' ਦੇਸ ਪੰਜਾਬ' ਵੱਲੋਂ ਪੰਜਾਬ ਦੇ ਭਵਿੱਖ ਲਈ 'ਏਜੰਡਾ ਕੀ ਹੋਵੇ' ਬਾਰੇ ਬਹਿਸ ਛੇੜੀ ਜਾ ਰਹੀ ਹੈ। ਪੰਜਾਬੀ ਪ੍ਰੇਮੀ ਤੇ ਚਿੰਤਕ ਇਸ ਸੰਬੰਧੀ ਆਪਣੀ ਰਾਏ ਭੇਜਣ। -ਸੰਪਾਦਕ
ਏਜੰਡਾ ਹੋਵੇ ਨਵੇਂ ਪੰਜਾਬ ਦੀ ਉਸਾਰੀ ਦਾ \ ਡਾ. ਗੁਰਭਗਤ ਸਿੰਘ
ਸਿੱਖ ਹਸਤੀ ਦੀ ਵਿਆਖਿਆ ਵੀ ਸਮਕਾਲੀ ਹੱਦਾਂ ਵਿੱਚ ਹੀ ਹੋ ਸਕਦੀ ਹੈ। ਵਿਆਖਿਆ ਲਈ ਇਹ ਗਿਆਨ ਹੋਣਾ ਵੀ ਜ਼ਰੂਰੀ ਹੈ ਕਿ ਦੁਸ਼ਮਣ ਕੌਣ ਹੈ ਅਤੇ ਮਿੱਤਰ ਕੌਣ, ਹੁਣ ਜ਼ਿੰਦਗੀ ਦਾ ਸੰਗਠਨ ਕੀ ਹੈ? ਇਸ ਵਿੱਚੋਂ ਲੰਘਣਾ ਕਿਵੇਂ ਹੈ? ਇਸ ਸੰਗਠਨ ਨੂੰ ਤੋੜ ਕੇ, ਸੁਧਾਰ ਕੇ ਜਾਂ ਨਵੇਂ ਸਿਰਿਓਂ ਸਿਰਜ ਕੇ? ਇਸ ਸਮੇਂ ਇਹ ਸੰਦਰਭ ਤਿੰਨ ਹਨ : ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ। ਅੰਤਰਰਾਸ਼ਟਰੀ ਸਥਿਤੀ ਇਹ ਹੈ ਕਿ ਸਨਾਤਨੀ ਪੂੰਜੀਵਾਦ ਅਤੇ ਸਨਾਤਨੀ ਸਮਾਜਵਾਦ ਦੋਹਾਂ ਦੀ ਸਰਦਾਰੀ ਖ਼ਤਮ ਹੋ ਚੁੱਕੀ ਹੈ। ਸਨਾਤਨੀ ਸਮਾਜਵਾਦ ਦੀ ਸਰਦਾਰੀ ਮੁੱਕਣ ਦਾ ਕਾਰਨ ਇਹ ਹੈ ਕਿ ਇਸ ਨੇ ਹਰ ਥਾਂ ਇੱਕੋ ਮਾਡਲ ਦਾ ਪ੍ਰਬੰਧ ਬਣਾਉਣ ਦਾ ਯਤਨ ਕੀਤਾ। ਉਸ ਪ੍ਰਬੰਧ ਵਿੱਚ ਵਿਲੱਖਣ ਕੌਮਾਂ ਨੂੰ ਕੀਤੇ ਵਾਅਦੇ ਅਨੁਸਾਰ ਗੌਲਣ ਦਾ ਮੌਕਾ ਨਾ ਦਿੱਤਾ ਗਿਆ।
ਲੈਨਿਨ ਨੇ ਸਟਾਲਿਨ ਤੋਂ 1913 ਵਿੱਚ ''ਮਾਰਕਸਵਾਦ ਅਤੇ ਕੌਮੀ ਪ੍ਰਸ਼ਨ'' ਵਿਸ਼ੇ ਉੱਤੇ ਜੋ ਪੱਤਰ ਲਿਖਵਾਇਆ ਸੀ, ਉਸ ਵਿੱਚ ਸੋਵੀਅਤ ਯੂਨੀਅਨ ਵਿੱਚ ਮੌਜੂਦ ਸਭ ਕੌਮਾਂ ਅਤੇ ਸੱਭਿਆਚਾਰਾਂ ਨੂੰ ਉਨ੍ਹਾਂ ਦੀ ਹਸਤੀ ਅਤੇ ਮੌਲਿਕਤਾ ਅਨੁਸਾਰ ਮੌਲਣ ਲਈ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਸ ਉੱਤੇ ਅਮਲ ਨਾ ਕੀਤਾ ਗਿਆ, ਦੂਜੀਆਂ ਕੌਮਾਂ ਨੂੰ ਵਿਕਸਿਤ ਕਰਨ ਦੇ ਬਹਾਨੇ ਰੂਸੀ ਕੌਮ ਨੂੰ ਉਨ੍ਹਾਂ ਖੇਤਰਾਂ ਵਿੱਚ ਭੇਜ ਕੇ ਖੇਤਰੀ ਕੌਮ ਦੇ ਮਾਣ ਨੂੰ ਠੇਸ ਪਹੁੰਚਾਈ ਗਈ। ਪੂਰਬੀ ਯੂਰਪ ਵਿੱਚ, ਵਿਸ਼ੇਸ਼ ਕਰਕੇ ਚੈਕੋਸਲਵਾਕੀਆ ਵਿੱਚ ਕੌਮੀ ਭਾਵਨਾਵਾਂ ਨੂੰ ਦਬਾਉਣ ਲਈ ਫ਼ੌਜੀ ਐਕਸ਼ਨ ਕੀਤੇ ਗਏ। ਸੋਵੀਅਤ ਯੂਨੀਅਨ ਵਿੱਚ ਕੌਮੀ ਕਮਿਊਨਿਸਟ ਪਾਰਟੀ ਨੇ ਅੰਤਰ-ਕੌਮੀ ਵਾਅਦਿਆਂ ਨੂੰ ਨਾ ਨਿਭਾਇਆ। ਸੁਧਾਰਵਾਦੀ ਅਤੇ ਉਦਾਰਚਿੱਤ ''ਪਰੈਸਤਰੋਇਕਾ'' ਦੇ ਲੇਖਕ, ਗੋਰਬਾਚੇਵ ਨੇ ਵੀ ਅਲਬਾਨੀਆ ਵਿੱਚ ਵੱਧ ਰਹੀ ਕੌਮੀ ਅਸੰਤੁਸ਼ਟਤਾ ਨੂੰ ਫ਼ੌਜੀ ਢੰਗ ਨਾਲ ਹੱਲ ਕਰਨ ਦਾ ਯਤਨ ਕੀਤਾ, ਜਿਸ ਕਾਰਨ ਸੋਵੀਅਤ ਸੰਘ ਦਾ ਸ਼ੀਰਾਜ਼ਾ ਬਿੱਖਰ ਗਿਆ। ਨਵੀਂ ਰੂਸੀ ਫੈਡਰੇਸ਼ਨ ਵਿੱਚ ਜੋ ਅਸਲ ਵਿੱਚ ਕਨਫੈਡਰੇਸ਼ਨ ਹੀ ਹੈ, ਮਾਰਕਿਟ ਆਰਥਿਕਤਾ ਵੀ ਸਵੀਕਾਰ ਕਰ ਲਈ ਹੈ, ਤਾਂ ਕਿ ਹਰ ਕੌਮ ਆਪਣੀਆਂ ਲੋੜਾਂ ਅਨੁਸਾਰ ਇੱਕ ਲਚਕੀਲੇ ਪ੍ਰਬੰਧ ਵਿੱਚ ਵਿਗਸ ਸਕੇ। ਚੀਨ ਨੇ ਵੀ ਪੂੰਜੀਵਾਦ ਦੀਆਂ ਅਰਥਚਾਰੇ ਵਿੱਚ ਸੀਮਿਤ ਮੁਕਾਬਲੇ ਨਾਲ ਸੰਬੰਧਿਤ ਕੁੱਝ ਵਿਸ਼ੇਸ਼ਤਾਵਾਂ ਨੂੰ ਮੰਨਿਆ ਹੈ ਅਤੇ ਕੱਟੜ ਸਮਾਜਵਾਦੀ ਢਾਂਚੇ ਨੂੰ ਤਿਲਾਂਜਲੀ ਦੇ ਦਿੱਤੀ ਹੈ। ਸਨਾਤਨੀ ਸਮਾਜਵਾਦ ਦੀ ਅਸਫ਼ਲਤਾ ਦਾ ਵੱਡਾ ਕਾਰਨ ਇਹ ਹੈ ਕਿ ਇਸ ਨੇ ਟਪਲਾ ਖਾਧਾ ਕਿ ਮਾਰਕਸਵਾਦ ਦਾ ਮੰਤਵ ਕੇਵਲ ਵਿਕਾਸ ਹੈ।
ਪੱਛਮ ਦਾ ਸਨਾਤਨੀ ਪੂੰਜੀਵਾਦ ਵੀ ਬਦਲ ਚੁੱਕਾ ਹੈ। ਵੀਅਤਨਾਮ ਵਿੱਚ ਜੰਗੀ ਹਾਰ ਅਤੇ ਬਲੈਕ ਭਾਈਚਾਰੇ ਦੀ ਰੋਸ ਲਹਿਰ ਪਿੱਛੋਂ ਅਮਰੀਕਾ ਨੇ ਉੱਥੇ ਮੌਜੂਦ ਵੱਖ-ਵੱਖ ਕੌਮਾਂ ਪ੍ਰਤੀ ਬਹੁਤ ਲਚਕੀਲਾ ਰੁੱਖ ਅਪਣਾਇਆ। ਅਮਰੀਕਾ ਦੇ ਇਤਿਹਾਸ ਵਿੱਚ ਕਨਫੈਡਰੇਸ਼ਨ ਲਈ ਹੋ ਚੁੱਕੀ ਲੜਾਈ ਕਾਰਨ, ਉਸ ਦੇ ਫੈਡਰਲ ਪ੍ਰਬੰਧ ਵਿੱਚ ਵੀ, ਕਨਫੈਡਰੇਸ਼ਨ ਦੀਆਂ ਬਹੁਤੀਆਂ ਵਿਸ਼ੇਸ਼ਤਾਵਾਂ ਪਹਿਲਾਂ ਹੀ ਸ਼ਾਮਲ ਕੀਤੀਆਂ ਹੋਈਆਂ ਹਨ, ਜਿਵੇਂ ਹਰ ਰਾਜ ਦਾ ਆਪਣਾ ਸੰਵਿਧਾਨ, ਕੁੱਝ ਵੱਖਰੇ ਕਾਨੂੰਨ, ਲੋਕਾਂ ਦਾ ਚੁਣਿਆ ਹੋਇਆ ਗਵਰਨਰ ਆਦਿ। ਫਰਾਂਸ ਨੇ ਸੱਠਵਿਆਂ ਦੇ ਅੰਤ ਵਿੱਚ ਚੱਲੀ ਵਿਦਿਆਰਥੀ ਲਹਿਰ ਤੋਂ ਪਿੱਛੋਂ ਆਪਣੇ ਪੂੰਜੀਵਾਦ ਵਿੱਚ ਬਹੁਤ ਲਚਕ ਲਿਆਂਦੀ ਹੈ, ਇਸ ਨੂੰ ਇਨਸਾਫ਼ ਵੱਲ ਮੋੜਿਆ ਹੈ। ਕੈਨੇਡਾ ਨੇ ਕਿਊਬੈਕ ਵਿੱਚ ਫਰੈਂਚ ਬੋਲਣ ਵਾਲੀ ਕੌਮ ਦੀ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਣ ਲਈ ਕੀਤੇ ਸੰਘਰਸ਼ ਨੂੰ ਮੰਨਿਆ ਹੈ। ਹੁਣ ਕੈਨੇਡਾ ਸਰਕਾਰ ਘੱਟੋ-ਘੱਟ ਆਪਣੀ ਬਹੁ-ਸੱਭਿਆਚਾਰਕ ਅਸਲੀਅਤ ਮੰਨ ਚੁੱਕਾ ਹੈ। ਕੈਨੇਡਾ ਸਰਕਾਰ ਨੇ 1988 ਵਿੱਚ ਬਹੁ-ਸੱਭਿਆਚਾਰ ਐਕਟ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਬ੍ਰਿਟਿਸ਼ ਕੋਲੰਬੀਆ ਨੇ, ਜਿੱਥੇ ਸਿੱਖ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ, 1991 ਵਿੱਚ ਬਹੁ-ਸੱਭਿਆਚਾਰਕ ਐਕਟ ਨੂੰ ਪ੍ਰਵਾਨਗੀ ਦਿੱਤੀ ਸੀ।
ਪੱਛਮ ਦੇ ਸਨਾਤਨੀ ਪੂੰਜੀਵਾਦ ਦੇ ਲਚਕੀਲੇ, ਬਹੁ-ਸੱਭਿਆਚਾਰਕ, ਬਹੁ-ਕੌਮੀ ਬਣਨ ਦੇ ਨਾਲ ਬਰਾਬਰ ਉੱਤੇ ਇਹ ਵਿਚਾਰ ਵੀ ਉੱਭਰਿਆ ਹੈ ਕਿ ਪੱਛਮੀ ਸੱਭਿਅਤਾ ਦਾ ਵਿਕਾਸ ਵਿੱਚੋਂ ਯਕੀਨ ਖ਼ਤਮ ਹੋ ਗਿਆ ਹੈ। ਇਹ ਕੇਵਲ ਆਪਣੇ 'ਹੁਣ' ਨੂੰ ਹੀ ਸਦੀਵੀ ਬਣਾਉਣਾ ਚਾਹੁੰਦੀ ਹੈ, ਇਸ ਨੇ ਇਤਿਹਾਸ ਸਾਜਣਾ ਬੰਦ ਕਰ ਦਿੱਤਾ ਹੈ। ਫਰਾਂਸ ਦੇ ਪ੍ਰਸਿੱਧ ਚਿੰਤਕ ਬੌਦਰੀਲਾਰਦ ਨੇ ਇਸ ਨੂੰ ''ਖੜੋਤ'', ''ਗਤੀਹੀਣਤਾ'' ਅਤੇ ਮੌਤ ਵੀ ਆਖਿਆ ਹੈ। ਨੀਟਸ਼ੇ ਦੇ ਸ਼ਬਦ ਵਰਤ ਕੇ ਉਹ ਇਸ ਦਸ਼ਾ ਨੂੰ ''ਪਛਤਾਵਾ'' ਅਤੇ ''ਪਰਾਧੀਨ'' ਦਾ ਸੱਭਿਅਤਾ ਦੇ ਜਾਲ ਵਿੱਚ ਫਸ ਕੇ ਬੌਣਾ ਬਣਨਾ ਵੀ ਆਖਦਾ ਹੈ। ਇੱਕ ਹੋਰ ਚਿੰਤਕ ਫੂਕੂਯਾਮਾ ਨੇ 'ਦ ਐਂਡ ਔਫ ਹਿਸਟਰੀ ਐਂਡ ਦਾ ਲਾਸਟ ਮੈਨ'' ਬੌਦਰੀਲਾਰਦ ਦੀ ਨਿਰਾਸ਼ਾਪੂਰਵਕ ਵਿਆਖਿਆ ਦੇ ਉਲਟ, ਇਸ ਦਸ਼ਾ ਨੂੰ ਉਦਾਰਵਾਦੀ ਲੋਕਤੰਤਰ ਦੀ ਜਿੱਤ ਮੰਨਦਾ ਹੈ, ਜਿਸ ਵਿੱਚ ਇੱਕ ਸੇਧ ਅਤੇ ਵਿਕਾਸਮੁਖੀ ਇਤਿਹਾਸ ਦਾ ਅੰਤ ਹੋ ਗਿਆ ਹੈ, ਕਿਉਂਕਿ ਮਨੁੱਖ ਨੂੰ ਆਪਣੀ ਪਛਾਣ ਅਤੇ ਬਰਾਬਰੀ ਦੇਣ ਵਾਲਾ ਲੋਕਤੰਤਰ ਮਿਲ ਗਿਆ ਹੈ।
ਭਾਰਤ ਵਿੱਚ ਕੌਮੀ ਪੱਧਰ ਉੱਤੇ ਗਾਂਧੀ ਅਤੇ ਨਹਿਰੂ ਦੀ ਲੀਡਰਸ਼ਿਪ ਅਧੀਨ ਸਥਾਪਤ ਹੋਏ ਇੱਕ ਕੌਮੀ ਸਿਧਾਂਤ ਨੂੰ ਵੰਗਾਰਿਆ ਗਿਆ ਹੈ। ਨਾਗਾਲੈਂਡ, ਮਨੀਪੁਰ, ਆਸਾਮ, ਆਂਧਰਾ, ਕਸ਼ਮੀਰ ਅਤੇ ਪੰਜਾਬ ਵਿੱਚ ਉੱਠੀਆਂ ਖਾੜਕੂ ਲਹਿਰਾਂ ਅਤੇ ਬਹੁਤੀਆਂ ਥਾਵਾਂ ਉੱਤੇ ਅਜੇ ਵੀ ਜਾਰੀ ਹਥਿਆਰਬੰਦ ਸੰਘਰਸ਼ ਨੇ ਜ਼ਬਰਦਸਤੀ ਲਾਗੂ ਕੀਤੀ ਜਾ ਰਹੀ ਇੱਕ ਕੌਮਵਾਦੀ ਨੀਤੀ ਨੂੰ ਨਕਾਰਾ ਕੀਤਾ ਹੈ। ਭਾਰਤੀ ਸੰਵਿਧਾਨ ਵਿੱਚ ਧਾਰਾ 356 ਅਧੀਨ ਖੇਤਰਾਂ ਵਿੱਚ ਲੋਕਾਂ ਵੱਲੋਂ ਚੁਣੀਆਂ ਸਰਕਾਰਾਂ ਨੂੰ ਕੇਂਦਰ ਵੱਲੋਂ ਬਰਖ਼ਾਸਤ ਕੀਤੇ ਜਾਣ ਦੇ ਅਧਿਕਾਰ ਪ੍ਰਤੀ ਅਸੰਤੁਸ਼ਟਤਾ ਪ੍ਰਗਟਾਈ ਗਈ ਹੈ। ਸੰਵਿਧਾਨ ਵਿੱਚ ਵੱਡੀ ਗਿਣਤੀ ਅਤੇ ਘੱਟ ਗਿਣਤੀ ਦੀ ਪੈਰਾਡਾਈਮ ਦੀ ਥਾਂ ਬਹੁਕੌਮੀ ਪ੍ਰਵਚਨ ਨੂੰ ਥਾਂ ਦੇਣ, ਖੇਤਰੀ ਸੱਭਿਆਚਾਰ ਅਤੇ ਕੌਮ ਦੇ ਅਭਿਆਸ ਨੂੰ ਅਧਿਕਾਰ ਵਜੋਂ ਸਥਾਪਿਤ ਕਰਨ, ਰਾਜ ਨੂੰ ਇੱਕ ਕੌਮੀ ਸੱਭਿਆਚਾਰ ਵਜੋਂ ਪਰਿਭਾਸ਼ਿਤ ਕਰਨ ਦੇ ਮੁੱਦੇ ਚੁੱਕੇ ਗਏ ਹਨ। ਖੇਤਰੀ ਪੱਧਰ ਉੱਤੇ ਸੁਹਿਰਦਤਾ ਦਿਖਾਉਣ ਦੇ ਬਾਵਜੂਦ ਸਿੱਖ ਨੌਜਵਾਨਾਂ ਦੀ ਖਾੜਕੂ ਲਹਿਰ ਸਫਲ ਨਹੀਂ ਹੋਈ, ਕਿਉਂਕਿ ਉਸ ਵਿੱਚ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ ਅਸਲੀਅਤ ਅਨੁਸਾਰ ਸਿੱਖ ਹਸਤੀ ਦੀ ਵਿਆਖਿਆ ਨਹੀਂ ਕੀਤੀ ਜਾ ਸਕੀ। ਇਨ੍ਹਾਂ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ ਸੰਦਰਭਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਅੱਜ ਦੀ ਦੁਨੀਆਂ ਵਿਲੱਖਣ ਸੱਭਿਆਚਾਰਾਂ ਅਤੇ ਕੌਮਾਂ ਦੀ ਦੁਨੀਆਂ ਹੈ। ਕਿਸੇ ਇੱਕ ਪ੍ਰਬੰਧ, ਇੱਕ ਮਾਡਲ, ਇੱਕ ਮੁਕਤੀ-ਦਰਸ਼ਨ, ਇੱਕ ਬਿਰਤਾਂਤ ਲਈ ਤਲਾਸ਼ ਖ਼ਤਮ ਹੋ ਗਈ ਹੈ। ਹਰ ਸੱਭਿਆਚਾਰ ਦੂਜੇ ਦੀ ਹੱਦ ਨੇੜੇ ਰਹਿ ਕੇ ਅਤੇ ਉਸ ਦਾ ਸਤਿਕਾਰ ਕਰਕੇ ਹੀ ਆਪਣੀ ਵਿਆਖਿਆ ਕਰ ਸਕਦਾ ਹੈ। ਇਸ ਪ੍ਰਸੰਗ ਵਿੱਚ ਸਿੱਖ ਹਸਤੀ ਅਤੇ ਇਸ ਦੀ ਵਿਆਖਿਆ ਬੜੇ ਗੌਰਵ ਵਾਲੀ ਹੈ।
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਸਿੱਖਾਂ ਦੀ ਇੱਕ ਅਲੱਗ ਹਸਤੀ ਹੈ, ਪਰ ਉਸ ਦੀ ਵਿਸ਼ੇਸ਼ਤਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਤੋੜਨ ਵਿੱਚ ਨਹੀਂ ਹੈ। ਜੋ ਦਾਰਸ਼ਨਿਕ ਆਧਾਰ ਉਸ ਨੂੰ ਦਿੱਤਾ ਗਿਆ ਹੈ, ਉਹ ਗੁਰੂ ਗੰ੍ਰਥ ਸਾਹਿਬ ਵਿੱਚ ਹੈ। ਗੁਰੂ ਗੰ੍ਰਥ ਸਾਹਿਬ ਵਿੱਚ ਮੂਲ-ਮੰਤਰ ਦਾ ''ੴ '' ਦਾ ਸੰਕਲਪ ਜੋ ਸ੍ਰਿਸ਼ਟੀ ਦੀ ''ਕਰਤਾ ਪੁਰਖ'' ਵੱਲੋਂ ਸਥਾਪਿਤ ਏਕਤਾ ਦਾ ਪ੍ਰਗਟਾਵਾ ਕਰਦਾ ਹੈ ਅਤੇ ''ਆਸਾ ਦੀ ਵਾਰ'' ਵਿੱਚ ''ਵਿਸਮਾਦ ਨਾਦ'' ਅਤੇ ''ਵਿਸਮਾਦ ਭੇਦ'' ਦਾ ਸੰਕਲਪ ਸਿੱਖ ਹਸਤੀ ਦੀ ਆਧਾਰਸ਼ਿਲਾ ਬਣਾਉਂਦੇ ਹਨ। ਵਿਸਮਾਦ ਦੀ ਅਨਹਦ ਧੁਨੀ ਅਤੇ ਵਿਸਮਾਦ ਅਨੁਭਵ ਦੇਣ ਵਾਲੀ ਸ੍ਰਿਸ਼ਟੀ ਦੀ ਵਿਲੱਖਣਤਾ, ਹਰ ਪ੍ਰਕਾਰ ਦੇ ਸੰਕੀਰਨ ਇੱਕਵਾਦ ਦਾ ਵਿਰੋਧ ਹੈ। ਵਿਸਮਾਦ ਆਪਣੇ ਆਪ ਵਿੱਚ ਅਜਿਹਾ ਅਨੁਭਵ ਹੈ, ਜੋ ਵਿਅਕਤੀ ਅਤੇ ਸਮਾਜ ਨੂੰ ਹਮੇਸ਼ਾ ਵਿਚਿੱਤਰਤਾ ਉੱਤੇ ਸਰਸ਼ਾਰ ਰੱਖੇਗਾ।
ਇਸ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਪੰਜਾਬ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਗਈ ਅਤੇ ਇੱਕ ਨਵੀਂ ਕੌਮ ਦਾ ਮੁੱਢ ਬੰਨ੍ਹਿਆ। ਇਹ ਵਿਸ਼ਾਲ ਮਨੁੱਖਵਾਦੀ ਅਤੇ ਬ੍ਰਹਿਮੰਡੀ ਪਹੁੰਚ ਵਾਲੀ ਕੌਮ ਸੀ, ਜਿਸ ਨੂੰ ਸ਼ਸਤਰ ਬੱਧ ਰੂਪ ਵਿੱਚ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਜੋ ਸੰਤ ਸਿਪਾਹੀ ਤਿਆਰ ਕੀਤੇ ਗਏ, ਉਨ੍ਹਾਂ ਨੇ ਹੀ ਪੰਜਾਬੀ ਕੌਮ ਦੀ ਸਿਰਜਣਾ ਕੀਤੀ। ਜੇ ਇਨ੍ਹਾਂ ਸੰਤ ਸਿਪਾਹੀਆਂ ਨੂੰ ''ਸਿੱਖ'' ਆਖਣਾ ਹੈ ਅਤੇ ਇਤਿਹਾਸ ਵਿੱਚ ਇਨ੍ਹਾਂ ਨੂੰ ਸਿੰਘ ਜਾਂ ਸਿੱਖ ਆਖਿਆ ਹੀ ਗਿਆ ਹੈ, ਇਹ ਪੰਜਾਬੀ ਕੌਮ ਦਾ ਮੂਹਰਲਾ ਦਸਤਾ ਹਨ। ਸਿੱਖ ਪੰਜਾਬੀ ਕੌਮ ਦੇ ਸਿਰਜਣਹਾਰ ਹਨ। ਸਿੱਖ ਜਾਂ ਖ਼ਾਲਸਾ ਸਰਦਾਰੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬੀ ਇੱਕ ਵਾਰ ਕੌਮ ਬਣ ਚੁੱਕੇ ਹਨ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਟੁੱਟਣ ਪਿੱਛੋਂ ਬਿਖੇਰ ਦਿੱਤਾ ਗਿਆ। ਖ਼ਾਲਸਾ ਰਾਜ, ਪੰਜਾਬੀ ਕੌਮ ਦਾ ਰਾਜ ਹੀ ਸੀ।
ਗੁਰੂ ਗੰ੍ਰਥ ਸਾਹਿਬ ਪੰਜਾਬੀ ਕੌਮ ਦਾ ਮਨੁੱਖਵਾਦੀ ਗੰ੍ਰਥ ਹੈ। ਇਨ੍ਹਾਂ ਦੁਆਲੇ ਹੀ ਪੰਜਾਬੀ ਕੌਮ ਦਾ ਅੱਗੋਂ ਨਿਰਮਾਣ ਹੋ ਸਕਦਾ ਹੈ। ਸਿੱਖ ਇਸ ਨਿਰਮਾਣ ਵਿੱਚ ਭਾਗ ਪਾਉਣ ਵਾਲੇ ਸੰਤ ਸਿਪਾਹੀ ਹਨ। ਅੱਜ ਦੇ ਵਿਸ਼ਵ ਵਿੱਚ ਸੱਭਿਆਚਾਰਕ ਵਿਲੱਖਣਤਾਵਾਂ ਦਾ ਜੋ ਸਤਿਕਾਰ ਵੱਧ ਰਿਹਾ ਹੈ ਅਤੇ ਸੱਭਿਆਚਾਰਾਂ ਅਤੇ ਕੌਮਾਂ ਨੂੰ ਜਿੰਨਾ ਪ੍ਰਸਪਰਿਕ ਹੱਦਾਂ ਵਿੱਚ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ ਅਤੇ ਇਤਿਹਾਸ ਵਿੱਚ ਪੁਜ਼ੀਸ਼ਨ ਲੈ ਕੇ ਪੁਨਰ-ਨਿਰਮਾਣ ਦਾ ਜੋ ਦਰਸ਼ਨ ਦਿੱਤਾ ਜਾ ਰਿਹਾ ਹੈ, ਉਹ ਦ੍ਰਿਸ਼ਟੀ ਤੋਂ ਗੁਰੂ ਗੰ੍ਰਥ ਸਾਹਿਬ ਉੱਤੇ ਆਧਾਰਿਤ ਸਿੱਖ ਹਸਤੀ ਜਾਂ ਮੂਹਰਲੇ ਪੰਜਾਬੀ ਦਸਤੇ ਦੀ ਹੋਂਦ, ਵਿਸ਼ਵ ਪੱਧਰ ਉੱਤੇ ਇੱਕ ਯੋਗਦਾਨ ਹਨ।
ਪਰ ਇਸ ਸਮੇਂ ਹੁਣ ਵੱਡਾ ਪ੍ਰਸ਼ਨ ਇਹ ਹੈ ਕਿ ਪੰਜਾਬੀ ਕੌਮ ਦੇ ਮੂਹਰਲੇ ਦਸਤੇ ਦੀ ਹਸਤੀ ਨੂੰ ਭਾਰਤ ਦੇ ਮੌਜੂਦਾ ਸੰਗਠਨ ਵਿੱਚ ਵੱਧਣ-ਫੁੱਲਣ ਅਤੇ ਪੰਜਾਬੀ ਕੌਮ ਦੇ ਨਿਰੰਤਰ ਵਿਸ਼ਵ ਪੱਧਰ ਦੇ ਨਿਰਮਾਣ ਲਈ ਲੋੜੀਂਦੀ ਆਜ਼ਾਦੀ ਮਿਲ ਸਕਦੀ ਹੈ ਜਾਂ ਨਹੀਂ? ਇਸ ਪ੍ਰਸ਼ਨ ਦਾ ਉੱਤਰ ਹੈ ''ਨਾਂਹ''। ਕਿਉਂਕਿ ਭਾਰਤ ਦਾ ਸੰਵਿਧਾਨ ਬੁਨਿਆਦੀ ਤੌਰ 'ਤੇ ਇੱਕ ਕੌਮ ਦੀ ਸਥਾਪਤੀ ਲਈ ਬਣਿਆ ਹੋਇਆ ਹੈ। ਇਸ ਵਿੱਚ ''ਬਹੁ-ਗਿਣਤੀ'' ''ਘੱਟ ਗਿਣਤੀ'' ਦੇ ਪਰਿਭਾਸ਼ਿਕ ਸ਼ਬਦ ਵਰਤੇ ਗਏ ਹਨ, ਪਰ ਭਾਰਤੀ ਉਪ ਮਹਾਂਦੀਪ ਦੀਆਂ ਅਨੇਕ ਕੌਮੀਅਤਾਂ, ਕੌਮਾਂ ਅਤੇ ਸੱਭਿਆਚਾਰਾਂ ਦੀਆਂ ਹਸਤੀਆਂ ਨਹੀਂ ਮੰਨੀਆਂ ਗਈਆਂ। ਇਸ ਸੰਵਿਧਾਨ ਦਾ ਮੁੱਖ ਮੁੱਦਾ ਇਨ੍ਹਾਂ ਹਸਤੀਆਂ ਦਾ ਨਿਸ਼ੇਧ ਕਰਕੇ ਇੱਕ ਕੌਮ ਤਿਆਰ ਕਰਨਾ ਹੀ ਹੈ। ਜੇ ਕੋਈ ਕੌਮ ਜਾਂ ਸੱਭਿਆਚਾਰ ਆਪਣੀ ਵਿਲੱਖਣ ਹਸਤੀ ਮਨਵਾਉਣਾ ਚਾਹੇਗਾ, ਤਾਂ ਉਸ ਲਈ ਜਬਰ ਹੀ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਪੰਜਾਬ, ਕਸ਼ਮੀਰ ਅਤੇ ਉੱਤਰ-ਪੂਰਬੀ ਪਹਾੜੀ ਖੇਤਰਾਂ ਵਿੱਚ ਹੋਇਆ ਹੈ। ਪੰਜਾਬੀ ਕੌਮ ਦੇ ਨਿਰਮਾਤਾ ਵਜੋਂ ਸਿੱਖਾਂ ਨੂੰ ਆਪਣੇ ਮੁੱਲ ਵਿਧਾਨ ਅਨੁਸਾਰ ਜ਼ਾਤ-ਪਾਤ ਤੋਂ ਮੁਕਤ,ਮਾਰਕੀਟ ਆਰਥਿਕਤਾ ਨੂੰ ਨਿਯੰਤਰਣ ਵਿੱਚ ਰੱਖ ਕੇ, ਬ੍ਰਹਿਮੰਡੀ ਨਿਯਮਾਂ ਅਨੁਸਾਰ ਇੱਕ ਕਾਵਿਮਈ ਅਤੇ ਸੰਗੀਤਾਤਮਕ ਸਮਾਜ ਰਚਣ ਲਈ ਅਤੇ ਇਸ ਦੇ ਲਗਾਤਾਰ ਅੰਤਰ-ਰਾਸ਼ਟਰੀ ਵਿਕਾਸ ਪ੍ਰਤੀ ਖੁੱਲ੍ਹ ਵਤੀਰੇ ਲਈ ਜਿਸ ਢਾਂਚੇ ਦੀ ਲੋੜ ਹੈ, ਉਹ ਨਾ ਤਾਂ ਏਕਾਰਥੀ (ਯੂਨੀਟੋਰੀਅਨ) ਅਤੇ ਨਾ ਹੀ ਸਨਾਤਨੀ ਅਰਥਾਂ ਵਿੱਚ ਫੈਡਰਲ ਹੋ ਸਕਦਾ ਹੈ, ਕਿਉਂਕਿ ਇਸ ਵਿੱਚ ਕੇਂਦਰ ਪ੍ਰਧਾਨ ਰਹਿੰਦਾ ਹੈ, ਰਾਜ ਨਹੀਂ। ਗੁਰੂ ਗੰ੍ਰਥ ਸਾਹਿਬ ਦੇ ਸਰਬਮਨੁੱਖੀ ਵਿਕਾਸ ਨੂੰ ਵਚਨਬੱਧ ਪੰਜਾਬੀ ਕੌਮ ਅਤੇ ਸਮਾਜ ਦਾ ਲਗਾਤਾਰ ਅੰਤਰ-ਰਾਸ਼ਟਰੀ ਗਿਆਨ ਨਾਲ ਨਿਰਮਾਣ ਕੇਵਲ ਰਾਜਾਂ ਨੂੰ ਪਹਿਲ ਦੇਣ ਵਾਲੇ ਕਨਫੈਡਰੈਸ਼ਨੀ ਸੰਗਠਨ ਵਿੱਚ ਹੀ ਸੰਭਵ ਹੈ। ਅਜਿਹਾ ਸੰਗਠਨ ਪੰਜਾਬ ਦੇ ਨਾਲ ਬਾਕੀ ਰਾਜਾਂ ਦੇ ਵਿਕਾਸ ਅਤੇ ਮੌਲਿਕ ਪ੍ਰਫੁੱਲਤਾ ਲਈ ਵੀ ਲੋੜੀਂਦਾ ਹੈ। ਅਕਾਲੀ ਦਲ ਨੇ ਅੰਮ੍ਰਿਤਸਰ ਐਲਾਨਨਾਮਾ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨ ਕਰਵਾ ਕੇ ਅਜਿਹੇ ਕਨਫੈਡਰੇਸ਼ਨ ਢਾਂਚੇ ਵੱਲ ਮਹੱਤਵਪੂਰਨ ਕਦਮ ਪੁੱਟਿਆ ਸੀ, ਜਿਸ ਨਾਲ ਭਾਰਤੀ ਉਪ-ਮਹਾਂਦੀਪ ਹੀ ਨਹੀਂ, ਸਗੋਂ ਏਸ਼ੀਆ ਵਿੱਚ ਇੱਕ ਮਾਡਲ ਪ੍ਰਬੰਧ ਉਸਾਰਨ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਸਨ। ਅੱਜ ਵੀ ਉਸ ਦਿਸ਼ਾ ਵੱਲ ਜਾਣ ਦੀ ਲੋੜ ਹੈ। ਇਸ ਮੰਤਵ ਲਈ ਭਵਿੱਖ ਵਿੱਚ ਖੇਤਰੀ ਸ਼ਕਤੀਆਂ ਨਾਲ ਹੀ ਤਾਲਮੇਲ ਬਣਾ ਕੇ ਸਾਂਝਾ ਸੰਘਰਸ਼ ਕਰਨਾ ਪਵੇਗਾ। ਭਾਰਤੀ ਉਪ ਮਹਾਂਦੀਪ ਵਿੱਚ ਵੱਖਰੀ ਹਸਤੀ ਰੱਖਣ ਵਾਲੀਆਂ ਕੌਮੀਅਤਾਂ ਅਤੇ ਕੌਮਾਂ ਦੀਆਂ ਹਸਤੀਆਂ ਨੂੰ ਨਾ ਮੰਨਣ ਵਾਲੀਆਂ ਕੇਂਦਰ ਨਿਵਾਜ਼ ਪਾਰਟੀਆਂ ਨਾਲ ਚੱਲ ਕੇ ਨੇੜੇ ਦਾ ਕੋਈ ਫ਼ਾਇਦਾ ਤਾਂ ਹੋ ਸਕਦਾ ਹੈ, ਪਰ ਭਵਿੱਖਾਰਥੀ ਦ੍ਰਿਸ਼ਟੀ ਤੋਂ ਨੁਕਸਾਨ ਹੀ ਹੋਵੇਗਾ।
ਆਪਣੇ ਕੌਮੀ ਨਿਰਮਾਣ ਲਈ ਯੋਗ ਕਨਫੈਡਰੇਸ਼ਨੀ ਸੰਗਠਨ ਅਤੇ ਸੰਵਿਧਾਨ ਮੰਗਣਾ ਕੋਈ ਫ਼ਿਰਕਾਪ੍ਰਸਤੀ ਨਹੀਂ। ਖੱਬੇ ਪੱਖੀਆਂ ਦਾ ਇੱਕ ਸਿਧਾਂਤਕਾਰ ਕੇ ਐੱਨ ਪਾਨੀਕਰ ਆਪਣੇ ਇੱਕ ਯਾਦਗਾਰੀ ਭਾਸ਼ਣ (1990) ਵਿੱਚ ਮੰਨਦਾ ਹੈ ਕਿ ਕਿਸੇ ਧਰਮ ਜਾਂ ਭਾਈਚਾਰੇ ਨੂੰ ''ਫ਼ਿਰਕਾਪ੍ਰਸਤ'' ਤਦ ਹੀ ਆਖਿਆ ਜਾ ਸਕਦਾ ਹੈ ਜੇ ਉਹ ਦੂਜਿਆਂ ਨਾਲ ''ਵਿਰੋਧ-ਮੱਤੀ-ਰਿਸ਼ਤਾ'' ਬਣਾਵੇ। ''ਸ੍ਰੀ ਗੁਰੂ ਗੰ੍ਰਥ ਸਾਹਿਬ'' ਵਿੱਚ ਪ੍ਰਗਟ ਕੀਤੇ ਵਿਚਾਰ ਮਨੁੱਖਵਾਦੀ ਹਨ। ਇਹ ਕੇਵਲ ਸਿਤਮ ਅਤੇ ਸਿਤਮਕਾਰਾਂ ਦਾ ਵਿਰੋਧ ਕਰਦੇ ਹਨ। ਇਸ ਗੰ੍ਰਥ ਦਾ ਮੁੱਲ ਵਿਧਾਨ ਬ੍ਰਹਿਮੰਡੀ ਭਾਈਚਾਰਾ ਚਿਤਵਦਾ ਹੈ। ਇਸ ਭਾਈਚਾਰੇ ਦੀ ਸਿਰਜਣਾ ਲਈ ਯੋਗ ਸੰਗਠਨ ਅਤੇ ਸੰਵਿਧਾਨ ਮੰਗਣਾ ਫ਼ਿਰਕਾਪ੍ਰਸਤੀ ਨਹੀਂ, ਸਗੋਂ ਫਿਰਕਾ-ਮੁਕਤੀ ਅਤੇ ਮਨੁੱਖ ਭਗਤੀ ਹੈ।
ਰਾਜਾਂ ਨੂੰ ਵੱਧ ਅਧਿਕਾਰ ਦੇਣ ਤੋਂ ਬਿਨਾਂ ਹਿੰਦੋਸਤਾਨ ਦਾ ਵਿਕਾਸ ਅਸੰਭਵ \ਗੁਰਤੇਜ ਸਿੰਘ
ਆਜ਼ਾਦ ਭਾਰਤ ਵਿੱਚ ਵਿਅਕਤੀਗਤ ਮਨੁੱਖੀ ਅਧਿਕਾਰ ਕਿਸੇ ਬਹੁਮਤ ਦੀ ਖ਼ੈਰ ਆਸਰੇ ਸਿਸਕ ਰਹੇ ਹਨ ਅਤੇ ਦੱਸਦੇ ਹਨ ਕਿ ਇਹ ਲੋਕਾਂ ਦੇ ਦਿਲਾਂ ਵਿੱਚ ਚੱਟਾਨ ਵਾਂਗ ਮਜ਼ਬੂਤ ਆਧਾਰ ਨਹੀਂ ਬਣ ਸਕੇ। ਇੱਥੇ ਮਨੁੱਖੀ ਅਧਿਕਾਰਾਂ ਦੀ ਖ਼ੈਰ, ਬਹੁਸੰਮਤੀ ਨਾਲ ਸਰਕਾਰ ਬਣਾ ਚੁੱਕੇ, ਕਿਸੇ ਮਨਚਲੇ ਨੇ ਤਰਸਦੀ ਪਰਜਾ ਦੀ ਝੋਲੀ ਪਾਉਣੀ ਹੈ। ਪਰ ਸਿੱਖ ਇਹ ਸਮਝਦੇ ਹਨ ਕਿ ਮਨੁੱਖੀ ਅਧਿਕਾਰ ਸੱਭਿਅਤਾ ਦਾ ਧੌਲ ਅਤੇ ਜੁੱਗੋ-ਜੁੱਗ ਅਟੱਲ ਸੱਚੇ ਸਾਹਿਬ ਦੀ, ਮਨੁੱਖ ਮਾਤਰ ਨੂੰ ਬਖ਼ਸ਼ੀ, ਸਰਵੋਤਮ ਸੁਗਾਤ ਹਨ। ਬਹੁਗਿਣਤੀ ਵਿੱਚ ਕਿਹੜੀਆਂ ਧਾਰਨਾਵਾਂ ਪ੍ਰਚੱਲਿਤ ਹਨ ਜੋ ਮਾਨਵ ਕਲਿਆਣਕਾਰੀ ਰੁੱਚੀਆਂ ਦਾ ਵਿਰੋਧ ਅਤੇ ਨਿਰੋਧ ਕਰਨ ਲਈ ਸਦਾ ਤੱਤਪਰ ਰਹਿੰਦੀਆਂ ਹਨ? ਇਸ ਸੁਆਲ ਦਾ ਤਫ਼ਸੀਲ ਸਹਿਤ ਜੁਆਬ ਸੰਭਵ ਵੀ ਹੈ ਅਤੇ ਸਹਿਲ ਵੀ।
ਜੇ ਅਸੀਂ ਡੂੰਘੀ ਨਜ਼ਰ ਨਾਲ ਪਰਖ ਕਰੀਏ ਕਿ ਕੀ ਇਨ੍ਹਾਂ ਪਰਮ ਕਲਿਆਣਕਾਰੀ ਸਿੱਖ ਸਿਧਾਂਤਾਂ ਦਾ ਅਜੋਕੇ ਭਾਰਤ ਦੀ ਪ੍ਰਚੱਲਿਤ ਰਾਜਸੀ ਪ੍ਰਣਾਲੀ ਵਿੱਚ ਪਣਪ ਸਕਣਾ ਸੰਭਵ ਹੈ? ਤਾਂ ਨਿਸਚੇ ਹੀ ਅਸਾਡਾ ਫ਼ੈਸਲਾ ਹੋਵੇਗਾ, ਨਹੀਂ। 1982 ਤੋਂ ਲਗਾਤਾਰ ਹੋਈਆਂ ਧਰਮੀ ਸਿੱਖਾਂ ਦੀਆਂ ਸ਼ਹੀਦੀਆਂ ਪ੍ਰਤੱਖ ਪ੍ਰਮਾਣ ਹਨ ਕਿ ਅਜਿਹਾ ਸੰਭਵ ਨਹੀਂ। ਆਜ਼ਾਦ ਭਾਰਤ ਵਿੱਚ ਉਹ ਸ਼ਕਤੀਆਂ ਪ੍ਰਮੁੱਖ ਹਨ ਅਤੇ ਲਗਾਤਾਰ ਬਲਵਾਨ ਹੋ ਰਹੀਆਂ ਹਨ ਜੋ ਮਾਨਵਤਾ ਲਈ ਘਾਤਕ ਹਨ ਅਤੇ ਲੋਕ ਰਾਜ ਦੀਆਂ ਕਦਰਾਂ-ਕੀਮਤਾਂ ਦਾ ਮੁਕੰਮਲ ਨਿਰੋਧ ਹਨ।
ਬੁੱਧ ਧਰਮ ਨੂੰ ਉਸ ਦੀ ਜਨਮ ਭੂਮੀ ਤੋਂ ਖ਼ਤਮ ਕਰਨ, ਮੁਸਲਮਾਨਾਂ ਨੂੰ ਜਬਰੀ ਪਾਕਿਸਤਾਨ ਧੱਕਣ, ਇਸਾਈ ਮੱਤ ਦਾ ਪ੍ਰਚਾਰ ਬੰਦ ਕਰਨ ਦੀ ਚੇਸ਼ਟਾ ਅਤੇ ਸਿੱਖ ਧਰਮ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਤੋਂ ਸਪੱਸ਼ਟ ਹੈ ਕਿ ਹਿੰਦੋਸਤਾਨ ਦੀ ਸਥਾਈ ਬਹੁਗਿਣਤੀ ਵਿਸ਼ਵ ਭਾਈਚਾਰੇ ਪ੍ਰਤੀ ਕੋਈ ਜ਼ਿੰਮੇਵਾਰੀ ਆਪਣੇ ਉੱਤੇ ਲੈਣ ਨੂੰ ਤਿਆਰ ਨਹੀਂ। ਉਹ ਆਪਣੀ ਸੰਸਕ੍ਰਿਤੀ ਨੂੰ ਸਦਾ ਵਾਂਗ ਸਰਵੋਤਮ ਮੰਨਦੀ ਹੋਈ ਵਿਸ਼ਵ ਕਲਿਆਣਕਾਰੀ ਸੱਭਿਅਤਾ ਦੇ ਉਸਾਰੇ ਜਾਣ ਦਾ ਵਿਰੋਧ ਕਰਨ ਲਈ ਦ੍ਰਿੜ੍ਹ ਹੈ।
ਸਿੱਖਾਂ ਪ੍ਰਤੀ ਕੀਤੇ ਗੰਭੀਰ ਵਾਅਦਿਆਂ ਤੋਂ ਮੁਨਕਰ ਹੋ ਕੇ ਵਿਧਾਨ ਘੜਨਾ, ਬਾਕੀ ਘੱਟ ਗਿਣਤੀਆਂ ਨੂੰ ਸੰਵਿਧਾਨਿਕ ਸੁਰੱਖਿਆ ਨਾ ਦੇਣਾ, ਵਿਧਾਨ ਵਿੱਚ ਦਿੱਤੇ ਅਧਿਕਾਰ ਵੀ ਵਾਪਸ ਲੈ ਲੈਣਾ ਦਰਸਾਉਂਦਾ ਹੈ ਕਿ ਸੰਵਿਧਾਨ ਦੇ ਦਿਲ ਵਿੱਚ ਵੱਡੇ-ਵੱਡੇ ਮਘੋਰੇ ਹਨ, ਜੋ ਸਦਾ ਹੀ ਮੁਲਕ ਦੀ ਸਿਹਤ ਲਈ ਹਾਨੀਕਾਰਕ ਰਹੇ ਹਨ ਅਤੇ ਕਦੇ ਵੀ ਇਸ ਰਾਜਸੀ ਇਕਾਈ ਉੱਤੇ ਮਾਰੂ ਪ੍ਰਭਾਵ ਪਾ ਸਕਣ ਦੇ ਸਮਰੱਥ ਹਨ। ਇਨ੍ਹਾਂ ਦੇ ਹੁੰਦਿਆਂ ਬਹੁਕੇਂਦਰਿਤ ਸਮਾਜ ਦੀ ਸਿਰਜਣਾ ਬਿਲਕੁਲ ਅਸੰਭਵ ਹੈ।
ਇੱਕ ਘਰਾਣੇ ਦੇ ਰਾਜ ਕਰਨ ਦੀ ਪ੍ਰਥਾ ਅਤੇ ਵਿਸ਼ੇਸ਼ ਸਿਆਸੀ ਜਮਾਤ ਦਾ ਮੁੜ-ਮੁੜ ਕੇ ਪਾਰਲੀਮੈਂਟ ਅਤੇ ਕਬੀਨਾ ਦੀ ਸੰਘੀ ਨੱਪਣ ਦੇ ਸਮਰੱਥ ਹੋਣਾ, ਐਮਰਜੈਂਸੀ ਲੱਗਣ, ਕਾਲੇ ਕਨੂੰਨਾਂ ਦੀ ਪਰਵਾਨਗੀ, ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਤਲ ਸੰਬੰਧੀ ਸ਼ੋਕ ਮਤਾ ਵੀ ਨਾ ਕਰਨਾ, ਠੱਕਰ ਰਿਪੋਰਟ ਸੰਬੰਧੀ ਵਿਵਾਦ ਅਤੇ ਉਣਾਹਠਵੀਂ ਤਰਮੀਮ ਦੇ ਲਾਗੂ ਹੋਣ ਆਦਿ ਮਾਮਲਿਆਂ ਤੋਂ ਪ੍ਰਤੱਖ ਹੈ। ਪ੍ਰਮੁੱਖ ਲੋਕਰਾਜੀ ਸੰਸਥਾਵਾਂ ਦਾ ਇਉਂ ਨਿਸਲ ਹੋ ਜਾਣਾ ਦੱਸਦਾ ਹੈ ਕਿ ਲੋਕ ਰਾਜ ਦੀ ਕਬਰ ਪੁੱਟਣ ਵਾਲੀਆਂ ਸ਼ਕਤੀਆਂ ਲੋਕ ਰਾਜ ਦੇ ਨਾਂ ਉੱਤੇ ਉੱਭਰੀਆਂ ਸੰਸਥਾਵਾਂ ਦਾ ਹੀ ਅਨਿੱਖੜਵਾਂ ਅੰਗ ਹਨ। ਕੌਮੀ ਜੀਵਨ ਨੂੰ ਨੀਝ ਨਾਲ ਵੇਖਿਆਂ ਸਪੱਸ਼ਟ ਹੁੰਦਾ ਹੈ ਕਿ ਲੋਕ-ਰਾਜ ਇਨ੍ਹਾਂ ਦੇ ਗਲ ਘੋਟੂ ਦੀ ਤਾਬ ਝੱਲ ਸਕਣ ਦੇ ਸਮਰੱਥ ਨਹੀਂ।
ਨਿਆਂ ਪ੍ਰਣਾਲੀ ਦਾ ਜਾਤੀ ਰੰਜਸ਼ਾਂ ਅਤੇ ਕਿੜਾਂ ਕੱਢਣ ਦੀ ਨੀਤੀ ਲਈ ਵਰਤਿਆ ਜਾਣਾ, ਨਿਰਦੋਸ਼ਾਂ ਨੂੰ ਸਾਲਾਂ ਬੱਧੀ ਕਾਲ ਕੋਠੜੀਆਂ ਵਿੱਚ ਬੰਦ ਰੱਖਣਾ, ਕਾਲੇ ਕਨੂੰਨਾਂ ਨੂੰ ਠੱਲ੍ਹ ਨਾ ਪਾਉਣਾ, ਪਾਣੀ ਸੰਬੰਧੀ ਸੰਵਿਧਾਨ ਅਨੁਸਾਰ ਪੰਜਾਬ ਨਾਲ ਜਬਰੀ ਅਨਿਆਂ ਕਰਨ ਅਤੇ ਨਿਰਦੋਸ਼ਾਂ ਨੂੰ ਫਾਂਸੀ ਉੱਤੇ ਲਟਕਾ ਦੇਣ ਆਦਿ ਤੋਂ ਪ੍ਰਤੱਖ ਹੈ ਕਿ ਨਿਆਂ ਪ੍ਰਣਾਲੀ ਦੀ ਇਹ ਦੁਰਵਰਤੋਂ ਲੋਕ ਰਾਜ ਦੇ ਪ੍ਰਮੁੱਖ ਥੰਮ੍ਹ ਨੂੰ ਨਸ਼ਟ ਕਰਨ ਦੇ ਤੁਲ ਹੈ ਅਤੇ ਲੋਕ ਰਾਜੀ ਅਸੂਲਾਂ ਅਤੇ ਮਨੁੱਖੀ ਅਧਿਕਾਰਾਂ ਦਾ ਮੁਕੰਮਲ ਵਿਰੋਧ ਹੈ। ਇਸ ਨਿਆਂ ਪ੍ਰਣਾਲੀ ਦੀ ਹੋਂਦ ਦੇ ਸੁਪਨੇ ਲੈਣਾ ਕੱਟਿਆਂ ਵਾਲੇ ਘਰੋਂ ਲੱਸੀ ਦੀ ਉਮੀਦ ਤੋਂ ਵੱਧ ਕੁੱਝ ਨਹੀਂ ਹੈ।
ਲੋਕ ਪ੍ਰਚਾਰ ਦੇ ਜ਼ਰੀਏ ਦਾ, ਮੁਸਲਨ ਸਾਲਾਂ ਬੱਧੀ, ਸਿੱਖੀ ਘੱਟ ਗਿਣਤੀ ਨੂੰ ਭੰਡੀ ਜਾਣਾ ਅਤੇ ਸਿੱਖਾਂ ਦੇ ਹੱਕ ਵਿਚਲੇ ਤੱਥਾਂ ਨੂੰ ਅਸਲੋਂ ਨਸ਼ਰ ਨਾ ਕਰਨਾ ਦੱਸਦਾ ਹੈ ਕਿ ਲੋਕ ਰਾਜ ਦਾ ਇਹ ਵੱਡਾ ਥੰਮ੍ਹ ਵੀ ਖੋਖਲਾ ਹੋ ਕੇ ਢਹਿ-ਢੇਰੀ ਹੋ ਚੁੱਕਾ ਹੈ।
ਸਪੱਸ਼ਟ ਹੈ ਕਿ ਭਾਰਤ ਦੇ ਹੁਕਮਰਾਨ ਮੁਕੰਮਲ ਤੌਰ ਉੱਤੇ ਬੇਖ਼ਬਰ ਹਨ ਕਿ ਲੋਕਰਾਜ ਅਤੇ ਕਾਨੂੰਨ ਕਿਸ ਬਲਾ ਦਾ ਨਾਂ ਹੈ।
ਜਿਉਣ ਦੇ ਹੱਕ ਨੂੰ ਖ਼ਤਮ ਕਰਨ ਵਾਲੀ ਆਈਨੀ ਤਰਮੀਮ ਦੇ ਹੁੰਦਿਆਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਾ ਤਾਂ ਸਮਾਂ ਵਿਅਰਥ ਗਵਾਉਣਾ ਹੈ। ਇਸ ਹਾਲਤ ਨੂੰ ਬਦਲਣ ਲਈ ਜ਼ਰੂਰੀ ਹੈ ਕਿ ਦੋ ਵੱਡੇ ਕਦਮ, ਸੰਜੀਵਨੀ ਬੂਟੀ-ਸੇਵਨ ਸਮਝ ਕੇ, ਤੁਰੰਤ ਚੁੱਕੇ ਜਾਣ। ਪਹਿਲਾਂ ਤਾਂ ਇਹ ਕਿ ਹਿੰਦੋਸਤਾਨ ਦੀ ਆਤਮਾ, ਪੈਗ਼ੰਬਰਾਂ ਦੇ ਸੁਲਤਾਨ, ਸੱਚੇ ਪਾਤਸ਼ਾਹ ਗੁਰੂ ਨਾਨਕ ਹਜ਼ੂਰ, ਜੋ ਮੀਰੀ ਪੀਰੀ ਵਾਲਾ ਗੁਰੂ ਹਰਗੋਬਿੰਦ ਵੀ ਸੀ, ਜੋ ਦਲ ਭੰਜਨ ਸੂਰਮਾ ਚਿੱਟੇ ਬਾਜ਼ਾਂ ਵਾਲਾ ਅਣਖੀਲਾ ਦਸਮੇਸ਼ ਵੀ ਸੀ, ਵੱਲ ਮੂੰਹ ਕਰੇ ਅਤੇ ਉਸ ਦੇ ਵਿਚਾਰਾਂ ਨੂੰ ਆਪਣੇ ਸਾਹਾਂ ਵਿੱਚ ਵਸਾ ਲਵੇ।
ਦੂਸਰਾ ਇਹ ਕਿ ਹਿੰਦੋਸਤਾਨ, ਦੇ ਆਈਨ ਵਿੱਚ ਸੋਧ ਕਰਕੇ, ਤੁਰੰਤ ਪੰਜਾਬ ਨੂੰ ਸ੍ਵੈ ਨਿਰਧਾਰਤ ਰਾਜਸੀ ਦਰਜਾ ਦੇ ਦੇਵੇ। ਜੇ ਇਸ ਅਮਲ ਨੂੰ ਬਾਕੀ ਸਾਰੀਆਂ ਭਾਰਤੀ ਕੌਮਾਂ ਪ੍ਰਤੀ ਵੀ ਲਾਗੂ ਕੀਤਾ ਜਾਵੇ, ਤਾਂ ਸਹਿਜੇ ਹੀ ਟੁੱਟਣ ਕਿਨਾਰੇ ਖੜ੍ਹਾ ਹਿੰਦੋਸਤਾਨ, ਇੱਕਮੁੱਠ ਹੋ ਕੇ, ਵੱਡੀ ਸ਼ਕਤੀ ਬਣ ਕੇ ਉੱਭਰ ਸਕਦਾ ਹੈ। ਨਹੀਂ ਤਾਂ ਗ਼ੁਲਾਮੀ ਇੱਕ ਵਾਰ ਫਿਰ, ਜੰਜ਼ੀਰਾਂ ਹੱਥ ਵਿੱਚ ਫੜੀ, ਹਿੰਦੋਸਤਾਨੀ ਸਲਤਨਤ ਨੂੰ ਮਲੀਆਮੇਟ ਕਰਕੇ, ਆਪਣੀਆਂ ਡੂੰਘੀਆਂ ਤੈਹਾਂ ਵਿੱਚ ਗ਼ਰਕ ਕਰਨ ਹਿੱਤ, ਸੁਆਗਤ ਕਰਨ ਲਈ ਤਿਆਰ ਬਰ ਤਿਆਰ ਖੜ੍ਹੀ ਹੈ।
ਪੰਜਾਬ 'ਚ ਸਰਬੱਤ ਦੇ ਭਲੇ ਦਾ ਇਨਕਲਾਬ ਲਿਆਉਣ ਦੀ ਲੋੜ \ ਜਸਵੰਤ ਸਿੰਘ ਕੰਵਲ
ਅੱਜ ਸਿਆਸੀ ਸਮਾਜੀ ਹਾਲਤ ਪੰਜਾਬ ਦੇ ਸੂਰਮੇ ਲੋਕਾਂ ਤੋਂ ਹੱਕੀ ਵੰਗਾਰ ਮੰਗਦੀ ਹੈ। ਮੇਰੇ ਸ਼ਾਨਾਂ-ਮੱਤੇ ਪੰਜਾਬ! ਤਾਰੀਖੀ ਧੱਕੇ ਧੋੜਿਆਂ ਤੋਂ ਲੱਗਦਾ ਹੈ, ਤੇਰੇ ਦਿਨ ਫਿਰ ਮਾੜੇ ਆ ਗਏ। ਤੇਰੇ ਆਪਹੁਦਰੇ ਪੁੱਤਰ, ਜਿਹੜੇ ਇਤਿਹਾਸਕ ਮੱਲਾਂ ਮਾਰਨ ਵਾਲੇ ਸੂਰਬੀਰ ਯੋਧਿਆਂ ਦੀ ਔਲਾਦ ਹਨ, ਬੇਸੁਰਤੇ ਨਸ਼ਿਆਂ ਵਿੱਚ ਅਸਲੋਂ ਗ਼ਰਕ ਚੱਲੇ। ਹੋਸ਼ ਬਾਵਰੀ ਹੋ ਤੁਰੀ ਅਤੇ ਆਗੂ ਲਾਈਲੱਗ। ਆਪਣੇ ਘਰਾਂ ਦੇ ਹੀ ਡਾਕੂ ਬਣ ਬੈਠੇ। ਬਾਕੀ ਫੰਨੇ ਖਾਨਾ ਨੂੰ ਰਾਜ ਪ੍ਰਬੰਧ ਦੀਆਂ ਲਾਲਸਾਵਾਂ ਨਿਗਲ ਗਈਆਂ। ਬੇਵੱਸ ਧਰਮ ਵਿਚਾਰਾ ਹੋ ਕੇ ਰਹਿ ਗਿਆ। ਅਕਲਾਂ ਵਾਲੇ ਪੜ੍ਹੇ-ਲਿਖੇ, ਜਿਨ੍ਹਾਂ ਦੇਸ਼ ਦਾ ਮੂੰਹ-ਮੱਥਾ ਸੰਵਾਰਨਾ ਸੀ, ਅਮੀਰ ਦੇਸ਼ਾਂ ਨੂੰ ਸੋਨਾ ਲੁੱਟਣ ਜਹਾਜ਼ੀਂ ਚੜ੍ਹ ਗਏ। ਤੇਰੀ ਸੰਭਾਲ ਕੀਹਨੇ ਕਰਨੀ ਸੀ। ਚੋਰਾਂ ਡਾਕੂਆਂ ਸਰਕਾਰਾਂ ਦੱਬ ਲਈਆਂ। ਬੇਰਹਿਮ ਹੁਕਮਾਂ ਸੱਚ ਤੇ ਨਿਆਂ ਫਾਹੇ ਲਾ ਧਰੇ, ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਦੇ ਸਿਰ ਕਾਲੇ ਬਾਜ਼ਾਰ ਤੇ ਮੰਡੀਆਂ ਲਾਹ ਲਏ।
ਸਾਰੇ ਦੇਸ਼ ਦੀ ਭੁੱਖ ਮਿਟਾਉਣ ਵਾਲਾ ਕਿਸਾਨ ਬਿਜਲੀ ਦੇ ਪੱਖਿਆਂ ਨਾਲ ਕਿਉਂ ਝੂਟ ਰਿਹਾ ਹੈ? ਭੁੱਖੇ ਹੱਡਾਂ ਨਾਲ ਮਿਹਨਤ ਕਰਦੇ ਪੰਜਾਬ ਦੀਆਂ ਤਾਂ ਧਾਹਾਂ ਵੀ ਕਿਸੇ ਨਹੀਂ ਸੁਣੀਆਂ। ਪਹਿਲੋਂ ਦੇਸ਼ ਦੀ ਆਜ਼ਾਦੀ ਲਈ ਫਾਹੇ ਚੜ੍ਹਦਾ ਰਿਹਾ, ਹੁਣ ਦੇਸ਼ ਦੀ ਭੁੱਖ ਮਿਟਾਉਣ ਲਈ ਖ਼ੁਦਕੁਸ਼ੀਆਂ ਕਰ ਰਿਹਾ ਹੈ। ਲੁੱਟਾਂ-ਭੁੱਖਾਂ ਨੇ ਅੱਧਾ ਪੰਜਾਬ ਪ੍ਰਦੇਸੀਂ ਵਾੜ ਦਿੱਤਾ। ਗਾਂਧੀ-ਨਹਿਰੂ ਤਾਂ ਆਂਹਦੇ ਸੀ, ''ਆਜ਼ਾਦੀ ਸਾਰੇ ਕਸ਼ਟ ਨਿਵਾਰ ਦੇਵੇਗੀ।'' ਪਰ ਫਿਰ ਭੁੱਖੀਆਂ ਬੇਵੱਸੀਆਂ ਤੇ ਖ਼ੁਦਕੁਸ਼ੀਆਂ ਪੰਜਾਬ ਦੇ ਅਨਾਜ ਭਰੇ ਖੇਤਾਂ ਵਿੱਚ ਕਿਉਂ ਸਿਆਪੇ ਪਾ ਰਹੀਆਂ ਹਨ।
ਹੁਣ ਤੱਕ ਸਿਆਸੀ ਆਗੂ ਆਖ ਰਹੇ ਹਨ, ਸਰਕਾਰ ਲੋਕਾਂ ਦੀ ਹੈ, ਫਿਰ ਕਿਹੜੇ ਕਸੂਰ ਵਿੱਚ ਪੰਜਾਬ ਨੂੰ ਉਜਾੜੇ ਦੇ ਮੂੰਹ ੱਕਿਆ ਜਾ ਰਿਹਾ ਹੈ। ਵੱਡਾ ਮਖੌਲ ਦੇਖੋ ਯਾਰੋ, ਪਰਜਾ ਭੁੱਖ ਦੇ ਮੂੰਹ ਆਈ ਮਾਵਾਂ ਵਰਗੀ ਜ਼ਮੀਨ ਵੇਚ-ਵੇਚ ਅਮੀਰ ਦੇਸ਼ਾਂ ਨੂੰ ਨੱਠੀ ਜਾ ਰਹੀ ਹੈ। ਜਦੋਂ ਚਾਹੇ ਕੂਟਾਂ ਤੋਂ ਭੁੱਖਾਂ ਦਾ ਹੜ੍ਹ-ਚੜ੍ਹ ਆਵੇ, ਖੱਲ-ਖੂੰਜੇ ਲਗਾ ਜ਼ੇਰਾ ਸਬਰ ਤੋੜ, ਹਾਬੜ ਕੇ ਹਥਿਆਰ ਚੁੱਕ ਲੈਂਦਾ ਹੈ। ਹੱਥ ਅੱਡ ਕੇ ਮੰਗਣਾ ਪੰਜਾਬ ਸਿੱਖਿਆ ਨਹੀਂ, ਦਸਾਂ ਨਹੁੰਆਂ ਦੀ ਕਾਰ ਕਰਨ ਵਾਲੇ ਸੰਦ ਹੀ ਹਥਿਆਰਾਂ ਵਿੱਚ ਬਦਲ ਜਾਂਦੇ ਹਨ। ਫਿਰ ਡਕੈਤੀਆਂ ਹਾਲ-ਦੁਹਾਈ ਪਾ ਉੱਠਦੀਆਂ ਹਨ। ਆਪਾ-ਧਾਪੀ ਫੈਲ ਜਾਂਦੀ ਹੈ। ਸਾਰੀ ਸਿਰ ਖਪਾਈ ਦਾ ਤੱਤ ਇਹ ਹੈ : ਅਸੀਂ ਪੰਜਾਬੀ ਸ਼ੇਰਾਂ ਦੀ ਔਲਾਦ, ਦੇਸਾਂ ਬਦੇਸ਼ਾਂ ਵਿੱਚ ਖਿੱਲਰ ਕੇ ਖਾਤਮੇ ਦੇ ਰਾਹ ਪੈ ਗਏ ਆਂ। ਯੂ ਐੱਨ ਓ ਦੀ ਰਿਪੋਰਟ ਅਨੁਸਾਰ ਸੈਂਕੜੇ ਕੌਮਾਂ ਇਸ ਸਦੀ ਵਿੱਚ ਖ਼ਤਮ ਹੋ ਜਾਣਾ ਹੈ, ਉਨ੍ਹਾਂ ਵਿੱਚ ਅਸੀਂ ਪੰਜਾਬੀ ਵੀ ਹਾਂ। ਯਕੀਨ ਕਰੋ ਨਾ ਕਰੋ।
ਇਹ ਸੱਚ ਮੰਨੋ ਚਾਹੇ ਨਾ ਮੰਨੋ, ਅੱਜ ਪੰਜਾਬ ਦੇ ਬਚਦੇ ਰੰਗਲੇ ਵਿਹੜੇ ਵਿੱਚ ਮੌਤ ਤਾਂਡਵ ਨਾਚ ਨੱਚ ਰਹੀ ਹੈ। ਇਨਕਲਾਬੀ ਨਾਅਰੇ ਦੇਣ ਵਾਲੇ ਨਵੇਂ-ਨਵੇਂ ਮਤਿਆਂ ਨਾਲ ਲੋਕਾਂ ਦੀ ਅੱਖੀਂ ਘੱਟਾ ਪਾ ਰਹੇ ਹਨ। ਆਰਥਿਕ ਕੁੜਿੱਕੀ ਵਿੱਚ ਫਸੀ ਮਿਹਨਤ ਦੀ ਜਾਨ ਇਨ੍ਹਾਂ ਨਹੀਂ ਛੁਡਾਉਣੀ। ਭੋਲੇ ਕਿਸਾਨ ਭਰਾਵੋ, ਹੁਣ ਕਿਸੇ ਪੈਗ਼ੰਬਰ ਨੇ ਨਹੀਂ ਆਉਣਾ, ਅਵਤਾਰਾਂ ਦੇ ਜ਼ਮਾਨੇ ਵਾਲਾ ਅੰਧ-ਵਿਸ਼ਵਾਸ ਕਬਰੀਂ ਜਾ ਪਿਆ ਜਾਂ ਸਾਇੰਸ ਨੇ ਨਿਗਲ ਲਿਆ। ਸਾਇੰਸ ਦਾ ਪਰਖਿਆ ਗਿਆਨ ਅਗਵਾਈ ਲਈ ਅੱਗੇ ਆ ਗਿਆ ਹੈ। ਪੰਜਾਬ ਦੇ ਡਾਕੂ ਲੁਟੇਰੇ ਨਿਰੇ ਸਰਮਾਏਦਾਰ ਹੀ ਨਹੀਂ, ਉਨ੍ਹਾਂ ਆਪਣੇ ਪਹਿਰੇਦਾਰ ਵੀ ਪਹਿਲੀ ਸਫ ਵਿੱਚ ਪਾਲ ਰੱਖੇ ਹਨ। ਸੰਤਾਂ-ਮਹੰਤਾਂ ਦੀਆਂ ਸੈਂਕੜੇ ਮੰਡਲੀਆਂ, ਜਿਹੜੀਆਂ ਕਿਰਤੀਆਂ ਦਾ ਦੁੱਧ-ਮੱਖਣ ਛਕਦੀਆਂ ਹਨ, ਆਪਣੇ ਬਚਨਾਂ ਨਾਲ ਸੁਰਗਾਂ ਦੇ ਨਕਲੀ ਟਿਕਟ ਦੇਈ ਜਾਂਦੀਆਂ ਹਨ। ਗਾਉਣ ਤੇ ਨਚਾਉਣ ਵਾਲਿਆਂ, ਵਾਹੀ ਧੰਦਾ ਛੱਡਿਆ, ਇੰਗਲੈਂਡ, ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਨੂੰ ਲੁੱਟਿਆ। ਆਪਣੇ ਕਾਮ ਚੇਸ਼ਟਾ ਉਕਸਾਊ ਗੀਤਾਂ ਨਾਲ ਇਨਕਲਾਬ ਹੀ ਪਾਗ਼ਲ ਕਰ ਮਾਰਿਆ। ਇੰਗਲੈਂਡ, ਅਮਰੀਕਾ, ਕੈਨੇਡਾ ਵਾਲੇ ਜਿਹੜੇ ਭੁੱਖੇ ਮਰਦੇ ਬਾਹਰ ਗਏ ਸੀ, ਵਿਆਹ ਜਸ਼ਨਾਂ ਵਿੱਚ ਫ਼ਜ਼ੂਲ ਦੀ ਵਾਹਵਾ ਲਈ ਲੱਖਾਂ ਰੋੜ੍ਹ ਜਾਂਦੇ ਹਨ। ਪੰਜਾਬ ਦੀਆਂ ਖੇਡਾਂ ਕਰੋੜਾਂ ਨੂੰ ਫ਼ਜ਼ੂਲ ਹੀ ਥੁੱਕ ਲਾ ਜਾਂਦੀਆਂ ਹਨ। ਸਰਕਾਰ ਦੀ ਪਾਸਾ ਵੱਟ ਬੇਰੁਖੀ ਤੇ ਬਾਹਰਲੇ ਸਰਮਾਏਦਾਰਾਂ ਦੀ ਭੁੱਖੀ ਸ਼ੋਹਰਤ, ਰਲ ਮਿਲ ਕੇ ਪੰਜਾਬ ਦਾ ਫਾਤਹਿ ਪੜ੍ਹ ਦੇਵੇਗੀ।
ਕਾਂਗਰਸੀਆਂ ਤੇ ਅਕਾਲੀਆਂ ਪੰਜਾਬ ਨੂੰ ਲੁੱਟਣ ਦੀ ਵਾਰੀ ਬੰਨ੍ਹੀ ਹੋਈ ਹੈ। ਵੋਟਾਂ ਲੈ ਕੇ ਸਰਕਾਰ ਬਣਾਉਣ ਲਈ ਲਾਰੇ ਤੇ ਦਮਗਜ਼ੇ ਕੋਹਾਂ ਲੰਮੇ, ਪਰਿਤਾਏ ਤਾਂ ਕੌਡੀਓਂ ਖੋਟੇ। ਪੰਜਾਬ ਦੀ ਆਰਥਿਕਤਾ ਦੀ ਖੋਤੀ ਮੁੜ ਬੋਹੜ ਥੱਲੇ। ਭਗਤੀ ਤੇ ਸ਼ਕਤੀ ਦੋ ਮੁੱਖ ਧਾਰਾਵਾਂ ਸਾਰਥਕਤਾ ਵਰਤਾਉਂਦੀਆਂ 'ਹੰਭ ਖਲੋਤੀਆਂ'। ਸ਼ਕਤੀ ਜੰਗਲੀ ਜੜ੍ਹੀ-ਬੂਟੀਆਂ ਸਾਫ਼ ਕਰਕੇ ਖੇਤੀ ਅੰਨ ਪੈਦਾ ਕਰਦੀ ਰਹੀ ਐ ਤੇ ਭਗਤੀ ਨੇ ਵਿਚਾਰ ਪੱਖੋਂ ਮਨੁੱਖ ਨੂੰ ਸਥਿਰਤਾ ਬਖ਼ਸ਼ੀ ਸੀ। ਮਨ ਤੇ ਸਰੀਰ, ਦੋਵੇਂ ਇੱਕ-ਦੂਜੇ ਦੇ ਸਹਾਇਕ ਜੇ ਨਰੋਏ ਹਨ, ਤਦ ਜ਼ਿੰਦਗੀ ਹਰ ਤਰ੍ਹਾਂ ਕਾਇਮ ਦਾਇਮ, ਨਹੀਂ ਤਾਂ ਕੁੱਝ ਵੀ ਨਹੀਂ। ਅੱਜ ਸਾਡੇ ਸਾਹਮਣੇ ਸਮੱਸਿਆ ਹੈ, ਹੱਸਦੀ-ਵੱਸਦੀ ਮਿਹਨਤੀ ਜ਼ਿੰਦਗੀ, ਭੁੱਖੇ ਅੰਨ੍ਹੇਰੇ ਦਾ ਸੰਤਾਪ ਕਿਉਂ ਭੋਗ ਰਹੀ ਹੈ? ਜੇ ਕਰਮ ਕਰਦੀ ਸ਼ਕਤੀ ਨੇ ਅੰਗੜਾਈ ਭਰ ਕੇ ਮੈਦਾਨ ਨਾ ਮੱਲਿਆ, ਕਿਆਮਤ ਤਾਂ ਤਖਤੇ ਭੰਨ ਕੇ ਵੀ ਆਵੇਗੀ। ਜੇ ਮਿਹਨਤੀ ਕਾਮਾ ਸ਼ਕਤੀਸ਼ਾਲੀ ਸੂਰਮਾ ਤੇ ਦ੍ਰਿੜ੍ਹ ਇਰਾਦੇ ਵਾਲਾ ਸੂਝਵਾਨ ਬਣੇ, ਤਦ ਹੀ ਮਾਰੂ ਸਮਾਜੀ ਬਿਮਾਰੀਆਂ ਨੂੰ ਜਿੱਤ ਸਕਦਾ ਹੈ। ਇਸ ਸਮੇਂ ਉਪਜੀਵਿਕਾ ਦੇ ਲੁਟੇਰਿਆਂ ਨੂੰ ਚੱਜ ਨਾਲ ਨੱਥੇ ਬਿਨਾਂ ਮੁਕਤੀ ਦਾ ਰਾਹ ਹੀ ਕੋਈ ਨਹੀਂ। ਹਰ ਤਰ੍ਹਾਂ ਦੇ ਝਗੜਿਆਂ ਤੇ ਬਖੇੜਿਆਂ ਦਾ ਹੱਲ ਹੈ : ਸਰਬਤ ਲਈ ਲਾਜ਼ਮੀ ਮਿਹਨਤ। ਤਦ ਹੀ ਸਾਰਿਆਂ ਲਈ ਸੰਤੁਸ਼ਟੀ ਵਾਲੀ ਖ਼ੁਸ਼ਹਾਲੀ ਸੰਭਵ ਹੋ ਸਕਦੀ ਹੈ। ਨਹੀਂ ਕਿਆਮਤ ਦੀ ਘੋੜੀ ਚੜ੍ਹਿਆ ਹੰਕਾਰਿਆ ਕਾਲ ਲਲਕਾਰੇ ਮਾਰਦਾ ਸਿਰਤੋੜ ਭੱਜਾ ਆ ਰਿਹਾ ਹੈ। ਸਮੇਂ ਦਾ ਪੱਕਾ ਹੋਕਾ ਹੈ, ਸਰਬਤ ਦੇ ਭਲੇ ਵਾਲੇ ਇਨਕਲਾਬ ਬਿਨਾਂ ਬੰਧਨ ਤੋੜ ਮੁਕਤੀ ਨਹੀਂ, ਕਲਿਆਣ ਨਹੀਂ। ਅੱਜ ਨਸ਼ਿਆਂ ਦਾ ਚੱਟਿਆ ਜਜ਼ਬਾ ਅਸਲੋਂ ਬੇਸੁਰਤਾ ਉਂਘਲਾ ਰਿਹਾ ਹੈ ਤੇ ਧਾਹਾਂ ਮਾਰਦੀ ਅਕਲ ਵਿਚਾਰੀ ਦੀ ਕੋਈ ਨਹੀਂ ਸੁਣਦਾ। ਹੈ ਕੋਈ ਪੰਜਾਬੀ ਸੂਰਮਾ, ਜਿਹੜਾ ਸਿਵਿਆਂ ਦੇ ਰਾਹ ਪਈ ਜ਼ਿੰਦਗੀ ਨੂੰ ਬਾਹਾਂ ਅੱਡ ਕੇ ਰੋਕੇ?
ਨਵੇਂ ਪੰਜਾਬ ਦੀ ਸਿਰਜਣਾ ਲਈ ਕੀ ਕੀਤਾ ਜਾਵੇ \ ਪ੍ਰੋ. ਹਿੰਮਤ ਸਿੰਘ ਸੋਢੀ
ਅਜੇ ਭਾਰਤ-ਪਾਕਿ ਦੀ ਵੰਡ ਨਹੀਂ ਹੋਈ ਸੀ ਤਾਂ ਪੰਜਾਬੀਆਂ ਅਤੇ ਸਿੱਖਾਂ ਦਾ ਵਿਸ਼ਵਾਸ ਜਿੱਤਣ ਲਈ ਅਤੇ ਇਸ ਡਰ ਦੀ ਰੋਕਥਾਮ ਕਰਨ ਲਈ ਕਿ ਜਦ ਨੈਸ਼ਨਲ ਕਾਂਗਰਸ ਦੇ ਨੇਤਾਵਾਂ ਨੂੰ ਤਾਕਤ ਹਥਿਆਉਣ ਲਈ ਭਾਜੜ ਪਈ ਹੋਈ ਸੀ, ਸਿੱਖ ਤੇ ਪੰਜਾਬੀ ਕਿਧਰੇ ਪਾਕਿਸਤਾਨ ਵਿੱਚ ਰਲਣ ਦੀ ਨਾ ਸੋਚ ਲੈਣ, ਕਿਉਂਕਿ ਕਾਇਦੇ ਆਜ਼ਮ ਜਿਨਾਹ ਪੂਰਬੀ ਪੰਜਾਬ ਤੇ ਸਿੱਖਾਂ ਨੂੰ ਕਈ ਰਿਆਇਤਾਂ ਦਾ ਲਾਰਾ ਦੇ ਕੇ ਉਨ੍ਹਾਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ, ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਨਵੇਂ ਭਾਰਤ ਦੇ ਉੱਤਰ-ਪੱਛਮ ਜਾਂ ਪੂਰਬੀ ਪੰਜਾਬ ਵਿੱਚ ਅਜਿਹੇ ਖ਼ੁਦਮੁਖਤਾਰ ਇਲਾਕੇ ਦੇ ਸਥਾਪਤ ਦਾ ਲਾਰਾ ਲਾਇਆ ਸੀ, ਜਿੱਥੇ ਉਹ ਆਪਣੀ ਮਰਜ਼ੀ ਦਾ ਜੀਵਨ ਜਿਊਂਦੇ ਹੋਏ, ਆਜ਼ਾਦੀ ਦਾ ਨਿੱਘ ਮਾਣ ਜਾਂ ਸੁੱਖ ਦਾ ਸਾਹ ਲੈ ਸਕਣਗੇ। ਇਸ ਦਾ ਮਤਲਬ ਇਹ ਹੈ ਕਿ ਪੰਜਾਬੀਆਂ ਲਈ ਇੱਕ ਆਪਾ-ਨਿਰਣੈ ਦੇ ਅਧਿਕਾਰ ਵਾਲਾ ਰਾਜ ਕਾਇਮ ਕਰਨ ਦਾ ਵਾਅਦਾ ਕੀਤਾ ਸੀ, ਪਰ ਸਾਡੇ ਪੰਜਾਬੀ ਲੀਡਰ ਬਿਲਕੁੱਲ ਭੋਲੇ ੰਦੇ ਹੀ ਸਿੱਧ ਹੋਏ।
ਕਿਸੇ ਵੀ ਪ੍ਰਦੇਸ਼ਕ ਇਕਾਈ ਦਾ ਵਿਕਾਸ, ਸਿਰਜਣਾ ਤੇ ਨਵ-ਸਿਰਜਣਾ ਦਾ ਅਮਲ ਉਸ ਖਿੱਤੇ ਦੇ ਲੋਕਾਂ ਦੀ ਚੇਤਨਾ, ਸਿਆਸੀ-ਸੱਭਿਆਚਾਰਕ ਸੂਝ-ਬੂਝ ਨਾਲ ਅਤੇ ਉਸ ਵਲਗਣ ਨਾਲ ਜੁੜਿਆ ਹੁੰਦਾ ਹੈ, ਜਿਸ ਦੇ ਅੰਤਰਗਤ ਰਹਿ ਕੇ ਅਤੇ ਜਿੱਥੋਂ ਦੀ ਸਿਆਸਤ ਅਤੇ ਵਿਧਾਨ ਪ੍ਰਨਾਲੀ ਨਾਲ ਮੱਥਾ ਲਾਉਂਦੇ ਹੋਏ, ਉਹ ਨਸਲੀ-ਭਾਸ਼ਾਈ ਸੱਭਿਆਚਾਰਕ ਇਕਾਈ ਆਪਣੇ ਲੋਕਾਂ ਲਈ ਕੁੱਝ ਕਰ-ਗੁਜ਼ਰਨ ਦੀ ਸਮਰੱਥਾ ਰੱਖਦੀ ਹੋਵੇ, ਪਰ ਭਾਰਤੀ ਪੰਜਾਬ ਇੱਕ ਅਜਿਹੀ ਮੰਦਭਾਗੀ ਇਕਾਈ ਹੈ, ਜਿਸ ਨੂੰ ਆਪਣੀ ਭਾਸ਼ਾ ਦੇ ਆਧਾਰ ਉੱਤੇ ਪ੍ਰਾਂਤਿਕ ਇਕਾਈ ਜਾਂ ਭਾਸ਼ਾਈ ਸੂਬਾ ਹਾਸਲ ਕਰਨ ਲਈ ਹੀ, 1946-47 ਤੋਂ ਬਾਅਦ, ਵੀਹ ਸਾਲ ਤੱਕ ਅਜਿਹਾ ਸੰਘਰਸ਼ ਕਰਨਾ ਪਿਆ, ਜੋ ਭਾਰਤ ਦੀਆਂ ਹੋਰ ਭਾਸ਼ਾ ਦੀ ਇਕਾਈਆਂ ਦੀ ਸਥਾਪਨਾ ਲਈ ਉਨ੍ਹਾਂ ਦੇ ਵਸਨੀਕਾਂ ਨੂੰ ਨਹੀਂ ਸੀ ਕਰਨਾ ਪਿਆ।
ਪੰਜਾਬ ਵਾਸੀਆਂ ਨੂੰ ਬੜੀ ਲੰਬੀ ਜੱਦੋ-ਜਹਿਦ ਕਰਨੀ ਪਈ, ਤਦ ਵੀ ਲੰਗੜਾ ਜਿਹਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ, ਜਿਸ ਤੋਂ ਕਾਂਗੜਾ, ਊਨਾ, ਅੰਬਾਲਾ, ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖੇ ਗਏ। ਇਸ ਬਾਰੇ ਸੱਤਾਧਾਰੀ ਵਰਗ ਪਾਸ ਇਹ ਬਹਾਨਾ ਹੈ ਕਿ ਇਹ ਇਲਾਕੇ ਸਰਹੱਦੀ ਹੋਣ ਕਾਰਨ ਇਹਨਾਂ ਦੀ ਸੁਰੱਖਿਆ ਦੇ ਮਹੱਤਵ ਬਾਰੇ ਕੇਂਦਰੀ ਰਾਜ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ।
ਜਦ 1957 ਵਿੱਚ ਪੈਪਸੂ ਪ੍ਰਾਂਤ ਹੋਂਦ ਵਿੱਚ ਆਇਆ, ਤਦ ਏਥੇ ਹੋਈਆਂ ਚੋਣਾਂ ਦੇ ਫਲਸਰੂਪ ਅਕਾਲੀ ਵਜ਼ਾਰਤ ਹੋਂਦ 'ਚ ਆਈ ਸੀ, ਪਰ ਕੇਂਦਰ ਦੀਆਂ ਚਾਲਬਾਜ਼ੀਆਂ ਕਾਰਨ ਉਹ ਵਜ਼ਾਰਤ ਚੱਲਣ ਨਾ ਦਿੱਤੀ ਗਈ। ਫੇਰ 1967 ਤੋਂ ਬਾਅਦ ਪੰਜਾਬ-ਪੈਪਸੂ ਦੇ ਮਿਲਵੇਂ ਪੰਜਾਬੀ ਸੂਬੇ ਵਿੱਚ ਪੰਜ ਸਾਲ ਤੱਕ ਕੇਂਦਰ ਦੀਆਂ ਚਾਲਾਂ ਦੇ ਕਾਰਨ ਹੀ ਸੂਬੇ ਵਿੱਚ ਅਕਾਲੀ ਅਗਵਾਈ ਵਾਲੀ ਕੋਈ ਵੀ ਸਰਕਾਰ ਸਥਿਰ ਨਾ ਰਹਿ ਸਕੀ। ਹਾਰ ਕੇ ਅਕਾਲੀਆਂ ਨੂੰ 1972 ਵਿੱਚ ''ਅਨੰਦਪੁਰ ਸਾਹਿਬ ਦਾ ਮਤਾ'' ਪਾਸ ਕਰਨਾ ਪਿਆ, ਜਿਸ ਅਨੁਸਾਰ ਭਾਰਤ ਵਿੱਚ ਫੈਡਰਲ ਰਾਜ ਦਾ ਢਾਂਚਾ ਲਾਗੂ ਕਰ ਕੇ ਪ੍ਰਾਂਤਾਂ ਨੂੰ ਵਧੇਰੇ ਮਾਲੀ, ਪ੍ਰਸ਼ਾਸਨਿਕ ਅਤੇ ਸਵੈ-ਨਿਰਣੇ ਦੇ ਅਧਿਕਾਰ ਦੇਣ ਦੀ ਗੱਲ ਕਹੀ ਗਈ। ਜਦ 1977 ਵਿੱਚ ਮੁੜ ਅਕਾਲੀ ਵਜ਼ਾਰਤ ਬਣੀ ਅਤੇ 1978 ਵਿੱਚ ਆਨੰਦਪੁਰ ਦਾ ਸੋਧਿਆ ਹੋਇਆ ਰੂਪ ਪੇਸ਼ ਕੀਤਾ ਗਿਆ, ਤਾਂ 1980 ਵਿੱਚ ਨਵੀਂ ਕੇਂਦਰੀ ਸਰਕਾਰ ਨੇ ਬਿਨਾਂ ਕਿਸੇ ਠੋਸ ਸਬੱਬ ਦੇ ਵਿਧਾਨ ਸਭਾ ਵਿੱਚ ਬਹੁ-ਗਿਣਤੀ ਅਕਾਲੀ ਸਰਕਾਰ ਨੂੰ ਭੰਗ ਕਰ ਦਿੱਤਾ ਅਤੇ ਪੰਜਾਬੀ ਨੌਜਵਾਨਾਂ ਨੂੰ ਹਥਿਆਰਬੰਦ ਸੰਘਰਸ਼ ਕਰਨ ਲਈ ਮਜਬੂਰ ਕੀਤਾ ਗਿਆ। ਕੇਂਦਰ ਨੇ ਪੰਜਾਬ ਦੀ ਨਸਲਕੁਸ਼ੀ ਕਰਕੇ ਪੰਜਾਬ ਨੂੰ ਆਰਥਿਕ, ਜਿਸਮਾਨੀ ਤੇ ਮਾਨਸਿਕ ਤੌਰ 'ਤੇ ਤਬਾਹ ਕੀਤਾ ਗਿਆ। ਪੰਜਾਬ ਦੇ ਬਾਸ਼ਿੰਦਿਆਂ ਨੂੰ ਦਰਿੰਦਿਆਂ ਵਾਲਾ ਅਕਸ ਪ੍ਰਚਾਰ ਕਰਨ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਰਚੀਆਂ ਗਈਆਂ।
ਪੀਹੜੀ ਹੇਠਾਂ ਸੋਟਾ-ਪੰਜਾਬ ਦੀ ਅਜਿਹੀ ਮੰਦਭਾਗੀ ਦੁਰਦਸ਼ਾ ਲਈ ਕੇਵਲ ਪਰਾਏ ਪੁੱਤਾਂ ਦੇ ਸਿਰ ਹੀ ਦੋਸ਼ ਨਹੀਂ ਮੜ੍ਹਿਆ ਜਾ ਸਕਦਾ, ਆਪਣੀ ਪੀੜ੍ਹੀ ਹੇਠਾਂ ਵੀ ਸੋਟਾ ਫੇਰਨਾ ਬਣਦਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਉਪਰੰਤ ਕੁੱਝ ਸਾਲਾਂ ਬਾਅਦ ਹੀ ਨਾ ਕੇਵਲ ਸ਼੍ਰੋਮਣੀ ਕਮੇਟੀ ਵਿੱਚ ਜੱਟ-ਸਿੱਖ ਅਤੇ ਗ਼ੈਰ-ਜੱਟ ਸਿੱਖ ਲੀਡਰਸ਼ਿਪ ਵਿਚਾਲੇ ਲੁਕਵੇਂ ਰੂਪ ਵਿੱਚ ਤਣਾਤਣੀ ਸ਼ੁਰੂ ਹੋ ਗਈ, ਸਗੋਂ ਇਸ ਦੇ ਫਲਸਰੂਪ ਸਿੱਖਾਂ ਵਿੱਚ 'ਰਾਧਾ-ਸਵਾਮੀ', 'ਨਾਮਧਾਰੀ', 'ਨਿਰੰਕਾਰੀ' ਆਦਿ ਪਤ-ਅਵਲੰਬੀਆਂ ਨੇ ਆਪਣੇ ਵੱਖਰੇ-ਵੱਖਰੇ ਖੇਮੇ ਜਾਂ ਤੰਬੂ ਤਾਣ ਲਏ ਸਨ (ਜੋ ਅੱਜ ਭਨਿਆਰਾਵਾਲਾ ਸਾਧ, ਆਸ਼ੂਤੋਸ਼ ਤੇ ਵਰਗੇ ਸਿੱਖੀ ਦੀ ਹੋਂਦ ਲਈ ਤਿੱਖੀ ਚੁਣੌਤੀ ਦੇਣ ਵਾਲੇ ਡੇਰਿਆਂ ਦੇ ਰੂਪ 'ਚ ਸਥਾਪਿਤ ਹੋ ਗਏ ਹਨ: ਸੰਪਾਦਕ) ਇਸ ਸਥਿਤੀ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਕੌਣ ਸੀ? ਕੀ ਕਦੀ ਪ੍ਰਬੰਧਕ ਕਮੇਟੀ ਨੇ ਅਜਿਹੇ ਗੰਭੀਰ ਵਿਸ਼ੇ ਬਾਰੇ ਨਿਰਪੱਖ ਵਿਦਵਾਨ ਤੋਂ ਚਰਚਾ ਕਰਵਾਈ ਜਾਂ ਉਨ੍ਹਾਂ ਦਾ ਵਿਚਾਰ ਜਾਣਨ ਦਾ ਯਤਨ ਕੀਤਾ ਹੈ।
ਧਰਮ ਨੂੰ ਅਸਾਂ ਰਾਜਨੀਤੀ ਦੇ ਅਧੀਨ ਕਰ ਛੱਡਿਆ ਹੈ। ਸਾਡੇ ਰਾਜਨੀਤੀਵਾਨ ਸਦਾ ਇਹ ਕਹਿੰਦੇ ਰਹੇ ਹਨ ਕਿ ਸਿੱਖੀ ਵਿੱਚ ਧਰਮ ਤੇ ਰਾਜਨੀਤੀ ਇੱਕ ਹਨ, ਇਕੱਠੇ ਹੀ ਹਨ, ਪਰ ਸਿੱਖ ਧਰਮ ਵਿੱਚ ਪਹਿਲਾਂ ਧਰਮ ਆਇਆ ਸੀ ਕਿ ਰਾਜਨੀਤੀ ਪਹਿਲਾਂ 'ਪੀਰੀ' ਆਈ ਕਿ 'ਮੀਰੀ'? ਮੀਰੀ ਦੇ ਆਉਣ ਤੋਂ ਜਾਂ ਸ਼ੁਰੂ ਸਤਾਰ੍ਹਵੀਂ ਸਦੀ ਤੋਂ ਇੱਕ ਸੌ ਸਾਲ ਪਹਿਲਾਂ ਪੀਰੀ ਸ਼ੁਰੂ ਹੋਈ ਸੀ ਤੇ ਬਾਅਦ ਵਿੱਚ ਡੇਢ ਸੌ ਸਾਲ, ਅਠਾਰ੍ਹਵੀਂ ਸਦੀ ਦੇ ਮੱਧ ਤੱਕ ਵੀ ਪੀਰੀ ਹੀ ਮੀਰੀ ਉੱਤੇ ਭਾਰੂ ਰਹੀ। ਪਰ ਹੁਣ ਤਾਂ ਚਾਰੇ ਪਾਸੇ ਮੀਰੀ ਹੀ ਮੀਰੀ ਦਾ ਬੋਲਬਾਲਾ ਹੈ। ਸਿੱਖ ਮਰਿਯਾਦਾ ਵਿੱਚ 'ਸੰਤ' ਪਹਿਲਾ ਹੈ, 'ਸਿਪਾਹੀ' ਬਾਅਦ ਵਿੱਚ-'ਸੰਤ ਸਿਪਾਹੀ', ਪਰ ਹੁਣ ਤਾਂ ਗੰਗਾ ਉਲਟੀ ਵਗ ਰਹੀ ਹੈ।
ਆਖਰ ਅਜਿਹੀ ਸਥਿਤੀ ਲਈ ਜ਼ਿੰਮੇਵਾਰ ਕੌਣ ਹੈ?
ਗੁਰੂ ਸਾਹਿਬਾਂ ਅਤੇ ਉਨ੍ਹਾਂ ਦੇ ਸੱਚੇ ਸ਼ਰਧਾਲੂਆਂ ਤੇ ਸਿਰਲੱਥ ਸੂਰਮਿਆਂ ਨੇ ਦੋ ਢਾਈ ਸੌ ਸਾਲ ਦੀ ਘਾਲਣਾ ਨਾਲ ਪੰਜਾਬੀ ਕੌਮ ਨੂੰ ਪੈਰਾਂ ਸਿਰ ਖੜਾ ਕੀਤਾ ਅਤੇ ਉੱਤਰੀ ਭਾਰਤ ਵਿੱਚ ਇੱਕ ਬੇਮਿਸਾਲ ਸੱਭਿਆਚਾਰਕ ਇਨਕਲਾਬ ਰਾਹੀਂ ਇੱਕ ਨਵੇਂ ਪ੍ਰਕਾਰ ਦੇ ਮਨੁੱਖ ਨੂੰ ਸਾਹਮਣੇ ਲਿਆਂਦਾ, ਪਰ ਸਿੱਖ ਰਾਜ ਦੇ ਕਾਇਮ ਹੋਣ 'ਤੇ ਵਿਗਠਨ ਬਾਅਦ ਸਿੱਖ ਢਹਿੰਦੀਆਂ ਕਲਾਂ ਵੱਲ ਜਾਣ ਲੱਗ ਪਏ।ਪੰਜਾਬੀ ਸੂਬੇ ਲਈ ਸੰਘਰਸ਼ ਤਾਂ ਹੋਇਆ, ਪਰ ਇਸ ਸੰਘਰਸ਼ ਦਾ ਮਨੋਰਥ ਲੀਡਰਾਂ ਦੁਆਰਾ ਵਜ਼ੀਰੀਆਂ ਤੇ ਗੋਲਕਾਂ ਪ੍ਰਾਪਤ ਕਰਨਾ ਹੀ ਪ੍ਰਤੀਤ ਹੁੰਦਾ ਹੈ। ਕੌਮੀ ਆਜ਼ਾਦੀ ਦੀ ਲਹਿਰ ਵਿੱਚ ਅਕਾਲੀ ਲੀਡਰਸ਼ਿਪ ਨੇ ਇੱਕ ਕੇਂਦਰੀ ਬ੍ਰਾਹਮਣਵਾਦੀ ਸਰਮਾਏਦਾਰੀ ਦੇ ਸਹਿਯੋਗੀ ਬਣ ਕੇ ਹਿੱਸਾ ਲਿਆ। ਆਜ਼ਾਦੀ ਦਾ ਫਲ ਤਾਂ ਕੇਂਦਰੀ ਸਰਮਾਏਦਾਰੀ ਖਾ ਗਈ, ਇੱਕ ਆਮ ਸਿੱਖ ਨੂੰ ਕੀ ਮਿਲਿਆ? 1984 ਦੇ ਘੱਲੂਘਾਰੇ ਤੇ ਸਿੱਖਾਂ ਦੀਆਂ ਲਾਵਾਰਸ ਲਾਸ਼ਾਂ। ਵੱਡੇ ਲੀਡਰਾਂ ਦੇ ਧੀਆਂ-ਪੁੱਤਰ ਵੀ ਵੱਡੇ ਲੀਡਰ, ਚੀਫ਼ ਮਨਿਸਟਰਾਂ ਦੇ ਮੁੰਡੇ ਵੀ ਮੁੱਖ-ਮੰਤਰੀ ਜਾਂ ਮੰਤਰੀ ਬਣਨੇ ਚਾਹੀਦੇ ਹਨ। ਨਹਿਰੂ, ਗਾਂਧੀ ਖਾਨਦਾਨ ਨੇ ਇਹ ਵਿਰਾਸਤ ਮੁਗ਼ਲਾਂ ਤੋਂ ਲਈ ਸੀ। ਹੁਣ ਇਹ ਸਾਰੇ ਮੁਲਕ ਵਿੱਚ ਇੱਕ ਛੂਤ ਦੀ ਬਿਮਾਰੀ ਵਾਂਗ ਫੈਲ ਗਈ ਹੈ। ਹਰਿਆਣੇ ਦੇ ਤਿੰਨ ਲਾਲਾ (ਬੰਸੀ ਲਾਲ, ਦੇਵੀ ਲਾਲ, ਭਜਨ ਲਾਲ) ਨੇ ਇਸ ਨੂੰ ਬੜੀ ਸਫ਼ਲਤਾ ਨਾਲ ਅਪਣਾਇਆ। ਪੰਜਾਬ 'ਚ ਬਾਦਲ ਸਾਹਿਬ ਇਸੇ ਲੀਹਾਂ 'ਤੇ ਚੱਲੇ ਹੋਏ ਹਨ। ਇਸੇ ਤਰ੍ਹਾਂ ਕਸ਼ਮੀਰ ਵਿੱਚ ਤੀਜੀ ਪੀੜ੍ਹੀ ਅਤੇ ਪੰਜਾਬ, ਉੜੀਸਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਵਿੱਚ ਇਹ ਦੂਜੀ ਪੀੜ੍ਹੀ ਤੱਕ ਪਹੁੰਚ ਚੁੱਕੀ ਹੈ।
ਕੀ ਕੀਤਾ ਜਾਵੇ?
ਅਨੇਕਾਂ ਪ੍ਰਕਾਰ ਦੇ ਗੁਰਮਤਿ ਵਿਰੋਧੀ ਕਰਮ-ਕਾਂਡ ਆਮ ਸਿੱਖ ਦੇ ਜੀਵਨ ਦਾ ਭਾਗ ਬਣ ਗਏ ਹਨ, ਉਨ੍ਹਾਂ ਨੂੰ ਰੋਕਣ ਲਈ ਕਦਮ ਪੁੱਟੇ ਜਾਣ। ਉਹ ਸਾਰੇ ਕਦਮ, ਜੀਵਨ ਦੇ ਹਰੇਕ ਪੱਧਰ 'ਤੇ ਉਠਾਏ ਜਾਣ, ਜਿਸ ਨਾਲ ਸਿੱਖਾਂ ਵਿੱਚ ਸੱਭਿਆਚਾਰਕ ਕ੍ਰਾਂਤੀ ਆ ਸਕੇ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨਾਂ ਨੇ ਬਿਨਾਂ ਕਿਸੇ ਧਨ-ਬਲ ਜਾਂ ਸਖ਼ਤੀ ਦੀ ਵਰਤੋਂ ਦੇ, ਬਿਨਾਂ ਕਿਸੇ ਸਰਕਾਰੀ ਜਾਂ ਪ੍ਰਸ਼ਾਸਨਿਕ ਸਹਾਇਤਾ ਦੇ, ਕੇਵਲ ਅਮਲੀ ਜੀਵਨ ਵਿੱਚ ਕਥਨੀ ਤੇ ਕਰਨੀ ਨੂੰ ਇੱਕਮਿੱਕ ਕਰਕੇ, ਲੰਮੇ ਸੰਘਰਸ਼ ਅਤੇ ਵੱਡੀ ਲਹਿਰ ਚਲਾ ਕੇ ਹੀ ਪੰਜਾਬੀਆਂ ਵਿੱਚ ਸੱਭਿਆਚਾਰਕ ਸਾਮਾਜਿਕ ਕ੍ਰਾਂਤੀ ਲਿਆਂਦੀ ਸੀ, ਜਿਸ ਦੇ ਅੰਤਿਮ ਨਤੀਜੇ ਸਰੂਪ ਪੰਜਾਬੀ ਕੌਮ ਹੋਂਦ ਵਿੱਚ ਆਈ।
ਸੱਭਿਆਚਾਰਕ, ਨੈਤਿਕ, ਸਾਮਾਜਿਕ ਪਰਿਵਰਤਨ ਹੀ ਜਨ-ਸਾਧਾਰਨ ਵਿੱਚ ਆਤਮਿਕ ਬਲ ਪੈਦਾ ਕਰਦਾ ਹੈ। ਆਤਮਿਕ ਤੌਰ 'ਤੇ ਜਾਗੀ ਹੋਈ ਕੌਮ ਜਾਂ ਕੋਈ ਵੀ ਜਨ-ਸਮੂਹ ਵੱਡੀ ਤੋਂ ਵੱਡੀ ਸੱਤਾ ਜਾਂ ਹੁਕਮ-ਹਾਸਲ ਸ਼ਾਸਕਾਂ ਦੀਆਂ ਵਧੀਕੀਆਂ ਦਾ ਮੁਕਾਬਲਾ ਕਰ ਸਕਦਾ ਹੈ।
ਕੁੱਝ ਹਾਂ-ਮੁੱਖੀ ਸੰਭਾਵਨਾਵਾਂ
ਭਾਰਤ ਵਿੱਚ ਕਈਆਂ ਸਾਲਾਂ ਤੋਂ ਕੁੱਝ ਭਾਸ਼ਾਈ ਨਸਲੀ ਸੱਭਿਆਚਾਰਕ, ਭੂਗੋਲਿਕ ਇਕਾਈਆਂ ਆਪਣੀ ਵੱਖਰੀ ਪਛਾਣ, ਆਪਣੀ ਖੁਦਮੁਖਤਾਰੀ ਲਈ ਯਤਨਸ਼ੀਲ ਹਨ। ਵੱਖ-ਵੱਖ ਪ੍ਰਾਂਤਾਂ, ਪ੍ਰਦੇਸ਼ਾਂ, ਇਲਾਕਿਆਂ ਵਿੱਚ ਉਹ ਆਪਣੀ ਰਾਜਸੀ ਤੇ ਸੱਭਿਆਚਾਰਕ ਹੋਂਦ ਦਾ ਪ੍ਰਤੱਖ ਸਬੂਤ ਦੇ ਰਹੀਆਂ ਅਤੇ ਕੇਂਦਰੀ ਸਰਕਾਰਾਂ ਤੋਂ ਆਪਣੀ ਪਛਾਣ ਤੇ ਆਪਣਾ ਦਬਦਬਾ ਵੀ ਕਿਸੇ ਹੱਦ ਤੱਕ ਮਨਵਾ ਰਹੀਆਂ ਹਨ। ਇਹ ਸਾਰਾ ਵਿਕਾਸ ਕ੍ਰਮ ਭਾਰਤ ਅੰਦਰ ਇੱਕ ਫੈਡਰਲ ਢਾਂਚੇ ਦੀ ਸਥਾਪਨਾ ਵੱਲ ਖਿਸਕਦਾ ਹੈ। ਇਕੱਲਾ ਪੰਜਾਬ ਜਾਂ ਇਕੱਲੇ ਤੌਰ 'ਤੇ ਸਿੱਖ ਜਨਤਾ ਬਹੁਤ ਕੁੱਝ ਪ੍ਰਾਪਤ ਨਹੀਂ ਕਰ ਸਕਦੇ, ਜਿੰਨਾ ਚਿਰ ਉਨ੍ਹਾਂ ਦੇ ਗੁਆਂਢ ਵਿੱਚ ਵੀ ਭਾਸ਼ਾਈ ਨਸਲੀ ਸੱਭਿਆਚਾਰਕ ਭੂਗੋਲਿਕ ਇਕਾਈਆਂ ਸੰਗਠਿਤ ਹੋ ਕੇ ਗੱਲਾਂ ਨਾ ਕਰਨ।
ਇੱਕ ਨਵੇਂ ਤਕੜੇ, ਸੁਖੀ ਤੇ ਖ਼ੁਸ਼ਹਾਲ ਪੰਜਾਬ ਦੇ ਨਿਰਮਾਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਨਾਲ, ਜੋ ਮੁੱਖ ਤੌਰ 'ਤੇ ਇੱਕ ਵਿਸ਼ਾਲ ਮਹਾਂਦੀਪ ਦੀ ਪੰਜਾਬੀ ਕੌਮ ਦਾ ਹੀ ਭਾਗ ਹੈ, ਮਿੱਤਰਤਾ ਪੂਰਵਕ ਸੰਬੰਧ ਸਥਾਪਤ ਹੋਣ, ਤਾਂ ਜੋ ਇੱਕ ਹੀ ਕੌਮ ਦੇ ਦੋ ਨਸਲੀ ਭੂਗੋਲਿਕ ਭਾਗ ਇੱਕ ਦੂਜੇ ਦੀ ਮਾਰ-ਕਾਟ ਦਾ ਸਿਲਸਿਲਾ ਬੰਦੇ ਕਰ ਸਕਣ ਅਤੇ ਸਾਮਾਜਿਕ ਸੱਭਿਆਚਾਰਕ ਵਿਕਾਸ ਵੱਲ ਰੁਚਿਤ ਹੋਣ।

No comments:
Post a Comment