deshpunjabtimes.blogspot.com

Monday, 3 October 2011

ਪ੍ਰੋ. ਬਲਵਿੰਦਰਪਾਲ ਸਿੰਘ ਦੇ ਲੇਖ

ਉੱਘੇ ਗ਼ਜ਼ਲ ਗਾਇਕ ਜਗਜੀਤ ਸਿੰਘ ਦਾ ਦੇਹਾਂਤ\ਪ੍ਰੋ. ਬਲਵਿੰਦਰਪਾਲ ਸਿੰਘ


'ਤੁਮ ਇਤਨਾ ਜੋ ਮੁਸਕਰਾ ਰਹੇ ਹੋ' ਅਤੇ 'ਝੁਕੀ ਝੁਕੀ ਸੀ ਨਜ਼ਰ' ਜਿਹੀਆਂ ਗ਼ਜ਼ਲਾਂ ਨਾਲ ਚਾਰ ਦਹਾਕਿਆਂ ਤੋਂ ਵੱਧ ਸਮਾਂ ਸੰਗੀਤ ਪ੍ਰੇਮੀਆਂ ਨੂੰ ਮੰਤਰ-ਮੁਗਧ ਕਰਦੇ ਰਹੇ ਉੱਘੇ ਗਾਇਕ ਜਗਜੀਤ ਸਿੰਘ ਦਾ ਦੇਹਾਂਤ ਹੋ ਗਿਆ।
ਜਗਜੀਤ ਸਿੰਘ ਮੂਲ ਰੂਪ ਵਿੱਚ ਪੰਜਾਬ ਨਾਲ ਸੰਬੰਧ ਰੱਖਦੇ ਸਨ। ਉਨ੍ਹਾਂ ਦਾ ਜਨਮ ਸ੍ਰੀ ਗੰਗਾਨਗਰ ਵਿਖੇ ਪਿਤਾ ਅਮਰ ਸਿੰਘ ਧੀਮਾਨ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ 8 ਫਰਵਰੀ 1941 ਨੂੰ ਹੋਇਆ। ਦਸਵੀਂ ਤੱਕ ਦੀ ਵਿੱਦਿਆ ਉਨ੍ਹਾਂ ਨੇ ਗੌਰਮਿੰਟ ਕਾਲਜ ਗੰਗਾਨਗਰ ਤੋਂ ਲਈ ਤੇ ਉਸ ਤੋਂ ਉਪਰੰਤ ਬੀ.ਏ  ਡੀ.ਏ.ਵੀ ਕਾਲਜ ਜਲੰਧਰ ਤੋਂ ਕੀਤੀ। ਹਿਸਟਰੀ ਵਿੱਚ ਐਮ.ਏ ਉਨ੍ਹਾਂ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਕੀਤੀ।
ਸ੍ਰੀ ਗੰਗਾਨਗਰ ਰਹਿੰਦਿਆਂ ਉਨ੍ਹਾਂ ਨੇ ਪੰਡਿਤ ਸ਼ਗਨਲਾਲ ਸ਼ਰਮਾ ਤੋਂ ਸੰਗੀਤਕ ਵਿੱਦਿਆ ਪ੍ਰਾਪਤ ਕੀਤੀ। ਇਸ ਉਪਰੰਤ ਉਹ ਸ਼ਾਸਤਰੀ ਸੰਗੀਤ ਦੇ ਮਾਹਿਰ ਉਸਤਾਦ ਜਮਾਲ ਖ਼ਾਨ ਨਾਲ ਜੁੜ ਗਏ। ਉਹ ਗ਼ਜ਼ਲ ਨੂੰ ਜ਼ਿਆਦਾ ਪਸੰਦ ਕਰਦੇ ਸਨ ਅਤੇ ਉਸ ਸਮੇਂ ਦੇ ਸਾਮਾਜਿਕ ਤਾਣੇ-ਬਾਣੇ ਵਿੱਚ ਸੰਗੀਤ ਦੀ ਇਸ ਵਿਧਾ ਨੂੰ ਜ਼ਿਆਦਾ ਮਕਬੂਲੀਅਤ ਹਾਸਲ ਨਹੀਂ ਸੀ, ਪਰ ਉਹ ਆਪਣੇ ਸੁਰੀਲੇ ਗਲੇ ਕਾਰਨ ਪਾਰਟੀਆਂ ਜਾਂ ਮਹਿਫਲਾਂ ਵਿੱਚ ਸੱਦੇ ਜਾਣ ਲੱਗੇ ਸਨ। ਇਸੇ ਦੌਰਾਨ 1967 ਵਿੱਚ ਉਹ ਚਿੱਤਰਾ ਸਿੰਘ ਨੂੰ ਮਿਲੇ ਜੋ ਕਿ ਖ਼ੁਦ ਗਾਇਕਾ ਹਨ ਤੇ 1969 ਵਿੱਚ ਉਹ ਦੋਵੇਂ ਵਿਆਹ ਦੇ ਬੰਧਨ ਵਿੱਚ ਵੀ ਬੱਝ ਗਏ। ਸੰਨ 1976 ਉਹ ਵਰ੍ਹਾ ਸੀ ਜਦੋਂ ਐਚ .ਐਮ.ਵੀ ਕੰਪਨੀ ਵੱਲੋਂ ''ਅਨਫਾਰਗੈਟਏਬਲ'' (ਨਾ ਭੁੱਲਣਯੋਗ) ਨਾਂ ਦੀ ਉਨ੍ਹਾਂ ਦੁਆਰਾ ਗਾਈਆਂ ਗਈਆਂ ਗ਼ਜ਼ਲਾਂ ਦੀ ਕੈਸਟ ਪੇਸ਼ ਕੀਤੀ ਗਈ ਤੇ ਉਹ ਲੱਖਾਂ ਦਿਲਾਂ ਦੀ ਧੜਕਣ ਬਣ ਗਏ। ਇਸ ਉਪਰੰਤ ਉਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ  ਕਵਿਤਾਵਾਂ ਨੂੰ ਆਪਣੀ ਸੋਜ਼ ਭਰੀ ਆਵਾਜ਼ ਨਾਲ ਲੋਕਾਂ ਦੇ ਰੂਬਰੂ ਕੀਤਾ ਤਾਂ ਸਫ਼ਲਤਾ ਦੇ ਦਰਵਾਜ਼ੇ ਉਨ੍ਹਾਂ ਲਈ ਖੁੱਲ੍ਹਦੇ ਗਏ, ਜਿੱਥੇ ਪਤਨੀ ਚਿੱਤਰਾ ਸਿੰਘ ਨਾਲ ਉਨ੍ਹਾਂ ਨੇ ਅਨੇਕਾਂ ਯਾਦਗਾਰ ਗ਼ਜ਼ਲਾਂ ਜ਼ਮਾਨੇ ਦੀ ਝੋਲੀ ਪਾਈਆਂ, ਉਥੇ ਹੀ ਸਾਥ ਸਾਥ, ਪ੍ਰੇਮ ਗੀਤ, ਅਰਥ ਆਦਿ ਫ਼ਿਲਮਾਂ ਦੇ ਮਕਬੂਲ ਗੀਤਾਂ ਨੇ ਉਨ੍ਹਾਂ ਨੂੰ ਚੋਟੀ ਦੇ ਪਿੱਠਵਰਤੀ ਗਾਇਕਾਂ ਵਿੱਚ ਵੀ ਸ਼ਾਮਲ ਕਰ ਦਿੱਤਾ। ਜਗਜੀਤ ਸਿੰਘ ਨੂੰ ਇਹ ਮਾਣ ਹਾਸਲ ਸੀ ਕਿ ਉਨ੍ਹਾਂ ਗ਼ਜ਼ਲ ਗਾਇਕੀ ਨੂੰ ਆਮ ਲੋਕਾਂ ਤੱਕ ਪਹੁੰਚਾਇਆ। ਉਨ੍ਹਾਂ ਦੀਆਂ ਸਦਾਬਹਾਰ ਗ਼ਜ਼ਲਾਂ ਵਿੱਚ 'ਕਾਗ਼ਜ਼ ਕੀ ਕਸ਼ਤੀ', 'ਅਹਿਸਤਾ-ਅਹਿਸਤਾ', 'ਪੱਤਾ- ਪੱਤਾ ਬੂਟਾ-ਬੂਟਾ', 'ਹੋਂਠੋ ਸੇ ਛੂ ਲੋ ਤੁਮ' ਅਤੇ 'ਤੁਮ ਕੋ ਦੇਖਾ' ਸ਼ਾਮਲ ਹਨ। ਉਨ੍ਹਾਂ ਫਿਲਮਾਂ 'ਚ ਸੰਗੀਤ ਦੇਣ, ਗ਼ਜ਼ਲ ਗਾਇਕੀ ਦੇ ਸ਼ੋਅ ਪੇਸ਼ ਕਰਨ, ਦੋ ਗਾਣੇ ਅਤੇ ਭਜਨ ਗਾਉਣ ਸਮੇਤ ਸੰਗੀਤ ਜਗਤ ਨੂੰ 80 ਐਲਬਮਾਂ ਦਿੱਤੀਆਂ। ਉਨ੍ਹਾਂ 18ਵੀਂ ਸਦੀ ਦੇ ਉਰਦੂ ਕਵੀ ਮਿਰਜ਼ਾ ਗ਼ਾਲਿਬ ਦੀਆਂ ਗ਼ਜ਼ਲਾਂ ਵੀ ਗਾਈਆਂ, ਜੋ ਬਹੁਤ ਮਸ਼ਹੂਰ ਹੋਈਆਂ। ਉਨ੍ਹਾਂ ਦੀਆਂ ਮਸ਼ਹੂਰ ਐਲਬਮਾਂ ਵਿੱਚ 'ਮਰਾਸਿਮ', 'ਫੇਸ ਟੂ ਫੇਸ', 'ਆਈਨਾ', 'ਕਰਾਈ ਫਾਰ ਕਰਾਈ', 'ਸਮ ਵਨ ਸਮ ਵੇਅਰ' ਅਤੇ 'ਮੁੰਤਜ਼ਿਰ' ਸ਼ਾਮਲ ਹਨ।
ਇਸੇ ਦੌਰਾਨ ਉਨ੍ਹਾਂ ਦੇ ਇਕਲੌਤੇ ਪੁੱਤਰ ਵਿਵੇਕ ਦੀ 28 ਜੁਲਾਈ 1990 ਨੂੰ ਦੁਰਘਟਨਾ ਵਿੱਚ ਹੋਈ ਮੌਤ ਨੇ ਉਨ੍ਹਾਂ ਨੂੰ ਗ਼ਮ ਦੇ ਸਾਗਰ ਵਿੱਚ ਡੁਬੋ ਦਿੱਤਾ। ਪਤਨੀ ਚਿੱਤਰਾ ਸਿੰਘ ਨੇ ਭਾਵੇਂ ਉਸ ਤੋਂ ਬਾਅਦ ਗਾਉਣਾ ਛੱਡ ਦਿੱਤਾ, ਪਰ ਜਗਜੀਤ ਸਿੰਘ ਦੀ ਗਾਇਕੀ ਵਿੱਚ ਇਸ ਗ਼ਮ ਨੇ ਹੋਰ ਜ਼ਿਆਦਾ ਸੋਜ਼ ਅਤੇ ਮਹਿਸੂਸੀਅਤ ਭਰ ਦਿੱਤੀ ਤੇ ਉਹ  ਆਪਣੀਆਂ ਗ਼ਜ਼ਲਾਂ ਰਾਹੀਂ ਲੋਕਾਂ ਨਾਲ ਆਪਣਾ ਗ਼ਮ ਸਾਂਝਾ ਕਰਨ ਲਈ ਅਗਲੀ ਮੰਜ਼ਿਲ ਵੱਲ ਤੁਰ ਪਏ ਸਨ। ਸੰਨ 2003 ਵਿੱਚ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮ ਭੂਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ।
ਫਿਰ ਇੱਕ ਦੌਰ ਉਹ ਵੀ ਆਇਆ ਜਦੋਂ ਗੁਲਜ਼ਾਰ ਦੁਆਰਾ ਨਿਰਮਿਤ ਮਸ਼ਹੂਰ ਸ਼ਾਇਰ 'ਮਿਰਜ਼ਾ ਗਾਲ਼ਿਬ' 'ਤੇ ਬਣਾਏ ਗਏ ਸੀਰੀਅਲ ਦੀਆਂ ਗ਼ਜ਼ਲਾਂ ਨੇ ਘਰ-ਘਰ ਦਸਤਕ ਦਿੱਤੀ ਤੇ ਉਹ ਮਿਰਜ਼ਾ ਗਾਲਿਬ ਦੀ ਆਵਾਜ਼ ਵਜੋਂ ਜਾਣੇ ਗਏ। ਇਸੇ ਤਰ੍ਹਾਂ 'ਕਹਿਕਸ਼ਾਂ' ਸੀਰੀਅਲ ਵੀ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਨੇ 50 ਦੇ ਲੱਗਪੱਗ ਗ਼ਜ਼ਲਾਂ ਦੇ ਸੰਗ੍ਰਹਿ ਸਰੋਤਿਆਂ ਦੀ ਝੋਲੀ ਪਾਏ ਤੇ 30 ਦੇ ਲੱਗਪੱਗ ਫ਼ਿਲਮਾਂ ਵਿੱਚ ਪਿੱਠਵਰਤੀ ਗਾਇਕ ਵਜੋਂ ਆਪਣਾ ਬਹੁਮੁੱਲਾ ਯੋਗਦਾਨ ਪਾਇਆ। 23 ਸਤੰਬਰ 2011 ਨੂੰ ਬ੍ਰੇਨ ਹੈਮਰਜ਼ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ 10 ਅਕਤੂਬਰ 2011 ਨੂੰ ਉਹ ਸੁਰੀਲੇ ਸਫ਼ਰ ਨੂੰ ਵਿਰਾਮ ਦਿੰਦਿਆਂ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਪਰਿਵਾਰ ਵਿੱਚ ਹੁਣ ਉਨ੍ਹਾਂ ਦੀ ਪਤਨੀ ਤੇ ਗਾਇਕਾ ਚਿੱਤਰਾ ਹੀ ਹੈ।
ਚਿਤਰਾ ਲਈ ਤੀਹਰਾ ਸਦਮਾ
ਆਪਣੇ ਪਤੀ ਜਗਜੀਤ ਸਿੰਘ ਨਾਲ ਗ਼ਜ਼ਲ ਗਾਇਕੀ ਨੂੰ ਨਵੇਂ ਮੁਕਾਮ 'ਤੇ ਪਹੁੰਚਾਉਣ ਵਾਲੀ ਚਿਤਰਾ ਸਿੰਘ ਦਾ ਦੁੱਖਾਂ ਨਾਲ ਕਰੀਬੀ ਨਾਤਾ ਰਿਹਾ ਹੈ।  2009 ਵਿਚ ਉਨ੍ਹਾਂ ਦੀ ਪਹਿਲੇ ਵਿਆਹ ਦੀ 49 ਸਾਲਾ ਧੀ ਮੋਨਿਕਾ ਚੌਧਰੀ ਨੇ ਖੁਦਕੁਸ਼ੀ ਕਰ ਲਈ ਸੀ। 1990 ਵਿਚ ਜਗਜੀਤ ਤੇ ਚਿਤਰਾ ਦੇ ਪੁੱਤਰ ਵਿਵੇਕ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਸਦਮੇ ਕਾਰਨ ਜਗਜੀਤ ਸਿੰਘ ਜਿੱਥੇ ਛੇ ਮਹੀਨੇ ਖਾਮੋਸ਼ ਰਹੇ ਸਨ, ਉਥੇ ਚਿਤਰਾ ਦੀ ਆਵਾਜ਼ ਸਦਾ ਲਈ ਜਾਂਦੀ ਰਹੀ।

ਬਾਬੇ ਨਾਨਕ ਦਾ ਪੱਕਾ ਸਿੱਖ ਸੀ ਭਾਜੀ ਗੁਰਸ਼ਰਨ ਸਿੰਘ

ਪ੍ਰੋ. ਬਲਵਿੰਦਰਪਾਲ ਸਿੰਘ
ਭਾਅ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਉਰਫ਼ ਬਾਬਾ ਬੋਲਦਾ- ਇਕ ਅਜਿਹੀ ਮਹਾਨ ਸਖਸ਼ੀਅਤ ਸਨ, ਜਿਨ•ਾਂ ਦੇ ਪ੍ਰੇਰਨਾ ਸਰੋਤ ਬਾਬਾ ਨਾਨਕ ਸਨ। ਬਾਬਾ ਨਾਨਕ ਉਨ•ਾਂ ਲਈ ਪ੍ਰੇਰਣਾ ਸਰੋਤ ਸਨ ਤੇ ਉਨ•ਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਹਰੇਕ ਜ਼ੁਲਮ ਨਾਲ ਟਕਰਾਉਂਦੇ ਤੇ ਜ਼ਾਲਮਾਂ ਵਿਰੁੱਧ ਡੱਟਦੇ ਸਨ। ਨਾਟਕਾਂ ਰਾਹੀਂ ਉਨ•ਾਂ ਨੇ ਲੋਕਾਂ ਨੂੰ ਜਾਗ੍ਰਿਤ ਕੀਤਾ। ਪੁਲੀਸ ਤੇ ਹਾਕਮਾਂ ਦੀ ਪ੍ਰਵਾਹ ਨਾ ਕੀਤੀ। ਸੱਚ ਹੀ ਕਿਹਾ ਤੇ ਲੋਕ ਲਹਿਰ ਲਈ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ। ਭਾਵੇਂ ਉਹ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ, ਪਰ ਉਨ•ਾਂ ਨੇ ਸਿੱਖ ਸੱਭਿਆਚਾਰ ਤੇ ਸਿੱਖ ਇਤਿਹਾਸ ਤੋਂ ਆਪਣਾ ਨਾਤਾ ਨਹੀਂ ਸੀ ਤੋੜਿਆ। ਉਹ ਏਸੇ ਨੂੰ ਹੀ ਮਾਡਲ ਬਣਾ ਕੇ ਲੋਕਾਂ ਨੂੰ ਜਾਗ੍ਰਿਤ ਕਰਦੇ ਸਨ। ਉਹ ਸੱਚੇ ਸੁੱਚੇ ਕਾਮਰੇਡ ਸਨ, ਜਿਨ•ਾਂ ਦੀ ਵਿਚਾਰਧਾਰਾ ਵਿਚੋਂ ਮਾਰਕਸ ਵੀ ਬੋਲਦਾ ਸੀ। ਉਹ ਅਜਿਹੇ ਸਨਕੀ ਕਾਮਰੇਡ ਵੀ ਨਹੀਂ ਸਨ ਜਿਨ•ਾਂ ਨੂੰ ਸਿੱਖਾਂ ਦੇ ਕੇਸਾਂ, ਪੱਗ, ਵਿਚਾਰਧਾਰਾ ਤੋਂ ਨਫ਼ਰਤ ਹੁੰਦੀ ਹੋਵੇ। ਉਹ ਆਪ ਪੂਰੇ ਕੇਸਾਧਾਰੀ ਸਨ।
ਗੁਰਸ਼ਰਨ ਸਿੰਘ ਦਾ ਜਨਮ 16 ਸਤੰਬਰ, 1929 ਨੂੰ ਡਾਕਟਰ ਗਿਆਨ ਸਿੰਘ ਦੇ ਘਰ ਮੁਲਤਾਨ (ਪਾਕਿਸਤਾਨ) ਵਿਚ ਹੋਇਆ। ਉਨ•ਾਂ ਨੇ ਐਮ.ਐਸਸੀ. (ਆਨਰਜ਼) ਟੈਕਨੀਕਲ ਕੈਮਿਸਟਰੀ ਤਕ ਵਿੱਦਿਆ ਪ੍ਰਾਪਤ ਕੀਤੀ। ਮੁਲਤਾਨ ਦੇ ਪ੍ਰਾਇਮਰੀ ਸਕੂਲ ਵਿਚ ਪੜ•ਦਿਆਂ ਪੰਜਾਬੀ ਤੇ ਉਰਦੂ ਜ਼ੁਬਾਨਾਂ ਸਿੱਖੀਆਂ। ਬਹੁਤੀ ਵਿੱਦਿਆ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ।
1951 ਵਿਚ ਪੜ•ਾਈ ਖਤਮ ਕਰਨ ਉਪਰੰਤ ਭਾਖੜਾ ਨੰਗਲ ਵਿਖੇ ਸੀਮਿੰਟ ਦੀ ਲੈਬਾਰਟਰੀ ਵਿਚ ਨੌਕਰੀ ਕੀਤੀ। 19 ਸਤੰਬਰ, 1975 ਨੂੰ ਉਨ•ਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ, ਕਿਉਂਕਿ ਉਨ•ਾਂ ਨੇ ਐਮਰਜੈਂਸੀ ਦੇ ਵਿਰੁੱਧ ਲਹਿਰ ਖੜੀ ਕਰ ਦਿੱਤੀ ਸੀ।  ਉਨ•ਾਂ ਨੇ ਸਿੱਖ ਇਤਿਹਾਸ ਨੂੰ ਆਧਾਰ ਬਣਾ ਕੇ ਨਾਟਕਾਂ ਰਾਹੀਂ ਲੋਕਾਂ ਨੂੰ ਜਾਗ੍ਰਿਤ ਕੀਤਾ।
'ਕਿਵ ਕੂੜੈ ਤੁਟੈ ਪਾਲਿ' ਨਾਟਕ ਰਾਹੀਂ ਸਰਹੰਦ ਦੀ  ਘਟਨਾ ਪੇਸ਼ ਕਰਦਿਆਂ ਉਹ ਕਹਿੰਦੇ ਸਨ ਕਿ ਜਦੋਂ ਸਾਹਿਬਜ਼ਾਦੇ ਨੀਂਹਾਂ ਵਿਚ ਚਿਣੇ ਜਾ ਰਹੇ ਸਨ ਤਾਂ ਸਰਹੰਦ ਦੇ ਲੋਕ ਕਿੱਥੇ ਸਨ? ਤਮਾਸ਼ਾਈ ਬਣ ਕੇ ਉਨ•ਾਂ ਨੇ ਸਭ ਕੁਝ ਵੇਖਿਆ ਤੇ ਉਨ•ਾਂ ਨੂੰ ਇਹਦੀ ਵੱਡੀ ਕੀਮਤ ਚੁਕਾਉਣੀ ਪਈ। ਬੰਦੇ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤੇ ਅੱਜ ਵੀ ਬੰਦੇ ਬਹਾਦਰ ਜਿਉਂਦੇ ਨੇ। ਅੱਜ ਦੇ ਵਜੀਦਿਆਂ (ਵਜ਼ੀਦ ਖਾਨ, ਸਰਹੰਦ ਦਾ ਹਾਕਮ) ਨੂੰ ਉਹ ਪਛਾਣਦੇ ਨੇ। ਇਸੇ ਨਾਟਕ ਦੇ ਆਧਾਰ 'ਤੇ ਆਪ ਜੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇੰਜ ਉਹ ਆਵਾਮ ਪ੍ਰਤੀ ਪ੍ਰਤੀਬੱਧ ਧਾਰਨਾ ਵਿਚ ਬੱਝੇ ਹੋਏ ਸਨ। ਸਰਕਾਰਾਂ ਨੂੰ ਉਹ ਆਪਣੀ ਕਲਾ ਰਾਹੀਂ ਵੰਗਾਰਦੇ ਸਨ ਤੇ ਲੋਕਾਂ ਨੂੰ ਰਣ ਤੱਤੇ ਵਿਚ ਜੂਝਣ ਲਈ ਜਿੱਥੇ ਸੱਦਾ ਦਿੰਦੇ ਸਨ, ਉਥੇ ਆਪ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਸਨ ਹਟਦੇ। ਫਿਰ ਖਮਿਆਜ਼ਾ ਤਾਂ ਭੁਗਤਣਾ ਹੀ ਪੈਣਾ ਸੀ। ਸਰਕਾਰਾਂ ਬਦਲੀਆਂ ਤੇ ਆਪ ਨੂੰ ਨੌਕਰੀ 'ਤੇ ਮੁੜ ਬਹਾਲ ਕਰ ਦਿੱਤਾ ਗਿਆ। 1981 ਵਿਚ ਉਨ•ਾਂ  ਆਪਣੀ ਮਰਜ਼ੀ ਨਾਲ ਰਿਟਾਇਰਮੈਂਟ ਲੈ ਲਈ।
ਪੰਜਾਬ ਵਿੱਚ ਸੰਤਾਪ ਦੇ ਦੌਰ ਵਿੱਚ ਵੀ ਉਸ ਨੂੰ ਡਰ ਨਾ ਲੱਗਾ, ਉਹ ਸਰਕਾਰੀ ਜ਼ੁਲਮਾਂ ਦੇ ਖਿਲਾਫ਼ ਡੱਟਦੇ ਰਹੇ, ਝੂਠੇ ਪੁਲੀਸ ਮੁਕਾਬਲਿਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹੇ। ਖਾੜਕੂ ਸਿੱਖ ਨੌਜਵਾਨ ਵੀ ਬਾਬੇ ਤੋਂ ਪ੍ਰਭਾਵਿਤ ਸਨ। ਕਾਲੇ ਦਿਨਾਂ ਵਿੱਚ 'ਕੁਰਸੀ, ਮੋਰਚਾ ਤੇ ਹਵਾ ਵਿੱਚ ਲਟਕਦੇ ਲੋਕ' ਦੇ ਨਾਟਕੀ ਸੰਕਲਪ ਤਹਿਤ ਅਨੇਕਾਂ ਨਾਟਕਾਂ ਦੀ ਸਿਰਜਣਾ ਕੀਤੀ, ਜਿਨ•ਾਂ ਵਿੱਚ 'ਬਾਬਾ ਬੋਲਦਾ ਹੈ' ਵਰਗਾ ਪ੍ਰਮੁੱਖ ਨਾਟਕ ਵੀ ਸ਼ਾਮਲ ਹੈ, ਜੋ 1984 ਦੀਆਂ ਪ੍ਰਮੁੱਖ ਘਟਨਾਵਾਂ-ਸਾਕਾ ਨੀਲਾ ਤਾਰਾ ਤੇ ਨਵੰਬਰ ਕਤਲੇਆਮ ਵਿਚੋਂ ਪੈਦਾ ਹੋਈ ਤਰਾਸਦੀ ਬਿਆਨ ਕਰਦਾ ਹੈ। ਉਸ ਸਮੇਂ  ਗੁਰਸ਼ਰਨ ਸਿੰਘ ਨੇ ਪੰਜਾਬ ਦੇ ਹਾਲਾਤ ਬਾਰੇ ਦਰਜਨਾਂ ਨਾਟਕ ਲਿਖੇ ਅਤੇ ਖੇਡੇ ਸਨ। ਗੁਰਸ਼ਰਨ ਸਿੰਘ ਨੂੰ ਆਖਰੀ ਵਿਦਾਈ ਦੇਣ ਅੰਮ੍ਰਿਤਸਰ ਤੋਂ ਉਨ•ਾਂ ਦੇ ਘਰ ਪਹੁੰਚੇ ਉੱਘੇ ਰੰਗਕਰਮੀ ਕੇਵਲ ਧਾਲੀਵਾਲ ਪੰਜਾਬ ਸੰਤਾਪ ਦੇ ਉਨ•ਾਂ ਦਿਨਾਂ ਨੂੰ ਯਾਦ ਕਰਦੇ ਹੋਏ ਰੋ ਪੈਂਦੇ ਹਨ-'ਬਾਬਾ ਮੈਂ ਅਤੇ  ਨਾਲ ਕੁਲ ਤਿੰਨ ਐਕਟਰ ਹੁੰਦੇ ਸਾਂ। ਮੋਢੇ 'ਤੇ ਥੈਲਾ ਲਟਕਾਏ ਬਾਬਾ ਜੀ ਪਿੰਡਾਂ ਵਿੱਚ ਨਿਕਲ ਜਾਂਦੇ ਅਤੇ ਪੰਜਾਬੀ ਏਕਤਾ ਦਾ ਪ੍ਰਚਾਰ ਕਰਦੇ।
ਉਨ•ਾਂ ਦਾ ਮਹਾਨ ਨਾਟਕ 'ਭਾਈ ਮੰਨਾ ਸਿੰਘ' ਇੰਨਾ ਹਰਮਨ-ਪਿਆਰਾ ਹੋਇਆ ਕਿ ਉਨ•ਾਂ ਦਾ ਨਾਂ ਹੀ ਪੈ ਗਿਆ ਭਾਈ ਮੰਨਾ ਸਿੰਘ। ਇਨ•ਾਂ ਨਾਟਕਾਂ ਦੀ ਵਜ•ਾ ਨਾਲ ਉਨ•ਾਂ ਨੂੰ ਪੰਜਾਬ ਦਾ ਸ਼ੈਕਸਪੀਅਰ ਵੀ ਕਿਹਾ ਜਾਂਦਾ ਹੈ। 1964 ਦੇ ਦੌਰ ਵਿੱਚ ਜਦੋਂ ਕੁੜੀਆਂ ਨੂੰ ਘਰ ਤੋਂ ਬਾਹਰ ਨਿਕਲਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ, ਉਦੋਂ ਗੁਰਸ਼ਰਨ ਸਿੰਘ ਨੇ ਉਨ•ਾਂ ਨੂੰ ਰੰਗਮੰਚ 'ਤੇ ਲਿਆ ਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ।
ਪੰਜਾਬ ਵਿੱਚ ਭਾਵੇਂ ਜਲੰਧਰ ਦਾ ਮੇਲਾ ਗਦਰੀ ਬਾਬਿਆਂ ਦਾ ਰਿਹਾ ਹੋਵੇ, ਲੁਧਿਆਣਾ ਵਿੱਚ ਮਈ ਦਿਵਸ ਸਮਾਗਮ ਹੋਵੇ ਜਾਂ ਮੁਕਤਸਰ ਵਿੱਚ ਮਾਘੀ ਦਾ ਮੇਲਾ ਹੋਵੇ, ਗੁਰਸ਼ਰਨ ਸਿੰਘ ਹਰ ਜਗ•ਾ ਆਪਣੇ ਕਲਾਕਾਰਾਂ ਨੂੰ ਨਾਲ ਲੈ ਕੇ ਬੜੇ ਉਤਸ਼ਾਹ ਨਾਲ ਪਹੁੰਚਦੇ ਸਨ। ਨਾਟਕਾਂ ਦੀਆਂ ਮਹਿੰਗੀਆਂ ਕਿਤਾਬਾਂ ਜਦੋਂ ਲੋਕ ਲਹਿਰ ਵਿੱਚ ਰੁਕਾਵਟ ਬਣੀਆਂ, ਤਾਂ ਉਨ•ਾਂ ਨੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਦੇ ਨਾਮ 'ਤੇ ਸਸਤੀਆਂ ਕਿਤਾਬਾਂ ਛਪਵਾ ਕੇ ਪਿੰਡ-ਪਿੰਡ ਵਿੱਚ ਵੰਡੀਆਂ। ਦੇਸ ਦੀਆਂ ਸਰਹੱਦਾਂ ਦੇ ਪਾਰ ਨਾਟਕਾਂ ਨਾਲ ਅਲਖ ਜਗਾਉਣ ਦੇ ਲਈ ਉਹ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਪਾਕਿਸਤਾਨ ਵੀ ਪੁੱਜੇ। ਉਨ•ਾਂ ਨੂੰ ਉੱਥੇ ਵੀ ਭਰਪੂਰ ਪਿਆਰ ਮਿਲਿਆ।
ਗੁਰਸ਼ਰਨ ਸਿੰਘ ਨੂੰ 1993 ਵਿੱਚ ਸੰਗੀਤ ਨਾਟਕ ਅਕੈਡਮੀ ਐਵਾਰਡ, 1994 ਵਿੱਚ ਸ਼੍ਰੋਮਣੀ ਨਾਟਕਕਾਰ ਅਤੇ 2003 ਵਿੱਚ ਕਾਲੀਦਾਸ ਸਨਮਾਨ ਤਾਂ ਜ਼ਰੂਰ ਮਿਲਿਆ, ਪਰ ਉਨ•ਾਂ ਜਿਹੀ ਸ਼ਖ਼ਸੀਅਤ ਇਨ•ਾਂ ਸਨਮਾਨਾਂ ਤੋਂ ਪਹਿਲਾਂ ਹੀ ਕਿਤੇ ਵੱਧ ਉੱਪਰ ਉੱਠ ਚੁੱਕੀ ਸੀ।
ਭਾਈ ਮੰਨਾ ਸਿੰਘ ਆਪਣੇ ਹਰ ਨਾਟਕ ਦੇ ਬਾਅਦ ਇਹੀ ਕਹਿੰਦੇ ਸਨ-'ਅਜੇ ਲੜਾਈ ਬਾਕੀ ਹੈ... ਸਾਨੂੰ ਹੋਰ ਅੱਗੇ ਵੱਧਣਾ ਹੈ।' ਕੀ ਪੰਜਾਬੀ ਉਸ ਦੀ ਲਹਿਰ ਨੂੰ ਅੱਗੇ ਵਧਾਉਣ ਦਾ ਯਤਨ ਕਰਨਗੇ, ਜਿਸ ਬਾਰੇ ਖੱਬੇ ਪੱਖੀ ਧਿਰਾਂ ਅਕਾਲੀ ਦਲ, ਪੰਥਕ ਧਿਰਾਂ ਬੁੱਤ ਹੋ ਚੁੱਕੀਆਂ ਹਨ।






  ਆਰੀਅਨਾਂ ਨੇ ਮੂਲਵਾਸੀਆਂ ਨੂੰ ਗੁਲਾਮ ਬਣਾ ਕੇ ਦਲਿਤ ਬਣਾਇਆ

ਪ੍ਰੋ. ਬਲਵਿੰਦਰਪਾਲ ਸਿੰਘ
ਆਰ.ਐਸ.ਐਸ., ਸ਼ਿਵ ਸੈਨਾ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਸੰਸਥਾਵਾਂ ਦੁਆਰਾ ਦੇਸ਼ ਭਰ ਵਿੱਚ ਦੋ ਨਾਰੇ ਲਗਵਾਏ ਗਏ, ਜਿਨ੍ਹਾਂ ਵਿੱਚ ਇਕ ਸੀ 'ਗਰਵ ਸੇ ਕਹੋ ਹਮ ਹਿੰਦੂ ਹੈਂ' ਅਤੇ ਦੂਸਰਾ (ਹਰਿਜਨ-ਹਿੰਦੂ ਭਾਈ ਭਾਈ।'
ਹਰਿਜਨ ਦਾ ਅਰਥ ਅਛੂਤਾਂ ਨਾਲ ਹੈ। ਇਨ੍ਹਾਂ ਨਾਰਿਆਂ ਨੂੰ ਸੁਣ ਕੇ ਇਹ ਜਾਨਣ ਦੀ ਜਗਿਆਸਾ ਹੋਈ ਕਿ ਹਿੰਦੂਤਵੀ ਸੰਗਠਨ ਇਹ ਨਾਰੇ ਕਿਉਂ ਲਗਾ ਰਹੇ ਹਨ ? ਮਾਣ ਨਾਲ ਕਹੋ ਅਸੀਂ ਹਿੰਦੂ ਹਾਂ, ਇਸ ਨੂੰ ਲਗਾਉਣ ਦੀ ਜ਼ਰੂਰਤ ਕਿਉਂ ਪਈ ? ਹਿੰਦੂ ਜੇਕਰ ਅਛੂਤਾਂ ਨੂੰ ਹਿੰਦੂ ਹੀ ਸਮਝਦੇ ਹਨ ਤਾਂ ਹਰਿਜਨ- ਹਿੰਦੂ ਭਾਈ ਕਹਿਣ ਦੀ ਜ਼ਰੂਰਤ ਕਿਉਂ ਪਈ ? ਇਨ੍ਹਾਂ ਨਾਰਿਆਂ ਤੋਂ ਲੱਗਿਆ ਕਿ ਹਿੰਦੂਤਵੀ ਸੰਗਠਨ ਇਹ ਅਨੁਭਵ ਕਰ ਰਹੇ ਹਨ ਕਿ ਦਲਿਤ ਸਮਾਜ ਨੂੰ ਉਹ ਹਿੰਦੂ ਆਖ ਰਹੇ ਹਨ, ਉਹ ਹਿੰਦੂ ਸਦਵਾਉਣ ਦਾ ਮਾਣ ਅਨੁਭਵ ਨਹੀਂ ਕਰ ਰਿਹਾ। ਇਸੇ ਲਈ ਆਰ.ਐਸ.ਐਸ. ਤੇ ਹੋਰ ਹਿੰਦੂਤਵੀ ਸੰਗਠਨਾਂ ਨੂੰ ਇਨ੍ਹਾਂ ਨਾਰਿਆਂ ਦੀ ਜ਼ਰੂਰਤ ਪਈ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਹਿੰਦੂਤਵੀ ਆਪਣੀ ਸੰਖਿਆ ਵਧਾਉਣ ਲਈ ਦਲਿਤਾਂ ਨੂੰ ਹਿੰਦੂਆਂ ਦੀ ਗਿਣਤੀ ਵਿਚ ਸ਼ਾਮਿਲ ਤਾਂ ਕਰਦੇ ਹਨ, ਪਰ ਜਦੋਂ ਬਰਾਬਰੀ ਦੇ ਅਧਿਕਾਰ ਦੇਣ ਦੀ ਗੱਲ ਆਉਂਦੀ ਹੈ ਤਾਂ ਇਹ ਦਲਿਤਾਂ ਨਾਲ ਗੁਲਾਮਾਂ ਵਾਲਾ ਵਿਹਾਰ ਕਰਦੇ ਹਨ। ਇਹ ਦੁਖਾਂਤ ਸਦੀਆਂ ਤੋਂ ਵਾਪਰਦਾ ਆ ਰਿਹਾ ਹੈ। ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਹਿੰਦੂ ਤੇ ਦਲਿਤ ਭਰਾ ਭਰਾ ਹਨ।
ਮੈਨੂੰ ਜਾਪਦਾ ਹੈ ਕਿ ਹਿੰਦੂਤਵੀ ਹੁਣ ਜਾਣ ਗਏ ਹਨ ਕਿ ਅਛੂਤ ਜਿਨ੍ਹਾਂ ਨੂੰ ਉਹ ਆਪਣਾ ਗੁਲਾਮ ਸਮਝਦੇ ਰਹੇ ਹਨ, ਪਸ਼ੂਆਂ ਤੋਂ ਭੈੜਾ ਸਲੂਕ ਕਰਦੇ ਹਨ, ਉਨ੍ਹਾਂ ਨੂੰ ਸੰਤਾਂ-ਗੁਰੂਆਂ ਤੇ ਅੰਬੇਡਕਰ ਦੀ ਵਿਚਾਰਧਾਰਾ ਸਦਕਾ ਗਿਆਨ ਹੋ ਗਿਆ ਹੈ ਕਿ ਉਹ ਹਿੰਦੂ ਨਹੀਂ, ਬਲਕਿ ਹਿੰਦੂਤਵੀਆਂ ਬਨਾਮ ਆਰੀਅਨਾਂ ਵੱਲੋਂ ਗੁਲਾਮ ਬਣਾਏ ਗਏ ਗੈਰ-ਆਰੀਅਨਾਂ ਅਰਥਾਤ ਦ੍ਰਾਵਿੜਾਂ ਦੀ ਵੰਸ਼ਜ ਹਨ। ਹਿੰਦੂਤਵੀਏ ਇਸੇ ਲਈ ਸ਼ੂਦਰਾਂ ਨੂੰ ਭਰਾ ਬਣਾਉਣ ਦੇ ਝੂਠੇ ਨਾਰੇ ਲਗਾ ਰਹੇ ਹਨ ਤਾਂ ਜੋ ਸ਼ੂਦਰ ਹਿੰਦੂਤਵੀਆਂ ਵਿਰੁੱਧ ਬਗਾਵਤ ਨਾ ਕਰ ਦੇਣ ਕਿ ਆਰੀਅਨ ਇਸ ਦੇਸ਼ ਦੇ ਨਿਵਾਸੀ ਨਹੀਂ ਹਨ, ਵਿਦੇਸ਼ੀ ਹਨ। ਉਨ੍ਹਾਂ ਦੇ ਬਜ਼ੁਰਗਾਂ ਨੂੰ ਧੋਖੇ ਨਾਲ ਹਰਾ ਕੇ, ਨਸਲਕੁਸ਼ੀ ਕਰਕੇ ਉਨ੍ਹਾਂ ਨੂੰ ਸਦੀਵੀ ਗੁਲਾਮ ਬਣਾਇਆ ਹੋਇਆ ਹੈ। ਕਿਤੇ ਇਹ ਹੁਣ ਸ਼ੂਦਰ ਇਹ ਨਾ ਕਹਿਣ ਕਿ ਭਾਰਤ ਦੇ ਅਸਲ ਮਾਲਕ ਉਹ ਹਨ ਤੇ ਹਿੰਦੂਤਵੀਆਂ ਨੂੰ ਦੇਸ਼ ਛੱਡ ਜਾਣਾ ਚਾਹੀਦਾ ਹੈ।
ਅਸਲ ਵਿੱਚ ਹਿੰਦੂਤਵੀ ਗ੍ਰੰਥਾਂ ਵੇਦਾਂ, ਸ਼ਾਸਤਰਾਂ, ਪੁਰਾਣ, ਸੂਤਰ, ਸਿਮਰਤੀ ਅਤੇ ਮਹਾਂਕਾਵਿ ਨੂੰ ਪੜ੍ਹਿਆ ਜਾਵੇ ਤਾਂ ਇਹ ਸਭ ਅਛੂਤਾਂ ਨਾਲ ਭੇਦ ਭਾਵ ਦੀ ਕਹਾਣੀ ਕਹਿੰਦੇ ਹਨ। ਵੇਦਾਂ ਵਿੱਚ ਆਰੀਆ-ਅਨਾਰੀਆਂ ਦਾ ਸੰਘਰਸ਼ ਹੈ, ਜਿਸ ਨੂੰ ਦੇਵਤਿਆਂ ਤੇ ਰਾਖਸ਼ਾਂ ਦਾ ਸੰਗਰਾਮ ਕਿਹਾ ਜਾਂਦਾ ਹੈ। ਰਾਮਾਇਣ ਵਿੱਚ ਆਰੀਆ ਅਨਾਰੀਆ ਦਾ ਸੰਘਰਸ਼ ਹੈ, ਜਿਸ ਨੂੰ ਰਾਮ-ਰਾਵਣ ਦਾ ਸੰਘਰਸ਼ ਕਹਿੰਦੇ ਹਨ। ਰਾਮ ਆਰੀਅਨਾਂ ਦੇ ਆਗੂ ਸਨ, ਰਾਵਣ ਅਨਾਰੀਆ ਦੇ ਆਗੂ ਸਨ। ਵਾਮਨ-ਬਲੀ, ਨਰਸਿੰਹ-ਹਿਰਨਾਕਸ਼ਅਪ, ਦੇਵੀ-ਮਹਿਸਾਸੁਰ ਸਭ ਯੁਧ ਆਰੀਆ-ਅਨਾਰੀਆ ਸੰਘਰਸ਼ ਦੀ ਕਹਾਣੀ ਕਹਿੰਦੇ ਹਨ। ਇਨ੍ਹਾਂ ਸੰਘਰਸ਼ਾਂ ਨਾਲ ਜਾਤੀ ਵਿਵਸਥਾ ਦਾ ਜਨਮ ਹੋਇਆ ਅਤੇ ਇਸ ਜਾਤੀ ਵਿਵਸਥਾ ਵਿੱਚ ਜੋ ਛੂਆ ਛਾਤ ਦਾ ਵਿਹਾਰ ਆਇਆ। ਇਨ੍ਹਾਂ ਯੁੱਧਾਂ ਵਿੱਚ ਆਰੀਆ ਦੇ ਜੇਤੂ ਹੋਣ ਅਤੇ ਨਫਰਤ ਪ੍ਰਗਟਾਉਣ ਦਾ ਨਤੀਜਾ ਹੈ।
ਰੁਨਕੋ ਰਸ਼ੀਦੀ (ਅਫਰੀਕਨ ਇਤਿਹਾਸਕਾਰ) 'ਪੁਰਾਤਨ ਅਤੇ ਨਵੀਨ ਭਾਰਤ ਵਿੱਚ ਕਾਲੇ ਲੋਕਾਂ ਦੀ ਹੋਂਦ ਦਲਿਤ ਵਾਇਸ ਅਪਰੈਲ 1988 ਪੰਨਾ 1 'ਤੇ ਲਿਖਦਾ ਹੈ, ''ਜਿਨ੍ਹਾਂ ਨੂੰ ਅਕਸਰ ਦਰਾਵੜ ਕਹਿ ਕੇ ਬੁਲਾਇਆ ਜਾਂਦਾ ਹੈ, ਸਿੰਧੂ ਸਭਿਅਤਾ ਦੇ ਸਨਮਾਨਯੋਗ ਕਾਲੇ ਲੋਕਾਂ ਨੂੰ, ਅਖੀਰ ਵਧਦੇ ਹੋਏ ਲਾਪਰਵਾਹ ਹਮਲਾਵਰ ਯੂਰਪੀ ਕਬੀਲਿਆਂ ਵੱਲੋਂ ਭਾਰਤ ਦੇ ਕੇਂਦਰੀ ਅਤੇ ਦੱਖਣੀ ਭਾਗਾਂ ਵੱਲ ਧੱਕ ਦਿੱਤਾ ਗਿਆ। ਈਸਾ ਤੋਂ ਲੱਗਭਗ 800 ਸਾਲ ਪਹਿਲਾਂ ਇਨ੍ਹਾਂ ਘਮੰਤਰੂ ਆਰੀਅਨ ਕਬੀਲਿਆਂ ਨੇ ਉੱਤਰੀ ਭਾਰਤ ਦਾ ਬਹੁਤ ਹਿੱਸਾ ਜਿੱਤ ਲਿਆ ਸੀ। ਇਸ ਜਿੱਤੇ ਇਲਾਕਿਆਂ ਦਾ ਨਾਂ ਆਰੀਆ ਵਰਤ ਰੱਖ ਲਿਆ (ਭਾਵ ਆਰੀਆ ਦੀ ਧਰਤੀ)। ਸਾਰੀ ਆਰੀਆਵਰਤ ਧਰਤੀ 'ਤੇ ਇਕ ਜਾਤੀ ਵਖਰੇਵਿਆਂ ਵਾਲਾ ਸਾਮਾਜਿਕ ਪ੍ਰਬੰਧ ਪੱਕੇ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਅਤੇ ਜਿੱਤੀ ਹੋਈ ਕਾਲੇ ਰੰਗ ਦੀ (ਸ਼ੂਦਰ) ਜਨਤਾ ਨੂੰ ਨੀਵੀਆਂ ਜਾਤਾਂ ਕਰਾਰ ਦਿੱਤਾ ਗਿਆ, ਜੋ ਹੁਣ ਸਾਡੇ ਭਾਰਤ ਵਿੱਚ ਲਾਗੂ ਹੈ। ਇਸ ਧਰਮ ਦਾ ਨਾਂ ਹਿੰਦੂਵਾਦ ਹੈ।''
ਹਿੰਦੂ ਤੋਂ ਸਾਡਾ ਭਾਵ ਆਰੀਆ ਵੰਸ਼ਜ਼ਾਂ ਤੋਂ ਹੈ ਜੋ ਜਾਤ-ਪਾਤ, ਮਨੂੰ ਸਿਮਰਤੀਆਂ, ਸ਼ਾਸਤਰਾਂ ਦੇ ਹੁਕਮਨਾਮਿਆਂ ਨੂੰ ਮੰਨਦੇ ਹਨ। ਇਹ ਹਿੰਦੂ ਦੇਸ਼ ਵਿੱਚ 15 ਪ੍ਰਤੀਸ਼ਤ ਹਨ, ਬਾਕੀ 85 ਪ੍ਰਤੀਸ਼ਤ ਗ਼ੈਰ-ਹਿੰਦੂ ਹਨ। ਇਸ 85% ਵਿਚੋਂ 35 ਪ੍ਰਤੀਸ਼ਤ ਪਛੜੇ, 30 ਪ੍ਰਤੀਸ਼ਤ ਅਛੂਤ ਅਤੇ 20 ਪ੍ਰਤੀਸ਼ਤ ਘੱਟ ਗਿਣਤੀ ਕੌਮਾਂ ਹਨ। ਇਨ੍ਹਾਂ ਵਿੱਚ ਜੋ 35 ਪ੍ਰਤੀਸ਼ਤ ਪਛੜੇ ਹਨ, ਉਹ ਹਿੰਦੂ ਨਹੀਂ, ਬਲਕਿ ਇਹ ਭਾਰਤ ਵਿਚ ਆਰੀਆ ਤੋਂ ਪਹਿਲਾਂ ਦੇ ਨਿਵਾਸੀ ਦ੍ਰਾਵਿੜਾਂ ਦੇ ਵੰਸ਼ਜ਼ ਹਨ। ਇਨ੍ਹਾਂ ਦ੍ਰਾਵਿੜਾਂ ਨੂੰ ਹਰਾਉਣ ਤੋਂ ਬਾਅਦ ਆਰੀਅਨਾਂ ਨੇ ਇਨ੍ਹਾਂ ਨੂੰ ਚੌਥੇ ਸ਼ੂਦਰ ਵਰਣ ਵਿੱਚ ਧਕੇਲ ਦਿੱਤਾ ਗਿਆ। ਕੁਝ ਹਿੰਦੂਤਵੀ ਵਿਦਵਾਨ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਚਾਰਾਂ ਨੂੰ ਮਿਲਾ ਕੇ ਹਿੰਦੂ ਮੰਨਦੇ ਹਨ, ਪਰ ਇਹ ਸਹੀ ਨਹੀਂ ਹੈ। ਇਨ੍ਹਾਂ ਚਾਰ ਵਰਨਾਂ ਵਿੱਚ ਬ੍ਰਾਹਮਣ, ਖੱਤਰੀ, ਵੈਸ਼ ਤਾਂ ਆਰੀਆ ਦੇ ਵੰਸ਼ਜ ਹਨ, ਜਦ ਕਿ ਸ਼ੂਦਰ ਦ੍ਰਾਵਿੜਾਂ ਦੇ ਵੰਸ਼ਜ ਹਨ। ਇਸ ਪ੍ਰਕਾਰ ਆਰੀਅਨ ਹੀ ਹਿੰਦੂ ਹਨ, ਦ੍ਰਾਵਿੜ ਹਿੰਦੂ ਨਹੀਂ।੍ਰ
ਹੁਣ ਭਾਰਤ ਵਿੱਚ 35 ਪ੍ਰਤੀਸ਼ਤ ਸ਼ੂਦਰ ਹਨ ਅਤੇ 30 ਪ੍ਰਤੀਸ਼ਤ ਅਛੂਤ ਸ਼ੂਦਰ ਹਨ। ਇਸ ਤਰ੍ਹਾਂ ਕੁਲ ਮਿਲਾ ਕੇ 65 ਪ੍ਰਤੀਸ਼ਤ ਗੈਰ ਹਿੰਦੂ ਦ੍ਰਾਵਿੜਾਂ ਦੇ ਵੰਸ਼ਜ ਹਨ। ਹੁਣ 20 ਪ੍ਰਤੀਸ਼ਤ ਘੱਟ ਗਿਣਤੀ, ਮੁਸਲਮਾਨ 15 ਪ੍ਰਤੀਸ਼ਤ, ਈਸਾਈ 2.5 ਪ੍ਰਤੀਸ਼ਤ, ਸਿੱਖ 2 ਪ੍ਰਤੀਸ਼ਤ ਅਤੇ ਹੋਰ 0.5 ਪ੍ਰਤੀਸ਼ਤ ਹਨ। ਇਹ 20 ਪਤੀਸ਼ਤ ਘੱਟ ਗਿਣਤੀਆਂ ਉਹ ਹਨ ਜੋ ਕਿ ਹਿੰਦੂ ਸਮਾਜ ਦਾ ਅੰਗ ਨਹੀਂ, ਵੇਦਾਂ ਸ਼ਾਸਤਰਾਂ, ਹਿੰਦੂ ਰੀਤਾਂ ਨੂੰ ਮਾਨਤਾ ਨਹੀਂ ਦੇਂਦੀਆਂ।

ਜਿਉਂ ਜਿਉਂ ਜਨਸੰਖਿਆ ਵਿੱਚ ਵਾਧਾ ਹੋਇਆ ਹੈ, ਸਭਿਅਤਾ ਦਾ ਵਿਕਾਸ ਹੋਇਆ ਹੈ ਅਤੇ ਜ਼ਰੂਰਤਾਂ ਵਧੀਆਂ ਹਨ ਤਾਂ ਇਕ ਸਥਾਨ 'ਤੇ ਗੁਜ਼ਾਰਾ ਨਾ ਹੋਣ ਕਾਰਨ ਸ਼ੀਤ ਪ੍ਰਧਾਨ ਦੇਸ਼ਾਂ ਦੇ ਲੋਕਾਂ ਨੇ ਥਾਂ ਬਦਲਣੀ ਸ਼ੁਰੂ ਕਰ ਦਿੱਤੀ। ਅੱਜ ਤੋਂ ਤਕਰੀਬਨ 4 ਹਜ਼ਾਰ ਸਾਲ ਪਹਿਲਾਂ ਭਾਰਤ ਵਿੱਚ ਕੁਝ ਗੋਰੇ ਰੰਗ, ਕਾਲੇ ਭੂਰੇ ਵਾਲਾਂ ਵਾਲੇ, ਲੰਬੇ ਕਦ ਦੇ ਲੋਕਾਂ ਨੇ ਮੱਧ ਏਸ਼ੀਆ ਤੋਂ ਭਾਰਤ ਵੱਲ ਸਫਰ ਤਹਿ ਕੀਤਾ ਅਤੇ ਭਾਰਤ ਦੇ ਉੱਤਰੀ ਭਾਗ ਵਿੱਚ ਆ ਵਸੇ। ਇਹ ਲੋਕ ਚਰਵਾਹਿਆਂ ਦੇ ਰੂਪ ਵਿੱਚ ਭਾਰਤ ਆਏ। ਇਨ੍ਹਾਂ ਨੂੰ ਆਰੀਆ ਕਿਹਾ ਜਾਂਦਾ ਹੈ।
ਪ੍ਰਸਿੱਧ ਲੇਖਕ ਸ਼ਮਸ਼ੇਰ ਸਿੰਘ ਅਸ਼ੋਕ ਪੰਜਾਬੀ ਗੱਦ ਦਾ ਮੁੱਢ ਤੇ ਵਿਕਾਸ, ਪੰਨਾ 19 ਵਿੱਚ ਲਿਖਦੇ ਹਨ ਕਿ ਆਰੀਆਂ ਲੋਕ ਮੱਧ ਏਸ਼ੀਆ ਵਿਚੋਂ ਆ ਕੇ ਪੰਜਾਬ ਦੀਆਂ ਪ੍ਰਸਿੱਧ ਨਦੀਆਂ ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਆਦਿ ਦੇ ਕੰਢਿਆਂ 'ਤੇ ਅਬਾਦ ਹੋਏ।''
ਇਨ੍ਹਾਂ ਆਰੀਆਂ ਦਾ ਪ੍ਰਵਾਹ ਮੱਧ ਏਸ਼ੀਆ ਤੋਂ ਦੋ ਸ਼ਾਖਾਵਾਂ ਵਿੱਚ ਹੋਇਆ। ਇਕ ਸ਼ਾਖਾ ਪੱਛਮ ਵੱਲੋਂ ਆਈ, ਜਿਸ ਦਾ ਮੁੱਖ ਕੇਂਦਰ ਜਰਮਨੀ ਬਣਿਆ ਅਤੇ ਦੂਸਰੀ ਸ਼ਾਖਾ ਪੂਰਬ ਤੋਂ ਆਈ, ਉਸ ਦਾ ਮੁੱਖ ਕੇਂਦਰ ਪੱਛਮੀ ਉੱਤਰੀ ਭਾਰਤ ਬਣਿਆ।
ਭਾਰਤ ਵਿੱਚ ਰਹਿਣ ਵਾਲੇ ਦ੍ਰਾਵਿੜ ਅਖਵਾਉਂਦੇ ਹਨ। ਆਰੀਆ ਦੇ ਪ੍ਰਵੇਸ਼ ਸਮੇਂ ਦ੍ਰਾਵਿੜਾਂ ਦੀ ਸਭਿਅਤਾ ਅਤੇ ਸੰਸਕ੍ਰਿਤੀ ਉੱਤਮ ਸੀ। ਆਰੀਆ ਘੁਮਕੜ, ਘੋੜ ਸਵਾਰ ਅਤੇ ਲੜਾਕੂ ਲੋਕ ਸਨ। ਆਰੀਆ ਤੇ ਦ੍ਰਾਵਿੜਾਂ ਦਾ ਆਪਸ ਵਿੱਚ ਜਦ ਟਕਰਾਅ ਹੋਇਆ ਤਾਂ ਇਸ ਸੰਘਰਸ਼ ਵਿੱਚ ਛਲ ਕਪਟ ਨਾਲ ਆਰੀਆ ਜੇਤੂ ਹੋਏ। ਇਨ੍ਹਾਂ ਹਾਰੇ ਹੋਏ ਮੂਲਵਾਸੀ ਦ੍ਰਾਵਿੜਾਂ ਨੂੰ ਆਰੀਆਂ ਨੇ ਦਾਸ ਬਣਾਇਆ ਅਤੇ ਸਮਾਜ ਵਿਵਸਥਾ ਦੀ ਸਿਰਜਣਾ ਦੌਰਾਨ ਦ੍ਰਾਵਿੜਾਂ ਨੂੰ ਨੀਵਾਂ ਦਰਜਾ ਦੇ ਕੇ 'ਸੇਵਾ' ਦਾ ਕੰਮ ਕਰਨ ਲਈ ਮਜ਼ਬੂਰ ਕੀਤਾ। ਜਿਨ੍ਹਾਂ ਨੇ ਦਾਸ ਬਣਨਾ ਸਵੀਕਾਰ ਨਹੀਂ ਕੀਤਾ, ਉਨ੍ਹਾਂ ਨੂੰ ਜੰਗਲ, ਰੇਗਸਤਾਨ, ਉਜਾੜ ਥਾਵਾਂ, ਪਹਾੜਾਂ 'ਚ ਛੁਪਣ ਲਈ ਮਜ਼ਬੂਰ ਕਰ ਦਿੱਤਾ। ਜਿਨ੍ਹਾਂ ਦ੍ਰਾਵਿੜਾਂ ਨੇ ਪਹਾੜਾਂ, ਜੰਗਲਾਂ 'ਚ ਪਨਾਹ ਲਈ, ਉਹ ਮੂਲ ਰੂਪ 'ਚ ਆਪਣੇ ਸਭਿਆਚਾਰ, ਸਭਿਅਤਾ, ਸਾਮਾਜਿਕ ਪਰੰਪਰਾਵਾਂ ਨਾਲ ਜੁੜੇ ਰਹੇ। ਅੱਜ ਦੇ ਆਦਿਵਾਸੀ ਅਤੇ ਅਨੁਸੂਚਿਤ ਜਾਤੀ ਦੇ ਲੋਕ ਮੌਜੂਦ ਹਨ ਜੋ ਕਿ ਦ੍ਰਾਵਿੜ ਸਭਿਅਤਾ ਅਨੁਸਾਰ ਜੀਵਨ ਜੀਉ ਰਹੇ ਹਨ, ਜਿਨ੍ਹਾਂ ਨੂੰ ਉੱਪਰ ਉਠਾਉਣ ਲਈ ਹਿੰਦੂਤਵੀ ਸਮਾਜ ਨੇ ਅੱਜ ਤੱਕ ਕੁਝ ਨਹੀਂ ਕੀਤਾ। ਇਹ ਲੋਕ ਸਥਾਈ ਸਾਧਨਾਂ ਦੀ ਘਾਟ ਕਰਕੇ ਆਪਣੇ ਟਿਕਾਣੇ ਬਦਲਦੇ ਰਹਿੰਦੇ ਹਨ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਜਰਾਇਮ ਪੇਸ਼ਾ ਜਾਤੀਆਂ ਦਾ ਨਾਮ ਦਿੱਤਾ ਸੀ।
ਇਨ੍ਹਾਂ ਦ੍ਰਾਵਿੜਾਂ ਦੇ ਨਾਲ ਸੰਬੰਧਿਤ ਕੁਝ ਲੋਕ ਜੋ ਮੂਲ ਰੂਪ ਵਿੱਚ ਕਾਰੀਗਰ ਸਨ, ਸਮੂਹਿਕ ਤੌਰ 'ਤੇ ਦੱਖਣ ਭਾਰਤ ਵਿੱਚ ਜਾ ਵਸੇ। ਇਹ ਦੱਖਣੀ ਭਾਰਤ ਦੇ ਭਾਗਾਂ ਵਿੱਚ ਸਥਾਈ ਰੂਪ ਨਾਲ ਨਿਵਾਸ ਕਰਨ ਲੱਗੇ ਜੋ ਅੱਜ ਵੀ ਦ੍ਰਾਵਿੜਾਂ ਦੇ ਨਾਮ ਨਾਲ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਭਾਗਾਂ ਵਿੱਚ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਸੰਖਿਆ ਲੰਕਾ ਤੱਕ ਪਹੁੰਚ ਗਈ ਜੋ ਤਾਮਿਲਾਂ ਦੇ ਨਾਮ 'ਤੇ ਉਥੇ ਰਹਿ ਰਹੇ ਹਨ।
ਜਿਨ੍ਹਾਂ ਲੋਕਾਂ ਨੇ ਆਰੀਆ ਦਾ ਦਾਸ ਬਣਨਾ ਸਵੀਕਾਰ ਕਰ ਲਿਆ, ਉਨ੍ਹਾਂ ਨੂੰ ਆਰੀਆ ਨੇ ਸਾਮਾਜਿਕ ਵਿਵਸਥਾ ਬਣਾਉਂਦੇ ਸਮੇਂ ਵਰਨ ਆਸ਼ਰਮ ਦੇ ਚਾਰ ਵਰਨਾਂ ਵਿੱਚ ਸ਼ੂਦਰ ਵਰਨ ਐਲਾਨਿਆ। ਇਨ੍ਹਾਂ ਸ਼ੂਦਰਾਂ ਨੂੰ ਨਵੇਂ ਸਾਮਾਜਿਕ ਵਰਗੀਕਰਨ ਵਿੱਚ ਪੱਛੜੀ ਜਾਤੀ ਕਿਹਾ ਜਾਂਦਾ ਹੈ।
ਇਨ੍ਹਾਂ ਦਾਸ ਬਣਾਏ ਲੋਕਾਂ ਵਿੱਚ ਇਕ ਜੁਝਾਰੂ ਵਰਗ ਸੀ, ਜੋ ਆਰੀਅਨਾਂ ਖਿਲਾਫ ਹਥਿਆਰਬੰਦ ਯੁੱਧ ਲੜਿਆ ਅਤੇ ਜਿਸ ਨੂੰ ਆਰੀਅਨਾਂ ਵੱਲੋਂ ਬੰਦੀ ਬਣਾਇਆ ਗਿਆ। ਇਹ ਵਰਗ ਆਰੀਆ ਲਈ ਕਦੇ ਵੀ ਸੰਕਟ ਬਣ ਸਕਦਾ ਸੀ ਅਤੇ ਇਸ ਲਈ ਆਰੀਅਨਾਂ ਨੇ ਇਸ ਵਰਗ 'ਤੇ ਗੁਲਾਮਾਂ ਵਾਲੀਆਂ ਪਾਬੰਦੀਆਂ ਲਗਾਈਆਂ, ਉਨ੍ਹਾਂ ਨੂੰ ਸ਼ਸਤਰਹੀਣ, ਧਨਹੀਣ, ਸੰਗਠਨਹੀਣ ਅਤੇ ਵਿਦਿਆਹੀਣ ਬਣਾ ਕੇ ਸਮਾਜ ਵਿੱਚ ਇਨ੍ਹਾਂ ਦਾ ਬਾਈਕਾਟ ਕਰ ਦਿੱਤਾ। ਇਸ ਦੇ ਪਰਤੱਖ ਸਬੂਤ ਹਿੰਦੂਤਵੀ ਗ੍ਰੰਥਾਂ ਵਿਚੋਂ ਮਿਲਦੇ ਹਨ।
ਮਨੂੰ ਸਿਮਰਤੀ (7/61) ਜੋ ਬ੍ਰਾਹਮਣ ਆਪਣੇ ਧਰਮ ਦੇ ਵੇਦ ਕਿਸੇ ਸ਼ੂਦਰ ਨੂੰ ਸਿਖਾਉਂਦਾ ਹੈ, ਉਹ ਉਸੇ ਸ਼ੂਦਰ ਦੇ ਨਾਲ ਹੀ ਨਰਕ ਵਿਚ ਸੁੱਟਿਆ ਜਾਵੇਗਾ। (2/31) ਬ੍ਰਾਹਮਣ ਦਾ ਨਾਮ ਮੰਗਲਕਾਰੀ, ਕਸ਼ੱਤਰੀ ਦਾ ਬਲਸ਼ਾਲੀ ਅਤੇ ਵੈਸ਼ ਦਾ ਨਾਮ ਧਨਸ਼ਾਲੀ ਅਤੇ ਸ਼ੂਦਰ ਦਾ ਘਿਰਣਾ ਅਤੇ ਨਿੰਦਣਯੋਗ ਹੋਣਾ ਚਾਹੀਦਾ ਹੈ ਤਾਂ ਕਿ ਉਸ ਦਾ ਨਾਉਂ ਸੁਣਦਿਆਂ ਹੀ ਨਫ਼ਰਤ ਦੀ ਭਾਵਨਾ ਪੈਦਾ ਹੋ ਸਕੇ। (10/125) ਸ਼ੂਦਰਾਂ ਨੂੰ ਖਾਣ ਲਈ ਦਵਿਜਾਂ ਦੀ ਜੂਠ, ਪਹਿਨਣ ਲਈ ਫਟੇ-ਪੁਰਾਣੇ ਕੱਪੜੇ ਅਤੇ ਜੇ ਉਨ੍ਹਾਂ ਨੂੰ ਅੰਨ ਦੇਣਾ ਹੋਵੇ ਤਾਂ ਬਿਲਕੁਲ ਘਟੀਆ ਅੰਨ ਦਿੱਤਾ ਜਾਵੇ। ਕੁੱਤਿਆਂ, ਪਤਿਤਾਂ (ਸ਼ੂਦਰਾਂ), ਨੀਚ, ਪਾਪੀ ਰੋਗੀ, ਕਾਵਾਂ ਤੇ ਕੀੜਿਆਂ ਨੂੰ ਜੇ ਚੀਜ਼ ਦੇਣੀ ਹੋਵੇ ਤਾਂ ਦੂਰੋਂ ਸੁੱਟ ਦਿੱਤੀ ਜਾਵੇ। (10/15) : ਚੰਡਾਲ, ਭੰਗੀ, ਚਮਿਆਰ ਆਦਿ ਜਾਤੀਆਂ ਪਿੰਡਾਂ ਤੋਂ ਬਾਹਰ ਰਹਿਣ ਜਾਂ ਵੱਸਣ। ਇਨ੍ਹਾਂ ਦੇ ਬਰਤਨ ਬਹੁਤ ਘਟੀਆ ਹੋਣ। ਇਨ੍ਹਾਂ ਦੀ ਸੰਪੱਤੀ ਕੁੱਤੇ-ਗਧੇ ਅਤੇ ਸੂਰ ਆਦਿ ਹੋਣਗੇ।
ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਹਿੰਦੂਤਵੀਆਂ ਨੇ ਭਾਰਤ ਦੇ ਮੂਲਵਾਸੀਆਂ ਦ੍ਰਾਵਿੜਾਂ ਜਿਨ੍ਹਾਂ ਨੂੰ ਸ਼ੂਦਰ ਆਖਿਆ ਜਾਂਦਾ ਹੈ, ਸਖ਼ਤ ਜ਼ਾਲਮਾਨਾ ਵਿਹਾਰ ਕੀਤਾ, ਆਰਥਿਕ ਸਾਧਨ ਖੋਹ ਲਏ, ਪਸ਼ੂਆਂ ਤੋਂ ਭੈੜੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਕਰ ਦਿੱਤਾ। ਇਹ ਉਹੀ ਲੋਕ ਹਨ ਜੋ ਅੱਜ ਦੇ ਅਛੂਤ ਹਨ।
ਵੈਦਿਕ ਸਾਹਿਤ ਵਿੱਚ ਅਸੀਂ ਇਨ੍ਹਾਂ ਦੇ ਕੁਝ ਨਾਮ ਦੇਖਦੇ ਹਾਂ, ਜਿਵੇਂ ਦਾਸ, ਦਸਯੂ, ਅਸੁਰ, ਦੈਂਤ, ਦਾਨਵ। ਇਹ ਨਾਮ ਭਾਰਤ ਦੇ ਉਨ੍ਹਾਂ ਮੂਲ ਨਿਵਾਸੀਆਂ ਦੇ ਹਨ ਜੋ ਅਨਾਰੀਆਂ ਸਨ, ਅਰਥਾਤ ਆਰੀਆ ਨਹੀਂ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਸ਼ੂਦਰ, ਅਛੂਤ ਅਤੇ ਅੱਜ ਦੇ ਪੱਛੜੇ ਕਿਹਾ ਜਾਂਦਾ ਹੈ। ਉੱਤਰ ਵੈਦਿਕ ਕਾਲ ਵਿੱਚ ਅਸੀਂ ਕੁਝ ਨਵੇਂ ਨਾਮ ਹੋਰ ਵੇਖਦੇ ਹਾਂ ਜਿਵੇਂ ਰਾਖਸ਼, ਵਾਨਰ, ਨਿਸ਼ਾਚਰ, ਸਵਰ ਤੇ ਨਾਗ। ਇਹ ਨਾਮ ਵੀ ਉਨ੍ਹਾਂ ਅਨਾਰੀਆਂ ਦ੍ਰਾਵਿੜਾਂ ਦੇ ਹਨ ਜੋ ਆਰੀਆ ਦੇ ਵਿਰੋਧੀ ਸਨ।
ਭਾਰਤ ਵਿੱਚ ਆਰੀਆ ਦਾ ਪ੍ਰਵੇਸ਼ ਡੇਢ ਦੋ ਹਜ਼ਾਰ ਸਾਲ ਈਸਾ ਪੂਰਵ ਹੋਇਆ। ਇਨ੍ਹਾਂ ਵਿੱਚ ਬ੍ਰਾਹਮਣ, ਖੱਤਰੀ, ਵੈਸ਼, ਵਰਨ ਕੁਝ ਵਿਦਵਾਨਾਂ ਦੇ ਅਨੁਸਾਰ ਭਾਰਤ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਨ ਅਤੇ ਕੁਛ ਦਾ ਮੰਨਣਾ ਹੈ ਕਿ ਇਨ੍ਹਾਂ ਦਾ ਨਿਰਮਾਣ ਭਾਰਤ ਪ੍ਰਵੇਸ਼ ਦੇ ਬਾਅਦ ਵਰਨ ਆਸ਼ਰਮ ਵਿਵਸਥਾ ਬਣਾਉਣ ਸਮੇਂ ਚਾਰਾਂ ਵਰਨਾਂ ਦੇ ਨਾਲ ਹੋਇਆ। ਇਨ੍ਹਾਂ ਵਿੱਚ ਬ੍ਰਾਹਮਣ, ਖੱਤਰੀ, ਆਰੀਆ ਵਿਚੋਂ ਬਣਾਏ ਗਏ ਅਤੇ ਸ਼ੂਦਰ ਵਰਨ ਵਿਚ ਸਾਰੇ ਆਰੀਆਂ ਅਰਥਾਤ ਭਾਰਤ ਦੇ ਸਭ ਲੋਕ ਰੱਖੇ ਗਏ ਜੋ ਆਰੀਆ ਆਗਮਨ ਤੋਂ ਪਹਿਲਾਂ ਭਾਰਤ ਵਿੱਚ ਰਹਿ ਰਹੇ ਹਨ। ਜਿਨ੍ਹਾਂ ਅਨਾਰੀਆਂ ਨੂੰ ਦ੍ਰਾਵਿੜ, ਦਾਸ, ਦਾਨਵ, ਦਸਯੂ, ਅਸੁਰ ਕਿਹਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦਾ ਨਾਮ ਰਾਖਸ਼, ਵਾਨਰ, ਨਿਸ਼ਾਚਰ ਅਤੇ ਨਾਗ ਪਿਆ। ਇਹੀ ਨਾਮ ਅੱਜ ਬਦਲ ਕੇ ਸ਼ੂਦਰ, ਅਛੂਤ, ਦਲਿਤ, ਹਰੀਜਨ ਅਖਵਾਏ, ਜਿਨ੍ਹਾਂ ਨੂੰ ਅਸੀਂ ਅੱਜ ਵਿਹਾਰਕ ਜੀਵਨ ਵਿੱਚ ਦੇਖਦੇ ਹਾਂ।
ਭਾਵੇਂ ਭਾਜਪਾ ਨੇ ਆਪਣੇ ਕੇਂਦਰ 'ਚ ਰਾਜ ਕਾਲ ਦੌਰਾਨ ਇਹਿਹਾਸ ਨੂੰ ਮਨਮਰਜ਼ੀ ਨਾਲ ਬਦਲ ਕੇ ਆਪਣੀ ਸੋਚ ਤਹਿਤ ਲਿਖਵਾਉਣ ਲਈ ਦਲਿਤਾਂ ਨੂੰ ਗੁਲਾਮੀ ਵਿੱਚ ਸਿਰਜਣ ਲਈ ਆਰੀਆ ਨੂੰ ਇਸ ਦੇਸ਼ ਦੇ ਮੂਲ ਨਿਵਾਸੀ ਘੋਸ਼ਿਤ ਕੀਤਾ ਹੈ, ਜਦ ਕਿ ਸੱਚਾਈ ਇਹ ਹੈ ਕਿ ਆਰੀਅਨ ਭਾਰਤ ਦੇ ਮੂਲ ਨਿਵਾਸੀ ਨਹੀਂ ਹਨ। ਸਿੰਧੂ ਘਾਟੀ ਦੇ ਹੜੱਪਾ ਅਤੇ ਮੋਹਨਜੋਦੜੋ ਦੀ ਜੋ ਖੁਦਾਈ ਹੋਈ ਹੈ ਅਤੇ ਉਸ ਤੋਂ ਜੋ ਪ੍ਰਮਾਣ ਮਿਲੇ ਹਨ, ਉਸ ਤੋਂ ਸਿੱਧ ਹੁੰਦਾ ਹੈ ਕਿ ਆਰੀਆ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਹਰੀ-ਭਰੀ ਸੱਭਿਅਤਾ ਸੀ, ਜਿਸ ਦੇ ਸਿਰਜਣਹਾਰ ਭਾਰਤ ਦੇ ਮੂਲ ਨਿਵਾਸੀ ਦ੍ਰਾਵਿੜ ਸਨ। ਖੁਦਾਈ ਵਿੱਚ ਕਬਰਸਤਾਨਾਂ ਤੋਂ ਜੋ ਨਰ-ਪਿੰਜਰ ਮਿਲੇ ਹਨ, ਉਨ੍ਹਾਂ ਨੇ ਕੰਗਨ, ਹਾਰ, ਪੰਜੇਬ ਅਤੇ ਤਾਂਬੇ ਦੀ ਅੰਗੂਠੀ ਪਹਿਨੀ ਹੋਈ ਸੀ। ਪੁਰਸ਼ਾਂ ਦੀਆਂ ਜੋ ਖੋਪੜੀਆਂ ਮਿਲੀਆਂ ਹਨ, ਉਹ ਗੋਲ ਹਨ। ਜਿਨ੍ਹਾਂ ਦੇ ਸਰੀਰ ਦੀ ਲੰਬਾਈ ਪੰਜ ਅਤੇ ਛੇ ਫੁੱਟ ਸੀ ਅਤੇ ਉਮਰ 20 ਤੋਂ 40 ਸਾਲ ਮੰਨੀ ਗਈ ਹੈ। ਗਿਣਤੀ ਵਿੱਚ 57 ਕਬਰਾਂ ਖੋਦੀਆਂ ਗਈਆਂ ਹਨ, ਉਨ੍ਹਾਂ ਵਿੱਚ ਜੋ ਸਿੱਧ ਹੋਇਆ, ਉਹ ਇਸ ਤਰ੍ਹਾਂ ਸੀ।
(1) ਉਨ੍ਹਾਂ ਮੂਲ ਨਿਵਾਸੀਆਂ ਦੇ ਗਹਿਣੇ ਪਿਤਲ ਦੇ ਸਨ।
(2) ਖੋਪੜੀ ਗੋਲ ਹੋਣ ਕਾਰਨ ਇਹ ਆਸਟਰੋਲਾਈਡ ਜਾਂ ਹਬਸ਼ੀ ਨਸਲ ਦੇ ਸਨ।
(3) ਇਨ੍ਹਾਂ ਦੀ ਲੰਬਾਈ ਘੱਟ ਸੀ ਜੋ ਗਰਮ ਪ੍ਰਦੇਸ਼ ਦੇ ਲੋਕਾਂ ਦੀ ਹੁੰਦੀ ਹੈ।
(4) ਘੱਟ ਉਮਰ ਪ੍ਰਮਾਣਿਤ ਕਰਦੀ ਹੈ ਕਿ ਇਨ੍ਹਾਂ ਦਾ ਆਰੀਅਨਾਂ ਨੇ ਕਤਲ ਕਰਕੇ ਦਫਨਾਇਆ ਸੀ। ਇਨ੍ਹਾਂ ਕਬਰਾਂ ਦੀ ਹੋਂਦ ਦਸਦੀ ਹੈ ਕਿ ਦ੍ਰਾਵਿੜਾਂ ਦੀ ਵੱਡੇ ਪੱਧਰ 'ਤੇ ਨਸਲਕੁਸ਼ੀ ਹੋਈ ਸੀ। ਉਨ੍ਹਾਂ ਵਿੱਚ ਲਾਸ਼ਾਂ ਦਬਾਈਆਂ ਗਈਆਂ ਪ੍ਰਤੀਤ ਨਹੀਂ ਹੁੰਦੀਆਂ, ਬਲਕਿ ਸੁਟਕੇ ਮਿੱਟੀ ਨਾਲ ਢੱਕ ਦਿੱਤੀਆਂ ਗਈਆਂ ਹਨ। ਇਨ੍ਹਾਂ ਦੀਆਂ ਲਾਸ਼ਾਂ ਉਲਟੀਆਂ, ਸਿੱਧੀਆਂ ਪਈਆਂ ਸਨ, ਉਨ੍ਹਾਂ ਦੀਆਂ ਖੋਪੜੀਆਂ ਟੁੱਟੀਆਂ ਭੱਜੀਆਂ ਸਨ, ਜਿਵੇਂ ਕਿ ਉਨ੍ਹਾਂ ਦਾ ਬੇਕਿਰਕੀ ਤੇ ਜ਼ਾਲਮਾਨੇ ਢੰਗ ਨਾਲ ਕਤਲ ਕੀਤਾ ਹੋਵੇ।
ਉਪਰੋਕਤ ਸਬੂਤ ਆਰੀਆ-ਅਨਰਾਈਆਂ ਸੰਘਰਸ਼ ਦਾ ਸਬੂਤ ਪੇਸ਼ ਕਰਦੇ ਹਨ। ਇਨ੍ਹਾਂ 'ਤੇ ਸਮੂਹਿਕ ਹਮਲਾ ਕਰਕੇ ਸਮੂਹਿਕ ਕਤਲੇਆਮ ਕੀਤਾ ਗਿਆ ਸੀ ਅਤੇ ਇਕੱਠੇ ਕਤਲ ਕਰਕੇ ਜ਼ਮੀਨ 'ਚ ਦੱਬ ਦਿੱਤੇ ਗਏ ਸਨ।
ਜਿਸ ਤਰ੍ਹਾਂ ਦੇ ਨਰ-ਪਿੰਜਰ ਹੜੱਪਾ ਵਿੱਚ ਮਿਲੇ ਹਨ, ਉਸ ਤਰ੍ਹਾਂ ਦੇ ਮੋਹਨਜੋਦੜੋ ਵਿੱਚ ਵੀ ਮਿਲੇ ਹਨ। ਖੁਦਾਈ ਤੋਂ ਜੋ ਮੂਰਤੀਆਂ ਮਿਲੀਆਂ ਹਨ, ਉਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਪੁਰਸ਼ਾਂ ਦੀਆਂ ਸਨ, ਜਿਨ੍ਹਾਂ ਨੇ ਸਰੀਰ 'ਤੇ ਸ਼ਾਲਾਂ ਪਹਿਨੀਆਂ ਹੋਈਆਂ ਸਨ। ਇਹ ਧਿਆਨ 'ਚ ਮਸਤ ਹਨ। ਇਨ੍ਹਾਂ ਦੀ ਦਾੜ੍ਹੀ ਲੰਬੀ, ਮੁੱਛ ਬਿਲਕੁਲ ਨਹੀਂ, ਸਿਰ ਦੇ ਲੰਬੇ ਵਾਲ ਹਨ। ਇਕ ਮੂਰਤੀ ਪਿਤਲ ਦੀ ਹੈ ਜੋ ਨੱਚਦੀ ਹੋਈ ਮੁਦਰਾ ਵਿੱਚ ਹੈ। ਇਸ ਨੇ ਚੂੜਾ ਪਹਿਨਿਆ ਹੋਇਆ, ਇਸ ਦੀ ਨੱਕ ਚੱਪਟੀ ਅਤੇ ਵਾਲ ਘੁੰਗਰਾਲੇ ਹਨ, ਜਿਵੇਂ ਦੱਖਣ ਦੇ ਦ੍ਰਵਿੜ ਹੁੰਦੇ ਹਨ।
ਇਨ੍ਹਾਂ ਮੂਰਤੀਆਂ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਦੱਖਣ ਭਾਰਤ ਦੇ ਦ੍ਰਾਵਿੜਾਂ ਅਤੇ ਉੱਤਰ ਦੇ ਅਛੂਤ ਸ਼ੂਦਰਾਂ ਨਾਲ ਮਿਲਦੇ-ਜੁਲਦੇ ਹਨ।
ਇਸ ਮੂਰਤੀ ਕਲਾ ਤੋਂ ਪ੍ਰਤੀਤ ਹੁੰਦਾ ਹੈ ਕਿ ਜੋ ਲੋਕ ਅੱਜ ਦ੍ਰਾਵਿੜ ਨਾਮ 'ਤੇ ਦੱਖਣ ਵਿੱਚ ਰਹਿ ਰਹੇ ਹਨ, ਉਹ ਕਦੀ ਉੱਤਰ ਵਿੱਚ ਮੋਹਨਜੋਦੜੋ ਖੇਤਰ ਵਿੱਚ ਰਹਿੰਦੇ ਸਨ। ਆਰੀਅਨਾਂ ਨੇ ਜਦੋਂ ਇਨ੍ਹਾਂ 'ਤੇ ਹਮਲਾ ਕੀਤਾ ਇਹ ਦੱਖਣ ਵੱਲ ਖਿਸਕ ਗਏ। ਅੱਜ ਵੀ ਦ੍ਰਾਵਿੜ ਲੋਕ ਜੋ ਦੱਖਣ ਵਿੱਚ ਰਹਿ ਰਹੇ ਹਨ, ਉਨ੍ਹਾਂ ਦੀ ਨੱਕ ਚਪਟੀ, ਵਾਲ ਘੁੰਗਰਾਲੇ, ਹੋਂਠ ਮੋਟੇ ਹੁੰਦੇ ਹਨ। ਇਨ੍ਹਾਂ ਦਾ ਮਿਲੀ ਮੂਰਤੀਆਂ ਨਾਲ ਠੀਕ ਮੇਲ ਖਾਂਦਾ ਹੈ।
ਇਨ੍ਹਾਂ ਖੋਜਾਂ ਤੋਂ ਤਤਕਾਲੀਨ ਨਿਵਾਸੀਆਂ ਦੇ ਰੀਤੀ-ਰਿਵਾਜ ਸੰਬੰਧੀ ਕੁਝ ਪ੍ਰਮਾਣ ਮਿਲੇ ਹਨ। ਬਲਦ ਨਾਲ ਝੜਪ ਅਤੇ ਦੇਵੀ 'ਤੇ ਬੈਲ ਦੀ ਬਲੀ ਚੜ੍ਹਾਉਣ ਦਾ ਰਿਵਾਜ ਦ੍ਰਾਵਿੜਾਂ ਵਿੱਚ ਸੀ। ਇਸ ਤਰ੍ਹਾਂ ਦੇ ਕੁਝ ਹੋਰ ਸਿੱਕੇ ਮਿਲੇ ਹਨ, ਜਿਨ੍ਹਾਂ 'ਤੇ ਇਸ ਤਰ੍ਹਾਂ ਦੇ ਚਿੰਨ੍ਹ ਅੰਕਿਤ ਹਨ।
ਖੁਦਾਈ ਤੋਂ ਪ੍ਰਾਪਤ ਇੱਟਾਂ ਤੋਂ ਪਤਾ ਚਲਦਾ ਹੈ ਕਿ ਦ੍ਰਾਵਿੜ ਮੂਲਵਾਸੀ ਕਿਸ ਤਰ੍ਹਾਂ ਦੀ ਇੱਟਾਂ ਦਾ ਪ੍ਰਯੋਗ ਕਰਦੇ ਸਨ। ਮੋਹਨਜੋਦੜੋ ਅਤੇ ਹੜੱਪਾ ਦੀ ਖੁਦਾਈ ਨਾਲ ਚਪਟੀ ਇੱਟਾਂ ਮਿਲੀਆਂ ਹਨ। ਖੁਦਾਈ ਤੋਂ ਚੱਕਰ ਮਿਲਿਆ ਹੈ, ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਹੜੱਪਾ ਦੇ ਲੋਕ ਰੱਥ ਚਲਾਉਣ ਅਤੇ ਬਰਤਨ ਬਣਾਉਣ ਵਿੱਚ ਚੱਕ ਦਾ ਪ੍ਰਯੋਗ ਕਰਦੇ ਸਨ। ਵੇਦਾਂ ਦੇ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਚਪਟੀ ਇੱਟਾਂ ਅਤੇ ਚੱਕਰ ਦਾ ਪ੍ਰਯੋਗ ਕਿਤੇ ਵੀ ਆਰੀਆਂ ਦੁਆਰਾ ਕੀਤਾ ਜਾਣਾ ਨਹੀਂ ਦਿਖਾਇਆ ਗਿਆ। ਆਰੀਅਨਾਂ ਦੇ ਭਵਨ ਤੇ ਕਿਲਿਆਂ ਦਾ ਵਰਣਨ ਚਾਰ ਵੇਦਾਂ ਵਿੱਚ ਕਿਤੇ ਨਹੀਂ ਮਿਲਦਾ, ਜਿਨ੍ਹਾਂ ਵਿੱਚ ਇੱਟਾਂ ਦਾ ਪ੍ਰਯੋਗ ਹੁੰਦਾ ਹੋਵੇ। ਪਹਿਲਾਂ ਆਰੀਆ ਲੋਕ ਝੌਂਪੜੀਆਂ ਡੇਰਿਆਂ ਵਿੱਚ ਰਿਹਾ ਕਰਦੇ ਸਨ। ਉਨ੍ਹਾਂ ਦੇ ਬਰਤਨ ਮਿੱਟੀ ਦੇ ਨਹੀਂ ਹੁੰਦੇ ਸਨ। ਆਰੀਆ-ਅਨਾਰੀਆਂ ਯੁੱਧ ਦਾ ਵਰਣਨ ਰਿਗਵੇਦ ਵਿੱਚ ਆਇਆ ਹੈ, ਉਨ੍ਹਾਂ ਵਿੱਚ ਕੇਵਲ ਦਸਯੋਂ ਦੇ ਕਿਲਿਆਂ ਦਾ ਆਰੀਆਂ ਦੁਆਰਾ ਮਲੀਆਮੇਟ ਕਰਦੇ ਦਿਖਾਇਆ ਗਿਆ ਹੈ। ਯੁੱਧ ਵਿੱਚ ਇਹ ਸੰਭਵ ਹੈ ਕਿ ਜੇਕਰ ਆਰੀਆ ਦੇ ਕਿਲ੍ਹੇ ਹੁੰਦੇ ਤਾਂ ਕੁਝ ਅਨਾਰੀਆਂ ਦੁਆਰਾ ਮਲੀਆਮੇਟ ਕੀਤੇ ਜਾਂਦੇ। ਰਿਗਵੇਦ (4-16-13) ਵਿਚ ਲਿਖਿਆ ਹੈ, ''ਹੇ ਇੰਦਰ ਵਿਦਾਰਥ ਦੇ ਪੁੱਤਰ ਰਿਜ਼ਸ਼ਵਨੀ ਦੇ ਲਈ ਤੂੰ ਬਲਸ਼ਾਲੀ ਮਿਰਗਿਆ ਨੂੰ ਮਾਰਿਆ ਹੈ, ਤੂੰ ਪੰਜ ਹਜ਼ਾਰ ਕਾਲੇ ਵਰਨ ਦੇ ਅਸੁਰਾਂ ਨੂੰ ਮਾਰਿਆ ਅਤੇ ਤੇਰੇ ਵਰਗੇ ਲੋਕ ਜਿਵੇਂ ਕਪੜਿਆਂ ਨੂੰ ਫਾੜਦੇ ਹਨ, ਉਸ ਤਰ੍ਹਾਂ ਤੂੰ ਦੁਸ਼ਮਣਾਂ ਦੇ ਨਗਰਾਂ ਨੂੰ ਮਲੀਆਮੇਟ ਕਰ ਦਿੱਤਾ ਹੈ।
ਵੇਦਾਂ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਅਨਾਰੀਆ (ਗ਼ੈਰ-ਆਰੀਅਨ) ਜਿਨ੍ਹਾਂ ਨੂੰ ਦਾਸ ਜਾਂ ਦਸਯੂ ਕਹਿੰਦੇ ਹਨ, ਕਾਲੇ ਰੰਗ ਦੇ ਹੁੰਦੇ ਸਨ। ਰਿਗਵੇਦ (5-29-10) ਹੇ ਇੰਦਰ ਤੂੰ ਛੋਟੀ ਚਪਟੀ ਨੱਕ ਵਾਲੇ ਦਸਯੋਂ ਨੂੰ ਮਾਰਿਆ ਅਤੇ ਯੁੱਧ ਵਿੱਚ ਇਨ੍ਹਾਂ ਦਾ ਘਾਣ ਕੀਤਾ ਹੈ। ਵੇਦਾਂ ਦੇ ਵਰਣਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਦੇ ਇਹ ਦਰਾਵਿੜ ਗ਼ੈਰ-ਆਰੀਅਨ ਸਾਰੇ ਉੱਤਰ ਭਾਰਤ ਵਿੱਚ ਫੈਲੇ ਹੋਏ ਸਨ ਅਤੇ ਜਦ ਆਰੀਅਨਾਂ (ਹਿੰਦੂਆਂ) ਨਾਲ ਇਨ੍ਹਾਂ ਦਾ ਯੁੱਧ ਹੋਇਆ, ਇਨ੍ਹਾਂ ਦੀ ਸੱਭਿਅਤਾ ਨਸ਼ਟ ਹੋ ਗਈ ਅਤੇ ਕਿਲ੍ਹੇ ਮਲੀਆਮੇਟ ਹੋ ਗਏ ਅਤੇ ਦਰਾਵਿੜ ਦੱਖਣ ਵੱਲ ਖਿਸਕ ਗਏ।
ਰਿਗਵੇਦ ਦੀਆਂ ਰਚਨਾਵਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਆਰੀਅਨਾਂ (ਹਿੰਦੂਆਂ) ਨੇ ਜਿਨ੍ਹਾਂ ਮੂਲ ਨਿਵਾਸੀਆਂ (ਭਾਰਤੀਆਂ) 'ਤੇ ਹਮਲਾ ਕੀਤਾ ਸੀ, ਉਨ੍ਹਾਂ ਦੇ ਵੱਡੇ ਸ਼ਹਿਰ ਸਨ, ਉੱਚੇ ਉੱਚੇ ਭਵਨ, ਕਿਲ੍ਹੇ ਸਨ। ਆਰੀਅਨਾਂ ਨੇ ਇਨ੍ਹਾਂ ਸ਼ਹਿਰਾਂ ਨੂੰ ਅੱਗਾਂ ਲਗਾ ਕੇ ਰਾਖ ਦੇ ਢੇਰ ਬਣਾ ਦਿੱਤਾ। ਇੰਦਰ ਜਿਸ ਨੂੰ ਹਿੰਦੂ ਦੇਵਤਾ ਮੰਨ ਕੇ ਪੂਜਦੇ ਹਨ, ਦਾ ਨਾਮ ਪੁਰੰਦਰ ਇਸ ਲਈ ਪਿਆ ਕਿ ਉਸ ਨੇ ਦਰਾਵਿੜਾਂ ਦੇ ਕਿਲ੍ਹੇ ਮਲੀਆਮੇਟ ਕੀਤੇ। ਰਿਗਵੇਦ (2-19-6) ਇੰਦਰ ਨੇ ਆਪਣੇ ਆਰੀਆ ਭਗਤ ਦੇਵਦਾਸ ਦੇ ਲਈ ਸ਼ੰਮਬਰ ਦੇ 89 ਨਗਰਾਂ ਨੂੰ ਮਲੀਆਮੇਟ ਕਰ ਦਿੱਤਾ। (10-99-7) ਇੰਦਰ ਨੇ ਦਸਯੂ ਦਾ ਕਤਲ ਕੀਤਾ ਅਤੇ ਉਨ੍ਹਾਂ ਦੀਆਂ ਨਗਰੀਆਂ ਨੂੰ ਮਿੱਟੀ 'ਚ ਮਿਲਾ ਦਿੱਤਾ। (2-20-7) ਦੁਸ਼ਮਣਾਂ ਦੇ ਨਗਰਾਂ ਨੂੰ ਤੋੜਨ ਵਾਲੇ ਇੰਦਰ ਅਤੇ ਸਾਰੀਆਂ ਕਾਲੀਆਂ ਦਾਸੀਆਂ ਨੂੰ ਮਾਰ ਦਿੱਤਾ। (2-20-8) ਜਦ ਇੰਦਰ ਵਜਰ ਹੱਥ ਵਿੱਚ ਲਿਆ ਤਦ ਉਸ ਨੇ ਦਸੂਆਂ ਨੂੰ ਮਾਰ ਕੇ ਉਨ੍ਹਾਂ ਦੇ ਲੋਹੇ ਦੇ ਕਿਲ੍ਹਿਆਂ ਨੂੰ ਤੋੜ ਦਿੱਤਾ। ਅਸੁਰ ਦੀ ਤਰ੍ਹਾਂ ਵੇਦਾਂ ਵਿਚ ਦਸਯੂ ਸ਼ਬਦ ਦਾ ਵਾਰ-ਵਾਰ ਪ੍ਰਯੋਗ ਹੋਇਆ ਹੈ ਅਤੇ ਦਸਯੋਂ ਦਾ ਆਰੀਅਨਾਂ ਨਾਲ ਸਿੱਧਾ ਯੁੱਧ ਵੀ ਦਿਖਾਇਆ ਗਿਆ ਹੈ। ਦਸਯੋਂ ਸ਼ਬਦ ਗ਼ੈਰ-ਆਰੀਅਨ ਲਈ ਵਰਤਿਆ ਗਿਆ ਹੈ। ਇਨ੍ਹਾਂ ਨੂੰ ਵੇਦਾਂ ਵਿੱਚ ਕਾਲਾ ਲੁਟੇਰਾ ਵੀ ਕਿਹਾ ਗਿਆ ਹੈ। ਬਾਅਦ ਵਿਚ ਜਦ ਇਹ ਆਰੀਅਨਾਂ ਤੋਂ ਹਾਰ ਗਏ ਤਾਂ ਇਹੀ ਦਾਸ ਅਖਵਾਏ। ਦਸਯੂ ਦਾ ਅਰਥ ਲੁਟੇਰਾ ਹੈ। ਜਦ ਗ਼ੈਰ-ਆਰੀਅਨ ਹਾਰ ਗਏ ਤਾਂ ਇਹ ਗੁਰੀਲਾ ਯੁੱਧ ਕਰਦੇ ਰਹੇ ਅਤੇ ਆਰੀਅਨ ਬਸਤੀਆਂ ਉੱਪਰ ਹਮਲਾ ਕਰਕੇ ਲੁੱਟਮਾਰ ਕਰਦੇ ਰਹੇ। ਮਨੂੰਸਿਮਰਤੀ (10-43-44) ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ ਇਹ ਦਰਾਵਿੜ ਹੀ ਸ਼ੂਦਰ ਸਦਵਾਏ। ਰਿਗਵੇਦ ਅਨੁਸਾਰ ਜਦ ਗ਼ੈਰ-ਆਰੀਅਨ ਹਾਰ ਗਏ ਤਾਂ ਇਨ੍ਹਾਂ ਨੂੰ ਗੁਲਾਮ ਬਣਾਇਆ ਗਿਆ ਅਤੇ ਇਹ ਦਾਸ ਵਸਤੂਆਂ ਦੀ ਤਰ੍ਹਾਂ ਦਾਨ ਵਿੱਚ ਦਿੱਤੇ ਜਾਂਦੇ ਸਨ। ਰਿਗਵੇਦ (7-86-7) ਅਨੁਸਾਰ ਇਹ ਦਾਸ ਲਿਪਾਈ, ਸਫਾਈ ਆਦਿ ਦੇ ਲਈ ਰੱਖੇ ਜਾਂਦੇ ਸਨ। ਰਿਗਵੇਦ (8-5-63, 1-92-8 ਅਤੇ 6-27-8) ਵਿੱਚ ਜ਼ਿਕਰ ਹੈ ਕਿ ਇਹ ਦਾਸ ਖਰੀਦੇ ਵੇਚੇ ਜਾਂਦੇ ਸਨ ਅਤੇ ਇਨ੍ਹਾਂ ਤੋਂ ਸੇਵਾ ਦਾ ਕੰਮ ਲਿਆ ਜਾਂਦਾ ਸੀ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਦਾਸ ਵੱਡੀ ਸੰਖਿਆ ਵਿੱਚ ਹੁੰਦੇ ਸਨ। ਇਹ ਉਹ ਦਾਸ ਸਨ ਜਿਨ੍ਹਾਂ ਨੂੰ ਆਰੀਅਨਾਂ ਨੇ ਹਰਾਇਆ ਸੀ। ਦੂਸਰੀ ਗੱਲ ਇਹ ਜ਼ਾਹਿਰ ਹੁੰਦੀ ਹੈ ਕਿ ਆਰੀਆਂ ਨੇ ਇਨ੍ਹਾਂ ਦਾਸਾਂ ਨੂੰ ਨਾਲ ਨਹੀਂ ਲਿਆਂਦਾ ਸੀ। ਜਿਥੋਂ ਰਿਗਵੇਦ ਅਤੇ ਹੋਰ ਗ੍ਰੰਥਾਂ ਵਿੱਚ ਦਾਸੀਆਂ ਦਾ ਵਰਣਨ ਹੈ, ਉਹ ਬਹਾਦਰ ਗ਼ੈਰ-ਆਰੀਅਨਾਂ ਦੀਆਂ ਵਿਧਵਾਵਾਂ ਹੁੰਦੀਆਂ ਸਨ, ਜੋ ਆਰੀਅਨਾਂ ਦੁਆਰਾ ਕਤਲ ਕਰ ਦਿੱਤੇ ਜਾਂਦੇ ਸਨ। ਰਿਗਵੇਦ ਵਿੱਚ ਇਹ ਵੀ ਵਰਣਨ ਮਿਲਦਾ ਹੈ ਕਿ ਇਨ੍ਹਾਂ ਦਾਸੀਆਂ ਨੂੰ ਆਰੀਆ ਲੋਕ ਬਿਨਾਂ ਵਿਆਹੀ ਰਖੇਲ ਦੇ ਰੂਪ ਵਿੱਚ ਰੱਖ ਲੈਂਦੇ ਸਨ। ਵਿਆਹਾਂ ਦੇ ਸਮੇਂ ਆਰੀਆ ਇਨ੍ਹਾਂ ਦਾਸੀਆਂ ਨੂੰ ਦਾਜ ਦੇ ਰੂਪ ਵਿੱਚ ਲੈਂਦੇ ਸਨ। ਰਿਗਵੇਦ (8-19-36) 7-18-22, 8-68-7, 1-126-3 ਅਤੇ 8-3-13) ਵਿੱਚ ਸੈਂਕੜੇ ਦਾਸੀਆਂ ਨੂੰ ਦਾਜ ਦੇ ਰੂਪ ਵਿੱਚ ਲਏ ਜਾਣ ਦਾ ਵਰਣਨ ਹੈ। ਇਨ੍ਹਾਂ ਦਾਸੀਆਂ ਤੋਂ ਗਾਂ ਦਾ ਗੋਬਰ ਚੁਕਾਉਣ (12-4-9) ਘਰ ਦੀ ਸਫਾਈ ਕਰਨ (12-3-13) ਦਾ ਕੰਮ ਲਿਆ ਜਾਂਦਾ ਸੀ।
ਵੈਦਿਕ ਰਚਨਾਵਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਦਾਸ ਸ਼ਬਦ ਪਹਿਲਾਂ ਅਨਾਰੀਆਂ ਦੁਸ਼ਮਣਾਂ ਦੇ ਲਈ ਪ੍ਰਯੋਗ ਕੀਤਾ ਗਿਆ ਅਤੇ ਬਾਅਦ ਵਿੱਚ ਗੁਲਾਮ ਸੇਵਾ ਕਰਨ ਵਾਲਿਆਂ ਦੇ ਲਈ ਪ੍ਰਯੋਗ ਹੋਣ ਲੱਗਾ। ਏਤਰਾਧ ਬ੍ਰਾਹਮਣ (V99-29) ਵਿੱਚ ਸਪੱਸ਼ਟ ਕਿਹਾ ਕਿ ਗੁਲਾਮ ਹੀ ਸ਼ੂਦਰ ਬਣੇ, ਉਨ੍ਹਾਂ ਦਾ ਕਤਲ ਕੀਤਾ ਜਾ ਸਕਦਾ ਹੈ ਜਾਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।
ਇਸ ਤੋਂ ਸਪੱਸ਼ਟ ਹੈ ਕਿ ਸੇਵਾ ਦਾ ਕਾਰਜ ਕਰਨ ਵਾਲੀਆਂ ਜਾਤੀਆਂ ਹੀ ਸ਼ੂਦਰ ਸਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਕਾਰਜ ਸ਼ੂਦਰ ਦੇ ਹਿੱਸੇ ਹੀ ਹੈ। ਅਜ਼ਾਦੀ ਮਿਲਣ ਤੋਂ ਬਾਅਦ ਵੀ ਸ਼ੂਦਰ ਨੂੰ ਰਿਗਵੇਦ ਅਤੇ ਮਨੂੰਸਿਮਰਤੀਆਂ ਦੇ ਨਿਯਮਾਂ ਅਨੁਸਾਰ ਕਰਮ ਕਰਨਾ ਪੈ ਰਿਹਾ ਹੈ ਜੋ ਕਿ ਆਪਣੇ ਆਪ ਵਿੱਚ ਗੁਲਾਮੀ ਹੈ। ਮੈਕਸ ਮੂਲਰ ਨੇ ਆਪਣੀ ਪੁਸਤਕ ਲੈਕਚਰ ਓਨ ਸਾਇੰਸ ਆਫ ਲੈਂਗੂਏਜ਼ ਵਿੱਚ ਆਰੀਅਨਾਂ ਨੂੰ ਭਾਰਤ ਵਿੱਚ ਵਿਦੇਸ਼ੀ ਠਹਿਰਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਰੀਅਨਾਂ ਦਾ ਆਗਮਨ ਭਾਰਤ ਵਿੱਚ ਉੱਤਰ ਪੱਛਮ ਵੱਲੋਂ ਹੋਇਆ ਸੀ। ਯੂਰਪ ਦੇ ਆਰੀਆ ਕੈਸਿਪਅਨ ਸਾਗਰ ਦੇ ਦੱਖਣ 'ਚੋਂ ਹੋ ਕੇ ਏਸ਼ੀਆ ਆਈਨਰ ਦੇ ਰਸਤੇ ਯੂਨਾਨ, ਇਟਲੀ, ਜਰਮਨ ਚਲੇ ਗਏ। ਉਨ੍ਹਾਂ ਦੀ ਇਕ ਸ਼ਾਖਾ ਉੱਤਰ ਪੱਛਮ ਦੇ ਦਰਿਆ ਤੋਂ ਹੋ ਕੇ ਭਾਰਤ ਵਿੱਚ ਆਈ।
ਡੀ.ਐਨ. ਮਜ਼ੂਮਦਾਰ ਨੇ ਆਪਣੀ ਪੁਸਤਕ ਰੋਮੇਜ਼ ਐਂਡ ਕਲਚਰ ਆਫ ਇੰਡੀਆ ਵਿੱਚ ਮੰਨਿਆ ਹੈ ਕਿ ਆਰੀਆ ਕਿਸੇ ਸ਼ੀਤ ਪ੍ਰਧਾਨ ਭੂ-ਭਾਗ ਦੇ ਨਿਵਾਸੀ ਸਨ ਅਤੇ ਉਨ੍ਹਾਂ ਦਾ ਮੂਲ ਨਿਵਾਸ ਕੇਂਦਰ ਯੂਰਪ ਸੀ। ਉਹ ਉਥੋਂ ਚਲ ਕੇ ਏਸ਼ੀਆ ਦੇ ਭਾਗਾਂ ਵਿੱਚ ਫੈਲ ਗਏ।
ਇਸ ਤੋਂ ਸਿੱਧ ਹੁੰਦਾ ਹੈ ਕਿ ਆਰੀਆ ਇਸ ਦੇਸ਼ ਦੇ ਵਾਸੀ ਨਹੀਂ ਹਨ। ਇਹ ਦਰਾਵਿੜਾਂ 'ਤੇ ਹਮਲਾਵਰ ਸਨ, ਹੁਣ ਇਹ ਆਪਣੇ ਆਪ ਨੂੰ ਹਿੰਦੂ ਸਦਵਾ ਰਹੇ ਹਨ ਤੇ ਦਲਿਤਾਂ ਨਾਲ ਉਹੀ ਵਿਹਾਰ ਕਰਦੇ ਹਨ ਜੋ ਇਨ੍ਹਾਂ ਦੇ ਬਜ਼ੁਰਗ ਆਰੀਆ ਦਰਾਵਿੜਾਂ ਨਾਲ ਵਿਹਾਰ ਕਰਦੇ ਰਹੇ ਹਨ। ਹੁਣ ਇਹ ਸੱਤਾ ਦੀ ਲਾਲਸਾ ਲਈ ਤੇ ਸੱਤਾ ਵਿੱਚ ਆਪਣੀ ਮਜ਼ਬੂਤੀ ਬਣਾਈ ਰੱਖਣ ਲਈ ਸ਼ੂਦਰਾਂ ਨੂੰ ਹਿੰਦੂ ਸਮਾਜ ਵਿੱਚ ਗਿਣਦੇ ਹਨ। ਹਿੰਦੂ ਸਮਾਜ ਵਿੱਚ ਵੀ ਇਨ੍ਹਾਂ ਦਾ ਸਥਾਨ ਰਾਜ ਕਰਨ ਵਾਲਿਆਂ 'ਚ ਨਹੀਂ, ਸੇਵਾ ਲਈ ਹੁੰਦਾ ਹੈ। ਅਛੂਤ ਹਿੰਦੂ ਨਹੀਂ ਹਨ, ਉਹ ਨਾ ਤਾਂ ਹਿੰਦੂ ਜਾਤੀ ਦਾ ਅੰਗ ਹਨ ਅਤੇ ਨਾ ਹਿੰਦੂ ਧਰਮ ਦਾ ਅੰਗ ਹਨ। ਇਸੇ ਲਈ ਹਿੰਦੂ ਅਛੂਤਾਂ ਸਮਾਨਤਾ ਦਾ ਅਧਿਕਾਰ ਨਹੀਂ ਮੰਨਦੇ। ਇਨ੍ਹਾਂ ਨੂੰ ਨੀਚ ਮੰਨ ਕੇ ਘਿਰਣਾ ਕਰਦੇ ਹਨ। ਸਮਾਨਤਾ ਦੇ ਛੇ ਮਾਪਦੰਡ ਹਨ-ਉਠਣਾ, ਬੈਠਣਾ, ਬੋਲਣਾ, ਚਾਲਣਾ, ਖਾਣਾ ਤੇ ਪੀਣਾ। ਹਿੰਦੂ ਅਛੂਤਾਂ ਦੇ ਨਾਲ ਉਠਣ, ਬੈਠਣ, ਬੋਲਣ ਅਤੇ ਖਾਣ-ਪੀਣ ਦੀ ਬਰਾਬਰੀ ਨੂੰ ਨਹੀਂ ਮੰਨਦੇ ਅਤੇ ਇਨ੍ਹਾਂ ਨਾਲ ਗ਼ੈਰ-ਬਰਾਬਰੀ ਦਾ ਵਿਹਾਰ ਕੀਤਾ ਜਾਂਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਬਾਬੂ ਜਗਜੀਵਨ ਰਾਮ ਨੂੰ ਅਛੂਤ ਹੋਣ ਕਾਰਨ ਸਕੂਲ ਦੀ ਜਮਾਤ 'ਚ ਨਹੀਂ ਬੈਠਣ ਦਿੱਤਾ ਗਿਆ, ਉਨ੍ਹਾਂ ਦੇ ਕੱਪੜੇ ਬਾਕੀ ਜਮਾਤ ਤੋਂ ਭਿੰਨ ਰੱਖੇ ਗਏ। ਜਮਾਤ ਦੇ ਘੜੇ 'ਚੋਂ ਪਾਣੀ ਨਹੀਂ ਪੀਣ ਦਿੱਤਾ ਗਿਆ। ਡਾ. ਅੰਬੇਡਕਰ ਦੇ ਛੂਹੇ ਹੋਏ ਕਾਗਜ਼ ਨੂੰ ਹਿੰਦੂ ਚਪੜਾਸੀ ਵੀ ਹੱਥ ਨਹੀਂ ਲਗਾਉਂਦਾ ਸੀ, ਜਦ ਕਿ ਬਾਬੂ ਜਗਜੀਵਨ ਰਾਮ ਦੁਆਰਾ ਸੰਪੂਰਨਨੰਦ ਦੀ ਮੂਰਤੀ ਛੂ ਲੈਣ 'ਤੇ ਹਿੰਦੂਆਂ ਨੇ ਇਸ ਮੂਰਤੀ ਨੂੰ ਗੰਗਾ ਜਲ ਨਾਲ ਧੋ ਕੇ ਪਵਿੱਤਰ ਕੀਤਾ ਸੀ। ਵਿਸ਼ਵ ਪ੍ਰਸਿੱਧ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਹੀ ਸਨ ਅਤੇ 40 ਸਾਲ ਤੱਕ ਲਗਾਤਾਰ ਸੰਸਦ ਦੇ ਮੈਂਬਰ ਅਤੇਮੰਤਰੀ ਰਹੇ, ਬਾਬੂ ਜਗਜੀਵਨ ਰਾਮ ਆਪਣੇ ਸਮੇਂ ਦੀ ਅਦੁੱਤੀ ਸ਼ਖ਼ਸੀਅਤ ਸਨ, ਰੱਖਿਆ ਮੰਤਰੀ ਵੀ ਰਹੇ ਹਨ, ਪਰ ਅਛੂਤ ਹੋਣ ਦੇ ਕਾਰਨ ਹਿੰਦੂਆਂ ਲਈ ਨਫ਼ਰਤ ਦੇ ਪਾਤਰ ਬਣੇ ਰਹੇ। ਅਛੂਤ ਹੋਣ ਕਾਰਨ ਹੀ ਹਿੰਦੂਆਂ ਨੇ ਡਾ. ਅੰਬੇਡਕਰ ਅਤੇ ਬਾਬੂ ਜਗਜੀਵਨ ਰਾਮ ਨੂੰ ਪ੍ਰਧਾਨ ਮੰਤਰੀ ਨਹੀਂ ਬਣਨ ਦਿੱਤਾ।
ਅਛੂਤ ਨੂੰ ਹਿੰਦੂ ਬਰਾਬਰੀ ਦਾ ਦਰਜ਼ਾ ਨਹੀਂ ਦੇਂਦਾ ਤੇ ਨਾ ਹੀ ਕਦੀ ਦੇਣਗੇ। ਹਿੰਦੂਆਂ ਦੇ ਧਰਮ ਗ੍ਰੰਥ ਸ਼ੂਦਰਾਂ ਦੇ ਵਿਰੁੱਧ ਹਨ। ਹਿੰਦੂ ਸ਼ੰਕਰਾਚਾਰੀਆ ਕਹਿੰਦਾ ਹੈ ਕਿ ਛੂਆਛਾਤ ਮਿੱਟ ਜਾਵੇਗਾ ਤਾਂ ਹਿੰਦੂ ਧਰਮ ਨਸ਼ਟ ਹੋ ਜਾਵੇਗਾ। ਹਿੰਦੂ ਜਾਤੀ ਵਿੱਚ ਛੂਆ-ਛਾਤ ਮੰਨਣ ਅਤੇ ਫੈਲਾਉਣ ਦੇ ਲਈ ਹਿੰਦੂਆਂ ਤੋਂ ਕਿਤੇ ਜ਼ਿਆਦਾ ਉਨ੍ਹਾਂ ਦੇ ਧਰਮ ਗ੍ਰੰਥ, ਵੇਦ ਸ਼ਾਸਤਰ, ਰਾਮਾਇਣ, ਮਹਾਭਾਰਤ, ਸਿਮਰਤੀ ਸੂਤਰ ਅਤੇ ਪੁਰਾਣ ਜ਼ਿੰਮੇਵਾਰ ਹਨ ਅਤੇ ਧਰਮ ਗੁਰੂ, ਮਹੰਤ, ਮੰਡਲੇਸ਼ਵਰ, ਸ਼ੰਕਰਾਚਾਰੀਆ ਅਤੇ ਨੇਤਾ ਜ਼ਿਆਦਾ ਜ਼ਿੰਮੇਵਾਰ ਹਨ। ਹਿੰਦੂ ਇਸ ਗੱਲ 'ਤੇ ਵਿਸ਼ਵਾਸ ਕਰਦਾ ਹੈ ਕਿ ਉਸ ਦੇ ਧਰਮ ਗ੍ਰੰਥ ਅਖੰਡ ਪ੍ਰਮਾਣਿਤ ਅਤੇ ਈਸ਼ਵਰ ਦੀ ਦੇਣ ਹਨ ਅਤੇ ਇਨ੍ਹਾਂ ਧਰਮ ਗ੍ਰੰਥਾਂ ਵਿੱਚ ਅਛੂਤ ਦੈਂਤ, ਦਾਨਵ ਅਤੇ ਰਾਖਸ਼ਾਂ ਦੀ ਸੰਤਾਨ ਹਨ, ਲਿਖਿਆ ਗਿਆ ਹੈ। ਇਸ ਲਈ ਉਨ੍ਹਾਂ ਨੂੰ ਅਛੂਤ ਆਖ ਕੇ ਨਫਰਤ ਕਰਦੇ ਹਨ। ਇਹ ਬਿਲਕੁਲ ਸੱਚ ਹੈ ਕਿ ਹਿੰਦੂਆਂ ਦੇ ਧਰਮ ਗ੍ਰੰਥ ਜਦ ਤੱਕ ਜੀਵਤ ਹਨ, ਸਾਰਾ ਸੰਸਾਰ ਮਿਲ ਕੇ ਚਾਹੇ ਕਿ ਹਿੰਦੂ ਛੂਆਛਾਤ ਦੀ ਭਾਵਨਾ ਸਮਾਪਤ ਕਰ ਦੇਵੇ ਸੰਭਵ ਨਹੀਂ, ਕਿਉਂਕਿ ਹਿੰਦੂ ਇਨ੍ਹਾਂ ਗ੍ਰੰਥਾਂ 'ਤੇ ਵਿਸ਼ਵਾਸ ਕਰਨਾ ਛੱਡ ਨਹੀਂ ਸਕਦਾ। ਛੂਆਛਾਤ ਹਿੰਦੂ ਧਰਮ ਵਿੱਚ ਹੈ ਅਤੇ ਹਿੰਦੂ ਆਪਣਾ ਧਰਮ ਛੱਡ ਨਹੀਂ ਸਕਦਾ। ਇਹ ਸੱਚ ਹੈ ਕਿ ਛੂਆਛਾਤ ਸਮਾਪਤ ਹੁੰਦੀ ਹੈ ਤਾਂ ਹਿੰਦੂ ਧਰਮ ਨਸ਼ਟ ਹੋ ਜਾਵੇਗਾ। ਇਹੀ ਕਾਰਨ ਹੈ ਕਿ ਹਿੰਦੂ ਆਪਣੀ ਹੋਂਦ ਬਣਾਈ ਰੱਖਣ ਦੇ ਲਈ ਆਪਣਾ ਧਰਮ ਸਥਾਪਤ ਰੱਖਣਾ ਚਾਹੁੰਦਾ ਹੈ ਅਤੇ ਧਰਮ ਦੀ ਹੋਂਦ ਬਰਕਰਾਰ ਰੱਖਣ ਲਈ ਛੂਆਛਾਤ ਨੂੰ ਜਾਰੀ ਰੱਖਣਾ ਇਨ੍ਹਾਂ ਲਈ ਜ਼ਰੂਰੀ ਹੈ।
ਹਿੰਦੂ ਧਰਮ ਦੀ ਸੋਚ ਵਿੱਚ ਅਤੇ ਦੂਸਰਿਆਂ ਦੀ ਸੋਚ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਇਸਾਈ ਦੁਨੀਆਂ ਦੇ ਹਰ ਇਨਸਾਨ ਨੂੰ ਆਦਮ ਅਤੇ ਈਵ ਦੀ ਉਤਪਤੀ ਮੰਨਦਾ ਹੈ ਅਤੇ ਸਭ ਦਾ ਬਾਪ ਤੇ ਮਾਂ ਇਕ ਮੰਨਦਾ ਹੈ। ਇਸਲਾਮ ਧਰਮ ਵਿੱਚ ਸਭ ਨੂੰ ਇਕ ਖੁਦਾ ਅਤੇ ਸਿੱਖ ਧਰਮ ਵਿੱਚ ਇਕ ਅਕਾਲਪੁਰਖ ਦੀ ਸੰਤਾਨ ਮੰਨਿਆ ਜਾਂਦਾ ਹੈ। ਪਰ ਹਿੰਦੂ ਜਨਮ ਤੋਂ ਹੀ ਗ਼ੈਰ-ਬਰਾਬਰੀ ਮੰਨਦਾ ਹੈ। ਉਸ ਦੇ ਧਰਮ ਗ੍ਰੰਥਾਂ ਅਨੁਸਾਰ ਬ੍ਰਾਹਮਣ ਮੂੰਹ ਤੋਂ, ਖੱਤਰੀ ਬਾਹਵਾਂ, ਵੈਸ਼ ਪੇਟ ਤੋਂ ਅਤੇ ਸ਼ੂਦਰ ਪੈਰਾਂ ਤੋਂ ਪੈਦਾ ਹੋਏ ਹਨ। ਉਹ ਬ੍ਰਾਹਮਣ, ਖੱਤਰੀ, ਵੈਸ਼ ਨੂੰ ਪਰਮਾਤਮਾ ਦੀ ਅੰਸ਼ ਮੰਨਦਾ ਹੈ ਅਤੇ ਸ਼ੂਦਰ ਨੂੰ ਪਾਪ ਯੋਨੀ ਕਹਿੰਦਾ ਹੈ। ਉਸ ਦੀ ਮਾਨਤਾ ਹੈ ਕਿ ਵਿੱਦਿਆ, ਸ਼ਾਸਨ ਅਤੇ ਧਨ ਦੇ ਅਧਿਕਾਰੀ ਬ੍ਰਾਹਮਣ, ਖੱਤਰੀ, ਵੈਸ਼ ਹਨ, ਜਦ ਕਿ ਸ਼ੂਦਰ ਗਰੀਬ, ਦਾਸ ਅਤੇ ਗੁਲਾਮ ਹੈ। ਇਹ ਉਨ੍ਹਾਂ ਦੇ ਕਰਮਾਂ ਦਾ ਫਲ ਹੈ ਅਤੇ ਈਸ਼ਵਰ ਦੀ ਦੇਣ ਹੈ। ਇਸ ਲਈ ਈਸ਼ਵਰ ਦੇ ਵਿਧਾਨ 'ਚ ਦਖਲ ਦੇਣ ਦੀ ਜ਼ਰੂਰਤ ਨਹੀਂ। ਅਜਿਹੀ ਸਥਿਤੀ ਵਿੱਚ ਸ਼ੂਦਰ ਘਿਰਣਾ ਦਾ ਪਾਤਰ ਹੈ ਅਤੇ ਉਸ ਦੇ ਨਾਲ ਘਿਰਣਾ ਹੀ ਕੀਤੀ ਜਾਣੀ ਚਾਹੀਦੀ ਹੈ। ਇਹ ਗੱਲ ਮਨੂੰ ਸਿਮਰਤੀਆਂ ਤੇ ਸਾਰੇ ਹਿੰਦੂ ਗ੍ਰੰਥ ਕਹਿੰਦੇ ਹਨ।
ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਾਫ ਕਿਹਾ ਕਿ ਹਿੰਦੂ ਧਰਮ ਸਾਡੇ ਬਜ਼ੁਰਗਾਂ ਦਾ ਧਰਮ ਨਹੀਂ ਹੋ ਸਕਦਾ, ਬਲਕਿ ਉਨ੍ਹਾਂ ਦੇ ਜਬਰਦਸਤੀ ਲੱਦੀ ਗਈ, ਇੱਕ ਗੁਲਾਮੀ ਦਾਸਤਾ ਸੀ। ਸਾਡੇ ਬਜ਼ੁਰਗਾਂ ਨੂੰ ਇਸਲਾਮ ਵਿੱਚ ਰੱਖਣਾ ਇਹ ਇੱਕ ਕਰੂਰ ਖੂਨੀ ਪੰਜਾ ਸੀ ਜੋ ਸਾਡੇ ਬਜ਼ੁਰਗਾਂ ਦੇ ਖੂਨ ਦਾ ਪਿਆਸਾ ਸੀ । ਇਸ ਗੁਲਾਮੀ ਤੋਂ ਆਪਣੀ ਮੁਕਤੀ ਪਾਉਣ ਦੀ ਸ਼ਕਤੀ ਤੇ ਸਾਧਨ ਮੌਜੂਦ ਨਹੀਂ ਸਨ, ਇਸ ਲਈ ਇਸ ਗੁਲਾਮੀ ਦੇ ਵਿਰੁੱਧ ਵਿਦਰੋਹ ਕਰਨਾ ਸੰਭਵ ਨਹੀਂ ਸੀ। ਉਸ ਨੂੰ ਇਸ ਗੁਲਾਮੀ ਵਿੱਚ ਕੋਈ ਵੀ ਉਨ੍ਹਾਂ ਉੱਤੇ ਰਹਿਮ ਹੀ ਕਰੇਗਾ। ਪਰ ਅੱਜ ਦੀ ਪੀੜ੍ਹੀ 'ਤੇ ਇਸ ਤਰ੍ਹਾਂ ਜ਼ਬਰਦਸਤੀ ਕਰਨਾ ਕਿਸੇ ਦੇ ਲਈ ਸੰਭਵ ਨਹੀਂ। ਸਾਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੈ।  ਇਸ ਆਜ਼ਾਦੀ  ਦਾ ਸਹੀ ਸਹੀ ਉਪਯੋਗ ਕਰਕੇ ਜੇਕਰ ਇਸ ਪੀੜ੍ਹੀ ਨੇ ਆਪਣੀ ਮੁਕਤੀ ਦਾ ਰਸਤਾ ਨਹੀਂ ਖੋਜਿਆ, ਜੋ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣਵਾਦ ਅਰਥਾਤ ਹਿੰਦੂ ਧਰਮ ਦੀ ਗੁਲਾਮੀ ਹੈ, ਇਸ ਨੂੰ ਨਹੀਂ ਤੋੜਿਆ ਤਾਂ ਮੈਂ ਇਹੀ ਸਮਝਾਂਗਾ ਕਿ ਉਨ੍ਹਾਂ ਜੋ ਸਵੈਮਾਣ ਵੇਚ ਕੇ ਪਸ਼ੂ ਤੋਂ ਵੀ ਗਈ ਗੁਜ਼ਰੀ ਜਿੰਦਗੀ ਬਤੀਤ ਕਰਦੇ ਹਨ, ਹੋਰ ਕੋਈ ਨਹੀਂ ਹੋਣਗੇ। ਇਹ ਗੱਲ ਮੈਨੂੰ ਬੜੇ ਦੁਖ ਤੇ ਬੇਰਹਿਮੀ ਨਾਲ ਕਹਿਣੀ ਪਵੇਗੀ।
(ਦਲਿਤ ਵਰਨ ਨੂੰ ਧਰਮਾਂਤਰਨ ਦੀ ਅਵਸ਼ਕਤਾ ਕਿਉਂ ਹੈ, ਪੰਨਾ 34)
ਜੇਕਰ ਸਾਨੂੰ ਇਨਸਾਨੀਅਤ ਨਾਲ ਮੁਹਾਬਤ ਹੈ ਧਰਮ ਬਦਲੀ ਕਰੋ। ਹਿੰਦੂ ਧਰਮ ਦਾ ਤਿਆਗ ਕਰੋ। ਸਾਰੇ ਦਲਿਤ ਅਛੂਤਾਂ  ਦੀ ਸਦੀਆਂ ਤੋਂ ਗੁਲਾਮ ਰੱਖੇ ਗਏ ਇੱਕ ਵਰਗ ਦੀ ਮੁਕਤੀ ਲਈ ਏਕਤਾ, ਸੰਗਠਨ ਕਰਨਾ ਹੈ ਤਾਂ ਧਰਮ ਬਦਲੀ ਕਰੋ। ਬਰਾਬਰੀ ਪ੍ਰਾਪਤ ਕਰਨੀ ਹੈ ਤਾਂ ਧਰਮ ਬਦਲੀ ਕਰੋ। ਆਜ਼ਾਦੀ ਪ੍ਰਾਪਤ ਕਰਨੀ ਹੈ ਤਾਂ ਧਰਮ ਬਦਲੀ ਕਰੋ। ਆਪਣੇ ਜੀਵਨ ਦੀ ਸਫਲਤਾ ਚਾਹੁੰਦੇ ਹੋ ਤਾਂ ਧਰਮ ਬਦਲੀ ਕਰੋ। ਸੁੱਖ ਚਾਹੁੰਦੇ ਹੋ ਤਾਂ ਧਰਮ ਬਦਲੀ ਕਰੋ। ਹਿੰਦੂ ਧਰਮ ਨੂੰ ਤਿਆਗਣ ਵਿੱਚ ਹੀ ਦਲਿਤਾਂ ਅਛੂਤਾਂ ਪੀੜ੍ਹਤ ਵਰਗ ਦਾ  ਵਾਸਤਵਿਕ ਹਿੱਤ ਹੈ। ਇਹ ਮੇਰਾ ਮੱਤ ਬਣ ਚੁਕਿਆ ਹੈ।  ੦
(ਦਲਿਤ ਵਰਨ ਨੂੰ ਧਰਮਾਂਤਰਨ ਦੀ ਅਵਸ਼ਕਤਾ ਕਿਉਂ ਹੈ, ਪੰਨਾ 34)
ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਹਰਿਜਨ-ਹਿੰਦੂ ਭਾਈ ਭਾਈ ਦਾ ਨਾਰਾ ਹਿੰਦੂਤਵੀ ਜਥੇਬੰਦੀਆਂ ਵੱਲੋਂ ਲਗਾਇਆ ਜਾ ਰਿਹਾ ਹੈ, ਉਹ ਬਹੁਤ ਵੱਡੀ ਸਾਜ਼ਿਸ਼ ਹੈ। ਇਸ ਸਾਜ਼ਿਸ਼ ਨੂੰ ਸਮਝਣ ਦੀ ਜ਼ਰੂਰਤ ਹੈ। ਹਿੰਦੂਤਵ ਦਾ ਇਹ ਨਾਰਾ ਅਛੂਤਾਂ ਨੂੰ ਗੁਲਾਮ ਬਣਾਉਣ ਦੀ ਸਾਜ਼ਿਸ਼ ਹੈ। ਇਹ ਨਾਰਾ ਲਗਾ ਕੇ ਅਛੂਤ ਨੂੰ ਈਸਾਈ, ਸਿੱਖ, ਜੈਨ, ਬੋਧ, ਇਸਲਾਮ ਧਰਮ ਵਿੱਚ ਚਲੇ ਜਾਣ ਤੋਂ ਰੋਕਦਾ ਹੈ। ਸੱਚ ਤਾਂ ਇਹ ਹੈ ਕਿ ਹਿੰਦੂ ਅਛੂਤ ਨੂੰ ਨਾ ਭਰਾ ਮੰਨਦਾ ਹੈ ਅਤੇ ਨਾ ਹੀ ਭਰਾ ਵਰਗਾ ਵਿਹਾਰ ਕਰਦਾ ਹੈ। ਸਿਰਫ ਇਸ ਨਾਰੇ ਰਾਹੀਂ ਹਿੰਦੂ ਅਛੂਤ ਨੂੰ ਸਦੀਵੀ ਗੁਲਾਮੀ ਵਿੱਚ ਜਕੜੀ ਰੱਖਣਾ ਚਾਹੁੰਦਾ ਹੈ। ਸੱਚ ਇਹੀ ਹੈ ਕਿ ਅਛੂਤ ਹਿੰਦੂ ਨਹੀਂ। ਜੇਕਰ ਹਿੰਦੂ ਹੁੰਦੇ ਤਾਂ ਉਨ੍ਹਾਂ ਨਾਲ ਗੁਲਾਮਾਂ ਵਰਗਾ ਵਿਹਾਰ ਨਾ ਹੁੰਦਾ। ਹਿੰਦੂ ਧਰਮ ਦਲਿਤਾਂ ਦੇ ਲਈ ਸੰਕਟ ਹੈ, ਉਸ ਤੋਂ ਦੂਰ ਹੋ ਜਾਣਾ ਹੀ ਉਸ ਦੀ ਮੁਕਤੀ ਹੈ।






ਮੈਡੀਕਲ ਤੇ ਵਿੱਦਿਅਕ ਕਾਰਸੇਵਾ ਰਾਹੀਂ ਗਰੀਬਾਂ ਨੂੰ ਸਿੱਖੀ ਨਾਲ ਜੋੜਿਆ ਜਾਵੇ
                                                                
                                                            ਪ੍ਰੋ. ਬਲਵਿੰਦਰਪਾਲ ਸਿੰਘ







ਸਿੱਖ ਇਸ ਸਮੇਂ ਨਿਘਾਰ ਦੀ ਸਥਿਤੀ 'ਚ ਹਨ। ਸ਼ਬਦ ਗੁਰੂ ਦੀ ਥਾਂ 'ਤੇ ਸਾਧ ਵਾਦ, ਗੁਰਮਤਿ ਵਿਰੋਧੀ ਰਸਮਾਂ, ਅਡੰਬਰ ਅਤੇ ਨਸ਼ੇ ਸਿੱਖ ਸਮਾਜ ਦਾ ਹਿੱਸਾ ਬਣਦੇ ਜਾ ਰਹੇ ਹਨ। ਗੁਰਦੁਆਰਿਆਂ ਦੀ ਪ੍ਰਧਾਨਗੀ ਦੇ ਨਾਂ 'ਤੇ ਸ਼ਰੇਆਮ ਇਕ ਦੂਜੇ ਦੀ ਕੁੱਟਮਾਰ ਹੁੰਦੀ ਹੈ। ਧਰਮ ਦੇ ਵਿੱਚ ਸਿਆਸਤ ਦੀ ਪੂਰੀ ਤਰ੍ਹਾਂ ਦਖ਼ਲਅੰਦਾਜ਼ੀ ਹੋ ਰਹੀ ਹੈ, ਜਿਸ ਨਾਲ ਸਿੱਖ ਪੰਥ ਨੂੰ ਡੂੰਘਾ ਧੱਕਾ ਲੱਗ ਰਿਹਾ ਹੈ। ਇਸ ਸਥਿਤੀ 'ਚ ਸਿੱਖ ਜਾਗ੍ਰਿਤੀ ਲਹਿਰ ਦੀ ਅਤਿਅੰਤ ਲੋੜ ਹੈ। ਇਸ ਦੀ ਅਗਵਾਈ ਪਰਵਾਸੀ ਸਿੱਖ ਹੀ ਕਰ ਸਕਦੇ ਹਨ, ਕਿਉਂਕਿ ਉਹ ਪੰਜਾਬ ਦੇ ਸਿੱਖਾਂ ਨਾਲ ਵੱਧ ਜਾਗ੍ਰਿਤ ਹਨ। ਉਹ ਪੰਜਾਬ ਦੇ ਸਿੱਖਾਂ ਨਾਲੋਂ ਕਿਤੇ ਵੱਧ ਆਪਣੇ ਸੱਭਿਆਚਾਰ ਤੇ ਗੁਰਮਤਿ ਸਿਧਾਂਤਾਂ ਨਾਲ ਜੁੜੇ ਹੋਏ ਹਨ। ਪਰ ਲੋੜ ਤਾਂ ਸਮੁੱਚੇ ਪੱਧਰ 'ਤੇ ਇਕੱਠੇ ਹੋਣ ਦੀ ਹੈ। ਵਾਦ-ਵਿਵਾਦ ਵਾਲੇ ਮੁੱਦੇ ਛੱਡ ਕੇ ਸਰਵ ਸਾਂਝੇ ਮੁੱਦਿਆਂ 'ਤੇ ਲਹਿਰ ਚਲਾਉਣ ਦੀ ਲੋੜ ਹੈ ਤਾਂ ਜੋ ਪੰਥ 'ਚ ਜਾਗ੍ਰਿਤੀ ਆ ਸਕੇ। ਅਸੀਂ ਚਿੰਤਾ ਨਹੀਂ, ਚਿੰਤਨ ਕਰੀਏ ਕਿ ਸਿੱਖ ਸਮਾਜ ਨੂੰ ਦਰਪੇਸ਼ ਚੁਣੌਤੀਆਂ ਕੀ ਹਨ ਤੇ ਇਸ ਦਾ ਹੱਲ ਕਿਵੇਂ ਲੱਭ ਸਕਦੇ ਹਾਂ? ਆਪਣੇ ਇਤਿਹਾਸਕ ਪਿਛੋਕੜ ਵੱਲ ਝਾਤੀ ਮਾਰੀਏ ਤਾਂ ਉਨੀਵੀਂ ਸਦੀ ਦੇ ਅੱਧ ਵਿੱਚ ਸਿੱਖ ਕੌਮ ਅੱਜ ਨਾਲੋਂ ਵੀ ਵੱਧ ਗਿਰਾਵਟ ਦਾ ਸ਼ਿਕਾਰ ਹੀ ਸੀ ਨਹੀਂ ਹੋ ਚੁੱਕੀ, ਸਗੋਂ ਢਹਿੰਦੀ ਕਲਾ ਵੱਲ ਜਾ ਰਹੀ ਸੀ। 1849 ਵਿੱਚ ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਸਿੱਖਾਂ ਨੂੰ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਸੀ ਦੇ ਰਹੀ। ਉਸ ਸਮੇਂ ਸਿੱਖ ਆਪਣੇ ਮਹਾਨ ਗੁਰੂਆਂ ਦੇ ਦੱਸੇ ਹੋਏ ਮਾਰਗ ਤੋਂ ਥਿੜਕ ਕੇ ਬਿਪਰਨ ਰੀਤਾਂ ਤੇ ਜਾਤ-ਪਾਤ ਦਾ ਸ਼ਿਕਾਰ ਹੋ ਚੁੱਕੇ ਸਨ। ਸਿੱਖ ਸਮਾਧੀਆਂ, ਮੜ੍ਹੀਆਂ ਮਸਾਣਾਂ ਨੂੰ ਪੂਜਣ ਲੱਗੇ। ਉਹ ਹਿੰਦੂਆਂ ਦੇ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ, ਹਿੰਦੂ ਗ੍ਰੰਥ ਦੀ ਪੂਜਾ ਕਰਦੇ ਸਨ। ਸਥਿਤੀ ਇਸ ਹੱਦ ਤੱਕ ਵਿਗੜ ਗਈ ਕਿ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸ੍ਰੀ ਹਰਿਮੰਦਰ ਸਾਹਿਬ ਵਿਚ ਸਥਾਪਿਤ ਹੋ ਗਈਆਂ ਸਨ।
ਇਸ ਸਮੇਂ ਦੌਰਾਨ ਆਰੀਆ ਸਮਾਜ ਨੇ ਸਿੱਖ ਧਰਮ ਵਿਰੁੱਧ ਪ੍ਰਚਾਰ ਕੀਤਾ ਅਤੇ ਈਸਾਈ ਪ੍ਰਚਾਰਕਾਂ ਨੇ ਸਿੱਖ ਰਾਜ ਦੀ ਹੋਂਦ ਸਮੇਂ ਹੀ ਆਪਣੇ ਪੈਰ ਜਮਾ ਲਏ ਸਨ। ਇਸਾਈ ਮਿਸ਼ਨਰੀਆਂ ਨੂੰ ਅੰਗਰੇਜ਼ ਅਫ਼ਸਰਾਂ ਦੀ ਸ਼ਹਿ ਪ੍ਰਾਪਤ ਸੀ। 1835 ਵਿੱਚ ਜਦ ਮਹਾਰਾਜਾ ਦਲੀਪ ਸਿੰਘ ਨੇ ਈਸਾਈ ਧਰਮ ਗ੍ਰਹਿਣ ਕਰ ਲਿਆ ਤਾਂ ਈਸਾਈ ਮਿਸ਼ਨਰੀਆਂ ਨੂੰ ਬਹੁਤ ਉਤਸ਼ਾਹ ਮਿਲਿਆ ਪਰ ਸਿੱਖ ਜਗਤ ਨੂੰ ਮਾਨਸਿਕ ਤੌਰ 'ਤੇ ਭਾਰੀ ਸੱਟ ਲੱਗੀ। ਉਸੇ ਸਾਲ ਅੰਮ੍ਰਿਤਸਰ 'ਚ ਮਿਸ਼ਨ ਸਕੂਲ ਖੋਲ੍ਹਿਆ ਗਿਆ। ਮਹਾਰਾਜਾ ਦਲੀਪ ਸਿੰਘ ਤੋਂ ਇਲਾਵਾ ਕਈ ਹੋਰ ਪਤਵੰਤੇ ਸਿੱਖ ਸ਼ਾਮਲ ਸਨ ਜਿਨ੍ਹਾਂ ਵਿੱਚ ਮਹਾਰਾਜਾ ਕਪੂਰਥਲਾ ਦੇ ਭਰਾ ਹਰਨਾਮ ਸਿੰਘ, ਰਾਜਾ ਹਰਨਾਮ ਸਿੰਘ ਦੇ ਦੋ ਪੁੱਤਰ ਮਹਾਰਾਜ ਸਿੰਘ, ਮੁੰਬਈ ਦਾ ਰਾਜਪਾਲ, ਦਲੀਪ ਸਿੰਘ, ਪੰਜਾਬ ਹਾਈ ਕੋਰਟ ਦੇ ਜੱਜ ਅਤੇ ਧੀ ਰਾਜਕੁਮਾਰੀ ਅੰਮ੍ਰਿਤ ਕੌਰ ਸਨ। ਇਹ ਆਜ਼ਾਦ ਭਾਰਤ ਵਿੱਚ ਕੇਂਦਰ ਵਿੱਚ ਸਿਹਤ ਮੰਤਰੀ ਦੇ ਉੱਚ ਅਹੁੱਦੇ 'ਤੇ ਪਹੁੰਚੇ।
1873 ਵਿੱਚ ਜਦ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਈਸਾਈ ਧਰਮ ਗ੍ਰਹਿਣ ਕਰਨ ਦਾ ਫ਼ੈਸਲਾ ਕਰ ਲਿਆ ਤਾਂ ਸਿੱਖਾਂ ਵਿੱਚ ਹਲਚਲ ਮੱਚ ਗਈ। ਸਿੱਖ ਧਾਰਮਿਕ ਆਗੂਆਂ ਨੇ ਮੁੰਡਿਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਆਪਣੇ ਪੁਰਖਿਆਂ ਦਾ ਧਰਮ ਨਾ ਤਿਆਗਣ। ਪਰ ਇਹ ਘਟਨਾ ਆਪਣੇ ਪਿੱਛੇ ਕੁੜੱਤਣ ਛੱਡ ਗਈ। ਪਰ ਸਿੱਖ ਧਰਮ ਤੇ ਸਭ ਤੋਂ ਡੂੰਘਾ ਵਾਰ ਸਵਾਮੀ ਦਯਾ ਨੰਦ ਸਰਸਵਤੀ ਨੇ ਗੁਰੂ ਨਾਨਕ ਸਾਹਿਬ ਅਤੇ ਸਿੱਖਾਂ ਨੂੰ ਗਾਲ੍ਹਾ ਕੱਢ ਕੇ ਕੀਤਾ। ਉਸ ਨੇ 1853 ਤੱਕ ਉੁੱਤਰੀ ਭਾਰਤ ਨੂੰ ਆਪਣੇ ਵਿਚਾਰਾਂ ਦੇ ਪ੍ਰਚਾਰ ਦਾ ਕੇਂਦਰ ਬਣਾਇਆ। ਉਸ ਨੇ ਲਾਹੌਰ ਆਰੀਆ ਸਮਾਜ ਦੀ ਨੀਂਹ ਰੱਖੀ ਅਤੇ ਸ਼ੁੱਧੀ ਦੇ ਸਿਧਾਂਤ ਰਾਹੀਂ ਸਾਧਾਰਨ ਸਿੱਖਾਂ ਨੂੰ ਪ੍ਰਭਾਵਿਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜ਼ੋਰਦਾਰ ਆਲੋਚਨਾ ਕੀਤੀ। ਉਸ ਦਾ ਕਹਿਣਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਮਹੱਤਤਾ ਨਹੀਂ ਤੇ ਸਿੱਖ ਗੁਰੂ ਪੜ੍ਹੇ-ਲਿਖੇ ਨਹੀਂ ਸਨ। ਉਨ੍ਹਾਂ ਗੁਰੂ ਨਾਨਕ ਸਾਹਿਬ ਨੂੰ 'ਦੰਭੀ' ਤੱਕ ਕਹਿ ਦਿੱਤਾ। ਸਿੱਖਾਂ ਦੀ ਬਰਦਾਸ਼ਤ ਸ਼ਕਤੀ ਹੁਣ ਖ਼ਤਮ ਹੋ ਗਈ ਸੀ। ਉਨ੍ਹਾਂ ਦੇ ਮਨਾਂ ਵਿੱਚ ਵਿਦਰੋਹ ਦੀ ਭਾਵਨਾ ਜਾਗੀ ਅਤੇ ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਆਰੀਆ ਸਮਾਜ ਦੀ ਧਾਰਮਿਕ ਪੁਸਤਕ 'ਸਤਿਆਰਥ ਪ੍ਰਕਾਸ਼' ਤੇ ਪਾਬੰਦੀ ਲਗਾ ਦਿੱਤੀ ਜਾਏ, ਜਿਸ 'ਚ ਗੁਰੂਆਂ ਵਿਰੋਧੀ ਪ੍ਰਚਾਰ ਕੀਤਾ ਗਿਆ ਹੈ।
1870 ਵਿੱਚ 'ਇੰਡੀਆ ਆਫ਼ਿਸ' ਨੇ ਡਾਕਟਰ ਅਰਨੈਸਟ ਟਰੰਪ ਨੂੰ ਜ਼ਿੰਮੇਵਾਰੀ ਸੌਂਪੀ ਕਿ ਉਹ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰੇ। ਉਸ ਨੇ ਆਰੀਆ ਸਮਾਜੀਆਂ ਦੇ ਪ੍ਰਭਾਵ ਅਧੀਨ ਲਾਹੌਰ ਪਹੁੰਚਦਿਆਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਗਿਆਨੀ ਤੇ ਗ੍ਰੰਥੀ ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕਦੇ। 1879 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੀਜੇ ਭਾਗ ਦਾ ਅਨੁਵਾਦ ਕਰ ਦਿੱਤਾ। ਉਸ ਨੇ ਇਹ ਵੀ ਕਿਹਾ ਕਿ ਸਿੱਖ ਹਿੰਦੂ ਹੀ ਹਨ ਅਤੇ ਸਿੱਖ ਧਰਮ ਜਲਦੀ ਹੀ ਖ਼ਤਮ ਹੋ ਜਾਏਗਾ, ਕਿਉਂਕਿ ਉਹ ਹਿੰਦੂਆਂ ਵਿੱਚ ਜਜ਼ਬ ਹੋ ਜਾਣਗੇ। ਡਾਕਟਰ ਟਰੰਪ ਨੇ ਗ੍ਰੰਥ ਦੇ ਅੰਗਰੇਜ਼ੀ ਅਨੁਵਾਦ ਦੀ ਭੂਮਿਕਾ ਵਿੱਚ ਲਿਖਿਆ : ''ਜਨਮ ਸਾਖੀਆਂ ਮਿਥਿਹਾਸਿਕ ਹਨ, ਗੁਰੂ ਗੋਬਿੰਦ ਸਿੰਘ ਜੀ ਨੇ ਦੁਰਗਾ ਪੂਜਾ ਕੀਤੀ ਸੀ ਅਤੇ ਉਹ ਕਈ ਰਸਮਾਂ ਪੂਰੀਆਂ ਕਰਨ ਵੇਲੇ ਬ੍ਰਾਹਮਣਾਂ ਦੀ ਸਹਾਇਤਾ ਲੈਂਦੇ ਸਨ।''
ਹੁਣ ਸਮਾਂ ਆ ਗਿਆ ਸੀ ਕਿ ਸਿੱਖ ਆਪਣੀ ਵੱਖਰੀ ਪਹਿਚਾਣ ਨੂੰ ਬਚਾਉਣ ਦਾ ਯਤਨ ਕਰਦੇ। ਪ੍ਰਮੁੱਖ ਸਿੱਖਾਂ ਦੀ 'ਗੁਰੂ ਕਾ ਬਾਗ਼' ਅੰਮ੍ਰਿਤਸਰ ਵਿੱਚ ਇਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਸਿੰਘ ਸਭਾ (ਅੰਮ੍ਰਿਤਸਰ) ਦੀ ਬੁਨਿਆਦ ਰੱਖੀ ਜਾਏ। ਸਭਾ ਦੇ ਪ੍ਰਧਾਨ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਅਤੇ ਗਿਆਨੀ ਗਿਆਨ ਸਿੰਘ ਸਕੱਤਰ ਚੁਣੇ ਗਏ। ਕਈ ਹੋਰ ਪੱਤਵੰਤਿਆਂ, ਕੰਵਰ ਬਿਕਰਮ ਸਿੰਘ, ਬਾਬਾ ਖੇਮ ਸਿੰਘ ਬੇਦੀ ਅਤੇ ਗਿਆਨੀ ਸਰਦੂਲ ਸਿੰਘ ਨੇ ਇਸ ਇਕੱਤਰਤਾ ਵਿੱਚ ਭਾਗ ਲਿਆ। ਸਭਾ ਦੀ ਪਹਿਲੀ ਉਦਘਾਟਨੀ ਮੀਟਿੰਗ ਇਕ ਅਕਤੂਬਰ 1872  ਨੂੰ ਹੋਈ। ਚਾਰੇ ਸਿੱਖ ਤਖ਼ਤਾਂ ਤੋਂ ਹੁਕਮਨਾਮੇ ਜਾਰੀ ਕੀਤੇ ਗਏ ਕਿ ਸਿੰਘ ਸਭਾ ਦੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਏ। ਇਹ ਕਦਮ ਬਹੁਤ ਸ਼ਲਾਘਾਯੋਗ ਸੀ। ਇਹਦੇ ਨਾਲ ਸਿੱਖਾਂ ਦੀ ਪੁਨਰ ਜਾਗ੍ਰਿਤੀ ਦੀ ਸ਼ੁਰੂਆਤ ਹੋ ਗਈ ਅਤੇ ਆਮ ਸਿੱਖਾਂ ਨੂੰ ਆਸ ਬੱਝ ਗਈ ਕਿ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਸ੍ਰਪਰਸਤੀ ਹੇਠ ਸਿੱਖ ਧਰਮ ਦੀ ਵੱਖਰੀ ਪਛਾਣ ਕਾਇਮ ਕੀਤੀ ਜਾ ਸਕੇਗੀ।
ਸਿੰਘ ਸਭਾ, ਅੰਮ੍ਰਿਤਸਰ ਦੇ ਮੁੱਖ ਉਦੇਸ਼ ਇਹ ਸਨ : ਸਿੱਖਾਂ ਨੂੰ ਮਹਾਨ ਗੁਰੂਆਂ ਦੇ ਆਦਰਸ਼ਾਂ ਬਾਰੇ ਜਾਣਕਾਰੀ ਦੇਣੀ ਤਾਂ ਜੋ ਸਿੱਖ ਗੁਰੂਆਂ ਦੇ ਵਿਰਸੇ  ਨਾਲ ਜੁੜ ਸਕਣ। ਸਿੱਖ ਇਤਿਹਾਸਿਕ ਤੇ ਧਾਰਮਿਕ ਪੁਸਤਕਾਂ ਪ੍ਰਕਾਸ਼ਤ ਕਰਨੀਆਂ ਤੇ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਪ੍ਰਚਾਰ ਕਰਨਾ, ਪਤਿਤ ਸਿੱਖਾਂ ਨੂੰ ਮੁੜ ਆਪਣੇ ਧਰਮ ਵਿੱਚ ਪ੍ਰਵੇਸ਼ ਕਰਨ ਲਈ ਪ੍ਰੇਰਨਾ ਦੇਣੀ। ਸਪੱਸ਼ਟ ਕੀਤਾ ਗਿਆ ਕਿ ਸਿੰਘ ਸਭਾ ਰਾਜਨੀਤੀ ਵਿੱਚ ਭਾਗ ਨਹੀਂ ਲਏਗੀ। ਮੂਲ ਰੂਪ ਵਿੱਚ ਸਿੰਘ ਸਭਾ ਲਹਿਰ ਪੁਨਰ ਜਾਗ੍ਰਿਤੀ ਦੀ ਲਹਿਰ ਸੀ, ਕਿਉਂਕਿ ਇਸ ਦਾ ਉਦੇਸ਼ ਸਿੱਖ ਗੁਰੂਆਂ ਦੇ ਪਾਏ ਹੋਏ ਪੂਰਨਿਆਂ 'ਤੇ ਹੀ ਟੁਰਨਾ ਸੀ। ਸਿੰਘ ਸਭਾ ਦੀ ਸਥਾਪਨਾ ਨੇ ਪੜ੍ਹੇ-ਲਿਖੇ ਲੋਕਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ।
ਸਿੰਘ ਸਭਾ ਲਹਿਰ ਨੂੰ ਸਿਖਰ 'ਤੇ ਪਹੁੰਚਾਉਣ ਵਾਲੇ ਪ੍ਰੋਫੈਸਰ ਗੁਰਮੁਖ ਸਿੰਘ ਸਨ। ਉਨ੍ਹਾਂ ਨੇ ਲਹਿਰ ਵਿੱਚ ਨਵੀਂ ਰੂਹ ਫੂਕੀ ਅਤੇ ਕਈ ਥਾਵਾਂ 'ਤੇ ਸਿੰਘ ਸਭਾਵਾਂ ਸਥਾਪਿਤ ਕੀਤੀਆਂ। 1879 ਵਿੱਚ ਸਿੰਘ ਸਭਾ ਲਾਹੌਰ ਹੋਂਦ ਵਿੱਚ ਆਈ ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਅਤੇ ਸਕੱਤਰ ਪ੍ਰੋਫ਼ੈਸਰ ਗੁਰਮੁਖ ਸਿੰਘ ਆਪ ਬਣੇ। ਸਿੰਘ ਸਭਾ ਨੇ ਇਕ ਸਮਾਚਾਰ ਪੱਤਰ, ਖ਼ਾਲਸਾ ਅਖ਼ਬਾਰ ਵੀ ਸ਼ੁਰੂ ਕੀਤੀ ਜਿਸ ਦਾ ਮੰਤਵ ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰਨਾ ਸੀ। ਪ੍ਰੋਫ਼ੈਸਰ ਗੁਰਮੁਖ ਸਿੰਘ ਦਾ ਸਿੱਖ ਧਰਮ ਦੇ ਆਦਰਸ਼ਾਂ ਬਾਰੇ ਸਪੱਸ਼ਟ ਨਜ਼ਰੀਆ ਸੀ। ਉਹ ਸਿੱਖ ਧਰਮ ਨੂੰ ਬਿਪਰਨ ਰੀਤਾਂ ਤੋਂ ਮੁਕਤ ਕਰਕੇ ਗੁਰੂਆਂ ਦੇ ਵਿਰਸੇ ਨਾਲ ਜੋੜਨਾ ਚਾਹੁੰਦੇ ਸਨ। ਉਨ੍ਹਾਂ ਅੰਮ੍ਰਿਤ ਛਕਣ 'ਤੇ ਜ਼ੋਰ ਦਿੱਤਾ ਅਤੇ ਸਿੰਘ ਸਭਾਵਾਂ, ਸਿੱਖ ਪੁਨਰ ਜਾਗ੍ਰਿਤੀ ਦੀਆਂ ਕੇਂਦਰ ਬਣ ਗਈਆਂ। 1883 ਵਿੱਚ ਖ਼ਾਲਸਾ ਦੀਵਾਨ ਨਾਂ ਦੀ ਸੰਸਥਾ ਹੋਂਦ ਵਿੱਚ ਆਈ।
ਖ਼ਾਲਸਾ ਦੀਵਾਨ ਨੇ 1892 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਨਹੀਂ ਰੱਖੀ। ਕਾਲਜ ਕੌਂਸਲ ਸ. ਅਤਰ ਸਿੰਘ ਭਦੌੜ ਅਤੇ ਭਾਈ ਜਵਾਹਰ ਸਿੰਘ ਦੇ ਅਧੀਨ ਕੰਮ ਕਰਦੀ ਸੀ। ਖ਼ਾਲਸਾ ਦੀਵਾਨ ਨੇ ਇਕ ਹੋਰ ਮਹੱਤਵਪੂਰਨ ਕੰਮ ਇਹ ਕੀਤਾ ਕਿ ਇਕ ਅੰਗਰੇਜ਼ ਅਫ਼ਸਰ ਮੈਕਸ ਆਰਥਰ ਮੈਕਾਲਿਫ਼ ਨੂੰ ਸਿੱਖ ਗੁਰੂਆਂ ਦਾ ਇਤਿਹਾਸ ਲਿਖਣ ਲਈ ਪ੍ਰੇਰਨਾ ਦਿੱਤੀ। ਮੈਕਾਲਫ਼ ਸੁਲਝਿਆ ਹੋਇਆ ਬੁੱਧੀਜੀਵੀ ਸੀ। ਉਸ ਨੇ ਆਪਣੇ ਦੋ ਲੇਖਾਂ ਵਿੱਚ ਸਪੱਸ਼ਟ ਕੀਤਾ ਕਿ ਸਿੱਖ ਧਰਮ ਵੱਖਰਾ ਧਰਮ ਹੈ ਅਤੇ ਇਸ ਦੀ ਪਰੰਪਰਾ ਸੂਰਬੀਰਤਾ ਦੀ ਪਰੰਪਰਾ ਹੈ। ਉਸ ਨੇ ਵਿਚਾਰ ਪ੍ਰਗਟ ਕੀਤਾ ਕਿ ਸਿੱਖ ਧਰਮ ਸਰਬ ਵਿਆਪਕ ਹੈ। ਇਹਦੇ ਵਿੱਚ ਬੁੱਤ ਪ੍ਰਸਤੀ ਅਤੇ ਜਾਤ-ਪਾਤਦਾ ਕੋਈ ਸਥਾਨ ਨਹੀਂ। ਨਸ਼ੇ ਕਰਨ ਦੀ ਪੂਰੀ ਤਰ੍ਹਾਂ ਮਨਾਹੀ ਹੈ ਅਤੇ ਸਿੱਖਾਂ ਨੂੰ ਹਿੰਦੂਆਂ ਦੇ ਤੀਰਥ ਅਸਥਾਨਾਂ 'ਤੇ ਜਾ ਕੇ ਇਸ਼ਨਾਨ ਕਰ ਕੇ ਭੁੱਲਾਂ ਬਖ਼ਸ਼ਾਉਣਾ ਵਰਜਿਤ ਹੈ।
ਗਿਆਨੀ ਦਿੱਤ ਸਿੰਘ, ਭਾਈ ਮੋਹਨ ਸਿੰਘ ਵੈਦ, ਬਾਬੂ ਤੇਜਾ ਸਿੰਘ ਅਤੇ ਭਾਈ ਵੀਰ ਸਿੰਘ ਨੇ ਸਿੱਖ ਧਰਮ ਦੀ ਵਿਆਖਿਆ ਕਈ ਲੇਖਾਂ ਵਿੱਚ ਕੀਤੀ। ਖ਼ਾਲਸਾ ਟ੍ਰੈਕਟ ਸੁਸਾਇਟੀ 1894 ਵਿੱਚ ਸਥਾਪਿਤ ਹੋਈ।
30 ਅਕਤੂਬਰ 1902 ਨੂੰ ਚੀਫ਼ ਖ਼ਾਲਸਾ ਦੀਵਾਨ ਹੋਂਦ ਵਿੱਚ ਆਇਆ ਜਿਸ ਦੇ ਪ੍ਰਧਾਨ ਭਾਈ ਸਾਹਿਬ ਅਰਜਨ ਸਿੰਘ ਬਾਗੜੀਆਂ ਅਤੇ ਸਕੱਤਰ ਸੁੰਦਰ ਸਿੰਘ ਮਜੀਠੀਆ ਚੁਣੇ ਗਏ। ਖ਼ਾਲਸਾ ਐਡਵੋਕੇਟ ਅਖ਼ਬਾਰ 1903 ਵਿੱਚ ਸ਼ੁਰੂ ਕੀਤਾ ਗਿਆ। ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਉਦੇਸ਼ ਸਨ : ਸਿੱਖਾਂ ਦਾ ਹਰ ਖੇਤਰ, ਰਾਜਨੀਤਕ, ਸਦਾਚਾਰਕ, ਨੈਤਿਕ ਅਤੇ ਆਰਥਿਕ ਤੌਰ 'ਤੇ ਵਿਕਾਸ, ਗੁਰੂਆਂ ਦੀ ਬਾਣੀ ਦਾ ਪ੍ਰਚਾਰ ਅਤੇ ਅਨਪੜ੍ਹਤਾ ਦੂਰ ਕਰਨੀ। 1905 ਵਿੱਚ ਸਰਦਾਰ ਅਰੂੜ ਮੈਨੇਜਰ, ਹਰਿਮੰਦਰ ਸਾਹਿਬ ਨੇ ਹਿੰਦੂਆਂ ਦੀਆਂ ਮੂਰਤੀਆਂ ਦਰਬਾਰ ਸਾਹਿਬ ਸਮੂਹ ਵਿੱਚੋਂ ਹਟਵਾ ਦਿੱਤੀਆਂ। ਹਿੰਦੂ ਰਸਮਾਂ ਰਿਵਾਜਾਂ ਨੂੰ ਬੰਦ ਕੀਤਾ। ਸਿੰਘ ਸਭਾ ਲਹਿਰ ਨੇ ਸਿੱਖ ਧਰਮ ਨੂੰ ਅਸਲੀ ਰੂਪ ਦੇਣ ਦਾ ਮਹਾਨ ਕਾਰਜ ਨਿਭਾਇਆ।
ਜੇ ਉਦੋਂ ਸਿੰਘ ਸਭਾ ਲਹਿਰ ਦਾ ਜਨਮ ਨਾ ਹੁੰਦਾ ਤਾਂ ਅੱਜ ਕਈ ਵਿਰਲਾ ਹੀ ਸਿੱਖ ਦਿਖਾਈ ਦਿੰਦਾ। ਸਿੱਖ ਧਰਮ ਇੱਕੀਵੀਂ ਸਦੀ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਹ ਸਦੀ ਸਿੱਖਾਂ ਲਈ ਚੁਣੌਤੀਆਂ ਭਰੀ ਹੈ। ਹੁਣ ਸਿੱਖ ਧਰਮ 'ਤੇ ਚਾਰ ਚੁਫੇਰਿਉਂ ਹਮਲੇ ਹੋ ਰਹੇ ਹਨ। ਸਿੱਖਾਂ ਦੀ ਵੱਖਰੀ ਪਛਾਣ ਖ਼ਤਮ ਕਰਨ ਦੇ ਯਤਨ ਹੋ ਰਹੇ ਹਨ। ਸੰਘ ਪਰਿਵਾਰ ਤੇ ਵਿਸੇਸ਼ ਕਰ ਕੇ ਰਾਸ਼ਟਰੀ ਸਵੈਮ ਸੇਵਕ ਸੰਘ ਖੁੱਲ੍ਹੇਆਮ ਪ੍ਰਚਾਰ ਕਰ ਰਿਹਾ ਹੈ ਕਿ ਭਾਰਤ ਵਿੱਚ ਰਹਿਣ ਵਾਲੇ ਸਾਰੇ ਲੋਕ ਸਿੱਖ, ਮੁਸਲਮਾਨ ਅਤੇ ਈਸਾਈ ਹਿੰਦੂ ਹਨ। ਉਨ੍ਹਾਂ ਨੂੰ ਹਿੰਦੂਤਵ ਸਵੀਕਾਰ ਕਰਨਾ ਚਾਹੀਦਾ ਹੈ। ਨਾਨਕਸ਼ਾਹੀ ਕੈਲੰਡਰ ਹਿੰਦੂਆਂ ਤੇ ਸਿੱਖਾਂ 'ਚ ਫੁੱਟ ਪਾਏਗਾ। ਇਸ ਸੰਬੰਧ 'ਚ ਆਰ.ਐਸ.ਐਸ. ਪਟਨਾ ਸਾਹਿਬ ਦੇ ਜਥੇਦਾਰ ਨੂੰ ਵੀ ਵਰਤ ਰਹੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣ ਦਾ ਯਤਨ ਕਰ ਰਹੀ ਹੈ। ਕਾਂਗਰਸ 1984 'ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਢਾਹ ਸਕੀ ਪਰ ਆਰ.ਐਸ.ਐਸ. ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੁਰੀ ਤਰ੍ਹਾਂ ਢਾਹ ਲਗਾ ਰਹੀ ਹੈ। ਇਕ ਪਾਸੇ ਸੰਘ ਪਰਿਵਾਰ ਪੂਰੀ ਤਰ੍ਹਾਂ ਸਿੱਖਾਂ ਦੀ ਹਸਤੀ ਮਿਟਾਉਣ ਲਈ ਸਰਗਰਮ ਹੈ, ਦੂਜੇ ਪਾਸੇ ਸਿੱਖ ਨੌਜਵਾਨ ਪੱਛਮੀ ਸਭਿਆਚਾਰ ਕਬੂਲ ਕਰ ਰਹੇ ਹਨ ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ। ਸਿੱਖ ਨੌਜਵਾਨ ਹਜ਼ਾਰਾਂ ਦੀ ਗਿਣਤੀ ਵਿੱਚ ਪਤਿਤ ਹੋ ਰਹੇ ਹਨ। ਉਹ ਨਸ਼ੇ ਕਰਦੇ ਹਨ ਅਤੇ ਆਪਣੇ ਮਹਾਨ ਗੁਰੂਆਂ ਨੂੰ ਮੁਕੰਮਲ ਤੌਰ 'ਤੇ ਭੁੱਲ ਚੁੱਕੇ ਹਨ। ਇਸ ਸਥਿਤੀ ਨੂੰ ਦੇਖਦਿਆ ਸਿੱਖ ਕੌਮ ਦਾ ਭਵਿੱਖ ਧੁੰਦਲਾ ਜਾਪਦਾ ਹੈ। ਅੱਜ ਇਸ ਯੁੱਗ ਦੌਰਾਨ ਹਰੇਕ ਕੌਮ ਸੋਚ ਰਹੀ ਹੈ ਕਿ ਉਹ ਆਪਣੀ ਕੌਮ ਦਾ ਵਿਕਾਸ ਕਿਵੇਂ ਕਰੇ? ਪਰ ਸਿੱਖ ਸੋਚ ਰਹੇ ਹਨ ਕਿ ਆਪਣੀ ਕੌਮ ਨੂੰ ਕਿਵੇਂ ਬਚਾਇਅ ਜਾਵੇ। ਇਸ ਗੰਭੀਰ ਸਥਿਤੀ 'ਚੋਂ ਨਿਕਲਣ ਲਈ ਲੋੜ ਹੈ ਇਕ ਨਵੀਂ ਸਿੰਘ ਸਭਾ ਲਹਿਰ ਚਲਾਈ ਜਾਵੇ ਅਤੇ ਪ੍ਰੋਫ਼ੈਸਰ ਗੁਰਮੁਖ ਸਿੰਘ, ਠਾਕਰ ਸਿੰਘ ਸੰਧਾਵਾਲੀਆ, ਭਾਈ ਜਵਾਹਰ ਸਿੰਘ ਅਤੇ ਭਾਈ ਵੀਰ ਸਿੰਘ ਵਰਗੀਆਂ ਮਹਾਨ ਸ਼ਖ਼ਸੀਅਤਾਂ ਪੈਦਾ ਕੀਤੀਆਂ ਜਾਣ ਜੋ ਸਿੱਖ ਧਰਮ ਨੂੰ ਗੰਭੀਰ ਸੰਕਟ ਵਿੱਚੋਂ ਕੱਢ ਸਕਣ।
ਅੱਜ ਪੰਜਾਬ 'ਚ ਰਾਜਨੀਤਕ ਜਥੇਬੰਦੀ ਦੀ ਲੋੜ ਨਹੀਂ, ਬਲਕਿ ਸਿੱਖ ਜਾਗ੍ਰਿਤੀ ਲਹਿਰ ਚਲਾਉਣ ਵਾਲੀ ਜਥੇਬੰਦੀ ਦੀ ਲੋੜ ਹੈ ਜੋ ਰਾਜਨੀਤੀ ਉੱਪਰ ਧਰਮ ਦਾ ਕੁੰਡਾ ਰੱਖ ਸਕੇ, ਗਰੀਬਾਂ, ਦਲਿਤਾਂ ਨੂੰ ਸਿੱਖੀ ਨਾਲ ਜੋੜ ਸਕੇ। ਇਸ ਸੰਬੰਧੀ ਪੰਜਾਬ 'ਚ ਮੈਡੀਕਲ ਅਤੇ ਵਿੱਦਿਅਕ ਸਹੂਲਤਾਂ ਰਾਹੀਂ ਕਾਰ ਸੇਵਾ ਦੀ ਅਤਿਅੰਤ ਲੋੜ ਹੈ ਜੋ ਗਰੀਬਾਂ ਦੇ ਘਰਾਂ ਤੱਕ ਪਹੁੰਚਾਈ ਜਾ ਸਕੇ ਅਤੇ ਸ਼ਬਦ ਗੁਰੂ ਦਾ ਲੰਗਰ ਵੀ ਉਨ੍ਹਾਂ 'ਚ ਵੰਡਿਆ ਜਾ ਸਕੇ। ਟੀ.ਵੀ ਦਾ ਅੱਜ ਦੇ ਯੁੱਗ ਵਿੱਚ ਮਹੱਤਵਪੂਰਨ ਸਥਾਨ ਹੈ। ਸਿੱਖਾਂ ਨੂੰ ਚਾਹੀਦਾ ਹੈ ਕਿ 'ਖਾਲਸਾ ਟੀ.ਵੀ.' ਚੈਨਲ ਸ਼ੁਰੂ ਕਰ ਕੇ ਨਿਰੋਲ ਸਿੱਖੀ ਦੇ ਪ੍ਰਚਾਰ ਲਈ ਵਰਤਿਆ ਜਾਵੇ। ਇਕ ਵਾਰੀ ਅਸੀਂ ਇਸ ਸਮੇਂ ਤੋਂ ਖੁੰਝ ਗਏ ਤਾਂ ਸਾਡਾ ਹਸ਼ਰ ਬਹੁਤ ਮਾੜਾ ਹੋਵੇਗਾ, ਕਿਉਂਕਿ ਗੁਰੂ ਦਾ ਬਚਨ ਹੈ ਜੇ ਖ਼ਾਲਸਾ ਬਿਪਰਨ ਰੀਤਾਂ 'ਚ ਗ੍ਰਸਿਆ ਗਿਆ ਤਾਂ ਉਹ ਉਸ ਦਾ ਪ੍ਰਤੀਤ ਨਹੀਂ ਕਰਨਗੇ।



 ਧਰਮਰਾਜ, ਭਵਸਾਗਰ, ਕਰਮ-ਕਾਂਡ 'ਚੋਂ ਨਿੱਕਲ ਕੇ ਗੁਰਬਾਣੀ ਦੇ ਲੜ ਲੱਗੋ
                                                               ਪ੍ਰੋ. ਬਲਵਿੰਦਰਪਾਲ ਸਿੰਘ


ਅੱਜਕੱਲ੍ਹ ਸਿੱਖ ਕੌਮ ਦੇ ਚਿੰਤਕ, ਗੰ੍ਰਥੀ, ਰਾਗੀ, ਸਾਧ-ਸੰਤ, ਬਹੁਗਿਣਤੀ 'ਚ ਗੁਰਬਾਣੀ ਦੀ ਬ੍ਰਾਹਮਣਵਾਦੀ ਵਿਆਖਿਆ ਕਰ ਰਹੇ ਹਨ, ਜਿਸ ਕਰਕੇ ਸਿੱਖ ਕੌਮ ਦੀ ਬਾਕੀ ਧਰਮਾਂ ਤੋਂ ਵੱਖਰੀ ਹੋਂਦ ਸਥਾਪਤ ਨਹੀਂ ਹੋ ਰਹੀ ਅਤੇ ਨਾ ਹੀ ਗੁਰੂਆਂ ਦੀ ਸੋਚ ਅਨੁਸਾਰ ਸਿੱਖ ਕੌਮ ਦਾ ਵਿਕਾਸ ਹੋ ਰਿਹਾ ਹੈ ਤੇ ਨਾ ਹੀ ਗੁਰਬਾਣੀ ਸੇਧਿਤ ਸਮਾਜ ਸਥਾਪਤ ਹੋ ਰਿਹਾ ਹੈ। ਸਮੁੱਚੀ ਸਮੱਸਿਆ ਗਿਆਨ ਦੀ ਹੈ। ਗਿਆਨ ਤੋਂ ਬਿਨਾਂ, ਸੋਝੀ ਤੋਂ ਬਿਨਾਂ, ਸੋਝੀ ਦੇ ਕਪਾਟ ਖੁੱਲ੍ਹੇ ਬਿਨਾਂ ਨਾ ਤਾਂ ਗੁਰੂਆਂ ਦੇ ਨਜ਼ਰੀਏ ਦਾ ਗਿਆਨ ਹੋ ਸਕਦਾ ਹੈ ਤੇ ਨਾ ਹੀ ਮਨੋਰਥ ਦਾ। ਹੁਣ ਤੱਕ ਜੋ ਗੁਰਬਾਣੀ ਰਾਹੀਂ ਸਾਡੇ ਚਿੰਤਕਾਂ, ਸਾਧ-ਸੰਤਾਂ, ਗਿਆਨੀਆਂ, ਗੰ੍ਰਥੀਆਂ ਤੇ ਰਾਗੀਆਂ ਨੇ ਗਿਆਨ ਦਿੱਤਾ ਹੈ, ਉਸ ਦਾ ਮੁੱਖ ਆਧਾਰ ਚੰਗੇ ਸਮਾਜ ਦੀ ਸਿਰਜਣਾ, ਵਹਿਮਾਂ-ਭਰਮਾਂ, ਜਾਤ-ਪਾਤ, ਕਰਮ-ਕਾਂਡਾਂ ਤੋਂ ਮੁਕਤੀ ਨਹੀਂ ਰਿਹਾ, ਸਿਰਫ਼ ਜੱਪ, ਤੱਪ, ਰੱਬ ਦੀ ਪ੍ਰਾਪਤੀ, ਆਤਮਾ, ਸਵਰਗ-ਨਰਕ, ਧਰਮਰਾਜ, ਦੇਵੀ-ਦੇਵਤਿਆਂ ਦੀਆਂ ਮਿਥਕ ਕਥਾਵਾਂ ਤੱਕ ਸੀਮਤ ਰਿਹਾ ਹੈ। ਗੁਰਬਾਣੀ ਦੇ ਹਰੇਕ ਸੰਕਲਪ ਦੀ ਵਿਆਖਿਆ ਦਾ ਵੇਦਾਂਤੀਕਰਨ ਕਰ ਦਿੱਤਾ ਗਿਆ ਹੈ।
ਸੁਆਲ ਤਾਂ ਇਹ ਹੈ ਕਿ ਜੋ ਗੁਰੂ ਗੰ੍ਰਥ ਸਾਹਿਬ ਕਹਿੰਦੇ ਹਨ, ਉਸ ਨੂੰ ਅਸੀਂ ਸਮਝੀਏ ਕਿਉਂ ਨਾ? ਸਾਡਾ ਮਸਲਾ ਸ਼ਬਦ ਗੁਰੂ ਦੇ ਗਿਆਨ ਨੂੰ ਸਮਝਣ ਦਾ ਹੈ ਅਤੇ ਆਪਣੇ ਜੀਵਨ ਵਿੱਚ ਵਰਤਾਉਣ ਦਾ ਹੈ। ਗੁਰਬਾਣੀ ਨੇ ਤਾਂ ਅਧਰਮ, ਮਨਮੁਖੀ ਸੋਚ ਦੇ ਬਖੀਏ ਉਧੇੜੇ ਹਨ, ਜਿਨ੍ਹਾਂ ਵਿਆਖਿਆਕਾਰਾਂ ਨੇ ਅਧਰਮ ਦੀ ਗੱਲ ਜੋ ਗੁਰਬਾਣੀ ਦੇ ਹਰ ਸ਼ਬਦ ਵਿੱਚ ਦਰਜ ਹੈ ਤੇ ਸੁਚੇਤ ਕਰਨ ਦੀ ਗੱਲ ਹੈ, ਨੂੰ ਲੁਕਾਇਆ ਹੈ, ਸਮਾਜ ਸਾਹਮਣੇ ਪ੍ਰਗਟ ਨਹੀਂ ਹੋਣ ਦਿੱਤਾ, ਉਹ ਲੋਕ, ਚਿੰਤਕ, ਸਾਧ-ਸੰਤ ਸਭ ਮਨੁੱਖਤਾ ਦੇ ਦੋਖੀ ਹਨ ਅਤੇ ਗੁਰੂ ਨੂੰ ਬੇਦਾਵਾ ਦੇ ਚੁੱਕੇ ਹਨ। ਲੋੜ ਤਾਂ ਉਨ੍ਹਾਂ ਨੂੰ ਇਸ ਭਵਜਲ ਫੇਰੇ ਤੋਂ ਬਚਣ ਦੀ ਹੈ, ਜੀਵਨ ਮੁਕਤ ਹੋਣ ਦੀ ਹੈ। ਜੀਵਨ ਮੁਕਤੀ ਤਾਂ 'ਸ਼ਬਦ ਗੁਰੂ' ਦੇ ਲੜ ਲੱਗਣ ਤੇ ਉਸ ਦੇ ਅਮਲ ਨੂੰ ਅਪਨਾਉਣ ਨਾਲ ਹੋਣੀ ਹੈ;
ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ।          
(ਗੁਰੂ ਗੰ੍ਰਥ ਸਾਹਿਬ, ਪੰਨਾ 942)
ਗੁਰਬਾਣੀ ਦਾ ਰੱਬ ਸੱਚਖੰਡ ਵਾਸੀ ਹੈ। ਦੇਵੀ-ਦੇਵਤਿਆਂ, ਨਰਕ-ਸਵਰਗ, ਅਵਤਾਰ, ਬੈਕੁੰਠ, ਕਰਮ-ਕਾਂਡ ਨਾਲ ਉਸ ਦਾ ਕੋਈ ਰਿਸ਼ਤਾ ਨਹੀਂ। ਗੁਰਬਾਣੀ ਦਾ ਰੱਬ ਹਰ ਪ੍ਰਕਾਰ ਦੇ ਛੱਲ, ਕਪਟ ਤੇ ਧੋਖਾਧੜੀ ਤੋਂ ਰਹਿਤ ਹੈ ਅਤੇ ਮਨੁੱਖ ਨੂੰ ਇਸ ਵਿਰੁੱਧ ਡੱਟਣ ਦੀ ਪ੍ਰੇਰਣਾ ਦਿੰਦਾ ਹੈ, ਪਰ ਇਹ ਗਿਆਨ ਸਾਨੂੰ ਸ਼ਬਦ ਗੁਰੂ ਸ੍ਰੀ ਗੁਰੂ ਗੰ੍ਰਥ ਸਾਹਿਬ ਰਾਹੀਂ ਹੀ ਪ੍ਰਾਪਤ ਹੁੰਦਾ ਹੈ। ਮਸਲਾ ਮਾਨਸ ਕੀ ਜਾਤ ਨੂੰ ਇੱਕ ਬਣਾਉਣ ਦਾ ਹੈ, ਗੁਰਬਾਣੀ ਦੀ ਸੋਝੀ ਨੂੰ ਪ੍ਰਗਟਾਉਣ ਦਾ ਹੈ, ਤਾਂ ਜੋ ਵਿਆਨਾ ਕਾਂਡ ਨਾ ਹੋਣ। ਗੁਰਬਾਣੀ ਦੇ ਭਗਤਾਂ, ਸਿੱਖਾਂ ਤੇ ਦਲਿਤਾਂ ਦੀਆਂ ਗਲਵੱਕੜੀਆਂ ਪਈਆਂ ਰਹਿਣ ਅਤੇ ਸਿੱਖ ਗੁਰਬਾਣੀ ਦੇ ਮਾਡਲ ਨਜ਼ਰ ਆਉਣ।
ਦੁੱਖ ਇਸ ਗੱਲ ਦਾ ਹੈ ਕਿ ਗੁਰਮਤਿ ਨੂੰ ਪ੍ਰਸਾਰਨ ਵਾਲਾ ਸਿੱਖ ਸਮਾਜ ਬ੍ਰਾਹਮਣੀ ਧਰਮ ਕਰਮ ਦੀ ਸ਼ਕਲ ਅਖ਼ਤਿਆਰ ਕਰਦਾ ਜਾ ਰਿਹਾ ਹੈ। ਇਸ ਕੰਮ ਪਿੱਛੇ ਆਰ ਐਸ ਐਸ ਤੇ ਗੁਰਮਤਿ ਵਿਰੋਧੀ ਸ਼ਕਤੀਆਂ, ਪਖੰਡੀ ਸਾਧ-ਸੰਤ, ਗੁਰੂ-ਡੰਮੀ, ਡੇਰੇਦਾਰ, ਭਾਰਤੀ ਟੀਵੀ ਚੈਨਲ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ। ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸੰਤ ਸਮਾਜ, ਪੰਥਕ ਸੰਸਥਾਵਾਂ ਹਾਲੇ ਤੱਕ ਇਸ ਚੱਕਰਵਿਊ ਨੂੰ ਨਹੀਂ ਤੋੜ ਸਕੀਆਂ, ਇਹੀ ਸਿੱਖ ਸਮਾਜ ਦੇ ਖੁਆਰ ਹੋਣ ਦਾ ਕਾਰਨ ਹੈ। ਜਦੋਂ ਗੁਰਮਤਿ ਦੀ ਵਿਆਖਿਆ ਸਹੀ ਪੱਖੋਂ ਸਮਾਜ ਤੱਕ ਨਾ ਪਹੁੰਚੇ, ਤਾਂ ਸਮਾਜ ਦਾ ਦਿਸ਼ਾਹੀਣ ਹੋਣਾ ਤੈਅ ਹੈ। ਇਸੇ ਕਾਰਨ ਸਿੱਖ ਕੌਮ ਦਿਸ਼ਾਹੀਣ ਹੋਈ ਪਈ ਹੈ। ਜੇਕਰ ਗੁਰਬਾਣੀ ਦੀ ਵਿਆਖਿਆ ਸਾਡੇ ਗੰ੍ਰਥੀਆਂ, ਸਾਡੇ ਸੰਤਾਂ, ਰਾਗੀਆਂ ਨੇ ਭਾਈ ਚਤਰ ਸਿੰਘ ਜੀਵਨ ਸਿੰਘ ਵਰਗੇ ਪ੍ਰਕਾਸ਼ਕਾਂ ਦੀਆਂ ਅੰਧ-ਵਿਸ਼ਵਾਸੀ, ਗੁਰਮਤਿ ਵਿਰੋਧੀ ਪੁਸਤਕਾਂ, ਭਾਈ ਬਾਲੇ ਦੀ ਜਨਮ ਸਾਖੀ ਪੜ੍ਹ ਕੇ ਅਤੇ ਵੇਦਾਂਤਿਕ ਦ੍ਰਿਸ਼ਟੀਕੋਣ ਰਾਹੀਂ ਕਰਨੀ ਹੈ, ਤਾਂ ਸਿੱਖ ਧਰਮ ਵਿੱਚ ਕਰਮ-ਕਾਂਡ, ਅੰਧ-ਵਿਸ਼ਵਾਸ ਪੱਸਰਨੇ ਤੈਅ ਹਨ। ਪ੍ਰੋ. ਸਾਹਿਬ ਸਿੰਘ ਤੋਂ ਬਾਅਦ ਗੁਰਬਾਣੀ ਦੇ ਟੀਕੇ, ਵਿਆਖਿਆ ਦਾ ਕਾਰਜ ਹੀ ਨਹੀਂ ਹੋਇਆ ਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਇਸ ਸੰਬੰਧੀ ਦਿਲਚਸਪੀ ਲਈ ਹੈ। ਇਸੇ ਲਈ ਗੁਰਮਤਿ ਵਿਰੋਧੀ ਪ੍ਰਕਾਸ਼ਕ ਇਹੋ ਜਿਹੀਆਂ ਵਿਆਖਿਆ ਵਾਲੇ ਗੰ੍ਰਥ ਛਾਪ ਰਹੇ ਹਨ, ਜਿਸ ਦਾ ਗੁਰਮਤਿ ਨਾਲ ਨੇੜਲਾ ਰਿਸ਼ਤਾ ਹੀ ਨਹੀਂ।
ਜਿੱਥੋਂ ਤੱਕ ਗੁਰਬਾਣੀ ਨੂੰ ਮੈਂ ਸਮਝਿਆ ਹੈ, ਉਸ ਅਨੁਸਾਰ ਸਰੀਰ ਧਰਮ ਹੈ ਤੇ ਮਨ ਇਸ ਦਾ ਕਰਮ ਖੇਤਰ ਹੈ। ਸਰੀਰ ਦੀ ਹਰ ਕਿਰਿਆ ਮਨ ਵਿੱਚੋਂ ਉਤਪੰਨ ਹੁੰਦੀ ਹੈ। ਮਨ ਹੀ ਮਨੁੱਖੀ ਚੇਤਨਤਾ ਦਾ ਕੇਂਦਰ ਹੈ। ਗੁਰਬਾਣੀ ਵਿੱਚ ਸੰਤ ਕਬੀਰ ਮਹਾਰਾਜ ਨੇ ਮਨੁੱਖ ਨੂੰ ਸਪੱਸ਼ਟ ਕਿਹਾ ਹੈ,
ਇਸ ਮਨ ਕਉ ਨਹੀ ਆਵਨ ਜਾਨਾ।
ਜਿਸ ਦਾ ਭਰਮੁ ਗਇਆ
ਤਿਨੁ ਸਾਚੁ ਪਛਾਨਾ।
(ਗੁਰੂ ਗੰ੍ਰਥ ਸਾਹਿਬ, ਪੰਨਾ 330)
ਸੱਚ ਦੀ ਸਮਝ ਉਸ ਨੂੰ ਪੈਂਦੀ ਹੈ, ਜੋ ਭਰਮਾਂ ਤੋਂ ਮੁਕਤ ਹੋ ਜਾਵੇ। ਭਰਮ ਇਹੀ ਹੈ, ਜੋ ਉਸ ਨੂੰ ਸੱਚ ਕਰਕੇ ਮੰਨਦੇ ਹਨ ਕਿ ਮੰਦਾ ਚੰਗਾ ਸਰੀਰ ਜੋ ਕਰਦਾ ਹੈ, ਉਸ ਦੀ ਸਜ਼ਾ ਆਤਮਾ ਭੁਗਤਦੀ ਹੈ, ਕਿਉਂਕਿ ਸਰੀਰ ਮਰਦਾ ਹੈ, ਆਤਮਾ ਅਮਰ ਹੈ। ਇਸ ਸੰਸਾਰ ਵਿੱਚ ਆ ਕੇ ਆਤਮਾ ਪਰਮਾਤਮਾ ਦੀ ਖੋਜ ਦਾ ਪਰਮੋ ਧਰਮ ਕਰਦੀ ਹੈ? ਪਰਮੋ ਧਰਮ ਕੀ ਹੈ? ਜੋ ਬ੍ਰਾਹਮਣੀ ਕਰਮ-ਕਾਂਡ ਹਨ, ਜਿਸ ਨੂੰ ਬ੍ਰਾਹਮਣ ਦੇਵਤਾ ਬਣ ਕੇ ਸਮਾਜ ਨੂੰ ਅਗਵਾਈ ਦਿੰਦਾ ਹੈ। ਉਸ ਧਰਮ-ਕਰਮ ਦੇ ਆਧਾਰ 'ਤੇ ਧਰਮਰਾਜ ਆਤਮਾ ਦੇ ਨਰਕ-ਸਵਰਗ ਜਾਂ ਬੈਕੁੰਠ ਵਿੱਚ ਜਾਣ ਦਾ ਫ਼ੈਸਲਾ ਕਰਦਾ ਹੈ ਜਾਂ ਜੂਨੀ ਵਿੱਚ ਪਾਉਂਦਾ ਹੈ। ਇਹ ਆਤਮਾ ਚੁਰਾਸੀ ਲੱਖ ਜੂਨਾਂ ਦੇ ਚੱਕਰ ਵਿੱਚ ਭਟਕਦੀ ਹੈ। ਇਹ ਸਭ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ, ਪਰ ਅਸੀਂ ਸ਼ਾਸਤਰਾਂ ਦੀ ਫਿਲਾਸਫ਼ੀ, ਵਿਚਾਰਧਾਰਾ ਨੂੰ ਗੁਰਬਾਣੀ 'ਤੇ ਥੋਪ ਰਹੇ ਹਾਂ। ਮਨ ਦੀ ਅੰਤਿਮ ਅਵਸਥਾ 'ਸੱਚਖੰਡ' ਨੂੰ ਵੀ ਸਵਰਗ, ਨਰਕ, ਬੈਕੁੰਠ ਵਰਗਾ ਸਥਾਪਤ ਕਰ ਰਹੇ ਹਾਂ। ਇਹੋ ਜਿਹੇ ਭਰਮਾਂ 'ਚ ਵੀ ਫਸੇ ਹਾਂ ਕਿ ਮਨੁੱਖ ਦਾ ਸਥੂਲ ਤੇ ਸੂਖਮ ਸਰੀਰ ਹੈ, ਪਰ  ਗੁਰਮਤਿ ਕਿਸੇ ਵੀ ਅਜਿਹੇ ਸੂਖਮ ਸਰੀਰ 'ਚ ਵਿਸ਼ਵਾਸ ਨਹੀਂ ਰੱਖਦੀ। ਸੂਖਮ ਸਰੀਰ ਤਾਂ ਗਰੁੜ ਪੁਰਾਣ ਅਥਵਾ ਬਿਪਰਨੀ ਵਿਚਾਰਧਾਰਾ ਦੀ ਦੇਣ ਹੈ, ਜਿੱਥੇ ਜੀਵ ਨੂੰ ਵੀ ਪ੍ਰਭੂ ਦੀ ਤਰ੍ਹਾਂ ਅਨਾਦੀ ਮੰਨਿਆ ਹੈ, ਪਰ ਗੁਰਮਤਿ ਅਨੁਸਾਰ ਅਨਾਦੀ ਤੇ ਸਦੀਵੀ ਕੇਵਲ ਅਕਾਲ ਪੁਰਖ ਹੈ, ਬਾਕੀ ਸਭ ਨਾਸ਼ਵਾਨ ਹੈ। ਵੇਦਾਂਤਕ ਵਿਚਾਰਧਾਰਾ ਅਨੁਸਾਰ ਜੀਵ ਵੀ ਅਨਾਦੀ ਹੈ, ਇਸ ਲਈ ਮਰਨੋਂ ਬਾਅਦ ਵੀ ਸਰੀਰ ਮੁੱਕਦਾ ਨਹੀਂ। ਵੇਦਾਂ ਨੇ ਇਸ ਸਮੱਸਿਆ ਦਾ ਹੱਲ ਜੀਵ ਦੇ ਕਰਮਾਂ ਅਨੁਸਾਰ ਉਨ੍ਹਾਂ ਲਈ ਸੁੱਖਦਾਇਕ ਸਵਰਗ ਤੇ ਦੁੱਖਦਾਇਕ (ਨਰਕ) ਆਦਿ ਟਿਕਾਣੇ ਨਿਸ਼ਚਿਤ ਕੀਤੇ ਹਨ। ਉੱਤਮ ਪੁਰਸ਼ਾਂ ਲਈ ਸ਼ਿਵ ਲੋਕ, ਬ੍ਰਹਮ ਲੋਕ, ਇੰਦਰਪੁਰੀ ਤੇ ਸਵਰਗ ਆਦਿ ਕਲਪੇ ਗਏ ਹਨ ਅਤੇ ਮੰਦ ਕਰਮੀਆਂ ਲਈ ਨਰਕ ਤੇ ਕੁੰਭੀ ਨਰਕ ਚਿਤਵੇ ਗਏ ਹਨ। ਜੋ ਲੋਕ ਬ੍ਰਾਹਮਣ ਦੇ ਕਹਿਣੇ ਵਿੱਚ ਨਹੀਂ, ਕਰਮ-ਕਾਂਡ ਨਹੀਂ ਕਰਦੇ, ਉਨ੍ਹਾਂ ਲਈ ਨਰਕ ਹੀ ਨਿਸ਼ਚਿਤ ਹਨ। ਵੇਦਾਂਤ, ਉਪਨਿਸ਼ਦਾਂ, ਗੀਤਾ ਵਿੱਚ ਕਰਮ-ਕਾਂਡ ਫਿਲਾਸਫੀ ਤੇ ਕਰਮ-ਕਾਂਡ ਹੈ, ਜਿਸ ਅਨੁਸਾਰ ਜੀਵ ਨੂੰ ਚੰਗੇ ਮੰਦੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਉਸ ਦੀਆਂ ਵਾਸ਼ਨਾਵਾਂ ਤੇ ਕਰਮਾਂ ਅਨੁਸਾਰ ਉਸ ਦੇ ਅਗਲੇ ਜਨਮ ਦਾ ਨਿਰਨਾ ਮੰਨਿਆ ਗਿਆ ਹੈ ਅਤੇ ਨਵੇਂ ਜਨਮ ਨੂੰ ਪਿਛਲੇ ਕਰਮਾਂ ਦਾ ਆਧਾਰ ਕਲਪਿਆ। ਇਸੇ ਸਿਧਾਂਤ ਨੇ ਆਵਾਗਵਨ ਤੇ ਚੁਰਾਸੀ ਲੱਖ ਜੂਨਾਂ ਨੂੰ ਜਨਮ ਦਿੱਤਾ ਹੈ। ਮਰਨ ਉਪਰੰਤ ਸਰੀਰ ਨਾਲੋਂ ਜੀਵਾਤਮਾ ਅਲੱਗ ਹੋ ਜਾਂਦੀ ਹੈ। ਜੀਵਾਤਮਾ ਦੇ ਨਾਲ ਸੂਖਮ ਸਰੀਰ ਦੇ ਰੂਪ ਅੰਤਹਕਰਨ (ਮਨ, ਬੁੱਧੀ, ਚਿਤ ਤੇ ਅਹੰਕਾਰ) ਉਸ ਦੇ ਨਾਲ ਰਹਿੰਦਾ ਹੈ, ਜੋ ਇਸ ਨੂੰ ਵੱਖ-ਵੱਖ ਜਨਮਾਂ ਲਈ ਪ੍ਰੇਰਦਾ ਅਤੇ ਜਨਮ-ਮਰਨ ਦਾ ਕਾਰਨ ਬਣਦਾ ਹੈ। ਨਵੀਂ ਜੂਨ ਅਥਵਾ ਜਨਮ ਦਾ ਨਿਰਣਾ ਧਰਮਰਾਜ ਕਰਦਾ ਹੈ, ਜਦੋਂ ਜੀਵ ਸਰੀਰ ਨੂੰ ਤਿਆਗਦਾ ਹੈ, ਤਾਂ ਉਸ ਨੂੰ ਧਰਮਰਾਜ ਕੋਲ ਹਾਜ਼ਿਰ ਹੋਣਾ ਪੈਂਦਾ ਹੈ, ਜੋ ਇਸ ਦੇ ਪਿਛਲੇ ਜਨਮ ਦਾ ਲੇਖਾ ਕਰਦਾ ਹੈ ਤੇ ਇਸ ਦੇ ਕਰਮ ਅਨੁਸਾਰ ਇਸ ਨੂੰ ਨਵੀਂ ਜੂਨ ਵਿੱਚ ਭੇਜਦਾ ਹੈ।
ਜਦ ਕਿ ਗੁਰਬਾਣੀ ਇਸ ਵਿਚਾਰਧਾਰਾ ਨੂੰ ਮਾਨਤਾ ਹੀ ਨਹੀਂ ਦਿੰਦੀ। ਉਹ ਅਜਿਹੇ ਸੰਸਕਾਰਾਂ ਨੂੰ ਅਪਨਾਉਣਾ ਜਨਮ ਗੁਆਉਣਾ ਸਮਝਦੀ ਹੈ।
ਮਾਨਸ ਜਨਮੁ ਅਮੋਲਕੁ ਪਾਇਓ।
ਬਿਰਥਾ ਕਾਹਿ ਗਵਾਵਉ।
(ਗੁਰੂ ਗੰ੍ਰਥ ਸਾਹਿਬ, ਪੰਨਾ 219)
ਦਰਅਸਲ ਗੁਰਮਤਿ ਅਨੁਸਾਰ ਜੀਵਨ ਮਰਨ ਦਾ ਚੱਕਰ ਹੀ ਨਹੀਂ ਹੈ। ਜੇ ਜੀਵਨ ਮਰਨ ਦੇ ਭਵਜਲ ਵਿੱਚ ਫਸੇ ਰਹਿੰਦੇ ਹਨ, ਉਹ ਜੀਵਨ ਮੁਕਤ ਨਹੀਂ ਹੋ ਸਕਦੇ। ਉਹ ਕਰਮ-ਕਾਂਡਾਂ ਤੇ ਭਵਜਲ ਵਿੱਚ ਫਸੇ ਰਹਿੰਦੇ ਹਨ, ਸਵਰਗ-ਨਰਕ ਦੇ ਚੱਕਰ ਵਿੱਚ ਉਲਝੇ ਰਹਿੰਦੇ ਹਨ, ਧਰਮਰਾਜ, ਯਮਰਾਜ ਅਤੇ ਮੌਤ ਦਾ ਡਰ ਉਨ੍ਹਾਂ ਨੂੰ ਸਤਾਉਂਦਾ ਰਹਿੰਦਾ ਹੈ। ਗੁਰਬਾਣੀ ਮਨੁੱਖ ਨੂੰ ਇਸ ਭਵਜਲ ਤੋਂ ਮੁਕਤ ਹੋਣ ਲਈ ਕਿਹਾ ਹੈ। ਗੁਰਬਾਣੀ ਅਨੁਸਾਰ ਸ਼ਾਸਤਰ ਸਿੰਮ੍ਰਿਤ ਭਰਮ ਵਿੱਚ ਹਨ, ਉਨ੍ਹਾਂ ਨੂੰ ਅਕਾਲ ਪੁਰਖ ਦੀ ਪਛਾਣ ਨਹੀਂ, ਕਿਉਂਕਿ ਉਹ ਪੁੰਨ-ਪਾਪ, ਕਰਮ-ਕਾਂਡਾਂ ਦੀ ਪ੍ਰਕਿਰਿਆ ਵਿੱਚ ਰੁੱਝੇ ਰਹਿੰਦੇ ਹਨ;
ਸਿਮ੍ਰਿਤਿ ਸਾਸਤ ਅੰਤ ਨ ਜਾਵੈ£
ਮੂਰਖੁ ਅੰਧਾ ਤਤੁ ਨ ਪਛਾਣੈ£
ਆਪੇ ਕਰੇ ਕਰਾਏ ਕਰਤਾ£
ਆਪੇ ਭਰਮਿ ਭੁਲਾਇਦਾ£
(ਗੁਰੂ ਗੰ੍ਰਥ ਸਾਹਿਬ, ਪੰਨਾ 1061)
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ£
ਤਤੈ ਸਾਰ ਨ ਜਾਣੀ£
ਤਤੈ ਸਾਰ ਨ ਜਾਣੀ ਗੁਰੂ ਬਾਝਹੁ
ਤਤੈ ਸਾਰ ਨ ਜਾਣੀ£
(ਗੁਰੂ ਗੰ੍ਰਥ ਸਾਹਿਬ, ਪੰਨਾ 920)
ਮਹਾਤਮਾ ਬੁੱਧ ਨੇ ਇਸ ਭਵਜਲ ਤੋਂ ਮੁਕਤ ਹੋਣ ਦਾ ਅਸ਼ਟਾਂਗ ਮਾਰਗ ਦੱਸਿਆ ਹੈ, ਠੀਕ ਬਚਨ, ਠੀਕ ਧਿਆਨ, ਠੀਕ ਕਰਮ, ਠੀਕ ਉਪਰਾਲਾ, ਠੀਕ ਵਿਚਾਰ, ਠੀਕ ਉਪਜੀਵਕਾ, ਠੀਕ ਸੰਕਲਪ। ਇਹ ਸਭ ਵਿਚਾਰ ਗੁਰਮਤਿ ਨਾਲ ਮੇਲ ਖਾਂਦੇ ਹਨ। ਇਹ ਗੱਲ ਜਾਣ ਲੈਣੀ ਜ਼ਰੂਰੀ ਹੈ ਕਿ ਸਵਰਗ, ਨਰਕ, ਕਰਮ-ਕਾਂਡ, ਧਰਮਰਾਜ, ਯਮਰਾਜ ਅਕਾਲ ਪੁਰਖ ਦੀ ਸਿਰਜਣਾ ਨਹੀਂ, ਬਿਪਰਨੀ ਸ਼ੈਤਾਨ ਲੋਕਾਂ ਦੀ ਕਾਢ ਹਨ, ਤਾਂ ਜੋ ਲੋਕਾਈ ਨੂੰ ਡਰਾ ਕੇ ਠੱਗਿਆ ਜਾਵੇ, ਗ਼ਰੀਬਾਂ ਦਾ ਸ਼ੋਸ਼ਣ ਕੀਤਾ ਜਾ ਸਕੇ ਤੇ ਸਮਾਜ ਨੂੰ ਜਾਤਾਂ 'ਚ ਵੰਡ ਕੇ ਆਪਣੀ ਪ੍ਰਭੂਸੱਤਾ ਕਾਇਮ ਰੱਖੀ ਜਾ ਸਕੇ। ਇਹੀ ਮਨੁੱਖ ਦੇ ਬੰਧਨ ਦਾ ਕਾਰਨ ਹਨ। ਗੁਰਬਾਣੀ ਇਨ੍ਹਾਂ ਬੰਧਨਾਂ ਤੋਂ ਮੁਕਤ ਹੋਣ 'ਤੇ ਤੋੜਨ ਦੀ ਗੱਲ ਆਖਦੀ ਹੈ,
ਕਿਵ ਸਚਿਆਰਾ ਹੋਈਐ
ਕਿਵ ਕੂੜੈ ਤੂਟੇ ਪਾਲਿ
ਹੁਕਮਿ ਰਜਾਈ ਚਲਣਾ
ਨਾਨਕ ਲਿਖਿਆ ਨਾਲਿ।
ਲੋੜ ਤਾਂ ਗੁਰੂ ਦੇ ਹੁਕਮ ਅਨੁਸਾਰ ਚੱਲਣ ਦੀ ਹੈ, ਤਾਂ ਹੀ ਸਵਰਗ, ਨਰਕ, ਕਰਮ-ਕਾਂਡ ਅੰਧ-ਵਿਸ਼ਵਾਸ ਦੀ ਪਾਲ ਟੁੱਟਣੀ ਹੈ, ਝੂਠ ਦਾ ਨਿਬੇੜਾ ਹੋਣਾ ਹੈ। ਸੋ ਸਵਰਗ, ਨਰਕ, ਪਰਮਾਤਮਾ ਦੇ ਬਣਾਏ ਹੋਏ ਨਹੀਂ ਹਨ। ਜਦੋਂ ਅਕਾਲ ਪੁਰਖ ਸਭ ਕੁਛ ਹੈ, ਤਾਂ ਨਰਕ-ਸਵਰਗ ਦਾ ਕੌਣ ਅਵਤਾਰ ਹੈ? ਜਦ ਅਕਾਲ ਪੁਰਖ ਸਭ ਕੁਛ ਕਰਨ ਦੇ ਸਮਰੱਥ ਹੈ, ਸ਼ਕਤੀਵਾਨ ਹੈ, ਉਸ ਦੇ  ਹੁਕਮ ਤੋਂ ਬਿਨਾਂ ਕੁਛ ਨਹੀਂ ਵਾਪਰ ਸਕਦਾ, ਤਾਂ ਨਰਕ ਸਵਰਗ ਦੇ ਅਵਤਾਰ ਯਮਰਾਜ, ਧਰਮਰਾਜ ਕਿੱਥੋਂ ਜੰਮ ਪਏ? ਸ਼ਿਵ ਸ਼ਕਤੀ ਕਿੱਥੋਂ ਆ ਗਈ? ਜਦ ਅਕਾਲ ਪੁਰਖ ਮਨੁੱਖ ਦਾ ਸਿਰਜਣਹਾਰ, ਉਸ ਵਿੱਚ ਆਪਣੀ ਜੋਤ ਧਰਦਾ ਹੈ, ਤਦ ਧਰਮਰਾਜ, ਯਮਰਾਜ, ਸ਼ਿਵ ਸ਼ਕਤੀ ਤੋਂ ਡਰਨ ਦੀ ਕੀ ਲੋੜ ਹੈ;
ਜਬ ਏਕਹਿ ਹਰਿ ਅਗਮ ਅਪਾਰ£
ਤਬ ਨਰਕ ਸੁਰਗ ਕਹੁ ਕਉਨ ਅਉਤਾਰ£
ਜਬ ਨਿਰਗੁਨ ਪ੍ਰਭ ਸਹਜ ਸੁਭਾਇ£
ਤਬ ਸਿਵ ਸਕਤਿ ਕਹਹੁ ਕਿਤੁ ਠਾਇ£
ਜਬ ਆਪਹਿ ਆਪਿ ਅਪਨੀ ਜੋਤਿ ਧਰੈ£
ਤਬ ਕਵਨ ਨਿਡਰੁ ਕਵਨ ਕਤ ਡਰੈ£
ਅਪਨ ਚਲਤਿ ਆਪਿ ਕਰਨੈਹਾਰ£
ਨਾਨਕ ਠਾਕੁਰ ਅਗਮ ਅਪਾਰ£
(ਗੁਰੂ ਗੰ੍ਰਥ ਸਾਹਿਬ, ਪੰਨਾ 291)
ਗੁਰਮਤਿ ਤਾਂ ਸਨਾਤਨੀ, ਵੇਦਾਂਤਕ ਵਿਚਾਰਧਾਰਾ ਨੂੰ ਪ੍ਰਵਾਨ ਹੀ ਨਹੀਂ ਕਰਦੀ, ਕਿਉਂਕਿ ਇਸ ਵਿਚਾਰਧਾਰਾ ਨਾਲ ਜੁੜ ਕੇ ਮਨੁੱਖ ਜੀਉਂਦਿਆਂ ਹੀ ਮਰ ਜਾਂਦਾ ਹੈ, ਜ਼ਿੰਦਗੀ ਦੇ ਮਸਲੇ ਨੂੰ ਪਛਾਣ ਨਹੀਂ ਸਕਦਾ। ਸੰਤ ਕਬੀਰ ਮਹਾਰਾਜ ਫੁਰਮਾਉਂਦੇ ਹਨ, ਜਦੋਂ ਮਨੁੱਖ ਦਾ ਮਨ ਸੱਚ ਤੋਂ ਪਰ੍ਹੇ ਹੋ ਕੇ ਸਨਾਤਨੀ ਹੋ ਜਾਂਦਾ ਹੈ, ਤਾਂ ਉਹ ਕਰਮਕਾਂਡੀ ਹੋ ਜਾਂਦਾ ਹੈ ਅਤੇ ਉਹ ਜਿਊਂਦਿਆਂ ਹੀ ਮਰ ਜਾਂਦਾ ਹੈ ਅਤੇ ਉਸ ਦੀ ਸੋਚ ਖ਼ਤਮ ਹੋ ਜਾਂਦੀ ਹੈ। ਮਨੁੱਖ ਨੂੰ ਸੁੱਖ ਸਹਿਜ ਦੀ ਬਿਰਤੀ ਅਪਨਾਉਣੀ ਚਾਹੀਦੀ ਹੈ, ਗਿਆਨ ਨਾਲ ਜੁੜਨਾ ਚਾਹੀਦਾ ਹੈ, ਤਾਂ ਹੀ ਡਰ ਭਰਮ ਖ਼ਤਮ ਹੋਣਗੇ। ਜਦੋਂ ਉਹ ਇਸ ਅਵਸਥਾ ਨਾਲ ਜੁੜੇਗਾ, ਨਾ ਉਹ ਆਪ ਡਰੇਗਾ ਨਾ ਦੂਸਰਿਆਂ ਨੂੰ ਡਰਾਏਗਾ;
ਅਬ ਮਨੁ ਉਲਟਿ ਸਨਾਤਨੁ ਹੂਆ£
ਤਬ ਜਾਨਿਆ ਜਬ ਜੀਵਤ ਮੂਆ£
ਕਹੁ ਕਬੀਰ ਸੁਖਿ ਸਹਜਿ ਸਮਾਵਉ£
ਆਪਿ ਨ ਡਰਉ ਨ ਅਵਰ ਡਰਾਵਉ£
(ਗੁਰੂ ਗੰ੍ਰਥ ਸਾਹਿਬ, ਪੰਨਾ 327)
ਸ਼ਾਸਤਰ ਕਹਿੰਦੇ ਹਨ ਕਿ ਮਨੁੱਖ ਨੂੰ ਪੂਰਬਲੇ ਜਨਮ ਵਿੱਚ ਚੰਗੇ ਕਰਮ ਕਰਕੇ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਪਰ ਫਿਰ ਉਨ੍ਹਾਂ ਨੂੰ ਜਾਤਾਂ ਦੇ ਨਾਂ 'ਤੇ ਨਰਕ ਕਿਉਂ ਭੋਗਣਾ ਪੈ ਰਿਹਾ ਹੈ। ਫਿਰ ਪਰਮਾਤਮਾ ਦੀ ਅੰਸ਼ ਕਿਵੇਂ ਹਨ, ਜੇਕਰ ਉਹ ਨਰਕ ਭੋਗ ਰਹੇ ਹਨ। ਗੁਰਬਾਣੀ ਤਾਂ ਇਸ ਰਹੱਸ ਦਾ ਪਰਦਾਫਾਸ਼ ਕਰਦੀ ਹੈ ਕਿ ਇਹ ਸਭ  ਬ੍ਰਾਹਮਣਵਾਦ ਦਾ ਪਾਸਾਰਾ ਹੈ।
ਗੁਰਬਾਣੀ ਤਾਂ ਕੋਈ ਵਹਿਮ ਰਹਿਣ ਹੀ ਨਹੀਂ ਦੇਣਾ ਚਾਹੁੰਦੀ। ਇਸ ਮਨ ਨੇ ਕਿਧਰੇ ਵੀ ਆਉਣਾ ਜਾਣਾ ਨਹੀਂ। ਇਸ ਮਨ ਦੀ ਕੋਈ ਆਕਾਰ ਨਹੀਂ। ਇਹ ਸਰੀਰ ਅਕਾਲ ਪੁਰਖ ਦੇ ਸਿਧਾਂਤਾਂ, ਨਿਯਮਾਂ ਅਨਸਾਰ ਬਣਿਆ ਹੈ ਤੇ ਇਲਾਹੀ ਸਿਧਾਂਤਾਂ ਅਨੁਸਾਰ ਇਸ ਸਰੀਰ ਨੇ ਖ਼ਤਮ ਹੋ ਜਾਣਾ ਹੈ। ਸਰੀਰ ਪੰਜ ਤੱਤਾਂ ਦਾ ਬਣਿਆ ਹੈ ਤੇ ਇਸ ਨੇ ਪੰਜ ਤੱਤਾਂ ਵਿੱਚ ਸਮਾ ਜਾਣਾ ਹੈ। ਆਤਮਾ ਸਰੀਰ ਵਿੱਚੋਂ ਨਿਕਲ ਜਾਵੇ, ਤਾਂ ਉਹ ਕੇਵਲ ਚੇਤਨਾਹੀਣ ਮਾਦੀ ਸਰੀਰ ਰਹਿ ਜਾਂਦਾ ਹੈ। ਪੰਜੇ ਮਹਾਂਤੱਤ ਆਪਣੇ ਆਪ ਅਕਾਲ ਪੁਰਖ ਨਾਲ ਰਲ ਜਾਂਦੇ ਹਨ,
ਪਵਨੈ ਮਹਿ ਪਵਨੁ ਸਮਾਇਆ।
ਜੋਤਿ ਮਹਿ ਜੋਤਿ ਰਲਿ ਜਾਇਆ।
ਮਾਟੀ ਮਾਟੀ ਹੋਈ ਏਕ।
ਰੋਵਣਹਾਰੇ ਕੀ ਕਵਨ ਟੇਕ।
ਕਉਨੁ ਮੂਆ ਰੇ ਕਉਨੁ ਮੂਆ£
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ
ਇਹੁ ਤਉ ਚਲਤ ਭਇਆ£
(ਗੁਰੂ ਗੰ੍ਰਥ ਸਾਹਿਬ, ਪੰਨਾ 885)
ਜਦ ਸਰੀਰ ਨਾਸ਼ਵਾਨ ਹੈ, ਆਤਮਾ ਨੇ ਅਕਾਲ ਪੁਰਖ ਵਿੱਚ ਸਮਾ ਜਾਣਾ ਹੈ, ਬਾਕੀ ਰਹਿ ਕੀ ਗਿਆ? ਕਿਹੜੇ ਸੂਖਮ ਸਰੀਰ ਨੇ ਧਰਮਰਾਜ ਕੋਲ ਪੇਸ਼ ਹੋਣਾ ਹੈ ਜਾਂ ਸਵਰਗ-ਨਰਕ ਵੱਲ ਜਾਣਾ। ਅਜਿਹੀ ਮਨਮੁੱਖ ਸੋਚ ਰੱਖਣਾ ਹੀ ਬ੍ਰਾਹਮਣਵਾਦ ਹੈ, ਜਿਸ ਤੋਂ ਗੁਰਬਾਣੀ ਮਨੁੱਖ ਨੂੰ ਸੁਚੇਤ ਕਰਦੀ ਹੈ ਤੇ ਅਜਿਹੇ ਭਵਸਾਗਰ ਤੋਂ ਪਾਰ ਲੰਘਾਉਣ ਲਈ ਯਤਨ ਕਰ ਰਹੀ ਹੈ, ਪਰ ਅਸੀਂ ਨਿੱਕਲਣਾ ਨਹੀਂ ਚਾਹੁੰਦੇ। ਗੁਰਮੁੱਖ ਦੀ ਥਾਂ ਮਨਮੁਖ ਬਣ ਰਹੇ ਹਾਂ। ਮਨੁੱਖ ਦੀ ਮੌਤ ਤੋਂ ਬਾਅਦ ਗੁਰਬਾਣੀ ਵਿੱਚ ਸੂਖਮ ਸਰੀਰ ਦੀ ਵਿਆਖਿਆ ਨਹੀਂ। ਇਹ ਵਿਆਖਿਆ ਸਿਰਫ਼ ਸ਼ਾਸਤਰਾਂ 'ਚ ਮਿਲਦੀ ਹੈ। ਗੁਰਬਾਣੀ ਤਾਂ ਸਪੱਸ਼ਟ ਨਿਰਣਾ ਕਰਦੀ ਹੈ ਕਿ ਮੌਤ ਤੋਂ ਬਾਅਦ ਕੀ ਹੋਵੇਗਾ, ਕਿਸੇ ਨੂੰ ਪਤਾ ਹੀ ਨਹੀਂ। ਇਹ ਤਾਂ ਕੁਦਰਤ ਦੀ ਖੇਡ ਹੈ। ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ;
ਅਗਲੀ ਕਿਛੁ ਖਬਰਿ ਨ ਪਾਈ।
ਰੋਵਨਹਾਰੁ ਭਿ ਊਠਿ ਸਿਧਾਈ।
ਭਰਮ ਮੋਹ ਕੇ ਬਾਂਧੇ ਬੰਧ।
ਸੁਪਨ ਭਇਆ ਭਖਲਾਏ ਅੰਧ।
ਇਹ ਤਉ ਰਚਨੁ ਰਚਿਆ ਕਰਤਾਰਿ।
ਆਵਤ ਜਾਵਤ ਹੁਕਮਿ ਅਪਾਰਿ।
ਨਹ ਕੋ ਮੂਆ ਨ ਮਰਣੈ ਜੋਗੁ£
ਨਹ ਬਿਨਸੈ ਅਬਿਨਾਸੀ ਹੋਗੁ।
ਜੋ ਇਹ ਜਾਣਹੁ ਸੋ ਇਹੁ ਨਾਹਿ£
ਜਾਨਣਹਾਰੇ ਕਉ ਬਲਿ ਜਾਉ£
ਕਹੁ ਨਾਨਕ ਗੁਰਿ ਭਰਮੁ ਚੁਕਾਇਆ।
ਨ ਕੋਈ ਮਰੈ ਨ ਆਵੈ ਜਾਇਆ£
ਗੁਰਬਾਣੀ ਵਿਚ ਪੁਨਰ ਜਨਮ ਨੂੰ ਰੱਦ ਕੀਤਾ, ਪਰ ਸ਼ਰਤ ਇਹ ਹੈ ਕਿ ਉਹ ਦੁਬਾਰਾ ਕਰਮ-ਕਾਂਡਾਂ ਵਿਚ ਨਾ ਫਸੇ ਤੇ ਗੁਰੂ ਨਾਲ ਜੁੜਿਆ ਰਹੇ;
ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ
ਸਤਿਗੁਰੁ ਭਾਈ ਪੁਨਰਪਿ ਜਨਮੁ ਨਾਹੀ
ਜਨ ਸੰਗਤਿ ਜੋਤੀ ਜੋਤਿ ਮਿਲਾਈ।
(ਗੁਰੂ ਗੰ੍ਰਥ ਸਾਹਿਬ, ਪੰਨਾ 504)
ਮਸਲਾ ਦੋ ਵਿਚਾਰਧਾਰਾਵਾਂ ਦਾ ਹੈ। ਇੱਕ ਗੁਰਮਤਿ ਦੀ ਹੈ, ਜੋ ਸਰਬੱਤ ਦਾ ਭਲਾ ਕਰਦੀ ਹੋਈ ਮਨੁੱਖਤਾ ਨੂੰ ਜ਼ਿੰਦਗੀ ਦੀ ਅਸਲੀਅਤ ਤੇ ਚਾਨਣਾ ਪ੍ਰਦਾਨ ਕਰਦੀ ਹੈ, ਦੂਸਰੀ ਵੇਦਾਂਤਕ ਵਿਚਾਰਧਾਰਾ ਹੈ, ਜੋ ਮਨੁੱਖ ਨੂੰ ਕਰਮ-ਕਾਂਡ, ਨਰਕ, ਸਵਰਗ, ਬੰਧਨ, ਮਾਇਆ ਦੇ ਭਵਸਾਗਰ ਵਿੱਚ ਫਸਾਈ ਰੱਖਦੀ ਹੈ। ਨਿਰਣਾ ਤੁਹਾਡਾ ਹੈ ਕਿ ਤੁਸੀਂ ਕਿਸ ਵਿਚਾਰਧਾਰਾ ਨਾਲ ਜੁੜਨਾ ਹੈ। ਭਵਸਾਗਰ ਤੋਂ ਪਾਰ ਹੋਣਾ ਹੈ ਜਾਂ ਇਸ ਵਿੱਚ ਫਸੇ ਰਹਿਣਾ ਹੈ। ਗੁਰਬਾਣੀ ਦੇ ਲੜ ਲੱਗੋਗੇ, ਭਵਸਾਗਰ 'ਚੋਂ ਪਾਰ ਹੋ ਜਾਵੋਗੇ, ਨਰਕ, ਸਵਰਗ, ਧਰਮਰਾਜ, ਯਮਰਾਜ, ਮੌਤ ਦੇ ਡਰ ਤੋਂ ਮੁਕਤ ਹੋ ਜਾਵੋਗੇ। ਸਿੱਖ ਚਿੰਤਕਾਂ, ਰਾਗੀਆਂ, ਗੰ੍ਰਥੀਆਂ, ਗਿਆਨੀਆਂ, ਸਾਧਾਂ ਨੂੰ ਗੁਰਬਾਣੀ ਦੇ ਅਸਲੇ ਨਾਲ ਜੁੜਨਾ ਚਾਹੀਦਾ ਹੈ। ਸਮਾਜ ਦੇ ਬ੍ਰਾਹਮਣੀ ਢੰਗ ਦੀ ਮੁਕਤੀ ਨੂੰ ਗੁਰਬਾਣੀ ਵਿੱਚੋਂ ਭਾਲਣ ਦੇ ਯਤਨ ਨਹੀਂ ਕਰਨੇ ਚਾਹੀਦੇ। ਗੁਰਮਤਿ ਦਾ ਇਹ ਸਪੱਸ਼ਟ ਫੈਸਲਾ ਹੈ ਕਿ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਸਭ ਭਰੋਸੇ, ਅਕੀਦੇ ਛੱਡ ਕੇ ਆਓ। ਦੋ ਬੇੜੀਆਂ ਵਿੱਚ ਪੈਰ ਰੱਖਣ ਨਾਲ ਤੁਹਾਡੇ ਬੰਧਨ ਨਹੀਂ ਕੱਟੇ ਜਾਣੇ।

No comments:

Post a Comment