ਪਾਕਿਸਤਾਨ 'ਚ ਹਿੰਦੂ ਤੇ ਦਲਿਤ ਅਪਨਾ ਰਹੇ ਨੇ ਸਿੱਖ ਧਰਮ
ਕਰਾਚੀ 'ਚ ਦਲਿਤਾਂ ਤੇ ਹਿੰਦੂਆਂ ਨੇ ਸਿੱਖ ਧਰਮ ਨੂੰ ਅਪਨਾਇਆ
ਪ੍ਰਵਾਸੀ ਸਿੱਖਾਂ ਨੇ ਗੁਰਦੁਆਰੇ ਬਣਾ ਕੇ ਦਿੱਤੇ
ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
ਪਾਕਿਸਤਾਨ ਵਿਚ ਸਿੱਖ ਧਰਮ ਦੀ ਲਹਿਰ ਉਭਰਨੀ ਸ਼ੁਰੂ ਹੋ ਗਈ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ ਤੇ ਅਸਟਰੇਲੀਆ, ਨਿਊਜ਼ੀਲੈਂਡ ਵਿਚ ਸਿੱਖ ਧਰਮ ਦੀਆਂ ਪ੍ਰਾਪਤੀਆਂ ਕਾਰਨ ਪੂਰੇ ਵਿਸ਼ਵ ਦੇ ਲੋਕਾਂ ਉੱਪਰ ਪ੍ਰਭਾਵ ਪੈ ਰਿਹਾ ਹੈ। ਇੱਥੋਂ ਤੱਕ ਪੱਛਮ ਵਾਲਿਆਂ ਨੇ ਵੀ ਸਿੱਖ ਧਰਮ ਨੂੰ ਮਾਨਵਤਾ ਦਾ ਧਰਮ ਸਮਝਦਿਆਂ ਰਾਜਨੀਤੀ ਵਿਚ ਸਿੱਖ ਭਾਈਚਾਰੇ ਨੂੰ ਅੱਗੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਹ ਗੱਲ ਜ਼ਰੂਰ ਹੈ ਕਿ ਗੁਰਦੁਆਰਿਆਂ ਦੀਆਂ ਲੜਾਈਆਂ ਤੇ ਸਿੱਖਾਂ ਦੇ ਵਿਵਾਦ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਹਨ। ਪਰ ਖਾਲਸਾ ਏਡ ਤੇ ਬ੍ਰਿਟਿਸ਼ ਸਿੱਖ ਕੌਂਸਲ ਵਰਗੀਆਂ ਸੰਸਥਾਵਾਂ ਮਨੁੱਖਤਾ ਦੀ ਸੇਵਾ ਕਰਕੇ ਸਮੁੱਚੇ ਵਿਸ਼ਵ ਵਿਚ ਸਿੱਖ ਧਰਮ ਦਾ ਨਾਮ ਚਮਕਾ ਰਹੀਆਂ ਹਨ। ਇਹ ਪ੍ਰਭਾਵ ਪੂਰੇ ਵਿਸ਼ਵ ਵਿਚ ਸਿੱਖ ਕੌਮ ਦਾ ਪੈ ਰਿਹਾ ਹੈ। ਅਜਿਹਾ ਇਸ ਲਈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮਨੁੱਖਤਾ ਦੇ ਹਿੱਤ ਵਿਚ ਹੈ। ਜਦੋਂ ਜਦੋਂ ਸਿੱਖ ਇਸ ਨੂੰ ਸਮਾਜ ਤੇ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਰਹਿਣਗੇ, ਸਿੱਖ ਕੌਮ ਵਿਸ਼ਵ ਵਿਚ ਉਭਰਦੀ ਰਹੇਗੀ ਤੇ ਸਮੂਹ ਮਾਨਵਤਾ ਵਿਚ ਸਤਿਕਾਰੀ ਜਾਂਦੀ ਰਹੇਗੀ। ਪਾਕਿਸਤਾਨ ਵਿਚ ਹਿੰਦੂ ਧਰਮ ਨੂੰ ਚੰਗੀ ਨਿਗਾਹ ਨਾਲ ਇਸ ਕਰਕੇ ਨਹੀਂ ਦੇਖਿਆ ਜਾ ਰਿਹਾ, ਕਿਉਂਕਿ ਭਾਰਤ ਦੇ ਰਾਜਨੀਤਕ ਤੇ ਸੱਤਾਧਾਰੀ ਲੋਕ ਜੋ ਆਪਣੇ ਆਪ ਨੂੰ ਹਿੰਦੂ ਕਹਾਉਂਦੇ ਹਨ, ਉਹ ਕੱਟੜ ਸੋਚ ਕਾਰਨ ਮਨੁੱਖਤਾ ਵਿਚ ਵੰਡੀਆਂ ਪਾਉਣ ਦਾ ਕੰਮ ਕਰ ਰਹੇ ਹਨ, ਘੱਟ ਗਿਣਤੀਆਂ, ਅਜ਼ਾਦ ਸੋਚਨੀ ਰੱਖਣ ਵਾਲੇ ਲੋਕਾਂ ਤੇ ਦਲਿਤਾਂ ਨਾਲ ਵਿਤਕਰਾ ਤੇ ਜ਼ੁਲਮ ਕਰ ਰਹੇ ਹਨ। ਹਾਲਾਂਕਿ ਹਿੰਦੂ ਧਰਮ ਕੋਲ ਗੀਤਾ ਵਰਗਾ ਮਹਾਨ ਗ੍ਰੰਥ ਮੌਜੂਦ ਹੈ। ਪਰ ਇਹ ਰਾਜਨੀਤਕ ਲੋਕ ਹਿੰਦੂ ਧਰਮ ਦੇ ਵਿਕਾਸ ਵਿਚ ਰੁਕਾਵਟ ਬਣੇ ਹੋਏ ਹਨ ਤੇ ਪੂਰੇ ਵਿਸ਼ਵ ਵਿਚ ਹਿੰਦੂ ਭਾਈਚਾਰੇ ਦੇ ਲਈ ਪਰੇਸ਼ਾਨੀਆਂ ਖੜੀਆਂ ਕਰ ਰਹੇ ਹਨ। ਜਦੋਂ ਵੀ ਭਾਰਤ ਵਿਚ ਮੁਸਲਮਾਨਾਂ ਨਾਲ ਵਿਤਕਰਾ ਹੁੰਦਾ ਹੈ ਤਾਂ ਇਸਲਾਮ ਨਾਲ ਜੁੜੇ ਦੇਸਾਂ ਵਿਚ ਹਿੰਦੂ ਧਰਮ ਉੱਪਰ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦੀ ਕੱਟੜ ਸੋਚ ਕਾਰਨ ਹੀ ਪਾਕਿਸਤਾਨ ਵਿਚ ਹਿੰਦੂ ਭਾਈਚਾਰਾ ਸੁਰੱਖਿਅਤ ਨਹੀਂ ਹੈ। ਆਮ ਕਰਕੇ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਪਾਕਿਸਤਾਨ ਵਿਚ ਹਿੰਦੂ ਧਰਮ ਨਾਲ ਸੰਬੰਧਿਤ ਲੜਕੀ ਦਾ ਅਗਵਾ ਕਰ ਲਿਆ ਗਿਆ ਤੇ ਉਸ ਨਾਲ ਜ਼ਬਰੀ ਨਿਕਾਹ ਕਰ ਲਿਆ ਗਿਆ। ਕਈ ਥਾਂਵਾਂ 'ਤੇ ਹਿੰਦੂ ਧਰਮ ਹਮਲੇ ਹੋਣ ਦੀਆਂ ਖਬਰਾਂ ਵੀ ਮਿਲਦੀਆਂ ਹਨ, ਪਰ ਸਿੱਖ ਭਾਈਚਾਰੇ ਨਾਲ ਉੱਥੇ ਕੋਈ ਵਿਤਕਰਾ ਨਹੀਂ ਹੁੰਦਾ, ਕਿਉਂਕਿ ਮੁਸਲਮਾਨ ਭਾਈਚਾਰਾ ਉਨ੍ਹਾਂ ਨੂੰ ਮਾਨਵਤਾ ਦਾ ਧਰਮ ਸਮਝਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਇਸਲਾਮ ਦੇ ਨੇੜੇ ਸਮਝਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਸਿੱਖ ਧਰਮ ਵਲ ਝੁਕਾਅ ਰੱਖਣ ਲੱਗ ਪਏ ਹਨ। ਬੀਬੀਸੀ ਵਿਚ ਹੁਣੇ ਜਿਹੇ ਇਸ ਸੰਬੰਧ ਵਿਚ ਇਹ ਰਿਪੋਰਟ 5 ਅਕਤੂਬਰ 2017 ਨੂੰ ਛਪੀ ਹੈ।
ਕਰਾਚੀ ਦੇ ਉਪ ਨਗਰੀ ਇਲਾਕੇ ਵਿਚ ਰਹਿਣ ਵਾਲਾ ਕ੍ਰਿਸ਼ਨ ਸਿੰਘ ਪਹਿਲਾਂ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ ਤੇ ਸ੍ਰੀ ਰਾਮ ਚੰਦਰ ਜੀ ਦਾ ਭਗਤ ਸੀ, ਪਰ ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਦੋ ਪੁੱਤਰਾਂ, ਚਾਰ ਭਰਾਵਾਂ, ਦੋ ਭਤੀਜਿਆਂ ਸਣੇ ਸਿੱਖ ਧਰਮ ਅਪਣਾ ਲਿਆ ਹੈ। ਕ੍ਰਿਸ਼ਨ ਸਿੰਘ ਦਾ ਮੰਨਣਾ ਹੈ ਕਿ ਜਦੋਂ ਦੇ ਅਸੀਂ ਸਿੱਖ ਧਰਮ ਵਿਚ ਸ਼ਾਮਲ ਹੋਏ ਹਾਂ, ਸਾਡੀ ਪਾਕਿਸਤਾਨ ਪ੍ਰਸ਼ਾਸ਼ਨ ਵਿਚ ਤੇ ਮੁਸਲਮਾਨ ਭਾਈਚਾਰੇ ਵਿਚ ਇੱਜ਼ਤ ਵਧ ਗਈ ਹੈ ਤੇ ਸਾਨੂੰ ਸਰਦਾਰ ਸਾਹਿਬ ਕਹਿ ਕੇ ਬੁਲਾਉਂਦੇ ਹਨ। ਮੁਸਲਮਾਨ ਸਾਡੇ ਨਾਲ ਖਾਣਾ ਪੀਣਾ, ਬੈਠਣਾ ਪਸੰਦ ਕਰਦੇ ਹਨ। ਜਦ ਕਿ ਹਿੰਦੂ ਧਰਮ ਵਿਚ ਰਹਿਣ ਕਰਕੇ ਅਸੀਂ ਸਾਧਾਰਨ ਮਨੁੱਖ ਹੀ ਹੁੰਦੇ ਸਾਂ।
ਕ੍ਰਿਸ਼ਨ ਸਿੰਘ ਦੇ ਪਿੰਡ ਦੀ ਆਬਾਦੀ ਪਹਿਲਾਂ ਹਿੰਦੂ ਸੀ, ਪਰ ਇੱਥੇ ਲੱਗਭੱਗ 40 ਸਿੱਖ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੇ ਕ੍ਰਿਸ਼ਨ ਸਿੰਘ ਦੀ ਤਰ੍ਹਾਂ ਹੀ ਹਿੰਦੂ ਧਰਮ ਛੱਡ ਕੇ ਸਿੱਖ ਧਰਮ ਅਪਣਾ ਲਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਬਾਗੜੀ ਜਨਜਾਤੀ ਦੇ ਹਨ। ਇਸ ਹਿੰਦੂ ਪਿੰਡ ਵਿੱਚ ਇੱਕ ਬਹੁਤ ਵੱਡਾ ਗੁਰਦੁਆਰਾ ਬਣ ਰਿਹਾ ਹੈ। ਇਸ ਲਈ ਵਿਦੇਸ਼ਾਂ ਤੋਂ ਸਿੱਖ ਭਾਈਚਾਰੇ ਵੱਲੋਂ ਆਰਥਿਕ ਮਦਦ ਮਿਲ ਰਹੀ ਹੈ। ਇਸ ਗੁਰਦੁਆਰੇ ਵਿੱਚ ਪੰਜ ਸੌ ਲੋਕਾਂ ਦੇ ਬੈਠਣ ਦੀ ਥਾਂ ਹੈ। ਦੁਰੂ ਸਿੰਘ ਇਸ ਗੁਰਦੁਆਰੇ ਦੇ ਸਰਪ੍ਰਸਤ ਹਨ। ਉਹ ਕਹਿੰਦੇ ਹਨ, 'ਹਿੰਦੂ ਭਾਈਚਾਰੇ ਦੇ ਲੋਕ ਜੱਥਿਆਂ ਵਿੱਚ ਨਨਕਾਣਾ ਸਾਹਿਬ ਜਾਂਦੇ ਹਨ, ਤਾਂ ਵਿਦੇਸ਼ਾਂ ਤੋਂ ਆਉਣ ਵਾਲੇ ਸਿੱਖ ਭਾਈਚਾਰੇ ਤੋਂ ਜਿਹੜਾ ਪਿਆਰ ਮਿਲਦਾ ਹੈ, ਉਸ ਕਾਰਨ ਲੋਕ ਸਿੱਖ ਧਰਮ ਅਪਣਾ ਲੈਂਦੇ ਹਨ।'
ਅਤੀਤ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ 'ਤੇ ਆਲੇ-ਦੁਆਲੇ ਦੀ ਅਬਾਦੀ ਵੱਲੋਂ ਪੱਥਰ ਸੁੱਟੇ ਜਾਂਦੇ ਰਹੇ ਹਨ। ਇੱਕ ਵਾਰ ਮੂਰਤੀਆਂ ਦੀ ਬੇਇੱਜ਼ਤੀ ਵੀ ਕੀਤੀ ਗਈ। ਪਰ ਗੁਰਦੁਆਰਿਆਂ ਨਾਲ ਇੰਝ ਨਹੀਂ ਹੁੰਦਾ। ਦੁਰੂ ਸਿੰਘ ਦੇ ਅਨੁਸਾਰ ਇਹ ਬਦਲਾਅ ਗੁਰਦੁਆਰੇ ਤੇ ਹਿੰਦੂ ਭਾਈਚਾਰੇ ਵੱਲੋਂ ਸਿੱਖ ਧਰਮ ਅਪਨਾਉਣ ਦੇ ਅਸਰ ਕਾਰਨ ਹੈ। ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਦਿਹਾੜੇ ਮੌਕੇ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਪੁਲੀਸ ਮੁਹੱਈਆ ਕਰਵਾਈ ਗਈ ਸੀ।
ਕਰਾਚੀ ਸ਼ਹਿਰ ਵਿਚ ਆਰਾਮ ਬਾਗ ਗੁਰਦੁਆਰਾ 24 ਸਾਲ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਕਰਾਚੀ ਸ਼ਹਿਰ ਵਿੱਚ ਅੱਧਾ ਦਰਜਨ ਦੇ ਤਕਰੀਬਨ ਗੁਰਦੁਆਰੇ ਮੌਜੂਦ ਸਨ। ਪਰ 1947 ਵੰਡ ਤੋਂ ਬਾਅਦ ਸਿੱਖਾਂ ਦੇ ਵੱਡੀ ਗਿਣਤੀ ਵਿੱਚ ਭਾਰਤ ਚਲੇ ਜਾਣ ਕਾਰਨ ਇੱਥੇ ਸਭ ਕੁਝ ਉਜੜ ਗਿਆ ਸੀ ਤੇ ਸਥਾਨਕ ਲੋਕਾਂ ਨੇ ਇਨ੍ਹਾਂ 'ਤੇ ਕਬਜ਼ਾ ਕਰ ਲਿਆ, ਪਰ ਹੁਣ ਹਾਲਤ ਬਦਲ ਰਹੇ ਹਨ। ਕੁਝ ਸਿੱਖ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਪੁਰਾਣੇ ਗੁਰਦੁਆਰੇ ਖੋਲ੍ਹ ਦਿੱਤੇ ਜਾਣ ਤਾਂ ਸਿੱਖਾਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ।
ਹੀਰਾ ਸਿੰਘ ਪੇਸ਼ੇ ਤੋਂ ਐਡਵੋਕੇਟ ਹਨ। ਉਨ੍ਹਾਂ ਦਾ ਦਾਅਵਾ ਹੈ ਕਿ 11 ਸੌ ਦਲਿਤ ਭਾਈਚਾਰੇ ਦੇ ਲੋਕ ਉਨ੍ਹਾਂ ਰਾਹੀਂ ਸਿੱਖ ਧਰਮ ਅਪਣਾ ਚੁੱਕੇ ਹਨ। ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਨੂੰ ਗੁਰਦੁਆਰੇ ਗੁਰੂ ਗੰ੍ਰਥ ਸਾਹਿਬ ਦਾ ਅਨੁਵਾਦ ਪੜ੍ਹ ਕੇ ਸੁਣਾਉਂਦਾ ਹਾਂ ਕਿ ਗੁਰੂ ਸਾਹਿਬ ਨੇ ਇਹ ਹੁਕਮ ਦਿੱਤਾ ਹੈ ਕਿ ਸਭ ਮਿਲ ਜੁਲ ਕੇ ਰਹੋ , ਗਰੀਬਾਂ ਦੀ ਸੇਵਾ ਕਰੇ ਤੇ ਸਭ ਦਾ ਭਲਾ ਕਰੋ, ਕੋਈ ਮਨੁੱਖ ਮਾੜਾ ਚੰਗਾ ਨਹੀਂ, ਕਰਮਾਂ ਕਰਕੇ ਹੀ ਮਨੁੱਖ ਚੰਗਾ ਮਾੜਾ ਹੁੰਦਾ ਹੈ। ਮਨੁੱਖ ਦੀ ਕੋਈ ਜਾਤੀ ਨਹੀਂ ਹੁੰਦੀ। ਗੁਰੂ ਦੀ ਕੋਈ ਸੱਚੀ ਗੱਲ ਉਨ੍ਹਾਂ ਦੇ ਦਿਮਾਗ਼ ਵਿੱਚ ਬੈਠ ਜਾਂਦੀ ਹੈ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦੇ ਹਨ। ਇਸੇ ਕਾਰਨ ਮੂਲਨਿਵਾਸੀਆਂ ਵਿਚੋਂ 1100 ਸਰਦਾਰ ਬਣ ਗਏ। ਇਹ ਗ਼ਰੀਬ ਲੋਕ ਸਨ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਤੇ ਹਿੰਦੂ ਭਰਾ ਉਨ੍ਹਾਂ ਨੂੰ ਗਲਾਸ ਵਿੱਚ ਪਾਣੀ ਤੱਕ ਨਹੀਂ ਪਿਆਉਂਦੇ ਸਨ।'
ਸਿੰਧ ਵਿੱਚ ਹਿੰਦੂ ਭਾਈਚਾਰੇ ਦੀ ਵੱਡੀ ਆਬਾਦੀ ਗੁਰੂ ਨਾਨਕ ਦੀ ਸ਼ਰਧਾਲੂ ਹੈ। ਅਕਸਰ ਮੰਦਰਾਂ ਵਿੱਚ ਗੁਰੂ ਗੰ੍ਰਥ ਸਾਹਿਬ ਮੌਜੂਦ ਹੁੰਦੇ ਹਨ, ਪਰ ਹੁਣ ਸਿੱਖ ਭਾਈਚਾਰੇ ਅਲੱਗ ਗੁਰਦੁਆਰੇ ਬਣਾ ਰਹੇ ਹਨ, ਜਿੱਥੇ ਹੋਰ ਕੋਈ ਪੂਜਾ ਨਹੀਂ ਹੁੰਦੀ। ਸਰਦਾਰ ਹੀਰਾ ਸਿੰਘ ਦੱਸਦਾ ਹੈ, 'ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮੂਰਤੀ ਪੂਜਾ ਨਾ ਕਰੋ। ਉਹ ਗੁਰੂ ਦੀ ਗੱਲ ਨਹੀਂ ਸੁਣਦੇ। ਇਹ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਉਲਟ ਹਨ, ਫਿਰ ਅਸੀਂ ਉਨ੍ਹਾਂ ਨੂੰ ਕਿਉਂ ਸਵੀਕਾਰ ਕਰਾਂਗੇ?''
ਪਾਕਿਸਤਾਨ ਹਿੰਦੂ ਕੌਂਸਲ ਦੀ ਨੇਤਾ ਮੰਗਲਾ ਸ਼ਰਮਾ ਹਿੰਦੂਆਂ ਤੇ ਦਲਿਤਾਂ ਵੱਲੋਂ ਸਿੱਖ ਧਰਮ ਅਪਨਾਉਣ ਤੋਂ ਬਹੁਤ ਔਖੀ ਹੈ, ਉਹ ਆਖਦੀ ਹੈ ਕਿ ਇਸ ਪਿੱਛੇ ਰਾਜਨੀਤਕ ਕਾਰਨ ਹਨ। ਇੱਥੇ 20 ਤੋਂ 25 ਸਾਲ ਪਹਿਲਾਂ ਸਿੱਖ ਨਜ਼ਰ ਨਹੀਂ ਆਉਂਦੇ ਸਨ। ਨੈਸ਼ਨਲ ਅਸੈਂਬਲੀ ਵਿੱਚ ਘੱਟਗਿਣਤੀਆਂ ਦੀਆਂ ਸੀਟਾਂ ਵਿੱਚ ਸਿੱਖਾਂ ਲਈ ਇੱਕ ਵੀ ਸੀਟ ਨਹੀਂ ਸੀ।
ਉਸ ਦਾ ਕਹਿਣਾ ਹੈ ਕਿ 'ਸਾਲ 2000 ਤੋਂ ਬਾਅਦ ਕੁਝ ਰਾਜਨੀਤਕ ਲੋਕਾਂ ਨੇ ਧਰਮ ਪਰਿਵਰਤਨ ਦੇ ਮੁੱਦੇ 'ਤੇ ਫੋਕਸ ਕੀਤਾ। ਇਹ ਹਿੰਦੂ ਭਾਈਚਾਰਾ ਆਰਥਿਕ ਪੱਧਰ 'ਤੇ ਕਮਜ਼ੋਰ ਸੀ। ਜਦੋਂ ਉਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ ਤਾਂ ਇਸ ਦਾ ਰਾਜਨੀਤਕ ਲਾਹਾ ਵੀ ਲਿਆ ਗਿਆ।'
ਮੰਗਲਾ ਸ਼ਰਮਾ ਦੇ ਅਨੁਸਾਰ, 'ਪਾਕਿਸਤਾਨੀ ਹਿੰਦੂਆਂ ਨੂੰ ਵਿਸ਼ਵ ਪੱਧਰ 'ਤੇ ਸਮੱਰਥਨ ਨਹੀਂ ਮਿਲਦਾ। ਉਹ ਭਾਰਤ ਤੋਂ ਕੋਈ ਮਦਦ ਲੈਣਾ ਨਹੀਂ ਚਾਹੁੰਦੇ, ਕਿਉਂਕਿ ਪਾਕਿਸਤਾਨ ਦੇ ਨਾਲ ਉਸ ਦੇ ਵਿਵਾਦ ਹਨ। ਇਸ ਕਾਰਨ ਹਿੰਦੂ ਸਿੱਖ ਬਣਨਾ ਵੱਧ ਸਵੀਕਾਰ ਕਰਦੇ ਹਨ, ਕਿਉਂਕਿ ਸਿੱਖ ਭਾਈਚਾਰਾ ਆਰਥਿਕ ਪੱਖੋਂ ਮਜ਼ਬੂਤ ਹੈ ਤੇ ਇਕ ਦੂਜੇ ਦਾ ਮਦਦਗਾਰ ਹੈ। ਉਨ੍ਹਾਂ ਦਾ ਤਾਲਮੇਲ ਬਹੁਤ ਚੰਗਾ ਹੈ। ਇਸ ਕਾਰਨ ਦਲਿਤਾਂ ਤੇ ਹਿੰਦੂਆਂ ਦਾ ਸਿੱਖ ਧਰਮ ਅਪਨਾਉਣ ਕਰਕੇ ਜੀਵਨ ਪੱਧਰ ਬਹੁਤ ਉੱਚਾ ਹੋਇਆ ਹੈ ਤੇ ਮੁਸਲਮਾਨਾਂ ਵਿਚ ਉਨ੍ਹਾਂ ਨੂੰ ਇੱਜ਼ਤ ਮਿਲੀ ਹੈ। ਇਸੇ ਕਰਕੇ ਇਹ ਧਰਮ ਬਦਲੀ ਹੋ ਰਹੀ ਹੈ।''
ਸਿੰਧ ਹਾਈ ਕੋਰਟ ਵਿੱਚ ਦੋ ਮਾਮਲਿਆਂ ਦੇ ਕਾਰਨ ਵੀ ਸਿੱਖਾਂ ਨੂੰ ਵੱਧ ਸਫ਼ਲਤਾ ਮਿਲੀ। ਪਹਿਲੀ ਵਾਰ ਜਦੋਂ ਸੂਬੇ ਵਿੱਚ ਸ਼ਰਾਬਬੰਦੀ ਦਾ ਕੁਝ ਸਿੱਖ ਨੇਤਾਵਾਂ ਨੇ ਸਮੱਰਥਨ ਕੀਤਾ ਤੇ ਦੂਜਾ ਜਦੋਂ ਜਨਗਣਨਾ ਵਿੱਚ ਸਿੱਖਾਂ ਲਈ ਅਲੱਗ ਤੋਂ ਕੋਈ ਕਾਲਮ ਨਹੀਂ ਰੱਖਿਆ ਗਿਆ। ਦੋਵਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ ਸਫ਼ਲਤਾ ਮਿਲੀ। ਮੰਗਲਾ ਸ਼ਰਮਾ ਅਨੁਸਾਰ ਪਾਕਿਸਤਾਨ ਨੂੰ ਵਿਸ਼ਵ ਪੱਧਰ 'ਤੇ ਸਿੱਖ ਭਾਈਚਾਰਾ ਆਪਣਾ ਦੋਸਤ ਸਮਝਦਾ ਹੈ। ਜਿਸ ਕਾਰਨ ਸਿੱਖ ਭਾਈਚਾਰੇ ਨੂੰ ਇੱਥੇ ਸਾਮਾਜਿਕ, ਰਾਜਨੀਤਕ ਤੇ ਧਾਰਮਿਕ ਮਨਜ਼ੂਰੀ ਜ਼ਿਆਦਾ ਮਿਲਦੀ ਹੈ।
ਮੰਗਲਾ ਭਾਵੇਂ ਆਪਣੇ ਢੰਗ ਨਾਲ ਸੋਚਦੀ ਹੈ, ਪਰ ਇਹ ਸਭ ਸਿੱਖਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਕਰਕੇ ਹੋ ਰਿਹਾ ਹੈ। ਸਿੱਖ ਹੁਣ ਆਪਣੇ ਗੁਰੂਆਂ ਦੇ ਵਿਰਸੇ ਨਾਲ ਜੁੜ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਸਤਿਕਾਰ ਮਿਲ ਰਿਹਾ ਹੈ ਤੇ ਪ੍ਰਾਪਤੀਆਂ ਹੋ ਰਹੀਆਂ ਹਨ। ਗੋਰਿਆਂ ਦੀਆਂ ਵੱਡੀਆਂ ਅਖ਼ਬਾਰਾਂ ਤੇ ਮੀਡੀਏ ਵਿਚ ਸਿੱਖ ਕੌਮ ਦੀਆਂ ਪ੍ਰਾਪਤੀਆਂ ਦਾ ਵੱਡੀ ਪੱਧਰ 'ਤੇ ਜ਼ਿਕਰ ਹੋ ਰਿਹਾ ਹੈ। ਇਸ ਲਈ ਸਾਨੂੰ ਆਪਣੇ ਗੁਰੂਆਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਗੁਰੂ ਗਰੰਥ ਸਾਹਿਬ ਦੇ ਰੂਪ ਵਿਚ ਸਾਨੂੰ ਗਿਆਨ ਦਿੱਤਾ।