deshpunjabtimes.blogspot.com

Thursday, 27 August 2020

ਆਜ਼ਾਦੀ ਦਾ ਮੁੱਲ ਸਿਰਾਂ ਦੇ ਗੱਡੇ ਲੜੀਵਾਰ ਲੜੀਵਾਰ ਨਾਵਲ-1 ਕਰਮ ਸਿੰਘ ਜ਼ਖ਼ਮੀ ਸ. ਕਰਮ ਸਿੰਘ ਜ਼ਖ਼ਮੀ ਇਕ ਪ੍ਰਸਿੱਧ ਨਾਵਲਕਾਰ ਰਹੇ ਹਨ। ਜ਼ਖ਼ਮੀ ਦੇ ਨਾਵਲਾਂ ਦੀ ਲੋਕਪ੍ਰਿਯਤਾ ਦਾ ਵੱਡਾ ਕਾਰਣ ਇਹਨਾਂ ਨਾਵਲਾਂ ਦਾ ਵਿਸ਼ਾ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਣਾ ਹੀ ਸੀ। ਉਹਨਾਂ ਵਲੋਂ ਲਿਖੇ ਗਏ ਨਾਵਲਾਂ ਦੀ ਭਾਸ਼ਾ, ਬਨਾਵਟ ਤੇ ਕਹਾਣੀ ਆਮ ਪਾਠਕ ਵੀ ਦਿਲਚਸਪੀ ਨਾਲ ਸਮਝ ਸਕਦਾ ਹੈ। ਇਹ ਨਾਵਲ ਮੁਗਲਾਂ ਵਲੋਂ ਸਿੱਖ ਰਾਜ, ਸਿੱਖ ਸਰਦਾਰਾਂ ਤੇ ਸਿੱਖਾਂ ਨੂੰ ਮਲੀਆਮੇਟ ਕਰਨ ਦੀ ਦਰਦ ਭਰੀ ਦਾਸਤਾਨ ਹੈ। ਇਹ ਨਾਵਲ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ ਹੋਈਆਂ ਲੜਾਈਆਂ ਨੂੰ ਇਕ ਚੰਗੇ ਇਤਿਹਾਸਕਾਰ ਤੇ ਪ੍ਰਬੀਨ ਨਾਵਲਕਾਰ ਵਜੋਂ ਪ੍ਰਗਟ ਕਰਦਾ ਹੈ। -ਸੰਪਾਦਕ ਬਾਦਸ਼ਾਹ ਬਹਾਦਰ ਸ਼ਾਹ ਪਰੇਸ਼ਾਨੀ ਦੀ ਹਾਲਤ ਵਿਚ ਰਾਜਪੂਤਾਨੇ ਦੇ ਜੈਪੁਰ ਕਿਲੇ ਵਿਚ ਇਧਰ ਉਧਰ ਚੱਕਰ ਲਗਾ ਰਿਹਾ ਸੀ। ਉਹ ਰਾਜਪੂਤਾਨੇ ਵਿਚ ਉਠ ਰਹੀ ਬਗਾਵਤ ਨੂੰ ਦਬਾਉਣ ਤੇ ਬਾਗੀਆਂ ਨੂੰ ਸਜ਼ਾ ਦੇਣ ਲਈ ਇਥੇ ਪਿਛਲੇ ਛੇ ਮਹੀਨਿਆਂ ਤੋਂ ਡੇਰੇ ਲਾਈ ਬੈਠਾ ਸੀ। ਪਰੰਤੂ ਇਹ ਕੰਮ ਹਾਲਾਂ ਤੱਕ ਪੂਰਾ ਨਹੀਂ ਸੀ ਹੋ ਸਕਿਆ ਕਿ ਪੰਜਾਬ ਵਿਚੋਂ ਸਿੱਖਾਂ ਦੀਆਂ ਖਬਰਾਂ ਪੁਜਣੀਆਂ ਸ਼ੁਰੂ ਹੋ ਗਈਆਂ ਉਹਨੇ ਆਪਣੇ ਜਾਸੂਸ ਲਾਹੌਰ ਤੇ ਸਰਹੰਦ ਭੇਜੇ ਹੋਏ ਸਨ ਤਾਂ ਜੋ ਉਹ ਪੂਰਾ ਪੂਰਾ ਪਤਾ ਲੈ ਕੇ ਆਉਣ ਕਿ ਇਹਨਾਂ ਸੂਬਿਆਂ ਵਿਚ ਸਿੱਖ ਕੀ ਕੁਝ ਕਰ ਰਹੇ ਹਨ ਤੇ ਉਹਨਾਂ ਨੂੰ ਕੁਚਲਣ ਲਈ ਕਿਤਨੀ ਤੇ ਕਿਸ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ। ਹਾਲਾਂ ਤੱਕ ਇਹਨਾਂ ਜਾਸੂਸਾਂ ਵਿਚੋਂ ਕੋਈ ਵਾਪਸ ਨਹੀਂ ਸੀ ਆਇਆ ਤੇ ਇਹੋ ਗਲ ਬਹਾਦਰ ਸ਼ਾਹ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਚਲੀ ਜਾ ਰਹੀ ਸੀ। ਉਸ ਦੀ ਇਸ ਪਰੇਸ਼ਾਨੀ ਵਿਚ ਲਗਾਤਾਰ ਵਾਧਾ ਹੁੰਦਾ ਚਲਿਆ ਜਾ ਰਿਹਾ ਸੀ। ''ਸ਼ਹਿਨਸ਼ਾਹ ਸਲਾਮਤ'' ਮਿਰਜ਼ਾ ਖਾਨ ਵਜ਼ੀਰ ਨੇ ਉਸ ਦੇ ਸਾਹਮਣੇ ਆ ਕੇ ਕੁਝ ਸਲਾਮ ਕਰਦੇ ਹੋਏ ਉਸ ਦਾ ਧਿਆਨ ਆਪਣੇ ਵਲ ਖਿੱਚਣ ਲਈ ਆਖਿਆ। 'ਮਿਰਜ਼ਾ ਖਾਨ ਲਾਹੌਰ ਦੇ ਸਰਹੰਦ ਤੋਂ ਕੋਈ ਖਬਰ ਆਈ?' ਬਾਦਸ਼ਾਹ ਨੇ ਪੁਛਿਆ। 'ਸ਼ਹਿਨਸ਼ਾਹ ਸਲਾਮਤ ਖਬਰਾਂ ਆਈਆਂ ਹਨ। ਪਰੰਤੂ ਉਹ ਚੰਗੀਆਂ ਨਹੀਂ ਹਨ। ਇਕ ਸਾਧੂ ਦੀ ਸਰਦਾਰੀ ਹੇਠਾਂ ਜਿਸ ਨੂੰ ਉਹ ਬੰਦਾ ਸਿੰਘ ਬਹਾਦਰ ਆਖਦੇ ਹਨ। ਸਿੱਖਾਂ ਨੇ ਸਰਹੰਦ 'ਤੇ ਕਬਜ਼ਾ ਕਰ ਲਿਆ ਹੈ। ਸੂਬੇਦਾਰ ਵਜ਼ੀਦ ਖਾਨ ਮਾਰਿਆ ਗਿਆ ਹੈ। ਸਰਹੰਦ ਦੇ ਕਿਲੇ 'ਤੇ ਸਿੱਖਾਂ ਦਾ ਝੰਡਾ ਝੂਲ ਰਿਹਾ ਹੈ, ਸਿੱਖਾਂ ਨੇ ਸਢੋਰੇ ਤੇ ਕੁਝ ਹੋਰ ਥਾਵਾਂ 'ਤੇ ਵੀ ਕਬਜ਼ਾ ਕਰ ਲਿਆ ਹੈ। ਇਸ ਸਮੇਂ ਕੋਈ ਪੌਣਾ ਲੱਖ ਸਿੱਖ ਸਢੋਰੇ ਵਿਚ ਛਾਉਣੀ ਪਾਈ ਬੈਠੇ ਹਨ। ਬੰਦਾ ਸਿੰਘ ਬਹਾਦਰ ਪੱਛਮ ਵਲ ਹੋਰ ਅੱਗੇ ਵੱਧ ਗਿਆ ਹੈ।' ਮਿਰਜ਼ਾ ਖਾਨ ਦਸਦਾ ਚਲਿਆ ਗਿਆ। ਬਹਾਦਰ ਸ਼ਾਹ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ। ਉਸ ਨੇ ਪੁਛਿਆ—'ਕੁਝ ਹੋਰ?' 'ਸ਼ਹਿਨਸ਼ਾਹ ਸਲਾਮਤ ਸਿੱਖ ਲਾਹੌਰ ਤੱਕ ਭੀ ਪੁਜ ਗਏ ਹਨ ਉਹਨਾਂ ਇਕ ਹਮਲੇ ਵਿਚ ਮੁਗਲ ਫੌਜ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਸੂਬੇਦਾਰ ਲਾਹੌਰ ਦੀ ਅਰਜ਼ੀ ਵੀ ਸਹਾਇਤਾ ਲਈ ਪੁੱਜੀ ਹੈ।' ਮਿਰਜ਼ਾ ਖਾਨ ਨੇ ਦੱਸਿਆ। ਕੋਈ ਗੱਲ ਨਹੀਂ ਬਹਾਦਰ ਸ਼ਾਹ ਅਜੇ ਜੀਉਂਦਾ ਹੈ ਸਿੱਖਾਂ ਦਾ ਖੁਰਾ ਖੋਜ ਮਿਟਾ ਕੇ ਹੀ ਦਮ ਲਵਾਂਗਾ। ਬਹਾਦਰ ਸ਼ਾਹ ਦੇ ਬੋਲ ਕਰੋਧ ਨਾਲ ਭੱਖਦੇ ਜਾ ਰਹੇ ਸਨ। ਉਸ ਨੇ ਕਿਹਾ—''ਆਲੇ ਦੁਆਲੇ ਦੇ ਸਾਰੇ ਫੌਜਦਾਰਾਂ ਨੂੰ ਹੁਕਮਨਾਮੇ ਭੇਜੋ ਕਿ ਸਾਰੇ ਪੁਨਰ ਤੌਰ ਦੇ ਏਕਤਾ ਕਰਕੇ ਸਰਹੰਦ ਨੂੰ ਸਿੱਖਾਂ ਤੋਂ ਵਾਪਸ ਲੈਣ।'' ''ਸ਼ਹਿਨਸ਼ਾਹ ਸਲਾਮ ਹੁਕਮ ਦੀ ਪਾਲਣ ਹੋਵੇਗੀ।'' ਮਿਰਜ਼ਾ ਖਾਨ ਨੇ ਗਲ ਮੋੜੀ। ''ਮਿਰਜ਼ਾ ਇਹ ਕੰਮ ਤੁਰੰਤ ਹੋਣਾ ਚਾਹੀਦਾ ਹੈ। ਦਿੱਲੀ ਦੇ ਅਮੀਰਾਂ ਦੇ ਨਾਮ ਚਿੱਠੀਆਂ ਲਿਖੋ ਕਿ ਉਹ ਅਲਾਹਾਬਾਦ ਦੇ ਸੂਬੇਦਾਰ ਜਾਨ ਬਹਾਦੁਰ ਨੂੰ ਅੱਠ ਲੱਖ ਰੁਪਏ ਸਹਾਇਤਾ ਵਜੋਂ ਭੇਜਣ ਤਾਂ ਜੋ ਉਹ ਸਿੱਖਾਂ ਦੀ ਬਗਾਵਤ ਕੁਚਲ ਦੇਵੇ ਇਨ੍ਹਾਂ ਕਾਫਰਾ ਦਾ ਖੁਰਾ ਖੋਜ ਮਿਟਾ ਦੇਵੇ।'' ਬਾਦਸ਼ਾਹ ਦਾ ਅਗਲਾ ਹੁਕਮ ਸੀ। ''ਬਹੁਤ ਹੱਛਾ ਸ਼ਹਿਨਸ਼ਾਹ ਸਲਾਮਤ'' ਮਿਰਜ਼ਾ ਖਾਨ ਨੇ ਇਕ ਵਾਰ ਝੁਕ ਕੇ ਸਲਾਮ ਕਰਦੇ ਹੋਏ ਕਿਹਾ। ਉਹ ਉਥੋਂ ਜਾਣਾ ਚਾਹੁੰਦਾ ਸੀ। ਪਰੰਤੂ ਉਸ ਦੇ ਕਦਮ ਪਿੱਛੇ ਵਲ ਨਹੀਂ ਸੀ ਮੁੜ ਰਹੇ ਉਸ ਨੇ ਕਿਹਾ—'ਸ਼ਹਿਨਸ਼ਾਹ ਆਲਮ ਅਸਾਡੇ ਆਦਮੀਆਂ ਨੂੰ ਸ਼ੱਕ ਹੈ।' 'ਕਿਸ ਗੱਲ ਦਾ ਸ਼ੱਕ? ਬਕੋ ਭੀ ਨਾ।' ਬਾਦਸ਼ਾਹ ਦਾ ਗੁਸਾ ਹੁਣ ਮਿਰਜ਼ਾ ਖਾਨ ਤੇ ਨਿਕਲਣਾ ਸ਼ੁਰੂ ਹੋ ਗਿਆ ਸੀ, ਉਹ ਭੈਅ-ਭੀਤ ਜਿਹਾ ਹੋ ਗਿਆ। ਕੋਈ ਗਲ ਉਸ ਦੇ ਮੂੰਹੋ ਵਿਚੋਂ ਨਹੀਂ ਸੀ ਨਿਕਲ ਰਹੀ। 'ਬਕੋ ਜਲਦੀ ਬਕੋ, ਤੇਰੇ ਜਿਹੇ ਨਾਲਾਇਕ ਹੀ ਮੁਗਲ ਰਾਜ ਨੂੰ ਬਰਬਾਦ ਕਰ ਰਹੇ ਹਨ।' ਬਾਦਸ਼ਾਹ ਦਾ ਗੁਸਾ ਹੋਰ ਭੱਖ ਰਿਹਾ ਸੀ। 'ਸ਼ਹਿਨਸ਼ਾਹ ਆਲਮ ਅਸਾਡੇ ਡੇਰੇ ਅਤੇ ਏਥੇ ਦੇ ਦਰਬਾਰ ਵਿਚ ਜੋ ਦਾਹੜੀਆਂ ਵਾਲੇ ਹਿੰਦੂ ਹਨ, ਸ਼ੱਕ ਹੈ ਕਿ ਇਹਨਾਂ ਵਿਚ ਕੁਝ ਸਿੱਖ ਭੀ ਹੋਣਗੇ, ਇਹ ਅਸਾਡੀਆਂ ਖਬਰਾਂ ਹੀ ਸਿੱਖਾਂ ਤਕ ਨਹੀਂ ਪੁਚਾਉਂਦੇ ਹੋਣਗੇ, ਸਗੋਂ ਅਸਾਨੂੰ ਕਈ ਤਰ੍ਹਾਂ ਨਾਲ ਜਾਨੀ ਤੇ ਮਾਲੀ ਨੁਕਸਾਨ ਭੀ ਪੁਚਾਉਣ ਦੇ ਯਤਨ ਕਰਦੇ ਹੋਣਗੇ।' ਮਿਰਜ਼ਾ ਖਾਨ ਨੇ ਸੰਭਲਦੇ ਹੋਏ ਆਪਣੀ ਗਲ ਬਾਦਸ਼ਾਹ ਦੇ ਕੰਨਾਂ ਵਿਚ ਕਹਿ ਦਿੱਤੀ। 'ਇਹਨਾਂ ਸਾਰਿਆਂ ਦੀਆਂ ਦਾਹੜੀਆਂ ਮੁਨਵਾ ਦਿਓ, ਮੈਂ ਹੁਕਮ ਦਿੰਦਾ ਹਾਂ। ਜਾਓ ਹੁਣ ਦਫਾ ਹੋਵੋ, ਮੈਨੂੰ ਇਕਲਿਆ ਰਹਿ ਕੇ ਸੋਚਣ ਦਿਓ।' ਬਾਦਸ਼ਾਹ ਦੀ ਪਰੇਸ਼ਾਨੀ ਵਿਚ ਵਾਧਾ ਹੋ ਰਿਹਾ ਸੀ। ਮਿਰਜ਼ਾ ਖਾਨ ਨੇ ਝੁਕ ਕੇ ਸਲਾਮ ਕੀਤਾ ਤੇ ਚੁਪ ਚਾਪ ਪਿਛੇ ਮੁੜ ਗਿਆ ਕਿਲੇ ਦੀ ਡਿਉਢੀ ਦੇ ਨਾਲ ਦੀਵਾਨ ਖਾਨੇ ਵਿਚ ਉਸ ਦਾ ਦਫਤਰ ਸੀ। ਉਸ ਵਿਚ ਜਾ ਕੇ ਉਹ ਬੈਠ ਗਿਆ। ਮੀਰ ਮੁਣਸ਼ੀ ਤਾਰਾ ਚੰਦ ਨੂੰ ਉਸ ਨੇ ਆਪਣੇ ਪਾਸ ਸਦਿਆ। ਲੋੜੀਂਦੀਆਂ ਚਿੱਠੀਆਂ ਦਿੱਲੀ, ਲਾਹੌਰ, ਸਿਰਸਾ, ਅਲਾਹਬਾਦ ਤੇ ਹੋਰ ਥਾਵਾਂ ਦੇ ਸੂਬੇਦਾਰਾਂ ਤੇ ਫੌਜਦਾਰਾਂ ਦੇ ਨਾਮ ਲਿਖਵਾਈਆਂ, ਦਿੱਲੀ ਦੇ ਅਮੀਰਾਂ ਦੇ ਨਾਮ ਭੀ ਤਾਕੀਦੀ ਚਿੱਠੀਆਂ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕਰਨ ਲਈ ਲਿਖਵਾਈਆਂ। ਇਸ ਕੰਮ ਤੋਂ ਵੇਹਲਿਆਂ ਹੋ ਕੇ ਉਸ ਨੇ ਤਾਰਾ ਚੰਦ ਨੂੰ ਪੁਛਿਆ—''ਹਿੰਦੂਆਂ ਲਈ ਤਾਂ ਵਾਲ ਤੇ ਦਾਹੜੀਆਂ ਰੱਖਣੀਆਂ ਜ਼ਰੂਰੀ ਨਹੀਂ ਹਨ ਫੇਰ ਏਥੇ ਤੁਸਾਂ ਲੋਕਾਂ ਨੇ ਦਾਹੜੀਆਂ ਤੇ ਵਾਲ ਕਿਸ ਲਈ ਵਧਾ ਰੱਖੇ ਹਨ?'' ਤਾਰਾ ਚੰਦ ਇਹ ਨਵੀਂ ਗਲ ਸੁਣ ਕੇ ਪਰੇਸ਼ਾਨ ਜਿਹਾ ਹੋ ਗਿਆ ਉਸ ਨੇ ਕਿਹਾ—'ਜਨਾਬ ਤੁਹਾਡੀ ਗਲ ਦੀ ਮੈਨੂੰ ਸਮਝ ਨਹੀਂ ਆਈ ਆਖਿਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ?' 'ਤਾਰਾ ਚੰਦ! ਮੈਂ ਪੁਛ ਰਿਹਾ ਹਾਂ ਕਿ ਤੁਸੀਂ ਇਹ ਦਾਹੜੀਆਂ ਤੇ ਵਾਲ ਕਿਉਂ ਰੱਖੀ ਫਿਰਦੇ ਹੋ?' ਮਿਰਜ਼ਾ ਖਾਨ ਨੇ ਰਤਾ ਜ਼ੋਰ ਨਾਲ ਪੁਛਿਆ। 'ਜਨਾਬ ਹਿੰਦੂਆਂ ਲਈ ਵਾਲ ਤੇ ਦਾਹੜੀਆਂ ਕਟਾਉਣੀਆਂ ਕੋਈ ਜ਼ਰੂਰੀ ਨਹੀਂ ਹਨ। ਸਾਡੇ ਸਾਰੇ ਬਜ਼ੁਰਗ ਰਿਸ਼ੀ ਮੁਨੀ ਤੇ ਅਵਤਾਰ ਦਾਹੜੀਆਂ ਤੇ ਵਾਲ ਰੱਖਦੇ ਹਨ। ਆਪਣਾ ਆਪਣਾ ਸ਼ੌਕ ਹੀ ਤਾਂ ਹੈ।' ਤਾਰਾ ਚੰਦ ਨੇ ਉਤਰ ਦਿੱਤਾ। 'ਸੁਣੋ ਤਾਰਾ ਚੰਦ ਇਹ ਸ਼ਹਿਨਸ਼ਾਹ ਦਾ ਹੁਕਮ ਹੈ ਕਿ ਸ਼ਾਹੀ ਡੇਰੇ ਤੇ ਜੈਪੁਰ ਦਰਬਾਰ ਦੇ ਜਿਤਨੇ ਵੀ ਹਿੰਦੂ ਦਾਹੜੀ ਤੇ ਵਾਲ ਰੱਖੀ ਬੈਠੇ ਹਨ। ਉਹ ਤੁਰੰਤ ਇਹਨਾਂ ਨੂੰ ਕਟਵਾ ਦੇਣ ਨਹੀਂ ਤਾਂ ਨੌਕਰੀਆਂ ਛੱਡ ਕੇ ਚਲੇ ਜਾਣ।' ਮਿਰਜ਼ਾ ਖਾਨ ਨੇ ਕਿਹਾ। 'ਇਸ ਦਾ ਕਾਰਨ ਜਨਾਬ?' ਤਾਰਾ ਚੰਦ ਨੇ ਪੁਛਿਆ। 'ਕਾਰਨ ਤਾਰਾ ਚੰਦ ਤੁਸਾਂ ਇਨ੍ਹਾਂ ਚਿੱਠੀਆਂ ਤੋਂ ਨਹੀਂ ਸਮਝਿਆ। ਸਿੱਖਾਂ ਨੇ ਬਗਾਵਤ ਕਰ ਰੱਖੀ ਹੈ ਤੇ ਸ਼ਹਿਨਸ਼ਾਹ ਪਾਸ ਸ਼ਿਕਾਇਤ ਪੁਜੀ ਹੈ ਕਿ ਏਥੇ ਜੋ ਦਾਹੜੀਆਂ ਵਾਲੇ ਹਿੰਦੂ ਹਨ। ਇਹਨਾਂ ਵਿਚ ਸਿੱਖ ਭੀ ਹੋ ਸਕਦੇ ਹਨ ਤੇ ਅਸਾਨੂੰ ਨੁਕਸਾਨ ਪੁਚਾਉਣ ਦਾ ਯਤਨ ਕਰ ਸਕਦੇ ਹਨ। ਤੁਸੀਂ ਅਸਾਡੇ ਪਾਸ ਆਦਮੀ ਹੋ। ਤੁਹਾਡੇ ਤੇ ਸ਼ੱਕ ਨਹੀਂ ਹੈ, ਪਰੰਤੂ ਦੂਜਿਆਂ ਨੂੰ ਅੱਜ ਹੀ ਦਾਹੜੀਆਂ ਤੇ ਵਾਲ ਕਟਾਉਣ ਲਈ ਕਹਿ ਦਿਓ। ਕਲ ਤੋਂ ਕੋਈ ਭੀ ਦਾਹੜੀ ਤੇ ਵਾਲਾਂ ਵਾਲਾ ਆਦਮੀ ਸ਼ਾਹੀ ਡੇਰੇ ਵਿਚ ਨਹੀਂ ਆਉਣਾ ਚਾਹੀਦਾ ਹੈ।' ਮਿਰਜ਼ਾ ਖਾਨ ਦਾ ਕਹਿਣਾ ਸੀ 'ਇਹ ਸ਼ਹਿਨਸ਼ਾਹ ਦਾ ਆਖਰੀ ਹੁਕਮ ਹੈ, ਇਸ ਦੀ ਪਾਲਣਾ ਅੱਜ ਹੀ ਹੋਣੀ ਚਾਹੀਦੀ ਹੈ।' 'ਜਨਾਬ ਚੰਗੀ ਗੱਲ ਹੈ ਕਿ ਸ਼ਹਿਨਸ਼ਾਹ ਇਸ ਹੁਕਮ ਤੇ ਨਜ਼ਰਸਾਨੀ ਕਰਨ ਨਹੀਂ ਤਾਂ ਲੋਕ ਇਹ ਸਮਝਣਗੇ ਕਿ ਔਰੰਗਜ਼ੇਬੀ ਯੁਗ ਫੇਰ ਆ ਗਿਆ ਹੈ। ਸ਼ਹਿਨਸ਼ਾਹ ਤਾਂ ਅਕਬਰ ਵਾਲੀ ਨੀਤੀ ਤੇ ਚਲ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਤੇ ਸਭ ਨਾਲ ਬਰਾਬਰੀ ਦਾ ਸਲੂਕ ਕਰਦੇ ਹਨ। ਤਾਰਾ ਚੰਦ ਨੇ ਆਖਿਆ। ਤੁਸੀਂ ਠੀਕ ਆਖਦੇ ਹੋ ਸ਼ਹਿਨਸ਼ਾਹ ਬਹਾਦਰ ਸ਼ਾਹ ਦੀ ਨੀਤੀ ਅਫਿਰਕੂ ਹੈ ਪਰੰਤੂ ਇਹ ਤਾਂ ਤੁਸੀਂ ਮੰਨੋਗੇ ਹੀ ਕਿ ਸਿੱਖ ਹਕੂਮਤ ਦੇ ਬਾਗੀ ਤੇ ਦੁਸ਼ਮਣ ਹਨ ਅਤੇ ਕੋਈ ਭੀ ਬੁਕਲ ਵਿਚ ਸੱਪਾਂ ਨੂੰ ਨਹੀਂ ਪਾਲ ਸਕਦਾ। ਇਹ ਹੁਕਮ ਆਖਰੀ ਹੈ ਤੇ ਇਸ ਤੇ ੋਈ ਨਜ਼ਰਸਾਨੀ ਨਹੀਂ ਹੋ ਸਕਣੀ।' ਮਿਰਜ਼ਾ ਖਾਨ ਨੇ ਇਹ ਦਸਦੇ ਹੋਏ ਤਾਰਾ ਚੰਦ ਨੂੰ ਸਖਤੀ ਨਾਲ ਕਹਿ ਦਿੱਤਾ ਕਿ ਉਹ ਇਸ ਮਾਮਲੇ ਵਿਚ ਬਹਿਸ ਦਾ ਮਜਮੂਨ ਨਾ ਬਨਾਉਣ ਤੇ ਇਸ ਦੀ ਪਾਲਣਾ ਕਰਾਉਣ। ਤਾਰਾ ਚੰਦ ਚੁੱਪ ਹੋ ਗਿਆ। ਮਿਰਜ਼ਾ ਖਾਨ ਨੇ ਗਲ ਏਥੇ ਹੀ ਨਹੀਂ ਮੁਕਾ ਦਿੱਤੀ, ਸਗੋਂ ਉਸ ਨੇ ਉਹਨਾਂ ਸਾਰੇ ਹੀ ਹਿੰਦੂਆਂ ਨੂੰ ਸਦ ਲਿਆ ਕਿ ਜਿਹਨਾਂ ਨੇ ਦਾਹੜੀਆਂ ਤੇ ਵਾਲ ਰੱਖੇ ਹੋਏ ਸਨ ਤੇ ਉਸ ਸਮੇਂ ਕਿਲ੍ਹੇ ਵਿਚ ਮੌਜੂਦ ਸਨ। ਉਹਨਾਂ ਸਾਰਿਆਂ ਨੂੰ ਇਹ ਸ਼ਾਹੀ ਫੁਰਮਾਨ ਸੁਣਾਇਆ ਅਤੇ ਕਹਿ ਦਿੱਤਾ ਕਿ ਉਹ ਕਲ ਤੋਂ ਦਾਹੜੀਆਂ ਤੇ ਵਾਲ ਕਟਵਾ ਕੇ ਹੀ ਕੰਮ ਤੇ ਆਉਣ। 'ਜੇਕਰ ਕੋਈ ਅਜਿਹਾ ਨਾ ਕਰਨਾ ਚਾਹਵੇ ਤਾਂ।' ਇਕ ਨੌਜਵਾਨ ਹਰੀ ਚੰਦ ਨੇ ਪੁਛਿਆ, ਉਸ ਦੇ ਮੂੰਹ ਤੇ ਛੋਟੀ ਛੋਟੀ ਸੁਨਹਿਰੀ ਦਾਹੜੀ ਤੇ ਮੁੱਛਾਂ ਸਨ ਤੇ ਉਸ ਦੇ ਵਾਹੇ ਸੰਵਾਰੇ ਹੋਏ ਵਾਲ ਉਸ ਦੇ ਲਕ ਪਿਛੇ ਲਟਕ ਰਹੇ ਸਨ। ਮਿਰਜ਼ਾ ਖਾਨ ਨੇ ਕਹਿਰ ਭਰੀਆਂ ਨਿਗ੍ਹਾਂ ਨਾਲ ਉਸ ਵਲ ਵੇਖਿਆ ਅਤੇ ਆਖਿਆ ਉਸ ਨੂੰ ਨੌਕਰੀ ਤੋਂ ਜਵਾਬ ਤਾਂ ਮਿਲੇਗਾ ਹੀ ਸ਼ਹਿਨਸ਼ਾਹ ਦੇ ਹੁਕਮ ਦੀ ਨਾ ਫੁਰਮਾਨੀ ਦੇ ਜ਼ੁਰਮ ਵਿਚ ਮੌਤ ਦੀ ਸਜ਼ਾ ਭੀ ਮਿਲ ਸਕਦੀ ਹੈ।' 'ਹੂੰ।' ਹਰੀ ਚੰਦ ਨੇ ਹੁੰਗਾਰਾ ਭਰਿਆ। ਉਸ ਦੇ ਇਸ ਲਹਿਜੇ ਨੂੰ ਵੇਖ ਕੇ ਮਿਰਜ਼ਾ ਖਾਨ ਇਕ ਦਮ ਹੀ ਭੜਕ ਉਠਿਆ ਉਸ ਨੇ ਤਾਰਾ ਚੰਦ ਨੂੰ ਸੰਬੋਧਨ ਕਰਕੇ ਆਖਿਆ—'ਇਸ ਮੁੰਡੇ ਦੀ ਦਾਹੜੀ ਤੇ ਵਾਲ ਸਭ ਤੋਂ ਪਹਿਲਾਂ ਕਟਵਾਏ ਜਾਣਗੇ। ਨਾਈ ਨੂੰ ਸਦੋ ਕਿਸੇ ਆਦਮੀ ਨੂੰ ਭੇਜਕੇ।' 'ਮੈਂ ਨਹੀਂ ਕਟਵਾਵਾਂਗਾ।' ਹਰੀ ਚੰਦ ਨੇ ਬੜੀ ਹੀ ਦ੍ਰਿੜ੍ਹਤਾ ਨਾਲ ਆਖਿਆ। 'ਵੇਖ ਲੈਂਦੇ ਹਾਂ, ਤਾਰਾ ਚੰਦ ਜੀ ਤੁਸੀਂ ਤੁਰੰਤ ਨਾਈ ਨੂੰ ਸਦੋ।' ਮਿਰਜ਼ਾ ਦੇ ਮਥੇ ਤੇ ਤੀਉੜੀਆਂ ਪਈਆਂ ਹੋਈਆਂ ਸਨ ਇਹ ਕਹਿੰਦੇ ਹੋਏ। ਤਾਰਾ ਚੰਦ ਨੇ ਉਸ ਦੀ ਇਸ ਗਲ ਦਾ ਕੋਈ ਉਤਰ ਨਹੀਂ ਦਿੱਤਾ। ਉਹ ਇਸ ਕੰਮ ਲਈ ਨਾਈ ਨੂੰ ਨਹੀਂ ਸੀ ਸਦਣਾ ਚਾਹੁੰਦਾ ਅਤੇ ਨਾ ਹੀ ਇਹ ਚਾਹੁੰਦਾ ਸੀ ਕਿ ਇਸ ਮਾਮਲੇ ਨੂੰ ਲੈ ਕੇ ਹਰੀ ਚੰਦ ਜਿਹੇ ਨੌਜਵਾਨ ਲਈ ਕੋਈ ਖਤਰਾ ਪੈਦਾ ਹੋਵੇ, ਉਹ ਇਸ ਮੁੰਡੇ ਨੂੰ ਬੜਾ ਸਨੇਹ ਕਰਦਾ ਸੀ। ਉਸ ਨੇ ਉਸ ਨੂੰ ਬੜੀ ਮੇਹਨਤ ਨਾਲ ਫਾਰਸੀ ਪੜ੍ਹਾਈ ਸੀ ਤੇ ਆਪਣੇ ਨਾਇਬ ਦੇ ਤੌਰ 'ਤੇ ਨੌਕਰ ਭੀ ਕਰਵਾ ਲਿਆ ਸੀ। (ਚਲਦਾ....)

Friday, 14 August 2020

''ਮੈਂ ਨਹੀਂ ਜਾਣਦੀ ਕਿ ਭਾਰਤ 'ਚ ਕਿੰਨਾ ਚਿਰ ਕਾਲੇ ਕਾਨੂੰਨਾਂ ਦਾ ਚੱਕਰ ਚੱਲੇਗਾ'' ਅਰੁੰਧਤੀ ਰਾਏ ਨੇ ਸਾਈਬਾਬਾ ਨੂੰ ਜੇਲ੍ਹ 'ਚ ਭੇਜਿਆ ਪੱਤਰ ''ਇਹ ਬੇਇਨਸਾਫੀ ਬਹੁਤੀ ਦੇਰ ਨਹੀਂ ਚੱਲੇਗੀ, ਜੇਲ੍ਹ ਦੇ ਦਰਵਾਜ਼ੇ ਖੁੱਲ੍ਹਣਗੇ ਅਤੇ ਤੁਸੀਂ ਸਾਡੇ ਨਾਲ ਖੁੱਲ੍ਹੀਆਂ ਆਜ਼ਾਦ ਹਵਾਵਾਂ 'ਚ ਆਵੋਗੇ” ਸਤਿਕਾਰ ਸਾਹਿਤ ਪ੍ਰੋਫੈਸਰ ਜੀ ਐਨ ਸਾਈਂਬਾਬਾ ਅੰਡਾ ਸੈਲ, ਕੇਂਦਰੀ ਜੇਲ੍ਹ, ਨਾਗਪੁਰ, ਮਹਾਰਾਸ਼ਟਰ ਸਭ ਤੋਂ ਪਹਿਲਾਂ, ਮੈਂ ਮੁਆਫੀ ਚਾਹੁੰਦੀ ਹਾਂ ਕਿ ਮੈਂ ਅਰੁੰਧਤੀ ਲਿਖ ਰਹੀ ਹਾਂ ਨਾ ਕਿ ਅੰਜੁਮ। ਤੁਸੀਂ ਉਸ ਨੂੰ ਤਿੰਨ ਸਾਲ ਪਹਿਲਾਂ ਇੱਕ ਪੱਤਰ ਲਿਖਿਆ ਸੀ। ਇਸ ਲਈ ਜ਼ਰੂਰੀ ਸੀ ਕਿ ਉਹ ਤੁਹਾਨੂੰ ਜਵਾਬ ਦਿੰਦੀ ਪਰ ਮੈਂ ਕੀ ਕਹਿ ਸਕਦੀ ਹਾਂ। ਵਟਸਐਪ ਅਤੇ ਟਵਿੱਟਰ ਦੀ ਇਸ ਦੌੜ ਭੱਜ ਦੇ ਸਮੇਂ ਦੌਰਾਨ ਉਸ ਦੀ ਸਮਝ ਤੁਹਾਡੀ ਮੇਰੀ ਸਮਝ ਨਾਲੋਂ ਬਿਲਕੁਲ ਵੱਖਰੀ ਹੈ। ਉਹ ਸੋਚਦੀ ਹੈ ਕਿ ਤਿੰਨ ਸਾਲਾਂ ਦੌਰਾਨ ਕੋਈ ਏਨਾ ਜ਼ਿਆਦਾ ਸਮਾਂ ਨਹੀਂ ਹੋ ਗਿਆ ਕਿ ਇਕ ਚਿੱਠੀ ਦਾ ਜੁਆਬ ਦੇ ਹੀ ਦੇ। ਉਸਨੇ ਆਪਣੇ ਆਪ ਨੂੰ ਜੰਨਤ ਗੈਸਟ ਹਾਊਸ ਦੇ ਇੱਕ ਕਮਰੇ ਵਿੱਚ ਬੰਦ ਕਰ ਲਿਆ ਹੈ ਅਤੇ ਹਰ ਸਮੇਂ ਗਾਉਂਦੀ ਰਹਿੰਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇੰਨੇ ਸਾਲਾਂ ਬਾਅਦ ਉਸ ਨੇ ਫਿਰ ਗਾਉਣਾ ਸ਼ੁਰੂ ਕਰ ਦਿੱਤਾ ਹੈ। ਉਸ ਦੇ ਦਰਵਾਜ਼ੇ ਦੇ ਕੋਲੋਂ ਲੰਘਦਿਆਂ ਉਸ ਦੇ ਗਾਣੇ ਦੀਆਂ ਮਿੱਠੀਆਂ ਧੁੰਨਾਂ ਤੇ ਆਵਾਜ਼ ਜ਼ਿੰਦਗੀ ਵਿਚ ਇਕ ਅਨੰਦ ਮਹਿਸੂਸ ਕਰਵਾਉਂਦੀ ਹੈ। ਹਰ ਵਾਰ ਜਦੋਂ ਉਹ 'ਤੁਮ ਬਿਨ ਕੌਨ ਖਬਰੀਆ ਮੋਰੀ ਲੇਤ' ਗਾਉਂਦੀ ਹੈ, ਤਾਂ ਦਿਲ ਟੁੱਟਣ ਦਾ ਅਹਿਸਾਸ ਕਰਾਉਂਦੀ ਹੈ ਅਤੇ ਜਦੋਂ ਵੀ ਉਹ ਗਾਉਂਦੀ ਹੈ ਤਾਂ ਮੈਨੂੰ ਯਕੀਨ ਹੈ ਕਿ ਉਹ ਤੁਹਾਨੂੰ ਯਾਦ ਕਰਦੀ ਹੈ। ਇਸੇ ਲਈ ਜੇ ਉਹ ਤੁਹਾਡੀ ਚਿੱਠੀ ਦਾ ਜਵਾਬ ਦੇਣ ਦੇ ਯੋਗ ਨਹੀਂ ਹੈ, ਤਾਂ ਸਮਝੋ ਕਿ ਉਹ ਆਮ ਤੌਰ 'ਤੇ ਤੁਹਾਡੇ ਲਈ ਗਾਉਂਦੀ ਹੈ। ਜੇ ਤੁਸੀਂ ਆਪਣੀ ਰੂਹ ਵਿਚ ਝਾਤੀ ਮਾਰੋ ਤਾਂ ਹੋ ਸਕਦਾ ਤੁਸੀਂ ਇਸ ਨੂੰ ਸੁਣ ਵੀ ਸਕੋ। ਜਦੋਂ ਮੈਂ 'ਤੁਹਾਡੇ ਅਤੇ ਆਪਣੇ ਸਮੇਂ ਦੀ ਸਮਝ ਬਾਰੇ ਬੋਲ ਰਹੀ ਸੀ ਤਾਂ ਮੈਂ ਨਿਸ਼ਚਤ ਤੌਰ 'ਤੇ ਇਸ ਨੂੰ ਗਲਤ ਕਹਿ ਰਹੀ ਸੀ, ਕਿਉਂਕਿ ਤੁਸੀਂ ਭਿਅੰਕਰ ਅੰਡੇ ਸੈੱਲ ਵਿੱਚ ਉਮਰ ਕੈਦ ਕੱਟ ਰਹੇ ਹੋ। ਇਸ ਲਈ ਤੁਹਾਡੇ ਸਮੇਂ ਦੀ ਸਮਝ ਅੰਜੁਮ ਨਾਲ ਮੇਲ ਖਾਂਦੀ ਨਾ ਕਿ ਮੇਰੇ ਨਾਲ। ਹਾਂ ਅਜਿਹਾ ਵੀ ਹੋ ਸਕਦਾ ਹੈ ਕਿ ਉਸ ਦੇ ਸਮੇਂ ਦੀ ਸਮਝ ਬਿਲਕੁਲ ਵੱਖਰੀ ਹੋਵੇ। ਅੰਜੁਮ ਵੀ ਇਕ ਵੱਖਰੇ ਢੰਗ ਨਾਲ, ਆਪਣੇ ਕਬਰਿਸਤਾਨ ਵਿਚ, 'ਬੁੱਚੜ ਦਾ ਭਾਣਾ ਮੰਨ ਕੇ ਉਮਰ ਕੈਦ ਦੀ ਸਜ਼ਾ ਕੱਟ ਰਹੀ ਹੈ, ਪਰ ਯਕੀਨਨ, ਉਹ ਸਲਾਖਾਂ ਦੇ ਪਿੱਛੇ ਨਹੀਂ ਹੈ। ਤੁਸੀਂ ਕਿਵੇਂ ਹੋ, ਮੈਂ ਤੁਹਾਨੂੰ ਇਸ ਲਈ ਨਹੀਂ ਪੁੱਛ ਰਹੀ, ਕਿ ਮੈਨੂੰ ਵਾਸੰਤਾ ਨੇ ਤੁਹਾਡੇ ਬਾਰੇ ਸਭ ਕੁਝ ਦੱਸਿਆ ਹੈ। ਮੈਂ ਤੁਹਾਡੀਆਂ ਸਾਰੀਆਂ ਡਾਕਟਰੀ ਰਿਪੋਰਟਾਂ ਧਿਆਨ ਨਾਲ ਵੇਖੀਆਂ ਹਨ। ਮੈਂ ਹੈਰਾਨ ਹਾਂ ਕਿ ਉਨ੍ਹਾਂ ਨੇ ਤੁਹਾਨੂੰ ਜ਼ਮਾਨਤ ਨਹੀਂ ਦਿੱਤੀ ਜਾਂ ਪੈਰੋਲ ਤੇ ਰਿਹਾਈ ਵੀ ਨਹੀਂ ਕੀਤੀ। ਅਸਲੀਅਤ ਇਹ ਹੈ ਕਿ ਕੋਈ ਵੀ ਦਿਨ ਖਾਲੀ ਨਹੀਂ ਲੰਘਦਾ ਜਦੋਂ ਕਿ ਮੈਂ ਤੁਹਾਡੇ ਬਾਰੇ ਨਹੀਂ ਸੋਚਦੀ। ਕੀ ਸਰਕਾਰ ਹੁਣ ਵੀ ਅਖਬਾਰਾਂ ਨੂੰ ਸੈਂਸਰ ਕਰਦੀ ਹੈ ਜਾਂ ਕਿਤਾਬਾਂ ਪੜ੍ਹਨ ਲਈ ਮੁਹੱਈਆ ਨਹੀਂ ਕਰਾਉਂਦੀ? ਕੀ ਕੋਈ ਕੈਦੀ ਤੁਹਾਡੇ ਰੋਜ਼ਾਨਾ ਕੰਮਾਂ ਵਿੱਚ ਤੁਹਾਡੀ ਮਦਦ ਕਰਦੇ ਹਨ, ਜੋ ਤੁਹਾਡੇ ਨਾਲ ਉਸੇ ਸੈੱਲ ਵਿੱਚ ਰਹਿੰਦੇ ਹਨ? ਕੀ ਉਨ੍ਹਾਂ ਦਾ ਵਿਵਹਾਰ ਦੋਸਤਾਨਾ ਹੈ? ਉਹ ਤੁਹਾਡੀ ਵਹੀਲ ਚੇਅਰ ਨੂੰ ਕਿਵੇਂ ਸੰਭਾਲਦੇ ਹਨ? ਮੈਂ ਇਹ ਜਾਣਦੀ ਹਾਂ ਕਿ ਜਦੋਂ ਤੁਸੀਂ ਘਰ ਵਾਪਸ ਜਾ ਰਹੇ ਸੀ ਤਾਂ ਰਸਤੇ ਵਿੱਚ ਤੁਹਾਨੂੰ ਪੁਲੀਸ ਵਲੋਂ ਇੰਝ ਅਗਵਾ ਕਰ ਲਿਆ ਗਿਆ ਸੀ, ਜਿਵੇਂ ਕਿ ਤੁਸੀਂ ਇੱਕ ਬਦਨਾਮ ਅਪਰਾਧੀ ਹੋਵੋ। ਅਸੀਂ ਪੁਲੀਸ ਦੇ ਇਸ ਲਈ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਤੁਹਾਡਾ ਵਿਕਾਸ ਦੂਬੇ ਵਾਂਗ ਮੁਕਾਬਲਾ ਨਹੀਂ ਬਣਾਇਆ। ਨਾ ਹੀ ਇਹ ਕਹਾਣੀ ਘੜੀ ਕਿ ਤੁਸੀਂ ਪੁਲੀਸ ਦੀ ਬੰਦੂਕ ਖੋਹ ਕੇ ਇਕ ਹੱਥ ਵਿਚ ਪਹੀਏਦਾਰ ਕੁਰਸੀ ਫੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੋ। ਮੇਰੇ ਖਿਆਲ ਵਿਚ ਹੁਣ ਸਾਡੇ ਕੋਲ ਇਕ ਨਵੀਂ ਸਾਹਿਤਕ ਸ਼ੈਲੀ ਹੋਣੀ ਚਾਹੀਦੀ ਹੈ, ਜੋ ਅਜੇ ਨਹੀਂ ਹੈ। ਇੱਥੇ 'ਖਾਕੀ ਗਲਪ' ਦੇ ਵਿਸ਼ੇ 'ਤੇ ਹਰ ਸਾਲ ਇੱਕ ਸਾਲਾਨਾ ਸਾਹਿਤ ਉਤਸਵ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਵਿਸ਼ੇ 'ਤੇ ਬਹੁਤ ਕੁਝ ਸਟੋਰੀਆਂ ਲੱਭ ਜਾਣਗੀਆਂ। ਇਸ ਦੀ ਇਨਾਮੀ ਰਾਸ਼ੀ ਵੀ ਵੱਡੀ ਹੋਣੀ ਚਾਹੀਦੀ ਹੈ ਅਤੇ ਕੁਝ ਨਿਰਪੱਖ ਅਦਾਲਤਾਂ ਤੇ ਨਿਰਪੱਖ ਨਿਆਂ ਅਧਿਕਾਰੀ ਵੀ ਇੱਥੇ ਸ਼ਾਨਦਾਰ ਸੇਵਾਵਾਂ ਦੇ ਸਕਣਗੇ। ਮੈਨੂੰ ਉਹ ਦਿਨ ਬਹੁਤ ਚੰਗੇ ਯਾਦ ਹਨ ਜਦੋਂ ਤੁਸੀਂ ਟੈਕਸੀ ਲੈ ਕੇ ਮੈਨੂੰ ਮਿਲਣ ਆਉਂਦੇ ਸੋ ਤੇ ਟੈਕਸੀ ਚਾਲਕ ਤੁਹਾਨੂੰ ਵਹੀਲ ਚੇਅਰ ਰਾਹੀਂ ਸੜਕ ਪਾਰ ਕਰਾ ਕੇ ਮੇਰੇ ਫਲੈਟ ਤੱਕ ਪਹੁੰਚਾਉਣ ਵਿਚ ਮਦਦ ਕਰਦਾ ਸੀ। ਅੱਜ ਕੱਲ, ਉਨ੍ਹਾਂ ਸਾਰੀਆਂ ਪੌੜੀਆਂ ਉੱਪਰ ਅਵਾਰਾ ਕੁੱਤਿਆਂ ਦਾ ਵਾਸਾ ਹੋ ਗਿਆ ਹੈ। ਲੌਕਡਾਊਨ ਦੇ ਖਤਮ ਹੋਣ ਤੋਂ ਬਾਅਦ, ਸਾਡੇ ਸਾਰੇ ਟੈਕਸੀ ਡਰਾਈਵਰ ਦੋਸਤ ਇਥੋਂ ਚਲੇ ਗਏ ਹਨ। ਹੁਣ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਟੈਕਸੀਆਂ ਉਥੇ ਖੜ੍ਹੀਆਂ ਹਨ ਅਤੇ ਉਨ੍ਹਾਂ 'ਤੇ ਧੂੜ ਦੀਆਂ ਪਰਤਾਂ ਜੰਮੀਆਂ ਹੋਈਆਂ ਹਨ। ਵੱਡੇ ਸ਼ਹਿਰਾਂ ਦੀਆਂ ਗਲੀਆਂ ਬਹੁਤ ਵੱਡੀ ਗਿਣਤੀ ਵਿਚ ਛੋਟੇ ਮਜ਼ਦੂਰਾਂ ਤੋਂ ਸੁੰਨੀਆਂ ਹੋ ਚੁੱਕੀਆਂ ਹਨ। ਤੁਸੀ ਮੈਨੂੰ ਅਚਾਰ ਬਣਾ ਕੇ ਦਿੱਤਾ ਸੀ। ਮੈਂ ਅਜੇ ਵੀ ਉਸ ਨੂੰ ਡੱਬਿਆਂ ਵਿਚ ਰੱਖਿਆ ਹੋਇਆ ਹੈ। ਮੈਂ ਤੁਹਾਡੇ ਬਾਹਰ ਆਉਣ ਦੀ ਉਡੀਕ ਕਰ ਰਹੀ ਹਾਂ। ਜੇਲ ਤੋਂ ਜਦੋਂ ਤੁਸੀਂ ਬਾਹਰ ਆਓਗੇ ਤਾਂ ਤੁਸੀਂ ਇਸਨੂੰ ਖੋਲ੍ਹੋਗੇ ਤੇ ਅਸੀਂ ਮਿਲ ਕੇ ਖਾਵਾਂਗੇ। ਉਸ ਸਮੇਂ ਤੱਕ ਇਹ ਪੂਰੀ ਤਰ੍ਹਾਂ ਪੱਕ ਜਾਵੇਗਾ। ਮੈਂ ਤੁਹਾਡੀ ਵਸੰਤਾ ਤੇ ਮੰਜਿਰਾ ਨੂੰ ਕਦੇ ਕਦਾਈਂ ਮਿਲਦੀ ਹਾਂ, ਕਿਉਂਕਿ ਸਾਡੇ ਸਾਂਝੇ ਦੁੱਖ ਦਾ ਬੋਝ ਉਨ੍ਹਾਂ ਮੁਲਾਕਾਤਾਂ ਨੂੰ ਬਹੁਤ ਉਦਾਸ ਕਰ ਦਿੰਦਾ ਹੈ। ਇਹ ਦੌਰ ਸਿਰਫ ਉਦਾਸੀ ਭਰਿਆ ਨਹੀਂ ਹੁੰਦਾ, ਸਗੋਂ ਇਸ ਵਿਚ ਗੁੱਸਾ, ਬੇਵਸੀ ਤੇ ਮੇਰੇ ਖੁਦ ਦੇ ਹਿੱਸੇ ਦੀ ਅਸਮਰੱਥਾ ਵੀ ਜੁੜੀ ਹੁੰਦੀ ਹੈ। ਮੈਂ ਇਸ ਲਈ ਸ਼ਰਮਿੰਦਾ ਹਾਂ ਕਿ ਮੈਂ ਬਹੁਗਿਣਤੀ ਲੋਕਾਂ ਦਾ ਧਿਆਨ ਤੁਹਾਡੇ ਹਾਲਾਤ ਵਲ ਨਹੀਂ ਦਿਵਾ ਸਕੀ। ਇਹ ਕਿੰਨਾ ਬੇਰਹਿਮ ਸਿਸਟਮ ਹੈ ਕਿ ਇਕ ਵਿਅਕਤੀ ਨੂੰ 90 ਪ੍ਰਤੀਸ਼ਤ ਸਰੀਰਕ ਤੌਰ 'ਤੇ ਅੰਗਹੀਣ ਕਰਾਰ ਦਿੱਤਾ ਹੋਵੇ ਅਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਵੇ। ਤੁਹਾਨੂੰ ਬੇਤੁਕੇ ਕਿਸਮ ਦੇ ਅਪਰਾਧ ਦੀ ਸਜ਼ਾ ਦੇ ਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਹੈ। ਸ਼ਰਮਿੰਦਗੀ ਇਸ ਗੱਲ ਲਈ ਵੀ ਹੈ ਕਿ ਅਸੀਂ ਬਹੁਤ ਤੇਜ਼ੀ ਨਾਲ ਨਿਆਂ ਵਿਵਸਥਾ ਦੇ ਉਲਝੇ ਹੋਏ ਰਸਤੇ 'ਤੇ ਚਲ ਕੇ ਤੁਹਾਡੇ ਲਈ ਕੁਝ ਨਹੀਂ ਕਰ ਸਕੇ। ਮੈਨੂੰ ਪੂਰਾ ਯਕੀਨ ਹੈ ਕਿ ਆਖਿਰਕਾਰ ਸੁਪਰੀਮ ਕੋਰਟ ਤੁਹਾਨੂੰ ਬਰੀ ਕਰ ਦੇਵੇਗੀ, ਪਰੰਤੂ ਜਦੋਂ ਇਹ ਪ੍ਰਕਿਰਿਆ ਪੂਰੀ ਹੋਵੇਗੀ ਤਾਂ ਤੁਹਾਨੂੰ ਅਤੇ ਤੁਹਾਡੇ ਵਰਗੇ ਅਨੇਕਾਂ ਜੁਝਾਰੂ ਲੋਕਾਂ ਨੂੰ ਬਹੁਤ ਦੁੱਖ ਝੱਲਣਾ ਪਏਗਾ। ਬੁੱਧੀਜੀਵੀਆਂ 'ਤੇ ਜ਼ੁਲਮ ਭਾਰਤ ਵਿਚ, ਕੋਵਿਡ -19 ਲਗਾਤਾਰ ਜੇਲ੍ਹਾਂ ਵਿਚ ਵੀ ਫੈਲ ਰਿਹਾ ਹੈ। ਇਸ ਵਿਚ ਤੁਹਾਡੀ ਜੇਲ ਵੀ ਸ਼ਾਮਲ ਹੈ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਤੁਹਾਡੀ ਉਮਰ ਕੈਦ ਨੂੰ ਕਿੰਨੀ ਅਸਾਨੀ ਨਾਲ ਮੌਤ ਦੀ ਸਜ਼ਾ ਵਿੱਚ ਬਦਲਿਆ ਜਾ ਸਕਦਾ ਹੈ। ਬਹੁਤ ਸਾਰੇ ਅਜਿਹੇ ਲੋਕ ਜੋ ਸਾਡੇ ਦੋਵਾਂ ਦੇ ਦੋਸਤ ਹਨ - ਵਿਦਿਆਰਥੀ, ਵਕੀਲ, ਪੱਤਰਕਾਰ, ਕਾਰਕੁਨ - ਜਿਨ੍ਹਾਂ ਨਾਲ ਅਸੀਂ ਹੱਸਦੇ ਹਾਂ, ਰੋਟੀ ਖਾਧੀ ਹੈ ਅਤੇ ਚੀਕ ਚੀਕ ਕੇ ਬਹਿਸ ਕੀਤੀ ਹੈ, ਉਹ ਵੀ ਜੇਲ੍ਹ ਵਿੱਚ ਹਨ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਬਰਬਰ ਰਾਏ ਬਾਰੇ ਜਾਣਕਾਰੀ ਹੈ ਜਾਂ ਨਹੀਂ। ਇਸ 81 ਸਾਲਾ ਮਹਾਨ ਕਵੀ ਬਰਬਰ ਰਾਏ ਨੂੰ ਜੇਲ੍ਹ ਵਿਚ ਇੰਝ ਰੱਖਿਆ ਗਿਆ ਹੈ, ਜਿਵੇਂ ਕਿ ਇਕ ਆਧੁਨਿਕ ਯਾਦਗਾਰ ਨੂੰ ਸਜਾ ਕੇ ਰੱਖਿਆ ਗਿਆ ਹੋਵੇ। ਉਸ ਦੀ ਸਿਹਤ ਖ਼ਰਾਬ ਹੋਣ ਦੀਆਂ ਖ਼ਬਰਾਂ ਹਨ। ਉਸ ਦੀ ਸਿਹਤ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸੇ ਕਾਰਨ ਉਹ ਹੁਣ ਕੋਵਿਡ ਨਾਲ ਸੰਕਰਮਿਤ ਹਨ। ਹੁਣ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਨੂੰ ਮਿਲਣ ਵਾਲੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਬਿਲਕੁਲ ਮੰਜੇ 'ਤੇ ਪਿਆ ਸੀ। ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਅਤੇ ਚਾਦਰਾਂ ਗੰਦੀਆਂ ਸਨ। ਉਹ ਰੁਕ-ਰੁਕ ਕੇ ਬੋਲ ਰਿਹਾ ਸੀ। ਉਹ ਹੁਣ ਤੁਰਨ ਦੀ ਸਥਿਤੀ ਵਿਚ ਨਹੀਂ ਹੈ। ਕਵੀ ਬਰਬਰ ਰਾਏ ਉਹ ਸਖਸ਼ੀਅਤ ਜੋ ਹਜ਼ਾਰਾਂ ਲੱਖਾਂ ਨੂੰ ਸੰਬੋਧਿਤ ਕਰਨ ਵਿਚ ਇੱਕ ਪਲ ਵੀ ਨਹੀਂ ਲਗਾਉਂਦਾ, ਜਿਸ ਦੀਆਂ ਕਵਿਤਾਵਾਂ ਨੇ ਆਂਧਰਾ, ਤੇਲੰਗਾਨਾ ਅਤੇ ਸਾਰੇ ਭਾਰਤ ਦੇ ਲੱਖਾਂ ਮਨੁੱਖਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਉਨ੍ਹਾਂ ਦੀਆਂ ਕਲਪਨਾਵਾਂ ਤੇ ਸੁਪਨਿਆਂ ਨੂੰ ਉਚਾਈਆਂ 'ਤੇ ਪੁਚਾਇਆ ਹੈ। ਮੈਂ ਉਸ ਦੀ ਜ਼ਿੰਦਗੀ ਬਾਰੇ ਸੱਚਮੁੱਚ ਚਿੰਤਤ ਹਾਂ। ਜਿਵੇਂ ਤੁਸੀਂ ਆਪਣੀ ਜ਼ਿੰਦਗੀ ਬਾਰੇ ਚਿੰਤਤ ਹੋ। ਭੀਮ ਕੋਰੇਗਾਓਂ ਕੇਸ ਦੇ ਹੋਰ ਦੋਸ਼ੀ- 'ਭੀਮ ਕੋਰੇਗਾਓਂ 11' ਵੀ ਬਹੁਤੇ ਠੀਕ ਨਹੀਂ ਹਨ। ਉਨ੍ਹਾਂ ਦਾ ਕੋਵਿਡ -19 ਹੋਣ ਦਾ ਡਰ ਬਹੁਤ ਜ਼ਿਆਦਾ ਹੈ। ਵਰਨਨ ਗੋਂਜ਼ਲਵਿਸ, ਜੋ ਜੇਲ੍ਹ ਵਿਚ ਕਵੀ ਬਰਬਰ ਰਾਏ ਦੀ ਦੇਖਭਾਲ ਕਰ ਰਿਹਾ ਹੈ, ਨੂੰ ਵੀ ਕੋਰੋਨਾ ਲਾਗ ਲੱਗਣ ਦਾ ਗੰਭੀਰ ਖਤਰਾ ਹੈ। ਗੌਤਮ ਨਵਲੱਖਾ ਅਤੇ ਆਨੰਦ ਤੇਲਤੁੰਬੜੇ ਨੂੰ ਵੀ ਉਸੇ ਜੇਲ੍ਹ ਵਿੱਚ ਰੱਖਿਆ ਗਿਆ ਹੈ, ਪਰ ਹਰ ਵਾਰ ਨਿਆਂਪਾਲਿਕਾ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਰਹੀ ਹੈ ਅਤੇ ਹੁਣ ਅਖਿਲ ਗੋਗੋਈ, ਜੋ ਗੋਹਾਟੀ ਜੇਲ੍ਹ ਵਿਚ ਬੰਦ ਹੈ, ਕੋਵਿਡ ਨਾਲ ਸੰਕਰਮਿਤ ਹੋ ਗਿਆ ਹੈ। ਸਾਡੇ ਉੱਪਰ ਜਿਸ ਤਰ੍ਹਾਂ ਦੇ ਕੱਟੜ ਦਿਲ ਵਾਲੇ, ਜ਼ਾਲਮ ਅਤੇ ਕਮਜ਼ੋਰ ਦਿਮਾਗ ਵਾਲੇ ਲੋਕ ਸਾਡੇ ਉੱਤੇ ਰਾਜ ਕਰ ਰਹੇ ਹਨ। ਇਸ ਵਿਸ਼ਾਲ ਦੇਸ਼ ਦੀ ਸਰਕਾਰ ਦੀ ਹਾਲਤ ਕਿੰਨੀ ਤਰਸਯੋਗ ਹੋ ਚੁੱਕੀ ਹੈ, ਜਿਨ੍ਹਾਂ ਨੂੰ ਆਪਣੇ ਖੁਦ ਦੇ ਲੇਖਕਾਂ ਅਤੇ ਵਿਦਵਾਨਾਂ ਤੋਂ ਡਰ ਲੱਗਦਾ ਹੈ। ਪੁਲੀਸ ਦੀ ਹਾਜ਼ਰੀ 'ਚ ਦਿੱਲੀ ਦੰਗੇ ਕੁਝ ਮਹੀਨੇ ਪਹਿਲਾਂ ਦੀ ਹੀ ਤਾਂ ਗੱਲ ਹੈ, ਜਦੋਂ ਮਹਿਸੂਸ ਕੀਤਾ ਗਿਆ ਸੀ ਕਿ ਹਾਲਾਤ ਬਦਲ ਰਹੇ ਹਨ। ਸੀਏਏ ਅਤੇ ਐਨਆਰਸੀ, ਖ਼ਾਸਕਰ ਵਿਦਿਆਰਥੀਆਂ ਦੇ ਵਿਰੋਧ ਵਿੱਚ ਲੱਖਾਂ ਲੋਕ ਸੜਕਾਂ ਤੇ ਉਤਰ ਆਏ ਹਨ। ਇਹ ਇਕ ਦਿਲਚਸਪ ਤਜ਼ਰਬਾ ਸੀ। ਇਸ ਵਿਚ ਕਵਿਤਾਵਾਂ ਸੀ, ਸੰਗੀਤ ਸੀ ਅਤੇ ਪਿਆਰ ਸੀ। ਜੇ ਇਹ ਇਨਕਲਾਬ ਨਹੀਂ ਸੀ, ਤਾਂ ਘੱਟੋ ਘੱਟ ਇਹ ਇਕ ਬਗਾਵਤ ਸੀ। ਜੇ ਤੁਸੀਂ ਹੁੰਦੇ ਤਾਂ ਤੁਸੀਂ ਇਸ ਦਾ ਅਨੰਦ ਲੈਂਦੇ। ਪਰ ਇਸ ਦਾ ਅੰਤ ਬਹੁਤ ਬੁਰਾ ਹੋਇਆ। ਫਰਵਰੀ ਦੌਰਾਨ ਉੱਤਰ-ਪੂਰਬੀ ਦਿੱਲੀ ਵਿਚ 53 ਲੋਕ ਮਾਰੇ ਗਏ ਸਨ ਅਤੇ ਇਸ ਦਾ ਸਾਰਾ ਦੋਸ਼ ਅਮਨ ਪਸੰਦ ਸੀਏਏ ਵਿਰੋਧੀ ਅੰਦੋਲਨਕਾਰੀਆਂ ਉੱਤੇ ਮੜ੍ਹ ਦਿੱਤਾ ਗਿਆ। ਹਥਿਆਰਬੰਦ ਗੁੰਡਿਆਂ ਦੇ ਗਿਰੋਹ ਦਾ ਵੀਡਿਓ ਸਾਫ ਦਸ ਰਿਹਾ ਸੀ ਕਿ ਪੁਲੀਸ ਦੀ ਸੁਰੱਖਿਆ ਵਿਚ ਇਹਨਾਂ ਗੁੰਡਿਆਂ ਨੇ ਮਜ਼ਦੂਰ ਤੇ ਮੁਸਲਮਾਨ ਇਲਾਕਿਆਂ ਵਿਚ ਦੰਗੇ ਕੀਤੇ, ਸਾੜ ਫੂਕ ਕੀਤੀ ਅਤੇ ਕਤਲੇਆਮ ਕਰਨ ਲਈ ਸਰਗਰਮ ਰਹੇ। ਇਹ ਦਰਸਾਉਂਦਾ ਹੈ ਕਿ ਇਹ ਯੋਜਨਾਬੱਧ ਹਮਲਾ ਸੀ। ਕੁਝ ਦਿਨਾਂ ਤੋਂ ਤਣਾਅ ਵਧ ਰਿਹਾ ਸੀ। ਸਥਾਨਕ ਲੋਕ ਵੀ ਤਿਆਰ ਸਨ, ਉਹ ਲੋਕ ਲੜੇ ਵੀ, ਪਰ ਜਿਵੇਂ ਕਿ ਹਮੇਸ਼ਾਂ ਹੁੰਦਾ ਆਇਆ ਹੈ, ਪੀੜਤਾਂ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ। ਕੋਵਿਡ ਲੌਕਡਾਊਨ ਦੇ ਸਮੇਂ ਸੈਂਕੜੇ ਨੌਜਵਾਨ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਮਾਨ ਤੇ ਬਹੁਤੇ ਵਿਦਿਆਰਥੀ ਹਨ, ਨੂੰ ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗੱਲ ਫੈਲ ਰਹੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਕੁਝ ਨੌਜਵਾਨਾਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਮੌਕੇ ਦੇ ਗਵਾਹ ਬਣ ਕੇ ਆਪਣੇ ਹੋਰ ਸੀਨੀਅਰ ਨੇਤਾਵਾਂ ਨੂੰ ਇਸ ਕੇਸ ਵਿਚ ਸ਼ਾਮਲ ਕਰਾ ਕੇ ਗ੍ਰਿਫ਼ਤਾਰ ਕਰਾਉਣ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਪੁਲਿਸ ਕੋਲ ਕੋਈ ਸਬੂਤ ਨਹੀਂ ਹਨ। ਜਦੋਂ ਮੈਂ ਇਹ ਲਿਖ ਰਹੀ ਹਾਂ, ਬਿਹਾਰ ਦੇ ਅਰਰੀਆ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਇਕ ਔਰਤ ਜਿਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨਾਲ ਸਮੂਹਿਕ ਬਲਾਤਕਾਰ ਹੋਇਆ ਹੈ - ਉਸ ਔਰਤ ਅਤੇ ਉਸਦੇ ਨਾਲ ਆਈ ਔਰਤ ਵਰਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਹੁਤ ਸਾਰੀਆਂ ਬੇਚੈਨ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਵਿਚ ਜ਼ਰੂਰੀ ਨਹੀਂ ਕਿ ਖ਼ੂਨ-ਖ਼ਰਾਬਾ ਹੋਵੇ, ਫਿਰਕੂ ਭੀੜ ਹੱਤਿਆ ਕਰੇ, ਸਮੂਹਿਕ ਕਤਲੇਆਮ ਹੋਵੇ ਤੇ ਫਿਰ ਵੱਡੇ ਪੱਧਰ 'ਤੇ ਲੋਕਾਂ ਨੂੰ ਜੇਲ੍ਹ ਵਿਚ ਡੱਕ ਦਿੱਤਾ ਜਾਵੇ। ਕੁਝ ਦਿਨ ਹੀ ਹੋਏ ਕੁਝ ਭਗਵੇਂ ਗੁੰਡਿਆਂ ਨੇ ਇਲਾਹਾਬਾਦ ਦੀ ਇੱਕ ਗਲੀ ਵਿੱਚ ਜ਼ਬਰਦਸਤੀ ਨਿੱਜੀ ਘਰਾਂ ਨੂੰ ਪੇਂਟ ਕੀਤਾ ਅਤੇ ਉਨ੍ਹਾਂ ਘਰਾਂ ਉੱਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬਣਾਈਆਂ। ਸੱਚ ਪੁੱਛੋਂ ਤਾਂ ਮੈਂ ਨਹੀਂ ਜਾਣਦੀ ਕਿ ਭਾਰਤ ਵਿਚ ਇਹ ਸਭ ਕੁਝ ਕਿੰਨਾ ਕੁ ਚਿਰ ਚੱਲੇਗਾ। ਲੌਕਡਾਊਨ ਦਾ ਗਲਤ ਫੈਸਲਾ ਜਦੋਂ ਤੁਸੀਂ ਜੇਲ੍ਹ ਤੋਂ ਬਾਹਰ ਆਵੋਗੇ ਤਾਂ ਤੁਸੀਂ ਦੇਖੋਗੇ ਕਿ ਇਹ ਦੁਨੀਆਂ ਕਿੰਨੀ ਬਦਲ ਚੁੱਕੀ ਹੈ। ਕੋਵਿਡ-19 ਦੀ ਤਾਲਾਬੰਦੀ ਅਤੇ ਜਲਦਬਾਜ਼ੀ ਵਾਲੇ ਫੈਸਲੇ ਨੇ ਕਿੰਨੀ ਤਬਾਹੀ ਮਚਾਈ ਹੈ। ਇਸ ਦੇ ਸ਼ਿਕਾਰ ਨਾ ਸਿਰਫ ਗਰੀਬ ਹੋਏ ਹਨ ਸਗੋਂ ਮੱਧ ਵਰਗ ਦੇ ਲੋਕ ਵੀ ਹੋਏ ਹਨ। ਭਗਵੇਂ ਬ੍ਰਿਗੇਡ ਦੇ ਲੋਕ ਵੀ ਇਸ ਦੇ ਘੇਰੇ ਵਿਚ ਆ ਗਏ ਹਨ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ 138 ਕਰੋੜ ਲੋਕਾਂ ਨੂੰ ਦੇਸ਼ ਭਰ ਵਿੱਚ ਕਰਫਿਊ ਵਰਗਾ ਲੌਕਡਾਊਨ ਲਗਾਉਣ ਲਈ ਸਿਰਫ ਚਾਰ ਘੰਟੇ (ਸ਼ਾਮ 8 ਵਜੇ ਤੋਂ 12 ਵਜੇ ਤੱਕ) ਦੀ ਮੌਹਲਤ ਦਿੱਤੀ ਗਈ। ਸਭ ਕੁਝ ਠਹਿਰ ਗਿਆ। ਰਾਹ ਵਿੱਚ ਯਾਤਰੀ, ਚੀਜ਼ਾਂ, ਮਸ਼ੀਨ, ਮਾਰਕੀਟ, ਫੈਕਟਰੀ, ਸਕੂਲ, ਯੂਨੀਵਰਸਿਟੀਆਂ ਸਭ ਕੁਝ ਰੋਕ ਦਿੱਤਾ ਗਿਆ! ਸਰਕਾਰ ਵਲੋਂ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਸ ਵਿਸ਼ਾਲ ਦੇਸ਼ ਨੂੰ ਉਸੇ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਸੀ ਕਿ ਜਿਵੇਂ ਇਕ ਅਮੀਰ ਵਿਗੜਿਆ ਹੋਇਆ ਬੱਚਾ ਬੈਟਰੀ ਨਾਲ ਚੱਲਣ ਵਾਲੇ ਖਿਡੌਣੇ ਦਾ ਰਿਮੋਟ ਤੌੜ ਕੇ ਬਾਹਰ ਸੁੱਟ ਦਿੰਦਾ ਹੈ, ਕਿਉਂਕਿ ਉਹ ਅਜਿਹਾ ਕਰ ਸਕਦਾ ਹੈ। ਇਸ ਵਿਨਾਸ਼ਕਾਰੀ ਲੌਕਡਾਊਨ ਨੀਤੀ ਕਾਰਨ ਅਰਥ ਵਿਵਸਥਾ ਢਹਿ ਜਾਣ ਦਾ ਵੱਡਾ ਖਤਰਾ ਬਣਿਆ ਹੋਇਆ ਹੈ। ਜਦੋਂ ਕਿ ਵਾਇਰਸ ਜਾਰੀ ਹੈ ਅਤੇ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹਾ ਲਗਦਾ ਹੈ ਜਿਵੇਂ ਅਸੀਂ ਮੌਤ ਨਾਲ ਜੀਅ ਰਹੇ ਹਾਂ। ਸਾਨੂੰ ਅਜੇ ਵੀ ਪਤਾ ਨਹੀਂ ਹੈ ਕਿ ਇਹ ਬਿਖਰੀ ਹੋਈ ਦੁਨੀਆਂ ਕਿੱਥੇ ਡਿੱਗ ਪਏਗੀ ਅਤੇ ਸਾਨੂੰ ਕਿਸ ਹੱਦ ਤੱਕ ਨੁਕਸਾਨ ਪਹੁੰਚੇਗਾ। ਲੱਖਾਂ ਕਾਮੇ ਸ਼ਹਿਰਾਂ ਵਿਚ ਠਹਿਰ ਗਏ। ਇੱਥੇ ਕੋਈ ਰਿਹਾਇਸ਼, ਭੋਜਨ, ਪੈਸੇ, ਰੁਜ਼ਗਾਰ ਨਹੀਂ ਸੀ। ਉਹ ਆਪਣੇ ਪਿੰਡ ਪਹੁੰਚਣ ਲਈ ਸੈਂਕੜੇ ਅਤੇ ਹਜ਼ਾਰਾਂ ਕਿਲੋਮੀਟਰ ਪੈਦਲ ਤੁਰ ਪਏ। ਜਦੋਂ ਉਹ ਅਜੇ ਤੁਰ ਰਹੇ ਸਨ ਤਾਂ ਉਨ੍ਹਾਂ ਨੂੰ ਪੁਲਿਸ ਦੀ ਕੁੱਟ ਸਹਿਣੀ ਪਈ ਅਤੇ ਉਨ੍ਹਾਂ ਨੂੰ ਅਪਮਾਨਿਤ ਹੋਣਾ ਪਿਆ। ਇਸ ਮੁੱਦੇ ਵਿਚ ਕੁਝ ਅਜਿਹਾ ਸੀ ਜਿਸ ਨੇ ਮੈਨੂੰ ਜੌਨ ਸਟੈਨਬੈਕ ਦੇ 'ਦਿ ਗਰੇਪਸ ਆਫ਼ ਰੈਥ' ਦੀ ਯਾਦ ਦਿਵਾ ਦਿੱਤੀ। ਮੈਂ ਹੁਣੇ ਇਹ ਕਿਤਾਬ ਪੜ੍ਹੀ ਹੈ। ਇਸ ਨਾਵਲ ਵਿਚ ਜੋ ਵਾਪਰਦਾ ਹੈ (ਇਹ ਮੰਦੀ ਦੇ ਸਮੇਂ ਅਮਰੀਕਾ ਵਿਚ ਲੰਬੇ ਸਮੇਂ ਦੀਆਂ ਦੁਖਾਂਤਕ ਤੇ ਗੁੱਸੇ ਵਾਲੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਸੰਘਰਸ਼ ਦਾ ਵਰਣਨ ਹੈ) ਅਤੇ ਇਸ ਦੇ ਉਲਟ ਸਾਡੇ ਭਾਰਤੀ ਸਮਾਜ ਵਿਚ ਅਮਰੀਕਾ ਦੇ ਲੋਕਾਂ ਨਾਲ ਅੰਤਰ ਇਹੀ ਹੈ ਕਿ ਭਾਰਤ ਦੇ ਲੋਕਾਂ ਵਿਚ ਸੰਘਰਸ਼ ਤੇ ਗੁੱਸੇ ਦੀ ਪੂਰੀ ਤਰ੍ਹਾਂ ਘਾਟ ਹੈ। ਹਾਂ, ਗੁੱਸਾ ਕਦੇ-ਕਦਾਈਂ ਆਇਆ, ਪਰ ਅਜਿਹਾ ਕਦੇ ਨਹੀਂ ਹੋਇਆ ਜਿਸ ਨੂੰ ਕਾਬੂ ਵਿੱਚ ਨਹੀਂ ਕੀਤਾ ਜਾ ਸਕਿਆ। ਇਹ ਹੈਰਾਨ ਕਰਨ ਵਾਲੀ ਗੱਲ ਸੀ ਕਿ ਲੋਕਾਂ ਨੇ ਤਬਾਹੀ ਨੂੰ ਸਵੀਕਾਰ ਕੀਤਾ। ਕਿੰਨੀ ਆਗਿਆਕਾਰੀ ਭਾਰਤ ਦੀ ਜਨਤਾ ਹੈ ਕਿ ਇਹ ਹਾਕਮ ਜਮਾਤ ਦਾ ਕਿੰਨਾ ਧਿਆਨ ਰੱਖਦੀ ਹੈ ਤੇ ਉਨ੍ਹਾਂ ਦੀਆਂ ਵਧੀਕੀਆਂ ਨੂੰ ਸਹਿਣ ਕਰਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ 'ਜਨਤਾ' ਕੋਲ ਦੁੱਖ ਅਤੇ ਤਕਲੀਫਾਂ ਨੂੰ ਝੱਲਣ ਦੀ ਸਹਿਣਯੋਗ ਸ਼ਕਤੀ ਹੈ। ਭਾਰਤ ਦੀ ਜਨਤਾ ਤੇ ਗੋਦੀ ਮੀਡੀਆ ਪਰ ਤੁਸੀਂ ਅਤੇ ਤੁਹਾਡੇ ਵਰਗੇ ਅਨੇਕਾਂ ਹੋਰ ਲੋਕ ਜੋ ਜੇਲ੍ਹਾਂ ਵਿੱਚ ਬੰਦ ਹਨ ਤੇ ਸਿਸਟਮ ਵਿਰੁੱਧ ਅੰਦੋਲਨ ਕਰਦੇ ਰਹੇ ਹਨ। ਇਹ ਉਹ ਸਿਸਟਮ ਹੈ, ਜੋ ਉਜਾੜੇ ਅਤੇ ਗਰੀਬੀ ਨੂੰ ਜਨਮ ਦਿੰਦਾ ਹੈ ਤੇ ਵਾਤਾਵਰਣ ਨੂੰ ਮਲੀਆਮੇਟ ਕਰ ਦਿੰਦਾ ਹੈ ਅਤੇ ਜ਼ਬਰਦਸਤੀ ਪਿੰਡਾਂ ਦੇ ਲੋਕਾਂ ਨੂੰ ਉਜਾੜਦਾ ਹੈ। ਤੁਹਾਡੇ ਵਰਗੇ ਲੋਕ ਹੀ ਨਿਆਂ ਦੀ ਗੱਲ ਕਰਦੇ ਹਨ ਅਤੇ ਬਿਲਕੁਲ ਇਹਨਾਂ ਟੀਵੀ ਚੈਨਲਾਂ ਤੇ ਉਹ ਪੱਤਰਕਾਰ ਅਤੇ ਟਿੱਪਣੀਕਾਰ ਇਸ ਭ੍ਰਿਸ਼ਟ ਤੇ ਜ਼ਾਲਮਾਨਾ ਸਿਸਟਮ ਦਾ ਗੁਣ ਗਾਇਨ ਕਰਦੇ ਹਨ। ਇਹ ਗੋਦੀ ਮੀਡੀਆ ਸਿਰਫ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਤੁਹਾਨੂੰ ਦਾਗੀ ਬਣਾਉਂਦਾ ਹੈ ਅਤੇ ਤੁਹਾਨੂੰ ਹੀ ਬਦਨਾਮ ਕਰਦਾ ਹੈ ਅਤੇ ਹੁਣ ਵੇਖੋ, ਉਹੀ ਮਗਰਮੱਛ ਹੰਝੂ ਵਹਾ ਰਹੇ ਹਨ ਕਿ ਭਾਰਤ ਦਾ ਆਰਥਿਕ ਉਜਾੜਾ ਹੋ ਰਿਹਾ ਹੈ। ਉਹ ਨਕਾਰਾਤਮਕ ਵਿਕਾਸ ਦਰ ਤੋਂ ਡਰੇ ਹੋਏ ਹਨ - ਜਦੋਂ ਕਿ ਤੁਸੀਂ ਜੇਲ ਵਿੱਚ ਬੰਦ ਹੋ। ਚੀਨ ਦੀ ਫੌਜ ਸਾਡੀ ਸਰਹੱਦ ਵਿਚ ਦਾਖਲ ਹੋ ਗਈ ਹੈ, ਉਹ ਲੱਦਾਖ ਦੇ ਕਈ ਬਿੰਦੂਆਂ 'ਤੇ ਅਸਲ ਕੰਟਰੋਲ ਰੇਖਾ ਨੂੰ ਪਾਰ ਕਰ ਗਈ... ਗੱਲਬਾਤ ਜਾਰੀ ਹੈ। ਹਾਲਾਂਕਿ, ਭਾਰਤ ਜਿੱਤ ਰਿਹਾ ਹੈ, ਪਰ ਸਿਰਫ ਭਾਰਤੀ ਟੈਲੀਵਿਜ਼ਨ 'ਤੇ। ਪਰ ਭਾਰਤੀ ਮੀਡੀਆ ਸਰਕਾਰ ਦੀ ਸ਼ਲਾਘਾ ਕਰ ਰਿਹਾ ਹੈ। ਤਾਲਾਬੰਦੀ ਦੇ ਦੌਰਾਨ, ਮੈਂ ਪਹਿਲਾ ਨਾਵਲ, ਵੈਸੀਲੀ ਗ੍ਰਾਸਮੈਨ ਦਾ ਸਟਾਲਿਨਗ੍ਰਾਦ ਪੜ੍ਹਿਆ (ਗ੍ਰੈੱਸਮੈਨ ਰੈੱਡ ਆਰਮੀ ਦਾ ਫਰੰਟ-ਲਾਈਨ ਸਿਪਾਹੀ ਸੀ। ਉਸ ਦੀ ਦੂਜੀ ਕਿਤਾਬ 'ਲਾਈਫ ਐਂਡ ਫੇਟ' (ਜੋ ਜ਼ਿੰਦਗੀ ਅਤੇ ਕਿਸਮਤ ਸੀ) ਜਿਸ ਤੋਂ ਸੋਵੀਅਤ ਸਰਕਾਰ ਨਾਰਾਜ਼ ਹੋ ਗਈ ਅਤੇ ਖਰੜੇ ਨੂੰ ਜ਼ਬਤ ਕਰ ਲਿਆ। ਇਹ ਉਤਸ਼ਾਹ ਨਾਲ ਭਰਪੂਰ ਜੀਵਨੀ ਮਨੁੱਖ ਦਾ ਮਨੋਬਲ ਉੱਚਾ ਕਰਦੀ ਹੈ। ਅਜਿਹੀ ਸਿਰਜਣਾਤਮਕ ਰਚਨਾਤਮਕ ਕਲਾ ਕਲਾਸਾਂ ਵਿੱਚ ਨਹੀਂ ਸਿਖਾਈ ਜਾ ਸਕਦੀ। ਖੈਰ, ਇਕ ਕਾਰਨ ਜਿਸ ਨੇ ਇਹ ਵਿਚਾਰ ਮੇਰੇ ਦਿਮਾਗ ਵਿਚ ਲਿਆਂਦਾ ਉਹ ਇਕ ਸ਼ਾਨਦਾਰ ਵੇਰਵਾ ਹੈ ਜੋ ਇਕ ਸੀਨੀਅਰ ਨਾਜ਼ੀ ਜਰਮਨ ਅਧਿਕਾਰੀ ਨੇ ਰੂਸ ਵਿਚ ਫਰੰਟ ਲੜਾਈ ਤੋਂ ਭੱਜਣ ਤੋਂ ਬਾਅਦ ਬਰਲਿਨ ਪਹੁੰਚ ਕੇ ਫੈਸਲਾ ਕੀਤਾ ਕਿ ਉਹ ਹਿਟਲਰ ਨੂੰ ਦਸੇਗਾ ਕਿ ਜਰਮਨੀ ਨੇ ਰੂਸ ਨਾਲ ਯੁਧ ਛੇੜ ਕੇ ਗ਼ਲਤ ਨੀਤੀ ਅਪਨਾਈ ਸੀ। ਪਰ ਜਦੋਂ ਉਹ ਹਿਟਲਰ ਦੇ ਸਾਹਮਣੇ ਆਉਂਦਾ ਹੈ ਤਾਂ ਉਹ ਬੜਾ ਘਬਰਾ ਜਾਂਦਾ ਹੈ ਅਤੇ ਉਸ ਦਾ ਦਿਮਾਗ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ। ਉਹ ਹਿਟਲਰ ਨੂੰ ਖੁਸ਼ ਕਰਨ ਲਈ ਨਿਰੰਤਰ ਕੋਸ਼ਿਸ਼ ਕਰਦਾ ਹੈ ਕਿ ਅਜਿਹਾ ਕੁਝ ਨਾ ਕਹੇ ਜੋ ਉਸਨੂੰ ਪਸੰਦ ਨਹੀਂ ਹੈ। ਇਸੇ ਲਈ ਉਹ ਉਸ ਦੇ ਸਾਹਮਣੇ ਅਸਲੀਅਤ ਦੱਸਣ ਤੋਂ ਘਬਰਾ ਜਾਂਦਾ ਹੈ। ਸਾਡੇ ਦੇਸ਼ ਵਿਚ ਵੀ ਇਹੋ ਕੁਝ ਵਾਪਰ ਰਿਹਾ ਹੈ। ਸਾਡੇ ਦੇਸ ਦੀ ਜਨਤਾ ਵੀ ਡਰ ਤੇ ਚਾਪਲੂਸੀ ਨਾਲ ਲੈਸ ਹੋ ਚੁੱਕੀ ਹੈ। ਸਾਡੀ ਸਮੂਹਿਕ ਜ਼ਮੀਰ ਗਿਰਵੀ ਰੱਖੀ ਜਾ ਚੁੱਕੀ ਹੈ। ਮੀਡੀਆ ਤਾਂ ਕੱਠਪੁਤਲੀ ਬਣ ਚੁੱਕਾ ਹੈ। ਹਾਲਾਂਕਿ, ਕੋਰੋਨਾ ਮਹਾਂਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਮਹਾਂਮਾਰੀ ਫੈਲਾਉਣ ਦੀਆਂ ਗਲਤ ਨੀਤੀਆਂ ਅਪਨਾਉਣ ਵਿਚ ਤਿੰਨ ਦੇਸਾਂ ਦੀ ਅਗਵਾਈ ਤਿੰਨ ਪ੍ਰਤਿਭਾਵਾਨਾਂ ਨੇ ਕੀਤੀ- ਮੋਦੀ, ਟਰੰਪ ਅਤੇ ਬੋਲਸੋਨਾਰੋ। ਉਨ੍ਹਾਂ ਦੇ ਸਿਧਾਂਤ ਉੱਪਰ ਮੌਜੂਦਾ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਚਲ ਰਿਹਾ ਹੈ ਤੇ ਅਮਿੱਟ ਸ਼ਬਦਾਂ ਵਾਂਗ ਭਾਜਪਾ ਦੇ ਦੁਆਲੇ ਘੁੰਮ ਰਿਹਾ ਹੈ ਕਿ ਹੁਣ ਅਸੀਂ ਦੋਸਤ ਹਾਂ। ਭਾਰਤੀ ਰਾਜਨੀਤੀ ਦਾ ਦ੍ਰਿਸ਼ ਅਜਿਹਾ ਲਗਦਾ ਹੈ ਕਿ ਟਰੰਪ ਨਵੰਬਰ ਦੀਆਂ ਚੋਣਾਂ ਵਿਚ ਹਾਰ ਜਾਣਗੇ, ਪਰ ਭਾਰਤ ਵਿਚ ਅਜਿਹਾ ਕੋਈ ਲੱਛਣ ਨਹੀਂ ਦਿਖਾਈ ਦੇ ਰਿਹਾ। ਵਿਰੋਧੀ ਧਿਰ ਬੁਰੀ ਤਰ੍ਹਾਂ ਬਿਖਰ ਰਹੀ ਹੈ। ਲੀਡਰ ਸ਼ਾਂਤ ਹਨ, ਝੁਕੇ ਹੋਏ ਹਨ। ਚੁਣੀਆਂ ਹੋਈਆਂ ਰਾਜ ਸਰਕਾਰਾਂ ਨੂੰ ਫਾਸ਼ੀਵਾਦੀ ਢੰਗ ਨਾਲ ਡੇਗਿਆ ਜਾ ਰਿਹਾ ਹੈ। ਰੋਜ਼ਾਨਾ ਖ਼ਬਰਾਂ ਵਿਚ ਗਦਾਰੀ ਤੇ ਦਲ ਬਦਲੀ ਦੀਆਂ ਰਾਜਨੀਤਕ ਘਟਨਾਵਾਂ ਦਿਲਚਸਪੀ ਨਾਲ ਪੇਸ਼ ਕੀਤੀਆਂ ਜਾ ਰਹੀਆਂ ਹਨ। ਵਿਧਾਇਕਾਂ ਨੂੰ ਭੇਡਾਂ ਬੱਕਰੀਆਂ ਵਾਂਗ ਹੱਕਿਆਂ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਰਿਜੋਰਟਾਂ ਵਿਚ ਬੰਦ ਰੱਖਿਆ ਜਾ ਰਿਹਾ ਹੈ ਤਾਂ ਜੋ ਉਹ ਨੋਟਾਂ ਨਾਲ ਨਾ ਖਰੀਦੇ ਜਾ ਸਕਣ। ਮੇਰਾ ਮੰਨਣਾ ਹੈ ਕਿ ਜਿਹੜੇ ਰਾਜਨੀਤਕ ਲੋਕ ਆਪਣੇ ਆਪ ਨੂੰ ਵੇਚਣ ਲਈ ਤਿਆਰ ਹਨ ਉਨ੍ਹਾਂ ਦੀ ਜਨਤਕ ਤੌਰ 'ਤੇ ਬੋਲੀ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਉੱਚ ਕੀਮਤ ਪਤਾ ਲੱਗ ਸਕੇ। ਖੈਰ, ਛੱਡੋ ਪਰਾ ਇਨ੍ਹਾਂ ਨੂੰ। ਆਓ ਅਸੀਂ ਅਸਲ ਮੁੱਦੇ ਵਲ ਧਿਆਨ ਦੇਈਏ। ਅਸਲ ਵਿੱਚ, ਸਾਡਾ ਲੋਕਤੰਤਰ ਖਤਮ ਕੀਤਾ ਜਾ ਰਿਹਾ ਹੈ। ਕਸ਼ਮੀਰ ਦੇ ਹਾਲਾਤ ਤਾਲਾਬੰਦੀ ਦੌਰਾਨ, ਕਈ ਮੱਧਵਰਗੀ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹ ਜੇਲ੍ਹ ਵਾਂਗ ਮਹਿਸੂਸ ਕਰ ਰਹੇ ਹਨ। ਪਰ ਅਸਲ ਵਿਚ ਇਹ ਸਭ ਝੂਠ ਹੈ। ਇਹ ਲੋਕ ਤਾਂ ਆਪਣੇ ਘਰਾਂ ਵਿਚ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ। ਆਪਣੇ ਅਜ਼ੀਜ਼ਾਂ ਨਾਲ ਗੱਲਬਾਤ ਕਰ ਰਹੇ ਹਨ। ਉਹ ਆਪਣਾ ਕੰਮ ਵੀ ਕਰ ਰਹੇ ਹਨ। ਉਨ੍ਹਾਂ ਕੋਲ ਮੋਬਾਇਲ ਇੰਟਰਨੈਟ ਹਨ। ਉਨ੍ਹਾਂ ਦੀ ਹਾਲਤ ਤੁਹਾਡੇ ਵਰਗੇ ਲੋਕਾਂ ਵਰਗੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੀ ਸਥਿਤੀ ਕਸ਼ਮੀਰ ਦੇ ਲੋਕਾਂ ਵਰਗੀ ਹੈ ਜੋ ਕਿ ਪਿਛਲੇ ਸਾਲ 5 ਅਗਸਤ ਤੋਂ ਇਕ ਖ਼ਾਸ ਕਿਸਮ ਦੀ ਜੇਲ੍ਹ ਵਿਚ ਬੰਦ ਹਨ ਜਿੱਥੇ ਇੰਟਰਨੈਟ ਦੀ ਸਹੂਲਤ ਵੀ ਬੰਦ ਕਰ ਦਿੱਤੀ ਜਾਂਦੀ ਹੈ। ਜਦੋਂ ਜੰਮੂ-ਕਸ਼ਮੀਰ ਵਿਚ ਧਾਰਾ 370 ਖ਼ਤਮ ਕੀਤੀ ਗਈ ਸੀ ਤਾਂ ਇਸ ਦਾ ਵਿਸ਼ੇਸ਼ ਰੁਤਬਾ ਅਤੇ ਰਾਜ ਦਾ ਵਜੂਦ ਖਤਮ ਕਰ ਦਿੱਤਾ ਗਿਆ। ਜੇ ਦੋ ਮਹੀਨਿਆਂ ਦੀ ਤਾਲਾਬੰਦੀ ਨੇ ਭਾਰਤ ਦੀ ਆਰਥਿਕਤਾ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ, ਤਾਂ ਤੁਸੀਂ ਕਸ਼ਮੀਰ ਬਾਰੇ ਸੋਚ ਸਕਦੇ ਹੋ ਕਿ ਉਹ ਸੰਗੀਨਾਂ ਦੇ ਪਰਛਾਵਿਆਂ ਹੇਠ ਕਿਸ ਹਾਲਾਤ ਵਿਚ ਵਸ ਰਹੇ ਹਨ। ਉੱਥੇ ਕਾਰੋਬਾਰ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਵਿਦਿਆਰਥੀ ਆਨਲਾਈਨ ਕਲਾਸਾਂ ਵਿਚ ਵੀ ਹਾਜ਼ਰੀ ਨਹੀਂ ਲਗਾ ਰਹੇ। ਤੁਹਾਨੂੰ ਯਾਦ ਕਰਵਾ ਦੇਈਏ ਕਿ 5 ਅਗਸਤ ਦੌਰਾਨ ਹਜ਼ਾਰਾਂ ਕਸ਼ਮੀਰੀਆਂ ਨੂੰ ਜੇਲ ਭੇਜਿਆ ਗਿਆ ਸੀ। ਭਾਰਤੀ ਸਿਸਟਮ ਨੇ ਇਸ ਦੀ ਤਿਆਰੀ ਪਹਿਲਾਂ ਤੋਂ ਕੀਤੀ ਹੋਈ ਸੀ। ਸਾਰੀਆਂ ਜੇਲ੍ਹਾਂ ਉਨ੍ਹਾਂ ਲੋਕਾਂ ਨਾਲ ਭਰੀਆਂ ਹਨ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ। ਧਾਰਾ 370 ਨੂੰ ਖਤਮ ਕਰਨਾ ਸਟੇਟ ਦੇ ਹੰਕਾਰ ਦਾ ਨਤੀਜਾ ਹੈ। ਇਸ ਨੂੰ ਆਖਰੀ ਹੱਲ ਦਸ ਕੇ ਸ਼ੇਖੀ ਮਾਰੀ ਜਾ ਰਹੀ ਹੈ ਕਿ ਅਸੀਂ ਕਸ਼ਮੀਰ ਦਾ ਮਸਲਾ ਹੱਲ ਕਰ ਦਿੱਤਾ ਹੈ। ਅਜਿਹਾ ਕਰਕੇ ਇਨ੍ਹਾਂ ਨੇ ਸਾਰੇ ਕਸ਼ਮੀਰ ਵਿਚ ਗੜਬੜ ਦਾ ਮਾਹੌਲ ਬਣਾ ਦਿੱਤਾ ਹੈ। ਚੀਨ ਤੇ ਪਾਕਿਸਤਾਨ ਨਾਲ ਵਿਵਾਦ ਭਾਰਤੀ ਹਾਕਮ ਜਾਣਦੇ ਹਨ ਕਿ ਚੀਨੀ ਫੌਜ ਨੇ ਬਾਰਡਰ ਪਾਰ ਕੀਤਾ ਹੈ। ਇੱਥੋਂ ਤੱਕ ਕਿ ਅਸਲ ਕੰਟਰੋਲ ਰੇਖਾ ਅਤੇ ਲੱਦਾਖ ਦੇ ਬਹੁਤ ਸਾਰੇ ਖੇਤਰ ਉੱਤੇ ਕਬਜ਼ਾ ਕਰ ਲਿਆ ਹੈ। ਮੈਂ ਦਸਣਾ ਚਾਹੁੰਦੀ ਹਾਂ ਕਿ ਚੀਨ ਨਾਲ ਲੜਾਈ ਪਾਕਿਸਤਾਨ ਨਾਲ ਲੜਾਈ ਤੋਂ ਬਿਲਕੁਲ ਵੱਖਰੀ ਕਿਸਮ ਦੀ ਹੈ। ਭਾਰਤ ਇਸ ਨੂੰ ਪਾਕਿਸਤਾਨ ਵਾਂਗ ਨਹੀਂ ਨਿਪਟ ਰਿਹਾ। ਤੁਸੀਂ ਇਨ੍ਹਾਂ ਦੇ ਬਿਆਨਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ। ਇਹ ਆਖ ਰਹੇ ਹਨ ਕਿ ਗੱਲਬਾਤ ਚੱਲ ਰਹੀ ਹੈ। ਹਾਲਾਂਕਿ, ਭਾਰਤ ਦੇ ਟੀਵੀ ਚੈਨਲਾਂ 'ਤੇ ਭਾਰਤ ਜਿੱਤਦਾ ਦਿਖਾਇਆ ਜਾ ਰਿਹਾ ਹੈ, ਪਰ ਟੀਵੀ ਤੋਂ ਬਾਹਰ ਅਜਿਹਾ ਕੁਝ ਵੀ ਨਹੀਂ ਦਿਖਾਈ ਦੇ ਰਿਹਾ। ਮੈਨੂੰ ਇੰਨੀ ਲੰਬੀ ਚਿੱਠੀ ਲਿਖਣ ਦੀ ਉਮੀਦ ਨਹੀਂ ਸੀ, ਪਰ ਇਹ ਬਹੁਤ ਲੰਮੀ ਹੋ ਗਈ। ਹੁਣ ਮੈਂ ਅਲਵਿਦਾ ਕਹਿੰਦੀ ਹਾਂ ਮੇਰੇ ਦੋਸਤ। ਤੁਹਾਡੇ ਕੋਲ ਹਿੰਮਤ ਹੈ ਅਤੇ ਸਬਰ ਵੀ ਰੱਖਣਾ ਚਾਹੀਦਾ ਹੈ। ਇਹ ਬੇਇਨਸਾਫੀ ਬਹੁਤ ਦੇਰ ਤੱਕ ਨਹੀਂ ਚੱਲ ਸਕੇਗੀ। ਜੇਲ੍ਹ ਦੇ ਦਰਵਾਜ਼ੇ ਖੁੱਲ੍ਹ ਜਾਣਗੇ ਅਤੇ ਤੁਸੀਂ ਸਾਡੇ ਵਿਚਾਲੇ ਆ ਜਾਓਗੇ। ਜੋ ਚੱਲ ਰਿਹਾ ਹੈ ਉਹ ਬਹੁਤ ਲੰਬਾ ਨਹੀਂ ਚਲੇਗਾ। ਇਸ ਦਾ ਵਿਨਾਸ਼ ਖੁਦ-ਬ-ਖੁਦ ਹੋ ਜਾਵੇਗਾ। ਫਿਰਕੂ ਹਾਕਮਾਂ ਕਾਰਨ ਜੋ ਕੁਝ ਵਾਪਰੇਗਾ, ਉਹ ਸਾਡੀ ਕਲਪਨਾ ਤੋਂ ਬਾਹਰ ਹੋਵੇਗਾ। ਸਾਨੂੰ ਕੁਝ ਨਹੀਂ ਕਰਨਾ ਪਏਗਾ। ਮੈਨੂੰ ਯਕੀਨ ਹੈ ਕਿ ਬੋਧਿਕਤਾ ਤੇ ਸੱਚ ਦੀ ਜਿੱਤ ਹੋਵੇਗੀ।

''ਮੈਂ ਨਹੀਂ ਜਾਣਦੀ ਕਿ ਭਾਰਤ 'ਚ ਕਿੰਨਾ ਚਿਰ ਕਾਲੇ ਕਾਨੂੰਨਾਂ ਦਾ ਚੱਕਰ ਚੱਲੇਗਾ'' n ਅਰੁੰਧਤੀ ਰਾਏ ਨੇ ਸਾਈਬਾਬਾ ਨੂੰ ਜੇਲ੍ਹ 'ਚ ਭੇਜਿਆ ਪੱਤਰ

Thursday, 16 July 2020

ਚੀਨ ਦੇ ਮੁਕੰਮਲ ਬਾਈਕਾਟ ਦਾ ਨਾਅਰਾ ਦੇਣ ਵਾਲੇ ਭਗਤ ਚੀਨ ਦੇ ਵਿਕਾਸ ਤੋਂ ਦੁਖੀ ਕਿਉਂ?
ਚੀਨ ਦੇ ਮੁਸਲਮਾਨ ਵਿਰੋਧੀ ਰਵਈਏ ਦੀ ਨਕਲ ਕਰ ਰਿਹਾ ਏ ਭਗਵਾਂਵਾਦੀ ਰਾਸ਼ਟਰਵਾਦ 
 ਜੋ ਮੋਦੀ ਸਰਕਾਰ ਨੇ ਕਸ਼ਮੀਰ  ਅਧਿਕਾਰਾਂ ਨੂੰ ਖਤਮ ਕਰਕੇ ਕਸ਼ਮੀਰੀ ਆਜ਼ਾਦੀ ਨੂੰ ਖਤਮ ਕੀਤਾ, ਉਹੀ ਨੀਤੀ ਚੀਨ ਹਾਂਗਕਾਂਗ ਨਾਲ ਅਪਨਾ ਰਿਹਾ ਏ

ਅਪੂਰਵਾਨੰਦ


ਅੱਜ ਜੋ ਭਗਤ ਚੀਨ ਦੇ ਮੁਕੰਮਲ ਬਾਈਕਾਟ ਦਾ ਨਾਅਰਾ ਦੇ ਰਹੇ ਹਨ, ਉਹ ਕੱਲ੍ਹ ਤੱਕ ਅਫਸੋਸ ਪ੍ਰਗਟਾ ਰਹੇ ਸਨ ਕਿ ਅਸੀਂ ਚੀਨ ਵਾਂਗ ਵਿਕਾਸ ਦੇ ਉਸ ਸਿਖਰ 'ਤੇ ਕਿਉਂ ਨਹੀਂ ਪਹੁੰਚ ਸਕੇ। ਉਹ ਹੁਣ ਵੀ ਚੀਨ ਦੇ ਵਿਕਾਸ ਤੋਂ ਦੁਖੀ ਹਨ। ਉਹ ਮੋਦੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਹਮਵਤਨ ਲੋਕਾਂ ਨੂੰ ਧਮਕੀ ਦਿੰਦੇ ਹਨ ਕਿ ਕਾਸ਼! ਭਾਰਤ ਚੀਨ ਹੁੰਦਾ ਤਾਂ ਇਨ੍ਹਾਂ ਆਲੋਚਕਾਂ ਨੂੰ ਆਟੇ ਦੇ ਭਾਅ ਦਾ ਪਤਾ ਲੱਗ ਜਾਂਦਾ। ਇਨ੍ਹਾਂ ਲੋਕਾਂ ਦੀ ਮਾਨਸਿਕਤਾ ਵਿਚ ਚੀਨ ਨਾ ਹੋਣ ਦੀ ਹੀਣਭਾਵਨਾ ਪਿਛਲੇ ਸਾਲਾਂ ਤੋਂ ਪਲ ਰਹੀ ਹੈ। ਭਾਰਤ ਦੇ ਭਗਵੇਂ ਰਾਸ਼ਟਰਵਾਦੀਆਂ ਦੇ ਦਿਮਾਗ ਵਿਚ ਇਕ ਚੀਨ ਗਰੰਥੀ ਹੈ। ਇਹ ਦੋ ਤਰੀਕੇ ਨਾਲ ਕੰਮ ਕਰਦੀ ਹੈ। ਚੀਨ ਪ੍ਰਤੀ ਆਦਰ ਤੇ ਚੀਨ ਪ੍ਰਤੀ ਨਫ਼ਰਤ ਦੋਵੇਂ ਇਸ ਸੁਭਾਅ ਵਿੱਚ ਸ਼ਾਮਲ ਹਨ। ਨਫ਼ਰਤ ਤਾਂ ਹੁਣ ਵੀ ਚੀਨ ਪ੍ਰਤੀ ਦਿਖਾਈ ਦੇ ਰਹੀ ਹੈ। ਇਸੇ ਲਈ ਉਹ ਚੀਨ ਦੇ ਬਾਈਕਾਟ ਦੀ ਮੰਗ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਭਾਰਤ ਦਾ 'ਸਦੀਵੀ ਦੁਸ਼ਮਣ' ਤੇ ਪਾਕਿਸਤਾਨ ਦਾ ਸਰਪ੍ਰਸਤ ਰਿਹਾ ਹੈ ਤੇ ਉਹ ਸਾਡੀਆਂ ਸਰਹੱਦਾਂ ਨੂੰ ਮਾਨਤਾ ਨਹੀਂ ਦਿੰਦਾ। ਇਹੀ ਕਾਰਨ ਹੈ ਜੋ ਚੀਨ ਬਾਰੇ ਭਗਤਾਂ ਦੇ ਮਨ ਵਿਚ ਨਫ਼ਰਤ ਪੈਦਾ ਕਰਦੀ ਹੈ। ਇਸ ਦੇ ਬਾਵਜੂਦ ਅਸੀਂ ਚੀਨ ਨਾਲ ਉਸੇ ਤਰ੍ਹਾਂ ਪੇਸ਼ ਨਹੀਂ ਆ ਸਕਦੇ ਜਿਸ ਤਰ੍ਹਾਂ ਪਾਕਿਸਤਾਨ ਨਾਲ ਆਉਂਦੇ ਹਾਂ। ਇਹ ਅਹਿਸਾਸ ਸਾਡੇ ਚੀਨ ਵਿਰੋਧੀ ਰਾਸ਼ਟਰਵਾਦ ਨੂੰ ਯਥਾਰਥਵਾਦੀ ਹੋਣ ਲਈ ਮਜਬੂਰ ਕਰਦਾ ਹੈ। ਇਹ ਗੱਲ ਸੱਚ ਹੈ ਕਿ ਚੀਨ ਨਾਲ ਪਾਕਿਸਤਾਨ ਵਰਗਾ ਵਿਹਾਰ ਨਹੀਂ ਕੀਤਾ ਜਾ ਸਕਦਾ। ਇਸੇ ਵਿਚ ਸਿਆਣਪ ਹੈ।
ਪਰ ਦੋਵਾਂ ਦੇਸਾਂ ਦੇ ਸੰਦਰਭ ਵਿਚ ਭਗਤਾਂ ਦੀ ਭੜਕਾਊ ਬਿਆਨਬਾਜ਼ੀ ਕਿਸੇ ਵੀ ਤਰ੍ਹਾਂ ਬਹਾਦਰੀ ਨਹੀਂ ਕਹੀ ਜਾ ਸਕਦੀ। ਪਿਛਲੇ ਸਮੇਂ ਦੌਰਾਨ ਪਾਕਿਸਤਾਨ ਉੱਪਰ ਸਰਜੀਕਲ ਸਟ੍ਰਾਈਕ ਕੀਤਾ, ਉਹ ਮੰਨ ਲਿਆ ਗਿਆ ਕਿ ਭਾਰਤ ਨੇ ਬਹਾਦਰੀ ਦਿਖਾਈ ਹੈ। ਪੂਰੀ ਦੁਨੀਆ ਭਾਰਤ ਸਰਕਾਰ ਦੇ 'ਸਰਜੀਕਲ ਸਟ੍ਰਾਈਕ' ਦੇ ਦਾਅਵਿਆਂ 'ਤੇ ਸ਼ੱਕ ਕਰਦੀ ਰਹੀ ਪਰ ਸਰਕਾਰ ਇਸ ਦਾ ਬਿਰਤਾਂਤ ਬਿਆਨਦੀ ਰਹੀ ਤੇ ਇਸ ਨੂੰ ਸੱਚ ਦੱਸਦੀ ਰਹੀ। ਭਾਰਤ ਦਾ ਆਵਾਮ ਰਾਸ਼ਟਰਵਾਦ ਦੇ ਨਾਮ 'ਤੇ ਉਸ ਕਲਪਨਾ ਨੂੰ ਸਵੀਕਾਰ ਕਰਨ ਲਈ ਮਜਬੂਰ ਸੀ। ਜੇ ਇਹ ਨਾ ਮੰਨਿਆ ਜਾਂਦਾ ਤਾਂ ਦੇਸ ਦਾ ਗੱਦਾਰ ਐਲਾਨਣ ਦਾ ਖਤਰਾ ਸੀ। ਭਗਵੇਂਵਾਦੀ ਤਾਂ ਝੱਟ ਦੇਸ਼ਭਗਤੀ ਤੇ ਦੇਸ਼ ਵਿਰੋਧੀ ਦੇ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ।
ਪਰ ਸਰਜੀਕਲ ਸਟ੍ਰਾਈਕ ਦੇ ਸਾਰੇ ਘਟਨਾਕ੍ਰਮ ਵਿਚ ਜੋ ਰਣਨੀਤਕ ਗਲਤੀ ਹੋਈ ਉਸ ਨੂੰ ਰਾਸ਼ਟਰਵਾਦ ਨੇ ਅੱਖੋਂ ਪਰੋਖੇ ਕਰ ਦਿੱਤਾ। ਪਾਕਿਸਤਾਨ ਨੇ ਭਾਰਤ ਦੀ ਏਅਰ ਰੇਂਜ ਵਿਚ ਦਾਖਲ ਹੋ ਕੇ, ਭਾਰਤ ਦੇ ਲੜਾਕੂ ਜਹਾਜ਼ਾਂ 'ਤੇ ਹਮਲਾ ਕੀਤਾ ਅਤੇ ਇਕ ਨੂੰ ਫੁੰਡ ਦਿੱਤਾ, ਇਕ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ, ਇਹ ਤੱਥ ਰਾਸ਼ਟਰਵਾਦ ਦੁਆਰਾ ਨਹੀਂ ਮੰਨਿਆ ਗਿਆ। ਇਸ ਲਈ ਇਸ ਨੂੰ ਰਣਨੀਤਕ ਜਾਂ ਮੌਕਾਪ੍ਰਸਤ ਰਾਸ਼ਟਰਵਾਦ ਕਿਹਾ ਜਾ ਸਕਦਾ ਹੈ ਜਿਸ ਦੀ ਜੜ੍ਹ  ਦਾ ਮੁਖ ਤੱਤ ਚਤੁਰਾਈ ਅਤੇ ਕਾਇਰਤਾ ਹੈ। ਇਹ ਉਹੀ ਚਲਾਕ ਕਾਇਰਤਾ ਹੈ ਜੋ ਇਹ ਸਵੀਕਾਰ ਨਹੀਂ ਕਰ ਰਹੀ ਕਿ ਚੀਨ ਉਸ ਦੇ ਖੇਤਰ ਵਿੱਚ ਦਾਖਲ ਹੋ ਗਿਆ ਹੈ ਜਿਸ ਨੂੰ ਹੁਣ ਤੱਕ ਭਾਰਤ ਆਪਣਾ ਮੰਨਦਾ ਰਿਹਾ ਸੀ। ਇਸ ਰਾਸ਼ਟਰਵਾਦ ਦੇ ਮੁੱਖ ਬੁਲਾਰੇ ਦੇ ਮੂੰਹ ਵਿਚ ਇਸ ਸਾਰੇ ਘਟਨਾਕ੍ਰਮ ਬਾਰੇ ਚੀਨ ਸ਼ਬਦ ਨਾ ਸੁਣ ਕੇ ਵੀ ਇਸ ਦੇ ਭਗਤ ਆਪਣੇ ਆਗੂ ਤੋਂ ਨਾਰਾਜ਼ ਨਹੀਂ ਹਨ।
ਸਿਆਣੇ ਵਿਦਵਾਨ ਕਹਿੰਦੇ ਹਨ ਕਿ ਰਾਸ਼ਟਰਵਾਦ ਇਕ ਮਾੜਾ ਨਸ਼ਾ ਹੈ। ਪਰ ਕੁਝ ਲੋਕ ਇਸ ਵਿੱਚ ਇਮਾਨਦਾਰੀ ਨਾਲ ਜਕੜੇ ਜਾਂਦੇ ਹਨ, ਇਕ ਹੋਰ ਕਿਸਮ ਦੇ ਜੀਵ ਉਹ ਲੋਕ ਹਨ ਜੋ ਇਸ ਰਾਸ਼ਟਰਵਾਦ ਦੀ ਕੀਮਤ ਦਿੰਦੇ ਸਮੇਂ ਸੱਜੇ ਤੋਂ ਖੱਬੇ ਦਿਖਾਈ ਦਿੰਦੇ ਹਨ। ਇਸ ਮੌਕਾਪ੍ਰਸਤ ਅਤੇ ਕਾਇਰਤਾਪੂਰਨ ਰਾਸ਼ਟਰਵਾਦ ਦੀ ਚਰਚਾ ਦੀ ਸਾਰਥਕਤਾ ਇੰਨੀ ਜ਼ਿਆਦਾ ਹੈ ਕਿ ਇਹ ਜਾਣਿਆ ਜਾਂਦਾ ਹੈ ਕਿ ਚੀਨ ਦੇ ਮਾਮਲੇ ਵਿਚ ਇਹ ਰਾਸ਼ਟਰਵਾਦੀ ਸ਼ਕਤੀ ਦਿਖਾਵੇ ਦਾ ਖਤਰਾ ਨਹੀਂ ਲੈ ਸਕਦੀ, ਪਰ ਇਸ ਦੇ ਬਾਵਜੂਦ ਉਹ ਪ੍ਰਤੀਕਾਤਮਿਕ ਵਿਰੋਧ ਰਾਹੀਂ ਆਪਣੀ ਬਹਾਦਰੀ ਦਾ ਮੰਤਵ ਸਾਰ ਲੈਂਦੀ ਹੈ। ਇਸ ਵਿਚ ਭਗਤਾਂ ਨੂੰ ਕੋਈ ਇਤਰਾਜ਼ ਨਹੀਂ ਹੈ।

ਭਾਰਤ ਅਤੇ ਚੀਨ ਦਾ ਰਾਸ਼ਟਰਵਾਦ
ਭਾਰਤ ਦਾ ਇਹ ਰਾਸ਼ਟਰਵਾਦ ਚੀਨ ਤੋਂ ਬਹੁਤ ਕੁਝ ਸਿੱਖ ਰਿਹਾ ਹੈ। ਚੀਨ ਨੇ ਤਿੱਬਤ 'ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਨੂੰ ਚੀਨੀ ਬਣਾਉਣ 'ਤੇ ਤੁਲਿਆ ਹੋਇਆ ਹੈ। ਹਰ ਕੋਈ ਇਸ ਨੂੰ ਜਾਣਦਾ ਹੈ.ਤਿੱਬਤ ਦੀ ਆਜ਼ਾਦੀ ਪ੍ਰਤੀ ਭਾਰਤੀ ਰਾਸ਼ਟਰਵਾਦ ਦਾ ਕੀ ਰਵੱਈਆ ਹੈ ਜਿਸ ਬਾਰੇ ਅਸੀਂ ਪਹਿਲਾਂ ਵਿਚਾਰ ਕੀਤਾ ਹੈ? ਭਾਰਤੀ ਰਾਸ਼ਟਰਵਾਦ ਦਾ ਸ਼ਾਂਤੀਵਾਦ ਪ੍ਰਤੀ ਦਲਾਈ ਲਾਮਾ ਦਾ ਕਿੰਨਾ ਸਤਿਕਾਰ ਹੈ? ਉਹ ਮਨ ਹੀ ਮਨ ਵਿਚ ਚੀਨ ਨਾਲ ਈਰਖਾ ਕਰਦਾ ਹੈ ਕਿ ਉਸਨੇ ਤਿੱਬਤ ਉੱਪਰ ਕਬਜ਼ਾ ਕਿਵੇਂ ਕਰ ਲਿਆ? ਭਾਰਤੀ ਮੀਡੀਆ ਇਸ ਬਾਰੇ ਗੱਲ ਨਹੀਂ ਕਰਦਾ ਹੈ ਕਿ ਚੀਨ ਵਿਚ ਗੈਰ-ਹਾਨ ਭਾਈਚਾਰਿਆਂ ਨਾਲ ਕਿਵੇਂ ਵਿਵਹਾਰ ਕੀਤਾ ਜਾਂਦਾ ਹੈ। ਪਰ ਇਹ ਵਤੀਰਾ ਉਹੀ ਹੈ ਜਿਵੇਂ ਭਾਰਤ ਦੇ ਭਗਵੇਂ ਰਾਸ਼ਟਰਵਾਦੀ ਰਾਸ਼ਟਰਵਾਦ ਅਧੀਨ ਭਾਰਤ ਦੀਆਂ ਘੱਟ ਗਿਣਤੀਆਂ ਨਾਲ ਪੇਸ਼ ਆਉਂਦੇ ਹਨ। ਭਗਵੇਂਵਾਦੀਆਂ ਦੀ ਦੱਬੀ ਹੋਈ ਇੱਛਾ ਹੈ ਕਿ ਭਾਰਤ ਉਹੀ ਕੰਮ ਮੁਸਲਮਾਨਾਂ ਨਾਲ ਨਹੀਂ ਕਰ ਸਕਿਆ ਜੋ ਚੀਨ ਨੇ ਵੀਗਰ ਮੁਸਲਮਾਨਾਂ ਨਾਲ ਕੀਤਾ ਸੀ। ਲੱਖਾਂ ਵਿਗਰ ਮੁਸਲਮਾਨਾਂ ਨੂੰ ਚੀਨੀ ਤਰੀਕਿਆਂ ਨਾਲ ਸਿਖਲਾਈ ਦੇਣ ਲਈ, ਉਹਨਾਂ ਨੇ ਨਜ਼ਰਬੰਦੀ ਕੈਂਪਾਂ ਵਿੱਚ ਕੈਦ ਕਰਕੇ ਰੱਖਿਆ ਗਿਆ ਤਾਂ ਜੋ ਚੀਨੀ ਸੱਭਿਅਤਾ ਸਿਖਾਈ ਜਾ ਸਕੇ। ਭਾਰਤੀ ਭਗਵੇਂ ਰਾਸ਼ਟਰਵਾਦੀਆਂ ਨੇ ਇਹੀ ਇੱਛਾ ਰੱਖੀ ਕਿ ਭਾਰਤ ਵਿਚ ਮੁਸਲਮਾਨਾਂ ਨਾਲ ਵੀ ਅਜਿਹਾ ਵਿਹਾਰ ਕੀਤਾ ਜਾਵੇ। ਭਗਵੇਂਵਾਦੀਆਂ ਵਲੋਂ ਭਾਰਤੀ ਮੁਸਲਮਾਨਾਂ ਨੂੰ ਸ਼ੁਕਰ ਮਨਾਉਣ ਲਈ  ਕਿਹਾ ਜਾ ਰਿਹਾ ਹੈ, ਕਿਉਂਕਿ ਅਜੇ ਉਨ੍ਹਾਂ ਨਾਲ ਚੀਨ ਵਰਗਾ ਵਿਹਾਰ ਨਹੀਂ ਕੀਤਾ ਗਿਆ।
ਵਿਸ਼ਵ ਵਿਚ ਅਜਿਹਾ ਨਸਲਵਾਦ ਹਰ ਥਾਂ ਦਿਖਾਈ ਦੇ ਰਿਹਾ ਹੈ। ਘੱਟ ਗਿਣਤੀਆਂ ਦੇ ਸਭਿਆਚਾਰ ਤੇ ਜ਼ੁਬਾਨ ਨੂੰ ਬਦਲਣ ਦੀਆਂ ਹਿੰਸਕ ਇੱਛਾਵਾਂ ਦੁਨੀਆਂ ਵਿੱਚ ਹਰ ਥਾਂ ਮੌਜੂਦ ਹਨ। ਭਾਰਤ ਵਿਚ ਵੀ ਅਜਿਹੀ ਪ੍ਰਵਿਰਤੀ ਆਮ ਦਿਖਾਈ ਦੇ ਰਹੀ ਹੈ। ਇਹ ਹਿੰਸਾ ਭਾਰਤ ਵਿਚ ਈਸਾਈ, ਸਿੱਖ ਅਤੇ ਮੁਸਲਿਮ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੀ ਰਹਿੰਦੀ ਹੈ। ਇਹੀ ਚੀਨ ਵਿਚ ਵਾਪਰ ਰਿਹਾ ਹੈ। 
ਇਸ ਬਾਰੇ ਗੱਲ ਕਰਨ ਦੀ ਜ਼ਰੂਰਤ ਹੈ ਕਿ ਇਸ ਅੰਦਰੂਨੀ ਵਿਸਥਾਰਵਾਦ ਦੇ ਬਗੈਰ ਚੀਨ ਉਹ ਨਹੀਂ ਕਰ ਸਕਦਾ ਜੋ ਉਹ ਆਪਣੇ ਗੁਆਂਢੀਆਂ ਦੇ ਨਾਲ ਕਰ ਰਿਹਾ ਹੈ। ਕਿਸੇ ਵੀ ਪਾਰਟੀ ਜਾਂ ਵਿਅਕਤੀਗਤ ਤਾਨਾਸ਼ਾਹੀ ਦਾ ਕੰਮ ਤਾਂ ਹੀ ਹੋ ਸਕਦਾ ਹੈ ਜੇ ਉਹ ਬਹੁਗਿਣਤੀ ਭਾਈਚਾਰੇ ਨੂੰ ਇਹ ਯਕੀਨ ਦਿਵਾਏ ਕਿ ਉਹ ਇਸ ਲਈ ਕੰਮ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਪ੍ਰਭੂਸੱਤਾ ਦੀ ਰਾਖੀ ਹੋ ਸਕੇ। ਚੀਨ ਦੀ ਕਮਿਊਨਿਸਟ ਪਾਰਟੀ ਨੇ ਆਪਣੇ ਆਪ ਨੂੰ ਹਾਨ ਦੇ ਹਿੱਤਾਂ ਦਾ ਪ੍ਰਤੀਨਿਧ ਬਣਾਇਆ ਹੋਇਆ ਹੈ। ਜਿਵੇਂ ਸੋਵੀਅਤ ਯੂਨੀਅਨ ਵਿਚ ਰਸ਼ੀਅਨਾਈਜ਼ੇਸ਼ਨ ਸਟਾਲਿਨ ਦੀ ਨੀਤੀ ਦਾ ਜ਼ਰੂਰੀ ਹਿੱਸਾ ਸੀ। ਵਿਸਥਾਰਵਾਦ ਤੋਂ ਬਿਨਾਂ ਰਾਸ਼ਟਰਵਾਦ ਦਾ ਜੀਵਤ ਰਹਿਣਾ ਸੰਭਵ ਨਹੀਂ ਹੈ। ਚੀਨ ਭਾਰਤ, ਭੂਟਾਨ, ਪਾਕਿਸਤਾਨ, ਨੇਪਾਲ ਆਦਿ ਦੀਆਂ ਸਰਹੱਦਾਂ ਨੂੰ ਅਰਥਹੀਣ ਬਣਾ ਦੇਣਾ ਚਾਹੁੰਦਾ ਹੈ। ਇਸ ਰਵੱਈਏ ਦਾ ਮੁਕਾਬਲਾ ਉਸ ਮਨ ਦੁਆਰਾ ਨਹੀਂ ਕੀਤਾ ਜਾ ਸਕਦਾ ਜੋ ਗ੍ਰੇਟਰ ਭਾਰਤ ਦੀ ਕਲਪਨਾ ਵਿੱਚ ਵਿਸ਼ਵਾਸ ਰੱਖਦਾ ਹੈ।
ਗ੍ਰੇਟਰ ਇੰਡੀਆ ਇਕ ਪਿਆਸ ਹੈ। ਭਾਰਤ ਨੂੰ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਭੂਟਾਨ, ਮਲੇਸ਼ੀਆ, ਜਾਵਾ, ਸੁਮਾਤਰਾ, ਅਫਗਾਨਿਸਤਾਨ, ਇੰਡੋਨੇਸ਼ੀਆ, ਕੰਬੋਡੀਆ, ਆਦਿ ਤਕ ਫੈਲਣ ਦੀ ਇੱਛਾ  ਹੈ। ਇਸ ਵਿਸ਼ਾਲ ਭਾਰਤ ਦਾ ਨਕਸ਼ਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਹਰ ਮੈਂਬਰ ਦੇ ਦਿਲ ਵਿੱਚ ਉੱਕਰਿਆ ਹੋਇਆ ਹੈ। ਜਿੰਨਾ ਚਿਰ ਤੱਕ ਇਹ ਨਕਸ਼ਾ ਉਕਰਿਆ ਰਹੇਗਾ, ਓਨਾ ਚਿਰ ਇਹ ਭਗਵੇਂਵਾਦੀ ਭਗਤ ਦੂਜੇ ਦੇਸ਼ਾਂ ਨੂੰ ਭਾਰਤ ਦਾ ਮਨਭਾਉਂਦਾ ਹਿੱਸਾ ਮੰਨਦੇ ਰਹਿਣਗੇ। ਉਨ੍ਹਾਂ ਦੇ ਦਿਮਾਗ ਵਿਚ ਵਿਸ਼ਾਲ ਭਾਰਤੀ ਸਾਮਰਾਜ ਦਾ ਸੁਪਨਾ ਚਲਦਾ ਰਹੇਗਾ। ਇਹੀ ਸੁਪਨਾ ਉਹਨਾਂ ਨੂੰ ਅਸੰਤੁਸ਼ਟ ਕਰਦਾ ਹੈ ਤੇ ਭਵਿੱਖ ਵਿੱਚ ਸ਼ਕਤੀਸ਼ਾਲੀ ਹੋਣ ਲਈ ਪ੍ਰੇਰਿਤ ਕਰਦਾ ਹੈ ਤਾਂ ਜੋ ਇਹ ਸੁਪਨਾ ਸਾਕਾਰ ਕੀਤਾ ਜਾ ਸਕੇ। ਇੱਕ ਸੰਯੁਕਤ ਭਾਰਤ ਦੀ ਲਾਲਸਾ ਅੱਜ ਘਟੀਆ ਵਿਚਾਰ ਨੂੰ ਜਨਮ ਦਿੰਦੀ ਹੈ ਜੋ ਹਿੰਸਕ ਰਾਸ਼ਟਰਵਾਦ ਦਾ ਕਾਰਨ ਬਣਦੀ ਹੈ। ਜਦੋਂ ਇਹ ਹਮਲਾਵਰ ਨਹੀਂ ਹੋ ਸਕਦਾ ਤਾਂ ਇਹ ਅੰਦਰ ਕਲੋਨੀਆਂ ਦੀ ਭਾਲ ਕਰਦਾ ਹੈ ਤੇ ਘੱਟ ਗਿਣਤੀਆਂ ਨੂੰ ਦਬਾ ਕੇ ਆਪਣੀ ਇੱਛਾ ਦੀ ਪੂਰਤੀ ਕਰਦਾ ਹੈ।
ਪਿਛਲੇ ਕੁਝ ਸਾਲਾਂ ਤੋਂ ਭਾਰਤੀ ਯੂਨੀਵਰਸਿਟੀਆਂ ਨੂੰ ਕੰਟਰੋਲ ਕਰਨ ਲਈ ਮੁਹਿੰਮ ਚਲਾਈ ਹੈ, ਉਸ 'ਤੇ ਚੀਨੀ ਪ੍ਰਭਾਵ ਵੀ ਹੈ।
ਭਾਰਤੀ ਸਿੱਖਿਆ ਦਾ ਉਦੇਸ਼ ਸਿਰਫ਼ ਨਿਪੁੰਨ ਹੁਨਰਮੰਦ ਉਤਪਾਦਕ ਇਕਾਈਆਂ ਦਾ ਨਿਰਮਾਣ  ਹੈ, ਨਾ ਕਿ ਸੁਤੰਤਰ ਵਿਅਕਤੀ ਤੇ ਮਨੁੱਖੀ ਆਜ਼ਾਦੀ। ਇਹੀ ਕਾਰਨ ਹੈ ਕਿ ਭਾਰਤੀ ਮਨੁੱਖ ਦੇ ਗਲ ਵਿਚ ਗੁਲਾਮੀ ਪੈ ਗਈ ਹੈ। ਇਸ ਤੋਂ ਆਜ਼ਾਦ ਤਾਂ ਹੀ ਹੋਇਆ ਜਾ ਸਕਦਾ ਹੈ ਜੇ ਸਾਡੇ ਗਿਆਨ ਸਿਲੇਬਸ ਮਨੁੱਖੀ ਅਜ਼ਾਦੀ ਨਾਲ ਜੁੜੇ ਹੋਣਗੇ। ਚੀਨ ਵਿਚ ਸੁਤੰਤਰ ਮਨ ਦੀ ਜਗ੍ਹਾ  ਜੇਲ੍ਹ ਹੈ। ਇਥੋਂ ਤਕ ਕਿ ਭਾਰਤ ਵਿਚ ਵੀ ਭਗਵੇਂਵਾਦੀ ਸੁਤੰਤਰ ਸੋਚ ਵਾਲੇ ਲੋਕਾਂ ਨੂੰ ਨਫ਼ਰਤ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ। ਉਨ੍ਹਾਂ ਦੀ ਸੋਚ ਇਹ ਹੈ ਕਿ ਜੇ ਉਨ੍ਹਾਂ ਨੂੰ ਮਾਰਿਆ ਨਹੀਂ ਜਾ ਸਕਦਾ ਤਾਂ ਉਨ੍ਹਾਂ ਨੂੰ ਜੇਲ੍ਹ ਵਿਚ ਰੱਖਿਆ ਜਾ ਸਕਦਾ ਹੈ। 
ਚੀਨ ਨੇ ਹਾਂਗ ਕਾਂਗ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿਚ ਲੈਣ ਲਈ ਕੁਝ ਦਿਨ ਪਹਿਲਾਂ ਜੋ ਕਾਨੂੰਨ ਬਣਾਇਆ ਸੀ, ਉਹ ਸਾਨੂੰ ਪਿਛਲੇ ਸਾਲ 5 ਅਗਸਤ ਦੀ ਯਾਦ ਦਿਵਾਉਂਦਾ ਹੈ। ਉਸ ਦਿਨ ਭਾਰਤ ਦੀ ਸੰਸਦ ਨੇ ਵੀ ਕਸ਼ਮੀਰ ਨੂੰ ਆਪਣੇ ਨਾਲ ਮਿਲਾਉਣ ਲਈ ਕਾਨੂੰਨੀ ਕਦਮ ਚੁੱਕਿਆ ਸੀ। ਇਸਦਾ ਅਰਥ ਸੀ ਕਸ਼ਮੀਰੀਆਂ ਦੀ ਆਜ਼ਾਦੀ ਦਾ ਮੁਕੰਮਲ ਵਿਨਾਸ਼। ਭਾਰਤ ਦੇ ਬਹੁਗਿਣਤੀ ਭਾਈਚਾਰੇ ਨੂੰ ਨਵੇਂ ਪ੍ਰਦੇਸ਼ ਨੂੰ ਜਿੱਤਣ ਦਾ ਅਨੰਦ ਦਿੱਤਾ ਗਿਆ। ਚੀਨ ਹਾਂਗ ਕਾਂਗ ਦੇ ਨਾਲ ਬਿਲਕੁਲ ਇਹੀ ਕਰ ਰਿਹਾ ਹੈ। ਸੋ ਰਾਸ਼ਟਰਵਾਦ ਦਾ ਸੁਆਲ ਹਮੇਸ਼ਾ ਹੀ ਮਨੁੱਖੀ ਆਜ਼ਾਦੀ ਦੇ ਵਿਰੁਧ ਹੁੰਦਾ ਹੈ।

Monday, 29 June 2020

ਭਾਰਤ 'ਚ ਲੰਗਰ ਲਗਾਉਣਾ ਵੀ ਹੋਇਆ ਗੁਨਾਹ, 
ਸਿੱਖ ਵਕੀਲ ਬਿੰਦਰਾ ਦਾ ਨਾਮ ਚਾਰਜਸ਼ੀਟ 'ਚ ਸ਼ਾਮਲ
ਸ਼ਾਹੀਨ ਬਾਗ ਵਿੱਚ ਲਗਾਏ ਗਏ ਧਰਨੇ ਦੌਰਾਨ ਲੰਗਰ ਸੇਵਾ ਕਰਨ ਲਈ ਫਲੈਟ ਤੱਕ ਵੇਚ ਦਿੱਤਾ ਸੀ 
 ਖ਼ੂਨੀ ਦੰਗੇ ਕਰਾਉਣ ਦੇ ਦੋਸ਼ੀ ਕਪਿਲ ਮਿਸ਼ਰਾ ਵਿਰੁਧ ਕੇਸ ਦਰਜ ਨਾ ਹੋਇਆ, 
ਪਰ ਅਨੇਕਾਂ ਬੇਗੁਨਾਹਾਂ ਉੱਪਰ ਦਿੱਲੀ ਪੁਲੀਸ ਨੇ ਕੇਸ ਦਰਜ ਕਰ ਦਿੱਤੇ  

ਵਿਸ਼ੇਸ਼ ਰਿਪੋਰਟ
ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916



ਭਾਰਤ ਵਿਚ ਲੰਗਰ ਲਗਾਉਣਾ ਵੀ ਗੁਨਾਹ ਹੋ ਗਿਆ ਹੈ। ਦਸੰਬਰ 2019 ਸ਼ਾਹੀਨ ਬਾਗ ਦਿੱਲੀ ਵਿਚ ਲਗਾਏ ਗਏ ਧਰਨੇ ਦੌਰਾਨ ਲੰਗਰ ਸੇਵਾ ਕਰਦਿਆਂ ਤੇ ਇਸ ਨੂੰ ਲਗਾਤਾਰ ਜਾਰੀ ਰੱਖਣ ਦੇ ਲਈ ਆਪਣਾ ਫਲੈਟ ਵੇਚਣ ਵਾਲੇ ਐਡਵੋਕੇਟ ਡੀ. ਐਸ. ਬਿੰਦਰਾ ਦਾ ਨਾਮ ਵੀ ਦਿੱਲੀ ਪੁਲੀਸ ਵੱਲੋਂ ਚਾਰਜਸ਼ੀਟ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਚਾਰਜਸ਼ੀਟ ਫਰਵਰੀ 2020 ਵਿਚ ਉੱਤਰੀ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਦੌਰਾਨ ਚਾਂਦਬਾਗ ਵਿਚ ਦਿੱਲੀ ਪੁਲੀਸ ਦੇ ਮਾਰੇ ਗਏ ਸਿਪਾਹੀ ਰਤਨ ਲਾਲ ਨਾਲ ਜੁੜੇ ਮਾਮਲੇ ਨਾਲ ਸਬੰਧਿਤ ਹੈ। ਹਾਲਾਂਕਿ ਚਾਰਜਸ਼ੀਟ ਵਿੱਚ 17 ਕਥਿਤ ਦੋਸ਼ੀਆਂ ਦੇ ਨਾਵਾਂ ਨਾਲ ਡੀ.ਐੱਸ. ਬਿੰਦਰਾ ਦਾ ਨਾਂ ਨਹੀਂ ਹੈ। ਪੁਲੀਸ ਨੇ ਕੁਝ ਗਵਾਹੀਆਂ ਦੇ ਆਧਾਰ 'ਤੇ ਵਕੀਲ ਬਿੰਦਰਾ ਦਾ ਨਾਂ ਚਾਰਜਸ਼ੀਟ ਵਿੱਚ 'ਸੀਏਏ' ਖ਼ਿਲਾਫ਼ ਧਰਨੇ ਕਰਕੇ ਦਾਖ਼ਲ ਕੀਤਾ ਗਿਆ ਹੈ। 
ਬੀਟ ਅਫ਼ਸਰਾਂ ਸੁਨੀਲ ਤੇ ਗਿਆਨ ਸਿੰਘ ਅਨੁਸਾਰ ਸਲੀਮ ਖ਼ਾਂ, ਸਲੀਮ ਮੁੰਨਾ, ਡੀਐੱਸ ਬਿੰਦਰਾ, ਸੁਲੇਮਾਨ ਸਦੀਕੀ, ਆਯੂਬ, ਅਤਹਰ, ਸ਼ਾਹਬਾਦ, ਉਪਾਸਨਾ, ਰਵੀਸ਼ ਤੇ ਹੋਰ ਪ੍ਰਦਰਸ਼ਨ ਦੇ ਪ੍ਰਬੰਧਕ ਸਨ। ਚਾਰਜਸ਼ੀਟ ਵਿੱਚ ਬਿੰਦਰਾ ਵੱਲੋਂ ਲੰਗਰ ਦਾ ਪ੍ਰਬੰਧ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਹਵਾਲਾ ਦਿੱਤਾ ਗਿਆ ਹੈ ਕਿ ਬਿੰਦਰਾ ਨੇ ਕਿਹਾ ਸੀ ਕਿ ਸਿੱਖ ਭਾਈਚਾਰਾ ਮੁਸਲਿਮ ਭਾਈਚਾਰੇ ਦੇ ਨਾਲ ਖੜ੍ਹਾ ਹੈ। ਉਧਰ, ਪੁਲੀਸ ਦੇ ਸੀਨੀਅਰ ਅਧਿਕਾਰੀ ਚਾਰਜਸ਼ੀਟ ਬਾਰੇ ਦੱਸਣ ਤੋਂ ਬਚ ਰਹੇ ਹਨ। 
ਦੂਸਰੇ ਪਾਸੇ ਡੀ.ਐੱਸ. ਬਿੰਦਰਾ ਨੇ ਕਿਹਾ ਕਿ ਉਨ੍ਹਾਂ ਨੇ ਲੰਗਰ ਦੀ ਸੇਵਾ ਕਰਕੇ ਕੋਈ ਅਪਰਾਧ ਨਹੀਂ ਕੀਤਾ ਅਤੇ ਊਨ੍ਹਾਂ ਨੇ ਊਹੀ ਕੀਤਾ, ਜਿਸ ਦੀ ਸਾਡੇ ਗੁਰੂਆਂ ਨੇ ਸਿੱਖਿਆ ਦਿੱਤੀ। ਉਹ ਇਹੋ ਜਿਹੇ ਝੂਠੇ ਕੇਸਾਂ ਤੋਂ ਨਹੀਂ ਡਰਦੇ। ਇਸੇ ਦੌਰਾਨ ਸੋਸ਼ਲ ਮੀਡੀਆ ਉਪਰ ਦਿੱਲੀ ਪੁਲੀਸ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਕਈਆਂ ਨੇ ਬਿੰਦਰਾ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ। 

ਮੁਸਲਮਾਨਾਂ 'ਤੇ ਝੂਠੇ ਕੇਸ ਦਰਜ
ਫ਼ਰਵਰੀ ਵਿਚ ਦਿੱਲੀ ਵਿਚ ਹੋਈ ਹਿੰਸਾ ਦੇ ਇਕ ਕੇਸ ਵਿਚ ਦੋਸ਼-ਪੱਤਰ ਦਾਖ਼ਲ ਕਰਦਿਆਂ ਦਿੱਲੀ ਪੁਲੀਸ ਨੇ ਹਿੰਸਾ ਕਰਵਾਉਣ ਦਾ ਦੋਸ਼ ਉਨ੍ਹਾਂ ਸਮਾਜਿਕ ਕਾਰਕੁਨਾਂ ਦੇ ਸਿਰ ਮੜ੍ਹਿਆ ਹੈ ਜਿਨ੍ਹਾਂ ਨੇ ਸ਼ਾਹੀਨ ਬਾਗ਼ ਅਤੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ ਕੀਤੇ। ਪੁਲੀਸ ਨੇ ਦੋਸ਼ ਲਾਇਆ ਹੈ ਕਿ ਤਾਹਿਰ ਹੁਸੈਨ, ਖਾਲਿਦ ਸੈਫ਼ੀ ਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਉਮਰ ਖਾਲਿਦ ਨੇ ਇਹ ਸਾਜ਼ਿਸ਼ ਰਚੀ। ਵਿਦਿਆਰਥਣਾਂ ਦੇ 'ਪਿੰਜਰਾ ਤੋੜ ਗਰੁੱਪ' ਨੂੰ ਵੀ ਇਸ ਘਟਨਾ-ਕ੍ਰਮ ਨਾਲ ਜੋੜਿਆ ਗਿਆ ਹੈ। ਇਸ ਹਿੰਸਾ ਵਿਚ 53 ਲੋਕ ਮਾਰੇ ਗਏ ਸਨ ਅਤੇ 14 ਮਸੀਤਾਂ ਤੇ ਇਕ ਦਰਗਾਹ 'ਤੇ ਹਮਲਾ ਕੀਤਾ ਗਿਆ। ਇਸ ਕੇਸ ਵਿਚ 'ਆਪ' ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਨੂੰ ਮੁੱਖ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪਰ ਇਸ ਸੰਬੰਧੀ ਪੁਲੀਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤੇ। ਉਲਟਾ ਭਾਜਪਾ ਦੇ ਸੀਨੀਅਰ ਨੇਤਾਵਾਂ ਜੋ ਇਸ ਹਿੰਸਾ ਦੇ ਲਈ ਜ਼ਿੰਮੇਵਾਰ ਸਨ, ਸ਼ਿਕਾਇਤਾਂ ਆਉਣ ਦੇ ਬਾਵਜੂਦ ਉਨ੍ਹਾਂ ਉੱਪਰ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਦਿਨਾਂ ਦੌਰਾਨ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਜਪਾ ਦੇ ਕਈ ਪ੍ਰਮੁੱਖ ਆਗੂਆਂ ਨੇ ਨਫ਼ਰਤ-ਭੜਕਾਊ ਭਾਸ਼ਨ ਦਿੱਤੇ ਜਿਨ੍ਹਾਂ ਕਾਰਨ ਕੇਂਦਰੀ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਚੋਣ ਪ੍ਰਚਾਰ 'ਤੇ ਰੋਕ ਲਗਾਈ ਅਤੇ ਬਾਅਦ ਵਿਚ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। 22 ਫਰਵਰੀ ਨੂੰ ਭਾਜਪਾ ਦੇ ਆਗੂ ਕਪਿਲ ਮਿਸ਼ਰਾ ਨੇ ਪੁਲੀਸ ਅਧਿਕਾਰੀਆਂ ਨਾਲ ਖਲੋ ਕੇ ਧਮਕੀ ਭਰਪੂਰ ਹਿੰਸਕ ਚੁਣੌਤੀ ਦਿੱਤੀ ਕਿ ਜਾਫ਼ਰਾਬਾਦ ਵਿਚ ਸ਼ਾਹੀਨ ਬਾਗ਼ ਵਰਗਾ ਮੋਰਚਾ ਨਹੀਂ ਲੱਗਣ ਦਿੱਤਾ ਜਾਵੇਗਾ। ਦਿੱਲੀ ਪੁਲੀਸ ਨੇ ਕਈ ਹੋਰ ਕੇਸਾਂ ਵਿਚ ਵੀ ਚਾਰਜਸ਼ੀਟ ਦਾਖ਼ਲ ਕੀਤੀ ਹੈ ਪਰ ਕਪਿਲ ਮਿਸ਼ਰਾ ਤੇ ਹੋਰਨਾਂ ਭਗਵੇਂ ਨੇਤਾਵਾਂ ਉੱਪਰ ਕੇਸ ਦਰਜ ਨਹੀਂ ਕੀਤਾ ਗਿਆ।

ਦਿੱਲੀ ਪੁਲੀਸ ਦਾ ਇਕਪਾਸੜ ਰੋਲ
ਹਾਲਾਂ ਕਿ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਨੇੜੇ ਮੁਸਲਮਾਨਾਂ ਖਿਲਾਫ਼ ਭੜਕਾਊ ਭਾਸ਼ਣ ਦਿੱਤਾ ਸੀ ਤੇ ਉਸ ਭਾਸ਼ਣ ਦੇ ਕੁਝ ਘੰਟਿਆਂ ਵਿਚ ਹੀ ਮਿਸ਼ਰਾ ਨੇ ਕਾਰਦਾਮਪੁਰੀ ਖੇਤਰ 'ਤੇ ਇਕ ਹਥਿਆਰਬੰਦ ਭਗਵੀਂ ਭੀੜ ਨਾਲ ਦੋ ਕਿਲੋਮੀਟਰ ਦੀ ਦੂਰੀ 'ਤੇ ਹਮਲਾ ਕੀਤਾ ਸੀ।
ਇਸ ਗੱਲ ਦੀ ਗਵਾਹੀ ਮੁਸਲਮਾਨ ਭਾਈਚਾਰੇ ਤੇ ਅੰਦੋਲਨ ਨਾਲ ਜੁੜੇ ਲੋਕਾਂ ਨੇ ਵੀ ਭਰੀ ਹੈ ਕਿ 23 ਫਰਵਰੀ ਦੀ ਦੁਪਹਿਰ ਨੂੰ ਮਿਸ਼ਰਾ ਨੇ ਕਰਦਮਪੁਰੀ ਵਿੱਚ ਭੜਕਾਊ ਭਾਸ਼ਣ ਦਿੱਤਾ ਤੇ ਭੀੜ ਨੂੰ ਮੁਸਲਿਮ ਅਤੇ ਦਲਿਤ ਅੰਦੋਲਨਕਾਰੀਆਂ ਉੱਤੇ ਹਮਲਾ ਕਰਨ ਲਈ ਉਕਸਾਇਆ। ਇਕ ਸ਼ਿਕਾਇਤਕਰਤਾ ਨੇ ਕਪਿਲ ਮਿਸ਼ਰਾ 'ਤੇ ਦੋਸ਼ ਲਗਾਇਆ ਹੈ ਕਿ ਉਹ ਭੀੜ ਨੂੰ ਭੜਕਾਉਂਦੇ ਹੋਏ ਹਵਾ ਵਿਚ ਬੰਦੂਕ ਲਹਿਰਾ ਰਿਹਾ ਸੀ। 
ਕਪਿਲ ਮਿਸ਼ਰਾ ਸਣੇ ਕਈ ਭਾਜਪਾ ਨੇਤਾਵਾਂ ਖਿਲਾਫ ਦਿੱਲੀ ਪੁਲਿਸ ਨੂੰ ਸ਼ਿਕਾਇਤਾਂ ਦਰਜ ਕਰਾਈਆਂ ਗਈਆਂ ਹਨ। ਫਰਵਰੀ ਅਤੇ ਮਾਰਚ 2020 ਦੌਰਾਨ ਉੱਤਰ ਪੂਰਬੀ ਦਿੱਲੀ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹ ਭਾਜਪਾ ਨੇਤਾਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਕੀਤੀ ਗਈ ਹਿੰਸਾ ਦੇ ਗਵਾਹ ਸਨ। ਸ਼ਿਕਾਇਤ ਕਰਨ ਵਾਲਿਆਂ ਨੇ ਆਪਣੇ ਸ਼ਿਕਾਇਤ ਪੱਤਰ ਵਿਚ ਭਾਜਪਾ ਦੇ ਸੰਸਦ ਮੈਂਬਰ ਤੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੱਤਿਆਲ ਸਿੰਘ, ਉੱਤਰ ਪ੍ਰਦੇਸ਼ ਦੇ ਬਾਗਪਤ ਦੇ, ਨੰਦਕਿਸ਼ੋਰ ਗੁਰਜਰ, ਉੱਤਰ ਪ੍ਰਦੇਸ਼ ਦੇ ਲੋਨੀ ਤੋਂ ਵਿਧਾਇਕ ਮੋਹਨ ਸਿੰਘ ਬਿਸ਼ਟ, ਦਿੱਲੀ ਦੇ ਕਰਨਵਾਲ ਨਗਰ ਤੋਂ ਵਿਧਾਇਕ ਅਤੇ ਮੁਸਤਫਾਬਾਦ ਦੇ ਪੂਰਬ ਵਿਧਾਇਕ ਜਗਦੀਸ਼ ਪ੍ਰਧਾਨ ਦੇ ਨਾਮ ਦਰਜ ਕਰਵਾਏ ਗਏ। ਇਨ੍ਹਾਂ ਸ਼ਿਕਾਇਤਕਰਤਾਵਾਂ ਨੇ ਆਪਣੀਆਂ ਸ਼ਿਕਾਇਤਾਂ ਪ੍ਰਧਾਨ ਮੰਤਰੀ ਦਫਤਰ, ਗ੍ਰਹਿ ਮੰਤਰਾਲੇ, ਉਪ ਰਾਜਪਾਲ ਦਫ਼ਤਰ ਦਿੱਲੀ ਅਤੇ ਕਈ ਥਾਣਿਆਂ ਨੂੰ ਵੀ ਭੇਜੀਆਂ ਹਨ। ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ।
ਸ਼ਿਕਾਇਤਕਰਤਾ ਮੁਹੰਮਦ ਜਮੀ ਰਿਜਵੀ, ਜੋ ਉੱਤਰ ਪੂਰਬੀ ਦਿੱਲੀ ਦੇ ਯਮੁਨਾ ਵਿਹਾਰ ਦਾ ਰਹਿਣ ਵਾਲਾ ਹੈ, ਨੇ ਲਿਖਿਆ ਕਿ 23 ਫਰਵਰੀ ਨੂੰ ਦੁਪਹਿਰ 2 ਵਜੇ 25 ਭਗਵਿਆਂ ਦੀ ਭੀੜ ਨੇ ਮਿਸ਼ਰਾ ਨੂੰ ਕਰਦਮਪੁਰੀ ਵਿੱਚ ਮੁਸਲਮਾਨਾਂ ਉੱਤੇ ਹਮਲਾ ਕਰਨ ਲਈ ਉਕਸਾਇਆ। ਕੁਝ ਦਿਨ ਪਹਿਲਾਂ ਮੁਸਲਮਾਨਾਂ ਨੇ ਕਾਰਦਮਪੁਰੀ ਸਮੇਤ ਕਈ ਇਲਾਕਿਆਂ ਵਿੱਚ ਨੈਸ਼ਨਲ ਸਿਵਲ ਰਜਿਸਟਰ ਤੇ ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਸ਼ਾਂਤਮਈ ਅੰਦੋਲਨ ਕੀਤੇ ਸਨ। ਰਿਜਵੀ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਕਿ ਮਿਸ਼ਰਾ ਦੇ ਨਾਲ ਖੜ੍ਹੀ ਭਗਵੀਂ ਭੀੜ ਨੇ ਮੁਸਲਮਾਨਾਂ ਤੇ ਦਲਿਤਾਂ ਖਿਲਾਫ਼ ਭੜਕਾਊ ਨਾਅਰੇ ਲਗਾਏ।
ਕਪਿਲ ਮਿਸ਼ਰਾ ਤੁਮ ਲਠ ਬਜਾਓ
ਹਮ ਤੁਮਹਾਰੇ ਸਾਥ ਹੈਂ।
ਲੰਬੇ ਲੰਬੇ ਲਠ ਬਜਾਓ
ਹਮ ਤੁਮਹਾਰੇ ਸਾਥ ਹੈਂ।
ਖੀਂਚ ਖੀਂਚ ਕੇ ਲਠ ਬਜਾਓ
ਹਮ ਤੁਮਹਾਰੇ ਸਾਥ ਹੈਂ। 
ਮੁਲੋਂ ਪਰ ਤੁਮ ਲੱਠ ਬਜਾਓ
ਹਮ ਤੁਮਹਾਰੇ ਸਾਥ ਹੈਂ। 
ਚਮਾਰੋਂ ਪਰ ਤੁਮ ਲਠ ਬਜਾਓ
ਹਮ ਤੁਮਹਾਰੇ ਸਾਥ ਹੈਂ। 
ਸ਼ਿਕਾਇਤ ਵਿਚ ਰਿਜਵੀ ਨੇ ਜ਼ਿਕਰ ਕੀਤਾ ਹੈ ਕਿ ਇਸ ਤੋਂ ਬਾਅਦ ਮਿਸ਼ਰਾ ਨੇ ਭੜਕਾਊ ਨਾਅਰਿਆਂ ਵਾਂਗ ਮੁਸਲਮਾਨਾਂ ਖਿਲਾਫ਼ ਨਫ਼ਰਤ ਨਫ਼ਰਤ ਭਰਪੂਰ ਭਾਸ਼ਣ ਦਿੱਤਾ। ਕਪਿਲ ਮਿਸ਼ਰਾ ਅਤੇ ਉਸਦੇ ਸਾਥੀਆਂ ਦੇ ਹੱਥਾਂ ਵਿੱਚ ਹਥਿਆਰ ਸਨ। ਉਹ ਫਿਰਕੂ ਨਾਅਰੇਬਾਜ਼ੀ ਕਰਦੇ ਧਰਨੇ ਵਲ ਆ ਰਹੇ ਸਨ। ਕਪਿਲ ਮਿਸ਼ਰਾ ਨੇ ਹਿੰਸਕ ਭੀੜ ਨੂੰ ਉਕਸਾਇਆ।''
ਇਸ ਤੋਂ ਬਾਅਦ ਮਿਸ਼ਰਾ ਦੇ ਸਮਰਥਕਾਂ ਨੇ ਕਾਰਦਮਪੁਰੀ ਵਿੱਚ ਪ੍ਰਦਰਸ਼ਨਕਾਰੀਆਂ 'ਤੇ ਪਥਰਾਓ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ, ਪੁਲਿਸ ਦੀ ਹਾਜ਼ਰੀ ਵਿਚ, ਲੋਕਾਂ ਨੇ ਸੜਕਾਂ 'ਤੇ ਕਾਰਾਂ ਨੂੰ ਰੋਕ ਲਿਆ ਅਤੇ ਮੁਸਲਮਾਨਾਂ ਦੀਆਂ ਕਾਰਾਂ ਫੂਕ ਦਿੱਤੀਆਂ ਅਤੇ ਕੁੱਟਮਾਰ ਕੀਤੀ। ਕਪਿਲ ਮਿਸ਼ਰਾ ਆਪਣੀ ਬੰਦੂਕ ਹਵਾ ਵਿੱਚ ਲਹਿਰਾ ਰਿਹਾ ਸੀ ਅਤੇ ਹਮਲਾਵਰਾਂ ਨੂੰ ਕਹਿ ਰਿਹਾ ਸੀ ਕਿ ''ਮੁਲਿਆਂ ਨੂੰ ਨਾ ਛੱਡੋ।'' ਅੱਜ ਅਸੀਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਇਹ ਲੋਕ ਪ੍ਰਦਰਸ਼ਨ ਕਰਨਾ ਭੁੱਲ ਜਾਣਗੇ।'' ਮਿਸ਼ਰਾ 'ਤੇ ਲੱਗੇ ਦੋਸ਼ਾਂ ਦੀ ਗੰਭੀਰਤਾ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਚਾਂਦਬਾਗ ਦੀ ਰਹਿਣ ਵਾਲੀ ਰੁਬੀਨਾ ਬਾਨੋ ਨੇ ਆਪਣੀ ਸ਼ਿਕਾਇਤ ਵਿਚ ਮਿਸ਼ਰਾ ਸਮੇਤ ਕਈ ਲੋਕਾਂ ਦੇ ਨਾਮ ਲਏ ਹਨ। ਉਸ ਨੇ ਦੱਸਿਆ, ''ਹੁਣ ਪੁਲਿਸ ਅਕਸਰ ਮੇਰੇ ਘਰ ਆਉਂਦੀ ਹੈ ਅਤੇ ਸਿੱਧੀ ਧਮਕੀ ਦਿੰਦੀ ਹੈ ਕਿ ਸ਼ਿਕਾਇਤਾਂ ਵਾਪਸ ਲਵੋ।'' ਚੰਦਬਾਗ ਦੇ ਵਸਨੀਕ ਰਹਿਮਤ ਨੇ ਵੀ ਇਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਜੋ ਉਸ ਦੇ ਸਾਹਮਣੇ 23 ਫਰਵਰੀ ਨੂੰ ਵਾਪਰੀਆਂ ਸਨ। ਯਮੁਨਾ ਵਿਹਾਰ ਦੇ ਵਸਨੀਕ ਮੁਹੰਮਦ ਇਲਿਆਸ ਨੇ ਵੀ ਆਪਣੀ ਸ਼ਿਕਾਇਤ ਵਿੱਚ ਮਿਸ਼ਰਾ ਉੱਪਰ ਹਿੰਸਾ ਦੇ ਦੋਸ਼ ਲਗਾਏ ਹਨ। ਇਲਿਆਸ ਨੇ 17 ਮਾਰਚ 2020 ਨੂੰ ਈਦ ਰਾਹਤ ਕੈਂਪ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਈ, ਉਸਦੀ ਸ਼ਿਕਾਇਤ ਵਿਚ ਦਿਆਲਪੁਰ ਥਾਣੇ ਦੀ ਮੋਹਰ ਲੱਗੀ ਹੈ। ਪਰ ਕਾਰਵਾਈ ਕੋਈ ਨਹੀਂ ਹੋਈ। 
ਬਾਨੋ ਨੇ ਆਪਣੀ ਸ਼ਿਕਾਇਤ ਵਿਚ ਜ਼ਿਕਰ ਕੀਤਾ ਹੈ ਕਿ 24 ਫਰਵਰੀ ਨੂੰ ਉਹ ਸਵੇਰੇ ਕਰੀਬ 11 ਵਜੇ ਧਰਨੇ ਤੇ ਪਹੁੰਚੀ ਤਾਂ ਵੇਖਿਆ ਕਿ ਏਸੀਪੀ ਅਨੁਜ ਸ਼ਰਮਾ, ਦਿਆਲਪੁਰ ਥਾਣੇ ਦੇ ਐਸਐਚਓ ਤਰਸੇਸ਼ਵਰ ਸਿੰਘ, ਬਹੁਤ ਸਾਰੇ ਪੁਲਿਸ ਮੁਲਾਜ਼ਮ ਮੌਜੂਦ ਸਨ ਅਤੇ ਔਰਤਾਂ ਨਾਲ ਬਹਿਸ ਕਰ ਰਹੇ ਸਨ ਅਤੇ ਬਦਸਲੂਕੀ ਕਰ ਰਹੇ ਸਨ। ਉਹ ਕਹਿ ਰਹੇ ਸਨ ਕਿ ਜੇ ਉਹ ਪ੍ਰਦਰਸ਼ਨ ਨੂੰ ਨਹੀਂ ਰੋਕਦੇ ਤਾਂ ਉਹ ''ਆਪਣੇ ਆਪ ਨੂੰ ਜ਼ਿੰਦਗੀ ਤੋਂ ਹੱਥ ਧੋ ਲੈਣਗੇ।'' ਬਾਨੋ ਨੇ ਕਿਹਾ ਹੈ ਕਿ ਪੁਲਿਸ ਤੋਂ ਇਲਾਵਾ ਕੁਝ ਭਗਵੇਂਵਾਦੀ ਲੋਕ ਉਨ੍ਹਾਂ ਨਾਲ ਸਨ ਜੋ ਕਿ ਲਾਠੀ-ਡਾਂਗ, ਤਲਵਾਰ, ਬੰਦੂਕ, ਬੰਬ ਆਦਿ ਲੈਸ ਸਨ। ਬਾਨੋ ਦਾ ਕਹਿਣਾ ਹੈ ਕਿ ''ਫਿਰ ਦਿਆਲਪੁਰ ਥਾਣੇ ਦੇ ਐਸਐਚਓ ਤਾਰਕੇਸ਼ਵਰ ਤੇਜ਼ੀ ਨਾਲ ਆਏ ਅਤੇ ਆਏ ਅਤੇ ਏਸੀਪੀ ਸਾਹਬ ਨੂੰ ਫੋਨ ਦਿੱਤਾ, 'ਸਾਹਿਬ ਕਪਿਲ ਮਿਸ਼ਰਾ ਜੀ ਦਾ ਫੋਨ।' ਉਨ੍ਹਾਂ ਨਾਲ ਗੱਲਬਾਤ ਕਰਦਿਆਂ ਏਸੀਪੀ ਸਾਹਬ ਜੀ, ਜੀ, ਜੀ ਕਹਿ ਰਹੇ ਸਨ। ਫ਼ੋਨ ਨਾ ਕਰਦੇ ਹੋਏ ਚਿੰਤਾ ਨਾ ਕਰੋ, ਚਿੰਤਾ ਨਾ ਕਰੋ, ਲਾਸ਼ਾਂ ਵਿਛਾ ਦਿਆਂਗੇ।''
ਬਾਨੋ ਨੇ ਲਿਖਿਆ ਹੈ ਕਿ ਫੋਨ ਰੱਖਣ ਤੋਂ ਬਾਅਦ ਏਸੀਪੀ ਨੇ ਐਸਐਚਓ ਨੂੰ ਕਿਹਾ ਅਤੇ ਸਾਰਿਆਂ ਨੂੰ ਮਾਰ ਦਿਓ ਅਤੇ ਫਿਰ ਪੁਲਿਸ ਵਾਲਿਆਂ ਨੇ ਔਰਤਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੰਡਾਲ ਵਿਚ ਘੁਸਪੈਠ ਕਰਦਿਆਂ, ਉਨ੍ਹਾਂ ਨੂੰ ਗਾਲਾਂ ਕੱਢੀਆਂ ਅਤੇ ਕਿਹਾ ਕਿ ਆਓ ਤੁਹਾਨੂੰ ਅਜ਼ਾਦੀ ਦੇਈਏ। 'ਬਾਨੋ ਦੇ ਅਨੁਸਾਰ, ਉਨ੍ਹਾਂ ਅੰਬੇਦਕਰ, ਗਾਂਧੀ, ਸਾਵਿਤਰੀਬਾਈ ਫੁਲੇ ਅਤੇ ਹੋਰਾਂ ਦੇ ਪੋਸਟਰ ਵੀ ਪਾੜੇ।  ਬਾਨੋ ਅਨੁਸਾਰ ਇਸ ਦੌਰਾਨ ਇਕ ਪੈਟਰੋਲ ਬੰਬ ਨਾਲ ਪੰਡਾਲ ਨੂੰ ਅੱਗ ਲਗਾ ਦਿੱਤੀ। 
ਇਸਦੇ ਨਾਲ ਹੀ, ਭਗਵੇਂ ਗੁੰਡਿਆਂ ਨੇ ਮੋਹਨ ਨਰਸਿੰਗ ਹੋਮ ਦੀ ਛੱਤ ਤੋਂ ਉਨ੍ਹਾਂ 'ਤੇ ਪੱਥਰਾਂ, ਬੰਬਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਾਨੋ ਦਾ ਕਹਿਣਾ ਹੈ ਕਿ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ।  ਬਾਨੋ ਨੇ ਆਪਣੀ ਸ਼ਿਕਾਇਤ ਵਿੱਚ ਕਰਾਵਲ ਨਗਰ ਹਲਕੇ ਤੋਂ ਭਾਜਪਾ ਵਿਧਾਇਕ ਮੋਹਨ ਸਿੰਘ ਬਿਸ਼ਟ ਦਾ ਨਾਮ ਵੀ ਲਿਆ ਹੈ ਤੇ ਉਸ ਨੂੰ ਦੰਗਿਆਂ ਦਾ ਜ਼ਿੰਮੇਵਾਰ ਦੱਸਿਆ।
''ਗੋਰਿਆਂ ਨਾਲੋਂ ਭਾਰਤੀ ਵਧੇਰੇ ਨਸਲਵਾਦੀ ਹਨ''-ਅਰੁੰਧਤੀ  ਰਾਏ
ਭਗਵੇਂ ਕੱਟੜਵਾਦੀ ਸੰਗਠਨ ਦਲਿਤਾਂ, ਘੱਟ ਗਿਣਤੀਆਂ ਦੀਆਂ ਹੱਤਿਆਵਾਂ ਤੇ ਗੁੰਡਾਗਰਦੀ ਲਈ ਜ਼ਿੰਮੇਵਾਰ 
 ਭਾਰਤ ਦਾ ਨਸਲਵਾਦ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੜਤਾਲ ਦੇ ਰਾਡਾਰ ਤੋਂ ਬਾਹਰ 
 ਰਾਜਸਥਾਨ ਹਾਈ ਕੋਰਟ ਦੇ ਸਾਹਮਣੇ ਲੱਗੀ ਮਨੂੰ ਦੀ ਮੂਰਤੀ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ 

ਬੀਤੇ ਦਿਨੀਂ ਅਮਰੀਕਨ ਪੁਲੀਸ ਵਲੋਂ ਅਫਰੀਕਾ-ਅਮਰੀਕੀ ਨਾਗਰਿਕ ਜਾਰਜ ਫਲਾਇਡ ਦੇ ਮਾਰੇ ਜਾਣ ਤੋਂ ਬਾਅਦ ਇੱਥੇ ਅੰਦੋਲਨ ਭੜਕ ਗਿਆ ਸੀ। 25 ਮਈ ਦੌਰਾਨ 46 ਸਾਲਾ ਫਲਾਈਡ ਦੀ ਗੋਰੇ ਪੁਲਿਸ ਅਧਿਕਾਰੀ, ਡੇਰੇਕ ਚੌਵਿਨ ਨੇ ਗਰਦਨ 'ਤੇ ਗੋਡਾ ਰੱਖ ਕੇ ਕਤਲ ਕਰ ਦਿੱਤਾ ਸੀ। ਬਹੁਤ ਸਾਰੇ ਜਾਣੇ-ਪਛਾਣੇ ਭਾਰਤੀਆਂ ਦੁਆਰਾ ਫਲਾਈਡ ਦੀ ਹੱਤਿਆ ਦਾ ਵਿਰੋਧ ਕੀਤਾ ਸੀ, ਪਰ ਇਸਦੇ ਉਲਟ ਭਾਰਤ ਵਿਚ ਮੁਸਲਮਾਨਾਂ ਤੇ ਦਲਿਤਾਂ ਉੱਪਰ ਹੋ ਰਹੇ ਅੱਤਿਆਚਾਰਾਂ ਬਾਰੇ ਚੁੱਪ ਧਾਰਨ ਕੀਤੀ ਹੋਈ ਹੈ। ਉਦਾਹਰਣ ਵਜੋਂ, ਨਵੰਬਰ 2019 ਤੋਂ ਮਾਰਚ 2020 ਦੇ ਵਿਚਾਲੇ ਚੱਲ ਰਹੇ ਸਿਟੀਜ਼ਨ ਸੋਧ ਐਕਟ ਵਿਰੁੱਧ ਦੇਸ਼ ਵਿਆਪੀ ਅੰਦੋਲਨ ਵਿਰੁੱਧ ਬੁੱÎਧੀਜੀਵੀਆਂ ਤੇ ਸਿਆਸਤਦਾਨਾਂ ਨੇ ਪੁਲਿਸ ਦੀ ਹਿੰਸਾ ਤੇ ਭੰਨਤੋੜ ਬਾਰੇ ਚੁੱਪ ਧਾਰਨ ਕੀਤੀ ਹੋਈ ਹੈ। ਇਸ ਬਾਰੇ ਅਰੁੰਧਤੀ ਰਾਏ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਲੋਕ ਨਸਲਵਾਦ ਵੱਲ ਵੱਧ ਰਹੇ ਹਨ ਤੇ ਉਹ ਗੋਰਿਆਂ ਨਾਲੋਂ ਵੱਧ ਨਸਲਵਾਦੀ ਹੋ ਚੁੱਕੇ ਹਨ। ਇਸ ਦੇ ਪ੍ਰਮੁਖ ਅੰਸ਼ ਪਾਠਕਾਂ ਦੇ ਹਿੱਤ ਵਿਚ ਪੇਸ਼ ਕੀਤੇ ਜਾ ਰਹੇ ਹਨ।

ਸੁਆਲ-ਤੁਸੀਂ ਅਮਰੀਕਾ ਵਿਚ ਜਾਰਜ ਫਲਾਇਡ ਦੀ ਹੱਤਿਆ ਨੂੰ ਕਿੰਝ ਦੇਖਦੇ ਹੋ?
ਜੁਆਬ-ਮੈਂ ਸਮਝਦੀ ਹਾਂ ਕਿ ਨਸਲਵਾਦ, ਜਾਤੀਵਾਦ ਤੇ ਗੁਲਾਮੀ ਮਨੁੱਖੀ ਅਸਫਲਤਾਵਾਂ ਦੀਆਂ ਜੜ੍ਹਾਂ ਹਨ। ਇਸ ਨੂੰ ਬਹੁਤ ਹੀ ਸੂਖਮ ਢੰਗ ਨਾਲ ਜਾਂਚਣ ਦੀ ਲੋੜ ਹੈ। ਅਮਰੀਕਾ ਵਿੱਚ ਇੱਕ ਪੁਲਸ ਅਧਿਕਾਰੀ ਵੱਲੋਂ ਅਫ਼ਰੀਕੀ ਮੂਲ ਦੇ ਇੱਕ ਕਾਲੀ ਚਮੜੀ ਵਾਲੇ ਅਮਰੀਕੀ ਦੀ ਹੱਤਿਆ ਨੇ ਸਮੁੱਚੇ ਸੰਸਾਰ ਦੇ ਮਾਨਵਵਾਦੀਆਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। 25 ਮਈ ਨੂੰ ਅਮਰੀਕੀ ਚੈਨਲਾਂ 'ਤੇ ਮਨੁੱਖੀ ਹਿਰਦੇ ਨੂੰ ਝੰਜੋੜਣ ਵਾਲਾ ਦ੍ਰਿਸ਼ ਵਾਰ-ਵਾਰ ਦਿਖਾਇਆ ਜਾ ਰਿਹਾ ਸੀ। ਇੱਕ ਪੁਲਸ ਕਾਰ ਦੇ ਪਿਛਲੇ ਪਾਸੇ ਇੱਕ ਕਾਲਾ ਆਦਮੀ ਜ਼ਮੀਨ 'ਤੇ ਮੂਧੇ ਮੂੰਹ ਸੁੱਟਿਆ ਹੋਇਆ ਸੀ। ਇੱਕ ਪੁਲਸ ਅਧਿਕਾਰੀ ਨੇ ਉਸ ਦੀ ਧੌਣ 'ਤੇ ਗੋਡਾ ਰੱਖਿਆ ਹੋਇਆ ਸੀ। ਦੋ ਹੋਰ ਪੁਲਸ ਅਧਿਕਾਰੀਆਂ ਨੇ ਵੀ ਉਸ ਨੂੰ ਨੱਪ ਕੇ ਰੱਖਿਆ ਹੋਇਆ ਸੀ। ਡੈਰੇਕ ਸ਼ੌਵਿਨ ਨਾਂਅ ਦੇ ਪੁਲਸ ਅਧਿਕਾਰੀ ਨੇ ਜਾਰਜ ਫਲਾਇਡ ਨਾਮ ਦੇ ਕਾਲੇ ਵਿਅਕਤੀ ਦੀ ਧੌਣ ਨੂੰ ਆਪਣੇ ਗੋਡੇ ਨਾਲ ਉਦੋਂ ਤੱਕ ਦਬਾ ਕੇ ਰੱਖਿਆ, ਜਦੋਂ ਤੱਕ ਅਂੈਬੂਲੈਂਸ ਨਹੀਂ ਆ ਗਈ। ਇਸ ਦੌਰਾਨ ਜ਼ਮੀਨ 'ਤੇ ਪਿਆ ਫਲਾਇਡ ਚੀਕਦਾ ਰਿਹਾ ਕਿ, ''ਮੈਨੂੰ ਸਾਹ ਨਹੀਂ ਆ ਰਿਹਾ, ਪਲੀਜ਼''  ਪਰ ਕਿਸੇ ਵੀ ਪੁਲਸ ਵਾਲੇ ਨੂੰ ਉਸ 'ਤੇ ਰਹਿਮ ਨਾ ਆਇਆ। ਆਖਰ ਫਲਾਇਡ ਨੇ ਦਮ ਘੁੱਟਣ ਨਾਲ ਦਮ ਤੋੜ ਦਿੱਤਾ।
ਜਾਰਜ ਫਲਾਇਡ ਦੀ ਬੇਰਹਿਮ ਹੱਤਿਆ ਦੀ ਖ਼ਬਰ ਦੇ ਫੈਲਦਿਆਂ ਹੀ ਸਮੁੱਚੇ ਅਮਰੀਕਾ ਵਿੱਚ ਲੋਕ ਸੜਕਾਂ 'ਤੇ ਨਿਕਲ ਆਏ। ਇਸ ਦੌਰਾਨ ਨਸਲਵਾਦੀ ਵਿਚਾਰਾਂ ਵਾਲੇ ਡੋਨਾਲਡ ਟਰੰਪ ਨੇ ਇਸ ਹੱਤਿਆ ਕਾਂਡ 'ਤੇ ਅਜਿਹੀ ਨਫ਼ਰਤ ਭਰਪੂਰ ਟਿੱਪਣੀ ਕਰ ਦਿੱਤੀ, ਜਿਸ ਨੇ ਅੱਗ 'ਤੇ ਪੈਟਰੋਲ ਛਿੜਕਣ ਦਾ ਕੰਮ ਕੀਤਾ। ਟਰੰਪ ਨੇ ਆਪਣੇ ਟਵਿਟਰ 'ਤੇ ਲਿਖਿਆ ਲੁੱਟਮਾਰ ਹੁੰਦੀ ਹੈ ਤਾਂ ਗੋਲੀਆਂ ਚਲਦੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਸੱਤਾਧਾਰੀ ਹੀ ਨਸਲਵਾਦ ਨੂੰ ਉਤਸ਼ਾਹਿਤ ਕਰਦੇ ਹਨ।
ਅਸੀਂ ਇਨ੍ਹਾਂ ਸਮੂਹਕ ਤੌਰ 'ਤੇ ਜ਼ੁਲਮ ਵਿਰੁਧ ਅਤੇ ਪ੍ਰਦਰਸ਼ਨਾਂ ਦਾ ਸਮਰਥਨ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਇਮਾਨਦਾਰੀ ਨਾਲ ਆਪਣੇ ਕਿਰਦਾਰ ਤੇ ਕਦਰਾਂ-ਕੀਮਤਾਂ ਤੇ ਕੰਮਾਂ ਦਾ ਮੁਲਾਂਕਣ ਕਰੀਏ। ਅਸੀਂ ਭਾਰਤੀ ਲੋਕ ਇਕ ਬੀਮਾਰ ਸਮਾਜ ਵਿਚ ਰਹਿੰਦੇ ਹਾਂ ਜਿਸ ਵਿਚ ਭਾਈਚਾਰੇ ਅਤੇ ਏਕਤਾ ਦੀ ਭਾਵਨਾਵਾਂ ਲਈ ਕੋਈ ਥਾਂ ਨਹੀਂ ਹੈ।

ਸੁਆਲ-ਕੀ ਅਮਰੀਕਾ ਦਾ ''ਕੂ ਕਲਕਸ ਕਲਾਨ” ਅਤੇ ਭਾਰਤ ਦੇ ''ਗਊ ਰੱਖਿਅਕ ਹਿੰਦੂ” ਵਿਚਾਰਧਾਰਾ ਅਤੇ ਸਰਗਰਮੀਆਂ ਵਿਚ ਆਪਸੀ ਸਮਾਨਤਾ ਰੱਖਦੇ ਹਨ?
ਜੁਆਬ-ਬੇਸ਼ਕ ਇੱਥੇ ਸਮਾਨਤਾਵਾਂ ਹਨ। ਫਰਕ ਇਹ ਹੈ ਕਿ ਜਦੋਂ ''ਕੂ ਕਲਕਸ ਕਲਾਨ'' ਨੇ ਕਤਲੇਆਮ ਕੀਤੇ ਸਨ, ਤਾਂ ਇਸਦਾ ਵੱਖਰਾ ਅੰਦਾਜ਼ ਸੀ। ਆਰਐਸਐਸ ਵਾਂਗ ਕੂ ਕਲਕਸ ਕਲਾਨ ਅਮਰੀਕਾ ਦੀ ਸਭ ਤੋਂ ਪ੍ਰਭਾਵਸ਼ਾਲੀ ਸੰਸਥਾਵਾਂ ਵਿਚੋਂ ਇਕ ਹੁੰਦਾ ਸੀ। ਇਸਦੇ ਮੈਂਬਰ ਪੁਲਿਸ ਅਤੇ ਨਿਆਂਪਾਲਿਕਾ ਸਮੇਤ ਸਾਰੇ ਜਨਤਕ ਅਦਾਰਿਆਂ ਵਿੱਚ ਘੁਸਪੈਠ ਕਰ ਗਏ ਸਨ। ਕੂ ਕਲਕਸ ਕਲਾਨ ਦੁਆਰਾ ਕਤਲੇਆਮ ਸਿਰਫ ਕਤਲ ਨਹੀਂ ਸਨ - ਉਹ ਦਹਿਸ਼ਤਗਰਦੀ ਜ਼ਾਹਿਰ ਕਰਨ ਅਤੇ ਸਬਕ ਸਿਖਾਉਣ ਦੇ ਮੰਤਵ ਨਾਲ ਕੀਤੇ ਗਏ ਪ੍ਰਦਰਸ਼ਨ ਸਨ। ਕੂ ਕਲਕਸ ਕਲਾਨ ਉੱਪਰ ਪਾਬੰਦੀ ਲਗਾਉਣੀ ਓਨੀ ਹੀ ਜ਼ਰੂਰੀ ਹੈ, ਜਿੰਨੀ ਭਗਵੇਂ ਸੰਗਠਨਾਂ 'ਤੇ। ਭਗਵੇਂ ਕੱਟੜਵਾਦੀ ਸੰਗਠਨ ਦਲਿਤਾਂ, ਘੱਟ ਗਿਣਤੀਆਂ ਦੀਆਂ ਹੱਤਿਆਵਾਂ ਤੇ ਗੁੰਡਾਗਰਦੀ ਲਈ ਜ਼ਿੰਮੇਵਾਰ ਹਨ। ਸੁਰੇਖਾ ਭੋਤਮੰਗੇ ਅਤੇ ਉਸਦੇ ਪਰਿਵਾਰ ਨੂੰ ਯਾਦ ਕਰੋ। ਸੁਰੇਖਾ ਭੋਤਾਮੰਗੇ ਅਤੇ ਜਾਰਜ ਫਲਾਇਡ ਦੇ ਪਿਛੋਕੜ ਅਤੇ ਘਟਨਾਵਾਂ ਬਹੁਤ ਵੱਖਰੀਆਂ ਤੇ ਸਾਂਝੀਆਂ ਹਨ। ਸੁਰੇਖਾ ਭੋਤਮੰਗੇ ਅਤੇ ਉਸ ਦੇ ਪਰਿਵਾਰ ਨੂੰ ਉਸ ਦੇ ਆਪਣੇ ਪਿੰਡ ਦੇ ਲੋਕਾਂ ਨੇ ਵੀ ਮਾਰ ਦਿੱਤਾ ਸੀ। ਪੁਲਿਸ ਕਰਮਚਾਰੀ ਡੇਰੇਕ ਚੌਵਿਨ ਨੇ ਬਹੁਤ ਧਿਆਨ ਨਾਲ ਸੋਚਦੇ ਹੋਏ, ਜਾਰਜ ਫਲਾਇਡ ਦਾ ਕਤਲ ਕੀਤਾ। ਉਸ ਦੇ ਆਸ ਪਾਸ ਦਰਸ਼ਕ ਵੀ ਸਨ। ਉਹ ਇਹ ਵੀ ਜਾਣਦਾ ਸੀ ਕਿ ਉਸ ਨੂੰ ਫਿਲਮਾਇਆ ਜਾ ਰਿਹਾ ਸੀ। ਇਸ ਦੇ ਬਾਵਜੂਦ ਉਸਨੇ ਇਸ ਕਤਲ ਨੂੰ ਅੰਜਾਮ ਦਿੱਤਾ। ਉਸਦਾ ਮੰਨਣਾ ਸੀ ਕਿ ਉਹ ਇਸ ਕਤਲ ਕਰਨ ਦੇ ਬਾਵਜੂਦ ਵੀ ਸੁਰੱਖਿਅਤ ਹੈ ਅਤੇ ਉਸ ਨੂੰ ਸਜ਼ਾ ਨਹੀਂ ਹੋਵੇਗੀ। ਇਸ ਸਮੇਂ, ਉੱਚ ਅਹੁਦਿਆਂ 'ਤੇ ਅਜਿਹੇ ਲੋਕ ਹਨ ਜੋ ਗੋਰੇ ਹਨ। ਇਹੀ ਹਾਲ ਹਿੰਦੂ ਰਾਸ਼ਟਰਵਾਦੀਆਂ ਦਾ ਹੈ, ਜੋ ਮੁਸਲਮਾਨਾਂ ਤੇ ਦਲਿਤਾਂ ਉੱਪਰ ਹਮਲੇ ਕਰ ਰਹੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਸੱਤਾਧਾਰੀ ਤੇ ਪੁਲੀਸ ਪ੍ਰਬੰਧ ਉਨ੍ਹਾਂ ਨੂੰ ਬਚਾਅ ਲੈਣਗੇ, ਕਿਉਂਕਿ ਉਨ੍ਹਾਂ ਉੱਪਰ ਉੱਚ ਜਾਤੀ ਲੋਕ ਹੀ ਬਿਰਾਜਮਾਨ ਹਨ। ਇਸ ਲਈ, ਦੋਵੇਂ ਸਫਲਤਾਪੂਰਵਕ ਅੱਗੇ ਵੱਧ ਰਹੇ ਹਨ।
ਮੈਂ ਸਮਝਦੀ ਹਾਂ ਕਿ ਭਾਰਤੀਆਂ ਦਾ ਨਸਲਵਾਦ ਗੋਰਿਆਂ ਦੇ ਨਸਲਵਾਦ ਨਾਲੋਂ ਕਿਤੇ ਜ਼ਾਲਮਾਨਾ ਹੈ। ਤੁਸੀਂ ਭਾਰਤੀ ਫ਼ਿਲਮਾਂ ਦੇਖੋ, ਇੰਝ ਜਾਪੇਗਾ ਕਿ ਜਿਵੇਂ ਇਹ ਗੋਰਿਆਂ ਦੇ ਨਸਲਵਾਦ ਨਾਲ ਭਰਪੂਰ ਹਨ। ਮੈਂ ਇਹ ਨਸਲਵਾਦੀ ਘਟਨਾਵਾਂ ਸੜਕਾਂ 'ਤੇ ਆਪਣੇ ਦੋਸਤਾਂ ਨਾਲ ਅੱਖੀ ਡਿੱਠੀਆਂ ਹਨ। ਸਾਲ 2014 ਵਿੱਚ, ਆਮ ਆਦਮੀ ਪਾਰਟੀ ਵੱਲੋਂ ਦਿੱਲੀ ਚੋਣਾਂ ਵਿੱਚ ਇੱਕ ਵੱਡਾ ਫ਼ਤਵਾ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ, ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੇ ਅੱਧੀ ਰਾਤ ਨੂੰ ਇੱਕ ਛਾਪਾ ਮਾਰਿਆ ਜਿਸ ਵਿੱਚ ਉਸ ਨੇ ਲੋਕਾਂ ਦੇ ਇਕੱਠ ਦੀ ਅਗਵਾਈ ਕੀਤੀ ਗਈ। ਦਿੱਲੀ ਦੇ ਖਿੜਕੀ ਖੇਤਰ ਵਿਚ, ਸਮੂਹ ਨੇ ''ਅਨੈਤਿਕ ਅਤੇ ਗੈਰਕਾਨੂੰਨੀ ਗਤੀਵਿਧੀਆਂ'' ਵਿਚ ਸ਼ਾਮਲ ਕਾਂਗੋ ਅਤੇ ਯੂਗਾਂਡਾ ਦੀਆਂ ਔਰਤਾਂ ਉੱਪਰ ਸਰੀਰਕ ਤੌਰ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਅਪਮਾਨਿਤ ਕੀਤਾ।
ਇਸੇ ਤਰ੍ਹਾਂ ਸਾਲ 2017 ਵਿਚ ਇਕ ਭੀੜ ਨੇ ਗ੍ਰੇਟਰ ਨੋਇਡਾ ਤੇ ਅਫਰੀਕੀ ਵਿਦਿਆਰਥੀਆਂ 'ਤੇ ਨਸ਼ੇ ਵੇਚਣ ਦਾ ਦੋਸ਼ ਲਾਉਂਦਿਆਂ ਹਮਲਾ ਕੀਤਾ ਸੀ। ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਸੀ। ਪਰ ਨੋਇਡਾ ਹਮਲੇ ਤੋਂ ਬਾਅਦ ਨਸਲਵਾਦ ਦੇ ਬਚਾਅ ਵਿਚ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਤਰੁਣ ਵਿਜੇ ਦੇ ਬਿਆਨ ਨੂੰ ਕੌਣ ਭੁੱਲ ਸਕਦਾ ਹੈ- ''ਜੇ ਅਸੀਂ ਨਸਲਵਾਦੀ ਹੁੰਦੇ ਤਾਂ ਪੂਰਾ ਦੱਖਣ ਭਾਰਤ ਸਾਡੇ ਨਾਲ ਕਿਉਂ ਹੁੰਦਾ? - ਤੁਸੀਂ ਤਾਮਿਲਾਂ ਨੂੰ ਜਾਣਦੇ ਹੋ, ਤੁਸੀਂ ਕੇਰਲਾ, ਕਰਨਾਟਕ ਅਤੇ ਆਂਧਰਾ ਨੂੰ ਜਾਣਦੇ ਹੋ - ਅਸੀਂ ਉਨ੍ਹਾਂ ਨਾਲ ਕਿਉਂ ਰਹਿੰਦੇ ਹਾਂ? ਉਹ ਸਾਡੇ ਨਾਲ ਕਿਉਂ ਰਹਿੰਦੇ ਹਨ?''
ਅਸਲ ਵਿਚ ਇਹ ਲੋਕ ਵਿਅਰਥ ਦਲੀਲਾਂ ਦਾ ਸਹਾਰਾ ਲੈ ਕੇ ਅਸਲ ਮੁੱਦੇ ਨੂੰ ਖਤਮ ਕਰਨਾ ਚਾਹੁੰਦੇ ਹਨ। ਇਹ ਇਕ ਸ਼ਾਤਰਾਨਾ ਤਰੀਕਾ ਹੈ। 
ਜਾਤੀਵਾਦ ਅਤੇ ਨਸਲਵਾਦ ਦੇ ਵੱਖੋ ਵੱਖਰੇ ਇਤਿਹਾਸ ਦੇ ਬਾਵਜੂਦ, ਇਹ ਦੋਵੇਂ ਬਹੁਤ ਵੱਖਰੇ ਨਹੀਂ ਹਨ। ਸਿਵਾਏ ਜਾਤੀਵਾਦ ਬ੍ਰਹਮਾ ਹੁਕਮ ਦਾ ਦਾਅਵਾ ਕਰਦਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਇਹ ਧਾਰਮਿਕ ਵਿÎਧੀ ਸਦੀਆਂ ਤੋਂ ਦਲਿਤ ਲੋਕਾਂ ਦੇ ਸੰਘਰਸ਼ ਨੂੰ ਕਮਜ਼ੋਰ ਬਣਾਉਂਦੀ ਹੈ ਤੇ ਅੰਧ-ਵਿਸ਼ਵਾਸ ਵਿਚ ਫਸਾ ਕੇ ਉਨ੍ਹਾਂ ਦਾ ਮਨੋਬਲ ਤੋੜਦੀ ਹੈ।
ਅਮਰੀਕਾ ਵਿਚ ਜੋ ਅੰਦੋਲਨ ਹੋ ਰਿਹਾ ਹੈ, ਉਹ ਹੋਰ ਕਿਸੇ ਵੀ ਲਹਿਰ ਨਾਲੋਂ ਵਧੇਰੇ ਸ਼ਕਤੀਸ਼ਾਲੀ ਤੇ ਦਿਖਾਈ ਦੇਣ ਵਾਲਾ ਹੈ। ਭਾਰਤ ਦਾ ਨਸਲਵਾਦ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੜਤਾਲ ਦੇ ਰਾਡਾਰ ਤੋਂ ਬਾਹਰ ਹੈ ਅਤੇ ਬਹੁਤ ਸਾਰੇ ਜਾਣੇ-ਪਛਾਣੇ, ਸਤਿਕਾਰਤ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਵੀ ਇਸ ਨੂੰ ਇਸ ਨੂੰ ਆਪਣੀ ਸੋਚ ਦਾ ਆਧਾਰ ਬਣਾ ਕੇ ਜਾਤੀਵਾਦ ਦੀ ਵਿਰੋਧਤਾ ਨਹੀਂ ਕੀਤੀ।

ਸੁਆਲ-ਜਾਤੀਵਾਦ ਤੇ ਨਸਲਵਾਦ ਵਿਚ ਕੀ ਅੰਤਰ ਹੈ?
ਜੁਆਬ-ਜਾਤੀਵਾਦ ਜਾਂ ਨਸਲਵਾਦ ਦੇ ਵੱਖ-ਵੱਖ ਥਾਵਾਂ 'ਤੇ ਵੱਖ ਵੱਖ ਰੂਪ ਹਨ। ਉਦਾਹਰਣ ਵਜੋਂ, ਦੱਖਣੀ ਅਫਰੀਕਾ ਵਿੱਚ ਕਾਲੇ ਦੱਖਣੀ ਅਫਰੀਕਾ ਦੇ ਲੋਕ ਨਾਈਜੀਰੀਆ ਅਤੇ ਦੂਜੇ ਅਫਰੀਕੀ ਦੇਸ਼ਾਂ ਦੇ ਅਫਰੀਕੀ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਅਸੀਂ ਭਾਰਤ ਬਾਰੇ ਜਾਣਦੇ ਹਾਂ ਕਿ ਹਰ ਜਾਤੀ ਵਿਚ ਜਾਤੀਵਾਦ ਅਤੇ ਮਨੂੰਵਾਦ ਪ੍ਰਚਲਿਤ ਹੈ ਜਿਸ ਵਿਚ ਉਨ੍ਹਾਂ ਵਲੋਂ ਹੇਠਲੀ ਜਾਤੀ ਉੱਪਰ ਜ਼ੁਲਮ ਕੀਤਾ ਜਾਂਦਾ ਹੈ ਅਤੇ ਇਹ ਰੁਝਾਨ ਸਮਾਜ ਦੇ ਤਲ ਤੋਂ ਲੈ ਕੇ ਹੇਠਾਂ ਤੱਕ ਜਾਂਦਾ ਹੈ। ਇਥੋਂ ਤਕ ਕਿ ਰਾਜਨੀਤਿਕ ਸ਼੍ਰੇਣੀ ਵਿੱਚ ਵੀ ਇਸ ਦੇ ਪ੍ਰਭਾਵ ਹਨ। ਦਲਿਤਾਂ ਨੂੰ ਰਾਜਨੀਤੀ ਵਿਚ ਵੀ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਅਸੀਂ ਇਕ ਜਾਤੀਵਾਦੀ, ਹਿੰਦੂ ਰਾਸ਼ਟਰਵਾਦੀ ਦੇਸ਼ ਵਿਚ ਰਹਿੰਦੇ ਹਾਂ। ਭਾਰਤ ਵਿਚ ਹੀ ਮਨੂੰ ਦੀ ਮੂਰਤੀ ਰਾਜਸਥਾਨ ਹਾਈ ਕੋਰਟ ਦੇ ਬਿਲਕੁਲ ਸਾਹਮਣੇ ਸਥਾਪਿਤ ਕੀਤੀ ਗਈ ਹੈ, ਪਰ ਇਸ ਦਾ ਗਾਂਧੀਵਾਦੀਆਂ ਵਲੋਂ ਵਿਰੋਧ ਨਹੀਂ ਕੀਤਾ ਗਿਆ। ਇਸ ਦਾ ਸਾਫ ਅਰਥ ਹੈ ਕਿ ਭਾਰਤ ਵਿਚ ਜਾਤੀਵਾਦ ਦਾ ਬੋਲਬਾਲਾ ਹੈ। ਭਾਰਤ ਦੇ ਲੋਕ ਇਸ ਬਿਮਾਰੀ ਨੂੰ ਦੂਰ ਕਰਨ ਵਿਚ ਵੀ ਦਿਲਚਸਪੀ ਨਹੀਂ ਰੱਖਦੇ। ਅਸੀਂ ਕਦੋਂ ਅਜਿਹੀਆਂ ਮੂਰਤੀਆਂ ਨੂੰ ਇੱਥੇ ਹਟਾਵਾਂਗੇ, ਜੋ ਭਾਰਤੀ ਲੋਕਤੰਤਰ ਤੇ ਸਮਾਜ ਲਈ ਖਤਰਨਾਕ ਹਨ।
ਮੈਂ ਹੈਰਾਨ ਹਾਂ ਕਿ ਦਲਿਤ ਪੈਂਥਰਜ਼ ਵਰਗੀ ਜਥੇਬੰਦੀ ਨੇ ਇਨ੍ਹਾਂ ਜਾਤੀਵਾਦ ਨਾਲ ਸੰਬੰਧਿਤ ਨਵੇਂ ਸ਼ਾਸਕਾਂ ਨਾਲ ਹੱਥ ਮਿਲਾ ਲਿਆ ਹੈ। ਅਮਰੀਕਾ ਦੇ ਲੋਕ ਸਾਡੇ ਤੋਂ ਅੱਗੇ ਹਨ। ਉਨ੍ਹਾਂ ਵਿਚ ਨਸਲਵਾਦ ਵਿਰੁਧ ਬਗਾਵਤ  ਵਿਚ ਸੁਲਗ ਰਹੀ ਹੈ। ਉਹ ਅਸਲ ਵਿਚ ਲੰਬੇ ਸੰਘਰਸ਼ ਅਤੇ ਸੰਗਠਨ ਦੇ ਨਾਲ ਨਾਲ ਕਵਿਤਾ, ਕਲਾ, ਸੰਗੀਤ, ਸਾਹਿਤ ਤੇ ਇਤਿਹਾਸ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ। ਅਫ਼ਰੀਕੀ ਅਮਰੀਕੀ ਆਪਣੀਆਂ ਕਹਾਣੀਆਂ ਸੁਣ ਰਹੇ ਅਤੇ ਦੱਸ ਰਹੇ ਹਨ। ਅਮਰੀਕੀ ਲੋਕਾਂ ਦੀ ਨਵੀਂ ਪੀੜ੍ਹੀ ਵਿੱਚ ਨਸਲੀ ਵੰਡ ਦੀ ਵਹਿਸ਼ੀ ਹੋਂਦ ਬਾਰੇ ਬਹੁਤ ਸ਼ਰਮ ਮਹਿਸੂਸ ਕਰਦੀ ਹੈ ਅਤੇ ਨਸਲਵਾਦ ਵਿਰੁਧ ਉਨ੍ਹਾਂ ਵਿਚ ਗੁੱਸਾ ਹੈ। ਗੋਰਿਆਂ ਦਾ ਕਾਲਿਆਂ ਦੇ ਹੱਕ ਵਿਚ ਆਉਣਾ ਇਸੇ ਸੋਚ ਦਾ ਨਤੀਜਾ ਹੈ। 

ਸੁਆਲ-ਕੀ ਤੁਹਾਨੂੰ ਲਗਦਾ ਹੈ ਕਿ ਕੋਵਿਡ -19 ਨਾਲ ਨਜਿੱਠਣ ਲਈ ਸਰਕਾਰ ਦੁਆਰਾ ਚੁੱਕੇ ਗਏ ਤਾਲਾਬੰਦ ਤੇ ਹੋਰ ਅਸਾਧਾਰਣ ਕਦਮ ਠੀਕ ਸਨ? ਜਾਂ ਕੀ ਇਹ ਜਲਦਬਾਜ਼ੀ ਵਾਲੀ ਕਾਰਵਾਈ ਸੀ ?

ਜੁਆਬ-ਭਾਰਤ ਵਿਚ ਕੋਵਿਦ -19 ਦਾ ਪਹਿਲਾ ਕੇਸ 30 ਜਨਵਰੀ ਨੂੰ ਦਰਜ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ ਵੱਲੋਂ 11 ਮਾਰਚ ਨੂੰ ਇਸ ਨੂੰ ਮਹਾਂਮਾਰੀ ਦੇ ਐਲਾਨ ਤੋਂ ਬਾਅਦ ਵੀ, ਭਾਰਤੀ ਸਿਹਤ ਮੰਤਰਾਲੇ ਨੇ ਕਿਹਾ ਕਿਹਾ ਸੀ ਕਿ ਸਿਹਤ-ਐਮਰਜੈਂਸੀ ਵਰਗੀ ਕੋਈ ਸਥਿਤੀ ਨਹੀਂ ਹੈ। ਜਦ ਕਿ ਭਾਰਤ ਸਰਕਾਰ ਨੂੰ ਇਸ ਸਥਿਤੀ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ਬੰਦ ਕਰਨੇ ਚਾਹੀਦੇ ਸਨ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਅਲੱਗ ਰੱਖਿਆ ਜਾਣਾ ਚਾਹੀਦਾ ਸੀ। ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਸ਼ਾਇਦ ਇਸ ਦਾ ਕਾਰਨ ਟਰੰਪ ਦੀ ਪ੍ਰਸਤਾਵਿਤ ਯਾਤਰਾ ਸੀ। ਟਰੰਪ ਫਰਵਰੀ ਦੇ ਆਖਰੀ ਹਫਤੇ ਵਿੱਚ ਭਾਰਤ ਪਹੁੰਚੇ ਸਨ। ਨਮਸਤੇ ਟਰੰਪ ਵਰਗੇ ਸਮਾਗਮ ਵਿਚ ਹਿੱਸਾ ਲੈਣ ਲਈ ਹਜ਼ਾਰਾਂ ਲੋਕ ਅਮਰੀਕਾ ਤੋਂ ਮੁੰਬਈ ਤੇ ਅਹਿਮਦਾਬਾਦ ਗਏ ਅਤੇ ਸੈਂਕੜੇ ਹਜ਼ਾਰਾਂ ਨੇ ਇਸ ਵਿਚ ਹਿੱਸਾ ਲਿਆ। ਕੋਰੋਨਾਵਾਇਰਸ ਨੇ ਇਨ੍ਹਾਂ ਦੋਵਾਂ ਸ਼ਹਿਰਾਂ ਉੱਤੇ ਭਿਆਨਕ ਹਮਲਾ ਕੀਤਾ। ਕੀ ਇਹ ਸਿਰਫ ਇੱਕ ਇਤਫਾਕ ਹੈ?
ਤਬਲੀਗੀ ਜਮਾਤ ਦੇ ਕਲੰਕ ਅਤੇ ਨਮਸਤੇ ਟਰੰਪ ਦੀ ਮਹਿਮਾ ਨੂੰ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਅਮੀਰ ਲੋਕਾਂ ਨੂੰ ਭਾਰਤ ਵਿਚ ਵਾਪਸ ਲਿਆਉਣ ਲਈ ਹਵਾਈ ਸੇਵਾ ਪ੍ਰਦਾਨ ਕੀਤੀ ਗਈ, ਪਰ ਮਜ਼ਦੂਰਾਂ ਲਈ ਆਵਾਜਾਈ ਦਾ ਕੋਈ ਸਾਧਨ ਉਪਲਬਧ ਨਹੀਂ ਕਰਵਾਇਆ ਗਿਆ। ਇਸ ਲਈ ਉਹ ਸਾਰੇ ਹਜ਼ਾਰਾਂ ਕਿਲੋਮੀਟਰ ਪੈਦਲ ਤੁਰ ਕੇ ਆਪਣੇ ਪਿੰਡ ਵਾਪਸ ਪਰਤ ਆਏ। ਸੈਂਕੜੇ ਹਜ਼ਾਰਾਂ ਗਰੀਬ ਕਿਰਤੀ ਲੋਕਾਂ ਨੂੰ ਜ਼ਬਰਦਸਤੀ ਕੁਆਰੰਟੀਨ ਕੈਂਪਾਂ ਵਿੱਚ ਰੱਖਿਆ ਗਿਆ ਅਤੇ ਫਿਰ ਕੁਝ ਸਮੇਂ ਬਾਅਦ ਇਜਾਜ਼ਤ ਜਾਰੀ ਕਰ ਦਿੱਤੀ ਗਈ। ਬੱਸਾਂ ਅਤੇ ਰੇਲ ਗੱਡੀਆਂ ਨੇ ਉਨ੍ਹਾਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ।
ਜਦੋਂ ਤਾਲਾਬੰਦੀ ਦਾ ਐਲਾਨ ਸਿਰਫ ਚਾਰ ਘੰਟਿਆਂ ਦੇ ਨੋਟਿਸ 'ਤੇ ਕੀਤਾ ਗਿਆ ਸੀ, ਦੇਸ਼ ਵਿਚ ਕੋਰੋਨਾ ਬਿਮਾਰੀ ਦੇ 545 ਮਾਮਲੇ ਸਨ ਅਤੇ ਉਦੋਂ ਤਕ 10 ਮੌਤਾਂ ਹੋ ਚੁੱਕੀਆਂ ਸਨ। ਇਹ ਕੱਟ-ਪੇਸਟ ਲੌਕਡਾਉਨ ਭਾਰਤ ਸਰਕਾਰ ਵਲੋਂ ਇਟਲੀ ਅਤੇ ਸਪੇਨ ਤੋਂ ਆਯਾਤ ਕੀਤਾ ਗਿਆ ਸੀ, ਜਿਸ ਨੇ ਇਸ ਨੂੰ ''ਸਮਾਜਕ ਦੂਰੀਆਂ'' ਲਈ ਲਾਗੂ ਕੀਤਾ ਸੀ। ਇਹ ਅਡੰਬਰ ਕਿਸੇ ਠੋਸ ਯੋਜਨਾ ਦੇ ਬਗੈਰ ਰਚਿਆ ਗਿਆ। ਤਾਲਾਬੰਦ ਮਨੁੱਖਤਾ ਵਿਰੁੱਧ ਅਪਰਾਧ ਤੋਂ ਘੱਟ ਨਹੀਂ ਹੈ।
ਭਾਰਤ ਵਿਚ ਸਿਰਫ ਅਮੀਰ ਲੋਕ ਹੀ ਸਰੀਰਕ ਦੂਰੀ ਬਣਾ ਸਕਦੇ ਹਨ। ਗਰੀਬ ਸਰੀਰਕ ਤੌਰ 'ਤੇ ਹਰ ਜਗ੍ਹਾ ਪਏ ਹੋਏ ਹਨ। ਝੁੱਗੀਆਂ, ਛੋਟੇ ਮਕਾਨ, ਅਣਅਧਿਕਾਰਤ ਕਲੋਨੀਆਂ ਵਿੱਚ ਉਹ ਇਕੱਠੇ ਰਹਿੰਦੇ ਹਨ। ਉਹ ਸਮਾਜਿਕ ਦੂਰੀਆਂ ਕਿੰਝ ਬਣਾਉਣ?
ਇਸ ਸਾਰੇ ਘਟਨਾਕ੍ਰਮ ਵਿੱਚ ਵੇਖਿਆ ਗਿਆ ਕਿ ਪ੍ਰਧਾਨ ਮੰਤਰੀ, ਜੋ ਚੋਣਾਂ ਜਿੱਤਣ ਦੇ ਮਾਮਲੇ ਵਿੱਚ ਬਹੁਤ ਹੁਸ਼ਿਆਰ ਹਨ, ਪਰ ਉਨ੍ਹਾਂ ਨੂੰ ਉਸ ਦੇਸ਼ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਦੇ ਉਹ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਇਸ ਬਾਰੇ ਮਾਹਿਰਾਂ ਦੀ ਰਾਇ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਸਨੇ 138 ਕਰੋੜ ਲੋਕਾਂ ਨੂੰ ਚਾਰ ਘੰਟਿਆਂ ਦੇ ਨੋਟਿਸ 'ਤੇ ਉਨ੍ਹਾਂ ਦੇ ਘਰਾਂ ਵਿੱਚ ਬੰਦ ਕਰ ਦਿੱਤਾ। ਕਿਉਂ? ਕਿਵੇਂ? ਕਿਉਂਕਿ ਇਹੀ ਉਹ ਕਰ ਸਕਦੇ ਸਨ। ਭਾਜਪਾ ਵਿੱਚ ਸਿਆਸਤਦਾਨ, ਨੌਕਰਸ਼ਾਹ, ਵਪਾਰੀ, ਉਦਯੋਗਪਤੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਆਪਣੇ ਸਹਿਯੋਗੀ ਬੋਲਣ ਤੋਂ ਡਰਦੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦਾ ਮਿਡਲ ਕਲਾਸ ਵਲੋਂ ਕਰੜਾ ਵਿਰੋਧ ਹੋਵੇਗਾ। ਉਨ੍ਹਾਂ ਦੇ ਦਿਮਾਗ ਜਾਂ ਤਾਂ ਡਰ ਨਾਲ ਭਰੇ ਹੋਏ ਹਨ ਜਾਂ ਉਹ ਪ੍ਰਧਾਨ ਮੰਤਰੀ ਨੂੰ ਖੁਸ਼ ਰੱਖਣ ਵਿਚ ਆਪਣੀ ਸਿਆਸਤ ਤੇ ਭਲਾ ਸਮਝਦੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਭਾਰਤ ਕੋਰੋਨਾ ਵਾਇਰਸ ਕਾਰਨ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਹੈ। ਆਰਥਿਕਤਾ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਗਈ ਹੈ। ਲੋਕਾਂ ਦੀਆਂ ਨੌਕਰੀਆਂ ਚਲੀ ਗਈਆਂ ਹਨ।
ਜੇ ਅਸੀਂ ਪੱਛਮੀ ਦੇਸਾਂ ਵਾਂਗ ਟੈਸਟ ਕੀਤੇ ਹੁੰਦੇ ਤਾਂ ਭਾਰਤ ਕੋਰੋਨਾ ਵਾਇਰਸ ਕਾਰਨ ਬਹੁਤ ਅੱਗੇ ਹੁੰਦਾ। ਅੱਜ ਮੋਦੀ ਦੀ ਨੀਤੀਆਂ ਕਾਰਨ ਭਾਰਤ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਭੁੱਖਮਰੀ ਦੇ ਕਿਨਾਰੇ ਹੈ। ਪਰ ਮੋਦੀ ਅਜੇ ਵੀ ਰਾਫੇਲ ਲੜਾਕੂ ਜਹਾਜ਼ ਖਰੀਦਣ ਅਤੇ ਜੰਗਜੂ ਬਣਨ ਦੀ ਕੋਸ਼ਿਸ਼ ਵਿਚ ਹਨ।
ਮੋਦੀ ਤੇ ਗੋਦੀ ਮੀਡੀਆ ਇਸ ਸੰਕਟ ਤੋਂ ਬਚਾਉਣ ਲਈ ਫਿਰਕਾਪ੍ਰਸਤੀ ਦਾ ਨਰੇਟਿਵ ਸਿਰਜ ਰਿਹਾ ਹੈ। ਯਾਦ ਰਹੇ ਕਿ ਜਾਮੀਆ ਮਿਲੀਆ ਇਸਲਾਮੀਆ ਅਤੇ ਜੇਐਨਯੂ ਦੇ ਵਿਦਿਆਰਥੀਆਂ 'ਤੇ ਪੁਲਿਸ ਅਤੇ ਹਿੰਦੂਤਵ ਦੇ ਗੁੰਡਿਆਂ ਨੇ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਵਿਖੇ ਬੇਰਹਿਮੀ ਨਾਲ ਹਮਲਾ ਕੀਤਾ ਸੀ। ਇਸ ਵਿਚ ਮੁੱਖ ਤੌਰ 'ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਮੁਸਲਮਾਨ ਵਿਦਿਆਰਥੀਆਂ ਨੂੰ ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਦੇ ਦੋਸ਼ੀਆਂ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ! ਇਹ ਭੀਮਾ-ਕੋਰੇਗਾਓਂ ਦੇ ਕਾਂਡ ਵਿਚ ਵਾਪਰਿਆ। ਇਸ ਵਿਚ ਭਾਰਤ ਦੇ ਕੁਝ ਸਰਵੋਤਮ ਵਕੀਲਾਂ, ਕਾਰਜਕਰਤਾਵਾਂ, ਅਧਿਆਪਕਾਂ ਅਤੇ ਬੁੱਧੀਜੀਵੀਆਂ ਨੂੰ ਬੇਬੁਨਿਆਦ ਦੋਸ਼ਾਂ ਦੇ ਆਧਾਰ ਤੇ ਜੇਲ੍ਹ ਭੇਜਿਆ ਗਿਆ ਹੈ।
ਮੈਂ ਸਮਝਦੀ ਹਾਂ ਕਿ ਇਹ ਸਭ ਫਾਸ਼ੀਵਾਦੀ ਵਿਚਾਰਧਾਰਾ ਹੈ। ਉੱਤਮਤਾ ਦਾ ਵਿਚਾਰ ਬ੍ਰਾਹਮਣਵਾਦ ਤੇ ਭੂਦੇਵ ਦੇ ਵਿਚਾਰ ਨਾਲੋਂ ਵੱਖਰਾ ਨਹੀਂ ਹੈ, ਜਿਸ ਅਨੁਸਾਰ ਬ੍ਰਾਹਮਣ ਧਰਤੀ ਦਾ ਦੇਵਤਾ ਹੈ। ਇਹ ਵੇਖਣਾ ਮੁਸ਼ਕਲ ਨਹੀਂ ਹੈ ਕਿ ਜਿਵੇਂ 'ਕੁਝ ਲੋਕ ਰੱਬੀ ਹੁਕਮ ਦੇ ਕਾਰਨ ਉੱਤਮ ਪੈਦਾ ਹੁੰਦੇ ਹਨ ਅਤੇ ਕੁਝ ਘਟੀਆ ਹੁੰਦੇ ਹਨ। ਇਹ ਸਭ ਲੱਛਣ ਫਾਸ਼ੀਵਾਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਹਨ। ਮੁਸਲਮਾਨਾਂ ਦਾ ਸਮਾਜਿਕ ਅਤੇ ਆਰਥਿਕ ਤੌਰ 'ਤੇ ਬਾਈਕਾਟ ਕੀਤਾ ਜਾ ਰਿਹਾ ਹੈ। ਗੋਦੀ ਮੀਡੀਆ ਕੋਰੋਨਾ ਜ਼ਿਹਾਦ ਵਰਗੇ ਹੈਸ਼ਟੈਗਾਂ ਨਾਲ ਖਬਰਾਂ ਪ੍ਰਸਾਰਿਤ ਕਰਦਾ ਹੈ। ਕੋਰੋਨਾ ਸੰਕਟ ਦੌਰਾਨ ਮੁਸਲਮਾਨਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਦੀਆਂ ਭਿਆਨਕ ਖ਼ਬਰਾਂ ਆ ਰਹੀਆਂ ਹਨ। ਭਾਜਪਾ ਨੇਤਾ ਕਪਿਲ ਮਿਸ਼ਰਾ ਮੁਸਲਮਾਨਾਂ ਵਿਰੁਧ ਜ਼ਹਿਰ ਉਗਲ ਚੁੱਕੇ ਹਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਜੋ ''ਦੇਸ਼ ਦੇ ਗੱਦਾਰੋ ਕੋ, ਗੋਲੀ ਮਾਰੋ ਸਾਲਾਂ ਕੋ'' ਵਰਗੇ ਨਾਅਰੇ ਲਗਾ ਚੁੱਕੇ ਹਨ, ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਜਦੋਂ ਉਹ ਵਿੱਤ ਮੰਤਰੀ ਦੇ ਕੋਲ ਬੈਠਦੇ ਹਨ ਅਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਨ ਤਾਂ ਜਨਤਾ ਨੂੰ ਉਪਰੋਂ ਅਜਿਹੇ ਜ਼ਾਲਮਾਨਾ ਸੰਕੇਤ ਮਿਲ ਰਹੇ ਹਨ ਕਿ ਅਜਿਹੀ ਹਰਕਤਾਂ ਨਾਲ ਕੁਝ ਨਹੀਂ ਵਿਗੜਨ ਵਾਲਾ। 
ਇਹੀ ਸੁਨੇਹੇ ਸਮਾਜ ਵਿਚ ਹਿੰਸਾ ਫੈਲਾਉਂਦੇ ਹਨ ਤੇ ਭੀੜਾਂ ਦਾ ਸਭਿਆਚਾਰ ਸਿਰਜਦੇ ਹਨ। ਕੀ ਅਸੀਂ ਉਸ ਦ੍ਰਿਸ਼ ਨੂੰ ਭੁੱਲ ਸਕਦੇ ਹਾਂ ਜਦੋਂ ਫੈਜ਼ਾਨ, ਉਸ ਦੇ ਗਲੇ 'ਤੇ ਸੋਟੀ ਲੈ ਕੇ, ਪਹਿਲਾਂ ਪੁਲਿਸ ਨੇ ਉਸਨੂੰ ਰਾਸ਼ਟਰੀ ਗੀਤ ਗਾਉਣ ਲਈ ਮਜਬੂਰ ਕੀਤਾ ਅਤੇ ਫਿਰ ਸੜਕ 'ਤੇ ਮਰਨ ਲਈ ਛੱਡ ਦਿੱਤਾ? ਕੀ ਤੁਸੀਂ ਕਲਪਨਾ ਵੀ ਕਰ ਸਕਦੇ ਹੋ ਕਿ ਜੇ ਅਜਿਹਾ ਕੁਝ ਅਮਰੀਕਾ ਦੇ ਕਿਸੇ ਅਫਰੀਕੀ ਅਮਰੀਕੀ ਨਾਲ ਵਾਪਰਿਆ ਹੁੰਦਾ ਤਾਂ ਕੀ ਹੁੰਦਾ? ਸੋਚੋ ਸਾਡੀ ਸ਼ਰਮ ਕਿਥੇ ਗੁਆਚ ਗਈ ਹੈ?

Wednesday, 3 June 2020

ਜੂਨ '84 ਦਾ ਖੂਨੀ ਘਲੂਘਾਰਾ ਵੱਡਾ ਦੁਖਾਂਤ 
          ਤੇ ਗੁਰੂ ਨਾਨਕ ਪੰਥ ਦਾ ਭਵਿੱਖ
                                         ਘੱਲੂਘਾਰਾ 'ਤੇ ਵਿਸ਼ੇਸ਼
                                      ਪ੍ਰੋ. ਬਲਵਿੰਦਰਪਾਲ ਸਿੰਘ
                                         9815700916



ਸਿੱਖਾਂ ਦੇ ਇਤਿਹਾਸ ਵਿਚ ਘੱਲੂਘਾਰੇ ਪਹਿਲਾਂ ਵੀ ਵਾਪਰੇ ਹਨ ਪ੍ਰੰਤੂ ਜੂਨ '84 ਦਾ ਖ਼ੂਨੀ ਘੱਲੂਘਾਰਾ ਪਿਛਲੇ ਵਾਪਰੇ ਘੱਲੂਘਾਰਿਆਂ ਨਾਲੋਂ ਕਿਤੇ ਵੱਧ ਭਿਆਨਕ ਅਤੇ ਦੁਖਾਂਤਕ ਇਸ ਲਈ ਸੀ, ਕਿਉਂਕਿ ਇਹ ਆਜ਼ਾਦ ਭਾਰਤ ਦੇ ਵਿਚ ਆਜ਼ਾਦੀ ਦੇ ਲਈ ਕੁਰਬਾਨੀ ਦੇਣ ਵਾਲੀ ਸਿੱਖ ਕੌਮ ਨਾਲ ਵਾਪਰਿਆ। ਇਸ ਭਿਅੰਕਰ ਘੱਲੂਘਾਰੇ ਦਾ ਸੰਤਾਪ ਗੁਰੂ ਨਾਨਕ ਪੰਥ ਹਾਲੇ ਵੀ ਭੋਗ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਭਾਜਪਾ, ਖੱਬੇ ਪੱਖੀ ਤੇ ਹੋਰ ਬਹੁਤ ਸਾਰੀਆਂ ਰਾਸ਼ਟਰਵਾਦੀ ਪਾਰਟੀਆਂ ਸਿੱਖ ਪੰਥ ਦੇ ਵਿਰੋਧ ਵਿਚ ਖੜੀਆਂ ਰਹੀਆਂ। ਭਗਵੇਂਵਾਦੀ ਜਥੇਬੰਦੀਆਂ ਇਸ ਸਾਕੇ ਦੀ ਖ਼ੁਸ਼ੀ ਮਨਾਉਂਦੇ ਹੋਏ ਲੱਡੂ ਵੰਡਦੀਆਂ ਰਹੀਆਂ ਤੇ ਹੁਣ ਵੀ ਇਸ ਦਿਹਾੜੇ ਦੌਰਾਨ ਸਿੱਖਾਂ ਦੇ ਜ਼ਖ਼ਮਾਂ ਉੱਪਰ ਲੂਣ ਭੂਕਦੀਆਂ ਹਨ। ਭਾਜਪਾ ਨੇਤਾ ਐਲਕੇ ਅਡਵਾਨੀ ਨੇ ਆਪਣੀ ਜੀਵਨ ਕਥਾ 'ਮਾਈ ਕੰਟਰੀ ਮਾਈ ਲਾਈਫ' ਵਿਚ ਲਿਖਿਆ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜ਼ੋਰ ਪਾ ਕੇ ਕਿਹਾ ਸੀ ਕਿ ਜਲਦੀ ਤੋਂ ਜਲਦੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕੀਤਾ ਜਾਵੇ। 
ਯਾਦ ਰਹੇ ਕਿ ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲੇ ਦੀ ਵਿਉਂਤਬੰਦੀ ਬਹੁਤ ਵੱਡੀ ਪੱਧਰ ਤੇ ਕਈ ਮਹੀਨੇ ਪਹਿਲਾਂ ਤੋਂ ਹੀ ਹੋ ਚੁੱਕੀ ਸੀ। ਪਹਾੜੀ ਇਲਾਕੇ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ, ਇਸ ਉੱਪਰ ਫੌਜੀ ਅਪਰੇਸ਼ਨ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਬਰਤਾਨੀਆ ਸਰਕਾਰ ਤੋਂ ਵੀ ਇਸ ਮੰਤਵ ਲਈ ਸਲਾਹਕਾਰ ਮੰਗਵਾਏ ਗਏ ਸਨ ਜਿਨ੍ਹਾਂ ਨੇ ਖ਼ੁਫ਼ੀਆ ਤੌਰ 'ਤੇ ਦਰਬਾਰ ਸਾਹਿਬ ਜਾ ਕੇ ਪੂਰਾ ਸਰਵੇਖਣ ਕਰ ਕੇ, ਭਾਰਤ ਸਰਕਾਰ ਨੂੰ ਅਪਣੀ ਸਲਾਹ ਪੇਸ਼ ਕੀਤੀ ਸੀ। ਇਸ ਸੰਬੰਧੀ ਸਾਰੇ ਸਬੂਤ ਸਾਹਮਣੇ ਆ ਚੁੱਕੇ ਹਨ, ਪਰ ਉਨ੍ਹਾਂ ਦਾ ਅਜੇ ਵੀ ਅਧਿਐਨ ਕਰਨਾ ਬਾਕੀ ਹੈ। ਹੈਰਾਨੀ ਦਾ ਵਿਸ਼ਾ ਹੈ ਕਿ ਭਾਰਤ ਦੀ ਪ੍ਰਧਾਨ ਮੰਤਰੀ ਇਕ ਪਾਸੇ ਪੰਜਾਬ ਸਮੱਸਿਆ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਮੀਟਿੰਗਾਂ ਕਰ ਰਹੀ ਸੀ ਤੇ ਦੂਸਰੇ ਪਾਸੇ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰ ਦਿੱਤਾ ਤੇ ਇਹੋ ਜਿਹੇ ਖਤਰਨਾਕ ਹਾਲਾਤ ਜਾਣ ਬੁੱਝ ਕੇ ਬਣਾਏ ਗਏ ਤਾਂ ਜੋ ਸਿੱਖ ਪੰਥ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਸਕੇ। 
ਆਈਕੇ ਗੁਜਰਾਲ ਨੇ ਮੀਡੀਆ ਵਿਚ  ਸਾਫ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਦਾ ਅਕਾਲੀਆਂ ਨਾਲ ਸਮਝੌਤਾ ਕਰਨ ਦਾ ਕੋਈ ਇਰਾਦਾ ਹੀ ਨਹੀਂ ਸੀ। 2 ਜੂਨ 1984 ਨੂੰ ਜਦੋਂ ਕਿ ਦਰਬਾਰ ਸਾਹਿਬ ਨੂੰ ਚਾਰੇ ਪਾਸਿਉਂ ਫ਼ੌਜਾਂ ਨੇ ਘੇਰ ਲਿਆ ਸੀ ਅਤੇ ਫ਼ਾਇਰਿੰਗ ਸ਼ੁਰੂ ਹੋ ਚੁੱਕੀ ਸੀ, ਤਾਂ ਵੀ ਪ੍ਰਧਾਨ ਮੰਤਰੀ ਨੇ ਇਕ ਟੈਲੀਵਿਜ਼ਨ ਸੰਦੇਸ਼ ਦੁਆਰਾ ਅਕਾਲੀਆਂ ਨੂੰ ਗੱਲਬਾਤ ਦਾ ਸੱਦਾ ਦੇਣ ਦਾ ਨਾਟਕ ਰਚਿਆ ਤਾਂ ਜੋ ਦੁਨੀਆਂ ਨੂੰ ਗੁਮਰਾਹ ਕੀਤਾ ਜਾ ਸਕੇ। ਸਿੱਖਾਂ ਨਾਲ ਟਕਰਾਓ ਤੇ ਦਰਬਾਰ ਸਾਹਿਬ ਉੱਪਰ ਹਮਲੇ ਦਾ ਵਿਚਾਰ ਇੰਦਰਾ ਪਹਿਲਾਂ ਹੀ ਬਣਾ ਚੁੱਕੀ ਸੀ, ਕਿਉਂਕਿ ਇੰਦਰਾ ਵਲੋਂ ਲਗਾਈ ਐਮਰਜੈਂਸੀ ਦਾ ਵਿਰੋਧ ਸਿੱਖਾਂ ਨੇ ਵੱਡੇ ਪੱਧਰ 'ਤੇ ਕੀਤਾ ਸੀ। ਇਸੇ ਕਰਕੇ ਇੰਦਰਾ ਨੂੰ ਐਮਜਰੈਂਸੀ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ। ਇਸ ਹਾਰ ਨੂੰ ਇੰਦਰਾ ਬਰਦਾਸ਼ਤ ਨਹੀਂ ਕਰ ਸਕੀ, ਜਿਸ ਵਿਚੋਂ ਇਹ ਘੱਲੂਘਾਰਾ ਨਿਕਲਿਆ। ਇਸ ਘੱਲੂਘਾਰੇ ਦੇ ਜਨਮ ਦਾ ਇਹ ਵੀ ਕਾਰਨ ਸੀ ਕਿ ਇੰਦਰਾ ਹਿੰਦੂਤਵ ਦੀ ਰਚਨਾ ਕਰਕੇ ਤੇ ਸਿੱਖ ਕੌਮ ਨੂੰ ਅੱਤਵਾਦੀ ਐਲਾਨ ਕੇ ਫੌਜੀ ਅਪਰੇਸ਼ਨ ਕਰਕੇ ਆਪਣੀ ਸੱਤਾ ਕਾਇਮ ਰੱਖਣਾ ਚਾਹੁੰਦੀ ਸੀ। ਹਾਲਾਂਕਿ ਸੰਨ 1982 ਦੌਰਾਨ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਮੋਰਚਾ ਬਹੁਤ ਹੀ ਸ਼ਾਂਤਮਈ ਮੋਰਚਾ ਸੀ ਜਿਸ ਵਿਚ ਤਕਰੀਬਨ ਦੋ ਲੱਖ ਦੇ ਕਰੀਬ ਸਿੱਖ ਜੇਲ੍ਹਾਂ ਵਿਚ ਗਏ ਸਨ। ਪਰ ਇੰਦਰਾ ਗਾਂਧੀ ਨੇ ਇਸ ਨੂੰ ਅੱਤਵਾਦ ਨਾਲ ਜੋੜ ਕੇ ਇਹ ਫਿਰਕੂ ਖੇਡ ਖੇਡੀ। ਇਕ ਸਾਜ਼ਿਸ਼ ਤਹਿਤ ਅਧੀਨ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਗੁਰੂ ਅਰਜਨ ਦੇਵ ਦੀ ਸ਼ਹਾਦਤ ਵਾਲੇ  6 ਜੂਨ ਦਾ ਦਿਨ ਜਾਣ ਬੁਝ ਕੇ ਚੁਣਿਆ ਗਿਆ ਤਾਂ ਜੋ ਉੱਥੇ ਇਕੱਠੀਆਂ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਹਮਲੇ ਦੌਰਾਨ ਮਸ਼ੀਨ ਗੰਨਾਂ, ਹੈਲੀਕਾਪਟਰਾਂ, ਟੈਂਕਾਂ ਤੇ ਰਾਕਟਾਂ ਦੀ ਵਰਤੋਂ ਕੀਤੀ ਗਈ। ਅਕਾਲ ਤਖ਼ਤ ਢਹਿ ਢੇਰੀ ਕੀਤਾ ਗਿਆ। ਤਕਰੀਬਨ ਹਜ਼ਾਰਾਂ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮੌਕੇ ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਨਾਲ ਲੜਨ ਵਾਲਿਆਂ ਦੀ ਗਿਣਤੀ ਤਾਂ ਪੰਜਾਹ ਤੋਂ ਲੈ ਕੇ ਸੌ ਦੇ ਕਰੀਬ ਹੀ ਦਸੀ ਜਾਂਦੀ ਹੈ। ਪਰ ਸੁਆਲ ਇਹ ਹੈ ਕਿ ਏਨੀ ਕੁ ਗਿਣਤੀ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਏਨਾ ਵੱਡਾ ਫੌਜੀ ਅਪਰੇਸ਼ਨ ਕਿਉਂ ਕੀਤਾ ਗਿਆ? ਸਿੱਖ ਰੈਂਫ਼ਰੈਂਸ ਲਾਇਬਰੇਰੀ ਨੂੰ ਸਾੜ ਕੇ ਸੁਆਹ ਕਰ ਦਿਤਾ ਗਿਆ। ਹੁਣ ਤੱਕ ਇਹ ਸਾਹਿਤਕ ਖਜ਼ਾਨਾ ਵਾਪਸ ਨਹੀਂ ਕੀਤਾ ਗਿਆ। ਦਰਬਾਰ ਸਾਹਿਬ ਦੇ ਨਾਲ ਪੰਜਾਬ ਵਿਚ 72 ਹੋਰ ਗੁਰਦਵਾਰਿਆਂ ਉਪਰ ਵੀ ਭਾਰਤੀ ਫ਼ੌਜ ਨੇ ਇੰਦਰਾ ਸਰਕਾਰ ਦੇ ਹੁਕਮ ਅਨੁਸਾਰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਇਨ੍ਹਾਂ ਗੁਰਦਵਾਰਿਆਂ ਅੰਦਰ ਕੋਈ ਖਾੜਕੂ ਮੋਜੂਦ ਨਹੀਂ ਸੀ। ਪਰ ਉੱਥੇ ਵੀ ਸਿੱਖ ਸੰਗਤਾਂ ਨੂੰ ਜ਼ਲੀਲ ਕੀਤਾ ਗਿਆ ਤੇ ਫੌਜ ਵਲੋਂ ਤਸ਼ੱਦਦ ਢਾਹਿਆ ਗਿਆ। ਮਨੁੱਖੀ ਅਧਿਕਾਰਾਂ ਦਾ ਜੋ ਘਾਣ 84 ਤੋਂ ਬਾਅਦ ਪੰਜਾਬ ਵਿਚ ਹੋਇਆ, ਝੂਠੇ ਪੁਲੀਸ ਮੁਕਾਬਲੇ ਹੋਏ, ਲਾਵਾਰਸ ਲਾਸ਼ਾਂ ਦਾ ਕੇਸ ਮਨੁੱਖੀ ਅਧਿਕਾਰਾਂ ਦੇ ਨੇਤਾ ਜਸਵੰਤ ਸਿੰਘ ਖਾਲੜਾ ਨੇ ਲਿਆਂਦਾ ਉਸ ਦੀ ਮਿਸਾਲ ਸਾਰੇ ਭਾਰਤ ਵਿਚ ਨਹੀਂ ਮਿਲਦੀ। ਆਖਿਰ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਵਾਰਸ ਲਾਸ਼ ਬਣਾ ਦਿੱਤਾ ਗਿਆ। ਇਹ ਭਾਰਤੀ ਜਮਹੂਰੀਅਤ ਦਾ ਕਤਲ ਸੀ। ਅੱਜ ਤੱਕ ਸਿੱਖ ਕੌਮ ਇਸ ਘੱਲੂਘਾਰੇ ਕਾਰਨ ਬੇਗਾਨਗੀ ਦਾ ਅਹਿਸਾਸ ਕਰ ਰਹੀ ਹੈ।
ਵਰਣਨਯੋਗ ਹੈ ਕਿ ਪੰਜਾਬੀ ਸਾਹਿਤਕਾਰਾਂ ਨੇ ਇਸ ਘਟਨਾ ਦਾ ਯਥਾਰਥਕ ਪੱਖ ਆਪਣੀ ਲਿਖਤਾਂ ਵਿਚ ਕਦੇ ਵੀ ਪੇਸ਼ ਨਹੀਂ ਕੀਤਾ ਤੇ ਉਹ ਸਰਕਾਰੀ ਇਨਾਮਾਂ ਪਦਮ ਸ੍ਰੀ, ਪਦਮ ਵਿਭੂਸ਼ਨ ਵਰਗੇ ਪੁਰਸਕਾਰਾਂ ਦੀ ਝਾਕ ਵਿਚ ਆਪਣੀਆਂ ਜਮੀਰਾਂ ਵੇਚਦੇ ਰਹੇ। ਗ਼ੈਰਾਂ ਤੋਂ ਇਲਾਵਾ ਸਾਡੇ ਆਪਣੇ ਪੰਥਕ ਆਗੂਆਂ ਨੇ ਵੀ ਇਸ ਘੱਲੂਘਾਰੇ ਦੌਰਾਨ ਪੰਥ ਨਾਲ ਧੋਖਾ ਕੀਤਾ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਥ ਦੀ ਸੋਚ ਤੋਂ ਪਰੇ ਜਾ ਕੇ ਲੰਗੜਾ ਲੂਲਾ ਰਾਜੀਵ-ਲੌਂਗੋਵਾਲ ਸਮਝੌਤਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਗੁਰੂ ਨਾਨਕ ਪੰਥ ਦੀ ਸੋਚ ਦੇ ਉਲਟ ਭੁਗਤਦੇ ਰਹੇ ਤੇ ਸੱਤਾ ਪ੍ਰਾਪਤੀ ਦੇ ਲਈ ਕੇਂਦਰ ਸਰਕਾਰ ਖਾਸ ਕਰਕੇ ਭਾਜਪਾ ਦੇ ਅਧੀਨ ਰਾਜਨੀਤੀ ਕਰਦੇ ਰਹੇ। ਨਿਰੰਕਾਰੀ ਕਾਂਡ, ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ, ਸੌਦਾ ਸਾਧ, ਦਰਿਆਈ ਪਾਣੀ ਦੇ ਮਸਲੇ ਇਸ ਗੱਲ ਦੇ ਗਵਾਹ ਹਨ ਕਿ ਬਾਦਲ ਪਰਿਵਾਰ ਦੀ ਨਿਸ਼ਠਾ ਪੰਥ ਪ੍ਰਤੀ ਕਦਾਚਿਤ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਤੌਰ 'ਤੇ ਭੋਗ ਪੈਣਾ ਅਤੇ ਰਾਜਾਂ ਦੀ ਖੁਦਮੁਖਤਿਆਰੀ ਢਾਂਚੇ ਤੋਂ ਪਰੇ ਹੱਟਣਾ ਪੰਥ ਲਈ ਇਕ ਹੋਰ ਵੱਡਾ ਦੁਖਾਂਤ ਹੈ। ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਨਾ ਉਭਰਨ ਦੇਣਾ ਬਾਦਲ ਦਲ ਦੀ ਸਿਧਾਂਤਹੀਣੀ ਸਿਆਸਤ ਦਾ ਹਿੱਸਾ ਸੀ ਤੇ ਹੈ। ਅਜੇ ਸਿੱਖ ਇਤਿਹਾਸਕਾਰਾਂ ਤੇ ਲੇਖਕਾਂ ਨੇ ਇਸ ਬਾਰੇ ਬਹੁਤ ਕੁਝ ਲਿਖਣਾ ਹੈ ਤੇ ਬਹੁਤ ਤੱਥ ਸਾਹਮਣੇ ਆਉਣੇ ਬਾਕੀ ਹਨ। ਦਰਬਾਰ ਸਾਹਿਬ, ਅੰਮ੍ਰਿਤਸਰ ਗੁਰੂ ਨਾਨਕ ਪੰਥ ਦੀ ਰੂਹ ਵਿਚ ਵਸਦਾ ਹੈ। ਇਸ ਦੇ ਸਾਹਮਣੇ ਝੂਲਦੇ ਦੋ ਨਿਸ਼ਾਨ ਸਿੱਖ ਗੁਰੂਆਂ ਦੀ ਮੀਰੀ-ਪੀਰੀ ਵਿਚਾਰਧਾਰਾ ਦੇ ਮੂੰਹ ਬੋਲਦੇ ਪ੍ਰਤੀਕ ਹਨ, ਜੋ ਗੁਰੂ ਨਾਨਕ ਪੰਥ ਨੂੰ ਆਪਣੀ ਪ੍ਰਭੂਸੱਤਾ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। ਪਰ ਇਨ੍ਹਾਂ ਨਿਸ਼ਾਨ ਸਾਹਿਬ ਦੇ ਬਸੰਤੀ ਤੋਂ ਭਗਵੇਂ ਕਰ ਦਿੱਤੇ ਜਾਣੇ ਸਿੱਖ ਕੌਮੀਅਤ ਦਾ ਭਗਵਾਂਕਰਨ ਵੱਲ ਪੁੱਟੇ ਕਦਮ ਹਨ। ਬਾਦਲ ਪਰਿਵਾਰ ਦੀ ਗੁਰੂ ਗ੍ਰੰਥ ਸਾਹਿਬ ਅੱਗੇ ਹਾਜ਼ਰੀ ਨਾ ਹੋ ਕੇ ਭਗਵੇਂਵਾਦ ਦੇ ਕੈਂਪ ਨਾਲ ਗੱਠਜੋੜ ਕਰਨਾ ਸਿੱਖ ਜਗਤ ਲਈ ਵੱਡੇ ਦੁਖਾਂਤ ਸਿਰਜਦਾ ਹੈ। ਦਰਬਾਰ ਸਾਹਿਬ ਵਿਖੇ ਗੋਲੀਆਂ ਦਾ ਨਿਸ਼ਾਨ ਮਿਟਾ ਦੇਣੇ ਇਸੇ ਦਿਸ਼ਾ ਵਲ ਕਦਮ ਸੀ ਕਿ ਸਿੱਖ ਇਹ ਸਾਕਾ ਭੁੱਲ ਜਾਣ। ਪਰ ਸਿੱਖ ਸਿਧਾਂਤ, ਸਿੱਖ ਪਰੰਪਰਾ, ਸਿੱਖ ਫਿਲਾਸਫੀ ਤੇ ਸਿੱਖ ਇਤਿਹਾਸ ਲਗਾਤਾਰ ਸਿੱਖ ਜਗਤ ਦੀ ਅਗਵਾਈ ਕਰ ਰਹੇ ਹਨ, ਜਿਸ ਤਹਿਤ ਏਨਾ ਵੱਡਾ ਦੁਖਾਂਤ ਭੁੱਲ ਜਾਣਾ ਅਸੰਭਵ ਹੈ। ਏਨੀ ਗੱਲ ਜ਼ਰੂਰ ਹੈ ਕਿ ਸਿੱਖ ਆਪਣੀ ਸੰਗਤ ਰੂਪੀ ਜਮਾਤ ਨਹੀਂ ਸਿਰਜ ਸਕੇ ਤੇ ਨਾ ਹੀ ਇਸ ਤੋਂ ਬਾਅਦ ਗੁਰਮਤਿ ਪੱਖੀ ਰਾਜਨੀਤੀ ਵਲ ਵੱਧ ਸਕੇ ਹਨ, ਜਿਸ ਦੇ ਇਸ਼ਾਰੇ ਗੁਰੂ ਅਰਜਨ ਦੇਵ ਜੀ ਨੇ ਹਲੇਮੀ ਰਾਜ ਦੇ ਰੂਪ ਵਿਚ ਕੀਤੇ ਹਨ। ਜਾਤੀਵਾਦ, ਕਰਮਕਾਂਡ, ਸਿੱਖ ਸਿਧਾਂਤਾਂ ਦਾ ਬ੍ਰਾਹਮਣੀਕਰਨ ਤੇ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਹਲੇਮੀ ਰਾਜ ਦੇ ਸੰਕਲਪ ਵਿਚ ਵੱਡੀ ਰੁਕਾਵਟ ਹਨ। ਮੁਗਲ ਹਕੂਮਤ ਤੋਂ ਲੈ ਕੇ ਧਾੜਵੀ  ਨਾਦਰ ਸ਼ਾਹ, ਅਬਦਾਲੀ ਅੰਰਗੇਜ਼ ਦਰਬਾਰ ਸਾਹਿਬ ਦੇ ਮਹੱਤਵ ਨੂੰ ਹਮੇਸ਼ਾ ਜਾਣਦੇ ਰਹੇ ਹਨ।
ਇਸੇ ਕਰਕੇ ਦਰਬਾਰ ਸਾਹਿਬ 'ਤੇ ਹਮਲੇ ਹੁੰਦੇ ਰਹੇ ਤੇ ਕਬਜ਼ੇ ਵੀ ਹੁੰਦੇ ਰਹੇ। ਅੰਗਰੇਜ਼ ਰਾਜ ਦੌਰਾਨ ਸਿੱਖੀ ਤੋਂ ਬੇਮੁੱਖ ਹੋਏ ਮਹੰਤਾਂ, ਪੁਜਾਰੀਆਂ ਦਾ ਦਰਬਾਰ ਸਾਹਿਬ ਤੇ ਗੁਰਧਾਮਾਂ ਉੱਪਰ ਕਬਜ਼ਾ ਕਰਵਾ ਦਿੱਤਾ ਗਿਆ ਤਾਂ ਜੋ ਆਜ਼ਾਦੀ ਤੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਗੁਰਧਾਮਾਂ ਰਾਹੀਂ ਨਾ ਹੋ ਸਕੇ। ਇਹੀ ਘਾੜਤਾਂ ਹੁਣ ਘੜੀਆਂ ਜਾ ਰਹੀਆਂ ਹਨ ਅਤੇ ਸੱਤਾ ਦੀ ਲਾਲਚੀ ਸਿੱਖ ਲੀਡਰਸ਼ਿਪ  ਨਾਲ ਇਨ੍ਹਾਂ ਦਾ ਗੱਠਜੋੜ ਹੈ। ਅੰਗਰੇਜ਼ ਕਾਲ ਦੌਰਾਨ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਨੇ ਗੁਰਧਾਮਾਂ ਨੂੰ ਆਜ਼ਾਦ ਕਰਵਾ ਕੇ ਗੁਰੂ ਨਾਨਕ ਪੰਥ ਨੂੰ ਰਾਜਨੀਤਕ ਤੇ ਧਾਰਮਿਕ ਪੱਖ ਤੋਂ ਮਜ਼ਬੂਤ ਕੀਤਾ ਸੀ, ਪਰ ਅੱਜ ਸਿੱਖ ਦਿਸ਼ਾਹੀਣ ਹਨ, ਕਿਉਂਕਿ ਸਿਧਾਂਤਕ ਅਗਵਾਈ ਕਰਨ ਵਾਲੀ ਨਾ ਉਨ੍ਹਾਂ ਕੋਲ ਬੁੱਧੀਜੀਵੀ ਜਮਾਤ ਤੇ ਨਾ ਸਿਆਸੀ ਜਮਾਤ ਹੈ। 36 ਸਾਲ ਬੀਤ ਜਾਣ 'ਤੇ ਵੀ ਸਿੱਖਾਂ ਦੇ ਮਨਾਂ ਵਿਚ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਵਿਰੁਧ ਰੋਸ ਲਗਾਤਾਰ ਬਣਿਆ ਹੋਇਆ ਹੈ। ਸਿੱਖਾਂ ਦੇ ਜ਼ਖ਼ਮਾਂ ਤੇ ਮਰਹਮ ਲਾਉਣ ਦਾ ਕੋਈ ਵੀ ਯਤਨ ਨਹੀਂ ਕੀਤਾ ਗਿਆ। ਅਹਿਮ ਸਵਾਲ ਇਹ ਉਠਦਾ ਹੈ ਕਿ ਅੱਜ ਦੀ ਸਥਿਤੀ ਵਿਚ ਜਦੋਂ ਸਿਖਾਂ ਦਾ ਸੰਗਠਨ ਨਹੀਂ ਹੈ ਤਾਂ ਉਸ ਮੌਕੇ ਸਿੱਖ ਪੰਥ ਨੂੰ ਆਪਣੀ ਆਵਾਜ਼ ਕਿਵੇਂ ਬੁਲੰਦ ਕਰਨੀ ਚਾਹੀਦੀ ਹੈ ਤੇ ਕਿਵੇਂ ਸਿਆਸੀ ਤੌਰ 'ਤੇ ਪੰਜਾਬ ਦੀ ਅਗਵਾਈ ਕਰਦਿਆਂ ਵਿਸ਼ਵ ਵਿਚ ਰੋਲ ਨਿਭਾਉਣਾ ਚਾਹੀਦਾ ਹੈ। ਜੂਨ 1984 ਦੇ ਖ਼ੂਨੀ ਸਾਕੇ ਨਾਲ ਸਬੰਧਿਤ ਸਾਰੇ ਖ਼ੁਫ਼ੀਆ ਦਸਤਾਵੇਜ਼ ਰਲੀਜ਼ ਕਰਵਾ ਕੇ, ਇਸ ਘਟਨਾ ਦੀ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਖੜਾ ਕੀਤਾ ਜਾਣਾ ਚਾਹੀਦਾ ਹੈ। ਦਰਬਾਰ ਸਾਹਿਬ ਅੰਦਰ ਸ਼ਹੀਦ ਹੋਏ ਸਾਰੇ ਸਿੱਖਾਂ ਦੀ ਲਿਸਟ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਨਿਰਪੱਖ ਜਾਂਚ ਵਲ ਵਧਿਆ ਜਾ ਸਕੇ। ਇੰਗਲੈਂਡ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਬ੍ਰਿਟਿਸ਼ ਸਰਕਾਰ ਨੂੰ ਵੀ ਅਪੀਲ ਕਰ ਕੇ ਪਤਾ ਲਗਾਏ ਕਿ ਇੰਗਲੈਂਡ ਦਾ ਇਸ ਸਾਕੇ ਵਿਚ ਕੀ ਰੋਲ ਸੀ। 
ਗੁਰੂ ਨਾਨਕ ਪੰਥ ਨੂੰ ਇਸ ਸੰਕਟ ਦੌਰਾਨ ਆਪਣੀ ਜ਼ਿੰਮੇਵਾਰੀ ਤੈਅ ਕਰਦਿਆਂ ਹੋਇਆਂ ਮਜ਼ਬੂਤ ਸਿਆਸੀ ਸੰਗਠਨ ਉਸਾਰਨ ਦੀ ਅਤਿਅੰਤ ਲੋੜ ਹੈ, ਜਿਸ ਦੀ ਪਹੁੰਚ ਵਿਸ਼ਵ ਪੱਧਰ 'ਤੇ ਹੋਵੇ।  ਇਹ ਦੁਖਾਂਤ ਉਦੋਂ ਸਦੀਵੀ ਹੋ ਜਾਂਦੇ ਹਨ, ਜਦੋਂ ਸਾਡੀ ਗੁਰਦੁਆਰਾ ਸੰਸਥਾ, ਰਾਜਨੀਤੀ, ਆਰਥਿਕਤਾ, ਵਿੱਦਿਆ, ਸੱਭਿਆਚਾਰ, ਸਿੱਖ ਰਾਜਨੀਤਕ ਤੇ ਪ੍ਰਭੂ ਸੱਤਾ ਦਾ ਮਾਡਲ ਅਤੇ ਸਮੁੱਚੇ ਸਿੱਖ ਸੰਸਥਾਵਾਂ ਕਮਜ਼ੋਰ ਹੋ ਜਾਣ ਤੇ ਉਨ੍ਹਾਂ ਵਿਚ ਸੁਧਾਰ ਦੇ ਤੇ ਸੰਗਠਨ ਕਰਨ ਦੇ ਯਤਨ ਨਾ ਕੀਤੇ ਜਾਣ। ਗੁਰੂ ਨਾਨਕ ਪੰਥ ਕੋਲ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਸਿੱਖ ਫਿਲਾਸਫ਼ੀ ਤੋਂ ਸੇਧ ਪ੍ਰਾਪਤ ਕਰਦੀ ਆਪਣੀ ਵਿਸ਼ਵ ਪੱਧਰੀ ਸੋਚ ਹੋਣੀ ਚਾਹੀਦੀ ਹੈ। ਕੌਮੀ ਲੋੜਾਂ ਅਨੁਕੂਲ ਪੰਜਾਬ ਤੋਂ ਭਾਰਤ ਅਤੇ ਦੂਰ-ਦੁਰਾਡੇ ਦੇਸ਼ਾਂ ਵਿਚ ਸਿੱਖ ਧਰਮ ਦਾ ਸੁਨੇਹਾ ਦੇਣ ਵਾਲੇ ਗੁਰਦੁਆਰਿਆਂ, ਧਰਮ-ਕੇਂਦਰਾਂ ਅਤੇ ਧਾਰਮਿਕ ਸੰਸਥਾਵਾਂ ਕੋਲ ਸਪੱਸ਼ਟ ਸਾਂਝਾ ਕੌਮੀ ਏਜੰਡਾ ਅਤੇ ਸਦੀਵੀਂ ਪ੍ਰਚਾਰ ਨੀਤੀ ਹੋਣੀ ਜ਼ਰੂਰੀ ਹੈ। ਇਨ੍ਹਾਂ ਹੀ ਲੀਹਾਂ ਉੱਤੇ ਸਿੱਖ ਪੰਥ ਦਾ ਜੀਵਨ ਦੀਆਂ ਸਾਰੀਆਂ ਸੰਸਥਾਵਾਂ ਦਾ ਗੁਰਮਤਿ ਮਾਡਲ ਅਨੁਸਾਰ ਨੀਤੀਤੰਤਰ ਉਸਾਰਨਾ ਜ਼ਰੂਰੀ ਹੈ। ਸਿੱਖ ਪੰਥ ਦੀ ਰਾਜਨੀਤਿਕ-ਸੱਤਾ ਨੀਤੀ, ਆਰਥਿਕ ਨੀਤੀ, ਗੁਰਮਤਿ ਗਿਆਨ ਤੇ ਬੌਧਿਕ ਨੀਤੀ, ਸੱਭਿਆਚਾਰਕ ਨੀਤੀ, ਵਿਦੇਸ਼ ਨੀਤੀ, ਖੇਡ ਨੀਤੀ, ਮੀਡੀਆ ਨੀਤੀ, ਸਿੱਖ ਨੌਜਵਾਨੀ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਜੀਵਨ ਸੁਰੱਖਿਆ ਯਕੀਨੀ ਬਣਾਉਂਦਿਆਂ ਉਨ੍ਹਾਂ ਦੇ ਸਿਰਜਣਾਤਮਿਕ ਕਾਰਜਾਂ ਵਿਚ ਯੋਗਦਾਨ ਸਬੰਧੀ ਨੀਤੀ ਤਿਆਰ ਕਰਨੀ ਚਾਹੀਦੀ ਹੈ। ਗੁਰਦੁਆਰੇ  ਸਿੱਖੀ ਦੇ ਸਕੂਲ ਵਜੋਂ ਸਥਾਪਤ ਹੋਣੇ ਚਾਹੀਦੇ ਹਨ। ਜਿੰਨਾ ਚਿਰ ਤੱਕ ਅਸੀਂ ਸਿੱਖ ਸਭਿਆਚਾਰ ਉਸਾਰਨ ਵਲ ਧਿਆਨ ਨਹੀਂ ਦੇਵਾਂਗੇ ਤੇ ਹਲੇਮੀ ਰਾਜ ਤਹਿਤ ਆਪਣੀ ਪ੍ਰਭੂ ਸੱਤਾ ਨਹੀਂ ਉਸਾਰੇਗਾ, ਓਨਾ ਚਿਰ ਤੱਕ ਸਿੱਖ ਘੱਲੂਘਾਰੇ ਦੇ ਦੁਖਾਂਤ ਸਾਡੇ ਜਖ਼ਮ ਬਣਦੇ ਰਹਿਣਗੇ। ਹੋ ਸਕਦਾ ਹੈ ਕਿ ਹੋਲੀ ਹੋਲੀ ਅਸੀਂ ਕਮਜ਼ੋਰ ਹੁੰਦੇ ਇਨ੍ਹਾਂ ਨੂੰ ਭੁੱਲ ਵੀ ਜਾਈਏ, ਪਰ ਜਦੋਂ ਅਸੀਂ ਆਪਣੇ ਗਿਆਨ ਸਿਲੇਬਸਾਂ ਨਾਲ ਲੈਸ ਹੋਵਾਂਗੇ ਤਾਂ ਹੀ ਸਾਡਾ ਭਵਿੱਖ ਉਜਵਲ ਹੋ ਸਕੇਗਾ। 
ਗੁਰੂ ਗ੍ਰੰਥ ਸਾਹਿਬ ਵਿਚਲਾ ਹਲੇਮੀ ਰਾਜ ਇਹੋ ਹੀ ਉਹ ਮਾਡਲ ਹੈ ਜਿਸ ਦੀ ਪੂੰਜੀਵਾਦ, ਸਮਾਜਵਾਦ, ਸਾਮਵਾਦ, ਇਸਲਾਮਿਕ ਸ਼ਰੀਅਤ ਅਤੇ ਹਿੰਦੂਤਵ ਤੋਂ ਬਦਲਵੀਂ ਪ੍ਰਭੂ ਸੱਤਾ ਪ੍ਰਬੰਧ ਦੀ ਅੱਜ ਵਿਸ਼ਵ ਮਾਨਵ ਸੱਭਿਅਤਾ ਨੂੰ ਲੋੜ ਹੈ। ਇਸ ਸੰਬੰਧ ਵਿਚ ਡੂੰÎਘੀ ਵਿਆਖਿਆ ਕਰਨ ਦੇ ਨਾਲ ਸੰਗਤੀ ਪੱਧਰ 'ਤੇ ਅਭਿਆਸ ਜਾਰੀ ਰੱਖਣ ਦੀ ਲੋੜ ਹੈ। ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਵੱਸਦਾ ਸਿੱਖ ਭਾਈਚਾਰਾ ਅਤੇ ਗੁਰੂ ਨਾਨਕ ਨਾਮ ਲੇਵਾ ਵਰਗਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਪੰਜਾਬੀ ਭਾਈਚਾਰੇ ਨੂੰ ਇਕਮੁੱਠ ਕਰਕੇ ਵਿਸ਼ਾਲ ਸੰਗਠਨ ਸਿਰਜਿਆ ਜਾਵੇ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ ਤੇ ਗੁਰੂ ਨਾਨਕ ਪੰਥ ਵਿਸ਼ਵ ਪੱਧਰ ਦਾ ਸਭਿਅਕ ਮਾਡਲ ਵਜੋਂ ਉਭਰ ਕੇ ਸਾਹਮਣੇ ਆ ਸਕੇ। ਇਸ ਸੰਬੰਧੀ ਸਾਨੂੰ ਸੰਗਠਨ ਸਿਰਜ ਕੇ ਵਿਸ਼ਾਲਤਾ ਨਾਲ ਵਿਸ਼ਵ ਪੱਧਰ 'ਤੇ ਆਪਣੀ ਰਾਜਨੀਤੀ ਦਾ ਅਭਿਆਸ ਕਰਨ ਦੀ ਲੋੜ ਹੈ।

Saturday, 9 May 2020

ਕੋਰੋਨਾ ਦੇ ਮੁੱਦੇ ਉੱਪਰ  ਇਸਲਾਮੋਫੋਬੀਆ  , ਫਿਰਕੂ ਵਾਇਰਸ
ਕਵਰ ਸਟੋਰੀ
ਮਾਰਕੰਡੇ ਕਾਟਜੂ




ਭਾਰਤ ਵਿਚ ਬੀਤੇ ਕੁਝ ਮਹੀਨਿਆਂ ਦੌਰਾਨ ਮੁਸਲਮਾਨਾਂ ਉੱਪਰ ਵੱਡੀ ਪੱਧਰ 'ਤੇ ਹਿੰਦੂਤਵੀ ਸ਼ਕਤੀਆਂ ਵਲੋਂ ਅੱਤਿਆਚਾਰ ਕੀਤੇ ਗਏ ਹਨ। ਪੁਲੀਸ ਨੇ ਵੀ ਇਸ ਬਾਰੇ ਇਕਪਾਸੜ ਰੋਲ ਨਿਭਾਇਆ ਹੈ। ਗੋਦੀ ਮੀਡੀਆ ਵੱਲੋਂ ਉਨ੍ਹਾਂ ਨੂੰ ਅੱਤਵਾਦੀ ਤੇ ਦੇਸ਼ ਵਿਰੋਧੀ ਵਜੋਂ ਪੇਸ਼ ਕੀਤਾ ਹੈ। ਪੇਸ਼ ਹਨ ਇਸ ਬਾਰੇ ਕੁਝ ਉਦਾਹਰਣਾਂ :
1) ਬਹੁਤ ਸਾਰੇ ਮੀਡੀਆ ਚੈਨਲਾਂ ਨੇ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਨੂੰ ਸ਼ੈਤਾਨ ਵਜੋਂ ਪੇਸ਼ ਕੀਤਾ ਹੈ। ਉਸ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304 (ਦੋਸ਼ੀ ਕਤਲ) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਸ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ। ਉਸ ਉੱਪਰ ਇਹ ਘਟੀਆ ਇਲਜ਼ਾਮ ਲਗਾਏ ਗਏ ਹਨ ਕਿ ਉਸਨੇ ਭਾਰਤ ਵਿੱਚ  ਜਾਣਬੁੱਝ ਕੇ ਕੋਰੋਨਾ ਵਾਇਰਸ ਫੈਲਾਇਆ ਸੀ। ਮੁਸਲਮਾਨ ਕਈ ਦਹਾਕਿਆਂ ਤੋਂ ਨਿਜ਼ਾਮੂਦੀਨ ਦੇ ਮਾਰਕਜ਼ ਵਿੱਚ ਇਕੱਠੇ ਹੁੰਦੇ ਆ ਰਹੇ ਹਨ ਤੇ ਮਾਰਚ ਵਿੱਚ ਵੀ ਹੋਏ ਸਨ। ਮਲੇਸ਼ੀਆ, ਇੰਡੋਨੇਸ਼ੀਆ, ਕਿਰਗਿਸਤਾਨ ਆਦਿ ਤੋਂ ਬਹੁਤ ਸਾਰੇ ਮੁਸਲਮਾਨ ਮਰਕਾਜ਼ ਵਿਚ ਆਏ ਸਨ। ਇਹ ਸੰਭਾਵਨਾ ਹੋ ਸਕਦੀ ਹੈ ਕਿ ਕੁਝ ਲੋਕ ਕੋਰੋਨਾ ਨਾਲ ਪੀੜਤ ਹੋਏ ਹੋਣ ਜੋ ਅਣਜਾਣੇ ਵਿਚ ਜਮਾਤ ਦੇ ਹੋਰ ਲੋਕਾਂ ਵਿਚ ਬਿਮਾਰੀ ਫੈਲਾਉਣ ਦਾ ਕਾਰਨ ਬਣੇ ਹੋਣ। ਪਰ ਇਹ ਕਹਿਣਾ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਸੀ ਬਿਲਕੁਲ ਘਟੀਆ ਗੱਲ ਹੈ।  ਮੌਲਾਨਾ ਵਿਰੁੱਧ ਇਹ ਐਫਆਈਆਰ ਪੂਰੀ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਕੁਝ ਲੋਕ ਪੁੱਛਦੇ ਸਨ ਕਿ ਮੌਲਾਨਾ ਸਾਦ ਪੁਲਿਸ ਅੱਗੇ ਆਤਮ ਸਮਰਪਣ ਕਿਉਂ ਨਹੀਂ ਕਰਦਾ? ਪਰ ਕੋਈ ਵੀ ਇਸ ਦੇ ਸਹੀ ਕਾਰਨ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਮੈਨੂੰ ਇਹ ਜਾਪਦਾ ਹੈ ਕਿ ਮੁਸਲਮਾਨ ਭਾਈਚਾਰਾ ਸਟੇਟ ਦਹਿਸ਼ਤ ਵਿਚ ਵਿਚਰ ਰਿਹਾ ਹੈ, ਜਿਸ ਕਰਕੇ ਸੰਭਾਵਨਾ ਇਹੀ ਦਿਖਾਈ ਦਿੰਦੀ ਹੈ ਕਿ ਉਹ ਡਰ ਤੇ ਪੁਲੀਸ ਤਸ਼ੱਦਦ ਕਾਰਨ ਕਾਰਨ ਪੇਸ਼ ਨਹੀਂ ਹੋਇਆ ਸੀ।

ਸ਼ਰਜੀਲ ਇਮਾਮ ਦਾ ਕੇਸ
2) ਸ਼ਰਜੀਲ ਇਮਾਮ ਨੂੰ ਅਲੀਗੜ ਮੁਸਲਿਮ ਯੂਨੀਵਰਸਿਟੀ ਵਿਚ ਨਾਗਰਿਕਤਾ ਸੋਧ ਐਕਟ ਦੇ ਖ਼ਿਲਾਫ਼ ਆਪਣੇ ਦਿੱਤੇ ਭਾਸ਼ਣ ਲਈ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਉੱਪਰ ਇਹ ਦੋਸ਼ ਲਗਾਏ ਗਏ ਹਨ ਕਿ ਉਸਨੇ ਭਾਰਤ ਨਾਲੋਂ ਅਸਾਮ ਨੂੰ ਭਾਰਤ ਤੋਂ ਨਿਖੇੜਨ ਲਈ ਲੋਕਾਂ ਨੂੰ ਉਕਸਾਇਆ ਹੈ। ਸ਼ਰਜੀਲ ਨੇ ਆਈਆਈਟੀ, ਮੁੰਬਈ ਤੋਂ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਜੇਐਨਯੂ ਵਿੱਚ ਆਪਣੀ ਪੀਐਚਡੀ ਕਰ ਰਹੀ ਹੈ। ਉਸ ਨੇ ਆਪਣੇ ਭਾਸ਼ਣ ਵਿੱਚ ਕਿਹਾ, ''ਜਦੋਂ ਅਸਾਮ ਭਾਰਤ ਨਾਲੋਂ ਟੁੱਟ ਗਿਆ ਤਦ ਹੀ ਮੋਦੀ ਸਰਕਾਰ ਸਾਡੀ ਗੱਲ ਸੁਣੇਗੀ।” 
ਇਸ ਤੋਂ ਸਪੱਸ਼ਟ ਹੈ ਕਿ ਸ਼ਰਜੀਲ ਸੀਏਏ ਵਿਰੁੱਧ ਸਿਰਫ ਆਪਣੀਆਂ ਭਾਵਨਾਵਾਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੀ ਸੀ ਕਿ ਅਸਾਮੀ ਮੁਸਲਮਾਨਾਂ ਨਾਲ ਵਿਤਕਰਾ ਨਾ ਕੀਤਾ ਜਾਵੇ। ਨਾ ਕਿ ਉਹ ਅਸਾਮ ਨੂੰ ਭਾਰਤ ਨਾਲ ਨਿਖੇੜਨ ਲਈ ਬਗਾਵਤ ਭੜਕਾ ਰਹੀ ਸੀ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪ੍ਰਗਟਾਵੇ ਦੀ ਆਜ਼ਾਦੀ 'ਤੇ ਪਾਬੰਦੀ ਸਿਰਫ ਤਾਂ ਲਗਾਈ ਜਾ ਸਕਦੀ ਹੈ ਜੇ ਇਹ ਅਮਨ-ਕਾਨੂੰਨ ਨੂੰ ਖਤਰਾ ਪੈਦਾ ਕਰਦੀ ਹੋਵੇ। ਸ਼ਾਰਜ਼ੀਲ ਨੇ ਅਜਿਹਾ ਕੋਈ ਭਾਸ਼ਣ ਨਹੀਂ ਦਿੱਤਾ, ਜਿਸ ਨਾਲ ਬਗਾਵਤ ਫੈਲਦੀ ਹੋਵੇ। ਇਸ ਲਈ ਉਸ ਦਾ ਭਾਸ਼ਣ ਭਾਰਤ ਦੇ ਸੰਵਿਧਾਨ ਦੇ ਆਰਟੀਕਲ 19 (1) (ਏ) ਦੁਆਰਾ ਪ੍ਰਗਟਾਵੇ ਦੀ ਆਜ਼ਾਦੀ ਅਨੁਸਾਰ ਹੀ ਸੀ।

ਡਾਕਟਰ ਕਫਿਲ ਖਾਨ ਦਾ ਕੇਸ
ਇਕ ਡਾਕਟਰ (ਬਾਲ ਮਾਹਿਰ) ਡਾ. ਕਫੀਲਖਾਨ ਨੂੰ 12 ਦਸੰਬਰ 2019 ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਇਸ ਸਾਲ ਜਨਵਰੀ ਮਹੀਨੇ ਵਿੱਚ ਨਾਗਰਿਕਤਾ ਵਿਰੋਧੀ ਪ੍ਰਦਰਸ਼ਨ ਪ੍ਰਦਰਸ਼ਨ ਸੰਬੰਧੀ ਭਾਸ਼ਣ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਸੀ ਕਿ ਉਸ ਨੇ ਦੋ ਧਰਮਾਂ ਦਰਮਿਆਨ ਦੁਸ਼ਮਣੀ ਵਧਾਉਣ ਲਈ ਲੋਕਾਂ ਨੂੰ ਉਕਸਾਇਆ ਹੈ। ਕੈਫੀਲ ਦਾ ਭਾਸ਼ਣ ਯੂ-ਟਿਊਬ 'ਤੇ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਸਨੇ ਅਜਿਹਾ ਕੁਝ ਨਹੀਂ ਕਿਹਾ। ਉਸ ਨੇ ਕਿਹਾ ਸੀ ਕਿ ਮੋਤਾ ਭਾਈ (ਭਾਵ ਗ੍ਰਹਿ ਮੰਤਰੀ ਅਮਿਤ ਸ਼ਾਹ) ਮੁਸਲਮਾਨਾਂ ਨੂੰ 'ਦੂਜੇ ਦਰਜੇ ਦੇ ਨਾਗਰਿਕ' ਵਿਚ ਤਬਦੀਲ ਕਰ ਰਹੇ ਹਨ। ਉਸ ਨੇ ਕਿਹਾ, ''ਤੁਸੀਂ ਸਾਡੇ ਮੁਸਲਮਾਨਾਂ ਕੋਲੋਂ ਅਧਿਕਾਰ ਨਾ ਖੋਹੋ  ਡਰਾਵੋ ਨਾ।'' ਅਸੀਂ (ਭਾਵ ਭਾਰਤੀ ਮੁਸਲਮਾਨ) 25 ਕਰੋੜ ਹਾਂ। ਤੁਸੀਂ ਸਾਨੂੰ ਭੀੜਾਂ ਦੁਆਰਾ ਲਿੰਚਿੰਗ ਦਾ ਸਹਾਰਾ ਲੈ ਕੇ ਡਰਾਉਣ ਦੀ ਕੋਸ਼ਿਸ ਨਾ ਕਰੋ। ਇਹ ਸਾਡਾ ਭਾਰਤ ਹੈ।
ਇਹ ਕਿੰਨੀ ਖਤਰਨਾਕ ਗੱਲ ਹੈ ਕਿ ਇਸ ਭਾਸ਼ਣ ਕਾਰਨ ਧਾਰਾ 153 ਏ ਆਈਪੀਸੀ ਲਗਾ ਦਿੱਤੀ ਗਈ। ਡਾ. ਕਫਿਲ ਨੂੰ ਜ਼ਮਾਨਤ ਮਿਲ ਗਈ ਸੀ ਪਰ ਤੁਰੰਤ ਉਸ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹ ਅਜੇ ਵੀ ਜੇਲ੍ਹ ਵਿੱਚ ਹੈ। ਡਾ. ਕਫਿਲ ਨੂੰ ਇਸ ਤੋਂ ਪਹਿਲਾਂ ਬੀਆਰਡੀ ਮੈਡੀਕਲ ਕਾਲਜ, ਗੋਰਖਪੁਰ ਵਿਖੇ ਬੱਚਿਆਂ ਦੀ ਮੌਤ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ, ਕਿਉਂਕਿ ਕਾਲਜ ਹਸਪਤਾਲ ਵਿੱਚ ਆਕਸੀਜਨ ਸਿਲੰਡਰ ਦੀ ਘਾਟ ਸੀ। ਪਰ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਡਾ. ਕਫਿਲ ਨੇ ਅਧਿਕਾਰੀਆਂ ਨੂੰ ਵਾਰ-ਵਾਰ ਆਕਸੀਜਨ ਸਿਲੰਡਰ ਦੀ ਘਾਟ ਬਾਰੇ ਦੱਸਿਆ ਸੀ ਤੇ ਸੰਕਟ ਦੌਰਾਨ ਕੁਝ ਸਿਲੰਡਰ ਲੈਣ ਲਈ ਮਰੀਜ਼ਾਂ ਨੂੰ ਆਪਣੀ ਜੇਬ ਵਿਚੋਂ ਪੈਸੇ ਦਿੱਤੇ ਸਨ। ਪਰ ਜਾਣ ਬੁੱਝ ਕੇ ਉਸ ਨੂੰ ਮੁਸਲਮਾਨ ਹੋਣ ਕਾਰਨ ਸਰਕਾਰ ਵਲੋਂ ਨਿਸ਼ਾਨਾ ਬਣਾਇਆ ਗਿਆ।
4) ਹੁਣੇ ਜਿਹੇ ਹੋਏ ਦਿੱਲੀ ਹਿੰਸਾ (ਫਰਵਰੀ 2020) ਵਿੱਚ ਭਗਵੇਂ ਗੁੰਡਿਆਂ ਵਲੋਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਇਸ ਮਾਮਲੇ ਵਿੱਚ ਮੂਕ ਦਰਸ਼ਕ ਰਹੀ ਹੈ। ਗੁੰਡਿਆਂ 'ਤੇ ਹੁਣ ਤੱਕ ਕਾਰਵਾਈ ਨਹੀਂ ਹੋਈ।
5) ਇਕ ਗਰਭਵਤੀ ਔਰਤ ਨੂੰ ਰਾਜਸਥਾਨ ਦੇ ਭਰਤਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਕਿਉਂਕਿ ਉਹ ਇਕ ਮੁਸਲਮਾਨ ਸੀ। ਦਾਖਲ ਨਾ ਹੋਣ ਕਾਰਨ ਉਸ ਦੇ ਬੱਚੇ ਦੀ ਮੌਤ ਹੋ ਗਈ।
6) ਬਹੁਤ ਸਾਰੇ ਗੋਦੀ ਮੀਡੀਆ ਦੇ ਪੱਤਰਕਾਰਾਂ ਨੇ ਕੋਰੋਨਾ ਵਿਸ਼ਾਣੂ ਫੈਲਾਉਣ ਦੀ ਸਾਜਿਸ਼ ਲਈ ਭਾਰਤੀ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਇਆ, ਖ਼ਾਸਕਰ ਤਬੀਲਗੀ ਜਮਾਤ ਨਾਲ ਜੁੜੇ ਲੋਕਾਂ ਨੂੰ।
7) ਜਾਮੀਆ ਮਿਲੀਆ ਵਿੱਚ ਨਾਗਰਿਕ ਕਾਨੂੰਨਾਂ ਵਿਰੁੱਧ ਹੋਏ ਅੰਦੋਲਨ ਦੌਰਾਨ ਹਿੰਸਾ ਦੇ ਦੋਸ਼ ਹੇਠ ਹੁਣ ਤੱਕ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਵਿਰੁੱਧ ਯੂ ਏ ਪੀ ਏ ਤਹਿਤ ਇੱਕ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਸ ਉੱਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਦਿੱਲੀ ਵਿੱਚ ਦੰਗੇ ਭੜਕਾਉਣ ਲਈ ਲੋਕਾਂ ਨੂੰ ਉਕਸਾਇਆ ਸੀ। ਮੁਕੱਦਮੇ ਵਿੱਚ ਉਮਰ ਵੱਲੋਂ ਦਿੱਤੇ ਭਾਸ਼ਣ ਦੇ ਜਿਹੜੇ ਸ਼ਬਦ ਅਧਾਰ ਬਣਾਏ ਗਏ ਹਨ, ਉਹ ਇਸ ਤਰ੍ਹਾਂ ਹਨ, ''ਜਦੋਂ 24 ਫ਼ਰਵਰੀ ਨੂੰ ਡੋਨਾਲਡ ਟਰੰਪ ਭਾਰਤ ਆਉਣਗੇ ਤਾਂ ਅਸੀਂ ਕਹਾਂਗੇ ਕਿ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਦੇਸ਼ ਨੂੰ ਵੰਡਣ ਦੇ ਜਤਨ ਕਰ ਰਹੇ ਹਨ। ਉਹ ਮਹਾਤਮਾ ਗਾਂਧੀ ਦੀਆਂ ਕਦਰਾਂ-ਕੀਮਤਾਂ ਨੂੰ ਬਰਬਾਦ ਕਰ ਰਹੇ ਹਨ ਅਤੇ ਭਾਰਤੀ ਲੋਕ ਉਨ੍ਹਾਂ ਖ਼ਿਲਾਫ਼ ਲੜ ਰਹੇ ਹਨ।
ਹੁਣੇ ਜਿਹੇ ਕੋਵੀਡ 19 ਸਮੂਹ ਨੂੰ ਭਾਰਤੀ ਵਿਗਿਆਨੀਆਂ ਨੇ ਆਪਣੀ ਰਿਪੋਰਟ ਦਿੱਤੀ ਹੈ, ਜਿਸ ਵਿਚ ਕਿਹਾ ਹੈ ਕਿ ''ਮੌਜੂਦ ਅੰਕੜੇ ਇਸ ਕਿਆਸਰਾਈਆਂ ਦਾ ਸਮਰਥਨ ਨਹੀਂ ਕਰਦੇ ਕਿ ਭਾਰਤ ਵਿਚ ਕੋਰੋਨਾ ਵਾਇਰਸ ਦਾ ਮਹਾਂਮਾਰੀ ਮੁੱਖ ਤੌਰ 'ਤੇ ਤਬਲੀਗੀ ਸਮੂਹ ਜ਼ਿੰਮੇਵਾਰ ਹੈ।''
# ਕੋਰੋਨਾ ਜੇਹਾਦ, # ਕੋਰੋਨਾ ਟੈਰੋਰਿਜ਼ਮ ਅਤੇ # ਕੋਰੋਨਾ ਟਾਬਲੀਗੀ ਵਰਗੇ ਕਈ ਹੈਸ਼ਟੈਗ ਟਵਿੱਟਰ 'ਤੇ ਟ੍ਰੈਂਡ ਹੋ ਚੁੱਕੇ ਹਨ। # ਕੋਰੋਨਾ ਜਿਹਾਦ ਹੈਸ਼ਟੈਗ ਨੇ ਲਗਭਗ 3 ਲੱਖ ਟਵੀਟ ਕੀਤੇ ਹਨ ਅਤੇ ਟਵਿੱਟਰ 'ਤੇ ਲਗਭਗ 165 ਮਿਲੀਅਨ ਲੋਕਾਂ ਨੇ ਇਸ ਨੂੰ ਦੇਖਿਆ ਹੈ।

ਮੁਸਲਮਾਨਾਂ ਨੂੰ ਗੋਲੀ ਮਾਰੋ
ਮੁੱਖ ਧਾਰਾ ਦੇ ਮੀਡੀਆ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਕਿ ਤਬਲੀਗੀ ਜਮਾਤ ਦੇ ਮੈਂਬਰ 'ਸੁਪਰ ਫੈਡਰਰ' ਹਨ ਅਤੇ ਕੁਝ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਉਨ੍ਹਾਂ 'ਤੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ' ਤੇ ਥੁੱਕਣ, ਹਸਪਤਾਲ ਦੇ ਵਾਰਡਾਂ ਵਿਚ ਟਾਲ-ਮਟੋਲ ਕਰਨ, ਨਰਸਾਂ ਨਾਲ ਬਦਸਲੂਕੀ ਕਰਨ, ਪਿਸ਼ਾਬ ਦੀਆਂ ਬੋਤਲਾਂ ਸੁੱਟਣ, ਮੀਟ ਬਿਰਾਨੀ ਦੀ ਮੰਗ ਕਰਨ ਆਦਿ' ਤੇ ਦੋਸ਼ ਸਨ। ਇਹ ਵੀ ਕਿਹਾ ਗਿਆ ਸੀ ਕਿ ਤਬਲੀਗੀ ਦਾ ਉਦੇਸ਼ ਕੋਰੋਨਾ ਦੇ ਲਾਗ ਨੂੰ ਵੱਧ ਤੋਂ ਵੱਧ ਫੈਲਾਉਣਾ ਹੈ। 
ਤੁਹਾਨੂੰ ਯਾਦ ਕਰਵਾ ਦੇਈਏ ਕਿ ਇਹ ਇਲਜ਼ਾਮ ਹਿਟਲਰ ਦੇ ਨਾਜ਼ੀ ਮੰਤਰੀ ਗੋਇਬਲਸ ਦੇ ਸਿਧਾਂਤ ਦੀ ਯਾਦ ਦਿਵਾਉਂਦਾ ਹੈ ਕਿ ਜਿੰਨਾ ਵੱਡਾ ਝੂਠ ਬੋਲਿਆ ਜਾਵੇ ਵਾਰ ਵਾਰ ਬੋਲਿਆ ਜਾਵੇ ਓਨਾ ਹੀ ਆਸਾਨੀ ਨਾਲ ਇਸ ਨੂੰ ਜਨਤਾ ਨਿਗਲ ਜਾਵੇਗੀ ਤੇ ਸੱਚ ਮੰਨ ਲਵੇਗੀ। ਇਹੀ ਧਾਰਨਾ ਤਬਲੀਗੀ ਤੇ ਮੁਸਲਮਾਨ ਸਮਾਜ ਲਈ ਅਪਨਾਈ ਗਈ। 
ਇਹ ਸੱਚ ਹੋ ਸਕਦਾ ਹੈ ਕਿ ਤਬਲੀਗੀ ਜਮਾਤ ਨੇ ਮਾਰਕਜ਼ ਵਿਚ ਧਾਰਮਿਕ ਪ੍ਰੋਗਰਾਮ ਆਯੋਜਿਤ ਕਰਦਿਆਂ ਅਜਿਹੇ ਸਮੇਂ ਲਾਪਰਵਾਹੀ ਨਾਲ ਕੰਮ ਕੀਤਾ. ਪਰ ਇਸ ਤਰ੍ਹਾਂ ਹੋਰ ਧਾਰਮਿਕ ਸਮੂਹਾਂ, ਰਾਜਨੀਤਿਕ ਸਮੂਹਾਂ ਨੇ ਵੀ ਕੀਤਾ, ਜਿਸ ਵਿਚ ਕੋਰੋਨਾ ਵਿਸ਼ਾਣੂ ਨਾਲ ਸੰਬੰਧਤ ਡਾਕਟਰੀ ਹਦਾਇਤਾਂ ਦਾ ਖਿਆਲ ਨਹੀਂ ਰੱਖਿਆ ਗਿਆ। ਉਦਾਹਰਣ ਵਜੋਂ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 25 ਮਾਰਚ ਨੂੰ ਅਯੁੱਧਿਆ ਵਿੱਚ ਇੱਕ ਵੱਡੇ ਹਿੰਦੂ ਤਿਉਹਾਰ ਵਿੱਚ ਸ਼ਾਮਲ ਹੋਏ ਸਨ ਅਤੇ ਸਾਰੇ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਲਾਗੂ ਸੀ। ਉਸੇ ਸਮੇਂ, ਲੱਖਾਂ ਪ੍ਰਵਾਸੀ ਮਜ਼ਦੂਰ ਵੱਖ ਵੱਖ ਥਾਵਾਂ ਤੇ ਇਕੱਠੇ ਹੋਏ ਸਨ ਜੋ ਕਿ ਸਾਰੇ ਮੁਸਲਮਾਨ ਨਹੀਂ ਸਨ। ਮੁੰਬਈ ਦੀ ਧਾਰਾਵੀ ਦੀ ਝੁੱਗੀਆਂ ਵਿਚ ਇਕ ਕੋਰੋਨਾ ਸਕਾਰਾਤਮਕ ਮਰੀਜ਼ ਸੀ ਜੋ ਮੁਸਲਮਾਨ ਨਹੀਂ ਸੀ। ਫਿਰ ਵੀ, ਸਾਰਾ ਦੋਸ਼ ਮੁਸਲਮਾਨਾਂ ਤੇ ਪਾਇਆ ਗਿਆ। ਜਿਵੇਂ ਕਿ ਉਹ ਇਕੱਲੇ ਇਸ ਲਈ ਜ਼ਿੰਮੇਵਾਰ ਹਨ। ਅਜੋਕੇ ਸਮੇਂ ਵਿੱਚ ਭਾਰਤ ਦੇ ਕਈ ਹਿੱਸਿਆਂ ਵਿੱਚ ਮੁਸਲਮਾਨਾਂ ਉੱਤੇ ਹਮਲੇ ਕੀਤੇ ਗਏ ਹਨ।
ਕਰਨਾਟਕ ਵਿੱਚ ਵਟਸਐਪ ਉੱਤੇ ਇੱਕ ਆਡੀਓ ਕਲਿੱਪ ਜਾਰੀ ਕੀਤੀ ਗਈ ਸੀ ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੁਸਲਮਾਨਾਂ ਕੋਲੋਂ ਫਲਾਂ ਅਤੇ ਸਬਜ਼ੀਆਂ ਨਾ ਖਰੀਦਣ ਤੇ ਨਾ ਹੀ ਆਪਣੀਆਂ ਕੋਲੋਨੀਆਂ ਵਿਚ ਵੜਨ ਦੇਣ, ਕਿਉਂਕਿ ਉਹ ਆਪਣੀਆਂ ਚੀਜ਼ਾਂ ਰਾਹੀਂ ਕੋਰੋਨਾ ਫੈਲਾਉਂਦੇ ਹਨ। ਮੰਗਲੌਰ ਵਿੱਚ ਪੋਸਟ ਕੀਤੇ ਗਏ ਪੋਸਟਰਾਂ ਵਿੱਚ ਕਿਹਾ ਗਿਆ ਹੈ ਕਿ ਕੁਝ ਖਾਸ ਮੁਹੱਲਿਆਂ ਵਿੱਚ ਮੁਸਲਮਾਨਾਂ ਨੂੰ ਵੜਨ ਦੀ ਆਗਿਆ ਨਹੀਂ ਹੈ। ਇਕ ਪੋਸਟਰ ਵਿਚ ਕਿਹਾ ਗਿਆ ਹੈ, ''ਜਦ ਤੱਕ ਕੋਰੋਨਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦੀ, ਕਿਸੇ ਵੀ ਮੁਸਲਮਾਨ ਵਪਾਰੀ ਨੂੰ ਸਾਡੇ ਮੁਹੱਲੇ ਨਹੀਂ ਪਹੁੰਚਣ ਦਿੱਤਾ ਜਾਵੇਗਾ।'' ਪਿੰਡ ਅੰਨਕਾਹੱਲੀ ਵਿੱਚ, ਗ੍ਰਾਮ ਪੰਚਾਇਤ ਪ੍ਰਧਾਨ ਨੇ ਚੇਤਾਵਨੀ ਜਾਰੀ ਕੀਤੀ ਕਿ ਜੇਕਰ ਇੱਕ ਹਿੰਦੂ ਕਿਸੇ ਮੁਸਲਮਾਨ ਨਾਲ ਲੈਣ ਦੇਣ ਕਰਦੇ ਹੋਏ ਫੜਿਆ ਗਿਆ ਤਾਂ ਉਸ ਨੂੰ 500 ਤੋਂ 1000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਭਾਰਤ ਦੇ ਕਈ ਹਿੱਸਿਆਂ ਤੋਂ ਦਿੱਤੀਆਂ ਜਾ ਸਕਦੀਆਂ ਹਨ, ਜਿਹੜੀਆਂ ਦੱਸਦੀਆਂ ਹਨ ਕਿ 200 ਮਿਲੀਅਨ ਤੋਂ ਵੱਧ ਭਾਰਤੀ ਮੁਸਲਮਾਨਾਂ ਨਾਲ ਕਿਸ ਤਰ੍ਹਾਂ ਗੁਲਾਮਾਂ ਵਾਂਗ ਦੁਰਵਿਵਹਾਰ ਕੀਤਾ ਜਾਂਦਾ ਹੈ। 
ਇਹ ਇਸਲਾਮੋਫੋਬੀਆ ਕੋਰੋਨਾ ਦੇ ਮੁੱਦੇ ਉੱਪਰ ਜਾਣ ਬੁੱਝ ਕੇ ਫੈਲਾਇਆ ਜਾ ਰਿਹਾ ਹੈ, ਜੋ ਕਿ ਸਮਾਜ ਲਈ ਤੇ ਭਾਰਤ ਲਈ ਖਤਰਨਾਕ ਹੋਵੇਗਾ।



ਸਾਬਕਾ ਜੱਜ ਸੁਪਰੀਮ ਕੋਰਟ
ਮੁਸਲਮਾਨਾਂ ਖਿਲਾਫ਼ ਨਫ਼ਰਤੀ ਵਾਇਰਸ

ਹਾਟ ਨਿਊਜ਼
ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916


ਪੂਰਾ ਭਾਰਤ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਤਾਲਾਬੰਦੀ ਤੇ ਕਰਫਿਊ ਵਿਚ ਘਿਰਿਆ ਹੋਇਆ ਹੈ, ਪਰ ਨਫਰਤੀ ਵਾਇਰਸ ਭਾਰਤ ਦੇ ਮੁਸਲਮਾਨਾਂ ਲਈ ਇੱਕ ਵੱਡਾ ਖ਼ਤਰਾ ਬਣ ਗਿਆ ਹੈ। ਇਹ ਨਫ਼ਰਤੀ ਵਾਇਰਸ ਭਗਵੇਂਵਾਦੀਆਂ ਤੇ ਗੋਦੀ ਮੀਡੀਏ ਵਲੋਂ ਮੁਸਲਮਾਨ ਵਿਰੁਧ ਫੈਲਾਇਆ ਜਾ ਰਿਹਾ ਹੈ। ਇਹ ਵਾਇਰਸ ਮੁਸਲਮਾਨਾਂ ਲਈ ਖਤਰਨਾਕ ਕਿਸਮ ਦੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ, ਜਿਸ ਕਾਰਨ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਪਮਾਨ ਤੇ ਸਮਾਜਿਕ ਬਾਈਕਾਟ ਦਾ ਸਾਹਮਣਾ ਕਰ ਰਹੇ ਹਨ। ਜਦੋਂ 2014 ਦੌਰਾਨ ਮੋਦੀ ਸਰਕਾਰ ਆਈ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਗਊ ਰੱਖਿਆ, ਲਵ ਜਿਹਾਦ ਦੇ ਨਾਮ 'ਤੇ ਭਗਵੀਂ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ। ਹੁਣੇ ਜਿਹੇ ਦਿੱਲੀ ਹਿੰਸਾ ਦੌਰਾਨ ਉਨ੍ਹਾਂ ਦੇ ਘਰ ਫੂਕੇ ਗਏ, ਕਾਤਲਾਨਾ ਹਮਲਿਆਂ ਦਾ ਸ਼ਿਕਾਰ ਹੋਏ, ਪਰ ਉਲਟਾ ਕੇਸ ਵੀ ਉਨ੍ਹਾਂ ਉੱਪਰ ਦਰਜ ਹੋਏ ਹਨ।
2019 ਵਿੱਚ ਸੱਤਾ ਵਿੱਚ ਪਰਤਣ ਤੋਂ ਬਾਅਦ, ਮੋਦੀ ਸਰਕਾਰ ਨੇ ਮੁਸਲਮਾਨਾਂ ਉੱਤੇ ਕਈ ਸੰਵਿਧਾਨਕ ਅਤੇ ਕਾਨੂੰਨੀ ਹਮਲੇ ਕੀਤੇ। ਧਾਰਾ 370 ਨੂੰ ਕਸ਼ਮੀਰ ਤੋਂ ਹਟਾਉਣਾ ਅਤੇ ਇਸ ਨੂੰ ਮਹੀਨਿਆਂ ਤੱਕ ਕੈਦ ਵਿੱਚ ਰੱਖਣਾ, ਤਿੰਨ ਤਲਾਕ ਨੂੰ ਅਪਰਾਧੀ ਕਰਾਰ ਦੇਣਾ ਤੇ ਰਾਮ ਮੰਦਰ ਬਣਾਉਣ ਦੇ ਫੈਸਲੇ ਨੇ ਮੁਸਲਮਾਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ। ਐਨਆਰਸੀ ਅਤੇ ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਪ੍ਰਦਰਸ਼ਨਾਂ ਨੇ ਮੁਸਲਮਾਨਾਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਉਮੀਦ ਦੀ ਕਿਰਨ ਦਿਖਾਈ ਸੀ। ਇਨ੍ਹਾਂ ਪ੍ਰਦਰਸ਼ਨਾਂ ਵਿਚ ਬਹੁਜਨ ਸਮਾਜ ਤੇ ਘੱਟ ਗਿਣਤੀਆਂ ਤੇ ਨਿਰਪੱਖ ਸੋਚਣੀ ਵਾਲੇ ਲੋਕ ਮੁਸਲਮਾਨ ਭਾਈਚਾਰੇ ਦੀ ਪਿੱਠ 'ਤੇ ਖਲੌ ਗਏ ਸਨ। ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਆਪਣੇ ਹੀ ਮੁਸਲਿਮ ਨਾਗਰਿਕਾਂ ਨਾਲ ਬੇਇਨਸਾਫੀ ਕੀਤੀ ਗਈ ਹੈ। ਪੁਲੀਸ ਦੁਆਰਾ ਵੀ ਥਾਂ-ਥਾਂ 'ਤੇ ਉਨ੍ਹਾਂ ਦੀ ਕੁੱਟਮਾਰ ਹੋਈ ਹੈ। ਜਦੋਂ ਕੋਰੋਨਾ ਸੰਕਟ ਆਇਆ ਤਾਂ ਉਨ੍ਹਾਂ ਨੂੰ ਭਗਵੇਂ ਮੀਡੀਆ ਵੱਲੋਂ ਕੋਰੋਨਾ ਬੰਬ ਬਨਾਮ ਜਿਹਾਦੀ ਬੰਬ ਵਜੋਂ ਪੇਸ਼ ਕੀਤਾ ਗਿਆ ਅਤੇ ਵਟਸਐਪ ਗਰੁੱਪਾਂ ਰਾਹੀਂ ਉਨ੍ਹਾਂ ਵਿਰੁਧ ਨਫ਼ਰਤੀ ਪ੍ਰਚਾਰ ਕੀਤਾ ਗਿਆ। 
ਹੁਣੇ ਜਿਹੇ ਇਨ੍ਹੀਂ ਦਿਨੀਂ ਹੀ ਜੰਮੂ-ਕਸ਼ਮੀਰ ਦੇ ਤਿੰਨ ਪੱਤਰਕਾਰਾਂ ਉੱਤੇ ਵੀ ਯੂ ਏ ਪੀ ਏ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ ਜੰਮੂ-ਕਸ਼ਮੀਰ ਦੀ ਫਰੀਲਾਂਸ ਫੋਟੋ ਜਰਨਲਿਸਟ ਮਸੱਰਤ ਜਾਹਰਾ, 'ਦਾ ਹਿੰਦੂ' ਦੇ ਪੱਤਰਕਾਰ ਪੀਰਜ਼ਾਦਾ ਅਸ਼ਿਕ ਤੇ ਇੱਕ ਹੋਰ ਪੱਤਰਕਾਰ ਗੌਹਰ ਗਿਲਾਨੀ ਸ਼ਾਮਲ ਹਨ। ਫੋਟੋ ਜਰਨਲਿਸਟ ਮਸੱਰਤ ਜਾਹਰਾ ਉੱਤੇ ਇੱਕ ਫੋਟੋ ਕੈਪਸ਼ਨ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਵਿੱਚ ਲਿਖਿਆ ਗਿਆ ਹੈ, ''ਕਸ਼ਮੀਰ ਦੇ ਸ਼ੀਆ ਮੁਸਲਮਾਨਾਂ ਨੂੰ ਹਿਜ਼ਬੁਲ ਮੁਜ਼ਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਫੋਟੋ ਲਿਜਾਂਦੇ ਦੇਖਿਆ ਗਿਆ।'' ਇਸ ਤੋਂ ਪਹਿਲਾਂ ਯੂ ਪੀ ਦੇ ਡਾ. ਕਫ਼ੀਲ ਖਾਨ ਦੀ ਜਦੋਂ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ ਤਾਂ ਯੋਗੀ ਸਰਕਾਰ ਵੱਲੋਂ ਰਾਤੋ-ਰਾਤ ਉਸ ਉੱਤੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਉਸ ਨੂੰ ਦੁਬਾਰਾ ਜੇਲ੍ਹ ਵਿਚ ਭੇਜ ਦਿੱਤਾ ਹੈ। ਇਸ ਤਰ੍ਹਾਂ ਮੁਸਲਮ ਪੱਤਰਕਾਰ ਭਾਈਚਾਰਾ ਤੇ ਮੁਸਲਿਮ ਬੁੱਧੀਜੀਵੀ ਕਾਲੇ ਕਾਨੂੰਨਾਂ ਦੇ ਸ਼ਿਕਾਰ ਹੋ ਰਹੇ ਹਨ। 
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਸੈਕੂਲਰ ਧਿਰ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਵਿਰੁੱਧ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ। 
ਹੁਣੇ ਜਿਹੇ ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਵਿਧਾਇਕ ਸੁਰੇਸ਼ ਤਿਵਾੜੀ ਨੇ ਕਿਹਾ ਹੈ ਕਿ ਕਿਸੇ ਵੀ ਕਿਸੇ ਹਿੰਦੂ ਨੂੰ ਮੁਸਲਮਾਨਾਂ ਤੋਂ ਸਬਜ਼ੀਆਂ ਨਹੀਂ ਖਰੀਦਣੀਆਂ ਚਾਹੀਦੀਆਂ। ਤਿਵਾੜੀ ਦਿਉਰੀਆ ਜ਼ਿਲੇ ਦੀ ਬਾਰਜ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਕਿਹਾ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਕੁਝ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ। ਅੰਗ੍ਰੇਜ਼ੀ ਅਖਬਾਰ 'ਦਿ ਇੰਡੀਅਨ ਐਕਸਪ੍ਰੈਸ' ਦੇ ਅਨੁਸਾਰ, ਤਿਵਾੜੀ ਨੇ ਕਿਹਾ ਕਿ  ''ਮੈਂ ਸ਼ਿਕਾਇਤਾਂ ਸੁਣੀਆਂ ਕਿ ਮੁਸਲਮ ਭਾਈਚਾਰੇ ਦੇ ਲੋਕ ਸਬਜ਼ੀਆਂ ਨੂੰ ਆਪਣੇ ਥੁੱਕਣ ਨਾਲ ਕੋਰੋਨਾ ਵਾਇਰਸ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤੋਂ ਬਾਅਦ ਮੈਂ ਲੋਕਾਂ ਨੂੰ ਉਨ੍ਹਾਂ ਤੋਂ ਸਬਜ਼ੀਆਂ ਨਾ ਖਰੀਦਣ ਦੀ ਸਲਾਹ ਦਿੱਤੀ।'' ਅਖਬਾਰ ਦੇ ਅਨੁਸਾਰ ਵਿਧਾਇਕ ਨੇ ਕਿਹਾ ਕਿ ਤਬਲੀਗੀ ਜਮਾਤ ਦੇ ਲੋਕਾਂ ਨੇ ਦੇਸ਼ ਵਿਚ ਕੀ ਕੀਤਾ ਹੈ। ਇਹ ਹਰੇਕ ਕੋਈ ਜਾਣਦਾ ਹੈ। ਕੋਰੋਨਾ ਵਾਇਰਸ ਫੈਲਾਉਣ ਵਾਲੇ ਇਹੀ ਲੋਕ ਹਨ।
ਇਸ ਤੋਂ ਸਾਫ ਜ਼ਾਹਿਰ ਹੈ ਕਿ ਭਾਜਪਾ ਆਰ ਐਸ ਐਸ ਦੇ ਏਜੰਡੇ ਤਹਿਤ ਮੁਸਲਮਾਨਾਂ ਖਿਲਾਫ਼ ਨਫਰਤ ਫੈਲਾ ਰਹੀ ਹੈ। ਭਾਰਤ ਵਿਚ ਇਸਲਾਮਫੋਬੀਆ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਇਸਲਾਮਿਕ ਦੇਸ਼ਾਂ ਦੇ ਇਕ ਸਮੂਹ ਵਲੋਂ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਮੁਸਲਮ ਦੇਸ਼ਾਂ ਦੀ ਜਥੇਬੰਦੀ 'ਓ ਆਈ ਸੀ' ਨੇ ਇਸ ਨੂੰ ਇਸਲਾਮੋਫੋਬੀਆ ਕਰਾਰ ਦਿੰਦਿਆਂ ਇਸ ਤਰ੍ਹਾਂ ਦੇ ਪ੍ਰਚਾਰ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਸਰਕਾਰ ਮੁਸਲਮਾਨਾਂ ਨਾਲ ਉਹੋ ਜਿਹਾ ਸਲੂਕ ਕਰ ਰਹੀ ਹੈ, ਜਿਹੋ ਜਿਹਾ ਜਰਮਨੀ ਵਿਚ ਯਹੂਦੀਆਂ ਨਾਲ ਕੀਤਾ ਗਿਆ। ਸਰਕਾਰ ਨੇ ਇਨ੍ਹਾਂ ਦੇ ਬਿਆਨਾਂ ਨੂੰ ਅਣਗੌਲਿਆਂ ਕਰ ਦੇਣਾ ਸੀ, ਪਰ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਸ਼ਹਿਜ਼ਾਦੀ ਨੇ ਇਸ ਨੂੰ ਸੈਕੂਲਰਿਜ਼ਮ ਚੇਤੇ ਕਰਾ ਦਿੱਤਾ। ਉਥੇ ਰਹਿੰਦੇ ਇਕ ਭਾਰਤੀ ਨੇ ਟਵੀਟ ਕਰਕੇ ਦੋਸ਼ ਲਾਇਆ ਸੀ ਕਿ ਭਾਰਤ ਵਿਚ ਕੋਰੋਨਾ ਵਾਇਰਸ ਲਈ ਤਬਲੀਗੀ ਜ਼ਿੰਮੇਵਾਰ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਦੁਬਈ ਵਰਗੇ ਸ਼ਹਿਰ ਨੂੰ ਵੀ ਹਿੰਦੂਆਂ ਨੇ ਬਣਾਇਆ ਸੀ। ਇਸ 'ਤੇ ਸ਼ਹਿਜ਼ਾਦੀ ਹੇਂਦ ਫੈਸਲ ਅਲ ਕਾਸਿਮੀ ਨੇ ਜਵਾਬ ਦਿੱਤਾ ਕਿ ਯੂ ਏ ਈ ਵਿਚ ਅਜਿਹੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਰਤ ਸ਼ਾਹੀ ਪਰਿਵਾਰ ਦਾ ਦੋਸਤ ਹੈ, ਪਰ ਅਜਿਹੀਆਂ ਗੱਲਾਂ ਨਹੀਂ ਚੱਲਣਗੀਆਂ। ਇਥੇ ਸਾਰੇ ਵਰਕਰਾਂ ਨੂੰ ਪੈਸਾ ਮਿਲਦਾ ਹੈ, ਕੋਈ ਮੁਫਤ ਕੰਮ ਨਹੀਂ ਕਰਦਾ। 
ਭਾਰਤ ਨੇ ਇਨ੍ਹਾਂ ਦੇਸ਼ਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਫਿਰ ਵੀ ਮੁਸਲਮਾਨ ਭਾਈਚਾਰੇ ਖਿਲਾਫ਼ ਅਜਿਹੇ ਨਫ਼ਰਤੀ ਬਿਆਨ ਲਗਾਤਾਰ ਆ ਰਹੇ ਹਨ। ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਭਾਜਪਾ ਆਗੂਆਂ ਦੇ ਮੁਸਲਮਾਨਾਂ ਪ੍ਰਤੀ ਜ਼ਹਿਰੀਲੇ ਪ੍ਰਚਾਰ ਨਾਲ ਪਾਰਟੀ ਨੂੰ ਫਿਰਕੂ ਆਧਾਰ 'ਤੇ ਵੋਟਾਂ ਤਾਂ ਮਿਲ ਸਕਦੀਆਂ ਹਨ, ਪਰ ਇਹ ਅਰਬ ਦੇਸ਼ਾਂ ਵਿਚ ਰਹਿੰਦੇ ਇੱਕ ਕਰੋੜ ਤੋਂ ਵੀ ਵੱਧ ਭਾਰਤੀਆਂ ਦੀਆਂ ਨੌਕਰੀਆਂ ਖਤਰੇ ਵਿਚ ਪੈ ਸਕਦੀਆਂ ਹਨ।  
ਇੱਥੇ ਜ਼ਿਕਰਯੋਗ ਹੈ ਕਿ 13 ਮਾਰਚ ਤੋਂ 15 ਮਾਰਚ ਦੇ ਵਿਚਾਲੇ ਮੁਸਲਮਾਨਾਂ ਦੇ ਤਬਲੀਗੀ ਭਾਈਚਾਰੇ ਨੇ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਮਾਰਕਾਜ਼ ਦਾ ਆਯੋਜਨ ਕੀਤਾ। ਇਸ ਵਿਚ ਮਲੇਸ਼ੀਆ ਤੇ ਇੰਡੋਨੇਸ਼ੀਆ ਵਰਗੇ ਕਈ ਦੇਸ਼ਾਂ ਤੋਂ ਮੁਸਲਮਾਨ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਹਰ ਸਾਲ ਦੀ ਤਰ੍ਹਾਂ ਪਹੁੰਚੇ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਘਟਨਾ ਬਹੁਤ ਨੁਕਸਾਨਦੇਹ ਸਾਬਤ ਹੋਈ। ਹਾਲਾਂਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨਿਜ਼ਾਮੂਦੀਨ ਵਿੱਚ ਇਸ ਸਮਾਗਮ ਤੋਂ ਪਹਿਲਾਂ ਤਬਲੀਗੀ ਜਮਾਤ ਨੇ ਦਿੱਲੀ ਤੇ ਕੇਂਦਰ ਸਰਕਾਰ ਤੋਂ ਇਜਾਜ਼ਤ ਲਈ ਸੀ। ਜਦੋਂ ਲਾਕਡਾਊਨ ਕੀਤਾ ਗਿਆ ਤਾਂ ਇਨ੍ਹਾਂ ਨੂੰ ਆਪਣੇ ਘਰਾਂ ਵਿਚ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦਾ ਸਾਫ ਅਰਥ ਹੈ ਕਿ ਇਸ ਦੇ ਲਈ ਦਿੱਲੀ ਪ੍ਰਸ਼ਾਸ਼ਣ ਜ਼ਿੰਮੇਵਾਰ ਹੈ। ਪਰ ਗੋਦੀ ਮੀਡੀਆ ਨੇ ਇਨ੍ਹਾਂ ਤੱਥਾਂ ਤੋਂ ਮੂੰਹ ਫੇਰ ਕੇ ਸਿਰਫ਼ ਤਬਲੀਗੀ ਸਮਾਜ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। 
ਅੱਜ ਕੋਰੋਨਾ ਮਹਾਂਮਾਰੀ ਵਿਚ, ਜਦੋਂ ਪੂਰਾ ਭਾਰਤ ਆਰਥਿਕ ਸੰਕਟ, ਬੇਰੁਜ਼ਗਾਰੀ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸ ਸਮੇਂ ਦੌਰਾਨ ਭਗਵੇਂਵਾਦੀ ਤੇ ਗੋਦੀ ਮੀਡੀਆ ਦੰਗਿਆਂ ਦੀ ਰਾਜਨੀਤੀ ਦੀ ਨਫ਼ਰਤੀ ਸਿਆਸਤ ਖੇਡ ਰਿਹਾ ਹੈ। ਮੋਦੀ ਸਰਕਾਰ ਨੇ ਤਬਲੀਗੀ ਜਮਾਤ ਦੇ ਮਾਮਲੇ ਵਿਚ ਪੱਖਪਾਤੀ ਰਵੱਈਆ ਅਪਣਾਇਆ। ਜਦ ਕਿ ਤਬਲੀਗੀ ਜਮਾਤ ਦੇ 25,000 ਵਿਅਕਤੀਆਂ ਨੂੰ ਹਸਪਤਾਲਾਂ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ, ਪਰ ਦੂਜੇ ਪਾਸੇ ਬਹੁਗਿਣਤੀ ਭਾਈਚਾਰੇ ਦੇ ਧਾਰਮਿਕ ਤੇ ਰਾਜਨੀਤਿਕ ਸਮਾਗਮਾਂ ਦੀ ਕੋਈ ਜਾਂਚ ਨਹੀਂ ਹੋਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਸਮੇਤ ਸੱਤਾਧਾਰੀ ਪਾਰਟੀ ਦੇ ਵੱਡੇ ਆਗੂ ਕੋਰੋਨਾ ਸੰਕਟ ਦੌਰਾਨ ਰਾਜਨੀਤਕ ਤੇ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੁੰਦੇ ਰਹੇ। ਸੋਸ਼ਲ ਮੀਡੀਆ 'ਤੇ, ਭਾਜਪਾ ਦੇ ਬਦਨਾਮ ਆਈ.ਟੀ. ਸੈੱਲ ਨੇ ਜਾਅਲੀ ਵੀਡੀਓ ਲਗਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੁਸਲਮਾਨ ਜਾਣ ਬੁੱਝ ਕੇ ਕੋਰੋਨਾ ਵਾਇਰਸ ਫੈਲਾ ਰਹੇ ਹਨ। ਬਹੁਤ ਸਾਰੀਆਂ ਵਾਇਰਲ ਹੋਈਆਂ ਝੂਠੀਆਂ ਵਿਡੀਓਜ਼ ਵਿੱਚ ਦਿਖਾਇਆ ਗਿਆ ਕਿ ਮੁਸਲਮਾਨ ਦੁਕਾਨਦਾਰ ਫਲਾਂ ਤੇ ਸਬਜ਼ੀਆਂ ਵਿੱਚ ਥੁੱਕ ਰਹੇ ਹਨ ਅਤੇ ਕੋਰੋਨਾ ਦੇ ਵਾਇਰਸ ਨੂੰ ਫੈਲਾਉਣ ਲਈ ਦੂਜੇ ਧਰਮਾਂ ਦੇ ਲੋਕਾਂ ਦੇ ਅੱਗੇ ਜ਼ਬਰਦਸਤੀ ਖੰਘ ਰਹੇ ਹਨ। 
ਭਗਵਿਆਂ ਵਲੋਂ ਫੈਲਾਈ ਜਾ ਰਹੀ ਨਫ਼ਰਤ ਕਾਰਨ ਮੁਸਲਮਾਨਾਂ ਨੂੰ ਸਾਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਨ ਵੇਚਣ ਵਾਲੇ ਰੇਹੜੀ ਵਾਲੇ ਮੁਸਲਮਾਨਾਂ ਨੂੰ ਮੁਹੱਲਿਆ ਵਿਚ ਨਹੀਂ ਵੜਨ ਦਿੱਤਾ ਜਾ ਰਿਹਾ ਤੇ ਆਧਾਰ ਕਾਰਡ ਦਿਖਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਕਾਰਨ ਤਬਲੀਗੀ ਜਮਾਤ ਨਾਲ ਜੁੜੇ ਘੱਟੋ ਘੱਟ ਦੋ ਲੋਕਾਂ ਨੇ ਇਸ ਕਾਰਨ ਖੁਦਕੁਸ਼ੀ ਵੀ ਕੀਤੀ। ਦਿਲਸ਼ਾਦ ਮੁਹੰਮਦ ਤਬਲੀਗੀ, 38, ਉਨਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਮਾਤ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤਿਆ ਸੀ। ਜਾਂਚ ਵਿਚ, ਉਹ ਕੋਰੋਨਾ ਨਕਾਰਾਤਮਕ ਪਾਇਆ ਗਿਆ, ਫਿਰ ਵੀ ਉਸ ਨੇ ਤਾਅਨੇ ਮਾਰਨ ਅਤੇ ਗੁਆਂਢੀਆਂ ਵਲੋਂ ਤੰਗ ਕੀਤੇ ਜਾਣ ਕਰਨ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਕੁਝ ਦਿਨਾਂ ਬਾਅਦ, ਅਸਾਮ ਦੇ ਇੱਕ 30 ਸਾਲਾ ਨੌਜਵਾਨ ਨੇ ਮਹਾਰਾਸ਼ਟਰ ਦੇ ਇੱਕ ਹਸਪਤਾਲ ਵਿੱਚ ਖੁਦਕੁਸ਼ੀ ਕਰ ਲਈ। ਇਹ ਨੌਜਵਾਨ ਤਬਲੀਗੀ ਜਮਾਤ ਦੇ ਸਮਾਗਮ ਵਿਚ ਸ਼ਾਮਲ ਸੀ ਤੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ।
ਤਬਲੀਗੀ ਜਮਾਤ ਦੇ ਨਾਲ, ਆਮ ਮੁਸਲਮਾਨਾਂ 'ਤੇ ਹਮਲੇ ਹੋਏ ਸਨ, ਪਰ ਸ਼ਾਇਦ ਹੀ ਕਿਸੇ ਗੋਦੀ ਮੀਡੀਆ ਚੈਨਲਾਂ ਨੇ ਇਸ ਦਾ ਵਿਰੋਧ ਕੀਤਾ ਹੋਵੇ।
ਅਰੁਣਾਚਲ ਪ੍ਰਦੇਸ਼ ਵਿੱਚ ਮੁਸਲਮਾਨ ਟਰੱਕ ਡਰਾਈਵਰ ਦੀ ਮੌਤ ਹੋ ਗਈ। ਹਰਿਆਣਾ ਦੇ ਗੁਰੂਗ੍ਰਾਮ ਦੇ ਪਿੰਡ ਧਨਕੋਟ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਮਸਜਿਦ 'ਤੇ ਹਮਲਾ ਕੀਤਾ।
ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜ਼ਫ਼ਰੂਲ ਇਸਲਾਮ ਦੇ ਅਨੁਸਾਰ 200 ਲੋਕਾਂ ਦੀ ਭੀੜ ਨੇ ਉੱਤਰ ਪੱਛਮੀ ਦਿੱਲੀ ਦੇ ਮੁਕੇਲਪੁਰ ਵਿੱਚ ਇੱਕ ਮਸਜਿਦ ਤੇ ਹਮਲਾ ਕੀਤਾ।
ਦਿ ਕੁਇੰਟ ਦੀ ਰਿਪੋਰਟ ਦੇ ਅਨੁਸਾਰ ਕਰਨਾਟਕ ਦੇ ਕਈ ਹਿੱਸਿਆਂ ਵਿੱਚ ਮੁਸਲਮਾਨਾਂ ਉੱਤੇ ਹਮਲੇ ਹੋਏ ਸਨ। ਬਾਗਲਕੋਟ ਜ਼ਿਲੇ ਦੇ ਬਿਡਾਰੀ ਪਿੰਡ ਵਿਚ ਕ੍ਰਿਸ਼ਨਾ ਨਦੀ ਦੇ ਕਿਨਾਰੇ ਇਕ ਮੁਸਲਮਾਨ ਮਛੇਰੇ ਉੱਪਰ ਹਮਲਾ ਕੀਤਾ 
ਗਿਆ। ਇਸ ਹਮਲੇ ਦੀ ਵੀਡੀਓ ਵਿਚ ਭਗਵੇਂਵਾਦੀ ਹਮਲਾਵਰਾਂ ਨੇ ਕਿਹਾ, 'ਤੁਸੀਂ ਲੋਕ (ਮੁਸਲਮਾਨ) ਇਸ ਬਿਮਾਰੀ ਨੂੰ ਫੈਲਾ ਰਹੇ ਹੋ।'
ਇਸੇ ਜ਼ਿਲ੍ਹੇ ਦੇ ਕੜਕੋਰੱਪਾ ਪਿੰਡ ਵਿਚ ਇਕ ਭੀੜ ਨੇ ਮਸਜਿਦ ਵਿਚ ਨਮਾਜ਼ ਅਦਾ ਕਰ ਰਹੇ ਮੁਸਲਮਾਨਾਂ 'ਤੇ ਹਮਲਾ ਕਰ ਦਿੱਤਾ। 5 ਅਪ੍ਰੈਲ ਦੀ ਰਾਤ ਨੂੰ, ਪ੍ਰਧਾਨ ਮੰਤਰੀ ਦੀ ਅਪੀਲ 'ਤੇ ਲਾਈਟਾਂ ਬੰਦ ਨਾ ਕਰਨ ਲਈ ਬੇਲਗਾਵੀ ਪਿੰਡ ਵਿੱਚ ਦੋ ਹੋਰ ਮਸਜਿਦਾਂ ਉੱਤੇ ਹਮਲਾ ਕੀਤਾ ਗਿਆ। ਅਸਾਮ ਅਤੇ ਕਰਨਾਟਕ ਵਰਗੇ ਰਾਜਾਂ ਦੇ ਪਿੰਡਾਂ ਵਿੱਚ ਮੁਸਲਮਾਨਾਂ ਦੇ ਦਾਖਲੇ ਨੂੰ ਰੋਕਣ ਵਾਲੇ ਪੋਸਟਰ ਵੀ ਲਗਾਏ ਗਏ ਸਨ।

ਕੀ ਸਿਰਫ ਤਬਲੀਗੀ ਕੋਰੋਨੋ ਲਈ ਜ਼ਿੰਮੇਵਾਰ ਨੇ?
ਆਓ ਜਾਣਦੇ ਹਾਂ ਉਨ੍ਹਾਂ ਹੋਰਨਾਂ ਸਮਾਗਮਾਂ ਬਾਰੇ ਜੋ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਫੈਲਣ ਦਾ ਕਾਰਨ ਹੋ ਸਕਦੇ ਹਨ, ਪਰ ਬਦਨਾਮ ਸਿਰਫ ਤਬਲੀਗੀ ਭਾਈਚਾਰੇ ਨੂੰ ਕੀਤਾ ਜਾ ਰਿਹਾ ਹੈ-
1. ਨਮਸਤੇ ਟਰੰਪ ਦਾ ਆਯੋਜਨ 24 ਫਰਵਰੀ 2020 ਨੂੰ ਅਹਿਮਦਾਬਾਦ ਦੇ ਮੋਤੇਰਾ ਸਟੇਡੀਅਮ ਵਿਖੇ ਹੋਇਆ ਸੀ। ਇਸ ਸਮਾਗਮ ਦਾ ਆਯੋਜਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੁਜਰਾਤ ਫੇਰੀ ਦੌਰਾਨ ਕੀਤਾ ਗਿਆ ਸੀ, ਜਿਸ ਵਿੱਚ ਤਕਰੀਬਨ ਇੱਕ ਲੱਖ ਲੋਕ ਸ਼ਾਮਲ ਹੋਏ ਸਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ 30 ਜਨਵਰੀ ਨੂੰ ਦੇਸ਼ ਅੰਦਰ ਕੋਰਾਨਾ ਵਾਇਰਸ ਦਾ ਪਹਿਲਾ ਕੇਸ ਪਾਇਆ ਗਿਆ ਸੀ। ਗੁਜਰਾਤ ਵਿੱਚ ਪਹਿਲਾਂ ਕੇਸ ਮਾਰਚ ਵਿੱਚ ਲੱਭਿਆ ਗਿਆ ਸੀ। ਪਰ ਇਹ ਸਮਾਗਮ ਸੰਭਾਵਤ ਤੌਰ 'ਤੇ ਵੱਡੀ ਆਬਾਦੀ ਲਈ ਕਿੰਨਾ ਵੱਡਾ ਘਾਤਕ ਹੋ ਸਕਦਾ ਹੈ। ਇਸ ਨੂੰ ਗਲਤ ਕਿਉਂ ਨਹੀਂ ਠਹਿਰਾਇਆ ਜਾ ਰਿਹਾ?
2. 25 ਫਰਵਰੀ ਨੂੰ, ਈਸ਼ਾ ਫਾਉਂਡੇਸ਼ਨ ਦੇ ਸੰਸਥਾਪਕ ਸਦਗੁਰੂ ਗੁਰੂ ਜੱਗੀ ਵਾਸੂਦੇਵ ਦੁਆਰਾ ਆਯੋਜਿਤ ਮਹਾਂ ਸ਼ਿਵਰਾਤਰੀ ਪ੍ਰੋਗਰਾਮ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਉਨ੍ਹਾਂ ਸਾਰੇ ਲੋਕਾਂ ਦੀ ਵੀ ਜਾਂਚ ਹੋਣੀ ਚਾਹੀਦੀ ਸੀ। ਫਿਰਕੂ ਮੀਡੀਆ ਇਸ ਬਾਰੇ ਕਿਉਂ ਚੁੱਪ ਹੈ?
3. ਇੰਟਰਨੈਸ਼ਨਲ ਬਿਜਨੈਸ ਟਾਈਮਜ਼ ਮੀਡੀਆ ਦੀ ਰਿਪੋਰਟ ਦੇ ਅਨੁਸਾਰ, 20 ਮਾਰਚ ਦੌਰਾਨ ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵਿੱਚ ਇੱਕ ਸ਼ਰਾਧ ਸਮਾਰੋਹ ਵਿੱਚ 800 ਹਿੰਦੂ ਭਾਈਚਾਰੇ ਦੇ ਸ਼ਾਮਲ ਹੋਏ। ਇਸ ਇਕੱਠ ਵਿੱਚ ਸ਼ਾਮਲ ਹੋਏ 12 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ। ਇਨ੍ਹਾਂ ਵਿੱਚੋਂ 33 ਵਿਅਕਤੀਆਂ ਨੂੰ ਅਲੱਗ-ਅਲੱਗ ਰੱਖਿਆ ਗਿਆ ਸੀ। ਹਾਲਾਂਕਿ, ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਸੀ ਕਿ ਸੰਕਰਮਿਤ ਲੋਕਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਪਰ ਭਗਵਾਂ ਮੀਡੀਆ ਚੁੱਪ ਹੈ।
4. ਕੋਰੋਨਾ ਵਾਇਰਸ ਦੀ ਸ਼ਿਕਾਰ ਗਾਇਕਾ ਕਨਿਕਾ ਕਪੂਰ, ਜੋ ਲੰਡਨ ਤੋਂ ਭਾਰਤ ਵਾਪਸ ਆਈ ਸੀ, ਨੂੰ ਆਪਣੇ ਯਾਤਰਾ ਦਾ ਇਤਿਹਾਸ ਲੁਕਾਉਣ ਲਈ ਵੱਡੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਲੰਡਨ ਤੋਂ ਵਾਪਸ ਆਉਣ ਤੋਂ ਬਾਅਦ, ਉਸ ਨੇ ਇੱਕ ਵੱਡੀ ਪਾਰਟੀ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਰਾਜਨੇਤਾ ਸਮੇਤ ਬਹੁਤ ਸਾਰੇ ਲੋਕਾਂ ਦੀ ਮੌਜੂਦਗੀ ਵੇਖੀ ਗਈ। ਹਾਲਾਂਕਿ, ਐਨਡੀਟੀਵੀ ਦੇ ਅਨੁਸਾਰ, ਜਾਂਚ ਦੇ ਬਾਅਦ ਸਾਰੇ ਨਕਾਰਾਤਮਕ ਨਤੀਜੇ ਆਏ। ਪੁਲੀਸ ਨੇ ਉਸ ਨੂੰ ਹੁਣ ਨੋਟਿਸ ਭੇਜਿਆ ਹੈ।
5. ਜਦੋਂ ਭਾਰਤ ਵਿਚ ਕੋਰੋਨੋਵਾਇਰਸ ਮਹਾਂਮਾਰੀ ਵਧ ਰਹੀ ਸੀ, ਬਿਜ਼ਨਸ ਇਨਸਾਈਡਰ ਨੇ ਦੱਸਿਆ ਕਿ ਕੁੱਲ 61,652 ਸ਼ਰਧਾਲੂ ਤਿਰੂਮਾਲਾ ਮੰਦਰ ਵਿਚ ਗਏ ਸਨ। ਹਾਲਾਂਕਿ ਕੋਰੋਨੋਵਾਇਰਸ ਕੰਟੇਨਮੈਂਟ ਕੈਂਪ ਸਾਰੀਆਂ ਚੌਕੀਆਂ 'ਤੇ ਸਥਾਪਤ ਕੀਤੇ ਗਏ ਸਨ, ਪਰ ਸਰਕਾਰ ਨਹੀਂ ਦਸ ਰਹੀ ਕਿ ਕਿੰਨੋ ਲੋਕ ਕਰੋਨਾ ਲਾਗ ਦੇ ਸ਼ਿਕਾਰ ਹਨ।
6. ਜਿਵੇਂ ਕਿ ਦਾ ਨਿਊਜ ਮਿੰਟ ਦੁਆਰਾ ਰਿਪੋਰਟ ਕੀਤਾ ਗਿਆ ਹੈ, ਕੋਵਿਡ -19 ਦੇ ਬਾਵਜੂਦ, ਮਾਰਚ ਵਿੱਚ ਆਂਧਰਾ ਪ੍ਰਦੇਸ਼ ਦੇ ਕਦੀਰੀ ਕਸਬੇ ਵਿੱਚ ਮੰਦਰ ਉਤਸਵ 'ਰਤਨੋਤਸਵਮ' ਵਿੱਚ ਕਰਨਾਟਕ ਅਤੇ ਤਾਮਿਲਨਾਡੂ ਤੋਂ ਤਕਰੀਬਨ ਡੇਢ ਲੱਖ ਲੋਕਾਂ ਨੇ ਹਿੱਸਾ ਲਿਆ। ਹਾਲਾਂਕਿ ਇਹ ਖਬਰ ਲੁਕਾ ਲਈ ਗਈ। ਟੈਸਟ ਕਰਨ ਦੀ ਕੋਈ ਖਬਰ ਨਹੀਂ ਹੈ।
7. ਇੰਡੀਅਨ ਐਕਸਪ੍ਰੈਸ ਨੇ 1 ਅਪ੍ਰੈਲ ਨੂੰ ਦੱਸਿਆ ਕਿ ਲਗਭਗ 400 ਸ਼ਰਧਾਲੂ ਜੋ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਨ ਗਏ ਸਨ, ਕੋਰੋਨੋਵਾਇਰਸ ਦੇ ਡਰ ਕਾਰਨ ਰੇਲ ਸੇਵਾਵਾਂ ਰੱਦ ਕਰਨ ਕਾਰਨ ਜੰਮੂ ਵਿੱਚ ਫਸ ਗਏ ਸਨ। 
8. ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਖੁਦ ਅਯੁੱਧਿਆ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਤਾਲਾਬੰਦੀ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਰਸਮ ਨੂੰ ਰਾਮ ਜਨਮ ਭੂਮੀ ਕੰਪਲੈਕਸ ਦੇ ਅੰਦਰ ਰਾਮ ਲਲਾ ਦੀ ਮੂਰਤੀ ਨੂੰ ਤਬਦੀਲ ਕਰਨ ਲਈ ਇੱਕ ਅਸਥਾਈ ਮੰਦਰ ਸਥਾਪਤ ਕੀਤਾ ਗਿਆ ਸੀ।
9. ਏ.ਐੱਨ.ਆਈ. ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਤੇਲੰਗਾਨਾ, ਜੋ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਤ ਹੋਇਆ ਰਾਜ ਹੈ, ਦੇ ਕਾਨੂੰਨ, ਜੰਗਲਾਤ ਅਤੇ ਵਾਤਾਵਰਣ ਮੰਤਰੀ ਅਲੋਲਾ ਇੰਦਰਕਰਨ ਰੈਡੀ ਅਤੇ ਟਰਾਂਸਪੋਰਟ ਮੰਤਰੀ ਪੂਵਵਦਾ ਅਜੈ ਕੁਮਾਰ ਨੇ ਰਾਮ ਨੌਮੀ  ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ।
10. ਬੀਜੇਪੀ ਵਿਧਾਇਕ ਮਸਾਲਾ ਜੈਰਾਮ ਨੇ ਤਾਲਾਕੁਰਾਣਾ ਜ਼ਿਲੇ ਦੇ ਤੂਰੁਵੇਕੜਾ ਵਿਖੇ ਕਰਨਾਟਕ ਦੇ ਲਾਕ ਡਾਊਨ ਨਿਯਮਾਂ ਦੀ ਉਲੰਘਣਾ ਕਰਦਿਆਂ ਬੱਚਿਆਂ ਅਤੇ 200 ਤੋਂ ਵੱਧ ਲੋਕਾਂ ਨਾਲ ਆਪਣਾ ਜਨਮ ਦਿਨ ਮਨਾਇਆ।
11. ਵਰਧਾ ਤੋਂ ਭਾਜਪਾ ਵਿਧਾਇਕ ਦਾਦਰਓ ਵੀ ਤਾਲਾਬੰਦੀ ਦੇ ਦੌਰਾਨ ਆਪਣਾ ਜਨਮ ਦਿਨ ਮਨਾਉਣ ਤੋਂ ਪਿੱਛੇ ਨਹੀਂ ਹਟੇ। ਹਾਲਾਂਕਿ, ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਬਾਅਦ ਵਿੱਚ ਉਸਨੇ ਕਿਹਾ ਕਿ ਉਸਨੇ ਸਿਰਫ 21 ਮਜ਼ਦੂਰਾਂ ਨੂੰ ਪਾਰਟੀ ਵਿੱਚ ਬੁਲਾਇਆ ਸੀ ਅਤੇ ਦੋਸ਼ ਲਾਇਆ ਸੀ ਕਿ ਉਸਦੇ ਰਾਜਨੀਤਿਕ ਵਿਰੋਧੀਆਂ ਨੇ ਗਲਤ ਪ੍ਰਚਾਰ ਕੀਤਾ ਹੈ। ਉਹ ਬੇਕਸੂਰ ਹੈ। ਮੀਡੀਆ ਦੀ ਸੂਚਨਾ ਅਨੁਸਾਰ 200 ਲੋਕ ਇਸ ਪਾਰਟੀ ਵਿੱਚ ਸ਼ਾਮਲ ਹੋਏ।
12. ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਤਾਲਾਬੰਦੀ ਦੇ ਨਿਯਮਾਂ ਨੂੰ ਤੋੜਿਆ। ਸ਼ਾਮ 9.9 ਵਜੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ, ਜਦੋਂ ਪੂਰਾ ਦੇਸ਼ ਦੀਵਾ ਜਗਾ ਰਿਹਾ ਸੀ, ਟੀ ਰਾਜਾ ਸਿੰਘ ਨੇ ਸਰੀਰਕ ਦੂਰੀ ਦੇ ਨਿਯਮ ਨੂੰ ਪਛਾੜਦਿਆਂ 70 ਤੋਂ ਵੱਧ ਲੋਕਾਂ ਨੂੰ ਇਕੱਠਾ ਕੀਤਾ ਅਤੇ ਮਿਸ਼ਾਲਾਂ ਨਾਲ ਜਲੂਸ ਕੱਢਿਆ।
13. ਕਲਬੁਰਗੀ ਦੇ ਚਿਤਾਪੁਰ ਪਿੰਡ ਵਿਚ ਸਿਦਾਲਿੰਗੇਸ਼ਵਰ ਰਥ ਸਮਾਗਮ ਆਯੋਜਿਤ ਕਰਕੇ ਤਾਲਾਬੰਦੀ ਦੇ ਨਿਯਮਾਂ ਨੂੰ ਤੋੜਿਆ, ਜੋ ਕੋਵਿਡ -19 ਲਈ ਇਕ ਖਤਰਨਾਕ ਸਥਾਨ ਮੰਨਿਆ ਜਾਂਦਾ ਹੈ। ਇਸ ਸਮਾਰੋਹ ਵਿੱਚ ਸੈਂਕੜੇ ਲੋਕ ਇਕੱਠੇ ਹੋਏ। ਦੇਸ਼ ਵਿਚ ਕਲਬੁਰਗੀ ਵਿਚ ਪਹਿਲੀ ਮੌਤ ਦੀ ਰਿਪੋਰਟ ਕੋਵਿਡ -19 ਸੀ। ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 18 ਸਰਗਰਮ ਮਾਮਲੇ ਹਨ ਜਦੋਂ ਕਿ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ।


Friday, 8 May 2020

ਕੋਰੋਨਾ ਵਾਇਰਸ ਸੰਕਟ, ਮੋਦੀ ਸਰਕਾਰ ਬਨਾਮ ਹਿੰਦੂਆਂ ਤੇ                 ਮੁਸਲਮਾਨਾਂ ਵਿੱਚ ਤਣਾਅ
                               ਅਰੁੰਧਤੀ ਰਾਏ






Tuesday, 28 April 2020

ਕੋਰੋਨਾ ਵਾਇਰਸ ਦੇ ਦੌਰ ਵਿਚ ਕਾਮੂ ਦੀ ਰਚਨਾ ਪਲੇਗ ਪੜ੍ਹੋ


ਰਵੀਸ਼ ਕੁਮਾਰ 




1918 ਦੌਰਾਨ ਭਾਰਤ ਵਿਚ ਫਲੂ ਦਾ ਵਾਇਰਸ ਫੈਲਿਆ ਸੀ। ਤਕਰੀਬਨ ਦੋ ਕਰੋੜ ਲੋਕ ਮਾਰੇ ਗਏ ਸਨ। ਉਸ ਦੇ 25 ਸਾਲ ਬਾਅਦ 1943 ਵਿਚ ਬੰਗਾਲ ਵਿਚ ਅਕਾਲ ਪਿਆ ਸੀ। ਉਸ ਵਿਚ 1 ਕਰੋੜ ਲੋਕ ਮਾਰੇ ਗਏ ਸਨ। ਉਸ ਦੇ ਚਾਰ ਸਾਲ ਬਾਅਦ 1947 ਵਿਚ ਭਾਰਤੀ ਉਪ ਮਹਾਂਦੀਪ ਦੀ ਵੰਡ ਦੇ ਦੌਰਾਨ ਤਿੰਨ ਧਰਮਾਂ ਦੇ ਲੋਕਾਂ ਨੇ ਆਪਸ ਵਿਚ ਲੱਖਾਂ ਲੋਕਾਂ ਨੂੰ ਮਾਰ ਦਿੱਤਾ ਸੀ। 75 ਹਜ਼ਾਰ ਔਰਤਾਂ ਦੇ ਨਾਲ ਬਲਾਤਕਾਰ ਹੋਇਆ ਸੀ। ਇਨਫੈਕਸ਼ਨ, ਅਕਾਲ ਤੇ ਦੰਗਿਆਂ ਵਿਚ ਤਕਰੀਬਨ 3 ਕਰੋੜ ਦੇ ਕਰੀਬ ਲੋਕ ਮਾਰੇ ਗਏ ਸਨ। ਅਸੀਂ ਨਹੀਂ ਜਾਣਦੇ ਇਨ੍ਹਾਂ ਮੌਤਾਂ ਦੇ ਬਾਅਦ ਭਾਰਤੀ ਮਾਨਸਿਕਤਾ 'ਤੇ ਕੋਈ ਅਸਰ ਹੋਇਆ ਸੀ ਜਾਂ ਨਹੀਂ। 
2020 ਦੇ ਸਾਲ ਵਿਚ ਕੋਰੋਨਾ ਇਨਫੈਕਸ਼ਨ ਦੇ ਕਾਰਨ ਮੁਲਕਾਂ ਦੇ ਮੁਲਕ ਘਰਾਂ ਵਿਚ ਬੰਦ ਕੀਤੇ ਜਾ ਰਹੇ ਹਨ। ਸਾਮਾਜਿਕ ਪ੍ਰਾਣੀ ਨੂੰ ਸਾਮਾਜਿਕ ਦੂਰੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਮੌਤ ਦੇ ਅੰਕੜਿਆਂ ਵਿਚਾਲੇ ਮਨੁੱਖ ਦੇ ਸਿਰ 'ਤੇ ਮੌਤ ਮੰਡਰਾ ਰਹੀ ਹੈ। ਹਰੇਕ ਕੋਈ ਦਹਿਸ਼ਤ ਵਿਚ ਹੈ। ਕੋਰੋਨਾ ਵਾਇਰਸ ਦੇ ਸ਼ਿਕਾਰ ਲੋਕਾਂ ਨੂੰ ਮਰੇ ਹੋਏ ਲੋਕਾਂ ਦਾ ਅੰਕੜਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ, ਜਿਸ ਨੂੰ ਕੋਰੋਨਾ ਹੋ ਗਿਆ ਹੈ, ਉਹ ਮੌਤ ਦੇ ਕਰੀਬ ਪਹੁੰਚ ਗਿਆ ਹੈ। ਹਫੜਾ ਦਫੜੀ ਮਚੀ ਹੈ ਤੇ ਇਸ ਦੇ ਵਿਚਾਲੇ ਲਾਪਰਵਾਹੀ ਜਾਂ ਬੇਪ੍ਰਵਾਹੀ ਦਾ ਦੌਰ ਵੀ ਇਸ ਖੁਸ਼ਨੁਮਾ ਹਵਾ ਦੀ ਤਰ੍ਹਾਂ ਸ਼ਹਿਰਾਂ ਵਿਚ ਚਲ ਰਿਹਾ ਹੈ। ਜਿਸ ਦੀ ਆਹਟ ਕਾਮੂ ਨੇ ਭਾਂਪ ਲਈ ਸੀ। 1947 ਦੇ ਸਾਲ ਵਿਚ ਉਸ ਦੀ ਰਚਨਾ ਪਲੇਗ ਪੜ੍ਹਦੇ ਹੋਏ ਲੱਗ ਰਿਹਾ ਹੈ ਕਿ ਮੈਂ 2020 ਦਾ ਭਾਰਤ ਜਾਂ 2020 ਦਾ ਵਿਸ਼ਵ ਦੇਖ ਰਿਹਾ ਹਾਂ। ਕੁਝ ਪਹਿਲਾਂ ਤੋਂ ਬਦਲਿਆ ਹੈ ਤੇ ਬਹੁਤ ਕੁਝ ਪਹਿਲਾਂ ਦੀ ਤਰ੍ਹਾਂ ਹੈ। ਰਚਨਾਕਾਰ ਨੇ ਜੋ ਹਾਲਾਤ ਬਿਆਨ ਕੀਤੇ ਹਨ, ਉਹ 72 ਸਾਲ ਬਾਅਦ ਵੀ ਨਜ਼ਰ ਆ ਰਹੇ ਹਨ। ਕੁਝ ਵੀ ਨਹੀਂ ਬਦਲਿਆ ਹੈ। ਇਸ ਲਈ ਕਾਮੂ ਦੀ ਰਚਨਾ ਪਲੇਗ ਨੂੰ ਪੜ੍ਹਨਾ ਜ਼ਰੂਰੀ ਹੈ। ਤੁਸੀਂ ਇਸ ਰਚਨਾ ਨੂੰ ਜਾਨਣ ਲਈ ਪੜ੍ਹੋ ਕਿ ਉਸ ਸਮੇਂ ਕੀ ਵਾਪਰਿਆ। 
ਕੋਰੋਨਾ ਵਾਇਰਸ ਸਾਨੂੰ ਆਉਣ ਵਾਲੇ ਦਿਨਾਂ ਵਿਚ ਬੁਰੀ ਤਰ੍ਹਾਂ ਉਦਾਸੀਨ ਕਰ ਦੇਵੇਗਾ। ਅਸੀਂ ਹਰ ਚੀਜ਼ ਤੋਂ ਉਦਾਸ ਹੋ ਜਾਵਾਗੇ। ਇੱਥੋਂ ਤੱਕ ਕਿ ਉਦਾਸ ਹੋਣ ਦੀ ਪ੍ਰਵਿਰਤੀ ਤੋਂ ਵੀ। ਫਿਰ ਸਾਨੂੰ ਮਰਨ ਵਾਲੇ ਲੋਕਾਂ ਦਾ ਅੰਕੜਾ ਵੱਡਾ ਹੋ ਕੇ ਛੋਟਾ ਨਜ਼ਰ ਆਉਣ ਲੱਗ ਜਾਵੇਗਾ, ਕਿਉਂਕਿ ਸਾਨੂੰ ਅਜਿਹੇ ਭਿਅੰਕਰ ਦ੍ਰਿਸ਼ ਦੇਖ ਕੇ ਅਜਿਹੀ ਆਦਤ ਪੈ ਜਾਵੇਗੀ। ਅਮਰੀਕਾ ਵਿਚ ਬੰਦੂਕ ਖਰੀਦਣ ਦੀ ਲੰਬੀ ਲਾਈਨ ਕਾਮੂ ਦੇ ਨਾਵਲ ਵਿਚ 1947 ਦੇ ਦੌਰਾਨ ਦਰਜ ਹੋ ਚੁੱਕੀ ਹੈ। ਅਜਿਹਾ ਲੱਗਦਾ ਹੈ ਕਿ ਬੱਸ ਕੋਈ ਉਸ ਨੂੰ ਪੜ੍ਹਨ ਦੇ ਬਾਅਦ ਦੁਹਰਾਉਣਾ ਚਾਹੁੰਦਾ ਹੈ। 
ਰਾਸ਼ਟਰ ਦੇ ਮਹਾਂਰਥੀਆਂ ਦੀ ਸ਼ੁਰੂ ਵਿਚ ਕੀਤੀ ਬੇਪਰਵਾਹੀ ਦਾ ਕੋਈ ਅਰਥ ਨਹੀਂ। 30 ਜਨਵਰੀ ਨੂੰ ਭਾਰਤ ਵਿਚ ਕੋਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। 17 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਅਹਿਮਦਾਬਾਦ ਵਿਚ ਟਰੰਪ ਨਾਲ ਰੈਲੀ ਕਰਦੇ ਹਨ। ਇਸ ਦੇ ਇਕ ਮਹੀਨੇ ਬਾਅਦ ਪ੍ਰਧਾਨ ਮੰਤਰੀ ਮੋਦੀ ਜਦ ਰਾਸ਼ਟਰ ਦੇ ਨਾਮ ਸੰਬੋਧਨ ਕਰਨ ਆਉਂਦੇ ਹਨ ਤੇ ਉਨ੍ਹਾਂ ਕੋਲ ਦੱਸਣ ਦੇ ਲਈ ਕੋਈ ਗੱਲ ਨਹੀਂ ਹੈ। ਉਨ੍ਹਾਂ ਤੋਂ ਪਹਿਲਾਂ ਕਈ ਦੇਸਾਂ ਦੇ ਮਹਾਂਰਥੀ ਸੱਤਾਧਾਰੀ ਮੁਖੀ ਆਪਣੀ ਜਨਤਾ ਨੂੰ ਸੰਬੋਧਨ ਕਰ ਚੁੱਕੇ ਹੁੰਦੇ ਹਨ। ਇਹ ਸੁਆਲ ਜੇ ਪੁੱਛਿਆ ਜਾਵੇਗਾ ਤਾਂ ਭਾਰਤ ਦੀ ਜਨਤਾ ਨਰਾਜ਼ ਹੋ ਜਾਵੇਗੀ। ਪੱਤਰਕਾਰਾਂ ਦਾ ਫੋਕਸ ਇਸ ਗੱਲ 'ਤੇ ਨਹੀਂ ਹੈ ਕਿ ਦਿੱਲੀ ਤੋਂ ਲੈ ਕੇ ਰਾਜਾਂ ਤੱਕ ਕੋਰੋਨਾ ਨਾਲ ਪ੍ਰਭਾਵਿਤ ਵਿਅਕਤੀਆਂ ਦਾ ਇਲਾਜ ਕਿਵੇਂ ਹੋਵੇਗਾ? ਸਿਹਤ ਸਹੂਲਤਾਂ ਦੇ ਕੀ ਪ੍ਰਬੰਧ ਹਨ ਤੇ ਹਸਪਤਾਲਾਂ ਦੇ ਕੀ ਪ੍ਰਬੰਧ ਹਨ? ਕੁਆਂਰਟੀਨ (ਕਿਸੇ ਵਿਅਕਤੀ ਨੂੰ ਅਲੱਗ ਰੱਖਿਆ ਜਾਣਾ) ਦੀ ਖਰਾਬ ਹਾਲਤ ਦੇ ਵੀਡੀਓ ਮਰੀਜ਼ ਹੀ ਭੇਜਦੇ ਹਨ। 20 ਮਾਰਚ 2020 ਦਿਨ ਦੀ ਖਬਰ ਹੈ। ਲੰਡਨ ਤੋਂ ਆਈ ਗਾਇਕਾ ਕਨਿਕਾ ਨੂੰ ਕੋਰੋਨਾ ਹੋ ਗਿਆ, ਉਹ ਲਖਨਊ ਵਿਚ ਕਈ ਲੋਕਾਂ ਨੂੰ ਮਿਲੀ। ਵਸੁੰਧਰਾ ਰਾਜੇ ਤੇ ਉਸ ਦੇ ਬੇਟੇ ਨੂੰ ਮਿਲੀ, ਸਾਂਸਦ ਗਈ, ਉਥੋਂ ਦੇ ਪੱਤਰਕਾਰਾਂ ਨੂੰ ਮਿਲੀ ਹੈ। ਪਰ ਫੋਕਸ ਇਸ 'ਤੇ ਹੈ ਕਿ ਪ੍ਰਧਾਨ ਮੰਤਰੀ ਦੇ ਬੋਲਣ ਦਾ ਤਰੀਕਾ ਕਿੰਨਾ ਚੰਗਾ ਹੈ। ਉਹ ਲੋਕਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰ ਰਹੇ ਨੇ। 30 ਜਨਵਰੀ ਨੂੰ ਕੋਰੋਨਾ ਦੀ ਪਹਿਲੀ ਘਟਨਾ ਹੋਈ। ਡੇਢ ਮਹੀਨੇ ਬਾਅਦ ਭਾਰਤ ਦਾ ਮੀਡੀਆ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪ੍ਰੇਰਨਾ ਲੈ ਕੇ ਖੂਬਸੂਰਤ ਸੁਰ ਗਾ ਰਿਹਾ ਹੈ।
ਅਲਬੈਅਰ ਕਾਮੂ ਦੀ ਰਚਨਾ ਪਲੇਗ ਪੜ੍ਹੋਗੇ ਤਾਂ ਇਹੀ ਜਾਣੋਗੇ ਕਿ ਮਹਾਂਮਾਰੀ ਦੇ ਵਕਤ ਅਲੋਚਨਾ ਤੇ ਤਾਰੀਕ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਹੁਣ ਅਸੀਂ ਸਾਰੇ ਮੌਤ ਦੀ ਇਕ ਬੇੜੀ ਉੱਪਰ ਸ਼ਿਕਾਰ ਹਾਂ। ਅੰਗਰੇਜ਼ੀ ਵਿਚ ਪੈਂਗੁਐਨ ਨੇ ਇਸ ਨੂੰ ਛਾਪਿਆ ਹੈ। ਹਿੰਦੀ ਵਿਚ ਇਸ ਨੂੰ ਰਾਜਕਮਲ ਨੇ ਛਾਪਿਆ ਹੈ। ਇਸ ਦਾ ਅਨੁਵਾਦ ਸ਼ਿਵਦਾਨ ਸਿੰਘ ਚੌਹਾਨ ਤੇ ਵਿਜੈ ਚੌਹਾਨ ਨੇ ਕੀਤਾ ਹੈ। 1961 ਦੌਰਾਨ ਹਿੰਦੀ ਵਿਚ ਪ੍ਰਕਾਸ਼ਿਤ ਹੋਇਆ ਸੀ। ਕਾਮੂ ਆਖਦਾ ਹੈ ਕਿ ਅਸਲ ਵਿਚ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਬਿਪਤਾ ਅਗਸਤ ਦੇ ਅੱਧ ਤੱਕ ਖਤਮ ਹੋ ਜਾਵੇਗੀ। ਬਿਪਤਾ ਸਭ ਪਾਸੇ ਛਾਈ ਹੋਈ ਹੈ। ਹੁਣ ਕਿਸੇ ਦੀ ਕੋਈ ਨਿੱਜੀ ਕਿਸਮਤ ਨਹੀਂ ਰਹੀ, ਪਰ ਇਕ ਸਮੂਹਕ ਇਤਿਹਾਸ ਹੈ ਤੇ ਪਲੇਗ ਬਾਰੇ ਸਾਰਿਆਂ ਦੁਆਰਾ ਸਾਂਝੀਆਂ ਕੀਤੀਆਂ ਭਾਵਨਾਵਾਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਖਰੀਆਂ ਭਾਵਨਾਵਾਂ  ਉਨ੍ਹਾਂ ਦੀਆਂ ਹਨ, ਜੋ ਕਿ ਡਰ ਅਤੇ ਬਗਾਵਤ ਨਾਲ ਜੁੜੇ ਹੋਏ ਹਨ।
ਓਰਾਨ ਅਲਜੀਰੀਆ ਦਾ ਇੱਕ ਸ਼ਹਿਰ ਹੈ. ਬਿਮਾਰੀ ਬੁਰੀ ਤਰ੍ਹਾਂ ਫੈਲੀ ਹੋਈ ਹੈ। ਸ਼ੁਰੂ ਵਿਚ ਲੋਕਾਂ ਦਾ ਜੀਵਨ ਆਮ ਹੁੰਦਾ ਹੈ, ਉਹ ਆਪਣੇ ਆਪ ਨੂੰ ਉਨ੍ਹਾਂ ਅੰਕੜਿਆਂ ਤੋਂ ਸੁਰੱਖਿਅਤ ਸਮਝਦੇ ਹਨ, ਜਿੱਥੇ ਬਸਤੀ ਮੌਤ ਦੀ ਸ਼ਿਕਾਰ ਹੋ ਗਈ ਹੈ। ਜਿਵੇਂ ਹੀ ਪਲੇਗ ਮਹਾਂਮਾਰੀ ਦਾ ਐਲਾਨ ਹੁੰਦਾ ਹੈ, ਤਾਂ ਸ਼ਹਿਰ ਬਦਲਣਾ ਸ਼ੁਰੂ ਹੋ ਜਾਂਦਾ ਹੈ। ਪਲੇਗ ਤੋਂ ਬਚੇ ਲੋਕਾਂ ਨੇ ਆਪਣੇ ਘਰ ਸਾੜ ਦਿੱਤੇ। ਮੁਰਦਿਆਂ ਨੂੰ ਦਫ਼ਨਾਉਣ ਦੀਆਂ ਰਸਮੀ ਰਸਮਾਂ ਤਿਆਗ ਦਿੱਤੀਆਂ ਜਾਂਦੀਆਂ ਹਨ। ਸਭ ਲਾਸ਼ਾਂ ਨੂੰ ਇਕੋ ਤਰੀਕੇ ਨਾਲ ਦੱਬ ਦਿੱਤਾ ਜਾਂਦਾ ਹੈ। ਇਸ ਮਾਹੌਲ ਵਿਚ ਜਾਣਕਾਰੀ ਦਾ ਕੋਈ ਅਰਥ ਨਹੀਂ ਹੁੰਦਾ। ਇੱਕ ਸ਼ਹਿਰ ਜੋ ਪਲੇਗ ਕਾਰਨ ਮਰਨ ਵਾਲਾ ਹੈ, ਪਲੇਗ ਨਾਵਲ ਇਸ ਦੇ ਅੰਦਰ ਰਹਿੰਦੇ ਲੋਕਾਂ ਦੀ ਦਾਸਤਾਨ ਹੈ। ਕਾਮੂ ਨੇ ਲਿਖਿਆ ਕਿ ਪਲੇਗ ਨਾਲ 10 ਲੱਖ ਲੋਕ ਮਾਰੇ ਜਾ ਚੁੱਕੇ ਹਨ। ਓਰਨ ਦਾ ਇਹ ਨਾਵਲ ਦਿੱਲੀ ਅਤੇ ਮੁੰਬਈ ਦੇ ਲੋਕਾਂ ਨੂੰ ਸਮਝਣ ਦਾ ਰਸਤਾ ਦੇਵੇਗਾ। ਫਿਰ ਤੁਸੀਂ ਇਟਲੀ ਵਿਚ ਮਿਲਾਨ ਅਤੇ ਚੀਨ ਵਿਚ ਵੁਹਾਨ ਦੇ ਬੰਦ ਹੋਣ ਤੇ ਲਾਕਡਾਊਨ ਨੂੰ ਸਮਝ ਸਕੋਗੇ। ਇਹ ਸਮਾਂ ਹੈ ਪਲੇਗ ਨੂੰ ਪੜ੍ਹੋ। ਇਸ ਨਾਵਲ ਵਿਚ ਕਰਫਿਊ ਦਾ ਵੀ ਜ਼ਿਕਰ ਹੈ।
ਸਥਾਨਕ ਅਖਬਾਰਾਂ ਚੂਹਿਆਂ ਬਾਰੇ  ਵੱਡੀਆਂ ਸੁਰਖੀਆਂ ਛਾਪਦੀਆਂ ਸਨ ਅਤੇ ਖ਼ਬਰਾਂ ਪ੍ਰਕਾਸ਼ਤ ਕਰਦੀਆਂ ਸਨ ਹੁਣ ਪੂਰੀ ਤਰ੍ਹਾਂ ਚੁੱਪ ਹੋ ਗਈਆਂ ਹਨ, ਕਿਉਂਕਿ ਚੂਹੇ ਸੜਕਾਂ 'ਤੇ ਹਨ ਅਤੇ ਉਨ੍ਹਾਂ ਦੇ ਘਰਾਂ ਵਿੱਚ ਆਦਮੀ ਮਰ ਜਾਂਦੇ ਹਨ। ਅਖਬਾਰਾਂ ਸਿਰਫ ਸੜਕਾਂ ਵਿਚ ਦਿਲਚਸਪੀ ਰੱਖਦੀਆਂ ਹਨ। ਜਦੋਂ ਤੱਕ ਹਰੇਕ ਡਾਕਟਰ ਕੋਲ ਦੋ ਜਾਂ ਤਿੰਨ ਕੇਸ ਪਹੁੰਚ ਚੁੱਕੇ ਸਨ, ਕਿਸੇ ਨੇ ਵੀ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ਬਾਰੇ ਨਹੀਂ ਸੋਚਿਆ ਸੀ। ਜਦੋਂ ਦਿਨਾਂ ਵਿਚ ਕੇਸ ਭਾਰੀ ਗਿਣਤੀ ਵਿਚ ਪਹੁੰਚਣ ਲੱਗੇ, ਮਰੀਜ਼ਾਂ ਦੀ ਗਿਣਤੀ ਦਿਨ ਰਾਤ ਚੌਗੁਣੀ ਹੋ ਗਈ ਸੀ ਤਾਂ ਲੋਕਾਂ ਨੂੰ ਇਸ ਅਜੀਬ ਬਿਮਾਰੀ ਨੂੰ ਵੇਖ ਕੇ ਕੋਈ ਸ਼ੱਕ ਨਹੀਂ ਰਹਿ ਗਿਆ ਸੀ ਕਿ ਮਹਾਂਮਾਰੀ ਫੈਲ ਗਈ ਹੈ। ਹਰ ਕੋਈ ਜਾਣਦਾ ਹੈ ਕਿ ਮਹਾਮਾਰੀ ਦੁਨੀਆ ਵਿਚ ਵਾਰ-ਵਾਰ ਫੈਲਦੀ ਰਹਿੰਦੀ ਹੈ। ਪਰ ਜਦੋਂ ਕੋਈ ਮਹਾਂਮਾਰੀ ਨੀਲੇ ਅਸਮਾਨ ਨੂੰ ਚੀਰਨ ਤੋਂ ਬਾਅਦ ਸਾਡੇ ਸਿਰ ਨੂੰ ਹਿਲਾਉਂਦੀ ਹੈ, ਤਦ ਸਾਨੂੰ ਵਿਸ਼ਵਾਸ ਹੁੰਦਾ ਹੈ। ਇਤਿਹਾਸ ਵਿਚ ਬਹੁਤ ਸਾਰੀਆਂ ਵਾਰ ਪਲੇਗਾਂ ਫੈਲੀਆਂ ਹਨ। ਜਿੰਨੀ ਵਾਰ ਇਸ ਮਹਾਂਮਾਰੀ ਦੇ ਖਿਲਾਫ਼ ਲੜਾਈ ਲੜੀ ਗਈ ਹੈ, ਓਨੀ ਵਾਰ ਇਹ ਫੈਲੀ ਹੈ।
ਭਾਵੇਂ ਪਲੇਗ ਹੋਵੇ ਜਾਂ ਯੁੱਧ ਇਹ ਲੋਕਾਂ ਨੂੰ ਬਿਨਾਂ ਚਿਤਾਵਨੀ ਦੇ ਆਪਣੀ ਲਪੇਟ ਵਿਚ ਲੈਂਦੇ ਹਨ। ਇਸ ਦੌਰਾਨ ਲੋਕਾਂ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਕ ਦੂਸਰੇ ਦੇ ਸੰਪਰਕ ਵਿਚ ਨਾ ਆਉਣ ਤੇ ਸਫਾਈ ਦੇ ਇੰਸਪੈਕਟਰ ਨੂੰ ਜਾ ਕੇ ਮਿਲਣ ਤੇ ਉਨ੍ਹਾਂ ਦੀ ਦਿੱਤੀ ਹੋਈ ਸਲਾਹ 'ਤੇ ਪੂਰੀ ਤਰ੍ਹਾਂ ਅਮਲ ਕਰਨ। ਪਰ ਅਗਲੇ ਚਾਰ ਦਿਨਾਂ ਵਿਚ ਹੀ ਬੁਖਾਰ ਵਿਚ ਹੈਰਾਨ ਕਰਨ ਵਾਲੀ ਪ੍ਰਗਤੀ ਹੋਈ ਸੀ। ਪਹਿਲੇ ਦਿਨ 16, ਫਿਰ 24, ਫਿਰ 28 ਤੇ 32 ਮੌਤਾਂ ਹੋਈਆਂ। ਚੌਥੇ ਦਿਨ ਬੱਚਿਆਂ ਦੇ ਇਕ ਸਕੂਲ ਦੇ ਅੰਦਰ ਸਹਾਇਕ ਹਸਪਤਾਲ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ। ਨਗਰ ਵਾਸੀ ਹੁਣ ਨੁਕਤਾਚੀਨੀ ਕਰਕੇ ਆਪਣੀ ਘਬਰਾਹਟ ਨੂੰ ਛੁਪਾਉਂਦੇ ਹੋਏ ਉੱਥੇ ਆਏ ਸਨ, ਪਰ ਹੁਣ ਇਨ੍ਹਾਂ ਦੀ ਆਵਾਜ਼ ਗਾਇਬ ਹੋ ਚੁੱਕੀ ਸੀ ਤੇ ਉਹ ਉਦਾਸ ਸਨ। ਮੌਤ ਦਾ ਦ੍ਰਿਸ਼ ਦੇਖ ਕੇ ਉਦਾਸ ਕੋਈ ਕਿਉਂ ਨਹੀਂ ਹੋਵੇਗਾ? 
ਮੌਤਾਂ ਦੀ ਗਿਣਤੀ ਇਕਦਮ ਵੱਧ ਗਈ, ਜਿਸ ਦਿਨ ਗਿਣਤੀ 30 ਤੱਕ ਪਹੁੰਚੀ ਤਾਂ ਪ੍ਰੀਫੇਕਟ ਨੇ ਡਾਕਟਰ ਰੀਓ ਨੂੰ ਇਕ ਤਾਰ ਪੜ੍ਹਨ ਲਈ ਦਿੱਤਾ ਤੇ ਕਿਹਾ ਗਿਆ, 'ਹੁਣ ਲਗਦਾ ਹੈ ਉਹ ਲੋਕ ਘਬਰਾ ਚੁੱਕੇ ਹਨ, ਆਖਿਰਕਾਰ। ਤਾਰ ਵਿਚ ਲਿਖਿਆ ਸੀ ਕਿ ਪਲੇਗ ਫੈਲਣ ਦਾ ਐਲਾਨ ਕਰ ਦਿਓ, ਸ਼ਹਿਰ ਦੇ ਫਾਟਕ ਬੰਦ ਕਰ ਦਿਓ।'
ਪਲੇਗ ਦੇ ਤੀਸਰੇ ਹਫਤੇ 302 ਮੌਤਾਂ ਹੋ ਚੁੱਕੀਆਂ ਸਨ। ਸ਼ਹਿਰ ਦੀ ਆਬਾਦੀ 2 ਲੱਖ ਸੀ। ਮੌਤ ਦੇ ਅੰਕੜੇ ਕੀ ਸੱਚਮੁੱਚ ਏਨੇ ਜ਼ਿਆਦਾ ਸਨ, ਇਹ ਕੋਈ ਨਹੀਂ ਜਾਣਦਾ ਸੀ। ਸਿੱਟੇ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ ਜਨਤਾ ਦੇ ਕੋਲ ਅੰਕੜਿਆਂ ਦਾ ਮੁਕਾਬਲਾ ਕਰਨ ਦੇ ਲਈ ਕਿਸੇ ਮਾਪਦੰਡ ਦੀ ਘਾਟ ਸੀ। 
ਮਹੀਨੇ ਦੇ ਅੰਤਮ ਦਿਨਾਂ ਵਿਚ ਸਾਡੇ ਸ਼ਹਿਰ ਦੇ ਪਾਦਰੀ ਵਰਗ ਨੇ ਆਪਣੇ ਵਿਸ਼ੇਸ਼ ਹਥਿਆਰਾਂ ਨਾਲ ਲੈਸ ਪਲੇਗ ਦਾ ਮੁਕਾਬਲਾ ਕਰਨ ਦਾ ਫੈਸਲਾ ਕਰਕੇ ਇਕ ਪ੍ਰਾਰਥਨਾ ਹਫਤਾ ਮਨਾਉਣ ਦਾ ਐਲਾਨ ਕੀਤਾ। ਐਤਵਾਰ ਵਾਲੇ ਦਿਨ ਪਲੇਗ ਤੋਂ ਪੀੜਤ ਹੋਏ ਲੋਕਾਂ ਲਈ ਸ਼ਹੀਨੋ ਵਾਲੇ ਸੰਤ ਦੀ ਅਗਵਾਈ ਵਿਚ ਵਿਸ਼ਾਲ ਪ੍ਰਾਰਥਨਾ ਹੋਣੀ ਸੀ ਤੇ ਫਾਦਰ ਪੈਨਾਲੋ ਨੂੰ ਇਸ ਸਭਾ ਵਿਚ ਪ੍ਰਵਚਨ ਦੇਣ ਲਈ ਕਿਹਾ ਗਿਆ ਸੀ।
ਇਨ੍ਹਾਂ ਇਲਾਕਿਆਂ ਦੇ ਲੋਕ ਸਮਝਣ ਲੱਗੇ ਕਿ ਪਾਬੰਦੀਆਂ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਦੇ ਲਈ ਲਾਗੂ ਕੀਤੀਆਂ ਗਈਆਂ ਹਨ। ਇਸ ਲਈ ਉਹ ਦੂਸਰੇ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਨਾਲ ਈਰਖਾ ਕਰਨ ਲੱਗੇ, ਕਿਉਂਕਿ ਉਨ੍ਹਾਂ ਨੂੰ ਅਜ਼ਾਦੀ ਸੀ। 
ਅਜ਼ਾਦੀ ਇਸ ਲਈ ਸੀ ਕਿ ਉਹ ਪਲੇਗ ਦਾ ਸ਼ਿਕਾਰ ਨਹੀਂ ਹੋਏ ਸਨ। ਦੂਸਰੇ ਇਲਾਕੇ ਦੇ ਪੀੜਤ ਲੋਕ ਇਨ੍ਹਾਂ ਦੀ ਦੁਰਦਸ਼ਾ ਦੇ ਲਈ ਕਲਪਨਾ ਕਰਨ ਲੱਗ ਪਏ। ਨਾਗਰਿਕ ਅਧਿਕਾਰੀ ਇਸ ਦਲੀਲ ਅੱਗੇ ਝੁਕ ਗਏ ਤੇ ਉਨ੍ਹਾਂ ਤਹਿਤ ਕੀਤਾ ਕਿ ਜੋ ਬਾਰਡਰ 'ਤੇ ਆਪਣਾ ਕੰਮ ਕਰਦੇ ਹੋਏ ਮੌਤ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਪਲੇਗ ਮੈਡਲ ਦਿੱਤੇ ਜਾਣ। ਪਰ ਜਿਨ੍ਹਾਂ ਨੂੰ ਪਹਿਲਾਂ ਫੌਜੀ ਤਗਮੇ ਮਿਲੇ ਸਨ, ਉਨ੍ਹਾਂ 'ਤੇ ਬੁਰਾ ਅਸਰ ਪੈ ਚੁੱਕਾ ਸੀ। ਪਰ ਤਗਮਿਆਂ ਨੂੰ ਵਾਪਸ ਦੇਣ ਦਾ ਸੁਆਲ ਨਹੀਂ ਉਠਦਾ ਸੀ। ਇਸ ਲਈ ਫੌਜੀ ਖੇਤਰਾਂ ਵਿਚ ਬਹੁਤ ਬੇਗਾਨਗੀ ਛਾਈ ਹੋਈ ਸੀ। ਇਸ ਦੇ ਇਲਾਵਾ ਪਲੇਗ ਦੇ ਤਗਮੇ ਵਿਚ ਇਕ ਹੋਰ ਕਮੀ ਸੀ, ਕਿਉਂਕਿ ਉਸ ਦਾ ਨੈਤਿਕ ਅਸਰ ਫੌਜੀ ਪੁਰਸਕਾਰਾਂ ਤੋਂ ਕਿਤੇ ਘੱਟ ਸੀ, ਕਿਉਂਕਿ ਮਹਾਂਮਾਰੀ ਦੇ ਜ਼ਮਾਨੇ ਵਿਚ ਲੋਕਾਂ ਨੂੰ ਅਜਿਹੇ ਤਗਮੇ ਅਸਾਨੀ ਨਾਲ ਮਿਲ ਜਾਂਦੇ ਸਨ, ਇਸ ਲਈ ਕੋਈ ਵੀ ਸੰਤੁਸ਼ਟ ਨਹੀਂ ਸੀ।
ਹਾ ਰੀਓ ਨੇ ਕਿਹਾ ਕਿ ਇਸ ਵਾਰ ਵੀ ਪਲੇਗ ਵਿਚ ਓਨੇ ਹੀ ਲੋਕ ਮਰ ਰਹੇ ਹਨ ਤੇ ਦਫਨਾਏ ਜਾ ਰਹੇ ਹਨ, ਜਿੰਨੇ ਕਿ ਪੁਰਾਣੇ ਜ਼ਮਾਨੇ ਦੀ ਪਲੇਗ ਵਿਚ ਦਫਨਾਏ ਜਾਂਦੇ ਹਨ, ਪਰ ਅਸੀਂ ਮੌਤ ਦੇ ਅੰਕੜੇ ਰੱਖਦੇ ਹਾਂ, ਇਸ ਨੂੰ ਮੰਨਣਾ ਪਵੇਗਾ ਕਿ ਇਸ ਦਾ ਨਾਮ ਵਿਕਾਸ ਹੈ। 
ਇਸ ਨਾਵਲ ਵਿਚ ਦੱਸਿਆ ਹੈ ਕਿ ਲੋਕ ਆਪਣੇ ਮਰੇ ਸੰਬੰਧੀਆਂ ਦਾ ਦੁੱਖ ਮਨਾਉਣ ਲੱਗੇ। ਉਨ੍ਹਾਂ ਦਾ ਮਨੋਬਲ ਡਾਵਾਂਡੋਲ ਹੋ ਗਿਆ। ਮੌਤ ਸਿਰਾਂ 'ਤੇ ਮੰਡਰਾ ਰਹੀ ਸੀ। ਪਰ ਜਿਉਂ ਜਿਉਂ ਵਕਤ ਗੁਜ਼ਰਦਾ ਗਿਆ ਤਤਕਾਲੀਨ ਜ਼ਰੂਰਤਾਂ ਵਲ ਧਿਆਨ ਕੇਂਦਰਿਤ ਹੋਣ ਲੱਗਾ। ਖਾਣ ਪੀਣ ਦੀ ਸਮੱਸਿਆ ਗੰਭੀਰ ਹੋਣ ਲੱਗੀ। ਉਨ੍ਹਾਂ ਨੂੰ ਇਹ ਸੋਚਣ ਦੀ ਵਿਹਲ ਨਹੀਂ ਸੀ ਕਿ ਉਨ੍ਹਾਂ ਦੇ ਆਲੇ-ਦੁਆਲੇ ਲੋਕ ਕਿਸ ਤਰ੍ਹਾਂ ਮਰ ਰਹੇ ਹਨ ਤੇ ਕਿਸੇ ਦਿਨ ਉਹ ਖੁਦ ਵੀ ਇਸ ਤਰ੍ਹਾਂ ਮਰ ਜਾਣਗੇ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਲੇਗ ਵਿਚ ਹੋਲੀ ਹੋਲੀ ਪਿਆਰ ਤੇ ਦੋਸਤੀ ਦੀ ਸਮਰੱਥਾ ਖਤਮ ਕਰ ਦਿੱਤੀ। ਇਸ ਨਾਵਲ ਵਿਚ ਦੱਸਿਆ ਹੈ ਕਿ ਇਕ ਬਜ਼ੁਰਗ ਡਾਕਟਰ ਨੇ ਯਾਦ ਕਰਵਾਇਆ ਕਿ ਮਨੁੱਖ ਦਾ ਭਵਿੱਖ ਅਨਿਸ਼ਚਿਤ ਹੈ, ਡਾਵਾਂਡੋਲ ਹੈ। ਇਤਿਹਾਸ ਇਹ ਸਾਬਤ ਕਰਦਾ ਹੈ ਕਿ ਮਹਾਂਮਾਰੀਆਂ ਬਿਨਾਂ ਸੱਦੇ 'ਤੇ ਪ੍ਰਗਟ ਹੋ ਜਾਂਦੀਆਂ ਹਨ ਅਤੇ ਜ਼ੋਰ ਫੜ ਲੈਂਦੀਆਂ ਹਨ। ਕ੍ਰਿਪਾ ਕਰਕੇ ਕਾਮੂ ਦੀ ਪਲੇਗ ਦਾ ਪੂਰਾ ਨਾਵਲ ਪੜ੍ਹੋ। ਇਸ ਦੌਰ ਵਿਚ ਖੁਦ ਨੂੰ ਸਮਝਣ ਵਿਚ ਮਦਦ ਮਿਲੇਗੀ।