deshpunjabtimes.blogspot.com

Wednesday, 10 January 2018

ਪੰਜਾਬ ਵਿਚ ਵੀ ਜੰਮਦੀਆਂ ਨੇ ਗੌਰੀ ਲੰਕੇਸ਼ ਤੀਸਤਾ ਸੀਤਲਵਾਦ ਵਰਗੀਆਂ ਜੁਝਾਰੂ ਚਿੰਤਕ

ਆਧਾਰ ਕਾਰਡ ਧਮਾਕਾ ਕਰਨ ਵਾਲੀ ਪੱਤਰਕਾਰ  ਰਚਨਾ ਖਹਿਰਾ 'ਤੇ ਕੇਸ

 500 ਰੁਪਏ 'ਚ ਵਿਕ ਰਹੇ ਹਨ ਆਧਾਰ ਕਾਰਡ, ਇਹ ਹੈ ਮੋਦੀ ਦਾ ਰਾਜ 
 ਪਰਦਾਫਾਸ਼ ਕਰਨ ਵਾਲੀ ਪੱਤਰਕਾਰ ਨੂੰ ਇਨਾਮ ਦੇਣ ਦੀ ਥਾਂ ਕੇਸ ਦਰਜ ਕੀਤਾ 


ਜਲੰਧਰ /ਪ੍ਰੋ. ਬਲਵਿੰਦਰ ਪਾਲ ਸਿੰਘ 




ਮੈਂ ਹਮੇਸਾ ਸੋਚਦਾ ਸੀ ਕਿ ਪੰਜਾਬ ਵਿਚ ਅਰੁੰਧਿਤੀ ਰਾਇ , ਗੌਰੀ ਲੰਕੇਸ਼ ,ਤੀਸਤਾ ਸੀਤਲਵਾੜ ਵਰਗੀਆਂ ਬਹਾਦਰ ਮੁਟਿਆਰਾਂ ਕਿਉਂ ਨਹੀਂ ਜੰਮਦੀਆਂ ? ਪਰ ਰਚਨਾ ਖਹਿਰਾ ਦੀ ਖਾੜਕੂ ਪੱਤਰਕਾਰੀ ਨੂੰ ਦੇਖਕੇ ਹੈਰਾਨ ਰਹਿ ਗਿਆ ਕਿਵੇਂ ਉਸਨੇ ਨਾਗਾਂ ਦੀ ਖੁਡ ਵਿਚ ਹੱਥ ਪਾਇਆ ਤੇ ਸਰਕਾਰੀ ਨਾਗਾਂ ਨੇ ਉਹਨੂੰ ਡਸਨ ਦੀ ਵੀ ਕੋਸ਼ਿਸ਼ ਕੀਤੀ ਪਰ ਸਚ ਦੇ ਬਾਜਾਂ ਦਾ ਪਹਿਰਾ ਏਨਾ ਕਰੜਾ ਹੁੰਦਾ ਨਾਗ ਡਰਕੇ ਭਜ ਜਾਂਦੇ ਨੇ। ਰਚਨਾ ਖਹਿਰਾ ਵਿਚੋਂ ਮੈਨੂੰਅ ਰੁੰਧਿਤੀ ਰਾਇ , ਗੌਰੀ ਲੰਕੇਸ਼ ,ਤੀਸਤਾ ਸੀਤਲਵਾੜ ਵੀ ਨਜ਼ਰ ਆਉਂਦੀ ਹੈ। ਕੀ ਤੁਸੀਂ ਸੋਚਦੇ ਹੋ ਮੋਦੀ ਸਟੇਟ ਨੂੰ ਲਲਕਾਰਨਾ ਸੌਖਾ ਹੈ ? ਜੋ ਰਚਨਾ ਖਹਿਰਾ ਕਮਾਲ ਦਿਖਾ ਗਈ ਉਹ ਪੰਜਾਬ ਦੀ ਪੱਤਰਕਾਰੀ ਵਿਚ  ਕੋਈ ਪਤਰਕਾਰ ਦਿਖਾਉਣ ਦੇ ਸਮਰਥ ਨਹੀਂ। ਪੰਜਾਬ ਦੇ ਪਤਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਰੋਲ ਮਾਡਲ ਮੰਨ ਲੈਣ।ਮੈਂ ਜਾਣਦਾ ਹਾਂ ਤੇ ਇਸ ਫੀਲਡ ਬਾਰੇ ਤਜਰਬਾ ਹੈ ਕਿ ਸਚ ਦੀ ਪਤਰਕਾਰੀ ਕਰਨੀ ਹੋਵੇ ਤਾਂ ਇਹ ਨਾਗਾਂ ਦੀ ਖੁਡ ਵਿਚ ਹਥ ਪਾਉਣ ਤੇ ਰਤ ਪੀਣੇ ਭ੍ਰਿਸ਼ਟ ਸਤਾਧਾਰੀ ਸਿਸਟਮ ਤੇ ਅਫਸਰ ਸ਼ਾਹੀ  ਲੱਕੜਬਗਿਆਂ  ਨੂੰ ਲਲਕਾਰਨ ਦੇ ਬਰਾਬਰ ਹੈ।ਸ਼ਾਬਾਸ਼ ਭੈਣ ਰਚਨਾ ਖਹਿਰਾ ਤੈਨੂੰ ਕੇਸਰੀ ਸਲਾਮ  ਤੂੰ ਪੰਜਾਬ ਤੇ ਸੱਚ ਦੀ ਪੱਤਰਕਾਰੀ ਦਾ ਨਾਮ ਰੋਸ਼ਨ ਕੀਤਾ ਹੈ।





ਭਾਰਤ ਦੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਦੇ ਡਿਪਟੀ ਡਾਇਰੈਕਟਰ ਨੇ 'ਦ ਟ੍ਰਿਬਿਊਨ' ਤੇ ਉਸ ਦੀ ਰਿਪੋਰਟਰ ਰਚਨਾ ਖਹਿਰਾ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਰਿਪੋਰਟ ਵਿੱਚ ਪੱਤਰਕਾਰ ਨੇ ਖ਼ੁਲਾਸਾ ਕੀਤਾ ਸੀ ਕਿ ਕਿਵੇਂ ਸਿਰਫ਼ 500 ਰੁਪਏ ਲੈ ਕੇ ਕੁਝ ਲੋਕ ਆਧਾਰ ਕਾਰਡ ਦੀ ਵੈੱਬਸਾਈਟ ਦਾ ਐਕਸੈੱਸ ਦੇ ਰਹੇ ਹਨ। ਐੱਫ ਆਈ ਆਰ ਵਿੱਚ ਅਨਿਲ ਕੁਮਾਰ, ਸੁਨੀਲ ਕੁਮਾਰ ਤੇ ਰਾਜ ਨਾਂਅ ਦੇ ਉਹ ਤਿੰਨ ਬੰਦੇ ਵੀ ਸ਼ਾਮਲ ਹਨ, ਜਿਨ੍ਹਾਂ ਦਾ ਜ਼ਿਕਰ ਅਖ਼ਬਾਰ ਦੀ ਰਿਪੋਰਟ ਵਿੱਚ ਕੀਤਾ ਗਿਆ ਸੀ। ਦਿੱਲੀ ਦੇ ਜੁਆਇੰਟ ਪੁਲਸ ਕਮਿਸ਼ਨਰ (ਕ੍ਰਾਈਮ ਬਰਾਂਚ) ਅਲੋਕ ਕੁਮਾਰ ਨੇ ਦੱਸਿਆ ਕਿ ਐੱਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਪੁਲੀਸ ਨੇ ਅੱਜ ਟ੍ਰਿਬਿਊਨ, ਉਸ ਦੀ ਪੱਤਰਕਾਰ ਅਤੇ ਅਣਪਛਾਤੇ ਲੋਕਾਂ ਖ਼ਿਲਾਫ਼ ਆਧਾਰ ਡੇਟਾ ਤਕ ਗੈਰ-ਕਾਨੂੰਨੀ ਪਹੁੰਚ ਦੇ ਮਾਮਲੇ ਵਿੱਚ ਦਰਜ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਸੰਦੀਪ ਲਾਂਬਾ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਊਜ਼ ਰਿਪੋਰਟ ਤੋਂ ਅਜਿਹਾ ਕਰਨ ਵਾਲੇ ਤਿੰਨ ਲੋਕਾਂ ਦੇ ਨਾਵਾਂ ਦੀ ਜਾਣਕਾਰੀ ਮਿਲੀ ਹੈ। ਪੁਲੀਸ ਡੇਟਾ ਤਕ ਗੈਰਕਾਨੂੰਨੀ ਪਹੁੰਚ ਹਾਸਲ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਜੁਆਇੰਟ ਕਮਿਸ਼ਨਰ ਆਲੋਕ ਕੁਮਾਰ ਨੇ ਦੱਸਿਆ ਕਿ ਪੁਲੀਸ ਟ੍ਰਿਬਿਊਨ ਦੀ ਰਿਪੋਰਟਰ ਰਚਨਾ ਖਹਿਰਾ ਦੀ ਭੂਮਿਕਾ ਨੂੰ ਸਕਾਰਾਤਮਕ ਨਜ਼ਰੀਏ ਨਾਲ ਦੇਖ ਰਹੀ ਹੈ ਅਤੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਵੇਗਾ।


ਮੋਦੀ ਸਰਕਾਰ ਦੀ ਅਸਹਿਣਸ਼ੀਲਤਾ
ਮੋਦੀ ਸਰਕਾਰ ਦੀ ਅਸਹਣਿਸ਼ੀਲਤਾ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਉਹ ਆਪਣੀ ਕਿਸੇ ਵੀ ਖ਼ਾਮੀ ਉੱਤੇ ਉਂਗਲ ਨਹੀਂ ਧਰਨ ਦਿੰਦੀ। ਪੱਤਰਕਾਰ ਰਚਨਾ ਖਹਿਰਾ ਨੇ ਇਸ ਸੰਬੰਧੀ ਜੋ ਕਾਰਜ ਕੀਤਾ, ਉਹ ਕੌਮੀ ਹਿੱਤਾਂ ਤੇ ਲੋਕਾਂ ਲਈ ਕੀਤਾ ਕਿ ਕਿਵੇਂ ਭ੍ਰਿਸ਼ਟਾਚਾਰ ਤੇ ਘਪਲੇ ਚਲ ਰਹੇ ਹਨ ਤੇ ਇਥੋਂ ਤੱਕ ਆਧਾਰ ਕਾਰਡ ਵੀ ਸੁਰੱਖਿਅਤ ਨਹੀਂ। ਉਸ ਨੇ ਸਬੂਤ ਵੀ ਪੇਸ਼ ਕਰ ਦਿੱਤੇ ਹਨ। ਅਜਿਹਾ ਹੋਣ ਉੱਤੇ ਮੋਦੀ ਸਰਕਾਰ ਨੇ ਜ਼ਿੰਮੇਵਾਰ   ਭ੍ਰਿਸ਼ਟ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਥਾਂ ਪੱਤਰਕਾਰ ਰਚਨਾ ਖਹਿਰਾ ਵਿਰੁੱਧ ਹੀ ਅਪਰਾਧਿਕ ਮਾਮਲਾ ਦਰਜ ਕਰਵਾ ਦਿੱਤਾ। ਉੱਪਰੋਂ ਹੈਰਾਨੀ ਉਸ ਸਮੇਂ ਹੋਈ, ਜਦੋਂ ਯੂ ਆਈ ਡੀ ਏ ਈ ਇਸ ਕਾਰਵਾਈ ਨੂੰ ਪ੍ਰ੍ਰੈੱਸ ਉੱਤੇ ਹਮਲਾ ਮੰਨਣ ਦੀ ਥਾਂ ਇਸ ਕਾਰਵਾਈ ਨੂੰ ਜੁਰਮ ਦੀ ਤਹਿ ਤੱਕ ਜਾਣ ਦਾ ਸਾਧਨ ਮੰਨ ਰਹੀ ਹੈ।
ਹਾਲਾਂਕਿ ਪੱਤਰਕਾਰ ਨੇ ਆਪਣਾ ਨੈਤਿਕ ਫ਼ਰਜ਼ ਨਿਭਾਉਂਦੇ ਹੋਏ ਆਧਾਰ ਕਾਰਡ ਨਾਲ ਸੰਬੰਧਤ ਉਨ੍ਹਾਂ ਕਮੀਆਂ ਵੱਲ ਇਸ਼ਾਰਾ ਕੀਤਾ ਹੈ, ਜਿਹੜੀਆਂ ਕਿਸੇ ਸਮੇਂ ਵਿਅਕਤੀ ਤੋਂ ਲੈ ਕੇ ਦੇਸ਼ ਦੀ ਸੁਰੱਖਿਆ ਲਈ ਸਮੱਸਿਆ ਬਣ ਸਕਦੀਆਂ ਹਨ। ਉੱਤੋਂ ਸਰਕਾਰ ਨੇ ਆਧਾਰ ਕਾਰਡ ਨੂੰ ਵਿਅਕਤੀਗਤ ਖਾਤਿਆਂ, ਟੈਲੀਫੋਨ ਨੰਬਰ ਅਤੇ ਸਰਕਾਰੀ ਸੇਵਾਵਾਂ ਨਾਲ ਜੋੜਨ ਦੀ ਜ਼ਿੱਦ ਫੜੀ ਹੋਈ ਹੈ। ਇਸ ਡਾਟਾ ਚੋਰੀ ਦੀ ਸਭ ਤੋਂ ਵੱਡੀ ਸਮੱਸਿਆ ਬੈਂਕ ਖਾਤਿਆਂ ਨਾਲ ਜੋੜਨ ਕਰ ਕੇ ਆਉਣ ਦੀ ਸੰਭਾਵਨਾ ਹੈ। ਇਸ ਡਾਟੇ ਰਾਹੀਂ ਜੇ ਬੈਂਕ ਵਿੱਚੋਂ ਪੈਸੇ ਕਢਾਏ ਜਾ ਸਕਦੇ ਹਨ ਤਾਂ ਇਹ ਸਭ ਤੋਂ ਵੱਡੀ ਸਮੱਸਿਆ ਬਣ ਸਕਦੀ ਹੈ। ਇੱਕ ਵਾਰੀ ਬੈਂਕ ਵਿੱਚੋਂ ਪੈਸੇ ਨਿਕਲੇ, ਫਿਰ ਉਨ੍ਹਾਂ ਦੀ ਵਾਪਸੀ ਦੀ ਪ੍ਰਕਿਰਿਆ ਬਹੁਤ ਹੀ ਜਟਿਲ ਹੈ। ਇਸੇ ਤਰ੍ਹਾਂ ਸਰਕਾਰ ਨੇ ਪੀ ਐੱਫ਼, ਪੈਨ ਕਾਰਡ ਆਦਿ ਨੂੰ ਵੀ ਆਧਾਰ ਨਾਲ ਜੋੜਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ। ਜੇ ਬੈਂਕ ਖਾਤਿਆਂ ਵਿੱਚ ਗੜਬੜੀ ਦੀ ਸੰਭਾਵਨਾ ਵਾਂਗ ਪੀ ਐੱਫ਼ ਦੇ ਖਾਤਿਆਂ ਵਿੱਚ ਵੀ ਸਮੱਸਿਆ ਆ ਜਾਵੇ ਤਾਂ ਵਿਅਕਤੀ ਦੀ ਉਮਰ ਭਰ ਦੀ ਕਮਾਈ ਗੁੰਮ ਹੋਣ ਦੀ ਸੰਭਾਵਨਾ ਬਣ ਸਕਦੀ ਹੈ।