deshpunjabtimes.blogspot.com

Wednesday, 6 December 2017

ਨਾਨਕਸ਼ਾਹੀ ਕੈਲੰਡਰ ਨੂੰ ਅਪਨਾ ਕੇ ਭਰਮਾਂ ਤੋਂ ਮੁਕਤ ਹੋਵੋ
23 ਪੋਹ ਬਨਾਮ ਪੋਹ ਸੁਦੀ 7
 ਬਿਕਰਮੀ ਕੈਲੰਡਰ ਦਾ ਬਾਈਕਾਟ ਕਰੋ 
 ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ 5 ਜਨਵਰੀ ਨੂੰ ਮਨਾਇਆ ਜਾਵੇ
 


ਸਰਵਜੀਤ ਸਿੰਘ ਸੈਕਰਾਮੈਂਟੋ




ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੀਆਂ ਇਹ ਦੋਵੇਂ ਤਾਰੀਖ਼ਾਂ ਭਾਵੇਂ ਅੱਜ ਤੋਂ 351 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜਿਹਾ ਨਹੀਂ ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬ੍ਰਿਕਮੀ ਕੈਲੰਡਰ ਦੀ ਹੈ ਅਤੇ ਦੂਜੀ ਪੋਹ ਸੁਦੀ 7, ਚੰਦਰ ਸੂਰਜੀ ਬ੍ਰਿਕਮੀ ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋ ਤਾਰੀਖ਼ਾਂ ਵਿਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਬਣਦੀ ਜਾਂ ਰਹੀ। ਇਹ ਚੁਣੌਤੀ, ਕਿਸੇ ਹੋਰ ਨੇ ਨਹੀ ਦਿੱਤੀ, ਸਗੋਂ ਸਾਡੇ ਧਾਰਮਿਕ ਮੁਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ। 
ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਪਤਾ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਿਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਆਧਾਰਿਤ ਕੈਲੰਡਰ ਦਾ ਸ਼ੁਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ, ਅਤੇ ਸਿਖ ਧਰਮ ਚੰਦਰ ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਸੀ ਈ ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ।
ਧਰਤੀ ਆਪਣੇ ਧੁਰੇ ਤੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦੁਆਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨਾਂ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ ਕਿਹਾ ਜਾਂਦਾ ਹੈ। ਧਰਤੀ ਉਪਰ ਰੁੱਤਾਂ ਦੀ ਅਦਲਾ-ਬਦਲੀ, ਸਾਲ ਦੀ ਇਸ ਲੰਬਾਈ ਮੁਤਾਬਕ ਹੁੰਦੀ ਹੈ। ਚੰਦ ਧਰਤੀ ਦੇ ਦੁਆਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਨੂੰ ਚੰਦ ਇਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ ਵਿੱਚ ਵੀ 12 ਮਹੀਨੇ ਹੀ ਹਨ। ਚੰਦ ਦੇ ਇਕ ਸਾਲ ਦੀ ਲੰਬਾਈ 354.37 ਦਿਨ ਮੰਨੀ ਗਈ ਹੈ। ਭਾਵ ਚੰਦ ਦਾ ਇਕ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ ਤੇ 33 ਸਾਲ ਪਿਛੋਂ ਮੁੜ ਉਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾ। (ਸੂਰਜ ਦੇ 33 ਸਾਲ = ਚੰਦ ਦੇ 34 ਸਾਲ) ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ, 2017 ਈ: ਵਿਚ 5 ਜਨਵਰੀ ਨੂੰ  ਆਇਆ ਸੀ,ਅਤੇ ਉਸ ਤੋਂ ਅਗਲਾ ਪੁਰਬ ਇਸ ਤੋਂ 11 ਦਿਨ ਪਹਿਲਾ ਭਾਵ 25 ਦਸੰਬਰ 2017 ਈ: ਨੂੰ ਆ ਰਿਹਾ ਹੈ। ਇਸ ਹਿਸਾਬ ਨਾਲ ਤਾਂ 2018 ਈ:ਵਿਚ ਇਹ 14 ਦਸੰਬਰ ਨੂੰ ਆਉਣਾ ਚਾਹੀਦਾ ਹੈ। ਪਰ ਨਹੀ! ਹੁਣ ਅਜਿਹਾ ਨਹੀ ਹੋਵੇਗਾ। 
ਚੰਦ ਦਾ ਸਾਲ ਜਦੋਂ ਸੂਰਜੀ ਸਾਲ ਨਾਲੋਂ ਇਕ ਸਾਲ ਵਿਚ 11 ਦਿਨ ਦੋ ਵਿਚ 22 ਦਿਨ ਪਿਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। 2018 ਈ: ਵਿਚ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। ਜੇਠ ਦਾ ਮਹੀਨਾ ਦੋ ਵਾਰੀ ਆਵੇਗਾ (19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ) ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਜਿਹੜਾ ਪੁਰਬ 14 ਦਸੰਬਰ 2018 ਈ:ਨੂੰ ਆਉਣਾ ਚਾਹੀਦਾ ਸੀ, ਹੁਣ ਉਹ 2019 ਈ: 13 ਜਨਵਰੀ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਪੁਰਬ 11 ਦਿਨ ਪਹਿਲਾ ਭਾਵ 2ਜਨਵਰੀ 2020 ਈ:ਨੂੰ ਆਵੇਗਾ, ਹੁਣ 2020 ਈ: ਵਿਚ ਫੇਰ ਚੰਦ ਦੇ 13 ਮਹੀਨੇ ਹੋਣਗੇ, (ਅੱਸੂ ਦੇ ਦੋ ਮਹੀਨੇ) ਉਸ ਤੋਂ ਅਗਲਾ ਪ੍ਰਕਾਸ਼ ਦਿਹਾੜਾ 20 ਜਨਵਰੀ 2021 ਈ: ਵਿਚ ਆਵੇਗਾ। ਇਹ ਹੈ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ। 
ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਵੀ  ਸੀ। ਜਦੋਂ ਇਨ੍ਹਾਂ ਨੂੰ ਜੂਲੀਅਨ ਕੈਲੰਡਰ ਵਿਚ ਲਿਖਿਆ ਗਿਆ ਤਾਂ ਇਹ 22 ਦਸੰਬਰ 1666 ਈ: ਲਿਖੀ ਗਈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀਂ ਵਦੀ-ਸੁਦੀ ਦੇ ਮੱਕੜ ਜਾਲ ਵਿਚੋਂ ਨਿਕਲ ਜਾਂਦੇ ਹਾਂ। ਸਾਡਾ ਇਹ ਲਾਭ ਸ਼ਾਇਦ ਕਿਸੇ ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ।
ਹੁਣ ਜਦੋਂ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਇਹ ਦਿਨ ਹਰ ਸਾਲ ਤਕਰੀਬਨ ਇਕ ਹੀ ਤਾਰੀਖ ਨੂੰ ਆਉਂਦਾ ਹੈ। 1666ਈ:ਤੋਂ 1751 ਈ: ਤੀਕ 23 ਪੋਹ 22 ਦਸੰਬਰ ਨੂੰ ਹੀ ਆਉਂਦਾ ਰਿਹਾ ਹੈ। ਬਿਕ੍ਰਮੀ ਸਾਲ ਦੀ ਲੰਬਾਈ ਦੇ ਫਰਕ ਕਾਰਨ ਕਦੇ-ਕਦੇ 21 ਜਾਂ 23 ਦਸੰਬਰ ਨੂੰ ਵੀ ਆਇਆ ਸੀ। 1752 ਵਿਚ 23 ਪੋਹ 2 ਜਨਵਰੀ ਦਿਨ ਮੰਗਲਵਾਰ ਨੂੰ ਸੀ। ਹੁਣ ਇਥੇ ਇਕ ਹੋਰ ਸਮੱਸਿਆ ਆ ਜਾਂਦੀ ਹੈ। ਉਹ ਹੈ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਮੌਸਮੀ ਕੈਲੰਡਰ ਦੀ ਲੰਬਾਈ ਵਿਚ ਅੰਤਰ। 1964 ਈ:ਤੋਂ ਪਹਿਲਾ ਸਾਰੇ ਭਾਰਤ ਵਿਚ ''ਸੂਰਜੀ ਸਿਧਾਂਤ” ਤੇ ਆਧਾਰਿਤ ਬਿਕ੍ਰਮੀ ਕੈਲੰਡਰ ਲਾਗੂ ਸੀ। ਜਿਸ ਦੀ ਲੰਬਾਈ 365. 2587 ਦਿਨ ਹੈ। ਮੌਸਮੀ ਸਾਲ ਤੋਂ ਇਸ ਦੀ ਲੰਬਾਈ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ ਮੌਸਮੀ ਸਾਲ ਨਾਲ 60 ਸਾਲ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਸੀ। 1964 ਈ ਵਿੱਚ ਹਿੰਦੂ ਵਿਦਵਾਨਾਂ ਵੱਲੋਂ ਇਸ ਵਿਚ ਸੋਧ ਕਰਨ ਉਪਰੰਤ ਜਿਸ ਦੀ ਲੰਬਾਈ 365. 2563 ਦਿਨ ਹੈ। ਹੁਣ ਇਸ ਨੂੰ ''ਦ੍ਰਿਕਗਿਣਤ ਸਿਧਾਂਤ” ਕਿਹਾ ਜਾਂਦਾ ਹੈ। ਇਸ ਦੇ ਸਾਲ ਦੀ ਲੰਬਾਈ ਵੀ ਕੈਲੰਡਰ ਵੀ ਮੌਸਮੀ ਸਾਲ ਨਾਲੋਂ ਲੱਗ ਭੱਗ 20 ਮਿੰਟ ਵੱਧ ਹੋਣ ਕਾਰਨ, 72 ਸਾਲਾਂ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ
ਇਥੋਂ ਸ਼ੁਰੂ ਹੁੰਦੀ ਹੈ ਨਾਨਕਸ਼ਾਹੀ ਕੈਲੰਡਰ ਦੀ ਕਹਾਣੀ। ਜਦੋਂ ਵਿਦਵਾਨਾਂ ਨੇ ਇਹ ਸੋਚਿਆ ਕਿ ਇਹ ਫਰਕ ਤਾਂ ਵੱਧਦਾ ਹੀ ਰਹੇਗਾ ਅਤੇ ਗੁਰਬਾਣੀ ਵਿਚ ਦਰਜ ਰੁੱਤਾਂ ਦਾ ਸਬੰਧ ਟੁੱਟ ਜਾਵੇਗਾ, ਤਾਂ ਕਿਉਂ ਨਾ ਆਪਣੇ ਕੈਲੰਡਰ ਨੂੰ ਰੁੱਤੀ ਦੇ ਮੁਤਾਬਿਕ ਕੀਤਾ ਜਾਵੇ? ਕਨੇਡਾ ਵਾਸੀ ਸ. ਪਾਲ ਸਿੰਘ ਪੁਰੇਵਾਲ ਵੱਲੋਂ ਬਣਾਏ ਗਏ ਕੈਲੰਡਰ ਤੇ ਕਈ ਸਾਲ ਵਿਚਾਰਾਂ ਕਰਨ ਉਪਰੰਤ, ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕਰ ਦਿੱਤਾ ਗਿਆ। ਅਚਾਨਕ ਹੀ ਅਕਤੂਬਰ 2009 ਈ: ਵਿੱਚ ਖ਼ਬਰ ਆਈ ਕਿ ਦੇਸ਼ ਵਿਦੇਸ਼ ਦਿਆਂ ਸੰਗਤਾਂ ਦੇ ਕਹਿਣ, ਅਕਾਲ ਤਖਤ ਸਾਹਿਬ ਵੱਲੋਂ, ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਰਨ ਲਈ, ਕੈਲੰਡਰ ਵਿਗਿਆਨ ਦੇ ਦੋ ਮਾਹਿਰਾਂ ਦੀ,ਕਮੇਟੀ ਬਣਾ ਦਿੱਤੀ ਹੈ। ਇਸ ਕਮੇਟੀ ਵਿੱਚ ਭਾਈ ਹਰਨਾਮ ਸਿੰਘ ਧੁੰਮਾ ਅਤੇ ਭਾਈ ਅਵਤਾਰ ਸਿੰਘ ਮੱਕੜ ਸ਼ਾਮਿਲ ਸਨ। ਕਮੇਟੀ ਦੀ ਰਿਪੋਰਟ ਮੁਤਾਬਕ ਮਾਰਚ 2010 ਈ: ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਨਵਾਂ ਕੈਲੰਡਰ ਛਾਪ ਦਿੱਤਾ ਗਿਆ। ਜਿਸ ਦਾ ਨਾਲ ਇਸ ਦੋ ਮੈਂਬਰੀ ਕਮੇਟੀ ਦੇ ਨਾਮ ਤੇ ''ਧੁਮੱਕੜਸ਼ਾਹੀ ਕੈਲੰਡਰ” ਹੈ।
ਅੱਜ ਜੋ ਕੈਲੰਡਰ ਦੁਨੀਆਂ ਵਿਚ ਲਾਗੂ ਹੈ ਇਸ ਨੂੰ ਗਰੈਗੋਰੀਅਨ ਕੈਲੰਡਰ, ਜਿਸ ਨੂੰ ਸੀ: ਈ: ਕਿਹਾ ਜਾਂਦਾ ਹੈ, ਇਹ ਜੂਲੀਅਨ ਕੈਲੰਡਰ ਦਾ ਸੋਧਿਆ ਹੋਇਆ ਰੂਪ ਹੈ। ਜੂਲੀਅਨ ਕੈਲੰਡਰ ਵੀ ਸੂਰਜ ਅਧਾਰਿਤ ਸੀ ਪਰ ਉਸ ਦੀ ਲੰਬਾਈ 365.25 ਦਿਨ ਸੀ। ਇਸ ਕਾਰਨ ਇਹ ਰੁੱਤੀ ਸਾਲ ਨਾਲੋਂ,128 ਸਾਲ ਵਿੱਚ 1 ਦਿਨ ਦਾ ਫਰਕ ਆ ਜਾਂਦਾ ਸੀ। ਵਿਦਵਾਨਾਂ ਨੇ ਇਸ ਵਿਚ ਸੋਧ ਕੀਤੀ ਅਤੇ ਗਰੈਗੋਰੀਅਨ ਕੈਲੰਡਰ ਹੋਂਦ ਵਿਚ ਆਇਆ। ਗਰੈਗੋਰੀਅਨ ਦੀ ਲੰਬਾਈ 365. 2425 ਦਿਨ ਹੈ। ਇਹ ਰੁੱਤੀ ਸਾਲ ਦੇ ਬਹੁਤ ਹੀ ਨੇੜੇ ਹੈ। ਹੁਣ ਇਸ ਦੀ ਲੰਬਾਈ ਲੱਗ ਭੱਗ 26 ਸੈਕਿੰਡ ਵੱਧ ਹੋਣ ਕਾਰਨ ਇਸ ਦਾ 3300 ਸਾਲ ਪਿਛੋਂ 1 ਦਿਨ ਦਾ ਫਰਕ ਪਵੇਗਾ। ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਵੀ 365.2425 ਦਿਨ ਹੈ। ਇਸ ਵਿੱਚ ਮਹੀਨੇ ਦਾ ਆਰੰਭ ਅਤੇ   ਮਹੀਨੇ ਦੇ ਦਿਨ ਵੀ ਪੱਕੇ ਹਨ, ਜਦੋਂ ਕਿ ਬਿਕ੍ਰਮੀ ਕੈਲੰਡਰ ਵਿਚ ਮਹੀਨੇ ਦੇ ਆਰੰਭ ਦੀ ਤਾਰੀਖ ਦੀ ਜਿਸ ਨੂੰ ਸੰਗਰਾਂਦ ਕਿਹਾ ਜਾਂਦਾ ਹੈ, ਹਰ ਸਾਲ ਬਦਲਦੀ ਰਹਿੰਦੀ ਹੈ। ਮਹੀਨੇ ਦੇ ਦਿਨ (29,30,31 ਅਤੇ 32) ਵੀ ਹਰ ਸਾਲ ਬਦਲਦੇ ਰਹਿੰਦੇ ਹਨ।
ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਦੀ ਅਸਲ ਤਾਰੀਖ 23 ਪੋਹ ਹੀ ਰੱਖੀ ਮੰਨੀ ਹੈ। ਹਰ ਸਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ (23 ਪੋਹ) ਆਵੇਗਾ ਤਾਂ ਉਸ ਦਿਨ ਸੀ: ਈ: ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਹੁਣ ਇਹ ਫੈਸਲਾ ਪੂਰੇ ਵਿਸ਼ਵ ਵਿਚ ਫੈਲ ਚੁਕੀ ਸਿੱਖ ਕੌਮ ਨੇ ਕਰਨਾ ਹੈ ਕਿ ਕੀ ਸਾਨੂੰ ਰੁੱਤੀ ਸਾਲ ਤੇ ਆਧਾਰਿਤ ਨਾਨਕਸ਼ਾਹੀ ਕੈਲੰਡਰ ਚਾਹੀਦਾ ਹੈ ਜਾਂ ਚੰਦਰ ਸੂਰਜੀ ਬਿਕਰਮੀ ਕੈਲੰਡਰ, ਜਿਸ ਦੀ ਪੋਹ ਸੁਦੀ 7 ਹਰ ਸਾਲ ਬਦਲ ਜਾਂਦੀ ਹੈ ਅਤੇ ਤਾਰੀਖ ਦਾ ਪਤਾ ਕਰਨ ਲਈ ਸਾਨੂੰ, ਹਰ ਸਾਲ ਜੰਤਰੀਆਂ ਦੀ ਉਡੀਕ ਕਰਨੀ ਹੀ ਪਵੇਗੀ।





Saturday, 2 December 2017

ਅਮਰੀਕਾ ਸਰਕਾਰ ਵਲੋਂ 1984 ਦੇ ਸਿਖ ਕਤਲੇਆਮ ਨੂੰ  ਸਰਕਾਰੀ ਨਸਲਕੁਸ਼ੀ ਕਰਾਰ ਦਿਤਾ
ਸਵਰਨਜੀਤ ਸਿੰਘ ਖਾਲਸਾ ਅਮਰੀਕਾ 'ਚ ਮਨੁੱਖੀ ਅਧਿਕਾਰਾਂ ਦੇ ਅਹਿਮ ਆਗੂ ਬਣੇ
 ਜੂਨ 84 ਤੇ ਨਵੰਬਰ 84 ਦਾ ਮੱਸਲਾ ਸਰਕਾਰੀ ਪੱਧਰ ਉਪਰ ਲਿਜਾਣ 'ਚ ਹੋਏ ਕਾਮਯਾਬ


ਕਨੇਟੀਕਟ-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਜ਼ੋਨ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਮੈਂਬਰ ਕਮਿਸ਼ਨ ਆਫ਼ ਸਿਟੀ ਪਲਾਨ ਨੋਰਵਿਚ, ਸਪੋਕਸਮੈਨ ਸਿੱਖ ਕੁਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਐਸਏ ਕਾਂਗਰਸਮੈਨ ਜੋਅੇ ਕੋਰਟਨੀ ਨੇ ਲਿਖਤੀ ਬਿਆਨ ਜਾਰੀ ਕਰਕੇ ਜੂਨ 1984 ਤੇ ਨਵੰਬਰ 1984 ਦੌਰਾਨ ਸਰਕਾਰੀ ਕਤਲੇਆਮ ਦੀ ਨਿਖੇਧੀ ਕੀਤੀ ਤੇ ਇਸ ਦੌਰਾਨ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਭਾਰਤ ਸਰਕਾਰ ਦੀ ਨਿਖੇਧੀ ਕੀਤੀ।  ਉਹਨਾਂ ਦੱਸਿਆ ਕਿ  ਉਹਨਾਂ ਨੇ ਕਨੇਟੀਕਟ ਵਿਚ ਆਪਣੇ ਨਿਵਾਸ ਸਥਾਨ ਵਿਖੇ ਦਿੱਲੀ ਸਿੱਖ ਕਤਲੇਆਮ ਵਿਚ ਮਾਰੇ ਗਏ ਬੇਗੁਨਾਹ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਮਾਗਮ ਕੀਤਾ ਗਿਆ ।  ਉਹਨਾਂ ਦੱਸਿਆ ਕਿ ਜੂਨ 1984 ਤੇ  ਨਵੰਬਰ 84 ਦੇ ਸਿੱਖ ਕਤਲੇਆਮ ਬਾਰੇ ਕਨੇਟੀਕਟ ਜਨਰਲ ਅਸੈਂਬਲੀ ਵਿਚ ਸ਼ੋਕ ਮਤਾ ਪਾਸ ਕੀਤਾ ਗਿਆ ਹੈ ਤੇ ਭਾਰਤ ਸਰਕਾਰ ਦੀ ਇਸ ਮਾਮਲੇ ਵਿਚ ਨਿਖੇਧੀ ਕੀਤੀ ਗਈ ਹੈ ਤੇ ਉਸ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ।  ਉਹਨਾਂ ਕਿਹਾ ਕਿ ਸਿੱਖਾਂ ਨੂੰ ਇਸ ਸੰਬੰਧ ਵਿਚ ਭਾਰਤ ਸਰਕਾਰ ਵੱਲੋਂ ਇਨਸਾਫ਼ ਮਿਲਣਾ ਚਾਹੀਦਾ ਹੈ, ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ। 
ਹਨਾਂ
 ਘਟਨਾਵਾਂ ਬਾਰੇ ਕੈਥੀ ਐਸਟਨ ਸਟੇਟ ਸਟੇਟਨਰ (ਜਨਰਲ ਅਸੈਂਬਲੀ ਮੈਂਬਰ) ਨੇ ਸਿਟੀ ਕੌਂਸਲ ਵੱਲੋਂ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ।  ਕੈਥੀ ਆਸਟਨ ਆਇਰਸ਼ ਮੂਲ ਦੀ ਸਖਸ਼ੀਅਤ ਹਨ। ਸਿਟੀ ਆਫ ਨਾਰਵਿਚ ਦੇ ਮੇਅਰ ਦੇਬ ਹੈਂਚੀ ਨੇ ਵੀ ਇਸ ਸਮਾਗਮ ਦੌਰਾਨ ਸਿੱਖਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਇਸ ਨੂੰ ਭਾਰਤ ਵਿਚ ਸਿਖਾਂ ਦੀ ਨਸਲਕੁਸ਼ੀ ਕਰਾਰ ਦੇਂਦੇ ਹੋਏ ਮਤਾ ਪਾਸ ਕਰਦੇ ਹੋਏ ਆਰਡੀਨੈਂਸ ਜਾਰੀ ਕੀਤਾ । ਇਸ ਮੌਕੇ ਸਕੂਲ ਸੁਪਰੀਡੈਂਟ ਐਬੀ ਡਾਲੀਵਰ ਨੇ ਕਿਹਾ ਕਿ ਕਨੇਟੀਕਟ ਵਿਚ ਸਿੱਖ ਇਤਿਹਾਸ ਸਕੂਲਾਂ ਵਿਚ ਪੜ•ਾਇਆ ਜਾਣਾ ਚਾਹੀਦਾ ਹੈ, ਇਸ ਦੀ ਸ਼ੁਰੂਆਤ ਅਸੀਂ ਨਾਰਵਿਚ ਵਿਚ ਕਰਾਂਗੇ।  ਉਹਨਾਂ ਕਿਹਾ ਕਿ ਇਸ ਨਾਲ ਸਿੱਖ ਕੌਮ ਦੀ ਵੱਖਰੀ ਪਛਾਣ ਪਤਾ ਲੱਗੇਗੀ ਤੇ ਨਸਲਵਾਦੀ ਹਮਲੇ ਰੁਕਣਗੇ ਕੈਥੀ ਆਸਟਨ ਨੇ ਇਹ ਵੀ ਕਿਹਾ ਕਿ ਸਵਰਨਜੀਤ ਸਿੰਘ ਖਾਲਸਾ ਡੈਮੋਕ੍ਰੇਟਿਕ ਪਾਰਟੀ ਵੱਲੋਂ ਸਿਟੀ ਕੌਂਸਲ ਦੀ ਇਲੈਕਸ਼ਨ ਲੜੇ। ਮਨਮੋਹਣ ਸਿੰਘ ਬਰਾੜਾ ਨੇ ਕਿਹਾ ਕਿ ਜਿਵੇਂ ਸਰਕਾਰੀ ਸਿਖ ਨਸਲਕੁਸ਼ੀ ਬਾਰੇ ਪਹਿਲਾ ਆਰਡੀਨੈਂਸ ਕੈਨੇਡਾ ਦੇ ਐਨਟੇਰੀਉ ਸਟੇਟ ਨੇ ਸਰਦਾਰ ਜਗਮੀਤ ਸਿੰਘ ਜੋ ਕਿ ਪ੍ਰਧਾਨ ਮੰਤਰੀ ਕੈਨੇਡਾ ਲਈ ਅਹਿਮ ਉਮੀਦਵਾਰ ਹਨ ,ਦੇ ਉਪਰਾਲੇ ਸਦਕਾ ਜਾਰੀ ਹੋਇਆ ਸੀ ਉਹੀ ਇਤਿਹਾਸਕ ਭੂਮਿਕਾ ਅਮਰੀਕਾ ਵਿਚ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਸਰਦਾਰ ਸਵਰਨਜੀਤ ਸਿੰਘ ਖਾਲਸਾ ਕੌਮੀ ਨਾਇਕ ਵਜੋਂ ਉਦਮ ਕਰਕੇ ਇਹ ਸਫਲਤਾ ਹਾਸਲ ਕੀਤੀ ਹੈ।ਇਸ ਦੌਰਾਨ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਥ ਦੇ ਸਹਿਯੋਗ ਨਾਲ ਜੋ  ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਤੇ ਨਸਲਵਾਦ ਦੇ ਵਿਰੋਧ ਵਿਚ ਲਹਿਰ ਸ਼ੁਰੂ ਕੀਤੀ ਹੈ, ਉਸ ਦਾ ਉਨ•ਾਂ ਨੂੰ ਖਾਲਸਾ ਪੰਥ, ਪੰਜਾਬੀਆਂ, ਭਾਰਤੀਆਂ, ਮੂਲਨਿਵਾਸੀਆਂ, ਗੋਰਿਆਂ  ਤੇ ਹਰੇਕ ਨਸਲ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ, ਕਿਉਂਕਿ ਇਹ ਮਨੁੱਖਤਾ ਤੇ ਸਰਬੱਤ ਦੇ ਭਲੇ, ਸਰਬੱਤ ਦੀ ਅਜ਼ਾਦੀ ਦਾ ਮੱਸਲਾ ਹੈ।  ਉਹਨਾਂ ਕਿਹਾ ਕਿ ਇਸ ਕਾਰਨ ਸਿੱਖਾਂ ਦਾ ਮਾਣ ਵੀ ਉੱਚਾ ਹੋਇਆ ਹੈ, ਕਿਉਂਕਿ ਉਹ ਆਪਣੀ ਗੱਲ ਸਰਕਾਰੀ ਪੱਧਰ 'ਤੇ ਕਹਿਣ ਵਿਚ ਕਾਮਯਾਬ ਹੋਏ ਹਨ ਤੇ ਅਮਰੀਕਾ ਪ੍ਰਸ਼ਾਸ਼ਣ ਨੇ  ਉਹਨਾਂ ਨੂੰ ਭਰਪੂਰ ਸਹਿਯੋਗ ਦਿੱਤਾ ਹੈ।



ਇਸ ਮੌਕੇ ਗਵਰਨਰ ਉਮੀਦਵਾਰ ਕ੍ਰਿਸ ਮੈਟੀ ਤੇ ਜਾਨ ਥਨ ਹੈਰਿਸ ਵੀ ਮੌਜੂਦ ਸਨ ਤੇ ਨਿਊਯਾਰਕ ਤੋਂ ਵੀ ਸੰਗਤਾਂ ਪਹੁੰਚੀਆਂ ਸਨ, ਜਿਨ•ਾਂ ਵਿਚ ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰੀਡਨੇਸ਼ਨ ਕਮੇਟੀ ਈਸਟ ਕਾਸਟ, ਜੱਗੀ ਸਿੰਘ ਪੰਥਕ ਨੇਤਾ, ਦੁਆਬਾ ਸਿਖ ਐਸੋਸੀਏਸ਼ਨ ਬਰਜਿੰਦਰ ਸਿੰਘ, ਮਨਮੋਹਣ ਸਿੰਘ ਬਰਾੜਾ, ਮਨਿੰਦਰ ਸਿੰਘ ਅਰੋੜਾ, ਕੁਲਜੀਤ ਸਿੰਘ ਖਾਲਸਾ, ਜਸਪਾਲ ਸਿੰਘ ਪਾਲ, ਮੰਗਾ ਸਿੰਘ, ਵੀਰ ਸਿੰਘ ਮਾਂਗਟ ਨਾਰਵਾਕ, ਵੀਰ ਸਿੰਘ, ਰਜਿੰਦਰ ਸਿੰਘ ਨਿਊਯਾਰਕ (ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ), ਗੁਰ ਨਿੰਦਰ ਸਿੰਘ ਧਾਲੀਵਾਲ ਆਦਿ ਸ਼ਾਮਲ ਸਨ। ਇਸ ਮੌਕੇ ਭਾਈ ਮਹਿੰਦਰ ਸਿੰਘ ਵਿੰਡਸਰ ਗੁਰਦੁਆਰਾ ਸਾਹਿਬ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।









Friday, 10 November 2017

'ਜਬੈ ਬਾਣ ਲਾਗਯੋ...' 


ਇੱਕ ਆਮ ਸੁਆਲ ਸਿੱਖਾਂ ਦੇ ਮਨ ਵਿੱਚ ਉੱਠਦਾ ਹੈ ਕਿ ਕੀ ਸਿੱਖ ਖ਼ਤਮ ਹੋ ਜਾਣਗੇ ਤੇ ਕੀ ਸਿੱਖੀ ਖ਼ਤਮ ਹੋ ਰਹੀ ਹੈ? ਅਜੋਕੇ ਸੁਆਲਾਂ ਦਾ ਪਿਛੋਕੜ ਦਾ ਕਾਰਣ ਅਜੋਕਾ ਮਾਹੌਲ ਹੈ। ਕਾਰਨ ਇਹ ਹੈ ਕਿ ਸਿੱਖ ਕੌਮ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕਰ ਸਕੀ ਤੇ ਨਾ ਹੀ ਕਰ ਰਹੀ ਹੈ। ਹਾਲਾਂ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਸਿੱਖ ਪੰਥ ਪਾਸ ਅਜਿਹਾ ਗੰ੍ਰਥ ਹੈ, ਜਿਸ ਤੋਂ ਸਾਰਾ ਸੰਸਾਰ ਅਗਵਾਈ ਲੈ ਸਕਦਾ ਹੈ, ਕਿਉਂਕਿ ਇਹ ਸਰਬੱਤ ਦੇ ਭਲੇ, ਸਰਬੱਤ ਦੀ ਅਜ਼ਾਦੀ, ਸਾਂਝੀਵਾਲਤਾ ਤੇ ਸੁਚੱਜਾ ਸਮਾਜ ਸਿਰਜਣ ਦਾ ਸੁਨੇਹਾ ਦਿੰਦਾ ਹੈ। ਪਰ ਗੁਰਬਾਣੀ ਦੇ ਕਥਾਕਾਰਾਂ, ਵਿਆਖਿਆਕਾਰਾਂ ਤੇ ਵਿਦਵਾਨ ਸੱਜਣਾਂ ਵੱਲੋਂ ਅਜੋਕੇ ਸਮੇਂ ਕੀਤੀ ਜਾ ਰਹੀ ਵਿਆਖਿਆ, ਪ੍ਰਤੱਖ ਰੂਪ ਵਿੱਚ ਵੇਦਾਂਤ, ਜੋਗ-ਦਰਸ਼ਨ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਕਾਰਨ ਗੁਰਬਾਣੀ ਦੀ ਸਾਮਾਜਿਕ ਸਾਰਥਿਕਤਾ ਤੇ ਇਸ ਦਾ ਕਲਿਆਣਕਾਰੀ ਖਾਸਾ ਲੱਗਪੱਗ ਅਲੋਪ ਹੋ ਚੁੱਕਾ ਹੈ। ਇਸੇ ਕਰਕੇ ਅਜੋਕਾ ਸਿੱਖ ਕਰਮਕਾਂਡਾਂ, ਮੂਰਤੀ ਪੂਜਾ, ਸਵਰਗ-ਨਰਕ, ਪੁਨਰ ਜਨਮ, ਭੂਤ-ਪ੍ਰੇਤ, ਅੰਧ-ਵਿਸ਼ਵਾਸ ਦੇ ਚੱਕਰਵਿਊ ਵਿਚ ਫਸ ਕੇ ਗੁਰੂਆਂ ਦੀ ਵਿਚਾਰਧਾਰਾ ਨਾਲੋਂ ਟੁੱਟ ਚੁੱਕਾ ਹੈ। ਗੁਰਦੁਆਰਿਆਂ ਵਿਚ ਇਸ ਤਰ੍ਹਾਂ ਦੀ ਵਿਆਖਿਆ ਵੀ ਸੁਣਨ ਨੂੰ ਮਿਲ ਰਹੀ ਹੈ, ਜਿਸ ਤੋਂ ਇੰਜ ਜਾਪਦਾ ਹੈ ਜਿਵੇਂ ਗੁਰਬਾਣੀ ਦਾ ਮਨੁੱਖਾ ਜੀਵਨ ਤੇ ਮਨੁੱਖਤਾ ਦੇ ਭਲੇ ਨਾਲ ਕੋਈ ਸਰੋਕਾਰ ਹੀ ਨਾ ਹੋਵੇ। ਕੁਝ ਸਿੰਘ ਸਭਾਈ ਵਿਦਵਾਨਾਂ ਨੇ ਗੁਰਬਾਣੀ ਨੂੰ, ਬ੍ਰਾਹਮਣਵਾਦੀ ਵਿਆਖਿਆ ਵਿੱਚੋਂ ਬਾਹਰ ਕੱਢਣ ਦੇ ਯਤਨ ਜ਼ਰੂਰ ਕੀਤੇ ਹਨ, ਪਰ ਇਹ ਯਤਨ ਯੋਜਨਾਬੱਧ ਨਹੀਂ ਹਨ ਤੇ ਨਾ ਹੀ ਜਮਾਤੀ ਹਨ। ਇਸੇ ਕਰਕੇ ਬ੍ਰਾਹਮਣਵਾਦੀ ਵਿਆਖਿਆ ਸਿੱਖਾਂ 'ਤੇ ਭਾਰੂ ਪੈ ਰਹੀ ਹੈ। ਇਹ ਬ੍ਰਾਹਮਣਵਾਦੀ ਵਿਆਖਿਆ ਆਰ ਐਸ ਐਸ ਰਾਹੀਂ ਤੇ ਡੇਰਿਆਂ ਰਾਹੀਂ ਸਿੱਖ ਪੰਥ ਵਿਚ ਫੈਲਾਈ ਜਾ ਰਹੀ ਹੈ। ਗੁਰਬਾਣੀ ਦੀ ਸਹੀ ਵਿਆਖਿਆ ਨਾ ਹੋਣ ਕਾਰਨ ਤੇ ਗੁਰੂਆਂ ਦੇ ਸਿਧਾਂਤਾਂ ਨੂੰ ਅਮਲੀ ਜ਼ਿੰਦਗੀ ਵਿੱਚ ਨਾ ਲਾਗੂ ਕਰਨ ਕਾਰਨ ਪਤਿਤਪੁਣਾ ਵਧ ਰਿਹਾ, ਸਿੱਖੀ ਵਿਚ ਬ੍ਰਾਹਮਣਵਾਦੀ ਕਰਮਕਾਂਡ ਕਰਮ ਵਧ ਰਹੇ ਹਨ। ਸਿੱਖੀ ਫਲਸਫੇ ਤੋਂ ਦੂਰ ਜਾ ਰਹੇ ਰਾਗੀ, ਢਾਡੀ ਬ੍ਰਾਹਮਣਵਾਦੀ ਪ੍ਰਚਾਰ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਇਸ ਸੰਬੰਧ ਵਿਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੀ ਤੇ ਨਾ ਹੀ ਕੋਈ ਧਰਮ ਪ੍ਰਚਾਰ ਦਾ ਕੇਂਦਰ ਖੋਲ੍ਹ ਸਕੀ ਹੈ ਤੇ ਨਾ ਹੀ ਕੋਈ ਵਿਦਿਅਕ ਸੰਸਥਾ, ਜਿਸ 'ਤੇ ਕੋਈ ਮਾਣ ਹੋ ਸਕੇ। ਅਰਬਾਂ ਰੁਪਏ ਦੀ ਆਮਦਨ ਵਾਲੀ ਗੋਲਕ 'ਚੋਂ ਸ਼੍ਰੋਮਣੀ ਕਮੇਟੀ ਨੇ ਇੱਕ ਵੀ ਪੈਸਾ ਇਸ ਢੰਗ ਨਾਲ ਖ਼ਰਚ ਨਹੀਂ ਕੀਤਾ, ਜਿਸ ਨਾਲ ਸਿੱਖੀ ਦਾ ਵਿਕਾਸ ਹੋ ਸਕੇ ਤੇ ਨਵੀਂ ਪੀੜ੍ਹੀ ਦਾ ਵਿਸ਼ਵਾਸ ਸਿੱਖੀ ਵੱਲ ਆਕਰਸ਼ਿਤ ਹੋ ਸਕੇ।
ਸੁਆਲ ਇਹ ਹੈ ਕਿ ਕੀ ਸਿੱਖ ਖ਼ਤਮ ਹੋ ਸਕਦੇ ਹਨ?
ਜੇਕਰ ਸਿੱਖ ਇਤਿਹਾਸ ਵੱਲ ਝਾਤੀ ਮਾਰੀਏ, ਤਾਂ ਗੁਰੂ ਅਰਜਨ ਦੇਵ ਸਾਹਿਬ ਤੱਤੀ ਤਵੀ 'ਤੇ ਬੈਠ ਕੇ ਜ਼ਾਲਮ ਤੇ ਭ੍ਰਿਸ਼ਟ ਸਟੇਟ ਨੂੰ ਲਲਕਾਰਿਆ ਸੀ ਤੇ ਸ਼ਹਾਦਤ ਦਿੱਤੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੇ ਲਈ ਆਪਣਾ ਸੀਸ ਵਾਰ ਦਿੱਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਰਬੰਸ ਸਿੱਖ ਪੰਥ ਲਈ ਵਾਰ ਦਿੱਤਾ ਸੀ। ਇਨ੍ਹਾਂ ਗੁਰੂ ਸਾਹਿਬਾਨਾਂ ਤੋਂ ਸੇਧ ਲੈਂਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸਿੱਖ ਪੰਥ ਲਈ ਆਪਣਾ ਪਰਿਵਾਰ ਵਾਰ ਦਿੱਤਾ। ਸਿੱਖ ਪੰਥ ਦੀ ਮਹਾਨਤਾ ਦੀ ਨੀਂਹ ਨੂੰ ਪਕੇਰਾ ਰੱਖਣ ਦੇ ਲਈ ਸਿੱਖਾਂ ਨੇ ਗੁਰੂਆਂ ਦੀਆਂ ਪੈੜਾਂ 'ਤੇ ਚੱਲ ਕੇ ਆਪਣੇ ਸੀਸ ਵਾਰ ਕੇ, ਚਰਖੜੀਆਂ 'ਤੇ ਚੜ੍ਹ ਕੇ, ਆਰਿਆਂ ਨਾਲ ਸਿਰ ਕਟਵਾ ਕੇ ਤੇ ਸਿੱਖ ਮਾਵਾਂ ਨੇ ਜ਼ਾਲਮ ਹਕੂਮਤ ਵੱਲੋਂ ਕਤਲ ਕੀਤੇ ਬੱਚਿਆਂ ਦੇ ਗਲਾਂ ਵਿੱਚ ਹਾਰ ਪੁਆ ਕੇ ਸਿੱਖ ਧਰਮ ਨੂੰ ਉਜਾਗਰ ਕੀਤੀ ਰੱਖਿਆ ਅਤੇ ਜ਼ਾਲਮ ਹਕੂਮਤ ਦੀ ਈਨ ਨਾ ਮੰਨੀ। ਇਸ ਔਖੀ ਘੜੀ ਦੌਰਾਨ ਵੀ ਸਿੱਖੀ ਪ੍ਰਫੁਲਿਤ ਹੋਈ। ਘੱਲੂਘਾਰਿਆਂ ਵਿੱਚ ਸ਼ਹਾਦਤਾਂ ਦਿੰਦਿਆਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਦਿੱਲੀ ਤੱਕ ਝੰਡਾ ਜਾ ਲਹਿਰਾਇਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ 40 ਸਾਲ ਰਾਜ ਕੀਤਾ। ਅੰਗਰੇਜ਼ ਕਾਲ ਦੇ ਦੌਰਾਨ ਆਰੀਆ ਸਮਾਜੀਆਂ, ਇਸਾਈ ਮਿਸ਼ਨਰੀਆਂ ਦੇ ਪ੍ਰਤੀਕਰਮ ਵਜੋਂ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਦੀ ਅਗਵਾਈ ਵਿਚ ਸਿੰਘ ਸਭਾ ਲਹਿਰ ਸਥਾਪਤ ਹੋਈ, ਜਿਸ ਕਾਰਨ ਵਿਦਿਅਕ ਸੰਸਥਾਵਾਂ ਹੋਂਦ ਵਿਚ ਆਈਆਂ ਤੇ ਸਿੱਖੀ ਵਿਚ ਸੁਧਾਰ ਤੇ ਵਿਕਾਸ ਦੇ ਵੱਡੇ ਪੜਾਅ ਤੈਅ ਕੀਤੇ ਗਏ।
ਪਰ ਅੱਜ ਜੋ ਨਿਘਾਰ ਆਇਆ ਤਾਂ ਹੀ ਸੁਆਲ ਪੁੱਛਣਾ ਪੈ ਰਿਹਾ ਹੈ ਕਿ ਕੀ ਸਿੱਖੀ ਖ਼ਤਮ ਤਾਂ ਨਹੀਂ ਹੋ ਜਾਵੇਗੀ। ਇਸ ਨੂੰ ਗੰਭੀਰਤਾ ਨਾਲ ਵਿਚਾਰਨ ਤੇ ਸੋਚਣ ਦੀ ਲੋੜ ਹੈ। ਇਸ ਸੁਆਲ ਪਿੱਛੇ ਤੌਖ਼ਲਾ ਇੱਕ ਡਰ ਤੇ ਸੱਚ ਹੈ, ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜਿਹੜੀ ਕੌਮ ਸਿੱਧੇ ਹਮਲੇ ਨਾਲ ਖ਼ਤਮ ਹੋਈ, ਹੁਣ ਉਸ 'ਤੇ ਭਗਵੇਂਵਾਦੀਆਂ ਤੇ ਸਰਕਾਰੀ ਕਾਮਰੇਡਾਂ ਵੱਲੋਂ ਅੰਦਰੂਨੀ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਅੱਜ ਸਾਡੀਆਂ ਜੜ੍ਹਾਂ 'ਤੇ ਵਾਰ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਹਿਤੈਸ਼ੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨ ਬੇਖ਼ੌਫ਼ ਹੋ ਕੇ ਕੁੰਭਕਰਨੀ ਨੀਂਦ ਵਿੱਚ ਸੁੱਤੇ ਹੋਏ ਹਨ। ਆਰ. ਐੱਸ. ਐੱਸ. ਦੀ ਸੋਚ ਦੁਨੀਆਂ ਦੀ ਬਦਨਾਮ ਸੰਸਥਾ ਇਸਲਾਮਕ ਸਟੇਟ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਇਸਲਾਮਕ ਸਟੇਟ ਤਾਂ ਹਥਿਆਰਾਂ ਨਾਲ ਸ਼ਰੇਆਮ ਘਟਨਾ ਕਰਕੇ ਜ਼ਿੰਮੇਵਾਰੀ ਲੈਂਦੀ ਹੈ, ਪਰ ਆਰ. ਐੱਸ. ਐੱਸ. ਘੁਣ ਦੀ ਤਰ੍ਹਾਂ ਪੂਰੀ ਦੀ ਪੂਰੀ ਗੁਰੂਆਂ ਦੁਆਰਾ ਸਿਰਜੀ ਸਿੱਖ ਇਮਾਰਤ ਅਰਥਾਤ ਖਾਲਸਾ ਪੰਥ ਨੂੰ ਖਾ ਰਹੀ ਹੈ ਤੇ ਉਨ੍ਹਾਂ ਨੇ ਇਸ ਹਮਲੇ ਲਈ ਆਪਣਾ ਸਲੀਪਰ ਸੈੱਲ ਰਾਸ਼ਟਰੀ ਸਿੱਖ ਸੰਗਤ ਦੇ ਨਾਂ 'ਤੇ ਤਿਆਰ ਕਰ ਲਿਆ ਹੈ। ਰਾਸ਼ਟਰੀ ਸਿੱਖ ਸੰਗਤ ਅੰਮ੍ਰਿਤਧਾਰੀ ਸਿੱਖਾਂ ਦੇ ਭੇਸ ਵਿੱਚ ਰਾਗੀ-ਪਾਠੀ ਪ੍ਰਚਾਰਕ ਬਣਾ ਰਹੀ ਹੈ, ਨਕਲੀ ਸਿੱਖ ਤਿਆਰ ਕਰ ਰਹੀ ਹੈ, ਜਿਨ੍ਹਾਂ ਦੀ ਟਰੇਨਿੰਗ ਆਰ. ਐੱਸ. ਐੱਸ. ਵੱਲੋਂ ਦਿੱਤੀ ਜਾ ਰਹੀ ਹੈ। ਇਤਿਹਾਸ ਬਦਲਿਆ ਜਾ ਰਿਹਾ ਹੈ ਤੇ ਗੁਰਬਾਣੀ ਦੀ ਵਿਆਖਿਆ ਬ੍ਰਾਹਮਣਵਾਦੀ ਨਿਯਮਾਂ ਤਹਿਤ ਕਰਵਾਈ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦਾ ਵੱਡਾ ਕੇਂਦਰ ਬਣ ਚੁੱਕੀ ਹੈ। ਗੁਰਦੁਆਰਿਆਂ ਉੱਪਰ ਡੇਰੇਦਾਰਾਂ ਦੀ ਸਹਾਇਤਾ ਨਾਲ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਮਨੋਰਥ ਪਿੰਡਾਂ ਦੇ ਸਿੱਖਾਂ ਵਿਚ ਆਪਣੀ ਘੁਸਪੈਠ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਦਸਮ ਗੰ੍ਰਥ ਨੂੰ ਸਰਵਉੱਚ ਗ੍ਰੰਥ ਮੰਨਣਾ ਤੇ ਸਿੱਖਾਂ ਵਿਚ ਵੰਡੀਆਂ ਪਾਉਣਾ ਹੈ। ਇਸ ਕਾਰਜ ਪਿੱਛੇ ਉਸ ਦਾ ਮਨੋਰਥ ਸਿੱਖ ਪੰਥ ਨੂੰ ਗੁਰੂਆਂ ਦੀ ਧਰਤੀ ਤੋਂ ਖਦੇੜਨਾ ਹੈ। ਇਸ ਗੱਲ ਦੀ ਸਮਝ ਸਿੱਖ ਪੰਥ ਨੂੰ ਨਹੀਂ ਪੈ ਰਹੀ। ਆਰ. ਐੱਸ. ਐੱਸ. ਦੇ ਮੱਧ ਪ੍ਰਦੇਸ਼ ਦੇ ਗੁਨਾ ਕਸਬੇ ਵਿਚਲੇ ਹੈੱਡਕੁਆਰਟਰ ਵਿੱਚ 120 ਸੇਵਾਮੁਕਤ ਉੱਚ ਅਫਸਰ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੇ ਹਨ। ਆਰ. ਐੱਸ. ਐੱਸ. ਨਾਲ ਸੰਬੰਧਿਤ ਅਧਿਆਪਕ, ਲੈਕਚਰਾਰ ਤੇ ਪਿੰ੍ਰਸੀਪਲ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਲਗਾਏ ਜਾ ਰਹੇ ਹਨ ਤਾਂ ਜੋ ਗੁਰਮਤਿ ਦੀ ਇਨਕਲਾਬੀ ਵਿਆਖਿਆ ਨੂੰ ਰੋਕਿਆ ਜਾ ਸਕੇ। ਆਰ. ਐੱਸ. ਐੱਸ. ਵੱਲੋਂ ਹੁਣੇ ਜਿਹੇ ਜਿਸ ਤਰ੍ਹਾਂ ਦਿੱਲੀ ਵਿੱਚ ਸਾਢੇ 350 ਸਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਉਹ ਆਰ. ਐੱਸ. ਐੱਸ. ਦੀ ਖਾਲਸਾ ਪੰਥ ਨੂੰ ਪਹਿਲੀ ਵੰਗਾਰ ਸੀ ਕਿ ਦੇਖ ਲਓ ਅਸੀਂ ਤੁਹਾਡੇ ਘਰ ਵਿੱਚ ਦਾਖ਼ਲ ਹੋ ਚੁੱਕੇ ਹਾਂ। ਆਪਣੇ-ਆਪ ਨੂੰ ਸਾਂਭ ਲਓ। ਆਪਣਾ ਵਿਰਸਾ ਸੰਭਾਲ ਲਓ। ਹੁਣ ਲੋੜ ਇਹੀ ਭਾਸਦੀ ਹੈ ਕਿ ਗੁਰਬਾਣੀ ਦੀ ਵਿਚਾਰਧਾਰਾ ਦੇ ਆਧਾਰ 'ਤੇ ਇਨਸਾਫ਼ ਤੇ ਸ਼ਾਂਤੀ ਦੇ ਲਈ ਜਥੇਬੰਦ ਹੋ ਕੇ ਸਭ ਮਨੁੱਖਤਾ ਨੂੰ ਇਕਮੁੱਠ ਕੀਤਾ ਜਾਵੇ ਤੇ ਜਾਤੀ ਪਾਤੀ ਰਹਿਤ ਸਮਾਜ ਸਿਰਜਣ ਵਲ ਵਧਿਆ ਜਾਵੇ। ਗੁਰਬਾਣੀ ਦੀ ਸਹੀ ਵਿਆਖਿਆ ਹੋਂਦ ਵਿਚ ਲਿਆਂਦੀ ਜਾਵੇ ਤੇ ਗੁਰਦੁਆਰਿਆਂ ਵਿਚ ਇਸ ਦਾ ਪ੍ਰਚਾਰ ਕੀਤਾ ਜਾਵੇ। ਇਸ ਮਨੋਰਥ ਲਈ ਸਿੱਖ ਸਾਹਿਤ ਤੇ ਸਿੱਖ ਅਕੈਡਮੀ ਦੀ ਸਿਰਜਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਧੁਨਿਕ ਤਕਨੀਕਾਂ ਰਾਹੀਂ ਆਰ ਐਸ ਐਸ ਤੇ ਸਰਕਾਰੀ ਕਾਮਰੇਡ ਲੇਖਕਾਂ ਦਾ ਮੁਕਾਬਲਾ ਕੀਤਾ ਜਾਵੇ, ਜਿਨ੍ਹਾਂ ਦੀਆਂ ਤਾਰਾਂ ਸਿੱਖ ਵਿਰੋਧੀਆਂ ਤੇ ਆਰ ਐਸ ਐਸ ਨਾਲ ਜੁੜੀਆਂ ਹੋਈਆਂ ਹਨ ਤੇ ਉਹ ਲਗਾਤਾਰ ਸਿੱਖ ਇਤਿਹਾਸ, ਸਿੱਖ ਸਾਹਿਤ ਤੇ ਗੁਰਬਾਣੀ ਵਿਚਾਰਧਾਰਾ 'ਤੇ ਵਾਰ ਕਰ ਰਹੇ ਹਨ। 
ਪੰਥ ਦਾ ਰਾਜਸੀ ਨਿਸ਼ਾਨਾ ਤੈਅ ਕਰਨ ਦੀ ਵੀ ਜ਼ਰੂਰਤ ਹੈ ਕਿ ਉਸ ਨੇ ਆਪਣਾ ਭਵਿੱਖ ਕਿਵੇਂ ਨਿਸ਼ਚਿਤ ਕਰਨਾ ਹੈ। ਜੇ 1978 ਵਾਲੇ ਅਨੰਦਪੁਰ ਮਤੇ ਨੂੰ ਵੀ ਅਪਣਾ ਲਿਆ ਜਾਵੇ, ਤਾਂ ਅਸੀਂ ਖ਼ੁਦਮੁਖਤਿਆਰੀ ਵੱਲ ਵੱਧ ਸਕਦੇ ਹਾਂ। ਤਾਮਿਲਨਾਡੂ, ਕੇਰਲਾ, ਨਾਗਾਲੈਂਡ, ਬੰਗਾਲ, ਅਸਾਮ ਤੇ ਹੋਰ ਬਹੁਤ ਸਾਰੇ ਸੂਬੇ ਇਸ ਰਾਹ 'ਤੇ ਤੁਰੇ ਹੋਏ ਹਨ। ਇਸੇ ਸਿਧਾਂਤ ਨੂੰ ਅਪਨਾ ਕੇ ਭਾਰਤ ਤੇ ਦੁਨੀਆਂ ਵਿਚ ਲੋਕਾਂ ਦੀ ਹਮਦਰਦੀ ਵੀ ਜਿੱਤੀ ਜਾ ਸਕਦੀ ਹੈ। ਸਾਨੂੰ ਪੰਜਾਬੀ ਭਾਸ਼ਾ ਦੀ ਰੱਖਿਆ ਲਈ ਵੀ ਕਦਮ ਚੁੱਕਣੇ ਪੈਣਗੇ ਤਾਂ ਹੀ ਅਸੀਂ ਸਿੱਖ ਵਿਰਸਾ ਤੇ ਆਪਣੀ ਹੋਂਦ ਕਾਇਮ ਰੱਖ ਸਕਾਂਗੇ।
ਸਾਨੂੰ ਗੁਰਦੁਆਰਾ ਸੁਧਾਰ ਦੀ ਵੀ ਅਤਿਅੰਤ ਲੋੜ ਹੈ। ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ ਵਿੱਚ ਵੀ ਬਹੁਤ ਗਿਰਾਵਟ ਆ ਗਈ ਹੈ ਤੇ ਗੁੰਡਾਗਰਦ ਕਿਸਮ ਦੇ ਲੋਕ ਗੁਰਦੁਆਰਿਆਂ 'ਤੇ ਹਾਵੀ ਹੋ ਗਏ ਹਨ ਤੇ ਉਹ ਚੋਣਾਂ ਦੌਰਾਨ ਗੈਂਗਸਟਰਾਂ ਦੀ ਤਰ੍ਹਾਂ ਲੜਦੇ ਹਨ, ਮਾਇਆ ਤੇ ਨਸ਼ਿਆਂ ਨਾਲ ਉਹ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ 'ਤੇ ਕਾਬਜ਼ ਹੁੰਦੇ ਹਨ, ਜਿਸ ਨਾਲ ਸਿੱਖ ਪੰਥ ਦਾ ਅਕਸ ਵਿਗੜ ਰਿਹਾ ਹੈ। ਕੋਈ ਅਜਿਹਾ ਹੱਲ ਟੋਲਿਆ ਜਾਣਾ ਚਾਹੀਦਾ ਹੈ ਜਿਸ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਚੰਗੇ ਤੇ ਸੱਚੇ ਸੁੱਚੇ ਲੋਕਾਂ ਦੇ ਹੱਥ ਵਿੱਚ ਰਹਿ ਸਕੇ ਤੇ ਲੜਾਈਆਂ ਝਗੜੇ ਨਾ ਹੋਣ। ਗੁਰਦੁਆਰੇ ਕਾਇਮ ਕਰਨ ਦਾ ਇੱਕ ਵੱਡਾ ਮਨੋਰਥ ਇਹ ਵੀ ਸੀ ਕਿ ਸਥਾਨਕ ਤੌਰ 'ਤੇ ਗੁਰੂ ਦੀ ਗੋਲਕ ਕਾਇਮ ਕੀਤੀ ਜਾਵੇ ਤੇ ਪੰਥਕ ਫੰਡ ਨੂੰ ਸਥਾਨਕ ਤੌਰ 'ਤੇ ਸਿੱਖ ਪੰਥ ਦੀ ਚੜ੍ਹਦੀ ਕਲਾ, ਗ਼ਰੀਬਾਂ ਦੀ ਸਹਾਇਤਾ ਤੇ ਆਲੇ-ਦੁਆਲੇ ਨੂੰ ਚੰਗਾ ਬਣਾਉਣ ਹਿੱਤ ਵਰਤਿਆ ਜਾਵੇ ਤੇ ਪੰਥ ਦੇ ਸਾਂਝੇ ਫੰਡ ਨਾਲ ਰੋਜ਼ਾਨਾ ਅਖ਼ਬਾਰ ਤੇ ਟੀਵੀ ਚੈਨਲ ਦਾ ਪ੍ਰਬੰਧ ਕੀਤਾ ਜਾਵੇ। ਜੇ ਸਾਡੇ ਕੋਲ  ਇਹ ਆਧੁਨਿਕ ਯੁੱਗ ਦੇ ਹਥਿਆਰ ਨਹੀਂ ਹੋਣਗੇ ਤਾਂ ਅਸੀਂ ਸਿੱਖੀ ਦਾ ਵਿਕਾਸ ਨਹੀਂ ਕਰ ਸਕਾਂਗੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਗੁਰੂਆਂ ਦੀ ਧਾਰਨਾ ਨੂੰ ਪੁਨਰ ਵਿਸ਼ਲੇਸ਼ਣ ਕਰਨ ਤੇ ਅਮਲ ਵਿਚ ਲਿਆਉਣ ਦੀ ਲੋੜ ਹੈ।
ਪੰਜਾਬ ਨੂੰ 'ਸਿੱਖਾਂ ਦਾ ਹੋਮਲੈਂਡ' ਕਿਹਾ ਜਾਂਦਾ ਹੈ। ਇੱਥੋਂ ਦੇ ਸਿੱਖ ਵਿਦਿਅਕ ਅਦਾਰਿਆਂ ਦਾ ਪ੍ਰਬੰਧ ਵਧੀਆ ਹੋਣਾ ਚਾਹੀਦਾ ਹੈ, ਪਰ ਸਾਡੇ ਨਾਲੋਂ ਇਸਾਈਆਂ ਤੇ ਹਿੰਦੂ ਧਰਮ ਵਾਲਿਆਂ ਦੇ ਵਿਦਿਅਕ ਅਦਾਰੇ ਕਿਤੇ ਵਧੀਆ ਹਨ। ਪਰ ਅਸੀਂ ਇਕ ਵੀ ਸਿੱਖ ਵਿਦਿਅਕ ਅਦਾਰੇ 'ਤੇ ਮਾਣ ਨਹੀਂ ਕਰ ਸਕਦੇ ਕਿ ਉਹ ਸਿੱਖੀ ਦੇ ਵਿਕਾਸ ਵਿਚ ਯੋਗਦਾਨ ਪਾ ਰਿਹਾ ਹੈ। ਸਿੱਖ ਵਿਦਿਅਕ ਅਦਾਰਿਆਂ ਦਾ ਵਿੱਦਿਅਕ ਪੱਧਰ ਬਹੁਤ ਨੀਵਾਂ ਮੰਨਿਆ ਜਾਂਦਾ ਹੈ ਤੇ ਸਟਾਫ਼ ਵਿੱਚ ਸਿਫ਼ਾਰਸ਼ੀ ਲੋਕਾਂ ਤੋਂ ਲੈ ਕੇ ਕੱਟੜ ਨਾਸਤਕ, ਕਾਮਰੇਡ ਤੇ ਸਿੱਖੀ ਦੇ ਉਲਟ ਪ੍ਰਚਾਰ ਕਰਨ ਵਾਲੇ ਅਧਿਆਪਕ ਭਰਤੀ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਇਸ ਸੰਬੰਧ ਵਿਚ ਜ਼ਿੰਮੇਵਾਰ ਹੈ। ਸਿੱਖ ਵਿੱਦਿਅਕ ਅਦਾਰਿਆਂ ਨੂੰ ਠੀਕ ਢੰਗ ਨਾਲ ਸੰਭਾਲ ਲਿਆ ਜਾਵੇ ਤਾਂ ਸਿੱਖੀ ਦਾ ਵਿਕਾਸ ਹੋ ਸਕਦਾ ਹੈ  ਤੇ ਨੌਜਵਾਨ ਸਿੱਖਾਂ ਨੂੰ ਪਤਿਤਪੁਣੇ ਤੋਂ ਵੀ ਦੂਰ ਕਰਕੇ ਆਪਣੇ ਵਿਰਸੇ ਨਾਲ ਜੋੜਿਆ ਜਾ ਸਕਦਾ ਹੈ। 
ਗੁਰਮਤਿ ਇਨਕਲਾਬ ਦੀ ਮੁੜ ਵਾਪਸੀ ਲਈ ਗੁਰੂ ਗੰ੍ਰਥ ਸਾਹਿਬ ਦੇ ਉਪਦੇਸ਼ ਦਾ ਪ੍ਰਚਾਰ, ਸਾਹਿਤ ਸਿਰਜਣਾ ਅਤੇ ਇਸ ਦੀ ਵਿਚਾਰਧਾਰਾ 'ਤੇ ਆਧਾਰਿਤ ਸਾਮਾਜਿਕ, ਆਰਥਿਕ, ਰਾਜਨੀਤਕ ਤੇ ਸੱਭਿਆਚਾਰਕ ਨਿਜ਼ਾਮ ਦੀ ਰੂਪ-ਰੇਖਾ ਤਾਂ ਹੀ ਘੜ ਸਕਾਂਗੇ ਜੇਕਰ ਸਾਨੂੰ ਗੁਰੂਆਂ ਦੀ ਵਿਚਾਰਧਾਰਾ ਤੇ ਗੁਰੂਆਂ ਦੇ ਸਿਧਾਂਤਾਂ ਦੀ ਸਿਧਾਂਤਕ ਸਪੱਸ਼ਟਤਾ ਹੋਵੇਗੀ। ਲੋੜ ਹੈ ਕਿ ਅਸੀਂ ਗੁਰਮਤਿ ਜੀਵੀਏ, ਸੰਗਤ ਸਿਰਜੀਏ ਤੇ ਮਨੁੱਖਤਾ ਦੇ ਹਿੱਤ ਵਿਚ ਸੰਘਰਸ਼ ਦੇ ਰਾਹ ਪਈਏ ਤਾਂ ਹੀ ਅਸੀਂ ਗੁਰੂ ਦੇ ਆਦੇਸ਼ਾਂ ਨੂੰ ਪੂਰੇ ਵਿਸ਼ਵ ਵਿਚ ਪਸਾਰ ਸਕਾਂਗੇ। ਗਿਆਨੀ ਦਿੱਤ ਸਿੰਘ ਸਾਹਿਤ ਸਭਾ ਵੱਲੋਂ ਸਾਡੀ ਪਲੇਠੀ ਪੁਸਤਕ 'ਜਬੈ ਬਾਣ ਲਾਗਯੋ...' ਸਿੱਖ ਸਾਹਿਤ ਵਲ ਇਹ ਸਾਡਾ ਪਹਿਲਾ ਸਫ਼ਰ ਹੈ, ਆਸ ਕਰਦੇ ਹਾਂ ਕਿ ਇਸ ਕਾਰਜ ਨੂੰ ਅਗਾਹ ਤੋਰਦਿਆਂ ਤੁਸੀਂ ਸਾਨੂੰ ਤਨੋ, ਮਨੋ, ਧਨੋਂ ਸਹਿਯੋਗ ਦਿੰਦੇ ਰਹੋਗੇ। ਸਾਡਾ ਨਿਸ਼ਾਨਾ ਗੁਰਬਾਣੀ ਦੀ ਸਹੀ ਵਿਆਖਿਆ ਨਾਲ ਸਿੱਖ ਪੰਥ ਨੂੰ ਜੋੜਨਾ, ਇਤਿਹਾਸ ਦੀ ਸਿਰਜਣਾ ਕਰਨਾ ਤੇ ਸਿੱਖ ਪੰਥ 'ਤੇ ਹੋ ਰਹੇ ਕੂੜ ਵਿਚਾਰਧਾਰਕ ਹਮਲਿਆਂ ਦਾ ਜਵਾਬ ਦੇਣਾ ਹੈ। ਇਸ ਕਾਰਜ ਵਿਚ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ, ਅਸੀਂ ਉਨ੍ਹਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੁਹਾਡਾ ਸਹਿਯੋਗ ਰਿਹਾ ਤਾਂ ਇਹ ਗੁਰ ਸ਼ਬਦ ਲਹਿਰ ਨਿਰੰਤਰ ਜਾਰੀ ਰਹੇਗੀ।

ਬਲਵਿੰਦਰਪਾਲ ਸਿੰਘ (ਪ੍ਰੋ.)
ਹਰਜੋਤ ਸਿੰਘ ਸੰਧੂ


Tuesday, 7 November 2017

ਮੋਦੀ ਦੇ ਰਾਜਕਾਲ ਦੌਰਾਨ ਡਰ ਤੇ ਸਹਿਮ ਦਾ ਮਾਹੌਲ


ਭਾਰਤ ਵਿੱਚ ਡਰ ਦਾ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ, ਉਸ ਦੇ ਲਈ ਸਾਨੂੰ ਪਿਛੋਕੜ ਵਿੱਚ ਜਾਣਾ ਪਵੇਗਾ। 2010 ਤੋਂ 2017 ਤੱਕ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਸਕ ਭੀੜਾਂ ਨੇ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਜਿਸ ਵਿੱਚ 51% ਹਿੰਸਾ ਦਾ ਸ਼ਿਕਾਰ ਮੁਸਲਮਾਨ ਭਾਈਚਾਰਾ ਹੋਇਆ। 7.9% ਹਿੰਸਾ ਦਾ ਸ਼ਿਕਾਰ ਦਲਿਤ ਭਾਈਚਾਰੇ ਦੇ ਲੋਕ ਹੋਏ। ਇਹ ਹਿੰਸਾ ਦੀਆਂ ਘਟਨਾਵਾਂ ਉੱਤਰ ਪ੍ਰਦੇਸ਼, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼, ਦਿੱਲੀ ਤੇ ਰਾਜਸਥਾਨ ਵਿੱਚ ਹੋਈਆਂ। ਪਰ ਦੇਖਣ ਵਾਲੀ ਗੱਲ ਇਹ ਹੈ ਕਿ 1984 ਵਿੱਚ ਦਿੱਲੀ ਕਾਨ੍ਹਪੁਰ, ਬੁਕਾਰੋ ਅਤੇ ਦੇਸ ਦੇ ਹੋਰਨਾਂ ਹਿੱਸਿਆਂ ਵਿੱਚ ਹੋਈ ਹਿੰਸਾ ਦੌਰਾਨ ਸਿੱਖ ਭਾਈਚਾਰੇ ਨੂੰ ਜਿੰਨਾ ਨੁਕਸਾਨ ਪਹੁੰਚਾਇਆ ਗਿਆ, ਉਹ ਇਸ ਸਭ ਨਾਲੋਂ ਕਿਤੇ ਜ਼ਿਆਦਾ ਹੈ। 1984 ਵਿੱਚ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਉਸ ਦਾ ਸਾਰੇ ਦੇਸ ਵਿੱਚ ਪ੍ਰਚਾਰ ਕਰਕੇ ਪਾਰਲੀਆਮੈਂਟ ਚੋਣਾਂ ਵਿੱਚ ਸਿੱਖਾਂ ਵਿਰੁੱਧ ਪ੍ਰਚਾਰ ਕਰਕੇ ਫਾਇਦਾ ਲਿਆ ਫਿਰ ਜਦੋਂ ਸਰਕਾਰ ਜਾਂ ਬ੍ਰਾਹਮਣਵਾਦ ਨੇ ਦੇਖਿਆ ਕਿ ਘੱਟ ਗਿਣਤੀਆਂ ਨੂੰ ਨੁਕਸਾਨ ਪੁਚਾ ਕੇ ਦੇਸ ਵਿੱਚ ਫਾਇਦਾ ਮਿਲਦਾ ਹੈ, ਤਾਂ 1992 ਵਿੱਚ ਬਾਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾ ਗਿਆ। ਮੇਰੇ ਕਹਿਣ ਦਾ ਭਾਵ ਹੈ ਕਿ ਅਸੀਂ ਘੱਟ ਗਿਣਤੀਆਂ ਇੱਕ ਦੂਜੇ ਦਾ ਨੁਕਸਾਨ ਹੁੰਦਾ ਦੇਖ ਕੇ ਵੀ ਚੁੱਪੀ ਧਾਰ ਰੱਖੀ ਹੈ, ਜਿਸ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ।
ਆਰ. ਐੱਸ. ਐੱਸ. ਰਾਸ਼ਟਰਵਾਦ ਦਾ ਜੋ ਸਿਧਾਂਤ ਲੈ ਕੇ ਆ ਰਹੀ ਹੈ ਕੀ ਉਹ ਸੰਵਿਧਾਨ ਵਿੱਚ ਪਏ ਰਾਸ਼ਟਰਵਾਦ ਵਰਗਾ ਹੈ? ਇੱਕ ਦੇਸ ਵਿੱਚ ਦੋ ਰਾਸ਼ਟਰਵਾਦ ਕਿਵੇਂ ਚਲ ਸਕਦੇ ਹਨ ਅਤੇ ਇਸ ਤਰ੍ਹਾਂ ਭਾਰਤੀ ਸੰਵਿਧਾਨ ਦੀ ਹੋਂਦ ਕਿਵੇਂ ਕਾਇਮ ਰਹਿ ਸਕੇਗੀ। ਕੀ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਵਿੱਚ ਇਸਲਾਮ, ਆਦਿਵਾਸੀਆਂ, ਦਲਿਤਾਂ, ਮੂਲ ਨਿਵਾਸੀਆਂ ਅਤੇ ਹਰੇਕ ਤਰ੍ਹਾਂ ਦੇ ਛੋਟੇ ਸੱਭਿਆਚਾਰ ਨੂੰ ਨਾਲ ਲੈ ਕੇ ਚੱਲਣ ਪ੍ਰਤੀ ਜੋ ਫਲਸਫਾ ਪ੍ਰਗਟ ਕੀਤਾ ਗਿਆ ਹੈ, ਕੀ ਅੱਜ ਅਸੀਂ ਦੁਬਾਰਾ ਖੜ੍ਹੇ ਕਰ ਸਕਾਂਗੇ ਅਤੇ ਸਰਬੱਤ ਦੀ ਅਜ਼ਾਦੀ, ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਨੂੰ ਪ੍ਰਗਟਾਅ ਸਕਾਂਗੇ? ਜਿੱਥੇ ਬੇਗ਼ਮਪੁਰਾ ਦੇ ਸੰਕਲਪ ਰਾਹੀਂ ਗੁਰੂ ਰਵੀਦਾਸ ਜੀ ਦੇ ਅਜਿਹੇ ਸਮਾਜ ਸਿਰਜਣ ਦੀ ਗੱਲ ਕੀਤੀ ਹੈ, ਉਹ ਅਸੀਂ ਸੱਚਮੁੱਚ ਇਸ ਦੇਸ ਵਿੱਚ ਅਮਲੀ ਤੌਰ 'ਤੇ ਹੋਂਦ ਵਿੱਚ ਲਿਆ ਸਕਾਂਗੇ ਇਹ ਪ੍ਰਮੁੱਖ ਚੈਲਿੰਜ ਸਾਡੇ ਲਈ ਹਨ।
ਲੋੜ ਇਹ ਹੀ ਭਾਸਦੀ ਹੈ ਕਿ ਮਨੁੱਖਤਾ ਦੇ ਇਨਕਲਾਬ ਲਈ ਤੇ ਮਨੂੰਵਾਦ ਦੇ ਸਫ਼ਾਏ ਲਈ ਜੋ ਮਨੁੱਖਤਾ ਨੂੰ ਵੰਡਦਾ ਹੈ, ਉਸ ਵਿਰੁੱਧ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਇਹ ਵਿਚਾਰ ਖੜ੍ਹਾ ਕੀਤਾ ਜਾਵੇ। ਮੈਂ ਸਮਝਦਾ ਹਾਂ ਕਿ ਇੱਥੇ ਮੁੰਬਈ ਵਿਖੇ ਜਸਟਿਸ ਐਂਡ ਕਾਨਫਰੰਸ ਵਿੱਚ ਦੇਸ ਵਿਦੇਸ਼ ਤੋਂ ਬੁੱਧੀਜੀਵੀ ਆਏ ਨੇ। ਉਹ ਇਸ ਫਲਸਫੇ ਨੂੰ ਜਾਣਨ, ਇਸ ਸੰਪੂਰਨ ਸਰਵਪੱਖੀ ਇਨਕਲਾਬ ਦੀ ਗੱਲ ਕਰਨ ਵਾਲੇ ਅਤੇ ਅਮਲੀ ਰੂਪ ਵਿੱਚ ਲਿਆਉਣ ਵਾਲੇ ਪੂਰੇ ਦੇਸ ਦੇ ਮਹਾਂਪੁਰਖਾਂ ਨੇ ਵਿਚਾਰਾਂ ਨੂੰ ਦੇਸ ਦੇ ਲਿਤਾੜੇ ਜਾ ਰਹੇ ਸਮੂਹ ਲੋਕਾਂ ਦੀ ਏਕਤਾ ਲਈ ਆਧਾਰ ਬਣਾਉਣ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਵਾਰ ਅਸੀਂ ਜਾਤਾਂ-ਧਰਮਾਂ ਤੇ ਕੌਮਾਂ ਤੋਂ ਉੱਪਰ ਉੱਠ ਕੇ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਨੂੰ ਪੜ੍ਹੀਏ ਤੇ ਸਮਾਜ ਵਿੱਚ ਲਾਗੂ ਕਰੀਏ। ਇਹ ਹੀ ਦੇਸ ਵਿੱਚ ਮਨੁੱਖੀ ਏਕਤਾ ਦਾ ਆਧਾਰ ਬਣ ਸਕਦਾ ਹੈ। ਇਸ ਸੰਮੇਲਨ ਵਿੱਚ ਇਸ ਸਬੰਧੀ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ।


-ਸੁਰਿੰਦਰ ਪਾਲ ਸਿੰਘ ਗੋਲਡੀ

98144 60009
7307033333


Monday, 6 November 2017

ਭੁੱਖ ਨਾਲ ਮਰ ਰਹੇ ਭਾਰਤ ਦੇ ਲੋਕ ਤੇ ਮੋਦੀ ਦਾ ਸ਼ਾਈਨਿੰਗ ਇੰਡੀਆ



ਝਾਰਖੰਡ ਸਾਧਨਾਂ ਦੇ ਮਾਮਲੇ ਵਿੱਚ ਭਾਰਤ ਦਾ ਅਮੀਰ ਸੂਬਾ ਹੈ, ਪਰ ਇੱਥੋਂ ਦੇ ਲੋਕ ਕਾਫ਼ੀ ਗ਼ਰੀਬ ਹਨ ਤੇ ਭੁੱਖਮਰੀ ਦਾ ਸ਼ਿਕਾਰ ਹਨ। ਦੇਸ ਦੇ ਸਾਰੇ ਕਾਰਪੋਰੇਟ ਘਰਾਣੇ ਝਾਰਖੰਡ ਦੇ ਸਾਧਨਾਂ ਦਾ ਸ਼ੋਸ਼ਣ ਕਰਕੇ ਖ਼ੂਬ ਅਮੀਰ ਬਣ ਗਏ ਹਨ, ਪਰ ਇੱਥੋਂ ਦਾ ਨਾਗਰਿਕ ਦਾਲ ਛੱਡੋ, ਚੌਲਾਂ ਦੀ ਭਾਲ ਵਿੱਚ ਭੁੱਖਾ ਮਰ ਰਿਹਾ ਹੈ। ਦੁਸ਼ਯੰਤ ਕੁਮਾਰ ਦਾ ਸ਼ੇਅਰ ਹੈ : 'ਭੂਖ ਹੈ ਤੋ ਸਬਰ ਕਰ, ਰੋਟੀ ਨਹੀਂ ਤੋ ਕਿਆ ਹੂਆ। ਅੱਜਕੱਲ੍ਹ ਭਾਰਤੀ ਸੰਸਦ ਵਿੱਚ ਇਸ ਮੁੱਦੇ 'ਤੇ ਬਹਿਸ ਹੋ ਰਹੀ ਹੈ। ਸ਼ਾਇਰ ਇਸ ਵਿੱਚ ਹੁਕਮਰਾਨਾਂ ਦਾ ਮਜ਼ਾਕ ਉਡਾ ਰਿਹਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਭੁੱਖ ਸਬਰ ਨਹੀਂ ਜਾਣਦੀ। ਇਸ ਦੇ ਬਾਵਜੂਦ ਭਾਰਤੀ ਸਿਸਟਮ ਗ਼ਰੀਬਾਂ ਦੀ ਪ੍ਰੀਖਿਆ ਲੈਂਦੀ ਰਹਿੰਦਾ ਹੈ। ਤੁਹਾਨੂੰ ਯਾਦ ਕਰਵਾ ਦੇਈਏ ਕਿ ਹੁਣੇ ਜਿਹੇ ਝਾਰਖੰਡ ਵਿੱਚ ਭੁੱਖ ਨਾਲ ਤਿੰਨ ਮੌਤਾਂ ਹੋਈਆਂ ਹਨ। ਸਿਮਡੇਗਾ ਦੀ ਸੰਤੋਸ਼ੀ ਦੀ ਮੌਤ ਇਸ ਲਈ ਹੋ ਗਈ ਕਿ ਰਾਸ਼ਨ ਕਾਰਡ ਆਧਾਰ ਨਾਲ ਨਹੀਂ ਜੁੜਿਆ ਸੀ। ਡੀਲਰ ਨੇ ਰਾਸ਼ਨ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਝਰੀਆ ਦੇ ਬੈਜਨਾਥ ਰਵਿਦਾਸ ਦੀ ਮੌਤ ਇਸ ਲਈ ਹੋ ਗਈ ਕਿ ਸਰਕਾਰੀ ਵਿਵਸਥਾ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ਉਸ ਨੂੰ ਤਿੰਨ ਸਾਲ ਤੋਂ ਰਾਸ਼ਨ ਕਾਰਡ ਨਹੀਂ ਦਿੱਤਾ ਸੀ। ਜਦ ਕਿ ਦੇਵਘਰ ਜ਼ਿਲ੍ਹੇ ਦੇ ਰੂਪਲਾਲ ਮਰਾਂਡੀ ਦੀ ਮੌਤ ਇਸ ਲਈ ਹੋ ਗਈ ਕਿ ਮਸ਼ੀਨ ਵਿੱਚ ਉਸ ਦਾ ਤੇ ਉਸ ਦੀ ਧੀ ਦਾ ਅੰਗੂਠਾ ਮੈਚ ਨਹੀਂ ਹੋਇਆ। ਇਸ ਕਾਰਨ ਪਿਛਲੇ ਦੋ ਮਹੀਨੇ ਤੋਂ ਉਸ ਨੂੰ ਰਾਸ਼ਨ ਨਹੀਂ ਮਿਲਿਆ। ਸੁਆਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਦੀ ਸਰਕਾਰ ਭਾਰਤ ਦੇ ਮਲਿਕ ਭਾਗੋਆ ਤੋਂ ਵੀ ਵੱਧ ਨਿਰਦਈ ਹੈ, ਜੋ ਗਰੀਬਾਂ ਤੇ ਕਿਰਤੀਆਂ ਦਾ ਖ਼ੂਨ ਚੂਸ ਰਹੇ ਹਨ।  ਸਰਕਾਰੀ ਤੰਤਰ ਤਾਂ ਏਨਾ ਜ਼ਾਲਮ ਹੈ ਕਿ ਜੇਕਰ ਗ਼ਰੀਬ ਦੇ ਕੋਲ ਇੱਕ ਆਧਾਰ ਕਾਰਡ ਨਹੀਂ ਹੈ, ਤਾਂ ਰਾਸ਼ਨ 'ਤੇ ਵੀ ਪਾਬੰਦੀ ਲੱਗ ਗਈ ਹੈ। ਭ੍ਰਿਸ਼ਟਾਚਾਰ ਮਿਟਾਉਣ ਦੇ ਨਾਂ 'ਤੇ ਭੁੱਖ ਨਾਲ ਮੌਤ ਸ਼ਾਇਦ ਬਹੁਤ ਵੱਡੀ ਸਜ਼ਾ ਹੈ। ਇਹ ਹੈ ਮੋਦੀ ਦਾ ਸ਼ਾਈਨਿੰਗ ਇੰਡੀਆ। ਇੰਡੀਆ ਤਰੱਕੀ ਕਰ ਰਿਹਾ ਹੈ, ਇੰਡੀਆ ਦਾ ਕਾਰਪੋਰੇਟ ਜਗਤ ਅਮੀਰ ਹੋ ਰਿਹਾ ਹੈ। ਮੋਦੀ, ਅਡਾਨੀ, ਅੰਬਾਨੀ, ਟਾਟਾ ਬਿਰਲਿਆ ਦਾ ਰਾਜ ਹੈ, ਜੋ ਪੂਰੇ ਭਾਰਤ ਨੂੰ ਲੁੱਟ ਕੇ ਖਾ ਰਹੇ ਹਨ। ਕੀ ਮਲਿਕ ਭਾਗੋਆਂ ਦੀ ਤਰੱਕੀ ਭਾਰਤ ਦੀ ਤਰੱਕੀ ਹੈ?
ਝਾਰਖੰਡ ਸਾਧਨਾਂ ਦੇ ਮਾਮਲੇ ਵਿੱਚ ਦੇਸ ਦਾ ਅਮੀਰ ਸੂਬਾ ਹੈ, ਪਰ ਇੱਥੋਂ ਦੇ ਲੋਕ ਕਾਫ਼ੀ ਗ਼ਰੀਬ ਹਨ। ਇੱਥੇ ਲੋਹਾ, ਤਾਂਬਾ, ਮਾਇਕਾ, ਬਾਕਸਾਈਟ, ਗਰੇਫਾਈਟ ਅਤੇ ਯੂਰੇਨੀਅਮ ਨਿਕਲਦਾ ਹੈ। ਅੱਜ ਝਾਰਖੰਡ ਨੂੰ ਬਣੇ ਹੋਏ ਕਈ ਸਾਲ ਹੋ ਗਏ ਹਨ। ਨਾ ਤਾਂ ਸਥਾਨਕ ਸਾਧਨਾਂ ਦਾ ਲਾਭ ਇੱਥੋਂ ਦੇ ਲੋਕਾਂ ਨੂੰ ਮਿਲਿਆ, ਨਾ ਹੀ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਇੱਥੋਂ ਦੇ ਲੋਕਾਂ ਨੂੰ ਮਿਲਿਆ। ਇੱਥੋਂ ਦੇ ਸਾਰੇ ਆਦੀਵਾਸੀ ਪਰਿਵਾਰਾਂ ਦੀਆਂ ਔਰਤਾਂ ਵੱਡੇ ਸ਼ਹਿਰਾਂ ਵਿੱਚ ਘਰੇਲੂ ਨੌਕਰਾਣੀ ਦੇ ਤੌਰ 'ਤੇ ਕੰਮ ਕਰਦੀਆਂ ਮਿਲਣਗੀਆਂ, ਜਿਨ੍ਹਾਂ ਨੂੰ ਸਾਲਾਨਾ ਵੀਹ ਤੋਂ ਤੀਹ ਹਜ਼ਾਰ ਰੁਪਏ ਦੇ ਠੇਕੇ 'ਤੇ ਲਿਜਾਇਆ ਜਾਂਦਾ ਹੈ ਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ।
ਭੁੱਖ ਨਾਲ ਮੌਤ ਹੋ ਜਾਣੀ ਭਾਰਤ ਵਿੱਚ ਕੋਈ ਨਵੀਂ ਗੱਲ ਨਹੀਂ ਹੈ, ਪਰ 21ਵੀਂ ਸਦੀ ਵਿੱਚ ਭੁੱਖ ਨਾਲ ਹੋਣ ਵਾਲੀ ਲੜਾਈ ਵਿੱਚ ਭਾਰਤ 100ਵੇਂ ਨੰਬਰ 'ਤੇ ਚਲਿਆ ਗਿਆ ਹੈ। ਭੁੱਖ ਦੇ ਖ਼ਿਲਾਫ਼ ਭਾਰਤ ਨਾਲੋਂ ਚੰਗੀ ਲੜਾਈ ਗੁਆਂਢੀ ਨੇਪਾਲ ਅਤੇ ਬੰਗਲਾਦੇਸ ਨੇ ਲੜੀ ਹੈ। ਅਜ਼ਾਦੀ ਤੋਂ ਪਹਿਲਾਂ ਵੀ ਭਾਰਤ ਵਿੱਚ ਭੁੱਖ ਨਾਲ ਮੌਤਾਂ ਹੁੰਦੀਆਂ ਸਨ। ਅਜ਼ਾਦੀ ਤੋਂ ਬਾਅਦ ਵੀ ਭੁੱਖ ਨਾਲ ਮੌਤਾਂ ਹੁੰਦੀਆਂ ਰਹੀਆਂ। ਫਿਰ ਅਜ਼ਾਦੀ ਦਾ ਕੀ ਫਾਇਦਾ ਹੋਇਆ? ਬਿਹਾਰ, ਬੰਗਾਲ ਤੇ ਮਹਾਰਾਸ਼ਟਰ ਦੇ ਅਕਾਲ ਨੇ ਸਰਕਾਰਾਂ ਨੂੰ ਭੁੱਖ ਨਾਲ ਨਿਬੜਨ ਲਈ ਯੋਜਨਾਵਾਂ ਬਣਾਉਣ ਨੂੰ ਮਜਬੂਰ ਕੀਤਾ। ਇਸ ਨਾਲ ਨਤੀਜੇ ਵੀ ਸਾਹਮਣੇ ਆਏ। ਸਿੰਜਾਈ ਤੇ ਖੇਤੀਬਾੜੀ ਖੇਤਰ ਵਿੱਚ ਚੰਗੇ ਕੰਮ ਨਾਲ ਦੇਸ ਅੰਨ ਦੇ ਮਾਮਲੇ 'ਚ ਆਤਮ-ਨਿਰਭਰ ਹੋ ਗਿਆ। ਇਸ ਤੋਂ ਬਾਅਦ ਭੁੱਖ ਨਾਲ ਮੌਤ ਭਾਰਤ ਲਈ ਸ਼ਰਮ ਵਾਲੀ ਗੱਲ ਹੈ।
 ਦੇਸ ਦੇ ਅੰਨ-ਭੰਡਾਰ ਭਰੇ ਹੋਏ ਹਨ। ਪਿੰਡ-ਪਿੰਡ ਤਕ ਜ਼ਿਲ੍ਹਾ ਪ੍ਰਸ਼ਾਸਨ ਦੀ ਪਹੁੰਚ ਹੈ। ਫਿਰ ਵੀ ਭੁੱਖ ਨਾਲ ਮੌਤਾਂ ਹੋ ਰਹੀਆਂ ਹਨ। ਭੁੱਖ ਨਾਲ ਪਲਾਇਨ ਹੋ ਰਿਹਾ ਹੈ। ਇਸ ਵਿੱਚ ਕੁਦਰਤੀ ਆਫ਼ਤਾਂ ਦਾ ਯੋਗਦਾਨ ਨਹੀਂ ਹੈ। ਇਹ ਮੌਤਾਂ ਸਰਕਾਰੀ ਤੰਤਰ ਦੀ ਉਦਾਸੀਨਤਾ ਤੇ ਲਾਪਰਵਾਹੀ ਦੇ ਕਾਰਨ ਹੋਈਆਂ ਹਨ।
ਡਿਜੀਟਲ ਇੰਡੀਆ ਤੇ ਆਧਾਰ ਨੰਬਰ ਸਹੂਲਤ ਦੀ ਬਜਾਏ ਸਮੱਸਿਆ ਬਣ ਰਹੇ ਹਨ। ਰਾਸ਼ਨ ਕਾਰਡ ਤੋਂ ਬਾਅਦ ਦੇਸ ਦੇ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨੰਬਰ ਨਾਲ ਜੋੜਨ ਦੇ ਹੁਕਮ ਦਿੱਤੇ ਗਏ ਹਨ। ਹਾਲਾਂ ਕਿ ਮਾਮਲਾ ਫਿਲਹਾਲ ਅਦਾਲਤ ਵਿੱਚ ਹੈ ਤੇ ਸੁਪਰੀਮ ਕੋਰਟ ਇਸ ਦੀ ਲੋੜ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਿਹਾ ਹੈ, ਫਿਰ ਵੀ ਆਧਾਰ ਨੰਬਰ ਨੂੰ ਹਰੇਕ ਥਾਂ ਜ਼ਰੂਰੀ ਕਰਨ ਦੀ ਸਰਕਾਰੀ ਜ਼ਿੱਦ ਇਨ੍ਹਾਂ ਮੌਤਾਂ ਲਈ ਹੱਦ ਤੋਂ ਵੱਧ ਜ਼ਿੰਮੇਵਾਰ ਹੈ। ਮੋਦੀ ਸਰਕਾਰ ਆਪਣੇ ਹਠ 'ਤੇ ਕਾਇਮ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਭੁੱਖ ਨਾਲ ਮਰ ਰਹੇ ਲੋਕਾਂ ਦਾ ਦਰਦ ਨਹੀਂ, ਉਹ ਅਖੌਤੀ ਸੁਪਨਿਆਂ ਵਿਚ ਜੀਅ ਰਿਹਾ ਹੈ, ਡਿਜ਼ੀਟਲ ਇੰਡੀਆ ਤਰੱਕੀ ਕਰਦਾ ਭਾਰਤ, ਵਧ ਰਿਹਾ ਭਾਰਤ, ਪਰ ਅਸਲ ਵਿਚ ਭਾਰਤ ਦੀ ਤਸਵੀਰ ਬੜੀ ਦਰਦ ਭਰੀ ਹੈ। ਇਹ ਤਾਂ ਝਾਰਖੰਡ ਸੂਬੇ ਤੋਂ ਦੇਖੀ ਜਾ ਸਕਦੀ ਹੈ ਕਿ ਭਾਰਤ ਭੁੱਖ ਨਾਲ ਮਰ ਰਿਹਾ ਹੈ ਤੇ ਕਾਰਪੋਰੇਟ ਜਗਤ ਗਰੀਬਾਂ ਦਾ ਜੋਕਾਂ ਬਣ ਕੇ ਲਹੂ ਨਿਚੋੜ ਰਿਹਾ ਹੈ।
-ਰਜਿੰਦਰ ਸਿੰਘ ਪੁਰੇਵਾਲ


Sunday, 8 October 2017

ਪਾਕਿਸਤਾਨ 'ਚ ਹਿੰਦੂ ਤੇ ਦਲਿਤ ਅਪਨਾ ਰਹੇ ਨੇ ਸਿੱਖ ਧਰਮ

ਕਰਾਚੀ 'ਚ ਦਲਿਤਾਂ ਤੇ ਹਿੰਦੂਆਂ ਨੇ ਸਿੱਖ ਧਰਮ ਨੂੰ ਅਪਨਾਇਆ 
 ਪ੍ਰਵਾਸੀ ਸਿੱਖਾਂ ਨੇ ਗੁਰਦੁਆਰੇ ਬਣਾ ਕੇ ਦਿੱਤੇ

ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ











ਪਾਕਿਸਤਾਨ ਵਿਚ ਸਿੱਖ ਧਰਮ ਦੀ ਲਹਿਰ ਉਭਰਨੀ ਸ਼ੁਰੂ ਹੋ ਗਈ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ ਤੇ ਅਸਟਰੇਲੀਆ, ਨਿਊਜ਼ੀਲੈਂਡ ਵਿਚ ਸਿੱਖ ਧਰਮ ਦੀਆਂ ਪ੍ਰਾਪਤੀਆਂ ਕਾਰਨ ਪੂਰੇ ਵਿਸ਼ਵ ਦੇ ਲੋਕਾਂ ਉੱਪਰ ਪ੍ਰਭਾਵ ਪੈ ਰਿਹਾ ਹੈ। ਇੱਥੋਂ ਤੱਕ ਪੱਛਮ ਵਾਲਿਆਂ ਨੇ ਵੀ ਸਿੱਖ ਧਰਮ ਨੂੰ ਮਾਨਵਤਾ ਦਾ ਧਰਮ ਸਮਝਦਿਆਂ ਰਾਜਨੀਤੀ ਵਿਚ ਸਿੱਖ ਭਾਈਚਾਰੇ ਨੂੰ ਅੱਗੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਹ ਗੱਲ ਜ਼ਰੂਰ ਹੈ ਕਿ ਗੁਰਦੁਆਰਿਆਂ ਦੀਆਂ ਲੜਾਈਆਂ ਤੇ ਸਿੱਖਾਂ ਦੇ ਵਿਵਾਦ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਹਨ। ਪਰ ਖਾਲਸਾ ਏਡ ਤੇ ਬ੍ਰਿਟਿਸ਼ ਸਿੱਖ ਕੌਂਸਲ ਵਰਗੀਆਂ ਸੰਸਥਾਵਾਂ ਮਨੁੱਖਤਾ ਦੀ ਸੇਵਾ ਕਰਕੇ ਸਮੁੱਚੇ ਵਿਸ਼ਵ ਵਿਚ ਸਿੱਖ ਧਰਮ ਦਾ ਨਾਮ ਚਮਕਾ ਰਹੀਆਂ ਹਨ। ਇਹ ਪ੍ਰਭਾਵ ਪੂਰੇ ਵਿਸ਼ਵ ਵਿਚ ਸਿੱਖ ਕੌਮ ਦਾ ਪੈ ਰਿਹਾ ਹੈ। ਅਜਿਹਾ ਇਸ ਲਈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮਨੁੱਖਤਾ ਦੇ ਹਿੱਤ ਵਿਚ ਹੈ। ਜਦੋਂ ਜਦੋਂ ਸਿੱਖ ਇਸ ਨੂੰ ਸਮਾਜ ਤੇ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਰਹਿਣਗੇ, ਸਿੱਖ ਕੌਮ ਵਿਸ਼ਵ ਵਿਚ ਉਭਰਦੀ ਰਹੇਗੀ ਤੇ ਸਮੂਹ ਮਾਨਵਤਾ ਵਿਚ ਸਤਿਕਾਰੀ ਜਾਂਦੀ ਰਹੇਗੀ। ਪਾਕਿਸਤਾਨ ਵਿਚ ਹਿੰਦੂ ਧਰਮ ਨੂੰ ਚੰਗੀ ਨਿਗਾਹ ਨਾਲ ਇਸ ਕਰਕੇ ਨਹੀਂ ਦੇਖਿਆ ਜਾ ਰਿਹਾ, ਕਿਉਂਕਿ ਭਾਰਤ ਦੇ ਰਾਜਨੀਤਕ ਤੇ ਸੱਤਾਧਾਰੀ ਲੋਕ ਜੋ ਆਪਣੇ ਆਪ ਨੂੰ ਹਿੰਦੂ ਕਹਾਉਂਦੇ ਹਨ, ਉਹ ਕੱਟੜ ਸੋਚ ਕਾਰਨ ਮਨੁੱਖਤਾ ਵਿਚ ਵੰਡੀਆਂ ਪਾਉਣ ਦਾ ਕੰਮ ਕਰ ਰਹੇ ਹਨ, ਘੱਟ ਗਿਣਤੀਆਂ, ਅਜ਼ਾਦ ਸੋਚਨੀ ਰੱਖਣ ਵਾਲੇ ਲੋਕਾਂ ਤੇ ਦਲਿਤਾਂ ਨਾਲ ਵਿਤਕਰਾ ਤੇ ਜ਼ੁਲਮ ਕਰ ਰਹੇ ਹਨ।  ਹਾਲਾਂਕਿ ਹਿੰਦੂ ਧਰਮ ਕੋਲ ਗੀਤਾ ਵਰਗਾ ਮਹਾਨ ਗ੍ਰੰਥ ਮੌਜੂਦ ਹੈ। ਪਰ ਇਹ ਰਾਜਨੀਤਕ ਲੋਕ ਹਿੰਦੂ ਧਰਮ ਦੇ ਵਿਕਾਸ ਵਿਚ ਰੁਕਾਵਟ ਬਣੇ ਹੋਏ ਹਨ ਤੇ ਪੂਰੇ ਵਿਸ਼ਵ ਵਿਚ ਹਿੰਦੂ ਭਾਈਚਾਰੇ ਦੇ ਲਈ ਪਰੇਸ਼ਾਨੀਆਂ ਖੜੀਆਂ ਕਰ ਰਹੇ ਹਨ। ਜਦੋਂ ਵੀ ਭਾਰਤ ਵਿਚ ਮੁਸਲਮਾਨਾਂ ਨਾਲ ਵਿਤਕਰਾ ਹੁੰਦਾ ਹੈ ਤਾਂ ਇਸਲਾਮ ਨਾਲ ਜੁੜੇ ਦੇਸਾਂ ਵਿਚ ਹਿੰਦੂ ਧਰਮ ਉੱਪਰ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦੀ ਕੱਟੜ ਸੋਚ ਕਾਰਨ ਹੀ ਪਾਕਿਸਤਾਨ ਵਿਚ ਹਿੰਦੂ ਭਾਈਚਾਰਾ ਸੁਰੱਖਿਅਤ ਨਹੀਂ ਹੈ। ਆਮ ਕਰਕੇ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਪਾਕਿਸਤਾਨ ਵਿਚ ਹਿੰਦੂ ਧਰਮ ਨਾਲ ਸੰਬੰਧਿਤ ਲੜਕੀ ਦਾ ਅਗਵਾ ਕਰ ਲਿਆ ਗਿਆ ਤੇ ਉਸ ਨਾਲ ਜ਼ਬਰੀ ਨਿਕਾਹ ਕਰ ਲਿਆ ਗਿਆ। ਕਈ ਥਾਂਵਾਂ 'ਤੇ ਹਿੰਦੂ ਧਰਮ ਹਮਲੇ ਹੋਣ ਦੀਆਂ ਖਬਰਾਂ ਵੀ ਮਿਲਦੀਆਂ ਹਨ, ਪਰ ਸਿੱਖ ਭਾਈਚਾਰੇ ਨਾਲ ਉੱਥੇ ਕੋਈ ਵਿਤਕਰਾ ਨਹੀਂ ਹੁੰਦਾ, ਕਿਉਂਕਿ ਮੁਸਲਮਾਨ ਭਾਈਚਾਰਾ ਉਨ੍ਹਾਂ ਨੂੰ ਮਾਨਵਤਾ ਦਾ ਧਰਮ ਸਮਝਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਇਸਲਾਮ ਦੇ ਨੇੜੇ ਸਮਝਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਸਿੱਖ ਧਰਮ ਵਲ ਝੁਕਾਅ ਰੱਖਣ ਲੱਗ ਪਏ ਹਨ। ਬੀਬੀਸੀ ਵਿਚ ਹੁਣੇ ਜਿਹੇ ਇਸ ਸੰਬੰਧ ਵਿਚ ਇਹ ਰਿਪੋਰਟ 5 ਅਕਤੂਬਰ 2017 ਨੂੰ ਛਪੀ ਹੈ।
ਕਰਾਚੀ ਦੇ ਉਪ ਨਗਰੀ ਇਲਾਕੇ ਵਿਚ ਰਹਿਣ ਵਾਲਾ ਕ੍ਰਿਸ਼ਨ ਸਿੰਘ ਪਹਿਲਾਂ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ ਤੇ ਸ੍ਰੀ ਰਾਮ ਚੰਦਰ ਜੀ ਦਾ ਭਗਤ ਸੀ, ਪਰ ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਦੋ ਪੁੱਤਰਾਂ, ਚਾਰ ਭਰਾਵਾਂ, ਦੋ ਭਤੀਜਿਆਂ ਸਣੇ ਸਿੱਖ ਧਰਮ ਅਪਣਾ ਲਿਆ ਹੈ।  ਕ੍ਰਿਸ਼ਨ ਸਿੰਘ ਦਾ ਮੰਨਣਾ ਹੈ ਕਿ ਜਦੋਂ ਦੇ ਅਸੀਂ ਸਿੱਖ ਧਰਮ ਵਿਚ ਸ਼ਾਮਲ ਹੋਏ ਹਾਂ, ਸਾਡੀ ਪਾਕਿਸਤਾਨ ਪ੍ਰਸ਼ਾਸ਼ਨ ਵਿਚ ਤੇ ਮੁਸਲਮਾਨ ਭਾਈਚਾਰੇ ਵਿਚ ਇੱਜ਼ਤ ਵਧ ਗਈ ਹੈ ਤੇ ਸਾਨੂੰ ਸਰਦਾਰ ਸਾਹਿਬ ਕਹਿ ਕੇ ਬੁਲਾਉਂਦੇ ਹਨ। ਮੁਸਲਮਾਨ ਸਾਡੇ ਨਾਲ ਖਾਣਾ ਪੀਣਾ, ਬੈਠਣਾ ਪਸੰਦ ਕਰਦੇ ਹਨ। ਜਦ ਕਿ ਹਿੰਦੂ ਧਰਮ ਵਿਚ ਰਹਿਣ ਕਰਕੇ ਅਸੀਂ ਸਾਧਾਰਨ ਮਨੁੱਖ ਹੀ ਹੁੰਦੇ ਸਾਂ।
ਕ੍ਰਿਸ਼ਨ ਸਿੰਘ ਦੇ ਪਿੰਡ ਦੀ ਆਬਾਦੀ ਪਹਿਲਾਂ ਹਿੰਦੂ ਸੀ, ਪਰ ਇੱਥੇ ਲੱਗਭੱਗ 40 ਸਿੱਖ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੇ ਕ੍ਰਿਸ਼ਨ ਸਿੰਘ ਦੀ ਤਰ੍ਹਾਂ ਹੀ ਹਿੰਦੂ ਧਰਮ ਛੱਡ ਕੇ ਸਿੱਖ ਧਰਮ ਅਪਣਾ ਲਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਬਾਗੜੀ ਜਨਜਾਤੀ ਦੇ ਹਨ। ਇਸ ਹਿੰਦੂ ਪਿੰਡ ਵਿੱਚ ਇੱਕ ਬਹੁਤ ਵੱਡਾ ਗੁਰਦੁਆਰਾ ਬਣ ਰਿਹਾ ਹੈ। ਇਸ ਲਈ ਵਿਦੇਸ਼ਾਂ ਤੋਂ ਸਿੱਖ ਭਾਈਚਾਰੇ ਵੱਲੋਂ ਆਰਥਿਕ ਮਦਦ ਮਿਲ ਰਹੀ ਹੈ। ਇਸ ਗੁਰਦੁਆਰੇ ਵਿੱਚ ਪੰਜ ਸੌ ਲੋਕਾਂ ਦੇ ਬੈਠਣ ਦੀ ਥਾਂ ਹੈ। ਦੁਰੂ ਸਿੰਘ ਇਸ ਗੁਰਦੁਆਰੇ ਦੇ ਸਰਪ੍ਰਸਤ ਹਨ। ਉਹ ਕਹਿੰਦੇ ਹਨ, 'ਹਿੰਦੂ ਭਾਈਚਾਰੇ ਦੇ ਲੋਕ ਜੱਥਿਆਂ ਵਿੱਚ ਨਨਕਾਣਾ ਸਾਹਿਬ ਜਾਂਦੇ ਹਨ, ਤਾਂ ਵਿਦੇਸ਼ਾਂ ਤੋਂ ਆਉਣ ਵਾਲੇ ਸਿੱਖ ਭਾਈਚਾਰੇ ਤੋਂ ਜਿਹੜਾ ਪਿਆਰ ਮਿਲਦਾ ਹੈ, ਉਸ ਕਾਰਨ ਲੋਕ ਸਿੱਖ ਧਰਮ ਅਪਣਾ ਲੈਂਦੇ ਹਨ।'


ਅਤੀਤ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ 'ਤੇ ਆਲੇ-ਦੁਆਲੇ ਦੀ ਅਬਾਦੀ ਵੱਲੋਂ ਪੱਥਰ ਸੁੱਟੇ ਜਾਂਦੇ ਰਹੇ ਹਨ। ਇੱਕ ਵਾਰ ਮੂਰਤੀਆਂ ਦੀ ਬੇਇੱਜ਼ਤੀ ਵੀ ਕੀਤੀ ਗਈ। ਪਰ ਗੁਰਦੁਆਰਿਆਂ ਨਾਲ ਇੰਝ ਨਹੀਂ ਹੁੰਦਾ। ਦੁਰੂ ਸਿੰਘ ਦੇ ਅਨੁਸਾਰ ਇਹ ਬਦਲਾਅ ਗੁਰਦੁਆਰੇ ਤੇ ਹਿੰਦੂ ਭਾਈਚਾਰੇ ਵੱਲੋਂ ਸਿੱਖ ਧਰਮ ਅਪਨਾਉਣ ਦੇ ਅਸਰ ਕਾਰਨ ਹੈ। ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਦਿਹਾੜੇ ਮੌਕੇ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਪੁਲੀਸ ਮੁਹੱਈਆ ਕਰਵਾਈ ਗਈ ਸੀ।
ਕਰਾਚੀ ਸ਼ਹਿਰ ਵਿਚ ਆਰਾਮ ਬਾਗ ਗੁਰਦੁਆਰਾ 24 ਸਾਲ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਕਰਾਚੀ ਸ਼ਹਿਰ ਵਿੱਚ ਅੱਧਾ ਦਰਜਨ ਦੇ ਤਕਰੀਬਨ ਗੁਰਦੁਆਰੇ ਮੌਜੂਦ ਸਨ। ਪਰ 1947 ਵੰਡ ਤੋਂ ਬਾਅਦ ਸਿੱਖਾਂ ਦੇ ਵੱਡੀ ਗਿਣਤੀ ਵਿੱਚ ਭਾਰਤ ਚਲੇ ਜਾਣ ਕਾਰਨ ਇੱਥੇ ਸਭ ਕੁਝ ਉਜੜ ਗਿਆ ਸੀ ਤੇ ਸਥਾਨਕ ਲੋਕਾਂ ਨੇ ਇਨ੍ਹਾਂ 'ਤੇ ਕਬਜ਼ਾ ਕਰ ਲਿਆ, ਪਰ ਹੁਣ ਹਾਲਤ ਬਦਲ ਰਹੇ ਹਨ। ਕੁਝ ਸਿੱਖ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਪੁਰਾਣੇ ਗੁਰਦੁਆਰੇ ਖੋਲ੍ਹ ਦਿੱਤੇ ਜਾਣ ਤਾਂ ਸਿੱਖਾਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ।
ਹੀਰਾ ਸਿੰਘ ਪੇਸ਼ੇ ਤੋਂ ਐਡਵੋਕੇਟ ਹਨ। ਉਨ੍ਹਾਂ ਦਾ ਦਾਅਵਾ ਹੈ ਕਿ 11 ਸੌ ਦਲਿਤ ਭਾਈਚਾਰੇ ਦੇ ਲੋਕ ਉਨ੍ਹਾਂ ਰਾਹੀਂ ਸਿੱਖ ਧਰਮ ਅਪਣਾ ਚੁੱਕੇ ਹਨ। ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਨੂੰ ਗੁਰਦੁਆਰੇ ਗੁਰੂ ਗੰ੍ਰਥ ਸਾਹਿਬ ਦਾ ਅਨੁਵਾਦ ਪੜ੍ਹ ਕੇ ਸੁਣਾਉਂਦਾ ਹਾਂ ਕਿ ਗੁਰੂ ਸਾਹਿਬ ਨੇ ਇਹ ਹੁਕਮ ਦਿੱਤਾ ਹੈ ਕਿ ਸਭ ਮਿਲ ਜੁਲ ਕੇ ਰਹੋ , ਗਰੀਬਾਂ ਦੀ ਸੇਵਾ ਕਰੇ ਤੇ ਸਭ ਦਾ ਭਲਾ ਕਰੋ, ਕੋਈ ਮਨੁੱਖ ਮਾੜਾ ਚੰਗਾ ਨਹੀਂ, ਕਰਮਾਂ ਕਰਕੇ ਹੀ ਮਨੁੱਖ ਚੰਗਾ ਮਾੜਾ ਹੁੰਦਾ ਹੈ। ਮਨੁੱਖ ਦੀ ਕੋਈ ਜਾਤੀ ਨਹੀਂ ਹੁੰਦੀ। ਗੁਰੂ ਦੀ ਕੋਈ ਸੱਚੀ ਗੱਲ ਉਨ੍ਹਾਂ ਦੇ ਦਿਮਾਗ਼ ਵਿੱਚ ਬੈਠ ਜਾਂਦੀ ਹੈ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦੇ ਹਨ। ਇਸੇ ਕਾਰਨ ਮੂਲਨਿਵਾਸੀਆਂ ਵਿਚੋਂ 1100 ਸਰਦਾਰ ਬਣ ਗਏ। ਇਹ ਗ਼ਰੀਬ ਲੋਕ ਸਨ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਤੇ ਹਿੰਦੂ ਭਰਾ ਉਨ੍ਹਾਂ ਨੂੰ ਗਲਾਸ ਵਿੱਚ ਪਾਣੀ ਤੱਕ ਨਹੀਂ ਪਿਆਉਂਦੇ ਸਨ।'
ਸਿੰਧ ਵਿੱਚ ਹਿੰਦੂ ਭਾਈਚਾਰੇ ਦੀ ਵੱਡੀ ਆਬਾਦੀ ਗੁਰੂ ਨਾਨਕ ਦੀ ਸ਼ਰਧਾਲੂ ਹੈ। ਅਕਸਰ ਮੰਦਰਾਂ ਵਿੱਚ ਗੁਰੂ ਗੰ੍ਰਥ ਸਾਹਿਬ ਮੌਜੂਦ ਹੁੰਦੇ ਹਨ, ਪਰ ਹੁਣ ਸਿੱਖ ਭਾਈਚਾਰੇ ਅਲੱਗ ਗੁਰਦੁਆਰੇ ਬਣਾ ਰਹੇ ਹਨ, ਜਿੱਥੇ ਹੋਰ ਕੋਈ ਪੂਜਾ ਨਹੀਂ ਹੁੰਦੀ। ਸਰਦਾਰ ਹੀਰਾ ਸਿੰਘ ਦੱਸਦਾ ਹੈ, 'ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮੂਰਤੀ ਪੂਜਾ ਨਾ ਕਰੋ। ਉਹ ਗੁਰੂ ਦੀ ਗੱਲ ਨਹੀਂ ਸੁਣਦੇ। ਇਹ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਉਲਟ ਹਨ, ਫਿਰ ਅਸੀਂ ਉਨ੍ਹਾਂ ਨੂੰ ਕਿਉਂ ਸਵੀਕਾਰ ਕਰਾਂਗੇ?''




ਪਾਕਿਸਤਾਨ ਹਿੰਦੂ ਕੌਂਸਲ ਦੀ ਨੇਤਾ ਮੰਗਲਾ ਸ਼ਰਮਾ ਹਿੰਦੂਆਂ ਤੇ ਦਲਿਤਾਂ ਵੱਲੋਂ ਸਿੱਖ ਧਰਮ ਅਪਨਾਉਣ ਤੋਂ ਬਹੁਤ ਔਖੀ ਹੈ, ਉਹ ਆਖਦੀ ਹੈ ਕਿ ਇਸ ਪਿੱਛੇ ਰਾਜਨੀਤਕ ਕਾਰਨ ਹਨ। ਇੱਥੇ 20 ਤੋਂ 25 ਸਾਲ ਪਹਿਲਾਂ ਸਿੱਖ ਨਜ਼ਰ ਨਹੀਂ ਆਉਂਦੇ ਸਨ। ਨੈਸ਼ਨਲ ਅਸੈਂਬਲੀ ਵਿੱਚ ਘੱਟਗਿਣਤੀਆਂ ਦੀਆਂ ਸੀਟਾਂ ਵਿੱਚ ਸਿੱਖਾਂ ਲਈ ਇੱਕ ਵੀ ਸੀਟ ਨਹੀਂ ਸੀ।
ਉਸ ਦਾ ਕਹਿਣਾ ਹੈ ਕਿ 'ਸਾਲ 2000 ਤੋਂ ਬਾਅਦ ਕੁਝ ਰਾਜਨੀਤਕ ਲੋਕਾਂ ਨੇ ਧਰਮ ਪਰਿਵਰਤਨ ਦੇ ਮੁੱਦੇ 'ਤੇ ਫੋਕਸ ਕੀਤਾ। ਇਹ ਹਿੰਦੂ ਭਾਈਚਾਰਾ ਆਰਥਿਕ ਪੱਧਰ 'ਤੇ ਕਮਜ਼ੋਰ ਸੀ। ਜਦੋਂ ਉਨ੍ਹਾਂ ਨੇ ਸਿੱਖ ਧਰਮ ਅਪਣਾ ਲਿਆ ਤਾਂ ਇਸ ਦਾ ਰਾਜਨੀਤਕ ਲਾਹਾ ਵੀ ਲਿਆ ਗਿਆ।'
ਮੰਗਲਾ ਸ਼ਰਮਾ ਦੇ ਅਨੁਸਾਰ, 'ਪਾਕਿਸਤਾਨੀ ਹਿੰਦੂਆਂ ਨੂੰ ਵਿਸ਼ਵ ਪੱਧਰ 'ਤੇ ਸਮੱਰਥਨ ਨਹੀਂ ਮਿਲਦਾ। ਉਹ ਭਾਰਤ ਤੋਂ ਕੋਈ ਮਦਦ ਲੈਣਾ ਨਹੀਂ ਚਾਹੁੰਦੇ, ਕਿਉਂਕਿ ਪਾਕਿਸਤਾਨ ਦੇ ਨਾਲ ਉਸ ਦੇ ਵਿਵਾਦ ਹਨ। ਇਸ ਕਾਰਨ ਹਿੰਦੂ ਸਿੱਖ ਬਣਨਾ ਵੱਧ ਸਵੀਕਾਰ ਕਰਦੇ ਹਨ, ਕਿਉਂਕਿ ਸਿੱਖ ਭਾਈਚਾਰਾ ਆਰਥਿਕ ਪੱਖੋਂ ਮਜ਼ਬੂਤ ਹੈ ਤੇ ਇਕ ਦੂਜੇ ਦਾ ਮਦਦਗਾਰ ਹੈ। ਉਨ੍ਹਾਂ ਦਾ ਤਾਲਮੇਲ ਬਹੁਤ ਚੰਗਾ ਹੈ। ਇਸ ਕਾਰਨ ਦਲਿਤਾਂ ਤੇ ਹਿੰਦੂਆਂ ਦਾ ਸਿੱਖ ਧਰਮ ਅਪਨਾਉਣ ਕਰਕੇ ਜੀਵਨ ਪੱਧਰ ਬਹੁਤ ਉੱਚਾ ਹੋਇਆ ਹੈ ਤੇ ਮੁਸਲਮਾਨਾਂ ਵਿਚ ਉਨ੍ਹਾਂ ਨੂੰ ਇੱਜ਼ਤ ਮਿਲੀ ਹੈ। ਇਸੇ ਕਰਕੇ ਇਹ ਧਰਮ ਬਦਲੀ ਹੋ ਰਹੀ ਹੈ।'' 
ਸਿੰਧ ਹਾਈ ਕੋਰਟ ਵਿੱਚ ਦੋ ਮਾਮਲਿਆਂ ਦੇ ਕਾਰਨ ਵੀ ਸਿੱਖਾਂ ਨੂੰ ਵੱਧ ਸਫ਼ਲਤਾ ਮਿਲੀ। ਪਹਿਲੀ ਵਾਰ ਜਦੋਂ ਸੂਬੇ ਵਿੱਚ ਸ਼ਰਾਬਬੰਦੀ ਦਾ ਕੁਝ ਸਿੱਖ ਨੇਤਾਵਾਂ ਨੇ ਸਮੱਰਥਨ ਕੀਤਾ ਤੇ ਦੂਜਾ ਜਦੋਂ ਜਨਗਣਨਾ ਵਿੱਚ ਸਿੱਖਾਂ ਲਈ ਅਲੱਗ ਤੋਂ ਕੋਈ ਕਾਲਮ ਨਹੀਂ ਰੱਖਿਆ ਗਿਆ। ਦੋਵਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ ਸਫ਼ਲਤਾ ਮਿਲੀ। ਮੰਗਲਾ ਸ਼ਰਮਾ ਅਨੁਸਾਰ ਪਾਕਿਸਤਾਨ ਨੂੰ ਵਿਸ਼ਵ ਪੱਧਰ 'ਤੇ ਸਿੱਖ ਭਾਈਚਾਰਾ ਆਪਣਾ ਦੋਸਤ ਸਮਝਦਾ ਹੈ। ਜਿਸ ਕਾਰਨ ਸਿੱਖ ਭਾਈਚਾਰੇ ਨੂੰ ਇੱਥੇ ਸਾਮਾਜਿਕ, ਰਾਜਨੀਤਕ ਤੇ ਧਾਰਮਿਕ ਮਨਜ਼ੂਰੀ ਜ਼ਿਆਦਾ ਮਿਲਦੀ ਹੈ। 
ਮੰਗਲਾ ਭਾਵੇਂ ਆਪਣੇ ਢੰਗ ਨਾਲ ਸੋਚਦੀ ਹੈ, ਪਰ ਇਹ ਸਭ ਸਿੱਖਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਕਰਕੇ ਹੋ ਰਿਹਾ ਹੈ। ਸਿੱਖ ਹੁਣ ਆਪਣੇ ਗੁਰੂਆਂ ਦੇ ਵਿਰਸੇ ਨਾਲ ਜੁੜ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਸਤਿਕਾਰ ਮਿਲ ਰਿਹਾ ਹੈ ਤੇ ਪ੍ਰਾਪਤੀਆਂ ਹੋ ਰਹੀਆਂ ਹਨ। ਗੋਰਿਆਂ ਦੀਆਂ ਵੱਡੀਆਂ ਅਖ਼ਬਾਰਾਂ ਤੇ ਮੀਡੀਏ ਵਿਚ ਸਿੱਖ ਕੌਮ ਦੀਆਂ ਪ੍ਰਾਪਤੀਆਂ ਦਾ ਵੱਡੀ ਪੱਧਰ 'ਤੇ ਜ਼ਿਕਰ ਹੋ ਰਿਹਾ ਹੈ। ਇਸ ਲਈ ਸਾਨੂੰ ਆਪਣੇ ਗੁਰੂਆਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਗੁਰੂ ਗਰੰਥ ਸਾਹਿਬ ਦੇ ਰੂਪ ਵਿਚ ਸਾਨੂੰ ਗਿਆਨ ਦਿੱਤਾ।







ਆਓ ਬੋਰ ਹੋਈਏ ਆ

ਅਰਤਿੰਦਰ ਸੰਧੂ




ਅਜਕੱਲ੍ਹ ਅਕਸਰ ਬੱਚਿਆਂ ਨੂੰ ਕਹਿੰਦਿਆਂ ਸੁਣਦੇ ਹਾਂ ਕਿ ਅਸੀਂ ਬੋਰ ਹੋ ਰਹੇ ਹਾਂ। ਮੈਨੂੰ ਯਾਦ ਆਇਆ ਕਿ ਮੈਂ ਇਹ ਸ਼ਬਦ ਪਹਿਲੀ ਵਾਰ, ਕਾਲਜ ਪੜ੍ਹਦੇ ਸਮੇਂ ਸੁਣਿਆ ਸੀ। ਮੈਨੂੰ ਇਸ ਦਾ ਅਰਥ ਵੀ ਨਹੀਂ ਪਤਾ ਸੀ। ਮੈਂ ਸੋਚਦੀ ਰਹੀ ਕਿ ਬੋਰ ਤਾਂ ਗਹਿਣਿਆਂ ਦੇ ਹੁੰਦੇ ਹਨ। ਫਿਰ ਜਦੋਂ ਵਾਰ-ਵਾਰ ਇੱਕੋ ਸ਼ਬਦ ਸੁਣਿਆ ਤਾਂ ਮਤਲਬ ਸਮਝ ਆਉਣ ਲੱਗਾ ਤੇ ਆਪਣੀ ਬੋਰੀਅਤ ਦੀ ਵੀ ਸਮਝ ਆਉਣ ਲੱਗੀ ਜਿਹੜੀ ਆਪਣੇ ਬਚਪਨ ਵਿੱਚ ਬਹੁਤ ਘੱਟ ਸੀ ਕਿਉਂਕਿ ਦਿਮਾਗ਼ ਕਦੇ ਪੜ੍ਹਨ ਤੇ ਕਦੇ ਖੇਡਣ ਵਿੱਚ ਰੁੱਝਾ ਹੀ ਰਹਿੰਦਾ। ਉਦੋਂ ਭੋਲੇਪਣ ਵਾਲਾ ਬਚਪਨ ਘਰ ਦੀਆਂ ਚੀਜ਼ਾਂ ਨੂੰ ਹੀ ਖਿਡੌਣੇ ਮੰਨ ਕੇ ਖ਼ੁਸ਼ ਹੋ ਜਾਂਦਾ। ਬਹੁਤੀ ਵਾਰ ਤਾਂ ਕਲਪਨਾ ਸ਼ਕਤੀ ਅਨੁਸਾਰ ਵਸਤਾਂ ਤੇ ਸਥਿਤੀਆਂ ਨੂੰ ਚਿਤਵ ਕੇ ਹੀ ਗੁਜ਼ਾਰਾ ਹੋ ਜਾਂਦਾ ਸੀ। ਜੇ ਸੱਚਮੁੱਚ ਕੋਈ ਖਿਡੌਣਾ ਮਿਲ ਜਾਂਦਾ ਤਾਂ ਉਹ ਬਹੁਤ ਕੀਮਤੀ ਹੁੰਦਾ। ਪਰ ਹੁਣ ਹਰੇਕ ਚੀਜ਼ ਬਹੁਲਤਾ ਵਿੱਚ ਮਿਲ ਜਾਣ ਕਰਕੇ ਮਨ ਵੀ ਜਲਦੀ ਹੀ ਅੱਕ ਜਾਂਦੇ ਹਨ।
ਇਹ ਵੀ ਨਹੀਂ ਕਿ ਸਿਰਫ਼ ਬੱਚੇ ਹੀ ਅੱਕਦੇ ਜਾਂ ਬੋਰ ਹੁੰਦੇ ਹਨ, ਵੱਡੇ ਵੀ ਅਕਸਰ ਉਕਤਾਹਟ ਮਹਿਸੂਸ ਕਰਦੇ ਹਨ। ਹਰ ਇੱਕ ਦਾ ਮੂਡ ਖ਼ਰਾਬ ਹੋਣ ਦੀ ਵਜ੍ਹਾ ਵੀ ਅਲੱਗ-ਅਲੱਗ ਹੋ ਸਕਦੀ ਹੈ, ਪਰ ਇਹ ਵਿਸ਼ਾ ਇੰਨਾ ਸੀਮਿਤ ਨਹੀਂ ਕਿ ਇਸ ਨੂੰ ਇੰਨੀ ਕੁ ਗੱਲ ਵਿੱਚ ਸਮੇਟਿਆ ਜਾ ਸਕੇ। ਇਸ ਦੇ ਬੀਜ ਸਾਡੀ ਧਰਤੀ, ਸਾਡੇ ਵਾਯੂਮੰਡਲ ਵਿੱਚ ਵਿਆਪਕ ਰੂਪ ਵਿੱਚ ਖਿੱਲਰੇ ਪਏ ਹਨ ਤੇ ਇਸ ਤੋਂ ਪਾਰ ਬ੍ਰਹਿਮੰਡ ਵਿੱਚ ਵੀ ਹੋਣਗੇ। ਫਿਲਹਾਲ ਧਰਤੀ ਦੀ ਹੀ ਗੱਲ ਕਰਦੇ ਹਾਂ।
ਧਰਤੀ ਉਤਲੇ ਜੀਵਨ ਵਿੱਚ ਵਿਭਿੰਨਤਾ ਹੈ ਤੇ ਇਸ ਵਿੱਚ ਇਹ ਵਰਤਾਰਾ ਵੀ ਵਿਸ਼ਾਲ ਰੂਪ ਵਿੱਚ ਮਿਲਦਾ ਹੈ। ਧਰਤੀ ਦੇ ਵੱਖ ਵੱਖ ਅੰਸ਼ਾਂ ਵੱਲ ਧਿਆਨ ਕਰਦੇ ਹਾਂ ਤਾਂ ਵੇਖਦੇ ਹਾਂ ਕਿ ਪਾਣੀ ਵਹਿੰਦੇ ਹੀ ਖ਼ੁਸ਼ ਰਹਿੰਦੇ ਤੇ ਰਾਗਨੀਆਂ ਗਾਉਂਦੇ ਹਨ। ਖੜ੍ਹੇ ਪਾਣੀ ਤਰੱਕ ਜਾਂਦੇ ਹਨ ਤੇ ਉਨ੍ਹਾਂ ’ਤੇ ਕਿੰਨਾ ਸਾਰਾ ਜਾਲਾ ਤੇ ਜਰ ਆਦਿ ਪੈਦਾ ਹੋਣ ਲੱਗਦੇ ਹਨ। ਪਾਣੀ ਨੂੰ ਜ਼ਰਾ ਕੁ ਵੀ ਢਲਾਣ ਮਿਲੇ ਤਾਂ ਉਹ ਫਟਾਫਟ ਵਹਿ ਤੁਰਦਾ ਹੈ। ਹਵਾ ਰੁਕੀ ਹੈ ਤਾਂ ਹੁੰਮਸ ਪੈਦਾ ਹੁੰਦਾ ਹੈ ਤੇ ਉਸ ਸਥਿਤੀ ਵਿੱਚੋਂ ਨਿਕਲਣ ਵਾਸਤੇ ਉਹ ਹਨੇਰੀ ਬਣਦੀ ਹੈ। ਕੁਝ ਵਰ੍ਹੇ ਖਾਲੀ ਪਈ ਧਰਤੀ ’ਤੇ ਫ਼ਸਲ ਬੀਜੀ ਜਾਵੇ ਤਾਂ ਭਰਪੂਰਤਾ ਨਾਲ ਉੱਗਦੀ ਹੈ। ਜੰਗਲ ਦੇ ਸੜਨ ਪਿੱਛੋਂ ਬਹੁਤ ਤੇਜ਼ੀ ਨਾਲ ਬਨਾਸਪਤੀ ਮੁੜ ਉੱਗਦੀ ਹੈ। ਇਨ੍ਹਾਂ ਸਭ ਵਰਤਾਰਿਆਂ ਦੇ ਵਿਗਿਆਨਕ ਸਪੱਸ਼ਟੀਕਰਨ ਦਿੱਤੇ ਜਾ ਸਕਦੇ ਹਨ, ਪਰ ਸਮੁੱਚੇ ਤੌਰ ’ਤੇ ਇਹ ਕੁਦਰਤ ਦਾ ਸੁਭਾਅ ਹੈ ਕਿ ਜਦੋਂ ਵੀ ਉਕਤਾਹਟ ਜਾਂ ਬੋਰੀਅਤ ਪੈਦਾ ਹੁੰਦੀ ਹੈ ਤਾਂ ਉਹ ਗਤੀ ਵਿੱਚ ਆਉਂਦੀ ਹੈ, ਫਿਰ ਉਹੀ ਗਤੀ ਸਿਰਜਨਾਤਮਕ ਹੋਵੇ ਤੇ ਭਾਵੇਂ ਤਬਾਹਕੁੰਨ। ਇਸ ਪੱਧਰ ’ਤੇ ਸੋਚਦਿਆਂ ਮੌਸਮਾਂ ਦੇ ਬਦਲਣ ਨੂੰ ਵੀ ਇਉਂ ਮੰਨ ਸਕਦੇ ਹਾਂ।
ਧਰਤੀ ਸਿਰਜਨਾਤਮਿਕਤਾ ਦਾ ਵਿਸ਼ਾਲ ਅੰਬਾਰ ਹੈ ਤੇ ਸਿਰਜਣਸ਼ੀਲਤਾ ਦੀ ਇਸ ਪ੍ਰਕਿਰਿਆ ਦੌਰਾਨ ਕੁਝ ਬਿੰਦੂ ਅਜਿਹੇ ਵੀ ਆਉਂਦੇ ਹਨ ਕਿ ਚੱਲ ਰਹੇ ਵਰਤਾਰੇ ਦਾ ਸੁਭਾਅ ਬਦਲੇ । ਅਸੀਂ ਵੀ ਧਰਤੀ ਦੇ ਜੀਵ ਹਾਂ ਤੇ ਇਸ ਕੁਦਰਤ ਦਾ ਹੀ ਇੱਕ ਹਿੱਸਾ ਹਾਂ। ਸੋ ਸਾਡੇ ਅੰਦਰ ਵੀ ਅਜਿਹੀਆਂ ਕਿਰਿਆਵਾਂ ਦਾ ਵਾਪਰਨਾ ਸਾਡੇ ਅੰਦਰਲੀ ਕੁਦਰਤ ਦੇ ਸੁਭਾਅ ਕਾਰਨ ਹੀ ਹੈ। ਇਹ ਬੋਰ ਹੋਣਾ ਜਾਂ ਉਕਤਾਉਣਾ ਵੀ ਇਸੇ ਤਰ੍ਹਾਂ ਦਾ ਵਰਤਾਰਾ ਹੈ ਤੇ ਸੋਚਵਾਨ ਇਨਸਾਨ ਦੀ ਜਗਿਆਸਾ ਇਸ ਬਾਰੇ ਵੀ ਮਨ ਨੂੰ ਟੁੰਬਦੀ ਰਹਿੰਦੀ ਹੈ। ਇਸ ਵਰਤਾਰੇ ਦੇ ਅਸਰ ਨੂੰ ਸਮਝਣ ਵਾਸਤੇ ਇੱਕ ਜਗਿਆਸੂ ਖੋਜਕਾਰ ਪੀਟਰ ਤੂਹੇ ਨੇ ਇੱਕ ਪੁਸਤਕ ਲਿਖੀ ਹੈ ਜਿਸ ਵਿੱਚ ਉਸ ਨੇ ਆਪਣੇ ਤਜਰਬੇ ਅੰਕਿਤ ਕੀਤੇ ਹਨ। ਤੂਹੇ ਕੈਨੇਡਾ ਦੇ ਕੈਲਗਰੀ ਵਿਸ਼ਵ ਵਿਦਿਆਲੇ ਵਿੱਚ ਕਲਾਸੀਕਲ ਹਿਸਟਰੀ ਦਾ ਪ੍ਰੋਫ਼ੈਸਰ ਹੈ। ਜਦੋਂ ਉਸ ਨੇ ਆਪਣੇ ਪ੍ਰਕਾਸ਼ਕ ਨੂੰ ਬੋਰੀਅਤ ਬਾਰੇ ਪੁਸਤਕ ਲਿਖਣ ਸਬੰਧੀ ਆਪਣੇ ਵਿਚਾਰ ਦੀ ਗੱਲ ਕੀਤੀ ਤਾਂ ਪ੍ਰਕਾਸ਼ਕ ਘਬਰਾ ਗਿਆ ਕਿ ਅਜਿਹੀ ਕਿਤਾਬ ਕੌਣ ਪੜ੍ਹੇਗਾ? ਪਰ ਜਦੋਂ ਤੂਹੇ ਨੇ ਆਪਣੀ ਕਿਤਾਬ ‘ਬੋਰੀਅਤ- ਇੱਕ ਜੀਵੰਤ ਇਤਿਹਾਸ’ ਲਿਖੀ ਤਾਂ ਪ੍ਰਕਾਸ਼ਕ ਦੇ ਵਿਚਾਰ ਹੀ ਬਦਲ ਗਏ।
ਉਸ ਨੇ ਲਿਖਿਆ ਕਿ ਲੋਕ ਬੋਰੀਅਤ ਨੂੰ ਪਸੰਦ ਨਹੀਂ ਕਰਦੇ। ਕੋਈ ਵੀ ਉਕਤਾਉਣਾ ਨਹੀਂ ਚਾਹੁੰਦਾ, ਭਾਵੇਂ ਇਹ ਵਿਸ਼ਵ ਵਿਆਪੀ ਮਨੁੱਖੀ ਵਰਤਾਰਾ ਹੈ। ਤੂਹੇ ਮੰਨਦਾ ਹੈ ਕਿ ਅਜੋਕੇ ਤਕਨਾਲੋਜੀ ਦੇ ਦੌਰ ਵਿੱਚ ਬੋਰੀਅਤ ਨੂੰ ਨਾਂਹ ਪੱਖੀ ਵਰਤਾਰਾ ਮੰਨਿਆ ਜਾਂਦਾ ਹੈ। ਮਨੋਵਿਗਿਆਨੀਆਂ ਨੇ ਵੀ ਇਧਰ ਧਿਆਨ ਨਹੀਂ ਦਿੱਤਾ ਜਾਪਦਾ। ਯੂਕੇ ਤੋਂ ਸਾਊਥਹੈਂਪਟਨ ਦੇ ਸਮਾਜਿਕ ਮਨੋਵਿਗਿਆਨੀ ਵਿਜੰਦ ਵੈਨ ਤਿਲਬਰਗ ਦਾ ਕਹਿਣਾ ਹੈ ਕਿ ਮੈਂ ਖ਼ੁਦ ਹੈਰਾਨ ਹਾਂ ਕਿ ਇਸ ਵਿਸ਼ੇ ’ਤੇ ਨਾਂਹ ਦੇ ਬਰਾਬਰ ਖੋਜ ਕੀਤੀ ਗਈ ਹੈ। ਫਿਰ ਤਿਲਬਰਗ ਨੇ ਸਾਊਥਹੈਂਪਟਨ ਯੂਨੀਵਰਸਿਟੀ (ਇੰਗਲੈਂਡ) ਵਿਚਲੇ ਆਪਣੇ ਸਾਥੀ ਐਰਿਕ ਆਇਗੂ ਨਾਲ ਮਿਲ ਕੇ ਇਸ ਵਿਸ਼ੇ ਬਾਰੇ ਕੰਮ ਸ਼ੁਰੂ ਕੀਤਾ।
ਅਜੇ ਤਕ ਪ੍ਰਾਪਤ ਜਾਣਕਾਰੀਆਂ ਮੁਤਾਬਿਕ ਜਿਹੜੇ ਲੋਕ ਜਲਦੀ ਉਕਤਾ ਜਾਂਦੇ ਹਨ ਜਾਂ ਬੋਰ ਹੋ ਜਾਂਦੇ ਹਨ, ਉਹ ਆਮ ਤੌਰ ’ਤੇ ਡਿਪਰੈਸ਼ਨ, ਫ਼ਿਕਰ ਵਾਲੇ ਸੁਭਾਅ ਜਾਂ ਝਗੜਾਲੂ ਪ੍ਰਵਿਰਤੀ ਦੇ ਹੁੰਦੇ ਹਨ, ਜਾਂ ਜੂਏ ਵਰਗੀਆਂ ਆਦਤਾਂ ਦਾ ਸ਼ਿਕਾਰ ਹੁੰਦੇ ਹਨ। ਕੁਝ ਅਧਿਐਨ ਵਧੇਰੇ ਬੋਰੀਅਤ ਦੇ ਸ਼ਿਕਾਰ ਲੋਕਾਂ ਵਿੱਚ ਡੋਪਾਮਾਈਨ ਦੇ ਪੱਧਰ ਦੇ ਘੱਟ ਹੋਣ ਨੂੰ ਵੀ ਇਸ ਦਾ ਕਾਰਨ ਮੰਨਦੇ ਹਨ। ਡੋਪਾਮਾਈਨ ਇੱਕ ਅਜਿਹਾ ਹਾਰਮੋਨ ਹੈ ਜੋ ਮਨੁੱਖੀ ਦਿਮਾਗ਼ ’ਤੇ ਅਸਰ ਕਰ ਕੇ ਖ਼ੁਸ਼ੀ ਵਾਲਾ ਅਹਿਸਾਸ ਦਿੰਦਾ ਹੈ। ਪਰ ਉਹ ਉਸ ਬੋਰੀਅਤ ਨੂੰ ਮਾੜਾ ਨਹੀਂ ਮੰਨਦੇ ਜਿਹੜਾ ਤੁਹਾਨੂੰ ਸੁਪਰ ਮਾਰਕੀਟ ਦੀ ਲੰਬੀ ਕਤਾਰ ਜਾਂ ਕਿਸੇ ਵਧੇਰੇ ਹੀ ਲਮਕ ਗਈ ਮੀਟਿੰਗ ਆਦਿ ਵਿੱਚ ਹੁੰਦਾ ਹੈ। ਤਿਲਬਰਗ ਕਹਿੰਦਾ ਹੈ: ‘ਅਸੀਂ ਹੈਰਾਨ ਹੁੰਦੇ ਸਾਂ ਕਿ ਬੋਰੀਅਤ ਦਾ ਕੋਈ ਹਾਂ-ਪੱਖੀ ਅਸਰ ਵੀ ਹੋ ਸਕਦਾ ਹੈ।’
ਬੋਰੀਅਤ ਵਾਲੀਆਂ ਸਥਿਤੀਆਂ ਦਾ ਅਧਿਐਨ ਕਰਦਿਆਂ ਮਨੋਵਿਗਿਆਨੀਆਂ  ਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਦੇ ਅਰਥਾਂ ਨੂੰ ਸਮਝਣ ਤੇ ਵਧੇਰੇ ਸਪੱਸ਼ਟ ਕਰਨ ਵਿੱਚ ਉਕਤਾਹਟ ਜਾਂ ਬੋਰੀਅਤ ਦਾ ਰੋਲ ਫ਼ਾਇਦੇਮੰਦ ਹੋ ਸਕਦਾ ਹੈ। ਉਸ ਨੇ ਨਤੀਜਾ ਕੱਢਿਆ ਕਿ ਆਮ ਤੌਰ ’ਤੇ ਉਕਤਾਹਟ ਵਿੱਚ ਇਨਸਾਨ ਸਮਝ ਸਕਦਾ ਹੈ ਕਿ ਉਸ ਵਾਸਤੇ ਕਿਹੜੇ ਕੰਮ ਵਧੇਰੇ ਮਹੱਤਵਪੂਰਨ ਹਨ ਤੇ ਉਹ ਗ਼ੈਰ-ਜ਼ਰੂਰੀ ਕੰਮਾਂ ਨੂੰ ਲਾਂਭੇ ਕਰ ਸਕਦਾ ਹੈ। ਇਹ ਸਾਡੇ ਵਾਸਤੇ ਇੱਕ ਭਾਵਨਾਤਮਕ ਇਸ਼ਾਰਾ ਹੈ ਕਿ ਕਿਹੜੇ ਕੰਮ ਸਾਡੇ ਵਾਸਤੇ ਅਰਥਪੂਰਣ ਨਹੀਂ।
ਕੁਝ ਸਾਲ ਪਹਿਲਾਂ ਹੋਈ ਖੋਜ ਤੋਂ ਇਹ ਇਸ਼ਾਰਾ ਵੀ ਮਿਲਦਾ ਹੈ ਕਿ ਉਕਤਾਹਟ ਸਾਡੇ ਜ਼ਿਹਨ ਨੂੰ ਤਾਜ਼ਗੀ ਦੇ ਕੇ ਉਸਾਰੂ ਕੰਮਾਂ ਵੱਲ ਤੋਰਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਵਿਗਿਆਨੀਆਂ ਨੇ ਮਨੁੱਖਾਂ ਵਿੱਚ ਇੱਕ ਅਜਿਹੀ ਸਥਿਤੀ ਦੀ ਪਛਾਣ ਕੀਤੀ ਹੈ ਜਿਸ ਨੂੰ ਉਨ੍ਹਾਂ ਨੇ ਡਿਫਾਲਟ ਨੈੱਟਵਰਕ ਦਾ ਨਾਂ ਦਿੱਤਾ ਹੈ। ਇਹ ਉਦੋਂ ਹੀ ਕਾਰਜਸ਼ੀਲ ਹੁੰਦਾ ਹੈ, ਜਦੋਂ ਅਸੀਂ ਕਿਸੇ ਕੰਮ ਵਿੱਚ ਰੁੱਝੇ ਨਹੀਂ ਹੁੰਦੇ, ਯਾਨੀ ਬੋਰ ਹੋ ਰਹੇ ਹੁੰਦੇ ਹਾਂ। ਦੂਜੇ ਸ਼ਬਦਾਂ ਵਿੱਚ ਵਿਗਿਆਨੀਆਂ ਨੇ ਮੰਨਿਆ ਕਿ ਉਕਤਾਉਣਾ  ਜਾਂ ਬੋਰ ਹੋਣਾ ਮਤਲਬ ਜ਼ਿਹਨ ਦਾ ਕਾਰਜਸ਼ੀਲ ਨਾ ਹੋਣਾ। ਪਰ ਅਸਲ ਵਿੱਚ ਬੇਧਿਆਨੀ ਵਿੱਚ ਅਸੀਂ ਦਿਨ ਦਿਹਾੜੇ ਸੁਪਨੇ ਲੈ ਰਹੇ ਹੁੰਦੇ ਹਾਂ ਤੇ ਸਾਡਾ ਦਿਮਾਗ਼ ਇੱਕ ਸ਼ਕਤੀਸ਼ਾਲੀ ਬਿਜਲਈ ਗੱਲਬਾਤ ਵਿੱਚ ਰੁੱਝਿਆ ਹੁੰਦਾ ਹੈ। ਇਸ ਕਾਰਜ ਦਾ ਸਬੰਧ ਦਿਮਾਗ਼ ਦੇ ਸਾਹਮਣੇ ਹਿੱਸੇ  ਨਾਲ ਜੁੜਿਆ ਹੁੰਦਾ ਹੈ। ਇਹ ਕਿਉਂ ਹੈ?
ਇੱਕ ਵਿਚਾਰ ਇਹ ਹੈ ਕਿ ਜ਼ਿਹਨ ਉਸ ਵੇਲੇ ਖ਼ੁਦ ਦੀ ਸੰਭਾਲ ਵਿੱਚ ਰੁੱਝਿਆ ਹੁੰਦਾ ਹੈ। ਦੂਜਾ ਵਿਚਾਰ ਇਹ ਕਹਿੰਦਾ ਹੈ ਕਿ ਜ਼ਿਹਨ ਉਸ ਵਕਤ ਇਧਰ, ਉਧਰ ਦੇ ਖ਼ਿਆਲਾਂ ਨਾਲ ਜੁੜ ਕੇ ਨਵੀਆਂ ਚੁਣੌਤੀਆਂ ਵਾਸਤੇ ਤਿਆਰ ਹੋ ਰਿਹਾ ਹੁੰਦਾ ਹੈ। ਬਾਹਰੀ ਦੁਨੀਆਂ ਨੂੰ ਹੁੰਗਾਰਾ ਦੇਣ ਤੋਂ ਖ਼ੁਦ ਨੂੰ ਰੋਕ ਕੇ ਇਹ ਆਪਣੇ ਆਪ ਨੂੰ ਪਰਖ ਰਿਹਾ ਹੁੰਦਾ ਹੈ। ਅਮਰੀਕਾ ਦੇ ਸਾਂਤਾ ਬਾਰਬਰਾ ਵਿਖੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਬੈਂਜਾਮਿਨ ਬੇਅਰਡ ਤੇ ਜੋਨਾਥਨ ਸਕੂਲਰ ਵੱਲੋਂ ਬੋਰੀਅਤ ਤੇ ਕਿਰਿਆਸ਼ੀਲਤਾ ਦੇ ਆਪਸੀ ਸਬੰਧਾਂ ਬਾਰੇ ਇੱਕ ਤਜਰਬਾ ਕੀਤਾ ਗਿਆ ਜੋ ਅਜਿਹੇ ਅਨੇਕ ਤਜਰਬਿਆਂ ਵਿੱਚੋਂ ਇੱਕ ਸੀ।
ਖੋਜਕਾਰਾਂ ਨੇ ਇੱਕ ਸੌ ਪੰਜਤਾਲੀ ਵਿਦਿਆਰਥੀਆਂ ’ਤੇ ਇੱਕ ਸਟੈਂਡਰਡ ਕਿਰਿਆਸ਼ੀਲਤਾ ਟੈਸਟ ਕੀਤਾ ਜਿਸ ਦਾ ਨਾਂ ਉਨ੍ਹਾਂ ਨੇ ”nusual use (ਖ਼ਾਸ ਵਰਤੋਂ) ਰੱਖਿਆ। ਇਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਿੱਤੇ ਗਏ ਵਕਤ ਵਿੱਚ ਕੁਝ ਆਮ ਵਸਤਾਂ, ਜਿਵੇਂ ਟੁੱਥ ਪਿਕਸ ਤੇ ਇੱਟਾਂ ਆਦਿ ਬਾਰੇ ਲਿਖਣ ਨੂੰ ਕਿਹਾ ਕਿ ਇਨ੍ਹਾਂ ਦੇ ਜਿੰਨੇ ਫ਼ਾਇਦੇ ਗਿਣਾ ਸਕੋ, ਲਿਖੋ। ਇਸ ਪਿਛੋਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚਾਰ ਟੋਲਿਆਂ ਵਿੱਚ ਵੰਡਿਆ। ਇੱਕ ਟੋਲੇ ਨੂੰ ਬਹੁਤ ਹੀ ਅਕਾਊ ਕੰਮ ਦਿੱਤਾ ਕਿ ਉਨ੍ਹਾਂ ਦੇ ਦਿਮਾਗ਼ ਇਧਰ ਉਧਰ ਦੀਆਂ ਗੱਲਾਂ ਸੋਚਦੇ ਰਹਿਣ ਜਦੋਂਕਿ ਦੂਜਿਆਂ ਨੂੰ ਪੂਰੇ ਰੁਝੇਵੇਂ ਵਾਲਾ ਕੰਮ ਦਿੱਤਾ।
ਟੈਸਟ ਦੇ ਦੂਜੇ ਹਿੱਸੇ ਵਿੱਚ ਜਿਹੜੇ ਗਰੁੱਪ ਨੂੰ ਬਹੁਤ ਬੋਰ ਹੋਣ ਵਾਲਾ ਕੰਮ ਦਿੱਤਾ ਸੀ, ਉਨ੍ਹਾਂ ਨੇ ਦੂਜੇ ਗਰੁੱਪ, ਜਿਨ੍ਹਾਂ ਨੂੰ ਦਿਲਚਸਪੀ ਵਾਲਾ ਕੰਮ ਦਿੱਤਾ ਗਿਆ ਸੀ, ਨਾਲੋਂ ਬਹੁਤ ਜ਼ਿਆਦਾ ਨੰਬਰ ਪ੍ਰਾਪਤ ਕੀਤੇ। ਯਾਨੀ ਬਾਰਾਂ ਮਿੰਟ ਦੀ ਉਕਤਾਹਟ ਜਾਂ ਬੋਰੀਅਤ (ਇੱਧਰ ਉੱਧਰ ਦੀਆਂ ਗੱਲਾਂ ਸੋਚਣ ਤੇ ਵਾਧੂ ਦੇ ਸੁਪਨੇ ਲੈਣ) ਪਿੱਛੋਂ ਇਕਤਾਲੀ ਫ਼ੀਸਦੀ ਵੱਧ ਸੰਭਾਵਨਾ ਭਰਪੂਰ ਨਤੀਜੇ ਮਿਲੇ।
ਜੇ ਬੋਰ ਹੋਣ ਜਾਂ ਉਕਤਾਉਣ ਦੀ ਕਿਰਿਆ ਸਾਡੇ ਵਾਸਤੇ ਇੰਨੀ ਫ਼ਾਇਦੇਮੰਦ ਹੈ ਤਾਂ ਸਾਡਾ ਹਰ ਵੇਲੇ ਤਕਨਾਲੋਜੀ ਨਾਲ ਰੁੱਝੇ ਰਹਿਣ ਦਾ ਰੁਝਾਨ ਫ਼ਿਕਰ ਲਾਉਣ ਵਾਲਾ ਹੈ। ਯੂਕੇ ਦੀ ਯੂਨੀਵਰਸਿਟੀ ਆਫ ਈਸਟ ਐਂਜਲੀਆ ਦੀ ਟਰੋਸਾ, ਬੈਲਟਨ ਅਜੋਕੇ ਬੋਰ ਹੋਣ ਦੇ ਰੁਝਾਨ ਵੱਲ ਵਧਦੀ ਅਸਹਿਣਸ਼ੀਲਤਾ ਪ੍ਰਤੀ ਸੋਚਣ ਵਾਲੇ ਖੋਜਕਾਰਾਂ ਵਿੱਚੋਂ ਇੱਕ ਹੈ। ਬੱਚਿਆਂ ਵਿੱਚ ਟੈਲੀਵਿਜ਼ਨ ਤੇ ਕਹਾਣੀਆਂ ਸੁਣਨ ਦੇ ਰੁਝਾਨ ਨੂੰ ਵੀ ਉਹ ਕਲਪਨਾਸ਼ੀਲਤਾ ਦੀ ਕਮੀ ਨਾਲ ਜੋੜਦੀ ਹੈ। ਉਸ ਦਾ ਮੰਨਣਾ ਹੈ ਕਿ ਲਗਾਤਾਰ ਮਨ ਪਰਚਾਵੇ ਦੇ ਕਾਰਜ ਵਿੱਚ ਰੁੱਝੇ ਰਹਿਣਾ ਸਾਡੇ ਦਿਮਾਗ਼ ਦੀ ਆਪਣੇ ਵਾਸਤੇ ਵਸੀਲੇ ਪੈਦਾ ਕਰਨ ਦੀ ਪ੍ਰਤਿਭਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਹ ਮੰਨਦੀ ਹੈ ਕਿ ਉਕਤਾਉਣਾ ਜਾਂ ਬੋਰ ਹੋਣਾ ਇੱਕ ਬੇਆਰਾਮੀ ਵਾਲੀ ਸਥਿਤੀ ਹੈ ਜਿਸ ਨੂੰ ਮਨੁੱਖੀ ਮਨ ਪਸੰਦ ਨਹੀਂ ਕਰਦਾ। ਜੇ ਸਾਡੇ ਕੋਲ ਇਸ ਨਾਲ ਉਸਾਰੂ ਢੰਗ ਨਾਲ ਨਿਭਣ ਦੀ ਸਮਰੱਥਾ ਹੋਵੇ ਤਾਂ ਇਹ ਸਥਿਤੀ ਕਾਰਜਸ਼ੀਲਤਾ ਨੂੰ ਉਕਸਾਉਣ ਵਾਲੀ ਹੋ ਸਕਦੀ ਹੈ। ਬੋਰੀਅਤ ਵਿੱਚੋਂ ਨਿਕਲਣ ਵਾਸਤੇ ਟੀਵੀ ਦੇਖਣ ਲੱਗ ਪੈਣਾ ਜਾਂ ਮੋਬਾਈਲ ਪਕੜ ਕੇ ਬੈਠ ਜਾਣਾ, ਕੁਝ ਵੀ ਨਾ ਕਰਨ ਵਰਗਾ ਹੈ।
ਬੈਲਟਨ ਨੇ ਵੱਖ ਵੱਖ ਖੇਤਰ ਦੀਆਂ ਕਲਾਵਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਜਿਵੇਂ ਕਲਾਕਾਰ ਗਰੇਅਨ ਪੈਰੀ ਅਤੇ ਕਿ ਊਟਰੋ ਵਿਗਿਆਨੀ ਸੂਸਨ ਗ੍ਰੀਨਫੀਲਡ ਸਮੇਤ ਕਈ ਸ਼ਖ਼ਸੀਅਤਾਂ ’ਤੇ ਬੋਰੀਅਤ ਦੇ ਅਸਰ ਸਬੰਧੀ ਅਧਿਐਨ ਕੀਤਾ। ਉਹ ਸਭ ਇਸ ਤੱਥ ਨਾਲ ਸਹਿਮਤ ਸਨ ਕਿ ਬਾਲਪਨ ਵਿੱਚ ਉਕਤਾਉਣ ਦੀ ਸਥਿਤੀ ਨੇ ਉਨ੍ਹਾਂ ਦੇ ਅੰਦਰਲੀ ਕਾਰਜਸ਼ੀਲਤਾ ਨੂੰ ਉਕਸਾਇਆ ਤੇ ਅਜੇ ਵੀ ਇਹੋ ਸਥਿਤੀ, ਉਨ੍ਹਾਂ ਦੀ ਕਿਰਿਆਸ਼ੀਲਤਾ ਵਾਸਤੇ ਜਾਨਦਾਰ ਮਦਦ ਹੈ। ਉਦਾਹਰਣ ਵਜੋਂ ਗ੍ਰੀਨਫੀਲਡ ਉਨ੍ਹਾਂ ਪਲਾਂ ਦਾ ਆਨੰਦ ਨਾਲ ਜ਼ਿਕਰ ਕਰਦੀ ਹੈ, ਜਦੋਂ ਬੁਝਾਰਤਾਂ ਬੁਝਦਿਆਂ, ਜ਼ਿਹਨ ਆਪਣੇ ਆਪ ਚੁਸਤੀ ਫੁਰਤੀ ਨਾਲ ਸੋਚਣ ਲੱਗਦਾ ਹੈ। ਉਹ ਮੰਨਦੀ ਹੈ ਕਿ ਲੰਬੀਆਂ ਹਵਾਈ ਉਡਾਣਾਂ ਦੌਰਾਨ ਉਹ ਲੈਪਟੌਪ ਦੀ ਬਜਾਏ ਕਾਗਜ਼ ਤੇ ਕਲਮ ਨਾਲ ਲੈਸ ਰਹਿੰਦੀ ਹੈ।
ਹੁਣ ਸੋਚੀਏ ਤਾਂ ਸਾਡੇ ਵਾਲੀ ਪੀੜ੍ਹੀ ਕੋਲ ਬਾਜ਼ਾਰ ਤੋਂ ਖ਼ਰੀਦੇ ਖਿਡਾਉਣੇ ਘੱਟ ਹੀ ਹੁੰਦੇ ਸਨ। ਉਦੋਂ ਬੱਚੇ ਸਹਿਜ ਸੁਭਾਅ ਆਪਣੀ ਕਲਪਨਾ ਨਾਲ ਆਮ ਚੀਜ਼ਾਂ ਨੂੰ ਖਿਡੌਣੇ ਬਣਾ ਲੈਂਦੇ ਸਨ, ਕੋਈ ਬੱਚਾ ਇੱਕ ਸੋਟੀ ਨੂੰ ਅੱਗਿਉਂ ਫੜ ਕੇ ਆਪਣੀਆਂ ਦੋਵਾਂ ਲੱਤਾਂ ਵਿਚਕਾਰ ਘੜੀਸਦਾ ਤੁਰਿਆ ਜਾਂਦਾ ਤੇ ਸੋਟੀ ਨੂੰ ਘੋੜਾ ਚਿਤਵਦਾ ਬੋਲਦਾ ਜਾਂਦਾ:
ਤੱਤਾ ਤੱਤਾ ਘੋੜਿਆ
ਗੁਲਾਬੀ ਫੁੱਲ ਤੋੜਿਆ।
ਮੈਨੂੰ ਯਾਦ ਹੈ, ਉਦੋਂ ਕਾਨੇ ਆਮ ਤੌਰ ’ਤੇ ਮਿਲ ਜਾਂਦੇ ਸਨ ਤੇ ਕਾਨੇ ਨੂੰ ਛਿੱਲ ਕੇ ਗੁੱਦੇ ਦੇ ਟੋਟਿਆਂ ਵਿੱਚ ਅੜਾ ਕੇ ਕਦੇ ਮੰਜਾ ਬਣਾ ਲੈਣਾ, ਕਦੇ ਕੁਰਸੀ, ਮੇਜ਼ ਜਾਂ ਕਦੇ ਕੁਝ ਹੋਰ।
ਕਾਗਜ਼ਾਂ ਨੂੰ ਖ਼ਾਸ ਤਰੀਕੇ ਨਾਲ ਤਹਿ ਕਰਕੇ ਖੇਡਾਂ ਬਣਾ ਲੈਣੀਆਂ। ਹੋਰ ਨਹੀਂ ਤਾਂ ਕੁੜੀਆਂ ਨੇ ਕਿਸੇ ਵਡੇਰੀ ਸਵੈਟਰ ਉਣਦੀ ਕੋਲੋਂ ਉੱਨ ਦਾ ਧਾਗਾ ਲੈਣਾ ਤੇ ਹੱਥਾਂ ’ਤੇ ਪਾ ਕੇ ਵੱਖ ਵੱਖ ਤਰ੍ਹਾਂ ਦੇ ਨਮੂਨੇ ਬਣਾਉਂਦੇ ਰਹਿਣਾ। ਪਿੰਡਾਂ ਵਿੱਚ ਜਿੱਥੇ ਸਹੂਲਤਾਂ  ਦੀ ਹੋਰ ਵੀ ਘਾਟ ਹੁੰਦੀ ਸੀ, ਉੱਥੇ ਸਿਰਜਣ ਸ਼ਕਤੀ ਦਾ ਕਮਾਲ ਦੇਖਿਆ ਹੈ। ਬਚਪਨ ਵਿੱਚ ਕੁੜੀਆਂ ਵੱਲੋਂ ਖਾਲੀ ਬੋਤਲ ਵਿੱਚ ਨਿੱਕੀ ਜਿਹੀ ਮੰਜੀ ਉਣੀ ਹੋਈ ਕਈ ਘਰਾਂ ਵਿੱਚ ਦੇਖੀ ਜੋ ਕੁੜੀਆਂ ਬੜੇ ਹੁਨਰ ਨਾਲ ਬੋਤਲ ਦੇ ਮੂੰਹ ਵੱਲੋਂ ਇੱਕ ਲੰਬੀ ਸਿਲਾਈ ਦੀ ਮਦਦ ਨਾਲ ਉਣਦੀਆਂ ਸਨ। ਕਹਿਣ ਤੋਂ ਮਤਲਬ ਇਹ ਕਿ ਸਾਧਨਹੀਣਤਾ ਵੀ ਨਵੇਂ ਨਵੇਂ ਢੰਗਾਂ ਨਾਲ ਕਿਰਿਆਸ਼ੀਲਤਾ ਉਪਜਾਉਂਦੀ ਸੀ।
ਕਾਰਟੂਨਿਸਟ ਡਿਲਬਰਟ ਤਾਂ ਆਪਣੇ ਬਚਪਨ ਵਿਚਲੀ ਅਤਿ ਦੀ ਉਕਤਾਹਟ ਨੂੰ ਹੀ ਆਪਣੀ ਕਲਾਸ਼ੀਲਤਾ ਲਈ ਜ਼ਿੰਮੇਵਾਰ ਮੰਨਦਾ ਹੈ। ਗ੍ਰੀਨਫੀਲਡ ਅਜੋਕੀ ਜ਼ਿੰਦਗੀ ਵਿੱਚ ਹਰ ਵੇਲੇ ਤਕਨਾਲੋਜੀ ਨਾਲ ਜੁੜੇ ਰਹਿਣ ਕਰਕੇ ਵਿਚਾਰ ਉਤਪਾਦਕਤ ਸਮਰੱਥਾ ਨੂੰ ਹੋਣ ਵਾਲੇ ਨੁਕਸਾਨ ਬਾਰੇ ਫ਼ਿਕਰਮੰਦ ਹੈ। ਹੁਣ ਜਦੋਂ ਕਿਸੇ ਨੂੰ ਮੋਬਾਈਲ ’ਤੇ ਬਣੀ ਬਣਾਈ ਗੇਮ ਵਿੱਚ ਕਾਰਾਂ ਦੀ ਦੌੜ, ਬਣੇ ਬਣਾਏ ਹਵਾਈ ਜਹਾਜ਼ ਨੂੰ ਉਡਾਉਣ ਦਾ ਮੌਕਾ ਮਿਲਦਾ ਰਹੇਗਾ ਤਾਂ ਆਪ ਸੋਚਣ ਤੇ ਸਾਧਨ ਪੈਦਾ ਕਰਨ ਵੱਲ ਕੌਣ ਤੁਰੇਗਾ?
ਯਾਰਕ ਯੂਨੀਵਰਸਿਟੀ (ਟੋਰਾਂਟੋ, ਕੈਨੇਡਾ)  ਵਿੱਚ ਜੌਹਨ ਈਸਟਵੁੱਡ ਦੇ ਬੋਰੀਅਤ ਬਾਰੇ ਖੋਜ ਦੇ ਵੀ ਇਹੋ ਜਿਹੇ ਹੀ ਨਤੀਜੇ ਹਨ। ਉਸ ਨੇ ਇੱਕ ਭਾਸ਼ਨ ਵਿੱਚ ਕਿਹਾ ਵੀ ਸੀ ਕਿ ਸਾਨੂੰ ਅਸਾਧਾਰਨ ਜ਼ਿੰਦਗੀ ਜਿਊਣ ਵੱਲ ਤੋਰਨ ਵਾਲੇ ਉਪਕਰਣ ਖਰੀਦਣੋਂ ਤੇ ਬੱਚਿਆਂ ਨੂੰ ਲੈ ਕੇ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜੋਕੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਤਾਂ ਕੁਝ ਪਲਾਂ ਦੀ ਬੋਰੀਅਤ, ਜ਼ਿਹਨ ਕੁਝ ਪਲ, ਆਪਣੇ ਆਪ ਵਿੱਚ ਪਰਤਾ ਦੇਣ ਵਰਗੀ ਹੋਵੇਗੀ।
ਸੋ ਮਾਹਿਰਾਂ ਅਨੁਸਾਰ ਅਸੀਂ ਬੋਰੀਅਤ ਜਾਂ ਉਕਤਾਹਟ ਨੂੰ ਅਜੋਕੀ ਜ਼ਿੰਦਗੀ ਵਿੱਚ ਫ਼ਾਇਦੇਮੰਦ ਪ੍ਰਕਿਰਿਆ ਮੰਨ ਸਕਦੇ ਹਾਂ। ਨੌਰਵੇ ਦੇ ਫਿਲਾਸਫਰ ਲਾਰਜ ਸਵੈਂਡਸਨ
ਦਾ ਕਥਨ ਹੈ ਕਿ ਅਸੀਂ ਬੋਰੀਅਤ ਤੋਂ ਆਜ਼ਾਦੀ
ਮਾਣਨ ਵਿੱਚ ਵਧੇਰੇ ਹੀ ਖ਼ੁਸ਼ ਹੋਣ ਲੱਗੇ ਹਾਂ। ਪਿਛਲੇ


ਸਮੇਂ ਵਿੱਚ ਸਮਾਜ ਦੇ ਪ੍ਰਤਿਸ਼ਟ ਆਦਮੀਆਂ ਤੇ
ਸੰਤਾਂ ਕੋਲ ਬੋਰ ਹੋਣ ਵਾਸਤੇ ਬਹੁਤ ਸਮਾਂ ਹੁੰਦਾ ਸੀ ਜਦੋਂਕਿ ਬਾਕੀ ਦੁਨੀਆਂ ਜਿਊਣ ਲਈ ਲਗਾਤਾਰ ਜੱਦੋਜਹਿਦ ਵਿੱਚ ਰੁੱਝੀ ਰਹਿੰਦੀ ਸੀ।
ਬਰਟਰੈਂਡ ਰੱਸਲ ਦਾ ਤਾਂ ਇੱਥੋਂ ਤਕ ਕਹਿਣਾ ਹੈ ਕਿ ਉਹ ਪੀੜ੍ਹੀ, ਜੋ ਬੋਰੀਅਤ ਨੂੰ ਨਹੀਂ ਸਹਾਰ ਸਕਦੀ, ਛੋਟੇ ਮਨੁੱਖਾਂ ਦੀ ਪੀੜ੍ਹੀ ਹੋਵੇਗੀ। ਬੋਰੀਅਤ ਦੀ ਆਪਣੀ ਸ਼ਕਤੀ ਹੈ ਤੇ ਇਹ ਨਵੇਂ ਅਰਥ ਸੰਚਾਰ ਦਾ ਮਾਧਿਅਮ ਹੋ ਸਕਦੀ ਹੈ।
ਸੋ, ਆਓ ਬੋਰ ਹੁੰਦੇ ਰਹੀਏ… ਤਕਨਾਲੋਜੀ ਤੋਂ ਕੁਝ ਬਚ ਬਚਾ ਕੇ।
                                                                                               ਸੰਪਰਕ: 98153-02081




Thursday, 28 September 2017

ਖਾਲਸਾ ਏਡ ਦੀ ਸੇਵਾ ਭਾਵਨਾ ਤੋਂ ਪੂਰੀ ਦੁਨੀਆਂ ਹੋਈ ਕਾਇਲ


ਰੋਜ਼ਾਨਾ 40 ਤੋਂ 50 ਹਜ਼ਾਰ ਸ਼ਰਨਾਰਥੀਆਂ ਦੀ ਕੀਤੀ ਜਾ ਰਹੀ ਹੈ ਦੇਖ-ਭਾਲ 
ਕੌਮਾਂਤਰੀ ਪੱਧਰ 'ਤੇ ਸਿੱਖ ਪੰਥ ਦਾ ਨਾਮ ਚਮਕਿਆ
 ਸ਼ੋਸ਼ਲ ਮੀਡੀਆ 'ਤੇ ਫਿਰਕਾਪ੍ਰਸਤਾਂ ਵੱਲੋਂ ਖਾਲਸਾ ਏਡ ਦੇ ਗੁਰਸਿੱਖਾਂ ਨੂੰ ਕਿਹਾ ਜਾਣ ਲੱਗਾ ਅੱਤਵਾਦੀ
 ਕੌਮਾਂਤਰੀ ਪੱਧਰ 'ਤੇ ਲੋਕਾਂ ਦਾ ਹੁੰਗਾਰਾ ਖਾਲਸਾ ਏਡ ਨੂੰ ਮਿਲਿਆ
ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ





ਰੋਹਿੰਗਾ ਮੁਸਲਮਾਨਾਂ 'ਤੇ ਹੋਈ ਹਿੰਸਾ ਦੇ ਬਾਅਦ ਤੋਂ ਮਿਆਂਮਾਰ ਦਾ ਰਖਾਈਨ ਸੂਬਾ ਸੁਰਖੀਆਂ ਵਿੱਚ ਬਣਿਆ ਹੋਇਆ ਹੈ।  ਮਿਆਂਮਾਰ ਵਿੱਚ ਰੋਹਿੰਗਾ ਭਾਈਚਾਰੇ ਨਾਲ ਜੁੜੀ ਇਹ ਕੋਈ ਪਹਿਲੀ ਹਿੰਸਾ ਨਹੀਂ ਹੈ। ਰਖਾਈਨ ਮਿਆਂਮਾਰ ਦੇ ਉੱਤਰ-ਪੱਛਮੀ ਕੰਢੇ ਬੰਗਲਾਦੇਸ ਦੀ ਸੀਮਾ 'ਤੇ ਵਸਿਆ ਇੱਕ ਸੂਬਾ ਹੈ, ਜੋ 36762 ਵਰਗ ਕਿਲੋਮੀਟਰ ਵਿੱਚ ਫੈਲਿਆ ਹੈ ਤੇ ਸਿਤਵੇ ਇਸ ਦੀ ਰਾਜਧਾਨੀ ਹੈ। ਮਿਆਂਮਾਰ ਸਰਕਾਰ ਦੀ 2014 ਦੀ ਜਨਗਣਨਾ ਰਿਪੋਰਟ ਮੁਤਾਬਕ ਰਖਾਈਨ ਦੀ ਕੁਲ ਅਬਾਦੀ ਤਕਰੀਬਨ 21 ਲੱਖ ਹੈ, ਜਿਸ ਵਿੱਚੋਂ 20 ਲੱਖ ਬੋਧੀ ਹਨ। ਇੱਥੇ ਤਕਰੀਬਨ 29 ਹਜ਼ਾਰ ਮੁਸਲਮਾਨ ਰਹਿੰਦੇ ਹਨ। ਰਿਪੋਰਟ ਮੁਤਾਬਕ ਸੂਬੇ ਦੀ ਕਰੀਬ 10 ਲੱਖ ਦੀ ਅਬਾਦੀ ਨੂੰ ਜਨਗਣਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਰਿਪੋਰਟ ਵਿੱਚ ਇਸ 10 ਲੱਖ ਦੀ ਅਬਾਦੀ ਨੂੰ ਮੂਲ ਤੌਰ 'ਤੇ ਇਸਲਾਮ ਧਰਮ ਨੂੰ ਮੰਨਣ ਵਾਲੇ ਦੱਸਿਆ ਗਿਆ ਹੈ। ਹੁਣੇ ਜਿਹੇ ਸਥਾਨਕ ਲੋਕਾਂ ਤੇ ਸੁਰੱਖਿਆ ਦਸਤਿਆਂ ਵੱਲੋਂ ਇਨ੍ਹਾਂ ਉੱਪਰ ਬਹੁਤ ਜ਼ਿਆਦਾ ਅੱਤਿਆਚਾਰ ਕੀਤਾ ਗਿਆ ਹੈ। ਇਨ੍ਹਾਂ ਦੇ ਬੱਚਿਆਂ ਨੂੰ ਤਿੱਖੇ ਹਥਿਆਰਾਂ ਨਾਲ ਕੱਟਿਆ ਵੱਢਿਆ ਗਿਆ ਹੈ, ਇਸਤਰੀਆਂ ਨਾਲ ਬਲਾਤਕਾਰ ਕੀਤੇ ਗਏ ਹਨ ਤੇ ਇਨ੍ਹਾਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਹੈ। ਜਦੋਂ ਏਨਾ ਜ਼ੁਲਮ ਚੱਲ ਰਿਹਾ ਹੋਵੇ ਤਾਂ ਜ਼ੁਲਮ ਦੇ ਸ਼ਿਕਾਰ ਇਹ ਲੋਕ ਉਹ ਸਥਾਨ ਛੱਡ ਕੇ ਜਾਨਾਂ ਬਚਾਉਣ ਦੇ ਲਈ ਕਿਸੇ ਸੁਰੱਖਿਅਤ ਥਾਂ 'ਤੇ ਪਨਾਹ ਲੈਣਗੇ ਹੀ। ਪਰ ਦੁੱਖ ਦੀ ਗੱਲ ਹੈ ਕਿ ਮੁਸਲਮਾਨ ਹੋਣ ਕਰਕੇ ਕਿਸੇ ਦੇਸ਼ ਨੇ ਉਨ੍ਹਾਂ ਨੂੰ ਪਨਾਹ ਨਹੀਂ ਦਿੱਤੀ, ਸਿਰਫ਼ ਬੰਗਲਾਦੇਸ਼ ਹੀ ਉਨ੍ਹਾਂ ਨੂੰ ਪਨਾਹ ਦੇਣ ਲਈ ਸਾਹਮਣੇ ਆਇਆ।
ਭਾਰਤ ਸਣੇ ਕਈ ਮੁਲਕ ਮਿਆਂਮਾਰ ਵਿਚੋਂ ਉਜਾੜੇ ਗਏ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਜਥੇਬੰਦੀ 'ਖ਼ਾਲਸਾ ਏਡ' ਵੱਲੋਂ ਜ਼ਬਰ ਦੇ ਸਤਾਏ ਇਨਾਂ ਲੋਕਾਂ ਦੀ ਸੇਵਾ ਕਰਕੇ ਦੁਨੀਆ ਦਾ ਧਿਆਨ ਖਿੱਚਿਆ ਹੈ। 'ਖ਼ਾਲਸਾ ਏਡ' ਨਾਂ ਦੇ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਇਸ ਮਾਨਵਤਾ ਦੀ ਸੇਵਾ ਦਾ ਹਰ ਕੋਈ ਕਾਇਲ ਹੈ। 
ਇਹ ਜਥੇਬੰਦੀ ਸਹੀ ਅਰਥਾਂ ਵਿੱਚ ਗੁਰੂ ਨਾਨਕ ਦੇਵ ਦਾ ਸੁਨੇਹਾ ਦੁਨੀਆ ਵਿੱਚ ਪਹੁੰਚਾ ਰਹੀ ਹੈ। ਭਾਰਤ ਸਰਕਾਰ ਨੇ ਤਾਂ ਸੁਪਰੀਮ ਕੋਰਟ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰੋਹਿੰਗਿਆ ਮੁਸਲਮਾਨਾਂ ਸ਼ਰਨ ਨਹੀਂ ਦੇਵੇਗੀ। 'ਖ਼ਾਲਸਾ ਏਡ' ਪਿਛਲੇ 20-22 ਦਿਨਾਂ ਤੋਂ ਰੋਹਿੰਗਿਆ ਮੁਸਲਮਾਨਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਜਥੇਬੰਦੀ ਦੇ ਵਾਲੰਟੀਅਰ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਲਈ ਦਵਾਈਆਂ, ਲੰਗਰ, ਪੀਣ ਵਾਲੇ ਪਾਣੀ, ਤਰਪਾਲਾਂ ਤੇ ਕੱਪੜਿਆਂ ਦਾ ਪ੍ਰਬੰਧ ਕਰ ਰਹੇ ਹਨ। ਪੰਜਾਬ ਤੋਂ ਦਰਜਨ ਦੇ ਕਰੀਬ ਵਾਲੰਟੀਅਰਾਂ ਦਾ ਜਥਾ ਪਹੁੰਚਿਆ ਹੋਇਆ ਹੈ। ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਹ ਜਥਾ ਮਿਆਂਮਾਰ-ਬੰਗਲਾਦੇਸ਼ ਸਰਹੱਦ ਨੇੜੇ ਟੈਕਨਾਫ਼ ਕਸਬੇ ਵਿੱਚ ਬਣੇ ਸ਼ਰਨਾਰਥੀ ਕੈਂਪਾਂ ਵਿਚ 40-50 ਹਜ਼ਾਰ ਦੇ ਕਰੀਬ ਲੋਕਾਂ ਦੀ ਸਾਂਭ-ਸੰਭਾਲ ਕਰ ਰਿਹਾ ਹੈ।
ਜਦੋਂ ਖਾਲਸਾ ਐਡ ਨਾਂ ਦੀ ਜਥੇਬੰਦੀ ਬੰਗਲਾਦੇਸ ਪਹੁੰਚ ਕੇ ਰੋਹਿੰਗਾ ਸ਼ਰਨਾਰਥੀਆਂ ਦੀ ਮਦਦ ਕਰ ਰਹੀ ਹੈ ਤਾਂ ਵਿਸ਼ਵ ਭਰ ਵਿਚ ਇਸ ਦੀਆਂ ਤਾਰੀਫਾਂ ਹੋ ਰਹੀਆਂ ਹਨ ਕਿ ਸਿੱਖ ਕੌਮ ਕਿੰਨੀ ਵਧੀਆ ਮਨੁੱਖਤਾ ਪੱਖੀ ਸੋਚ ਰੱਖਦੀ ਹੈ ਕਿ ਉਸ ਨੇ ਬੇਘਰੇ, ਉਜਾੜੇ ਲੋਕਾਂ ਦੀ ਸਹਾਇਤਾ ਲਈ ਆਪਾ ਵਾਰ ਦਿੱਤਾ। ਪਰ ਭਾਰਤ ਵਿਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਉਹ ਲੋਕ ਕਰ ਰਹੇ ਹਨ, ਜਿਨ੍ਹਾਂ ਦੇ ਅੰਦਰ ਮਾਨਵਤਾ ਨਹੀਂ ਹੈ, ਜੋ ਫਿਰਕਾਪ੍ਰਸਤ ਹਨ ਤੇ ਲੋਕਾਂ ਨੂੰ ਜਾਤ ਤੇ ਧਰਮ ਦੇ ਨਾਮ 'ਤੇ ਵੰਡ ਰਹੇ ਹਨ। ਇਨ੍ਹਾਂ ਲੋਕਾਂ ਵੱਲੋਂ ਤਰਕ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਸਿੱਖ ਗੁਰੂਆਂ ਤੇ ਇਸਲਾਮੀ ਰਾਜਿਆਂ ਦਾ ਟਕਰਾਅ ਰਿਹਾ ਹੈ ਤੇ ਉਨ੍ਹਾਂ ਨੇ ਸਿੱਖਾਂ ਤੇ ਸਿੱਖ ਗੁਰੂਆਂ ਉਪਰ ਜ਼ੁਲਮ ਕੀਤੇ ਹਨ ਤਾਂ ਸਿੱਖਾਂ ਨੂੰ ਇਹੋ ਜਿਹੇ ਲੋਕਾਂ ਦੀ ਮਦਦ ਨਹੀਂ ਕਰਨੀ ਚਾਹੀਦੀ ਸੀ। ਇਹ ਸਭ ਕੁਝ ਸ਼ੋਸ਼ਲ ਮੀਡੀਆ 'ਤੇ ਚਲ ਰਿਹਾ ਹੈ। ਨਫ਼ਰਤ ਭਰਭੂਰ ਬਹਿਸਬਾਜ਼ੀ ਹੋ ਰਹੀ ਹੈ ਤੇ ਕੋਈ ਖਾਲਸਾ ਏਡ ਨੂੰ ਬੇਘਰੇ ਤੇ ਉਜਾੜੇ ਮੁਸਲਮਾਨਾਂ ਦੀ ਮਦਦ ਕਾਰਨ ਅੱਤਵਾਦੀ ਦੱਸ ਰਿਹਾ ਹੈ ਤੇ ਕੋਈ ਫੰਡਾਂ ਵਿਚ ਹੇਰਾਫੇਰੀ ਕਰਨ ਵਾਲੇ ਝੂਠੇ ਲੋਕ ਦੱਸ ਰਿਹਾ ਹੈ। ਪਰ ਇਨ੍ਹਾਂ ਦੇ ਹੱਕ ਵਿਚ ਵੀ ਲੋਕਾਂ ਦੀ ਲੰਮੀ ਕਤਾਰ ਜੁੜ ਚੁੱਕੀ ਹੈ। ਇਨ੍ਹਾਂ ਦਾ ਘੇਰਾ ਵਿਸ਼ਵ ਪੱਧਰ ਤੱਕ ਫੈਲ ਚੁੱਕਾ ਹੈ। ਇਸੇ ਕਾਰਨ ਕੌਮਾਂਤਰੀ ਪੱਧਰ 'ਤੇ ਸਿੱਖ ਪੰਥ ਦਾ ਮਾਨਵਵਾਦੀ ਸਰੂਪ ਪ੍ਰਗਟ ਹੋ ਰਿਹਾ ਹੈ।
ਯਾਦ ਰਹੇ ਕਿ ਖਾਲਸਾ ਏਡ ਵਾਲੇ 2005 ਦੇ ਭੂਚਾਲ ਵਿੱਚ ਕਸ਼ਮੀਰੀਆਂ, 2009 ਦੇ ਸਵਾਤ ਸੰਕਟ ਵਿੱਚ ਹਿੰਦੂ ਭਾਈਚਾਰੇ ਦੀ ਮਦਦ ਕਰ ਚੁੱਕੇ ਹਨ। ਖਾਲਸਾ ਏਡ ਦਾ ਕਹਿਣਾ ਸੀ ਕਿ ਰੋਹਿੰਗਾ ਮੁਸਲਮਾਨਾਂ ਦੀ ਹਾਲਤ ਖ਼ਰਾਬ ਹੈ। ਜਿਸ ਵਕਤ ਰੋਹਿੰਗਾ ਨੂੰ ਭਜਾਉਣ ਦੀ ਗੱਲ ਹੋ ਰਹੀ ਸੀ ਤਾਂ ਖਾਲਸਾ ਐਡ ਉਨ੍ਹਾਂ ਦੀ ਭੁੱਖ ਦੀ ਚਿੰਤਾ ਕਰ ਰਿਹਾ ਸੀ, ਦਵਾਈਆਂ ਤੇ ਮੁੜ ਵਸੇਵੇ ਦੀ ਚਿੰਤਾ ਕਰ ਰਿਹਾ ਸੀ। ਹਰ ਤਰ੍ਹਾਂ ਦੀ ਮਦਦ ਪਹੁੰਚਾ ਰਿਹਾ ਸੀ।
ਤੁਹਾਨੂੰ ਯਾਦ ਕਰਾ ਦੇਈਏ ਕਿ ਸੀਰੀਆ ਦੇ ਸੰਕਟ ਵਿੱਚ ਜਦੋਂ ਸੀਰੀਆ ਦੇ ਲੋਕ ਭੱਜ ਕੇ ਯੂਰਪੀ ਦੇਸਾਂ ਵਿੱਚ ਬਣੇ ਰਫਿਊਜ਼ੀ ਕੈਂਪਾਂ ਵਿੱਚ ਜਾ ਰਹੇ ਸਨ, ਉਸ ਵੇਲੇ ਯੂਰਪ ਦੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਖਾਲਸਾ ਏਡ ਨੇ ਬੇਕਰੀ ਸੀਰੀਆ ਦੀ ਸਰਹੱਦ 'ਤੇ ਉਜੜੇ ਲੋਕਾਂ ਦੇ ਖਾਣੇ ਦਾ ਪ੍ਰਬੰਧ ਕੀਤਾ, 16000 ਬਰੈੱਡ ਰੋਜ਼ ਵੰਡੇ ਤੇ ਇਸੇ ਸਾਲ ਲੇਬਨਾਨਾ ਸੀਰੀਆ ਸਰਹੱਦ 'ਤੇ ਰਫਿਊਜੀ ਕੈਂਪ ਵਿੱਚ ਇੱਕ ਸਕੂਲ ਵੀ ਖੋਲ੍ਹਿਆ, ਜਿਸ ਵਿੱਚ 500 ਬੱਚੇ ਪੜ੍ਹਨ ਆਉਂਦੇ ਹਨ। ਇਸੇ ਤਰ੍ਹਾਂ ਇੰਗਲੈਂਡ ਦੀ ਇੱਕ ਹੋਰ ਜੱਥੇਬੰਦੀ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਕੈਲੇ ਫਰਾਂਸ ਵਿੱਚ ਸਰਗਰਮ ਸੀ ਅਤੇ 5000 ਰਫਿਊਜੀਆਂ ਦੇ ਕੈਂਪ ਨੂੰ ਜੰਗਲ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ।
2015 ਦੌਰਾਨ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਦੇ ਸਿੱਖ ਰਫਿਊਜੀਆਂ ਦੀ ਮਦਦ ਲਈ ਸਰਗਰਮ ਹੋਈਆਂ। ਵਿਆਨਾ ਦੀ ਇੱਕ ਸਿੱਖ ਜਥੇਬੰਦੀ ਸਿੱਖ ਹੈਲਪ, ਆਸਟਰੀਆ ਦੇ ਬੈਨਰ ਹੇਠ ਰਫਿਊਜੀਆਂ ਦੀ ਭੁੱਖ ਮਿਟਾਉਣ ਲਈ ਰੇਲਵੇ ਸਟੇਸ਼ਨਾਂ 'ਤੇ ਲੰਗਰ ਲਗਾਉਣ ਲੱਗੀ। ਇਹ ਕਿੰਨਾ ਵੱਡਾ ਉਪਰਾਲਾ ਹੈ ਕਿ ਜਿਸ ਅੱਤਵਾਦੀ ਜਥੇਬੰਦੀ ਦੇ ਨਾਮ 'ਤੇ ਪੂਰੀ ਦੁਨੀਆਂ ਘਬਰਾ ਰਹੀ ਹੈ, ਉਨ੍ਹਾਂ ਦੇ ਖੇਤਰ ਵਿਚ ਜਾ ਕੇ ਗੁਰੂਆਂ ਦੇ ਪ੍ਰਣਾਏ ਸਿੱਖ ਦ੍ਰਿੜ੍ਹਤਾ ਨਾਲ ਲੰਗਰ ਵੰਡ ਰਹੇ ਹੋਣ। 
ਰੋਹਿੰਗਾ ਸ਼ਰਨਾਰਥੀਆਂ ਨੂੰ ਭਾਰਤ ਤੋਂ ਕੱਢਣ ਲਈ ਰਾਜਨੀਤਕ ਬਹਿਸ ਜਾਰੀ ਹੈ। ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਹੈ। ਸਰਕਾਰ ਇਨ੍ਹਾਂ ਨੂੰ ਦੇਸ ਦੀ ਸੁਰੱਖਿਆ ਲਈ ਖ਼ਤਰਾ ਮੰਨਦੀ ਹੈ। ਪਰ ਭਾਰਤ ਦੇ ਹੀ ਨਾਗਰਿਕ ਖਾਲਸਾ ਏਡ ਸੰਗਠਨ ਦੇ ਬੈਨਰ ਹੇਠ ਇਨ੍ਹਾਂ ਦੀ ਮਦਦ ਕਰਨ ਬੰਗਲਾਦੇਸ ਪਹੁੰਚ ਜਾਂਦੇ ਹਨ। ਇਹ ਮਨੁੱਖਤਾਵਾਦੀ ਪਹੁੰਚ ਹੈ। ਇਹ ਸੁਨੇਹਾ ਹੈ ਨਸਲਵਾਦੀਆਂ ਨੂੰ ਕਿ ਸਭ ਮਨੁੱਖ ਬਰਾਬਰ ਹਨ ਤੇ ਮਨੁੱਖਤਾ ਦਾ ਦਰਦ ਸਭ ਦਾ ਸਾਂਝਾ ਹੈ। ਜਦੋਂ ਇਸ ਗੱਲ ਨੂੰ ਸਮਝਾਂਗੇ ਤਾਂ ਰੰਗ, ਨਸਲ ਤੇ ਜਾਤਾਂ ਦੇ ਭੇਦ ਮਿਟ ਜਾਣਗੇ। ਇਹੀ ਕੌਮਾਂਤਰੀ ਪੱਧਰ ਦੀ ਸੋਚ ਹੈ। ਇਸ ਨੂੰ ਹੀ ਬਹਾਲ ਰੱਖਣਾ ਸਾਡਾ ਅਸਲ ਵਿਰਸਾ ਹੈ।  




Wednesday, 13 September 2017

ਖਾਲਸਾ ਏਡ ਰੋਹਿੰਗੀਆ ਸ਼ਰਨਾਰਥੀਆਂ ਦੀ ਸਹਾਇਤਾ ਲਈ ਪਹੁੰਚੀ
 ਮਾਨਵਤਾ ਦੀ ਸੇਵਾ ਰਾਹੀਂ ਸਿੱਖੀ ਦਾ ਨਾਮ ਰੋਸ਼ਨ ਕੀਤਾ 





ਸੰਯੁਕਤ ਰਾਸ਼ਟਰ ਤੋਂ ਪਹਿਲਾਂ ਪਹੁੰਚੇ ਖਾਲਸਾ ਏਡ ਵਾਲੇ



ਮੁਲਕ ਮਿਆਂਮਾਰ ਤੋਂ ਉਜਾੜੇ ਰੋਹਿੰਗੀਆ ਮੁਸਲਮਾਨਾਂ ਨੂੰ ਸ਼ਰਨ ਦੇਣ ਲਈ ਤਿਆਰ ਨਹੀਂ, ਦੂਜੇ ਪਾਸੇ 'ਖ਼ਾਲਸਾ ਏਡ' ਨਾਮੀ ਆਲਮੀ ਐਨਜੀਓ ਦੇ ਵਾਲੰਟੀਅਰ ਉਨ੍ਹਾਂ ਦੀ ਸੇਵਾ ਤੇ ਸਹਾਇਤਾ ਲਈ ਬੰਗਲਾਦੇਸ਼ ਤੇ ਮਿਆਂਮਾਰ ਦੀ ਸਰਹੱਦ 'ਤੇ ਪਹੁੰਚ ਗਏ ਹਨ। 
ਮੀਡੀਆ ਰਿਪੋਰਟਾਂ ਅਨੁਸਾਰ ਇਸ ਸੰਗਠਨ ਵੱਲੋਂ ਰੋਹਿੰਗੀਆ ਸ਼ਰਨਾਰਥੀਆਂ ਨੂੰ ਲੰਗਰ, ਸਵੱਛ ਪਾਣੀ, ਕੱਪੜੇ ਤੇ ਤ੍ਰਿਪਾਲਾਂ ਆਦਿ ਮੁਹੱਈਆ ਕਰਵਾਉਣ ਦੇ ਹੀਲੇ ਕੀਤੇ ਗਏ ਹਨ। ਮਿਆਂਮਾਰ ਦੇ ਰਖ਼ੀਨ ਸੂਬੇ ਵਿੱਚੋਂ ਮਿਆਂਮਾਰੀ ਫ਼ੌਜ ਵੱਲੋਂ ਉਜਾੜੇ ਗਏ ਰੋਹਿੰਗੀਆ ਮੁਸਲਮਾਨਾਂ ਨੇ ਮਿਆਂਮਾਰ-ਬੰਗਲਾ ਸਰਹੱਦ 'ਤੇ ਸਥਿਤ ਕਸਬੇ ਟੈਕਨਾਫ਼ ਵਿੱਚ ਪਨਾਹ ਲਈ ਹੈ। ਉੱਥੇ ਤਿੰਨ ਲੱਖ ਤੋਂ ਵੱਧ ਸ਼ਰਨਾਰਥੀ ਪੁੱਜੇ ਹੋਏ ਹਨ।
ਕੌਮਾਂਤਰੀ ਚੈਨਲਾਂ ਉੱਤੇ ਦਿਖਾਈਆਂ ਜਾ ਰਹੀਆਂ ਵੀਡੀਓ ਕਲਿੱਪਿੰਗਜ਼ ਦਰਸਾਉਂਦੀਆਂ ਹਨ ਕਿ ਸ਼ਰਨਾਰਥੀਆਂ ਨੂੰ ਇਸ ਕਸਬੇ ਵਿੱਚ ਠਹਿਰਾਉਣ ਲਈ ਥਾਂ ਦੀ ਭਾਰੀ ਕਮੀ ਹੈ ਅਤੇ ਬੰਗਲਾਦੇਸ਼ੀ ਅਧਿਕਾਰੀਆਂ ਨੇ ਵੀ ਰੋਟੀ-ਪਾਣੀ ਜਾਂ ਦਵਾਈਆਂ ਆਦਿ ਵਰਗੇ ਬੁਨਿਆਦੀ ਪ੍ਰਬੰਧ ਨਹੀਂ ਕੀਤੇ। ਉੱਪਰੋਂ ਮੌਨਸੂਨ ਦੀ ਰੁੱਤ ਵੱਖਰੀਆਂ ਦਿੱਕਤਾਂ ਪੈਦਾ ਕਰ ਰਹੀ ਹੈ। 
ਅਜਿਹੀ ਸੂਰਤ ਵਿੱਚ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਕਮਿਸ਼ਨ ਜਾਂ ਬੰਗਲਾਦੇਸ਼ ਦੇ ਰਾਹਤ ਅਧਿਕਾਰੀਆਂ ਤੋਂ ਪਹਿਲਾਂ 'ਖਾਲਸਾ ਏਡ' ਦੇ ਵਾਲੰਟੀਅਰਾਂ ਵੱਲੋਂ ਉਸ ਥਾਂ 'ਤੇ ਪੁੱਜਣਾ ਆਪਣੇ ਆਪ ਵਿੱਚ ਸ਼ਲਾਘਾਯੋਗ ਕਦਮ ਹੈ।
'ਖ਼ਾਲਸਾ ਏਡ' ਵੱਲੋਂ ਪਹਿਲਾਂ ਪੱਛਮੀ ਬੰਗਾਲ ਤੋਂ ਢਾਕਾ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾਂਦੀ ਹੈ। ਢਾਕਾ ਤੋਂ ਅੱਗੇ ਟੈਕਨਾਫ਼ ਪੁੱਜਦਿਆਂ ਦਸ ਘੰਟੇ ਲੱਗਦੇ ਹਨ। ਬੰਗਲਾਦੇਸ਼ ਤੱਟਵਰਤੀ ਮੁਲਕ ਹੈ ਅਤੇ ਦੋ ਵੱਡੇ ਦਰਿਆਵਾਂ ਦੇ ਡੈਲਟੇ ਦਾ ਹਿੱਸਾ ਵੀ ਹੈ। ਇੱਥੇ ਨਦੀਆਂ ਨਾਲਿਆਂ ਦੀ ਭਰਮਾਰ ਹੈ। 
ਉੱਪਰੋਂ ਮੌਨਸੂਨ ਦੀ ਰੁੱਤ ਵਿੱਚ ਬਰਸਾਤਾਂ ਤੇ ਸਮੁੰਦਰੀ ਛੱਲਾਂ ਵੱਖਰੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ। ਅਜਿਹੇ ਦੁਸ਼ਵਾਰ ਹਾਲਾਤ ਵਿੱਚ 'ਖ਼ਾਲਸਾ ਏਡ' ਵਰਗੇ ਸੰਗਠਨ ਵੱਲੋਂ ਕੀਤਾ ਗਿਆ ਉਪਰਾਲਾ ਸਰਬੱਤ ਦੇ ਭਲੇ ਦੇ ਸੰਕਲਪ ਉੱਤੇ ਹਰ ਹਾਲ ਫੁੱਲ ਚੜ੍ਹਾਏ ਜਾਣ ਦਾ ਪ੍ਰਮਾਣ ਹੈ। ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਇੱਕ ਵੱਡੇ ਰਾਹਤ ਕਾਰਜ ਦੇ ਮੁਢਲੇ ਦੌਰ ਵਿੱਚ 25 ਸਵੈ-ਇਛੁੱਕ ਸੇਵਕਾਂ ਦੀ ਟੀਮ ਰੋਹਿੰਗੀਆ ਰਿਫੀਊਜੀਆਂ ਦੀ ਸਹਾਇਤਾ ਲਈ ਭੇਜ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇੰਨੇ ਲੋਕਾਂ ਦੇ ਇਕਦਮ ਆ ਜਾਣ ਕਾਰਨ ਬੰਗਲਾਦੇਸ਼ ਨੂੰ ਤੁਰੰਤ ਭੋਜਨ, ਠਾਹਰ, ਕੱਪੜੇ ਤੇ ਦਵਾਈਆਂ ਦੀ ਲੋੜ ਹੈ। ਕੁਝ ਲੋਕ ਕੈਂਪਾਂ ਵਿੱਚ ਰਹਿ ਰਹੇ ਹਨ ਪਰ ਮੀਂਹ ਵਾਲਾ ਮੌਸਮ ਉਨਾਂ ਦੇ ਹਾਲਾਤ ਹੋਰ ਵੀ ਤਰਸਯੋਗ ਕਰ ਰਿਹਾ ਹੈ। 
ਅਮਨਪ੍ਰੀਤ ਨੇ ਦੱਸਿਆ ਕਿ ਸਿੱਖ ਸਵੈ-ਇਛੁੱਕ ਸੇਵਕਾਂ ਨੇ ਰੋਹਿੰਗੀਆ ਮੁਸਲਮਾਨਾਂ ਲਈ ਲੰਗਰ ਲਗਾ ਦਿੱਤਾ ਹੈ। ਪਰ ਰਿਫੀਊਜੀਆਂ ਦੀ ਗਿਣਤੀ ਜ਼ਿਆਦਾ ਹੈ, ਇਸ ਲਈ ਉਨ੍ਹਾਂ ਕੋਲ ਛੇਤੀ ਹੀ ਹੋਰ ਰਸਦ ਤੇ ਸਾਰਾ ਜ਼ਰੂਰੀ ਸਾਮਾਨ ਭੇਜ ਦਿੱਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਮੀਡੀਆ ਰਿਪੋਰਟਾਂ ਵਿੱਚ ਆਇਆ ਹੈ ਕਿ ਮਿਆਂਮਾਰ ਵਿੱਚ ਤਕਰੀਬਨ ਰੋਹਿੰਗੀਆ ਮੁਸਲਮਾਨਾਂ ਦੇ 10 ਹਜ਼ਾਰ ਘਰਾਂ ਨੂੰ ਅੱਗ ਲਗਾ ਦਿੱਤੀ ਹੈ। ਉੱਥੇ ਇਸ ਭਾਈਚਾਰੇ ਦੇ ਲੋਕਾਂ ਦੀ ਵੱਡੇ ਪੱਧਰ 'ਤੇ ਨਸਲਕੁਸ਼ੀ ਹੋ ਰਹੀ ਹੈ।
ਸਿੱਖ ਭਾਈਚਾਰੇ ਉੱਤੇ ਰੱਬੀ ਮਿਹਰ ਹੈ ਕਿ ਇਹ ਮੁਸੀਬਤਜ਼ਦਾ ਲੋਕਾਂ ਲਈ ਓਟ-ਆਸਰਾ ਜੁਟਾਉਣ ਵਿੱਚ ਮੋਹਰੀ ਰਹਿੰਦਾ ਹੈ। ਸਾਲ 1993 ਵਿੱਚ ਸਮੁੰਦਰੀ ਤੂਫ਼ਾਨ 'ਹੁਦ ਹੁਦ' ਨਾਲ ਝੰਬੇ ਉੜੀਸਾ ਵਿੱਚ ਸਭ ਤੋਂ ਪਹਿਲਾਂ ਪੰਜਾਬ ਤੋਂ ਕਾਰ ਸੇਵਾ ਵਾਲੇ ਬਾਬਿਆਂ ਨੇ ਪਹੁੰਚ ਕੇ ਨਾ ਸਿਰਫ਼ ਲੰਗਰ ਲਾਇਆ ਸੀ, ਸਗੋਂ ਸਵੱਛ ਪਾਣੀ ਲਈ ਟਿਊਬਵੈੱਲ ਵੀ ਬੋਰ ਕੀਤੇ ਸਨ। 
ਇਸੇ ਤਰ੍ਹਾਂ 2001 ਵਿੱਚ ਗੁਜਰਾਤ ਵਿੱਚ ਆਏ ਭੂਚਾਲ ਸਮੇਂ ਵੀ ਸਭ ਤੋਂ ਪਹਿਲਾਂ ਰਾਹਤ ਸਮੱਗਰੀ ਲੈ ਕੇ ਗਵਾਲੀਅਰ ਤੋਂ ਸਿੱਖ ਵਾਲੰਟੀਅਰ ਪਹੁੰਚੇ ਸਨ। ਦੁਖਿਆਰੀ ਮਾਨਵਤਾ ਦੀ ਸੇਵਾ ਲਈ ਫੌਰੀ ਹਾਜ਼ਰ ਹੋਣ ਦਾ ਇਹ ਜਜ਼ਬਾ ਜਿੱਥੇ ਸਿੱਖ ਭਾਈਚਾਰੇ ਦਾ ਅਕਸ ਨਿਖਾਰਨ ਪੱਖੋਂ ਮਦਦਗਾਰ ਹੁੰਦਾ ਆਇਆ ਹੈ, ਉੱਥੇ ਹੋਰਨਾਂ ਧਾਰਮਿਕ ਭਾਈਚਾਰਿਆਂ ਲਈ ਵੀ ਪ੍ਰੇਰਨਾ ਸਰੋਤ ਸਾਬਤ ਹੋਇਆ ਹੈ। ਇਸੇ ਜਜ਼ਬੇ ਦੀ ਸਦਾ ਸਦਾ ਬੁਲੰਦਗੀ ਦੀ ਦੁਆ ਕੀਤੀ ਜਾਣੀ ਚਾਹੀਦੀ ਹੈ।


Friday, 8 September 2017

ਦੇਸ ਪੰਜਾਬ:  ਕੁਲਦੀਪ ਨਈਅਰ ਦੀ ਕਲਮੀ ਭਗਵੇਂਵਾਦੀ ਦਹਿਸ਼ਤਗਰਦੀਸੰਤ ਭਿੰਡਰਾ...

ਦੇਸ ਪੰਜਾਬ:  ਕੁਲਦੀਪ ਨਈਅਰ ਦੀ ਕਲਮੀ ਭਗਵੇਂਵਾਦੀ ਦਹਿਸ਼ਤਗਰਦੀਸੰਤ ਭਿੰਡਰਾ...:  ਕੁਲਦੀਪ ਨਈਅਰ ਦੀ ਕਲਮੀ ਭਗਵੇਂਵਾਦੀ ਦਹਿਸ਼ਤਗਰਦੀ ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਸਾਧ ਰਾਮ ਰਹੀਮ ਨਾਲ ਕੀਤੀ ਸੰਤਾਂ ਨੂੰ ਆਖਿਆ ਭਸਮਾਸੁਰ              ...

 ਕੁਲਦੀਪ ਨਈਅਰ ਦੀ ਕਲਮੀ ਭਗਵੇਂਵਾਦੀ ਦਹਿਸ਼ਤਗਰਦੀ

ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਸਾਧ ਰਾਮ ਰਹੀਮ ਨਾਲ ਕੀਤੀ ਸੰਤਾਂ ਨੂੰ ਆਖਿਆ ਭਸਮਾਸੁਰ

                                    ਪ੍ਰੋ. ਬਲਵਿੰਦਰਪਾਲ ਸਿੰਘ
                                          ਮੋਬ. 9815700916











ਉੱਘਾ ਪੱਤਰਕਾਰ, ਆਰੀਆ ਸਮਾਜੀ ਕੁਲਦੀਪ ਨਈਅਰ ਪੰਜਾਬੀ ਹੋਣ ਦਾ ਬੁਰਕਾ ਪਾ ਕੇ ਸਿੱਖ ਪੰਥ, ਪੰਜਾਬ ਤੇ ਪੰਜਾਬੀਅਤ ਵਿਰੁਧ ਭੁਗਤਦਾ ਰਿਹਾ ਤੇ ਇਸ ਦੀ ਸਾਂਝ ਪੰਜਾਬ ਵਿਰੋਧੀ ਪੰਜਾਬ ਦੇ ਖੱਬੇ ਪੱਖੀਆਂ ਤੇ ਭਗਵੀਂ ਤਾਕਤਾਂ ਨਾਲ ਹੈ ਜੋ ਸਿੱਖੀ ਤੇ ਪੰਜਾਬ ਦੇ ਵਿਰੋਧ ਵਿਚ ਭੁਗਤਦੇ ਤੇ ਜ਼ਹਿਰ ਉਗਲਦੇ ਰਹੇ ਹਨ ਤੇ ਪੰਜਾਬ ਹਿੱਤੂ ਮਤਾ ਅਨੰਦਪੁਰ ਸਾਹਿਬ ਇਨ੍ਹਾਂ ਦੇ ਨਿਸ਼ਾਨੇ 'ਤੇ ਰਹੇ ਹਨ। ਇਸ ਕਲਮੀ ਦਹਿਸ਼ਤਗਰਦੀ ਰਾਹੀਂ ਆਰੀਆ ਸਮਾਜੀ ਨਈਅਰ  ਆਪਣੀਆਂ ਲਿਖਤਾਂ ਰਾਹੀਂ ਸਮੇਂ-ਸਮੇਂ 'ਤੇ ਸਿੱਖ ਸੰਘਰਸ਼ ਤੇ ਖ਼ਾਸ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਪ੍ਰਤੀ ਨਫ਼ਰਤ ਦੀ ਅੱਗ ਉਗਲਦੇ ਰਹੇ ਹਨ ਜੋ ਅੱਜ ਤੱਕ ਨਿਰੰਤਰ ਜਾਰੀ ਹੈ। 
6 ਸਤੰਬਰ 2017 ਦੌਰਾਨ ਇਕ ਪੰਜਾਬੀ ਦੀ ਅਖਬਾਰ ਦੇ ਐਡੀਟੋਰੀਅਲ ਪੰਨੇ 'ਤੇ ਕੁਲਦੀਪ ਨਈਅਰ ਦਾ ਲੇਖ ''ਲੋਕਾਂ ਦੀਆਂ ਵੋਟਾਂ ਨਾਲ ਚੱਲਣ ਵਾਲੀ ਵਿਵਸਥਾ ਵਿਚ ਬਾਬਿਆਂ ਦੀ ਕੋਈ ਜਗਾ ਨਹੀਂ'' ਪ੍ਰਕਾਸ਼ਿਤ ਹੋਇਆ ਹੈ। ਇਸ ਲੇਖ ਵਿਚ ਕੁਲਦੀਪ ਨਈਅਰ ਨੇ ਬਲਾਤਕਾਰੀ ਸੌਦਾ ਸਾਧ ਦੀ ਤੁਲਨਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨਾਲ ਕੀਤੀ ਤੇ ਸੰਤਾਂ ਨੂੰ ''ਭਸਮਾਸੁਰ'' ਤੱਕ ਆਖ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਆਰੀਅਨ ਮਿੱਥ ਅਨੁਸਾਰ ਭਸਮਾਸੁਰ ਇੱਕ ਅਜਿਹਾ ਰਾਖਸ ਸੀ, ਜਿਸ ਨੂੰ ਵਰਦਾਨ ਸੀ ਕਿ ਉਹ ਜਿਸ ਦੇ ਸਿਰ ਉੱਤੇ ਹੱਥ ਰੱਖੇਗਾ, ਉਹ ਭਸਮ ਹੋ ਜਾਵੇਗਾ।''
ਲੇਖਕ ਨਈਅਰ ਸੰਤ ਭਿੰਡਰਾਵਾਲਿਆਂ ਦੀ ਤੁਲਨਾ ਸੌਦਾ ਸਾਧ ਨਾਲ ਇਹ ਆਖ਼ ਕੇ ਕਰਦਾ ਹੈ ਕਿ ''ਭਿੰਡਰਾਂਵਾਲਾ ਤੇ ਰਾਮ ਰਹੀਮ ਦਰਮਿਆਨ ਕੁਝ ਸਮਾਨਤਾਵਾਂ ਹਨ। ਜੇਕਰ ਭਿੰਡਰਾਂਵਾਲਾ ਕਾਂਗਰਸ ਦਾ ਪੈਦਾ ਕੀਤਾ ਹੋਇਆ ਸੀ ਤਾਂ ਰਾਮ ਰਹੀਮ ਨੂੰ ਹਰਿਆਣਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਜਿਨ੍ਹਾਂ ਵਿਚ ਭਾਜਪਾ ਵੀ ਸ਼ਾਮਿਲ ਹੈ, ਦਾ ਸਮਰਥਨ ਹਾਸਿਲ ਹੈ ਬਾਬਾ ਗੁਰਮੀਤ ਰਾਮ ਰਹੀਮ ਭਿੰਡਰਾਂਵਾਲਾ ਬਣਨ ਦੇ ਰਾਹ 'ਤੇ ਸੀ।''
ਪਰ ਇਸ ਫਿਰਕੂ ਲੇਖਕ ਨੂੰ ਗਿਆਨ ਨਹੀਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਮਨੋਰਥ ਗੁਰਮਤਿ ਫਲਸਫੇ ਅਨੁਸਾਰ ਆਪਣਾ ਕਿਰਦਾਰ ਬੁਲੰਦ ਰੱਖਦਿਆਂ ਪੰਜਾਬ ਤੇ ਪੰਥਕ ਹਿੱਤਾਂ ਲਈ ਜੂਝਣਾ, ਕੌਮ ਨੂੰ ਆਪਣੀ ਮੰਜਲ ਵਲ ਤੌਰਨਾ ਤੇ ਕੌਮੀ ਹਿੱਤਾਂ ਲਈ ਬਾਬਾ ਦੀਪ ਸਿੰਘ ਵਾਂਗ ਆਪਣਾ ਸੀਸ ਤਲੀ 'ਤੇ ਧਰਨਾ ਸੀ, ਨਾ ਕਿ ਬਲਾਤਕਾਰੀ ਸੌਦਾ ਸਾਧ ਵਾਂਗ ਆਧੁਨਿਕ ਇੰਦਰਪੁਰੀ ਤਰਜ਼ ਦਾ ਡੇਰਾ ਸਿਰਜਣਾ ਸੀ। ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਇੱਕ ਬਲਾਤਕਾਰੀ ਸਾਧ ਨਾਲ ਕਿਵੇਂ ਸੰਭਵ ਹੈ ਜੋ ਜਿਹੜਾ 14-14 ਸਾਲ ਦੀ ਮਾਸੂਮ ਬੱਚੀਆਂ ਨੂੰ ਨੰਗਾ ਨਚਾਉਂਦਾ ਰਿਹਾ, ਉਨ੍ਹਾਂ ਨਾਲ ਬਲਾਤਕਾਰ ਕਰਦਾ ਰਿਹਾ ਤੇ ਜਿਸ ਉੱਪਰ ਆਪਣੇ ਭਗਤਾਂ ਦੀਆਂ ਲਾਸ਼ਾਂ ਨੂੰ ਡੇਰੇ ਵਿਚ ਦਬਾਉਣ ਦੇ ਵੀ ਦੋਸ਼ ਹਨ। ਇਹ ਦੋਸ਼ ਕਿਸੇ ਹੋਰ ਨੇ ਨਹੀਂ, ਉਸ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਤੇ ਉਸ ਦੇ ਡੇਰੇ ਇਸ ਇਕ ਸਾਧ ਹੰਸਰਾਜ ਨੇ ਲਗਾਏ ਹਨ ਕਿ ਰਾਮ ਰਹੀਮ ਸਾਧੂਆਂ ਦਾ ਬ੍ਰੇਨ ਵਾਸ਼ ਕਰਕੇ ਉਨ੍ਹਾਂ ਨੂੰ ਆਪਣੇ ਕਾਬੂ ਵਿਚ ਰੱਖਦਾ ਸੀ। ਇਸ ਬੂਟੀ ਨੂੰ ਤਿਆਰ ਕਰਨ ਦੇ ਲਈ ਵੈਦ ਰੱਖੇ ਹੋਏ ਸਨ ਅਤੇ ਇਸ ਨੂੰ ਖਵਾਉਣ ਤੋਂ ਬਾਅਦ ਹੀ ਸਾਧੂਆਂ ਨੂੰ ਨਿਪੁੰਸਕ ਬਣਾਉਣ ਲਈ ਤਿਆਰ ਕੀਤਾ ਜਾਂਦਾ ਸੀ। 
ਯਾਦ ਰਹੇ ਕਿ ਇਹ ਸਾਧੂ ਹੰਸਰਾਜ ਵੀ ਸੌਦਾ ਸਾਧ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਚੁੱਕਾ ਹੈ। ਮਹਾਨ ਸੰਤ ਕਬੀਰ ਜੀ ਨੇ ਅਜਿਹੇ ਮਾਇਆਧਾਰੀ ਤੇ ਵਿਲਾਸੀ ਸਾਧਾਂ ਦੀ ਤੁਲਨਾ ਬਨਾਰਸ ਦੇ ਠੱਗਾਂ ਨਾਲ ਕਰਦੇ ਹਨ : 
ਗਜ ਸਾਢੇ ਤੈ ਤੈ ਧੋਤੀਆ 
ਤਿਹਰੇ ਪਾਇਨਿ ਤਗ ।। 
ਗਲੀ ਜਿਨ੍ਹ੍ਹਾ ਜਪਮਾਲੀਆ
ਲੋਟੇ ਹਥਿ ਨਿਬਗ ।।
ਓਇ ਹਰਿ ਕੇ ਸੰਤ ਨ ਆਖੀਅਹਿ 
ਬਾਨਾਰਸਿ ਕੇ ਠਗ ।।
ਇਹ ਤੱਥ ਜਾਣਨ ਵਾਲਾ ਹਰ ਸਾਧਾਰਨ ਮਨੁੱਖ ਸਮਝ ਸਕਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੋਈ ਸਿਆਸੀ ਮਨੋਰਥ ਨਹੀਂ ਸੀ। ਸਿਆਸੀ ਨਿਸ਼ਾਨਾ ਉਹਨਾਂ ਦੇ ਗਲ਼ ਮੜ੍ਹਨਾ ਅਕਾਲੀਆਂ ਤੇ ਕਾਂਗਰਸ ਦੀ ਮਿਲੀਭੁਗਤ ਰਾਹੀਂ ਸਿਰਜਿਆ ਚੱਕਰਵਿਊ ਸੀ ਜਿਸ ਦੇ ਅੰਤਰਗਤ ਉਹ ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸ ਦੀ ਪੈਦਾਇਸ਼ ਬਣਾ ਕੇ ਇਲਜਾਮ ਲਗਾਏ ਗਏ ਤੇ ਸ਼ਹੀਦ ਕੀਤਾ ਗਿਆ। ਨਿਰੰਕਾਰੀਆਂ ਨੂੰ ਖੁੱਲ੍ਹ ਖੇਡਣ ਦੇ ਨਾਪਾਕ ਇਰਾਦੇ ਨੂੰ ਅੰਜ਼ਾਮ ਦੇਣ ਲਈ ਕੇਂਦਰ ਸਰਕਾਰ ਨੇ ਉਸ ਸਮੇਂ ਦੀ ਅਕਾਲੀ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਉਜਾੜਨ ਤੇ ਸਿੱਖ ਦੁਖਾਂਤ ਸਿਰਜਣ ਦੀ ਇਹ ਸਾਜ਼ਿਸ਼ ਰਚੀ। 
ਕੁਲਦੀਪ ਨਈਅਰ ਵੀ ਇਸ ਥਿਉਰੀ 'ਤੇ ਚਲਦਾ ਹੋਇਆ ਆਖਦਾ ਹੈ ਕਿ 1977 ਵਿਚ ਅਕਾਲੀ ਦਲ-ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਕਾਲੀ ਪੰਜਾਬ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਰਹੇ ਸਨ ਅਤੇ ਕਾਂਗਰਸ ਦਾ ਆਧਾਰ ਉਖਾੜ ਰਹੇ ਸਨ। ਉਸੇ ਸਮੇਂ ਸੰਜੇ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਅਕਾਲੀਆਂ ਨਾਲ ਟੱਕਰ ਲੈਣ ਲਈ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਚੁਣਿਆ ਤੇ ਉਸ ਦਾ ਸਮਰਥਨ ਕੀਤਾ। ਜਦੋਂ ਤਕ ਇੰਦਰਾ ਗਾਂਧੀ ਨੇ ਇਹ ਮਹਿਸੂਸ ਕੀਤਾ ਕਿ ਉਹ ਭਸਮਾਸੁਰ ਬਣ ਚੁੱਕਾ ਹੈ ਤੇ ਉਸ ਦੇ ਜਾਣ ਦਾ ਸਮਾਂ ਆ ਗਿਆ ਹੈ, ਉਦੋਂ ਤਕ ਭਿੰਡਰਾਂਵਾਲਾ ਇੰਨਾ ਤਾਕਤਵਰ ਹੋ ਚੁੱਕਾ ਸੀ ਕਿ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ ਕੱਢਣ ਦਾ ਕੰਮ ਭਾਰਤੀ ਫੌਜ ਨੂੰ ਕਰਨਾ ਪਿਆ।''
ਇਸ ਤੋਂ ਸਪੱਸ਼ਟ ਹੈ ਕਿ ਨਈਅਰ ਫ਼ੌਜੀ ਹਮਲੇ ਦਾ ਹਮਾਇਤੀ ਹੈ। ਪਰ ਇਸ ਦੇ ਉਲਟ ਇਹ ਤੱਥ ਸਾਹਮਣੇ ਆ ਚੁਕੇ ਹਨ ਕਿ ਦਰਬਾਰ ਸਾਹਿਬ ਉੱਤੇ 1984 ਦੇ ਫ਼ੌਜੀ ਹਮਲੇ ਦੀ ਸਾਜਿਸ਼ ਇੰਦਰਾ ਸਰਕਾਰ ਨੇ ਘੜੀ ਸੀ ਤਾਂ ਜੋ ਸਿੱਖ ਕੌਮ ਪ੍ਰਤੀ ਨਫਰਤ ਫੈਲਾ ਕੇ 2% ਸਿੱਖਾਂ ਨੂੰ ਆਧੁਨਿਕ ਸਟੇਟ ਦੀ ਅਥਾਹ ਫ਼ੌਜੀ ਤਾਕਤ ਨਾਲ ਕੁਚਲ ਕੇ ਦੁਰਗਾ ਬਣ 1985 ਦੀਆਂ ਚੋਣਾਂ ਵਿੱਚ ਜਿਤਿਆ ਜਾਵੇ ਅਤੇ ਆਪਣੇ ਵੰਸ਼ ਨੂੰ ਰਾਜ-ਗੱਦੀ 'ਤੇ ਕਾਇਮ ਰੱਖਿਆ ਜਾਵੇ। ਇਸ ਦੌਰਾਨ ਸਾਜ਼ਿਸ਼ੀ ਢੰਗ ਨਾਲ ਅਕਾਲੀਆਂ ਨਾਲ ਸਮਝੌਤੇ ਕਰ-ਕਰ ਕੇ ਤੋੜੇ ਗਏ। ਇਸ ਦਾ ਵਾਰ-ਵਾਰ ਜ਼ਿਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੀਆਂ ਸਪੀਚਾਂ ਵਿਚ ਕੀਤਾ ਹੈ, ਜੋ ਯੂ-ਟਿਊਬ 'ਤੇ ਦੇਖੀਆਂ ਜਾ ਸਕਦੀਆਂ ਹਨ। 
ਉਸ ਸਮੇਂ ਦੀ ਇੰਦਰਾ ਸਰਕਾਰ ਨੇ ਕੁਲਦੀਪ ਨਈਅਰ ਵਰਗੇ ਅਨੇਕਾਂ ਸਰਕਾਰੀ ਦਲਾਲਾਂ ਰਾਹੀਂ ਅਕਾਲੀ ਆਗੂਆਂ ਨੂੰ ਖਰੀਦਿਆ ਗਿਆ ਤਾਂ ਜੋ ਸੰਤ ਭਿੰਡਰਾਂਵਾਲਿਆਂ ਦਾ ਵਿਰੋਧ ਕੀਤਾ ਜਾ ਸਕੇ ਤੇ ਧਰਮ ਯੁੱਧ ਮੋਰਚੇ ਨੂੰ ਢਾਹ ਲਗਾਈ ਜਾ ਸਕੇ, ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਦੇ ਵੀ ਅਕਾਲੀਆਂ ਦਾ ਵਿਰੋਧ ਨਹੀਂ ਕੀਤਾ ਤਾਂ ਜੋ ਪੰਥ ਵਿਚ ਏਕਤਾ ਬਹਾਲ ਰੱਖਦਿਆਂ ਪੰਥਕ ਨਿਸ਼ਾਨੇ ਨੂੰ ਪ੍ਰਾਪਤ ਕੀਤਾ ਜਾ ਸਕੇ ਤੇ ਕੇਂਦਰ ਸਰਕਾਰ ਨੂੰ ਫੁੱਟ ਪਾਉਣ ਦਾ ਮੌਕਾ ਨਾ ਦਿੱਤਾ ਜਾ ਸਕੇ। ਸੰਤ ਭਿੰਡਰਾਂਵਾਲੇ ਅਠਾਰਵੀ ਸਦੀ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਵੀਹਵੀ ਸਦੀ ਵਿਚ ਵਿਚਰਦੀ ਮਹਾਨ ਰੂਹ ਸਨ, ਜਿਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਗੜੀ ਨਹੀਂ ਛੱਡੀ ਸ਼ਹਾਦਤ ਨੂੰ ਪਹਿਲ ਦਿਤੀ। ਉਹਨਾਂ ਨੇ ਸੱਤਾਧਾਰੀਆਂ ਤੇ ਨੈਸ਼ਨਲਵਾਦ ਦੇ ਅਸਲੀ ਚਿਹਰੇ ਦਾ ਪਰਦਾਫਾਸ਼ ਕੀਤਾ ਕੀਤਾ ਜੋ ਪੰਜਾਬ, ਸਿੱਖ ਪੰਥ, ਘੱਟ ਗਿਣਤੀਆਂ, ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਦੀ ਨਸਲਕੁਸ਼ੀ ਕਰਨਾ ਚਾਹੁੰਦੇ ਸਨ। 
ਯਾਦ ਰਹੇ ਕਿ ਅਕਾਲ ਤਖਤ ਸਾਹਿਬ ਤੋਂ ਸੰਤ ਭਿੰਡਰਾਂਵਾਲਿਆਂ ਨੂੰ ਕੌਮ ਵੀਹਵੀਂ ਸਦੀ ਦੇ ਮਹਾਨ ਸਿੱਖ ਦਾ ਖ਼ਿਤਾਬ ਦਿੰਦੀ ਹੈ। ਸੰਤ ਭਿੰਡਰਾਂਵਾਲੇ ਪੰਥ ਦੀ ਉਸ ਵੇਲੇ ਦੀ ਸਿਰਮੌਰ ਪ੍ਰਚਾਰਕ ਟਕਸਾਲ ਦੇ 14ਵੇਂ ਮੁਖੀ ਸਨ। ਫ਼ੌਜੀ ਹਮਲੇ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਇਕ ਭਾਸ਼ਣ ਵਿਚ ਆਖਿਆ ਜੋ ਕਿ ਯੂ-ਟਿਊਬ 'ਤੇ ਵੀ ਮੌਜੂਦ ਹੈ। 'ਸਰਕਾਰ ਅਕਾਲੀਆਂ ਨਾਲ ਸਨਮਾਨਜਨਕ ਸਮਝੌਤਾ ਕਰ ਲਵੇ, ਅਨੰਦਪੁਰ ਦਾ ਮਤਾ ਮੰਨ ਲਵੇ, ਸਿੱਖ ਕੈਦੀ ਰਿਹਾਅ ਕਰੇ, ਮੈਂ ਵਾਪਸ ਚੌਂਕ ਮਹਿਤੇ ਜਾ ਕੇ ਸਿੱਖੀ-ਪ੍ਰਚਾਰ ਵਿੱਚ ਜੁਟ ਜਾਵਾਂਗਾ। 
ਭਾਰਤ ਦੀ ਪੁਲਿਸ ਅਤੇ ਸਿਆਸਤਦਾਨ ਸੰਤ ਭਿੰਡਰਾਂਵਾਲਿਆਂ ਉੱਤੇ ਹਾਲੇ ਤੱਕ ਕੋਈ ਵੀ ਪੁਖਤਾ ਇਲਜ਼ਾਮ ਨਾ ਲਗਾ ਸਕੇ, ਨਾ ਹੀ ਉਨ੍ਹਾਂ ਉੱਪਰ ਉੱਤੇ ਕਾਨੂੰਨ ਦੀ ਉਲੰਘਣਾ ਦਾ ਕੋਈ ਦੋਸ਼ ਲੱਗਾ ਹੈ। ਇੱਥੋਂ ਤੱਕ ਅਪ੍ਰੈਲ 1984 ਤੱਕ ਉਹ ਦੁਸ਼ਮਣ ਜਮਾਤ ਕਾਂਗਰਸ ਦੀਆਂ ਨਜ਼ਰਾਂ ਵਿੱਚ ਵੀ ਸੰਤ ਸੀ (ਰਾਜੀਵ ਗਾਂਧੀ ਦਾ ਬਿਆਨ)। ਅਜਿਹੇ ਮਹਾਂਪੁਰਖ ਬਾਰੇ ਕੁਲਦੀਪ ਨਈਅਰ ਵੱਲੋਂ ਗਲਤ ਬਿਆਨਬਾਜ਼ੀ ਕਰਨਾ ਤੇ ਸੰਤਾਂ ਦੀ ਤੁਲਨਾ ਇਕ ਬਲਾਤਕਾਰੀ ਸਾਧ ਨਾਲ ਕਰਨਾ ਅਜਿਹੀ ਪੱਤਰਕਾਰੀ ਹੈ, ਜੋ ਝੂਠ ਫਰੇਬ 'ਤੇ ਟਿਕੀ ਹੋਈ ਹੈ, ਇਸ ਨੂੰ ਪੀਲੀ ਪੱਤਰਕਾਰੀ ਦਾ ਨਾਮ ਦਿੱਤਾ ਜਾ ਸਕਦਾ ਹੈ। 
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਤਿਹਾਸ ਵਿਚ ਨਾਇਕ ਹਨ ਇਸ ਦੇ ਉਲਟ ਬਲਾਤਕਾਰੀ ਸਾਧ ਨੂੰ ਜਦੋਂ ਅਦਾਲਤ ਦੋਸ਼ੀ ਐਲਾਨਦੀ ਹੈ ਤਾਂ ਉਸ ਦਾ ਅਦਾਲਤ ਵਿਚ ਪਿਸ਼ਾਬ ਨਿਕਲ ਜਾਂਦਾ ਹੈ ਤੇ ਰੋਂਦਾ ਕੁਰਲਾਉਂਦਾ ਮਾਫ਼ੀ ਮੰਗਦਾ ਫਰਸ਼ ਤੇ ਜਾ ਡਿਗਦਾ ਹੈ। ਆਖਿਰ ਰੂਹਾਨੀ ਮੰਡਲ ਵਿਚ ਪਹੁੰਚੀ ਸਖਸ਼ੀਅਤ ਸੰਤ ਭਿੰਡਰਾਂਵਾਲੇ ਤੇ ਬਲਾਤਕਾਰੀ ਬਾਬਾ ਰਾਮ ਰਹੀਮ ਵਿਚ ਇਹੀ ਤਾਂ ਅੰਤਰ ਸੀ ਕਿ ਸੰਤ ਭਿੰਡਰਾਂਵਾਲੇ  ਮੌਤ ਨੂੰ ਲਾੜੀ ਮੰਨਦੇ ਸਨ ਤੇ ਇਸ ਦੇ ਉਲਟ ਬਲਾਤਕਾਰੀ ਬਾਬਾ ਰਾਮ ਰਹੀਮ ਦਾ ਸਜ਼ਾ ਨੂੰ ਸੁਣ ਕੇ ਪਿਸ਼ਾਬ ਨਿਕਲ ਜਾਂਦਾ ਹੈ।
ਕੁਲਦੀਪ ਨਈਅਰ ਨੂੰ ਸੰਤ ਭਿੰਡਰਾਂਵਾਲੇ ਅੱਤਵਾਦੀ ਨਜ਼ਰ ਆਉਂਦੇ ਹਨ, ਪਰ ਉਸ ਨੂੰ ਅੰਮ੍ਰਿਤ ਸਰੋਵਰ ਵਿੱਚ ਸਿਗਰਟਾਂ ਦੇ ਡੱਬੇ ਸੁੱਟਣ ਵਾਲੇ, ਦਰਬਾਰ ਸਾਹਿਬ ਦਾ ਮਾਡਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਤੋੜਨ ਵਾਲੇ, ਕਰਨਾਲ-ਪਾਣੀਪੱਤ ਦੇ ਗੁਰਦਵਾਰੇ ਸਾੜਨ ਵਾਲੇ, ਦਿੱਲੀ ਜਾਂਦੇ ਹਜ਼ਾਰਾਂ ਸਿੱਖ ਇਸਤਰੀ-ਆਦਮੀਆਂ ਦੀ ਬੇ-ਇੱਜ਼ਤੀ ਅਤੇ ਮਾਰ ਕੁੱਟ ਕਰਨ ਵਾਲੇ, ਸੀਸਗੰਜ ਉੱਤੇ ਪੱਥਰ ਮਾਰਨ ਵਾਲੇ, ਪੰਜਾਬੀ ਬੋਲੀ ਤੋਂ ਮੂੰਹ ਫੇਰਨ ਵਾਲੇ, ਪੰਜਾਬ ਦੀਆਂ ਬਿਜਲੀ-ਪਾਣੀ ਦੀਆਂ ਹੱਕੀ ਮੰਗਾਂ ਨੂੰ ਵਿਸਾਰਨ ਵਾਲੇ, ਕਿਸਾਨਾਂ ਦੀ ਲੁੱਟ ਕਰ ਕੇ ਆਤਮਘਾਤ ਵਾਸਤੇ ਮਜਬੂਰ ਕਰਨ ਵਾਲੇ, ਪੁਲਿਸ ਨਾਲ ਰਲ਼ ਕੇ ਸਿੱਖ ਬੱਚਿਆਂ ਦੇ ਕਤਲ ਕਰਵਾਉਣ ਵਾਲੇ ਆਦਿ ਆਦਿ ਅੱਤਵਾਦੀ ਤੇ ਦੋਸ਼ੀ ਨਜ਼ਰ ਕਿਉਂ ਨਹੀਂ ਆਉਂਦੇ? ਨਈਅਰ ਦੀ ਕਲਮ ਇਸ ਬਾਰੇ ਕਿਉਂ ਅਧਰੰਗ ਦੀ ਸ਼ਿਕਾਰ ਹੋ ਜਾਂਦੀ ਹੈ? 
ਫ਼ੌਜੀ ਅਪਰੇਸ਼ਨ ਤੋਂ ਪਹਿਲਾਂ ਉਸ ਸਮੇਂ ਦੀ ਤੱਤਕਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵਾਰ-ਵਾਰ ਕਿਹਾ  ਫ਼ੌਜ, ਪੁਲਿਸ ਦਰਬਾਰ ਸਾਹਿਬ ਨਹੀਂ ਜਾਵੇਗੀ, ਗੁਰੂ ਅਰਜਨ ਦੇ ਸ਼ਹੀਦੀ ਦਿਹਾੜੇ ਹਮਲਾ ਕਰਨਾ, ਤਿੰਨ ਜੂਨ ਨੂੰ ਦੋ ਘੰਟੇ ਕਰਫ਼ਿਊ ਹਟਾ ਕੇ ਪੁਰਬ ਮਨਾਉਣ ਆਈ ਸੰਗਤ ਦਰਬਾਰ ਪ੍ਰਸਰ ਵਿੱਚ ਪਹੁੰਚਣ ਤੋਂ ਬਾਅਦ ਫ਼ੌਜੀ ਹਮਲਾ ਕਰਨਾ, ਫ਼ੌਜੀਆਂ ਨੂੰ ਸ਼ਰਾਬ ਨਾਲ ਧੁੱਤ ਕਰਕੇ ਅੰਦਰ ਭੇਜਣਾ, ਹਜ਼ਾਰਾਂ ਲੋਕਾਂ ਨੂੰ ਪਾਣੀ ਖੁਣੋਂ ਤੜਫ਼ਾ-ਤੜਫ਼ਾ ਕੇ ਮਾਰਨਾ, ਸੰਤਾਂ ਸਮੇਤ ਹਰ ਇੱਕ ਦਾ ਜ਼ਾਲਮਾਨਾ ਕਤਲ ਕਰਨ ਦਾ ਸਪਸ਼ਟ ਹੁਕਮ ਚਾੜ੍ਹਨਾ ਆਦਿ ਸਭ ਇਤਿਹਾਸਕ ਘਟਨਾਵਾਂ ਦੱਸਦੀਆਂ ਹਨ ਕਿ ਇਹ ਰਾਖਸ਼ੀ ਮਨ ਦੀ ਉਪਜ ਤੇ ਸਿੱਖ ਵਿਰੋਧੀ ਸਾਜ਼ਿਸ਼ਾਂ ਸਨ, ਜਿਸ ਬਾਰੇ ਕਦੇ ਕੁਲਦੀਪ ਨਈਅਰ ਨੇ ਆਪਣੀਆਂ ਲਿਖਤਾਂ ਵਿਚ ਭੋਗ ਵੀ ਨਹੀਂ ਪਾਇਆ। ਜਨਰਲ ਅਨੁਸਾਰ ਤਾਂ ਇਹ ਯੋਜਨਾ ਜੂਨ 84 ਤੋਂ 30 ਮਹੀਨੇ ਪਹਿਲਾਂ ਘੜੀ ਸੀ।
ਏਸ ਲੇਖ ਤੋਂ ਪਹਿਲਾਂ ਵੀ ਇਹ ਲੇਖਕ ਸਿੱਖ ਪੰਥ, ਸੰਤ ਭਿੰਡਰਾਂਵਾਲੇ ਤੇ ਪੰਜਾਬ ਬਾਰੇ ਆਪਣੀ ਨਾਜ਼ੀ ਸੋਚ ਨੂੰ ਆਪਣੀ ਪੁਸਤਕ (2eyond “he Lines, Roli 2ooks, 4elhi ੨੦੧੨) ਵਿਚ ਪੇਸ਼ ਕਰ ਚੁੱਕਾ ਹੈ। 

ਕੁਲਦੀਪ ਨਈਅਰ ਦਾ ਇਹ ਥਾਟ ਆਰੀਆ ਸਮਾਜੀਆਂ ਦੀ ਬੋਧਿਕਤਾ ਦਾ ਸੰਤਾਪ ਹੈ। ਸੰਤ ਭਿੰਡਰਾਂਵਾਲਿਆਂ ਨੂੰ ਸੌਦਾ ਸਾਧ ਵਾਂਗ ਸਟੇਟ ਦੀ ਪੈਦਾਇਸ਼ ਦੱਸ ਕੇ ਇਹ ਇਤਿਹਾਸਕ ਸੂਝ-ਬੂਝ ਤੋਂ ਆਪਣੇ-ਆਪ ਨੂੰ ਕੋਰਾ ਹੀ ਨਹੀਂ ਦਰਸਾ ਰਿਹਾ ਬਲਕਿ ਆਪਣੀ ਬੌਧਿਕਤਾ ਦਾ ਜਲੂਸ ਕੱਢ ਰਿਹਾ ਹੈ। ਉਸ ਨੂੰ ਇਸ ਮਹਾਨ ਗੁਰਸਿੱਖ ਵਿਚੋਂ 'ਸੰਤ' ਦੇ ਇਤਿਹਾਸਕ ਗੁਣ ਇਸ ਲਈ ਨਜ਼ਰ ਨਹੀਂ ਆਉਂਦੇ, ਕਿਉਂਕਿ ਉਹ ਜਿਸ ਆਰੀਅਨ ਵਿਚਾਰਧਾਰਾ ਨਾਲ ਬੱਝਾ ਹੋਇਆ ਹੈ, ਉਸ ਨੂੰ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾਰਸ਼ਨਿਕ ਅੰਦਾਜ਼ ਵਿੱਚ 'ਬਿਪਰਨ ਕੀ ਰੀਤ' ਆਖਿਆ ਹੈ। ਇਸੇ ਨੀਤੀ ਤਹਿਤ ਉਹ ਸਿੱਖਾਂ ਦੀ ਵੱਖਰੀ ਹੋਂਦ ਤੇ ਸਿੱਖ ਨਾਇਕਾਂ ਦਾ ਵਿਰੋਧ ਕਰਦਾ ਹੈ, ਜਿਨ੍ਹਾਂ ਨੇ ਮਨੁੱਖਤਾ ਤੇ ਸਰਬੱਤ ਦੇ ਭਲੇ ਲਈ ਇਤਿਹਾਸ ਦੀ ਸਿਰਜਣਾ ਕੀਤੀ ਹੈ।