ਗੁਰਬਾਣੀ ਦਾ ਸੰਤ ਤੇ ਮਾਇਆਧਾਰੀ ਸਾਧ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਗੁਰਬਾਣੀ ਵਿਚ ਆਦਰਸ਼ਵਾਦੀ ਤੇ ਨਾਮ ਰਤੇ ਇਨਸਾਨ ਨੂੰ ਸੰਤ ਆਖਿਆ ਗਿਆ ਹੈ ਜੋ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢ ਕੇ ਲੋਕਾਂ ਦਾ ਭਲਾ ਕਰਦਾ ਹੈ, ਜ਼ੁਲਮ ਵਿਰੁੱਧ ਅਵਾਜ਼ ਬੁਲੰਦ ਕਰਦਾ ਹੈ। ਜਦ ਕਿ ਮਾਇਆਧਾਰੀ ਸਾਧ ਚੋਲੇ ਪਹਿਨ ਕੇ ਪਹਿਰਾਵੇ ਤੱਕ ਸੀਮਤ ਰਹਿੰਦਾ ਹੈ ਅਤੇ ਕਰਮਕਾਂਡਾਂ ਵਿਚ ਪਾ ਕੇ ਲੋਕਾਂ ਨੂੰ ਠੱਗਦਾ ਹੈ ਅਤੇ ਆਪ ਕਿਰਤ ਕਮਾਈ ਨਾ ਕਰਕੇ ਆਪਣੇ ਆਪ ਨੂੰ ਬ੍ਰਹਮਗਿਆਨੀ ਸਦਵਾ ਕੇ ਆਪਣੀ ਗੋਗੜ ਵਧਾਉਣ, ਐਸ਼ੋ ਇਸ਼ਰਤ ਕਰਨ ਤੱਕ ਸੀਮਤ ਰਹਿੰਦਾ ਹੈ ;
ਗਜ ਸਾਢੈ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ£
ਗਲੀ ਤਿਨ੍ਰਾ ਜਪਮਾਲੀਆ ਲੋਟੇ ਹਥਿ ਨਿਬਗ£
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੪੭੬)
ਗੁਰਬਾਣੀ ਵਿਚ ਸੰਤ ਦੀ ਵਰਤੋਂ ਭਗਤ ਸਾਹਿਬਾਨਾਂ ਲਈ ਹੋਈ ਹੈ, ਜਿਨ•ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਦੂਸਰਾ ਸੰਤ ਦੀ ਵਰਤੋਂ ਸੱਚੀ ਸੰਗਤ ਲਈ ਕੀਤੀ ਹੈ ਜਾਂ ਗੁਰਸਿੱਖ ਲਈ ਵੀ ਕਰ ਲਈ ਗਈ ਹੈ। ਸਿੱਧ ਗੋਸਟਿ ਵਿਚ 'ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ' ਦਾ ਭਾਵ ਸਿੱਖਾਂ ਦੀ ਸੰਗਤ ਤੋਂ ਹੈ ਜੋ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੀ ਅਗਵਾਈ 'ਚ ਸਿੱਧਾਂ ਨਾਲ ਗੋਸ਼ਟ ਕਰਨ ਆਏ ਸਨ। ਇਸ ਵਿਚ ਦੱਸਿਆ ਹੈ ਕਿ ਸਿੱਧਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਜੁੜੀ ਹੋਈ ਸੰਗਤ ਵਿਚ ਆ ਕੇ ਸੰਤਾਂ ਨੂੰ ਨਮਸਕਾਰ ਕੀਤਾ ਹੈ। ਸਪੱਸ਼ਟ ਹੈ ਕਿ ਇਥੇ ਗੋਸ਼ਟ ਸੁਣਨ ਲਈ ਇਕੱਤਰ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਸੰਤ ਆਖਿਆ ਗਿਆ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤ ਸ਼ਬਦ ਦੀ ਵਰਤੋਂ ਗੁਰਬਾਣੀ ਦੇ ਭਗਤਾਂ ਲਈ ਕੀਤੀ ਹੈ। ਉਹ ਫੁਰਮਾਉਂਦੇ ਹਨ ਕਿ ਸੰਤਾਂ ਦੇ ਸੱਚੇ ਵਿਚਾਰ ਸੁਣਨੇ ਚਾਹੀਦੇ ਹਨ, ਉਹ ਜੋ ਵਿਚਾਰ ਫੁਰਮਾਉਂਦੇ ਹਨ, ਸੱਚੇ ਹੁੰਦੇ ਹਨ ਅਤੇ ਉਨ•ਾਂ ਨੂੰ ਅਕਾਲ ਪੁਰਖ ਬਾਰੇ ਪੂਰਾ ਅਨੁਭਵ ਹੁੰਦਾ ਹੈ ;
ਸੰਤਨ ਕੀ ਸੁਣਿ ਸਾਚੀ ਸਾਖੀ£ ਸੋ ਬੋਲਹਿ ਜੋ ਪੇਖਹਿ ਆਖੀ£
ਨਹੀ ਲੇਪੁ ਤਿਸੁ ਪੁੰਨਿ ਨ ਪਾਪਿ£ ਨਾਨਕ ਕਾ ਪ੍ਰਭੁ ਆਪੇ ਆਪਿ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੮੯੪)
ਗੁਰਬਾਣੀ ਵਿਚ ਸੰਤ ਦੀ ਵਰਤੋਂ ਗੁਰੂ ਲਈ ਵੀ ਕੀਤੀ ਗਈ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਵੱਲ ਲਿਖੀਆਂ ਚਿੱਠੀਆਂ ਇਸ ਦਾ ਪ੍ਰਮਾਣ ਹਨ ;
ਹਉ ਘੋਲੀ ਜੀਉ ਘੋਲਿ ਘੁਮਾਈ£ ਗੁਰ ਦਰਸਨ ਸੰਤ ਪਿਆਰੇ ਜੀਉ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੬)
ਭਾਗ ਹੋਆ ਗੁਰਿ ਸੰਤੁ ਮਿਲਾਇਆ£ ਪ੍ਰਭੂ ਅਬਿਨਾਸੀ ਘਰ ਮਹਿ ਪਾਇਆ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੭)
ਗੁਰਬਾਣੀ ਵਿਚ ਆਦਰਸ਼ਵਾਦੀ ਲੋਕਾਂ ਦੀ ਸੰਗਤ ਲਈ ਸਾਧ ਸੰਗਤ ਸ਼ਬਦ ਵਰਤਿਆ ਗਿਆ ਹੈ। ਸੰਤ ਕਬੀਰ ਸਾਹਿਬ ਫੁਰਮਾਉਂਦੇ ਹਨ ਕਿ ਚੰਗੇ ਲੋਕਾਂ ਅਰਥਾਤ ਸੰਤਾਂ ਦੀ ਸੰਗਤ ਨਾਲ ਜੁੜਿਆ ਜਾਵੇ ਤਾਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਭਾਵੇਂ ਤੁਸੀਂ ਵੇਦਾਂ ਨੂੰ ਵਿਚਾਰ ਲਓ, ਪਰ ਮੁਕਤੀ ਹਾਸਲ ਨਹੀਂ ਹੋਣੀ। ਮੁਕਤੀ ਤਾਂ ਆਦਰਸ਼ਵਾਦੀ ਤੇ ਨਾਮ ਰੱਤੇ ਲੋਕਾਂ ਵਿਚ ਰਹਿ ਕੇ ਨਾਮ ਸਿਮਰਨ ਨਾਲ ਪ੍ਰਾਪਤ ਹੋਣੀ ਹੈ ;
ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰੁ£
ਬਿਨ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੨੦੦)
ਇਹ ਗੱਲ ਪਰਤੱਖ ਹੈ ਕਿ ਗੁਰਬਾਣੀ ਕਰਮਕਾਂਡ ਨੂੰ ਨਹੀਂ ਮੰਨਦੀ, ਭੇਖ, ਪਹਿਰਾਵੇ ਨੂੰ ਨਹੀਂ ਮੰਨਦੀ, ਗੁਣਾਂ ਨੂੰ ਪ੍ਰਵਾਨਗੀ ਦੇਂਦੀ ਹੈ, ਪਰ ਪਤਾ ਨਹੀਂ ਸਿੱਖ ਪੰਥ ਵਿਚ ਕਰਮਕਾਂਡੀ ਚਿੱਟ ਕਪੜੇ, ਭਗਵੇਂ ਕਪੜੇ ਤੇ ਚੋਲਿਆਂ ਵਾਲੀ ਸਾਧ ਜਮਾਤ ਕਿਥੋਂ ਤੇ ਕਿਵੇਂ ਪੈਦਾ ਹੋ ਗਈ, ਜਿਸ ਦਾ ਵਰਤਾਰਾ ਵੀ ਗੁਰਮਤਿ ਵਿਰੋਧੀ ਹੈ। ਇਹ ਪਖੰਡੀ ਜਮਾਤ ਨਾ ਕਿਰਤ ਕਰਦੀ ਹੈ, ਨਾ ਗੁਰਮਤਿ ਅਨੁਸਾਰ ਜੀਵਨ ਜੀਉਂਦੀ ਹੈ, ਬੀਬੀਆਂ ਨੂੰ ਹਵਸ ਦਾ ਸ਼ਿਕਾਰ ਬਣਾਉਂਦੀ ਹੈ, ਪੈਸਿਆਂ ਨਾਲ ਮੱਥੇ ਟਿਕਾਉਂਦੀ, ਨਵੀਆਂ ਨਵੀਆਂ ਵਿਦੇਸ਼ੀ ਕਾਰਾਂ ਦੇ ਝੂਟੇ ਲੈਂਦੀ ਹੈ, ਗੁਰੂਆਂ ਦੀ ਬਾਣੀ ਦੇ ਬਰਾਬਰ ਆਪਣੀਆਂ ਟੁਟੀਆਂ ਭੱਜੀਆਂ ਧਾਰਨਾਵਾਂ ਬਣਾ ਕੇ ਕੱਚੀ ਬਾਣੀ ਪੜ•ਦੀ ਹੈ, ਫਿਰ ਵੀ ਇਹ ਜਮਾਤ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਦਵਾਉਂਦੀ ਹੈ। ਅੰਧ ਵਿਸ਼ਵਾਸਾਂ ਵਿਚ ਜਕੜੇ ਸਿੱਖ ਅੱਖਾਂ ਮੀਟ ਕੇ ਇਨ•ਾਂ ਦੀ ਹੋਂਦ ਨੂੰ ਸਵੀਕਾਰ ਕਰੀ ਜਾਂਦੇ ਹਨ। ਕਈ ਸਾਧ ਸੰਪਰਦਾਵਾਂ ਦਾ ਸੰਨਿਆਸੀਆਂ ਵਾਂਗ ਗ੍ਰਹਿਸਤ ਆਸ਼ਰਮ ਵਿਚ ਵਿਸ਼ਵਾਸ ਨਹੀਂ ਅਤੇ ਉਨ•ਾਂ ਨੇ ਛੜਾ ਬਿਰਤੀ ਨੂੰ ਪ੍ਰਵਾਨਗੀ ਦੇਣ ਲਈ 'ਬਿਹੰਗਮ' ਸ਼ਬਦ ਘੜ ਲਿਆ ਹੈ। ਜਿਵੇਂ ਹਿੰਦੂ ਧਰਮ ਵਿਚ ਕੁਆਰੀਆਂ ਇਸਤਰੀਆਂ ਨੂੰ ਦੇਵਦਾਸੀ ਬਣਾਇਆ ਜਾਂਦਾ ਹੈ, ਉਸੇ ਤਰ•ਾਂ ਇਨ•ਾਂ ਸਾਧਾਂ ਨੇ ਸਿੱਖ ਧਰਮ ਵਿਚ ਨੌਜਵਾਨਾਂ ਨੂੰ ਛੜਾ ਰੱਖਣ ਲਈ ਬਿਹੰਗਮ ਪ੍ਰਥਾ ਜਾਰੀ ਕਰ ਦਿੱਤੀ ਹੈ ਤੇ ਤਰਕ ਦਿੱਤਾ ਹੈ ਕਿ ਬਿਹੰਗਮ ਗ੍ਰਹਿਸਤ ਤੋਂ ਵੀਉੱਚਾ ਸ਼ਬਦ ਹੈ। ਅਜਿਹਾ ਕਰਕੇ ਇਹ ਸਾਧ ਆਪਣੇ ਆਪ ਨੂੰ ਗੁਰੂ ਤੋਂ ਵੱਡੇ ਬ੍ਰਹਮਗਿਆਨੀ ਘੋਸ਼ਿਤ ਕਰ ਰਹੇ ਹਨ। ਗੁਰੂ ਨੇ ਤਾਂ ਬਿਹੰਗਮ ਸ਼ਬਦ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਜੇਕਰ ਮਨੁੱਖ ਨੂੰ ਗ੍ਰਹਿਸਤ ਤੋਂ ਪ੍ਰਹੇਜ਼ ਕਰਕੇ ਮੁਕਤੀ ਮਿਲਨੀ ਹੁੰਦੀ ਤਾਂ ਇਹ ਮੁਕਤੀ ਸਭ ਤੋਂ ਪਹਿਲਾਂ ਖੁਸਰੇ ਨੂੰ ਮਿਲ ਜਾਂਦੀ ;
ਬਿੰਦੁ ਰਾਖਿ ਜੁ ਤਰੀਐ ਭਾਈ£ ਖੁਸਰੈ ਕਿਉ ਨਾ ਪਰਮ ਗਤਿ ਪਾਈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੩੨੪)
ਅਸਲ ਵਿਚ ਇਹ ਸਾਧ ਐਸ਼ਪ੍ਰਸਤੀ ਵਿਚ ਪੂਰੀ ਤਰ•ਾਂ ਗਲਤਾਨ ਹਨ। ਬਦਲਦੇ ਹਾਲਾਤਾਂ 'ਚ ਇਨ•ਾਂ ਸਾਧਾਂ ਨੇ ਆਪਣੀ ਐਸ਼ਪ੍ਰਸਤੀ ਲਈ ਵਧੀਆ ਮਹੱਲ ਰੂਪੀ ਡੇਰਿਆਂ ਅਤੇ ਵਧੀਆ ਕਾਰਾਂ ਦੇ ਨਾਲ-ਨਾਲ ਇਸਤਰੀਆਂ ਵੀ ਸੇਵਕਾਵਾਂ ਦੇ ਰੂਪ ਵਿਚ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵੱਖ-ਵੱਖ ਡੇਰੇ ਇਸ ਸੰਬੰਧੀ ਸੁਰਖੀਆਂ 'ਚ ਹਨ ਅਤੇ ਇਹ ਸੇਵਕਾਵਾਂ ਅਖੌਤੀ ਸਾਧਾਂ ਤੇ ਉਨ•ਾਂ ਦੇ ਖਾਸ ਚੇਲਿਆਂ ਦੀ ਹਵਸ ਪੂਰਤੀ ਦਾ ਵਧੀਆ ਸਾਧਨ ਹਨ। ਇਸ ਹਮਾਮ ਵਿਚ ਬਹੁਤ ਸਾਰੇ ਸਾਧ ਨੰਗੇ ਹਨ। ਸਾਧ ਧਨਵੰਤ ਸਿੰਘ ਦੇ ਕਾਂਡ ਨੇ ਤਾਂ ਕੌਮ ਦੀਆਂ ਅੱਖਾਂ ਖੋਲ• ਦਿੱਤੀਆਂ ਹਨ। ਮੈਨੂੰ ਯਾਦ ਹੈ ਕਿ ਸਾਧ ਧਨਵੰਤ ਸਿੰਘ ਨੇ ਆਪਣੇ ਸ਼ਰਧਾਲੂ ਦੀ ਲੜਕੀ ਦੀ ਪੱਤ ਪੂਰਾ ਹਫਤਾ ਲੁੱਟੀ, ਭੋਜਨ ਵਿਚ ਉਸ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਨੀਮ ਬੇਹੋਸ਼ੀ 'ਚ ਰੱਖਿਆ। ਕਹਿੰਦੇ ਹਨ ਕਿ ਲੜਕੀ ਦਾ ਪਿਤਾ ਆਪਣੀ ਲੜਕੀ ਨੂੰ ਬਾਬਾ ਧਨਵੰਤ ਸਿੰਘ ਦੇ ਡੇਰੇ ਨਵਾਂ ਸ਼ਹਿਰ ਲੈ ਕੇ ਆਇਆ ਕਿ ਮੇਰੀ ਲੜਕੀ ਫਲਾਣੇ ਮੁੰਡੇ ਦਾ ਸਾਥ ਨਹੀਂ ਛੱਡਦੀ, ਤੁਸੀਂ ਉਪਾਅ ਕਰੋ। ਉਸ ਸੁੰਦਰ ਅੰਮ੍ਰਿਤਧਾਰੀ ਲੜਕੀ ਨੂੰ ਦੇਖ ਕੇ ਬਾਬੇ ਧਨਵੰਤ ਸਿੰਘ ਦੀ ਅੱਖ ਮੈਲੀ ਹੋ ਗਈ। ਬਾਬੇ ਧਨਵੰਤ ਸਿੰਘ ਨੇ ਕਿਹਾ ਕਿ ਲੜਕੀ ਨੂੰ ਮੇਰੇ ਕੋਲ ਹਫਤੇ ਲਈ ਛੱਡ ਦਿਓ, ਮੈਂ ਇਹਦੇ ਲਈ ਅਰਦਾਸ ਕਰਾਂਗਾ, ਉਪਾਅ ਕਰਾਂਗਾ, ਇਸ ਨੂੰ ਸਮਝਾਵਾਂਗਾ। ਇਹ ਇਥੇ ਡੇਰੇ ਵਿਚ ਸੰਗਤ ਨਾਲ ਰਲ ਕੇ ਸੇਵਾ ਕਰੇਗੀ ਤੇ ਨਾਲ ਇਸ ਦਾ ਦਿਲ ਲੱਗਾ ਰਹੇਗਾ। ਅਸਲ ਵਿਚ ਕਹਾਣੀ ਤਾਂ ਬਾਬੇ ਦੀ ਆਪਣੇ ਦਿਲ ਲਾਉਣ ਦੀ ਸੀ। ਬਾਬਾ ਧਨਵੰਤ ਸਿੰਘ ਨੇ ਲੜਕੀ ਆਪਣੇ ਕਮਰੇ ਵਿਚ ਰੱਖੀ ਤੇ ਭੋਜਨ 'ਚ ਨਸ਼ੇ ਦੇ ਕੇ ਨੀਮ ਬੇਹੋਸ਼ੀ ਰੱਖ ਕੇ ਉਸ ਨਾਲ ਕੁਕਰਮ ਕਰਦਾ ਰਿਹਾ। ਹਫਤੇ ਬਾਅਦ ਜਦੋਂ ਲੜਕੀ ਨੇ ਆਪਣੇ ਮਾਂ ਬਾਪ ਨੂੰ ਕਹਾਣੀ ਦੱਸੀ ਤਾਂ ਸਭ ਕੁਝ ਲੁੱਟਿਆ ਪੁੱਟਿਆ ਜਾ ਚੁੱਕਿਆ ਸੀ। ਖਾਲਸਾ ਪੰਚਾਇਤ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਕੋਲ ਕੇਸ ਲੈ ਕੇ ਗਏ। ਪਰ ਇਹ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਵੀ ਨਹੀਂ ਸੀ, ਦੁਨਿਆਵੀ ਅਦਾਲਤ ਦਾ ਸੀ। ਖਾਲਸਾ ਪੰਚਾਇਤ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੇਦਾਂਤੀ ਨਾਲ ਉਲਝ ਗਏ। ਲੜਕੀ ਨੂੰ ਇਨਸਾਫ ਦਿਵਾਉਣ ਵੱਲ ਕਿਸੇ ਦਾ ਖਿਆਲ ਨਹੀਂ ਸੀ। ਸਾਰਾ ਮਾਮਲਾ ਰਾਜਨੀਤੀ 'ਚ ਉੁਲਝ ਕੇ ਰਹਿ ਗਿਆ। ਇਸ ਕਰਕੇ ਲੜਕੀ ਦੇ ਮਾਂ ਬਾਪ ਸਿੱਖੀ ਤੋਂ ਉਦਾਸ ਹੋ ਗਏ ਕਿ ਜਦ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਸਿੱਖੀ ਤੋਂ ਕੀ ਲੈਣਾ ਹੈ?
ਇਸ ਗੱਲ ਦਾ ਪਤਾ ਮੈਨੂੰ ਨਵਾਂ ਸ਼ਹਿਰ ਦੇ ਕੁਝ ਸਿੰਘਾਂ ਤੋਂ ਲੱਗਿਆ ਤਾਂ ਮੈਂ ਨਵਾਂ ਸ਼ਹਿਰ 'ਚ ਬਾਬਾ ਧਨਵੰਤ ਸਿੰਘ ਦੇ ਖਿਲਾਫ ਸਬੂਤ ਇਕੱਠੇ ਕਰਨ ਲਈ ਲਗਾਤਾਰ ਤਿੰਨ ਦਿਨ, ਤਿੰਨ ਰਾਤਾਂ ਲਗਾਤਾਰ ਲਗਾਏ। ਲੜਕੀ ਦੇ ਮਾਂ-ਬਾਪ ਕਾਨੂੰਨ ਦੀ ਸ਼ਰਨ 'ਚ ਜਾਣ ਨੂੰ ਤਿਆਰ ਨਹੀਂ ਸੀ, ਕਿਉਂਕਿ ਇਸ ਨਾਲ ਉਨ•ਾਂ ਨੂੰ ਬੇਇਜ਼ਤੀ ਹੋਣ ਦਾ ਡਰ ਸੀ। ਮੈਂ ਉਨ•ਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਪੱਕੇ ਪੈਰੀਂ ਕੰਮ ਕਰਾਂਗੇ, ਇਨਸਾਫ ਵੀ ਮਿਲੇਗਾ, ਲੜਕੀ ਦੀ ਇੱਜ਼ਤ ਨੂੰ ਧੱਬਾ ਨਹੀਂ ਲੱਗਣ ਦਿੱਤਾ ਜਾਵੇਗਾ, ਗੁਰੂ 'ਤੇ ਭਰੋਸਾ ਰੱਖੋ। ਪੱਤਰਕਾਰ ਹੋਣ ਕਰਕੇ ਮੇਰੇ ਪੁਲਿਸ ਅਫਸਰ ਆਈ.ਜੀ. ਸ੍ਰੀ ਐਸ.ਕੇ. ਸ਼ਰਮਾ ਨਾਲ ਚੰਗੇ ਸੰਬੰਧ ਸਨ, ਉਨ•ਾਂ ਨਾਲ ਸੰਪਰਕ ਕਰਕੇ ਇਹ ਕਹਾਣੀ ਦੱਸੀ। ਉਨ•ਾਂ ਕਿਹਾ ਕਿ ਲੜਕੀ ਨਾਲ ਪੂਰਾ ਇਨਸਾਫ ਹੋਵੇਗਾ। ਸ੍ਰੀ ਐਸ.ਕੇ. ਸ਼ਰਮਾ ਵੈਸੇ ਵੀ ਕੁਕਰਮੀ ਸਾਧਾਂ ਵਿਰੋਧੀ ਸਨ। ਉਨ•ਾਂ ਨੇ ਲੜਕੀ ਦਾ ਕੇਸ ਐਸ.ਐਸ.ਪੀ. ਨਵਾਂ ਸ਼ਹਿਰ ਨੂੰ ਦੇ ਦਿੱਤਾ ਜੋ ਕਿ ਆਪ ਵੀ ਔਰਤ ਸੀ। ਐਸ.ਐਸ.ਪੀ. ਨੇ ਲੜਕੀ ਦੇ ਮਾਂ ਬਾਪ ਨੂੰ ਬੁਲਾ ਕੇ ਲੜਕੀ ਦੀ ਫਰਿਆਦ ਸੁਣੀ ਤੇ ਸਾਧ ਧਨਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਸਾਧ ਧਨਵੰਤ ਸਿੰਘ ਹੁਣ ਨਹੀਂ ਛੁਟਦਾ, ਸਜ਼ਾ ਜ਼ਰੂਰ ਮਿਲੇਗੀ।
ਇਹ ਕਹਾਣੀ ਤਾਂ ਧਨਵੰਤ ਸਿੰਘ ਦੀ ਸਾਹਮਣੇ ਆ ਗਈ। ਪਤਾ ਨਹੀਂ ਇਨ•ਾਂ ਡੇਰਿਆਂ 'ਚ ਕਿੰਨੀਆਂ ਕੁ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਇਨਸਾਫ ਕਿਸੇ ਨੂੰ ਨਹੀਂ ਮਿਲਦਾ। ਲੁਧਿਆਣਾ ਜ਼ਿਲ•ੇ ਨਾਲ ਸੰਬੰਧਿਤ ਕਈ ਸਾਧ ਸ਼ਮਸ਼ੇਰ ਸਿੰਘ ਜਗੇੜਾ, ਨਾਨਕਸਰੀਏ ਆਪਣੇ ਡੇਰਿਆਂ ਵਿਚ ਬੀਬੀਆਂ ਨਾਲ ਬਲਾਤਕਾਰ ਕਰਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਹੋ ਚੁੱਕੇ ਹਨ। ਜਦ ਕਿ ਇਨ•ਾਂ ਬਾਬਿਆਂ ਦਾ ਇਹ ਦਾਅਵਾ ਸੀ ਕਿ ਉਹ ਬ੍ਰਹਮਚਾਰੀ ਹਨ। ਵਿਦੇਸ਼ਾਂ ਦੀਆਂ ਫੇਰੀਆਂ ਲਾਉਣ ਵਾਲੇ ਬਾਬੇ ਹੋਟਲਾਂ 'ਚ ਰਾਤਾਂ ਕੱਟਦੇ ਹਨ, ਜਿਥੇ ਹਰ ਰਾਤ ਨਵੀਂ ਇਸਤਰੀ ਭੋਗਦੇ ਹਨ। ਵਿਦੇਸ਼ਾਂ ਦੇ ਭੋਲੇ ਭਾਲੇ ਸਿੱਖਾਂ ਤੋਂ ਇਕੱਠੇ ਕੀਤੇ ਪੌਂਡ, ਡਾਲਰ ਇਹ ਸਾਧ ਡੇਰਿਆਂ ਦੇ ਗੁੰਬਦ ਉਚੇ ਕਰਨ, ਸੋਹਣੀਆਂ ਕਾਰਾਂ ਖਰੀਦਣ ਅਤੇ ਐਸ਼ਪ੍ਰਸਤੀ ਦੇ ਸਾਧਨ ਖਰੀਦਣ ਲਈ ਵਰਤਦੇ ਹਨ। ਵਿਦੇਸ਼ਾਂ ਵਿਚ ਅੰਮ੍ਰਿਤ ਪ੍ਰਚਾਰ ਦੀ ਲਹਿਰ ਚਲਾਉਣ ਦਾ ਡਰਾਮਾ ਕਰਨ ਵਾਲਾ ਇਕ ਮਸ਼ਹੂਰ ਅਮਰੀਕਨ ਸਾਧ ਵੀ ਕੁੜੀਆਂ ਦਾ ਚੰਗਾ ਸ਼ੌਕੀਨ ਹੈ। ਬਾਬਿਆਂ ਦੇ ਡੇਰੇ ਵਿਚ ਕੁੜੀਆਂ ਦੀ ਗਿਣਤੀ ਵਧਣ ਨਾਲ ਉਥੇ ਸੇਵਕਾਂ ਦੇ ਰੂਪ ਵਿਚ ਮੁਸ਼ਟੰਡਿਆਂ ਦੀ ਗਿਣਤੀ ਵੀ ਵਧ ਰਹੀ ਹੈ। ਨੂਰਮਹਿਲ ਜਲੰਧਰ ਦਾ ਇਕ ਡੇਰਾ ਇਸ ਸੰਬੰਧੀ ਪ੍ਰਮੁੱਖ ਉਦਾਹਰਣ ਹੈ। ਇਸ ਤਰ•ਾਂ ਦੇ ਡੇਰੇਦਾਰ ਸਾਧਾਂ ਦੇ ਡੇਰੇ 20ਵੀਂ ਸਦੀ ਦੇ ਕੁਕਰਮੀ ਮਹੰਤਾਂ ਵਾਂਗ ਐਸ਼ਪ੍ਰਸਤੀ ਤੇ ਬਦਮਾਸ਼ੀ ਦੇ ਅੱਡਾ ਬਣਦੇ ਜਾ ਰਹੇ ਹਨ। ਪਿੱਛੇ ਜਿਹੇ ਐਡਮਿੰਟਨ ਕੋਲ ਇਕ ਸਾਧ ਨੂੰ ਪੁਲਿਸ ਨੇ ਸ਼ਰਾਬ ਪੀ ਕੇ ਕਾਰ ਚਲਾਉਣ ਦੇ ਜ਼ੁਲਮ 'ਚ ਗ੍ਰਿਫਤਾਰ ਕੀਤਾ, ਹੁਣ ਉਹੀ ਸਾਧ ਵੈਨਕੂਵਰ ਵਿਚ ਡੇਰਾ ਬਣਾਈ ਬੈਠਾ ਹੈ, ਲੋਕੀਂ ਉਸ ਸ਼ਰਾਬੀ ਤੇ ਕੁਕਰਮੀ ਕੋਲ ਅਸ਼ੀਰਵਾਦ ਲੈਣ ਲਈ ਅਜੇ ਵੀ ਜਾਂਦੇ ਹਨ।ਅਖੌਤੀ ਸੰਤਾਂ ਦੇ ਡੇਰਿਆਂ ਵਿਚ ਵਾਪਰ ਰਹੇ ਸੈਕਸ ਸਕੈਂਡਲਾਂ ਦੀ ਲੰਬੀ ਹੋ ਰਹੀ ਸੂਚੀ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਧਰਮ ਦੀ ਆੜ ਵਿਚ ਇਹ ਅਖੌਤੀ ਸਾਧ-ਸੰਤ ਮਾਸੂਮ ਲੜਕੀਆਂ ਦਾ ਸਰੀਰਕ ਤੇ ਮਾਨਸਿਕ ਸੋਸ਼ਣ ਕਰ ਰਹੇ ਹਨ। ਇਸ ਸਿਲਸਿਲੇ ਵਿਚ 28 ਮਾਰਚ 2004 ਦੀ ਸ਼ਾਮ ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਵਿਨੋਦ ਕੁਮਾਰ ਰਾਏ ਤੇ ਜਸਟਿਸ ਸੁਰਿੰਦਰ ਕੁਮਾਰ ਨਿਝਰ ਦੀ ਅਦਾਲਤ ਵਿਚ ਵੀਹ ਸਾਲਾਂ ਦੀ ਇਕ ਲੜਕੀ ਨੇ ਅੰਬਾਲਾ ਛਾਉਣੀ ਦੇ ਮਹੇਸ਼ ਨਗਰ ਵਿਚਲੇ ਡੇਰੇ ਦੇ ਇਕ ਸਾਧ ਕਲਿਆਣ ਵਿਰੁੱਧ ਬਲਾਤਕਾਰ ਦੀ ਸ਼ਿਕਾਇਤ ਕੀਤੀ। ਦੱਸਿਆ ਕਿ ਸਾਧ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਉਸ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਉਹ ਆਪਣੀ ਜਾਨ ਦਾ ਖਤਰਾ ਹੋਣ ਕਾਰਨ ਬਰਦਾਸ਼ਤ ਕਰਦੀ ਰਹੀ ਹੈ। ਮਾਨਯੋਗ ਜੱਜਾਂ ਕੋਲ ਆਪਣੀ ਬੇਬਸੀ ਦੀ ਹਾਲਤ ਬਾਰੇ ਲਿਖਤੀ ਸ਼ਿਕਾਇਤ ਪੇਸ਼ ਕਰਦਿਆਂ ਇਸ ਲੜਕੀ ਨੇ ਇਹ ਵੀ ਦੱਸਿਆ ਕਿ ਕਰਨਾਲ ਜ਼ਿਲ•ੇ ਦੇ ਇਕ ਪਿੰਡ ਦੀ ਇਕ ਹੋਰ ਇਸਤਰੀ ਵੀ ਇਸ ਅਖੌਤੀ ਸਵਾਮੀ ਦੀ ਹਵਸ ਦਾ ਸ਼ਿਕਾਰ ਹੋਈ। ਨਵੇਂ ਸਾਹਮਣੇ ਆਏ ਇਸ ਸੈਕਸ ਸਕੈਂਡਲ ਬਾਰੇ ਜਾਂਚ-ਪੜਤਾਲ 'ਤੇ ਲੋੜੀਂਦੀ ਕਾਨੂੰਨੀ ਕਾਰਵਾਈ ਨਾਲ ਜਿਥੇ ਇਸ ਬਦਮਾਸ਼ ਸਾਧ ਦੀ ਹਕੀਕਤ ਸਾਹਮਣੇ ਆਈ ਹੈ, ਉਥੇ ਇਸ ਡੇਰੇ ਨਾਲ ਜੁੜੀਆਂ ਅਜਿਹੀਆਂ ਕੁਝ ਹੋਰ ਸ਼ੱਕੀ ਕਾਰਵਾਈਆਂ ਦੇ ਵੇਰਵੇ ਵੀ ਸਾਹਮਣੇ ਆਏ ਹਨ। ਸਭ ਤੋਂ ਵੱਧ ਅਫਸੋਸਨਾਕ ਤੇ ਅਜੀਬ ਗੱਲ ਇਹ ਹੈ ਕਿ ਅਖੌਤੀ ਸਾਧਾਂ-ਸੰਤਾਂ ਤੇ ਸਵਾਮੀਆਂ ਵੱਲੋਂ ਡੇਰਿਆਂ ਵਿਚ ਕੀਤੇ ਜਾ ਰਹੇ ਸਰੀਰਕ ਸੋਸ਼ਣ ਦੀਆਂ ਸ਼ਿਕਾਰ ਲੜਕੀਆਂ ਤੇ ਇਸਤਰੀਆਂ ਦੇ ਪਰਿਵਾਰ ਐਨੇ ਸਾਲਾਂ ਤੱਕ ਅਜਿਹੀ ਘਿਨਾਉਣੀ ਹਕੀਕਤ ਬਾਰੇ ਅਣਜਾਣ ਕਿਵੇਂ ਰਹਿ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਹਰਿਆਣੇ ਦੇ ਇਕ ਮਸ਼ਹੂਰ ਡੇਰੇ ਦੇ ਇਸ ਪ੍ਰਕਾਰ ਦੇ ਕੁਝ ਸਕੈਂਡਲ ਪੰਜਾਬ-ਹਰਿਆਣਾ ਹਾਈਕੋਰਟ ਦੇ ਧਿਆਨ ਵਿਚ ਲਿਆਂਦੇ ਗਏ ਹਨ। ਇਹ ਉਹ ਸਕੈਂਡਲ ਹਨ ਜਿਨ•ਾਂ ਨੂੰ ਨੰਗਾ ਕਰਨ ਬਾਰੇ ਸਰੀਰਕ ਸੋਸ਼ਣ ਦੀਆਂ ਸ਼ਿਕਾਰ ਲੜਕੀਆਂ ਨੇ ਹਿੰਮਤ ਦਿਖਾਈ। ਇਸ ਤੋਂ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਉਨ•ਾਂ ਬਦਕਿਸਮਤ ਲੜਕੀਆਂ ਤੇ ਇਸਤਰੀਆਂ ਦੀ ਗਿਣਤੀ ਕਿੰਨੀ ਜ਼ਿਆਦਾ ਹੋਵੇਗੀ ਜਿਨ•ਾਂ ਨੇ ਆਪਣੀ ਜਾਨ ਦਾ ਖਤਰਾ ਮਹਿਸੂਸ ਕਰਦਿਆਂ ਇਸ ਬਾਰੇ ਮੂੰਹ ਨਹੀਂ ਖੋਲਿ•ਆ। ਜੇ ਇਸ ਬਾਰੇ ਵਿਸਥਾਰ ਵਿਚ ਪੜਤਾਲ ਕਰਵਾਈ ਜਾਵੇ ਤਾਂ ਇਸ ਕਿਸਮ ਦੇ ਜੇ ਸੈਂਕੜੇ ਨਹੀਂ ਤਾਂ ਦਰਜਨਾਂ ਸਕੈਂਡਲ ਜ਼ਰੂਰ ਸਾਹਮਣੇ ਆ ਸਕਦੇ ਹਨ। ਧਰਮ ਦੇ ਪ੍ਰਚਾਰ ਦੇ ਮੰਤਵ ਨਾਲ ਸਥਾਪਤ ਹੋਏ ਇਨ•ਾਂ ਡੇਰਿਆਂ ਵਿਚੋਂ ਕੁਝ ਕੁ ਨੂੰ ਛੱਡ ਕੇ ਬਹੁਗਿਣਤੀ ਡੇਰੇ ਅਯਾਸ਼ੀ ਦੇ ਅੱਡੇ ਬਣੇ ਹੋਏ ਹਨ। ਇਸ ਦਾ ਸਿੱਧਾ ਸੌਖਾ ਸਬੂਤ ਇਨ•ਾਂ ਡੇਰਿਆਂ ਦੇ ਅਖੌਤੀ ਸਾਧਾਂ-ਸੰਤਾਂ ਤੇ ਸਵਾਮੀਆਂ ਦੇ ਰਹਿਣ-ਸਹਿਣ ਦੇ ਢੰਗ ਅਤੇ ਡੇਰਿਆਂ ਵਿਚ ਹਾਸਲ ਕੀਤੀਆਂ ਸਹੂਲਤਾਂ ਤੋਂ ਮਿਲ ਜਾਂਦਾ ਹੈ।
ਇਸ ਦੇ ਬਾਵਜੂਦ ਇਨ•ਾਂ ਡੇਰਿਆਂ ਤੇ ਸੰਤਾਂ ਦੇ ਸ਼ਰਧਾਲੂ ਕਦੇ ਇਹ ਨਹੀਂ ਸੋਚਦੇ ਕਿ ਤਿਆਗੀ ਜੀਵਨ ਦਾ ਦਾਅਵਾ ਤੇ ਪ੍ਰਚਾਰ ਕਰਨ ਵਾਲੇ ਇਹ ਸੈਕਸੀ ਸਾਧ ਖੁਦ ਕਿੰਨੀਆਂ ਸੁਖ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ। ਇਨ•ਾਂ ਡੇਰਿਆਂ ਵਿਚੋਂ ਬਹੁਤਿਆਂ ਦੀ ਆਮਦਨੀ ਦੇ ਸਾਧਨ ਵੀ ਸਪੱਸ਼ਟ ਨਹੀਂ ਹੁੰਦੇ। ਇਹ ਠੀਕ ਹੈ ਕਿ ਰੱਬੀ ਕ੍ਰਿਪਾ ਦੁਆਰਾ ਹੋਰ ਸੁਖਾਂ ਭਰੀ ਜ਼ਿੰਦਗੀ ਦੀ ਤਾਂਘ ਰੱਖਣ ਵਾਲੇ, ਆਪਣੇ ਕਾਰੋਬਾਰਾਂ ਦੇ ਵਾਧੇ ਜਾਂ ਪਰਿਵਾਰਕ ਖੁਸ਼ਹਾਲੀ ਦੀ ਆਸ ਰੱਖਣ ਵਾਲੇ ਆਤਮਿਕ ਸ਼ਾਂਤੀ ਦੀ ਭਾਲ 'ਚ ਨਿਕਲੇ ਡੇਰਿਆਂ ਦੇ ਸ਼ਰਧਾਲੂ ਆਪਣੀ ਕਮਾਈ ਵਿਚੋਂ ਵੱਧ ਤੋਂ ਵੱਧ ਚੜ•ਾਵਾ ਦੇਣ ਲਈ ਤਤਪਰ ਰਹਿੰਦੇ ਹਨ। ਪਰ ਕਈ ਡੇਰਿਆਂ ਦੇ ਖਰਚ ਇੰਨੇ ਜ਼ਿਆਦਾ ਹੁੰਦੇ ਹਨ ਕਿ ਉਹ ਇਸ ਪ੍ਰਕਾਰ ਦੇ ਚੜ•ਾਵੇ ਨਾਲ ਪੂਰੇ ਨਹੀਂ ਹੋ ਸਕਦੇ। ਬਾਕੀ ਦਾ ਪੈਸਾ ਕਿਥੋਂ ਆਉਂਦਾ ਹੈ, ਇਸ ਭੇਤ ਬਾਰੇ ਨਾ ਕੋਈ ਜਾਣਦਾ ਹੈ ਅਤੇ ਨਾ ਹੀ ਜਾਣਨ ਦੀ ਕੋਸ਼ਿਸ਼ ਹੀ ਕਰਦਾ ਹੈ।
ਇਨ•ਾਂ ਵਿਚੋਂ ਕਈ ਡੇਰੇ ਤੇ ਉਨ•ਾਂ ਦੇ ਮੁਖੀ ਆਪਣੀਆਂ ਵੱਡੀਆਂ ਜਾਇਦਾਦਾਂ ਅਤੇ ਆਮਦਨੀ ਦੇ ਹੋਰ ਸਪੱਸ਼ਟ ਜਾਂ ਲੁਕੇ ਸਾਧਨਾਂ ਸਦਕਾ ਇੰਨ•ੇ ਤਾਕਤਵਰ ਹੋ ਚੁੱਕੇ ਹਨ ਕਿ ਉਨ•ਾਂ ਦੇ ਵਿਰੁੱਧ ਖੜ•ਣ ਜਾਂ ਟੱਕਰ ਲੈ ਸਕਣ ਦਾ ਹੌਂਸਲਾ ਕਰਨਾ ਵੀ ਐਨਾ ਸੌਖਾ ਨਹੀਂ। ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਪੜ•ੀ ਲਿਖੀ ਮੱਧ ਸ਼੍ਰੇਣੀ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ ਤੋਂ ਮੁਕਤ ਕਰਕੇ ਉਨ•ਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾਉਣਾ ਸੀ, ਉਹ ਖੁਦ ਇਨ•ਾਂ ਦੇ ਮੱਕੜ ਜਾਲ ਵਿਚ ਫਸੀ ਹੋਈ ਹੈ।
ਸਿੱਖ ਲੀਡਰਸ਼ਿਪ, ਸਿੰਘ ਸਾਹਿਬਾਨ ਇਨ•ਾਂ ਦੇ ਡੇਰਿਆਂ ਦੀ ਪਰਕਰਮਾ ਕਰੀ ਜਾਂਦੇ ਹਨ। ਕਈ ਵਾਰ ਸਿੰਘ ਸਾਹਿਬ ਦੀ ਸਿਖਿਆ ਅਖਬਾਰਾਂ 'ਚ ਪੜ•ਨ ਨੂੰ ਮਿਲਦੀ ਹੈ ਕਿ ਸਿੱਖ ਸਾਧਾਂ ਦੇ ਡੇਰੇ ਨਾ ਜਾਣ, ਗੁਰੂ ਮਰਿਯਾਦਾ ਨਾਲ ਜੁੜਨ, ਪਰ ਆਪ ਇਹ ਸਿੰਘ ਸਾਹਿਬਾਨ ਉਨ•ਾਂ ਦੇ ਡੇਰੇ ਵਹੀਰਾਂ ਘੱਤ ਕੇ ਇਹ ਪ੍ਰਚਾਰ ਕਰਦੇ ਹਨ ਕਿ ਇਹ ਸਾਧ ਜਾਂ ਸੰਤ ਦੀ ਸਿੱਖ ਪੰਥ ਲਈ ਬਹੁਤ ਵੱਡੀ ਦੇਣ ਹੈ। ਫਿਰ ਸੰਗਤ ਕੀ ਕਰੇ, ਕਿਧਰ ਜਾਵੇ? ਇਹ ਸਿੰਘ ਸਾਹਿਬਾਨ ਤਾਂ ਇਹ ਵੀ ਨਹੀਂ ਦਸਦੇ ਕਿ ਉਨ•ਾਂ ਦਾ ਪਹਿਲਾਂ ਬਿਆਨ ਠੀਕ ਸੀ ਜਾਂ ਸਾਧ ਦੇ ਡੇਰੇ ਵਿਚ ਜਾ ਕੇ ਦਿੱਤਾ ਬਿਆਨ। ਹਾਲੇ ਸਿੰਘ ਸਾਹਿਬਾਨਾਂ ਨੂੰ ਅਹਿਸਾਸ ਹੈ ਕਿ ਸਾਧ ਨਾ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੇ ਹਨ ਤੇ ਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਣਿਤ ਮਰਿਯਾਦਾ ਨੂੰ। ਉਨ•ਾਂ ਦੀ ਆਪਣੀ ਮਰਿਯਾਦਾ ਤੇ ਸਿਸਟਮ ਹੈ ਜੋ ਕਿ ਗੁਰਮਤਿ ਵਿਚਾਰਧਾਰਾ ਦੇ ਨੇੜੇ ਤੇੜੇ ਵੀ ਨਹੀਂ ਢੁਕਦੀ। ਸਿੰਘ ਸਾਹਿਬਾਨਾਂ ਨੂੰ ਨਹੀਂ ਚਾਹੀਦਾ ਕਿ ਉਹ ਇਨ•ਾਂ ਸਾਧਾਂ ਦੇ ਗੁਣ ਗਾਇਨ ਕਰਨ ਤੇ ਉਨ•ਾਂ ਦੇ ਡੇਰਿਆਂ 'ਤੇ ਜਾਣ। ਚਾਹੀਦਾ ਤਾਂ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਸੰਪਰਦਾਵਾਂ ਤੇ ਗੁਰਸਿੱਖਾਂ ਨੂੰ ਉਭਾਰ ਕੇ ਪੰਥਕ ਜਾਗ੍ਰਿਤੀ ਪੈਦਾ ਕੀਤੀ ਜਾਵੇ ਤਾਂ ਜੋ ਪੰਥ ਦੀ ਚੜ•ਦੀ ਕਲਾ ਹੋ ਸਕੇ ਤੇ ਸਾਧਾਂ ਰੂਪੀ ਕੈਂਸਰ ਤੋਂ ਪੰਥ ਦਾ ਬਚਾਅ ਹੋ ਸਕੇ। ਇਹ ਗੱਲ ਬਿਲਕੁਲ ਸੱਚ ਹੈ ਕਿ ਇਨ•ਾਂ ਸਾਧਾਂ ਦੀ ਪੰਥ ਲਈ ਕੋਈ ਦੇਣ ਨਹੀਂ। ਇਨ•ਾਂ ਸਾਧਾਂ ਨੇ ਕਦੇ ਵੀ ਮਨੁੱਖੀ ਅਧਿਕਾਰਾਂ ਲਈ ਅਵਾਜ਼ ਬੁਲੰਦ ਨਹੀਂ ਕੀਤੀ ਅਤੇ ਨਾ ਹੀ ਇਨ•ਾਂ ਨੇ ਸ਼ਹੀਦ ਸਿੱਖ ਪਰਿਵਾਰਾਂ ਦੀ ਸਾਰ ਲਈ ਹੈ। ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ, ਨਵੰਬਰ 84 'ਚ ਹੋਏ ਸਿੱਖ ਕਤਲੇਆਮ, ਸਿੱਖ ਨਸਲਕੁਸ਼ੀ ਦੀ ਨਿਖੇਧੀ ਕਰਨੀ ਤਾਂ ਇਨ•ਾਂ ਸਾਧਾਂ ਦੇ ਵੱਸ ਦੀ ਗੱਲ ਨਹੀਂ। ਸਾਧਾਂ ਲਈ ਸੁੰਦਰ ਇਸਤਰੀ ਭੋਗਣੀ, ਸੰਗਤਾਂ ਦੀ ਕਿਰਤ ਕਮਾਈ ਸਿੱਖੀ ਦੇ ਨਾਮ 'ਤੇ ਹੜੱਪਣੀ, ਕਾਰਾਂ 'ਚ ਝੂਟੇ ਲੈਣੇ, ਫਾਈਵ ਸਟਾਰ ਹੋਟਲ ਨੁਮਾ ਸੁੰਦਰ ਡੇਰੇ ਉਸਾਰਨੇ ਇਨ•ਾਂ ਦੀ ਮਰਿਯਾਦਾ ਹੈ, ਪਰ ਪੰਥ ਉਪਰ ਭੀੜ ਬਣਨ 'ਤੇ ਇਹ ਸਾਧ ਮੋਨ ਧਾਰਨ ਕਰ ਜਾਂਦੇ ਹਨ। ਪੁਛਣ 'ਤੇ ਦਲੀਲ ਦੇਂਦੇ ਹਨ ਕਿ ਸੰਤਾਂ ਨੇ ਇਸ ਸਿਆਸਤ ਤੋਂ ਕੀ ਲੈਣਾ ਦੇਣਾ। ਅਸੀਂ ਤਾਂ ਨਾਮ ਜਪਣ ਵਾਲੇ ਲੋਕ ਹਾਂ। ਇਹ ਸਭ ਮਾਇਆ ਦਾ ਖੇਡ ਹੈ। ਜੋ ਕਰੇਗਾ ਸੋ ਭਰੇਗਾ। ਵਾਹਿਗੁਰੂ ਸਭ ਠੀਕ ਕਰ ਦੇਵੇਗਾ।
ਭਲਾ ਪੁੱਛੇ ਇਨ•ਾਂ ਕੋਲੋਂ ਕੋਈ ਕਿ ਤੁਸੀਂ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਵੱਡੇ ਬ੍ਰਹਮ ਗਿਆਨੀ ਹੋ ਗਏ ਹੋ, ਜਿਨ•ਾਂ ਨੇ ਬਾਬਰ ਦੀ ਪਾਪ ਦੀ ਜੰਝ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਨਾਲ ਖਲੋਤੇ, ਬਾਬਰ ਦੀ ਜੇਲ• 'ਚ ਬੈਠ ਕੇ ਚੱਕੀ ਪੀਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਪਰ ਇਹ ਸਾਧ ਚੱਕੀ ਪੀਣ ਵੱਲ ਕਿਉਂ ਜਾਣਗੇ, ਜਦ ਕਿ ਇਨ•ਾਂ ਨੂੰ ਮਲਾਈਆਂ, ਕਾਜੂਆਂ, ਛੁਹਾਰਿਆਂ ਤੇ ਬਦਾਮਾਂ ਵਾਲਾ ਦੁੱਧ ਪੀਣ ਨੂੰ ਮਿਲਦਾ, ਏ.ਸੀ. ਦੀ ਠੰਡੀ ਹਵਾ ਫੱਕਣ ਨੂੰ ਮਿਲਦੀ ਹੈ, ਤਰ•ਾਂ ਤਰ•ਾਂ ਦੀਆਂ ਬੀਬੀਆਂ ਇਨ•ਾਂ ਪੈਰ ਗੋਡੇ ਘੁਟਣ ਆਉਂਦੀਆਂ ਹਨ। ਜਦ ਲੋਕ ਮੂਰਖ ਬਣ ਕੇ ਇਨ•ਾਂ ਅਖੌਤੀ ਬ੍ਰਹਮ ਗਿਆਨੀਆਂ ਅੱਗੇ ਮਾਇਆ ਦਾ ਮੱਥਾ ਟੇਕਦੇ ਹਨ ਤਾਂ ਇਹ ਕਿਰਤ ਕਿਉਂ ਕਰਨਗੇ? ਬਾਬੇ ਨਾਨਕ ਵਾਂਗ ਸਿੱਖੀ ਅਤੇ ਮਾਨਵਤਾ ਦਾ ਭਲਾ ਕਰਨ ਲਈ ਪੰਡਤਾਂ, ਕਰਮ ਕਾਂਡੀਆਂ ਨਾਲ ਬਹਿਸ 'ਚ ਕਿਉਂ ਪੈਣਗੇ? ਜਦ ਕਿ ਇਹ ਸਾਧ ਆਪ ਹੀ ਬ੍ਰਾਹਮਣਵਾਦੀ ਰਾਹਾਂ 'ਤੇ ਹਨ। ਕਿਉਂ ਦੁਨੀਆ ਦੇ ਸੁੱਖ, ਐਸ਼ ਛੱਡ ਕੇ ਮਾਨਵਤਾ ਦੇ ਹਿੱਤ ਲਈ ਉਪਕਾਰ ਕਰਨਗੇ?
ਇਨ•ਾਂ ਸਾਧਾਂ ਦਾ ਨੈਟਵਰਕ ਬੀਬੀਆਂ 'ਤੇ ਆਧਾਰਿਤ ਹੁੰਦਾ ਹੈ। ਜੇਕਰ ਬੀਬੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਣ, ਆਪਣੇ ਤੇ ਗੁਰੂ ਵਿਚ ਬਣੇ ਵਿਚੋਲੇ ਅਖੌਤੀ ਸਾਧ ਨੂੰ ਤਿਆਗ ਦੇਣ ਤਾਂ ਇਹ ਸਾਧ ਵਿਚਾਰੇ ਭੁੱਖੇ ਮਰ ਜਾਣਗੇ। ਇਨ•ਾਂ ਨੂੰ ਆਪਣੇ ਭੇਖ ਖਤਮ ਕਰਕੇ ਸਿੱਖਾਂ ਵਾਂਗ ਹੀ ਕਿਰਤ ਕਰਨ, ਨਾਮ ਜਪਣ ਤੇ ਵੰਡ ਛੱਕਣ ਵਿਚ ਵਿਸ਼ਵਾਸ ਕਰਨਾ ਪਵੇਗਾ। ਤੁਸੀਂ ਡੇਰਿਆਂ ਵੱਲ ਝਾਤ ਮਾਰੋ ਬੀਬੀਆਂ ਡੋਲੂ ਚੁੱਕੀ ਡੇਰਿਆਂ 'ਤੇ ਸਾਧਾਂ ਵੱਲ ਵਹੀਰਾਂ ਘੱਤੀਂ ਦਿਖਾਈ ਦੇਣਗੀਆਂ। ਉਨ•ਾਂ ਡੋਲੂਆਂ ਵਿਚ ਖੀਰ, ਪੂੜੇ, ਛੋਲੇ, ਬਰਗਰ, ਕੜਾਹ, ਪਿਜ਼ੇ ਪਤਾ ਨਹੀਂ ਹੋਰ ਕੀ ਕੀ ਖਾਣ ਨੂੰ ਸ਼ੈਅ ਹੋਵੇਗੀ। ਇਹ ਤਾਂ ਡੇਰੇ ਵਿਚ ਜਾਣ ਵਾਲੀਆਂ ਬੀਬੀਆਂ ਹੀ ਦੱਸ ਸਕਦੀਆਂ ਹਨ। ਪਰ ਪੁਛਣਾ ਇਨ•ਾਂ ਬੀਬੀਆਂ ਨੂੰ ਬਣਦਾ ਹੈ ਕਿ ਕਦੇ ਇਨ•ਾਂ ਨੇ ਆਪਣੇ ਬਜ਼ੁਰਗ ਸੱਸ, ਸੁਹਰਾ, ਪਤੀ ਵੱਲ ਵੀ ਅਜਿਹਾ ਧਿਆਨ ਦਿੱਤਾ ਹੈ। ਕੀ ਕਦੇ ਇਨ•ਾਂ ਨੇ ਸੱਸ-ਸਹੁਰੇ ਦੀਆਂ ਲੱਤਾਂ ਘੁੱਟੀਆਂ ਹਨ? ਕਦੇ ਸੱਸ-ਸਹੁਰੇ ਦੇ ਬਿਮਾਰ ਪੈਣ 'ਤੇ ਦਵਾਈ ਵੀ ਲੈ ਕੇ ਦਿੱਤੀ ਹੈ?
ਇਨ•ਾਂ ਬੀਬੀਆਂ ਵਿਚ ਸਾਧਾਂ ਦੀ ਝੂਠੀ ਸਿਫਤ ਕਰਨ ਦੀ ਵੀ ਬਿਮਾਰੀ ਹੈ। ਕਹਿਣਗੀਆਂ, ''ਨੀ ਭੈਣੇ ਸੰਤਾਂ ਦੇ ਚਿਹਰੇ 'ਤੇ ਕਿੰਨਾ ਨੂਰ, ਕਿੰਨਾ ਜਲਾਲ ਹੈ, ਭਖਵਾਂ ਚਿਹਰਾ, ਦੇਖ ਨਹੀਂ ਹੁੰਦਾ। ਬਾਬੇ ਏਨਾ ਨਾਮ ਸਿਮਰਨ ਕਰਦੇ ਨੇ ਪੁਛੋ ਹੀ ਕੋਈ ਨਾ। ਜੋ ਮੂੰਹੋ ਫੁਰਮਾ ਦੇਣ ਉਹੀ ਗੱਲ ਪੂਰੀ ਹੋ ਜਾਂਦੀ ਹੈ। ਪਰ ਕੀ ਇਨ•ਾਂ ਬੀਬੀਆਂ ਨੇ ਇਹ ਵੀ ਜਾਣਿਆ ਹੈ ਕਿ ਸਾਧਾਂ ਦਾ ਨੂਰ ਨਾਮ ਸਿਮਰਨ ਕਰਕੇ ਹੈ ਜਾਂ ਵਿਹਲੇ ਬੈਠ ਕੇ ਬੀਬੀਆਂ ਵਲੋਂ ਲਿਆਂਦੇ ਤਰ•ਾਂ-ਤਰ•ਾਂ ਦੇ ਭੋਜਨ ਛੱਕਣ ਕਰਕੇ, ਵਿਹਲੇ ਰਹਿ ਕੇ ਏ.ਸੀ. ਦੀ ਹਵਾ ਫੱਕਣ ਕਰਕੇ। ਇਨ•ਾਂ ਸਾਧਾਂ ਨੂੰ ਨਾ ਗ੍ਰਹਿਸਥੀ ਦਾ ਫਿਕਰ ਤੇ ਨਾ ਹੀ ਕੋਈ ਹੋਰ ਫਿਕਰ, ਚਿਹਰੇ 'ਤੇ ਨੂਰ ਨਹੀਂ ਹੋਵੇਗਾ ਤਾਂ ਹੋਰ ਕੀ ਹੋਵੇਗਾ? ਆਮ ਸਿੱਖਾਂ ਦੀ ਤਰ•ਾਂ ਇਹ ਸਾਧ ਵੀ ਕਿਰਤ ਕਮਾਈ ਕਰਨ, ਬੀਬੇ ਸਿੱਖਾਂ ਵਾਂਗ ਗ੍ਰਹਿਸਥੀ ਸੰਭਾਲਣ, ਸੰਸਾਰ ਦੀ ਚਿੰਤਾ ਦਾ ਉਪਾਅ ਢੂੰਡਣ ਫਿਰ ਦੇਖਾਂਗੇ ਇਨ•ਾਂ ਦਾ ਨੂਰ ਕਿਥੇ ਹੁੰਦਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਜਿਹੇ 'ਨੂਰ' ਵਾਲੇ ਭੇਖੀ ਸੰਤਾਂ ਲਈ ਅਸੰਤ ਸ਼ਬਦ ਦੀ ਵਰਤੋਂ ਕੀਤੀ ਹੈ ਜੋ ਭੋਲੀ ਭਾਲੀ ਜਨਤਾ ਨੂੰ ਕੁਰਾਹੇ ਪਾ ਕੇ ਲੁੱਟਦੇ ਰਹਿੰਦੇ ਹਨ ;
ਅਸੰਤੁ ਅਨਾੜੀ ਕਦੇ ਨ ਬੂਝੈ£ ਕਥਨੀ ਕਰੈ ਤੈ ਮਾਇਆ ਨਾਲਿ ਲੂਝੈ£
ਅੰਧੁ ਅਗਿਆਨੀ ਕਦੇ ਨ ਸੀਝੈ£
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੬੦)
ਹੁਣ ਸੰਸਾਰੀਕਰਨ ਦੇ ਯੁਗ ਵਿਚ ਸੰਤਾਂ ਨੂੰ ਸਿਮਰਨ ਕਰਨ ਦੀ ਵਿਹਲ ਨਹੀਂ, ਕਿਉਂਕਿ ਉਨ•ਾਂ ਕੋਲ ਬਹੁਤ ਭੀੜ ਤੇ ਰੁਝੇਵੇਂ ਹੋ ਗਏ ਹਨ। ਰਾਤ ਵੇਲੇ ਉਹ ਵੱਖ-ਵੱਖ ਤਰ•ਾਂ ਦੇ ਰੰਗੀਨ ਚੈਨਲ ਟੀ.ਵੀ. ਦੇਖ ਲੈਂਦੇ ਹਨ, ਸਵੇਰੇ ਜਾਗਣ ਕਿਵੇਂ, ਫਿਰ ਸਿਮਰਨ ਕਿਵੇਂ ਹੋਵੇ? ਦੁਪਹਿਰ ਤੋਂ ਸ਼ਾਮ ਤੱਕ ਉਨ•ਾਂ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਕਦੇ ਬੀਬੀਆਂ ਆਪਣੀ ਹੀ ਸਮੱਸਿਆ ਲੈ ਕੇ ਆ ਜਾਂਦੀਆਂ ਹਨ ਕਿ ਬੱਚਾ ਨਹੀਂ ਹੁੰਦਾ, ਕਾਕਾ ਪੜ•ਦਾ ਨਹੀਂ, ਪਤੀ ਵਸ 'ਚ ਨਹੀਂ, ਸੱਸ ਝਗੜਦੀ ਹੈ। 'ਸੰਤ-ਮਹਾਂਪੁਰਸ਼' ਕੀ ਕਰਨ? ਸਭ ਸੰਤਾਂ ਨੇ ਇਸ ਸੰਬੰਧੀ ਸੌਖਾ ਤੇ ਸਾਂਝਾ ਹੱਲ ਲੱਭ ਲਿਆ ਹੈ। ਸਭ ਸੰਤਾਂ ਨੇ ਗੁਰਬਾਣੀ ਦੇ ਸ਼ਲੋਕ ਤੇ ਸ਼ਬਦ ਕਾਰਡਾਂ 'ਤੇ ਛਪਾ ਕੇ ਰੱਖੇ ਹੁੰਦੇ ਹਨ ਅਤੇ ਮੰਤਰ ਬਣਾ ਕੇ ਸੰਗਤਾਂ ਨੂੰ ਵੰਡ ਦੇਂਦੇ ਹਨ। ਕਿਸੇ ਨੂੰ ਨਾਲ ਲਾਚੀਆਂ ਦਾ ਪਰਸ਼ਾਦ ਦੇ ਦੇਂਦੇ ਹਨ, ਕਿਸੇ ਨੂੰ ਪਾਣੀ ਵਾਲੀ ਬੋਤਲ 'ਚ ਉਂਗਲ ਘੁੰਮਾ ਕੇ 'ਅੰਮ੍ਰਿਤ' ਬਣਾ ਕੇ ਦੇਂਦੇ ਹਨ ਅਤੇ ਕਿਸੇ ਨੂੰ ਸੇਬ ਦਾ ਪਰਸ਼ਾਦ ਦੇ ਦੇਂਦੇ ਹਨ। ਜਿਨ•ਾਂ ਲੋਕਾਂ ਦੇ ਕਾਰਜ ਸਹਿਜ ਸੁਭਾਅ ਜਾਂ ਕੁਦਰਤੀ ਤੌਰ 'ਤੇ ਸੰਵਰ ਗਏ ਤਾਂ ਉਹ ਲੋਕ ਸਾਧਾਂ ਦੇ ਪੱਕੇ ਚੇਲੇ ਬਣ ਗਏ। ਫਿਰ ਸਾਧ ਦੀ ਵੀ ਬੱਲੇ ਬੱਲੇ ਤੇ ਡੇਰਾ ਵੀ ਚੜ•ਦੀ ਕਲਾ 'ਚ, ਕਿਉਂਕਿ ਜਿਹਦੀ ਸਮਸਿਆ ਹੱਲ ਹੋ ਗਈ, ਉਸ ਨੇ ਮਾਇਆ ਵੀ ਚਾੜ•ਨੀ ਹੋਈ, ਨਾਲ ਬਾਬੇ ਦੀ ਸੰਗਤ ਵੀ ਵਧਾਉਣੀ ਹੋਈ। ਉਹ ਸ਼ਰਧਾਲੂ ਫਿਰ ਰਿਸ਼ਤੇਦਾਰ, ਗਵਾਂਢੀ ਜੋ ਲਭੇ ਸਭ ਨੂੰ ਡੇਰੇ ਵਿਚ ਲੈ ਆਉਂਦਾ ਹੈ। ਫਿਰ ਸਾਧ ਦੀਆਂ ਪੌਂ ਬਾਰਾਂ ਕਿਉਂ ਨਾ ਹੋਣ। ਇਸ ਤਰ•ਾਂ ਸਾਧ ਦੀ ਦੁਕਾਨ ਕਰਿਆਨੇ ਦੀ ਵੱਡੀ ਦੁਕਾਨ ਵਾਂਗ ਚੱਲਦੀ ਹੈ, ਜਿਥੇ ਭੀੜ ਹੀ ਨਹੀਂ ਮੁੱਕਦੀ। ਜੇਕਰ ਅਜਿਹਾ ਹੁੰਦਾ ਰਹੇ ਸਾਧ ਨੂੰ ਸਿਮਰਨ ਦੀ ਕੀ ਲੋੜ ਹੈ, ਕਿਉਂਕਿ ਸਿਮਰਨ ਬਿਨਾਂ ਹੀ ਸਭ ਕੁਝ ਮਿਲੀ ਜਾਂਦਾ ਹੈ।
ਜਿਥੇ ਡੇਰਿਆਂ 'ਚ ਸਾਧਾਂ ਕੋਲ ਭੀੜ ਵਧ ਜੁੜੀ ਹੁੰਦੀ ਹੈ, ਉਥੇ ਮੰਤਰੀ ਅਤੇ ਅਫਸਰ ਵੀ ਦਰਸ਼ਨਾਂ ਨੂੰ ਭੱਜੇ ਆਉਂਦੇ ਹਨ। ਸਭ ਸੰਤਾਂ ਨਾਲ ਕੰਮਾਂ ਕਰਕੇ ਬੱਝੇ ਹੁੰਦੇ ਹਨ। ਮੰਤਰੀਆਂ, ਲੀਡਰਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ, ਅਫਸਰਾਂ ਨੂੰ ਸਾਧਾਂ ਰਾਹੀਂ
ਮੰਤਰੀਆਂ, ਲੀਡਰਾਂ ਕੋਲ ਕੰਮ ਕਢਾਉਣ ਦੀ ਹੈ, ਫਿਰ ਸਾਧ ਵੀ ਉਨ•ਾਂ ਦੇ ਕਾਰਜ ਸੰਵਾਰਨਗੇ, ਆਪਣੇ ਵੀ ਸੰਵਾਰਨਗੇ, ਡੇਰਾ ਮਹਾਨ ਬਨਾਉਣਗੇ, ਲੋਕਾਂ 'ਚ ਗੱਲ ਧੁਮਾ ਦਿੱਤੀ ਜਾਵੇਗੀ ਕਿ ਸੰਤ ਮਹਾਰਾਜ ਏਨੇ ਮਹਾਨ ਹਨ ਕਿ ਵੱਡੇ ਵੱਡੇ ਲੀਡਰ, ਅਫਸਰ ਉਨ•ਾਂ ਦੇ ਦਰਸ਼ਨਾਂ ਨੂੰ ਆਉਂਦੇ ਹਨ।
ਹਕੀਕਤ ਇਹ ਹੈ ਕਿ ਹਿੰਦੋਸਤਾਨ 'ਚ ਸਾਧਾਂ ਦੇ ਰੂਪ ਵਿਚ ਮੰਗਤੀ ਤੇ ਵਿਹਲੜ ਜਮਾਤ ਸੀ, ਜਿਸ ਦਾ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਜੋਗੀਆਂ ਤੇ ਪਾਂਡਿਆਂ ਦੇ ਰੂਪ ਵਿਚ ਵੀ ਜ਼ਿਕਰ ਕੀਤਾ ਸੀ, ਪਰ ਪਤਾ ਨਹੀਂ ਸਿੱਖਾਂ ਵਿਚ ਇਹ ਵਿਹਲੜ ਜਮਾਤ ਕਿਵੇਂ ਪੈਦਾ ਹੋ ਗਈ। ਬਹੁਤ ਵੱਡਾ ਰਹੱਸ ਦਾ ਵਿਸ਼ਾ ਹੈ, ਜੋ ਸਾਡੀ ਸਮਝ ਤੋਂ ਬਾਹਰ ਹੈ।
ਮੇਰਾ ਇਨ•ਾਂ ਸਿੱਖ ਸਾਧਾਂ ਨਾਲ ਪੂਰਾ ਵਾਹ ਪਿਆ ਹੈ, ਇਨ•ਾਂ ਦੇ ਕੱਚੇ ਚਿੱਠੇ ਵੀ ਫੋਲੇ ਹਨ। ਪੂਰੇ ਦੋ ਸਾਲ ਇਨ•ਾਂ ਸਾਧਾਂ ਨਾਲ ਆੜੀ ਪਾ ਕੇ ਇਨ•ਾਂ ਦੀ ਜ਼ਿੰਦਗੀ ਨੇੜਿਉਂ ਤੱਕੀ ਹੈ ਤੇ ਦੇਖਿਆ ਹੈ ਕਿ ਇਨ•ਾਂ ਦਾ ਅਸਲ ਬ੍ਰਹਮ ਗਿਆਨ ਕੀ ਹੈ। ਹਰੇਕ ਸਾਧ ਦਾ ਨਿਸ਼ਾਨਾ ਆਪਣੇ ਡੇਰੇ ਨੂੰ ਮਹਾਨ, ਦੂਜੇ ਸਾਧ ਨੂੰ ਬੁਰਾ ਦਿਖਾਉਣਾ, ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਚੈਲਿੰਜ ਕਰਨਾ ਤੇ ਆਪਣੀ ਮਰਿਯਾਦਾ ਨੂੰ ਉਤਮ ਦੱਸਣਾ, ਬ੍ਰਾਹਮਣਾਂ ਵਾਂਗ ਦਲਿਤਾਂ ਨਾਲ ਮਾੜਾ ਵਿਹਾਰ ਕਰਨਾ, ਲੰਗਰ 'ਚ ਪ੍ਰਸ਼ਾਦਾ ਨਾ ਛੱਕਣਾ ਤੇ ਉਸ ਦੀ ਥਾਂ ਆਪਣੀ ਬਣਾਈ ਰਸੋਈ ਦਾ ਛੱਕਣਾ, ਵੱਡੇ ਵੱਡੇ ਸਮਾਗਮਾਂ ਵਿਚ ਸੰਗਤ ਲਈ ਅਲੱਗ ਲੰਗਰ ਤਿਆਰ ਕਰਵਾਉਣਾ ਤੇ ਛਕਾਉਣਾ, 'ਮਹਾਂਪੁਰਖ ਸਾਧਾਂ' ਲਈ ਅਲੱਗ ਤੇ ਵਧੀਆ ਲੰਗਰ ਤਿਆਰ ਕਰਕੇ ਆਲੀਸ਼ਾਨ ਕਮਰਿਆਂ 'ਚ ਛਕਾਉਣਾ, ਜਿਸ ਵਿਚ ਆਮ ਵਿਅਕਤੀ ਪ੍ਰਸ਼ਾਦਾ ਨਹੀਂ ਛੱਕ ਸਕਦਾ, ਪਰ ਮੰਤਰੀ, ਸੰਤਰੀ ਤੇ ਜਗੀਰਦਾਰ- ਅਮੀਰ ਵਿਅਕਤੀ ਸਭ ਛੱਕ ਸਕਦੇ ਹਨ, ਜਿਨ•ਾਂ ਦੀ 'ਸੰਤ ਮਹਾਰਾਜ' ਨਾਲ ਨੇੜਤਾ ਹੈ। ਗਰੀਬ ਇਨ•ਾਂ ਦੇ ਡੇਰੇ 'ਚ ਆ ਜਾਵੇ ਤਾਂ ਸਾਧ ਸਿੱਧੇ ਮੂੰਹ ਉਨ•ਾਂ ਨਾਲ ਗੱਲ ਵੀ ਨਹੀਂ ਕਰਦੇ, ਵਿਚਾਰੇ ਗਰੀਬ ਕੋਲ ਹੈਅ ਕੀ ਜੋ ਉਸ ਨੂੰ ਦੇ ਸਕੇ। ਜੇਕਰ ਪਤਾ ਲੱਗ ਜਾਵੇ ਕਿ ਬੀਬੀਆਂ ਆਈਆਂ ਹਨ ਜਾਂ ਕੋਈ ਤਕੜਾ ਅਮੀਰ ਸ਼ਰਧਾਲੂ ਆਇਆ ਹੈ ਤਾਂ ਇਹ ਸਾਧ ਸੁੱਤੇ ਵੀ ਜਾਗ ਪੈਂਦੇ ਹਨ, ਸਿਮਰਨ ਵੀ ਭੁੱਲ ਜਾਂਦੇ ਹਨ। ਉਨ•ਾਂ ਨੂੰ ਚਾਹ ਵੀ ਪਿਆਉਣਗੇ, ਤਰ•ਾਂ-ਤਰ•ਾਂ ਦੇ ਪਕਵਾਨ ਵੀ ਖਵਾਉਣਗੇ। ਇਹ ਹੈ ਸਾਧਾਂ, ਸੰਤਾਂ, ਬਾਬਿਆਂ ਦੀ ਫਿਤਰਤ, ਜਿਨ•ਾਂ ਨੂੰ ਲੋਕ ਬ੍ਰਹਮਗਿਆਨੀ ਆਖ ਕੇ ਰਾਈ ਦਾ ਪਹਾੜ ਬਣਾਈ ਜਾ ਰਹੇ ਹਨ।
ਇਸ ਸੰਬੰਧੀ ਪੰਥਕ ਆਗੂ ਬਾਬਾ ਸਰਬਜੋਤ ਸਿੰਘ ਜੀ ਬੇਦੀ ਨੇ ਮੈਨੂੰ ਦੱਸਿਆ ਕਿ ''ਯਾਰਾ, ਮੈਂ ਸਾਧ ਮੰਡਲੀ ਵਿਚ ਪੈਰ ਤਾਂ ਧਰ ਲਿਆ ਹੈ ਪਰ ਇਨ•ਾਂ ਕੋਲ ਸਿੱਖਾਂ ਨੂੰ ਦੇਣ ਲਈ ਕੁਝ ਵੀ ਨਹੀਂ। ਮਾਇਆ ਤੇ ਹਉਮੈ 'ਚ ਗ੍ਰਸੇ ਹੁੰਦੇ ਹਨ। ਕੁਝ ਚੰਗੇ ਵੀ ਸੰਤ ਹਨ ਜਿਨ•ਾਂ ਦੀ ਕਰਨੀ ਮਹਾਨ ਹੈ, ਉਨ•ਾਂ ਬਾਰੇ ਮੈਂ ਇਹ ਗੱਲ ਨਹੀਂ ਕਰਦਾ। ਪਰ ਬਹੁਤੇ ਸਾਧਾਂ ਦਾ ਇਹੀ ਹਾਲ ਹੈ। ਸਿੱਖੀ ਦੇ ਕਾਰਜ ਲਈ ਪੈਸਾ ਖਰਚਣ ਨੂੰ ਵੀ ਤਿਆਰ ਨਹੀਂ। ਸਿੱਖ ਯੂਨੀਵਰਸਿਟੀ ਬਨਾਉਣ ਦਾ ਪ੍ਰੋਗਰਾਮ ਉਲੀਕਿਆ ਸੀ, ਮੀਟਿੰਗ 'ਚ ਸਾਰੇ ਸੰਤਾਂ ਨੇ ਹਾਂ ਕਰ ਦਿੱਤੀ, ਪਰ ਹੁਣ ਪੈਸੇ ਪੱਖੋਂ ਸਭ ਤਿੰਨ ਪੰਜ ਕਰ ਰਹੇ ਹਨ। ਉੱਤੋਂ ਸੰਤਾਂ ਦੇ ਘਟੀਆ ਚਰਿੱਤਰ ਬਾਰੇ ਗੱਲਾਂ ਸੁਣਨ ਵੀ ਆ ਰਹੀਆਂ ਹਨ। ਇਸ ਨਾਲ ਚੰਗੇ ਸੰਤਾਂ ਦੀ ਵੀ ਬਦਨਾਮੀ ਹੋ ਰਹੀ ਹੈ। ਜੇ ਇਕ ਸੰਤ ਦੂਸਰੇ ਸੰਤ ਦੇ ਇਲਾਕੇ ਵਿਚ ਪ੍ਰਚਾਰ ਕਰਨ ਚਲਾ ਜਾਂਦਾ ਹੈ ਤਾਂ ਇਹ ਸੰਤ ਬਰਦਾਸ਼ਤ ਨਹੀਂ ਕਰਦੇ। ਆਖਿਰ ਸਿੱਖੀ ਦਾ ਪ੍ਰਚਾਰ ਕਰਨਾ ਹੈ ਤਾਂ ਅਸੀਂ ਈਰਖਾ ਕਿਉਂ ਇਕ ਦੂਜੇ ਨਾਲ ਕਰੀਏ। ਬਾਬਾ ਮੱਖਣ ਸਿੰਘ ਸੇਵਾ ਪੰਥੀ ਵੀ ਅਜਿਹੇ ਮਾੜੇ ਸੈਕੰਡਲ ਦੀ ਲਪੇਟ ਵਿਚ ਆ ਗਏ ਹਨ, ਜਿਸ ਨਾਲ ਸਾਨੂੰ ਵੀ ਪ੍ਰੇਸ਼ਾਨੀ ਹੋ ਰਹੀ ਹੈ।''
ਕਹਾਣੀ ਭਾਵੇਂ ਕਾਰ ਸੇਵਾ ਵਾਲੇ ਬਾਬਿਆਂ ਦੀ ਲੈ ਲਵੋ, ਪਰ ਉਨ•ਾਂ ਨੇ ਗੁਰੂ ਘਰਾਂ ਨੂੰ ਢਾਹ ਕੇ ਅਖੌਤੀ ਸੁੰਦਰੀਕਰਨ ਦਾ ਨਾਮ ਦੇ ਕੇ ਸਿੱਖ ਵਿਰਸੇ ਨੂੰ ਢਾਹ ਲਗਾਈ ਹੈ। ਇਥੋਂ ਤੱਕ ਜੂਨ 84 ਦੌਰਾਨ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ 'ਚ ਗੋਲੀਆਂ ਦੇ ਲੱਗੇ ਨਿਸ਼ਾਨ ਵੀ ਮਿਟਾ ਦਿੱਤੇ ਹਨ ਜੋ ਸਰਕਾਰੀ ਜ਼ੁਲਮਾਂ ਦੀ ਦਾਸਤਾਨ ਕਹਿੰਦੇ ਸਨ।
ਕਾਰ ਸੇਵਾ ਵਾਲੇ ਬਾਬਿਆਂ ਵਿਚ ਬਾਬਾ ਹਰਬੰਸ ਸਿੰਘ ਦਿੱਲੀ ਵਾਲਾ, ਬਾਬਾ ਜਗਤਾਰ ਸਿੰਘ, ਬਾਬਾ ਲਾਭ ਸਿੰਘ ਅਨੰਦਪੁਰ ਵਾਲੇ ਅਜਿਹੇ ਸਾਧ ਹਨ, ਜਿਨ•ਾਂ ਨੇ ਗੁਰੂਆਂ ਦੇ ਸਮੇਂ ਬਣੀਆਂ ਕੀਮਤੀ ਯਾਦਗਾਰਾਂ ਨੂੰ ਤਹਿਸ ਨਹਿਸ ਕਰ ਦਿੱਤਾ ਅਤੇ ਸਿੱਖ ਇਤਿਹਾਸ ਨੂੰ ਮਿਥਿਹਾਸ ਵਿਚ ਬਦਲ ਦਿੱਤਾ। ਪੰਜਾਬ ਵਿਚ ਹੁਣ ਗੁਰੂਆਂ ਦੇ ਸਮੇਂ ਦੀ ਕੋਈ ਇਤਿਹਾਸਕ ਯਾਦਗਾਰ ਨਹੀਂ ਮਿਲਦੀ ਜੋ ਕਿ ਨਾਨਕਸ਼ਾਹੀ ਇੱਟਾਂ ਨਾਲ ਸਿਰਜੀ ਹੋਵੇ। ਹੁਣ ਰਾਜਿਸਥਾਨੀ ਚਿੱਟੇ ਪੱਥਰਾਂ ਨਾਲ ਉਸਰੀਆ ਇਕੋ ਜਿਹੀਆਂ ਇਮਾਰਤਾਂ ਸਾਧਾਂ ਦੀ ਯਾਦਗਾਰ ਦੇ ਰੂਪ ਵਿਚ ਦਿਖਾਈ ਦੇਂਦੀਆਂ ਹਨ। ਪੰਜਾਬ ਗੁਰਦੁਆਰੇ ਢਾਉਣ ਦੀ ਜ਼ਿੰਮੇਵਾਰੀ ਸਾਧ ਜਗਤਾਰ ਸਿੰਘ ਅਤੇ ਬਾਬਾ ਹਰਬੰਸ ਸਿੰਘ ਨੇ ਨਿਭਾਈ, ਦਿੱਲੀ ਅਤੇ ਹੋਰ ਸੂਬਿਆਂ ਵਿਚ ਲਾਭ ਸਿੰਘ ਤੇ ਬਾਬਾ ਹਰਬੰਸ ਸਿੰਘ ਨੇ।
ਕਈ ਸਿੰਘਾਂ ਦਾ ਇਲਜ਼ਾਮ ਹੈ ਕਿ ਸ੍ਰੋਮਣੀ ਕਮੇਟੀ ਪੈਸੇ ਲੈ ਕੇ ਇਹ ਕਾਰ ਸੇਵਾ ਦਿੰਦੀ ਹੈ। ਇਸ ਬਾਰੇ ਚੰਗੀ ਤਰ•ਾਂ ਸ੍ਰੋਮਣੀ ਕਮੇਟੀ ਹੀ ਦੱਸ ਸਕਦੀ ਹੈ ਜਾਂ ਫਿਰ ਸਾਧ ਕਿ ਇਹ ਗੱਲ ਝੂਠੀ ਹੈ ਜਾਂ ਸੱਚੀ। ਪਰ ਸੱਚ ਤਾਂ ਇਹ ਹੈ ਕਿ ਨਾ ਇਹ ਸਾਧ ਇੰਜੀਨੀਅਰ ਹਨ, ਨਾ ਹੀ ਨਕਸ਼ਾ ਨਵੀਸ। ਫਿਰ ਇਨ•ਾਂ ਨੂੰ ਕਾਹਦੀ ਕਾਰ ਸੇਵਾ ਦਿੱਤੀ ਜਾਂਦੀ ਹੈ? ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਦੇਖ ਰੇਖ ਵਿਚ ਇਹ ਕਾਰ ਸੇਵਾ ਕਿਉਂ ਨਹੀਂ ਕਰਵਾਉਂਦੀ। ਇਹੋ ਜਿਹਾ ਇਲਜ਼ਾਮ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸ਼ਹੀਦ ਹੋ ਚੁੱਕੇ ਜਨਰਲ ਸਕੱਤਰ ਸਤਪਾਲ ਸਿੰਘ ਢਿੱਲੋਂ ਅਤੇ ਭਾਈ ਹਰਿੰਦਰ ਸਿੰਘ ਕਾਹਲੋਂ ਉਸ ਸਮੇਂ ਦੇ ਫੈਡਰੇਸ਼ਨ ਪ੍ਰਧਾਨ ਨੇ ਵੀ ਲਗਾਇਆ ਸੀ। ਉਸ ਸਮੇਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਨ। ਫੌਜੀ ਹਮਲੇ '84 ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਹੋਣੀ ਸੀ ਤਾਂ ਉਸ ਸਮੇਂ ਕਾਰ ਸੇਵਾ ਵਾਲੇ ਬਾਬਿਆਂ ਵਿਚ ਸ਼ਾਮਲ ਇੱਕ ਬਾਬਾ ਸ੍ਰੀ ਅਕਾਲ ਤਖਤ ਸਾਹਿਬ ਦਾ ਥੜਾ ਹਾਲੇ ਪੁੱਟਣ ਹੀ ਲੱਗਾ ਸੀ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਬਣਵਾਇਆ ਸੀ ਕਿ ਭਾਈ ਸਤਪਾਲ ਸਿੰਘ ਢਿੱਲੋਂ ਹੁਣਾਂ ਨੇ ਵਰਜ ਦਿੱਤਾ ਕਿ ਗੁਰੂ ਦਾ ਬਣਾਇਆ ਥੜਾ ਅਸੀਂ ਤੈਨੂੰ ਭੰਨਣ ਨਹੀਂ ਦੇਣਾ।ਬਾਬੇ ਨੇ ਥੋੜੀ ਬਹੁਤੀ ਤਿੜ ਫਿੜ ਕੀਤੀ ਤਾਂ ਭਾਈ ਸਤਪਾਲ ਸਿੰਘ ਨੇ ਉਸ ਨੂੰ ਦਬਕਾ ਦਿੱਤਾ ਅਤੇ ਉਹ ਬਾਬਾ ਚੁੱਪ-ਚੁਪੀਤਾ ਉਥੋਂ ਚਲਾ ਗਿਆ। ਆਖਰ ਸਾਰਾ ਕਾਰਜ ਦਮਦਮੀ ਟਕਸਾਲ ਦੀ ਅਗਵਾਈ ਵਿਚ ਪੂਰਾ ਹੋਇਆ।
ਪੰਜਾਬ 'ਚ ਖਾੜਕੂ ਦੌਰ ਖਤਮ ਹੋਇਆ ਤਾਂ ਗੁਰੂਆਂ ਦੀਆਂ ਇਤਿਹਾਸਕ ਯਾਦਗਾਰਾਂ ਵੀ ਮਿਟਣੀਆਂ ਸ਼ੁਰੂ ਹੋ ਗਈਆਂ। ਬਾਬਾ ਜੱਸਾ ਸਿੰਘ ਰਾਮਗੜ•ੀਆ ਦੇ ਬਣਾਏ ਦਰਬਾਰ ਸਾਹਿਬ ਵਿਚ ਮੁਨਾਰੇ ਢਾਹ ਕੇ ਨਵੇਂ ਬਣਾ ਦਿੱਤੇ, ਅਸਲ ਪਛਾਣ ਖਤਮ ਕਰ ਦਿੱਤੀ। ਗੋਲੀਆਂ ਦੇ ਨਿਸ਼ਾਨ ਦਰਬਾਰ ਸਾਹਿਬ ਵਿਚ ਲੱਗੇ ਸਾਧ ਜਗਤਾਰ ਸਿੰਘ ਤੇ ਸਾਧ ਹਰਬੰਸ ਸਿੰਘ ਵਰਗੇ ਸਾਧਾਂ ਨੇ ਮਿਟਾ ਦਿੱਤੇ। ਹੁਣ ਆਖਰੀ ਯਾਦ ਬੇਬੇ ਨਾਨਕੀ ਦੇ ਸਹੁਰੇ ਘਰ ਦੀ ਸੁਲਤਾਨਪੁਰ ਲੋਧੀ ਜ਼ਿਲ•ਾ ਕਪੂਰਥਲਾ ਵਿਚ ਬਚੀ ਸੀ, ਜਿਥੇ ਗੁਰੂ ਬਾਬਾ ਨਾਨਕ ਭੈਣ ਨਾਨਕੀ ਦੇ ਚੇਤੇ ਕਰਨ 'ਤੇ ਪਰਸ਼ਾਦਾ ਛਕਣ ਉਥੇ ਆ ਜਾਂਦੇ ਸਨ। ਪਰ ਇਹ ਵੀ ਘਰ ਤੇ ਬੇਬੇ ਨਾਨਕੀ ਦਾ ਚੁੱਲ•ਾ ਵੀ ਇਸ ਸਾਧ ਜਗਤਾਰ ਸਿੰਘ ਦੇ ਹਥੋੜੇ ਦਾ ਸ਼ਿਕਾਰ ਹੋ ਗਿਆ। ਇਨ•ਾਂ ਬਾਬਿਆਂ ਨੇ ਡੇਢ ਕੁ ਸਾਲ ਪਹਿਲਾਂ ਇਸ ਘਰ ਨੂੰ ਸੰਭਾਲਣ ਦੇ ਦਾਅਵੇ ਕੀਤੇ ਸਨ। ਪਰ ਘਰ ਫਿਰ ਢਾਹ ਦਿੱਤਾ। ਪੁੱਛਣ 'ਤੇ ਦੱਸਿਆ ਆਪੇ ਹੀ ਢਹਿ ਢੇਰੀ ਹੋ ਗਿਆ ਹੈ। ਉਥੋਂ ਦੀਆਂ ਸੰਗਤਾਂ ਨੇ ਦੱਸਿਆ ਹੈ ਕਿ ਬਾਬੇ ਨੇ ਇਹ ਕੰਮ ਬਹੁਤ ਬੇਦਰਦੀ ਨਾਲ ਕੀਤਾ ਹੈ। ਸੰਗਤਾਂ ਨੇ ਵਿਰੋਧ ਵੀ ਕੀਤਾ, ਪਰ ਬਾਬੇ ਦੇ ਗੁੰਡੇ ਸੇਵਾਦਾਰਾਂ ਅੱਗੇ ਸੰਗਤਾਂ ਦੀ ਕੀ ਪੇਸ਼ ਜਾ ਸਕਦੀ ਸੀ? ਪਤਾ ਲੱਗਾ ਹੈ ਕਿ ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਕਾਰ ਸੇਵਾ ਦੇ ਆਦੇਸ਼ ਮਿਲ ਗਏ ਹਨ। ਜੇਕਰ ਇਹ ਕਾਰ ਸੇਵਾ ਇਨ•ਾਂ ਮੂਰਖ ਬਾਬਿਆਂ ਦੇ ਹੱਥ ਆ ਗਈ ਤਾਂ ਪਾਕਿਸਤਾਨ ਵਿਚ ਬਚਿਆ ਖੁਚਿਆ ਸਿੱਖ ਇਤਿਹਾਸ ਵੀ ਖਤਮ ਹੋ ਜਾਵੇਗਾ। ਕਾਰ ਸੇਵਾ ਕਮੇਟੀ ਪਾਕਿਸਤਾਨ ਅਤੇ ਸਿੱਖ ਜਗਤ ਨੂੰ ਸੁਚੇਤ ਹੋਣ ਦੀ ਲੋੜ ਹੈ।
ਕਬੂਤਰਬਾਜ਼ੀ ਦੇ ਧੰਦੇ 'ਚ ਪੰਜਾਬੀ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ, ਸੁਖਵਿੰਦਰ ਪੰਛੀ ਕਾਨੂੰਨੀ ਸ਼ਿਕੰਜੇ 'ਚ ਆਉਣ ਦੇ ਬਾਅਦ ਸਾਧ-ਸੰਤ ਵੀ ਚਰਚਾ 'ਚ ਹਨ ਜੋ ਕਿ ਵਿਦੇਸ਼ਾਂ 'ਚ ਥੋਕ ਦੇ ਭਾਅ ਕਬੂਤਰ ਸ਼ਰਧਾਲੂਆਂ ਦੇ ਰੂਪ ਵਿੱਚ ਲੈ ਜਾਂਦੇ ਹਨ ਜੋ ਵਾਪਸ ਵਤਨੀ ਨਹੀਂ ਪਰਤਦੇ। ਜਿੰਨੀ ਕਬੂਤਰਬਾਜ਼ੀ 'ਚ ਸੰਤ ਬਾਬਿਆਂ ਦੀ ਦੇਣ ਹੈ, ਉਨੀਂ ਸ਼ਾਇਦ ਸਪੋਰਟਸ ਕਲੱਬਾਂ ਤੇ ਗਾਇਕਾਂ ਦੀ ਵੀ ਨਾ ਹੋਵੇ, ਕਿਉਂਕਿ ਬਾਬਿਆਂ ਦਾ ਨੈੱਟਵਰਕ ਇਨ•ਾਂ ਗਾਇਕਾਂ ਤੇ ਸਪੋਰਟਸ ਕਲੱਬ ਚਲਾਉਣ ਵਾਲਿਆਂ ਤੋਂ ਕਿਤੇ ਵਿਸ਼ਾਲ ਹੈ। ਧਰਮ ਦੀ ਆੜ ਲੈਣ ਕਰਕੇ ਜਲਦੀ ਇਨ•ਾਂ ਬਾਰੇ ਪੁਲੀਸ ਤੇ ਅੰਬੈਸੀਆਂ ਸ਼ੱਕ ਨਹੀਂ ਕਰਦੀਆਂ। ਜਿਸ ਕਰਕੇ ਇਨ•ਾਂ ਦਾ ਧੰਦਾ ਪੂਰੀ ਤਰ•ਾਂ ਪ੍ਰਫੁੱਲਤ ਹੈ। ਵਿਦੇਸ਼ ਜਾਣ ਵਾਲੇ ਕਈ ਬਾਬਿਆਂ ਦੀਆਂ ਤਾਰਾਂ ਸਿੱਧੀਆਂ ਟਰੈਵਲ ਏਜੰਟਾਂ ਨਾਲ ਜੁੜੀਆਂ ਹੁੰਦੀਆਂ ਹਨ। ਭਾਵੇਂ ਇਹ ਕਬੂਤਰ ਬਾਬਿਆਂ ਨੇ ਆਪਣੇ ਟੋਲੇ ਰਾਹੀਂ ਲਿਜਾਣੇ ਹੋਣ ਜਾਂ ਟਰੈਵਲ ਏਜੰਟਾਂ ਰਾਹੀਂ ਗੈਰ ਕਾਨੂੰਨੀ ਤੌਰ'ਤੇ ਪਹੁੰਚਾਉਣੇ ਹੋਣ। ਬਾਬੇ ਜਲਦੀ ਕਿਤੇ ਪੁਲੀਸ ਸ਼ਿਕੰਜੇ ਵਿੱਚ ਨਹੀਂ ਫਸਦੇ। ਸ਼ਿਕਾਇਤ ਕਰਨ ਵਾਲਾ ਕੋਈ ਹੋਵੇਗਾ ਤਾਂ ਹੀ ਬਾਬਿਆਂ 'ਤੇ ਕਾਰਵਾਈ ਹੋਵੇਗੀ। ਬਾਬਿਆਂ ਕੋਲ ਫਸਣ ਵਾਲੇ ਆਮ ਕਰਕੇ ਸ਼ਰਧਾਲੂ ਹੀ ਹੁੰਦੇ ਹਨ ਜੋ ਬਾਬਿਆਂ ਨੂੰ ਰੱਬ ਸਮਝਦੇ ਹਨ ਅਤੇ ਉਹ ਸ਼ਿਕਾਇਤ ਕਿਵੇਂ ਕਰਨਗੇ? ਫਿਰ ਬਾਬੇ ਪੁਲੀਸ ਨੂੰ ਵੀ ਪੈਸੇ ਚਾੜ• ਦੇਂਦੇ ਹਨ, ਰਿਪੋਰਟ ਫਿਰ ਬਾਬਿਆਂ 'ਤੇ ਕਿਸ ਨੇ ਦਰਜ਼ ਕਰਨੀ ਹੋਈ। ਮੰਤਰੀ, ਐਮ.ਐਲ.ਏ. ਨੂੰ ਵੋਟ ਵੀ ਬਾਬਿਆਂ ਦੇ ਸ਼ਰਧਾਲੂਆਂ ਦੀ ਪੈਂਦੀ ਹੈ। ਬਾਬੇ ਜੇਕਰ ਫਸ ਜਾਣ ਤਾਂ ਔਖੀ ਘੜੀ ਵੇਲੇ ਮੰਤਰੀ, ਐਮ.ਐਲ.ਏ. ਅਤੇ ਸਿਆਸੀ ਲੀਡਰ ਵੀ ਉਨ•ਾਂ ਦਾ ਬੇੜਾ ਪਾਰ ਕਰ ਦਿੰਦੇ ਹਨ। ਆਮ ਵਿਚਾਰੇ ਲੋਕ ਜੋ ਬਾਬਿਆਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਏ ਹੁੰਦੇ ਹਨ, ਉਨ•ਾਂ ਦੀ ਸੁਣਦਾ ਵੀ ਕੌਣ ਹੈ। ਬਾਬੇ ਬਲਾਤਕਾਰੀ ਹੋਣ, ਕਿਸੇ ਦੇ ਪੈਸੇ ਹੜੱਪ ਕਰ ਜਾਣ, ਸਮਾਜ ਵਿਰੋਧੀ ਕੁਕਰਮਾਂ ਕਰਕੇ ਜੇਲ• ਚਲੇ ਜਾਣ, ਪਰ ਬਾਬਿਆਂ ਦੀਆਂ ਅੰਧ ਵਿਸ਼ਵਾਸੀ ਭੀੜ ਰੂਪੀ ਅਖੌਤੀ ਸੰਗਤਾਂ 'ਚ ਕਦੇ ਵੀ ਘਾਟਾ ਨਹੀਂ ਪੈਂਦਾ।
ਬਾਬੇ ਵਿਦੇਸ਼ਾਂ 'ਚ ਕਿਸੇ ਨੂੰ ਗੈਰਕਾਨੂੰਨੀ ਢੰਗ ਨਾਲ ਭੇਜਣ, ਪਰ ਉਨ•ਾਂ ਵਲੋਂ ਭੇਜਿਆ ਵਿਅਕਤੀ ਕਬੂਤਰ ਬਣਕੇ ਸਫਲ ਉਡਾਰੀ ਮਾਰਦਾ ਹੈ, ਜਿਸ ਨਾਲ ਭੇਜੇ ਵਿਅਕਤੀ ਦਾ ਪਰਿਵਾਰ ਵੀ ਖੁਸ਼, ਭਾਵੇਂ ਬਾਬੇ ਨੇ ਉਨ•ਾਂ ਕੋਲੋਂ ਲੱਖਾਂ ਰੁਪਏ ਵਿਦੇਸ਼ ਭੇਜਣ ਦੇ ਨਾਮ 'ਤੇ ਲਏ ਹੋਣ। ਵਿਦੇਸ਼ ਭੇਜੇ ਜਾ ਚੁੱਕੇ ਵਿਅਕਤੀ ਦਾ ਪਰਿਵਾਰ ਫਿਰ ਬਾਬੇ ਦੇ ਗੁਣ ਗਾਇਨ ਹੀ ਨਹੀਂ ਕਰਦਾ, ਸਗੋਂ ਆਪਣੇ ਵਰਗੇ ਹੋਰ ਗਾਹਕ ਵੀ ਬਾਬਿਆਂ ਕੋਲ ਲੈ ਕੇ ਆਉਂਦਾ ਹੈ। ਬਾਬੇ ਏਨੇ ਚਲਾਕ ਹੁੰਦੇ ਹਨ ਕਿ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੇ। ਫਸੇ ਹੋਏ ਗਾਹਕ ਨੂੰ ਕਹਿਣਗੇ ਕਿ ਆਪਣੇ ਡੇਰੇ ਦਾ ਫਲਾਣਾ ਸ਼ਰਧਾਲੂ ਟਰੈਵਲ ਏਜੰਟ ਹੈ ਜੋ ਕਿ ਗਰੰਟੀ ਨਾਲ ਵਿਦੇਸ਼ ਪਹੁੰਚਾਉਂਦਾ ਹੈ। ਤੁਸੀਂ ਚਿੰਤਾ ਨਾ ਕਰੋ। ਪਰ ਪੈਸੇ ਉਨੇ ਥੋੜ•ੇ ਵੱਧ ਮੰਗਣੇ ਹਨ। ਪਰ ਇਸ ਦੀ ਪਰਵਾਹ ਨਾ ਕਰੋ। ਜਦੋਂ ਕਾਕਾ ਵਿਦੇਸ਼ ਚਲਾ ਗਿਆ ਤਾਂ ਵਾਹਿਗੁਰੂ ਕ੍ਰਿਪਾ ਨਾਲ ਮਾਇਆ ਦੀ ਕਮੀ ਨਹੀਂ ਰਹਿਣੀ। ਅੱਜ-ਕੱਲ• ਇਹੀ ਧੰਦੇ ਇਨ•ਾਂ ਡੇਰਿਆਂ 'ਚ ਕਬੂਤਰਬਾਜ਼ ਸਾਧਾਂ ਰਾਹੀਂ ਚਲਾਏ ਜਾ ਰਹੇ ਹਨ। ਸਾਧਾਂ ਨੂੰ ਦੋਹਰਾ ਫਾਇਦਾ ਹੁੰਦਾ ਹੈ ਕਿ ਇਕ ਚਿਮਟਾ ਖੜਕਾ ਕੇ, ਕੱਚੀ ਬਾਣੀ ਪੜ• ਕੇ ਜਾਂ ਕਥਾ ਕਰਕੇ ਪੌਂਡ, ਡਾਲਰ ਦੇ ਮੱਥੇ ਟਿਕਾ ਕੇ ਅਤੇ ਦੂਸਰਾ ਵਿਦੇਸ਼ਾਂ 'ਚ ਕਬੂਤਰ ਛੱਡ ਕੇ ਉਨ•ਾਂ ਦੇ ਪਰਿਵਾਰਾਂ ਤੋਂ ਲੱਖਾਂ ਰੁਪਇਆ ਲੈ ਕੇ। ਏਨੇ ਪੈਸੇ ਲੈ ਕੇ ਵੀ ਬਾਬੇ ਡਕਾਰ ਨਹੀਂ ਮਾਰਦੇ, ਕਿਉਂਕਿ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ । ਫਿਰ ਹਰ ਸਾਲ ਬਾਬਿਆਂ ਦੀ ਫੇਰੀ ਕਦੇ ਇੰਗਲੈਂਡ ਵਲ, ਕਦੇ ਅਮਰੀਕਾ, ਕਦੇ ਕੈਨੇਡਾ, ਕਦੇ ਜਰਮਨ, ਕਦੇ ਆਸਟਰੇਲੀਆ ਤੇ ਕਦੇ ਯੂਰਪ ਵੱਲ। ਇਸ ਤਰ•ਾਂ ਬਾਬਿਆਂ ਦਾ ਧੰਦਾ ਕਾਫੀ ਤੇਜ਼ੀ ਨਾਲ ਚਲਿਆ ਹੋਇਆ ਹੈ।
ਜਲੰਧਰ ਦੇ ਨੇੜਲੇ ਇਲਾਕੇ ਨਕੋਦਰ ਵਿਖੇ ਇੱਕ ਮਸ਼ਹੂਰ ਬਿਹੰਗਮ ਬਾਬਾ ਜੋ ਕਿ ਸੁੰਦਰ ਜਨਾਨੀਆਂ ਦੇ ਭੋਗੀ ਦੇ ਰੂਪ 'ਚ ਜਾਣਿਆ ਜਾਂਦਾ ਹੈ ਅਤੇ ਉਸ ਦੇ ਕਈ ਸੈਕਸੀ ਤੇ ਭ੍ਰਿਸ਼ਟ ਕਾਂਡ ਅਖਬਾਰਾਂ 'ਚ ਛੱਪ ਚੁੱਕੇ ਹਨ, ਉਹ ਵੀ ਕਬੂਤਰਬਾਜ਼ੀ ਦੇ ਧੰਦੇ 'ਚ ਸ਼ਾਮਲ ਹੈ। ਉਸ ਦੀ ਅਜਿਹੀ ਕਰਤੂਤ ਵੀ ਸਾਹਮਣੇ ਆਈ ਸੀ ਤੇ ਉਸ ਦਾ ਛੱਡਿਆਕਬੂਤਰ ਟਰੈਵਲ ਏਜੰਟ ਦੀ ਗਲਤੀ ਕਰਕੇ ਵਿਦੇਸ਼ 'ਚ ਖੱਪ ਗਿਆ ਸੀ। ਪਰ ਬਾਬੇ ਹੁਣੀਂ ਇਸ ਕਾਂਡ 'ਚ ਮਾਇਆ ਦੇ ਜ਼ੋਰ ਨਾਲ ਸਾਫ ਬਰੀ ਹੋ ਗਏ। ਹਾਲਾਂ ਕਿ ਵਿਦੇਸ਼ 'ਚ ਖੱਪ ਗਏ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਵਿੱਚ ਸਾਰਾ ਦੋਸ਼ ਬਾਬੇ ਦਾ ਹੈ। ਨਾ ਸਾਨੂੰ ਵਾਪਸ ਪੈਸਾ ਮਿਲਿਆ, ਨਾ ਸਾਡਾ ਪੁੱਤਰ।
ਇਸੇ ਤਰ•ਾਂ ਜਲੰਧਰ ਸ਼ਹਿਰ ਦੇ ਨੇੜੇ ਪਿੰਡ ਦਾ ਇੱਕ ਹੋਰ ਬਾਬਾ ਦੁੱਖਤੋੜ ਜੋ ਕਿ ਕਬੂਤਰਬਾਜ਼ੀ ਧੰਦੇ ਦਾ ਸ਼ੌਂਕ ਰੱਖਦਾ ਸੀ, ਲੋਕਾਂ ਦੀਆਂ ਆਸਾਂ ਤੇ ਪੂਰਾ ਨਾ ਉਤਰਨ ਕਰਕੇ ਆਪਣਾ ਡੇਰਾ ਛੱ²ਡ ਕੇ ਭੱਜ ਗਿਆ ਅਤੇ ਲੋਕਾਂ ਕੋਲੋਂ ਕਬੂਤਰਬਾਜ਼ੀ ਦੇ ਨਾਂ 'ਤੇ ਇਕੱਠੀ ਕੀਤੀ ਮਾਇਆ ਵੀ ਨਾਲ ਲੈ ਗਿਆ। ਉਥੋਂ ਦੀਆਂ ਸੰਗਤਾਂ ਦਾ ਕਹਿਣਾ ਹੈ ਕਿ ਬਾਬੇ ਦੇ ਸਿਆਸੀ ਲੋਕਾਂ ਨਾਲ ਸੰਬੰਧ ਹਨ, ਜਿਸ ਕਰਕੇ ਪੁਲੀਸ ਉਸ ਦਾ ਵਾਲ ਵਿੰਗਾ ਨਹੀਂ ਕਰ ਸਕੀ। ਇਸ ਸਮੇਂ ਦੁਆਬਾ ਬਾਬਿਆਂ ਦੀ ਮੰਡੀ ਬਣਿਆ ਹੋਇਆ ਹੈ, ਜਿਥੇ ਹਰੇਕ ਤੀਜੇ ਘਰ 'ਚੋਂ ਕੋਈ ਨਾ ਕੋਈ ਵਿਦੇਸ਼ ਗਿਆ ਹੋਇਆ ਹੈ। ਇਸੇ ਕਰਕੇ ਦੁਆਬੇ ਖੇਤਰ ਦਾ ਹਰੇਕ ਨੌਜਵਾਨ ਵਿਦੇਸ਼ ਜਾਣ ਲਈ ਉਤਸੁਕ ਹੈ ਜਿਸ ਕਰਕੇ ਬਾਬਿਆਂ ਦਾ ਧੰਦਾ ਕਬੂਤਰਬਾਜ਼ੀ ਵਾਲਾ ਜ਼ੋਰਾਂ 'ਤੇ ਹੈ।
ਸੋ ਅਸੀਂ ਕਹਿ ਸਕਦੇ ਹਾਂ ਕਿ ਡੇਰੇ ਇਸ ਸਮੇਂ ਮਾਇਆ ਤੇ ਹਵਸ ਦਾ ਕੇਂਦਰ ਬਣ ਚੁੱਕੇ ਹਨ। ਜਿਥੇ ਮਾਇਆ ਦੀ ਪ੍ਰਧਾਨਤਾ ਹੋਵੇਗੀ ਕਾਮ ਅਤੇ ਕੂੜ ਸਿਰ ਚੁੱਕੇਗਾ ਹੀ। ਇਹੀ ਸਾਧ ਦੇ ਡੇਰਿਆਂ 'ਚ ਵਾਪਰ ਰਿਹਾ ਹੈ ਜੋ ਕਿ ਪੰਥ ਤੇ ਸਮਾਜ ਲਈ ਖਤਰਾ ਬਣ ਗਏ ਹਨ। ਹੁਣ ਗੁਰਸਿੱਖਾਂ ਨੂੰ ਜਾਗ ਆਉਣੀ ਚਾਹੀਦੀ ਹੈ, ਕਿਉਂਕਿ ਗੁਰਸਿੱਖਾਂ ਨੂੰ ਗੁਰਬਾਣੀ ਵਿਚ ਸੰਤ ਦੀ ਪਦਵੀ ਮਿਲੀ ਹੈ। ਸੰਤ ਦਾ ਉਭਰਨਾ ਤੇ ਅਸੰਤ ਦਾ ਢੱਠਣਾ ਗੁਰਮਤਿ ਦਾ ਨਿਸ਼ਾਨਾ ਹੈ। ਜੇਕਰ ਗੁਰਸਿੱਖਾਂ ਨੇ ਇਨ•ਾਂ ਪਖੰਡਾਂ ਵਿਰੁੱਧ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਾਂਗ ਅਵਾਜ਼ ਨਾ ਉਠਾਈ, ਲੋਕਾਂ ਨੂੰ ਚੇਤੰਨ ਨਾ ਕੀਤਾ ਤਾਂ ਕਿਸੇ ਵੇਲੇ ਇਹ ਸਾਧ ਗੁਰੂ ਵੀ ਸਦਵਾਉਣ ਲੱਗ ਜਾਣਗੇ ਅਤੇ ਬ੍ਰਾਹਮਣਾਂ ਵਾਂਗ ਸਿੱਖ ਮੱਤ ਨੂੰ ਕੁਚਲ ਦੇਣਗੇ। ਲੋੜ ਹੈ ਬਾਬੇ ਨਾਨਕ ਦੇ ਮਾਰਗ 'ਤੇ ਚੱਲਣ ਦੀ ਤੇ ਉਨ•ਾਂ ਦੀਆਂ ਸਿਖਿਆਵਾਂ ਨੂੰ ਅਮਲੀ ਤੌਰ 'ਤੇ ਪੇਸ਼ ਕਰਨ ਦੀ। ਯਾਦ ਰੱਖਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਜਦੋਂ ਮਸੰਦ ਰੂਪੀ ਸਾਧਾਂ ਨੇ ਸਿਰ ਚੁੱਕਿਆ ਸੀ ਅਤੇ ਖਾਲਸਾ ਪੰਥ ਦੀ ਸਿਰਜਣਾ ਦੀ ਵਿਰੋਧਤਾ ਕੀਤੀ ਸੀ ਤਾਂ ਇਨ•ਾਂ ਨੂੰ ਗੁਰੂ ਸਾਹਿਬ ਨੇ ਆਪ ਤੇਲ ਵਾਲੇ ਤੱਤੇ ਕੜਾਹਿਆਂ ਵਿਚ ਸਾੜਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਸਿਰਜਣਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਸਾਧਾਂ ਤੋਂ ਅਜ਼ਾਦ ਕਰਵਾ ਕੇ ਸਾਰੀ ਜ਼ਿੰਮੇਵਾਰੀ ਭਾਈ ਮਨੀ ਸਿੰਘ ਨੂੰ ਸੌਂਪੀ ਸੀ। ਵੀਹਵੀਂ ਸਦੀ ਦੌਰਾਨ ਸਿੰਘ ਸਭਾ ਲਹਿਰ ਵੀ ਸਾਧਾਂ ਦੇ ਵਿਰੋਧ 'ਚ ਪੈਦਾ ਹੋਈ ਸੀ। ਹੁਣ ਵੀ ਖਾਲਸਾ ਪੰਥ ਦਾ ਨਿਆਰਾਪਨ ਰੱਖਣ ਲਈ ਸਾਧਾਂ ਵਿਰੁੱਧ ਗੁਰਮਤਿ ਚੇਤਨਾ ਲਹਿਰ ਉਸਾਰਨ ਦੀ ਜ਼ਰੂਰਤ ਹੈ।