deshpunjabtimes.blogspot.com

Tuesday, 4 October 2011

ਮੋਟਾਪਾ ਕਿਵੇਂ ਘਟਾਇਆ ਜਾਵੇ


 ਸਰੀਰ ਵਿਚ ਜ਼ਿਆਦਾ ਚਰਬੀ ਜਮ•ਾਂ ਹੋ ਜਾਣ ਕਰਕੇ ਸਰੀਰ ਭਾਰਾ ਅਤੇ ਬੇਡੋਲ ਹੋ ਜਾਂਦਾ ਹੈ। ਐਸੇ ਮਰੀਜ਼ਾਂ ਦੇ ਇਲਾਜ ਵਿਚ ਲਾਈਪੋਸਕਸ਼ਨ ਤਕਨੀਕ ਬਾਰੇ ਤੁਸੀਂ ਵਿਸਥਾਰ ਵਿਚ ਪੜ• ਚੁੱਕੇ ਹੋ। ਜ਼ਿਆਦਾ ਢਿੱਲੇ ਤੇ ਲਟਕੇ ਹੋਏ ਪੇਟ ਨੂੰ ਠੀਕ ਕਰਨ ਲਈ ਲਾਈਪੋਸਕਸ਼ਨ ਅਤੇ ਟੱਮੀ-ਟੱਕ ਦੇ ਲੋੜ ਬਾਰੇ ਵੀ ਦੱਸਿਆ ਜਾ ਚੁੱਕਿਆ ਹੈ। ਜ਼ਿਆਦਾ ਮੋਟਾਪਾ ਕਾਰਨ ਕੁਝ ਮਰੀਜ਼ਾਂ ਦੇ ਪੇਟ, ਪੱਟਾਂ ਜਾਂ ਗੋਡਿਆਂ ਤੱਕ ਲਟਕ ਜਾਂਦੇ ਹਨ। ਸਰੀਰ ਬਹੁਤ ਭਾਰਾ ਹੋ ਜਾਂਦਾ ਹੈ। ਪੱਟਾਂ ਤੇ ਬਾਹਾਂ ਉੱਤੇ ਚਰਬੀ ਦੀਆਂ ਤੈਹਾਂ ਲਟਕ ਜਾਂਦੀਆਂ ਹਨ। ਇਨ•ਾਂ ਮਰੀਜ਼ਾਂ ਵਿਚ ਚਰਬੀ ਦੀ ਤਹਿ ਕੱਟ ਕੇ ਅਤੇ ਮਸ਼ੀਨ ਨਾਲ ਲਾਈਪੋਸਕਸ਼ਨ ਰਾਹੀਂ ਚਰਬੀ ਕੱਢ ਕੇ ਜੋ ਉਪਰੇਸ਼ਨ ਕੀਤੇ ਜਾਂਦੇ ਹਨ ਉਹ Lipectomy ਜਾਂ 1bdominioplasty ਆਦਿ ਨਾਵਾਂ ਨਾਲ ਜਾਣੇ ਜਾਂਦੇ ਹਨ। ਆਓ ਇਸ ਬਾਰੇ ਵਿਸਥਾਰ ਨਾਲ ਜਾਣੀਏ।
ਜ਼ਿਆਦਾ ਮੋਟੇ ਹੋਣ ਦੇ ਕਾਰਨ : ਬਹੁਤ ਜ਼ਿਆਦਾ ਮੋਟਾਪੇ ਦਾ ਕਾਰਨ ਹੈ, ਜੋ ਘੱਟ ਸਰੀਰਕ ਹਰਕਤ ਕਰਦੇ ਹਨ। ਪਰ ਖੁਰਾਕ ਵਧੇਰੀ ਚੰਗੀ ਭਾਰੀ ਹੁੰਦੀ ਹੈ। ਉਨ•ਾਂ ਵਿਚ ਸਰੀਰ ਵਾਧੂ ਕੈਲੋਰੀਜ ਨੂੰ ਚਰਬੀ ਦੀ ਸ਼ਕਲ ਵਿਚ ਜਮ•ਾਂ ਕਰ ਲੈਂਦਾ ਹੈ। ਕੁਝ ਛੋਟੀ ਉਮਰ ਦੇ ਬੱਚੇ ਜਵਾਨ ਮੁੰਡੇ ਕੁੜੀਆਂ ਜੋ ਕਿ ਅੱਜਕਲ• ਬਰਗਰ, ਨੂਡਲਜ਼, ਪੀਜ਼ਾ, ਕੋਲਡ ਡਰਿੰਕ ਅਤੇ ਜੂਸ ਵਗੈਰਾ ਖਾਂਦੇ ਹਨ, ਜਲਦੀ ਅਤਿ ਮੋਟਾਪੇ ਦੀ ਸਥਿਤੀ ਵਿਚ ਜਾ ਅੱਪੜਦੇ ਹਨ। ਕੁਝ ਬੱਚਿਆਂ ਨੇ ਚਾਕਲੇਟ, ਆਈਸ ਕ੍ਰੀਮ, ਕੂਕੀਜ ਵਗੈਰਾ ਤੇ ਟੱਕ ਧਰਿਆ ਹੁੰਦਾ ਹੈ, ਇਹ ਵੀ ਜਲਦ ਹੀ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹਨ।
ਕੁਝ ਖਿਡਾਰੀ ਅਤੇ ਪਹਿਲਵਾਨ ਜੋ ਜਵਾਨੀ ਦੌਰਾਨ ਬਹੁਤ ਜ਼ਿਆਦਾ ਵਰਜਿਸ਼ ਕਸਰਤ ਕਰਦੇ ਹਨ ਉਸ ਮੁਤਾਬਿਕ ਵੱਡੀ ਖੁਰਾਕ ਵੀ ਲੈਂਦੇ ਹਨ। ਜਦੋਂ ਉਨ•ਾਂ ਦੀ ਖੇਡ ਕਸਰਤ ਛੁੱਟ ਜਾਂਦੇ ਹਨ ਤੇ ਉਨ•ਾਂ ਦਾ ਸਰੀਰ ਫੁਲਣਾ ਸ਼ੁਰੂ ਹੋ ਜਾਂਦਾ ਹੈ। ਕੁਝ ਲੋਕਾਂ ਵਿਚ ਐਕਸੀਡੈਂਟ ਜਾਂ ਬਿਮਾਰੀ ਕਰਕੇ ਲੰਬੇ ਸਮੇਂ ਤੱਕ ਬੈੱਡ 'ਤੇ ਲੇਟੇ ਰਹਿਣਾ ਵੀ ਮੋਟਾਪੇ ਦਾ ਕਾਰਨ ਬਣਦਾ ਹੈ।
ਬੀਬੀਆਂ ਵਿਚ ਬੱਚੇ ਹੋਣ ਤੋਂ ਬਾਅਦ ਖਾਸ ਕਰਕੇ ਸੀਜੇਰੀਅਨ ਸੈਕਸ਼ਨ ਉਪਰੇਸ਼ਨ ਨਾਲ ਬੱਚੇ ਹੋਣ ਕਰਕੇ ਵੀ ਮੋਟਾਪੇ ਅਤੇ ਅਤਿ ਮੋਟਾਪੇ ਦੀ ਸਟੇਜ ਵਿਚ ਜਾ ਪਹੁੰਚਦੀਆਂ ਹਨ।
ਕੁਝ ਵੀਰ ਜੋ ਕਿ ਰੋਜ਼ਾਨਾ ਹੀ ਬੀਅਰ ਤੇ ਸ਼ਰਾਬ ਖੁੱਲ•ੇ ਤੌਰ 'ਤੇ ਪੀਂਦੇ ਹਨ, ਨਾਲ ਹੀ ਚਿਕਨ-ਮੀਟ ਆਦਿ ਵੀ ਜ਼ਿਆਦਾ ਖਾਂਦੇ ਹਨ, ਉਹ ਵੀ ਇਸ ਬਿਮਾਰੀ ਵਿਚ ਆ ਪਹੁੰਚਦੇ ਹਨ।
ਕੰਪਲਸਵਈਟਰ ਉਸ ਕੈਟਾਗਰੀ ਦੇ ਮਰੀਜ਼ਾਂ ਨੂੰ ਕਿਹਾ ਜਾਂਦਾ ਹੈ ਕਿ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਅਤੇ ਖਾਈ ਚਲੇ ਜਾਂਦੇ ਹਨ, ਉਹ ਵੀ ਜਲਦ ਹੀ Marbid Obesity ਦੀ ਹਾਲਤ ਵਿਚ ਆ ਪਹੁੰਚਦੇ ਹਨ।
ਕੁਝ ਮਰੀਜ਼ਾਂ ਵਿਚ ਹਾਰਮੋਨ ਪੈਦਾ ਕਰਨ ਵਾਲੀਆਂ ਗ੍ਰੰਥੀਆਂ ਦੇ ਵਿਗਾੜ ਕਰਕੇ ਮੋਟਾਪਾ ਬਣ ਜਾਂਦਾ ਹੈ। ਇਨ•ਾਂ ਵਿਚ ਥਾਈਰੋਡ, ਪੀਟੋਉਟਰੀ ਐਡਰੀਨ ਆਦਿ ਕੁਝ ਪ੍ਰਮੁੱਖ ਗ੍ਰੰਥੀਆਂ ਹਨ।
ਕੁਝ ਮਰੀਜ਼ ਐਸੇ ਵੀ ਹੁੰਦੇ ਹਨ ਜਿਨ•ਾਂ ਵਿਚ ਕੁਦਰਤੀ ਤੌਰ 'ਤੇ ਪਰਿਵਾਰਕ ਦੇਣ ਕਰਕੇ ਉਹ ਮੋਟੇ ਹੋ ਜਾਂਦੇ ਹਨ। ਜਦ ਕਿ ਉਹ ਖਾਣਾ ਬਹੁਤ ਜ਼ਿਆਦਾ ਨਹੀਂ ਖਾਂਦੇ। ਇਸ ਤੋਂ ਇਲਾਵਾ ਡਾਕਟਰੀ ਤੌਰ 'ਤੇ ਮੋਟਾਪੇ ਦੇ ਹੋਰ ਕਈ ਕਾਰਨ ਵੀ ਲੱਭੇ ਜਾ ਸਕਦੇ ਹਨ।
ਮੋਟਾਪੇ ਨਾਲ ਸਰੀਰ 'ਤੇ ਹੋਣ ਵਾਲੇ ਨੁਕਸਾਨ
1. ਭਾਰਾ ਸਰੀਰ ਬੇਡੋਲ ਹਾਥੀ ਜਾਂ ਮੱਝ ਵਰਗਾ ਬੁਰਾ ਲੱਗਦਾ ਹੈ।
2. ਭਾਰੇ ਸਰੀਰ ਦੇ ਬੰਦੇ ਕੋਲੋਂ ਹਿੱਲਣਾ ਡੁੱਲਣਾ ਅਤੇ ਚੱਲਣਾ ਮੁਸ਼ਕਲ ਹੁੰਦਾ ਹੈ।
3. ਉਨ•ਾਂ ਨੂੰ ਸਾਹ ਬਹੁਤ ਜਲਦੀ ਚੜ• ਜਾਂਦਾ ਹੈ।
4. ਹਾਰਟ ਲਗਾਤਾਰ ਲੋੜ ਤੋਂ ਵੱਧ ਕੰਮ ਕਰ ਕਰ ਕੇ ਥੱਕ ਜਾਂਦਾ ਹੈ ਅਤੇ ਅਨੇਕਾਂ ਪ੍ਰਕਾਰ ਦੀਆਂ ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਜਿਨ•ਾਂ ਨੂੰ ਐਨਜਾਈਨਾ, ਹਾਰਟ ਆਟੋਹਾਰਟ ਫੇਲ• ਪ੍ਰਮੱਖ ਹਨ।
5. ਮੋਟੇ ਮਰੀਜ਼ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਅਤੇ ਜ਼ਿਆਦਾ ਤੇਜ਼ ਰਹਿਣ ਲੱਗ ਜਾਂਦਾ ਹੈ ਜਿਸ ਦਾ ਅਸਰ ਸਰੀਰ ਦੇ ਹਰ ਹਿੱਸੇ 'ਤੇ ਮਾੜਾ ਪੈਂਦਾ ਹੈ। ਖਾਸ ਕਰਕੇ ਗੁਰਦੇ ਬਹੁਤ ਜਲਦੀ ਖਰਾਬ ਹੁੰਦੇ ਹਨ ਅਤੇ ਗੁਰਦੇ ਦੀਆਂ ਬਿਮਾਰੀਆਂ ਕਰਕੇ ਡਾਇਲਸਿਸ ਜਾਂ ਗੁਰਦਾ ਬਦਲਾਉਣ ਦੀ ਲੋੜ ਆ ਪਹੁੰਚਦੀ ਹੈ।
6. ਮੋਟੇ ਮਰੀਜ਼ ਸ਼ੂਗਰ ਜਾਂ ਡਾਈਬਿਟੀਜ਼ ਦੇ ਬਹੁਤ ਜਲਦੀ ਮਰੀਜ਼ ਬਣ ਜਾਂਦੇ ਹਨ। ਐਸੇ ਸ਼ੂਗਰ ਦੇ ਬਿਮਾਰ ਮਰੀਜ਼ ਇਨਸੂਲਨ  ਦੀ ਤਗੜੀ ਡੋਜ਼ ਦੇ ਨਾਲ ਵੀ ਪੂਰੀ ਤਰ•ਾਂ ਕੰਟਰੋਲ ਵਿਚ ਲਿਆਉਣਾ ਮੁਸ਼ਕਲ ਪੈਂਦੇ ਹਨ।
7. ਡਾਈਬਿਟੀਜ਼ ਕਰਕੇ ਵੀ ਬਲੱਡ ਪ੍ਰੈਸ਼ਰ ਤੇਜ਼ ਅਤੇ ਗੁਰਦਿਆਂ ਦੀ ਬਿਮਾਰੀ, ਦਿਲ, ਦਿਮਾਗ ਅਤੇ ਅੱਖਾਂ ਦੀਆਂ ਬਿਮਾਰੀਆਂ ਆ ਘੇਰਦੀਆਂ ਹਨ। ਮੋਟੇ ਮਰੀਜ਼ਾਂ ਦੇ ਜ਼ਖਮ ਛੇਤੀ ਨਹੀਂ ਭਰਦੇ, ਕਿਉਂਕਿ ਜ਼ਿਆਦਾਤਰ ਮਰੀਜ਼ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਏ ਹੁੰਦੇ ਹਨ।
8. ਮੋਟੇ ਮਰੀਜ਼ਾਂ ਦੇ ਗੋਡੇ ਅਤੇ ਹੋਰ ਦੂਸਰੇ ਜੋੜ• ਲਗਾਤਾਰ ਭਾਰ ਸਹਿੰਦੇ ਹੋਏ ਵਹਿੰਗੇ ਟੇਢੇ ਹੋ ਜਾਂਦੇ ਹਨ। ਜਿਨ•ਾਂ ਕਰਕੇ ਇਨ•ਾਂ ਮਰੀਜ਼ਾਂ ਦਾ ਚੱਲਣਾ ਫਿਰਨਾ ਕੰਮ ਕਰਨਾ ਆਦਿ ਹੋਰ ਘੱਟ ਜਾਂਦਾ ਹੈ।
9. ਚਰਬੀ ਦੀਆਂ ਲਟਕੀਆਂ ਹੋਈਆਂ ਤੈਹਾਂ ਵਿਚ ਸਫਾਈ ਨਾ ਰੱਖ ਸਕਣ ਕਾਰਨ ਡਰਮਾਟਾਈਟਿਸ ਇਨਫੈਕਸ਼ਨ, ਫੰਗਸ ਡੀਸੀਜ਼ ਆਦਿ ਆਮ ਹੋ ਜਾਂਦੀ ਹੈ।
10. ਮੋਟਾਪੇ ਦੀ ਹਾਲਤ ਵਿਚ ਬਿਮਾਰੀਆਂ ਨਾਲ ਜਕੜਿਆ ਹੋਇਆ ਮਰੀਜ਼ ਜ਼ਿੰਦਗੀ ਦੀ ਦੌੜ ਵਿਚ ਪਿੱਛੇ ਰਹਿ ਜਾਂਦਾ ਹੈ ਅਤੇ ਜਲਦ ਹੀ ਮੌਤ ਦੇ ਮੂੰਹ ਵਿਚ ਜਾ ਪੈਂਦਾ ਹੈ।
Bhupinder Nursing Home
261, Mota Singh Nagar, Jalandhar
Phone 0181-2224228

Mob. 98142-18261
E-mail : singhbp@vsnl.net
Website : www.cosmeticsurgerybp.net

No comments:

Post a Comment