ਨਾਨਕਸ਼ਾਹੀ ਕੈਲੰਡਰ ਨੂੰ ਅਪਨਾ ਕੇ ਭਰਮਾਂ ਤੋਂ ਮੁਕਤ ਹੋਵੋ
23 ਪੋਹ ਬਨਾਮ ਪੋਹ ਸੁਦੀ 7
ਬਿਕਰਮੀ ਕੈਲੰਡਰ ਦਾ ਬਾਈਕਾਟ ਕਰੋ
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ 5 ਜਨਵਰੀ ਨੂੰ ਮਨਾਇਆ ਜਾਵੇ
ਸਰਵਜੀਤ ਸਿੰਘ ਸੈਕਰਾਮੈਂਟੋ
ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੀਆਂ ਇਹ ਦੋਵੇਂ ਤਾਰੀਖ਼ਾਂ ਭਾਵੇਂ ਅੱਜ ਤੋਂ 351 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜਿਹਾ ਨਹੀਂ ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬ੍ਰਿਕਮੀ ਕੈਲੰਡਰ ਦੀ ਹੈ ਅਤੇ ਦੂਜੀ ਪੋਹ ਸੁਦੀ 7, ਚੰਦਰ ਸੂਰਜੀ ਬ੍ਰਿਕਮੀ ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋ ਤਾਰੀਖ਼ਾਂ ਵਿਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਬਣਦੀ ਜਾਂ ਰਹੀ। ਇਹ ਚੁਣੌਤੀ, ਕਿਸੇ ਹੋਰ ਨੇ ਨਹੀ ਦਿੱਤੀ, ਸਗੋਂ ਸਾਡੇ ਧਾਰਮਿਕ ਮੁਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।
ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਪਤਾ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਿਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਆਧਾਰਿਤ ਕੈਲੰਡਰ ਦਾ ਸ਼ੁਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ, ਅਤੇ ਸਿਖ ਧਰਮ ਚੰਦਰ ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਸੀ ਈ ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ।
ਧਰਤੀ ਆਪਣੇ ਧੁਰੇ ਤੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦੁਆਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨਾਂ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ ਕਿਹਾ ਜਾਂਦਾ ਹੈ। ਧਰਤੀ ਉਪਰ ਰੁੱਤਾਂ ਦੀ ਅਦਲਾ-ਬਦਲੀ, ਸਾਲ ਦੀ ਇਸ ਲੰਬਾਈ ਮੁਤਾਬਕ ਹੁੰਦੀ ਹੈ। ਚੰਦ ਧਰਤੀ ਦੇ ਦੁਆਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਨੂੰ ਚੰਦ ਇਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ ਵਿੱਚ ਵੀ 12 ਮਹੀਨੇ ਹੀ ਹਨ। ਚੰਦ ਦੇ ਇਕ ਸਾਲ ਦੀ ਲੰਬਾਈ 354.37 ਦਿਨ ਮੰਨੀ ਗਈ ਹੈ। ਭਾਵ ਚੰਦ ਦਾ ਇਕ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ ਤੇ 33 ਸਾਲ ਪਿਛੋਂ ਮੁੜ ਉਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾ। (ਸੂਰਜ ਦੇ 33 ਸਾਲ = ਚੰਦ ਦੇ 34 ਸਾਲ) ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ, 2017 ਈ: ਵਿਚ 5 ਜਨਵਰੀ ਨੂੰ ਆਇਆ ਸੀ,ਅਤੇ ਉਸ ਤੋਂ ਅਗਲਾ ਪੁਰਬ ਇਸ ਤੋਂ 11 ਦਿਨ ਪਹਿਲਾ ਭਾਵ 25 ਦਸੰਬਰ 2017 ਈ: ਨੂੰ ਆ ਰਿਹਾ ਹੈ। ਇਸ ਹਿਸਾਬ ਨਾਲ ਤਾਂ 2018 ਈ:ਵਿਚ ਇਹ 14 ਦਸੰਬਰ ਨੂੰ ਆਉਣਾ ਚਾਹੀਦਾ ਹੈ। ਪਰ ਨਹੀ! ਹੁਣ ਅਜਿਹਾ ਨਹੀ ਹੋਵੇਗਾ।
ਚੰਦ ਦਾ ਸਾਲ ਜਦੋਂ ਸੂਰਜੀ ਸਾਲ ਨਾਲੋਂ ਇਕ ਸਾਲ ਵਿਚ 11 ਦਿਨ ਦੋ ਵਿਚ 22 ਦਿਨ ਪਿਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। 2018 ਈ: ਵਿਚ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। ਜੇਠ ਦਾ ਮਹੀਨਾ ਦੋ ਵਾਰੀ ਆਵੇਗਾ (19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ) ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਜਿਹੜਾ ਪੁਰਬ 14 ਦਸੰਬਰ 2018 ਈ:ਨੂੰ ਆਉਣਾ ਚਾਹੀਦਾ ਸੀ, ਹੁਣ ਉਹ 2019 ਈ: 13 ਜਨਵਰੀ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਪੁਰਬ 11 ਦਿਨ ਪਹਿਲਾ ਭਾਵ 2ਜਨਵਰੀ 2020 ਈ:ਨੂੰ ਆਵੇਗਾ, ਹੁਣ 2020 ਈ: ਵਿਚ ਫੇਰ ਚੰਦ ਦੇ 13 ਮਹੀਨੇ ਹੋਣਗੇ, (ਅੱਸੂ ਦੇ ਦੋ ਮਹੀਨੇ) ਉਸ ਤੋਂ ਅਗਲਾ ਪ੍ਰਕਾਸ਼ ਦਿਹਾੜਾ 20 ਜਨਵਰੀ 2021 ਈ: ਵਿਚ ਆਵੇਗਾ। ਇਹ ਹੈ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ।
ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਵੀ ਸੀ। ਜਦੋਂ ਇਨ੍ਹਾਂ ਨੂੰ ਜੂਲੀਅਨ ਕੈਲੰਡਰ ਵਿਚ ਲਿਖਿਆ ਗਿਆ ਤਾਂ ਇਹ 22 ਦਸੰਬਰ 1666 ਈ: ਲਿਖੀ ਗਈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀਂ ਵਦੀ-ਸੁਦੀ ਦੇ ਮੱਕੜ ਜਾਲ ਵਿਚੋਂ ਨਿਕਲ ਜਾਂਦੇ ਹਾਂ। ਸਾਡਾ ਇਹ ਲਾਭ ਸ਼ਾਇਦ ਕਿਸੇ ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ।
ਹੁਣ ਜਦੋਂ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਇਹ ਦਿਨ ਹਰ ਸਾਲ ਤਕਰੀਬਨ ਇਕ ਹੀ ਤਾਰੀਖ ਨੂੰ ਆਉਂਦਾ ਹੈ। 1666ਈ:ਤੋਂ 1751 ਈ: ਤੀਕ 23 ਪੋਹ 22 ਦਸੰਬਰ ਨੂੰ ਹੀ ਆਉਂਦਾ ਰਿਹਾ ਹੈ। ਬਿਕ੍ਰਮੀ ਸਾਲ ਦੀ ਲੰਬਾਈ ਦੇ ਫਰਕ ਕਾਰਨ ਕਦੇ-ਕਦੇ 21 ਜਾਂ 23 ਦਸੰਬਰ ਨੂੰ ਵੀ ਆਇਆ ਸੀ। 1752 ਵਿਚ 23 ਪੋਹ 2 ਜਨਵਰੀ ਦਿਨ ਮੰਗਲਵਾਰ ਨੂੰ ਸੀ। ਹੁਣ ਇਥੇ ਇਕ ਹੋਰ ਸਮੱਸਿਆ ਆ ਜਾਂਦੀ ਹੈ। ਉਹ ਹੈ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਮੌਸਮੀ ਕੈਲੰਡਰ ਦੀ ਲੰਬਾਈ ਵਿਚ ਅੰਤਰ। 1964 ਈ:ਤੋਂ ਪਹਿਲਾ ਸਾਰੇ ਭਾਰਤ ਵਿਚ ''ਸੂਰਜੀ ਸਿਧਾਂਤ” ਤੇ ਆਧਾਰਿਤ ਬਿਕ੍ਰਮੀ ਕੈਲੰਡਰ ਲਾਗੂ ਸੀ। ਜਿਸ ਦੀ ਲੰਬਾਈ 365. 2587 ਦਿਨ ਹੈ। ਮੌਸਮੀ ਸਾਲ ਤੋਂ ਇਸ ਦੀ ਲੰਬਾਈ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ ਮੌਸਮੀ ਸਾਲ ਨਾਲ 60 ਸਾਲ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਸੀ। 1964 ਈ ਵਿੱਚ ਹਿੰਦੂ ਵਿਦਵਾਨਾਂ ਵੱਲੋਂ ਇਸ ਵਿਚ ਸੋਧ ਕਰਨ ਉਪਰੰਤ ਜਿਸ ਦੀ ਲੰਬਾਈ 365. 2563 ਦਿਨ ਹੈ। ਹੁਣ ਇਸ ਨੂੰ ''ਦ੍ਰਿਕਗਿਣਤ ਸਿਧਾਂਤ” ਕਿਹਾ ਜਾਂਦਾ ਹੈ। ਇਸ ਦੇ ਸਾਲ ਦੀ ਲੰਬਾਈ ਵੀ ਕੈਲੰਡਰ ਵੀ ਮੌਸਮੀ ਸਾਲ ਨਾਲੋਂ ਲੱਗ ਭੱਗ 20 ਮਿੰਟ ਵੱਧ ਹੋਣ ਕਾਰਨ, 72 ਸਾਲਾਂ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ
ਇਥੋਂ ਸ਼ੁਰੂ ਹੁੰਦੀ ਹੈ ਨਾਨਕਸ਼ਾਹੀ ਕੈਲੰਡਰ ਦੀ ਕਹਾਣੀ। ਜਦੋਂ ਵਿਦਵਾਨਾਂ ਨੇ ਇਹ ਸੋਚਿਆ ਕਿ ਇਹ ਫਰਕ ਤਾਂ ਵੱਧਦਾ ਹੀ ਰਹੇਗਾ ਅਤੇ ਗੁਰਬਾਣੀ ਵਿਚ ਦਰਜ ਰੁੱਤਾਂ ਦਾ ਸਬੰਧ ਟੁੱਟ ਜਾਵੇਗਾ, ਤਾਂ ਕਿਉਂ ਨਾ ਆਪਣੇ ਕੈਲੰਡਰ ਨੂੰ ਰੁੱਤੀ ਦੇ ਮੁਤਾਬਿਕ ਕੀਤਾ ਜਾਵੇ? ਕਨੇਡਾ ਵਾਸੀ ਸ. ਪਾਲ ਸਿੰਘ ਪੁਰੇਵਾਲ ਵੱਲੋਂ ਬਣਾਏ ਗਏ ਕੈਲੰਡਰ ਤੇ ਕਈ ਸਾਲ ਵਿਚਾਰਾਂ ਕਰਨ ਉਪਰੰਤ, ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕਰ ਦਿੱਤਾ ਗਿਆ। ਅਚਾਨਕ ਹੀ ਅਕਤੂਬਰ 2009 ਈ: ਵਿੱਚ ਖ਼ਬਰ ਆਈ ਕਿ ਦੇਸ਼ ਵਿਦੇਸ਼ ਦਿਆਂ ਸੰਗਤਾਂ ਦੇ ਕਹਿਣ, ਅਕਾਲ ਤਖਤ ਸਾਹਿਬ ਵੱਲੋਂ, ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਰਨ ਲਈ, ਕੈਲੰਡਰ ਵਿਗਿਆਨ ਦੇ ਦੋ ਮਾਹਿਰਾਂ ਦੀ,ਕਮੇਟੀ ਬਣਾ ਦਿੱਤੀ ਹੈ। ਇਸ ਕਮੇਟੀ ਵਿੱਚ ਭਾਈ ਹਰਨਾਮ ਸਿੰਘ ਧੁੰਮਾ ਅਤੇ ਭਾਈ ਅਵਤਾਰ ਸਿੰਘ ਮੱਕੜ ਸ਼ਾਮਿਲ ਸਨ। ਕਮੇਟੀ ਦੀ ਰਿਪੋਰਟ ਮੁਤਾਬਕ ਮਾਰਚ 2010 ਈ: ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਨਵਾਂ ਕੈਲੰਡਰ ਛਾਪ ਦਿੱਤਾ ਗਿਆ। ਜਿਸ ਦਾ ਨਾਲ ਇਸ ਦੋ ਮੈਂਬਰੀ ਕਮੇਟੀ ਦੇ ਨਾਮ ਤੇ ''ਧੁਮੱਕੜਸ਼ਾਹੀ ਕੈਲੰਡਰ” ਹੈ।
ਅੱਜ ਜੋ ਕੈਲੰਡਰ ਦੁਨੀਆਂ ਵਿਚ ਲਾਗੂ ਹੈ ਇਸ ਨੂੰ ਗਰੈਗੋਰੀਅਨ ਕੈਲੰਡਰ, ਜਿਸ ਨੂੰ ਸੀ: ਈ: ਕਿਹਾ ਜਾਂਦਾ ਹੈ, ਇਹ ਜੂਲੀਅਨ ਕੈਲੰਡਰ ਦਾ ਸੋਧਿਆ ਹੋਇਆ ਰੂਪ ਹੈ। ਜੂਲੀਅਨ ਕੈਲੰਡਰ ਵੀ ਸੂਰਜ ਅਧਾਰਿਤ ਸੀ ਪਰ ਉਸ ਦੀ ਲੰਬਾਈ 365.25 ਦਿਨ ਸੀ। ਇਸ ਕਾਰਨ ਇਹ ਰੁੱਤੀ ਸਾਲ ਨਾਲੋਂ,128 ਸਾਲ ਵਿੱਚ 1 ਦਿਨ ਦਾ ਫਰਕ ਆ ਜਾਂਦਾ ਸੀ। ਵਿਦਵਾਨਾਂ ਨੇ ਇਸ ਵਿਚ ਸੋਧ ਕੀਤੀ ਅਤੇ ਗਰੈਗੋਰੀਅਨ ਕੈਲੰਡਰ ਹੋਂਦ ਵਿਚ ਆਇਆ। ਗਰੈਗੋਰੀਅਨ ਦੀ ਲੰਬਾਈ 365. 2425 ਦਿਨ ਹੈ। ਇਹ ਰੁੱਤੀ ਸਾਲ ਦੇ ਬਹੁਤ ਹੀ ਨੇੜੇ ਹੈ। ਹੁਣ ਇਸ ਦੀ ਲੰਬਾਈ ਲੱਗ ਭੱਗ 26 ਸੈਕਿੰਡ ਵੱਧ ਹੋਣ ਕਾਰਨ ਇਸ ਦਾ 3300 ਸਾਲ ਪਿਛੋਂ 1 ਦਿਨ ਦਾ ਫਰਕ ਪਵੇਗਾ। ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਵੀ 365.2425 ਦਿਨ ਹੈ। ਇਸ ਵਿੱਚ ਮਹੀਨੇ ਦਾ ਆਰੰਭ ਅਤੇ ਮਹੀਨੇ ਦੇ ਦਿਨ ਵੀ ਪੱਕੇ ਹਨ, ਜਦੋਂ ਕਿ ਬਿਕ੍ਰਮੀ ਕੈਲੰਡਰ ਵਿਚ ਮਹੀਨੇ ਦੇ ਆਰੰਭ ਦੀ ਤਾਰੀਖ ਦੀ ਜਿਸ ਨੂੰ ਸੰਗਰਾਂਦ ਕਿਹਾ ਜਾਂਦਾ ਹੈ, ਹਰ ਸਾਲ ਬਦਲਦੀ ਰਹਿੰਦੀ ਹੈ। ਮਹੀਨੇ ਦੇ ਦਿਨ (29,30,31 ਅਤੇ 32) ਵੀ ਹਰ ਸਾਲ ਬਦਲਦੇ ਰਹਿੰਦੇ ਹਨ।
ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਦੀ ਅਸਲ ਤਾਰੀਖ 23 ਪੋਹ ਹੀ ਰੱਖੀ ਮੰਨੀ ਹੈ। ਹਰ ਸਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ (23 ਪੋਹ) ਆਵੇਗਾ ਤਾਂ ਉਸ ਦਿਨ ਸੀ: ਈ: ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਹੁਣ ਇਹ ਫੈਸਲਾ ਪੂਰੇ ਵਿਸ਼ਵ ਵਿਚ ਫੈਲ ਚੁਕੀ ਸਿੱਖ ਕੌਮ ਨੇ ਕਰਨਾ ਹੈ ਕਿ ਕੀ ਸਾਨੂੰ ਰੁੱਤੀ ਸਾਲ ਤੇ ਆਧਾਰਿਤ ਨਾਨਕਸ਼ਾਹੀ ਕੈਲੰਡਰ ਚਾਹੀਦਾ ਹੈ ਜਾਂ ਚੰਦਰ ਸੂਰਜੀ ਬਿਕਰਮੀ ਕੈਲੰਡਰ, ਜਿਸ ਦੀ ਪੋਹ ਸੁਦੀ 7 ਹਰ ਸਾਲ ਬਦਲ ਜਾਂਦੀ ਹੈ ਅਤੇ ਤਾਰੀਖ ਦਾ ਪਤਾ ਕਰਨ ਲਈ ਸਾਨੂੰ, ਹਰ ਸਾਲ ਜੰਤਰੀਆਂ ਦੀ ਉਡੀਕ ਕਰਨੀ ਹੀ ਪਵੇਗੀ।