deshpunjabtimes.blogspot.com

Thursday, 17 November 2011

ਉੱਤਰੀ ਭਾਰਤ ਵਿੱਚ ਪਹਿਲੀ ਵਾਰ ਬੇਔਲਾਦ ਜੋੜਿਆਂ ਲਈ ਇਲਾਜ ਹੋਵੇਗਾ ਘੱਟ ਖਰਚ ਵਿੱਚ


ਜਲੰਧਰ-ਹਾਲ ਹੀ ਵਿੱਚ 28 ਜੁਲਾਈ ਤੋਂ 31 ਜੁਲਾਈ ਨੂੰ ਜਪਾਨ ਦੇ ਸ਼ਹਿਰ ਯੋਕੋਹਾਮਾ ਵਿੱਚ ਤੀਸਰੀ ਵਿਸ਼ਵ ਕਾਂਗਰਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਵਿਰਕ ਹਸਪਤਾਲ ਜਲੰਧਰ ਲਈ ਉਸ ਵਕਤ ਮਾਣ ਦਾ ਸਮਾਂ ਸੀ ਜਦੋਂ ਵਿਰਕ ਹਸਪਤਾਲ ਦੇ ਲੈਬ ਡਾਇਰੈਕਟਰ ਡਾ. ਐਸ. ਪੀ. ਐਸ. ਵਿਰਕ ਅਤੇ ਆਈ. ਵੀ. ਐਫ. ਮਾਹਿਰ ਡਾ. ਗੌਤਮ ਅਲਾਹਾਬਾਦੀਆ ਨੂੰ ਤੀਸਰੀ ਵਿਸ਼ਵ ਕਾਂਗਰਸ ਕਾਨਫਰੰਸ ਵਿੱਚ ਭਾਗ ਲੈਣ ਲਈ ਸੱਦਾ ਮਿਲਿਆ। ਦੁਨੀਆਂ ਭਰ ਵਿੱਚੋਂ 100 ਦੇ ਕਰੀਬ ਡੈਲੀਗੇਟਸ ਨੂੰ ਭਾਗ ਲੈਣ ਲਈ ਸੱਦਿਆ ਗਿਆ, ਜਿਹਨਾਂ ਵਿੱਚੋਂ ਪੰਜ ਭਾਰਤ ਦੇ ਡੈਲੀਗੇਟਸ ਸਨ। ਡਾ. ਵਿਰਕ ਅਤੇ ਡਾ. ਗੌਤਮ  ਅਲਾਹਾਬਾਦੀਆ ਉਹਨਾਂ ਚੋਣਵੇਂ ਲੋਕਾਂ ਵਿੱਚੋਂ ਸਨ ਜਿਹਨਾਂ ਨੂੰ ਇਸ ਕਾਨਫਰੰਸ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।
ਇਸ ਕਾਨਫਰੰਸ ਦਾ ਮੁੱਖ ਮੰਤਵ ਸੀ ਪ੍ਰਗਤੀਸ਼ੀਲ ਦੇਸਾਂ ਜਿਵੇਂ ਕੀ ਭਾਰਤ, ਚੀਨ, ਸਿੰਗਾਪੁਰ, ਪਾਕਿਸਤਾਨ ਅਤੇ ਮਲੇਸ਼ੀਆ ਆਦਿ ਦੇਸਾਂ ਦੇ ਬੇਔਲਾਦ ਜੋੜਿਆਂ ਲਈ ਘੱਟ ਖ਼ਰਚ ਵਿੱਚ ਟੈਸਟ ਟਿਊਬ ਬੇਬੀ ਇਲਾਜ ਸਹੂਲਤ ਉਪਲੱਬਧ ਕਰਵਾਉਣਾ। ਕਾਨਫਰੰਸ ਪ੍ਰਤਿਨਿਧੀ ਅਤੇ ਬੁਲਾਰਿਆਂ ਨੇ ਆਈ. ਵੀ. ਐਫ. ਇਲਾਜ ਵਿਧੀ ਅਤੇ ਪ੍ਰਾਕਿਰਤਿਕ ਚੱਕਰ ਆਈ. ਵੀ. ਐਫ. ਦੇ ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ, ਜਿਸ ਨਾਲ ਆਈ. ਵੀ. ਐਫ. ਇਲਾਜ ਵਿਧੀ ਖ਼ਰਚ ਵਿੱਚ 50 ਪ੍ਰਤੀਸ਼ਤ ਤੱਕ ਦੀ ਕਮੀ ਲਿਆਂਦੀ ਜਾ ਸਕਦੀ ਹੈ।
ਜਪਾਨ ਪਹਿਲਾ ਦੇਸ਼ ਹੈ ਜਿਸਨੇ ਘੱਟ ਖਰਚ ਵਿੱਚ ਇਸ ਇਲਾਜ ਵਿਧੀ ਦੇ ਬਾਰੇ ਸੋਚਿਆ ਅਤੇ ਹੁਣ ਇਸ ਇਲਾਜ ਵਿਧੀ ਨਾਲ ਦੂਸਰੇ ਪ੍ਰਗਤੀਸ਼ੀਲ ਦੇਸਾਂ ਦੇ ਮਾਹਿਰਾਂ ਨੂੰ ਵੀ ਜਾਣੂ ਕਰਵਾ ਰਿਹਾ ਹੈ। ਭਾਰਤ ਵਿੱਚ ਡਾ. ਵਿਰਕ ਅਤੇ ਡਾ. ਗੌਤਮ ਅਲਾਹਾਬਾਦੀਆ ਇਸ ਘੱਟ ਖਰਚ ਇਲਾਜ ਵਿਧੀ ਨੂੰ ਵਿਰਕ ਹਸਪਤਾਲ ਵਿੱਚ ਜਲਦ ਹੀ ਲਾਗੂ ਕਰਨ ਜਾ ਰਹੇ ਹਨ। ਇਲਾਜ ਖਰਚ ਵਿੱਚ ਆਈ ਭਾਰੀ ਕਮੀ ਨਾਲ ਉਹਨਾਂ ਬੇਔਲਾਦ ਜੋੜਿਆਂ ਨੂੰ ਭਾਰੀ ਰਾਹਤ ਮਿਲੇਗੀ ਜਿਹੜੇ ਖਰਚੀਲੇ ਇਲਾਜ ਦੀ ਵਜ•ਾ ਕਰਕੇ ਇਲਾਜ ਕਰਵਾਉਣ ਦੇ ਸਮਰੱਥ ਨਹੀਂ ਸੀ ਅਤੇ ਔਲਾਦ ਸੁੱਖ ਤੋਂ ਵਿਰਵਾ ਸੀ। ਉੱਤਰੀ ਭਾਰਤ ਵਿੱਚ ਘੱਟ ਖਰਚ ਵਿੱਚ ਆਈ. ਵੀ. ਐਫ. ਇਲਾਜ ਸਿਰਫ਼ ਵਿਰਕ ਹਸਪਤਾਲ ਜਲੰਧਰ ਵਿੱਚ ਉਪਲੱਬਧ ਹੋਵੇਗਾ। ਕਾਤੋ ਵੂਮਨ ਕਲੀਨਿਕ ਜਪਾਨ ਵਿਸ਼ਵ ਵਿੱਚ ਇੱਕੋ-ਇੱਕ ਅਜਿਹਾ ਕਲੀਨਿਕ ਹੈ ਜੋ ਪਿਛਲੇ ਕਾਫੀ ਵਰਿ•ਆਂ ਤੋਂ ਘੱਟ ਖਰਚ ਵਿੱਚ ਆਈ. ਵੀ. ਐਫ. ਇਲਾਜ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਡਾ. ਵਿਰਕ ਅਤੇ ਡਾ. ਗੌਰਲ ਗਾਂਧੀ ਨੂੰ ਮਹੱਤਵਪੂਰਨ ਮੌਕਾ ਮਿਲਿਆ ਇਸ ਸੈਂਟਰ ਵਿੱਚ ਜਾਣ ਦਾ ਅਤੇ ਸੈਂਟਰ ਦੇ ਡਾਇਰੈਕਟਰ ਓਸਾਮੋਂ ਕਾਤੋ ਨੂੰ ਮਿਲਣ ਦਾ ਜੋ ਯੋਕੋਹਾਮਾ ਜਪਾਨ ਵਿੱਚ ਹੋਈ ਇਸ ਕਾਨਫਰੰਸ ਦੇ ਮੁੱਖ  ਪ੍ਰਤਿਨਿੱਧੀ ਸਨ।
ਜਾਣਕਾਰੀ ਦਿੰਦੇ ਹੋਏ ਡਾ. ਵਿਰਕ ਨੇ ਕਿਹਾ ਕਿ ਆਈ. ਵੀ. ਐਫ. ਘੱਟ ਖ਼ਰਚ ਇਲਾਜ ਦੇ ਲਈ ਵਿਰਕ ਹਸਪਤਾਲ ਜਲੰਧਰ ਵਿੱਚ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਚੁੱਕੀ ਹੈ।
Helpline No. +91-98140-37738, 0091-181-2274296, 2270424, 5089604
dr.spsvirk@gmail.com, drvirk@virkinfertilitycentre.com   Website : www.virkinfertilitycentre.com   www.iwannababy.com












ਵਿਰਕ ਹਸਪਤਾਲ ਨੇ ਉੱਤਰੀ ਭਾਰਤ ਵਿੱਚ ਸ਼ੁਰੂ ਕੀਤੀ ਓਸਾਈਟ ਫ੍ਰੀਜਿੰਗ ਸੇਵਾ
ਜਲੰਧਰ-ਵਰਤਮਾਨ ਵਿੱਚ ਅਵਿਸ਼ਵਾਸਯੋਗ ਜਿਹੀ ਲੱਗਣ ਵਾਲੀ ਚਮਤਕਾਰੀ ਅਸਿਸਟਿਡ ਰਿਪ੍ਰੋਡਕਟਿਵ ਵਰਗੀ ਨਵੀਨ ਤਕਨੀਕ ਦਾ ਵਿਕਾਸ ਹੋ ਚੁੱਕਾ ਹੈ। ਵਿਰਕ ਹਸਪਤਾਲ ਇਸ ਤਰ•ਾਂ ਦੀਆਂ ਚਮਤਕਾਰੀ ਤਕਨੀਕੀ ਸੇਵਾਵਾਂ ਦੇਣ ਵਿੱਚ ਮੁੱਢਲੀ ਕਤਾਰ ਵਿੱਚ ਹੈ।
ਸੰਤਾਨ ਉਤਪਤੀ ਲਈ ਅੰਡੇ ਦੀ ਫ੍ਰੀਜਿੰਗ ਨਵੀਨ ਤਕਨੀਕ ਹੈ, ਜੋ ਹੁਣ ਤੱਕ ਉੱਤਰੀ ਭਾਰਤ ਵਿੱਚ ਸਿਰਫ਼ ਵਿਰਕ ਹਸਪਤਾਲ ਵਿੱਚ ਹੀ ਸ਼ੁਰੂ ਕੀਤੀ ਗਈ ਹੈ। ਹੁਣ ਔਰਤਾਂ ਲਈ ਇਹ ਬਦਲ ਮੌਜੂਦ ਹੈ ਕਿ ਕਿਸ ਤਰ•ਾਂ ਉਹ ਆਪਣੇ ਆਪ ਨੂੰ ਬਾਏਲੋਜਿਕ ਕਲਾਕ ਤੋਂ ਸੁਤੰਤਰ ਰੱਖ ਸਕਦੀਆਂ ਹਨ। ਓਸਾਈਟ ਅੰਡਾ ਫ੍ਰੀਜਿੰਗ ਅਸਲ ਵਿੱਚ ਇੱਕ ਇਸ ਤਰ•ਾਂ ਦੀ ਤਕਨੀਕ ਹੈ, ਜਿਸ ਤੋਂ ਓਸਾਈਟ ਨੂੰ ਲੰਬੇ ਅਰਸੇ ਲਈ ਜਮਾਵ ਬਿੰਦੂ ਤੋਂ ਵੀ ਨਿਮਨ ਤਾਪਮਾਨ ਤੱਕ ਫ੍ਰੀਜ ਕਰਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਦੇ ਲਈ ਪਹਿਲਾਂ ਓਸਾਈਟ ਨੂੰ ਫ੍ਰੀਜਿੰਗ ਸਲਊਸ਼ਨ ਵਿੱਚ ਰੱਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਕੰਪਿਊਟਰ ਨਿਯੰਤਰਿਤ ਮਸ਼ੀਨ ਨਾਲ ਹੌਲੀ-ਹੌਲੀ ਠੰਡਾ ਕੀਤਾ ਜਾਂਦਾ ਹੈ। ਓਸਾਈਟ ਅੰਡੇ ਨੂੰ -196 ਡਿਗਰੀ ਤਾਪਮਾਨ ਤੱਕ ਸੁਰੱਖਿਅਤ ਸਟੋਰ ਕੀਤਾ ਜਾ ਸਕਦਾ ਹੈ ਅਤੇ ਉਸ ਨੂੰ ਆਪਣੀ ਇੱਛਾ ਅਨੁਸਾਰ ਭਵਿੱਖ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਲੈਬ ਡਾਇਰੈਕਟਰ ਡਾ. ਐਸ. ਪੀ. ਐਸ. ਵਿਰਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਇੱਕ ਅਜਿਹੀ ਤਕਨੀਕ ਹੈ, ਜਿਸ ਦੁਆਰਾ ਔਰਤਾਂ ਬਾਏਲੋਜਿਕ ਕਲਾਕ ਦੇ ਦੌਰਾਨ ਸੰਤਾਨ ਉਤਪਤੀ ਲਈ ਪੈਦਾ ਹੋਣ ਵਾਲੇ ਸਿਹਤਮੰਦ ਅੰਡਿਆਂ ਨੂੰ ਸੰਜੋਅ ਕੇ ਰੱਖ ਸਕਦੀਆਂ ਹਨ। ਵੱਧਦੀ ਉਮਰ ਔਰਤਾਂ ਲਈ ਜਨਮ ਤੋਂ ਹੀ ਸੰਤਾਨ ਉਤਪਤੀ ਇੱਕ ਰੁਕਾਵਟ ਰਹੀ ਹੈ। ਜਿਵੇਂ-ਜਿਵੇਂ ਉਮਰ ਵੱਧਦੀ ਹੈ ਸਿਹਤਮੰਦ ਅੰਡਾ ਬਨਣ ਦੀ ਸ਼ਕਤੀ ਸਰੀਰ ਵਿੱਚ ਘੱਟ ਹੁੰਦੀ ਜਾਂਦੀ ਹੈ। ਓਸਾਈਟ ਫ੍ਰੀਜਿੰਗ ਇੱਕ ਅਜਿਹੀ ਤਕਨੀਕ ਹੈ, ਜਿਸ ਨਾਲ ਔਰਤਾਂ ਆਪਣੇ ਸਰੀਰ ਵਿੱਚ ਬਨਣ ਵਾਲੇ ਸਿਹਤਮੰਦ ਅੰਡਿਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਸੰਜੋ ਕੇ ਰੱਖ ਸਕਦੀ ਹੈ। ਇਹ ਤਕਨੀਕ ਉਹਨਾਂ ਲੋਕਾਂ ਲਈ ਕਾਰਗਰ ਸਾਬਿਤ ਹੋਵੇਗੀ ਜਿਵੇਂ ਕਿ ਕੈਂਸਰ ਤੋਂ ਪੀੜਿਤ ਔਰਤਾਂ। ਉਹ ਕੀਮੋਥੈਰੇਪੀ ਅਤੇ ਰੇਡੀਏਸ਼ਨ ਦੇ ਕੁਪ੍ਰਭਾਵਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਅਤ ਰੱਖ ਸਕਦੀਆਂ ਹਨ। ਜਾਂ ਉਹ ਔਰਤਾਂ ਜੋ ਕਿਸੇ ਕਾਰਨਾਂ ਤੋਂ ਆਪਣੇ ਪਰਿਵਾਰ ਦੀ ਸ਼ੁਰੂਆਤ ਦੇਰ ਨਾਲ ਕਰਨਾ ਚਾਹੁੰਦੀਆਂ ਹਨ।
ਵਿਰਕ ਹਸਪਤਾਲ ਅਜਿਹੇ ਵਿਗਿਆਨਿਕ ਚਮਤਕਾਰਾਂ ਤਕਨੀਕਾਂ ਦੀਆਂ ਸੇਵਾਵਾਂ ਦੁਆਰਾ ਸੰਤਾਨ ਉਤਪਤੀ ਦੇ ਭਿੰਨ-ਭਿੰਨ ਬਦਲ ਉਪਲੱਬਧ ਕਰਵਾਉਣ ਵਿੱਚ ਸਭ ਤੋਂ ਅੱਗੇ ਹੈ। ਵਿਰਕ ਹਸਪਤਾਲ ਵਿੱਚ ਲੈਬ ਡਾਇਰੈਕਟਰ ਦੀ ਹੈਸੀਅਤ ਨਾਲ ਕੰਮ ਕਰ ਰਹੇ ਡਾ. ਵਿਰਕ ਅੰਡੇ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਕਲੀਨਿਕ ਟ੍ਰਾਇਲਾਂ ਦੁਆਰਾ ਵਧਾਉਣ ਵਿੱਚ ਲਗਾਤਾਰ ਕੰਮ ਕਰ ਰਹੇ ਹਨ। ਡਾ. ਵਿਰਕ ਵੱਲੋਂ ਜੋ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਵਿੱਚ ਸ਼ਾਮਿਲ ਹਨ ਸਾਇਕਲ ਮੌਨੀਟਰਿੰਗ, ਅੰਡੇ ਦੀ ਫ੍ਰੀਜਿੰਗ ਅਤੇ ਸੁਰੱਖਿਆ ਅਤੇ ਐਮਬ੍ਰਾਓਸ ਦਾ ਪ੍ਰਤਿਆਰੋਪਣ ਆਦਿ। ਵਿਰਕ ਹਸਪਤਾਲ ਵਿੱਚ ਇਸ ਸਾਰੀਆਂ ਸਹੂਲਤਾਂ ਅਤਿ-ਆਧੁਨਿਕ ਸਟੇਟ-ਆਫ-ਦ-ਆਰਟ ਸੈਂਟਰ ਵਿੱਚ ਦਿੱਤੀਆਂ ਜਾ ਰਹੀਆਂ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਡਾ. ਵਿਰਕ ਨੂੰ ਦੁਨੀਆਂ ਭਰ ਦੇ ਮਰੀਜਾਂ ਨੂੰ ਚਿਕਤਸੀ ਸੇਵਾਵਾਂ ਦੇਣ ਦਾ ਤਜਰਬਾ ਹਾਸਿਲ ਹੈ।
ਡਾ. ਵਿਰਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਔਰਤਾਂ ਦੇ ਸਰੀਰ ਵਿੱਚ ਬਨਣ ਵਾਲੇ ਅੰਡਿਆਂ ਦੀ ਸੰਖਿਆ ਦੋ ਮਿਲੀਅਨ ਤੱਕ ਹੁੰਦੀ ਹੈ ਅਤੇ ਇਹਨਾਂ ਵਿੱਚ ਬਹੁਤ ਸਾਰੇ ਅੰਡੇ ਵਿਕਸਿਤ ਹੋਣ ਲੱਗਦੇ ਹਨ। ਇਹਨਾਂ ਵਿੱਚੋਂ ਇੱਕ ਅੰਡਾ ਛੁੱਟ ਜਾਂਦਾ ਹੈ ਅਤੇ ਦੂਸਰਾ ਖਤਮ ਹੋ ਜਾਂਦਾ ਹੈ। ਧਿਆਨ ਦੇਣ ਯੋਗ ਗੱਲ ਹੈ ਕਿ ਸਟੋਰ ਲਈ ਕੱਢੇ ਗਏ ਅੰਡੇ ਲੈਣ ਨਾਲ ਭਵਿੱਖ ਵਿੱਚ ਬਨਣ ਵਾਲੇ ਅੰਡਿਆਂ ਤੇ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਓਸਾਈਟ ਫ੍ਰੀਜਿੰਗ ਅੰਡਾ ਸੁਰੱਖਿਅਤ ਰੱਖਣ ਦੀ ਇੱਕ ਐਸੀ ਨਵੀਨ ਬਾਏਓ-ਤਕਨੀਕ ਹੈ ਜੋ ਨਿਕਟ ਭਵਿੱਖ ਵਿੱਚ ਐਮਬ੍ਰਾਓਸ ਫ੍ਰੀਜਿੰਗ ਦੀ ਤਕਨੀਕ ਦੀ ਜਗ•ਾ ਲੈ ਲਵੇਗੀ। ਅਮਰੀਕਨ ਰਿਪ੍ਰੋਡਕਟਿਵ ਮੈਡੀਸਨ ਸੋਸਾਇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਸਾਈਟ ਕ੍ਰਾਈਓਪ੍ਰਿਜਰਵੇਸ਼ਨ ਓਸਾਈਟ ਡੋਨੇਸ਼ਨ ਅਤੇ ਫਰਟੀਲਿਟੀ ਸੁਰੱਖਿਆ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ।
Helpline No. +91-98140-37738, 0091-181-2274296, 2270424, 5089604
dr.spsvirk@gmail.com, drvirk@virkinfertilitycentre.com   Website : www.virkinfertilitycentre.com   www.iwannababy.com

Saturday, 12 November 2011

ਗੋਰਿਆਂ ਨੂੰ ਸ਼ਸਤਰ ਵਿੱਦਿਆ ਸਿਖਾ ਰਿਹਾ ਨਿਡਰ ਸਿੰਘ ਨਿਹੰਗ



ਬਰਤਾਨੀਆ ਦੀ ਫ਼ੌਜ ਦੇ ਸਾਬਕਾ ਕਮਾਂਡੋ ਦੁਨੀਆਂ ਭਰ ਵਿੱਚ ਸਖ਼ਤ ਜਾਨ ਵਜੋਂ ਮਸ਼ਹੂਰ ਹਨ। ਜਦੋਂ ਉਨ•ਾਂ ਦੇ ਭਾਰਤੀ ਮਾਰਸ਼ਲ ਆਰਟਸ ਨਿਰੀਖਕ ਤੋਂ ਪ੍ਰੇਰਨਾ ਲੈਣ ਦੀ ਗੱਲ ਆਉਂਦੀ ਹੈ ਤਾਂ ਵੀ ਉਹ ਜੇ ਨਿਵੇਕਲੇ ਨਹੀਂ ਤਾਂ ਕਿਸੇ ਤੋਂ ਘੱਟ ਵੀ ਨਜ਼ਰ ਨਹੀਂ ਆਉਂਦੇ। ਇਹ ਸਭ ਗੁਣ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਦੇ ਇਕ ਸਾਬਕਾ ਫੈਕਟਰੀ ਕਾਮੇ ਵਿੱਚ ਸ਼ਾਮਲ ਹਨ। ਸਾਬਕਾ ਕਮਾਂਡੋ ਇਸ ਸਾਬਕਾ ਕਰਮਚਾਰੀ ਪਾਸੋਂ ਸ਼ਸਤਰ ਵਿੱਦਿਆ ਸਿੱਖ ਰਹੇ ਹਨ। ਇਸ ਕਰਮਚਾਰੀ ਦੇ ਵਿਦਿਆਰਥੀਆਂ ਵਿੱਚ ਭਾਰਤੀ, ਚੀਨੀ ਅਤੇ ਮਲੇਸ਼ੀਆ ਸਣੇ ਲਗਪਗ ਸਾਰੇ ਦੇਸ਼ਾਂ ਦੇ ਬੈਂਕਰ, ਅਧਿਆਪਕ ਅਤੇ ਕੰਪਿਊਟਰ ਵਿਸ਼ਲੇਸ਼ਕ ਸ਼ਾਮਲ ਹਨ।
ਪੰਜਾਬ ਦੇ ਜਲੰਧਰ ਦੇ ਪਿਛੋਕੜ ਵਾਲਾ ਇਹ ਸਾਬਕਾ ਫੈਕਟਰੀ ਕਾਮਾ ਨਿਡਰ ਸਿੰਘ ਨਿਹੰਗ ਇਸ ਸਮੇਂ ਸੰਯੁਕਤ ਰਾਸ਼ਟਰ ਦੀ ਮਾਰਸ਼ਲ ਆਰਟਸ ਅਕੈਡਮੀ ਨਾਲ ਸਬੰਧਤ ਹੈ। ਨਿਡਰ ਸਿੰਘ ਦਾ ਧਿਆਨ ਆਪਣੇ ਵਿਦਿਆਰਥੀਆਂ ਅਤੇ ਉਨ•ਾਂ ਦੀਆਂ ਸਿੱਖਣ ਵਿਧੀਆਂ ਉੱਤੇ ਕੇਂਦਰਤ ਹੈ। ਨਿਡਰ ਸਿੰਘ ਨੇ ਦੱਸਿਆ ਕਿ ਉਸ ਕੋਲ ਹਰ ਤਰ•ਾਂ ਦੇ ਲੋਕ ਆਉਂਦੇ ਹਨ, ਪਰ ਉਹ ਠੱਗਾਂ, ਅਪਰਾਧੀਆਂ ਅਤੇ ਧਾਰਮਿਕ ਕੱਟੜਵਾਦੀਆਂ ਨੂੰ ਉਤਸ਼ਾਹਤ ਨਹੀਂ ਕਰਦਾ, ਸਗੋਂ ਉਸ ਦੇ ਜ਼ਿਆਦਾਤਰ ਵਿਦਿਆਰਥੀ, ਬੈਂਕਰ, ਯੂਨੀਵਰਸਿਟੀਆਂ ਦੇ ਵਿਦਿਆਰਥੀ, ਅਧਿਆਪਕ, ਕੰਪਿਊਟਰ ਵਿਸ਼ਲੇਸ਼ਕ ਅਤੇ ਕੰਪਨੀ ਡਾਇਰੈਕਟਰ ਹਨ।
ਨਿਡਰ ਸਿੰਘ ਨਿਹੰਗ ਇਨ•ਾਂ ਵਿਦਿਆਰਥੀਆਂ ਨੂੰ 17ਵੀਂ ਸਦੀ ਵਿੱਚ ਸਿੱਖ ਭਾਈਚਾਰੇ ਵੱਲੋਂ ਈਜਾਦ ਕੀਤੀ ਮਾਰਸ਼ਲ ਆਰਟਸ ਦੀ ਕਿਸਮ ਸ਼ਸਤਰ ਵਿੱਦਿਆ ਦੀ ਸਿਖਲਾਈ ਦੇ ਰਿਹਾ ਹੈ। ਮਾਰਸ਼ਲ ਆਰਟਸ ਦੀ ਇਹ ਕਿਸਮ ਅਸਲ ਵਿੱਚ 1661 ਵਿੱਚ ਸਥਾਪਤ ਬਾਬਾ ਦਰਬਾਰਾ ਸਿੰਘ ਅਖਾੜਾ ਦੀ ਦੇਣ ਹੈ। ਇਹ ਅਖਾੜਾ 1645 ਵਿੱਚ ਜਨਮੇ ਬਾਬਾ ਦਰਬਾਰਾ ਸਿੰਘ ਨੇ ਸ਼ੁਰੂ ਕੀਤਾ ਸੀ। ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਸ਼ੁਰੂ ਹੋਏ ਇਸ ਅਖਾੜੇ ਵਿੱਚ ਸਿਖਾਂਦਰੂਆਂ ਨੂੰ ਬਾਬਾ ਦਰਬਾਰਾ ਸਿੰਘ ਸਿਖਲਾਈ ਦਿੰਦੇ ਸਨ।
ਉਹ ਪੰਜ ਤੋਂ ਦਸ ਸਾਲ ਦੀ ਉਮਰ ਤੱਕ ਨਿਡਰ ਨੂੰ ਆਪਣੇ ਪਿੰਡ ਸ਼ਾਦੀਪੁਰ (ਜਲੰਧਰ) ਦਾ ਗੇੜਾ ਲਵਾਉਂਦੇ ਰਹੇ। ਇਸ ਮਗਰੋਂ ਛੇ ਸਾਲ ਬਾਅਦ ਉਹ ਪਿੰਡ ਸ਼ਾਦੀਪੁਰ ਮੁੜਿਆ ਅਤੇ ਆਪਣੀ ਕਿਸੇ ਰਿਸ਼ਤੇਦਾਰ ਦੇ ਫਾਰਮ ਵਿੱਚ ਕੰਮ ਕਰਨ ਲੱਗ ਗਿਆ। ਇਸ ਦੌਰਾਨ ਉਹ ਗੁਆਂਢੀ ਪਿੰਡ ਮੌ ਸਾਹਿਬ (ਫਿਲੌਰ) ਵਿੱਚ ਰਹਿੰਦਿਆਂ ਸ਼ਸਤਰ ਵਿੱਦਿਆ ਦੇ ਆਖ਼ਰੀ ਝੰਡਾ ਬਰਦਾਰ ਮੋਹਿੰਦਰ ਸਿੰਘ ਨੂੰ ਮਿਲਿਆ।
ਇਸ ਸਮੇਂ 'ਦਿ ਸੰਨ', 'ਡੇਲੀ ਮੇਲ' ਅਤੇ ਹੋਰ ਅਖ਼ਬਾਰਾਂ ਵਿੱਚ ਛਾਏ ਨਿਡਰ ਸਿੰਘ ਨੇ ਦੱਸਿਆ ਕਿ ਜਦੋਂ ਉਹ 17 ਸਾਲ ਦਾ ਸੀ ਤਾਂ ਉਹ ਖੇਡਾਂ ਵਿੱਚ ਕਾਫੀ ਰੁਚੀ ਰੱਖਦਾ ਸੀ। ਇਸ ਦੌਰਾਨ ਉਹ ਉਦੋਂ 70ਵਿਆਂ ਤੇ 80ਵਿਆਂ ਦੀ ਉਮਰ ਵਾਲੇ ਗੁਰੂਦੇਵ ਮੋਹਿੰਦਰ ਸਿੰਘ ਨੂੰ ਮਿਲਿਆ। ਜਦੋਂ ਨਿਡਰ ਨੇ ਸੋਟੀ ਨਾਲ ਉਸ ਉੱਪਰ ਹਮਲਾ ਕੀਤਾ ਤਾਂ ਗੁਰੂਦੇਵ ਨੇ ਉਸ ਨੂੰ ਬਿਨਾਂ ਕਿਸੇ ਦਿੱਕਤ ਤੋਂ ਪਰ•ੇ ਸੁੱਟ ਦਿੱਤਾ। ਨਿਡਰ ਦੀ ਤੇਜ਼ੀ ਤੇ ਜਵਾਨੀ ਵਾਲੇ ਜੋਸ਼ ਤੋਂ ਪਾਰ ਪਾਉਣ ਲਈ ਉਨ•ਾਂ ਤਕਨੀਕ ਦੀ ਵਰਤੋਂ ਕੀਤੀ। ਇਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਸ਼ਸਤਰ ਵਿੱਦਿਆ ਅਪਣਾਉਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਅਗਲੇ ਗਿਆਰਾਂ ਸਾਲਾਂ ਤੱਕ ਉਹ ਸ਼ਾਦੀਪੁਰ ਪਿੰਡ ਵਿੱਚ ਹੀ ਰਿਹਾ ਅਤੇ ਮੋਹਿੰਦਰ ਸਿੰਘ ਦਾ ਸ਼ਾਗਿਰਦ ਬਣ ਗਿਆ।
ਨਿਡਰ ਨੇ ਆਪਣੀਆਂ ਸਿਖਲਾਈ ਤਕਨੀਕਾਂ ਬਾਰੇ ਦੱਸਿਆ ਕਿ ਇਸ ਦਾ ਪੂਰਾ ਨਾਂ ਸਨਾਤਮ ਸ਼ਸਤਰ ਵਿੱਦਿਆ ਹੈ। ਇਹ ਹਥਿਆਰਾਂ ਨੂੰ ਵਰਤਣ ਦਾ ਵਿਗਿਆਨ ਹੈ। ਇਸ ਦੀਆਂ ਜੜ•ਾਂ ਪੁਰਾਣੇ ਭਾਰਤੀ ਮਾਰਸ਼ਲ ਆਰਟਸ ਵਿੱਚ ਹਨ। ਬਾਅਦ ਵਿੱਚ ਸਿੱਖਾਂ ਵੱਲੋਂ ਇਸ ਤਕਨੀਕ ਨੂੰ ਆਪਣਾ ਲਿਆ ਗਿਆ।
ਸ਼ਸਤਰ ਵਿੱਦਿਆ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਭਾਰਤ ਭਰ ਵਿੱਚ ਮਸ਼ਹੂਰ ਸੀ। ਪਹਿਲੀ ਐਂਗਲੋਂ ਸਿੱਖ ਜੰਗ 1845-1849 ਮਗਰੋਂ ਇਹ ਵਿੱਦਿਆ ਗ਼ਾਇਬ ਹੋ ਗਈ, ਪਰ 1857 ਦੀ ਆਜ਼ਾਦੀ ਦੀ ਪਹਿਲੀ ਜੰਗ ਮਗਰੋਂ ਇਹ ਵਿੱਦਿਆ ਮੁੜ ਉੱਭਰੀ।
ਨਿਡਰ ਸਿੰਘ ਨੇ ਦੱਸਿਆ ਕਿ 1849 ਮਗਰੋਂ ਲੋਕਾਂ ਉੱਤੇ ਛੇ ਇੰਚ ਤੋਂ ਵੱਡੇ ਬਲੇਡ ਵਾਲਾ ਚਾਕੂ, ਅਸਲਾ, ਤਲਵਾਰ ਆਦਿ ਰੱਖਣ ਉੱਤੇ ਪਾਬੰਦੀ ਲੱਗ ਗਈ। ਇਸ ਕਾਰਨ ਇਹ ਵਿੱਦਿਆ ਵੀ ਅਲੋਪ ਹੋ ਗਈ ਅਤੇ ਸਿਰਫ਼ ਇਸ ਦੇ ਕੁਝ ਅੰਸ਼ ਹੀ ਬਾਕੀ ਬਚੇ ਰਹਿ ਗਏ। ਮੋਹਿੰਦਰ ਸਿੰਘ ਵਰਗੇ ਇੱਕਾ-ਦੁੱਕਾ ਲੋਕਾਂ ਨੇ ਹੀ ਇਸ ਰਵਾਇਤ ਨੂੰ ਜ਼ਿੰਦਾ ਰੱਖਿਆ। 1995 ਵਿੱਚ ਉਨ•ਾਂ ਦੀ ਮੌਤ ਮਗਰੋਂ ਨਿਡਰ ਸਿੰਘ ਆਪਣੇ ਸ਼ਬਦਾਂ ਵਿੱਚ ਇਸ ਵਿੱਦਿਆ ਦਾ ਅਤੇ ਗੁਰੂਦੇਵ ਬਾਬਾ ਦਰਬਾਰਾ ਸਿੰਘ ਸ਼ਸਤਰ ਵਿੱਦਿਆ ਅਖਾੜਾ ਦਾ ਆਖ਼ਰੀ ਸਿੱਖ ਯੋਧਾ ਬਚਿਆ ਹੈ। ਸਰੀਰ ਪੱਖੋਂ ਹੱਟਾ-ਕੱਟਾ ਨਿਡਰ ਸਿੰਘ ਹਫ਼ਤੇ ਵਿੱਚ ਤਿੰਨ ਦਿਨ ਕਲਾਸਾਂ ਲਾਉਂਦਾ ਹੈ। ਉਹ ਬਿਨਾਂ ਹਥਿਆਰਾਂ ਤੋਂ ਲੜਨ ਦੀਆਂ ਤਕਨੀਕਾਂ ਸਿਖਾਉਂਦਾ ਹੈ, ਪਰ ਉਹ 16ਵੀਂ ਸਦੀ ਦੇ ਹਥਿਆਰ ਨੇਜ਼ੇ, ਚਾਕੂਆਂ ਅਤੇ ਭਾਲਿਆਂ ਦੀ ਵਰਤੋਂ ਬਾਰੇ ਵੀ ਦੱਸਦਾ ਹੈ। ਪਿਛਲੇ 30 ਸਾਲਾਂ ਤੋਂ ਹਫ਼ਤੇ ਵਿੱਚ 70 ਘੰਟੇ ਸਿਖਲਾਈ ਦੇਣ ਵਾਲਾ ਨਿਡਰ ਸਿੰਘ ਹੁਣ ਸ਼ਸਤਰ ਵਿੱਦਿਆ ਦੀ ਰਵਾਇਤ ਨੂੰ ਕਾਇਮ ਰੱਖਣ ਲਈ ਸ਼ਾਗਿਰਦ ਦੀ ਭਾਲ ਕਰ ਰਿਹਾ ਹੈ।

Wednesday, 9 November 2011

ਗੁਰੂ ਕਾਲ ਦੇ ਸ੍ਰੋਤਾਂ ਵਿਚ ਗੁਰੂ ਨਾਨਕ ਸਾਹਿਬ



ਡਾ. ਗੁਰਸ਼ਰਨਜੀਤ ਸਿੰਘL
ਗੁਰੂ ਨਾਨਕ ਸਾਹਿਬ ਮੱਧਕਾਲੀ ਪੰਜਾਬ ਵਿਚ ਜਨਮੀ ਇਕ ਐਸੀ ਅਦੁੱਤੀ ਅਤੇ ਸਤਿਕਾਰਤ ਸ਼ਖਸੀਅਤ ਸਨ, ਜਿਸ ਦੇ ਤੁੱਲ ਨਾ ਤਾਂ ਉਨ੍ਹਾਂ ਤੋਂ ਪਹਿਲਾਂ ਅਤੇ ਨਾ ਉਨ੍ਹਾਂ ਤੋਂ ਬਾਅਦ ਹੀ ਕੋਈ ਸ਼ਖਸੀਅਤ ਪੰਜਾਬ ਵਿਚ ਹੋਈ ਹੈ। ਉਨ੍ਹਾਂ ਦੇ ਜੀਵਨ-ਕਾਲ (1469-1539ਈ.) ਵਿਚ ਹੀ ਉਨ੍ਹਾਂ ਨੂੰ ‘ਜਗਤ-ਗੁਰੂ’ (ਵਿਸ਼ਵ-ਅਧਿਆਪਕ) ਦਾ ਰੁਤਬਾ ਮਿਲ ਚੁੱਕਾ ਸੀ। ਇਸੇ ਕਾਰਨ ਉਹ ਇੱਥੋਂ ਦੇ ‘ਜਨ-ਨਾਇਕ’ ਬਣ ਗਏ ਤੇ ਸਭ ਧਰਮਾਂ ਦੇ ਲੋਕਾਂ ਵੱਲੋਂ ਸਤਿਕਾਰੇ ਗਏ। ਇਹ ਗੱਲ ਕੇਵਲ ਉਨ੍ਹਾਂ ਨਾਲ ਹੀ ਜੁੜੀ ਹੈ:
ਨਾਨਕ ਸ਼ਾਹ ਫ਼ਕੀਰ।।
ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ।।
ਇਹ ਉਨ੍ਹਾਂ ਦੀ ਬਹੁਤ ਵੱਡੀ ਪ੍ਰਾਪਤੀ ਸੀ ਕਿ ਆਪਸ ਵਿਚ ਨਫ਼ਰਤ ਕਰ ਰਹੀਆਂ ਸਭ ਧਿਰਾਂ ਦੀ ਗੁਰੂ ਨਾਨਕ ਸਾਹਿਬ ਦੇ ਨਾਂ ਉਪਰ ਸਹਿਮਤੀ ਬਣ ਗਈ। ਪੰਜਾਬ ਵਿਚ ਗੁਰੂ ਨਾਨਕ ਸਭ ਦੇ ਸਾਂਝੇ ਆਦਰਸ਼ ਬਣ ਗਏ ਅਤੇ ਉਹ ਵੀ ਸਦੀਵ ਕਾਲ ਲਈ। ਇਸ ਦਾ ਪ੍ਰਮਾਣ ਇਹ ਹੈ ਕਿ ਪੰਜਾਬ ਵਿਚ ਰਚੇ ਜਾ ਰਹੇ ਸਾਹਿਤ ਵਿਚ ਉਨ੍ਹਾਂ ਦੀ ਸ਼ਖਸੀਅਤ ਅਤੇ ਮਾਨਵਵਾਦੀ-ਕਲਿਆਣਕਾਰੀ ਸਿੱਖਿਆ ਉਪਰ ਅਮਿੱਟ ਛਾਪ ਲੱਗੀ ਹੋਈ ਹੈ। ਪ੍ਰਮਾਣੀਕ ਪੰਜਾਬੀਅਤ ਉਪਰ ਗੁਰੂ ਨਾਨਕ ਦਾ ਰੰਗ ਚੜ੍ਹਿਆ ਹੋਇਆ ਹੈ। ਇਹ ਹੈਰਾਨੀ ਦੀ ਗੱਲ ਬਿਲਕੁਲ ਨਹੀਂ ਕਿ ਗੁਰੂ-ਕਾਲ (1469-1708 ਈ.) ਅਤੇ ਉਸ ਤੋਂ ਬਾਅਦ ਵੀ ਲੰਬੇ ਸਮੇਂ ਤੀਕ ਜਿਹੜਾ ਸਥਾਨਕ ਸਾਹਿਤ ਪੈਦਾ ਹੋਇਆ, ਉਹ ਗੁਰੂ ਨਾਨਕ ਸਾਹਿਬ ਨੂੰ ਹੀ ਸਮਰਪਿਤ ਦਿੱਸਦਾ ਹੈ। ਵਿਸ਼ੇਸ਼ ਕਰਕੇ ਗੁਰੂ-ਕਾਲ ਵਿਚ ਤਾਂ ਗੁਰਮੁਖੀ ਸਾਹਿਤ ਹੀ ਪੰਜਾਬ ਵਿਚ ਰਚਿਆ ਗਿਆ ਹੈ ਅਤੇ ਇਹ ਸਾਰੇ ਦਾ ਸਾਰਾ ਗੁਰੂ ਨਾਨਕ ਸਾਹਿਬ ਦਾ ਗੁਣਗਾਨ ਕਰਦਾ ਹੈ। ਸੋ, ਇਹ ਲਿਖਣਾ ਅਤਿਕਥਨੀ ਨਹੀਂ ਹੋਵੇਗਾ ਕਿ ਗੁਰਮੁਖੀ ਸਾਹਿਤ ਦਾ ਆਰੰਭ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਅਤੇ ਉਪਦੇਸ਼ਾਂ ਨੂੰ ਪ੍ਰਚਾਰਨ ਦੇ ਉਦੇਸ਼ ਨਾਲ ਹੀ ਹੋਇਆ ਸੀ।
ਗੁਰੂ ਕਾਲ ਦੌਰਾਨ ਦੋ ਤਰ੍ਹਾਂ ਦਾ ਸਾਹਿਤ ਗੁਰੂ ਨਾਨਕ ਸਾਹਿਬ ਬਾਰੇ ਪ੍ਰਾਪਤ ਹੁੰਦਾ ਹੈ। ਪਹਿਲਾ ਗੁਰਮੁਖੀ ਲਿੱਪੀ ਵਿਚ ਅਤੇ ਦੂਜਾ ਅਰਬੀ ਫਾਰਸੀ ਵਿਚ। ਉਸ ਦੌਰ ਵਿਚ ਅਰਬੀ-ਫ਼ਾਰਸੀ ਵਿਚ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਪਰ, ਜਿਹੜਾ ਕੁਝ ਲਿਖਿਆ ਗਿਆ ਹੈ ਉਹ ਬਹੁਤ ਹੀ ਮਹੱਤਵਪੂਰਨ ਇਸ ਲਈ ਹੈ ਕਿ ਉਹ ਗੈਰ-ਸਿੱਖਾਂ ਨੇ ਲਿਖਿਆ ਹੈ। ਇਸ ਤਰ੍ਹਾਂ ਦੇ ਸਾਹਿਤ ਨੂੰ ਰਚਣ ਵਾਲਿਆਂ ਵਿਚ ਇਕ ਪ੍ਰਸਿੱਧ ਨਾਂ ਮੁਹਸਿਨਫ਼ਾਨੀ ਦਾ ਹੈ, ਜਿਸ ਦੀ ਪੁਸਤਕ ਦਾ ਨਾਂ ‘ਦਾਬਿਸਤਾਨ ਮਜ਼ਾਹਿਬ’ ਹੈ। ਇਹ ਪੁਸਤਕ ਫ਼ਾਰਸੀ ਵਿਚ ਲਿਖੀ ਹੋਈ ਹੈ ਅਤੇ ਇਸ ਦਾ ਲੇਖਕ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਪੰਜਾਬ ਵਿਚ ਆਇਆ ਸੀ ਤੇ ਇਸ ਬਾਰੇ ਇਹ ਵੀ ਸੰਭਾਵਨਾ ਹੈ ਕਿ ਇਹ ਗੁਰੂ ਹਰਿਗੋਬਿੰਦ ਜੀ ਨੂੰ ਮਿਲਿਆ ਵੀ ਸੀ। ਈਰਾਨ ਵਿਚ ਰਹਿਣ ਵਾਲੇ ਮੁਹਸਿਨਫ਼ਾਨੀ ਦਾ ਅਸਲ ਨਾਂ ਮਊਬਦ ਜੁਲਫ਼ੀਕਾਰ ਅਰਜ਼ਸਤਾਨੀ ਸੀ ਅਤੇ ਉਹ ਪਾਰਸੀ ਮਤ ਦਾ ਧਾਰਨੀ ਸੀ। ਉਸ ਨੇ ਆਪਣੀ ਪੁਸਤਕ ਵਿਚ ਭਾਰਤੀ ਧਰਮਾਂ ਬਾਰੇ ਆਪਣਾ ਨਜ਼ਰੀਆ ਪੇਸ਼ ਕਰਦਿਆਂ, ਇਕ ਅਧਿਆਇ ‘ਨਾਨਕ ਪੰਥੀਆਂ’ ਲਿਖਿਆ ਸੀ। ਉਸ ਦੀ ਕਿਤਾਬ 1645ਈ. ਵਿਚ ਪੂਰੀ ਹੋਈ ਸੀ। ‘ਨਾਨਕ ਪੰਥੀਆਂ’ ਦਾ ਲੇਖਕ ਲਿਖਦਾ ਹੈ ਕਿ ਉਸ ਸਮੇਂ ਦੇ ਸਿੱਖ ਗੁਰੂ ਨਾਨਕ ਸਾਹਿਬ ਨੂੰ ਸਰੀਰ-ਰਹਿਤ ਮੰਨਦਿਆਂ ਪਰਮਾਤਮਾ ਹੀ ਦੱਸਦੇ ਸਨ ਅਤੇ ਉਨ੍ਹਾਂ ਦਾ ਇਹ ਵਿਸ਼ਵਾਸ ਵੀ ਸੀ ਕਿ ਮਰਨ ਤੋਂ ਬਾਅਦ ਉਨ੍ਹਾਂ ਦੀ ਰੂਹ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਅੰਗਦ ਵਿਚ ਪ੍ਰਵੇਸ਼ ਕਰ ਗਈ ਸੀ। ਮੁਹਸਿਨਫ਼ਾਨੀ ਦੀ ਲਿਖਤ ਵਿਚ ਬਹੁਤ ਸਮੱਗਰੀ ਸਿੱਖ ਰਵਾਇਤ ਦੀ ਪ੍ਰੋੜਤਾ ਕਰਦੀ ਹੈ। ਪਰ ਕੁਝ ਸਮੱਗਰੀ ਓਪਰੀ ਵੀ ਹੈ। ਸਮਝ ਵਿਚ ਇਹ ਆਉਂਦਾ ਹੈ ਕਿ ਉਸ ਨੂੰ ਸਿੱਖ ਸਿਧਾਂਤਾਂ ਦੀ ਪੂਰੀ ਸਮਝ ਨਹੀਂ ਸੀ।
ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰੂ-ਕਾਲ ਦੇ ਅਰਬੀ-ਫ਼ਾਰਸੀ ਸ੍ਰੋਤਾਂ ਦੀ ਭਾਲ ਕਰੀਏ ਤਾਂ ਅਗਲਾ ਨਾਂ ਭਾਈ ਨੰਦ ਲਾਲ ਦਾ ਆਉਂਦਾ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸਿੱਖ ਅਤੇ ਦਰਬਾਰੀ ਕਵੀ ਸਨ। ਬਾਦਸ਼ਾਹ ਔਰੰਗਜ਼ੇਬ ਤੋਂ ਡਰ ਕੇ, ਆਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ। ਭਾਈ ਨੰਦ ਲਾਲ ਹੋਰਾਂ ਨੇ ਬਹੁਤ ਸਾਰੀਆਂ ਰਚਨਾਵਾਂ ਰਚੀਆਂ। ਇਨ੍ਹਾਂ ਵਿਚੋਂ ਇਕ ‘ਗੰਜਨਾਮਾ’ ਹੈ, ਜੋ ਕਿ ਫ਼ਾਰਸੀ ਵਿਚ ਹੈ ਅਤੇ ਇਸ ਲਿਖਤ ਦੇ ਪਹਿਲੇ ਤਰਵੰਜਾ ਬੰਦ ਗੁਰੂ ਨਾਨਕ ਸਾਹਿਬ ਪਰਥਾਇ ਹਨ। ਇਸੇ ਤਰ੍ਹਾਂ ਉਨ੍ਹਾਂ ਦੀ ਪੰਜਾਬੀ ਵਿਚ ਮਿਲਦੀ ‘ਜੋਤਿ ਬਿਗਾਸ’ ਰਚਨਾ ਵਿਚ ਤਰਤਾਲੀ ਬੰਦਾਂ ਵਿਚ ਵੀ ਗੁਰੂ ਨਾਨਕ ਸਾਹਿਬ ਦੀ ਉਸਤਤ ਕੀਤੀ ਗਈ ਹੈ। ‘ਗੰਜਨਾਮਾ’ ਵਿਚ ਨਾਨਕ ਦੇ ਅਰਥ ਦੱਸਦਿਆਂ ਭਾਈ ਸਾਹਿਬ ਨੇ ਲਿਖਿਆ ਹੈ ਕਿ ਇਸ ਨਾਂ ਦੇ ‘ਨੂੰਨ’ ਦਾ ਭਾਵ ਨਿਹਮਤਾਂ ਦੇਣ ਵਾਲਾ ਹੈ, ‘ਅਲਿਫ਼’ (ਾ) ਅਕਾਲ ਪੁਰਖ ਦਾ ਲਖਾਇਕ ਹੈ ਅਤੇ ‘ਕਾਫ਼’ (ਕ) ਅੰਤਮ ਮਹਾਂਪੁਰਸ਼ ਦਾ ਸੂਚਕ ਹੈ। ਗੰਜਨਾਮੇ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਵਾਹਿਗੁਰੂ ਨੇ ਇਕ ਵਿਸ਼ੇਸ਼ ਉਦੇਸ਼ ਲਈ ਧਰਤੀ ਉਪਰ ਭੇਜਿਆ ਸੀ। ਇਹੀ ਗੱਲ ਗੁਰਬਾਣੀ ਵਿਚ ਵੀ ਬਿਆਨ ਕੀਤੀ ਹੈ ਅਤੇ ਭਾਈ ਗੁਰਦਾਸ ਹੋਰਾਂ ਨੇ ਵੀ ਲਿਖੀ ਹੈ।
ਇਹ ਹੋ ਨਹੀਂ ਸਕਦਾ ਕਿ ਗੁਰੂ ਨਾਨਕ ਵਰਗੀ ਵੱਡੀ ਸ਼ਖਸੀਅਤ ਧਰਤੀ ਉਪਰ ਵਿਚਰੀ ਹੋਵੇ ਅਤੇ ਉਸ ਬਾਰੇ ਪੰਜਾਬ ਤੋਂ ਬਾਹਰ ਕੁਝ ਲਿਖਿਆ ਨਾ ਗਿਆ ਹੋਵੇ। ਗੁਰੂ ਨਾਨਕ ਸਾਹਿਬ ਬਾਰੇ ਅਜੇ ਹੋਰ ਖੋਜ ਦੀ ਵੱਡੀ ਲੋੜ ਹੈ। ਡਾ. ਹਿੰਮਤ ਸਿੰਘ ਹੋਰਾਂ ਨੇ ਅਜਿਹੀਆਂ ਕੁਝ ਲਿਖਤਾਂ ਦੀ ਟੋਹ ਲਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਲਿਖਤਾਂ ਅਰਬੀ-ਫ਼ਾਰਸੀ ਵਿਚ ਹਨ ਤੇ ਸਿੱਖ ਵਿਦਵਾਨਾਂ ਦੀ ਪਹੁੰਚ ਤੋਂ ਬਾਹਰ ਹਨ। ਇਨ੍ਹਾਂ ਵਿਚੋਂ ਇਕ 1509 ਈ. ਦਾ ਅਰਬੀ ਭਾਸ਼ਾ ਵਿਚ ਲਿਖਿਆ ਸਫ਼ਰਨਾਮਾ ‘ਸੱਯਾਹਤੋ ਬਾਬਾ ਨਾਨਕ ਫ਼ਕੀਰ’ ਹੈ, ਜਿਹੜਾ ਮਦੀਨੇ ਦੀ ਲਾਇਬਰੇਰੀ ਵਿਚ ਪਿਆ ਦੱਸਿਆ ਗਿਆ ਹੈ। ਡਾ. ਹਿੰਮਤ ਸਿੰਘ ਦੀ ਸੂਚਨਾ ਅਨੁਸਾਰ ਇਸ ਖਰੜੇ ਦਾ ਪੰਜਾਬੀ ਅਨੁਵਾਦ ਸੱਯਦ ਪ੍ਰਿਥੀਪਾਲ ਸਿੰਘ ਨੇ 1927-30 ਦੌਰਾਨ ਕੀਤਾ ਸੀ ਪਰ ਇਹ ਛਪ ਨਹੀਂ ਸਕਿਆ। ਇਸ ਖਰੜੇ ਦਾ ਲੇਖਕ ਤਾਜੁਦੀਨ ਨਕਸ਼ਬੰਦੀ ਦੱਸਿਆ ਹੈ। ਜਿਹੜਾ ਈਰਾਨ ਤੋਂ ਗੁਰੂ ਨਾਨਕ ਸਾਹਿਬ ਦੇ ਨਾਲ ਹਮਸਫ਼ਰ ਬਣ ਕੇ ਮੱਕਾ-ਮਦੀਨਾ ਗਿਆ ਸੀ। ਇਸ ਪੁਸਤਕ ਵਿਚ ਦੱਸਿਆ ਗਿਆ ਕਿ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਦਾ ਬਹੁਤ ਸਤਿਕਾਰ ਕੀਤਾ ਸੀ, ਜਿਸ ਕਾਰਨ ਕੱਟੜਪੰਥੀ ਮੁਸਲਮਾਨਾਂ ਨੇ ਰੁਕਨਦੀਨ ਉਪਰ ਬਹੁਤ ਜ਼ੁਲਮ ਕੀਤੇ। ਇਹ ਵੀ ਪਤਾ ਚਲਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ-ਕਾਲ ਦੇ ਨੇੜੇ-ਤੇੜੇ ਹੀ ਇਕ ਪੁਸਤਕ ‘ਤਾਰੀਖੇ-ਅਰਬ’ ਵੀ ਰਚੀ ਗਈ ਸੀ ਅਤੇ ਇਸ ਵਿਚ ਵੀ ਗੁਰੂ ਨਾਨਕ ਸਾਹਿਬ ਦੀ ਮੱਕੇ ਫੇਰੀ ਦੀ ਗਵਾਹੀ ਮਿਲਦੀ ਹੈ। ਮੱਕੇ ਦੇ ਅਮੀਰ ਨੇ ਗੁਰੂ ਨਾਨਕ ਨੂੰ ‘ਕਾਫ਼ਰ’ ਐਲਾਨਿਆ  ਅਤੇ ਰੁਕਨਦੀਨ ਦੀ ਸਾਰੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ।
ਗੁਰੂ-ਕਾਲ ਦੇ ਗੁਰਮੁਖੀ ਸ੍ਰੋਤਾਂ ਵਿਚ ਸਭ ਤੋਂ ਪਹਿਲਾ ਸਥਾਨ ਗੁਰੂ ਗੰ੍ਰਥ ਸਾਹਿਬ ਦੀ ਰਚਨਾ ਵਿਚ ਗੁਰੂ ਨਾਨਕ ਸਾਹਿਬ ਦੀ ਆਪਣੀ ਰਚੀ ਬਾਣੀ ਹੈ। ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਵਿਚ ਬਾਣੀ ਰਚੀ ਹੈ। ਉਨ੍ਹਾਂ ਦੁਆਰਾ ਰਚੇ ਕੁਝ ਪਦੇ ਉਨ੍ਹਾਂ ਦੇ ਜੀਵਨ ਤੇ ਸ਼ਖਸੀਅਤ ਬਾਰੇ ਉਨ੍ਹਾਂ ਦੇ ਸਵੈ-ਕਥਨ ਵਜੋਂ ਲਏ ਜਾ ਸਕਦੇ ਹਨ। ਸੁਭਾਵਿਕ ਰੂਪ ਵਿਚ ਹਰ ਲੇਖਕ ਦੀ ਲਿਖਤ ਵਿਚ ਕੁਝ ਅਜਿਹੇ ਅੰਸ਼ ਹੁੰਦੇ ਹਨ ਜਿਹੜੇ ਸਿੱਧੇ ਜਾਂ ਅਸਿੱਧੇ ਤੌਰ ’ਤੇ  ਉਸ ਦੇ ਨਿੱਜ ਨਾਲ ਸਬੰਧਤ ਹੁੰਦੇ ਹਨ। ਇਨ੍ਹਾਂ ਹਵਾਲਿਆਂ ਨਾਲ ਵਿਸ਼ਲੇਸ਼ਣ ਕਰਤਾ ਨੂੰ ਲੇਖਕ ਦੀ ਸ਼ਖਸੀਅਤ ਦਾ ਮੁਲਾਂਕਣ ਕਰਨ ਵਿਚ ਮਦਦ ਮਿਲਦੀ ਹੈ। ਬੇਸ਼ੱਕ, ਬਾਣੀ ਇਤਿਹਾਸ ਦਾ ਗੰ੍ਰਥ ਨਹੀਂ ਹੈ। ਪਰ ਡਾ. ਜੇ.ਐਸ. ਗਰੇਵਾਲ ਤੇ ਡਾ. ਸੁਰਜੀਤ ਹਾਂਸ ਆਦਿ ਕਈ ਵਿਦਵਾਨਾਂ ਨੇ ਗੁਰੂ ਕਾਲ ਦਾ ਇਤਿਹਾਸ ਲਿਖਦਿਆਂ ਬਾਣੀ ਨੂੰ ਇਕ ਸ੍ਰੋਤ ਵਜੋਂ ਪ੍ਰਯੋਗ ਕੀਤਾ ਹੈ। ਗੁਰੂ ਨਾਨਕ ਸਾਹਿਬ ਰਚਿਤ ਬਾਣੀ ਵਿਚਲੇ ਅਨੇਕਾਂ ਹਵਾਲੇ ਉਨ੍ਹਾਂ ਦੇ ਗੁਣ, ਸੁਭਾਅ ਅਤੇ ਪ੍ਰਭਾਵ ਬਾਰੇ ਸÉੈ-ਕਥਨ ਹਨ। ਵਿਸ਼ੇਸ਼ ਕਰਕੇ ਬਾਬਰ ਦੇ ਹਮਲੇ ਦੌਰਾਨ ਉਚਾਰਣ ਕੀਤੇ ਗੁਰੂ ਨਾਨਕ ਸਾਹਿਬ ਦੇ ਚਾਰ ਪਦੇ ਉਨ੍ਹਾਂ ਦੀ ਸੰਵੇਦਨਸ਼ੀਲਤਾ ਦੀ ਗਵਾਹੀ ਭਰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਬਾਅਦ ਹੋਏ ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਭੱਟਾਂ ਦੇ ਨਾਲ ਸਤੇ-ਬਲਵੰਡ ਦੀ ਬਾਣੀ ਵਿਚ ਵੀ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਕੁਝ ਹਵਾਲੇ ਪ੍ਰਾਪਤ ਹੁੰਦੇ ਹਨ। ਇਨ੍ਹਾਂ ਹਵਾਲਿਆਂ ਵਿਚ ਇਤਿਹਾਸ ਪੱਖ ਤੋਂ ਮਹੱਤਾ ਰੱਖਣ ਵਾਲਾ ਹਵਾਲਾ ਗੁਰੂ ਅੰਗਦ ਦੇਵ ਜੀ ਨੂੰ ਉਤਰਾਧਿਕਾਰੀ ਥਾਪਣ ਵਾਲਾ ਸੀ। ਗੁਰੂ ਅੰਗਦ ਦੇਵ ਜੀ ਦਾ ਇਕ ਸਲੋਕ ਗੁਰੂ ਗੰ੍ਰਥ ਸਾਹਿਬ ਦੇ ਪੰਨਾ 150 ਉਪਰ ਇਹ ਹੈ ਕਿ ‘ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਉ’। ਇਸੇ ਤਰ੍ਹਾਂ ਦੀ ਸ਼ਰਧਾਂਜਲੀ ਮ:੪ ਨੇ ਗੁਰੂ ਗੰ੍ਰਥ ਦੇ ਪੰਨਾ 442 ਉਪਰ ਅਤੇ ਮ:੫ ਪੰਨਾ 322, 612 ਤੇ 750 ਉਪਰ ਦਿੱਤੀ ਹੈ। ਭੱਟਾਂ ਨੇ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ, ਵਾਮਨ, ਰਾਮ ਤੇ ਕ੍ਰਿਸ਼ਨ ਆਦਿ ਅਵਤਾਰਾਂ ਵਿਚ ਖੜ੍ਹਾ ਕਰਦੇ ਹੋਏ ਉਨ੍ਹਾਂ ਨੂੰ ‘ਰਾਜਯੋਗੀ’ ਦੀ ਸੰਗਿਆ ਵੀ ਦਿੱਤੀ ਹੈ।
ਗੁਰੂ-ਕਾਲ ਦੇ ਗੁਰਮੁਖੀ ਸਾਹਿਤ ਵਿਚ ਭਾਈ ਗੁਰਦਾਸ ਦਾ ਵਿਸ਼ੇਸ਼ ਸਥਾਨ ਹੈ। ਉਸ ਨੇ ਕੁੱਲ ਚਾਲੀ ਵਾਰਾਂ ਦੀ ਰਚਨਾ ਕੀਤੀ, ਜਿਸ ਵਿਚੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਵਿਸਤ੍ਰਿਤ ਪ੍ਰਕਾਸ਼ ਪਾਉਂਦੀ ਹੈ। ਗੁਰੂ-ਕਾਲ ਵਿਚ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਇਕ ਵਿਸ਼ੇਸ਼ ਸਾਹਿਤ ਪੈਦਾ ਹੋਇਆ, ਜਿਸ ਨੂੰ ‘ਜਨਮਸਾਖੀ’ ਕਿਹਾ ਜਾਂਦਾ ਹੈ। ਇਹ ਸਾਹਿਤ ਗੁਰੂ ਨਾਨਕ ਸਾਹਿਬ ਦੇ ਚਲਾਣੇ ਤੋਂ ਤੁਰੰਤ ਪਿੱਛੋਂ ਜਨਮ ਲੈਣ ਲੱਗ ਪਿਆ ਸੀ ਤੇ ਅਠਾਰਵੀਂ ਸਦੀ ਤੀਕ ਇਸ ਦਾ ਵਿਕਾਸ ਹੁੰਦਾ ਰਿਹਾ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਗੁਰਮੁਖੀ ਸਾਹਿਤ ਦਾ ਪਹਿਲਾ ਗਦ-ਰੂਪ ਵੀ ਹੈ। ਜਨਮਸਾਖੀ ਸਾਹਿਤ ਦੋ ਪ੍ਰਕਾਰ ਦਾ ਦਿੱਸਦਾ ਹੈ-ਨਾਨਕ-ਪੱਖੀ ਅਤੇ ਨਾਨਕ-ਵਿਰੋਧੀ। ਦੋਹਾਂ ਤਰ੍ਹਾਂ ਦੇ ਜਨਮਸਾਖੀ ਸਾਹਿਬ ਦਾ ਸਾਂਝਾ ਮਨੋਰਥ ਇਹ ਰਿਹਾ ਕਿ ਗੁਰੂ ਨਾਨਕ ਬਾਰੇ ਇਕ ਮਿੱਥ ਬਣਾਈ ਜਾਵੇ। ਇਸ ਲਈ ਜਨਮਸਾਖੀਆਂ ਵਿਚ ਅਤਿਕਥਨੀਆਂ ਤੇ ਇਤਿਹਾਸ ਵਿਰੋਧੀ ਹਵਾਲਿਆਂ ਦੀ ਬਹੁਤਾਤ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਲਿਖਣ ਵਾਲੇ ਵਿਦਵਾਨਾਂ ਨੂੰ ਜਨਮਸਾਖੀ ਸਾਹਿਤ ਦੀ ਵਰਤੋਂ ਬੜੀ ਸੋਚ-ਸਮਝ ਕੇ ਕਰਨੀ ਪੈਂਦੀ ਹੈ। ਅੰਤ ਵਿਚ ਅਸੀਂ ਇਸ ਨਤੀਜੇ ਉਪਰ ਪਹੁੰਚ ਸਕਦੇ ਹਾਂ ਕਿ ਗੁਰੂ-ਕਾਲ ਦੌਰਾਨ ਗੁਰੂ ਨਾਨਕ ਸਾਹਿਬ ਬਾਰੇ ਜੋ ਕੁਝ ਵੀ ਲਿਖਿਆ ਮਿਲਦਾ ਹੈ ਉਹ ਸ਼ਰਧਾ ਵਿਚੋਂ ਪੈਦਾ ਹੋਇਆ ਹੈ ਜਾਂ ਉਨ੍ਹਾਂ ਪ੍ਰਤੀ ਈਰਖਾ ਕਾਰਨ। ਬਹੁਤ ਸਾਰੇ ਨਵੇਂ ਸ੍ਰੋਤਾਂ ਤੀਕ ਪਹੁੰਚ ਕਰਨ ਦੀ ਲੋੜ ਹੈ ਅਤੇ ਇਸ ਲਈ ਦ੍ਰਿੜ ਇਰਾਦੇ ਤੇ ਸਮਰਪਿਤ ਖੋਜ-ਵਿਦਿਆਰਥੀਆਂ ਦੀ ਜ਼ਰੂਰਤ ਹੋੁਵੇਗੀ ਜੋ ਅਰਬੀ, ਫ਼ਾਰਸੀ ਤੇ ਕੁਝ ਹੋਰ ਭਾਸ਼ਾਵਾਂ ਵਿਚ ਪਏ ਮੱਧਕਾਲੀ ਸਾਹਿਤ ਨੂੰ ਖੰਗਾਲ ਲੈਣ। ਸੰਭਵ ਹੈ ਕਿ ਤਿੱਬਤ ਤੇ ਨੇਪਾਲ ਤੋਂ ਇਲਾਵਾ ਸ੍ਰੀਲੰਕਾ ਅਤੇ ਆਸਾਮੀ, ਉੜੀਆ ਤੇ ਬੰਗਾਲੀ ਵਿਚ ਵੀ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਕੁਝ ਸ੍ਰੋਤ ਹੱਥ ਲੱਗ ਜਾਣ। ਸਾਡਾ ਧਿਆਨ ਕੈਨੇਡਾ ਵਿਚ ਵਸਦੇ ਡਾ. ਦਵਿੰਦਰ ਸਿੰਘ ਚਾਹਲ ਦੇ ਲਿਖੇ ਇਕ ਲੇਖ ਨੇ ਇਸ ਪਾਸੇ ਵੀ ਦਿਵਾਇਆ ਹੈ ਕਿ ਇਟਲੀ ਵਿਚ ਵੀ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਰਹੇ ਸਨ ਅਤੇ ਇਸੇ ਤਰ੍ਹਾਂ ਸੋਹਨ ਸਿੰਘ ਖਾਲਸਾ ਦੀ ਇਕ ਪੁਸਤਕ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਸੰਸਕ ਜਰਮਨ ਅਤੇ ਇੰਗਲੈਂਡ ਵਿਚ ਵੀ ਮੌਜੂਦ ਸਨ। ਵੈਸੇ, ਇਨ੍ਹਾਂ ਗੱਲਾਂ ਦੀ ਪੜਤਾਲ ਕਰਨ ਦੀ ਗੁੰਜਾਇਸ਼ ਹੈ। ਜੇ ਇਹ ਧਾਰਨਾ ਦਰੁੱਸਤ ਹੋਵੇ ਤਾਂ ਨਵੇਂ ਖੋਜ-ਵਿਦਿਆਰਥੀਆਂ ਨੂੰ ਇਨ੍ਹਾਂ ਦੇਸ਼ਾਂ ਦੇ ਉਸ ਸਾਹਿਤ ਦਾ ਅਧਿਐਨ ਵੀ ਕਰਨਾ ਪਵੇਗਾ, ਜਿਸ ਦੀ ਰਚਨਾ 1500-1700 ਈ. ਵਿਚ ਹੋਈ ਹੈ। ਇਸ ਤਰ੍ਹਾਂ ਸਾਨੂੰੂ  ਗੁਰੂ ਨਾਨਕ ਜੀ ਬਾਰੇ ਹੋਰ ਕੀਮਤੀ ਸਮੱਗਰੀ ਮਿਲ ਸਕੇਗੀ।
*ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ:  81465-53724

ਚੁਰਾਸੀ ਦੇ ਕਤਲੇਆਮ ਬਾਰੇ ਸਾਹਿਤ ਦੀ ਘਾਟ\ਹਰਬੀਰ ਸਿੰਘ ਭੰਵਰ




ਪੰਜਾਬ ਵਿੱਚ ਸਾਲ 1978 ਦੀ ਵਿਸਾਖੀ ਪਿੱਛੋਂ ਲਗਪਗ ਦੋ ਦਹਾਕੇ ਬਹੁਤ ਹੀ ਹਿਰਦੇਵੇਦਕ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਕਾਰਨ ਸਮੂਹ ਪੰਜਾਬੀਆਂ ਨੇ ਆਪਣੇ ਪਿੰਡੇ ’ਤੇ ਇੱਕ ਸੰਤਾਪ ਹੰਢਾਇਆ ਹੈ। ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੇਤੇ ਹੋਇਆ ਫ਼ੌਜੀ ਹਮਲਾ ਵਿਸ਼ਵ ਭਰ ਦੇ ਸਿੱਖਾਂ ਲਈ ਵੀਹਵੀਂ ਸਦੀ ਵਿੱਚ ਸਭ ਤੋਂ ਵੱਡਾ ਦੁਖਾਂਤ ਹੈ। ਨਵੰਬਰ 84 ’ਚ ਸਿੱਖਾਂ ਦੇ ਕਤਲੇਆਮ ਨੇ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰਸ਼ਾਹ ਦੇ ਹਮਲੇ ਤੇ ਕਤਲੇਆਮ ਅਤੇ ਉਸ ਸਮੇਂ ਵਾਪਰੇ ਛੋਟੇ ਤੇ ਵੱਡੇ ਘੱਲੂਘਾਰਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਹ ਸਾਰੀਆਂ ਘਟਨਾਵਾਂ ਆਜ਼ਾਦ ਭਾਰਤ ਦੇ ਇਤਿਹਾਸ ਦਾ ਕਾਲਾ ਅਧਿਆਇ ਹਨ। ਇਹ ਅਫ਼ਸੋਸ ਦੀ ਗੱਲ ਹੈ ਕਿ ਸਾਹਿਤਕਾਰਾਂ ਵੱਲੋਂ ਇਨ੍ਹਾਂ ਕਾਲੇ ਦਿਨਾਂ ਬਾਰੇ ਬਹੁਤ ਘੱਟ ਸਾਹਿਤ ਰਚਿਆ ਗਿਆ ਹੈ। ਫ਼ੌਜੀ ਹਮਲੇ ਬਾਰੇ ਤਾਂ ਪੰਜਾਬੀ ਤੇ ਅੰਗਰੇਜ਼ੀ ਦੇ ਕਈ ਲੇਖਕਾਂ ਨੇ ਪੁਸਤਕਾਂ ਲਿਖੀਆਂ ਹਨ ਪਰ ਨਵੰਬਰ ’84 ਦੇ ਕਤਲੇਆਮ ਬਾਰੇ ਸਾਹਿਤ ਨਾਂ-ਮਾਤਰ ਹੀ ਮਿਲਦਾ ਹੈ, ਭਾਵੇਂ ਕਿ ਦਿੱਲੀ ਸਥਿਤ ਕਈ ਪ੍ਰੋਫੈਸ਼ਨਲ ਪੱਤਰਕਾਰਾਂ ਦੀਆਂ ਇਨ੍ਹਾਂ ਘਟਨਾਵਾਂ ਅਤੇ ਉਨ੍ਹਾਂ ਦੇ ਪਿਛੋਕੜ ਬਾਰੇ ਖ਼ਬਰਾਂ ਤੇ ਵਿਸ਼ੇਸ਼ ਰਿਪੋਰਟਾਂ ਜੋ ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ  ਅੰਗਰੇਜ਼ੀ ਤੇ ਹਿੰਦੀ ਸਮੇਤ ਲਗਪਗ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸਾਹਿਤਕਾਰ ਰਹਿੰਦੇ ਹਨ, ਇਨ੍ਹਾਂ ਦਿਲ ਹਿਲਾਊ ਘਟਨਾਵਾਂ ਬਾਰੇ ਪਤਾ ਨਹੀਂ ਉਹ ਕਿਉਂ ਖਾਮੋਸ਼ ਰਹੇ ਅਤੇ ਸ਼ੰਵੇਦਨਸ਼ੀਲ ਨਹੀਂ ਹੋਏ।
ਭਾਵੇਂ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ,  ਫ਼ੌਜ ਵੱਲੋਂ ਸਿੱਖਾਂ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ, ਜ਼ੁਲਮ ਤੇ ਤਸ਼ੱਦਦ ਬਾਰੇ ਸੱਚਾਈ ਦਬਾਉਣ ਲਈ ਪੰਜਾਬ ਵਿੱਚ ਕਰਫਿਊ ਸਮੇਤ ਅਨੇਕਾਂ ਪਾਬੰਦੀਆਂ ਲਗਾਈਆਂ ਗਈਆਂ ਅਤੇ ਪ੍ਰੈਸ ਉੱਤੇ ਸੈਂਸਰਸ਼ਿਪ ਲਗਾ ਦਿੱਤੀ ਗਈ ਸੀ, ਫਿਰ ਵੀ ਇਸ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ। ਅੰਗਰੇਜ਼ੀ ਤੇ ਪੰਜਾਬੀ ਵਿੱਚ ਬਹੁਤ ਕਿਤਾਬਾਂ ਛਪ ਚੁੱਕੀਆਂ ਹਨ। ਹਰ ਪੁਸਤਕ ਨੇ ਇਸ ਦੁਖਾਂਤ ਦਾ ਕੋਈ ਨਾ ਕੋਈ ਪਹਿਲੂ ਉਜਾਗਰ ਕੀਤਾ ਹੈ ਪਰ ਹਾਲੇ ਵੀ ਬਹੁਤ ਕੁਝ ਸਾਹਮਣੇ ਨਹੀਂ ਆਇਆ। ਬਹੁਤ ਕੁਝ ਛੁਪਾਇਆ ਗਿਆ ਹੈ। ਮਿਸਾਲ ਦੇ ਤੌਰ ’ਤੇ ਸਰਕਾਰ ਤੇ ਅਕਾਲੀ ਲੀਡਰਸ਼ਿਪ ਵਿਚਕਾਰ ਹੋਈਆਂ ਗੁਪਤ ਮੀਟਿੰਗਾਂ ਵਿੱਚ ਕੀ ਗੱਲਬਾਤ ਹੋਈ, ਇਹ ਗੱਲਬਾਤ ਸਿਰੇ ਕਿਉਂ ਨਹੀਂ ਚੜ੍ਹ ਸਕੀ, ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਉੱਤੇ ਫ਼ੌਜੀ ਹਮਲਾ ਕਰਨ ਦੀ ਸਲਾਹ ਕਿਸ ਨੇ ਅਤੇ ਕਦੋਂ ਦਿੱਤੀ, ਉਨ੍ਹਾਂ ਫ਼ੌਜ ਨੂੰ ਇਸ ਕਾਰਵਾਈ ਲਈ ਕਦੋਂ ਹੁਕਮ ਦਿੱਤਾ, ਸਾਕਾ ਨੀਲਾ ਤਾਰਾ ਦੌਰਾਨ ਦਰਬਾਰ ਸਾਹਿਬ ਸਮੂਹ ਵਿੱਚ ਕਿੰਨੇ ਸ਼ਰਧਾਲੂ, ਅਕਾਲੀ ਵਰਕਰ ਤੇ ਖਾੜਕੂ ਮਾਰੇ ਗਏ, ਉਨ੍ਹਾਂ ਦੀ ਪਛਾਣ ਕੀਤੀ ਗਈ ਜਾਂ ਨਹੀਂ, ਕਿੰਨੇ ਫ਼ੌਜੀ ਮਾਰੇ ਗਏ, ਖਾੜਕੂ ਨੇਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਵੇਂ ਸ਼ਹੀਦ ਹੋਏ, ਜਨਰਲ ਸੁਬੇਗ ਸਿੰਘ ਨਾਲ ਕਿੰਨੇ ਸਾਬਕਾ ਫ਼ੌਜੀ ਹਮਲੇ ਦੌਰਾਨ ਭਾਰਤੀ ਫ਼ੌਜ ਨਾਲ ਲੜੇ ਤੇ ਸ਼ਹੀਦ ਹੋਏ, ਫ਼ੌਜ ਵੱਲੋਂ ਅੰਮ੍ਰਿਤਸਰ ਸ਼ਹਿਰ ਤੇ ਬਾਹਰੋਂ ਕਿੰਨੇ ਲੋਕਾਂ ਨੂੰ ਪਕੜ ਕੇ ਗੋਲੀ ਮਾਰੀ ਗਈ, ਸਿੱਖ ਰੈਫਰੈਂਸ ਲਾਇਬਰੇਰੀ ਨੂੰ ਕਦੋਂ ਤੇ ਕਿਉਂ ਅੱਗ ਲਗਾਈ ਗਈ, ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਤਮ ਸਮਰਪਣ ਕੀਤਾ ਜਾਂ ਸਰਾਂ ਸ੍ਰੀ ਗੁਰੂ ਰਾਮਦਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਉੱਤੇ ਕਬਜ਼ਾ ਕਰਨ ਪਿੱਛੋਂ ਹਿਰਾਸਤ ਵਿੱਚ ਲਿਆ। ਸਰਕਾਰ ਵੱਲੋਂ ਜਾਰੀ ਕੀਤੇ ‘ਵ੍ਹਾਈਟ ਪੇਪਰ’ ਵਿੱਚ ਸਿੱਖ ਲੀਡਰਸ਼ਿਪ ਉਤੇ ਹਾਲਾਤ ਵਿਗਾੜਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਕਿਹਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਆਧੁਨਿਕ ਹਥਿਆਰ ਲਿਜਾਏ ਗਏ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਕਿਲੇਬੰਦੀ ਕੀਤੀ ਗਈ, ਇਸ ਪਾਵਨ ਅਸਥਾਨ ਤੋਂ ਸੰਤ  ਭਿੰਡਰਾਂਵਾਲੇ ਵੱਲੋਂ ਫ਼ਿਰਕੂ ਨਫ਼ਰਤ ਤੇ ਹਿੰਸਾ ਦਾ ਪ੍ਰਚਾਰ ਕੀਤਾ ਗਿਆ। ਪੰਜਾਬ ਵਿੱਚ ਆਏ ਦਿਨ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਹੋਣ ਲੱਗੀਆਂ ਅਤੇ ਇਹ ਕਾਰਵਾਈਆਂ ਕਰਨ ਵਾਲੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਪਨਾਹ ਲੈਂਦੇ ਰਹੇ ਹਨ। ਇਸ ਦੇ ਉਲਟ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਵ੍ਹਾਈਟ ਪੇਪਰ ਵਿੱਚ ਸਾਰਾ ਦੋਸ਼ ਕਾਂਗਰਸ ਸਰਕਾਰ ’ਤੇ ਮੜ੍ਹਿਆ ਗਿਆ। ਇਹ ਦੋਸ਼ ਲਗਾਇਆ ਗਿਆ ਕਿ ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਨੇ ਅਥਾਹ ਕਰਬਾਨੀਆਂ ਕੀਤੀਆਂ, ਕਾਂਗਰਸ ਨੇ ਉਸ ਸਮੇਂ ਸਿੱਖਾਂ ਨਾਲ ਕੁਝ ਵਾਅਦੇ ਕੀਤੇ ਸਨ, ਜੋ ਆਜ਼ਾਦੀ ਮਿਲਦਿਆਂ ਹੀ ਭੁਲਾ ਦਿੱਤੇ।
ਕਾਂਗਰਸ ਸਰਕਾਰ ਵੱਲੋਂ ਪੰਜਾਬ ਤੇ ਸਿੱਖਾਂ ਨਾਲ ਪੈਰ-ਪੈਰ ’ਤੇ ਧੱਕਾ ਕੀਤਾ ਗਿਆ, ਇਸ ਦੇ ਦਰਿਆਵਾਂ ਦਾ ਪਾਣੀ ਜ਼ਬਰਦਸਤੀ ਗੁਆਂਢੀ ਸੂਬਿਆਂ ਨੂੰ ਦੇ ਦਿੱਤਾ ਗਿਆ, ਘੱਟ ਗਿਣਤੀ ਸਿੱਖਾਂ ਨੂੰ ਦਬਾਉਣ ਦੇ ਯਤਨ ਕੀਤੇ ਗਏ, ਵਗੈਰਾ ਵਗੈਰਾ। ਦੋਨਾਂ ਪਾਸਿਆਂ ਦੇ ਦੋਸ਼ਾਂ ਤੇ ਜਵਾਬੀ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ, ਇਸ ਬਾਰੇ ਵੀ ਬਹੁਤ ਕੁਝ ਅਣਜਾਣਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀਮਤੀ ਗਾਂਧੀ ਪੰਜਾਬ ਦੀਆਂ ਮੰਗਾਂ ਬਾਰੇ ਸੰਤ ਭਿੰਡਰਾਂਵਾਲੇ ਨਾਲ ਸਮਝੌਤਾ ਕਰਨਾ ਚਾਹੁੰਦੇ ਸਨ ਅਤੇ ਇਸ ਬਾਰੇ ਉਨ੍ਹਾਂ ਸੰਤ ਜੀ ਨੂੰ 23 ਜਾਂ 24 ਮਈ 1984 ਨੂੰ ਇੱਕ ਪੱਤਰ ਲਿਖਿਆ ਸੀ। ਇਸੇ ਪੱਤਰ ਨੂੰ ਫ਼ੌਜ ਨੇ ਸਿੱਖ ਰੈਫਰੈਂਸ ਲਾਇਬਰੇਰੀ ’ਚੋਂ ਲੱਭਣ ਦਾ ਯਤਨ ਕੀਤਾ, ਨਹੀਂ ਮਿਲਿਆ ਤਾਂ ਅੱਗ ਲਗਾ ਦਿੱਤੀ ਗਈ-ਇਸ ਵਿੱਚ ਕੀ ਸੱਚਾਈ ਹੈ? ਜੇ ਪੱਤਰ ਲਿਖਿਆ ਸੀ ਤਾਂ ਉਸ ਵਿੱਚ ਕੀ ਲਿਖਿਆ ਸੀ, ਬਾਰੇ ਵੀ ਕੁਝ ਭਰੋਸਯੋਗ ਜਾਣਕਾਰੀ ਨਹੀਂ ਮਿਲ ਰਹੀ।
ਸੰਤ ਲੌਂਗੋਵਾਲ, ਸੰਤ ਭਿੰਡਰਾਂਵਾਲੇ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਤੇ ਕਈ ਹੋਰ ਸਿੱਖ ਲੀਡਰ ਸਾਥੋਂ ਵਿਛੜ ਚੁੱਕੇ ਹਨ। ਅੱਜ ਵੀ ਸ. ਪਰਕਾਸ਼ ਸਿੰਘ ਬਾਦਲ, ਸ. ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਸੁਖਦੇਵ ਸਿੰਘ ਢੀਂਡਸਾ ਸਮੇਤ ਕਈ ਸਿੱਖ ਲੀਡਰ ਸਾਡੇ ਵਿਚਕਾਰ ਹਨ, ਜੋ ਉਕਤ ਸਾਰੀਆਂ ਘਟਨਾਵਾਂ ਬਾਰੇ ਬਹੁਤ ਕੁਝ ਚਾਨਣ ਪਾ ਸਕਦੇ ਹਨ। ਉਸ ਸਮੇਂ ਦੇ ਸਿੰਘ ਸਾਹਿਬਾਨ ਵਿੱਚੋਂ ਕੇਵਲ ਗਿਆਨੀ ਸਾਹਿਬ ਸਿੰਘ, ਸਾਬਕਾ ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ ਹੀ ਜੀਵਤ ਹਨ ਅਤੇ ਉਹ ਅੱਜ-ਕਲ੍ਹ ਜੰਮੂ ਰਹਿੰਦੇ ਹਨ। ਉਨ੍ਹਾਂ ਨੂੰ ਵੀ ਸਾਕਾ ਨੀਲਾ ਤਾਰਾ ਤੇ ਬਾਅਦ ਦੀਆਂ ਘਟਨਾਵਾਂ ਬਾਰੇ ਬਹੁਤ ਕੁਝ ਪਤਾ ਹੈ,ਉਨ੍ਹਾਂ ਨੂੰ ਮਿਲ ਕੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਈ ਨੇੜਲੇ ਸਾਥੀ, ਜੋ ਉਨ੍ਹਾਂ ਦਿਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਨ ਅਤੇ ਪਿੱਛੋਂ ਫ਼ੌਜ ਵੱਲੋਂ ਹਿਰਾਸਤ ਵਿੱਚ ਲਏ ਗਏ ਤੇ ਜੋਧਪੁਰ ਜੇਲ੍ਹ ਭੇਜੇ ਗਏ, ਜਿਵੇਂ ਕਿ ਭਾਈ ਰਾਮ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਵਿਧਾਇਕ ਵਿਰਸਾ ਸਿੰਘ ਵਲਟੋਹਾ, ਭਾਈ ਮਨਜੀਤ ਸਿੰਘ ਸਮੇਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਈ ਮੈਂਬਰ ਸਾਨੂੰ ਬਹੁਤ ਸਾਰੀ ਜਾਣਕਾਰੀ ਦੇ ਸਕਦੇ ਹਨ। ਵਿਦਵਾਨਾਂ ਤੇ ਪੱਤਰਕਾਰਾਂ ਨੂੰ ਇਨ੍ਹਾਂ ਤੋਂ ਸਮਾਂ ਲੈ ਕੇ ਇੰਟਰਵਿਊ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਸ੍ਰੀ ਬੀ.ਡੀ.ਪਾਂਡੇ ਉਸ ਸਮੇਂ ਪੰਜਾਬ ਦੇ ਗਵਰਨਰ ਸਨ, ਉਨ੍ਹਾਂ ਨੂੰ ਪੰਜਾਬ ਦੇ ਉਸ ਸਮੇਂ ਦੇ ਸਾਰੇ ਹਾਲਾਤ ਬਾਰੇ ਪੂਰੀ ਜਾਣਕਾਰੀ ਹੈ। ਕਿਹਾ ਜਾਂਦਾ ਹੈ ਕਿ ਉਹ ਫ਼ੌਜੀ ਕਾਰਵਾਈ ਕਰਨ ਦੇ ਖ਼ਿਲਾਫ਼ ਸਨ, ਉਹ ਕਹਿੰਦੇ ਸਨ ਕਿ ਪੰਜਾਬ ਮਸਲਾ ਇੱਕ ਸਿਆਸੀ ਮਸਲਾ ਹੈ ਤੇ ਇਸ ਦਾ ਹੱਲ ਸਿਆਸੀ ਤੌਰ ’ਤੇ ਹੀ ਕੀਤਾ ਜਾਵੇ। ਉਹ ਅੱਜ-ਕ੍ਹਲ ਸ਼ਾਇਦ ਟੀਹੜੀ ਗੜ੍ਹਵਾਲ ਰਹਿ ਰਹੇ ਹਨ। ਨਾਮਵਰ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਨੇ ਇੱਕ ਵਾਰੀ ਮੈਨੂੰ ਕਿਹਾ ਸੀ ਕਿ ਉਹ ਸ੍ਰੀ ਪਾਂਡੇ ਨਾਲ ਮੁਲਾਕਾਤ ਕਰਨਗੇ, ਸ਼ਾਇਦ ਆਪਣੀ ਸਿਹਤ ਤੇ ਰੁਝੇਵਿਆਂ ਕਾਰਨ ਅਜਿਹਾ ਨਹੀਂ ਕਰ ਸਕੇ। ਕੋਈ ਹੋਰ ਪੱਤਰਕਾਰ ਜਾਂ ਵਿਦਵਾਨ ਇਹ ਯਤਨ ਕਰੇ ਤਾਂ ਬਹੁਤ ਕੁਝ ਨਵੀਂ ਜਾਣਕਾਰੀ ਪ੍ਰਾਪਤ ਹੋ ਜਾਵੇ।
ਪੰਜਾਬ ਨਾਲ ਸਬੰਧਤ ਅਨੇਕਾਂ ਫ਼ੌਜੀ ਅਫ਼ਸਰਾਂ ਤੇ ਜਵਾਨਾਂ ਨੇ ਫ਼ੌਜੀ ਕਾਰਵਾਈ ਵਿੱਚ ਹਿੱਸਾ ਲਿਆ ਸੀ। ਪੰਜਾਬ ਦੇ ਅਨੇਕਾਂ ਸਿਵਲ ਤੇ  ਪੁਲੀਸ ਅਧਿਕਾਰੀਆਂ ਨੇ ਫ਼ੌਜੀ ਕਾਰਵਾਈ ਦੌਰਾਨ ਸਹਿਯੋਗ ਦਿੱਤਾ ਸੀ। ਉਹ ਲਗਪਗ ਸਾਰੇ ਹੁਣ ਸੇਵਾਮੁਕਤ ਹੋ ਚੁੱਕੇ ਹਨ, ਉਨ੍ਹਾਂ ਨਾਲ ਵੀ ਸੰਪਰਕ ਕਰਕੇ ਜਾਣਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਕਾ ਨੀਲਾ ਤਾਰਾ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਅਤੇ ਇਤਿਹਾਸ ਨੂੰ ਸਹੀ ਲਿਖਣ ਲਈ ਅਜਿਹੇ ਯਤਨ ਜ਼ਰੂਰੀ ਹਨ। ਇਸੇ ਤਰ੍ਹਾਂ ਨਵੰਬਰ ’84 ਦੇ ਦੇਸ਼ ਵਿਆਪੀ ਵਿਸ਼ੇਸ਼ ਕਰਕੇ ਦਿੱਲੀ ਵਿੱਚ ਸਿੱਖ ਵਿਰੋਧੀ ਦੰਗਿਆਂ ਸਬੰਧੀ ਨਾਵਲ, ਕਹਾਣੀਆਂ ਅਤੇ ਹੋਰ ਖੋਜ ਸਾਹਿਤ ਲਿਖਿਆ ਜਾਣਾ ਜ਼ਰੂਰੀ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਇਤਿਹਾਸ ਦੇ ਇਨ੍ਹਾਂ ਕਾਲੇ ਦਿਨਾਂ ਦੀ ਦਾਸਤਾਨ ਤੋਂ ਜਾਣੂ ਹੋ ਸਕਣ। ਇਸ ਲਈ ਨੌਜਵਾਨ ਪੱਤਰਕਾਰਾਂ, ਵਿਦਵਾਨਾਂ  ਤੇ ਸਾਹਿਤਕਾਰਾਂ ਨੂੰ ਏਧਰ ਧਿਆਨ ਦੇਣਾ ਚਾਹੀਦਾ ਹੈ।
*  ਸੰਪਰਕ:98762-95829

Tuesday, 1 November 2011

'ਇਕਬਾਲ ਸਿੰਘ ਲਾਲਪੁਰਾ 'ਦੇ ਆਰਟੀਕਲ


                                 ਭ੍ਰਿਸ਼ਟਾਚਾਰ ਨੈਤਿਕਤਾ ਅਤੇ ਕਾਨੂੰਨ
 
  ਸਰਕਾਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਪਾਸੋਂ ਜਾਇਜ਼ ਕੰਮ ਸਮੇਂ ਸਿਰ ਕਰਵਾਉਣ, ਗੈਰ ਕਾਨੂੰਨੀ, ਨਿਯਮਾਂ ਦੇ ਵਿਰੁੱਧ ਕੰਮਾਂ ਵਿੱਚ, ਮੱਦਦ ਲੈਣ ਲਈ ਉਹਨਾਂ ਨੂੰ ਦਿੱਤੀ ਜਾਂਦੀ ਰਾਸ਼ੀ ਭ੍ਰਿਸ਼ਟਾਚਾਰ ਦੀ ਪ੍ਰੀਭਾਸ਼ਾ ਵਿੱਚ ਆਉਂਦੀ ਹੈ।ਰਿਸ਼ਵਤ ਦੇਣ ਦੀ ਲੋੜ ਉਦੋਂ ਹੀ ਪੈਂਦੀ ਹੈ,ਜਦੋਂ ਆਮ ਜਨਤਾ ਨੂੰ ਇਹ ਲੱਗੇ ਕਿ ਸਬੰਧਿਤ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਉਨਾਂ ਦੀ ਸ਼ਿਕਾਇਤ ਅੱਗੋਂ ਉੱਚ ਅਫਸਰਾਂ ਵਲੋਂ ਨਹੀਂ ਸੁਣੀ ਜਾਵੇਗੀ ਅਤੇ ਅਧਿਕਾਰੀ ਨੂੰ ਨਿਯਮਾਂ ਤੋਂ ਦੂਰ ਗੈਰ ਕਾਨੂੰਨੀ ਕਾਰਵਾਈ ਕਰਨ ਤੇ ਉਸ ਵਿਰੁੱਧ, ਉੱਚ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਨਗੇ।ਭ੍ਰਿਸ਼ਟਾਚਾਰ ਭਾਵੇਂ ਮੁਗਲ ਰਾਜ ਤੋਂ ਪਹਿਲਾਂ ਹੀ ਭਾਰਤੀ ਸਮਾਜ ਵਿੱਚ ਘਰ ਕਰ ਗਿਆ ਸੀ।ਪਰ ਉਹ ਹਾਕਮ ਵਿਦੇਸ਼ੀ ਸਨ ਤੇ ਭਾਰਤੀਆਂ ਨੂੰ ਦੂਰ ਰੱਖਕੇ, ਉਨ੍ਹਾਂ ਦਾ ਸਰੀਰਕ ਤੇ ਆਰਥਿਕ ਸੋਸ਼ਣ ਕਰਨਾ ਚਾਹੁੰਦੇ ਸਨ।ਸਾਲ ੧੯੪੭ ਅਜ਼ਾਦੀ ਤੋਂ ਬਾਅਦ ਲੋਕ ਰਾਜ ਵਿੱਚ ਵੀ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਜਾਂ ਉਨਾਂ ਦੀ ਮਿਲੀ ਭੁਗਤ ਨਾਲ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕਾ ਭ੍ਰਿਸ਼ਟਾਚਾਰ ਚਿੰਤਾ ਦਾ ਵਿਸ਼ਾ ਹੈ।ਪਿੰਡ ਤੇ ਸ਼ਹਿਰਾਂ ਵਿੱਚ ਵਿਕਾਸ ਲਈ ਉਪਲਬਧ ਰਾਸ਼ੀ ਵਿਚੋਂ ਵੱਡਾ ਹਿੱਸਾ ਖੁਰਦ-ਬੁਰਦ ਕਰ ਲਿਆ ਜਾਂਦਾ ਹੈ ਅਤੇ ਇਸ ਦੇ ਬਾਰੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੱਜ ਤੱਕ ਪਾਰਲੀਮੈਂਟ ਵਿੱਚ, ਗਵਾਹੀ ਭਰਦੇ ਆ ਰਹੇ ਹਨ, ਕਦੇ ਤਾਂ ਇਹ ਆਖਕੇ ਚੁੱਪ ਕਰ ਜਾਂਦੇ ਹਨ ਕਿ ਭ੍ਰਿਸ਼ਟਾਚਾਰ ਦਾ ਪੈਸਾ ਭਾਰਤ ਵਿੱਚ ਹੀ ਰਹੇਗਾ, ਕਦੇ ਕੋਈ ਕਮਿਸ਼ਨ ਜਾਂ ਨਵੇਂ ਕਾਨੂੰਨ ਲੋਕ ਭਾਵਨਾਵਾਂ ਸ਼ਾਂਤ ਕਰਨ ਲਈ ਬਣਾਏ ਜਾਂਦੇ ਹਨ।ਪਰ ਅੱਜ ਤੱਕ ਨਾ ਤਾਂ ਪ੍ਰਭਾਵਸ਼ਾਲੀ ਕਾਰਵਾਈ ਹੋਈ ਹੈ ਅਤੇ ਨਾ ਹੀ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਘਟਿਆ ਹੈ।ਹੁਣ ਤਾਂ ਜ਼ਿਆਦਾ ਦੋਸ਼ ਸਵਿਟਜ਼ਰਲੈਂਡ ਤੇ ਹੋਰ ਵਿਦੇਸ਼ਾਂ ਵਿੱਚ ਭਾਰਤੀ ਧਨ ਗੈਰਕਾਨੂੰਨੀ ਢੰਗ ਨਾਲ ਜਮ੍ਹਾਂ ਕਰਵਾਉਣ ਦੇ ਹੀ ਲੱਗ ਰਹੇ ਹਨ।

 ਦੇਸ਼ ਦੀ ਜਟਿਲ ਕਾਨੂੰਨ ਵਿਵਸਥਾ ਵਿੱਚ ਸਰਕਾਰੀ ਅਧਿਕਾਰੀਆਂ ਦੀ ਨੱਕ ਹੇਠ ਉਨਾਂ ਦੀ ਮਿਲੀ ਭੁਗਤ ਨਾਲ, ਆਮਦਨ ਕਰ, ਵਿਕਰੀ ਕਰ, ਅਕਸਾਇਜ਼ ਕਰ ਤੇ ਸੇਵਾ ਕਰ ਦੀ ਚੋਰੀ ਵਿੱਚ ਜ਼ਿਆਦਾਤਰ ਕਾਰਖਾਨੇਦਾਰ,ਵਪਾਰੀ ਤੇ ਕਾਰੋਵਾਰੀ ਲਿਪਤ ਹਨ।ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਵਾਲਿਆਂ ਲਈ ਭ੍ਰਿਸ਼ਟਾਂ ਵਲੋਂ ਲੱਖ ਪ੍ਰੇਸ਼ਾਨੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ, ਪਰ ਟੈਕਸਾਂ ਦੀ ਚੋਰੀ ਕਰਨਾ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਅਤਿ ਸੌਖਾ ਕੰਮ ਹੈ।ਠੀਕ ਕੰਮ ਕਰਦਿਆਂ ਵੀ ਜੇਕਰ ਪ੍ਰੇਸ਼ਾਨੀ ਝੱਲਣੀ ਪਵੇ ਤਾਂ ਫਿਰ ਅਧਿਕਾਰੀਆਂ ਦੀ ਭਾਈਵਾਲੀ ਨਾਲ ਸਰਕਾਰੀ ਟੈਕਸ ਦੀ ਚੋਰੀ ਕਰਨਾ ਲੋਕਾਂ ਲਈ ਅਸਾਨ ਉਪਾਅ ਨਜ਼ਰ ਆਉਂਦਾ ਹੈ, ਇਸ ਤਰਾਂ ਟੈਕਸ ਇਕੱਠੇ ਕਰਨ ਵਾਲੇ ਅਧਿਕਾਰੀ ਹੀ ਕਾਰੋਵਾਰੀਆਂ ਨੂੰ ਇਸ ਭ੍ਰਿਸ਼ਟ ਕਾਰਜ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਦੇ ਤੇ ਮਜ਼ਬੂਰ ਕਰ ਰਹੇ ਹਨ।ਚੌਕਸੀ ਵਿਭਾਗ ਵੀ ਲੋਕ ਪੱਖੀ ਹੋਣ ਦੀ ਥਾਂ ਭ੍ਰਿਸ਼ਟ ਅਧਿਕਾਰੀਆਂ ਦਾ ਸਾਥੀ ਬਣਦਾ ਹੈ ਅਤੇ ਕਈ ਥਾਂ ਤੇ ਚੌਕਸੀ ਵਿਭਾਗ ਦੇ ਹਿੱਸੇ ਦੇ ਨਾਂ ਤੇ ਵੀ ਪੈਸੇ ਇਕੱਠੇ ਕੀਤੇ ਜਾਂਦੇ ਹਨ।ਇਸ ਭ੍ਰਿਸ਼ਟ ਤੰਤਰ ਵਿੱਚ ਇੱਕ-ਅੱਧ ਇਮਾਨਦਾਰ ਵਿਅਕਤੀ ਦੀ ਅਵਾਜ਼ ਆਮ ਲੋਕਾਂ ਤੱਕ ਨਹੀਂ ਪਹੁੰਚਦੀ।ਜੇਕਰ ਕੋਈ ਚੰਗਾ ਵਿਅਕਤੀ ਜਾਂ ਨੇਕ ਨੀਯਤ ਅਧਿਕਾਰੀ ਭ੍ਰਿਸ਼ਟਾਚਾਰ ਵਿਰੋਧੀ ਗਲ ਕਰਨ ਦੀ ਕੋਸ਼ਿਸ਼ ਕਰਦਾ ਹੈ,ਤਾਂ ਪਹਿਲਾ ਤੀਰ ਭ੍ਰਿਸ਼ਟ-ਤੰਤਰ ਵਲੋਂ ਅਜਿਹੇ ਵਿਅਕਤੀ ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਾਉਣ ਦਾ ਛੱਡਿਆ ਜਾਂਦਾ ਹੈ,ਫਿਰ ਉਸ ਵਿਰੁੱਧ ਇਨਕੁਆਰੀ ਰਾਂਹੀਂ ਪ੍ਰੇਸ਼ਾਨੀਆਂ ਦਾ ਲੰਬਾ ਦੌਰ ਆਰੰਭ ਹੁੰਦਾ ਹੈ, ਕਈ ਵਾਰ ਤਾਂ ਝੂਠੀਆਂ ਗਵਾਹੀਆਂ ਰਾਂਹੀਂ ਇਮਾਨਦਾਰ ਵਿਅਕਤੀ ਜੇਲ੍ਹ ਵਿੱਚ ਵੀ ਪੁੱਜ ਜਾਂਦੇ ਹਨ।ਸਰੀਰਕ ਤੌਰ ਤੇ ਵੀ ਸੱਟ-ਚੋਟ ਮਾਰ ਕੇ ਡਰਾਉਣ ਦੀ ਕੋਸ਼ਿਸ਼ ਵੀ ਹੁੰਦੀ ਹੈ।

 ਸ੍ਰੀ ਅੰਨਾ ਹਜ਼ਾਰੇ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਬਿੱਲ ਪਾਸ ਕਰਵਾਉਣ ਲਈ ਕੀਤੇ ਜਾ ਰਹੇ ਉੱਦਮ ਸ਼ਲਾਘਾਯੋਗ ਹਨ ਅਤੇ ਇਸ ਮੁਹਿੰਮ ਵਿੱਚ ਸਾਰੇ ਦੇਸ਼ ਦੇ ਲੋਕ ਉਸ ਦੇ ਨਾਲ ਹਨ।ਪਹਿਲਾਂ ਵੀ ਸ੍ਰੀ ਰਾਮ ਮਨੋਹਰ ਲੋਹੀਆ, ਸ੍ਰੀ ਜੈ ਪ੍ਰਕਾਸ਼ ਨਰਾਇਣ ਅਤੇ ਸ੍ਰੀ ਵਿਸ਼ਵਾਨਾਥ ਪ੍ਰਤਾਪ ਸਿੰਘ ਜੀ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਅਜਿਹੇ ਯਤਨ ਕੀਤੇ ਗਏ ਸਨ ਤੇ ਲੋਕ ਰਾਏ ਤੇ ਸਮਰਥਨ ਵੀ ਉਨਾਂ ਦੇ ਨਾਲ ਸੀ।ਪਰ ਉਨਾਂ ਦੇ ਰਾਹ ਵਿੱਚ ਭ੍ਰਿਸ਼ਟਾਚਾਰੀਆਂ ਵਲੋਂ, ਦੇਵਤਿਆਂ ਦੇ ਯੱਗ ਵਿੱਚ ਦਾਨਵਾਂ ਵਲੋਂ ਰੁਕਾਵਟਾਂ ਖੜੀਆਂ ਕਰਨ ਤੇ ਵਿਘਨ ਪਾਉਣ ਵਾਂਗ ਅਨੇਕ ਮੁਸ਼ਕਲਾਂ ਖੜੀਆਂ ਕੀਤੀਆਂ ਗਈਆਂ।ਵਿਦੇਸ਼ਾਂ ਵਿੱਚ ਪੈਸੇ  ਜਮਾਂ ਕਰਨ ਦੇ ਝੂਠੇ  ਦੋਸ਼ ਵੀ ਉਨ੍ਹਾਂ ਤੇ ਲਾਏ ਗਏ, ਭਾਵੇਂ ਇਹ ਇਲਜ਼ਾਮ ਝੂਠ ਹੀ ਸਾਬਤ ਹੋਏ, ਫਿਰ ਭ੍ਰਿਸ਼ਟ ਆਗੂਆਂ ਨੇ ਉਨ੍ਹਾਂ ਨਾਲ ਸ਼ਾਮਲ ਹੋ ਕੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਅੰਤ ਵੀ ਕਰ ਦਿੱਤਾ।ਅੱਜ ਵੀ ਸ੍ਰੀ ਅੰਨਾ ਹਜ਼ਾਰੇ ਤੇ ਪਹਿਲਾਂ  ਦੋਸ਼ ਲਾਏ ਗਏ ਅਤੇ ਝੂਠੇ ਪਾਏ ਜਾਣ ਤੇ ਮੁਆਫੀ ਵੀ ਮੰਗਣੀ ਪਈ।

            ਨੈਤਿਕਤਾ ਸਮਾਜ ਦੀ ਪਰਖ ਦੀ ਤੱਕੜੀ ਹੈ ਅਤੇ ਕਾਨੂੰਨ ਅਦਾਲਤਾਂ ਵਿੱਚ ਗਵਾਹੀ ਤੋਲਣ ਲਈ।ਸ੍ਰੀ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਇੱਕ ਅਤਿ ਪਵਿੱਤਰ ਕਾਰਜ਼ ਹੈ, ਉਨ੍ਹਾਂ ਦੇ ਸਹਿਯੋਗੀਆਂ, ਸ੍ਰੀ ਮਤੀ ਕਿਰਨ ਬੇਦੀ, ਸ੍ਰੀ ਪ੍ਰਸ਼ਾਂਤ ਭੂਸ਼ਨ ਤੇ ਸ੍ਰੀ ਅਰਵਿੰਦ ਕੇਜਰੀ ਵਾਲ ਤੇ ਵੀ ਕਈ ਤਰਾਂ ਦੀ ਅਨੈਤਿਕਤਾ ਦੇ ਦੋਸ਼ ਲਾਏ ਜਾ ਰਹੇ ਹਨ।ਕਿਸੇ ਵੀ ਮਹਾਨ ਕਾਰਜ ਦੀ ਸਫਲਤਾ ਲਈ ਇਹ ਜਰੂਰੀ ਹੁੰਦਾ ਹੈ ਕਿ ਆਗੂ  ਦੇ ਸਾਥੀਆਂ ਖਿਲਾਫ ਵਿਰੋਧੀਆਂ ਨੂੰ ਉਂਗਲੀ ਚੁੱਕਣ ਦਾ ਮੌਕਾ ਨਾ ਮਿਲੇ।ਸਹਿਯੋਗੀ ਸੱਜਨਾ ਨੂੰ ਇਸ ਪਾਸੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਆਪਣੇ ਆਚਰਣ ਨੂੰ ਕਾਨੂੰਨ ਅਤੇ ਨੈਤਿਕਤਾ ਦੀ ਪਰਖ ਦੇ ਮਿਆਰ ਤੇ ਉੱਚ-ਪਾਏ ਦਾ ਰੱਖਣਾ ਚਾਹੀਦਾ ਹੈ, ਤਾਂ ਜੋ ਵਿਰੋਧ ਕਰਨ ਵਾਲੇ, ਭੋਲ੍ਹੀ ਜਨਤਾ ਦੇ ਦਿਲ ਵਿੱਚ ਆਗੂ ਪ੍ਰਤੀ ਸ਼ੰਕਾ ਪੈਦਾ ਕਰਨ ਵਿੱਚ ਕਾਮਯਾਬ ਨਾ ਹੋ ਸਕਣ।
    ਵਿਕਸਤ ਦੇਸ਼ਾਂ ਵਿੱਚ ਅਨੈਤਿਕਤਾ ਨੂੰ ਵੀ ਅਪਰਾਧ ਮੰਨਿਆ ਜਾਂਦਾ ਹੈ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਬਿਲ ਕਲਿੰਟਨ ਸਮੇਤ ਅਨੇਕਾਂ ਰਾਜਨੀਤਿਕ ਆਗੂਆਂ ਨੂੰ ਇਸ ਅਧਾਰ ਤੇ ਮਹਾਂ-ਦੋਸਾਂ ਦਾ ਸਾਹਮਣਾ ਕਰਨਾ ਪਿਆ ਜਾਂ ਗੱਦੀ ਛੱਡਣੀ ਪਈ ਹੈ।ਪਰ ਭਾਰਤ ਵਰਗੇ ਹਰ ਸਮੇਂ ਧਰਮ,ਨੈਤਿਕਤਾ ਤੇ ਮਰਿਆਦਾ ਦੀਆਂ ਕਹਾਣੀਆਂ ਬਿਆਨ ਕਰਨ ਵਾਲੇ ਦੇਸ਼ ਵਿੱਚ ਅਜੇ ਤੱਕ ਭ੍ਰਿਸ਼ਟਾਚਾਰ ਦੇ ਵਾਧੇ ਬਾਰੇ ਕਿਸੇ ਨੇ ਨੈਤਿਕ ਜ਼ਿੰਮੇਵਾਰੀ ਨਹੀਂ ਲਈ ਅਤੇ ਅੱਗੇ ਤੋਂ ਇਸ ਨੂੰ ਕਾਬੂ ਕਰਨ ਦੀ ਯੋਜਨਾ ਬੰਦੀ ਵੀ ਨਹੀਂ ਹੋਈ ਹੈ। ਰਾਜਸੀ ਲਾਭ ਲਈ ਹੀ, ਇੱਕ-ਦੂਜੇ ਤੇ ਚਿੱਕੜ ਸੁੱਟਣ ਦੀਆਂ ਖਬਰਾਂ, ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਭਾਰਤ ਵਿੱਚ ਅਜੇ ਤੱਕ ਨੈਤਿਕ ਕਦਰਾਂ ਨੂੰ ਮੰਨਣ ਵਾਲੇ ਵਿਅਕਤੀਆਂ ਦਾ ਸਨਮਾਨ ਅਤੇ ਅਨੈਤਿਕਤਾ ਭਰੇ ਜੀਵਨ ਵਾਲੇ ਆਗੂਆਂ ਵਿਰੁੱਧ ਲੋਕ ਅਵਾਜ਼ ਬੁਲੰਦ ਨਹੀਂ ਹੋਈ।ਨੈਤਿਕਤਾ ਨੂੰ ਅੱਖੋਂ ਪਰੋਖੇ ਕਰਕੇ ਕੇਵਲ ਕਨੰੂੰਨੀ ਤੌਰ ਤੇ ਸਜ਼ਾ ਹੋ ਚੁੱਕੇ ਵਿਅਕਤੀਆਂ ਨੂੰ ਹੀ ਲੋਕਸਭਾ ਤੇ ਵਿਧਾਨਸਭਾ ਦੀ ਚੋਣ ਤੇ ਕਨੂੰਨੀ ਪਾਬੰਦੀ ਲਾ ਕੇ ਭ੍ਰਿਸ਼ਟਾਚਾਰਆਂ ਤੇ ਅਪਰਾਧੀਆਂ ਦੇ ਕਾਨੂੰਨ ਬਣਾਉਣ ਵਾਲੀਆਂ ਸੰਸਥਾਵਾਂ ਦੇ ਮੈਂਬਰ ਬਣਨ ਤੋਂ ਨਹੀਂ ਰੋਕਿਆ ਜਾ ਸਕਿਆ ਹੈ, ਕਿਉਂਕਿ ਅਦਾਲਤੀ ਮੁਕੱਦਮੇ ਲੰਬੀ ਪ੍ਰਕਿਰਿਆ ਹੁੰਦੀ ਹੈ, ਜਿੱਥੇ ਦੋਸ਼ੀ ਨਾਲੋਂ ਵੱਧ ਪ੍ਰੇਸ਼ਾਨੀ ਮੁਦੱਈ ਨੂੰ ਝੱਲਣੀ ਪੈਂਦੀ ਹੈ ਅਤੇ ਉਸ ਨੂੰ ਗਵਾਹਾਂ ਦਾ ਗੁਲਾਮ ਵੀ ਬਣਨਾ ਪੈਂਦਾ ਹੈ।
 ਪਹਿਲਾਂ ਸਰਕਾਰੀ ਕਰਮਚਾਰੀਆਂ ਦੀ ਇਮਾਨਦਾਰੀ ਦੀ ਸਾਖ ਨੂੰ ਧਿਆਨ ਵਿੱਚ ਰੱਖ ਕੇ ਉਨਾਂ ਦੀਆਂ ਨਿਯੁਕਤੀਆਂ ਅਤੇ ਤਰੱਕੀਆਂ ਕੀਤੀਆਂ ਜਾਂਦੀਆਂ ਸਨ।ਹੁਣ ਕੇਵਲ ਅਦਾਲਤੀ ਸਜ਼ਾ ਹੀ ਭ੍ਰਿਸ਼ਟ ਕਰਮਚਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਸਕਦੀ ਹੈ, ਬਹੁਤੀ ਵਾਰ ਸਰਕਾਰਾਂ ਅਦਾਲਤ ਵਲੋਂ ਸਜ਼ਾ ਹੋਏ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕਰਦੀਆਂ।ਇਸ ਨਾਲ ਕਰਮਚਾਰੀਆਂ ਵਿੱਚ ਭ੍ਰਿਸ਼ਟਾਚਾਰ ਕਾਬੂ ਵਿੱਚ ਆਉਣ ਦੀ ਥਾਂ ਭਾਰਤ ਵਿੱਚ ਦਿਨੋਂ-ਦਿਨ ਵੱਧ ਰਿਹਾ ਹੈ।ਸਮਾਜ ਵਿੱਚ ਨੈਤਿਕਤਾ ਸਥਾਪਤ ਕਰਨ ਲਈ ਅਤੇ ਜਨਤਾ ਦਾ ਵਿਸ਼ਵਾਸ਼ ਜਿੱਤਣ ਲਈ ਆਗੂਆਂ ਵਿਰੁੱਧ ਕਾਨੂੰਨੀ ਤੌਰ ਤੇ ਦੋਸ਼ਾਂ ਨੂੰ ਸਾਬਿਤ ਕਰਨ ਦੀ ਥਾਂ ਕੇਵਲ ਅਨੈਤਿਕਤਾ ਨੂੰ ਹੀ ਅਧਾਰ ਮੰਨਣਾ ਚਾਹੀਦਾ ਹੈ।
    ਸ੍ਰੀ ਅੰਨਾ ਹਜ਼ਾਰੇ ਜੀ ਦੇ ਸਹਿਯੋਗੀਆਂ ਵਲੋਂ ਵੀ ਭ੍ਰਿਸ਼ਟਾਚਾਰ ਲਈ ਕੇਵਲ ਇੱਕ ਹੀ ਰਾਜਸੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂ ਕਿ ਦੇਸ਼ ਵਿੱਚ ਕਈ ਵਾਰ ਵਿਰੋਧੀ ਧਿਰ ਦੀਆਂ ਸਰਕਾਰਾਂ ਵੀ ਬਣ ਚੁੱਕੀਆਂ ਹਨ ਤੇ ਉਨ੍ਹਾਂ ਸਰਕਾਰਾਂ ਨੇ ਵੀ ਭ੍ਰਿਸ਼ਟਾਚਾਰ ਨੂੰ ਸਮਾਪਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਕੀ ਉਹ ਸਭ ਇਮਾਨਦਾਦ ਹਨ? ਭ੍ਰਿਸ਼ਟਾਚਾਰ ਦੇਸ਼ ਦੇ ਹਰ ਸੂਬੇ ਵਿੱਚ ਘਰ ਕਰ ਚੁੱਕਾ ਹੈ ਭਾਂਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ। ਕੇਂਦਰ ਦੀ ਸਰਕਾਰ ਨੂੰ ਅੱਜ ਵੀ ਕਈ ਦੂਜੀਆਂ ਪਾਰਟੀਆਂ ਦਾ ਅੰਦਰੋਂ ਜਾਂ ਬਾਹਰੋਂ ਸਹਿਯੋਗ ਪ੍ਰਾਪਤ ਹੈ, ਜਿਸ ਕਾਰਨ ਭ੍ਰਿਸ਼ਟਾਚਾਰ ਲਈ ਕਿਸੇ ਇੱਕ ਪਾਰਟੀ ਨੂੰ ਦੋਸ਼ੀ ਮੰਨਿਆ ਜਾਣਾ, ਸਚਾਈ ਤੋਂ ਮੂੰਹ ਮੋੜਨ ਵਾਲੀ ਗੱਲ ਹੈ।ਅਜਿਹੀ ਸਥਿਤੀ ਵਿੱਚ ਇੱਕ ਭ੍ਰਿਸ਼ਟ ਦਾ ਵਿਰੋਧ ਕਰਕੇ ਦੂਜੇ ਭ੍ਰਿਸ਼ਟ ਨੂੰ ਮਜਬੂਤ ਕਰਨ ਵਾਲੀ ਗੱਲ ਹੋਵੇਗੀ ਜਿਵੇਂ ਪਹਿਲਾਂ ਹੁੰਦਾ ਰਿਹਾ ਹੈ।
ਦੇਸ਼ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ, ਨੈਤਿਕਤਾ ਨੂੰ ਪਰਖ ਦੀ ਕਸੌਟੀ ਅਤੇ ਇਨਸਾਫ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਸਮੇੰ ਦੀ ਲੋੜ ਹੈ। ਲੋਕ ਪਾਲ ਦੀ ਕੇਵਲ  ਨਿਯੁਕਤੀ ਹੀ ਸੁਧਾਰ ਲਈ ਕਾਫੀ ਨਹੀਂ, ਸੰਪੂਰਨ ਢਾਂਚੇ ਨੂੰ ਬਦਲਣ ਦੀ ਲੋੜ ਹੈ, ਜਿਥੇ ਕਿਸੇ ਨੂੰ ਸਰਕਾਰੀ ਟੈਕਸ ਚੋਰੀ ਕਰਨ ਦੀ ਲੋੜ ਤੇ ਹਿੰਮਤ ਨਾ ਹੋਵੇ ਅਤੇ ਭ੍ਰਿਸ਼ਟ ਅਧਿਕਾਰੀਆਂ ਤੇ ਰਾਜਸੀ ਆਗੂਆਂ ਦੇ ਗੱਠਜੋੜ ਨੂੰ ਵੀ ਤੋੜਿਆ ਜਾ ਸਕੇ।ਇਸ ਕਾਰਜ ਲਈ ਪਿੰਡ ਤੇ ਮੁਹੱਲਾ ਪੱਧਰ ਤੇ ਲਾਮਬੰਦੀ ਤੇ ਜਾਗ੍ਰਿਤੀ ਮੁਹਿੰਮ ਲੈ ਜਾਣ  ਦੀ ਲੋੜ ਹੈ, ਨਹੀਂ ਤਾਂ ਪਹਿਲਾਂ ਬਣੇ ਕਾਨੂੰਨ ਤੇ ਕਮਿਸ਼ਨਾਂ ਵਾਂਗ ਲੋਕ ਪਾਲ ਵੀ ਰਿਟਾਇਰ ਹੋ ਚੁੱਕੇ ਨੌਕਰਸ਼ਾਹਾ ਤੇ ਜੱਜ ਸਾਹਿਬਾਨ ਲਈ ਨੌਕਰੀ ਵਿੱਚ ਵਾਧੇ ਲਈ ਹੀ ਸਹਾਈ ਹੋਵੇਗਾ ਅਤੇ ਲੋਕ ਪਾਲ ਤੇ ਨਜ਼ਰ ਰੱਖਣ ਲਈ ਇੱਕ ਹੋਰ ਲੋਕ ਪਾਲ ਬਣਾਉਣਾ ਪਏਗਾ ਤੇ ਇਹ ਸਿਲਸਿਲਾ ਨਾ ਖਤਮ ਹੋਣ ਵਾਲਾ ਹੋ ਸਕਦਾ ਹੈ।



                                       ਪੰਜਾਬ ਦਾ ਸਭਿਆਚਾਰ






ਸਭਿਆਚਾਰ ਸ਼ਬਦ ਸੱਭਿਆ+ਆਚਾਰ ਦੋ ਸ਼ਬਦਾਂ ਦਾ ਜੋੜ ਹੈ।ਜਿਸ ਨਿਵੇਕਲੀ ਜੀਵਨ ਵਿਧੀ ਨਾਲ ਮਨੁੱਖ, ਜੀਵਨ ਦੇ ਸਮੂਹ ਸਮਾਜਿਕ, ਅਧਿਆਤਮਕ, ਆਰਥਕ, ਰਾਜਨੀਤਿਕ ਖੇਤਰ ਵਿੱਚ ਉੱਨਤੀ ਕਰੇ,ਆਪਣੇ ਖਿੱਤੇ ਜਾਂ ਭਰਾਵਾਂ ਵਿੱਚ ਰਹਿੰਦੇ, ਸੁੱਖ-ਸ਼ਾਂਤੀ ਤੇ ਆਨੰਦ ਪ੍ਰਾਪਤ ਕਰੇ ਅਤੇ ਉਹ ਕਾਰਜ, ਜਿਨਾਂ ਨਾਲ ਆਪਣੀਆਂ ਨਵੀਆਂ ਪੀੜੀਆਂ ਲਈ ਚੰਗੀ ਉਦਾਹਰਣ ਪੇਸ਼ ਕਰੇ, ਉਨਾਂ ਨੂੰ ਸਭਿਅਕ ਕਾਰਜ  ਤੇ ਉੱਥੋਂ ਦੀ ਸਭਿਅਤਾ ਕਿਹਾ ਜਾਂਦਾ ਹੈ।ਇਸ ਰਾਂਹੀਂ ਹੀ ਕਿਸੇ ਸਮਾਜ, ਪ੍ਰਦੇਸ਼ ਜਾਂ ਦੇਸ਼ ਦੀ, ਵਿਲੱਖਣ ਜੀਵਨ ਦੇ ਅਦਰਸ਼ ਦੀ ਝਲਕ ਨਜ਼ਰ ਆਉਂਦੀ ਹੈ।ਦੁਨੀਆਂ ਦੇ ਹਰ ਦੇਸ਼ ਤੇ ਸਭਿਅਤਾ ਦੀ ਵੱਖਰੀ-ਵੱਖਰੀ ਜੀਵਨ ਸ਼ੈਲੀ ਹੁੰਦੀ ਹੈ।ਇੱਕ ਹੀ ਦੇਸ਼ ਵਿੱਚ ਵੱਖ-ਵੱਖ ਧਰਮਾਂ, ਪ੍ਰਾਂਤਾਂ, ਜਾਤਾਂ ਦੇ ਲੋਕਾਂ ਦਾ ਵੱਖਰਾ-ਵੱਖਰਾ ਜੀਵਨ ਦਾ ਢੰਗ, ਰੀਤੀ ਰਿਵਾਜ਼ ਹੁੰਦੇ ਹਨ।ਭਾਰਤ ਇੱਕ ਪੁਰਾਣੀ ਸਭਿਅਤਾ ਵਾਲਾ ਦੇਸ਼ ਹੈ ਅਤੇ ਜੀਵਨ ਦੇ ਹਰ ਖੇਤਰ ਵਿੱਚ ਇੱਕ-ਸੂਰਤਾ ਤੇ ਇੱਕ-ਸਾਰਤਾ ਦੇ ਨੇਕ ਨਿਯਮ ਵੀ ਦਰਜ਼ ਮਿਲਦੇ ਹਨ, ਪੁਰਾਣਿਕ ਧਾਰਮਿਕ ਗ੍ਰੰਥਾਂ, ਰਮਾਇਣ ਅਤੇ ਗੀਤਾ ਵਿੱਚ ਉੱਤਮ ਜੀਵਨ ਸ਼ੈਲੀ ਦਾ ਵਰਣਨ ਕੀਤਾ ਗਿਆ ਹੈ।ਹਰ ਵਰ੍ਹੇ ਅੱਸੂ ਮਹੀਨੇ ਦੇ ਨਰਾਤਿਆਂ ਵਿੱਚ ਰਾਮ-ਲੀਲਾ ਦਾ ਆਯੋਜਨ ਕਰਕੇ ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਕਾਲ ਨਾਲ ਸਬੰਧਿਤ ਸੁੰਦਰ ਗੁਣਾਂ ਦਾ ੯ ਦਿਨਾਂ ਤੱਕ, ਲੋਕਾਂ ਸਾਹਮਣੇ, ਨਾਟਕੀ ਰੁਪਾਂਤਰਨ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਪਿਤਾ ਦੇ ਹੁਕਮ ਦੀ ਪਾਲਣਾ, ਭਰਾਵਾਂ ਦੇ ਪਿਆਰ, ਸੇਵਾ, ਤਿਆਗ, ਪਤੀ-ਵਰਤਾ ਜੀਵਨ, ਰਾਜਨੀਤਿਕ ਕੁਸ਼ਲਤਾ, ਨਿਸ਼ਕਾਮ ਭਗਤੀ, ਕੀਤੇ ਬਚਨਾਂ ਦੀ ਪਾਲਣਾਂ ਅਤੇ ਬੁਰਿਆਈ ਤੇ ਹਮੇਸ਼ਾਂ ਨੇਕੀ ਦੀ ਜਿੱਤ ਦਾ ਉਪਦੇਸ਼ ਉਜਾਗਰ ਕੀਤਾ ਜਾਂਦਾ ਹੈ।ਇਤਿਹਾਸਕ ਪਾਤਰ ਸ਼ਸ਼ਤਰ ਤੇ ਸ਼ਾਸ਼ਤਰ ਵਿੱਚ ਨਿਪੁੰਨ ਸਨ ਅਤੇ ਆਪਣੀ ਪ੍ਰਜਾ ਅਤੇ ਰਾਜ ਦੀ ਰਾਖੀ ਕਰਨ ਦੇ ਯੋਗ ਸਨ।ਸ਼ਸ਼ਤਰ ਦਾ ਤਿਆਗ ਕਰਕੇ ਦੇਸ਼ ਕਰੀਬ ਇੱਕ ਹਜ਼ਾਰ ਸਾਲ ਦੀ ਗੁਲਾਮੀ ਵਿੱਚ ਰਿਹਾ,ਕਿਉਂਕਿ, ਭਾਰਤੀਆਂ ਨੂੰ ਸ਼ਸ਼ਤਰ ਅਤੇ ਸ਼ਾਸ਼ਤਰਾਂ ਬਾਰੇ ਗਿਆਨ ਅਤੇ  ਨਿਪੁੰਨਤਾ ਨਾ ਹੋਣ ਕਾਰਨ ਕੋਈ ਵੀ ਵਿਦੇਸ਼ੀ ਆ ਕੇ  ਰਾਜ ਕਾਇਮ ਕਰ ਲੈਂਦਾ ਰਿਹਾ ਹੈ।

੧੫ ਵੀ ਸਦੀ ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਇੱਕ ਵੱਖਰੀ ਜੀਵਨ ਸ਼ੈਲੀ ਧਾਰਮਿਕ ਖੇਤਰ ਵਿੱਚ ਉਜਾਗਰ ਕੀਤੀ, ਜਿਸ ਰਾਂਹੀ ਕਰਮ-ਕਾਂਡ ਦਾ ਤਿਆਗ ਕਰਕੇ ਅਕਾਲ-ਪੁਰਖ ਦੀ ਪੂਜਾ ਕਰਨਾ, ਲੋੜ ਬੰਦ ਦੀ ਸੇਵਾ ਅਤੇ ਡਰ ਤੋਂ ਰਹਿਤ ਬਹਾਦਰੀ ਵਾਲਾ ਜੀਵਨ ਜਿਊਣ ਦਾ ਚਿੱਤਰਣ ਕੀਤਾ।ਇਸ ਨਵੇਂ ਧਾਰਮਿਕ ਸਭਿਆਚਾਰ ਵਿੱਚ "ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਬੰਦਿਆਂ ਵਿਚੇ ਹੋਏ ਮੁਕਤ" ਦੀ ਆਨੰਦ-ਮਈ ਸੋਚ ਪ੍ਰਧਾਨ ਸੀ ਅਤੇ 'ਜੇ ਜੀਵਿਆਂ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ' ਦੇ ਨਾਲ ਗੁਲਾਮੀ ਤੋਂ ਮੁਕਤੀ ਲਈ ਪ੍ਰੇਰਣਾ ਵੀ ਸੀ। ਇਸ ਜੀਵਨ ਜਾਂਚ ਨੂੰ ਅਪਣਾaੁਂਦਿਆਂ ਪੰਜਾਬੀਆਂ ਨੇ ੧੮ ਵੀ ਸਦੀ ਦੇ ਸ਼ੁਰੂ ਵਿੱਚ ਹੀ ਦੇਸ਼ ਵਿਚੋਂ ਗੁਲਾਮੀ ਦਾ ਖਾਤਮਾ ਕਰ ਦਿੱਤਾ ਅਤੇ ਜਾਤ-ਪਾਤ ਰਹਿਤ "ਏਕ ਪਿਤਾ ਏਕਸ ਕੇ ਹਮ ਬਾਰਿਕ" ਦੇ ਨਵੇਂ ਫਲਸਫੇ ਨੂੰ ਅਪਣਾਇਆ।ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਕਿ "ਨਾ ਹਿੰਦੂ ਨਾ ਮੁਸਲਮਾਨ,ਪੰਜਾਬ ਵਸਦਾ ਗੁਰਾਂ ਦੇ ਨਾਂ"  ਇਸ ਦੀ ਜੀਵੰਤ ਮਿਸਾਲ ਪੰਜਾਬ ਦੇ ਹਰ ਫਿਰਕੇ ਦੇ ਲੋਕਾਂ ਵਲੋਂ ਛੂਤ-ਛਾਤ ਦਾ ਤਿਆਗ ਅਤੇ ਲੰਗਰ ਪ੍ਰਥਾ ਨੂੰ ਅਪਣਾਉਣਾ ਹੈ।ਭਾਈ ਗੁਰਦਾਸ ਜੀ ਨੇ ਵੀ ਗੁਰੂ ਸਾਹਿਬ ਦੇ ਜੀਵਨ ਦੇ ਪ੍ਰਭਾਵ ਬਾਰੇ ਦਰਜ਼ ਕੀਤਾ "ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੁ, ਮੁਸਲਿਮ ਕਾ ਪੀਰ" ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਗੁਰੂ ਸਾਹਿਬ ਦੇ ਅੰਤਿਮ ਸਮੇਂ ਦੀਆਂ ਯਾਦਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ।

ਪੁਰਾਤਨ ਸਮੇਂ ਵਿੱਚ ਪਿੰਡ ਦੀ ਧੀ ਸਭ ਦੀ ਧੀ ਹੁੰਦੀ ਸੀ ਅਤੇ ਹਰ ਨੌਜਵਾਨ ਦੀ ਛੋਟੀ-ਵੱਡੀ ਭੈਣ ਸਮਝੀ ਜਾਂਦੀ, ਪਿੰਡ ਵਿੱਚ ਤਾਂ ਕੀ ਮਾਂ-ਬਾਪ ਦਾਦੀ-ਦਾਦੇ ਦੇ ਗੋਤਰ ਵਿੱਚ ਵੀ ਵਿਆਹ ਮਰਿਆਦਾ ਦੇ ਉਲਟ ਸਮਝਿਆ ਜਾਂਦਾ ਸੀ, ਅਜਿਹੀ ਗਲਤੀ ਲਈ  ਭਾਈਚਾਰੇ ਵਿੱਚੋਂ ਛੇਕਣ ਵਰਗੀ ਸਜਾ ਭੁਗਤਣੀ ਪੈਂਦੀ ਸੀ।ਦੋਸਤਾਂ ਦੀ ਥਾਂ ਪੱਗ-ਵੱਟ ਭਰਾ ਅਦਰਸ਼ ਭਾਈ ਚਾਰੇ ਦੀ ਪਵਿੱਤਰਤਾ ਅਤੇ ਬਚਨ-ਬੱਧਤਾ ਪੂਰੇ ਸਮਾਜ ਨੂੰ ਇੱਕ ਪਰਿਵਾਰ ਵਿੱਚ ਬੰਨਦੀ ਸੀ।ਪਿੰਡ ਦਾ ਹਰ ਵਿਅਕਤੀ ਜਾਤ-ਪਾਤ, ਧਰਮ ਦੇ ਵਿਖਰੇਂਵੈ ਤੋਂ ਉੱਤੇ ਉੱਠ ਕੇ ਸਭ  ਨੌਜਵਾਨ ਪੀੜ੍ਹੀ ਦਾ ਭਾਈ, ਚਾਚਾ, ਤਾਇਆ ਹੁੰਦਾ ਸੀ ਅਤੇ ਬੱਚੇ ਉਸ ਦਾ ਭੈਅ ਤੇ ਮਾਣ ਆਪਣੇ ਵਡੇਰਿਆਂ ਵਾਂਗ ਹੀ ਮਨ ਵਿੱਚ ਰੱਖਦੇ ਸਨ।

ਗੁਰਮਤਿ ਮਰਿਆਦਾ ਵੀ ਸਮਾਜਿਕ ਨਿਯਮਾਂ ਨੂੰ ਇਸ ਤਰਾਂ ਬਿਆਨ ਕਰਦੀ ਹੈ,  ਸੰਗਤ ਆਈ ਮਾਈ-ਭੈਣ ਤੇ ਭੈੜੀ ਨਜ਼ਰ ਰੱਖਣ ਵਾਲਾ  ਦੋਸ਼ੀ ,ਗਰੀਬ ਨਾਲ ਭਾਈਚਾਰਕ ਸਾਂਝ ਨਾ ਬਣਾਉਣੀ, ਕਰੋਧੀ ਹੋਣਾ, ਅਤਿਥੀ ਦਾ ਧੰਨ ਖੋਹਣਾ, ਕੀਤੇ ਕੌਲ ਦੀ ਪਾਲਣਾ ਨਾ ਕਰਨਾ, ਔਰਤ ਦਾ ਨਾਚ ਜਾਂ ਗੀਤ ਸੁਣਨਾ ਅਤੇ ਪਰਾਈ ਔਰਤ ਨਾਲ ਰਿਸ਼ਤਾ ਕਾਇਮ ਕਰਨਾ, ਕਿਸੇ ਦੀ ਨਿੰਦਾ ਕਰਨੀ, ਜੂਆ ਖੇਡਣਾ, ਚੋਰੀ ਕਰਨੀ, ਸ਼ਰਾਬ, ਭੰਗ, ਤਮਾਕੂ, ਹੁੱਕਾ, ਚਰਸ, ਗਾਂਜਾ, ਟੋਪੀ ਤਾੜੀ ਅਤੇ ਖਾਕੂ ਨੂੰ ਵਰਤਣਾ ਦੰਡਯੋਗ  ਅਪਰਾਧ। ਇਸ ਸੱਭਿਆਚਾਰ ਵਿੱਚ ਗਿਆਨੀ ਉਹ ਜਿਸਦੀ ਕਰਨੀ ਤੇ ਕਥਨੀ ਵਿੱਚ ਅੰਤਰ ਨਾ ਹੋਵੇ , ਧਰਮੀ  ਉਹ ਜੋ ਸਾਰੇ ਧਰਮਾਂ ਨੂੰ ਬਰਾਬਰ ਸਮਝੇ ਅਤੇ  ਦੂਜੇ ਧਰਮ ਨੂੰ ਮੰਨਣ ਵਾਲਿਆਂ  ਦੀਆਂ  ਰਸਮਾਂ ਵਿੱਚ ਅੜਿਕਾ ਨਾ ਬਣੇ।

ਪੰਜਾਬ ਦੇ ਸੱਭਿਆਚਾਰ ਵਿੱਚ ਗੀਤ ਸੰਗੀਤ ਲਈ ਵੀ ਵਿਸ਼ੇਸ਼ ਥਾਂ ਰਹੀ ਹੈ ਪਰ ਮਰਿਆਦਾ ਅੰਦਰ।ਵਿਆਹ ਸ਼ਾਦੀ ਦੇ ਸ਼ਗਨ, ਜਿਸ ਵਿੱਚ ਘੋੜੀਆਂ, ਸੁਹਾਗ, ਬੋਲੀਆਂ, ਗਿੱਧਾ, ਭੰਗੜਾ, ਸਿੱਠਣੀਆਂ, ਨਾਨਕੀ ਛੱਕ, ਮਹਿੰਦੀ ਦੀ ਰਸਮ, ਚੌਂਕਾ ਪੂਰਨਾ, ਵੱਟਣਾ ਲਾਉਣਾ, ਸਿਹਰਾ-ਬੰਦੀ, ਸੁਰਮੇ ਦੀ ਰਸਮ, ਸਲਾਮੀ ਲਗਾaਣਾ, ਇੰਜੜੀ ਦੀ ਰਸਮ, ਘੋੜੀ ਚੜ੍ਹਨਾ ਗਾaਂਦਿਆਂ ਹੀ ਸੋਭਦੇ ਹਨ।ਪੰਜਾਬ ਦੇ ਚੰਗੇ ਉੱਤਮ ਤੇ ਅਸਲ ਸਭਿਆਚਾਰ ਦਾ ਸ਼ਬਦ-ਚਿੱਤਰ ਘੜ੍ਹਦੇ ਪੁਰਾਤਨ ਲੇਖਕਾਂ ਨੇ, ਪੰਜਾਬੀਆਂ ਦੇ ਇਸ਼ਟ, ਗੁਰੂ-ਪੀਰ, ਦੇਵਤੇ ਤੇ ਸਾਧ-ਸੰਤਾਂ ਦੇ ਕਈ ਤਰਾਂ ਦੇ ਰੂਪਾਂ ਨੂੰ, ਸਿਆਲਾਂ ਵਿੱਚ ਧੂਣੀਆਂ ਸੇਕਣਾ, ਸੱਥ ਵਿੱਚ ਬੈਠ ਕੇ ਰਾਜਨੀਤੀ,  ਬ੍ਰਾਹਮਣਾ, ਮਹਾਜਨਾਂ, ਤੇ ਪਿੰਡ ਦੇ ਸ਼ਾਹਾਂ ਦੀਆਂ ਗਿਆਨ ਭਰਪੂਰ ਗੱਲਾਂ, ਸਮੱਸਿਅਵਾਂ ਨੂੰ ਸਾਂਝੇ ਤੌਰ ਤੇ ਵਿਚਾਰਨਾ, ਗਾਲੜ੍ਹੀਆਂ ਤੇ ਗਪੌੜਿਆਂ ਦੀਆਂ ਗੱਪਾਂ ਨਾਲ ਢਿੱਡੀਂ ਪੀੜਾਂ ਪੈਣਾ, ਸਮਾਜ ਦੇ ਵਹਿਮ-ਭਰਮ, ਤਿਥ-ਤਿਉਹਾਰ, ਲੋਹੜੀ, ਦੀਵਾਲੀ, ਦੁਸਿਹਰਾ, ਹੋਲੀ ਤੇ ਤੀਆਂ ਵਰਗੇ ਸਰਵ-ਧਰਮ ਤਿਉਹਾਰਾਂ ਬਾਰੇ , ਵਿਆਹ ਵੇਲੇ ਵਿਚੋਲਿਆਂ ਦਾ ਉਹਲਾ ਤੇ ਲੋਕਾਂ ਦੀਆਂ ਭਾਨੀਆਂ, ਜਨਮ-ਵਿਆਹ, ਖੁਸ਼ੀ-ਗਮੀਂ, ਮੌਤ ਵੇਲੇ ਦੀਆਂ ਰਸਮਾਂ ਨੂੰ ਗੀਤ ਤੇ ਕਵਿਤਾਵਾਂ ਦੇ ਰੂਪ ਵਿੱਚ ਲਿਖਿਆ ਹੈ। ਜਿਸ ਨਾਲ ਸਹਿਜੇ ਹੀ ਪੰਜਾਬੀ ਸਭਿਆਚਾਰ ਦੀ ਅੰਦਰੂਨੀ ਤਸਵੀਰ ਉੱਭਰਦੀ ਹੈ, ਕੁਝ ਬੰਨਗੀਆਂ ਇਸ ਤਰ੍ਹਾਂ ਹਨ:- ਪੰਜਾਬੀ  ਨਸ਼ੇ ਵਿਰੁੱਧ , "ਪੋਸਤਾ ਦਿਲ ਦੋਸਤਾ ਤੇਰਾ ਮੁੱਢੋਂ ਪੁਟਾਵਾਂ ਬੂਟਾ। ਵਸਦੇ ਘਰ ਉਜਾੜ ਕੇ ਹੱਥ ਫੜਾਵੇਂ ਠੂਠਾ॥ ਚਾਹ ਨੂੰ ਨਸ਼ਾ ਮੰਨ ਕੇ; ਅਜ ਕੱਲ ਦਾ ਗੁਰਸਿੱਖ ਜੇ ਦੇਖੋ ਕਰਤੂਤ ਕੀ ਕਰੇਂਦਾ ਅੰਿਮ੍ਰਤ ਵੇਲੇ ਉੱਠ ਕੇ ਚੁੱਲੇ ਦੁਆਲੇ ਹੋਏ ਬਹਿੰਦਾ।ਦੋ ਸੇਰ ਪਾਣੀ ਪਾਇ ਕੇ ਮਨਮੁਖ ਕਾੜ੍ਹਾ ਕੜ੍ਹੰਦਾ। ਤੱਤੇ ਪਾਣੀ ਨਾਲ ਪੇਟ ਭਰ ਕੇ ਕੂਨੇ ਵਾਂਗ ਛਲਕੰਦਾ। ਮਨਮੁਖ ਅਤਿ ਮੰਦੀ ਹੂੰ ਮੰਦਾ।ਸਮਾਜਿਕ ਕਦਰਾਂ-ਕੀਮਤਾਂ ਬਾਰੇ; ਸ਼ਾਹ ਬਿਨਾਂ ਪੱਤ ਨਹੀਂ।ਗੁਰੂ ਬਿਨਾਂ ਗੱਤ ਨਹੀਂ।ਨਾਰੀ ਬਿਨਾਂ ਜਤ ਨਹੀਂ।ਆਪਣੇ ਮੂੰਹੋਂ ਆਪ ਮੀਆਂ ਮਿੱਠੂ ਬਣਨ ਬਾਰੇ;  ਵੱਡਾ ਵਡਿਆਈ ਨਾ ਕਰੇ,ਵੱਡਾ ਨਾ ਬੋਲੇ ਬੋਲ।ਹੀਰਾ ਮੂੰਹੋਂਨਾ ਆਖਦਾ ਮੇਰਾ ਹੈ ਲੱਖ ਮੋਲ।ਬੁਰ੍ਹੇ ਚਰਿੱਤਰ ਦੀ ਪਛਾਣ; ਤਿੰਨ ਕਰੜੇ ਨਾ ਭਲੇ, ਇਸਤਰੀ, ਘੋੜਾ, ਕਮਾਣ।ਅੁਹ ਰਣ ਮੇ ਗਿਆ ਭੂਰਕੜੇ ਉਸ ਦਾ ਨਾ ਛੁਟੇ ਬਾਣ।ਅੁਹ ਬੋਲਿਆਂ ਸਿਰ ਚੜ੍ਹੇ ਘਰ ਆਏ ਮਹਿਮਾਨ।ਵਿਅਕਤੀ ਦੀ ਪਰਖ ਬਾਰੇ; ਧੀਰਜ ਧਰਮ ਮਿੱਤਰ ਔਰ ਨਾਰੀ, ਬਿਪਤਾ ਕਾਲ ਪਰਖੀਏ ਚਾਰੀ।ਸੁੰਦਰ ਔਰਤ ਤੇ ਖੂਬਸੂਰਤ ਮਰਦ ਦੀ ਪਹਿਚਾਣ;  ਸਿੰਘ ਬਾਂਕੇ ਮਰਦ ਸੋਹੇ ਸੁੰਮ ਬਾਂਕੇ ਘੋੜੀਆਂ।ਮੁੱਛ ਬਾਂਕੀ ਮਰਦ ਸੋਹੇ,ਨੈਣ ਬਾਂਕੇ ਗੋਰੀਆਂ।ਸਾਧੂ ਪੈਸੇ ਦਾ ਭੁੱਖਾ ਨਹੀਂ;   ਪੱਲੇ ਰਿਜਕ ਨਾ ਰੱਖਦੇ ਪੰਛੀ ਤੇ ਦਰਵੇਸ਼।ਜਿਨਾਂ ਤੱਕਿਆ ਰੱਬ ਦਾ ਤਿਨਾ ਰਿਜਕ ਹਮੇਸ਼।ਗਿਆਨ ਦੀ ਗੱਲ;  ਅੰਨੇ ਅੱਗੇ ਮੁਜਰਾ, ਬੋਲੇ ਅੱਗੇ ਗੱਲ।ਗੂੰਗੇ ਹੱਥ ਸੁਨੇਹੜਾ, ਭਾਵੇਂ ਘੱਲ ਨਾ ਘੱਲ।ਮੰਗਣਾ ਤੇ ਮੁਕਰਨਾ ਪੰਜਾਬ ਦਾ ਸਭਿਆਚਾਰ ਨਹੀਂ;  ਮੰਗਣ ਗਿਆ ਸੋ ਮਰ ਗਿਆ ਮੋਇਆ ਸੋ ਮੰਗਣ ਜਾਏ।aਦੋਂ ਮੋਇਆ ਸੋ ਜਾਣੀਏ ਜਿਹੜਾ ਹੁੰਦਿਆਂ ਮੁੱਕਰ ਜਾਏ।

ਸ੍ਰੀ ਧਨੀ ਰਾਮ ਚਾਤ੍ਰਿਕ ਜੀ ਨੇ ਵੀ ਇਸ ਸੁਨਿਹਰੇ ਪੰਜਾਬ ਦਾ ਖੂਬਸੂਰਤ ਚਿੱਤਰ  "ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਮਾਨ ਤੇਰੇ" ਨਾਲ ਪੇਸ਼ ਕੀਤਾ ਹੈ।ਇਸ ਲੰਬੇ ਗੀਤ ਵਿੱਚ ਚਾਤ੍ਰਿਕ ਦਰਜ਼ ਕਰਦੇ ਹਨ;  ਤੇਰੀ ਤਹਿਜੀਵ ਕਦੀਮੀ ਹੈ, ਇਕਬਾਲ ਤੇਰਾ ਲਾਸਾਨੀ ਹੈ।ਤਕਸ਼ਿਲਾ ਤੇਰੇ ਇਤਿਹਾਸਾਂ ਦੀ, ਇਕ ਧੁੰਦਲੀ ਜਿਹੀ ਨਿਸ਼ਾਨੀ ਹੈ॥ ਪੰਜਾਬੀਆਂ ਦੀ ਬਹਾਦਰੀ ਤੇ ਹੌਂਸਲੇ ਬਾਰੇ; ਤੂੰ ਅਜ਼ਾਦੀ ਦਾ ਆਗੂ ਹੈ, ਤੂੰ ਕੁਰਬਾਨੀ ਦਾ ਬਾਨੀ ਹੈ।ਹਰ ਔਕੜ ਪਏ ਭਰਾਵਾਂ ਦੀ, ਤੂੰ ਕਰਦਾ ਅਗਵਾਨੀ ਹੈ॥ ਨਿਰਛੱਲ ਸੁਭਾਅ ਬਾਰੇ; ਤੂੰ ਅੰਦਰੋਂ ਬਾਹਰੋਂ ਨਿੱਘਾ ਹੈ,ਨਾ ਗਰਮੀ ਹੈ ਨਾ ਪਾਲਾ ਹੈ।ਨਾ ਬਾਹਰ ਕੋਈ ਦਿਖਾਵਾ ਹੈ,ਨਾ ਅੰਦਰ ਕਾਲਾ ਕਾਲਾ ਹੈ॥ ਪੰਜਾਬੀ ਬੋਲੀ ਦੀ ਸ਼ਾਨ ਬਾਰੇ; ਤੇਰੀ ਮਾਖੀaਂ ਮਿੱਠੀ ਬੋਲੀ ਦੀ,ਜ਼ੀ ਕਰਦਿਆਂ ਸਿਫਤ ਨਾ ਰੱਜਦਾ ਹੈ।ਉਰਦੂ ਹਿੰਦੀ ਦਿਆਂ ਸਾਜਾਂ ਵਿੱਚ, ਸੁਰ-ਤਾਲ ਤੇਰਾ ਹੀ ਵੱਜਦਾ ਹੈ॥ਸਭ ਦੁਨੀਆਂ ਤੋਂ ਉੱਤਮ ਪੰਜਾਬ; ਦੁਨੀਆਂ ਸਾਰੀ ਵੀ ਸੋਹਣੀ ਹੈ,ਪਰ ਤੇਰਾ ਰੰਗ ਨਿਆਰਾ ਹੈ।ਤੇਰੀ ਮਿੱਟੀ ਦਾ ਕੁੱਲ੍ਹਾ ਵੀ, ਸ਼ਾਹੀ-ਮਹਿਲ੍ਹਾਂ ਤੋਂ ਪਿਆਰਾ ਹੈ॥

ਧੀਆਂ-ਭੈਣਾਂ ਪਰਦੇ ਅੰਦਰ ਗਿੱਧਾ ਪਾਉਂਦੀਆਂ ਤੇ ਖੁਸ਼ੀ ਤੇ ਤ੍ਰਿਝਣਾ ਮਨਾਉਂਦੀਆਂ ਸਨ।ਔਰਤਾਂ ਦੇ ਚੰਗੇਰੇ ਜੀਵਨ ਲਈ ਮਾਈ ਭਾਗੋ, ਮਾਤਾ ਖੀਵੀ, ਬੀਬੀ ਨਾਨਕੀ, ਮਾਤਾ ਗੁਜ਼ਰੀ ਤੇ ਮਾਤਾ ਸਾਹਿਬ ਕੌਰ ਦੇ ਅਦਰਸ਼ ਜੀਵਨ ਦੀ ਝਲਕ ਪੰਜਾਬਣਾਂ ਲਈ ਪ੍ਰੇਰਣਾ ਸਰੋਤ ਸੀ।
     
ਨੌਜ਼ਵਾਨਾਂ ਵਿੱਚ ਘੋੜ ਸਵਾਰੀ, ਨੇਜ਼ਾਬਾਜੀ, ਤੀਰਅੰਦਾਜ਼ੀ ਅਤੇ ਤਲਵਾਰਬਾਜ਼ੀ ਵਿੱਚ ਮੁਹਾਰਤ ਤੇ ਬਹਾਦਰੀ ਵੱਡੇ ਗੁਣ ਸਨ।ਦੇਸ਼-ਕੌਮ ਲਈ ਕੁਰਬਾਨੀ ਨੂੰ ਪਹਿਲ ਦਿੰਦੇ ਇਹ ਗੀਤ ਆਮ ਸੁਣੇ ਜਾਂਦੇ ਸਨ "ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਂਨੂੰ ਰਕਾਬ ਉੱਤੇ,ਮੇਰੇ ਦੇਸ਼ ਤੇ ਬਣੀ ਏ ਭੀੜ ਭਾਰੀ,ਟੁੱਟ ਪਏ ਨੇ ਵੈਰੀ ਪੰਜਾਬ ਉੱਤੇ"।

ਅੱਜ ਪੰਜਾਬ ਵਿੱਚ ਸਭਿਆਚਾਰ ਨੂੰ ਪੇਸ਼ ਕਰਨ ਦੇ ਨਾਂ ਤੇ ਮੇਲ੍ਹੇ ਲੱਗਦੇ ਹਨ, ਟੈਲੀਵਿਜ਼ਨ, ਰੇਡੀa ਤੇ ਸਭਿਆਚਾਰਕ ਪ੍ਰੋਗਰਾਮਾਂ ਤੇ ਨ੍ਰਿਤ ਵੀ ਪੇਸ਼ ਕੀਤੇ ਜਾਂਦੇ ਹਨ ਅਤੇ ਪੰਜਾਬੀਆਂ ਦੇ ਸੱਭਿਆਚਾਰ ਦਾ ਚਿੱਤਰਣ ਕੀਤਾ ਜਾਂਦਾ ਹੈ, ਪਰ, ਕੀ ਇਹ ਪੰਜਾਬ ਦਾ ਸਹੀ ਸੱਭਿਆਚਾਰ ਹੈ? ਇਹ ਸਵਾਲ ਹਰ ਇੱਕ ਦੇ ਮੰਨ ਵਿੱਚ ਉੱਠਦਾ ਹੈ

ਨਵੇਂ ਪੰਜਾਬੀ ਸਭਿਆਚਾਰ ਜਿਸ ਤੇ ਪੱਛਮੀ ਸਭਿਅਤਾ ਦੇ ਪ੍ਰਭਾਵ ਨੂੰ ਬਦਲਾa ਦਾ ਕਾਰਨ ਬਿਆਨ ਕੀਤਾ ਜਾਂਦਾ ਹੈ ਵਿੱਚ ਨਸ਼ੇ, ਆਪਸੀ ਲੜਾਈਆਂ, ਹਥਿਆਰਾਂ ਦਾ ਦਿਖਾਵਾ ਅਤੇ ਨਜ਼ਾਇਜ ਰਿਸ਼ਤਿਆਂ ਦਾ ਹੀ ਚਿੱਤਰਨ ਹੋ ਰਿਹਾ ਹੈ। ਰਿਸ਼ਤਿਆਂ ਵਿੱਚ ਪਵਿੱਤਰਤਾ ਦੀ ਘਾਟ ਸਮਾਜ ਵਿੱਚ ਅਮਨ ਕਾਨੂੰਨ ਵਿੱਚ ਅਸਥਿਰਤਾ ਪੈਦਾ ਕਰ ਰਹੀ ਹੈ।ਰੇਵ ਪਾਰਟੀਆਂ ਅਤੇ ਸੜਕਾਂ ਤੇ ਫਿਰਦੇ ਨਸ਼ੇ ਦੀ ਵਰਤੋਂ ਕਰਦੇ ਨੌਜ਼ਵਾਨ ਲੜਕੇ-ਲੜਕੀਆਂ ਆਮ ਵੇਖੇ ਜਾ ਸਕਦੇ ਹਨ।ਅੱਜ ਕੋਈ ਵੀ ਸਮਾਜਿਕ ਸਮਾਗਮ ਨਸ਼ਿਆਂ ਦੀ ਵਰਤੋਂ ਬਿਨਾਂ ਅਧੂਰਾ ਰਹਿੰਦਾ ਹੈ।ਲੇਖਕ ਤੇ ਗਾਇਕ ਵੀ ਨਸ਼ਿਆਂ ਦੀ ਵਡਿਆਈ ਕਰਦੇ ਨੌਜ਼ਵਾਨਾਂ ਨੂੰ ਇਨ੍ਹਾਂ ਵੱਲ ਪ੍ਰੇਰਿਤ ਕਰਦੇ ਹਨ।ਜਿਵੇਂ 'ਪੁੱਤ ਸਰਦਾਰਾਂ ਦੇ ਖਾਣ ਬੱਕਰੇ ਤੇ ਪੀਣ ਸ਼ਰਾਬਾਂ', 'ਮਿੱਤਰਾਂ ਦੀ ਮੋਟਰ ਤੇ ਨਿੱਤ ਦੀ ਗਲਾਸੀ ਖੜਕੇ' ਆਦਿ।

ਗਿੱਧਾ ਘਰ ਦੀ ਚਾਰ ਦਿਵਾਰੀ ਤੋ ਬਾਹਰ ਸੜਕਾਂ, ਸਟੇਜਾਂ ਤੇ ਆ ਗਿਆ ਅਤੇ ਸਭਿਆਚਾਰ ਪ੍ਰੋਗਰਾਮ ਦੇ ਨਾਂ ਹੇਠ ਵਿਆਹ ਸ਼ਾਦੀਆਂ ਵਿੱਚ ਮਨੋਰੰਜਨ ਲਈ ਅੱਧ-ਨੰਗੀਆਂ, ਨੱਚਣ ਗਾਉਣ ਵਾਲੀਆਂ ਲੜਕੀਆਂ ਸ਼ਰਮਿੰਦਾ ਹੀ ਕਰਦੀਆਂ ਹਨ।ਸੜਕਾਂ ਤੇ ਟੈਲੀਵਿਜ਼ਨ ਤੇ ਨੱਚਦੀਆਂ ਅਜਿਹੀਆਂ ਬੀਬੀਆਂ ਜਿਨ੍ਹਾਂ ਦੇ ਤਨ ਤੇ ਘੱਗਰੇ ਤੇ ਫੁਲਕਾਰੀਆਂ ਨਜ਼ਰ ਨਾ ਆਉਣਾ, ਪੰਜਾਬ ਦੇ ਸਭਿਆਚਾਰ ਦੀ ਉਦਾਹਰਣ ਪੇਸ਼ ਨਹੀਂ ਕਰਦੀਆਂ,  ਨਸ਼ੇ ਕਰਦੀਆਂ, ਕਤਲ ਤੇ ਚੋਰੀ ਵਰਗੇ ਜ਼ੁਰਮਾਂ ਵਿੱਚ ਸ਼ਾਮਲ ਹੁੰਦੀਆਂ ਪੰਜਾਬਣਾ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ।ਇਕ ਪੁਰਾਣੇ ਲੇਖਕ ਨੇ ਇਹ ਸਤਰਾਂ ਸ਼ਾਇਦ ਅੱਜ ਦੇ ਸਮਾਜ ਦੀ ਭਵਿੱਖਬਾਣੀ ਵਜੋਂ ਲਿਖੀਆਂ ਸਨ; 'ਮਾਵਾਂ ਦੀ ਥਾਂ ਬਾਪੂ ਦੁੱਧ ਪਿਆਉਣਗੇ। ਕੁੱਛੜ ਬੱਚੇ ਚੁੱਕ ਕੇ ਗਾਣੇ ਗਾਉਣਗੇ। ਬੰਦਿਆਂ ਦੇ ਲੱਤ ਮਾਰ ਕੇ ਤੀਵੀਂ ਪੁੱਠਾ ਸੁੱਟੇਗੀ। ਬਹੁਤਾ ਔਖਾ ਹੋਇਆ ਫੜ ਗਲ ਘੁੱਟੇਗੀ'।

ਜਿਨ੍ਹਾਂ ਤੋਂ ਸਮਾਜ ਨੇ ਸੇਧ ਲੈਣੀ ਹੈ ਉਨ੍ਹਾਂ, ਸਰਕਾਰੀ, ਗੈਰ ਸਰਕਾਰੀ, ਧਾਰਮਿਕ ਤੇ ਰਾਜਸੀ ਆਗੂਆਂ ਵਲੋਂ ਅਯੋਜਿਤ ਕੀਤੇ ਜਾਂਦੇ ਸਮਾਗਮਾਂ ਵਿੱਚ ਜਨਤਾ ਨੂੰ ਇਕੱਠਾ ਕਰਨ ਲਈ, ਨੱਚਣ-ਗਾਉਣ ਵਾਲੀਆਂ ਔਰਤਾਂ ਇੱਕ ਸੌਖਾ ਸਾਧਨ ਮੰਨਿਆ ਜਾਂਦਾ ਹੈ। ਸਕੂਲਾਂ ਕਾਲਜਾਂ ਦੇ ਸਭਿਆਚਾਰਕ ਪ੍ਰੋਗਰਾਮਾਂ,  ਖੇਡ ਮੈਦਾਨਾਂ ਵਿੱਚ ਭੀੜ ਇਕੱਠੀ ਕਰਨ ਲਈ,  ਟੈਲੀਵਿਜ਼ਨ ਤੇ ਪੰਜਾਬ ਦੇ ਸਭਿਆਚਾਰ ਨੂੰ ਪੇਸ਼ ਕਰਨ ਦੇ ਨਾਂ ਤੇ, ਗਾਇਕਾਂ, ਲੇਖਕਾਂ ਤੇ ਕਲਾਕਾਰਾਂ ਵਲੋਂ  ਸਟੇਜਾਂ ਤੋਂ ਵੀ, ਆਪਣੇ ਇਤਿਹਾਸਕ ਵਿਰਸੇ ਨੂੰ ਭੁੱਲ ਕੇ, ਅਸ਼ਲੀਲਤਾ ਨੂੰ ਪੇਸ਼ ਕਰਕੇ, ਸਭਿਆਚਾਰ ਦੇ ਰੂਪ ਵਿੱਚ ਅਸਭਿਆਚਾਰ ਪੇਸ਼ ਕੀਤਾ ਜਾ ਰਿਹਾ ਹੈ। ਆਪਣੇ ਵਿਰਸੇ ਨੂੰ ਭੁੱਲ ਕੇ ਕੌਮਾਂ ਕਦੇ ਤਰੱਕੀ ਨਹੀਂ ਕਰਦੀਆਂ, ਇਸ ਲਈ ਲੇਖਕਾਂ, ਵਿਚਾਰਵਾਨਾਂ ਤੇ ਸਮਾਜ ਦੇ ਆਗੂਆਂ ਨੂੰ ਵਿਚਾਰਨ ਦੀ ਲੋੜ ਹੈ।

iqbalsingh_73@yahoo.co.in
                             Tel- 978000-3333.
                                   
ਕੌਠੀ ਨੰ-੫                                                                                                                                                                                                                                                      
ਪੀ.ਏ.ਪੀ ਕੰਪਲੈਕਸ
ਜਲੰਧਰ।