ਦੀ ਵਧ ਰਹੀ ਗਿਣਤੀ ਨੇ ਸਾਮਾਜਿਕ ਅਤੇ ਆਰਥਿਕ ਜਨ-ਜੀਵਨ ਦੇ ਨਾਲ-ਨਾਲ ਪੰਜਾਬ ਦੇ ਰਾਜਨੀਤਕ ਅਮਲ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਸ ਤੌਰ 'ਤੇ ਭਾਜਪਾ ਅਤੇ ਕਾਂਗਰਸ ਮੁੱਖ ਤੌਰ 'ਤੇ ਇਨ੍ਹਾਂ 'ਚ ਆਧਾਰ ਸਥਾਪਤ ਕਰ ਰਹੀਆਂ ਹਨ। ਅਕਾਲੀ ਗਰੁੱਪਾਂ ਦੀ ਦਿਲਚਸਪੀ ਇਨ੍ਹਾਂ 'ਚ ਬਹੁਤੀ ਨਹੀਂ। ਪਰ ਖੇਤੀਬਾੜੀ ਸੈਕਟਰ 'ਚ ਕੰਮ ਕਰਦੇ ਪ੍ਰਵਾਸੀਆਂ ਨੂੰ ਇਹ ਵਰਤਣ ਦੀ ਪ੍ਰਕਿਰਿਆ 'ਚ ਸ਼ਾਮਿਲ ਹਨ। ਵੋਟਾਂ ਦੀ ਰਾਜਨੀਤੀ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਇਥੇ ਰਾਜਨੀਤਕ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਅੱਜ ਇਹ ਸਿਰਫ ਦੂਸਰੀਆਂ ਪਾਰਟੀਆਂ ਦੇ ਵੋਟ ਬੈਂਕ ਹਨ। ਉਹ ਦਿਨ ਵੀ ਦੂਰ ਨਹੀਂ, ਜਦੋਂ ਇਨ੍ਹਾਂ ਦੇ ਆਪਣੇ ਲੀਡਰ ਵੀ ਖੜ੍ਹੇ ਹੋਣਗੇ ਤੇ ਆਪਣੀਆਂ ਰਾਜਨੀਤਕ ਪਾਰਟੀਆਂ ਵੀ ਬਣਾਉਣਗੇ।
90ਵਿਆਂ ਤੱਕ ਤਾਂ ਇਹ ਰੁਝਾਨ ਸੀ ਕਿ ਇਨ੍ਹਾਂ ਪ੍ਰਵਾਸੀਆਂ ਦੀਆਂ ਵੋਟਾਂ ਵਿਸ਼ੇਸ਼ ਲੋਕਾਂ ਦੁਆਰਾ ਬਣਾਈਆਂ ਅਤੇ ਬੰਦੀ ਬਣਾ ਕੇ ਭੁਗਤਾਈਆਂ ਜਾਂਦੀਆਂ ਸਨ। ਇਨ੍ਹਾਂ ਨੂੰ ਖਰੀਦਣ ਲਈ ਪ੍ਰਕਿਰਿਆ ਵੀ ਜਾਰੀ ਸੀ। ਪਰ ਹੁਣ ਇਨ੍ਹਾਂ ਦੀ ਸੋਚ 'ਚ ਤਬਦੀਲੀ ਆ ਰਹੀ ਹੈ। ਹੁਣ ਸ਼ਹਿਰਾਂ 'ਚ ਇਨ੍ਹਾਂ ਦੇ ਸਮੂਹ ਪ੍ਰਵਾਸੀਆਂ ਦੀ ਰਜਿਸਟ੍ਰੇਸ਼ਨ ਕਰ ਰਹੇ ਹਨ। ਮੈਂਬਰਸ਼ਿੱਪ ਕੱਟਦੇ ਹਨ। ਰਾਸ਼ਨ ਕਾਰਡ ਬਣਾ ਰਹੇ ਹਨ ਅਤੇ ਵੋਟਾਂ ਬਣਵਾ ਰਹੇ ਹਨ। ਇਨ੍ਹਾਂ ਰਾਜਨੀਤਕ ਪ੍ਰਕਿਰਿਆ 'ਚ ਹਿੱਸਾ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ। ਇਹ ਆਪਣੀ ਤਾਕਤ ਦਾ ਵਿਖਾਵਾ ਵੀ ਸ਼ੁਰੂ ਕਰ ਰਹੇ ਹਨ।
                              ਕਣਕ ਨੂੰ  ਪੈ ਗਈ ਵਾਢੀ ਭਈਆ ਜੀ ਆ ਗ ਈ  ਵਿਸਾਖੀ        ਦਲ ਪਹਿਲਾਂ ਪੰਜਾਬ ਦੇ ਹਿੱਤਾਂ ਦਾ ਦਮ ਭਰਦਾ ਸੀ ਪਰ ਉਸ ਵੱਲੋਂ ਵੀ ਇਸ ਮਸਲੇ ਬਾਰੇ ਕੋਈ ਗੰਭੀਰਤਾ ਨਹੀਂ ਵਿਖਾਈ ਜਾ ਰਹੀ।
ਆਰਥਿਕ, ਸਾਮਾਜਿਕ ਤੇ ਰਾਜਨੀਤਕ ਹਿੱਤਾਂ ਦੇ ਟਕਰਾਅ ਅਤੇ ਇਨ੍ਹਾਂ ਬਸਤੀਆਂ ਵਿਚੋਂ ਪੈਦਾ ਹੋਣ ਵਾਲੇ ਅਪਰਾਧ ਦਾ ਸਿੱਟਾ ਇਕ ਅਜਿਹੇ ਨਸਲੀ ਤਣਾਅ ਵਿਚ ਵੀ ਨਿਕਲੇਗਾ, ਜਿਹੜਾ ਪੰਜਾਬ ਦੇ ਮੂਲ ਵਾਸੀਆਂ ਅਤੇ ਪੰਜਾਬ ਦੀ ਭਈਆ ਅਬਾਦੀ ਵਿਚ ਪੈਦਾ ਹੋਵੇਗਾ। ਇਹ ਤਣਾਅ ਮਜ਼੍ਹਬੀ ਤਣਾਅ ਨਾਲੋਂ ਜ਼ਿਆਦਾ ਗਹਿਰਾ ਤੇ ਗੰਭੀਰ ਹੋਵੇਗਾ। ਆਉਣ ਵਾਲੇ ਸਮੇਂ ਵਿਚ ਪੰਜਾਬ 'ਚ ਆਸਾਮ ਵਾਲੇ ਹਾਲਾਤ ਬਣਨ ਦੀ ਸੰਭਾਵਨਾ ਪੈਦਾ ਹੋ ਰਹੀ ਹੈ। ਹਾਲੇ ਤੱਕ ਇਨ੍ਹਾਂ ਲੋਕਾਂ ਦੀ ਅਬਾਦੀ ਦਾ ਅਨੁਪਾਤ ਘੱਟ ਹੈ ਤੇ ਉਂਜ ਵੀ ਅਜੇ ਇਹ ਆਰਥਿਕ ਤੌਰ 'ਤੇ ਜ਼ਿਆਦਾ ਅਸੁਰੱਖਿਅਤ ਹਨ। ਪਹਿਲੀਆਂ ਪਰਵਾਸੀ ਪੀੜ੍ਹੀਆਂ ਉਂਜ ਵੀ ਹਰ ਥਾਂ ਜਾ ਕੇ ਥੋੜ੍ਹਾ ਡਰ ਕੇ ਤੇ ਦੱਬ ਕੇ ਰਹਿੰਦੀਆਂ ਹਨ। ਪਰ ਇਨ੍ਹਾਂ ਪੰਜਾਬੀ ਭਈਆਂ ਦੀਆਂ ਅਗਲੀਆਂ ਪੀੜ੍ਹੀਆਂ ਇੰਜ ਨਹੀਂ ਰਹਿਣਗੀਆਂ।
ਵੱਖ-ਵੱਖ ਕਾਨੂੰਨੀ ਵਿਵਸਥਾਵਾਂ ਦੁਆਰਾ ਗੈਰ-ਪੰਜਾਬੀ ਤੇ ਖਾਸ ਕਰਕੇ ਹਿੰਦੀ ਬੈਲਟ 'ਚੋਂ ਆ ਰਹੀ ਅਣ-ਸਿਖਿਅਤ ਲੇਬਰ ਦੇ ਇਥੇ ਪੱਕੇ ਤੌਰ 'ਤੇ ਵਸੇਬੇ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ 'ਤੇ ਆ ਡੇਰੇ ਜਮਾ ਰਹੇ ਅਵਾਰਾ ਤੇ ਬੇਕਾਰ ਕਿਸਮ ਦੇ ਲੋਕਾਂ ਨੂੰ ਵੀ ਆਖਰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣਾ ਪਵੇਗਾ। ਸਿਰਫ ਸਿਖਿਅਤ ਲੇਬਰ ਨੂੰ ਹੀ ਇਥੇ ਵਸਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਜਿਹੇ ਮਾਮਲੇ 'ਚ ਅਣਗਹਿਲੀ ਲੰਬੇ ਸਮੇਂ ਬਾਅਦ ਜ਼ਿਆਦਾ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰੇਗੀ ਅਤੇ ਉਦੋਂ ਇਸ ਸਮੱਸਿਆ ਨਾਲ ਨਿਪਟਣ ਲਈ ਜ਼ਿਆਦਾ ਸਖਤ ਕਦਮ ਚੁੱਕਣੇ ਪੈਣਗੇ। ਇਸ ਕਰਕੇ ਪੰਜਾਬ ਸਰਕਾਰ ਤੇ ਪੰਜਾਬ ਦੀ ਰਾਜਨੀਤਕ ਲੀਡਰਸ਼ਿਪ ਨੂੰ ਇਸ ਮਸਲੇ ਵੱਲ ਧਿਆਨ ਦੇਣਾ ਹੀ ਪਵੇਗਾ।

                                         ਭਈਆ ਦੀ ਗਡੀ ਭਰ ਕੇ ਪੰਜਾਥ ਆਈ
 
ਸਰਕਾਰ ਦਾ ਇਹ ਫਰਜ਼ ਬਣਦਾ ਸੀ ਕਿ ਉਹ ਇਸ ਮਾਮਲੇ ਨਾਲ ਜੁੜੇ ਕੁਝ ਨਾਜ਼ੁਕ ਅਤੇ ਮਹੱਤਵਪੂਰਨ ਨੁਕਤਿਆਂ ਨੂੰ ਧਿਆਨ ਵਿਚ ਰੱਖ ਕੇ ਸਮੱਸਿਆ ਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਇਸ ਬਾਰੇ ਕੋਈ ਅਗਾਊਂ ਨੀਤੀ ਤਿਆਰ ਕਰੇ। ਪੰਜਾਬ ਦੇ ਲੋਕਾਂ 'ਚ ਵੀ ਰੁਜ਼ਗਾਰ ਦੀ ਭਾਲ ਲਈ ਕਨੇਡਾ, ਅਮਰੀਕਾ, ਇੰਗਲੈਂਡ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਜਾ ਪੈਸੇ ਕਮਾਉਣ ਦੀ ਰੁੱਚੀ ਆਮ ਵੇਖਣ ਨੂੰ ਮਿਲਦੀ ਹੈ ਪਰ ਦੁਨੀਆਂ ਦੀ ਹਰੇਕ ਸਮਝਦਾਰ ਸਰਕਾਰ ਨੇ ਇਸ ਮਾਮਲੇ 'ਚ ਆਪਣੇ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੋਈ ਨਾ ਕੋਈ ਨੀਤੀ ਜ਼ਰੂਰ ਬਣਾਈ ਹੋਈ ਹੈ। ਹਰੇਕ ਦੇਸ਼ ਦੀ ਸਰਕਾਰ ਇਸ ਮਾਮਲੇ 'ਚ ਆਪਣੇ ਦੇਸ਼ ਅੰਦਰ ਰਾਜਸੀ, ਆਰਥਿਕ ਅਤੇ ਸਭਿਆਚਾਰਕ ਅਸੰਤੁਲਨ ਪੈਦਾ ਹੋਣ ਪ੍ਰਤੀ ਹਮੇਸ਼ਾ ਚੌਕਸ ਰਹਿੰਦੀ ਹੈ। ਸਾਡੇ ਆਪਣੇ ਦੇਸ਼ 'ਚ ਕਈ ਸੂਬਿਆਂ ਦੀਆਂ ਸਰਕਾਰਾਂ ਰਾਜਸਥਾਨ, ਹਿਮਾਚਲ ਅਤੇ ਜੰਮੂ-ਕਸ਼ਮੀਰ ਨੇ ਅਜਿਹੇ ਕਾਨੂੰਨ ਬਣਾਏ ਹੋਏ ਹਨ ਕਿ ਬਾਹਰਲੇ ਸੂਬਿਆਂ ਤੋਂ ਆ ਕੇ ਦੇਸ਼ ਦਾ ਕੋਈ ਨਾਗਰਿਕ ਉਥੇ ਜਾਇਦਾਦ ਨਹੀਂ ਖਰੀਦ ਸਕਦਾ। ਇਸ ਤੋਂ ਵੀ ਅੱਗੇ ਜਾ ਕੇ ਪੰਜਾਬ ਦਾ ਮਾਮਲਾ ਆਪਣੀ ਹੀ ਕਿਸਮ ਦਾ ਹੈ। ਇਸ ਨੂੰ ਲੁੱਟਣ ਤੇ ਕੁੱਟਣ ਦੀਆਂ ਵਿਉਂਤਬੰਦੀਆਂ ਤੇ ਸਾਜ਼ਿਸ਼ਾਂ ਲਗਾਤਾਰ ਜਾਰੀ ਹਨ। ਪਰ ਸਮੂਹ ਪੰਜਾਬੀਆਂ ਨੂੰ ਇਸ ਭਿਅੰਕਰ ਖਤਰੇ ਵਿਰੁੱਧ ਇਹ ਡਟਵੀਂ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿਚ ਵੋਟ ਦਾ ਹੱਕ ਕਿਸੇ ਤਰ੍ਹਾਂ ਵੀ ਨਹੀਂ ਦਿੱਤਾ ਜਾਣਾ ਚਾਹੀਦਾ ਅਤੇ ਜਿਨ੍ਹਾਂ ਦੀਆਂ ਵੋਟਾਂ ਬਣ ਚੁੱਕੀਆਂ ਹਨ ਉਨ੍ਹਾਂ ਦੀਆਂ ਕੈਂਸਲ ਕੀਤੀਆਂ ਜਾਣ। ਦੂਜਾ ਪੰਜਾਬ ਵਿਚ ਇਨ੍ਹਾਂ ਦੇ ਜਾਇਦਾਦ ਖਰੀਦਣ 'ਤੇ ਪਾਬੰਦੀ ਲਾਈ ਜਾਵੇ ਅਤੇ ਇਨ੍ਹਾਂ ਨੂੰ ਰਾਸ਼ਨ ਕਾਰਡ ਮੁਹੱਈਆ ਕਰਵਾ ਕੇ ਇਨ੍ਹਾਂ ਦੇ ਇਥੇ ਪੱਕੇ ਵਸੇਬੇ ਦਾ ਅਧਾਰ ਬਣਾਉਣ ਦੀ ਸਿਆਸੀ ਸਾਜ਼ਿਸ਼ ਉੱਤੇ ਸਖਤੀ ਨਾਲ ਰੋਕ ਲਾਈ ਜਾਵੇ। ਇਸ ਮਾਮਲੇ 'ਚ ਸਫਲਤਾ ਮਿਲਣੀ ਏਨੀ ਆਸਾਨ ਨਹੀਂ ਹੈ। ਪੰਜਾਬ ਦੇ ਫਿਰਕਾਪ੍ਰਸਤ ਲੋਕ ਇਸ ਮਸਲੇ 'ਤੇ ਫਿਰਕੂ ਸਫਬੰਦੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਬਾਹਰੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਨੂੰ ਪੰਜਾਬੀ ਅਤੇ ਸਿੱਖੀ ਨੂੰ ਖੋਰਾ ਲਾਉਣ ਦੀ ਸਿਆਸੀ ਸਾਜ਼ਿਸ਼ ਨੂੰ ਸਿਰੇ ਚੜ੍ਹਾਉਣ ਲਈ ਵਰਤਿਆ ਜਾਵੇ। ਇਸ ਤੋਂ ਇਲਾਵਾ ਇਹ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਸਰਕਾਰ ਅਜਿਹਾ ਕਾਨੂੰਨ ਬਣਾਏ ਜਿਸ ਤਹਿਤ ਸਰਕਾਰੀ ਨੌਕਰੀਆਂ 'ਚ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇ ਅਤੇ ਉਸ ਹਾਲਤ ਵਿਚ ਹੀ ਕਿਸੇ ਬਾਹਰਲੇ ਸੂਬੇ ਦੇ ਵਿਅਕਤੀ ਦੀ ਨਿਯੁਕਤੀ ਕੀਤੀ ਜਾਵੇ। ਜੇਕਰ ਕਿਸੇ ਪੋਸਟ ਲਈ ਪੰਜਾਬ ਵਿਚ ਢੁਕਵਾਂ ਉਮੀਦਵਾਰ ਨਾ ਹੋਵੇ। ਦੂਜਾ ਪ੍ਰਾਈਵੇਟ ਕੰਪਨੀਆਂ ਅਤੇ ਉਦਯੋਗ ਫੈਕਟਰੀਆਂ 'ਚ ਲੇਬਰ ਭਰਤੀ ਕਰਨ ਦੇ ਮਾਮਲੇ 'ਚ ਪੰਜਾਬੀਆਂ ਲਈ ਇਕ ਨਿਸ਼ਚਿਤ ਕੋਟਾ ਲਾਜ਼ਮੀ ਕਰਾਰ ਦਿੱਤਾ ਜਾਵੇ, ਹਰੇਕ ਪ੍ਰਾਈਵੇਟ ਫਰਮ ਲਈ ਇਹ ਜ਼ਰੂਰੀ ਕਰਾਰ ਦਿੱਤਾ ਜਾਵੇ ਕਿ ਉਹ ਸਰਕਾਰ ਵੱਲੋਂ ਨਿਸ਼ਚਿਤ ਕੋਟੇ ਦੇ ਨਿਯਮਾਂ ਅੰਦਰ ਰਹਿ ਕੇ ਹੀ ਮੁਲਾਜ਼ਮਾਂ ਦੀ ਭਰਤੀ ਕਰੇਗੀ।
ਅਕਸਰ ਦੇਖਣ 'ਚ ਆਉਂਦਾ ਹੈ ਕਿ ਸਸਤੀ ਲੇਬਰ ਦੇ ਲਾਲਚ 'ਚ ਪ੍ਰਾਈਵੇਟ ਕੰਪਨੀਆਂ ਅਤੇ ਇੰਡਸਟਰੀ ਨੇ ਸੌ ਫੀਸਦੀ ਹੀ ਬਾਹਰਲੇ ਸੂਬਿਆਂ ਦੇ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ। ਇਸ ਨਾਲ ਪੰਜਾਬ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਵੱਡੇ ਪੱਧਰ ਉੱਤੇ ਵਧ ਰਹੀ ਹੈ। ਪੰਜਾਬ ਦਾ ਮਿਹਨਤਕਸ਼ ਏਨੀ ਥੋੜ੍ਹੀ ਮਜ਼ਦੂਰੀ ਉੱਤੇ ਕੰਮ ਨਹੀਂ ਕਰਦਾ, ਜਿੰਨੀ ਪ੍ਰਵਾਸੀ ਮਜ਼ਦੂਰ ਹਾਸਲ ਕਰਦੇ ਹਨ। ਹਰ ਪ੍ਰਵਾਸੀ ਮਜ਼ਦੂਰ ਥੋੜ੍ਹੀ ਮਜ਼ਦੂਰੀ ਲੈ ਕੇ ਹੀ ਖੁਸ਼ ਹਨ, ਕਿਉਂਕਿ ਉਨ੍ਹਾਂ ਦੇ ਸੂਬਿਆਂ ਦੇ ਮੁਕਾਬਲਤਨ ਇਹ ਕਮਾਈ ਬਹੁਤ ਜ਼ਿਆਦਾ ਹੈ।
ਅਜੇ ਵੀ ਸਮਾਂ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਇਸ ਬਾਰੇ ਕੋਈ ਠੋਸ ਨੀਤੀ ਬਣਾਏ। ਇਥੇ ਇਹ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਵਿਚ ਆ ਕੇ ਮਜ਼ਦੂਰੀ ਕਰਨ ਵਾਲੇ ਲੋਕਾਂ 'ਚ ਬਹੁਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਪਿਛਲੇ 8-9 ਸਾਲਾਂ ਵਿਚ ਹੋਈ ਹੈ। ਪੰਜਾਬ ਵਿਚ ਅਕਾਲੀ ਸਰਕਾਰ ਆਪਣਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਕਰ ਚੁੱਕੀ ਹੈ ਅਤੇ ਉਸ ਤੋਂ ਬਾਅਦ ਹੁਣ ਕਾਂਗਰਸ ਵੀ ਆਪਣੇ ਚਾਰ ਸਾਲ ਪੂਰੇ ਕਰ ਚੁੱਕੀ ਹੈ। ਇਸ ਕਰਕੇ ਸਪੱਸ਼ਟ ਹੈ ਕਿ ਇਸ ਸਮੇਂ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ 'ਚ ਬੇਤਹਾਸ਼ਾ ਵਾਧਾ ਹੀ ਨਹੀਂ ਹੋਇਆ, ਸਗੋਂ ਇਨ੍ਹਾਂ ਨੂੰ ਲੁਧਿਆਣਾ, ਜਲੰਧਰ ਅਤੇ ਹੋਰ ਵੱਡੇ-ਵੱਡੇ ਸ਼ਹਿਰਾਂ ਵਿਚ ਨਿਯਮਾਂ ਦੀ ਉਲੰਘਣਾ ਕਰਕੇ ਰਾਸ਼ਨ ਕਾਰਡ ਮੁਹੱਈਆ ਕਰਵਾਏ ਗਏ ਹਨ।

ਗੁਆਚ ਜਾਏਗਾ ਆਉਣ ਵਾਲੇ 10 ਸਾਲਾਂ ਵਿਚ ਭਈਆਂ ਦੀ ਭੀੜ 'ਚ ਪੰਜਾਬੀ

ਪੰਜਾਬ ਵਿਚ ਭਈਆਂ ਦੀ ਗਿਣਤੀ ਵਧ ਕੇ 40 ਲੱਖ ਦੇ ਕਰੀਬ ਹੋ ਚੁੱਕੀ ਹੈ, ਜੇਕਰ ਇਹ ਗਿਣਤੀ ਇਸੇ ਤਰ੍ਹਾਂ ਵਧਦੀ ਗਈ ਤਾਂ ਆਉਣ ਵਾਲੇ 10 ਸਾਲਾਂ ਵਿਚ ਪੰਜਾਬੀ ਭਈਆਂ ਦੀ ਭੀੜ ਵਿਚ ਗਵਾਚ ਜਾਵੇਗਾ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਗਲੇ ਦਸ ਸਾਲਾਂ ਵਿਚ ਕਈ ਮੰਤਰੀ ਭਈਏ ਹੀ ਬਣ ਜਾਣ ਤੇ ਇਸ ਤੋਂ ਬਾਅਦ ਇਨ੍ਹਾਂ ਦੀ ਅਗਲੀ ਪੌੜੀ ਮੁੱਖ ਮੰਤਰੀ ਦੀ ਹੋਵੇ। ਪੰਜਾਬ ਵਿਚ ਬੇਰੁਜ਼ਗਾਰੀ ਤੇਜ਼ੀ ਨਾਲ ਵਧ ਰਹੀ ਹੈ, ਪੜ੍ਹਿਆਂ-ਲਿਖਿਆਂ ਨੂੰ ਵੀ ਰੁਜ਼ਗਾਰ ਨਹੀਂ ਮਿਲ ਰਿਹਾ। ਇਸੇ ਕਰਕੇ ਪੰਜਾਬ ਦਾ ਨੌਜਵਾਨ ਵਰਗ ਵਿਦੇਸ਼ਾਂ ਵਿਚ ਜਾਣ ਲਈ ਵਹੀਰਾਂ ਘੱਤੀ ਬੈਠਾ ਹੈ। ਜੇਕਰ ਪੰਜਾਬੀਆਂ ਦਾ ਪ੍ਰਵਾਸ ਇਸੇ ਤਰ੍ਹਾਂ ਰਿਹਾ ਤਾਂ ਪੰਜਾਬ ਪੰਜਾਬੀਆਂ ਤੋਂ ਉੱਜੜ ਜਾਵੇਗਾ ਅਤੇ ਇਥੇ ਸਿਰਫ ਬਜ਼ੁਰਗ ਪੀੜ੍ਹੀ ਸਿਵਿਆਂ ਦੀ ਅੱਗ ਸੇਕਦੀ ਨਜ਼ਰ ਆਵੇਗੀ। ਦੁਆਬੇ ਦੇ ਪਿੰਡਾਂ ਵਿਚ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪ੍ਰਵਾਸ, ਘਰਾਂ ਨੂੰ ਲੱਗੇ ਜੰਦਰੇ ਜਾਂ ਪਿੰਡ ਵਿਚ ਬੁੱਢੇ-ਬੁੱਢੀਆਂ ਦੀ ਸੇਵਾ ਕਰ ਰਹੇ ਭਈਏ, ਟਰੈਕਟਰਾਂ ਤੇ ਹੀਰੋ-ਹਾਂਡਿਆਂ 'ਤੇ ਜਾਂਦੇ ਭਈਏ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ ਦਾ ਭਵਿੱਖ ਹੁਣ ਭਈਆਂ ਦੇ ਹੱਥ ਆਵੇਗਾ। ਭਈਆਂ ਰਾਹੀਂ ਲੁਧਿਆਣੇ ਵਿਚ ਹੋ ਚੁੱਕੇ ਪੰਜਾਬੀ ਲੜਕੀਆਂ ਦੇ ਅਗਵਾ ਇਸ ਗੱਲ ਦੇ ਪ੍ਰਤੱਖ ਸਬੂਤ ਹਨ ਕਿ ਪੰਜਾਬ ਵਿਚ ਕ੍ਰਾਈਮ ਤੇਜ਼ੀ ਨਾਲ ਵਧ ਰਿਹਾ ਹੈ। ਝੁੱਗੀਆਂ-ਝੌਂਪੜੀਆਂ ਵਿਚ ਰੈਣ ਬਸੇਰਾ ਕਰਨ ਵਾਲੇ ਇਨ੍ਹਾਂ ਭਈਆਂ ਨੇ ਆਪਣੀਆਂ ਬਸਤੀਆਂ ਦਾ ਵਿਸਥਾਰ ਕਰ ਲਿਆ ਹੈ। ਸਿਆਸੀ ਲੋਕ ਨਿੱਜੀ ਹਿੱਤਾਂ ਖਾਤਰ ਇਨ੍ਹਾਂ ਦੇ ਰਾਸ਼ਨ ਕਾਰਡ ਅਤੇ ਵੋਟ ਆਪਣੇ ਰਿਸਕ 'ਤੇ ਬਣਾਉਂਦੇ ਹਨ।
ਪ੍ਰਵਾਸੀ ਮਜ਼ਦੂਰਾਂ ਦੀ ਆਮਦ ਨਾਲ ਪੰਜਾਬ ਦੀ ਅਬਾਦੀ ਦਾ ਸੰਤੁਲਨ ਅਤੇ ਸਭਿਆਚਾਰਕ ਵੀ ਪ੍ਰਭਾਵਿਤ ਹੋਇਆ ਹੈ। ਆਬਾਦੀ ਦੀ ਸਮੱਸਿਆ ਉੱਤੇ ਕਾਬੂ ਪਾਉਣ ਲਈ ਹਿਮਾਚਲ ਅਤੇ ਰਾਜਸਥਾਨ ਵਰਗੇ ਸੂਬਿਆਂ ਵਿਚ ਲੈਂਡ ਸੀਲਿੰਗ ਕਾਨੂੰਨ ਸੂਬਾ ਸਰਕਾਰਾਂ ਨੇ ਬਣਾਇਆ ਹੈ। ਜਿਸ ਅਧੀਨ ਕੋਈ ਪ੍ਰਵਾਸੀ ਇਨ੍ਹਾਂ ਸੂਬਿਆਂ ਵਿਚ ਪੱਕੇ ਤੌਰ 'ਤੇ ਪ੍ਰਾਪਰਟੀ ਮਾਲਕ ਜਾਂ ਵਸਨੀਕ  ਨਹੀਂ ਬਣ ਸਕਦਾ। ਪਰ ਪੰਜਾਬ ਵਿਚ ਅਜਿਹੀ ਕੋਈ ਕਾਨੂੰਨ ਵਿਵਸਥਾ ਨਹੀਂ ਹੈ। ਇਥੋਂ ਤੱਕ ਕਿ ਪ੍ਰਵਾਸੀ ਮਜ਼ਦੂਰਾਂ ਸੰਬੰਧੀ ਬਣੇ ਕਾਨੂੰਨ ਅਤੇ ਕਦੇ-ਕਦੇ ਜਾਰੀ ਹੁੰਦੇ ਸਰਕਾਰੀ ਹੁਕਮ ਵੀ ਪੂਰੀ ਤਰ੍ਹਾਂ ਬੇ ਅਸਰ ਹੋ ਰਹੇ ਹਨ। ਇਸ ਦਾ ਫਾਇਦਾ ਗੁੰਡਾ ਕਿਸਮ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਮਿਲਣਾ ਯਕੀਨੀ ਹੈ। ਜੇਕਰ ਕੋਈ ਪੰਜਾਬ ਦਾ ਹਮਦਰਦ ਪੰਜਾਬ ਵਿਚ ਭਈਆਂ ਦੀ ਵਧ ਰਹੀ ਗਿਣਤੀ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਪੰਜਾਬ ਵਿਰੋਧੀਆਂ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬੀ ਵੀ ਵਿਦੇਸ਼ਾਂ ਵਿਚ ਸੈੱਟ ਹੋ ਰਹੇ ਹਨ। ਜਦ ਕਿ ਪ੍ਰਵਾਸੀ ਪੰਜਾਬੀਆਂ ਲਈ ਵਿਦੇਸ਼ ਜਾਣਾ, ਫਿਰ ਉਥੇ ਸੈੱਟ ਹੋਣਾ ਅਤੇ ਉਥੋਂ ਦੀ ਨਾਗਰਿਕਤਾ ਹਾਸਲ ਕਰਨੀ ਇਕ ਟੇਢੀ ਖੀਰ ਹੈ। ਆਪਣੇ ਜਾਣ-ਪਛਾਣ ਵਾਲਿਆਂ ਨੂੰ ਵੱਡੀ ਗਿਣਤੀ ਵਿਚ ਆਪਣੇ ਕੋਲ ਬੁਲਾ ਲੈਣ ਦੀ ਗੱਲ ਹੀ ਛੱਡੋ। ਪਰ ਪੰਜਾਬ ਵਿਚ ਆਏ ਪ੍ਰਵਾਸੀ ਮਜ਼ਦੂਰਾਂ ਲਈ ਅਜਿਹੀ ਕੋਈ ਸਮੱਸਿਆ ਨਹੀਂ। ਉਨ੍ਹਾਂ ਵਿਚੋਂ ਇਕ ਵੀ ਜਦੋਂ ਪੰਜਾਬ ਵਿਚ ਆ ਕੇ ਕੋਈ ਕੰਮ ਸਿਖ ਲੈਂਦਾ ਹੈ ਤਾਂ ਵਾਪਸ ਜਾ ਕੇ ਆਪਣੇ ਨਾਲ 10 ਭਈਆਂ ਨੂੰ ਹੋਰ ਲੈ ਆਉਂਦਾ ਹੈ। ਪ੍ਰਵਾਸੀ ਪੰਜਾਬੀਆਂ ਕਾਰਨ ਜੇਕਰ ਵਿਦੇਸ਼ੀ ਮੁਲਕ ਦਾ ਕੋਈ ਮੂਲ ਵਾਸੀ ਬੇਰੁਜ਼ਗਾਰ ਹੋ ਜਾਂਦਾ ਹੈ ਤਾਂ ਉਸ ਨੂੰ ਉਥੋਂ ਦੀ ਸਰਕਾਰ ਵੱਲੋਂ ਘਰ ਬੈਠੇ ਹੀ ਵਧੀਆ ਢੰਗ ਨਾਲ ਖਾਣ-ਪੀਣ, ਰਹਿਣਯੋਗ ਬੇਰੁਜ਼ਗਾਰੀ ਭੱਤਾ ਮਿਲਦਾ ਹੈ ਪਰ ਪੰਜਾਬ ਵਿਚ ਪ੍ਰਵਾਸੀਆਂ ਦੀ ਆਮਦ ਕਾਰਨ ਬੇਰੁਜ਼ਗਾਰ ਹੋਏ ਪੰਜਾਬੀ ਗਭਰੂਆਂ ਨੂੰ ਨਸ਼ਿਆਂ ਦੀ ਦਲਦਲ ਜਾਂ ਆਤਮ ਹੱਤਿਆ ਵਰਗੀ ਮੌਤ ਤੋਂ ਬਿਨਾਂ ਕੋਈ ਨਹੀਂ ਝੱਲਦਾ। ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਲਈ ਭਈਆਵਾਦ ਦਾ ਖਤਰਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਜੇਕਰ ਅਜਿਹਾ ਦੌਰ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਨਵੰਬਰ '84 ਵਰਗੇ ਦੁਖਾਂਤ ਸਿੱਖਾਂ ਨੂੰ ਪੰਜਾਬ ਵਿਚ ਹੀ ਝੱਲਣੇ ਪੈ ਸਕਦੇ ਹਨ। ਜੇਕਰ ਪੰਜਾਬ ਵਿਚ ਹੀ ਸਿੱਖਾਂ ਦੀ ਅਜਿਹੀ ਹਾਲਤ ਰਹੀ ਤਾਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੇ ਹੌਂਸਲੇ ਵੀ ਪਸਤ ਹੋ ਜਾਣਗੇ। ਇਥੇ ਜ਼ਿਕਰਯੋਗ ਹੈ ਕਿ ਭਈਏ ਹੁਣ ਸ਼ਿਵ ਸੈਨਾ, ਆਰ. ਐਸ. ਐਸ., ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਕਾਮਰੇਡੀ ਯੂਨੀਅਨਾਂ ਵਿਚ ਵੀ ਧੜਾ-ਧੜ ਭਰਤੀ ਹੋ ਰਹੇ ਹਨ। ਲੁਧਿਆਣੇ ਦੇ ਇੰਡਸਟਰੀ ਖੇਤਰ ਵਿਚ ਕੰਮ ਕਰਦੇ ਪੰਜਾਬੀ ਨੌਜਵਾਨਾਂ ਨੂੰ ਹੁਣ ਭਈਆ ਲੇਬਰ ਦੀ ਹੈਂਕੜ ਅਤੇ ਗੁੰਡਾਗਰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਭਈਏ ਇਕਮੁੱਠ ਹਨ। ਲੜਾਈ ਛੇੜਨ ਤੋਂ ਵੀ ਗੁਰੇਜ਼ ਨਹੀਂ ਕਰਦੇ ਅਤੇ ਪੰਜਾਬੀਆਂ ਨੂੰ ਪੂਛ-ਦਬਾ ਕੇ ਉਥੋਂ ਭੱਜਣਾ ਪੈਂਦਾ ਹੈ। ਅੱਜਕਲ੍ਹ ਪੰਜਾਬ ਦੀਆਂ ਸਬਜ਼ੀ ਮੰਡੀਆਂ ਵਿਚ ਹਾਲਤ ਇਹੋ ਜਿਹੇ ਬਣੇ ਹੋਏ ਹਨ ਕਿ ਜੇਕਰ ਕੋਈ ਸਿੱਖ ਬੀਬੀ ਭਈਏ ਨੂੰ ਪਹਿਲਾਂ ਮੂੰਹ ਵਿਚ ਲਾਈ ਬੀੜੀ ਨੂੰ ਬੰਦ ਕਰਨ ਲਈ ਕਹਿ ਬੈਠੇ ਤਾਂ ਜਵਾਬ ਮਿਲਦਾ ਹੈ, 'ਸਬਜ਼ੀ ਲੇਨੀ ਹੋ ਤੋ ਲੀਜੀਏ, ਨਹੀਂ ਤੋ ਆਗੇ ਜਾਈਏ!'
ਪ੍ਰਵਾਸੀ ਮਜਦੂਰਾਂ ਬਾਰੇ ਜ਼ਰਾ ਘੋਖਵੀਂ ਨਜ਼ਰ ਮਾਰਨ 'ਤੇ ਪਤਾ ਚੱਲਦਾ ਹੈ ਕਿ ਇਹ ਸਮੁੱਚੇ ਪ੍ਰਵਾਸੀ ਮਜ਼ਦੂਰ ਗੈਰ ਕਾਨੂੰਨੀ ਢੰਗ ਨਾਲ ਇਥੇ ਆਏ ਅਤੇ ਰਹਿ ਰਹੇ ਹਨ। ਸਮੇਂ-ਸਮੇਂ 'ਤੇ ਪ੍ਰਵਾਸੀ ਮਜ਼ਦੂਰਾਂ ਦੇ ਨਾਂ, ਪੱਕਾ ਪਤਾ ਅਤੇ ਫੋਟੇ ਸਮੇਤ ਪੂਰੇ ਵੇਰਵੇ ਸੰਬੰਧਿਤ ਥਾਣਿਆਂ ਵਿਚ ਦਰਜ ਕਰਵਾਉਣ ਲਈ ਜ਼ਿਲਾ ਮੈਜਿਸਟਰੇਟਾਂ ਵੱਲੋਂ ਹੁਕਮ ਵੀ ਜਾਰੀ ਕੀਤੇ ਜਾਂਦੇ ਹਨ। ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਹੁੰਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨਾ ਦੀ ਸੂਰਤ ਵਿਚ ਭਾਰਤੀ ਦੰਡ ਸੰਘਤਾ 1860 ਦੀ ਧਾਰਾ 188 ਅਧੀਨ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਮਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਰਾਹੀਂ ਇਕ ਮਹੀਨੇ ਦੀ ਕੈਦ ਅਤੇ 200 ਰੁਪਏ ਜੁਰਮਾਨਾ ਵੀ ਹੋ ਸਕਦਾ ਹੈ ਪਰ ਇਸ ਦੇ ਬਾਵਜੂਦ ਹਜ਼ਾਰਾਂ ਦੀ ਤਾਦਾਦ ਵਿਚ ਵੱਸਦੇ ਪ੍ਰਵਾਸੀ ਮਜ਼ਦੂਰਾਂ ਬਾਰੇ ਕੋਈ ਰਿਕਾਰਡ ਪੁਲਿਸ ਥਾਣਿਆਂ ਵਿਚ ਨਹੀਂ ਹੈ। ਪ੍ਰਵਾਸੀ ਮਜ਼ਦੂਰਾਂ ਦੀ ਆਮਦ ਕਾਰਨ ਜਿਥੇ ਸਥਾਨਕ ਮਜ਼ਦੂਰਾਂ ਨੂੰ ਨੁਕਸਾਨ ਹੋਇਆ ਹੈ, ਉਥੇ ਸਰਮਾਏਦਾਰਾਂ ਨੂੰ ਫਾਇਦਾ। ਘੱਟੋ-ਘੱਟ ਉਜਰਤ ਕਾਨੂੰਨ-1948 ਮੁਤਾਬਕ ਕੋਈ ਪ੍ਰਵਾਸੀ ਮਜ਼ਦੂਰ ਮਜ਼ਦੂਰੀ ਦਾ ਪੂਰਾ ਮੁੱਲ ਪ੍ਰਾਪਤ ਨਹੀਂ ਕਰ ਰਿਹਾ। ਰਿਕਾਰਡ ਨਾ ਹੋਣ ਕਾਰਨ ਹਾਦਸਾਗ੍ਰਸਤ ਮਜ਼ਦੂਰ ਜਾਂ ਉਸ ਦੇ ਵਾਰਿਸਾਂ ਨੂੰ ਕੋਈ ਕਾਨੂੰਨੀ ਸਹੂਲਤ ਨਹੀਂ ਮਿਲਦੀ। ਖਾਸ ਕਰਕੇ ਇੱਟ ਭੱਠਿਆਂ ਉੱਤੇ ਕੰਮ ਕਰਦੇ ਸਥਾਨਕ ਮਜ਼ਦੂਰਾਂ ਨੂੰ ਸਰਕਾਰ ਦੁਆਰਾ ਤੈਅ ਕੀਤਾ ਜਾਂਦਾ ਮਜ਼ਦੂਰੀ ਦਾ ਪੂਰਾ ਰੇਟ ਅਤੇ ਹੋਰ ਕਾਨੂੰਨੀ ਹੱਕ ਮੰਗਣ ਕਾਰਨ ਕੰਮ ਤੋਂ ਹਟਾਇਆ ਜਾ ਰਿਹਾ ਹੈ। ਇਹ ਮਜ਼ਦੂਰ ਰੋਜ਼ੀ ਰੋਟੀ ਲਈ ਹੋਰ ਕਿੱਤਿਆਂ ਦੀ ਤਲਾਸ਼ ਵਿਚ ਹਨ। ਪ੍ਰਵਾਸੀ ਮਜ਼ਦੂਰਾਂ ਬਾਰੇ ਅੰਤਰਰਾਜੀ ਕਾਨੂੰਨ ਮੁਤਾਬਕ ਕਿਸੇ ਉਦਯੋਗ ਵਿਚ ਕੰਮ ਕਰਨ ਲਈ ਘੱਟੋ ਘੱਟ 5 ਜਾਂ ਇਸ ਤੋਂ ਵੱਧ ਮਜ਼ਦੂਰ ਦੂਸਰੇ ਰਾਜਾਂ ਵਿਚੋਂ ਲਿਆਉਣ ਲਈ ਕਿਰਤ ਵਿਭਾਗ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਇਹ ਵਿਭਾਗ ਇਨ੍ਹਾਂ ਨੂੰ ਸ਼ਨਾਖਤੀ ਕਾਰਡ ਜਾਰੀ ਕਰੇਗਾ, ਜਿਸ ਰਾਜ ਵਿਚ ਇਹ ਮਜ਼ਦੂਰ ਲਿਆਂਦੇ ਹੋਣ ਜਾਂ ਜਿਥੇ ਲਿਜਾਣੇ ਹੋਣ, ਜ਼ਿਲਾ ਪ੍ਰਸ਼ਾਸਨਾਂ ਨੂੰ ਇਸ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਪਰ ਇਥੇ ਸਭ ਕੁਝ ਰੱਬ ਆਸਰੇ ਹੀ ਚੱਲੀ ਚਲਾਈ ਜਾ ਰਿਹਾ ਹੈ। ਸੋ ਪੰਜਾਬ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਪੂਰਨ ਮੈਡੀਕਲ ਜਾਂਚ ਤੋਂ ਬਾਅਦ ਕੋਈ ਪ੍ਰਵਾਸੀ ਮਜ਼ਦੂਰ ਪੰਜਾਬ ਵਿਚ ਦਾਖਲ ਹੋ ਸਕੇ। ਪ੍ਰਵਾਸੀ ਮਜ਼ਦੂਰਾਂ ਦੇ ਆਉਣ ਜਾਣ ਦੇ ਸਮੇਂ ਨੂੰ ਨਿਯਤ ਕਰਕੇ ਇਨ੍ਹਾਂ ਦੇ ਵਰਕ ਪਰਮਿਟ ਬਣਾਉਣ ਅਤੇ ਸੰਬੰਧਿਤ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਹੋਣ 'ਤੇ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।

ਜਰਾਇਮ ਪੇਸ਼ਾ ਕਬੀਲੇ ਵੀ ਪੰਜਾਬ ਵਿਚ ਆਉਣੇ ਸ਼ੁਰੂ
ਪ੍ਰਵਾਸੀ ਮਜ਼ਦੂਰਾਂ ਦੀ ਆਮਦ ਨਾਲ ਪੰਜਾਬ ਵਿਚ ਦੂਸਰੇ ਪ੍ਰਾਂਤਾਂ ਤੋਂ ਕਈ ਜਰਾਇਮ ਪੇਸ਼ਾ ਕਬੀਲੇ ਵੀ ਪੰਜਾਬ ਵਿਚ ਆਉਣੇ ਸ਼ੁਰੂ ਹੋ ਗਏ ਹਨ, ਜਿਹੜੇ ਦਿਨ ਵੇਲੇ ਮਜ਼ਦੂਰੀ ਕਰਦੇ ਹਨ ਪਰ ਨਾਲ ਹੀ ਰਾਤ ਨੂੰ ਵਾਰਦਾਤ ਕਰਨ ਲਈ ਥਾਂ ਤਾੜ ਲੈਂਦੇ ਹਨ। ਰਾਤ ਦੇ ਹਨੇਰੇ ਵਿਚ ਚੋਰੀਆਂ, ਲੁੱਟਮਾਰ ਅਤੇ ਕਤਲ ਕਰਦੇ ਹਨ। ਪੰਜਾਬ ਵਿਚ ਕਾਲੇ ਕੱਛਿਆਂ ਵਾਲੇ ਇਨ੍ਹਾਂ ਗਿਰੋਹਾਂ ਦੇ ਹੀ ਮੈਂਬਰ ਹਨ। ਅਜਿਹਾ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਚ ਵਧੇਰੇ ਹੋਇਆ ਹੈ। ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦਾ ਭਈਆਂ ਦਾ ਗੜ੍ਹ ਬਣਨ ਕਰਕੇ ਇਸ ਸਾਲ ਇਥੇ ਕਤਲ, ਚੋਰੀ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵਿਚ ਜਿਥੇ ਭਾਰੀ ਵਾਧਾ ਹੋਇਆ ਹੈ, ਉਥੇ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਲੱਗੇ ਹਨ। ਪੁਲਿਸ ਸੂਤਰਾਂ ਅਨੁਸਾਰ ਛੋਟੇ-ਛੋਟੇ ਅਪਰਾਧ ਅਤੇ ਚੋਰੀਆਂ ਕਰਨ ਵਾਲੇ ਲੋਕ ਵੀ ਇਨ੍ਹਾਂ ਵਿਚੋਂ ਪੈਦਾ ਹੋ ਰਹੇ ਹਨ। ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਵਿਚ ਅਸਫਲ ਹੀ ਰਹੀ। ਇਸ ਸਾਲ ਲੁਧਿਆਣਾ ਵਿਚ ਹੁਣ ਤੱਕ ਕੁੱਲ 56 ਵਿਅਕਤੀਆਂ ਦਾ ਕਤਲ ਕੀਤਾ ਗਿਆ, ਜਦ ਕਿ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 50 ਸੀ। ਪੁਲਿਸ ਲਈ ਸ਼ਹਿਰ ਵਿਚ ਹੋਏ ਮਹਿਲਾ ਸਨਅਤਕਾਰ ਸ੍ਰੀਮਤੀ ਰੀਮਾ ਜੈਨ ਅਤੇ ਪ੍ਰੇਮ ਨਾਥ ਕਤਲ ਕਾਂਡ ਅਜੇ ਵੀ ਸਿਰਦਰਦੀ ਬਣੇ ਹੋਏ ਹਨ। ਇਸ ਸਾਲ ਸੰਨ ਲਗਾ ਕੇ ਚੋਰੀ ਅਤੇ ਵਾਹਨ ਅਤੇ ਤਾਲੇ ਤੋੜ ਕੇ ਚੋਰੀ ਕਰਨ ਅਤੇ ਭਈਆਂ ਵੱਲੋਂ ਪੰਜਾਬੀ ਕੁੜੀਆਂ ਨਠਾਉਣ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੋਇਆ ਹੈ। ਪਿਛਲੇ ਸਾਲ ਇਨ੍ਹਾਂ ਚੋਰੀ ਦੀਆਂ 456 ਵਾਰਦਾਤਾਂ ਦੇ ਮਾਮਲਿਆਂ ਵਿਚ ਪੁਲਿਸ ਨੇ ਕੇਸ ਦਰਜ ਕੀਤੇ ਹਨ, ਜਦ ਕਿ ਇਸ ਸਾਲ ਇਨ੍ਹਾਂ ਦੀ ਗਿਣਤੀ 520 ਹੈ। ਇਸ ਸਾਲ ਪੁਲਿਸ ਨੇ ਅਜਿਹੀਆਂ ਵਾਰਦਾਤਾਂ ਵਿਚ 260 ਦੇ ਕਰੀਬ ਮਾਮਲੇ ਦਰਜ ਕੀਤੇ ਹਨ, ਜਦ ਕਿ ਇਸ ਸਾਲ ਸ਼ਹਿਰ ਵਿਚ ਲੁੱਟਾਂ-ਖੋਹਾਂ ਦੀਆਂ 8 ਵੱਡੀਆਂ ਵਾਰਦਾਤਾਂ ਹੋਈਆਂ। ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਹੋਈਆਂ 15 ਡਕੈਤੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦੇ ਦਹਿਸ਼ਤ ਦਾ ਮਾਹੌਲ ਹੈ। ਖਾਸ ਕਰਕੇ ਸਨਅਤਕਾਰਾਂ ਦੀਆਂ ਫੈਕਟਰੀਆਂ ਵਿਚ ਹੋਈਆਂ ਡਕੈਤੀਆਂ ਕਾਰਨ ਉਹ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਪਰ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਕੋਈ ਖਾਸ ਜਲਵਾ ਨਹੀਂ ਵਿਖਾ ਸਕੀ ਹੈ। ਸ਼ਹਿਰ ਵਿਚ ਹੋਈਆਂ ਅਗਵਾ ਦੀਆਂ ਵਾਰਦਾਤਾਂ ਦੇ ਮਾਮਲਿਆਂ ਵਿਚ ਪੁਲਿਸ ਨੇ 45 ਮਾਮਲੇ ਦਰਜ ਕੀਤੇ ਹਨ ਅਤੇ ਇਨ੍ਹਾਂ ਵਿਚ ਜ਼ਿਆਦਾਤਰ ਪੁਲਿਸ ਨੇ ਹੱਲ ਕਰ ਲਏ ਹਨ।
ਪੂਰੇ ਪੰਜਾਬ ਵਿਚੋਂ ਖਬਰਾਂ ਆ ਰਹੀਆਂ ਹਨ ਕਿ ਭਈਏ ਪੰਜਾਬ ਦੀਆਂ ਕੁੜੀਆਂ ਭਜਾ ਕੇ ਲਿਜਾ ਰਹੇ ਹਨ। ਫਿਰ ਉਥੇ ਆਪਣੇ ਪ੍ਰਾਂਤ ਲਿਜਾ ਕੇ ਉਨ੍ਹਾਂ ਤੋਂ ਜਬਰੀ ਸਰੀਰਕ ਧੰਦਾ ਵੀ ਕਰਵਾਉਂਦੇ ਹਨ। ਪੰਜਾਬ ਪੁਲਿਸ ਨੇ ਅਜਿਹੇ ਕਈ ਅਪਰਾਧਾਂ ਨੂੰ ਸਿਰਿਓਂ ਨੱਪਿਆ ਹੈ ਅਤੇ ਕਈ ਲੜਕੀਆਂ ਨੂੰ ਘਰਦਿਆਂ ਦੇ ਹਵਾਲੇ ਕੀਤੀਆਂ ਹਨ। ਰਿਪੋਰਟਾਂ ਇਹ ਵੀ ਮਿਲੀਆਂ ਹਨ ਕਿ ਜਿਨ੍ਹਾਂ ਦੀਆਂ ਲੜਕੀਆਂ ਭਈਆਂ ਨਾਲ ਭੱਜ ਗਈਆਂ ਹਨ ਉਹ ਪੁਲਿਸ ਰਿਪੋਰਟ ਲਈ ਵੀ ਸਾਹਮਣੇ ਨਹੀਂ ਆਉਂਦੇ। ਅਜਿਹੇ ਅਪਰਾਧ ਜਲੰਧਰ, ਲੁਧਿਆਣਾ ਵਿਚ ਦੇਖਣ ਨੂੰ ਮਿਲ ਰਹੇ ਹਨ। ਪਰ ਹੁਣ ਤਾਂ ਇਹ ਪਸਾਰਾ ਸਮੁੱਚੇ ਪੰਜਾਬ ਵਿਚ ਹੋ ਗਿਆ ਹੈ। ਲੁਧਿਆਣਾ ਸ਼ਹਿਰ ਦੇ ਨੇੜੇ ਦੇ ਪਿੰਡਾਂ, ਖਾਸ ਕਰ ਜਿਹੜੇ ਕਾਰਪੋਰੇਸ਼ਨ ਦੇ ਅੰਦਰ ਆ ਗਏ ਇਨ੍ਹਾਂ ਪਿੰਡਾਂ ਦੀਆਂ ਦਰਜਨਾਂ ਪੰਜਾਬੀ ਕੁੜੀਆਂ ਭਈਏ ਭਜਾ ਕੇ ਲੈ ਗਏ। ਕਈਆਂ ਨੇ ਇਸ ਸੰਬੰਧੀ ਮਾਮਲੇ ਦਰਜ ਕਰਾਏ ਪਰ ਕਈਆਂ ਨੇ ਨਮੋਸ਼ੀ ਵਜੋਂ ਨਾ ਤਾਂ ਕੇਸ ਦਰਜ ਕਰਾਏ ਤੇ ਨਾ ਹੀ ਉਨ੍ਹਾਂ ਕੁੜੀਆਂ ਨੂੰ ਵਾਪਸ ਬੁਲਾਉਣ ਦਾ ਯਤਨ ਕੀਤਾ। ਫੁੱਲਾਂ ਵਾਲਾ ਪਿੰਡ, ਹੈਬੋਵਾਲ ਕਲਾਂ, ਬਸਤੀ ਜੋਧੇਵਾਲ, ਸ਼ੇਰਪੁਰ, ਦਾਦ, ਅਜਿਹੇ ਦਰਜਨ ਭਰ ਪਿੰਡਾਂ ਦੀਆਂ ਭੋਲੀਆਂ-ਭਾਲੀਆਂ ਮਾਸੂਮ ਨੌਜਵਾਨ ਕੁੜੀਆਂ ਇਨ੍ਹਾਂ ਭਈਆਂ ਦੇ ਜੁਰਮਾਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਪੁਲਿਸ ਰਿਕਾਰਡ ਅਨੁਸਾਰ ਪੰਜਾਬ ਦੇ ਜਰਾਇਮ ਪੇਸ਼ਾ ਕੇਸਾਂ ਵਿਚ ਅੱਜ 50-60 ਫੀਸਦੀ ਵਾਧਾ ਇਨ੍ਹਾਂ ਭਈਆਂ ਨੇ ਕੀਤਾ ਹੈ। ਪੁਲਿਸ ਦੇ ਇਕ ਆਲਾ ਅਫਸਰ ਨੇ ਇਸ ਸੰਬੰਧੀ ਖੁਲਾਸਾ ਕਰਦਿਆਂ ਕਿਹਾ ਕਿ ਪੁਲਿਸ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਸ਼ਨਾਖਤ ਤੇ ਇਨ੍ਹਾਂ ਦੇ ਜੁਰਮ ਕਾਰਨ ਜ਼ਿਆਦਾ ਸਮਾਂ  ਇਨ੍ਹਾਂ 'ਤੇ ਖਰਾਬ ਹੋ ਜਾਂਦਾ ਹੈ। ਜਿਥੇ ਇਕ ਪਾਸੇ ਪੁਲਿਸ ਦੀ ਨਫਰੀ ਘੱਟ ਹੈ ਉਥੇ ਦੂਜੇ ਲੱਖਾਂ ਦੀ ਗਿਣਤੀ 'ਚ ਨਾਜਾਇਜ਼ ਭਈਆਂ ਦਾ ਪ੍ਰਵੇਸ਼ ਪੁਲਿਸ ਲਈ ਵੱਡੀ ਸਿਰਦਰਦੀ ਸਾਬਿਤ ਹੋ ਰਿਹਾ ਹੈ।
ਹੁਣੇ ਜਿਹੇ 19 ਦਸੰਬਰ ਦੀ ਘਟਨਾ ਹੈ ਕਿ ਥਾਣਾ ਫਿਲੌਰ ਦੇ ਪਿੰਡ ਲੋਹਗੜ੍ਹ ਤੋਂ ਇਕ ਪ੍ਰਵਾਸੀ ਮਜ਼ਦੂਰ ਇੰਦਰ ਪਾਂਡੇ ਪੁੱਤਰ ਦਨੇਸ਼ਰ ਪਾਂਡੇ ਵਾਸੀ ਸੋਨੂੰਵਾਲ ਦੱਖਣੀ ਪਾਰਟੀ ਥਾਣਾ ਪਹਾੜਪੁਰ ਜ਼ਿਲ੍ਹਾ ਪੂਰਬੀ ਚਾਪਾਰਨ ਮਤਹਾਰੀ (ਬਿਹਾਰ) ਇਕ ਲੜਕੀ (ਕਲਪਿਤ ਨਾਂ) ਮਨਜੀਤ ਨੂੰ ਪਿਛਲੇ ਦਿਨੀਂ ਬਿਹਾਰ ਭਜਾ ਕੇ ਲੈ ਗਿਆ। ਵਾਰਸਾਂ ਵੱਲੋਂ ਪ੍ਰਵਾਸੀ ਮਜ਼ਦੂਰ ਵਿਰੁੱਧ ਪਰਚਾ ਦਰਜ ਕਰਾਇਆ ਗਿਆ। ਪੁਲਿਸ ਨੇ ਧਾਰਾ 363, 366, 376 ਆਈ. ਪੀ.ਸੀ. ਅਧੀਨ ਕੇਸ ਦਰਜ ਕਰਕੇ ਸਹਾਇਤ ਥਾਣੇਦਾਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਬਿਹਾਰ ਭੇਜੀ ਜਿਥੋਂ 4-5 ਦਿਨ ਦੀ ਭੱਜ-ਦੌੜ ਉਪਰੰਤ ਲੜਕੀ ਨੂੰ ਬਿਹਾਰ ਤੋਂ ਬਰਾਮਦ ਕਰ ਲਿਆ ਗਿਆ। ਲੜਕੀ ਭਜਾਉਣ ਵਾਲੇ ਭਈਏ ਇੰਦਰ ਪਾਂਡੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰਵਾਸੀ ਮਜ਼ਦੂਰ ਲੜਕੀ ਦੇ ਮਾਂ-ਬਾਪ ਕੋਲ ਖੇਤੀਬਾੜੀ ਦਾ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਇਕ ਧਾਰਮਿਕ ਅਸਥਾਨ ਦਾ ਮੈਂਬਰ, ਜੋ ਕਿ ਮਾਡਲ ਟਾਊਨ ਜਲੰਧਰ ਦਾ ਨਿਵਾਸੀ ਹੈ, ਉਸ ਦੀ ਲੜਕੀ ਨੂੰ ਵੀ ਭਈਆ ਕੱਢ ਕੇ ਲੈ ਗਿਆ ਸੀ। ਪਰ ਉਸ ਨੇ ਹੁਣ ਆਪਣੀ ਲੜਕੀ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ।
ਦੁਆਬੇ ਦੇ ਐਨ. ਆਰ. ਆਈ. ਪਿੰਡਾਂ ਦਾ ਸਰਵੇਖਣ ਕਰਕੇ ਪਤਾ ਲੱਗਾ ਹੈ ਕਿ ਭਈਏ ਪੰਜਾਬੀਆਂ ਦੇ ਬੈੱਡਰੂਮਾਂ ਵਿਚ ਵੀ ਘੁਸਪੈਠ ਕਰ ਚੁੱਕੇ ਹਨ। ਇਸ ਬਾਰੇ ਪਿੰਡਾਂ ਵਿਚ ਇਹ ਚੁਟਕਲਾ ਆਮ ਹੀ ਪ੍ਰਸਿੱਧ ਹੋਇਆ ਹੈ-
ਪਹਿਲਾ-ਹਾਂ ਬਈ ਜੇਕਰ ਇਹ ਭਈਏ ਨਾ ਆਉਂਦੇ ਤਾਂ ਹੁਣ ਅਸੀਂ ਵੀ ਇਸ ਵੇਲੇ ਕਿਸੇ ਖੇਤ ਦੇ ਨੱਕੇ ਮੋੜਦੇ ਹੋਣਾ ਸੀ।
ਦੂਜਾ-ਆਹੋ ਯਾਰ, ਥੋੜ੍ਹੇ ਪੈਸੇ ਦਿਓ, ਬਚੀ ਹੋਈ ਜਾਂ ਜੂਠੀ ਰੋਟੀ ਦਿਓ, ਕੁਝ ਪੁਰਾਣੇ ਕੱਪੜੇ ਦੇ ਦਿਓ, ਭਈਏ ਖੁਸ਼ ਤਾਂ ਸਾਨੂੰ ਲੱਗੀਆਂ ਮੌਜਾਂ।
ਤੀਜਾ-ਆਹੋ ਯਾਰ ਸਾਡਾ ਉਤਾਰ ਪਾ ਕੇ ਸਾਡਾ ਹੀ ਕੰਮ ਕਰੀ ਜਾਂਦੇ ਹਨ।
ਪਹਿਲਾ-ਪਰ ਯਾਰ ਇਹ ਸਾਡੀ ਜੂਠ ਖਾਂਦੇ ਘਰਾਂ ਵੱਲ ਵੀ ਵੇਖਣ ਲੱਗ ਪਏ ਹਨ।
ਦੂਜਾ-ਉਏ ਘਰਾਂ ਦਾ ਕੰਮ ਕਰਦੇ ਆ ਤਾਂ ਘਰਾਂ ਵੱਲ ਤਾਂ ਵੇਖਣਗੇ ਹੀ ਪਰ ਹੋਇਆ ਕੀ?
ਤੀਜਾ-ਹੋਣਾ ਕੀ ਸੀ। ਪਰਸੋਂ ਔਹ ਕੈਨੇਡਾ ਵਾਲਿਆਂ ਦੀ ਨੂੰਹ ਨੂੰ ਵੇਖਿਆ। ਜਿਹਦਾ ਖਸਮ ਹਾਲੇ ਤੱਕ ਕੈਨੇਡਾ ਵਿਚ ਪੱਕਾ ਨਹੀਂ ਹੋਇਆ।
ਪਹਿਲਾ-ਦਸ ਤਾਂ ਸਹੀ ਕਿੱਥੇ ਵੇਖਿਆ ਤੂੰ ਉਸ ਨੂੰ।
ਦੂਜਾ-ਯਾਰ ਉਹ ਬੰਬੀ ਵਾਲੇ ਕੋਠੇ ਵਿਚੋਂ ਨਿਕਲੀ, ਥੋੜ੍ਹੀ ਦੇਰ ਪਿਛੋਂ ਉਨ੍ਹਾਂ ਦਾ ਕਾਲਾ ਜਿਹਾ ਭਈਆ ਵੀ ਨਿਕਲਿਆ।
ਤੀਜਾ-ਉਏ ਫੇਰ ਕੀ ਹੋਇਆ ਇਨ੍ਹਾਂ ਨੇ ਤਾਂ ਸਾਡੀ ਜੂਠ ਹੀ ਖਾਣੀ, ਸਾਡਾ ਉਤਾਰ ਹੀ ਪਹਿਨਣਾ ਤੇ ਕੰਮ ਕਰਨਾ ਦੁੱਗਣਾ।     



No comments:

Post a Comment