deshpunjabtimes.blogspot.com

Saturday, 17 March 2012

ਪੰਜਾਬ, ਹਰਿਆਣੇ 'ਚ ਚਲ ਰਿਹਾ ਏ ਵਿਆਹ ਲਈ ਔਰਤਾਂ ਖ਼ਰੀਦਣ ਦਾ ਧੰਦਾ

10-14 ਸਾਲ ਦੀਆਂ ਵੇਚੀਆਂ  ਜਾਂਦੀਆਂ ਨੇ ਲੜਕੀਆਂ 
30 ਹਜ਼ਾਰ 'ਚ ਮਿਲ ਜਾਂਦੀਆਂ ਨੇ ਲਾੜੀਆਂ


                                                        ਅਮਨਦੀਪ                                                               amanhami@gmail.com
ਲਿਆਂਦੀਆਂ ਜਾਣ ਵਾਲੀਆਂ ਕੁੜੀਆਂ ਦਾ ਦੁਖਦ ਪਹਿਲੂ ਇਹ ਹੈ ਕਿ ਉਨ੍ਹਾਂ ਵਿੱਚ ਕਈ ਤਾਂ 10 ਤੋਂ 14 ਸਾਲ ਤੱਕ ਦੀਆਂ ਬੱਚੀਆਂ ਹੁੰਦੀਆਂ ਹਨ, ਜੋ ਆਮ ਤੌਰ 'ਤੇ ਹਰਿਆਣਾ ਤੇ ਪੰਜਾਬ ਦੇ ਅਲੱਗ-ਅਲੱਗ ਜਿਲ੍ਹਿਆਂ ਵਿੱਚ ਵੇਚੀਆਂ ਜਾਂਦੀਆਂ ਹਨ। ਇਸ ਖਰੀਦਫਰੋਖਤ ਦੇ ਪਿੱਛੇ ਕੋਈ ਵੀ ਕਾਰਨ ਰਿਹਾ ਹੋਵੇ, ਪਰ ਇਸ ਦੇ ਕਾਰਨ ਬੁਰੇ ਨਤੀਜੇ ਵੀ ਸਾਹਮਣੇ ਆਉਂਦੇ ਹਨ। ਮੁੰਡਾ ਪੈਦਾ ਕਰਨ ਦੀ ਲਾਲਸਾ ਵਿੱਚ ਇਨ੍ਹਾਂ ਦੇ ਖ਼ਰੀਦਦਾਰ ਕੰਨਿਆ ਭਰੂਨ ਹੱਤਿਆਵਾਂ ਕਰਵਾਉਂਦੇ ਹਨ । 

ਇਹ ਲੜਕੀਆਂ ਤਿੱਬਤ, ਨੇਪਾਲ, ਅਸਾਮ, ਝਾਰਖੰਡ, ਪੱਛਮ ਬੰਗਾਲ, ਉੜੀਸਾ ਤੇ ਬਿਹਾਰ ਤੋਂ ਵਿਆਹ ਦੇ ਨਾਮ 'ਤੇ ਖਰੀਦ ਕੇ ਤੋਂ ਲਿਆਂਦੀਆਂ ਜਾਂਦੀਆਂ ਹਨ। ਭਾਰਤ ਵਿਚ ਝਾਰਖੰਡ ਇਸ ਬੁਰਾਈ ਪੱਖੋਂ ਸਭ ਤੋਂ ਵੱਧ ਬਦਨਾਮ ਹੈ ਅਤੇ ਇਸ ਤੱਥ ਦੀ ਪੁਸ਼ਟੀ ਸਰਕਾਰੀ ਏਜੰਸੀਆਂ, ਰਾਸ਼ਟਰੀ ਮਹਿਲਾ ਕਮਿਸ਼ਨ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਵੱਖ-ਵੱਖ ਐੱਨ. ਜੀ. ਓਜ਼ ਵਲੋਂ ਕੀਤੀ ਗਈ ਹੈ। ਪੇਂਡੂ ਖੇਤਰਾਂ ਵਿਚ ਦਲਿਤਾਂ ਅਤੇ ਆਦਿਵਾਸੀ ਫਿਰਕੇ ਦੀਆਂ ਨਾਬਾਲਗ ਕੁੜੀਆਂ ਇਸ ਬੁਰਾਈ ਤੋਂ ਸਭ ਤੋਂ ਵੱਧ ਪੀੜਤ ਹਨ। ਜਿਥੇ ਵਿਆਹ ਦੇ ਪਰਦੇ ਹੇਠ ਵਿਚੋਲੀਏ ਇਨ੍ਹਾਂ ਕੁੜੀਆਂ ਨੂੰ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਦਿੱਲੀ ਤੋਂ ਆਏ ਅੱਧਖੜ ਆਦਮੀਆਂ ਹੱਥ ਵੇਚ ਦਿਤਾ ਜਾਂਦਾ ਹੈ। ਇਸ ਤਰ੍ਹਾਂ ਦੀ ਘਿਨੌਣੀ ਕਾਰਵਾਈ ਦੇ ਖਿਲਾਫ ਕੋਈ ਸਾਮਾਜਿਕ, ਧਾਰਮਿਕ ਜਾਂ ਰਾਜਨੀਤਕ ਨੇਤਾ ਜ਼ੁਬਾਨ ਨਹੀਂ ਖੋਲ੍ਹਦਾ ਉਲਟਾ ਮਾਮਲੇ ਨੂੰ ਇਹ ਕਹਿ ਕੇ ਉੱਚਿਤ ਠਹਿਰਾਉਂਦੇ ਹਨ ਕਿ ਚਲੋ, ਲਿਆਉਣ ਵਾਲੇ ਦਾ ਘਰ ਵਸ ਗਿਆ, ਉਸ ਦਾ ਪਰਿਵਾਰ ਵੱਧ ਗਿਆ।

ਦੇਸੀ ਮਾਲ
ਹਿਮਾਚਲ ਦੇ ਸਿਰਮੌਰ, ਰਾਮਪੁਰ ਬੁਸ਼ਹਰ, ਕੰਡੀ ਖੇਤਰ ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ, ਅਲੀਗੜ੍ਹ ਤੋਂ ਲਿਆਂਦੀਆਂ ਗਈਆਂ ਕੁੜੀਆਂ ਨੂੰ ਇੱਥੇ 'ਦੇਸੀ ਮਾਲ' ਕਹਿ ਕੇ ਉਨ੍ਹਾਂ ਦੀ ਕੀਮਤ ਕੁਝ ਜ਼ਿਆਦਾ ਲਗਾ ਦਿੱਤੀ ਜਾਂਦੀ ਹੈ। ਨਾਲ ਹੀ ਉਨ੍ਹਾਂ ਦੇ ਘਰ ਤੋਂ ਦੌੜ ਕੇ ਜਾਣ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੁੜਗਾਓਂ ਤੋਂ ਇਲਾਵਾ ਕਰਨਾਲ, ਯਮੁਨਾਨਗਰ ਤੇ ਪੰਚਕੂਲਾ ਵਿੱਚ ਵੀ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਰਹਿੰਦੇ ਹਨ। ਅਜਿਹਾ ਕੰਮ ਉਨ੍ਹਾਂ ਲੋਕਾਂ ਲਈ ਖ਼ਾਸ ਤੌਰ 'ਤੇ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਨਾਲ ਵਿਆਹ ਲਈ ਬਰਾਬਰ ਦੀ ਜਾਤ ਦੀ ਕੋਈ ਲੜਕੀ ਜਾਂ ਔਰਤ ਵਿਆਹ ਲਈ ਤਿਆਰ ਨਹੀਂ ਹੁੰਦੀ।

ਗੂੰਗੇ ਪੁੱਤਰ ਲਈ ਖ਼ਰੀਦੀ ਵਹੁਟੀ
ਇਹ ਕਾਰੋਬਾਰ ਇਸ ਪੇਸ਼ੇ ਨਾਲ ਜੁੜੇ ਦਲਾਲਾਂ ਰਾਹੀਂ ਕਈ ਸਾਲਾਂ ਤੋਂ ਜਾਰੀ ਹੈ। ਹਰਿਆਣਾ ਪੁਲੀਸ ਨੇ ਬੀਤੇ ਦਿਨੀਂ ਇੱਕ ਅਜਿਹੇ ਗਿਰੋਹ ਨੂੰ ਫੜਿਆ, ਜੋ ਇਸ ਕਾਰੋਬਾਰ ਵਿੱਚ ਪੂਰੀ ਤਰ੍ਹਾਂ ਸਰਗਰਮ ਸੀ। ਉੱਚ ਪੁਲੀਸ ਅਧਿਕਾਰੀ ਮਮਤਾ ਸਿੰਘ ਦਾ ਕਹਿਣਾ ਹੈ ਕਿ ਗਿਰੋਹ ਨੂੰ ਫੜਨ ਤੋਂ ਬਾਅਦ ਅਜਿਹੀਆਂ 7 ਔਰਤਾਂ ਬਰਾਮਦ ਕੀਤੀਆਂ ਗਈਆਂ ਜੋ ਵੇਚ ਦਿੱਤੀਆਂ ਗਈਆਂ ਸਨ। ਗਿਰੋਹ ਦੇ ਮੁਖੀ ਧਾਰਨ ਸਿੰਘ ਦੇ ਅਨੁਸਾਰ ਉਸ ਨੇ ਜੋ ਲੜਕੀਆਂ ਵੇਚੀਆਂ ਸਨ, ਉਨ੍ਹਾਂ ਵਿੱਚ ਪੱਛਮ ਬੰਗਾਲ ਦੇ ਥਾਣਾ ਕੁਮਾਰਗੰਜ ਦੇ ਪਿੰਡ ਪਿਰਾਸਪੁਰ ਦੀ ਬੰਗਾਲੀ ਕੁੜੀ ਵੀ ਸੀ। 3 ਮਹੀਨੇ ਬਾਦ ਉਸ ਨੇ ਉਸ ਕੁੜੀ ਨੂੰ ਲਾਲ ਸਿੰਘ ਨੂੰ 15 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ। ਲਾਲ ਸਿੰਘ ਨੇ ਉਸ ਨੂੰ ਅੱਗੇ ਮੋਹਨ ਲਾਲ ਨੂੰ ਵੇਚਿਆ, ਜਿਸ ਨੇ ਆਪਣੇ ਗੂੰਗੇ ਪੁੱਤਰ ਸਤੀਸ਼ ਲਈ 17 ਹਜ਼ਾਰ ਰੁਪਏ ਵਿੱਚ ਖ਼ਰੀਦਿਆ। ਪੁਲੀਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਕੁੜੀ ਬਦਰੀ ਮੋਹੰਤੀ ਨੂੰ ਬਰਾਮਦ ਵੀ ਕਰ ਲਿਆ।
ਬਾਅਦ ਵਿੱਚ ਪੁੱਛਗਿੱਛ ਤੋਂ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ ਤੇ ਇਸ ਕੰਮ ਵਿੱਚ ਧਾਰਨ ਸਿੰਘ ਦੀ ਪਤਨੀ ਰਾਣੀ ਵੀ ਸ਼ਾਮਲ ਸੀ। ਰਾਣੀ ਬੰਗਾਲ ਦੀ ਰਹਿਣ ਵਾਲੀ ਸੀ ਅਤੇ ਉੱਥੋਂ ਦੀਆਂ ਕੁੜੀਆਂ ਦੇ ਬਾਰੇ ਜਾਣਕਾਰੀ ਰੱਖਣ ਅਤੇ ਉਨ੍ਹਾਂ ਨੂੰ ਵਰਗਲਾਉਣ ਵਿੱਚ ਮਾਹਿਰ ਸੀ।
ਇਸ ਗਿਰੋਹ ਦੇ ਦੱਸਣ 'ਤੇ ਮੀਨਾ ਰਾਣੀ ਨੂੰ  ਕਾਲਾ ਰਾਮ, ਪ੍ਰਵੀਨ ਕੁਮਾਰੀ ਨੂੰ ਭਗਵਾਨ ਚੰਦ, ਰੀਨਾ ਨੂੰ ਸ਼ਾਮ ਸੁੰਦਰ ਦੇ ਘਰ ਤੋਂ ਬਰਾਮਦ ਕਰ ਲਿਆ ਗਿਆ।
40 ਸਾਲ ਦੀ ਸੁਮਨ ਦੱਸਦੀ ਹੈ ਕਿ ਉਸ ਨੂੰ ਉਸ ਦੇ ਪਿੰਡ ਤੋਂ ਇਹ ਕਹਿ ਕੇ ਲਿਆਂਦਾ ਗਿਆ ਸੀ ਕਿ ਨੌਕਰੀ 'ਤੇ ਲਗਾ ਦਿੱਤਾ ਜਾਵੇਗਾ, ਪਰ ਗੁੜਗਾਓਂ ਵਿੱਚ ਲਿਆਂਉਦੇ ਹੀ ਉਸ ਨੂੰ ਵਾਸਨਾ ਦਾ ਸ਼ਿਕਾਰ ਬਣਾਇਆ ਗਿਆ ਤੇ ਸਰੀਰਕ ਤੌਰ 'ਤੇ ਵੀ ਸਤਾਇਆ ਗਿਆ। ਉਸ ਦੇ ਨਾਲ ਉਸ ਦੀ ਜਵਾਨ ਕੁੜੀ ਮੁਮਤਾਜ ਵੀ ਸੀ। ਮੁਮਤਾਜ ਦੇ ਅਨੁਸਾਰ, ਲਿਆਉਣ ਵਾਲੇ ਨੇ 3-4 ਮਹੀਨੇ ਬਾਅਦ ਉਨ੍ਹਾਂ ਨੂੰ ਕਿਸੇ ਹੋਰ ਕੋਲ ਵੇਚ ਦਿੱਤਾ।
ਪਰ ਸੁਮਾਰੀ ਦਾ ਘਰ ਜ਼ਰੂਰ ਵਸ ਗਿਆ। ਕਈ ਜਗ੍ਹਾ ਵਿਕਣ ਤੋਂ ਬਾਅਦ ਆਖਰ ਉਸ ਨੂੰ ਚੰਗਾ ਆਦਮੀ ਮਿਲ ਹੀ ਗਿਆ।

30 ਹਜ਼ਾਰ 'ਚ ਮਿਲ ਜਾਂਦੀ ਏ ਲਾੜੀ
ਪੰਜਾਬ ਦੇ ਮਾਲਵਾ, ਖ਼ਾਸ ਕਰਕੇ ਸੰਗਰੂਰ, ਬਠਿੰਡਾ ਅਤੇ ਮਾਨਸਾ ਜਿਲ੍ਹਿਆਂ ਵਿੱਚ ਪੱਛਮ ਬੰਗਾਲ, ਬਿਹਾਰ, ਛੱਤੀਸਗੜ੍ਹ ਜਾਂ ਉੜੀਸਾ ਤੋਂ ਲਿਆਂਦੀਆਂ ਗਈਆਂ ਲਾੜੀਆਂ ਬਹੁਤ ਸਸਤੀ ਕੀਮਤ 'ਤੇ ਮਿਲ ਜਾਂਦੀਆਂ ਹਨ। ਹਾਲਾਂ ਕਿ ਇਨ੍ਹਾਂ ਇਲਾਕਿਆਂ ਵਿੱਚ ਇਨ੍ਹਾਂ ਦੀ ਕੀਮਤ 30 ਹਜ਼ਾਰ ਰੁਪਏ ਤੋਂ ਜ਼ਿਆਦਾ ਹੀ ਹੁੰਦੀ ਹੈ, ਪਰ ਇੱਥੋਂ ਦੀ ਖੁਸ਼ਹਾਲੀ ਕਾਰਨ ਇਸ ਨੂੰ ਬਹੁਤ ਸਸਤਾ ਮੰਨਿਆ ਜਾਂਦਾ ਹੈ।

ਮੈਨੂੰ ਵੀ ਲਿਆ ਦਿਓ ਲਾੜੀ
ਇਸ ਸੱਚਾਈ ਦਾ ਪਤਾ ਉਦੋਂ ਲੱਗਾ ਜਦੋਂ ਮਾਨਸਾ ਅਤੇ ਬਠਿੰਡਾ ਪੁਲੀਸ ਨੇ ਅਜਿਹੇ ਗਿਰੋਹਾਂ ਦਾ ਪਤਾ ਲਗਾਇਆ। ਬਜਾਕ ਪਿੰਡ ਦਾ ਝੰਡਾ ਸਿੰਘ 8 ਸਾਲ ਪਹਿਲਾਂ ਛੱਤੀਸਗੜ੍ਹ ਤੋਂ ਇੱਕ 18 ਸਾਲ ਦੀ ਮੁਟਿਆਰ ਲਿਆਇਆ। ਬਸ, ਝੰਡਾ ਸਿੰਘ ਨੇ ਕਈਆਂ ਦੀਆਂ ਅੱਖਾਂ ਵਿੱਚ ਉਮੀਦ ਜਗਾ ਦਿੱਤੀ। ਉਹ ਉਸ ਨੂੰ ਆਪਣੇ ਲਈ ਪਤਨੀ ਲਿਆ ਕੇ ਦੇਣ ਲਈ ਜ਼ਿੱਦ ਕਰਨ ਲੱਗੇ।
ਝੰਡਾ ਸਿੰਘ ਨੂੰ ਲੱਗਾ ਕਿ ਇਹ ਤਾਂ ਬਹੁਤ ਵਧੀਆ ਧੰਦਾ ਹੈ। ਉਸ ਨੇ ਛੱਤੀਸਗੜ੍ਹ ਅਤੇ ਉੜੀਸਾ ਵਿੱਚ ਦਲਾਲ ਲੱਭੇ ਅਤੇ ਇਸ ਕੰਮ ਤੋਂ ਕਮਾਈ ਸ਼ੁਰੂ ਕਰ ਦਿੱਤੀ। ਉਹ ਲੜਕੀ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਲੈਂਦਾ ਸੀ ਅਤੇ ਉੱਧਰ ਦਲਾਲ ਨੂੰ ਝਾਂਸਾ ਦੇ ਕੇ ਕੁੜੀ ਨਾਲ ਭੇਜਣ ਲਈ ਮਾਮੂਲੀ ਰਕਮ ਹੀ ਦੇਣੀ ਪੈਂਦੀ ਸੀ, ਆਪਣੇ ਹੀ ਪਿੰਡ ਵਿੱਚ ਝੰਡਾ ਸਿੰਘ ਨੇ 4 ਕੁੜੀਆਂ ਲਿਆ ਕੇ ਦਿੱਤੀਆਂ। ਬਾਅਦ ਵਿੱਚ ਪੁਲੀਸ ਨੇ ਝੰਡਾ ਸਿੰਘ ਦੇ ਛੱਤੀਸਗੜ੍ਹ ਵਿੱਚ ਸਹਿਯੋਗੀ ਗੁਪਤੇਸ਼ਵਰ, ਕੁੰਤਲਾ, ਉੜੀਸਾ ਵਿੱਚ ਗਡਗਡੂ ਤੇ ਵਨਿਤਾ ਨੂੰ ਗ੍ਰਿਫ਼ਤਾਰ ਕਰ ਲਿਆ।

ਮੁੰਡੇ ਪੈਦਾ ਕਰਨ ਵਾਲੀਆਂ ਮਸ਼ੀਨਾਂ
ਮੇਵਾਤ ਜਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਫਾਤਿਮਾ ਦਾ ਕਹਿਣਾ ਸੀ, ''ਲੱਗਭੱਗ 10 ਹਜ਼ਾਰ ਤੋਂ ਵੱਧ ਕੁੜੀਆਂ ਨੌਕਰੀ ਦਿਵਾਉਣ ਜਾਂ ਦੂਸਰੇ ਬਹਾਨਿਆਂ ਨਾਲ ਇਸ ਇਲਾਕੇ ਵਿੱਚ ਲਿਆਂਦੀਆਂ ਗਈਆਂ ਹਨ। ਅਜਿਹੀ ਗੱਲ ਨਹੀਂ ਹੈ ਕਿ ਇੱਥੇ ਕੁੜੀਆਂ ਦੀ ਕਮੀ ਹੈ, ਪਰ ਸਥਾਨਕ ਲੋਕ ਆਪਣੀਆਂ ਕੁੜੀਆਂ ਤਲਾਕਸ਼ੁਦਾ, ਵੱਡੀ ਉਮਰ ਦੇ ਲੋਕਾਂ ਜਾਂ ਕਿਸੇ ਤਰ੍ਹਾਂ ਤੋਂ ਅੰਗਹੀਣਾਂ ਨੂੰ ਦੇਣ ਵਿੱਚ ਸੰਕੋਚ ਕਰਦੇ ਹਨ। ਇਸ ਲਈ ਬਾਹਰਲੇ ਰਾਜਾਂ ਦੀਆਂ ਗਰੀਬ ਕੁੜੀਆਂ ਨੂੰ ਉਨ੍ਹਾਂ ਦੇ ਘਰ ਵਸਾਉਣ ਦਾ ਲਾਲਚ ਦੇ ਕੇ ਵੀ ਇੱਧਰ ਲਿਆਂਦਾ ਜਾਂਦਾ ਹੈ। ਫਿਰ ਪਰੰਪਰਿਕ ਰੀਤੀ ਰਿਵਾਜਾਂ ਕਾਰਨ ਸਿਰਫ਼ ਮੁੰਡੇ ਦੇ ਜਨਮ ਨੂੰ ਹੀ ਠੀਕ ਸਮਝਿਆ ਜਾਂਦਾ ਹੈ। ਇਸੇ ਕਾਰਨ ਤੋਂ ਇੱਕ ਤਾਂ ਕੰਨਿਆ ਭਰੂਨ ਹੱਤਿਆ ਜ਼ਰੂਰ ਹੁੰਦੀ ਹੈ ਅਤੇ ਦੂਸਰੇ, ਮੁੰਡਿਆਂ ਦੀ ਤੁਲਨਾ ਵਿੱਚ ਕੁੜੀਆਂ ਬਹੁਤ ਘੱਟ ਰਹਿ ਜਾਂਦੀਆਂ ਹਨ।
ਪੰਜਾਬ ਤੇ ਹਰਿਆਣਾ ਵਿੱਚ ਝਾਰਖੰਡ ਤੋਂ ਲਿਆਂਦੀਆਂ ਕੁੜੀਆਂ ਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਸਮਾਜ ਕਲਿਆਣ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ, ''ਪੰਜਾਬ ਅਤੇ ਹਰਿਆਣਾ ਵਿੱਚ ਅਜਿਹੇ ਗਿਰੋਹ ਸਰਗਰਮ ਹਨ ਜਿਨ੍ਹਾਂ ਦਾ ਕੰਮ ਹੀ ਝਾਰਖੰਡ ਤੋਂ ਕੁੜੀਆਂ ਲਿਆ ਕੇ ਇਨ੍ਹਾਂ ਦੋਹਾਂ ਰਾਜਾਂ ਵਿੱਚ ਵੇਚਣਾ ਹੈ। ਇਨ੍ਹਾਂ ਦੀ ਜ਼ਰੂਰਤ ਕਥਿਤ ਵਿਆਹ ਤੋਂ ਬਾਅਦ ਮੁੰਡਾ ਪੈਦਾ ਕਰਨ ਤੱਕ ਰਹਿੰਦੀ ਹੈ। ਇਸ ਕੰਮ ਦੇ ਲਈ ਘੱਟ ਉਮਰ ਵਿੱਚ ਕੁੜੀਆਂ ਨੂੰ ਵਾਰ-ਵਾਰ ਗਰਭਵਤੀ ਹੋਣਾ ਪਵੇ, ਤਾਂ ਵੀ ਕੋਈ ਸੰਕੋਚ ਨਹੀਂ ਕੀਤਾ ਜਾਂਦਾ ਹੈ। ਸੈਕਸ ਜਾਂ ਕੰਨਿਆ ਭਰੂਨ ਹੱਤਿਆ ਲਈ ਮਨ੍ਹਾਂ ਕਰਨ 'ਤੇ ਇਨ੍ਹਾਂ ਕੁੜੀਆਂ ਦੇ ਨਾਲ ਕੁੱਟ-ਮਾਰ ਕੀਤੀ ਜਾਂਦੀ ਹੈ।
ਸਵਿਤਾ ਨੂੰ ਝਾਰਖੰਡ ਤੋਂ ਦਿੱਲੀ ਲਿਆ ਕੇ ਹਰਿਆਣਾ ਦੇ ਇੱਕ ਵਿਅਕਤੀ ਨੂੰ ਵੇਚਿਆ ਗਿਆ। ਉਸ ਨੂੰ ਕਿਹਾ ਗਿਆ ਕਿ ਦਿੱਲੀ ਵਿੱਚ ਉਸ ਨੂੰ ਨੌਕਰੀ ਦਿਵਾ ਦਿੱਤੀ ਜਾਏਗੀ। ਹਰਿਆਣਾ ਵਿੱਚ ਉਸ ਨੂੰ ਲਿਆ ਕੇ ਕਿਹਾ ਗਿਆ ਕਿ ਉਹ ਮੁੰਡਾ ਪੈਦਾ ਹੋਣ ਤੱਕ ਗਰਭਧਾਰਨ ਕਰਦੀ ਰਹੇ, ਪਰ ਕੁੜੀ ਚੁਸਤ ਨਿਕਲੀ ਅਤੇ ਮੌਕਾ ਦੇਖਦੇ ਹੀ ਦੌੜ ਗਈ। ਉਸ ਨੂੰ ਇੱਕ ਮਹਿਲਾ ਸੁਰੱਖਿਆ ਸੰਮਤੀ ਨੇ ਬਚਾਇਆ।
ਇਸ ਤੋਂ ਇਲਾਵਾ 3 ਹੋਰ ਕੁੜੀਆਂ ਨੂੰ ਪੰਜਾਬ ਦੇ ਅਧਿਕਾਰੀਆਂ ਨੇ ਬਚਾ ਕੇ ਨਾਰੀ ਨਿਕੇਤਨਾਂ ਵਿੱਚ ਭਿਜਵਾਇਆ। ਝਾਰਖੰਡ ਤੋਂ ਹਰ ਸਾਲ ਅਜਿਹੀਆਂ ਹਜ਼ਾਰਾਂ ਕੁੜੀਆਂ ਇਸ ਇਲਾਕੇ ਵਿੱਚ ਲਿਆਦੀਆਂ ਜਾਂਦੀਆਂ ਹਨ ਅਤੇ ਇਹ ਕਾਰੋਬਾਰ ਖ਼ੂਬ ਵੱਧ ਰਿਹਾ ਹੈ।

ਕਹਾਣੀ ਪਾਰੋ ਦੀ
ਬਾਹਰ ਤੋਂ ਲਿਆਂਦੀ ਗਈ ਔਰਤ ਨੂੰ ਆਮ ਤੌਰ 'ਤੇ ਸਥਾਨਕ ਲੋਕ ਪਾਰੋ ਦੇ ਨਾਮ ਨਾਲ ਬੁਲਾਉਂਦੇ ਹਨ। ਗੁੜਗਾਉਂ ਜਿਲ੍ਹੇ ਦੇ ਮੇਵਾਤ ਖੇਤਰ ਦੀ ਅਜਿਹੀ ਹੀ ਇੱਕ ਪਾਰੋ ਦੀ ਕਹਾਣੀ ਉਸੇ ਦੀ ਜ਼ੁਬਾਨ ਤੋਂ-
''ਮੇਰਾ ਨਾਮ ਕੌਸ਼ਲਿਆ ਹੈ। ਮੈਂ ਵੀ ਪਾਰੋ ਹਾਂ। ਹਰ ਪਾਰੋ ਨੂੰ ਆਮ ਤੌਰ 'ਤੇ 2 ਤੋਂ 5 ਵਾਰ ਵੇਚਿਆ ਜਾਂਦਾ ਹੈ। ਮੈਨੂੰ ਕਈ ਸਾਲ ਪਹਿਲਾਂ ਹੈਦਰਾਬਾਦ ਸ਼ਹਿਰ ਤੋਂ ਇੱਥੇ ਲਿਆਂਦਾ ਗਿਆ ਸੀ। ਜਦੋਂ ਮੈਂ ਪਹਿਲੀ ਵਾਰ ਇੱਥੇ ਆਈ ਤਾਂ ਪਰਿਵਾਰ ਦੇ ਲੋਕ ਮੈਨੂੰ ਮੋਟੀ ਅਤੇ ਕਾਲੀ ਆਖ ਕੇ ਖਿਝਾਉਂਦੇ ਸਨ। ਉਦੋਂ ਇੱਕ ਔਰਤ ਦੇ ਲਈ 5 ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਦੇਣੇ ਪੈਂਦੇ ਸਨ। ਮੇਰੀ ਉਮਰ 17 ਸਾਲ ਸੀ ਅਤੇ ਮੈਨੂੰ ਆਪਣੇ ਤੋਂ 20 ਸਾਲ ਵੱਡੇ ਆਦਮੀ ਨਾਲ ਵਿਆਹ ਕਰਨਾ ਪਿਆ।''
ਅਸਾਮ ਤੋਂ ਲਿਆਂਦੀਆਂ ਜਾਣ ਵਾਲੀਆਂ ਕੁੜੀਆਂ ਦੀ ਕਹਾਣੀ ਵੀ ਕੁਝ ਅਲੱਗ ਨਹੀਂ ਹੈ। ਗਰੀਬੀ, ਲਾਲਚ, ਧੋਖੇਬਾਜ਼ੀ, ਝੂਠੇ ਵਾਅਦੇ, ਵਧੀਆ ਜ਼ਿੰਦਗੀ ਬਿਤਾਉਣ ਜਾਂ ਚੰਗੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉੱਥੋਂ ਕੁੜੀਆਂ ਨੂੰ ਲਿਆਇਆ ਜਾਂਦਾ ਹੈ। ਗਰੀਬੀ ਦੇ ਕਾਰਨ ਮਾਤਾ-ਪਿਤਾ ਵੀ ਆਪਣੀਆਂ ਬੱਚੀਆਂ ਨੂੰ ਨਵੇਂ ਸੰਸਾਰ ਵਿੱਚ ਕਾਲਪਨਿਕ ਮੌਜ ਨਾਲ ਜ਼ਿੰਦਗੀ ਬਿਤਾਉਣ ਦੇ ਸੁਪਨੇ ਲੈ ਕੇ ਵੇਚ ਦਿੰਦੇ ਹਨ। ਇਨ੍ਹਾਂ ਕੁੜੀਆਂ ਨੂੰ ਦਿੱਲੀ ਲਿਆਇਆ ਜਾਂਦਾ ਹੈ। ਦਿੱਲੀ ਤੋਂ ਅੱਗੇ ਫਿਰ ਇਹ 'ਕੁੜੀਆਂ' ਨਹੀਂ ਰਹਿੰਦੀਆਂ, 'ਮਾਲ' ਬਣ ਜਾਂਦੀਆਂ ਹਨ ਅਤੇ ਕਿਸੇ ਵਸਤੂ ਦੀ ਤਰ੍ਹਾਂ ਇਨ੍ਹਾਂ ਨੂੰ ਵੇਚਿਆ ਜਾਂਦਾ ਹੈ। ਕਈਆਂ ਨੂੰ ਤਾਂ ਵੇਸਵਾਵਾਂ ਦੇ ਧੰਦੇ ਵਿੱਚ ਧੱਕ ਦਿੱਤਾ ਜਾਂਦਾ ਹੈ।

ਛੋਟੀਆਂ ਬੱਚੀਆਂ ਵੀ
ਲਿਆਂਦੀਆਂ ਜਾਣ ਵਾਲੀਆਂ ਕੁੜੀਆਂ ਦਾ ਦੁਖਦ ਪਹਿਲੂ ਇਹ ਹੈ ਕਿ ਉਨ੍ਹਾਂ ਵਿੱਚ ਕਈ ਤਾਂ 10 ਤੋਂ 14 ਸਾਲ ਤੱਕ ਦੀਆਂ ਬੱਚੀਆਂ ਹੁੰਦੀਆਂ ਹਨ, ਜੋ ਆਮ ਤੌਰ 'ਤੇ ਹਰਿਆਣਾ ਤੇ ਪੰਜਾਬ ਦੇ ਅਲੱਗ-ਅਲੱਗ ਜਿਲ੍ਹਿਆਂ ਵਿੱਚ ਵੇਚੀਆਂ ਜਾਂਦੀਆਂ ਹਨ।
ਇਸ ਖਰੀਦਫਰੋਖਤ ਦੇ ਪਿੱਛੇ ਕੋਈ ਵੀ ਕਾਰਨ ਰਿਹਾ ਹੋਵੇ, ਪਰ ਇਸ ਦੇ ਕਾਰਨ ਬੁਰੇ ਨਤੀਜੇ ਵੀ ਸਾਹਮਣੇ ਆਉਂਦੇ ਹਨ। ਮੁੰਡਾ ਪੈਦਾ ਕਰਨ ਦੀ ਲਾਲਸਾ ਵਿੱਚ ਇਨ੍ਹਾਂ ਦੇ ਖ਼ਰੀਦਦਾਰ ਕੰਨਿਆ ਭਰੂਨ ਹੱਤਿਆਵਾਂ ਕਰਵਾਉਂਦੇ ਹਨ ਜਾਂ ਫਿਰ ਕੁੜੀਆਂ ਵੱਡੀਆਂ ਹੋ ਕੇ ਅਵਾਰਾ ਬਣ ਜਾਂਦੀਆਂ ਹਨ ਅਤੇ ਵੇਸਵਾ ਦੇ ਧੰਦੇ ਨੂੰ ਵਧਾਉਂਦੀਆਂ ਹਨ।

 Brides purchased, then exploited in Haryana, Punjab
Decades of unchecked sex-selective abortions have made the once fertile States of Punjab and Haryana suffer a drought of brides, making human-trafficking a lucrative and expanding trade. Often projected as a voluntary marriage, every year, thousands of young women and girls are lured into the idea of a happy married life with a rich man in Punjab or Haryana. Sadly most ‘purchased brides' are exploited, denied basic rights, duplicated as maids, and eventually abandoned.

ONLY SOLUTION
With skewed sex ratios (Punjab-893, Haryana-877 females per 1,000 males) it is impossible to find a bride for each man, and ‘importing a bride' has become the only solution. Also, with the tradition of not marrying within the same village and eligible girls marrying the wealthiest suitor, often NRIs, the majority of men in villages are left unmarried and often addicted to drugs.

“What is wrong in marrying a poor girl? I demanded no dowry, rather her family's social and economic position has improved,” said an agitated Prakash Singh of Harsola village in Kaithal (Haryana), when asked why he married a 19-year-old girl hailing from a poor village from Assam. Interestingly, Mr. Singh has three brothers and no sister; he does not believe that there is any dearth of women in his village.
“There were no eligible girls in our village or social circle. After my son turned 35, we realised that unless we accept a non-Punjabi girl he would never be married and no one would carry the family name forward; so we had to make arrangements,” said Mahinder Singh, an elderly man in Pohlo Majra, Fatehgarh Sahib (Punjab). The migration might seem to be a measure to correct the gender imbalance, but the ultimate goal is producing sons.
“Marriage to an imported bride makes caste, language and culture immaterial as long as the price is paid to the girl's family and a male child is born. Depending on the age, looks and virginity of a girl, grooms pay anywhere from Rs. 50,000 and Rs. 300,000,” said Rishi Kant of Shakti Vahini, a non-governmental organisation working on the issue.

The obvious need gives the practice a social sanction and makes it look like a social service: Sushma Kaur of Pohlo Majra, who married a Sikh man 15 years elder to her, calls it a ‘blessing.' “My uncle arranged the match, it was difficult in the beginning because of the new language and the culture, but my husband took care of me...My village in Bengal has an excess of females and no one to care for them, and it is a great service if I can arrange a matrimonial match. Ever since I got married, 10 years ago, over a dozen girls have followed me from Bengal,” she says with pride. She added that none of the girls were ill-treated; however, it was not unheard of.

A field study on the impact of sex ratio on the pattern of marriages in Haryana by Drishti Stree Adhyayan Prabodhan Kendra covering over 10,000 households, revealed that over 9,000 married women in Haryana were bought from other States.
The study which covered 92 villages of Mahendragarh, Sirsa, Karnal, Sonepat, and Mewat districts said that most of the people accepted it as a common practice, but denied having bought a bride in their family.
“In every village there are over 50 girls that have been bought; some of them as young as 13 and a very small percentage of the ‘sold for marriage' women are found to be living a married life. Most are untraceable or exploited or duplicated as domestic servants by the agents or men who marry/buy them. There are also instances of girls being resold to other persons after living a married life for a few years,” the study added.
Most of them come from poverty-ridden villages of Assam, West Bengal, Jharkhand, Bihar and Orissa, because their families need money; and despite the prevalence of the dowry system in the north Indian states, men are ready to pay for a wife.

ਵਾਰਸ ਦੀ ਰਚਨਾ ਹੀਰ 'ਚ ਅਠਾਰ੍ਹਵੀਂ ਸਦੀ ਦਾ ਪੰਜਾਬ ਤੇ ਜੱਟ\ਤਸਕੀਨ

                                                          taskeen 9814999426

ਕਿਸ਼ਤ-੨

ਕੇਂਦਰੀ ਸੱਤਾ ਦੀ ਤਾਕਤ ਨਾ ਹੋਣ ਕਾਰਨ ਹਰ ਖਿੱਤੇ ਦੇ ਮਾਲਕ ਸਰਦਾਰ, ਚੌਧਰੀ ਹਨ ਤੇ ਇਨ੍ਹਾਂ ਦੀ ਆਪਣੀ ਸਰਕਾਰ ਹੈ ਜੋ ਜ਼ਾਹਿਰ ਹੈ ਕਿ ਜੱਟ ਸਨ। ਸੰਨ ਯਾਰਾਂ ਸੌ ਅੱਸੀਆਂ ਨਬੀ ਹਿਜਰੀ, ਲੰਮੇ ਦੇਸ ਦੇ ਵਿੱਚ ਤਿਆਰ ਹੋਈ ਅਠਾਰ੍ਹਾਂ ਸੌ ਤੇਈਸੀਆਂ ਸੰਮਤਾਂ ਦਾ, ਰਾਜੇ ਬਿਕਰਮਜੀਤ ਦੇ ਸਾਰ ਹੋਈ ਪਿਆ ਦੇਸ ਦੇ ਵਿੱਚ ਹੈ ਬਹੁਤ ਰੌਲਾ, ਹਰ ਕਿਸੇ ਦੇ ਹੱਥ ਤਲਵਾਰ ਹੋਈ ਦੋ ਦੇਸ ਦੇ ਜੱਟ ਸਰਦਾਰ ਹੋਏ ਘਰੋਂ ਘਰੀ ਨਵੀਂ ਸਰਕਾਰ ਹੋਈ ਅਸ਼ਰਾਫ਼ ਖਰਾਬ ਕਮੀਨ ਤਾਜ਼ੇ ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ ਚੋਰ ਚੌਧਰੀ, ਯਾਰਨੀ ਪਾਕ ਦਾਮਨ, ਭੂਤ ਮੰਡਲੀ ਇੱਕ ਦੋ ਚਾਰ ਹੋਈ।
ਕਿੱਸਾ ਲਿਖਣ ਦੇ ਦਰਮਿਆਨ ਵੀ ਅਹਿਮਦ ਸ਼ਾਹ ਦਾ ਜ਼ਿਕਰ ਹੋ ਰਿਹਾ ਹੈ ਤੇ ਉਹਨਾਂ ਹਮਲਾਵਰਾਂ ਦੇ ਜ਼ਾਲਮਾਨਾ ਢੰਗਾਂ ਦੇ ਬਿੰਬਾਂ ਦੀ ਵਰਤੋਂ ਹੋ ਰਹੀ, ਜਿਵੇਂ ਫ਼ੌਜਾਂ ਸ਼ਾਹ ਦੀਆਂ ਵਾਰਸਾ, ਮਾਰ ਮਥੁਰਾ, ਮੁੜ ਫਿਰ ਲਾਹੌਰ ਨੂੰ ਆਈਆਂ ਨੀ, ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ, ਧੜਵੈਲ ਤੇ ਧਾੜਵੀ ਮੁਲਕ ਲੁੱਟਣ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ ਆਦਿ ਵਾਰ-ਵਾਰ ਜ਼ਿਕਰ ਬਣ ਕੇ ਪੇਸ਼ ਹੋ ਰਹੇ ਹਨ, ਜੋ ਨਵੇਂ ਬਿੰਬ ਰੂਪ ਵਿੱਚ ਵਾਧਾ ਕਰਦੇ ਹਨ। ਜੱਟ ਅਜੇ ਕੁਝ ਚਿਰ ਪਹਿਲਾਂ ਹੀ ਕਬੀਲਾ ਸਮਾਜ 'ਚੋਂ ਸੱਭਿਅਤਾ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਏ ਸਨ ਤੇ ਜਿਨ੍ਹਾਂ ਨੇ ਆਪਣੀਆਂ ਕਬੀਲਾਈ ਰੀਤਾਂ ਵਿੱਚ ਬਹੁਤੀ ਤਬਦੀਲੀ ਵੀ ਨਹੀਂ ਲਿਆਂਦੀ ਸੀ ਅਤੇ ਜਿਨ੍ਹਾਂ ਕੋਲ ਤਾਲੀਮ ਵੀ ਅਜੇ ਗ਼ੈਰ-ਹਾਜ਼ਰ ਸੀ। ਅਜਿਹੇ ਕਬੀਲਾਈ ਸਮਾਜ ਦੀ ਆਰਥਿਕਤਾ, ਸੱਭਿਆਚਾਰ ਉੱਤੇ ਕਬਜ਼ਾ ਵਾਰਿਸ ਦੀ ਪੜ੍ਹੀ ਲਿਖੀ ਜਮਾਤ ਲਈ ਸੱਚਮੁੱਚ ਚਿੰਤਾ ਦਾ ਵਿਸ਼ਾ ਸੀ।
ਜੱਟਾਂ ਦੇ ਵਿਵਹਾਰਕ ਰੂਪ ਨੂੰ ਖੋਲ੍ਹ ਕੇ ਪ੍ਰਗਟ ਕਰਨਾ ਉਸ ਦੀ ਲੋੜ ਸੀ। ਪੰਜਾਬੀ ਸਮਾਜ ਦੀ ਆਰਥਿਕਤਾ 'ਤੇ ਕਾਬਜ਼ ਹੋ ਰਹੀ ਕਿਸਾਨੀ (ਜੱਟ) ਅਨਪੜ੍ਹ ਧਿਰ, ਵਿਚਾਰ ਨਾਲੋਂ ਸਰਦਾਰ ਦੇ ਇਸ਼ਾਰੇ 'ਤੇ ਵੱਧ ਕੰਮ ਕਰਦੀ ਸੀ, ਜਦੋਂ ਕਿ ਕਾਰੀਗਰ ਸ਼੍ਰੇਣੀ ਅਜਿਹਾ ਨਹੀਂ ਕਰ ਰਹੀ ਸੀ। ਇਹ ਕਾਰੀਗਰ ਜਮਾਤ ਜੋ ਤੁਰਕ/ਮੁਗ਼ਲ ਸਾਮਰਾਜ ਦੇ ਵਪਾਰ ਦੀ ਚੂਲ ਸੀ ਤੇ ਆਪਣੇ ਗਿਆਨ ਰਾਹੀਂ ਤੁਰਕਾਂ ਅਤੇ ਮੁਗ਼ਲਾਂ ਦੇ ਵਪਾਰ ਅਤੇ ਪੂੰਜੀ ਵਿੱਚ ਵਾਧਾ ਕਰ ਰਹੀ ਸੀ, ਹੁਣ ਮੁੜ ਤੋਂ ਕਿਸਾਨੀ ਦੇ ਜਜ਼ਮਾਨੀ ਤੰਤਰ ਦੀ ਮਾਰ ਹੇਠ ਤੇਜ਼ੀ ਨਾਲ ਜਾ ਰਹੀ ਸੀ, ਜਿਸ ਤੋਂ ਤੁਰਕਾਂ ਨੇ ਆ ਕੇ ਮੁਕਤ ਕਰਾਇਆ ਸੀ। ਨਕਦ ਮਜ਼ਦੂਰੀ ਦੀ ਬਜਾਏ ਸੇਪੀ ਕਾਰੀਗਰ ਜਮਾਤਾਂ ਦੇ ਗਿਆਨ ਅਤੇ ਚਿੰਤਨ ਨੂੰ ਰੋਲ ਦੇਣ ਦਾ ਰਾਹ ਹੀ ਸੀ, ਪਰ ਇਹ ਹੋਣਾ ਸੀ, ਕਿਉਂਕਿ ਰੋਟੀ ਹਰ ਮਨੁੱਖ ਦੀ ਮਜਬੂਰੀ ਹੈ ਅਤੇ ਰੋਟੀ ਦਾ ਸਾਧਨ ਹੁਣ ਖੇਤੀ ਬਣ ਰਹੀ ਸੀ। ਵਾਰਿਸ ਭਵਿੱਖ ਦੇ ਹਾਲਾਤ ਨੂੰ ਪੜ੍ਹ ਸਕਣ ਦੀ ਸਮਰੱਥਾ ਰੱਖਦਾ ਸੀ ਅਤੇ ਉਹ ਜਾਣਦਾ ਸੀ ਕਿ ਹੁਣ ਭਵਿੱਖ ਉਸ ਦੀ ਪੜ੍ਹੀ ਲਿਖੀ ਜਮਾਤ ਦਾ ਨਹੀਂ, ਸਗੋਂ ਜੱਟਾਂ ਦੀ ਸਰਦਾਰੀ ਦਾ ਹੈ। ਇਸੇ ਕਾਰਨ ਹੀ ਉਹ ਮੁਗਲ ਸ਼ਾਸਨ ਦੀ ਕੇਂਦਰੀ ਸੱਤਾ ਦੀ ਮਜਬੂਤੀ ਦੀ ਸਿਫਤ ਕਰਦਾ ਹੈ, ਜਿਸ ਨੇ ਇਸ ਧਿਰ ਨੂੰ ਸਿਰ ਨਹੀਂ ਸੀ ਚੁੱਕਣ ਦਿੱਤਾ ਅਤੇ ਜਿਸ ਕਾਰਨ ਸਮਾਜ 'ਸ਼ਾਂਤਮਈ' ਵੇਗ ਵਿੱਚ ਤਰੱਕੀ ਕਰ ਰਿਹਾ ਸੀ। ਇਹ ਸੱਚ ਹੈ ਕਿ ਪੰਜਾਬੀ ਭਾਸ਼ਾ, ਸੱਭਿਆਚਾਰ,  ਸਾਹਿਤ ਦਾ ਵਿਕਾਸ ਤੁਰਕਾਂ ਅਤੇ ਮੁਗਲਾਂ ਦੀ ਸ਼ਾਂਤਮਈ ਸਲਤਨਤ ਸਮੇਂ ਹੀ ਹੋ ਸਕਿਆ। ਉਹ ਹਮਲਾਵਰਾਂ ਨੂੰ ਗਾਲੀ-ਗਲੋਚ ਹੀ ਕਰਦਾ ਹੈ ਭਾਵੇਂ ਉਹ ਮੁਸਲਮਾਨ ਹੀ ਕਿਉਂ ਨਾ ਹੋਣ। ਵਾਰਿਸ ਲਈ ਲੁਟੇਰਾ 'ਸਗ' ਹੈ ਅਤੇ ਇਸੇ ਲਈ ਪਠਾਨ ਮੁਸਲਮਾਨ ਹੋਣ ਦੇ ਬਾਵਜੂਦ ਹੀਰ ਵਿੱਚ 'ਸਗ' ਬਣ ਕੇ ਪੇਸ਼ ਹੁੰਦੇ ਹਨ। ਜੱਟਾਂ ਦੇ ਪੰਜਾਬ 'ਤੇ ਕਾਬਜ਼ ਹੋ ਜਾਣ ਦੀਆਂ ਟਾਪਾਂ ਦੀ ਆਹਟ ਵਾਰਿਸ ਨੂੰ ਸੁਣ ਰਹੀ ਸੀ। ਇਹੋ ਕਾਰਨ ਹੈ ਕਿ ਉਹ ਆਪਣੇ ਚਿੰਤਨ ਦਾ ਸਾਜ਼ੋ-ਸਾਮਾਨ ਚੁੱਕ ਉਸ ਥਾਂ ਉੱਤੇ ਜਾ ਡੇਰੇ ਲਾਉਂਦਾ ਹੈ, ਜੋ ਉਸ ਦੇ ਵਿਚਾਰ ਨੂੰ ਨਿਭਾਅ ਸਕਣ ਲਈ ਢੁੱਕਵਾਂ ਸੀ। ਵਾਰਿਸ ਦੀ ਤੈਅਸ਼ੁਦਾ ਨੀਤੀ ਅਨੁਸਾਰ ਉਹ ਹੀਰ ਦਾ ਇਸ਼ਕ ਨਵਾਂ ਬਣਾ ਰਿਹਾ ਸੀ, ਯਾਰਾਂ ਅਸਾਂ ਨੂੰ ਆਣ ਸੁਆਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ।
ਜਦੋਂ ਦੇਸ ਦੇ ਜੱਟ ਸਰਦਾਰ ਹੋਏ
ਅਠਾਰ੍ਹਵੀਂ ਸਦੀ ਦੇ ਪੰਜਾਬ ਅੰਦਰ ਕਿਸਾਨਾਂ ਦੀ ਬਗ਼ਾਵਤ ਫੈਲ ਗਈ। ਪੰਜਾਬ ਦੇ ਹੇਠਲੇ ਦਰਜੇ ਵਾਲੇ ਕਿਸਾਨਾਂ ਦੀ ਗਿਣਤੀ ਜੱਟ ਸੀ ਜੋ ਸਦੀ ਪਹਿਲਾਂ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ। ਇਹ ਕਿਸਾਨ ਬਗ਼ਾਵਤਾਂ ਦੀ ਨੁਮਾਇੰਦਗੀ ਸਰਦਾਰ (ਮਿਸਲਦਾਰ) ਕਰ ਰਹੇ ਸਨ ਜੋ ਸਿੱਖ ਧਰਮ ਦੇ ਸਰਗਰਮ ਕਾਰਕੁੰਨ ਸਨ। ਇੱਕ ਤਾਂ ਸਰਦਾਰ ਜੱਟ ਜਾਤੀ ਦੇ ਸਨ ਅਤੇ ਦੂਸਰੇ ਸਿੱਖ ਧਰਮ ਨਾਲ ਸੰਬੰਧਿਤ ਹੋਣ ਕਰਕੇ ਜੱਟਾਂ ਨੇ ਉਹਨਾਂ ਦੀ ਰਹਿਨੁਮਾਈ ਵਿੱਚ ਬਗ਼ਾਵਤ ਦਾ ਝੰਡਾ ਚੁੱਕ ਲਿਆ। ਪੰਜਾਬ ਦੇ ਜੱਟ ਕਿਸਾਨ ਅਤੇ ਉਹਨਾਂ ਦੇ ਸਰਦਾਰ ਸਿੱਖ ਸਰਦਾਰੀ/ਜੱਟ ਸਰਦਾਰੀ ਲਈ ਤਿੱਖੇ ਰੂਪ ਵਿੱਚ ਸਰਗਰਮ ਹੋ ਗਏ। ਇਹ ਇੱਕ ਤਾਂ ਤਲੀਮ ਯਾਫ਼ਤਾ ਨਹੀਂ ਸਨ ਅਤੇ ਦੂਸਰਾ ਕਬੀਲਾਈ ਮਾਨਸਿਕਤਾ ਹੋਣ ਕਾਰਨ ਸਾਹਿਬ ਦੇ ਹੁਕਮ ਅਧੀਨ ਜੰਗ ਲੜ ਰਹੇ ਸਨ। ਇਹਨਾਂ ਅੰਦਰ ਰੋਹ ਅਤੇ ਜੋਸ਼ ਦੀਆਂ ਠਾਠਾਂ ਆਪਣੇ ਰਾਜ ਲਈ ਜੰਗ ਵਿੱਢ ਚੁੱਕੀਆਂ ਸਨ। ਇਹ ਸਰਦਾਰ ਸਿੱਖ ਅਤੇ ਜੱਟ ਹੋਣ ਦੇ ਬਾਵਜੂਦ ਇੱਕੋ ਥਾਂ ਤੋਂ ਲੜਨ ਦੀ ਬਜਾਏ ਗੋਤਰ ਆਧਾਰਿਤ ਮਿਸਲਦਾਰੀ ਅਧੀਨ ਲੜ ਰਹੀਆਂ ਸਨ। ਇਸੇ ਕਾਰਨ ਜਿੱਥੇ ਇਹ ਪੰਜਾਬ ਦੇ ਵੱਖ-ਵੱਖ ਮੁਸਲਮਾਨ ਹਾਕਮਾਂ ਦੇ ਖ਼ਿਲਾਫ਼, ਹਮਲਾਵਰ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਦੇ ਖਿਲਾਫ਼ ਲੜਨ ਦੇ ਨਾਲ-ਨਾਲ ਆਪਸ ਵਿੱਚ ਵੀ ਲੜ ਰਹੇ ਸਨ। ਹਰ ਸਰਦਾਰ ਆਪਣੀ ਚੌਧਰ/ਸਰਦਾਰੀ ਲਈ ਵੀ ਲੜ ਰਿਹਾ ਸੀ। ਮੁਸਲਮਾਨ ਜੱਟ ਸਰਦਾਰਾਂ ਦੇ ਅਧੀਨ ਮੁਸਲਮਾਨ ਕਿਸਾਨ ਨਹੀਂ ਸਨ ਅਤੇ ਉਹ ਆਪਣੀ ਚੌਧਰ ਜਾਂ ਸਿੱਖ ਸਰਦਾਰਾਂ ਨਾਲ ਟੱਕਰ ਵਜੋਂ ਆਪਣੀ ਸਰਕਾਰੀ ਫ਼ੌਜ ਵਰਤ ਰਹੇ ਸਨ।
ਇਸ ਗੱਲ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਕਿ ਭਾੜੇ ਦਾ ਸਿਪਾਹੀ ਕਦੇ ਵੀ ਜੋਸ਼ ਵਿੱਚ ਜੰਗ ਨਹੀਂ ਲੜਦਾ, ਕਿਉਂਕਿ ਉਸ ਦੀ ਗਰਜ ਰੋਟੀ ਹੁੰਦੀ ਹੈ ਅਤੇ ਜਿੱਤ ਸਰਦਾਰ/ਬਾਦਸ਼ਾਹ ਦੀ ਹੁੰਦੀ ਹੈ। ਇਹੋ ਹੀ ਗੱਲ ਮੁਸਲਿਮ ਸਰਦਾਰਾਂ ਦੀ ਸੀ, ਜਿਨ੍ਹਾਂ ਕੋਲ ਭਾੜੇ ਦੇ ਸਿਪਾਹੀ ਸਨ ਜੋ ਉਤਸ਼ਾਹਹੀਣੇ ਸਨ। ਗ਼ੈਰ-ਉਤਸ਼ਾਹੀ ਕਰਿੰਦਿਆਂ ਦੀ ਹਾਰ ਯਕੀਨੀ ਹੁੰਦੀ ਹੈ। ਇਸ ਦੇ ਐਨ ਉਲਟ ਸਿੱਖ ਸਰਦਾਰਾਂ ਕੋਲ ਭਾੜੇ ਦੇ ਸਿਪਾਹੀ ਨਹੀਂ ਸਨ। ਉਹਨਾਂ ਦੇ ਸਿਪਾਹੀ ਕਿਸਾਨ ਸਨ ਜੋ ਪੂਰਨ ਰੂਪ ਵਿੱਚ ਬਾਗੀ ਉਤਸ਼ਾਹੀ, ਮਿਸ਼ਨਰੀ ਅਤੇ ਆਪਣੇ ਰਾਜ ਦੀ ਤਾਂਘ ਵਿੱਚ ਲੜ ਰਹੇ ਸਨ। ਇਹ ਗੁਰੀਲੇ ਹੁਕਮ ਦੀ ਤਾਬੀਰ ਲਈ ਹਮੇਸ਼ਾਂ ਸਿਰ ਦੀ ਬਾਜ਼ੀ ਲਾਉਣ ਲਈ ਤਿਆਰ ਰਹਿੰਦੇ। ਇਸੇ ਕਰਕੇ ਮੁਸਲਮਾਨ ਸਰਕਾਰਾਂ/ਹਾਕਮਾਂ ਦੀ ਫ਼ੌਜ ਦੀ ਹਾਰ ਯਕੀਨੀ ਸੀ, ਕਿਉਂਕਿ ਉਹਨਾਂ ਕੋਲ ਲੜਨ ਵਾਲੇ ਪਿਆਦੇ ਭਾੜੇ ਦੇ ਸਿਪਾਹੀ ਸਨ। ਇਹਨਾਂ ਕਿਸਾਨ ਸਿਪਾਹੀਆਂ ਦਾ ਸੰਬੰਧ ਸਿੱਖ ਧਰਮ ਨਾਲ ਸੀ, ਇਸ ਕਰਕੇ ਜਿੱਤ ਦਾ ਸਿਹਰਾ ਸਿੱਖ ਧਰਮ ਦੀ ਜਿੱਤ ਨਾਲ ਬੱਝਿਆ। ਅਠਾਰ੍ਹਵੀਂ ਸਦੀ ਦੌਰਾਨ ਹੀ ਸਿੱਖ ਸਰਦਾਰ ਪੰਜਾਬ ਦੇ ਰਾਜ 'ਤੇ ਕਾਬਜ਼ ਹੋ ਗਏ। ਅਠਾਰ੍ਹਵੀਂ ਸਦੀ ਤੋਂ ਪਹਿਲਾਂ ਸਿੱਖ ਧਰਮ ਖੱਤਰੀਆਂ ਦੀ ਸਰਗਰਮੀ ਦਾ ਕੇਂਦਰ ਸੀ ਅਤੇ ਅਠਾਰ੍ਹਵੀਂ ਸਦੀ ਦੇ ਸਿੱਖ ਧਰਮ ਦੀ ਵਾਗਡੋਰ ਦਾ ਸਾਰਾ ਦਾਰੋਮਦਾਰ ਜੱਟ ਸਰਦਾਰਾਂ ਦੇ ਹੱਥ ਸੀ। ਜੋ ਲੋਕ ਲੜ ਰਹੇ ਹੁੰਦੇ ਸਨ, ਸੱਤਾ ਉਹਨਾਂ ਦੇ ਹੱਥ ਹੀ ਆਉਣੀ ਹੁੰਦੀ ਹੈ। ਇੱਥੇ ਇੱਕ ਗੱਲ ਨੂੰ ਧਿਆਨ ਨਾਲ ਵੇਖਿਆ ਜਾਣਾ ਚਾਹੀਦਾ ਹੈ ਕਿ ਪਟਿਆਲੇ ਵਾਲੀ ਮਿਸਲ ਦਾ ਮਿਸਲਦਾਰ ਕਿਉਂਕਿ ਸਿੱਖ ਧਰਮ ਦੇ ਮਿਸ਼ਨਰੀ ਕਾਰਜ ਅਧੀਨ ਨਹੀਂ ਸੀ ਤੇ ਨਾ ਹੀ ਉਸ ਦੀ ਮਿਸਲ ਅਧੀਨ ਬਾਗੀ ਕਿਸਾਨ ਸਨ। ਇਸੇ ਲਈ ਉਹ ਅਹਿਮਦ ਸ਼ਾਹ ਨਾਲ ਸਮਝੌਤਾ ਕਰਕੇ ਉਸ ਨੂੰ ਤਿੰਨ ਲੱਖ ਰੁਪਈਆ ਦੇਣਾ ਮੰਨ ਜਾਂਦਾ ਹੈ, ਜਦੋਂ ਕਿ ਬਾਗੀਆਂ ਦੇ ਸਰਦਾਰ ਅਹਿਮਦ ਸ਼ਾਹ ਨਾਲ ਸਮਝੌਤੇ ਦੀ ਬਜਾਏ ਉਸ ਉੱਪਰ ਹਮਲਾ ਕਰਨ ਵਿੱਚ ਯਕੀਨ ਰੱਖਦੇ ਸਨ। ਪਟਿਆਲੇ ਦੇ ਮਿਸਲਦਾਰ ਦੀ ਅਹਿਮਦ ਸ਼ਾਹ ਨਾਲ ਤਿੰਨ ਲੱਖ ਦੀ ਦੇਣਦਾਰੀ ਨੂੰ ਜੱਸਾ ਸਿੰਘ ਆਹਲੂਵਾਲੀਆ ਉਗਰਾਉਂਦਾ ਹੈ। ਭਾਵ ਜੱਟ/ਸਿੱਖ ਸਰਦਾਰ ਆਪਣੇ ਅਧੀਨ ਬਾਗੀ ਕਿਸਾਨਾਂ/ਸਿਪਾਹੀਆਂ ਦੇ ਮਿਸ਼ਨਰੀ ਬਲ ਸਦਕਾ ਪੰਜਾਬ ਵਿੱਚ ਬਹੁਤ ਜਲਦੀ ਕਾਬਜ਼ ਹੋ ਗਏ ਜਦੋਂ ਕਿ ਮੁਸਲਮਾਨ ਸਰਦਾਰ/ਹਾਕਮ ਇਸ ਦੀ ਅਣਹੋਂਦ ਕਾਰਨ ਹਾਰ ਗਏ, ਪਰ ਉਹਨਾਂ ਦੇ ਸਮਝੌਤਿਆਂ ਨੇ ਉਹਨਾਂ ਦੀ ਜਗੀਰਦਾਰੀ ਖੁੱਸਣ ਨਾ ਦਿੱਤੀ ਅਤੇ ਉਹ ਮੁਗਲ ਸਲਤਨਤ ਨੂੰ ਮਾਲੀਆ ਦੇਣ ਦੀ ਬਜਾਏ ਮਹਾਰਾਜਾ ਨੂੰ ਦੇਣ ਲੱਗ ਪਏ। ਵਾਰਿਸ ਇਸ ਕਾਬਜ਼ ਹੋ ਰਹੇ ਜੱਟ ਵਰਤਾਰੇ ਵਿੱਚੋਂ ਹੀ ਕਿੱਸੇ ਦੇ ਅੰਤ ਸਮੇਂ ਦੇ ਹਾਲਾਤ ਕਲਮਬੰਦ ਕਰਦਾ ਹੈ।
ਬਹੁਤ ਸਾਰੇ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਸਿੱਖ ਸੱਤਾ ਨੇ ਬਾਬਾ ਬੰਦਾ ਸਿੰਘ ਦੀ ਜਰਨੈਲੀ ਅਧੀਨ ਤਾਕਤ ਫੜੀ, ਕਿਉਂਕਿ ਮੁਗਲ ਰਾਜ ਦੇ ਪਤਨ ਕਾਰਨ ਹਾਲਾਤ ਵਿਦਰੋਹ ਲਈ ਸਾਜਗਾਰ ਹੋ ਗਏ ਸਨ। ਉਹ ਪਹਿਲਾਂ ਵਾਂਗ ਹੀ ਗੈਰ ਜੱਟ ਸਿੱਖ ਜਰਨੈਲ ਸੀ, ਜੋ ਪੰਜਾਬ ਪਹੁੰਚਦਿਆਂ ਹੀ ਇੱਕ ਵੱਡੀ ਅਤੇ ਕਾਮਯਾਬ ਫ਼ੌਜ ਬਣਾਉਣ ਵਿੱਚ ਸਫਲ ਹੋ ਗਿਆ। ਉਸ ਦੇ ਹਮਲਿਆਂ ਵੇਲੇ ਤੱਕ ਮੁਗਲ ਸਲਤਨਤ ਡਾਵਾਂਡੋਲਤਾ ਦੀ ਸਥਿਤੀ ਵਿੱਚ ਪਹੁੰਚ ਚੁੱਕੀ ਸੀ। ਉਸ ਦੀਆਂ ਲੜਾਈਆਂ ਅਤੇ ਜਿੱਤਾਂ ਦਾ ਸਮਾਂ ਮਹਿਜ਼ ਦੋ ਢਾਈ ਸਾਲ ਹੀ ਰਿਹਾ, ਪਰ ਉਸ ਨੇ ਕੇਂਦਰੀ ਅਤੇ ਲਾਹੌਰ ਸੱਤਾ ਵਿੱਚ ਭਾਜੜ ਪਾ ਦਿੱਤੀ ਸੀ। ਬਾਬਾ ਬੰਦਾ ਸਿੰਘ ਨੇ ਉਹਨਾਂ ਲੋਕਾਂ ਨੂੰ ਆਪਣੇ ਝੰਡੇ ਥੱਲੇ ਇਕੱਠਿਆਂ ਹੋਣ ਦਾ ਸੱਦਾ ਦਿੱਤਾ ਜੋ ਕਿਸਾਨ/ਲਤਾੜੇ ਹੋਏ ਸਨ, ਇਸੇ ਕਰਕੇ ਉਸ ਦੀ ਫ਼ੌਜ ਵਿੱਚ ਗ਼ੈਰ ਕਿਸਾਨਾਂ ਦੀ ਭਰਤੀ ਹੋ ਗਈ। ਲੋਕ ਬਾਬਾ ਬੰਦਾ ਸਿੰਘ ਦੀ ਧਿਰ ਨਾਲ ਪਲੋ-ਪਲੀਂ ਆ ਜੁੜੇ। ਕਿਸਾਨ ਤਾਂ ਪਹਿਲਾਂ ਹੀ ਬਗਾਵਤ 'ਤੇ ਉਤਾਰੂ ਸਨ, ਉਹਨਾਂ ਨੂੰ ਤਾਂ ਜਰਨੈਲ ਦੀ ਲੋੜ ਸੀ ਜੋ ਆਪਣੇ-ਆਪ ਆ ਬਹੁੜਿਆ ਸੀ। ਇਸ 'ਖਾਲਸਾ' ਫ਼ੌਜ ਵਿੱਚ ਵੱਡੀ ਗਿਣਤੀ ਕਿਸਾਨਾਂ/ਜੱਟਾਂ ਦੀ ਸੀ। ਇਹ ਉਹ ਵਿਦਰੋਹ ਸੀ ਜੋ ਗੁਰੀਲਾ ਰੂਪ ਨਾਲ ਵਿੱਢਿਆ ਗਿਆ ਅਤੇ ਇਹ ਹਕੂਮਤ ਨਾਲ ਜਨਤਾ ਦੀਆਂ ਵਿਰੋਧਤਾਈਆਂ ਦਾ ਸਿੱਟਾ ਸੀ। ਜ਼ਾਹਿਰ ਹੈ ਕਿ ਉਹਨਾਂ ਕਿਸਾਨਾਂ/ਜੱਟਾਂ ਦੇ ਸੇਪੀਏ ਵੀ ਉਹਨਾਂ ਦੇ ਨਾਲ ਹੀ ਇਸ ਜੰਗ ਵਿੱਚ ਵੜੇ ਹੋਣਗੇ, ਜਿਨ੍ਹਾਂ ਦੀ ਗਿਣਤੀ ਉੱਨੀ ਕੁ ਹੀ ਹੋਵੇਗੀ, ਜਿੰਨਾ ਕੁ ਸੇਪੀਆਂ ਦਾ ਅਨੁਪਾਤ ਹੁੰਦਾ ਹੈ। ਬਾਬਾ ਬੰਦਾ ਸਿੰਘ ਦੀ ਗੁਰਦਾਸ ਨੰਗਲ ਵਾਲੀ ਗ੍ਰਿਫ਼ਤਾਰੀ ਵੱਲ ਧਿਆਨ ਦੇਈਏ ਤਾਂ ਇੱਕ ਸਵਾਲ ਖੜ੍ਹਾ ਹੁੰਦਾ ਹੈ ਕਿ ਉਹ ਅੱਠ ਮਹੀਨਿਆਂ ਤੱਕ ਘਿਰੇ ਰਹੇ ਅਤੇ ਹੋਰ ਕੋਈ ਉਹਨਾਂ ਦੇ ਬਚਾਓ ਲਈ ਨਹੀਂ ਬਹੁੜਿਆ ਜਦੋਂ ਕਿ ਬਿਨੋਦ ਸਿੰਘ ਵੀ ਬਾਬਾ ਬੰਦਾ ਸਿੰਘ ਦੇ ਨਾਲੋਂ ਲਾਹੌਰ ਫ਼ੌਜਾਂ ਦੇ ਘੇਰੇ 'ਚੋਂ ਬਚ ਕੇ ਨਿਕਲ ਚੁੱਕੇ ਸਨ। ਉਮੀਦ ਕੀਤੀ ਜਾ ਸਕਦੀ ਸੀ ਕਿ ਉਹ ਬਾਹਰ ਬੈਠੇ ਸਿੱਖਾਂ ਨੂੰ ਤਿਆਰ ਕਰਕੇ ਫ਼ੌਜਾਂ ਦੇ ਘੇਰੇ ਨੂੰ ਖਦੇੜਦੇ, ਪਰ ਅਜਿਹਾ ਨਾ ਕੀਤਾ ਗਿਆ। ਬਾਬਾ ਬੰਦਾ ਸਿੰਘ ਦੀ ਹਾਰ ਦਾ ਕਾਰਨ ਤੱਤ ਖਾਲਸਾ ਦੀ ਹਕੂਮਤ ਨਾਲ ਮਿਲੀ ਭੁਗਤ ਸੀ ਤੇ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਅਦ ਵਿੱਚ ਸਿੱਖ ਰਹਿਤਾਂ ਦਾ ਵਿਰੋਧੀ ਪ੍ਰਚਾਰਿਆ। ਇਹ ਉਹੀ ਤੱਤ ਖਾਲਸਾ ਹੈ, ਜਿਹੜਾ ਮੁਗ਼ਲ ਬਾਦਸ਼ਾਹ ਫਰੁਖਸ਼ੀਅਰ ਤੋਂ ਪਦਾਰਥਕ ਲਾਭ ਪ੍ਰਾਪਤ ਹਿੱਤ ਕਰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੰਝਦਾਰ ਵਿੱਚ ਫਸਿਆ ਛੱਡ ਗਿਆ ਸੀ। ਤੱਤ ਖਾਲਸਾ ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਦੀ ਹੇਠਲੀਆਂ ਜਾਤਾਂ ਨੂੰ ਮਾਲਕੀ ਦੇ ਅਧਿਕਾਰ ਦੇਣ ਤੋਂ ਖਿੱਝ ਗਿਆ ਹੋਵੇ ਜੋ ਗੁਰੂ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਨੀਤੀ ਸੀ ਤੇ ਇਸ ਨਾਲ ਜਗੀਰੂ ਮਾਲਕੀ ਦੇ ਅਧਿਕਾਰ ਖੁੱਸ ਰਹੇ ਸਨ, ਕਿਉਂਕਿ ਚੂਹੜੇ ਅਤੇ ਚਮਾਰਾਂ ਨੂੰ ਉਨ੍ਹਾਂ ਦੇ ਪਿੰਡਾਂ ਦੇ ਚੌਧਰੀ ਬਣਾ ਕੇ ਬਾਬਾ ਬੰਦਾ ਸਿੰਘ ਨੇ ਸਥਾਪਿਤ ਸਾਮਾਜਿਕ ਢਾਂਚੇ ਨੂੰ ਪੂਰੀ ਤਰ੍ਹਾਂ ਉਲਟਾ ਦਿੱਤਾ ਸੀ। ਅਮੀਰਾਂ ਅਤੇ ਜਗੀਰਦਾਰਾਂ ਕੋਲ ਉਹਨਾਂ ਦਾ ਹੁਕਮ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਗਿਆ ਸੀ।
ਅਸੀਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਤਿਆਰ ਹੋਈਆਂ ਮਿਸਲਾਂ ਸਰਦਾਰਾਂ/ਜੱਟਾਂ ਦੇ ਅਧੀਨ ਹੀ ਸਨ ਅਤੇ ਇਹਨਾਂ ਫ਼ੌਜਾਂ ਵਿਚਲੀ ਭਰਤੀ ਵੀ ਜੱਟਾਂ ਦੀ ਹੀ ਸੀ। ਇੱਕ ਤਰਖਾਣ ਅਤੇ ਇੱਕ ਕਲਾਲ ਮਿਸਲ ਵਿੱਚ ਵੱਡੀ ਗਿਣਤੀ ਕ੍ਰਮਵਾਰ ਤਰਖਾਣਾਂ ਅਤੇ ਕਲਾਲਾਂ ਦੀ ਸੀ। ਤਾਂ ਜੱਟ ਸਰਦਾਰਾਂ ਦੀਆਂ ਮਿਸਲਾਂ ਵਿਚਲੀ ਭਰਤੀ ਵੀ ਜੱਟਾਂ ਦੀ ਹੀ ਹੋਵੇਗੀ। ਚੌਧਰੀ ਫੂਲ ਦੇ ਪੁਰਖੇ ਤਾਂ ਮੁਗਲ ਸ਼ਾਸਨ ਦੇ ਢਾਂਚੇ ਅਧੀਨ ਹੀ ਸੱਤਾ ਪ੍ਰਾਪਤ ਕਰ ਚੁੱਕੇ ਸਨ। ਬਾਬਾ ਆਲਾ ਸਿੰਘ ਦੀ ਦੇਖ-ਰੇਖ ਹੇਠਲੀ ਮਿਸਲ ਫੂਲਕੀਆ ਅਤੇ ਬਾਕੀ ਮਿਸਲਾਂ ਵਿੱਚ ਵਖਰੇਵਾਂ ਇਹ ਸੀ ਕਿ ਆਲਾ ਦੀ ਮਿਸਲ ਹਰ ਸਮੇਂ ਸੱਤਾ ਲਈ ਸਮਝੌਤੇ ਨੂੰ ਪਹਿਲ ਦਿੰਦੀ ਜਦੋਂ ਕਿ ਬਾਕੀ ਮਿਸਲਾਂ ਦੇ ਸਰਦਾਰ ਜੰਗ ਤੇ ਆਪਣੇ ਹੱਕ ਨੂੰ।
ਅਠਾਰ੍ਹਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਲੜਨ ਵਾਲੇ ਜੱਟਾਂ ਦੀ ਗਿਣਤੀ ਵੱਧਦੀ ਹੀ ਗਈ, ਕਿਉਂਕਿ ਜ਼ਕਰੀਆ ਖਾਨ ਤੇ ਮੀਰ ਮੰਨੂੰ ਦਾ ਫ਼ੌਜੀ ਖਰਚਾ ਬਹੁਤ ਵੱਧ ਗਿਆ ਸੀ, ਕਿਉਂਕਿ ਮੁਇਨ-ਉਲ-ਮੁਲਕ ਨੇ ਕੇਂਦਰੀ ਏਸ਼ੀਆ 'ਚੋਂ ਫ਼ੌਜੀ ਭਰਤੀ ਕਰ ਲਈ ਸੀ ਅਤੇ ਅਬਦਾਲੀ ਦੇ  ਹਮਲੇ ਵਿੱਚ ਹਾਰ ਕਾਰਨ ਲੱਖਾਂ ਰੁਪਏ ਦੇ ਕੇ ਸਮਝੌਤਾ ਕਰਨਾ ਪਿਆ ਸੀ। ਜੱਟਾਂ ਉੱਪਰ ਲਗਾਨ ਦੀ ਦਰ ਵੱਧਦੀ ਜਾਂਦੀ ਤੇ ਉਹਨਾਂ ਦੀ 'ਭੁੱਖ' ਉਹਨਾਂ ਨੂੰ ਵਿਦਰੋਹ ਕਰਨ ਲਈ ਮਜਬੂਰ ਕਰ ਦਿੰਦੀ। ਅਬਦਾਲੀ ਹਮਲੇ ਵੇਲੇ ਲਾਹੌਰ ਦਰਬਾਰ ਦੀ ਫ਼ੌਜ ਇਹਨਾਂ ਗੁਰੀਲਿਆਂ ਨਾਲ ਲੜ ਰਹੀ ਸੀ।  

ਫ਼ੌਜ ਦੀ ਦੋ ਥਾਈਂ ਵੰਡ ਵੀ ਮੁਇਨ-ਉਲ-ਮੁਲਕ ਦੀ ਹਾਰ ਦਾ ਵੱਡਾ ਕਾਰਨ ਸੀ ਅਤੇ ਤੀਸਰਾ ਕਾਰਨ ਬਾਦਸ਼ਾਹ ਦਿੱਲੀ ਦਾ ਕਮਾਊਂ ਦੀ ਲੜਾਈ ਵਿੱਚੋਂ ਪੱਛੜ ਕੇ ਆਉਣਾ ਸੀ। ਇਹਨਾਂ ਕਿਸਾਨ ਬਗ਼ਾਵਤਾਂ ਅਤੇ ਅਬਦਾਲੀ ਹਮਲਿਆਂ ਦੀ ਲੁੱਟ-ਖੋਹ ਨੇ ਪੰਜਾਬ ਵਿੱਚ ਮੁਗ਼ਲ ਹਕੂਮਤ ਦੀ ਬਿਲਕੁਲ ਖਸਤਾ ਹਾਲਤ ਕਰ ਦਿੱਤੀ ਸੀ। ਇਸ ਦੋਹਰੀ ਲੜਾਈ ਵਿੱਚ ਹਾਰ ਸੂਬੇਦਾਰ ਲਾਹੌਰ ਦੀ ਹੋਣੀ ਸੀ, ਕਿਉਂਕਿ ਹਰ ਤਰ੍ਹਾਂ ਦੇ ਸਰਦਾਰਾਂ, ਚੌਧਰੀਆਂ ਨੇ ਆਪਣੀ ਪ੍ਰਭੂਸੱਤਾ ਦਾ ਐਲਾਨ ਕੀਤਾ ਹੋਇਆ ਸੀ। ਇਸ ਕਾਰਨ ਸੂਬਾ ਪੰਜਾਬ ਬਹੁ ਸੱਤਾ ਦਾ ਖੇਤਰ ਬਣ ਚੁੱਕਾ ਸੀ। ਜੱਟਾਂ ਨੂੰ ਆਪਣੀ ਹੋਂਦ ਬਚਾਉਣ ਲਈ 'ਆਪਣਾ ਰਾਜ' ਸਥਾਪਿਤ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਸੀ। ਮਿਸਲਾਂ ਭਾਵੇਂ ਇੱਕੋ ਸਿੱਖ ਧਰਮ ਦੇ ਅਧੀਨ ਲੜਦੀਆਂ ਸਨ, ਪਰ ਇਹਨਾਂ ਦਾ ਆਪਸੀ ਟੰਟਾ ਵੀ ਬਰਕਰਾਰ ਰਹਿੰਦਾ ਤੇ ਮਗਰੋਂ ਸਭ ਰਾਜਿਆਂ ਨੇ ਜਦੋਂ ਇੱਕ ਮਹਾਰਾਜੇ ਦੀ ਅਧੀਨਤਾ ਸਵੀਕਾਰੀ ਤਦ ਇਸ ਟੰਟੇ ਵਿੱਚ ਕੁਝ ਸੁਧਾਰ ਹੋਇਆ। ਸਿੱਖ ਮਿਸਲਦਾਰਾਂ ਕੋਲ 1761 ਤੱਕ ਇੱਕ ਵੱਡੀ ਫ਼ੌਜ ਬਣ ਗਈ ਸੀ, ਜਿਨ੍ਹਾਂ ਦੀ ਗਿਣਤੀ ਲੱਗਪੱਗ ਚਾਲੀ ਤੋਂ ਪੰਜਾਹ ਹਜ਼ਾਰ ਘੋੜ-ਸਵਾਰਾਂ ਤੱਕ ਪੁੱਜ ਗਈ ਸੀ। ਇਹ ਲੜਾਈ ਮੁੱਖ ਰੂਪ 'ਚ ਤਿੰਨ ਧਿਰੀ ਸੀ। ਇਸ ਬਦਅਮਨੀ ਨੇ ਪੰਜਾਬ ਦੇ ਵਿਕਾਸ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸਨ।
ਤਿਜਾਰਤੀ ਪੂੰਜੀ ਤੇ ਸਾਮੰਤੀ ਪੂੰਜੀ
ਪੰਜਾਬ ਦੀ ਲੰਬਾ ਸਮਾਂ ਚਲਦੀ ਇਸ ਅਧੋਗਤੀ ਨੂੰ ਵਾਰਿਸ 'ਕਿੱਸਾ ਹੀਰ' ਵਿੱਚ ਕਲਮਬੱਧ ਕਰਦਾ ਹੈ। ਉਸ ਦੇ ਸਮੁੱਚੇ ਕਿੱਸੇ ਵਿੱਚ ਘੋੜਿਆਂ ਦੀਆਂ ਟਾਪਾਂ ਅਤੇ ਤਤਾਰਾਂ ਦੀ ਲੁੱਟ ਦੇ ਦ੍ਰਿਸ਼ ਉਪਜਦੇ ਹਨ। ਉਸ ਦਾ ਚੌਕੰਨਾ ਚਿੰਤਨ ਇਸ ਸਥਿਤੀ ਉੱਪਰ ਕੇਂਦਰਿਤ ਹੋਣਾ ਲਾਜ਼ਮੀ ਸੀ। ਉਸ ਦਾ ਕਿੱਸਾ ਇਸ ਅਧੋਗਤੀ ਦੇ ਮਾਹੌਲ ਵਿੱਚ ਹੀ ਸੰਪੰਨ ਹੁੰਦਾ ਹੈ। ਹੀਰ ਦੀ ਕਥਾ ਉੱਭਰ ਰਹੀ ਜੱਟ ਜ਼ਿਮੀਂਦਾਰਾਂ ਦੀ ਜਮਾਤ ਉੱਪਰ ਕੇਂਦਰਿਤ ਹੈ, ਕਿਉਂਕਿ ਇਹਨਾਂ ਹਾਲਾਤ ਦੇ ਸਨਮੁੱਖ ਵਾਰਿਸ ਦੀ ਪੜ੍ਹੀ-ਲਿਖੀ ਜਮਾਤ ਹਾਸ਼ੀਏ 'ਤੇ ਧੱਕੀ ਜਾ ਰਹੀ ਸੀ। ਮੁਗਲ ਰਾਜ ਨੂੰ ਢਾਹ ਲਾਉਣ ਵਾਲੇ ਕਿਸਾਨ ਨਹੀਂ, ਜ਼ਿਮੀਂਦਾਰ ਸਨ। ਇਹ ਗੱਲ ਠੀਕ ਹੈ ਅਤੇ ਵਾਰਿਸ ਇਸ ਗੱਲ ਬਾਰੇ ਬਿਲਕੁਲ ਸਾਫ਼ ਹੈ ਕਿ ਪੰਜਾਬ ਦੀ 'ਮੁਗਲ' ਸੱਤਾ ਨੂੰ ਢਾਹ ਲਾਉਣ ਵਾਲਾ ਇਹ ਕਮੀਨ ਵਰਗ (ਜੱਟ/ਕਿਸਾਨ) ਹੀ ਹੈ ਜੋ ਬਗ਼ਾਵਤ ਕਰਕੇ ਚੌਧਰੀਆਂ/ਸਰਦਾਰਾਂ/ਜ਼ਿਮੀਂਦਾਰ ਦੀ ਲੜਨ ਦੀ ਤਾਕਤ ਅਤੇ ਤੋਪ ਦਾ ਚਾਰਾ ਬਣਿਆ। ਜ਼ਿਮੀਂਦਾਰ ਵਰਗ ਜੋ ਪਹਿਲਾਂ ਚੌਧਰੀ ਸੀ ਅਤੇ ਹੇਠਲੀ ਜਮਾਤ ਦੀ ਬਗ਼ਾਵਤ ਨੇ ਉਹਨਾਂ ਦੀ ਤਾਕਤ ਨੂੰ ਕਈ ਗੁਣਾ ਵਧਾ ਦਿੱਤਾ ਸੀ। ਕੇਂਦਰੀ ਹਕੂਮਤ ਦੀ ਗੈਰ-ਹਾਜ਼ਰੀ/ਕਮਜ਼ੋਰੀ  ਨਾਲ ਇਹ ਪ੍ਰਭੂ ਸੰਪੰਨ ਹੋ ਕੇ ਘਰੋ-ਘਰੀਂ ਨਵੀਂ ਸਰਕਾਰ ਬਣਾ ਬੈਠੇ। ਭਾਵ ਹਰ ਸੱਤਾ ਕਿਸੇ ਕੇਂਦਰੀ ਹੁਕਮ ਦੀ ਬਜਾਏ ਆਪਣੀ ਮਰਜ਼ੀ ਅਨੁਸਾਰ ਚੱਲ ਰਹੀ ਸੀ। ਇਸ ਤਰ੍ਹਾਂ ਵਾਰਿਸ ਸਥਿਤੀ ਨੂੰ ਸਹੀ ਰੂਪ 'ਚ ਵਾਚਦਿਆਂ ਹੀ ਇਤਿਹਾਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਸ ਕੋਲ ਇਤਿਹਾਸਕਾਰੀ ਦੀ ਪਰੰਪਰਾ ਵੀ ਹੈ।
ਇੱਥੇ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਤੁਰਕਾਂ ਅਤੇ ਮੁਗਲਾਂ ਦੀ ਤਿਜ਼ਾਰਤੀ ਪੂੰਜੀ ਦਾ ਅੰਤ ਮੁਗਲ ਸੱਤਾ ਦੀ ਤਬਾਹੀ ਨਾਲ ਵਾਪਰਿਆ। ਇਸ ਤਿਜ਼ਾਰਤੀ ਪੂੰਜੀ ਵਿੱਚੋਂ ਉਹ ਜਮਾਤ ਨਾ ਪੈਦਾ ਹੋ ਸਕੀ ਜੋ ਇਸ ਨੂੰ ਉਦਯੋਗਿਕ ਪੂੰਜੀ ਵਿੱਚ ਬਦਲ ਸਕਦੀ। ਸਿੱਟਾ ਇਹ ਨਿਕਲਿਆ ਕਿ ਤਿਜ਼ਾਰਤੀ ਪੂੰਜੀ ਦਾ ਬਦਲ ਮੁੜ ਸਾਮੰਤੀ/ਜਗੀਰੂ ਪੂੰਜੀ ਬਣ ਗਈ ਭਾਵ ਸਮਾਂ ਅੱਗੇ ਨੂੰ ਤੁਰਨ ਦੀ ਬਜਾਏ ਪਿੱਛੇ ਨੂੰ ਤੁਰਨ ਲੱਗਾ। ਇਸ ਵਿਕਾਸ ਦੇ ਰੱਥ ਦਾ ਮੂੰਹ ਪਿਛਾਂਹ ਭਵਾਂ ਦਿੱਤਾ ਸੀ ਅਤੇ ਸਾਮੰਤੀ ਯੁੱਗ (ਮੱਧਕਾਲ) ਦਾ ਆਰੰਭ ਹੋ ਗਿਆ ਸੀ। ਤਿਜ਼ਾਰਤੀ ਪੂੰਜੀ ਨੇ ਪੰਜਾਬ ਵਿੱਚ ਵਿਦਵਤਾ/ਚਿੰਤਨ/ਪ੍ਰਤੀਰੋਧ ਦਾ ਜੋ ਹੜ੍ਹ ਲਿਆਂਦਾ ਸੀ, ਸਾਮੰਤੀ ਪੂੰਜੀ ਨੇ ਉਸ ਦਾ ਭੋਗ ਪਾ ਦਿੱਤਾ। ਤਿਜ਼ਾਰਤੀ ਪੂੰਜੀ ਦੇ ਚਿੰਤਨ ਦਾ ਆਖਰੀ ਵੱਡਾ ਵਿਦਵਾਨ ਵਾਰਿਸ ਸ਼ਾਹ ਹੀ ਹੈ, ਜਿਸ ਨੂੰ ਮੱਤਭੇਦਾਂ ਦੇ ਬਾਵਜੂਦ ਅੱਜ ਤੱਕ ਵੱਡਾ ਵਿਦਵਾਨ ਹੀ ਕਿਹਾ ਜਾ ਰਿਹਾ ਹੈ।
ਕਬਾਇਲੀ ਸਮਾਜ ਤੇ ਸੱਭਿਅਤਾ
ਵਾਰਿਸ ਸ਼ਾਹ ਕਿਸੇ ਵੀ ਅਜਿਹੇ ਇਸ਼ਕ ਦਾ ਕਿੱਸਾ ਨਹੀਂ ਲਿਖ ਰਿਹਾ, ਜੋ ਇਸ਼ਕ ਹਕੀਕੀ ਤੱਕ ਪਹੁੰਚਣ ਦਾ ਮਾਰਗ ਹੋਵੇ। ਉਹ ਸਾਮਾਜਿਕ ਹਕੀਕਤਾਂ ਨਾਲ ਦੋ ਚਾਰ ਹੁੰਦਾ ਹੈ ਅਤੇ ਇਸ ਇਸ਼ਕ ਨੂੰ ਵੀ ਪਦਾਰਥਕ ਰੂਪ ਸਵੀਕਾਰ ਕਰਦਾ ਹੈ। ਦੋਵੇਂ ਰਾਹ ਮਜਾਜੀ ਦੇ ਗਏ ਸਾਬਤ, ਨਾਲ ਸਿਦਕ ਦੇ ਗਏ ਵਿਹਾਇ ਮੀਆਂ।
ਵਾਰਿਸ ਹੀਰ ਦੀ ਕਥਾ ਨੂੰ ਚੁਣ ਕੇ ਆਪਣੇ ਵਿਚਾਰਾਂ ਨੂੰ ਪ੍ਰਗਟਾਅ ਸਕਦਾ ਸੀ ਅਤੇ ਕਿੱਸੇ ਦੀ ਪਰੰਪਰਾ ਨੂੰ ਬੌਧਿਕ ਰੂਪ ਵਿੱਚ ਤੋੜ ਸਕਦਾ ਸੀ, ਕਿਉਂਕਿ ਉਹ ਗਿਆਨ ਦੇ ਸਕੂਲ ਨਾਲ ਜੁੜਿਆ ਹੋਇਆ ਮਾਹਿਰ ਸੀ। ਉਹ ਜਿਸ ਭਵਿੱਖੀ ਜਮਾਤ ਦਾ ਵਿਸ਼ਲੇਸ਼ਣ ਕਰਨਾ ਚਾਹੁੰਦਾ ਸੀ, ਉਹ 'ਹੀਰ' ਅਤੇ ਉਸ ਦੇ ਜੱਟ ਸੱਭਿਆਚਾਰ ਰਾਹੀਂ ਹੀ ਸਪੱਸ਼ਟ ਹੋ ਸਕਦਾ ਸੀ। ਇਸੇ ਕਾਰਨ ਉਹ ਹੀਰ ਰਾਂਝੇ ਦੇ ਇਸ਼ਕ ਨੇ ਕਿੱਸੇ ਨੂੰ ਤਾਂ ਸੌ ਕੁ ਬੰਦਾਂ ਵਿੱਚ ਸਮੇਟ ਦਿੰਦਾ ਹੈ, ਜਦੋਂ ਕਿ ਸਾਮਾਜਿਕ, ਸੱਭਿਆਚਾਰਕ ਅੰਤਰ ਵਿਰੋਧਾਂ ਨੂੰ ਉਜਾਗਰ ਕਰਨ ਹਿੱਤ ਪੰਜ ਸੌ ਬੰਦ ਸਿਰਜਦਾ ਹੈ। ਉਹ ਪੰਜਾਬ ਅਤੇ ਉਸ ਦੇ ਲੋਕਾਂ ਨੂੰ ਉਹਨਾਂ ਦਾ ਭਵਿੱਖ ਦਿਖਾ ਰਿਹਾ ਸੀ। ਇਸੇ ਕਾਰਨ ਉਹ ਜੱਟ ਸੱਭਿਆਚਾਰ ਦੀਆਂ ਤਹਿਆਂ ਫਰੋਲਦਿਆਂ ਉਸ ਅੰਦਰ ਲੁਪਤ ਜਨ-ਜਾਤੀ ਮਾਨਸਿਕਤਾ ਦੇ ਦਰਸ਼ਨ ਕਰਾਉਂਦਾ ਹੈ।
ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ, ਗੋਜ਼ ਸ਼ੁਤਰ ਹੈ ਕੌਲ ਗੁਸਾਈਆਂ ਦਾ ਪੱਤਾ ਹੋਣ ਇਕੀਸ ਜਿਸ ਜੱਟ ਤਾਈਂ ਸੋਈ ਅਸਲ ਭਰਾ ਹੈ ਭਾਈਆਂ ਦਾ ਜਦੋਂ ਬਹਿਣ ਅਰੂੜੀ 'ਤੇ ਅਕਲ ਆਵੇ, ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ ਸਿਰੋਂ ਲਾਹ ਕੇ ਚਿੱਤੜਾਂ ਹੇਠ ਦੇਂਦੇ, ਮਜ਼ਾ ਆਂਵਨੈ ਤਦੋਂ ਸਫ਼ਾਈਆਂ ਦਾ ਜੱਟੀ ਜੱਟ ਦੇ ਸਾਂਗ 'ਤੇ ਹੋਏ ਰਾਜ਼ੀ, ਫਿਰੇ ਮੁਗਲ ਤੇ ਵੇਸ ਗੀਲਾਈਆਂ ਦਾ ਧੀਆਂ ਦੇਣੀਆਂ ਕਰਨ ਮੁਸਾਫਰਾਂ ਨੂੰ, ਵੇਚਣ ਹੋਰ ਦਰੇ ਮਾਲ ਜਵਾਈਆਂ ਦਾ ਵਾਰਿਸ ਸ਼ਾਹ ਨਾ ਮੁਹਤਬਰ ਜਾਨਣਾ ਜੇ, ਕੌਲ ਜੱਟ, ਸੁਨਿਆਰ ਕਸਾਈਆਂ ਦਾ।
ਇਹ ਸਾਰੇ ਲੱਛਣ ਸੱਭਿਅਤਾ ਵਿੱਚ ਪ੍ਰਵੇਸ਼ ਕਰਨ ਦੇ ਬਾਵਜੂਦ ਜਾਰੀ ਹਨ ਅਰਥਾਤ ਜੱਟ ਵਾਅਦਾ ਕਰਕੇ ਪੂਰਾ ਨਹੀਂ ਕਰਦੇ। ਇਹਨਾਂ ਦੀਆਂ ਇੱਕ ਦੀ ਬਜਾਏ ਇੱਕੀ ਪੱਤਾਂ ਹਨ। ਪੰਜਾਬੀ ਵਿੱਚ ਇੱਕ ਮੁਹਾਵਰਾ ਹੈ ਕਿ ਜੱਟਾਂ ਦੀਆਂ ਇੱਕੀ ਪੱਤਾਂ ਹੁੰਦੀਆਂ ਹਨ, ਜੇ ਰਹਿੰਦੀ ਰਹਿੰਦੀ ਇੱਕ ਵੀ ਰਹਿ ਜਾਵੇ, ਤਾਂ ਉਸ ਵਰਗਾ ਕੋਈ ਨਹੀਂ। ਇਸ ਤੋਂ ਭਾਵ ਵੀ ਇਹੋ ਹੈ ਕਿ ਇਹ ਜਾਤੀ ਇੱਜ਼ਤ ਨੂੰ ਕੋਈ ਤਰਜ਼ੀਹ ਨਹੀਂ ਦਿੰਦੀ, ਜਿਹਾ ਕਿ ਅਸ਼ਰਾਫ ਜਾਂ ਸੱਭਿਅਕ ਵਰਗ ਵਿੱਚ ਵਾਪਰਦਾ ਹੈ। ਇਹ ਬੈਠਣ ਲਈ ਕੋਈ ਸਾਫ਼ ਜਗ੍ਹਾ ਨਹੀਂ ਤਲਾਸ਼ਦੇ, ਕਿਉਂਕਿ ਕਿਸਾਨੀ ਕੋਲ ਜ਼ਮੀਨੀ ਸੰਘਰਸ਼ ਅਜਿਹੀ ਸ਼ੁੱਧਤਾ ਵਾਪਰਨ ਹੀ ਨਹੀਂ ਦਿੰਦਾ ਤੇ ਇਹ ਰੂੜੀ 'ਤੇ ਵੀ ਬੈਠਣ ਵੇਲੇ ਉਸ ਨੂੰ ਸਿਰੋਂ ਲਾਹ ਕੇ ਚਿੱਤੜਾਂ ਹੇਠ ਦੇ ਦਿੰਦੇ ਹਨ ਤੇ ਉੱਠਣ ਵੇਲੇ ਉਸ ਨੂੰ ਝਾੜ ਕੇ ਸਿਰ 'ਤੇ ਲੈ ਲੈਂਦੇ ਹਨ। ਇਹ ਕਾਰਜ ਪੰਜਾਬ ਵਿੱਚ ਪਿਛਲੀ ਸਦੀ ਤੱਕ ਵਾਪਰਦਾ ਰਿਹਾ ਹੈ। ਜੱਟੀ ਆਪਣੇ ਕਬੀਲੇ ਨਾਲ ਵਿਆਹ ਨੂੰ ਮਹੱਤਵ ਦਿੰਦੀ ਹੈ, ਇਸ ਲਈ ਮੁਗ਼ਲਾਂ ਨੂੰ ਗਿਲਾਨੀ ਹੰਢਾਉਣੀ ਪੈਂਦੀ ਹੈ। ਇਹ ਧੀਆਂ ਨੂੰ ਅਜਿਹੇ ਤਰੀਕੇ ਨਾਲ ਵੇਚਦੇ ਹਨ ਕਿ ਜੇ ਉਹ ਪੇਕੇ ਆ ਜਾਵੇ, ਤਾਂ ਮੁੜ ਵੇਚ ਦਿੰਦੇ ਹਨ। ਇਸ ਤਰ੍ਹਾਂ ਇਹ ਸਾਰੇ ਕਾਰਜ ਸੱਭਿਅਤਾ ਵਿੱਚ ਪ੍ਰਵੇਸ਼ ਕਰਨ ਦੇ ਬਾਵਜੂਦ ਅਸੱਭਿਅਕ ਹਨ। ਕੁੜੀ ਨੂੰ ਮਾਰਨਾ ਜਾਂ ਵੇਚਣਾ ਇਸਲਾਮਕ ਰੂਪ 'ਚ ਵਰਜਿਤ ਹੈ, ਕਿਉਂਕਿ ਵੇਚਿਆ ਗੁਲਾਮ ਨੂੰ ਜਾਂਦਾ ਹੈ ਅਤੇ ਇਹ ਗੈਰ ਕੁਦਰਤੀ ਵਰਤਾਰਾ ਹੈ।
ਪੰਜਾਬ ਵਿੱਚ ਜੱਟ ਵੀ ਸੱਭਿਅਤਾ ਅੰਦਰ ਆਰਥਿਕ ਰੂਪ ਵਿੱਚ ਸ਼ਮੂਲੀਅਤ ਕਰਦੇ ਹਨ। ਸੱਭਿਆਚਾਰਕ ਰੂਪਾਂਤਰਨ ਨਾ ਹੋ ਸਕਣ 'ਤੇ ਸਿੱਖਿਆ ਅਤੇ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਆਪਣੇ ਕਬੀਲਾਈ ਸੱਭਿਆਚਾਰ ਸੱਭਿਅਤਾ ਉੱਪਰ ਆਰਥਿਕ ਰੂਪ ਵਿੱਚ ਕਾਬਜ਼ ਹੋ ਜਾਂਦਾ ਹੈ ਤਾਂ ਸੱਭਿਅਤਾ ਪਿਛਾਂਹ ਵੱਲ ਜਾਂ ਪਤਨ ਵੱਲ ਮੁੜਦੀ ਹੈ (ਹਿੰਸਾ ਸੱਭਿਅਕ ਵਰਤਾਰਾ ਨਹੀਂ ਹੈ, ਪਰ ਕਬੀਲੇ ਦੀ ਹੋਂਦ ਹਿੰਸਾ ਉੱਤੇ ਟਿਕੀ ਹੁੰਦੀ ਹੈ)। ਅਠਾਰ੍ਹਵੀਂ ਸਦੀ ਵਿੱਚ ਅਜਿਹਾ ਹੀ ਹੋ ਰਿਹਾ ਸੀ ਤੇ ਸੱਭਿਅਤਾ 'ਹਾਸ਼ੀਏ' 'ਤੇ ਜਾ ਰਹੀ ਸੀ। ਵਾਰਿਸ ਇਸ ਨੂੰ ਮਹਿਸੂਸ ਕਰਦਾ ਹੈ ਤੇ ਇਹਨਾਂ ਵਿਰੋਧਤਾਈਆਂ 'ਚੋਂ ਪੰਜਾਬੀ ਬੰਦੇ ਨੂੰ ਉਸ ਦਾ ਭਵਿੱਖ ਵਿਖਾਉਂਦਾ ਹੈ।
ਜੰਗਾਂ/ਅਧੋਗਤੀ ਗਿਆਨ ਦਾ ਅੰਤ ਕਰ ਦਿੰਦੀਆਂ ਹਨ। ਗਿਆਨ ਦੇ ਵਿਕਾਸ ਲਈ ਜੰਗਾਂ ਦਾ ਅੰਤ ਜ਼ਰੂਰੀ ਹੁੰਦਾ ਹੈ। ਵਾਰਿਸ ਤੇ ਬੁੱਲ੍ਹਾ ''ਹਸ਼ਰ ਆਯਾਬ'' ਦੇ ਇਸ ਦਰ ਦੇ ਖੁੱਲ੍ਹਣ 'ਤੇ ਬੰਦੇ ਦੀ ਪੀੜਾ ਨੂੰ ਕਾਗਜ਼ਾਂ 'ਤੇ ਉਤਾਰਦੇ ਹਨ। ਵਾਰਿਸ ਦਾ ਸਾਰਾ ਕਿੱਸਾ 'ਜੱਟ' ਸ਼ਬਦ ਨਾਲ ਭਰਿਆ ਪਿਆ ਹੈ। ਉਹ ਜਾਣਦਾ ਹੈ ਕਿ ਹੁਣ ਪੰਜਾਬ ਦਾ ਭਵਿੱਖ ਇਹੋ ਹੀ ਹੈ। ਇਸੇ ਲਈ ਉਹ ਇਹਨਾਂ ਦੇ ਸੱਭਿਆਚਾਰ ਦੀਆਂ ਬਰੀਕ ਪਰਤਾਂ ਦੇ ਨਕਸ਼ ਕਾਗਜ਼ਾਂ ਉੱਤੇ ਉੱਕਰਦਾ ਹੈ। ਬਾਬਰ ਤੋਂ ਅਕਬਰ ਤੱਕ ਮੁਗਲ ਸਲਤਨਤ ਇੱਕ ਵਿਕਾਸਮੁਖੀ ਚੜ੍ਹਤ ਵੱਲ ਜਾ ਰਹੀ ਸੀ। ਵਾਰਿਸ ਉਸੇ ਦੀ ਤਲਾਸ਼ ਵਿੱਚ ਹੀ ਆਖਦਾ ਹੈ, ਰਾਜ ਹਿੰਦ ਪੰਜਾਬ ਨਾ ਬਾਬਰੀ ਵੇ।
ਵਾਰਿਸ ਦੇ ਕਿੱਸੇ ਦੇ ਕੇਂਦਰ ਵਿੱਚ ਤਿੰਨ ਜੱਟ ਕਬੀਲੇ (ਗੋਤਰ) ਰਾਂਝੇ, ਸਿਆਲ ਤੇ ਖੇੜੇ ਹਨ, ਜੋ ਰਾਜਪੂਤਾਂ ਤੋਂ ਜੱਟਾਂ ਵਿੱਚ ਰਾਜਨੀਤਕ ਮੁਫ਼ਾਦਾਂ ਕਾਰਨ ਤਬਦੀਲ ਹੋਏ ਪਰ ਵਾਰਿਸ ਇਹਨਾਂ ਤੱਕ ਹੀ ਸੀਮਤ ਨਹੀਂ ਰਹਿੰਦਾ। ਇਸ ਕਰਕੇ ਉਹ ਉਹਨਾਂ ਜੱਟ ਗੋਤਰਾਂ ਨੂੰ ਵੀ, ਜਿਵੇਂ ਡੋਗਰ ਜੱਟਾਂ ਨੂੰ ਕਿਸੇ ਵਿੱਚ ਖਿੱਚ ਲੈਂਦਾ ਹੈ, ਜੋ ਮੁਸਲਮਾਨ ਤਾਂ ਬਣੇ, ਪਰ ਇਸਲਾਮ ਦੀਆਂ ਹੱਦਾਂ ਨੂੰ ਤੋੜ ਕੇ ਅਸੱਭਿਅਕ ਕੰਮ ਕਰਦੇ ਹਨ।
ਡੋਗਰ ਜੱਟ ਈਮਾਨ ਤੋਂ ਦੂਰ ਰਹਿੰਦੇ, ਧੀਆਂ ਮਾਰਦੇ ਤੇ ਪਾੜ ਲਾਂਵਦੇ ਨੇ ਤਰਕ ਕੌਲ ਹਦੀਸ ਦੀ ਨਿੱਤ ਕਰਦੇ, ਚੋਰੀ ਯਾਰੀਆਂ ਵਿਆਜ ਕਮਾਂਵਦੇ ਨੇ ਜੇਹੇ ਆਪ ਤੇਹੋ ਜਿਹੀਆਂ ਔਰਤਾਂ ਨੇ, ਬੇਟੇ ਬੇਟੀਆਂ ਚੋਰੀਆਂ ਲਾਂਵਦੇ ਨੇ ਜਿਹੜਾ ਚੋਰ ਤੇ ਰਾਹਜ਼ਨ ਹੋਏ ਕੋਈ, ਉਸ ਦੀ ਵੱਡੀ ਤਾਰੀਫ਼ ਸੁਣਾਂਵਦੇ ਨੇ ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਣੇ, ਉਹਨੂੰ ਮੇਹਣਾ ਮਸ਼ਕਰੀ ਲਾਂਵਦੇ ਨੇ।
ਵਾਰਿਸ ਅਜਿਹੇ ਅਸੱਭਿਅਕ ਕੰਮਾਂ ਨੂੰ ਕੁਰਾਨ ਅਤੇ ਇਸਲਾਮ ਦੇ ਅਮਲ ਵਿੱਚ ਪਾੜ ਵਜੋਂ ਮਹਿਸੂਸ ਕਰਦਾ ਹੈ ਤੇ ਆਪਣੇ ਸ਼ਿਅਰਾਂ ਨੂੰ ਕੁਰਾਨ ਦੇ ਅਰਥ ਵਜੋਂ ਪ੍ਰੀਭਾਸ਼ਿਤ ਕਰਦਾ ਹੈ, ਕਿਉਂਕਿ ਭਾਰਤ ਵਿੱਚ ਇਸਲਾਮ ਅਮਲ ਵਜੋਂ ਕੁਰਾਨ ਦੇ ਅਰਥਾਂ ਤੋਂ ਟੁੱਟ ਗਿਆ ਸੀ। ਭਾਵ ਕੁਰਾਨ ਵਿਆਜ ਨੂੰ ਬੱਜਰ ਕੁਰਹਿਤ ਕਹਿ ਕੇ ਰੱਦ ਕਰਦਾ ਹੈ ਤੇ ਮੁਸਲਮਾਨ ਵਿਆਜ ਨਹੀਂ ਲੈ ਸਕਦਾ। ਵੇਚਿਆ ਗੁਲਾਮ ਨੂੰ ਜਾ ਸਕਦਾ ਹੈ ਜੋ ਗ਼ੈਰ-ਕੁਦਰਤੀ ਹੈ, ਇਸ ਲਈ ਧੀਆਂ ਨੂੰ ਵੇਚਣਾ ਵੀ ਗੈਰ-ਕੁਰਾਨੀ ਵਰਤਾਰਾ ਹੈ। ਇਸ ਤਰ੍ਹਾਂ ਡੋਗਰ ਜੱਟ ਮੁਸਲਮਾਨ ਬਣ ਕੇ ਵੀ ਕੁਰਾਨ ਤੋਂ ਬਾਹਰੇ ਕਾਰਜ ਕਰਦੇ ਹਨ। ਭਾਰਤ ਵਿੱਚ ਸ਼ਾਹੂਕਾਰ/ਵਿਆਜੜੀਏ/ਖੱਤਰੀ ਇਸੇ ਕਰਕੇ ਇਸਲਾਮ ਧਰਮ ਵਿੱਚ ਪ੍ਰਵੇਸ਼ ਨਹੀਂ ਕਰਦੇ ਕਿ ਇਸ ਵਿੱਚ ਵਿਆਜ ਲੈਣ ਦੀ ਮਨਾਹੀ ਹੈ ਤੇ ਉਹ ਗੈਰ-ਮੁਸਲਮਾਨ ਰਹਿ ਕੇ ਦੋਵਾਂ ਕੋਲੋਂ ਵਿਆਜ ਪ੍ਰਾਪਤ ਕਰ ਸਕਦੇ ਸਨ। ਇਸੇ ਕਰਕੇ ਵਿਆਜੜੀਆਂ ਦੀ ਵੱਡੀ ਧਿਰ ਮੁਸਲਮਾਨ ਨਾ ਬਣੀ। ਇਸੇ ਲਈ ਵਾਰਿਸ ਖੱਤਰੀਆਂ ਦੀ ਜਾਤੀ ਨੂੰ ਪੇਸ਼ ਕਰਦਿਆਂ, ਉਸ ਦੇ ਸੰਦਾਂ ਨੂੰ ਉਸੇ ਵਰਗੇ ਵਿਆਜਖੋਰ ਹੋ ਜਾਣ ਦੀ ਬਰੀਕੀ ਪੇਸ਼-ਏ ਨਜ਼ਰ ਕਰਦਾ ਹੈ।
ਵਹੀ ਖੱਤਰੀ ਦੀ ਗਈ ਖੱਤਰੀ 'ਤੇ,
ਲੇਖਾ ਗਿਆ ਹੀ ਹੋਇ ਪਹਾੜ ਮੀਆਂ।
ਕੁਰਾਨ ਤੇ ਇਸਲਾਮ
ਵਾਰਿਸ ਕੁਰਾਨ ਅਤੇ ਉਸ ਦੇ ਵਰਤਮਾਨ ਇਸਲਾਮ ਵਿੱਚ ਇੱਕ ਲਕੀਰ ਖਿੱਚਦਾ ਹੈ। ਉਹ ਇਸਲਾਮ ਦੇ ਪਤਨ ਨੂੰ ਦਰਸਾਉਣ ਲਈ ਵਾਰ-ਵਾਰ ਕੁਰਾਨ ਦੇ ਹਵਾਲੇ ਦਿੰਦਾ ਹੈ। ਵਾਰਿਸ ਕੋਲ ਤਰਕ ਦੀ ਵਿਗਿਆਨਕ ਪਰੰਪਰਾ ਹੈ। ਉਸ ਦੇ ਪਾਤਰ ਤਰਕ 'ਤੇ ਖੜ੍ਹੇ ਹਨ ਅਤੇ ਸੱਤਾ ਸੰਪੰਨ ਤਰਕਹੀਣੇ ਹਨ। ਤਿਜ਼ਾਰਤੀ ਪੂੰਜੀ ਜਾਂ ਗੈਰ-ਸਾਮੰਤੀ ਪੂੰਜੀ ਵਿਚਲੀ ਦਮਿਤ ਧਿਰ ਕੋਲ ਮੁਕਤੀ ਦਾ ਮਾਰਗ ਤਰਕ ਹੈ। ਇਹ ਤਰਕ ਹੀ ਬੰਦੇ ਨੂੰ ਪ੍ਰਤੀਰੋਧ ਤੱਕ ਲੈ ਜਾਂਦਾ ਹੈ ਜਦੋਂ ਕਿ ਸੱਤਾ ਕੋਲ ਸੱਤਾ ਨੂੰ ਬਣਾਈ ਰੱਖਣ ਲਈ ਰਾਹ ਦਮਨ ਹੁੰਦਾ ਹੈ। ਸੱਤਾ ਕੋਲ ਦਮਨ ਦਾ ਕੋਈ ਤਰਕ ਨਹੀਂ ਹੁੰਦਾ ਤੇ ਇਸੇ ਕਾਰਨ ਉਹ ਤਰਕ 'ਤੇ ਨਹੀਂ ਦਮਨ ਉੱਪਰ ਵਿਸ਼ਵਾਸ ਰੱਖਦੀ ਹੈ। ਇਸੇ ਦੀ ਵੰਨਗੀ ਹੈ ਕਿ ਵਾਰਿਸ ਦਾ ਰਾਂਝਾ ਉਦੋਂ ਤਰਕ ਕਰਦਾ ਹੈ ਜਦੋਂ ਸੱਤਾ ਦੇ ਦਮਨ ਦਾ ਸ਼ਿਕਾਰ ਹੁੰਦਾ ਹੈ ਅਤੇ ਜਦੋਂ ਉਹ ਆਪ ਪੁਰਖ ਦੀ ਸੱਤਾ ਵਿੱਚ ਸ਼ਾਮਲ ਹੁੰਦਾ ਹੈ, ਤਾਂ ਤਰਕਹੀਣ ਹੋ ਜਾਂਦਾ ਹੈ। ਰਾਂਝਾ ਸਹਿਤੀ ਨਾਲ ਉਹੋ ਵਿਵਹਾਰ ਕਰਦਾ ਹੈ ਜੋ ਪੁਰਖ ਦੀ ਸੱਤਾ ਨਾਰੀ ਨਾਲ ਕਰਦੀ ਹੈ। ਹੀਰ ਵੀ ਪਿਤਾ ਪੁਰਖੀ ਸੱਤਾ ਨੂੰ ਵੰਗਾਰਦੀ ਹੈ ਕਿ ਵਾਰਿਸ ਸ਼ਾਹ ਨੀ ਮੁੜਾਂਗੀ ਰਾਂਝਣੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ, ਜਦੋਂ ਕਿ ਰਾਂਝੇ ਕੋਲ ਪੁਰਖ ਤੰਤਰ ਵੱਲੋਂ ਪ੍ਰਾਪਤ ਪੁਰਖ ਦੀ ਸੱਤਾ ਹੀ ਔਰਤ ਵਿਰੋਧੀ ਅਤਰਕ ਸਿਰਜਦੀ ਹੈ ਤੇ ਉਹ ਔਰਤ ਦੀ ਔਕਾਤ ਲਿੰਗਕ ਹਿੰਸਾ ਰਾਹੀਂ ਦਿਖਾਉਂਦਾ ਹੈ ਅਤੇ ਤਰਕਹੀਣੇ 'ਤਰਕ' ਸਿਰਜਦਾ ਹੈ ਜਦੋਂ ਕਿ ਸਹਿਤੀ ਤਰਕ 'ਤੇ ਖੜ੍ਹੀ 'ਢੱਠੀ' ਹੈ ਜੋ ਪੁਰਖ ਦੇ ਤੰਤਰ ਦੇ ਚੀਥੜੇ ਕਰ ਦਿੰਦੀ ਹੈ। ਸਹਿਤੀ ਅਤੇ ਹੀਰ ਦੀ ਪ੍ਰੇਰਣਾ ਸਰੋਤ ਕੁਰਾਨ ਹੈ ਅਤੇ ਉਹ ਮੌਜੂਦਾ ਇਸਲਾਮਕ ਦਮਨ ਤੋਂ ਮੁਕਤੀ ਵਾਸਤੇ ਤਰਕ ਲਈ ਕੁਰਾਨ ਦੇ ਹਵਾਲੇ ਦਿੰਦੀਆਂ ਹਨ। ਉਹਨਾਂ ਦਾ ਤਰਕ ਹੀ ਉਹਨਾਂ ਨੂੰ 'ਢੱਠੀਆਂ' ਦੇ ਦਰਜੇ ਤੱਕ ਪਹੁੰਚਾਉਂਦਾ ਹੈ। ਢੱਠੀ ਦਾ ਅਰਥ ਹੈ ਤਾਕਤਵਰ ਅਤੇ ਵਾਰਿਸ ਸੱਭਿਆਚਾਰ ਅੰਦਰ ਢੱਠੇ ਦੀ ਬਜਾਏ ਢੱਠੀ ਦਾ ਨਵਾਂ ਸੰਕਲਪ ਸਿਰ ਕੇ ਔਰਤ ਦੇ 'ਹੋਣ' ਦੀ ਗੱਲ ਕੇਂਦਰ ਵਿੱਚ ਲੈ ਕੇ ਆਉਂਦਾ ਹੈ ਅਤੇ ਸਮਾਜ ਦੀ ਸਿਰਜਣਾ ਦਾ ਸਰੋਤ ਔਰਤ ਨੂੰ ਬਣਾਉਂਦਾ ਹੈ, ਜਿਸ ਨੇ ਹਰ ਚੰਗੇ ਮਾੜੇ ਕੰਮ 'ਚ ਮਰਦ ਦਾ ਸਾਥ ਦਿੱਤਾ ਹੈ। ਸਹਿਤੀ ਤਰਕ ਸਿਰਜਦੀ ਹੈ-
ਸਹਿਤੀ ਆਖਿਆ ਪੇਟ ਨੇ ਖੁਆਰ ਕੀਤਾ ਕਣਕ ਖਾ ਬਹਿਸ਼ਤ ਥੀਂ ਕੱਢਿਆ ਈ ਆਈ ਮੈਲ ਤਾਂ ਜੰਨਤੋਂ ਮਿਲੇ ਧੱਕੇ ਰੱਸਾ ਆਸ ਉਮੀਦ ਦਾ ਵੱਢਿਆ ਈ ਇਲਾਕਤ ਰੱਬੀਉ ਹਿਜ਼ਾਸਜਰਤ ਨਾਲੇ ਸੱਪ ਤੇ ਮੋਰ ਨੂੰ ਕੱਢਿਆ ਈ ਇਹ ਸਮਝ ਸ਼ੈਤਾਨ ਵੀ ਮਰਦ ਹੋਇਆ ਨਾਮ  ਰੰਨ ਦਾ ਬੁਰਾ ਕਰ ਛੱਡਿਆ ਈ, ਸਗੋਂ ਆਦਮੀ ਹਵਾ ਨੂੰ ਖੁਆਰ ਕੀਤਾ ਸਾਥ ਓਸ ਨਾ ਏਸ ਦਾ ਛੱਡਿਆ ਈ ਫਿਰਨ ਮਰਦ ਤੇ ਕੋਸਦਾ ਤ੍ਰੀਮਤਾਂ ਨੂੰ ਮੂੰਹ ਝੂਠ ਦਾ ਕਾਸ ਤੋਂ ਅੱਡਿਆ ਈ ਮਰਦ ਚੋਰ ਤੇ ਠੱਗ ਜੁਆਰੀਏ ਨੂੰ ਸਾਥ ਬੁਰੇ ਦਾ ਨਰਾਂ ਨੇ ਲੱਦਿਆ ਈ ਫ਼ਰਕਾਨ ਵਿੱਚ ਫ਼ਾਨਕਿਹੂ ਰੱਬ ਕਹਿਆ ਜਦੋਂ ਵਹੀ ਰਸੂਲ ਨੇ ਸੱਦਿਆ ਈ ਵਾਰਿਸ ਸ਼ਾਹ ਇਹ ਤ੍ਰੀਮਤਾਂ ਖਾਣ ਰਹਿਮਤ ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ।
ਵਾਰਿਸ ਸ਼ਾਹ ਔਰਤ ਦੇ ਹੱਕਾਂ ਵਿੱਚ ਖਲੋਣ ਲਈ ਕੁਰਾਨ ਦੇ ਹਵਾਲੇ ਦਿੰਦਾ ਹੈ, ਕਿਉਂਕਿ ਉਸ ਦਾ ਵਰਤਮਾਨ ਇਸਲਾਮ ਕੁਰਾਨ ਦੀ ਬਜਾਏ ਸੱਤਾ ਦੀ ਝੋਲੀ ਵਿੱਚ ਡਿੱਗ ਚੁੱਕਾ ਸੀ। ਧਾਰਮਿਕ ਨਿਆਂ ਦੇ ਚਿੰਨ੍ਹ ਮੁੱਲਾਂ, ਕਾਜ਼ੀ ਪੂੰਜੀ ਦੇ ਚੱਕ 'ਤੇ ਚੜ੍ਹੇ ਨਿਆਂ ਹੀਣੇ ਹੋ ਗਏ ਸਨ ਅਤੇ ਉਹ ਕੁਰਾਨ ਤੇ ਦਮਿਤ ਦੇ ਹੱਕ ਵਿੱਚ ਖਲੋ ਕੇ ਨਿਆਂ ਕਰਨ ਦੀ ਬਜਾਏ ਰਿਸ਼ਵਤ ਨਾਲ ਹਾਕਮ/ਮਾਲਕ/ਸਾਧਨ ਸੰਪੰਨ ਦੇ ਹੱਕ ਵਿੱਚ ਫਤਵੇ ਜਾਰੀ ਕਰਦੇ ਹਨ/ਸਨ। ਕੁਰਾਨ ਔਰਤ ਨੂੰ ਅਜ਼ਾਦੀ ਪ੍ਰਦਾਨ ਕਰਦਾ ਹੈ, ਉਹ ਉਸ ਨੂੰ ਦਾਸ/ਗੁਲਾਮ ਨਹੀਂ ਮੰਨਦਾ, ਕਿਉਂਕਿ ਗੁਲਾਮ ਹੋਣ ਨਾਲ ਉਸ ਦਾ ਕੁਦਰਤ ਦੇ ਵਿਰੋਧ ਵਿੱਚ ਹੋ ਜਾਣਾ ਹੈ। ਔਰਤ ਦੀ ਅਜ਼ਾਦੀ ਲਈ ਲਾਜ਼ਮੀ ਹੈ ਕਿ ਉਹ ਜਾਇਦਾਦ ਦੀ ਮਾਲਕ ਹੋਵੇ। ਕੁਰਾਨ ਅਨੁਸਾਰ ਔਰਤ/ਧੀ ਪਿਤਾ ਦੀ ਜਾਇਦਾਦ 'ਚੋਂ ਭਰਾ ਦੇ ਅੱਧ ਦੀ ਹਿੱਸੇਦਾਰ/ਮਾਲਕ ਹੈ ਭਾਵ ਦੋ ਭੈਣਾਂ ਇੱਕ ਭਰਾ ਦੀ ਜਾਇਦਾਦ ਦੇ ਬਰਾਬਰ ਹਨ (ਔਰਤ ਆਪਣੇ ਪਤੀ ਦੇ ਹਿੱਸੇ ਵਿੱਚ ਵੀ ਹਿੱਸੇਦਾਰ ਹੈ ਅਤੇ ਨਿਕਾਹਨਾਮੇ ਵੇਲੇ ਹੱਕ ਮਿਹਰ ਵਿੱਚ ਇਸ ਦੀ ਰਕਮ ਲਿਖੀ ਜਾਂਦੀ ਹੈ) ਤਾਂ ਕਿ ਉਹ ਕਿਸੇ ਵੀ ਹਾਲਤ 'ਚ ਪਿਤਾ ਜਾਂ ਪਤੀ ਦੀ ਗੁਲਾਮ ਨਾ ਹੋਵੇ। ਭਾਵੇਂ ਉਹ ਪੁਰਸ਼ ਮੁਕਾਬਲੇ ਘੱਟ ਕਦਰ ਰੱਖਦੀ ਹੈ ਪਰ ਉਸ ਦੀ ਭਰਾ ਦੇ ਅੱਧ ਦੀ ਮਾਲਕੀ ਵੀ ਉਸ ਦੇ 'ਹੋਣ' ਵਿੱਚ ਹਿੱਸਾ ਪਾਉਂਦੀ ਹੈ। ਇਹ ਵਰਤਾਰਾ ਇਸਲਾਮ ਵਿੱਚ ਸਰਵ-ਵਿਆਪਕ ਸੀ। ਹਿੰਦੁਸਤਾਨ ਵਿੱਚ ਤੁਰਕਾਂ ਦੀ ਸੱਤਾ ਸਮੇਂ ਉਹਨਾਂ ਦੇ ਕੁਝ ਚਾਕਰਾਂ ਨੇ ਹਿੰਦੂ ਧਰਮ ਵਿਚਲੀ ਔਰਤ/ਪਤਨੀ ਨੂੰ ਆਦਰਸ਼ ਬਣਾਉਂਦਿਆਂ ਉਪਰੋਕਤ ਨਿਯਮਾਂ ਵਿੱਚ ਰੱਦੋ-ਬਦਲ ਕਰਦਿਆਂ ਸਤੀ ਪ੍ਰਥਾ ਦੀ ਵੀ ਵਡਿਆਈ ਕਰ ਦਿੱਤੀ। ਸੁਲਤਾਨਾਂ ਨੂੰ ਚਾਰ ਵਿਆਹਾਂ ਨਾਲ ਰਖੇਲ ਰੱਖਣ ਦੇ ਹੱਕ ਦੀ ਵੀ ਵਕਾਲਤ ਕਰ ਦਿੱਤੀ। ਇਹ ਇਸ ਲਈ ਕਿ ਔਰਤ ਕੋਲ ਪਤੀ ਨੂੰ ਰਕਮ ਦੇ ਤਲਾਕ ਖਰੀਦ ਸਕਣ ਦਾ ਹੱਕ ਸੀ। ਬਦੂਨੀ ਕਹਿੰਦਾ ਹੈ ਕਿ ਹਜ਼ਰਤ ਮੁਹੰਮਦ ਸਮੇਂ ਇੱਕ ਰਾਤ ਦੇ ਵਿਆਹ ਵੀ ਹੁੰਦੇ ਸਨ। ਅਕਬਰ ਨੇ ਦੂਸਰੇ ਵਿਆਹ ਉੱਤੇ ਪਾਬੰਦੀ ਲਾ ਦਿੱਤੀ। ਦੂਸਰੇ ਵਿਆਹ ਦੀ ਸ਼ਰਤ ਸੀ ਕਿ ਜੇ ਔਰਤ ਬਾਂਝ ਹੋਵੇ ਜਾਂ ਮੁੰਡਾ ਨਾ ਪੈਦਾ ਕਰ ਸਕੇ। ਉਸ ਨੇ ਸਤੀ ਹੋਣ 'ਤੇ ਪਾਬੰਦੀ ਲਾਈ ਅਤੇ ਗੁਲਾਮ ਰੱਖਣ/ਵਿਕਰੀ ਕਰਨ ਉੱਪਰ ਵੀ। ਔਰਤ ਨਿਕਾਹ ਸਮੇਂ ਵਿਆਹ ਨੂੰ ਕਬੂਲ ਕਰਦੀ ਹੈ ਤਾਂ ਨਿਕਾਹ ਦੀ ਰਸਮ ਸੰਪੰਨ ਹੁੰਦੀ ਹੈ, ਪਰ ਹਿੰਦੁਸਤਾਨ ਅੰਦਰਲੀ ਪੁਰਖ ਤੰਤਰ ਦੀ ਸੱਤਾ ਉਸ ਕੋਲੋਂ ਇਹ ਵੀ ਹੱਕ ਖੋਹ ਲੈਂਦੀ ਹੈ ਅਤੇ ਕਾਜ਼ੀ ਰਿਸ਼ਵਤ ਲੈ ਕੇ ਹੀ ਵਿਆਹ ਦਾ ਪ੍ਰਮਾਣ-ਪੱਤਰ ਜਾਰੀ ਕਰ ਦਿੰਦਾ ਹੈ ਭਾਵੇਂ ਔਰਤ ਦੀ ਨਿਕਾਹ ਕਬੂਲਣ ਦੀ ਮਰਜ਼ੀ ਨਾ ਵੀ ਹੋਵੇ। ਕਾਜ਼ੀ ਹੀਰ ਦੀਆਂ ਮੁਸ਼ਕਾਂ ਬੰਨ੍ਹ ਕੇ ਅਤੇ ਮੂੰਹ ਬੰਦ ਕਰਕੇ, ਔਰਤ ਦੇ ਨਿਕਾਹ ਮਨਜ਼ੂਰ ਕਰਨ ਦੇ ਹੱਕ ਨੂੰ ਖੋਹ ਲੈਣ ਦੀ ਗਵਾਹੀ ਭਰਦਾ ਹੈ ਅਤੇ ਇਹ ਅਧਿਕਾਰ ਵੀ ਪੁਰਖਾਂ ਦੀ ਸੱਤਾ ਨੂੰ ਸੌਂਪ ਦਿੰਦਾ ਹੈ। ਇਸੇ ਲਈ ਵਾਰਿਸ ਬਿਗਾਨਗੀ ਮਹਿਸੂਸ ਕਰਦਾ ਹੈ।
ਜੇ ਕੋ ਏਸ ਜਹਾਨ 'ਤੇ ਆਦਮੀ ਹੈ,
ਰੋਂਦਾ ਮਰੇਗਾ ਉਮਰ ਥੀਂ ਝੂਰਦਾ ਈ।
ਭਾਵ ਕਿ ਅਸੀਂ ਅਜਿਹੇ ਤੰਤਰ 'ਚ ਘਿਰ ਗਏ ਹਾਂ ਕਿ ਪ੍ਰਤੀਬੱਧ ਅਤੇ ਸੰਵੇਦਨਸ਼ੀਲ ਵਿਅਕਤੀ (ਆਦਮੀ) ਰੋਂਦਾ ਤੇ ਝੂਰਦਾ ਹੀ ਉਮਰ ਲੰਘਾਵੇਗਾ, ਇਹ ਉਸ ਦੀ ਹੋਣੀ ਹੈ।
ਵਾਰਿਸ ਇਸੇ ਹੋਣੀ ਦੇ ਸਮੇਂ ਪੈਦਾ ਹੋਇਆ ਜਦੋਂ ਆਦਲਾਂ (ਨਿਆਂਕਾਰਾਂ) ਦਾ ਸਮਾਂ ਨਹੀਂ ਹੈ। ਉਹ ਮਨੁੱਖ ਦੀ ਅਜ਼ਾਦ ਹਸਤੀ ਦਾ ਖਾਹਿਸ਼ਮੰਦ ਹੈ। ਵਾਰਿਸ ਪੁਰਖ ਤੰਤਰ, ਸੱਤਾ, ਪੂੰਜੀ, ਇਸਲਾਮ, ਜਾਤਾਂ, ਘਰ, ਨਿਆਂ ਪ੍ਰਬੰਧ ਵਿੱਚੋਂ ਘੜ੍ਹੀ ਜਾ ਰਹੀ ਮਾਨਸਿਕਤਾ ਦਾ ਡੂੰਘਾ ਚਿੰਤਕ ਹੈ। ਉਹ ਹਰ ਚੀਜ਼ ਨੂੰ ਪ੍ਰਗਟਾਉਣ ਲਈ ਪਰਤ-ਦਰ-ਪਰਤ ਸਮਾਜ ਅਤੇ ਮਨੁੱਖ ਦੀ ਮਾਨਸਿਕਤਾ ਅੰਦਰ ਉਤਰਦਾ ਜਾਂਦਾ ਹੈ। ਇਹ ਉਸ ਦੇ ਗਿਆਨ ਦੀ ਸਿਧਾਂਤਕ ਅਤੇ ਵਿਵਹਾਰਕ ਸਮਝ ਦਾ ਨਤੀਜਾ ਹੈ।
ਵਾਰਿਸ ਜਿਹੜੀਆਂ ਸਾਮਾਜਿਕ ਸੱਭਿਆਚਾਰਕ ਇਲਮ ਨਾਲ ਭਰਪੂਰ ਸੂਚਨਾਵਾਂ/ਇਤਿਹਾਸ ਸਾਡੇ ਸਾਹਮਣੇ ਪੇਸ਼ ਕਰਦਾ ਹੈ, ਉਸ ਦੇ ਰਾਹੀਂ ਅਸੀਂ ਉਸ ਸਮੇਂ ਹੀ ਪੰਜਾਬੀ ਜ਼ੁਬਾਨ, ਸੱਭਿਆਚਾਰ, ਤਰਕ ਅਤੇ ਇਲਮ ਦੀ ਤਰੱਕੀ ਦੇ ਸਿਖ਼ਰ ਨੂੰ ਦੇਖ ਸਕਦੇ ਹਾਂ ਜੋ ਉਸ ਤੋਂ ਬਾਅਦ ਰਸਾਤਲ ਵੱਲ ਨੂੰ ਤੁਰਨ ਲੱਗਦੀ ਹੈ। ਵਾਰਿਸ ਮੁਗਲਾਂ ਦੀ ਹਕੂਮਤ ਦੀ ਤਾਰੀਫ਼ 'ਸੀਹਰਫੀ ਲਾਹੌਰ' ਵਿੱਚ ਕਰ ਚੁੱਕਾ ਹੈ ਅਤੇ ਚਾਹੁੰਦਾ ਹੈ ਕਿ ਇਸ ਰਾਜ ਦਾ ਅੰਤ ਨਹੀਂ ਹੋਣਾ ਚਾਹੀਦਾ। ਵਾਰਿਸ ਅਬਦਾਲੀ ਦੇ ਪਹਿਲੇ ਹਮਲੇ ਬਾਰੇ ਟਿੱਪਣੀ ਕਰਦਿਆਂ 'ਸੀਹਰਫ਼ੀ ਲਹੌਰ' ਵਿੱਚ ਆਖਦਾ ਹੈ-
ਰੱਬ ਕਰੇ ਚੁਗੱਤੇ ਦੀ ਬਾਦਸ਼ਾਹੀ,
ਸ਼ੀਸ਼ਾ ਕਹਿਰ ਪਠਾਣਾਂ ਦਾ ਚੁਰ ਹੋਵੇ।
ਅਲਫ਼ ਅੱਲ੍ਹਾ ਤੂੰ ਅਪਣਾ ਫਜ਼ਲ ਕਰੀਂ,
ਬਾਦਸ਼ਾਹ ਮੁਹੰਮਦ ਸ਼ਾਹ ਹੋਵੇ।
ਤਬ ਲਗ ਚਗੱਤਿਆਂ ਦਾ ਰਾਜ ਹੋਵੇ,
ਜਬ ਲਗ ਤਾਈ ਮਿਹਰੋ ਮਾਹ ਹੋਵੇ।
ਜਿਹੜਾ ਰਾਜ਼ੀ ਨਾ ਹੋਇ ਚੁਗੱਤਿਆਂ ਤੇ,
ਪੈਰ ਨੀਲੇ ਤੇ ਮੁੱਖ ਸਿਆਹ ਹੋਵੇ।
ਸਦੀ ਬਾਰ੍ਹਵੀਂ ਵਿੱਚ ਤੁਸੀਂ ਅਦਲ ਭਾਲੋਂ,
ਇੱਥੇ ਆਦਲਾਂ ਦਾ ਕੋਈ ਦੌਰ ਨਾਹੀਂ।
ਇਹ ਪਹਿਲਾ ਸਮਾਂ ਸੀ ਜਦੋਂ ਵਾਰਿਸ ਸਿੱਧੀ ਰਾਜਨੀਤਕ ਟਿੱਪਣੀ ਕਰ ਰਿਹਾ ਸੀ ਤੇ ਜਦੋਂ ਉਸ ਦੀ ਉਮਰ ਅਠਾਈ ਸਾਲ ਸੀ, ਪਰ ਉਮਰ ਦੀਆਂ ਠੋਕਰਾਂ ਨੇ ਉਸ ਨੂੰ ਪ੍ਰੌੜ ਕੀਤਾ, ਤਾਂ ਉਹ ਇਸ ਅਧੋਗਤੀ ਦੇ ਹਸ਼ਰ ਨੂੰ ਪੇਸ਼ ਕਰਨ ਲਈ ਕਥਾ ਦਾ ਸਾਹਿਤਕ/ਸੱਭਿਆਚਾਰਕ ਮਾਧਿਅਮ ਵਰਤਦਾ ਹੈ ਅਤੇ ਇਸ ਦੇ ਸਿੱਟੇ ਨੂੰ ਇੱਕ ਪੂਰਨ ਵਿਸਥਾਰ ਦਿੰਦਾ ਹੈ।




Thursday, 15 March 2012

ਹੀਰ ਵਾਰਿਸ ਸ਼ਾਹ ਦੀ ਇਤਿਹਾਸਕਤਾ ਤੇ ਜੱਟ ਸੱਭਿਆਚਾਰ\ਤਸਕੀਨ


                                       taskeen phone0091-98140-99426
 

ਕਿਸ਼ਤ-1
ਹੀਰ ਰਾਂਝੇ ਦੀ ਇਤਿਹਾਸਕਤਾ
ਹੀਰ ਦੀ ਘਟਨਾ ਨੂੰ ਅਸਲੀਅਤ ਦਾ ਰੂਪ ਦੇਣ ਲਈ ਇਸ ਦੇ ਇਤਿਹਾਸ 'ਤੇ ਖੋਜ ਹੋਈ ਹੈ। ਹੀਰ 1425 ਈ. ਨੂੰ ਪੈਦਾ ਹੋਈ ਅਤੇ 1452 ਨੂੰ 27 ਸਾਲਾਂ ਦੀ ਉਮਰ 'ਚ ਮਰ ਗਈ। ਇਹ ਚੂਚਕ ਸਰਦਾਰ ਦੀ ਧੀ ਸੀ, ਜਿਹੜਾ ਬਾਬਾ ਫ਼ਰੀਦ ਦੇ ਪ੍ਰਭਾਵ ਅਧੀਨ ਇਸਲਾਮ ਧਾਰਨ ਕਰ ਗਿਆ ਸੀ। ਹੀਰ ਦਾ ਪਿਤਰੀ ਪਿੰਡ ਚੂਚਕਾਨਾ ਸੀ, ਜਿਹੜਾ ਜ਼ਿਹਲਮ ਅਤੇ ਚਨਾਬ ਦੇ ਮਿਲੇਵੇਂ 'ਤੇ ਸੀ। ਉਸ ਦੇ ਪਿੰਡ ਦੀ ਪਛਾਣ ਝੰਗ ਸਿਆਲ ਨਾਲ ਹੈ, ਜਿਸ ਨੂੰ ਇਹ ਨਾਂ ਚੂਚਕ ਦੇ ਭਤੀਜੇ ਮੱਲ ਖ਼ਾਨ ਨੇ 1462 ਵਿੱਚ ਦਿੱਤਾ ਅਤੇ 1461 ਵਿੱਚ ਲਾਹੌਰ ਦਰਬਾਰ ਨੂੰ ਖਰਾਜ਼ ਦੇ ਕੇ ਪਟਾ ਵੀ ਲਿਖਵਾ ਲਿਆ। ਇਹਨਾਂ ਗੱਲਾਂ ਦੀ ਰੌਸ਼ਨੀ 'ਚ ਸਾਫ਼ ਹੈ ਕਿ ਇਹ ਕਥਾ ਵਾਸਤਵਿਕ ਰੂਪ 'ਚ ਪੰਜਾਬੀ ਸੱਭਿਆਚਾਰ ਅੰਦਰ ਅਨੋਖਾ ਵਰਤਾਰਾ ਸੀ। ਹੀਰ ਦੀ ਘਟਨਾ ਬਾਬਾ ਨਾਨਕ ਦੀ ਪੈਦਾਇਸ਼ ਤੋਂ ਸਤਾਰ੍ਹਾਂ ਵਰ੍ਹੇ ਪਹਿਲਾਂ ਵਾਪਰ ਚੁੱਕੀ ਸੀ ਅਤੇ ਪ੍ਰਤੀਰੋਧ ਪੰਜਾਬ ਦੀ ਧਰਤੀ ਅੰਦਰ ਮਹਿਕਾਂ ਖਿਲਾਰਨ ਲੱਗ ਪਿਆ ਸੀ। ਹੀਰ ਲੋਕ ਮਨਾਂ ਦਾ ਹੌਲੀ-ਹੌਲੀ ਹਿੱਸਾ ਬਣੀ, ਕਿਉਂਕਿ ਅਸਲ ਰੂਪ 'ਚ ਤਾਂ ਇਹ ਨਿੱਜੀ ਜਿਹੀ ਘਟਨਾ ਸੀ, ਪਰ ਸਰਦਾਰਾਂ ਦੇ ਘਰ 'ਚ ਏਨੀ ਖ਼ੂਬਸੂਰਤ ਕੁੜੀ ਚਾਕ ਨਾਲ ਵਿਆਹ ਲਈ ਅਸਮਾਨ ਸਿਰ 'ਤੇ ਚੁੱਕ ਲਵੇ ਅਤੇ ਚੌਧਰੀਆਂ ਦੀ ਸ਼ਾਨ ਤਬਾਹ ਕਰ ਦੇਵੇ, ਇਹ ਸੱਚਮੁੱਚ ਅਲੋਕਾਰੀ ਘਟਨਾ ਸੀ।
ਇਹ ਘਟਨਾ ਜਦੋਂ ਲੋਕ ਕਥਾ ਬਣ ਕੇ ਦਮੋਦਰ ਤੱਕ ਪਹੁੰਚਦੀ ਹੈ, ਤਾਂ ਤਕਰੀਬਨ ਸਵਾ ਸਦੀ ਬੀਤ ਚੁੱਕੀ ਹੁੰਦੀ ਹੈ। ਇਸ ਤੋਂ ਪਹਿਲਾਂ ਬਾਕੀ ਕੋਲਾਬੀ (ਫ਼ਾਰਸੀ 'ਚ), ਰੰਗ ਭੱਟ (ਹਿੰਦੀ 'ਚ), ਸ਼ਾਹ ਹੁਸੈਨ ਅਤੇ ਭਾਈ ਗੁਰਦਾਸ ਵੀ ਸੰਕੇਤ ਵਜੋਂ ਹੀਰ ਦਾ ਜ਼ਿਕਰ ਕਰ ਚੁੱਕੇ ਸਨ। ਉਹਨਾਂ ਦੇ ਸੰਕੇਤ ਹੀਰ ਨੂੰ ਪੰਜਾਬੀ ਬੰਦੇ ਦੀ ਰੂਹ ਬਣਾਉਣ ਲਈ ਸਹਾਈ ਹੋ ਚੁੱਕੇ ਸਨ, ਭਾਵ ਕਿ ਹੀਰ-ਰਾਂਝਾ ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਦਾ ਰੁਤਬਾ ਪ੍ਰਾਪਤ ਕਰ ਚੁੱਕੇ ਸਨ। ਇਸ ਦਾ ਕਾਰਨ ਕਿ ਰੱਬ ਦੀ ਪ੍ਰਾਪਤੀ ਲਈ ਜਿਸ ਪ੍ਰਤੀਬੱਧਤਾ, ਇਮਾਨਦਾਰੀ, ਸੱਚਾਈ ਦੀ ਜ਼ਰੂਰਤ ਹੁੰਦੀ ਹੈ, ਹੀਰ ਉਸ ਨੂੰ ਇਸ ਧਰਤੀ 'ਤੇ ਪ੍ਰਾਪਤ ਕਰਦੀ ਹੈ। ਇਸੇ ਲਈ ਉਹ ਪ੍ਰੇਮ ਦੀ ਕਥਾ ਨੂੰ ਲੋਕ ਮਨਾਂ ਤੱਕ ਪਹੁੰਚਾ ਸਕੀ ਹੈ। ਸਾਡੇ ਕੋਲ ਹੀਰ ਦੀ ਸਮੁੱਚੀ ਕਥਾ/ਕਿੱਸਾ ਦਮੋਦਰ ਰਾਹੀਂ ਪ੍ਰਾਪਤ ਹੋਇਆ ਹੈ, ਜੋ ਪੰਜਾਬੀ ਦਾ ਪਹਿਲਾ ਕਿੱਸਾਕਾਰ ਹੈ। ਸਦੀ ਤੋਂ ਵੀ ਵੱਧ ਸਮੇਂ ਬਾਅਦ ਹੀਰ ਦਾ ਕਿੱਸਾ ਲਿਖਣ ਵਾਲਾ ਦਮੋਦਰ ਗੁਲਾਟੀ ਸੀ, ਜੋ ਹੀਰ ਦੇ ਪਿੰਡ ਦੁਕਾਨਦਾਰੀ ਕਰਨ ਗਿਆ। ਉਸ ਵੇਲੇ ਤੱਕ ਹੀਰ ਦੀ ਕਥਾ-ਦੂਰ-ਦੂਰ ਤੱਕ ਜਾ ਚੁੱਕੀ ਹੋਵੇਗੀ, ਜਿਸ ਨੂੰ ਦਮੋਦਰ ਕਿੱਸੇ ਦੀ ਸ਼ਕਲ ਵਿੱਚ ਪੇਸ਼ ਕਰਦਾ ਹੈ। ਉਹ ਆਪਣੀ ਦੁਕਾਨਦਾਰੀ ਕਿੱਸੇ ਵਿੱਚ ਵੀ ਪੇਸ਼ ਕਰ ਜਾਂਦਾ ਹੈ, ਜਦੋਂ ਵਾਰ-ਵਾਰ ''ਅੱਖੀਂ ਡਿੱਠਾ'' ਹਾਲ ਪੇਸ਼ ਕਰਦਾ ਹੈ, ਕਿਉਂਕਿ ਜੱਗ ਬੀਤੀ ਨਾਲੋਂ ਹੱਡ ਬੀਤੀ ਨੂੰ ਪਹਿਲ ਦਿੱਤੀ ਜਾਂਦੀ ਹੈ।
ਅੱਖੀਂ ਡਿੱਠਾ ਕਿੱਸਾ ਕੀਤਾ,
ਮੈਂ ਤਾਂ ਗੁਣੀ ਨਾ ਕੋਈ।
ਅਸਾਂ ਮੂੰਹੋਂ ਅਲਾਇਆ ਉਹੋ,
ਜੋ ਕੁਝ ਨਜ਼ਰ ਪਾਇ ਉਈ।
ਹੀਰ ਦਾ ਪੰਦਰ੍ਹਵੀਂ ਸਦੀ ਦਾ ਪ੍ਰਤੀਰੋਧ ਪੰਜਾਬੀ ਬੰਦੇ ਦੀ ਅਵਾਜ਼ ਬਣ ਲੋਕ ਮਨਾਂ ਉੱਪਰ ਛਾਪ ਛੱਡ ਜਾਂਦਾ ਹੈ। ਇਸੇ ਲਈ ਅੱਜ ਤੱਕ ਸੈਂਕੜੇ ਤੋਂ ਵੱਧ ਵਾਰ ਹੀਰ ਦਾ ਕਿੱਸਾ ਲਿਖਿਆ ਗਿਆ ਤੇ ਹਜ਼ਾਰਾਂ ਲੋਕ-ਗੀਤਾਂ, ਗੀਤਾਂ ਵਿੱਚ ਹੀਰ ਦਾ ਬਿੰਬ ਇਸਤੇਮਾਲ ਕੀਤਾ ਜਾ ਚੁੱਕਾ ਹੈ।
ਅਨੇਕਾਂ ਕਿੱਸਿਆਂ ਦੇ ਬਾਵਜੂਦ ਵਾਰਿਸ ਸ਼ਾਹ ਦੀ 'ਹੀਰ' ਦਾ ਕੇਂਦਰੀ ਸਥਾਨ ਹੈ ਤੇ ਉਸ ਨੇ ਇੱਕ ਕਿਸਮ ਦੀ ਹੀਰ ਰਾਂਝੇ ਕੋਲੋਂ 'ਖੋਹ' ਹੀ ਲਈ ਹੈ, ਕਿਉਂਕਿ ਅੱਜ ਹੀਰ ਨੂੰ ਵਾਰਿਸ ਸ਼ਾਹ ਨਾਲ ਯਾਦ ਕੀਤਾ ਜਾਂਦਾ ਹੈ। ਵਾਰਿਸ ਤੱਕ ਪਹੁੰਚਦਿਆਂ ਹੀਰ ਅਮਰ-ਕਥਾ ਬਣ ਚੁੱਕੀ ਸੀ। ਦਮੋਦਰ ਤੋਂ ਬਾਅਦ ਅਹਿਮਦ ਗੁੱਜਰ ਅਤੇ ਮੁਕਬਲ ਵੀ ਹੀਰ ਲਿਖ ਚੁੱਕੇ ਸਨ, ਪਰ ਵਾਰਿਸ ਦੀ ਹੀਰ ਅੰਦਰਲਾ ਰਸ ਅਸਲੋਂ ਨਿਵੇਕਲਾ ਹੈ। ਇਸ ਦਾ ਕਾਰਨ ਇਹ ਕਿ ਵਾਰਿਸ ਸਿਰਫ਼ ਇੱਕ ਕਿੱਸਾਕਾਰ ਹੀ ਨਹੀਂ, ਦਾਨਿਸ਼ਵਰ ਵੀ ਹੈ। ਹੀਰ ਦੀ ਕਥਾ ਨਾਲੋਂ ਇਸ ਕਿੱਸੇ ਅੰਦਰ ਮੱਧਕਾਲੀ ਪੰਜਾਬੀ ਸੱਭਿਆਚਾਰ ਦਾ ਪੂਰਨ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੇ ਅਤੀਤ ਦਾ ਇਨਸਾਈਕਲੋਪੀਡੀਆ ਮੌਜੂਦ ਹੈ। ਇਸ ਤਰ੍ਹਾਂ 'ਹੀਰ' ਵਾਰਿਸ ਸ਼ਾਹ ਅਠਾਰ੍ਹਵੀਂ ਸਦੀ ਦੇ ਸੱਭਿਆਚਾਰ, ਆਰਥਿਕਤਾ ਅਤੇ ਰਾਜਨੀਤਕ ਦ੍ਰਿਸ਼ ਦਾ ਪ੍ਰਮਾਣਿਕ ਦਸਤਾਵੇਜ਼ ਹੈ।
ਵਾਰਿਸ ਸ਼ਾਹ 1720 ਈ. ਨੂੰ ਜੰਡਿਆਲਾ ਸ਼ੇਰ ਖਾਨ ਜਿਲ੍ਹਾ ਸ਼ੇਖੂਪੁਰ (ਪਹਿਲਾਂ ਗੁਜਰਾਂਵਾਲਾ ਵਿੱਚ ਪੈਦਾ ਹੋਇਆ। ਇੱਥੇ ਹੀ ਉਸ ਨੇ ਮੁੱਢਲੀ ਤਾਲੀਮ ਹਾਸਲ ਕੀਤੀ। ਵਾਰਿਸ ਸ਼ਾਹ ਦਾ ਸੰਬੰਧ ਸੱਯਦ ਘਰਾਣੇ ਨਾਲ ਸੀ, ਜਿਸ ਨੂੰ ਮੁਸਲਮਾਨਾਂ ਅੰਦਰ ਪੜ੍ਹਿਆ ਲਿਖਿਆ ਵਰਗ ਗਿਣਿਆ ਜਾਂਦਾ ਹੈ। ਇਸ ਲਈ ਉਸ ਨੂੰ ਉੱਚੇ ਦਰਜੇ ਦੀ ਤਾਲੀਮ ਦੀ ਲੋੜ ਸੀ, ਜਿਸ ਵਾਸਤੇ ਉਸ ਨੂੰ ਉੱਚ ਤਾਲੀਮ ਲਈ ਕਸੂਰ ਮੌਲਵੀ ਗੁਲਾਮ ਮਰਤਜ਼ੀ ਦੇ ਮਦਰੱਸੇ ਵਿੱਚ ਭੇਜ ਦਿੱਤਾ ਗਿਆ। ਅਕਰਮ ਸ਼ੇਖ ਆਖਦਾ ਹੈ ਕਿ ਇਹ ਮਦਰੱਸਾ ਉਸ ਵੇਲੇ ਵਿਸ਼ਵ ਵਿਦਿਆਲੇ ਦਾ ਦਰਜਾ ਰੱਖਦਾ ਸੀ। ਮਦਰੱਸਾ ਵਿਸ਼ਵ ਵਿਦਿਆਲਾ ਤਾਂ ਨਹੀਂ ਹੋ ਸਕਦਾ, ਕਿਉਂਕਿ ਇਹ ਮੱਠ ਦੇ ਪੱਧਰ ਦਾ ਹੁੰਦਾ ਹੈ, ਜਿੱਥੇ ਮਜ਼ਹਬੀ ਤਾਲੀਮ ਦਿੱਤੀ ਜਾਂਦੀ ਹੈ, ਪਰ ਕਸੂਰ ਉਹ ਸ਼ਹਿਰ ਸੀ, ਜਿੱਥੇ ਬਹੁਤ ਤਰ੍ਹਾਂ ਦੇ ਵਿਗਿਆਨਾਂ ਨਾਲ ਸੰਬੰਧਿਤ ਸਿੱਖਿਆ ਵੀ ਦਿੱਤੀ ਜਾਂਦੀ ਸੀ। ਵਾਰਿਸ ਕਸੂਰ ਸ਼ਹਿਰ ਵਿੱਚ ਹੀ ਗਿਆਨ ਦਾ ਖਜ਼ਾਨਾ ਪ੍ਰਾਪਤ ਕਰਦਾ ਹੈ। ਜਦੋਂ ਉਸ ਦੇ 'ਯਾਰ' ਉਸ ਨੂੰ ਕਿੱਸਾ ਹੀਰ ਲਿਖਣ ਬਾਰੇ ਆਖਦੇ ਹਨ ਤਾਂ ਉਹ ਮਲਕਾ ਹਾਂਸ ਪਹੁੰਚ ਜਾਂਦਾ ਹੈ, ਜੋ ਝੰਗ ਦੇ ਨੇੜੇ ਪੈਂਦਾ ਹੈ। ਵਾਰਿਸ ਸ਼ਾਇਦ ਝੰਗ ਅਤੇ ਹਜ਼ਾਰੇ ਦੀ ਭੂਗੋਲਿਕ ਸਥਿਤੀ ਨੂੰ ਵੀ ਚੰਗੀ ਤਰ੍ਹਾਂ ਵਾਚਣਾ ਚਾਹੁੰਦਾ ਸੀ ਤਾਂ ਜੋ ਉਹ ਹੀਰ ਤੇ ਰਾਂਝੇ ਦੇ ਇਸ਼ਕ ਵਿਚਲੀ ਪੀਢੀ ਗੰਢ ਨੂੰ ਅਤੇ ਬੇਲਿਆਂ ਨੂੰ ਭੂਗੋਲਿਕ ਰੂਪ ਵਿੱਚ ਵੀ ਸਮਝ ਸਕੇ ਅਤੇ ਇਸੇ ਕਾਰਨ ਉਹ ਤਖ਼ਤ ਹਜ਼ਾਰੇ ਦੇ ਰਾਂਝਿਆਂ ਦੀ ਖ਼ੂਬਸੂਰਤੀ ਅਤੇ ਨਕਸ਼ਾਂ ਨੂੰ ਨੇੜਿਉਂ ਹੋ ਕੇ ਪੇਸ਼ ਕਰਦਾ ਹੈ ਅਤੇ ਸਿਆਲਾਂ ਦੀਆਂ ਨੱਢੀਆਂ ਦੇ ਹੁਸਨ ਦੀਆਂ ਬਹੁਤ ਬਰੀਕ ਤਹਿਆਂ ਫਰੋਲਦਾ ਹੈ।
ਵਾਰਿਸ ਸ਼ਾਹ ਹੀਰ ਨੂੰ ਸਿਰਫ਼ ਹੀਰ ਰਾਂਝੇ ਦੀ ਕਿੱਸਾਕਾਰੀ ਵਜੋਂ ਹੀ ਨਹੀਂ ਲਿਖਦਾ, ਕਿਉਂਕਿ ਹੀਰ ਰਾਂਝੇ ਦਾ ਕਿੱਸਾ/ਕਥਾ ਤਾਂ ਪਹਿਲਾਂ ਵੀ ਕਈ ਵਾਰ ਲਿਖੀ ਜਾ ਚੁੱਕੀ ਸੀ। ਉਹ ਕਿੱਸਾ ਸਿਰਜਦਾ ਨਹੀਂ ਬਣਾਉਂਦਾ ਹੈ। ਸਿਰਜਦਾ ਉਹ ਆਪਣੇ ਅੰਦਰਲੇ ਗਿਆਨ ਦੀ ਤਾਕਤ ਨੂੰ ਹੀ ਹੈ, ਜੋ ਕਿੱਸਾ 'ਹੀਰ' ਵਿੱਚ ਸਮਾਅ ਜਾਂਦੀ ਹੈ। ਉਹ ਇਸ ਕਿੱਸੇ ਨੂੰ ਬਣਾਉਣ ਦੀ ਤੈਅਸ਼ੁਦਾ ਨੀਤੀ ਮੁੱਢ ਵਿੱਚ ਹੀ ਦੱਸ ਦਿੰਦਾ ਹੈ-
ਯਾਰਾਂ ਅਸਾਂ ਨੂੰ ਆਣ ਸੁਆਲ ਕੀਤਾ,
ਇਸ਼ਕ ਹੀਰ ਦਾ ਨਵਾਂ ਬਣਾਈਏ ਜੀ।
ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ,
ਕਿੱਸਾ ਅਜਬ ਬਹਾਰ ਦਾ ਜੋੜਿਆ ਏ।
ਇਸੇ ਕਾਰਨ ਉਸ ਦੀ 'ਹੀਰ' ਕਥਾ ਵਿਚਲੀ ਹੀਰ ਨਹੀਂ ਹੈ, ਉਸ ਦੁਆਰਾ ਘੜੀ 'ਹੀਰ' ਉਹ ਹੈ, ਜਿਹੋ ਜਿਹੀ ਤਾਕਤਵਰ ਔਰਤ ਨੂੰ ਦੇਖਣ ਦੀ ਵਾਰਿਸ ਚਾਹਤ ਰੱਖਦਾ ਹੈ। ਵਾਰਿਸ ਦਾ ਰਾਂਝਾ ਕਮਜ਼ੋਰ ਪਾਤਰ ਹੈ, ਜੋ ਤਰਕ ਦੀ ਬਜਾਏ ਅਜਿਹੇ ਜੁਆਬ ਦਿੰਦਾ ਹੈ, ਜੋ ਮਰਦ ਦੀ ਹਉਮੈਂ ਰਾਹੀਂ ਪੁਰਖ ਤੰਤਰ ਨੂੰ ਪੂਰੀ ਤਰ੍ਹਾਂ ਪੱਕਿਆਂ ਕਰਦੇ ਹਨ।
ਵਾਰਿਸ ਅੰਦਰ ਵੀ ਉਹ ਸਿਫ਼ਤ ਮੌਜੂਦ ਹੈ ਜੋ ਇੱਕ ਮਹਾਨ ਰਚਨਾਕਾਰ ਅੰਦਰ ਮੌਜੂਦ ਹੋਣੀ ਚਾਹੀਦੀ ਹੈ ਕਿ ਉਹ ਵਿਰੋਧੀ ਦੀ ਦਲੀਲ ਨੂੰ ਉਸ ਤੋਂ ਵੀ ਵੱਡੀ ਦਲੀਲ ਨਾਲ ਚਿੱਤ ਕਰੇ ਅਤੇ ਇਸ ਦੀ ਸਪੱਸ਼ਟਤਾ ਇਹ ਹੈ ਕਿ ਜਿਸ ਯੁੱਗ ਵਿੱਚ ਔਰਤ ਦਾਸੀ, ਗੁਲਾਮ, ਚਲਿੱਤਰਾਂ ਨਾਲ ਭਰੀ ਦੁਰਕਾਰੀ ਜਾ ਰਹੀ ਸੀ। ਉਸ ਵੇਲੇ ਉਸ ਦੀਆਂ ਦੋ ਢੱਠੀਆਂ (ਹੀਰ ਤੇ ਸਹਿਤੀ) ਆਪਣੇ ਤਰਕਾਂ ਨਾਲ ਪੁਰਖ ਤੰਤਰ ਨੂੰ ਗੋਡਿਆਂ ਭਾਰ ਕਰ ਦਿੰਦੀਆਂ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਵਾਰਿਸ ਕੋਲ ਫ਼ੱਕਰਾਂ ਵਾਲੀ ਪਰੰਪਰਾ ਹੈ, ਜਿਸ ਵਿੱਚ ਔਰਤ ਦਾਸੀ ਨਹੀਂ, ਸਗੋਂ ਮਰਦ ਦੇ ਬਰਾਬਰ ਇੱਕ ਹੋਂਦ ਵਜੋਂ ਵਿਚਰਦੀ ਹੈ। ਵਾਰਿਸ ਦਾ ਹੀਰ ਲਿਖਣ ਦਾ ਮਕਸਦ ਵੀ ਔਰਤ ਨੂੰ ਸੰਭੋਗੀ ਵਸਤੂ ਤੋਂ ਮੁਕਤ ਕਰਕੇ, ਉਸ ਨੂੰ ਮਰਦ ਚੁਣਨ ਦਾ ਅਧਿਕਾਰ ਦਿਵਾਉਣਾ ਹੈ, ਜਿਹਾ ਕਿ ਇਸਲਾਮ ਅੰਦਰ ਮੌਜੂਦ ਸੀ ਤੇ ਉਦੋਂ ਤੱਕ ਸਿਰਫ਼ ਰਸਮ ਬਣ ਕੇ ਰਹਿ ਗਿਆ ਸੀ।
ਵਾਰਿਸ ਸ਼ਾਹ ਦਾ ਕਾਲ ਪੰਜਾਬ ਦੀ ਅਧੋਗਤੀ ਦਾ ਦੌਰ ਹੈ। ਮੁਗ਼ਲਾਂ ਹੱਥੋਂ ਖੁੱਸਿਆ ਹੋਇਆ ਇਹ 'ਮੁਲਕ' ਸਭ ਦੀਆਂ ਅੱਖਾਂ 'ਚ ਰੜਕ ਰਿਹਾ ਸੀ ਤੇ ਸਭ ਲੋਕ ਇਸ ਉੱਪਰ ਹਕੂਮਤ ਕਰਨ ਲਈ ਯਤਨਸ਼ੀਲ ਸਨ। ਮਰਾਠੇ, ਪਠਾਨ, ਰਾਜਪੂਤ, ਜੱਟ, ਮੁਗਲ ਸਭ ਇਸ ਉੱਪਰ ਕਬਜ਼ਾ ਕਰਨ ਲਈ ਯੁੱਧ ਕਰ ਰਹੇ ਸਨ। ਮਰਾਠਿਆਂ ਦੀ ਚਾਹਤ ਦਾ ਤਾਂ ਉਹਨਾਂ ਦੀ ਹਾਰ ਨੇ ਦਮ ਤੋੜ ਦਿੱਤਾ ਸੀ ਅਤੇ ਅਬਦਾਲੀ ਦੀ ਚਾਹਤ ਦਾ ਸਿੱਖਾਂ ਨੇ। ਇਸ ਅਧੋਗਤੀ 'ਚ ਜਿੱਥੇ ਸਭ ਨੂੰ ਆਪੋ-ਆਪਣੀ ਪਈ ਹੋਈ ਸੀ, ਵਿੱਚ ਕਲਾ, ਸਾਹਿਤ ਅਤੇ ਸੱਭਿਆਚਾਰ ਦਾ ਵਿਕਾਸ ਨਾ-ਮੁਮਕਿਨ ਹੋ ਜਾਂਦਾ ਹੈ, ਪਰ ਵਾਰਿਸ ਇਸ ਅਧੋਗਤੀ ਵਿੱਚ ਵੀ ਇੱਕ ਸ਼ਾਨਦਾਰ ਰਚਨਾ ਕਰ ਰਿਹਾ ਸੀ, ਜੋ ਅੱਡ ਸਾਡੇ ਕੋਲ ਮੌਜੂਦ ਹੈ।

ਮੁਗਲੀਆ ਪਤਨ ਤੇ ਜੱਟ ਉਭਾਰ
ਇਹ ਸਾਰਿਆਂ ਤੱਥਾਂ ਨੂੰ ਪੇਸ਼ ਕਰਨ ਦਾ ਇੱਕੋ ਅਰਥ ਹੈ ਕਿ 'ਹੀਰ' ਵਾਰਿਸ ਸ਼ਾਹ ਵਿਚਲੇ ਇਤਿਹਾਸ ਦੇ ਮਨੋਵਿਗਿਆਨ ਨੂੰ ਸਮਝਣ ਲਈ ਇਹਨਾਂ ਦੀ ਅਹਿਮ ਜਰੂਰਤ ਹੈ, ਕਿਉਂਕਿ ਕਿੱਸਾ 'ਹੀਰ' ਨੂੰ ਬਣਾਉਣ ਦੀ ਵਾਰਿਸ ਦੀ ਇੱਕ ਤੈਅਸ਼ੁਦਾ ਨੀਤੀ ਹੈ। ਹੀਰ-ਰਾਂਝੇ ਦਾ ਇਸ਼ਕ ਤਾਂ ਵਾਰਿਸ ਆਪਣੀਆਂ ਗੱਲਾਂ ਕਰਨ ਲਈ ਇੱਕ ਦਾਅਪੇਚ ਵਜੋਂ ਵਰਤਦਾ ਹੈ। ਭਾਵ ਕਿ ਅਠਾਰ੍ਹਵੀਂ ਸਦੀ ਦਾ ਰਾਜਨੀਤਕ, ਸਾਮਾਜਿਕ, ਆਰਥਿਕ, ਸੱਭਿਆਚਾਰਕ ਦ੍ਰਿਸ਼ ਅਤੇ ਉਸ ਦੀ ਸਮੀਖਿਆ ਵਾਰਿਸ ਦਾ ਮਕਸਦ ਪੇਸ਼ ਕਰ ਦਿੰਦੀ ਹੈ ਅਤੇ ਉਹ ਇਸ ਵਿੱਚ ਸਫ਼ਲ ਹੀ ਰਹਿੰਦਾ ਹੈ। ਸ਼ਹਿਰੀ ਆਰਥਿਕਤਾ ਵਿਚਲੀ ਕੜੀ ਕਾਮਾ ਜਮਾਤ ਅਠਾਰ੍ਹਵੀਂ ਸਦੀ ਵਿੱਚ ਗੌਣ ਹੁੰਦੀ ਜਾਪਦੀ ਹੈ ਅਤੇ ਇਸ ਸਦੀ ਦਾ ਪੰਜਾਬ ਪਿੰਡ/ਕਿਸਾਨੀ ਆਰਥਿਕਤਾ 'ਤੇ ਨਿਰਭਰ ਕਰਨ ਲੱਗਦਾ ਹੈ। ਸਾਮਾਜਿਕ ਵਿਰੋਧਤਾਈਆਂ ਨੂੰ ਸਮਝਣ ਦਾ ਅਖਾੜਾ ਇਸ ਸਦੀ 'ਚ ਪਿੰਡ ਬਣ ਜਾਂਦੇ ਹਨ ਅਤੇ ਵਾਰਿਸ ਆਪਣੇ ਗਿਆਨ ਦਾ ਸਾਜ਼ੋ-ਸਾਮਾਨ ਚੁੱਕ ਕੇ ਪਿੰਡ ਵੱਲ ਹੋ ਤੁਰਦਾ ਹੈ। ਇਸੇ ਲਈ ਵਾਰਿਸ ਆਪਣੇ ਗਿਆਨ ਦਾ ਰਣ-ਖੇਤਰ ਝੰਗ-ਸਿਆਲ, ਤਖ਼ਤ ਹਜ਼ਾਰਾ, ਖੇੜਾ ਬਣਾਉਂਦਾ ਹੈ, ਜਿੱਥੇ ਉਹ ਜ਼ਿਮੀਂਦਾਰਾਂ ਦੇ ਕੰਮ, ਸੁਭਾਅ, ਹਉਮੈਂ, ਆਰਥਿਕਤਾ ਅਤੇ ਸਭ ਤੋਂ ਵੱਧ ਜੱਟਾਂ ਦਾ ਮਨੋਵਿਗਿਆਨ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਸਿਰਫ਼ ਜੱਟਾਂ ਹੀ ਨਹੀਂ, ਬਾਕੀ ਜਾਤਾਂ ਦੇ ਹਿਰਾਰਕੀ ਪ੍ਰਬੰਧ ਦੀ ਪੀੜ੍ਹੀ-ਦਰ-ਪੀੜ੍ਹੀ ਵਿਕਸਤ ਹੋਈ ਮਾਨਸਿਕਤਾ ਨੂੰ ਵੀ ਆਪਣੇ ਗਿਆਨ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦਾ ਹੈ।  ਇਹ ਸਾਫ਼ ਹੈ ਕਿ ਵਾਰਿਸ ਸੱਯਦਨ ਹੈ ਅਤੇ ਕਿਸਾਨਾਂ ਤੋਂ ਵੱਖਰੀ ਜਮਾਤ ਦਾ ਬੰਦਾ ਹੈ, ਪਰ ਉਸ ਦਾ 'ਜ਼ਖ਼ਮ' ਜ਼ਿਆਦਾ ਡੂੰਘਾ ਹੈ, ਕਿਉਂਕਿ ਨਵੀਂ ਉਸਰ ਰਹੀ ਧਿਰ ਉਸ ਲਈ ਸਮੇਂ ਨੂੰ ਪਿੱਛੇ ਧੱਕ ਰਹੀ ਹੈ।
ਕਿਸਾਨ ਮੁਗਲ ਸੱਤਾ ਦੇ ਖਿਲਾਫ਼ ਬਗ਼ਾਵਤ ਕਰ ਰਹੇ ਸਨ, ਪਰ ਉਹ ਵਿਦਰੋਹ ਵੀ ਆਪਣੀ ਜਾਤ ਦੇ ਸਰਦਾਰ ਦੀ ਰਹਿਨੁਮਾਈ ਹੇਠ ਕਰਦੇ ਸਨ ਤੇ ਉਹਨਾਂ ਦੀ ਵੱਡੀ ਗਿਣਤੀ ਗੈਰ-ਮੁਸਲਿਮ ਸੀ। ਪੰਜਾਬ ਵਿੱਚ ਛੋਟੇ ਅਤੇ ਥੋੜ੍ਹੇ ਦਰਮਿਆਨੇ ਕਿਸਾਨਾਂ ਦੀ ਗਿਣਤੀ ਗੈਰ-ਮੁਸਲਿਮ ਸੀ। ਤੁਰਕਾਂ ਵੇਲੇ ਵੱਡੇ ਜੱਟ ਜ਼ਿਮੀਂਦਾਰ ਰਾਜਨੀਤਕ ਫਾਇਦਿਆਂ ਕਾਰਨ ਮੁਸਲਮਾਨ ਹੋ ਗਏ ਸਨ। ਛੋਟੇ ਕਿਸਾਨਾਂ ਦੀ ਵਾਰੀ ਆਉਣ ਤੱਕ ਇਹ ਸਿਲਸਿਲਾ ਰੁਕ ਗਿਆ ਸੀ। ਕਬੀਲਾਈ ਸਮਾਜ ਦੀ ਮਾਨਸਿਕਤਾ ਵਿੱਚ ਏਕਤਾ ਉਹਨਾਂ ਦਾ ਕੁਦਰਤੀ ਸੁਭਾਅ ਹੁੰਦੀ ਹੈ। ਇਹ ਛੋਟੇ ਕਿਸਾਨ/ਜੱਟ ਪੀੜਤ ਧਿਰ ਸੀ, ਕਿਉਂਕਿ ਲਗਾਨ ਦੀ ਰਕਮ ਬਹੁਤ ਵੱਡੀ ਹੁੰਦੀ ਸੀ। ਇਸ ਮਾਲੀਏ ਦੇ ਕੁਹਾੜੇ ਤੋਂ ਬਚਣ ਲਈ ਉਹ ਗੁਰੂ ਸਾਹਿਬਾਂ ਦੀ ਰਹਿਨੁਮਾਈ ਹੇਠ ਵਿਦਰੋਹ ਕਰ ਸਕਦੇ ਸਨ। ਕਿਸਾਨਾਂ/ਜੱਟਾਂ ਦੇ ਵਿਦਰੋਹਾਂ ਦਾ ਸਤ੍ਹਾਰਵੀਂ ਸਦੀ ਤੱਕ ਬਹੁਤ ਘੱਟ ਜ਼ਿਕਰ ਹੈ, ਕਾਰਨ ਅਸੀਂ ਦੱਸ ਆਏ ਹਾਂ ਕਿ ਮੁਗਲਾਂ ਦੀ ਕੇਂਦਰੀ ਸੱਤਾ ਬਹੁਤ ਮਜ਼ਬੂਤ ਸੀ, ਪਰ ਅਠਾਰ੍ਹਵੀਂ ਸਦੀ ਮੁੱਕਦਿਆਂ ਹੀ ਅਤੇ ਖ਼ਾਸ ਕਰਕੇ ਔਰੰਗਜ਼ੇਬ ਦੀ ਮੌਤ ਹੁੰਦਿਆਂ ਹੀ ਇਹ ਕਿਸਾਨ ਬਗਾਵਤਾਂ ਭੜਕ ਪਈਆਂ। ਪੰਜਾਬ ਵਿੱਚ ਇਹ ਕਿਸਾਨ ਬਗਾਵਤਾਂ ਹੀ ਸਨ, ਪਰ ਇਸ ਨੂੰ ਦਿਸ਼ਾ-ਨਿਰਦੇਸ਼ ਸਰਦਾਰ ਦੇ ਰਹੇ ਸਨ, ਜੋ ਜੱਟ ਫਿਰਕੇ ਨਾਲ ਸੰਬੰਧਿਤ ਸਨ। ਜੱਟਾਂ/ਕਿਸਾਨਾਂ ਦੀ ਇਸ ਬਗਾਵਤੀ ਜੰਗ ਨੇ ਉਹਨਾਂ ਵਿੱਚ ਏਕਤਾ ਦੀ ਰੂਹ ਵੀ ਫੂਕ ਦਿੱਤੀ। ਕਿਸਾਨਾਂ ਦੇ ਸਰਦਾਰ, ਕਿਉਂਕਿ ਸਿੱਖ ਧਰਮ ਦੇ ਵੀ ਅਨੁਆਈ ਸਨ ਅਤੇ ਉਹਨਾਂ ਦਾ ਹੁਕਮ ਅਕਾਲ ਪੁਰਖ ਤੋਂ ਆਉਂਦਾ ਸੀ। ਇਸ ਕਰਕੇ ਉਹ ਸਿੱਖ ਵਿਧਾਨ ਅਨੁਸਾਰ ਚਲਦੇ, ਭਾਵੇਂ ਇਹ ਸਰਦਾਰ (ਮਿਸਲਾਂ ਦੇ ਮੁਖੀ) ਕਿਸਾਨਾਂ/ਜੱਟਾਂ ਨੂੰ ਮੁਗ਼ਲ ਹਕੂਮਤ ਦੀ ਸੱਤਾ ਵਿਰੁੱਧ ਲੜਾਈ ਲਈ ਤਿਆਰ ਕਰਦੇ, ਪਰ ਛੋਟੀਆਂ-ਛੋਟੀਆਂ ਸੱਤਾਵਾਂ ਲਈ ਆਪਸ ਵਿੱਚ ਵੀ ਖਹਿਬੜਦੇ ਰਹਿੰਦੇ ਸਨ।
ਵਾਰਿਸ ਸ਼ਾਹ ਉਸ ਵੇਲੇ ਪੈਦਾ ਹੋਇਆ ਜਦੋਂ ਪੰਜਾਬ ਵਿੱਚ ਕਿਸਾਨ ਵਿਦਰੋਹ ਤੇਜ਼ੀ ਨਾਲ ਫੈਲ ਰਹੇ ਸਨ ਤੇ ਉਸ ਵੇਲੇ ਜਵਾਨ ਹੋਇਆ ਜਦੋਂ ਇਹ ਕਿਸਾਨ ਮਿਸਲ ਸਰਦਾਰਾਂ ਦੇ ਅਧੀਨ ਤਾਕਤ ਫੜ ਚੁੱਕੇ ਸਨ। ਮੁਗ਼ਲਾਂ ਦੀ ਕੇਂਦਰੀ ਸੱਤਾ ਦੀ ਤਾਕਤ ਟੁੱਟ ਗਈ ਸੀ ਅਤੇ ਪੰਜਾਬ ਇੱਕ ਤਰ੍ਹਾਂ ਮੁਗਲਾਂ ਹੱਥੋਂ ਨਿਕਲ ਗਿਆ ਸੀ। ਇੱਥੇ ਸਰਦਾਰਾਂ ਦਾ ਆਪਸੀ ਟਕਰਾਅ ਸਿਖਰਾਂ ਛੂਹਣ ਲੱਗਾ। ਕੁਝ ਜੱਟ ਸਰਦਾਰ ਸਿੱਖ ਸਨ ਅਤੇ ਕੁਝ ਮੁਸਲਮਾਨ। ਬਹੁਤੇ ਜਗੀਰਦਾਰ, ਚੌਧਰੀ, ਸਰਦਾਰ ਮੁਸਲਮਾਨ ਸਨ, ਪਰ ਹੇਠਲੀ ਕਿਸਾਨੀ ਵਿੱਚ ਮੁਸਲਮਾਨਾਂ ਦੀ ਘਾਟ ਕਾਰਨ ਉਹ ਓਨੇ ਤਾਕਤਵਰ ਨਹੀਂ ਸਨ ਹੋ ਸਕਦੇ, ਜਿੰਨੇ ਕਿ ਸਿੱਖ ਸਰਦਾਰ ਹੋ ਸਕਦੇ ਸਨ। ਇਸ ਤਿੱਖੇ ਟਕਰਾਅ ਵਿੱਚ ਹੀ ਸਾਰੀ ਬਾਰ੍ਹਵੀਂ/ਅਠਾਰ੍ਹਵੀਂ ਸਦੀ ਲੰਘੀ। ਪੰਜਾਬ ਦੀ ਕਮਜ਼ੋਰ ਹੋ ਗਈ ਫ਼ੌਜੀ ਅਤੇ ਰਾਜਨੀਤਕ ਤਾਕਤ ਕਾਰਨ ਪੰਜਾਬ ਉੱਤੇ ਰਾਜ ਕਰਨ ਦੀ ਲਲਕ ਲੋਕਾਂ ਵਿੱਚ ਉਤਪੰਨ ਹੋ ਗਈ ਸੀ। ਪੰਜਾਬ ਪਠਾਨਾਂ (ਨਾਦਰਸ਼ਾਹ, ਮੁਹੰਮਦ ਸ਼ਾਹ ਰੰਗੀਲਾ, ਅਹਿਮਦਸ਼ਾਹ) ਮਰਾਠਿਆਂ, ਜੱਟਾਂ, ਰਾਜਪੂਤਾਂ ਦੇ ਰਾਜ ਕਰਨ ਦੀ ਚਾਹਤ ਦਾ ਕੇਂਦਰ ਸੀ।  ਮਰਾਠਿਆਂ ਦੀ ਚਾਹਤ ਪਾਣੀਪਤ ਦੀ ਲੜਾਈ ਵਿੱਚ ਬਹੁਤ ਮੱਠੀ ਪੈ ਗਈ। ਪੰਜਾਬ ਵਿੱਚ ਜੱਟਾਂ ਦੀ ਗਿਣਤੀ ਵਿੱਚ ਢੇਰ ਸਾਰਾ ਵਾਧਾ ਹੋ ਚੁੱਕਾ ਸੀ, ਕਿਉਂਕਿ ਰਾਜਪੂਤਾਂ ਦੀ ਵੱਡੀ ਗਿਣਤੀ ਜੱਟ ਕਬੀਲੇ ਵਿੱਚ ਤਬਦੀਲ ਹੋ ਚੁੱਕੀ ਸੀ ਅਤੇ ਜੱਟਾਂ/ਕਿਸਾਨਾਂ ਦਾ ਵੱਡਾ ਹਿੱਸਾ ਸਿੱਖ ਧਰਮ ਦਾ ਅਨੁਆਈ ਸੀ। ਵਾਰਿਸ ਸ਼ਾਹ ਕਿੱਸਾ 'ਹੀਰ' ਵਿੱਚ ਜੱਟ ਸੱਭਿਆਚਾਰ ਦੇ ਨਕਸ਼ ਉਘਾੜਨ ਦੀ ਕੋਸ਼ਿਸ਼ ਕਰਦਾ ਹੈ। ਵਾਰਿਸ ਸ਼ਾਹ ਕਿੱਸਾ 'ਹੀਰ' ਦਾ ਅੰਤ ਵੀ ਰਾਜਨੀਤਕ ਹਵਾਲੇ ਨਾਲ ਕਰਦਾ ਹੈ ਕਿ ਪੰਜਾਬ ਦੀ ਸਥਿਤੀ 1766 ਈ. ਵਿੱਚ ਕਿਹੋ ਜਿਹੀ ਹੈ, ਜਿੱਥੇ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਹੁਣ ਮੁਗਲਾਂ ਦੀ ਕੇਂਦਰੀ ਸੱਤਾ ਤੋਂ ਖੁੱਸ ਕੇ ਜੱਟਾਂ ਦੇ ਹੱਥ ਆ ਚੁੱਕਾ ਹੈ।
                                                                                                                                      (ਚਲਦਾ...)