deshpunjabtimes.blogspot.com

Wednesday, 24 October 2018

ਅੱਜ ਤੂਫਾਨਾਂ ਨੇ ਫਿਰ ਸਾਜਿਸ਼ ਕੀਤੀ
ਜਿਥੇ ਸਾਡਾ ਆਸ਼ਿਆਨਾ ਸੀ ਉਥੇ ਬਰਬਾਦੀ ਕੀਤੀ
ਜੇਕਰ ਲਹਿਰਾਂ ਦੀ ਜਿਦ ਹੈ ,ਵਾਜੂਦ ਮਿਟਾਉਣ ਦੀ
ਤਾਂ ਸਾਨੂੰ ਵੀ ਜਿਦ ਹੈ ,ਉਥੇ ਹੀ ਗੁਲਸਤਾਂ ਬਣਾਉਣ ਦੀ
ਮੈਂ ਪੰਥਕ ਅਸੰਬਲੀ ਵਿਚ ਸੰਬੋਧਨ ਹਾਂ ਖਾਲਸਾ ਪੰਥ ,ਮੂਲਨਿਵਾਸੀਆਂ ,ਕਬੀਲਿਆਂ ਆਦਿਵਾਸੀਆਂ ਤੇ ਘਟਗਿਣਤੀਆਂ ਨੂੰ ਕਿ ਬਾਹਮਣਵਾਦੀ ਸਿਸਟਮ ਨਫਰਤ ,ਹਿੰਸਾ.ਬੇਇਨਸਾਫੀ ਨਾਲ ਭਰਿਆ ਹੈ।ਗੁਰੂ ਗੋਲਵਰਕਰ ਸਰਸੰਘਚਾਲਕ ਆਰਐਸਐਸ ਨੇ ਬੰਚ ਆਫ ਥਾਟਸ ਵਿਚ ਆਪਣੇ ਇਰਾਦੇ ਜਾਹਿਰ ਕਰ ਦਿਤੇ ਹਨ।ਸਾਨੂੰ ਮਨੁਖੀ ਅਜ਼ਾਦੀ ਤੇ ਪੰਜਾਬ ਨੂੰ ਬਚਾਉਣ ਲਈ ਕੀ ਕਰਨਾ ਪਵੇਗਾ।ਅਸੀਂ ਆਪਣੀ ਲੜਾਈ, ਆਪਣੀ ਆਜ਼ਾਦੀ ਦੇ ਨਾਲ ਭਾਰਤ ਦੇ ਦੱਬੇ ਕੁਚਲੇ ਲੋਕਾਂ, ਘੱਟ ਗਿਣਤੀਆਂ, ਆਦਿਵਾਸੀਆਂ, ਗਰੀਬ ਹਿੰਦੂਆਂ ਦੇ ਹੱਕਾਂ ਲਈ ਵੀ ਲੜੀਏ। ਅਜ਼ਾਦੀ ਹਰੇਕ ਮਨੁੱਖ ਦਾ ਅਧਿਕਾਰ ਹੈ। ਕਿਸੇ ਵੀ ਵਿਅਕਤੀ ਜਾਂ ਸਿਸਟਮ ਜਾਂ ਸਟੇਟ ਨੂੰ ਦੂਸਰੇ ਵਿਅਕਤੀ ਨੂੰ ਗੁਲਾਮ ਬਨਾਉਣ ਦਾ ਜ਼ੁਲਮ ਕਰਨ ਦਾ ਕੋਈ ਅਧਿਕਾਰ ਨਹੀਂ। ਮੈਂ ਪੰਥਕ ਅਸੈਂਬਲੀ ਦੀ ਹੋਂਦ ਨੂੰ ਜੀ ਆਇਆ ਆਖਦਾ ਹਾਂ। ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਅਸੀਂ ਰਲ ਕੇ ਬੌਧਿਕ ਲਹਿਰ ਪੂਰੇ ਵਿਸ਼ਵ ਵਿਚ ਚਲਾਈਏ ਤੇ ਗੁਰੂ ਗ੍ਰੰਥ ਸਾਹਿਬ ਦੇ ਮਿਸ਼ਨ ਨੂੰ ਸਰਬੱਤ ਦੇ ਭਲੇ ਲਈ ਪਸਾਰੀਏ। ਲੋਕਾਂ ਦੀ ਅਜ਼ਾਦੀ, ਸਰਬੱਤ ਦਾ ਭਲਾ ਤੇ ਮਨੁੱਖੀ ਅਧਿਕਾਰ ਹੀ ਸਾਡਾ ਮਿਸ਼ਨ ਹੈ।ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਕੋਣ ਜ਼ਿੰਮੇਵਾਰ ਹੈ ਧਿਆਨ ਨਾਲ ਸੁਣੋ।ਕਿਸੇ ਵੀਰ ਨੇ ਕਲਿਪ ਕਟਕੇ ਭੇਜਿਆ ਹੈ।ਧੰਨਵਾਦ ਵੀਰ ਦਾ।ਜੋ ਮੇਰਾ ਸਹਿਜ ਅੰਦਾਜ਼ ਹੈ ਉਹ ਮੈਂ ਜਲਦ ਪਾ ਦਿਆਂਗਾਂ ਤਾਂ ਜੋ ਤੁਸੀਂ ਪੰਜਾਬ ਤੇ ਸਿਖ ਮਸਲੇ ਨੂੰ ਸਮਝ ਸਕੋ।ਇਹ ਸਪੀਡ ਵਾਲਾ ਅੰਦਾਜ਼ ਮੈਨੂੰ ਘਟ ਸਮੇਂ ਕਾਰਣ ਅਪਨਾਉਣਾ ਪਿਆ।ਮੇਰੇ ਕੋਲ ਸਿਰਫ ਪੰਜ ਮਿੰਟ ਸਨ ਲੈਕਚਰ ਲਈ।ਇਹਨੇ ਹੀ ਮਿੰਟ ਮਿਲੇ ।ਜਿੰਨੀ ਤੇਜੀ ਨਾਲ ਬਿਨਾਂ ਸਾਹ ਲਿਆਂ ਮੈਨੂੰ ਬੋਲਣਾ ਪਿਆ ਉਹ ਮੇਰੇ ਬੋਲਣ ਦਾ ਸਟਾਈਲ ਨਹੀਂ ਸੀ।ਸਮੇਂ ਦੀ ਵੰਡ ਬਿਲਕੁਲ ਠੀਕ ਨਹੀਂ ਸੀ।ਕਿਸੇ ਨੂੰ 25 ਮਿੰਟ ਮਿਲੇ ਕਿਸੇ ਨੂੰ ਵੀਹ ਕਿਸੇ ਨੂੰ ਦਸ ਤੇ ਕਿਸੇ ਨੂੰ ਪੰਜ।ਪੰਜ ਮਿੰਟ ਵਿਚ ਕਿਹਾ ਵੀ ਕੀ ਜਾ ਸਕਦਾ ਹੈ।ਪਰ ਤਸਲੀ ਹੈ ਮੈਂ ਆਪਣੀ ਠੋਸ ਗਲ ਕਹਿ ਸਕਿਆਂ ਚਾਹੇ ਅਧੂਰੀ ਸੀ।


Thursday, 18 October 2018

''ਮੋਰਚਾ ਸਫ਼ਲ ਕਰਾਂਗੇ, ਰਾਜ ਖਾਲਸੇ ਦੇ ਪੈਰਾਂ ਹੇਠ ਰੁਲਣਗੇ, ਪੰਥ ਦੀ ਜਿੱਤ ਹੋਵੇਗੀ''
 ਸਿੰਘ ਸਾਹਿਬ ਧਿਆਨ ਸਿੰਘ ਮੰਡ ਨਾਲ ਇਕ ਮੁਲਾਕਾਤ 
 ਮੋਰਚਾ ਸਾਂਤਮਈ ਢੰਗ ਨਾਲ ਚੱਲੇਗਾ, ਕਿਸੇ ਵੀ ਸਿੱਖ ਨੌਜਵਾਨ ਗੱਭਰੂ ਨੂੰ
 ਸਟੇਟ ਦਾ ਨਿਸ਼ਾਨਾ ਨਹੀਂ ਬਣਨ ਦਿੱਤਾ ਜਾਵੇਗਾ
 ਗਰੀਬ ਤੇ ਕਿਰਤੀ ਖਾਲਸਾ ਪੰਥ ਦੀ ਸ਼ਾਨ ਤੇ ਆਧਾਰ ਹਨ, 
ਸਰਕਾਰ ਇਨ੍ਹਾਂ ਨੂੰ ਕੁਚਲ ਰਹੀ ਏ ਅਸੀਂ ਇਨ੍ਹਾਂ ਦੇ ਹੱਕਾਂ ਲਈ ਲੜਾਂਗੇ



ਬਰਗਾੜੀ ਮੋਰਚੇ ਦੌਰਾਨ ਸਰਬੱਤ ਖਾਲਸਾ ਵਲੋਂ ਚੁਣੇ ਅਕਾਲ ਤਖ਼ਤ ਸਾਹਿਬ ਦੇ ਕਰਜਕਾਰੀ ਜਥੇਦਾਰ ਭਾਈ ਧਿਆਨ ਸਿੰÎਘ ਮੰਡ ਜੋ ਕਿ ਸ਼ਹੀਦ ਭਾਈ ਹਰਭਜਨ ਸਿੰਘ ਮੰਡ ਦੇ ਭਰਾਤਾ ਹਨ, ਨੇ ਪ੍ਰੋ. ਬਲਵਿੰਦਰਪਾਲ ਸਿੰਘ ph 9815700916 ਦੀ ਪੁਸਤਕ 'ਜਗਤੁ ਜਲੰਦਾ ਰਖਿ ਲੈ ਗੁਰੂ ਨਾਨਕ ਸਾਹਿਬ ਦਾ ਫਲਸਫਾ ਤੇ ਭਗਵਾਂ ਰਾਸ਼ਟਰਵਾਦ' ਰਿਲੀਜ਼ ਕਰਦੇ ਹੋਏ। ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰਾ ਹਾਜ਼ਰ ਸਨ। ਬਾਮਸੇਫ ਦੇ ਵਾਮਨ ਮੇਸ਼ਰਾਮ ਪਹੁੰਚੇ ਹੋਏ ਸਨ, ਜਿਨ੍ਹਾਂ ਦਾ ਆਰਟੀਕਲ ਇਸ ਪੁਸਤਕ ਵਿਚ ਮੌਜੂਦ ਸੀ। ਉਹਨਾਂ ਨੂੰ ਵੀ ਪੁਸਤਕ ਭੇਟ ਕੀਤੀ ਗਈ। ਇਸ ਮੌਕੇ ਸਿੱਖ ਪ੍ਰਚਾਰਕ ਤੇ ਪੱਤਰਕਾਰ ਭਾਈ ਹਰਪ੍ਰੀਤ ਸਿੰਘ ਮਖੂ ਮੌਜੂਦ ਸਨ। ਉਥੇ ਸੰਗਤ ਵਿਚ ਬਹੁਗਿਣਤੀ ਗਰੀਬ ਤੇ ਕਿਰਤੀ ਸਿੱਖਾਂ ਦੀ ਸੀ। ਮੂਲ ਨਿਵਾਸੀ ਤੇ ਹਿੰਦੂ ਭਾਈਚਾਰੇ ਦੇ ਲੋਕ ਪੱਗਾਂ ਬੰਨਕੇ ਪਹੁੰਚੇ ਸਨ। ਸਿੰਘ ਸਾਹਿਬ ਦੇ ਚਿਹਰੇ 'ਤੇ ਚੜ੍ਹਦੀਕਲਾ ਦਾ ਜਲੌਅ ਸੀ। ਇਹ ਖਬਰਾਂ ਝੂਠੀਆਂ ਸਨ ਕਿ ਸੰਗਤਾਂ ਦੀ ਗਿਣਤੀ ਘੱਟ ਰਹੀ ਹੈ। ਸਮਾਂ ਦੋ ਵਜੇ ਤਕ ਜਦ ਅੱਜ ਛੁੱਟੀ ਨਹੀਂ ਸੀ ਕਿ ਸੰਗਤਾਂ ਦੀ ਗਿਣਤੀ 2500 ਤੋਂ ਉੱਪਰ ਪਹੁੰਚ ਗਈ ਸੀ। ਸੰਗਤਾਂ ਦੇ ਮੇਲੇ ਲਗੇ ਹਨ। ਖੁੱਲਾ ਲੰਗਰ ਵਰਤ ਰਿਹਾ। ਸਿੰਘ ਸਾਹਿਬ ਦਾ ਕਹਿਣਾ ਹੈ ਕਿ ਉਹ ਇਸ ਲਹਿਰ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣਗੇ। ਉਨ੍ਹਾਂ ਨਾਲ ਬਰਗਾੜੀ ਮੋਰਚੇ ਦੇ ਇਕ ਤੰਬੂ ਦੇ ਵਿਚ ਗੱਲਬਾਤ ਹੋਈ। ਜਿਸ ਦੇ ਪ੍ਰਮੁਖ ਅੰਸ਼ ਪਾਠਕਾਂ ਦੇ ਹਿੱਤ ਵਿਚ ਪੇਸ਼ ਕੀਤੇ ਜਾ ਰਹੇ ਹਨ-

ਸੁਆਲ-ਸਿੱਖ ਏਨੇ ਕਮਜ਼ੋਰ ਕਿਉਂ ਪੈ ਗਏ ਹਨ, ਇਸ ਦੇ ਪਿੱਛੇ ਕੀ ਕਾਰਨ ਹੈ?
ਜਵਾਬ-ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਟੁੱਟਣਾ ਤੇ ਆਧੁਨਿਕ ਜੀਵਨ ਨੂੰ ਅਪਨਾਉਣਾ ਸਾਡੀ ਕਮਜ਼ੋਰੀ ਦਾ ਕਾਰਨ ਹੈ। ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਅਸੀਂ ਕਰ ਰਹੇ ਹਾਂ, ਜਦੋਂ ਅਸੀਂ ਸਿੱਖ ਹੋ ਕੇ ਸ਼ਰਾਬਾਂ ਪੀਂਦੇ ਹਾਂ, ਫਿਰ ਅਖੰਡ ਪਾਠ ਕਰਵਾਉਂਦੇ ਹਾਂ, ਮਾੜੇ ਗੀਤ ਸੁਣਦੇ ਹਾਂ, ਬੱਕਰੇ ਬੁਲਾਉਂਦੇ ਹਾਂ ਤੇ ਸਿੱਖ ਸਿਧਾਂਤਾਂ ਨੂੰ ਮੰੰਨਣ ਦੀ ਥਾਂ ਮਨਮੁਖਤਾ ਵਲ ਝੁਕ ਜਾਂਦੇ ਹਾਂ। ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਅਨੁਸਾਰ ਆਪਣਾ ਜੀਵਨ ਜੀਵੀਏ ਤਾਂ ਅਸੀਂ ਸੰਸਾਰ ਦੀ ਇਕ ਵੱਡੀ ਸ਼ਕਤੀ ਬਣ ਸਕਦੇ ਹਾਂ। ਸਾਡੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਹਨ, ਅਸੀਂ ਉਨ੍ਹਾਂ ਨੂੰ ਨਾ ਭੁਲੀਏ।
ਸੁਆਲ-ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿਚ ਲੱਗਿਆ ਮੋਰਚਾ ਕੀ ਕਾਮਯਾਬੀ ਵਲ ਵਧੇਗਾ?
ਜਵਾਬ-ਕਿਉਂ ਨਹੀਂ, ਤੁਸੀਂ ਦੇਖੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਤਾਂ ਮੀਰੀ-ਪੀਰੀ ਸਿਧਾਂਤ ਤੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ। ਅਸੀਂ ਸਿਆਸੀ ਸ਼ਕਤੀ ਵਲ ਵਧੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਤਾਂ ਗੁਰੂ ਗੋਬਿੰਦ ਸਿੰÎਘ ਜੀ ਰਾਹੀਂ ਖਾਲਸਾ ਪ੍ਰਗਟ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖਾਲਸਾ ਰਾਜ ਮਿਲਿਆ। ਇਹ ਸਾਡੀਆਂ ਪ੍ਰਾਪਤੀਆਂ ਹਨ। ਚਿੰਤਾ ਨਾ ਕਰੋ ਜੇਕਰ ਗੁਰੂ ਗ੍ਰੰÎਥ ਸਾਹਿਬ ਦੀ ਬੇਅਦਬੀ ਹੋਈ ਹੈ ਤਾਂ ਬਦਲਾਅ ਗੁਰੂ ਦੀ ਕਿਰਪਾ ਸਦਕਾ ਵਾਪਰੇਗਾ। ਜਿੰਨ੍ਹਾਂ ਨੇ ਸਾਡੇ ਨਾਲ ਇਨਸਾਫ਼ ਨਹੀਂ ਕੀਤਾ, ਜਿਨ੍ਹਾਂ ਨੇ ਬੇਅਦਬੀ ਕੀਤੀ, ਉਹ ਸਭ ਸਿਆਸੀ ਪੱਖੋਂ ਤਹਿਸ ਨਹਿਸ ਹੋ ਜਾਣਗੇ। ਕੀ ਅੱਜ ਕੋਈ ਔਰੰਗਜ਼ੇਬ ਨੂੰ ਪ੍ਰਵਾਨ ਕਰਦਾ ਹੈ? ਗੁਰੂ ਤੇਗ ਬਹਾਦਰ ਜੀ ਨੂੰ ਹਰ ਕੋਈ ਯਾਦ ਕਰਦਾ ਹੈ। ਇਸ ਲਈ ਖਾਲਸਾ ਪੰਥ ਨੂੰ ਗੁਰੂ 'ਤੇ ਯਕੀਨ ਕਰਨਾ ਚਾਹੀਦਾ ਹੈ। ਗੁਰੂ ਤੇ ਯਕੀਨ ਹੀ ਸਾਡਾ ਹੌਸਲਾ ਬੁਲੰਦ ਕਰੇਗਾ। ਮੈਂ ਪਹਿਲਾਂ ਹੀ ਆਪਣੇ ਘਰ ਵਿਚ ਕਹਿ ਆਇਆ ਹਾਂ ਕਿ ਮੈਂ ਹੁਣ ਓਨਾ ਚਿਰ ਵਾਪਸ ਨਹੀਂ ਮੁੜਣਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਇਨਸਾਫ਼ ਮੋਰਚੇ ਨੂੰ ਸਫਲ ਨਹੀਂ ਕਰ ਲੈਂਦਾ ਤੇ ਮੁਜ਼ਰਮਾਂ ਨੂੰ ਸਜ਼ਾਵਾਂ ਨਹੀਂ ਦਿਵਾ ਦਿੰਦਾ। ਜਿਹੜਾ ਬਰਗਾੜੀ ਮੋਰਚੇ ਦਾ ਵਿਰੋਧ ਕਰੇਗਾ, ਉਹ ਪੰਥ ਦਾ ਹਿੱਸਾ ਨਹੀਂ ਰਹੇਗਾ। ਵੱਡੇ ਵੱਡੇ ਕਿਲ੍ਹੇ ਢਹਿ ਜਾਣਗੇ, ਇਹ ਤੁਸੇਂ ਆਪ ਦੇਖੋਗੇ। ਦਿੱਲੀ ਤੇ ਪੰਜਾਬ ਸਰਕਾਰ ਨੂੰ ਸਿੱਖਾਂ ਨਾਲ ਇਨਸਾਫ ਕਰਨਾ ਪਵੇਗਾ। 

ਸੁਆਲ-ਕੀ ਬਰਗਾੜੀ ਮੋਰਚੇ ਵਿਚ ਹਿੰਦੂ, ਮੁਸਲਮਾਨ ਤੇ ਦਲਿਤ ਆ ਰਹੇ ਹਨ?
ਜਵਾਬ-ਬਿਲਕੁਲ ਆ ਰਹੇ ਹਨ। ਅਖਬਾਰਾਂ ਦੀਆਂ ਖਬਰਾਂ ਝੂਠੀਆਂ ਹਨ। ਬਾਦਲ ਵਰਗੇ ਸਿਆਸਤਦਾਨ ਝੂਠ ਬੋਲ ਰਹੇ ਹਨ ਤੇ ਬਰਗਾੜੀ ਮੋਰਚਾ ਆਈਐਸਆਈ ਨੇ ਲਗਾਇਆ ਹੈ ਤੇ ਆਈਐਸਆਈ ਪੈਸਾ ਭੇਜ ਰਹੀ ਹੈ ਤਾਂ ਜੋ ਪੰਜਾਬ ਦਾ ਅਮਨ ਤਬਾਹ ਕੀਤਾ ਜਾ ਸਕੇ। ਅਸੀਂ ਮੀਡੀਏ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਗੁਰੂ ਦੀ ਸੰਗਤ ਆਈਐਸਆਈ ਹੈ ਤੇ ਇਹ ਦੁੱਧ ਧੋਤੇ ਹਨ ਤਾਂ ਇਨ੍ਹਾਂ ਨੂੰ ਔਰੰਗਜ਼ੇਬ ਦਾ ਹਸ਼ਰ ਯਾਦ ਰੱਖ ਲੈਣਾ ਚਾਹੀਦਾ ਹੈ। ਕਦੇ ਵੀ ਸੱਤਾ ਦੇ ਨਸ਼ੇ ਵਿਚ ਸਹੀ ਫੈਸਲੇ ਨਹੇਂ ਲਏ ਜਾ ਸਕਦੇ। ਇਨ੍ਹਾਂ ਲੋਕਾਂ ਨੂੰ ਸੱਤਾ ਦਾ ਹੰਕਾਰ ਛੱਡਣਾ ਪਵੇਗਾ। ਮੀਰੀ-ਪੀਰੀ ਦੀ ਸਿਆਸਤ ਨੂੰ ਸਮਝਣਾ ਪਵੇਗਾ, ਜਿਸ ਅਨੁਸਾਰ ਸਿਆਸਤ ਉੱਪਰ ਧਰਮ ਦਾ ਕੁੰਡਾ ਹੈ। ਸਿਆਸਤ ਧਰਮ ਅਧੀਨ ਚੱਲੇਗੀ, ਧਰਮ ਦੇ ਨਿਯਮ ਗੁਰੂ ਸਾਹਿਬ ਵਲੋਂ ਤੈਅ ਕੇਤੇ ਹੋਏ ਹਨ।  ਹਿੰਦੂ ਮੁਸਲਮਾਨਾਂ ਤੇ ਦਲਿਤਾਂ ਨੂੰ ਇਸ ਮੋਰਚੇ ਨੂੰ ਡਰ ਨਹੀਂ ਲੱਗ ਰਿਹਾ, ਪਰ ਇਹ ਅਗਿਆਨੀ  ਸਿਆਸਤਦਾਨ ਕੂੜ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਦੇ ਕੋਈ ਅਰਥ ਨਹੀਂ, ਜਿਉਂ ਜਿਉਂ ਸਾਡੇ ਵਿਰੁਧ ਪ੍ਰਚਾਰ ਕਰਨਗੇ, ਬਰਗਾੜੀ ਮੋਰਚੇ ਮਜ਼ਬੂਤ ਹੋਵੇਗਾ। ਗਰੀਬ ਤੇ ਕਿਰਤੀ ਇਸ ਮੋਰਚੇ ਦੀ ਤਾਕਤ ਹਨ ਤੇ ਖਾਲਸਾ ਪੰਥ ਗਰੀਬਾਂ ਤੇ ਕਿਰਤੀਆਂ ਨਾਲ ਖਲੋਤਾ ਹੈ। ਅਸੀਂ ਇਨ੍ਹਾਂ ਉੱਪਰ ਕਿਸੇ ਤਰ੍ਹਾਂ ਦਾ ਜ਼ੁਲਮ ਨਹੀਂ ਹੋਣ ਦਿਆਂਗੇ। ਅਸੀਂ ਇਨ੍ਹਾਂ ਲਈ ਲੜਾਂਗੇ।

ਸੁਆਲ-ਪੰਜਾਬ ਦੇ ਨਾਲ ਸਰਕਾਰੀ ਧੱਕੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਜਵਾਬ-ਸਿੱਖ ਪੰਥ ਨੇ ਭਾਰਤ ਦੀ ਆਜ਼ਾਦੀ ਲਈ 85% ਕੁਰਬਾਨੀਆਂ ਕੀਤੀਆਂ, ਪਰ ਕੇਂਦਰ ਸਰਕਾਰ ਨੇ ਸਾਡੇ ਨਾਲ ਵਿਤਕਰਾ ਕੀਤਾ, ਸਾਡੇ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕੀਤਾ, ਦਿੱਲੀ ਸਿੱਖ ਕਤਲੇਆਮ ਕਰਵਾਇਆ, ਪੰਜਾਬ ਵਿਚ ਝੂਠੇ ਪੁਲੀਸ ਮੁਕਾਬਲੇ ਕਰਵਾਏ, ਸਾਡੀਆਂ ਪੰਜਾਬ ਦੀਆਂ ਜਾਇਜ਼ ਮੰਗਾਂ ਵੀ ਨਹੀਂ ਮੰਨੀਆਂ। ਸਾਡੀ ਖੇਤੀ, ਸਨਅਤ ਸਭ ਤਬਾਹ ਕਰ ਦਿੱਤਾ। ਅਸੀਂ ਇਨਸਾਫ਼ ਲਈ ਲੜਾਂਗੇ। ਗੁਰੂ 'ਤੇ ਸਾਨੂੰ ਭਰੋਸਾ ਹੈ, ਅਸੀਂ ਜਿੱਤਾਂਗੇ।

ਸਿੰਘ ਸਾਹਿਬ ਮੰਡ ਦਾ ਸੰਪਰਕ ਨੰਬਰ -9780301338




Thursday, 12 April 2018


ਸਿੱਖ ਇਤਿਹਾਸ ਵਿਚ ਵਿਸਾਖੀ 

ਪ੍ਰੋ. ਬਲਵਿੰਦਰਪਾਲ ਸਿੰਘ

ਵਿਸਾਖੀ ਦਾ ਤਿਉਹਾਰ ਪੁਰਾਤਨ ਸਮੇਂ ਤੋਂ ਹੀ ਮਨਾਉਣ ਦੀ ਪਰੰਪਰਾ ਰਹੀ ਹੈ। ਬਾਕੀ ਮਹੀਨਿਆਂ ਨਾਲੋਂ ਮਾਘ ਤੇ ਵਿਸਾਖ ਦੀ ਸੰਗਰਾਂਦ ਨੂੰ ਖਾਸ ਮਹਾਨਤਾ ਪ੍ਰਾਪਤ ਹੈ। ਸਿੱਖ ਧਰਮ, ਸਿੱਖ ਸਾਹਿਤ ਤੇ ਸਿੱਖ ਪੰਥ ਵਿਚ ਵਿਸਾਖੀ ਦਾ ਵਿਸ਼ੇਸ਼ ਮਹੱਤਵ ਅਤੇ ਮਹਾਨਤਾ ਹੈ। ਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਕਰਮਵਾਰ-'ਤੁਖਾਰੀ ਬਾਰਹਮਾਹਾ ਅਤੇ ਮਾਝ ਵਿਚ ਵਿਸਾਖੀ ਮਹੀਨੇ ਦਾ ਉਦੇਸ਼ ਪੇਸ਼ ਕੀਤਾ ਹੈ:-
ਨਾਨਕ ਵੈਸਾਖੀ ਪ੍ਰਭੂ ਭਾਵੈ।
ਸੁਰਤਿ ਸਬਦਿ ਮਨੁ ਮਾਨਾ£ (ਬਾਰਹਮਾਹਾ ਤੁਖਾਰੀ)
ਜਾਂ
ਵੈਸਾਖ ਸੁਹਾਵਾ ਤਾ ਲਗੈ ਜਾ ਸੰਤੁ ਭੇਟੈ ਹਰਿ ਸੋਇ£ (ਬਾਰਾਮਾਹਾ ਮਾਝ)
ਸਿੱਖ ਇਤਿਹਾਸ ਵਿਚ ਵਿਸਾਖੀ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਵਿਸਾਖ ਦੇ ਮਹੀਨੇ ਵਾਪਰੀਆਂ ਹਨ। ਗੁਰੂ ਨਾਨਕ ਦੇਵ ਜੀ ਦਾ ਜਨਮ 20 ਵਿਸਾਖ 1526 ਬਿਕਰਮੀ ਨੂੰ ਹੋਇਆ। ਉਨ•ਾਂ ਨੇ ਵਿਸਾਖੀ ਵਾਲੇ ਦਿਨ ਹੀ ਹਰਿਦੁਆਰ ਵਿਖੇ ਲਹਿੰਦੇ ਵੱਲ ਪਾਣੀ ਦੇ ਕੇ ਪਿੱਤਰਾਂ ਨੂੰ ਪਹੁੰਚਾਣ ਵਾਲੇ ਪਾਣੀ ਸੰਬੰਧੀ ਪਏ ਭਰਮਜਾਲ ਨੂੰ ਤੋੜਿਆ ਸੀ। ਉਨ•ਾਂ ਨੇ ਸਮਾਜ ਸੁਧਾਰ ਲਈ ਆਪਣੀਆਂ ਉਦਾਸੀਆਂ ਦੀ ਸ਼ੁਰੂਆਤ ਵੀ ਪਹਿਲੀ ਵਿਸਾਖ ਨੂੰ ਕੀਤੀ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਨਮ 5 ਵਿਸਾਖ ਸੰਮਤ 1561 ਬਿਕਰਮੀ ਨੂੰ ਹੋਇਆ। ਗੁਰੂ ਅਮਰਦਾਸ ਜੀ ਦਾ ਜਨਮ ਵਿਸਾਖ ਸੁਦੀ 14 ਸੰਮਤ 1536 ਨੂੰ ਹੋਇਆ ਅਤੇ 3 ਵਿਸਾਖ 1609 ਬਿਕਰਮੀ ਨੂੰ ਆਪ ਸਿੱਖਾਂ ਦੇ ਤੀਸਰੇ ਗੁਰੂ ਬਣੇ। ਉਨ•ਾਂ ਨੇ ਵਿਸਾਖੀ ਪੁਰਬ 'ਤੇ ਗੋਇੰਦਵਾਲ ਵਿਖੇ ਅਧਿਆਤਮਕ ਮੇਲਾ ਲਗਾਉਣ ਦੀ ਸ਼ੁਰੂਆਤ ਕੀਤੀ, ਜਿਸ ਦਾ ਸਿੱਖ ਲਹਿਰ ਦੇ ਵਿਕਾਸ ਵਿਚ ਖਾਸ ਮਹੱਤਵ ਹੈ। ਇਸ ਨਾਲ ਸਿੱਖ ਸੰਗਤਾਂ ਨੂੰ ਆਪਣੇ ਕੇਂਦਰ ਵਿਚ ਇਕੱਤਰ ਹੋਣ ਦਾ ਮੌਕਾ ਮਿਲ ਗਿਆ। ਮਹਾਨ ਕੋਸ਼ ਦੇ ਰਚੈਤਾ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਵੈਸਾਖੀ ਦਾ ਮੇਲਾ ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦੇਵ ਦੀ ਆਗਿਆ ਨਾਲ ਕਾਇਮ ਕੀਤਾ ਸੀ। ਗੁਰੂ ਅਮਰਦਾਸ ਜੀ ਵੱਲੋਂ ਗੋਇੰਦਵਾਲ ਵਿਖੇ ਬਣ ਰਹੀ ਬਉਲੀ ਦਾ ਕੜ ਵੀ ਵਿਸਾਖੀ ਵਾਲੇ ਦਿਨ ਟੁੱਟਿਆ ਸੀ। (ਪੰਨਾ 1110)
ਗੁਰੂ ਅਰਜਨ ਦੇਵ ਜੀ ਦਾ ਜਨਮ 19 ਵਿਸਾਖ ਵਦੀ 7 ਸੰਮਤ 1620 ਨੂੰ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ 8 ਵੈਸਾਖ 1670 ਨੂੰ ਹਰੀ ਚੰਦ ਦੀ ਸਪੁੱਤਰੀ ਬੀਬੀ ਨਾਨਕੀ ਨਾਲ ਹੋਇਆ। ਗੁਰੂ ਹਰਕ੍ਰਿਸ਼ਨ ਸਾਹਿਬ 3 ਵੈਸਾਖ ਸੰਮਤ 1721 ਨੂੰ ਜੋਤੀ ਜੋਤ ਸਮਾਏ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘਾਸਨ ਉੱਤੇ ਬੈਠਣ ਦਾ ਦਿਨ ਵਿਸਾਖੀ ਹੀ ਸਵੀਕਾਰ ਕੀਤਾ ਜਾਂਦਾ ਹੈ। ਵਿਸਾਖੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਦਿ ਗ੍ਰੰਥ ਵਿਚ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਹੋਣ ਦਾ ਐਲਾਨ ਕੀਤਾ।
1699 ਦੀ ਵਿਸਾਖੀ ਸਿੱਖ ਇਤਿਹਾਸ ਨਾਲ ਜੁੜੇ ਵਿਸਾਖੀ ਦਿਵਸਾਂ ਵਿਚੋਂ ਸਭ ਤੋਂ ਅਹਿਮ ਹੋਂਦ ਦੀ ਲਖਾਇਕ ਹੈ, ਕਿਉਂਕਿ ਇਸ ਦਿਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ, ਹਰੇਕ ਤਰ•ਾਂ ਦੇ ਭੇਦ ਭਾਵ ਦੇ ਜੰਜਾਲਾਂ ਨੂੰ ਭੰਨ ਕੇ ਖਾਲਸਾ ਪੰਥ ਦੀ ਆਜ਼ਾਦ ਅਤੇ ਨਿਆਰੀ ਹਸਤੀ ਸਿਰਜੀ ਸੀ। ਖਾਲਸਾ ਪੰਥ ਦੀ ਸਿਰਜਣਾ ਕੋਈ ਅਚਾਨਕ ਘਾਲਣਾ ਨਹੀਂ ਸੀ, ਸਗੋਂ ਸੰਤ ਗੁਰੂਆਂ (ਜਿਨ•ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ) ਦੇ ਫਲਸਫੇ ੴ, ਗੁਰੂ ਸਾਹਿਬਾਨਾਂ ਦੀ ਸ਼ਹਾਦਤਾਂ ਨਾਲ ਸਿੰਜਿਆ ਗਿਆ ਅਲੌਕਿਕ ਪ੍ਰਗਟਾਵਾ ਸੀ।
ਭਾਈ ਗੁਰਦਾਸ ਜੀ ਨੇ ਆਪਣੀ ਮਹਾਨ ਵਾਰ ਵਿਚ ਖਾਲਸੇ ਦੀ ਵਿਸਾਖੀ ਦੇ ਕ੍ਰਿਸ਼ਮੇ ਅਤੇ ਖਾਲਸੇ ਦੀ ਵੱਖਰੀ ਪਛਾਣ ਨੂੰ ਇਉਂ ਬਿਆਨ ਕੀਤਾ ਹੈ।
ਇਉਂ ਤੀਸਰ ਪੰਥ ਰਚਾਇਨ, ਵਡ ਸੂਰ ਸਹੇਲਾ।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਇਸ ਵਿਸ਼ੇਸ਼ ਇਕੱਠ ਵਿਚ ਅੱਸੀ ਹਜ਼ਾਰ ਤੱਕ ਸਿੱਖ ਇਕੱਠੇ ਹੋਏ। ਗੁਰੂ ਸਾਹਿਬ ਨੇ ਇਸ ਇਕੱਠ ਵਿਚੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਜੋ ਗੁਰਮਰਿਯਾਦਾ ਵਿਚ ਪਰਪੱਕ ਸਨ ਅਤੇ ਸਮਾਜ ਦੀਆਂ ਵੱਖ-ਵੱਖ ਜਾਤਾਂ ਨਾਲ ਸੰਬੰਧ ਰੱਖਦੇ ਸਨ। ਰਤਨ ਸਿੰਘ ਭੰਗੂ ਇਸ ਸੰਬੰਧ ਵਿਚ ਆਖਦੇ ਹਨ,
ਪੰਚ ਭੁਜੰਗੀ ਲਏ ਉਠਾਏ।
ਚਾਰੇ ਬਰਨ ਇਕ ਕੀਏ ਭਰਾਏ।
ਭਾਈ ਦਇਆ ਸਿੰਘ ਲਾਹੌਰ (ਪੰਜਾਬ) ਦਾ ਖੱਤਰੀ ਸੀ, ਭਾਈ ਧਰਮ ਸਿੰਘ ਹਸਤਨਾਪੁਰ (ਦਿੱਲੀ ਦਾ ਇਲਾਕਾ) ਦਾ ਜੱਟ ਕਿਸਾਨ ਸੀ, ਭਾਈ ਸਾਹਿਬ ਸਿੰਘ ਬਿਦਰ (ਕਰਨਾਟਕ), ਦਾ ਨਾਈ ਸੀ, ਭਾਈ ਮੋਹਕਮ ਸਿੰਘ (ਉੜੀਸਾ) ਦਾ ਛੀਂਬਾ ਸੀ ਤੇ ਭਾਈ ਹਿੰਮਤ ਸਿੰਘ ਜ਼ਿਲ•ਾ ਪਟਿਆਲਾ (ਪੰਜਾਬ) ਝੀਵਰ ਸੀ।
ਖਾਲਸਾ ਪੰਥ ਦੀ ਸਿਰਜਣਾ ਤੋਂ 27 ਸਾਲ ਉਪਰੰਤ ਸੰਮਤ 1783 ਬਿਕਰਮੀ ਦੀ ਵਿਸਾਖੀ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਇਸ ਦਿਨ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੋਈ। ਇਸ ਮਹਾਨ ਯੋਧੇ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਇਤਿਹਾਸਕ ਗੁਰਮਤਾ ਕਰਨ ਦੀ ਪ੍ਰੇਰਣਾ ਦਿੱਤੀ, ਜਿਸ ਵਿਚ ਸ਼ਾਹੀ ਖਜ਼ਾਨਾ ਲੁੱਟਣਾ, ਸ਼ਾਹੀ ਫ਼ੌਜ ਦੇ ਘੋੜੇ ਤੇ ਹਥਿਆਰ ਲੁੱਟਣਾ ਤੇ ਪੰਥ ਦੋਖੀਆਂ ਨੂੰ ਸਜ਼ਾ ਦੇਣਾ ਸ਼ਾਮਲ ਸੀ।
ਨਤੀਜੇ ਵਜੋਂ ਮੁਗਲ ਹਕੂਮਤ ਨੇ ਸੰਮਤ 1790 ਬਿਕਰਮੀ ਵਿਚ ਸਿੱਖਾਂ ਨੂੰ ਜਾਗੀਰ ਦੇਣ ਦੀ ਪੇਸ਼ਕਸ਼ ਕੀਤੀ। ਵਿਸਾਖੀ ਵਾਲੇ ਦਿਨ ਇਸ ਪੇਸ਼ਕਸ਼ 'ਤੇ ਵਿਚਾਰ ਕਰਨ ਲਈ ਅਕਾਲ ਤਖਤ ਸਾਹਿਬ 'ਤੇ ਸਰਬੱਤ ਖਾਲਸਾ ਬੁਲਾਇਆ ਗਿਆ। ਇਸ ਮੌਕੇ 'ਤੇ ਭਾਈ ਸੁਬੇਗ ਸਿੰਘ ਜੋ ਕਿ ਮੁਗਲ ਸਰਕਾਰ ਨਾਲ ਡੂੰਘੇ ਸੰਬੰਧ ਰੱਖਦੇ ਸਨ, ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਏ ਅਤੇ ਸਿੱਖ ਆਗੂਆਂ ਨੂੰ ਝਬਾਲ, ਕੰਗਨਪੁਰ, ਦੀਮਾਲਪੁਰ ਦੀ ਜਾਗੀਰ ਸੰਬੰਧੀ ਮੁਗਲ ਹਕੂਮਤ ਦੀ ਪੇਸ਼ਕਸ਼ ਬਾਰੇ ਦੱਸਿਆ। ਇਸ ਬਾਰੇ ਪੰਥਕ ਆਗੂਆਂ ਨੇ ਡੂੰਘੀ ਵਿਚਾਰ ਕੀਤੀ। ਇਕ ਆਗੂ ਜਥੇਦਾਰ ਦਰਬਾਰਾ ਸਿੰਘ ਮੁਗਲ ਹਕੂਮਤ ਦੀ ਪੇਸ਼ਕਸ਼ ਕਰਨ ਨੂੰ ਤਿਆਰ ਨਹੀਂ ਸੀ। ਭਾਈ ਰਤਨ ਸਿੰਘ ਭੰਗੂ ਇਸ ਸੰਬੰਧ ਵਿਚ ਆਖਦਾ ਹੈ,
ਦਰਬਾਰੈ ਸਿੰਘ ਅਗਯੋਂ ਕਹੀ,
ਅਸੀਂ ਨਿਬਾਬੀ ਕਦ ਚਹੈਂ ਲਈ।
ਹਮ ਰਾਖਤ ਪਤਿਸ਼ਾਹੀ ਦਾਵਾ,
ਜਾਂ ਇਤ ਕੋ ਜਾਂ ਅਗਲੋ ਪਾਵਾ।
ਪੋ ਵਿਧਰਤ ਔ ਧਵਲ ਡੁਲਾਇ,
ਪਾਤਿਸ਼ਾਹੀ ਛਡ ਕਿਮ ਲਹੈ ਨਿਬਾਬੀ,
ਪਰਾਧੀਨ ਜਿਹ ਮਾਂਹਿ ਖਰਾਬੀ।
(ਪ੍ਰਾਚੀਨ ਪੰਥ ਪ੍ਰਕਾਸ਼, ਪੰਨਾ 285)
ਪਰ ਸਿੱਖਾਂ ਦੇ ਇਕੱਠ ਨੇ ਸਰਬ ਸੰਮਤੀ ਨਾਲ ਨਵਾਬੀ ਮਨਜੂਰ ਕਰਨ ਦਾ ਗੁਰਮਤਾ ਪਾਸ ਕਰ ਦਿੱਤਾ ਅਤੇ ਇਸ ਦੀ ਜ਼ਿੰਮੇਵਾਰੀ ਨਵਾਬ ਕਪੂਰ ਸਿੰਘ ਨੂੰ ਦਿੱਤੀ ਗਈ। ਸੰਮਤ 1804 ਦੀ ਵਿਸਾਖੀ ਵਾਲੇ ਦਿਨ ਵੱਖ ਵੱਖ ਜਥਿਆਂ ਨੂੰ ਜਥੇਬੰਦ ਕੀਤਾ ਗਿਆ ਅਤੇ ਰਾਮ ਰੌਣੀ ਨਾਂ ਦਾ ਕਿਲ•ਾ ਉਸਾਰਨ ਦਾ ਗੁਰਮਤਾ ਪਾਸ ਕੀਤਾ ਗਿਆ। ਇਸ ਕਿਲ•ੇ ਨੇ ਸਿੱਖਾਂ ਅਤੇ ਮੁਗਲਾਂ ਦੀ ਲੜਾਈ ਵਿਚ ਵਿਸ਼ੇਸ਼ ਭੂਮਿਕਾ ਨਿਭਾਈ।
ਦਲ ਖਾਲਸਾ ਦੀ ਇਤਿਹਾਸ ਸਾਜਨਾ ਸੰਮਤ 1805 ਦੀ ਪਹਿਲੀ ਵਿਸਾਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਨਵਾਬ ਕਪੂਰ ਸਿੰਘ ਨੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੀ। ਸਰਬੱਤ ਖਾਲਸੇ ਦੇ ਸਮਾਗਮ ਵਿਚ ਗੁਰਮਤਾ ਪਾਸ ਕੀਤਾ ਗਿਆ ਕਿ ਖਾਲਸਾ ਪੰਥ ਦੇ 65 ਜਥਿਆਂ ਨੂੰ ਭੰਗ ਕਰਕੇ ਸਿਰਫ ਗਿਆਰਾਂ ਜਥਿਆਂ ਉੱਪਰ ਆਧਾਰਿਤ ਦਲ ਖਾਲਸਾ ਬਣਾਇਆ ਜਾਵੇ। ਸਰਬੱਤ ਖਾਲਸੇ ਦੇ 65 ਛੋਟੇ ਛੋਟੇ ਜਥਿਆਂ ਨੂੰ ਦਲ ਖਾਲਸਾ ਦੇ ਨਾਂ ਹੇਠ 11 ਮਿਸਲਾਂ ਵਿਚ ਵੰਡ ਦਿੱਤਾ ਗਿਆ। ਸਰਬ ਸੰਮਤੀ ਨਾਲ ਸਮੂਹ ਸਿੱਖ ਜਥੇਬੰਦੀਆਂ ਨੂੰ ਆਪਣਾ ਸੁਪਰੀਮ ਕਮਾਂਡਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਚੁਣ ਲਿਆ। ਇਹ ਸੈਨਾ ਸੰਮਤ 1822 ਤੱਕ ਪੰਜਾਬ 'ਤੇ ਹੋਏ ਹਮਲਾਵਰਾਂ ਮੀਰ ਮਨੂੰ, ਅਦੀਨਾ ਬੇਗ, ਮਰਹੱਟਿਆਂ, ਅਹਿਮਦਸ਼ਾਹ ਅਬਦਾਲੀ ਦੇ ਖਿਲਾਫ ਜੂਝਦੀ ਰਹੀ ਅਤੇ ਇਨ੍ਹਾਂ ਨੇ ਮੁਗਲ ਧਾੜਵੀਆਂ ਨੂੰ ਹਰਾ ਕੇ ਪੰਜ ਦਰਿਆਵਾਂ ਦੀ ਧਰਤੀ 'ਤੇ ਗੁਰੂਆਂ ਦੇ ਹਲੇਮੀ ਰਾਜ ਦੀ ਪੁਸ਼ਟੀ ਕਰ ਦਿੱਤੀ, ਜਿਸ ਵਿਚ ਹਰ ਫਿਰਕੇ ਦੇ ਲੋਕ ਅਨੰਦਿਤ ਸਨ। ਦਲ ਖਾਲਸੇ ਨੇ ਸਾਲ ਵਿਚ ਦੋ ਮੌਕੇ ਐਸੇ ਖੁਸ਼ ਕਰ ਦਿੱਤੇ, ਜਿਨ੍ਹਾਂ 'ਤੇ ਉਹ ਅਕਾਲ ਤਖਤ ਸਾਹਿਬ ਉਪਰ ਸਰਬੱਤ ਖਾਲਸਾ ਦੇ ਰੂਪ ਵਿਚ ਇਕੱਠੇ ਹੁੰਦੇ ਸਨ। ਇਹ ਮੌਕੇ ਸਨ, ਵਿਸਾਖੀ ਅਤੇ ਦਿਵਾਲੀ।
ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਜਦੋਂ 10 ਅਪ੍ਰੈਲ 1763 ਈ. ਦੀ ਵਿਸਾਖੀ 'ਤੇ ਦਲ ਖਾਲਸਾ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਇਕੱਠਾ ਹੋਇਆ ਸੀ ਤਾਂ ਉਸ ਬ੍ਰਾਹਮਣ ਨੇ ਸਰਬੱਤ ਖਾਲਸੇ ਅੱਗੇ ਫਰਿਆਦ ਕੀਤੀ ਕਿ ਉਸ ਦੀ ਪਤਨੀ ਨੂੰ ਕਸੂਰ ਦਾ ਹਾਕਮ ਉਸਮਾਨ ਖਾਨ ਜ਼ਬਰਦਸਤੀ ਚੁੱਕ ਕੇ ਲੈ ਗਿਆ ਸੀ। ਸਿੰਘਾਂ ਨੇ ਇਸ ਸੰਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਕਿ ਇਸ ਬ੍ਰਾਹਮਣ ਦੀ ਪਤਨੀ ਨੂੰ ਜ਼ਰੂਰ ਛੁਡਾਉਣਾ ਚਾਹੀਦਾ ਹੈ। ਗੁਰਮਤਾ ਹੋਇਆ ਕਿ ਇਸ ਕਾਰਜ ਨੂੰ ਸੰਪੂਰਨ ਕੀਤਾ ਜਾਵੇ। ਸਰਬੱਤ ਖਾਲਸੇ ਵਲੋਂ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਅਤੇ ਸਰਦਾਰ ਹਰੀ ਸਿੰਘ ਭੰਗੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਕਿ ਉਹ ਕਸੂਰ 'ਤੇ ਹਮਲਾ ਕਰਨ ਅਤੇ ਬ੍ਰਾਹਮਣ ਦੀ ਘਰਵਾਲੀ ਨੂੰ ਛੁਡਾ ਕੇ ਲਿਆਉਣ। ਫਲਸਰੂਪ ਦੋਵਾਂ ਸਰਦਾਰਾਂ ਨੇ ਆਪਣੇ ਜਥੇ ਲੈ ਕੇ ਕਸੂਰ 'ਤੇ ਚੜ•ਾਈ ਕੀਤੀ, ਉਸਮਾਨ ਖਾਂ ਮਾਰਿਆ ਅਤੇ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਲੈ ਆਏ। ਜਦੋਂ ਖਾਲਸੇ ਨੇ ਬ੍ਰਾਹਮਣ ਦੀ ਪਤਨੀ ਨੂੰ ਉਸ ਦੇ ਘਰ ਭੇਜਿਆ ਤਾਂ ਅੱਗੋਂ ਉਸ ਦਾ ਪਤੀ ਬ੍ਰਾਹਮਣ ਉਸ ਨੂੰ ਦੁਬਾਰਾ ਅਪਣਾਉਣ ਤੋਂ ਇਨਕਾਰੀ ਹੋ ਗਿਆ। ਖਾਲਸੇ ਨੇ ਉਸ ਨੂੰ ਹੁਕਮ ਦਿੱਤਾ ਕਿ ਇਹ ਇਸਤਰੀ ਅੱਜ ਤੋਂ ਖਾਲਸਾ ਪੰਥ ਦੀ ਧੀ ਹੈ, ਇਸ ਲਈ ਉਸ ਨੂੰ ਹਰ ਹਾਲਤ ਵਿਚ ਅਪਣਾਉਣਾ ਪਵੇਗਾ।
10 ਅਪ੍ਰੈਲ 1765 ਦੀ ਵਿਸਾਖੀ ਨੂੰ ਸਰਬੱਤ ਖ਼ਾਲਸਾ ਦਾ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਇਕੱਠ ਹੋਇਆ ਅਤੇ ਗੁਰਮਤਾ ਕੀਤਾ ਕਿ ਲਾਹੌਰ 'ਤੇ ਕਬਜ਼ਾ ਕੀਤਾ ਜਾਵੇ। ਦਲ ਖਾਲਸੇ ਨੇ ਭੰਗੀ ਸਰਦਾਰਾਂ ਦੀ ਅਗਵਾਈ ਹੇਠ ਦੋ ਹਜ਼ਾਰ ਸਿੰਘਾਂ ਦਾ ਜਥਾ ਭੇਜ ਕੇ ਲਾਹੌਰ 'ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਤਿੰਨ ਭੰਗੀ ਸਰਦਾਰਾਂ (ਹਰੀ ਸਿੰਘ, ਲਹਿਣਾ ਸਿੰਘ ਅਤੇ ਗੁਜਰ ਸਿੰਘ) ਵਿਚਕਾਰ ਵੰਡ ਦਿੱਤਾ ਅਤੇ ਖਾਲਸੇ ਦਾ ਸਿੱਕਾ ਜਾਰੀ ਕੀਤਾ ਗਿਆ। ਸਿੱਕੇ ਉਪਰ ਉਲੀਕੀ ਜਾਣ ਵਾਲੀ ਇਬਾਰਤ ਉਹੀ ਰੱਖੀ ਗਈ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਸਿੱਕਿਆਂ ਉਪਰ ਉਲੀਕੀ ਸੀ,
ਦੇਗ ਤੇਗ ਫਤਿਹ ਓ ਨੁਸਰਤਿ ਬੇਦਰੰਗ
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਇਸ ਦਾ ਭਾਵ ਹੈ ਕਿ ਖਾਲਸੇ ਦੀ ਰਹਿਤ ਲੰਗਰ ਦੀ ਅਮੁਕਤਾ, ਤਲਵਾਰ ਦੀ ਸਰਬਉੱਚਤਾ ਮੁਹਾਰਤ ਹੀ ਜੰਗ ਵਿਚ ਫਤਿਹ, ਅਤੇ ਅਕਾਲ ਤਖ਼ਤ ਸਾਹਿਬ ਵਿਚ ਦ੍ਰਿੜ ਵਿਸ਼ਵਾਸ ਗੁਰੂ ਗੋਬਿੰਦਸੰਘ ਤੇ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਕਾਰਨ ਹੀ ਹੈ। ਸਿੱਕੇ ਦੇ ਦੂਜੇ ਪਾਸੇ ਦੀ ਜੋ ਇਬਾਰਤ ਸੀ, ਉਸ ਦਾ ਭਾਵ ਹੈ ਕਿ ਖਾਲਸੇ ਨੇ ਸੰਮਤ 1822 ਬਿਕਰਮੀ (1765) ਵਿਚ ਲਾਹੌਰ ਰਾਜਧਾਨੀ ਤੋਂ ਆਪਣਾ ਸਿੱਕਾ ਜਾਰੀ ਕੀਤਾ।
ਇਸ ਤੋਂ ਇਲਾਵਾ ਦੂਜਾ ਗੁਰਮਤਾ ਇਹ ਪਾਸ ਕੀਤਾ ਗਿਆ ਕਿ ਧਾੜਵੀਆਂ ਵਲੋਂ ਅਪਵਿੱਤਰ ਕੀਤੇ ਸ੍ਰੀ ਦਰਬਾਰ ਸਾਹਿਬ, ਇਸ ਦੇ ਪਵਿੱਤਰ ਸਰੋਵਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕੀਤੀ ਜਾਵੇ। ਸਮੁੱਚੀ ਕਾਰ ਸੇਵਾ ਲਈ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਭਾਈ ਜੈ ਸਿੰਘ ਕਨਈਆ, ਭਾਈ ਤਾਰਾ ਸਿੰਘ ਘੇਬਾ ਅਤੇ ਬਾਬਾ ਚੜ੍ਹਤ ਸਿੰਘ ਸ਼ੁਕਰਚੱਕੀਆ ਦੀ ਕਮੇਟੀ ਬਣਾਈ ਗਈ।
ਪਹਿਲੀ ਵਿਸਾਖ 1859 ਵਿਸਾਖੀ ਵਾਲੇ ਦਿਨ ਲਾਹੌਰ ਕਿਲੇ ਵਿਚ ਕੌਮੀ ਨਾਇਕ ਬਾਬਾ ਸਾਹਿਬ ਸਿੰਘ ਜੀ ਦੀ ਜੋ ਕਿ ਗੁਰੂ ਨਾਨਕ ਸਾਹਿਬ ਜੀ ਅੰਸ਼ ਵੰਸ਼ ਵਿਚੋਂ ਸਨ, ਨੇ ਸਮੁੱਚੀਆਂ ਸਿੱਖ ਮਿਸਲਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਸੁਲਹ ਕਰਵਾ ਕੇ ਉਸ ਨੂੰ ਖ਼ਾਲਸਾ ਰਾਜ ਦਾ ਮੁਖੀ ਬਣਾਇਆ। ਇਸੇ ਦਿਨ ਖ਼ਾਲਸਾ ਰਾਜ ਦਾ ਨਾਨਕਸ਼ਾਹੀ ਸਿੱਕਾ ਵੀ ਜਾਰੀ ਕੀਤਾ ਗਿਆ। ਸੰਨ 1843 ਈ. ਨੂੰ ਵਿਸਾਖੀ ਵਾਲੇ ਦਿਨ ਬਾਬਾ ਰਾਮ ਸਿੰਘ ਨਾਮਧਾਰੀ ਨੇ ਅੰਮ੍ਰਿਤਸਰ ਵਿਖੇ ਸਿੱਖ ਕਾਨਫਰੰਸ ਸੱਦੀ, ਜਿਸ ਵਿਚ ਅੰਗਰੇਜ਼ਾਂ ਵਿਰੁੱਧ ਨਾ ਮਿਲਵਰਤਨ ਦੀ ਜਮਹੂਰੀ ਲਹਿਰ ਬਾਰੇ ਸੰਘਰਸ਼ ਸ਼ੁਰੂ ਕੀਤਾ ਗਿਆ। ਸੰਨ 1947 ਈ. ਵਿਚ ਵਿਸਾਖੀ ਦੇ ਦਿਨ ਹੀ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ 280 ਜਥੇਦਾਰਾਂ ਦੇ ਇਕ ਇਕੱਠ ਨੇ ਅਕਾਲ ਤਖਤ ਸਾਹਿਬ 'ਤੇ ਇਕੱਠੇ ਹੋ ਕੇ ਗੁਰਧਾਮਾਂ ਦੀ ਰਾਖੀ ਲਈ ਹਥਿਆਰਬੰਦ ਪ੍ਰਬੰਧ ਕਰਨ ਤੇ ਜਾਨ ਤਕ ਵਾਰਨ ਵਾਸਤੇ ਮਤਾ ਕੀਤਾ। 13 ਅਪ੍ਰੈਲ 1978 ਦੀ ਵਿਸਾਖੀ ਸਿੱਖ ਕੌਮ ਲਈ ਦੁਖਾਂਤਕ ਦਿਨ ਲੈ ਕੇ ਆਈ। ਇਸ ਦਿਨ ਨਕਲੀ ਨਿਰੰਕਾਰੀਆਂ ਨੇ ਸ਼ਾਂਤਮਈ 13 ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤਾ।
ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਵਿਸਾਖੀ ਅਤੇ ਵਿਸਾਖ ਦੌਰਾਨ ਵਾਪਰੀਆਂ ਘਟਨਾਵਾਂ ਸਿੱਖ ਇਤਿਹਾਸ ਲਈ ਵਿਸ਼ੇਸ਼ ਮਹੱਤਵ ਦੀਆਂ ਲਖਾਇਕ ਹਨ ਜਿਨ੍ਹਾਂ ਨੇ ਲਹਿਰ ਨੂੰ ਪ੍ਰਚੰਡ ਕਰਨ ਵਿਚ ਅਹਿਮ ਯੋਗਦਾਨ ਨਹੀਂ ਪਾਇਆ, ਸਗੋਂ ਸਿੱਖੀ ਦੀ ਵੱਖਰੀ ਪਛਾਣ ਨਿਸ਼ਚਿਤ ਕਰਨ ਲਈ ਵੀ ਅਹਿਮ ਯੋਗਦਾਨ ਪਾਇਆ ਹੈ। ਘਟਨਾਵਾਂ ਸਿੱਖ ਕੌਮ ਨੂੰ ਆਪਣੀ ਨਿਆਰੀ ਹੋਂਦ ਦਾ ਅਹਿਸਾਸ ਹਮੇਸ਼ਾ ਕਰਾਉਂਦੀਆਂ ਰਹਿਣਗੀਆਂ।



Wednesday, 10 January 2018

ਪੰਜਾਬ ਵਿਚ ਵੀ ਜੰਮਦੀਆਂ ਨੇ ਗੌਰੀ ਲੰਕੇਸ਼ ਤੀਸਤਾ ਸੀਤਲਵਾਦ ਵਰਗੀਆਂ ਜੁਝਾਰੂ ਚਿੰਤਕ

ਆਧਾਰ ਕਾਰਡ ਧਮਾਕਾ ਕਰਨ ਵਾਲੀ ਪੱਤਰਕਾਰ  ਰਚਨਾ ਖਹਿਰਾ 'ਤੇ ਕੇਸ

 500 ਰੁਪਏ 'ਚ ਵਿਕ ਰਹੇ ਹਨ ਆਧਾਰ ਕਾਰਡ, ਇਹ ਹੈ ਮੋਦੀ ਦਾ ਰਾਜ 
 ਪਰਦਾਫਾਸ਼ ਕਰਨ ਵਾਲੀ ਪੱਤਰਕਾਰ ਨੂੰ ਇਨਾਮ ਦੇਣ ਦੀ ਥਾਂ ਕੇਸ ਦਰਜ ਕੀਤਾ 


ਜਲੰਧਰ /ਪ੍ਰੋ. ਬਲਵਿੰਦਰ ਪਾਲ ਸਿੰਘ 




ਮੈਂ ਹਮੇਸਾ ਸੋਚਦਾ ਸੀ ਕਿ ਪੰਜਾਬ ਵਿਚ ਅਰੁੰਧਿਤੀ ਰਾਇ , ਗੌਰੀ ਲੰਕੇਸ਼ ,ਤੀਸਤਾ ਸੀਤਲਵਾੜ ਵਰਗੀਆਂ ਬਹਾਦਰ ਮੁਟਿਆਰਾਂ ਕਿਉਂ ਨਹੀਂ ਜੰਮਦੀਆਂ ? ਪਰ ਰਚਨਾ ਖਹਿਰਾ ਦੀ ਖਾੜਕੂ ਪੱਤਰਕਾਰੀ ਨੂੰ ਦੇਖਕੇ ਹੈਰਾਨ ਰਹਿ ਗਿਆ ਕਿਵੇਂ ਉਸਨੇ ਨਾਗਾਂ ਦੀ ਖੁਡ ਵਿਚ ਹੱਥ ਪਾਇਆ ਤੇ ਸਰਕਾਰੀ ਨਾਗਾਂ ਨੇ ਉਹਨੂੰ ਡਸਨ ਦੀ ਵੀ ਕੋਸ਼ਿਸ਼ ਕੀਤੀ ਪਰ ਸਚ ਦੇ ਬਾਜਾਂ ਦਾ ਪਹਿਰਾ ਏਨਾ ਕਰੜਾ ਹੁੰਦਾ ਨਾਗ ਡਰਕੇ ਭਜ ਜਾਂਦੇ ਨੇ। ਰਚਨਾ ਖਹਿਰਾ ਵਿਚੋਂ ਮੈਨੂੰਅ ਰੁੰਧਿਤੀ ਰਾਇ , ਗੌਰੀ ਲੰਕੇਸ਼ ,ਤੀਸਤਾ ਸੀਤਲਵਾੜ ਵੀ ਨਜ਼ਰ ਆਉਂਦੀ ਹੈ। ਕੀ ਤੁਸੀਂ ਸੋਚਦੇ ਹੋ ਮੋਦੀ ਸਟੇਟ ਨੂੰ ਲਲਕਾਰਨਾ ਸੌਖਾ ਹੈ ? ਜੋ ਰਚਨਾ ਖਹਿਰਾ ਕਮਾਲ ਦਿਖਾ ਗਈ ਉਹ ਪੰਜਾਬ ਦੀ ਪੱਤਰਕਾਰੀ ਵਿਚ  ਕੋਈ ਪਤਰਕਾਰ ਦਿਖਾਉਣ ਦੇ ਸਮਰਥ ਨਹੀਂ। ਪੰਜਾਬ ਦੇ ਪਤਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਰੋਲ ਮਾਡਲ ਮੰਨ ਲੈਣ।ਮੈਂ ਜਾਣਦਾ ਹਾਂ ਤੇ ਇਸ ਫੀਲਡ ਬਾਰੇ ਤਜਰਬਾ ਹੈ ਕਿ ਸਚ ਦੀ ਪਤਰਕਾਰੀ ਕਰਨੀ ਹੋਵੇ ਤਾਂ ਇਹ ਨਾਗਾਂ ਦੀ ਖੁਡ ਵਿਚ ਹਥ ਪਾਉਣ ਤੇ ਰਤ ਪੀਣੇ ਭ੍ਰਿਸ਼ਟ ਸਤਾਧਾਰੀ ਸਿਸਟਮ ਤੇ ਅਫਸਰ ਸ਼ਾਹੀ  ਲੱਕੜਬਗਿਆਂ  ਨੂੰ ਲਲਕਾਰਨ ਦੇ ਬਰਾਬਰ ਹੈ।ਸ਼ਾਬਾਸ਼ ਭੈਣ ਰਚਨਾ ਖਹਿਰਾ ਤੈਨੂੰ ਕੇਸਰੀ ਸਲਾਮ  ਤੂੰ ਪੰਜਾਬ ਤੇ ਸੱਚ ਦੀ ਪੱਤਰਕਾਰੀ ਦਾ ਨਾਮ ਰੋਸ਼ਨ ਕੀਤਾ ਹੈ।





ਭਾਰਤ ਦੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਦੇ ਡਿਪਟੀ ਡਾਇਰੈਕਟਰ ਨੇ 'ਦ ਟ੍ਰਿਬਿਊਨ' ਤੇ ਉਸ ਦੀ ਰਿਪੋਰਟਰ ਰਚਨਾ ਖਹਿਰਾ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਰਿਪੋਰਟ ਵਿੱਚ ਪੱਤਰਕਾਰ ਨੇ ਖ਼ੁਲਾਸਾ ਕੀਤਾ ਸੀ ਕਿ ਕਿਵੇਂ ਸਿਰਫ਼ 500 ਰੁਪਏ ਲੈ ਕੇ ਕੁਝ ਲੋਕ ਆਧਾਰ ਕਾਰਡ ਦੀ ਵੈੱਬਸਾਈਟ ਦਾ ਐਕਸੈੱਸ ਦੇ ਰਹੇ ਹਨ। ਐੱਫ ਆਈ ਆਰ ਵਿੱਚ ਅਨਿਲ ਕੁਮਾਰ, ਸੁਨੀਲ ਕੁਮਾਰ ਤੇ ਰਾਜ ਨਾਂਅ ਦੇ ਉਹ ਤਿੰਨ ਬੰਦੇ ਵੀ ਸ਼ਾਮਲ ਹਨ, ਜਿਨ੍ਹਾਂ ਦਾ ਜ਼ਿਕਰ ਅਖ਼ਬਾਰ ਦੀ ਰਿਪੋਰਟ ਵਿੱਚ ਕੀਤਾ ਗਿਆ ਸੀ। ਦਿੱਲੀ ਦੇ ਜੁਆਇੰਟ ਪੁਲਸ ਕਮਿਸ਼ਨਰ (ਕ੍ਰਾਈਮ ਬਰਾਂਚ) ਅਲੋਕ ਕੁਮਾਰ ਨੇ ਦੱਸਿਆ ਕਿ ਐੱਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਪੁਲੀਸ ਨੇ ਅੱਜ ਟ੍ਰਿਬਿਊਨ, ਉਸ ਦੀ ਪੱਤਰਕਾਰ ਅਤੇ ਅਣਪਛਾਤੇ ਲੋਕਾਂ ਖ਼ਿਲਾਫ਼ ਆਧਾਰ ਡੇਟਾ ਤਕ ਗੈਰ-ਕਾਨੂੰਨੀ ਪਹੁੰਚ ਦੇ ਮਾਮਲੇ ਵਿੱਚ ਦਰਜ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਸੰਦੀਪ ਲਾਂਬਾ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਊਜ਼ ਰਿਪੋਰਟ ਤੋਂ ਅਜਿਹਾ ਕਰਨ ਵਾਲੇ ਤਿੰਨ ਲੋਕਾਂ ਦੇ ਨਾਵਾਂ ਦੀ ਜਾਣਕਾਰੀ ਮਿਲੀ ਹੈ। ਪੁਲੀਸ ਡੇਟਾ ਤਕ ਗੈਰਕਾਨੂੰਨੀ ਪਹੁੰਚ ਹਾਸਲ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਜੁਆਇੰਟ ਕਮਿਸ਼ਨਰ ਆਲੋਕ ਕੁਮਾਰ ਨੇ ਦੱਸਿਆ ਕਿ ਪੁਲੀਸ ਟ੍ਰਿਬਿਊਨ ਦੀ ਰਿਪੋਰਟਰ ਰਚਨਾ ਖਹਿਰਾ ਦੀ ਭੂਮਿਕਾ ਨੂੰ ਸਕਾਰਾਤਮਕ ਨਜ਼ਰੀਏ ਨਾਲ ਦੇਖ ਰਹੀ ਹੈ ਅਤੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਵੇਗਾ।


ਮੋਦੀ ਸਰਕਾਰ ਦੀ ਅਸਹਿਣਸ਼ੀਲਤਾ
ਮੋਦੀ ਸਰਕਾਰ ਦੀ ਅਸਹਣਿਸ਼ੀਲਤਾ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਉਹ ਆਪਣੀ ਕਿਸੇ ਵੀ ਖ਼ਾਮੀ ਉੱਤੇ ਉਂਗਲ ਨਹੀਂ ਧਰਨ ਦਿੰਦੀ। ਪੱਤਰਕਾਰ ਰਚਨਾ ਖਹਿਰਾ ਨੇ ਇਸ ਸੰਬੰਧੀ ਜੋ ਕਾਰਜ ਕੀਤਾ, ਉਹ ਕੌਮੀ ਹਿੱਤਾਂ ਤੇ ਲੋਕਾਂ ਲਈ ਕੀਤਾ ਕਿ ਕਿਵੇਂ ਭ੍ਰਿਸ਼ਟਾਚਾਰ ਤੇ ਘਪਲੇ ਚਲ ਰਹੇ ਹਨ ਤੇ ਇਥੋਂ ਤੱਕ ਆਧਾਰ ਕਾਰਡ ਵੀ ਸੁਰੱਖਿਅਤ ਨਹੀਂ। ਉਸ ਨੇ ਸਬੂਤ ਵੀ ਪੇਸ਼ ਕਰ ਦਿੱਤੇ ਹਨ। ਅਜਿਹਾ ਹੋਣ ਉੱਤੇ ਮੋਦੀ ਸਰਕਾਰ ਨੇ ਜ਼ਿੰਮੇਵਾਰ   ਭ੍ਰਿਸ਼ਟ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਥਾਂ ਪੱਤਰਕਾਰ ਰਚਨਾ ਖਹਿਰਾ ਵਿਰੁੱਧ ਹੀ ਅਪਰਾਧਿਕ ਮਾਮਲਾ ਦਰਜ ਕਰਵਾ ਦਿੱਤਾ। ਉੱਪਰੋਂ ਹੈਰਾਨੀ ਉਸ ਸਮੇਂ ਹੋਈ, ਜਦੋਂ ਯੂ ਆਈ ਡੀ ਏ ਈ ਇਸ ਕਾਰਵਾਈ ਨੂੰ ਪ੍ਰ੍ਰੈੱਸ ਉੱਤੇ ਹਮਲਾ ਮੰਨਣ ਦੀ ਥਾਂ ਇਸ ਕਾਰਵਾਈ ਨੂੰ ਜੁਰਮ ਦੀ ਤਹਿ ਤੱਕ ਜਾਣ ਦਾ ਸਾਧਨ ਮੰਨ ਰਹੀ ਹੈ।
ਹਾਲਾਂਕਿ ਪੱਤਰਕਾਰ ਨੇ ਆਪਣਾ ਨੈਤਿਕ ਫ਼ਰਜ਼ ਨਿਭਾਉਂਦੇ ਹੋਏ ਆਧਾਰ ਕਾਰਡ ਨਾਲ ਸੰਬੰਧਤ ਉਨ੍ਹਾਂ ਕਮੀਆਂ ਵੱਲ ਇਸ਼ਾਰਾ ਕੀਤਾ ਹੈ, ਜਿਹੜੀਆਂ ਕਿਸੇ ਸਮੇਂ ਵਿਅਕਤੀ ਤੋਂ ਲੈ ਕੇ ਦੇਸ਼ ਦੀ ਸੁਰੱਖਿਆ ਲਈ ਸਮੱਸਿਆ ਬਣ ਸਕਦੀਆਂ ਹਨ। ਉੱਤੋਂ ਸਰਕਾਰ ਨੇ ਆਧਾਰ ਕਾਰਡ ਨੂੰ ਵਿਅਕਤੀਗਤ ਖਾਤਿਆਂ, ਟੈਲੀਫੋਨ ਨੰਬਰ ਅਤੇ ਸਰਕਾਰੀ ਸੇਵਾਵਾਂ ਨਾਲ ਜੋੜਨ ਦੀ ਜ਼ਿੱਦ ਫੜੀ ਹੋਈ ਹੈ। ਇਸ ਡਾਟਾ ਚੋਰੀ ਦੀ ਸਭ ਤੋਂ ਵੱਡੀ ਸਮੱਸਿਆ ਬੈਂਕ ਖਾਤਿਆਂ ਨਾਲ ਜੋੜਨ ਕਰ ਕੇ ਆਉਣ ਦੀ ਸੰਭਾਵਨਾ ਹੈ। ਇਸ ਡਾਟੇ ਰਾਹੀਂ ਜੇ ਬੈਂਕ ਵਿੱਚੋਂ ਪੈਸੇ ਕਢਾਏ ਜਾ ਸਕਦੇ ਹਨ ਤਾਂ ਇਹ ਸਭ ਤੋਂ ਵੱਡੀ ਸਮੱਸਿਆ ਬਣ ਸਕਦੀ ਹੈ। ਇੱਕ ਵਾਰੀ ਬੈਂਕ ਵਿੱਚੋਂ ਪੈਸੇ ਨਿਕਲੇ, ਫਿਰ ਉਨ੍ਹਾਂ ਦੀ ਵਾਪਸੀ ਦੀ ਪ੍ਰਕਿਰਿਆ ਬਹੁਤ ਹੀ ਜਟਿਲ ਹੈ। ਇਸੇ ਤਰ੍ਹਾਂ ਸਰਕਾਰ ਨੇ ਪੀ ਐੱਫ਼, ਪੈਨ ਕਾਰਡ ਆਦਿ ਨੂੰ ਵੀ ਆਧਾਰ ਨਾਲ ਜੋੜਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ। ਜੇ ਬੈਂਕ ਖਾਤਿਆਂ ਵਿੱਚ ਗੜਬੜੀ ਦੀ ਸੰਭਾਵਨਾ ਵਾਂਗ ਪੀ ਐੱਫ਼ ਦੇ ਖਾਤਿਆਂ ਵਿੱਚ ਵੀ ਸਮੱਸਿਆ ਆ ਜਾਵੇ ਤਾਂ ਵਿਅਕਤੀ ਦੀ ਉਮਰ ਭਰ ਦੀ ਕਮਾਈ ਗੁੰਮ ਹੋਣ ਦੀ ਸੰਭਾਵਨਾ ਬਣ ਸਕਦੀ ਹੈ।