deshpunjabtimes.blogspot.com

Thursday, 14 June 2012

ਸਿੱਖ ਕੌਮ ਕਿਉਂ ਬਣ ਗਈ ਤਰਸ ਦੀ ਪਾਤਰ\ਪ੍ਰੋ. ਬਲਵਿੰਦਰਪਾਲ ਸਿੰਘ


ਜੂਨ '84 ਦੇ ਘੱਲੂਘਾਰਿਆਂ 'ਚ ਵਾਪਰੇ ਅੱਜ 28 ਸਾਲ ਹੋ ਚੁੱਕੇ ਹਨ। ਇਸ ਦਾ ਦਰਦ ਹਾਲੇ ਵੀ ਸਿੱਖ ਆਪਣੀ ਮਾਨਸਿਕਤਾ ਵਿੱਚ ਮਹਿਸੂਸ ਕਰ ਰਹੇ ਹਨ। ਕਾਰਨ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ, ਪਰ ਕੁਰਬਾਨੀਆਂ ਕਰਨ ਦੇ ਬਾਵਜੂਦ ਉਸ ਦੀ ਪ੍ਰਾਪਤੀ ਕੋਈ ਨਹੀਂ ਹੋਈ। ਇਹੀ ਹਾਰ ਸਿੱਖ ਕੌਮ ਦੀ ਪੀੜਾ ਦਾ ਕਾਰਨ ਬਣ ਰਹੀ ਹੈ। ਸਿੱਖ ਕੌਮ ਦੀ ਧਾਰਮਿਕ ਤੇ ਰਾਜਨੀਤਕ ਲੀਡਰਸ਼ਿਪ ਨੇ ਕੋਈ ਅਗਾਂਹਵਧੂ ਭੂਮਿਕਾ ਨਹੀਂ ਨਿਭਾਈ, ਜਿਸ ਨਾਲ ਸਿੱਖ ਕੌਮ ਇਸ ਦਰਦ 'ਚੋਂ ਬਾਹਰ ਆ ਸਕੇ। ਅਨੰਦਪੁਰ ਦਾ ਮਤਾ, ਪੰਜਾਬ ਪੱਖੀ ਮੰਗਾਂ, ਰਾਜਧਾਨੀ ਤੇ ਬੋਲੀ ਦਾ ਮੱਸਲਾ ਉੱਥੇ ਦਾ ਉੱਥੇ ਹੀ ਹੈ। ਕੇਂਦਰ ਸਰਕਾਰ ਨੇ ਸਿੱਖਾਂ ਤੇ ਪੰਜਾਬ ਦੀ ਕੋਈ ਗੱਲ ਪ੍ਰਵਾਨ ਨਹੀਂ ਕੀਤੀ ਗਈ। ਸਿੱਖ ਲੀਡਰਸ਼ਿਪ ਦੀ ਸੱਤਾ ਦੀ ਲਾਲਸਾ ਨੇ ਸਿੱਖ ਕੌਮ ਦੇ ਗੱਲ ਵਿੱਚ ਬੇਦਰਦੀ ਨਾਲ ਹਾਰ ਪਾ ਦਿੱਤੀ ਹੈ ਤੇ ਉਸ ਨਾਲ ਹੋਈ ਬੇਇਨਸਾਫੀ ਉਸ ਨੂੰ ਹਾਰੀ ਹੋਈ ਮਾਨਸਿਕਤਾ ਤੋਂ ਬਾਹਰ ਨਹੀਂ ਨਿਕਲਣ ਦੇ ਰਹੀ। ਗਲੋਬਲਾਈਜੇਸ਼ਨ ਦੀ ਚਮਕ ਦਮਕ ਨੇ ਸਿੱਖ ਕੌਮ ਨੂੰ ਮਾਇਆ ਦਾ ਰਾਹ 'ਤੇ ਪਾ ਦਿੱਤਾ ਹੈ। ਡੇਰਾਵਾਦ, ਫਿਰਕੂ ਸਿਆਸਤ ਸਿੱਖ ਕੌਮ ਲਈ ਚੈਲਿੰਜ ਬਣੇ ਹੋਏ ਹਨ ਤੇ ਗਿਆਨਵਾਨ ਲੀਡਰਸ਼ਿਪ ਦੀ ਘਾਟ ਕਾਰਨ ਉਹ ਸੰਘਰਸ਼ ਕਰਨ ਦੇ ਬਾਵਜੂਦ ਵਾਰ-ਵਾਰ ਆਪਣੇ ਗਲਾਂ ਵਿੱਚ ਹਾਰਾਂ ਪਾ ਰਹੇ ਹਨ। ਚਾਹੇ ਉਹ ਅੰਦੋਲਨ ਆਸ਼ੂਤੋਸ਼ ਮਹਾਰਾਜ ਦੇ ਸਮਾਗਮ ਨੂੰ ਰੋਕਣ, ਡੇਰਾ ਮੁਖੀ ਸਿਰਸਾ ਦੇ ਸਮਾਗਮਾਂ ਨੂੰ ਰੋਕਣ, ਭਾਈ ਬਲਵੰਤ ਸਿੰਘ ਦੀ ਫਾਂਸੀ ਰੁਕਵਾਉਣ ਦਾ ਮਸਲਾ ਹੋਵੇ ਹਰ ਵਾਰ ਸਿੱਖ ਬਲੀ ਚੜ੍ਹੇ। ਪਰ ਇਨਸਾਫ਼ ਨਹੀਂ ਮਿਲਿਆ।  ਸੁਆਲ ਇਹ ਪੈਦਾ ਹੁੰਦਾ ਹੈ ਕਿ ਸਿੱਖ ਕਿੰਨ੍ਹਾਂ ਕੁ ਚਿਰ ਅਦਾਲਤਾਂ, ਅੰਬੈਸੀਆਂ , ਸੈਕਟਰੀਏਟਾਂ ਤੇ ਚੌਕ ਚੁਰਾਹਿਆਂ ‘ਚ ਨਾਹਰੇ ਮਾਰ ਕੇ ਤਖਤੀਆਂ ਫੜ੍ਹ ਕੇ ਇਨਸਾਫ ਲਈ ਵਿਚਾਰੇ ਬਣੇ ਰਹਿਣਗੇ ਅਤੇ ਪੁਲੀਸ ਦੀਆਂ ਡਾਗਾਂ ਤੇ ਗੋਲੀਆਂ ਖਾਂਦੇ ਰਹਿਣਗੇ।
ਅਜਿਹੀਆਂ ਕਾਰਵਾਈਆਂ ਸਿੱਖਾਂ ਦੇ ਅੰਦਰ ਸਿਰਫ ਸਿਆਸੀ ਸੂਝ ਬੂਝ ਦੀ ਘਾਟ ਹੀ ਸਪੱਸ਼ਟ ਨਹੀਂ ਕਰਦੀਆਂ ਸਗੋਂ ਉਨ੍ਹਾਂ ਨੂੰ ਢਹਿੰਦੀ ਕਲਾ ਵਿੱਚ ਲਿਜਾਂਦੀਆਂ ਹਨ। ਸਾਨੂੰ ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ ਸਾਡੀ ਜੰਗ ਕਿਸ ਖਿਲਾਫ਼ ਸੀ, ਅਸੀਂ ਸੰਘਰਸ਼ ਕਿਸ ਲਈ ਵਿੱਢਿਆ ਸੀ। ਆਮ ਕਰਕੇ ਇਹ ਸਮਝਿਆ ਜਾਂਦਾ ਹੈ ਕਿ ਇਹ ਲੜਾਈ ਸੰਤ ਭਿੰਡਰਾਂਵਾਲੇ ਤੇ ਇੰਦਰਾ ਗਾਂਧੀ ਵਿਚਕਾਰ ਸੀ ਜਾਂ ਕਾਂਗਰਸ ਨੂੰ ਸਿੱਖਾਂ ਨੂੰ ਕੋਲ ਵੈਰ ਸੀ ਜਾਂ ਇਹ ਹਿੰਦੂ-ਸਿੱਖਾਂ ਵਿਚਕਾਰ ਤਕਰਾਰ ਦਾ ਮਸਲਾ ਸੀ।
ਅਸਲ ਵਿੱਚ ਸਿੱਖ ਕੌਮ ਦਾ ਇਹ ਸੰਘਰਸ਼ ਕੇਂਦਰ ਦੀਆਂ ਫਾਸ਼ੀਵਾਦੀ ਪਾਲਿਸੀਆਂ ਵਿਰੁੱਧ ਸੀ। ਇਹ ਸੰਘਰਸ਼ ਧਾਰਮਿਕ, ਸਮਾਜਕ, ਆਰਥਿਕ ਲੁੱਟ ਤੇ ਫਿਰਕਾਪ੍ਰਸਤ ਢਾਂਚੇ ਵਿਰੁਧ ਅਣਖ ਦੀ ਜੰਗ ਸੀ, ਜਿਸ ਦੀ ਅਗਵਾਈ ਗੁਰਬਾਣੀ ਦੀ ਵਿਚਾਰਧਾਰਾ ਤੋਂ ਪ੍ਰਾਪਤ ਕਰਨੀ ਸੀ ਤੇ ਲੋਟੂ ਨਿਜਾਮ ਨੂੰ ਬਦਲ ਕੇ ਹਲੇਮੀ ਰਾਜ ਵਿੱਚ ਪ੍ਰਵਰਤਿਤ ਕਰਨਾ ਸੀ। ਪਰ ਇਸ ਜੰਗ ਵਿੱਚ ਸਿੱਖ ਕੌਮ ਤੋਂ ਸਿਵਾਏ ਕਿਸੇ ਵੀ ਕੌਮ ਜਾਂ ਰਾਜਨੀਤਕ ਜਥੇਬੰਦੀ ਨੇ ਹਿੱਸਾ ਨਹੀਂ ਪਾਇਆ। ਭਾਜਪਾ ਤੇ ਕਾਂਗਰਸ ਫਿਰਕੂ ਨੀਤੀਆਂ ਤਹਿਤ ਅਨੰਦਪੁਰ ਮਤੇ ਦੇ ਵਿਰੁੱਧ ਸਿੱਖਾਂ ਵਿਰੁੱਧ ਜ਼ਹਿਰ ਫੈਲਾਉਣ 'ਚ ਕੋਈ ਕਸਰ ਨਹੀਂ ਛੱਡੀ, ਪਰ ਕਮਿਊਨਿਸਟ ਧਿਰਾਂ ਨੇ ਵੀ ਪੰਜਾਬ ਪੱਖੀ ਰੋਲ ਨਹੀਂ ਨਿਭਾਇਆ। ਜੇਕਰ ਉਨ੍ਹਾਂ ਦਾ ਖਾੜਕੂਆਂ ਨਾਲ ਵਿਰੋਧ ਸੀ, ਤਾਂ ਘੱਟੋ ਘੱਟ ਉਹ ਪੰਜਾਬ ਦੇ ਏਜੰਡੇ ਲਈ ਆਪਣਾ ਵੱਖਰਾ ਸੰਘਰਸ਼ ਸ਼ੁਰੂ ਕਰ ਸਕਦੇ ਸਨ, ਪਰ ਉਨ੍ਹਾਂ ਦੀ ਸੋਚ ਤੇ ਨੀਤੀ ਆਰੀਆ ਸਮਾਜੀ ਦੇ ਹੱਕ 'ਚ ਭੁਗਤੀ। ਪੰਜਾਬ ਦੇ ਕਮਿਊਨਿਸਟ ਸਿੱਖ ਲਹਿਰ ਨੂੰ ਧਾਰਮਿਕ ਜਾਂ ਮੁਤੱਸਬੀ ਲਹਿਰ ਆਖ ਕੇ ਰੱਦ ਕਰਦੇ ਰਹੇ ਤੇ ਦੂਸਰੇ ਕੇਂਦਰ ਸਰਕਾਰ ਤੇ ਆਰੀਆ ਸਮਾਜੀਆਂ ਦਾ ਹੱਥ ਠੋਕਾ ਬਣਦੇ ਰਹੇ। ਪੰਜਾਬ ਦਾ ਹਿੰਦੂ ਭਾਈਚਾਰਾ ਵੀ ਕੇਂਦਰ ਦੀਆਂ ਫਾਸ਼ੀਵਾਦੀ ਨੀਤੀਆਂ ਦੇ ਤਹਿਤ ਅਨੰਦਪੁਰ ਮਤੇ ਦਾ ਵਿਰੋਧ ਕਰਦਾ ਰਿਹਾ, ਜਿਸ ਕਾਰਨ ਇਹ ਸੰਘਰਸ਼ ਹਿੰਦੂ-ਸਿੱਖ ਭਾਈਚਾਰੇ ਦੀ ਲੜਾਈ ਵਿੱਚ ਬਦਲ ਗਿਆ, ਜੋ ਕਿ ਕੇਂਦਰ ਸਰਕਾਰ ਚਾਹੁੰਦੀ ਸੀ।
ਅੱਜ ਜਦੋਂ ਅਸੀਂ 28 ਸਾਲ ਬਾਅਦ , ਸਾਰੇ ਮਸਲਿਆਂ ਦੇ ਮੁੱਢ ਦੀ ਸ਼ਨਾਖਤ ਕਰ ਰਹੇ ਹਾਂ ਤਾਂ ਜਰੂਰੀ ਹੋ ਜਾਂਦਾ ਹੈ ਕਿ ਸਿੱਖ ਕੌਮ ਪੰਜਾਬ ਤੇ ਕੌਮ ਦੇ ਵਿਕਾਸ ਪੱਖੀ ਕੀ ਨੀਤੀ ਅਪਨਾਵੇ, ਜਿਸ ਨਾਲ ਕੌਮ ਦੀ ਜਿੱਤ ਹੋ ਸਕੇ। ਸਭ ਤੋਂ ਪਹਿਲਾਂ ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਸੰਘਰਸ਼ ਵਿੱਢਣਾ ਪਵੇਗਾ, ਜਿੱਥੇ ਸਾਨੂੰ ਭਾਈ ਲਾਲੋਆਂ ਦੇ ਹੱਕ 'ਚ ਖੜੋਣ ਅਤੇ ਮਲਿਕ ਭਾਗੋਆਂ ਨੂੰ ਰੱਦ ਕਰਨ ਦਾ ਨਿਰਣਾ ਕਰਨਾ ਪਵੇਗਾ। ਬਿਲਕੁਲ ਉਸੇ ਤਰ੍ਹਾਂ ਜਿੱਥੇ ਬਾਬਾ ਨਾਨਕ ਖਲੌਤੇ ਸਨ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਤੀਆਂ ਨੂੰ ਰਾਜ ਦੇਣ ਦੀ ਗੱਲ ਕਹੀ ਸੀ। ਆਖਿਰ ਲੜਦੇ ਭੁੱਖੇ ਤੇ ਲਤਾੜੇ ਲੋਕ ਹੀ ਹਨ, ਜਿਨ੍ਹਾਂ ਦੇ ਹੱਕ ਖੋਹ ਲਏ ਗਏ ਹੁੰਦੇ ਹਨ, ਜੋ ਗੁਲਾਮੀ ਭਰਪੂਰ ਜੀਵਨ ਜਿਉਂਦੇ ਹਨ। ਸਮੁੱਚੀਆਂ ਇਨਕਲਾਬੀ ਲਹਿਰਾਂ ਦਾ ਵਰਤਾਰਾ ਹੀ ਇਹ ਹੈ ਕਿ ਉਹ ਕਿਰਤੀ ਸ਼੍ਰੇਣੀਆਂ ਦੇ ਬਾਹੂਬਲ 'ਤੇ ਹੀ ਜਿੱਤ ਪ੍ਰਾਪਤ ਕਰਦੀਆਂ ਹਨ। ਇਹ ਯਾਦ ਰੱਖਣ ਦੀ ਲੋੜ ਹੈ ਕਿ ਅਜੋਕੇ ਯੁੱਗ ਵਿੱਚ ਹਥਿਆਰਬੰਦ ਲਹਿਰਾਂ ਨਾਲ ਸੰਘਰਸ਼ ਸਫਲ ਨਹੀਂ ਹੋ ਸਕਦੇ। ਵਿਚਾਰਧਾਰਕ ਸੰਘਰਸ਼ ਦੀ ਜ਼ਰੂਰਤ ਹੈ। ਹਥਿਆਰਬੰਦ ਲਹਿਰਾਂ ਨੂੰ ਦਬਾਉਣਾ ਸਰਕਾਰ ਲਈ ਸੌਖਾ ਕਾਰਜ ਹੁੰਦਾ ਹੈ ਤੇ ਘੱਟ ਗਿਣਤੀਆਂ ਦੀ ਨਸਲਕੁਸ਼ੀ ਹੀ ਇਸ ਵਿਚੋਂ ਨਿਕਲਦੀ ਹੈ। ਸੱਚ ਤੇ ਹੱਕ ਲਈ ਸਰਬੱਤ ਦੇ ਭਲੇ ਲਈ ਹੀ ਨਿਤਰਨਾ ਪਵੇਗਾ, ਜਿਸ ਦੇ ਸੇਧ ਗੁਰਬਾਣੀ ਵਿਚੋਂ ਮਿਲਦੀ ਹੈ। ਇਹ ਸਿੱਖ ਲੀਡਰਸ਼ਿਪ ਦੀ ਘਾਟ ਰਹੀ ਹੈ ਕਿ ਉਨ੍ਹਾਂ ਨੇ ਮਜ਼ਦੂਰਾਂ, ਦਲਿਤਾਂ, ਗਰੀਬਾਂ, ਘੱਟ ਗਿਣਤੀਆਂ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਤੱਕ ਪਹੁੰਚ ਕੀਤੀ ਹੈ, ਜਿੱਥੇ ਵੀ ਭਾਰਤ ਵਿੱਚ ਕੂੜ ਦਾ ਪਸਾਰਾ ਹੈ, ਉਸ ਵਿਰੁੱਧ ਨਿਤਰਨਾ ਸਿੱਖਾਂ ਦਾ ਫਰਜ਼ ਹੋਣਾ ਚਾਹੀਦਾ ਹੈ। ਕੌਮਾਂਤਰੀ ਪੱਧਰ 'ਤੇ ਸੱਚ ਕਹਿਣ ਦੀ ਹਿੰਮਤ ਸਿੱਖ ਕੌਮ ਵਿੱਚ ਹੋਣੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਮਸਲਾ ਹੋਵੇ। ਭਾਰਤ ਵਿੱਚ ਪ੍ਰਾਂਤਿਕ ਪਾਰਟੀਆਂ ਨਾਲ ਗੱਠਜੋੜ ਕਰਨਾ ਸਿੱਖ ਲੀਡਰਸ਼ਿਪ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ ਤੇ ਭ੍ਰਿਸ਼ਟਾਚਾਰ ਤੇ ਫਿਰਕੂ ਰਾਜਨੀਤੀ ਵਿੱਚ ਡੁੱਬੀ ਸਿਆਸਤ ਵਿਰੁੱਧ ਲੋਕ ਹਿੱਤੂ ਲਹਿਰ ਵੀ ਬੁਲੰਦ ਕਰਨ ਦੀ ਲੋੜ ਹੈ। ਭਾਰਤ ਦੇ ਸਮੁੱਚੇ ਕਿਰਤੀ ਤੇ ਦਲਿਤ ਵਰਗ ਨੂੰ ਨਾਲ ਲੈ ਕੇ ਚੱਲਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸਿੱਖ ਕੌਮ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ ਤਾਂ ਹੀ ਸਿੱਖ ਕੌਮ ਦਾ ਭਵਿੱਖ ਉਜਵਲ ਹੋ ਸਕਦਾ ਹੈ।



Wednesday, 13 June 2012

ਪੰਜਾਬ 'ਚ ਆਪਣੀ ਹੀ ਜ਼ਮੀਨ 'ਤੇ ਗ਼ੁਲਾਮ ਨੇ ਸਿੱਖ ਕਿਸਾਨ\ਅਮਨਦੀਪ ਕੌਰ


 500 ਕਿਲੋਮੀਟਰ ਦੇ ਕਰੀਬ ਲੰਬੀ ਸਰਹੱਦ 'ਤੇ ਵਿਛੀ ਹੈ ਕੰਡਿਆਲੀ ਤਾਰ 




 15,000 ਏਕੜ ਖੇਤੀ ਯੋਗ ਜ਼ਮੀਨ ਹੈ ਕੰਡਿਆਲੀ ਤਾਰ ਦੇ ਪਾਰ n 5000 ਦੇ ਕਰੀਬ ਕਿਸਾਨ ਨੇ ਪ੍ਰਭਾਵਿਤ
ਵਿਸ਼ੇਸ਼ ਰਿਪੋਰਟ
ਭਾਰਤ ਪਾਕਿ ਸਰਹੱਦ 'ਤੇ ਪੰਜਾਬ ਦੇ ਪੰਜ ਜਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ 'ਚ 500 ਕਿਲੋਮੀਟਰ ਤੋਂ ਵੀ ਵੱਧ ਲੰਬੀ ਕੰਡਿਆਲੀ ਤਾਰ ਲਗਾਈ ਗਈ ਹੈ। ਭਾਰਤ-ਪਾਕਿਸਤਾਨ ਦੀ ਸਰਹੱਦ, ਕਿਉਂਕਿ ਟੇਢੀ-ਮੇਢੀ ਹੈ। ਇਸ ਲਈ ਇਸ ਦੀ ਇੱਕ ਸਾਰ ਨਿਗਰਾਨੀ ਲਈ ਤਾਰ ਬਿਲਕੁਲ ਸਿੱਧੀ ਲਗਾਈ ਗਈ ਹੈ। ਇਹੀ ਕਾਰਨ ਹੈ ਕਿ ਇਸ ਦੇ ਅੰਦਰਲੇ ਪਾਸੇ 100 ਮੀਟਰ ਤੋਂ ਲੈ ਕੇ 2 ਕਿਲੋਮੀਟਰ ਤੱਕ ਚੌੜਾ ਇਲਾਕਾ ਆਉਂਦਾ ਹੈ। ਇਸ ਦੇ ਨਾਲ ਹੀ ਕਰੀਬ 15,000 ਏਕੜ ਵਾਹੀ ਯੋਗ ਜ਼ਮੀਨ ਤਾਰ ਤੋਂ ਪਾਰ ਆ ਗਈ। ਤਕਰੀਬਨ 10 ਫੁੱਟ ਉੱਚੇ ਲੋਹੇ ਦੇ ਪਿੱਲਰਾਂ 'ਤੇ ਇਹ ਕੰਡਿਆਲੀ ਤਾਰ ਦੇ ਪਾਰ ਜ਼ਮੀਨ ਦੇ ਮਾਲਕਾਂ ਲਈ ਇੱਕ ਨਵਾਂ ਦੁਖਦਾਈ ਕਾਂਡ ਸ਼ੁਰੂ ਹੋ ਗਿਆ ਹੈ। ਜਿਲ੍ਹਾ ਤਰਨਤਾਰਨ ਦੇ 19 ਪਿੰਡਾਂ ਦੀ 2119 ਏਕੜ ਜ਼ਮੀਨ ਕੰਡਿਆਲੀ ਤਾਰ ਦੇ ਪਾਰ ਹੈ। ਕੰਡਿਆਲੀ ਤਾਰ ਦੇ ਪਾਰ ਇਨ੍ਹਾਂ ਜ਼ਮੀਨਾਂ ਦੇ ਮਾਲਕ ਸਿੱਖ ਕਿਸਾਨਾਂ ਦੀ ਹਾਲਤ ਮਾਲਕ ਹੋਣ ਦੇ ਬਾਵਜੂਦ ਗੁਲਾਮਾਂ ਵਰਗੀ ਹੈ। ਜਦ ਕਿ ਜਿਲ੍ਹਾ ਫਿਰੋਜਪੁਰ 'ਚ ਸਭ ਤੋਂ ਵੱਧ ਜ਼ਮੀਨ ਤਾਰ ਤੋਂ ਪਾਰ ਹੈ। ਕਰੀਬ 5000 ਕਿਸਾਨ ਇਸ ਦੀ ਮਾਰ ਹੇਠ ਹਨ।

ਕਿਉਂ ਲਗਾਈ ਤਾਰ

1947 ਦੀ ਭਾਰਤ-ਪਾਕਿ ਵੰਡ ਵੇਲੇ ਖਿੱਚੀ ਗਈ ਲਕੀਰ ਨੇ ਹੁਣ ਤੱਕ ਦੋਹਾਂ ਦੇਸਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਸ ਦੇ ਬਾਵਜੂਦ 1947 ਤੋਂ 1965 (ਪਹਿਲੀ ਭਾਰਤ-ਪਾਕਿ ਜੰਗ ਵੇਲੇ) ਤੱਕ ਇਸ ਸਰਹੱਦ 'ਤੇ ਦੋਹਾਂ ਦੇਸਾਂ ਦੀਆਂ ਫ਼ੌਜਾਂ ਵੱਲੋਂ ਬਹੁਤ ਸਖ਼ਤੀ ਨਹੀਂ ਸੀ ਵਿਖਾਈ ਜਾਂਦੀ। ਦੋਹਾਂ ਦੇਸਾਂ ਦੇ ਲੋਕ ਅਕਸਰ ਬਿਨਾਂ ਕਿਸੇ ਝਿਜਕ ਤੋਂ ਸਰਹੱਦ ਦੇ ਕੰਢੇ ਤੱਕ ਆਪਣੀ ਜ਼ਮੀਨ 'ਚ ਵਾਹੀ ਦਾ ਕੰਮ ਕਰਦੇ ਰਹੇ।
ਕਈ ਵਾਰ ਲੋੜ ਪੈਣ 'ਤੇ ਭਾਰਤੀ ਕਿਸਾਨ ਜਾਂ ਚਰਵਾਹੇ ਪਾਕਿਸਤਾਨ ਦੀ ਹੱਦ ਅੰਦਰ ਪੈਂਦੇ ਖੂਹ ਤੋਂ ਪਾਣੀ ਤੱਕ ਪੀਣ ਚਲੇ ਜਾਂਦੇ, ਕਿਉਂਕਿ ਸਰਹੱਦ ਦੇ ਦੋਵੇਂ ਬੰਨ੍ਹੇ ਨਾ ਤਾਂ ਕੋਈ ਦੀਵਾਰ ਅਤੇ ਨਾ ਹੀ ਕੰਡਿਆਲੀ ਤਾਰ ਸੀ। ਕੁਝ-ਕੁਝ ਦੂਰੀ 'ਤੇ ਨਿਸ਼ਾਨੀ ਵਜੋਂ ਦੋ-ਦੋ ਫੁੱਟ ਦੀਆਂ ਬੁਰਜੀਆਂ ਸਨ ਜਿਹੜੀਆਂ ਸਰਹੱਦ ਦੀ ਨਿਸ਼ਾਨਦੇਹੀ ਕਰਦੀਆਂ ਸਨ।
ਉਸ ਵੇਲੇ ਸਰਹੱਦ ਦੇ ਇੱਧਰਲੇ ਪਾਸੇ ਪੰਜਾਬ ਪੁਲੀਸ ਦੀ ਇਕਾਈ ਪੀਏਪੀ ਦੇ ਜਵਾਨ ਹੀ ਰਾਖੀ ਲਈ ਤਾਇਨਾਤ ਸਨ, ਪਰ ਭਾਰਤ ਪਾਕਿ ਦੀ ਲੜਾਈ ਤੋਂ ਬਾਅਦ ਪੀਏਪੀ ਨੂੰ ਸਰਹੱਦ ਤੋਂ ਹਟਾ ਦਿੱਤਾ ਗਿਆ ਤੇ ਉਸ ਦੀ ਥਾਂ ਬੀ ਐਸਐਫ ਨਾਂ ਦੇ ਨੀਮ ਫ਼ੌਜੀ ਬਲ ਨੂੰ ਸਰਹੱਦ ਦੀ ਰਾਖੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ।
ਪੰਜਾਬ ਸੰਤਾਪ ਦੌਰਾਨ ਵੱਡੀ ਪੱਧਰ 'ਤੇ ਅਸਲਾ, ਗੋਲਾ ਬਰੂਦ ਤੇ ਨਸ਼ੀਲੇ ਪਦਾਰਥ ਭਾਰਤ 'ਚ ਦਾਖਲ ਹੋਣ ਲੱਗੇ। ਇਸੇ ਘੁਸਪੈਠ ਅਤੇ ਤਸਕਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਪੰਜਾਬ ਦੀ ਸਰਹੱਦ 'ਤੇ ਇਸ ਘੁਸਪੈਠ ਨੂੰ ਰੋਕਣ ਲਈ ਕੰਡਿਆਲੀ ਤਾਰ ਲਾਉਣ ਦੀ ਯੋਜਨਾ ਬਣਾਈ।

ਬੀਐਸਐਫ ਵੱਲੋਂ ਖੇਤੀ ਯੋਗ ਜ਼ਮੀਨ 'ਤੇ ਕਬਜ਼ੇ
ਸਰਹੱਦੀ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਬੀਐਸਐਫ ਨੇ ਕਿਸਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਪਾਕਿਸਤਾਨੀ ਸਰਹੱਦ ਦੇ ਨਾਲ-ਨਾਲ 15 ਫੁੱਟ ਚੌੜੀ ਸੜਕ ਬਣਾਈ ਹੋਈ ਹੈ। ਇਸ ਤੋਂ ਇਲਾਵਾ ਬੀਐਸਐਫ ਦੇ ਅਧਿਕਾਰੀ ਜਦੋਂ ਮਰਜ਼ੀ ਕਿਸੇ ਦੀ ਵੀ ਜ਼ਮੀਨ 'ਤੇ ਪਹਿਲਾਂ ਆਰਜ਼ੀ ਤੇ ਫਿਰ ਪੱਕੀ ਚੌਕੀ ਬਣਾ ਲੈਂਦੇ ਹਨ। ਇਨ੍ਹਾਂ ਕੱਚੀਆਂ ਪੱਕੀਆਂ ਚੌਂਕੀਆਂ 'ਚ ਜਾਣ ਲਈ ਕਿਸਾਨਾਂ ਦੇ ਖੇਤਾਂ 'ਚੋਂ ਹੀ ਰਸਤੇ ਕੱਢੇ ਜਾਂਦੇ ਹਨ। ਇਨ੍ਹਾਂ ਰਸਤਿਆਂ 'ਤੇ ਬੀ. ਐੱਸ. ਐੱਫ. ਦੀਆਂ ਗੱਡੀਆਂ ਦੌੜਦੀਆਂ ਹਨ, ਜਿਸ ਨਾਲ ਕਈ ਵਾਰ ਫਸਲਾਂ ਦਾ ਨੁਕਸਾਨ ਹੁੰਦਾ ਹੈ।

ਕਿਸਾਨਾਂ ਨੂੰ ਮੁਸ਼ਕਲਾਂ
ਕਿਸਾਨਾਂ ਨੂੰ ਆਪਣੀ ਹੀ ਜ਼ਮੀਨ 'ਤੇ ਕੰਮ ਕਰਨ ਲਈ ਬੀ ਐਸ ਐਫ ਦੇ ਰਹਿਮੋ ਕਰਮ 'ਤੇ ਰਹਿਣਾ ਪੈ ਰਿਹਾ ਹੈ। ਸਰਕਾਰ ਨੇ ਅਜਿਹੇ ਕਿਸਾਨਾਂ ਦੇ ਵਿਸ਼ੇਸ਼ ਪਾਸ ਬਣਾਏ ਹਨ। ਤਾਰੋਂ ਪਾਰ ਜਾਣ ਲਈ ਬੀ ਐਸ ਐਫ ਨੇ ਸਵੇਰੇ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਦਾ ਸਮਾਂ ਤੈਅ ਕਰ ਦਿੱਤਾ ਹੈ। ਸਰਦੀਆਂ 'ਚ ਤਾਰੋਂ ਪਾਰ ਜਾਣ ਲਈ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਕੰਡਿਆਲੀ ਤਾਰ 'ਤੇ ਲੱਗੇ ਵੱਡੇ-ਵੱਡੇ ਲੱਗੇ ਲੋਹੇ ਦੇ ਗੇਟਾਂ ਅੱਗੇ ਸੀਮਾ ਸੁਰੱਖਿਆ ਬਲ ਦੇ ਸੁਰੱਖਿਆ ਗਾਰਡ ਤਾਇਨਾਤ ਹੁੰਦੇ ਹਨ।
ਇਨ੍ਹਾਂ ਗੇਟਾਂ 'ਤੇ ਲੱਗੇ ਤਾਲਿਆਂ ਦੀਆਂ ਚਾਬੀਆਂ ਚੌਂਕੀ ਦੇ ਮੁਖੀ  ਕੋਲ ਜਮ੍ਹਾਂ ਹੁੰਦੀਆਂ ਹਨ। ਜਦ ਵੀ ਕਿਸੇ ਕਿਸਾਨ ਜਾਂ ਉਸ ਦੇ ਪਰਿਵਾਰ ਨੇ ਕੰਡਿਆਲੀ ਤਾਰ ਤੋਂ ਪਾਰ ਆਪਣੇ ਖੇਤਾਂ 'ਚ ਜਾਣਾ ਹੁੰਦਾ ਹੈ, ਤਾਂ ਉਹ ਸੰਬੰਧਿਤ ਸੁਰੱਖਿਆ ਗਾਰਡ ਨੂੰ ਆਪਣਾ ਸ਼ਨਾਖਤੀ ਕਾਰਡ ਦਿਖਾਉਂਦਾ ਹੈ ਤੇ ਚੌਂਕੀ ਤੋਂ ਚਾਬੀ ਮੰਗਵਾ ਕੇ ਕਿਸਾਨ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ। ਬੀ. ਐਸ ਐਫ ਦਾ ਜਵਾਨ ਵੀ ਉਸ ਦੇ ਨਾਲ ਹੀ ਖੇਤਾਂ 'ਚ ਚਲਾ ਜਾਂਦਾ ਹੈ ਤੇ ਓਨੀ ਦੇਰ ਤੱਕ ਉੱਥੇ ਕਿਸਾਨ ਦੇ ਕੋਲ ਹੀ ਰਹਿੰਦਾ ਹੈ, ਜਿੰਨੀ ਦੇਰ ਤੱਕ ਉਹ ਕਿਸਾਨ ਵਾਪਸ ਕੰਡਿਆਲੀ ਤਾਰ ਤੋਂ ਇੱਧਰ ਨਹੀਂ ਆ ਜਾਂਦਾ। ਇਸ ਸਮੱਸਿਆ ਕਾਰਨ ਕਿਸਾਨ ਵਾਰ-ਵਾਰ ਆਪਣੇ ਖੇਤਾਂ ਵਿੱਚ ਨਹੀਂ ਜਾ ਸਕਦਾ। ਜੇਕਰ ਕੰਮ ਕਰਦਿਆਂ, ਉਸ ਨੂੰ ਪਿੱਛੋਂ ਜਾ ਕੇ, ਕੋਈ ਚੀਜ਼ ਲਿਆਉਣ ਦੀ ਲੋੜ ਮਹਿਸੂਸ ਹੋਵੇ, ਤਾਂ ਇਹ ਉਸ ਲਈ ਅਸੰਭਵ ਹੈ।

ਫ਼ਸਲ ਦਾ ਹੁੰਦਾ ਹੈ ਨੁਕਸਾਨ
ਕਿਸਾਨਾਂ ਨੂੰ ਰਾਤ ਸਮੇਂ ਖੇਤਾਂ 'ਚ ਰਹਿਣ ਦੀ ਆਗਿਆ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਫਸਲਾਂ ਦੀ ਰਾਖੀ ਨਹੀਂ ਹੁੰਦੀ।  ਪਰ ਰਾਤ ਸਮੇਂ  ਅਵਾਰਾ ਪਸ਼ੂ ਤੇ ਜੰਗਲੀ ਜੀਵ ਇਨ੍ਹਾਂ ਫ਼ਸਲਾਂ ਦਾ ਰੱਜ ਕੇ ਨੁਕਸਾਨ ਕਰਦੇ ਹਨ।

ਨਹੀਂ ਮਿਲਿਆ ਜ਼ਮੀਨ ਦਾ ਮੁਆਵਜ਼ਾ

ਕੰਡਿਆਲੀ ਤਾਰ ਲਈ ਕਬਜ਼ੇ ਹੇਠ ਲਈ ਗਈ ਵਾਹੀਯੋਗ ਜ਼ਮੀਨ ਦਾ ਮੁਆਵਜ਼ਾ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ। 1988 ਦੇ ਕਰੀਬ ਜਦੋਂ ਇਸ ਤਾਰ ਲਾਉਣ ਦਾ ਕੰਮ ਸ਼ੁਰੂ ਹੋਇਆ ਸੀ, ਤਾਂ ਸਰਕਾਰ ਨੇ 90 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ, ਪਰ ਕਿਸਾਨਾਂ ਨੇ ਇਸ ਨੂੰ ਘੱਟ ਦੱਸਦਿਆਂ ਮੁਆਵਜ਼ਾ ਲੈਣ ਤੋਂ ਨਾਂਹ ਕਰ ਦਿੱਤੀ ਸੀ। ਕਿਉਂਕਿ ਮਾਰਕੀਟ ਰੇਟ ਮੁਤਾਬਕ ਇਸ ਜ਼ਮੀਨ ਦੀ ਕੀਮਤ ਕਿਤੇ ਵੱਧ ਸੀ, ਪਰ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕਿਸਾਨਾਂ ਨੂੰ ਅਜੇ ਤੱਕ ਇਹ ਮੁਆਵਜ਼ਾ ਨਹੀਂ ਦਿੱਤਾ ਗਿਆ।

ਫ਼ਸਲ ਦਾ ਮੁਆਵਜ਼ਾ ਦੇਣ 'ਚ ਵੀ ਕੇਂਦਰ ਸੁਸਤ
ਪੰਜਾਬ ਦੇ ਵੱਖ-ਵੱਖ ਆਗੂਆਂ ਨੇ ਸੰਸਦ 'ਚ ਕੇਂਦਰ ਸਰਕਾਰ ਦਾ ਧਿਆਨ ਕਿਸਾਨਾਂ ਦੀ ਇਸ ਮੁਸ਼ਕਲ ਵੱਲ ਦਿਵਾਇਆ। ਸਰਕਾਰ ਨੂੰ ਦੱਸਿਆ ਕਿ ਸਮੇਂ ਦੀ ਪਾਬੰਦੀ ਹੋਣ ਕਰਕੇ ਕਿਸਾਨ ਆਪਣੀ ਜ਼ਮੀਨ ਤੋਂ ਪੂਰੀ ਉਪਜ ਨਹੀਂ ਲੈ ਸਕਦੇ ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਆਉਂਦੇ ਜਾਨਵਰਾਂ ਅਤੇ ਫ਼ੌਜੀ ਕਾਰਵਾਈ 'ਚ ਫਸਲ ਨੂੰ ਨੁਕਸਾਨ ਹੁੰਦਾ ਹੈ। ਇਸ 'ਤੇ ਕਾਫੀ ਜੱਦੋਜਹਿਦ ਤੋਂ ਬਾਅਦ ਵਾਜਪਾਈ ਸਰਕਾਰ ਵੇਲੇ 3000 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ, ਜਿਹੜਾ ਕਿਸਾਨਾਂ ਨੇ ਬਹੁਤ ਘੱਟ ਦੱਸਿਆ, ਪਰ ਯੂਪੀਏ ਸਰਕਾਰ ਨੇ ਇਹ ਮੁਆਵਜ਼ਾ ਵੀ ਬੰਦ ਕਰ ਦਿੱਤਾ। ਕਿਸਾਨਾਂ ਦੀ ਮੰਗ ਹੈ ਕਿ ਇਹ ਮੁਆਵਜ਼ਾ ਘੱਟ ਤੋਂ ਘੱਟ 10 ਹਜ਼ਾਰ ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ ਹੈ।

ਜ਼ਮੀਨ 'ਤੇ ਭੂ-ਮਾਫੀਆ ਦੀ ਬਾਜ਼ ਨਜ਼ਰ

ਉਂਝ ਤਾਂ ਪੂਰੇ ਪੰਜਾਬ ਦੀ ਹੀ ਪਾਕਿਸਤਾਨ ਸਰਹੱਦ ਨਾਲ ਲੱਗਦੀ ਤਾਰੋਂ ਪਾਰ ਬੇਆਬਾਦ ਪਈ ਹਜ਼ਾਰਾਂ ਏਕੜ ਜ਼ਮੀਨ 'ਤੇ ਭੂ ਮਾਫੀਆ 'ਤੇ ਕਈ ਸਿਆਸਤਦਾਨਾਂ ਦੀ ਬਾਜ਼ ਨਜ਼ਰ ਹੈ, ਪਰ ਫਿਰੋਜ਼ਪੁਰ ਦੇ ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਗੰਧੂ ਕਿਲਚਾਂ, ਨਿਹਾਲਾ ਕਿਲਚਾ, ਭੰਬਾ ਹਾਜ਼ੀ ਆਦਿ ਪਿੰਡਾਂ ਦੇ ਨਾਲ ਲਗਦੀ ਤਾਰੋਂ ਪਾਰ ਦੀ 1500 ਏਕੜ ਜ਼ਮੀਨ 'ਤੇ ਭੂ ਮਾਫੀਆ ਬੜੇ ਲੰਮੇ ਸਮੇਂ ਤੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕੰਮ 'ਚ ਕੁਝ ਸਥਾਨਕ ਸਿਆਸਤਦਾਨ ਅਤੇ ਕਥਿਤ ਤੌਰ 'ਤੇ ਮਾਲ ਮਹਿਕਮੇ ਦੇ ਕੁਝ ਭ੍ਰਿਸ਼ਟ ਅਧਿਕਾਰੀ ਵੀ ਮਦਦ ਕਰ ਰਹੇ ਹਨ। ਭੂ-ਮਾਫੀਆ ਨੇ ਤਾਰੋਂ ਪਾਰ ਜਾ ਕੇ ਜ਼ਮੀਨਾਂ 'ਤੇ ਕਬਜ਼ੇ ਕਰ ਲਏ ਹਨ। ਜਦ ਕਿ ਇਨ੍ਹਾਂ ਜ਼ਮੀਨਾਂ 'ਤੇ ਵਾਹੀ ਕਰਨ ਵਾਲੇ ਗ਼ਰੀਬ ਕਿਸਾਨਾਂ ਨੇ ਕੰਡਿਆਲੀ ਤਾਰ ਨੇੜੇ ਕਈ ਵਾਰੀ ਧਰਨੇ ਲਗਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸਰਕਾਰੀ ਮਿਲੀਭੁਗਤ ਕਰਕੇ ਕੁਝ ਵੀ ਨਾ ਹੋ ਸਕਿਆ। ਇਸ ਸੰਬੰਧੀ  ਸਥਾਨਕ ਕਿਸਾਨਾਂ ਨੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਬਣਾ ਕੇ ਲੰਮੇ ਸਮੇਂ ਤੋਂ ਸੰਘਰਸ਼ ਵੀ ਕੀਤਾ ਜਾ ਰਿਹਾ ਹੈ। ਸਭ ਤੋਂ ਹੈਰਾਨੀ ਵਾਲਾ ਤੱਥ ਇਹ ਹੈ ਕਿ  ਪਾਕਿਸਤਾਨ ਨਾਲ ਸੰਬੰਧ ਰੱਖਣ ਵਾਲੇ ਕਈ ਤਸਕਰ ਇਹ ਜ਼ਮੀਨਾਂ ਕਿਸੇ ਵੀ ਕੀਮਤ 'ਤੇ ਹਾਸਲ ਕਰਨੀਆਂ ਚਾਹੁੰਦੇ ਹਨ। ਇਸ ਲਈ ਉਹ ਹਰ ਢੰਗ ਤਰੀਕਾ ਅਪਣਾਉਂਦੇ ਹਨ, ਕਿਉਂਕਿ ਇਹ ਜ਼ਮੀਨ ਆਪਣੇ ਕਬਜ਼ੇ 'ਚ ਹੋਣ 'ਤੇ ਉਨ੍ਹਾਂ ਲਈ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਸੌਖੀ ਹੋ ਜਾਂਦੀ ਹੈ।



Tuesday, 12 June 2012

ਮਾਰਕਸਵਾਦ ਦੇ ਜਾਅਲੀ ਪੈਰੋਕਾਰ ਅਤੇ ਅੰਨ•ੀ ਸਿੱਖ ਦੁਸ਼ਮਣੀ


ਅਕਸਰ ਇਹ ਸੁਆਲ ਪੁੱਛਿਆ ਜਾਂਦਾ ਹੈ, ਕਿ ਪੰਜਾਬ ਦਾ ਬੌਧਿਕ ਪੱਧਰ ਏਨਾ ਨੀਵਾਂ ਕਿਉਂ ਹੈ। ਸਿੱਖ ਗੁਰੂਆਂ ਨੇ ਜਿਸ ਪੰਜਾਬ ਅੰਦਰ ਬੌਧਿਕਤਾ ਦਾ ਹੜ੍ਵ ਲਿਆਂਦਾ ਹੋਵੇ, ਮਹਾਨ ਬੁੱਧ ਧਰਮ ਦੀਆਂ ਹੋਈਆਂ ਚਾਰ ਸੰਗਤੀਆਂ ਵਿਚੋਂ ਚੌਥੀ ਸੰਗਤੀ ਜਿਸ ਪੰਜਾਬ  ਦੀ ਧਰਤੀ ਉੱਤੇ ਹੋਈ ਹੋਵੇ, ਬਾਬਾ ਫਰੀਦ ਵਰਗਾ ਮਹਾਨ ਸੂਫੀ ਸੰਤ ਜਿਸ ਪੰਜਾਬ ਦਾ ਪਿਤਾਮਾ ਹੋਵੇ, ਭਗਤ ਨਾਮਦੇਵ ਵਰਗੇ ਮਹਾਨ ਰੂਹਾਨੀ ਆਗੂ ਮਹਾਰਾਸ਼ਟਰ ਤੋਂ ਚੱਲ ਕੇ ਜਿਸ ਪੰਜਾਬ ਅੰਦਰ ਆ ਕੇ ਟਿਕੇ ਹੋਣ, ਉਸ ਪੰਜਾਬ ਦਾ ਬੌਧਿਕ ਪੱਧਰ ਜੇ ਅੱਜ ਏਨਾ ਨੀਵਾਂ ਹੈ, ਤਾਂ ਇਸ ਦੇ ਜ਼ਰੂਰ ਹੀ ਕੋਈ ਠੋਸ ਕਾਰਨ ਹੋਣਗੇ।
ਇਨ•ਾਂ ਕਾਰਨਾਂ ਦੀਆਂ ਜੜ•ਾਂ, ਪਿਛਲੇ ਦਿਨੀਂ 'ਦੇਸ ਭਗਤ ਯਾਦਗਾਰ ਹਾਲ' ਵਿਖੇ ਹੋਏ ਇਕ ਸੈਮੀਨਾਰ, '20ਵੀਂ ਸਦੀ ਦੀਆਂ ਸਿਆਸੀ ਲਹਿਰਾਂ ਦਾ ਸਿੱਖ-ਅਵਚੇਤਨ', ਵਿਚੋਂ ਲੱਭੀਆਂ ਜਾ ਸਕਦੀਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਗਤ-ਗੁਰੂ ਕਬੀਰ ਚੇਅਰ ਦੇ ਕਈ ਸਾਲ ਮੁਖੀ ਰਹੇ ਡਾ. ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਦਾ ਮੁੱਖ ਪਰਚਾ ਸ਼ਬਦੀਸ਼ ਦਾ ਲਿਖਿਆ ਹੋਇਆ ਹੈ। ਸ਼ਬਦੀਸ਼ ਦਾ ਅਰਥ ਸ਼ਬਦਾਂ ਦਾ ਈਸ਼ਵਰ ਭਾਵ ਸ਼ਬਦਾਂ ਦਾ ਰੱਬ ਹੈ। ਪਰ ਪਰਚੇ ਨੂੰ ਪੜ• ਕੇ ਇਉਂ ਜਾਪਦਾ ਹੈ, ਜਿਵੇਂ ਸ਼ਬਦਾਂ ਦਾ ਇਹ ਰੱਬ, ਅਸਲ ਵਿਚ ਨਿਰਜਿੰਦ ਸ਼ਬਦਾਂ ਵਿਚਲੇ ਮੁਰਦਾ ਸੰਕਲਪਾਂ ਨਾਲ ਬਣੀਆਂ ਹੋਈਆਂ ਅਰਥਹੀਣ ਧਾਰਨਾਵਾਂ ਦਾ ਰੱਬ ਹੈ।
ਪਰਚੇ ਦਾ ਮੂਲ ਭਾਵ ਇਨ•ਾਂ ਦੋ ਪੰਕਤੀਆਂ ਵਿਚ ਦਰਜ ਕੀਤਾ ਗਿਆ ਹੈ, ''ਮਾਰਕਸ-ਏਂਗਲਜ਼ ਦਾ ਵਿਕਸਿਤ ਕੀਤਾ ਮਾਰਕਸਵਾਦ ਹੀ ਕ੍ਰਾਂਤੀਕਾਰੀ ਸਿਧਾਂਤ ਹੈ ਅਤੇ ਮਜ਼ਦੂਰ ਜਮਾਤ ਹੀ ਇਨਕਲਾਬੀ ਜਮਾਤ ਹੈ, ਜਿਸ ਨੂੰ ਪੂੰਜੀਵਾਦ ਨੇ ਖੁਦ ਆਪਣੀ ਕਬਰ ਪੁੱਟਣ ਲਈ ਪੈਦਾ ਕੀਤਾ ਹੈ। ਮਾਰਕਸਵਾਦ ਚੇਤਨ ਹੋਈ ਮਜ਼ਦੂਰ ਜਮਾਤ ਦੀ ਰੂਹਾਨੀ ਸ਼ਕਤੀ ਹੈ ਅਤੇ ਇਸ ਮਹਾਨ ਸਿਧਾਂਤ ਨੂੰ ਮਜ਼ਦੂਰ ਜਮਾਤ ਪਦਾਰਥਕ ਸ਼ਕਤੀ ਦੀ ਸ਼ਕਲ ਵਿਚ ਪ੍ਰਾਪਤ ਹੋਈ ਹੈ।''
ਜਿਸ ਮਹਾਨ ਮਾਰਕਸਵਾਦੀ ਫ਼ਲਸਫ਼ੇ ਦਾ ਇਹ ਲੇਖਕ ਪੈਰੋਕਾਰ ਹੋਣ ਦਾ ਦਾਅਵਾ ਕਰ ਰਿਹਾ ਹੈ, ਉਸ ਮਾਰਕਸਵਾਦ ਦੀ ਪਹਿਲੀ ਮੁੱਖ ਧਾਰਨਾ ਇਹ ਹੈ, ਕਿ ਜੇ ਕੋਈ ਵਿਚਾਰ, ਸੰਕਲਪ, ਫ਼ਲਸਫ਼ਾ ਜਾਂ ਵਿਚਾਰਧਾਰਾ ਆਪਣੇ ਕਿਆਸੇ ਸਿੱਟੇ ਨਹੀਂ ਕੱਢਦੀ, ਤਾਂ ਉਹ ਫਜ਼ੂਲ ਹੈ, ਨਿਰਅਰਥ ਹੈ। ਉਸ ਵਿਚਾਰ, ਸੰਕਲਪ, ਫ਼ਲਸਫ਼ੇ ਜਾਂ ਵਿਚਾਰਧਾਰਾ ਦਾ ਸਮਾਜੀ ਜ਼ਿੰਦਗੀ ਵਿਚ ਕੋਈ ਅਰਥ ਨਹੀਂ। ਇਸ ਪਰਚੇ ਦਾ ਜਿਹੜਾ 'ਮੂਲ ਭਾਵ' ਲੇਖਕ ਨੇ ਪੇਸ਼ ਕਰ ਕੀਤਾ ਹੈ, ਉਸ ਨੂੰ ਇਸ ਤੋਂ ਵੀ ਖੂਬਸੂਰਤ ਅਤੇ ਸਪੱਸ਼ਟ ਸ਼ਬਦਾਂ ਵਿਚ ਮਾਰਕਸ ਨੇ ਅੱਜ ਤੋਂ ਲਗਪਗ ਡੇਢ ਸੌ ਸਾਲ ਪਹਿਲਾਂ ਪੇਸ਼ ਕਰ ਦਿੱਤਾ ਸੀ। ਮਾਰਕਸ ਦੇ ਆਪਣੇ ਸ਼ਬਦ ਹਨ, ''ਜਿਵੇਂ (ਭੌਤਿਕਵਾਦੀ) ਫਿਲਾਸਫੀ ਕਿਰਤੀ ਜਮਾਤ ਦੇ ਰੂਪ ਵਿਚ ਆਪਣਾ ਠੋਸ ਹਥਿਆਰ ਲੱਭ ਲੈਂਦੀ ਹੈ, ਉਵੇਂ ਹੀ ਕਿਰਤੀ ਜਮਾਤ ਫਿਲਾਸਫੀ ਦੇ ਰੂਪ ਵਿਚ ਆਪਣਾ ਰੂਹਾਨੀ ਹਥਿਆਰ ਲੱਭ ਲੈਂਦੀ ਹੈ।'' ਪਰ ਨਾਲ ਹੀ ਮਾਰਕਸ ਨੇ ਇਹ ਵੀ ਕਿਹਾ ਹੈ, ''ਇਸ (ਕਮਿਊਨਿਸਟ) ਮੁਕਤੀ ਦਾ ਸਿਰ ਫਿਲਾਸਫ਼ੀ ਹੈ, ਇਸ ਦਾ ਦਿਲ ਕਿਰਤੀ ਜਮਾਤ ਹੈ, ਕਿਰਤੀ ਜਮਾਤ ਨੂੰ ਖਤਮ ਕੀਤੇ ਬਿਨਾਂ ਫਿਲਾਸਫ਼ੀ ਹਕੀਕਤ ਨਹੀਂ ਬਣ ਸਕਦੀ ਅਤੇ ਫਿਲਾਸਫ਼ੀ ਨੂੰ ਹਕੀਕਤ ਬਣਾਏ ਬਿਨਾਂ ਕਿਰਤੀ ਜਮਾਤ ਖਤਮ ਨਹੀਂ ਹੋ ਸਕਦੀ।''
ਹੁਣ ਸ਼ਬਦੀਸ਼ ਹੁਰਾਂ ਨੂੰ ਇੱਥੇ ਇਕ ਸੁਆਲ ਪੁੱਛਣਾ ਬਣਦਾ ਹੈ, ਕਿ ਇਸ ਡੇਢ ਸੌ ਸਾਲ ਦੇ ਸਮੇਂ ਵਿਚ ਧਰਤੀ ਉੱਤੇ ਬੜੀਆਂ ਵੱਡੀਆਂ ਤਬਦੀਲੀਆਂ ਹੋਈਆਂ ਹਨ। ਮਾਰਕਸਵਾਦੀ ਫ਼ਲਸਫ਼ੇ ਦੇ ਨਾਂ ਹੇਠ ਪਹਿਲਾਂ ਰੂਸ ਅਤੇ ਫਿਰ ਚੀਨ ਅੰਦਰ ਦੋ ਬੜੇ ਵੱਡੇ ਇਨਕਲਾਬ ਵਾਪਰੇ ਹਨ, ਜਿਸ ਵਿਚ ਹਜ਼ਾਰਾਂ-ਲੱਖਾਂ ਨਹੀਂ ਕਰੋੜਾਂ ਕਿਰਤੀਆਂ ਨੇ ਆਪਣੀਆਂ ਜਾਨਾਂ ਹੂਲ ਕੇ ਕਮਿਊਨਿਸਟ ਸਮਾਜ ਦੀ ਸਿਰਜਣਾ ਵਾਸਤੇ ਯਤਨ ਕੀਤੇ ਹਨ। ਸੌ ਸਾਲ ਦੇ ਲਗਪਗ ਮਨੁੱਖੀ ਅਭਿਆਸ ਨੇ ਮਾਰਕਸਵਾਦ ਦੇ ਇਨ•ਾਂ ਵਿਚਾਰਾਂ ਨੂੰ ਅਮਲੀ ਪੱਧਰ ਉੱਤੇ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਜੇ ਅੱਜ ਇਕ ਸਦੀ ਦੇ ਅਮਲ ਬਾਅਦ ਇਹ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ, ਤਾਂ ਮਾਰਕਸਵਾਦ ਦੀ ਮੁਢਲੀ ਧਾਰਨਾ ਇਹ ਮੰਗ ਕਰਦੀ ਹੈ, ਕਿ ਇਨ•ਾਂ ਯਤਨਾਂ ਨੂੰ ਆਪਣੀ ਪੜਚੋਲ ਹੇਠ ਲਿਆਂਦਾ ਜਾਏ। ਜੇ ਇਹ ਯਤਨ ਸਫਲ ਨਹੀਂ ਹੋਏ, ਫਿਰ ਜਾਂ ਤਾਂ ਇਹ ਵਿਚਾਰ, ਫ਼ਲਸਫ਼ਾ, ਸੰਕਲਪ ਠੀਕ ਨਹੀਂ ਹਨ ਜਾਂ ਇਨ•ਾਂ ਨੂੰ ਲਾਗੂ ਕਰਨ ਵਾਲਿਆਂ ਨੇ ਇਨ•ਾਂ ਦੀ ਅਸਲੀ ਰੂਹ ਨਹੀਂ ਫੜੀ। ਇਸ ਸੁਆਲ ਦਾ ਜੁਆਬ ਦਿੱਤੇ ਬਿਨਾਂ, ਕਿਸੇ ਵੀ ਖਰੇ ਮਾਰਕਸਵਾਦੀ ਵੱਲੋਂ ਮਾਰਕਸ ਦੀਆਂ ਧਾਰਨਾਵਾਂ ਨੂੰ ਦੁਹਰਾਈ ਜਾਣਾ ਬੌਧਿਕ ਗਰੀਬੀ ਨਹੀਂ ਤਾਂ ਹੋਰ ਕੀ ਹੈ? ਜਿਵੇਂ ਕਰਮਕਾਂਡੀ ਸਿੱਖ ਗੁਰੂ ਗ੍ਰੰਥ ਸਾਹਿਬ ਵਿਚਲੇ ਫ਼ਲਸਫ਼ੇ ਦੇ ਕੀਮਤੀ ਗਿਆਨ ਨੂੰ ਛੱਡ ਕੇ, ਉਸ ਦਾ ਰਟਣ ਮੰਤਰ ਕਰਨ ਤੱਕ ਸੀਮਿਤ ਹਨ, ਇਸੇ ਤਰ•ਾਂ ਸ਼ਬਦੀਸ਼ ਹੁਰੀਂ ਮਾਰਕਸ-ਏਂਗਲਜ਼ ਦੇ ਵਿਕਸਿਤ ਕੀਤੇ  ਭੌਤਿਕਵਾਦੀ ਫਲਸਫੇ ਦੇ ਗਿਆਨ ਨੂੰ ਛੱਡ ਕੇ, ਉਸ ਦੀਆਂ ਕੁਝ ਕੁ ਧਾਰਨਾਵਾਂ ਦਾ ਰਟਣ ਮੰਤਰ ਕਰ ਰਹੇ ਹਨ।
ਮਾਰਕਸ ਧਰਮ ਅਤੇ ਭੌਤਿਕਵਾਦੀ ਫ਼ਿਲਾਸਫ਼ੀ ਦੇ ਰਿਸ਼ਤੇ ਨੂੰ ਸਪੱਸ਼ਟ ਕਰਦਿਆਂ ਹੋਇਆਂ ਇਹ ਵੀ ਕਹਿੰਦਾ ਹੈ, ''ਫ਼ਲਸਫ਼ਾ ਧਰਮ ਅਤੇ ਫ਼ਿਲਾਸਫ਼ੀ ਦੇ ਮਸਲਿਆਂ ਬਾਰੇ ਧਾਰਮਿਕ ਲੋਕਾਂ ਨਾਲੋਂ ਇਕ ਵੱਖਰੇ ਢੰਗ ਨਾਲ ਚਰਚਾ ਕਰਦਾ ਹੈ। ਧਾਰਮਿਕ ਲੋਕ ਧਰਮਾਂ ਨੂੰ ਪੜ•ੇ ਬਿਨਾਂ ਉਨ•ਾਂ ਦੀ ਚਰਚਾ ਕਰਦੇ ਹਨ, ਫ਼ਲਸਫ਼ਾ ਉਨ•ਾਂ ਨੂੰ ਪੜ• ਕੇ ਉਨ•ਾਂ ਬਾਰੇ ਚਰਚਾ ਕਰਦਾ ਹੈ। ਧਾਰਮਿਕ ਲੋਕ ਭਾਵਨਾਵਾਂ ਨੂੰ ਟੁੰਬਦੇ ਹਨ, ਫ਼ਲਸਫ਼ਾ ਵਿਵੇਕ ਨੂੰ ਟੁੰਬਦੀ ਹੈ। ਧਾਰਮਿਕ ਲੋਕ ਸਰਾਪ ਦੇਂਦੇ ਹਨ, ਫ਼ਲਸਫ਼ਾ ਸਿੱਖਿਆ ਦੇਂਦਾ ਹੈ। ਧਾਰਮਿਕ ਪੁਰਖ ਲੋਕ-ਪ੍ਰਲੋਕ ਦੇ ਵਾਅਦੇ ਕਰਦੇ ਹਨ, ਫ਼ਲਸਫ਼ਾ ਸੱਚ ਨੂੰ ਪ੍ਰਗਟ ਕਰਨ ਤੋਂ ਬਿਨਾਂ ਹੋਰ ਕੋਈ ਵਾਅਦਾ ਨਹੀਂ ਕਰਦਾ। ਧਾਰਮਿਕ ਲੋਕ ਆਪਣੇ ਵਿਸ਼ਵਾਸਾਂ ਵਿਚ ਵਿਸ਼ਵਾਸ ਪ੍ਰਗਟ ਕਰਨ ਦੀ ਮੰਗ ਕਰਦੇ ਹਨ, ਫ਼ਲਸਫ਼ਾ ਆਪਣੇ ਨਿਕਲੇ ਸਿੱਟਿਆਂ ਵਿਚ ਵਿਸ਼ਵਾਸ ਪ੍ਰਗਟ ਕਰਨ ਲਈ ਨਹੀਂ, ਸਗੋਂ ਮਨ ਅੰਦਰ ਪੈਦਾ ਹੁੰਦੇ ਸ਼ੰਕਿਆਂ ਦੀ ਨਵਿਰਤੀ ਕਰਨ ਦੀ ਮੰਗ ਕਰਦਾ ਹੈ। ਧਾਰਮਿਕ ਲੋਕ ਰੱਬ ਦੇ ਨਾਂ ਉੱਤੇ ਡਰ ਪੈਦਾ ਕਰਦੇ ਹਨ, ਪਰ ਫ਼ਲਸਫ਼ਾ ਮਨੁੱਖ ਨੂੰ ਸਹਿਜ ਕਰਦੀ ਹੈ ਅਤੇ ਸੱਚ ਇਹ ਹੈ ਕਿ ਫ਼ਲਸਫ਼ੇ ਕੋਲ ਸੰਸਾਰ ਦਾ ਏਨਾ ਭਰਵਾਂ ਗਿਆਨ ਹੈ, ਕਿ ਉਸ ਦੇ ਨਿਕਲੇ ਸਿੱਟਿਆਂ ਨੂੰ ਲੋਕ-ਪ੍ਰਲੋਕ ਦੇ ਭਰਮ ਵਿਚ ਜਿਉਂਦੇ ਅਤੇ ਹਉਮੈ-ਗ੍ਰਸਤ ਲੋਕਾਂ ਦੀ ਚਾਪਲੂਸੀ ਕਰਨ ਦੀ ਕੋਈ ਲੋੜ ਨਹੀਂ ਪੈਂਦੀ। ''
ਸ਼ਬਦੀਸ਼ ਹੁਰਾਂ ਦੇ ਪਰਚੇ ਨੂੰ ਪੜ•ਨ ਤੋਂ ਬਾਦ ਹੁਣ ਇਕ ਗੱਲ ਤਾਂ ਬੜੀ ਸਪੱਸ਼ਟ ਹੈ, ਕਿ ਉਹ ਸਿੱਖ ਧਰਮ ਦੀ ਪੜਚੋਲ ਸਿੱਖ ਫ਼ਲਸਫ਼ੇ ਨੂੰ ਪੜ•ਨ ਤੋਂ ਬਿਨਾਂ ਹੀ ਕਰੀ ਜਾ ਰਹੇ ਹਨ ਅਤੇ ਆਪਣੇ ਮਨ ਅੰਦਰ ਬਣੀਆਂ ਕਾਲਪਨਿਕ ਜਾਂ ਕੁਝ ਸੁਣੀਆਂ ਸੁਣਾਈਆਂ ਧਾਰਨਾਵਾਂ ਨੂੰ ਆਧਾਰ ਬਣਾ ਕੇ, ਸਿੱਖ ਧਰਮ ਦੇ ਅੰਨ•ੇ ਵਿਰੋਧ 'ਚੋਂ ਆਪਣੀ ਬੌਧਿਕ ਕੰਗਾਲੀ ਦਾ ਸਬੂਤ ਦੇ ਰਹੇ ਹਨ। ਉਨ•ਾਂ ਦੀ ਬੌਧਿਕ ਕੰਗਾਲੀ ਦੀ ਹੱਦ ਇਹ ਹੈ, ਕਿ ਉਹ ਫ਼ਲਸਫ਼ੇ, ਇਤਿਹਾਸ ਅਤੇ ਰਾਜਨੀਤੀ ਨੂੰ ਇਕ-ਦੂਜੇ ਨਾਲ ਰਲਗੱਡ ਕਰੀ ਆਉਂਦੇ ਹਨ।
ਇਸ ਪੱਖ ਤੋਂ ਉਨ•ਾਂ ਦੀਆਂ ਹੇਠ ਲਿਖੀਆਂ ਧਾਰਨਾਵਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ : (1) 1947 ਦਾ ਮਹਾਂਦੁਖਾਂਤ ਮੁਗਲ ਕਾਲ ਨਾਲ ਸੰਬੰਧਤ ਕਵੀਸ਼ਰੀਨੁਮਾ ਸਿੱਖ ਇਤਿਹਾਸ ਦੇ ਦਿਲੋ ਦਿਮਾਗ ਵਿਚ ਟਿਕਾਏ ਅਵਚੇਤਨ ਦਾ ਭਿਆਨਕ ਪ੍ਰਤੀਫਲ ਸੀ। (2) (ਪਿਛਲੀ) ਸਦੀ ਦੇ 80ਵਿਆਂ ਤੋਂ ਸਿੱਖ ਪਛਾਣ ਦੀ ਵੱਖਵਾਦੀ ਤੇ ਵੰਡਵਾਦੀ ਵਿਚਾਰਧਾਰਾ ਜੜ•ਾਂ ਫੜ ਰਹੀ ਹੈ ਅਤੇ ਬ੍ਰਾਹਮਣਵਾਦ ਵਿਰੋਧੀ ਭਵਿੱਖੀ ਸਰੋਕਾਰਾਂ ਤਹਿਤ ਸਿੱਖੀ ਤੇ ਇਸਲਾਮ ਦੀ ਸਿਧਾਂਤਕ ਸਾਂਝ ਕੇਦਰ ਵਿਚ ਆ ਰਹੀ ਹੈ।  ਇਹ ਅਧਿਆਤਮਕ ਤੇ ਸਿਧਾਂਤਕ ਸਾਂਝ ਬਦਲਦੇ ਵਕਤਾਂ ਦੀ ਸਿਆਸਤ ਦਾ ਸੱਚ ਬਣ ਗਈ ਹੈ, ਜਿਵੇਂ ਬ੍ਰਿਟਿਸ਼-ਕਾਲ ਵਿਚ ਠੀਕ ਉਲਟੇ ਰੁਖ ਸਿਆਸਤ ਹੋ ਰਹੀ ਸੀ। (3) ਸਦੀਆਂ ਤੱਕ ਸਥਾਪਤੀਵਾਦੀ ਸਿੱਖ ਵਿਚਾਰਧਾਰਾ ਦੇ ਸ਼ਿਕਾਰ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਨਵੇਂ ਯੁਗ ਦੀ ਸਥਾਪਤੀ ਦੇ ਮੇਚਵਾਂ ਬਣਾ ਲੈਣ ਦੀ ਮੁਹਿੰਮ ਹਰ ਤਰਫ ਦਿਖਾਈ ਦੇ ਰਹੀ ਹੈ।
1. ਇਹ ਸੱਚ ਹੁਣ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ 1947 ਦਾ ਮਹਾਂਦੁਖਾਂਤ 'ਮੁਗਲ ਕਾਲ ਨਾਲ ਸੰਬੰਧਤ ਕਵੀਸ਼ਰੀਨੁਮਾ ਸਿੱਖ ਇਤਿਹਾਸ ਦੇ ਦਿਲੋ ਦਿਮਾਗ ਵਿਚ ਟਿਕਾਏ ਅਵਚੇਤਨ ਦਾ ਭਿਆਨਕ ਪ੍ਰਤੀਫਲ' ਨਹੀਂ ਸੀ, ਸਗੋਂ ਬਰਤਾਨਵੀ ਸਾਮਰਾਜ ਤੇ ਬ੍ਰਾਹਮਣਵਾਦੀ ਫ਼ਲਸਫ਼ੇ ਦੇ ਪੈਰੋਕਾਰਾਂ ਦੇ ਗੱਠਜੋੜ ਦਾ ਪ੍ਰਤੀਫਲ ਸੀ। ਬ੍ਰਾਹਮਣਵਾਦੀ ਫ਼ਲਸਫ਼ੇ ਦੇ ਪੈਰੋਕਾਰਾਂ ਨੇ ਬਰਤਾਨਵੀ ਸਾਮਰਾਜ ਸਮੇਤ ਸਮੁੱਚੇ ਪੱਛਮੀ ਸਾਮਰਾਜ ਦੀਆਂ ਆਰਥਿਕ ਅਤੇ ਸਭਿਆਚਾਰਕ ਨੀਤੀਆਂ ਨੂੰ ਲਾਗੂ ਕਰਨਾ ਪ੍ਰਵਾਨ ਕਰ ਲਿਆ ਅਤੇ ਬਰਤਾਨਵੀ ਸਾਮਰਾਜ ਨੇ ਬ੍ਰਾਹਮਣਵਾਦੀ ਫ਼ਲਸਫ਼ੇ ਦੇ ਪੈਰੋਕਾਰਾਂ ਦੀ ਰਾਜਨੀਤਿਕ ਅਗਵਾਈ ਕਬੂਲ ਕਰ ਲਈ। ਕਿਉਂਕਿ ਦੋਵੇਂ ਇਕ-ਦੂਜੇ ਨੂੰ ਰਾਸ ਆਉਂਦੇ ਹਨ। ਜਿੱਥੇ ਬ੍ਰਾਹਮਣਵਾਦ ਮਨੁੱਖ ਨੂੰ ਕੁਦਰਤ ਨਾਲੋਂ ਤੋੜ ਕੇ ਕਿਸੇ ਕਾਲਪਨਿਕ ਰੱਬ ਨਾਲ ਜੋੜਦਾ ਹੈ ਤੇ ਮਨੁੱਖ ਦੀ ਹਕੀਕੀ ਅਨੁਭਵੀ ਹੋਂਦ ਨੂੰ ਨਕਾਰਦਾ ਹੈ, ਉੱਥੇ ਕੁਦਰਤ ਤੋਂ ਟੁੱਟਾ ਤੇ ਭਟਕਣਾ ਦਾ ਸ਼ਿਕਾਰ ਬ੍ਰਾਹਮਣੀ ਮਨ ਸਾਮਰਾਜੀ ਖਪਤਕਾਰੀ ਦੇ ਬੜਾ ਸੂਤ ਬੈਠਦਾ ਹੈ। 1947 ਤੋਂ ਬਾਅਦ ਦਾ ਹਿੰਦੁਸਤਾਨ ਕੋਈ ਆਜ਼ਾਦ ਮੁਲਕ ਨਹੀਂ, ਸਗੋਂ ਇਸ ਗੱਠਜੋੜ ਦਾ ਪ੍ਰਤੀਫਲ ਹੈ, ਜਿਹੜਾ ਕੇਂਦਰ ਸਰਕਾਰ ਦੇ ਰੂਪ ਵਿਚ ਦੇਸ ਅੰਦਰ ਰਹਿੰਦੀਆਂ ਅੱਡ-ਅੱਡ ਕੌਮਾਂ ਨੂੰ ਆਪਣੀ ਗੁਲਾਮੀ ਦੇ ਸ਼ਿਕੰਜੇ ਵਿਚ ਕੱਸੀ ਬੈਠਾ ਹੈ, ਜਿਹੜਾ ਬਿਲਕੁੱਲ ਉਨ•ਾਂ ਹੀ ਸਾਮਰਾਜੀ ਨੀਤੀਆਂ ਅਧੀਨ ਸੂਬਿਆਂ ਦੀ ਲੁੱਟ ਕਰਦਾ ਹੈ, ਜਿਵੇਂ ਆਲਮੀ ਸਾਮਰਾਜੀ ਉਹਦੀ ਲੁੱਟ ਕਰਦੇ ਹਨ।
2. ਬ੍ਰਾਹਮਣਵਾਦ ਵਿਰੋਧੀ ਸਰੋਕਾਰਾਂ ਤਹਿਤ ਸਿੱਖੀ ਤੇ ਇਸਲਾਮ ਦੀ ਸਿਧਾਂਤਕ ਸਾਂਝ ਉਵੇਂ ਹੀ ਕੇਂਦਰ ਵਿਚ ਨਹੀਂ ਆ ਰਹੀ, ਸਗੋਂ ਇਸ ਦੇ ਪਿਛੋਕੜ ਵਿਚ ਇਕ ਵੱਡਾ ਸਿਧਾਂਤਕ ਸੰਘਰਸ਼ ਖੜਾ ਹੈ। ਸਿੱਖੀ ਦੀ ਸਿਰਫ ਓਹੀ ਧਿਰ ਇਸਲਾਮ ਨਾਲ ਸਾਂਝ ਪਾਉਣ ਲਈ ਔਹਲ ਰਹੀ ਹੈ, ਜਿਹੜੀ ਕੇਂਦਰ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਅਤੇ ਉਨ•ਾਂ ਦੇ ਪੰਜਾਬ ਅੰਦਰਲੇ ਦਲਾਲਾਂ ਨਾਲ ਟਕਰਾਅ ਵਿਚ ਆ ਰਹੀ ਹੈ ਅਤੇ ਇਹ ਬਦਲਦੇ ਵਕਤਾਂ ਦੀ ਸਿਆਸਤ ਦਾ ਸੱਚ ਵੀ ਸਿਰਫ ਇਸੇ ਕਰਕੇ ਬਣੀ ਹੈ, ਕਿਉਂਕਿ ਇਨ•ਾਂ ਦੋਵਾਂ ਦਾ ਟਕਰਾਅ ਪੱਛਮੀ ਸਾਮਰਾਜੀ ਸਭਿਅਤਾ ਅਤੇ ਉਸ ਦੇ ਆਰਥਿਕ ਰਿਸ਼ਤਿਆਂ ਨਾਲ ਆ ਰਿਹਾ ਹੈ।
3. ਜੇ ਸਦੀਆਂ ਤੱਕ ਸਥਾਪਤੀਵਾਦੀ ਸਿੱਖ ਵਿਚਾਰਧਾਰਾ ਦੇ ਸ਼ਿਕਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਵੇਂ ਯੁਗ ਦੀ ਸਥਾਪਤੀ ਦੇ ਮੇਚਵਾਂ ਬਣਾ ਲੈਣ ਦੀ ਮੁਹਿੰਮ ਹਰ ਤਰਫ ਦਿਖਾਈ ਦੇ ਰਹੀ ਹੈ, ਤਾਂ ਇਸ ਦਾ ਕਾਰਨ ਵੀ ਇਹੀ ਹੈ, ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਇਨਕਲਾਬੀ ਵਿਰਸਾ ਆਪਣੇ ਨਵੇਂ ਰੂਪ ਵਿਚ ਪ੍ਰਗਟ ਹੋ ਰਿਹਾ ਹੈ। ਸਥਾਪਤੀ ਤਾਂ ਹਮੇਸ਼ਾ ਹੀ ਇਨਕਲਾਬੀ ਵਿਰਸੇ ਨੂੰ ਆਪਣੇ ਮੇਚ ਦਾ ਬਣਾਉਣ ਲਈ ਤਰਲੋਮੱਛੀ ਹੁੰਦੀ ਹੈ, ਪਰ ਇਹ ਤਾਂ ਇਨਕਲਾਬੀ ਲੋਕਾਂ ਨੇ ਵੇਖਣਾ ਹੈ, ਕਿ ਉਹ ਇਸ ਵਿਰਸੇ ਨੂੰ ਸਥਾਪਤੀ ਦੇ ਮੇਚਦਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਸਫਲ ਹੋਣ ਦੇਂਦੇ ਹਨ ਜਾਂ ਨਹੀਂ। ਇਹ ਵਰਤਾਰਾ ਕੋਈ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੀ ਨਹੀਂ ਵਾਪਰਿਆ, ਇਹੀ ਵਰਤਾਰਾ ਮਾਰਕਸ, ਲੈਨਿਨ, ਮਾਓ-ਜੇ-ਤੁੰਗ ਵਰਗੇ ਸਾਰੇ ਇਨਕਲਾਬੀ ਆਗੂਆਂ ਨਾਲ ਵਾਪਰਿਆ ਹੈ। ਅੱਜ ਸ਼ਬਦੀਸ਼ ਹੁਰਾਂ ਦਾ ਰੋਲ ਵੀ ਇਹੀ ਹੈ, ਕਿ ਉਹ ਆਪਣਾ ਪੂਰਾ ਜ਼ੋਰ ਲਾ ਕੇ ਮਾਰਕਸ, ਏਂਗਲਜ਼, ਲੈਨਿਨ, ਮਾਓ-ਜੇ-ਤੁੰਗ ਦੇ ਇਨਕਲਾਬੀ ਵਿਰਸੇ ਨੂੰ ਸਥਾਪਤੀ ਦੇ ਮੇਚ ਦਾ ਬਣਾ ਰਹੇ ਹਨ।
ਇਸੇ ਕਰਕੇ ਉਨ•ਾਂ ਦਾ ਗੁੱਸਾ ਸਾਮਰਾਜੀ ਸਥਾਪਤੀ ਦਾ ਸਿਰਫ ਸ਼ਬਦੀ ਵਿਰੋਧ ਕਰਨ ਤੱਕ ਸੀਮਿਤ ਹੈ, ਪਰ ਅਮਲੀ ਗੁੱਸਾ ਸਿੱਖ ਸੰਘਰਸ਼ ਦੇ ਵਿਰੁੱਧ ਹੈ, ਜਿਸ ਦੀ ਬ੍ਰਾਹਮਣੀ-ਸਾਮਰਾਜੀ ਹਾਕਮਾਂ ਨੇ ਹਮੇਸ਼ਾ ਪ੍ਰਵਾਨਗੀ ਦਿੱਤੀ ਹੈ।
ਭੌਤਿਕਵਾਦੀ ਫ਼ਲਸਫ਼ਾ ਧਰਮ ਨਾਲੋ ਆਪਣਾ ਨਿਖੇੜਾ ਕਿਵੇਂ ਕਰਦਾ ਹੈ, ਇਸ ਬਾਰੇ ਮਾਰਕਸ ਦਾ ਆਪਣਾ ਕਥਨ ਹੈ, ''ਜੇ ਤੁਸੀਂ (ਭੌਤਿਕਵਾਦੀ ਫ਼ਲਸਫ਼ੇ ਦਾ ਵਿਰੋਧ ਕਰ ਰਹੇ ਲੋਕ) ਆਪਣੇ-ਆਪ ਨੂੰ ਧਰਮਾਂ ਤੋਂ ਏਨਾ ਹੀ ਉੱਚਾ ਉੱਠ ਗਿਆ ਸਮਝਦੇ ਹੋ ਕਿ ਤੁਸੀਂ ਧਰਮ ਦੀ ਵਿਆਪਕ ਆਤਮਾ (ਭੌਤਿਕਵਾਦੀ ਫ਼ਲਸਫ਼ੇ) ਨੂੰ ਉਸ ਦੇ ਪ੍ਰਤੱਖ ਕਰਮਕਾਂਡ (ਭਰਮਜਾਲ) ਤੋਂ ਨਿਖੇੜਨ ਦੇ ਹੱਕਦਾਰ ਹੋ ਤਾਂ ਤੁਸੀਂ ਇਕ ਫ਼ਿਲਾਸਫਰ ਨੂੰ ਇਹ ਉਲਾਂਭਾ ਕਿਵੇਂ ਦੇ ਸਕਦੇ ਹੋ, ਜੇ ਉਹ ਇਹ ਕੰਮ ਅੱਧ ਵਿਚਾਲੇ ਨਾ ਛੱਡ ਕੇ ਇਸ ਨੂੰ ਪੂਰਨਤਾ ਦੀ ਹੱਦ ਤੱਕ ਕਰਨਾ ਚਾਹੁੰਦਾ ਹੈ ਅਤੇ ਜੇ ਉਹ ਧਰਮ ਦੀ ਵਿਆਪਕ ਆਤਮਾ (ਭੌਤਿਕਵਾਦੀ ਫ਼ਲਸਫ਼ੇ) ਨੂੰ ਇਸਾਈ (ਧਾਰਮਿਕ) ਆਤਮਾ ਨਹੀਂ ਸਗੋਂ ਮਨੁੱਖੀ ਆਤਮਾ ਕਹਿੰਦਾ ਹੈ।''
ਭੌਤਿਕਵਾਦੀ ਫ਼ਲਸਫ਼ੇ ਅਤੇ ਧਰਮ ਦਾ ਨਿਖੇੜਾ ਇਹੀ ਹੈ, ਕਿ ਭੌਤਿਕਵਾਦੀ ਫ਼ਲਸਫ਼ਾ ਧਰਮ ਦੀ ਵਿਆਪਕ ਆਤਮਾ ਹੈ। ਧਰਮ ਦਾ ਕੁਦਰਤੀ ਸੱਚ ਭੌਤਿਕਵਾਦੀ ਫ਼ਲਸਫ਼ੇ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਭੌਤਿਕਵਾਦੀ ਫ਼ਲਸਫ਼ਾ ਸਾਇੰਸਾਂ ਦੀ ਉਹ ਸਾਇੰਸ ਹੈ, ਜਿਹੜੀ ਮਨੁੱਖ ਨੂੰ ਉਸ ਦੀ ਕੁਦਰਤੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੈ। ਭੌਤਿਕਵਾਦੀ ਫ਼ਲਸਫ਼ਾ ਮਨੁੱਖ ਦੀ ਸਮੁੱਚੀ ਜੀਵਨ ਕਿਰਿਆ ਨੂੰ ਫੈਸਲਾਕੁਨ ਰੂਪ ਵਿਚ ਪ੍ਰਭਾਵਿਤ ਕਰਦਾ ਹੈ ਅਤੇ 'ਜੀਵਨ ਦੀ ਸਮੁੱਚੀ ਕਿਰਿਆ ਹੀ ਮਨੁੱਖੀ ਮਾਨਸਿਕ ਰਚਨਾ ਦਾ ਆਧਾਰ ਹੁੰਦੀ ਹੈ। ਇਹੀ ਆਧਾਰ ਮਨੁੱਖ ਦੀ ਬੌਧਿਕ ਤੇ ਭਾਵੁਕ ਸਮਰੱਥਾ ਦੀ ਸਿਰਜਣਾ ਕਰਦਾ ਹੈ।  ਇਸ ਵਿਆਖਿਆ ਤੋਂ ਇਹ ਸਪੱਸ਼ਟ ਹੁੰਦਾ ਹੈ, ਕਿ ਭੌਤਿਕਵਾਦੀ ਫ਼ਲਸਫ਼ੇ ਨੇ ਸਾਰੇ ਧਰਮਾਂ ਦੀ ਥਾਂ ਲੈਣੀ ਹੈ, ਪਰ ਜੇ ਧਰਮਾਂ ਨੂੰ ਬਿਨਾਂ ਪੜਿ•ਓ, ਉਨ•ਾਂ ਦਾ ਉਂਝ ਹੀ ਮੁਕੰਮਲ ਰੂਪ ਵਿਚ ਵਿਰੋਧ ਵਿੱਢ ਦਿੱਤਾ ਜਾਵੇ, ਤਾਂ ਇਸ ਦਾ ਸਿੱਟਾ ਕੀ ਨਿਕਲੇਗਾ, ਇਹ ਸਪੱਸ਼ਟ ਰੂਪ ਵਿਚ ਅੱਜ ਸਾਡੇ ਸਭ ਦੇ ਸਾਹਮਣੇ ਪ੍ਰਗਟ ਹੋ ਰਿਹਾ ਹੈ। ਅਮਲੀ ਤੌਰ 'ਤੇ ਸਾਮਰਾਜਵਾਦ ਦੇ ਕੱਟੜ ਦੁਸ਼ਮਣ ਵਜੋਂ ਕਮਿਊਨਿਸਟ ਲਹਿਰ ਨਹੀਂ ਸਗੋਂ ਇਸਲਾਮ ਸਾਹਮਣੇ ਆ ਰਿਹਾ ਹੈ।
ਕਾਮਰੇਡ ਲੈਨਿਨ ਨੇ ਕਿਹਾ ਸੀ, ''ਮਾਰਕਸ ਦੀ ਪ੍ਰਤਿਭਾ ਇਸ ਤੱਥ ਤੋਂ ਪ੍ਰਗਟ ਹੁੰਦੀ ਹੈ, ਕਿ ਉਸ ਨੇ ਉਨ•ਾਂ ਸੁਆਲਾਂ ਦੇ ਜੁਆਬ ਦਿੱਤੇ, ਜਿਹੜੇ ਇਨਸਾਨੀਅਤ ਦੇ ਸਭ ਤੋਂ ਉੱਤਮ ਦਿਮਾਗਾਂ ਨੇ ਉਦੋਂ ਤੱਕ ਖੜੇ ਕੀਤੇ ਸਨ।'' ਪਰ ਸ਼ਬਦੀਸ਼ ਹੁਰਾਂ ਵਰਗੇ ਮਾਰਕਸ ਦੇ ਪੈਰੋਕਾਰ ਪਿਛਲੇ ਸੌ ਸਾਲ ਦੇ ਕਮਿਊਨਿਸਟ ਅਭਿਆਸ ਦੇ ਸਿੱਟੇ ਵਜੋਂ ਮਾਰਕਸਵਾਦ ਬਾਰੇ ਖੜੇ ਹੋਏ ਸੁਆਲਾਂ ਦਾ ਜੁਆਬ ਦੇਣ ਦੀ ਬਜਾਇ, ਉਨ•ਾਂ ਤੋਂ ਟਾਲਾ ਵੱਟ ਰਹੇ ਹਨ।
ਕਿਉਂਕਿ ਸ਼ਬਦੀਸ਼ ਹੁਰਾਂ ਨੂੰ ਮਾਰਕਸਵਾਦੀ ਫ਼ਲਸਫ਼ੇ ਦੀ ਕੋਈ ਜਾਣਕਾਰੀ ਨਹੀਂ ਹੈ, ਇਸ ਲਈ ਉਨ•ਾਂ ਦੀਆਂ ਅਨੇਕਾਂ ਧਾਰਨਾਵਾਂ ਨੂੰ ਪੜ• ਕੇ ਕਈ ਵਾਰ ਇਉਂ ਜਾਪਦਾ ਹੈ ਜਿਵੇਂ ਕੋਈ ਮਨੋਰੋਗੀ ਝੱਲ-ਵਲੱਲੀਆਂ ਮਾਰ ਰਿਹਾ ਹੋਵੇ। ਮਿਸਾਲ ਵਜੋਂ ਉਨ•ਾਂ ਦੀਆਂ ਹੇਠ ਲਿਖੀਆਂ ਇਹ ਧਾਰਨਾਵਾਂ ਪੜ•ਨ ਯੋਗ ਹਨ,
''ਇਹ ਦਿਲਚਸਪ ਵਰਤਾਰਾ ਹੈ ਕਿ ਸਿੱਧੇ ਸਮਾਜਵਾਦੀ ਇਨਕਲਾਬ ਦਾ ਪ੍ਰੋਗਰਾਮ ਅਮਲ ਵਿਚ ਉਤਾਰਨ ਦੇ ਚਾਹਵਾਨ 'ਕ੍ਰਾਂਤੀਕਾਰੀਆਂ' ਤੋਂ ਸਿਵਾ ਸਾਰੇ ਹੀ ਲੋਕ ਜਮਹੂਰੀ, ਕੌਮੀ ਜਮਹੂਰੀ ਤੇ ਨਵ-ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਨੂੰ ਸਰ ਕਰਨ ਲਈ ਲੜ ਰਹੇ ਹਨ। ਇਸ ਜਮਹੂਰੀ ਇਨਕਲਾਬ ਦੀ ਸਫਲਤਾ ਨੇ ਸਮਾਜਵਾਦ ਵੱਲ ਜਾਂਦੇ ਸਫਰ ਦਾ ਰਸਤਾ ਤੈਅ ਕਰਨਾ ਹੈ। ਇਹ ਭਵਿੱਖ ਦੇ ਸਮਾਜਵਾਦ ਸੰਬੰਧੀ ਸਹੀ ਸਮਝਦਾਰੀ ਹੈ। ਇਹ ਜਮਹੂਰੀ ਇਨਕਲਾਬ ਦਾ ਪੜਾਅ ਪਾਰ ਕਰਨ ਵਾਲੇ 'ਮਾਰਕਸਵਾਦੀ' ਦੂਰ ਅਤੀਤ ਦੇ ਈਸਾ ਨੂੰ ਕਮਿਊਨਿਸਟ ਤਸੱਵੁਰ ਕਰ ਰਹੇ ਹਨ, ਬੁੱਧ ਧਰਮ ਨੂੰ ਕਮਿਊਨਿਜ਼ਮ ਦੀ ਪ੍ਰੋਯਗਸ਼ਾਲਾ ਦਰਸਾ ਰਹੇ ਹਨ। ਇਸਲਾਮ ਤੇ ਸਿੱਖਇਜ਼ਮ ਦੇ ਸਿਧਾਂਤਾਂ ਵਿਚਲਾ ਕਮਿਊਨਿਜ਼ਮ ਤਾਂ ਸ਼ੰਕਾ-ਰਹਿਤ ਸੱਚਾਈ ਵਾਂਗ ਪਰੋਸਿਆ ਜਾ ਰਿਹਾ ਹੈ। ਗੱਲ ਕੀ, ਭਾਰਤੀ ਮਾਰਕਸਵਾਦ ਦੀਆਂ ਸੀਮਾਵਾਂ ਪਰਿਕਲਪਨਾ ਤੋਂ ਬਾਹਰੀਆਂ ਹਨ। ਸਾਡੇ ਖੱਬੇਪੱਖੀ ਚਿੰਤਕ ਵੀ ਧਰਮਗਤ ਸੰਸਕਾਰਾਂ ਤਹਿਤ ਅੰਤਰਮੁਖਤਾ ਦਾ ਇਜ਼ਹਾਰ ਕਰਦੇ ਹਨ। ਪੰਜਾਬ ਵਿਚ ਅਕਸਰ ਆਖ ਦਿੱਤਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਨੇ ਵਿਦਰੋਹੀ ਪ੍ਰਵਿਰਤੀ ਨੂੰ ਪਹਿਲੀ ਵਾਰ ਸਮਾਜਿਕ ਬਰਾਬਰੀ ਅਤੇ ਸਾਂਝੀਵਾਲਤਾ ਦੇ ਫ਼ਲਸਫੇ ਵਜੋਂ ਵਿਕਸਿਤ ਕੀਤਾ ਹੈ ਅਤੇ ਬੰਦਾ ਸਿੰਘ ਬਹਾਦੁਰ ਨੇ ਇਸ ਨੂੰ ਅਮਲ ਵਿਚ ਉਤਾਰਿਆ ਹੈ। ਇਨ•ਾਂ ਹਾਲਾਤ ਵਿਚ ਬੁੱਧ ਤੇ ਇਸਲਾਮ ਦੇ ਕ੍ਰਾਂਤੀਕਾਰੀ ਦਰਸ਼ਨ ਦੀ ਧਾਰਨਾ ਹਵਾ ਹੋ ਜਾਂਦੀ ਹੈ। ਮਹਾਤਮਾ ਬੁੱਧ ਦਾ ਬੁੱਧਇਜ਼ਮ ਕਾਰਜ-ਕਾਰਣ ਦੇ ਸਿਧਾਂਤ ਉੱਤੇ ਆਧਾਰਿਤ ਹੈ, ਉਸ ਵਿਚ ਰੱਬ ਦੀ ਹੋਂਦ ਅੰਤਿਮ ਸੱਚਾਈ ਨਹੀਂ ਹੈ। ਭਾਰਤੀ ਫ਼ਲਸਫ਼ੇ ਵਿਚ ਲੋਕਾਇਤ ਤੇ ਚਾਰਵਾਕ ਦਰਸ਼ਨ ਪਦਾਰਥਵਾਦੀ ਹਨ। ਇਨ•ਾਂ ਦਾ ਮਾਰਕਸਵਾਦ ਨਾਲ ਕਰੀਬੀ ਰਿਸ਼ਤਾ ਸਮਝ ਆ ਸਕਦਾ ਹੈ, ਜਿਸ ਨੂੰ ਇਤਿਹਾਸ ਦੇ ਸਰਦਖਾਨੇ 'ਚੋਂ ਬਾਹਰ ਲਿਆ ਕੇ ਲੋਕਾਂ ਨਾਲ ਸਾਂਝਾ ਕਰਨ ਦਾ ਕਾਰਜ ਕਦੇ ਵੀ ਖੱਬੇ-ਪੱਖੀ ਪੰਜਾਬੀ ਚਿੰਤਨ ਦੇ ਕਾਰਜਾਂ ਵਿਚ ਸ਼ਾਮਿਲ ਨਹੀਂ ਹੋ ਸਕਿਆ। ਸਾਡੇ ਲਈ ਗੁਰੂ ਨਾਨਕ ਦੇਵ ਹੀ ਕ੍ਰਾਂਤੀਕਾਰੀ ਫ਼ਲਸਫ਼ੇ ਦੇ ਮੋਢੀ ਹਨ, ਜਿਨ•ਾਂ ਨੇ ਕਾਰਜ-ਕਾਰਣ ਦੇ ਸਿਧਾਂਤ ਦੀ ਥਾਂ 'ਹੁਕਮ' ਸਥਾਪਿਤ ਕੀਤਾ ਹੈ।''
ਸ਼ਬਦੀਸ਼ ਹੁਰਾਂ ਦੀਆਂ ਇਹ ਧਾਰਨਾਵਾਂ ਪੜ• ਕੇ, ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ, ਕਿ ਨਾ ਉਨ•ਾ ਨੂੰ ਭਾਰਤੀ ਫ਼ਲਸਫ਼ੇ ਵਿਚਲੇ ਲੋਕਾਇਤ ਤੇ ਚਾਰਵਾਕ ਦਰਸ਼ਨ ਬਾਰੇ ਕੋਈ ਜਾਣਕਾਰੀ ਹੈ, ਨਾ ਹੀ ਉਨ•ਾ ਨੂੰ ਮਹਾਤਮਾ ਬੁੱਧ ਦੇ ਬੁੱਧ ਧਰਮ ਵਿਚਲੇ ਕਾਰਜ-ਕਾਰਣ ਦੇ ਸਿਧਾਂਤ ਦਾ ਕੋਈ ਥਹੁ-ਪਤਾ ਹੈ, ਨਾ ਹੀ ਉਨ•ਾ ਨੂੰ ਇਸਲਾਮ ਤੇ ਸਿੱਖ ਫ਼ਲਸਫ਼ੇ ਦਾ ਕੋਈ ਗਿਆਨ ਹੈ ਤੇ ਨਾ ਹੀ ਉਨ•ਾ ਨੂੰ 'ਹੁਕਮ' ਦੇ ਊੜੇ ਐੜੇ ਦੀ ਕੋਈ ਸਮਝ ਹੈ।
ਮਾਰਕਸ ਦਾ ਬੜਾ ਸਪੱਸ਼ਟ ਕਥਨ ਹੈ, ਧਰਮ ਹੋਰ ਕੁਝ ਨਹੀਂ, ਸਗੋਂ ਮਨੁੱਖੀ ਵਿਕਾਸ ਦੇ ਅੱਡ-ਅੱਡ ਪੜਾਵਾਂ ਉੱਤੇ ਵਿਕਸਿਤ ਹੋਏ ਮਨ ਦੀਆਂ ਅਵਸਥਾਵਾਂ ਹਨ। ਏਂਗਲਜ ਦਾ ਇਹ ਵੀ ਕਹਿਣਾ ਹੈ, ਕਿ ਬੁੱਧ ਧਰਮ, ਇਸਾਈਅਤ ਅਤੇ ਇਸਲਾਮ ਮਨੁੱਖੀ ਵਿਕਾਸ ਦੇ ਅਹਿਮ ਇਤਿਹਾਸਕ ਮੋੜਾਂ ਨੂੰ ਪ੍ਰਗਟ ਕਰਦੇ ਹਨ ਅਤੇ ਇਨ•ਾਂ ਦੀ ਏਕਤਾ ਦਾ ਫੈਸਲਾ ਕੁਦਰਤੀ (ਭੌਤਿਕਵਾਦੀ) ਫ਼ਲਸਫ਼ੇ ਦੇ ਆਧਾਰ ਉਤੇ ਹੋਣਾ ਹੈ, ਇਨ•ਾਂ ਨੂੰ ਰੱਦ ਕਰਕੇ ਨਹੀਂ ਜਾਂ ਇਨ•ਾਂ ਬਾਰੇ ਟਰਪੱਲ ਲਾ ਕੇ ਨਹੀਂ।
( 1s soon as Jew and 3hristian recogni੍ਰe that their respective religions are no more than different stages in the development of the human mind, different snake skins cast off by history, and that man is the snake who sloughed them, the relation of Jew and 3hristian is no longer religious but is only a critical, scientific, and human relation. Science, then, constitutes their unity. 2ut, contradictions in science are resolved by science itself.(Marx, Jew question 3W Vol. ੩) ਇੱਥੇ ਸਾਇੰਸ ਦਾ ਭਾਵ ਫਲਸਫੇ ਤੋਂ ਹੈ।
ਇੱਥੇ ਸ਼ਬਦੀਸ਼ ਹੁਰਾਂ ਨੂੰ ਇਹ ਵੀ ਸਪੱਸ਼ਟ ਹੋਣਾ ਚਾਹੀਦਾ ਹੈ, ਕਿ ਅੱਡ-ਅੱਡ ਫ਼ਲਸਫ਼ੇ ਵੱਖ-ਵੱਖ ਧਾਰਨਾਵਾਂ ਦਾ ਜਮ•ਾਂ ਜੋੜ ਨਹੀਂ ਹੁੰਦੇ ਅਤੇ ਨਾ ਹੀ ਇਹ ਕੁਝ ਕੁ ਧਾਰਨਾਵਾਂ ਦਾ ਸੰਗ੍ਰਹਿ, ਜਾਂ ਸਮਾਜੀ ਹਕੀਕਤ ਤੋਂ ਟੁੱਟੇ ਹੋਏ ਮਨਾਂ ਵਿਚ ਅਰਸ਼ੋਂ ਉਤਰਿਆ ਕੋਈ ਇਲਹਾਮ ਹੁੰਦੇ ਹਨ, ਸਗੋਂ ਪਹਿਲਾਂ ਤੋਂ ਹੀ ਚੇਤੰਨ ਅਤੇ ਜਾਗ੍ਰਿਤ ਹੋ ਰਹੇ ਮਨਾਂ ਅੰਦਰ, ਪੈਦਾ ਹੋਏ ਸ਼ੰਕਿਆਂ ਜਾਂ ਸੁਆਲਾਂ ਦੀ ਨਵਿਰਤੀ ਕਰਨ ਦੇ ਰੂਪ ਵਿਚ ਫ਼ਲਸਫ਼ੇ ਦੀਆਂ ਨਵੀਆਂ ਧਾਰਨਾਵਾਂ ਹੋਂਦ ਵਿਚ ਆਉਂਦੀਆਂ ਹਨ। ਹਰ ਦੌਰ ਦੇ ਸਮਕਾਲੀ ਫ਼ਿਲਾਸਫ਼ਰ, ਆਪਣੇ ਤੋਂ ਪਹਿਲੇ ਸਾਰੇ ਫ਼ਲਸਫ਼ਿਆਂ ਦੇ ਸਰਬਵਿਆਪੀ ਸੱਚ ਨੂੰ ਆਪਣੇ ਵਿਚ ਸਮੇਟ ਕੇ ਹੀ ਅੱਗੋਂ ਨਵੀਂਆਂ ਧਾਰਨਾਵਾਂ ਵਿਕਸਿਤ ਕਰਦੇ ਹਨ। ਸਿੱਖ ਫ਼ਲਸਫ਼ਾ, ਆਪਣੇ ਤੋਂ ਪਹਿਲੇ ਸਾਰੇ ਧਰਮਾਂ ਦੇ ਫ਼ਲਸਫ਼ਿਆਂ ਨੂੰ ਆਪਣੇ ਵਿਚ ਸਮੇਟ ਕੇ ਹੀ, ਹੋਂਦ ਵਿਚ ਆਇਆ ਹੈ। ਸਿੱਖ ਧਰਮ ਨੇ ਸਮੁੱਚੀ ਹਿੰਦੂ (ਹਿੰਦੂਤਵੀ ਜਾਂ ਬ੍ਰਾਹਮਣਵਾਦੀ ਨਹੀਂ) ਫ਼ਿਲਾਸਫ਼ੀ, ਆਪਣੇ ਤੋਂ ਪਹਿਲੇ ਪ੍ਰਗਟ ਹੋਏ ਬੁੱਧ ਧਰਮ, ਜੈਨ ਧਰਮ, ਜੋਗ ਮਤਿ ਸਮੇਤ ਲਗਪਗ ਸਾਰੇ ਧਰਮਾਂ ਅਤੇ ਮਤਾਂ ਨੂੰ ਆਪਣੇ ਵਿਚ ਆਤਮਸਾਤ ਕੀਤਾ ਹੈ। ਗੁਰੂ ਸਾਹਿਬਾਨ ਨੇ, ਇਨ•ਾਂ ਸਾਰੇ ਧਰਮਾਂ ਦੇ ਫ਼ਲਸਫ਼ਿਆਂ ਵਿਚਲੇ ਸਰਬਵਿਆਪੀ ਕੁਦਰਤੀ ਸੱਚ ਨੂੰ ਆਪਣੇ ਵਿਚ ਸਮੇਟ ਲਿਆ ਹੈ ਅਤੇ ਕੁਦਰਤੀ ਨੇਮਾਂ ਦਾ ਵਿਰੋਧ ਕਰਦੇ, ਇਨ•ਾਂ ਦੇ ਕਰਮਕਾਂਡ ਨੂੰ ਪੂਰੀ ਦ੍ਰਿੜ•ਤਾ ਨਾਲ ਰੱਦ ਕੀਤਾ ਹੈ। ਸਿੱਖ ਫ਼ਲਸਫ਼ੇ ਨੇ, ਇਸਲਾਮ ਅਤੇ ਇਸਲਾਮ ਰਾਹੀਂ ਇਸਾਈਅਤ ਅਤੇ ਯਹੂਦੀਅਤ ਦੇ ਫ਼ਲਸਫ਼ਿਆਂ ਨੂੰ ਵੀ ਆਪਣੇ ਵਿਚ ਸਮੇਟ ਲਿਆ ਹੈ।
ਬਿਲਕੁੱਲ ਇਵੇਂ ਹੀ ਮਾਰਕਸ ਨੇ ਕੀਤਾ ਹੈ। ਮਾਰਕਸ ਨੇ ਆਪਣੇ ਤੋਂ ਪਹਿਲੀਆਂ ਫ਼ਿਲਾਸਫ਼ੀ ਦੀਆਂ ਸਾਰੀਆਂ ਧਾਰਨਾਵਾਂ ਨੂੰ ਆਪਣੇ ਵਿਚ ਆਤਮਸਾਤ ਕਰਕੇ ਹੀ ਭੌਤਿਕਵਾਦੀ ਫ਼ਲਸਫ਼ਾ ਅਤੇ ਇਸ ਨੂੰ ਜਾਣਨ ਲਈ ਦਵੰਦਵਾਦੀ ਭੌਤਿਕਵਾਦ ਅਤੇ ਇਤਿਹਾਸਕ ਭੌਤਿਕਵਾਦ ਨਾਂ ਦੇ ਦੋ ਸੰਦ ਖੋਜੇ ਹਨ। ਇਹ ਸੰਦ ਕੋਈ ਮਾਰਕਸ ਦੀ ਆਪਣੀ ਜਾਤੀ ਕਾਢ ਨਹੀਂ ਹੈ, ਸਗੋਂ ਇਹ ਮਨੁੱਖੀ ਗਿਆਨ ਪ੍ਰਾਪਤੀ ਦੇ ਦੋ ਕੁਦਰਤੀ ਨੇਮ ਹਨ, ਜਿਨ•ਾਂ ਦੀ ਖੋਜ ਮਾਰਕਸ ਨੇ ਕੀਤੀ ਹੈ। ਕਿਉਂਕਿ ਸ਼ਬਦੀਸ਼ ਹੁਰਾਂ ਨੂੰ ਸਿੱਖ ਫ਼ਲਸਫੇ ਦੀ ਜਾਣਕਾਰੀ ਨਹੀਂ, ਇਸ ਲਈ ਉਨ•ਾ ਨੂੰ 'ਹੁਕਮ' ਕੀ ਹੈ, ਬਾਰੇ ਸਮਝ ਦਾ ਹੋਣਾ ਨਾ ਮੁਮਕਿਨ ਹੈ। ਉਨ•ਾ ਨੂੰ ਤਾਂ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਕਿ ਬੁੱਧਇਜ਼ਮ ਦਾ ਕਾਰਜ-ਕਾਰਣ ਸਿਧਾਂਤ ਤਰਕਸ਼ੀਲ ਸੱਚ ਤੱਕ ਪਹੁੰਚਦਾ ਹੈ, ਜਦੋਂ ਕਿ ਹੁਕਮ ਅਨੁਭਵੀ ਸੱਚ ਦੀ ਜਾਣਕਾਰੀ ਦੇਂਦਾ ਹੈ ਅਤੇ ਹੁਕਮ ਹੋਰ ਕੁਝ ਨਹੀਂ ਸਿਰਫ ਸਾਇੰਸ ਦੇ ਸੱਚ ਅਤੇ ਫ਼ਲਸਫ਼ੇ ਦੇ ਸੱਚ ਦੀ ਜਾਣਕਾਰੀ ਹੈ।  ਸ਼ਬਦੀਸ਼ ਹੁਰਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਵੀ ਨਾਮੁਮਕਿਨ ਹੈ ਕਿ ਮਾਰਕਸ ਤੇ ਏਂਗਲਜ਼ ਨੇ ਹੀਗਲ ਤੇ ਫਿਊਰਕਬਾਖ ਨਾਲੋਂ ਸਿਰਫ ਇਸ ਗੱਲ 'ਤੇ ਹੀ ਤੋੜ ਵਿਛੋੜਾ ਕੀਤਾ ਹੈ, ਕਿ ਉਹ ਦੋਵੇਂ ਸਥਿਰ ਆਤਮਵਾਦ ਅਤੇ ਸਥਿਰ ਭੌਤਿਕਵਾਦ ਤੱਕ ਪਹੁੰਚਦੇ ਹਨ, ਜਦੋਂਕਿ ਮਾਰਕਸ ਨੇ ਦਵੰਦਵਾਦੀ ਸੰਦਾਂ ਦੀ ਖੋਜ ਕਰਕੇ, ਇਸ ਨੂੰ ਅਨੁਭਵੀ ਸੱਚ ਤੱਕ ਪਹੁੰਚਾਇਆ ਹੈ।
'' 'ਮਨੁੱਖ' ਜਦੋਂ ਤੱਕ ਅਨੁਭਵੀ ਮਨੁੱਖ 'ਤੇ ਆਧਾਰਿਤ ਨਹੀਂ, ਉਹ ਮਹਿਜ ਇਕ ਸਰੀਰ ਹੈ।'' ( 5ngels, Letters of the Young 5ngels. P.P. ੧੯੭੬, Page ੨੦੯)
''ਆਪਣੇ ਆਪ ਤੋਂ ਜਾਂ ਆਪਣੇ ਸਵੈ ਤੋਂ ਪਰਾਇਆ ਭਾਵ ਆਪਣੇ ਮਨ ਤੋਂ ਅਣਜਾਣ ਮਨੁੱਖ (ਕੁਦਰਤੀ ਅਤੇ ਮਨੁੱਖੀ) ਤੱਤ ਤੋਂ ਟੁੱਟਿਆ ਹੋਇਆ ਚਿੰਤਕ ਹੈ। ਇਸ ਲਈ ਉਸ ਦੇ ਵਿਚਾਰ—ਕੁਦਰਤ ਅਤੇ ਮਨੁੱਖ—ਤੋਂ ਬਾਹਰ ਵਿਚਰ ਰਹੇ ਸਿਥੱਲ ਦਿਮਾਗੀ ਰੂਪ ਹਨ। ਹੀਗਲ ਇਨ•ਾਂ ਸਾਰੇ ਸਿਥੱਲ ਦਿਮਾਗੀ ਰੂਪਾਂ ਨੂੰ ਆਪਣੇ ਤਰਕ (Logic) ਵਿਚ ਇਕ ਥਾਂ ਇਕੱਠਾ ਕਰ ਦੇਂਦਾ ਹੈ।''
ਮਾਰਕਸ ਦਾ ਕਥਨ ਹੈ, ''ਨਿੱਜੀ ਜਾਇਦਾਦ ਨੇ ਸਾਨੂੰ ਏਨਾ ਮੂਰਖ ਅਤੇ ਇਕ ਪਾਸੜ ਸੋਚ ਦਾ ਧਾਰਨੀ ਬਣਾ ਦਿੱਤਾ ਹੈ ਤੇ ਅਸੀਂ ਸਮਝਦੇ  ਹਾਂ ਕਿ ਕੋਈ ਵੀ ਚੀਜ਼ ਸਿਰਫ਼ ਤਾਂ ਹੀ ਸਾਡੀ ਹੈ, ਜੇ ਉਹ ਸਾਡੇ ਕੋਲ ਹੈ, ਜਦੋਂ ਉਸ ਦੀ ਹੋਂਦ ਪੈਸੇ ਵਜੋਂ ਸਾਡੇ ਲਈ ਹੈ, ਜਾਂ ਜਦੋਂ ਉਹ ਸਿੱਧੀ ਸਾਡੇ ਕਬਜ਼ੇ ਵਿਚ ਵਿਚ ਹੈ'' ਤੇ ''ਕਮਿਊਨਿਜ਼ਮ ਨਿੱਜੀ ਜਾਇਦਾਦ ਦੇ ਖਾਤਮੇ ਦਾ ਉਸਾਰੂ ਪ੍ਰਗਟਾਵਾ ਹੈ।''....''ਇਸ ਲਈ ਮਨੁੱਖ ਓਨਾ ਚਿਰ ਆਪਣੀ ਪੂਰਨ ਹਸਤੀ ਪ੍ਰਾਪਤ ਨਹੀਂ ਕਰ ਸਕਦਾ ਜਿੰਨਾ ਚਿਰ ਸਾਰੇ ਮਨੁੱਖੀ ਰਿਸ਼ਤਿਆਂ ਦਾ ਆਧਾਰ ਬਣਿਆ ਇਹ ਨਿੱਜੀ ਜਾਇਦਾਦ ਅਤੇ ਪੈਸੇ ਦਾ ਸੰਕਲਪ, ਅਮਲ ਅਤੇ ਸੋਚ, ਦੋਹਾਂ, ਵਿਚੋਂ ਖਤਮ ਨਹੀਂ ਹੋ ਜਾਂਦਾ।'' (ਮਾਰਕਸ, 1844 ਦੇ ਆਰਥਿਕ ਅਤੇ ਫ਼ਲਸਫੱਈ ਖਰੜੇ, ਸਫਾ 101 ਤੇ 132) ਗੁਰਮਤਿ ਇਸੇ ਹੀ ਧਾਰਨਾ ਨੂੰ ਹੇਠ ਲਿਖੇ ਸ਼ਬਦਾਂ ਵਿਚ ਬਿਆਨ ਕਰਦੀ ਹੈ, ''ਸਹਸ ਖਟੇ ਲਖ ਕਉ ਉਠਿ ਧਾਵੈ£ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ£.....ਧਨ ਭੂਮਿ ਕਾ ਜੋ ਕਰੈ ਗੁਮਾਨੁ £ ਸੋ ਮੂਰਖੁ ਅੰਧਾ ਅਗਿਆਨੁ £ '' ਹੁਣ ਸ਼ਬਦੀਸ਼ ਹੁਰਾਂ ਨੂੰ ਪੁੱਛਣਾ ਬਣਦਾ ਹੈ ਕਿ ਜੇ ਉਹ ਸਿੱਖ ਫ਼ਲਸਫ਼ੇ ਵਿਚ ਦਿੱਤੀ ਗਈ ਸਿਆਣਪ ਨੂੰ ਪਛਾਣਨ ਵਿਚ ਨਾ ਅਹਿਲ ਹਨ ਤਾਂ ਇਸ ਦਾ ਹੱਲ ਉਨ•ਾ ਦਾ ਆਪਣੀ ਮੂਰਖਤਾ ਨੂੰ ਦੂਰ ਕਰਨਾ ਹੈ ਜਾਂ ਸਿੱਖ ਫ਼ਲਸਫ਼ੇ ਨੂੰ ਰੱਦ ਕਰ ਦੇਣਾ।
ਮਾਰਕਸ ਦਾ ਇਹ ਵੀ ਕਥਨ ਹੈ, ''... ਮਨੁੱਖ ਜਦੋਂ ਆਪਣੇ ਸੁਭਾਵਿਕ (ਅਨੁਭਵੀ) ਪ੍ਰਗਟਾਵੇ 'ਚ ਨਹੀਂ ਹੁੰਦਾ, ਉਦੋਂ ਉਹ ਮਨੁੱਖ ਵੀ ਨਹੀਂ ਹੋ ਸਕਦਾ ਅਤੇ ਇਸ ਲਈ ਅੱਖਾਂ, ਕੰਨਾਂ ਆਦਿ ਨਾਲ ਲੈਸ ਹੋਣ ਦੇ ਬਾਵਜੂਦ ਮਨੁੱਖ ਵਜੋਂ  ਸਮਾਜ, ਸੰਸਾਰ ਅਤੇ ਕੁਦਰਤ ਵਿਚ ਘਟ ਰਹੇ ਮਨੁੱਖੀ ਅਤੇ ਕੁਦਰਤੀ ਵਰਤਾਰੇ ਉਸ ਦੀ ਸੋਚ ਦੀ ਪਕੜ ਵਿਚ ਨਹੀਂ ਆ ਸਕਦੇ।'' (ਮਾਰਕਸ, 1844 ਦੇ ਆਰਥਿਕ ਤੇ ਫਲਸਫੱਈ ਖਰੜੇ, ਸਫਾ 154-55) ਤੇ ਸ਼ਬਦੀਸ਼ ਹੁਰਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਿੰਨਾ ਚਿਰ ਕੋਈ ਮਨੁੱਖ ਆਪਣੇ  ਜੰਮਣ ਭੋਂਇ ਦੇ ਫ਼ਲਸਫ਼ੇ ਨੂੰ ਆਪਣੇ ਅਨੁਭਵ ਵਿਚ ਨਹੀਂ ਲਿਆਉਂਦਾ, ਓਨਾ ਚਿਰ ਉਹ ਕਿਸੇ ਵੀ ਅਗਾਂਹਵਧੂ ਫ਼ਲਸਫ਼ੇ ਨੂੰ ਆਪਣੀ ਚੇਤਨਾ ਵਿਚ ਆਤਮਸਾਤ ਕਰਕੇ ਆਪਣੇ ਮਨ ਨੂੰ ਵਿਕਸਿਤ ਨਹੀਂ ਕਰ ਸਕਦਾ ਤੇ ਅਵਿਕਸਿਤ ਮਨ ਸਾਮਰਾਜੀ 'ਵਿਕਾਸ' ਦੀ ਚਕਾਚੌਂਧ ਵਿਚ ਫਸ ਕੇ ਇਹੋ ਜਿਹੀਆਂ ਝੱਲ-ਵਲੱਲੀਆਂ ਹੀ ਮਾਰ ਸਕਦਾ ਹੈ।
ਹੇਠ ਲਿਖੇ ਸ਼ਬਦ ਵੀ ਮਾਰਕਸ ਦੇ ਹਨ, ''ਮਨ ਕੋਲ ਆਪਣਾ ਆਧਾਰ ਕੁਦਰਤ ਹੈ। ਕੁਦਰਤ ਦਾ ਸੱਚ ਹੋਣ ਕਰਕੇ ਇਹ ਕੁਦਰਤ ਦਾ ਮੂਲ ਮੁੱਢ ਹੈ। ਇਸ ਸੱਚ ਵਿਚੋਂ ਕੁਦਰਤ ਅਲੋਪ ਹੋ ਗਈ ਹੈ ਅਤੇ ਆਪਣੇ ਆਪ ਵਿਚ ਇਕ ਵਿਚਾਰ (ਖਿਆਲ) ਦੀ ਆਮਦ ਵਜੋਂ ਮਨ ਪ੍ਰਗਟ ਹੋ ਗਿਆ ਹੈ, ਜਿਸ ਦਾ ਵਿਸ਼ਾ ਵੀ ਤੇ ਵਸਤੂ ਵੀ ਸੰਕਲਪ ਹੈ। ਇਹ ਪਛਾਣ ਪੂਰਨ ਨਿਖੇਧ ਹੈ, ਜਦੋਂਕਿ ਕੁਦਰਤ ਵਿਚ ਸੰਕਲਪ ਦੀ ਆਪਣੀ ਪੂਰਨ ਬਾਹਰੀ ਹੋਂਦ ਹੈ। ਆਪਣੇ ਪਰਾਏਪਣ ਵਿਚ ਇਸ ਨੇ ਕੁਦਰਤ ਦੀ ਥਾਂ ਲੈ ਲਈ ਹੈ ਅਤੇ ਇਸ ਪਰਾਏਪਣ ਵਿਚ ਸੰਕਲਪ ਦੀ ਆਪਣੀ ਪਛਾਣ ਬਣ ਗਈ ਹੈ। ਇਸ ਲਈ ਸਿਰਫ ਇਹ ਪਛਾਣ ਹੀ ਹੈ, ਜਿਹੜੀ ਮੋੜਵੇਂ ਰੂਪ ਵਿਚ ਕੁਦਰਤ ਵਿਚੋਂ ਪ੍ਰਗਟ ਹੋਈ ਹੈ।''
''ਅਮੂਰਤ ਵਿਚਾਰ ਦੇ ਤੌਰ 'ਤੇ ਇਲਹਾਮ ਮਨ ਦੇ ਇਲਹਾਮ ਵਜੋਂ ਕੁਦਰਤ ਦੀ ਅਗਾਊਂ ਸਿੱਧੀ ਜਾਣਕਾਰੀ ਹੈ, ਜਿਹੜੀ ਆਜ਼ਾਦ ਹੈ। ਇਹ ਮਨ ਦੇ ਸੰਸਾਰ ਵਜੋਂ ਕੁਦਰਤ ਦੀ ਛਾਪ ਹੈ, ਇਕ ਛਾਪ, ਜਿਹੜੀ ਪਰਤੌਅ ਵਜੋਂ ਉਸੇ ਵੇਲੇ ਕੁਦਰਤ ਦੀ ਫਰਜ਼ੀ ਆਜ਼ਾਦ ਹੋਂਦ ਨੂੰ ਮੰਨ ਕੇ ਤੁਰਦੀ ਹੈ। ਇਲਹਾਮ ਵਿਚਲਾ ਸੰਕਲਪ ਮਨ ਦੀ ਹੋਂਦ ਵਜੋਂ ਕੁਦਰਤ ਦੀ ਸਿਰਜਣਾ ਹੈ, ਜਿਸ ਰਾਹੀਂ ਮਨ ਆਪਣੀ ਪੁਸ਼ਟੀ ਅਤੇ ਆਜ਼ਾਦੀ ਦਾ ਸੱਚ ਪ੍ਰਾਪਤ ਕਰਦਾ ਹੈ। ਸਰਬ-ਸ਼ਕਤੀਮਾਨ ਜਾਂ ਪੂਰਨ ਮਨ ਹੀ ਹੈ। ਇਹ ਸਰਬ-ਸ਼ਕਤੀਮਾਨ ਦੀ ਉੱਚਤਮ ਵਿਆਖਿਆ ਹੈ।'' (ਮਾਰਕਸ, 1844 ਦੇ ਫਲਸਫੱਈ ਤੇ ਦ੍ਰਾਸ਼ਨਿਕ ਖਰੜੇ,  ਸਫਾ 157-58)
ਸ਼ਬਦੀਸ਼ ਹੁਰਾਂ ਦੀ ਜਾਣਕਾਰੀ ਲਈ ਇਹ ਵੀ ਦੱਸਣਾ ਬਣਦਾ ਹੈ ਕਿ ਮਾਰਕਸ-ਏਂਗਲਜ਼ ਇਸ ਗੱਲ ਪ੍ਰਤੀ ਪੂਰੀ ਤਰ•ਾਂ ਸੁਚੇਤ ਸਨ ਕਿ ਉਨ•ਾਂ ਦੇ ਭੌਤਿਕਵਾਦੀ ਫ਼ਲਸਫੇ ਨੂੰ ਸਮਝਣ ਵਿਚ ਕੀਤੀ ਗਈ ਕੁਤਾਹੀ ਸਮਾਜ ਅੰਦਰ ਬੜੀਆਂ ਵੱਡੀਆਂ ਉਲਝਣਾਂ ਪੈਦਾ ਕਰੇਗੀ। ਇਸੇ ਲਈ ਉਨ•ਾ ਨੇ ਇਹ ਚਿਤਾਵਨੀ ਵੀ ਦਿੱਤੀ ਸੀ, ਪਰ ਕਮਿਊਨਿਸਟ ਲਹਿਰ ਇਸ ਚਿਤਾਵਨੀ ਪ੍ਰਤੀ ਉਹ ਅਕਲਮੰਦੀ ਨਹੀਂ ਵਿਖਾ ਸਕੀ, ਜਿਹੜੀ ਕਿ ਚਾਹੀਦੀ ਸੀ ਅਤੇ ਇਸ ਨੇ ਮਾਰਕਸ ਦੇ ਮਨ ਵਿਚ ਪੈਦਾ ਹੋਏ ਉਨ•ਾਂ ਸ਼ੰਕਿਆਂ ਦੀ ਪੁਸ਼ਟੀ ਹੀ ਕੀਤੀ ਹੈ। ਮਾਰਕਸ ਦਾ ਆਪਣਾ ਕਥਨ ਹੈ, ''ਅਸੀਂ ਪੂਰੀ ਦ੍ਰਿੜ•ਤਾ ਨਾਲ ਇਸ ਗੱਲ ਦੇ ਕਾਇਲ ਹਾਂ ਕਿ ਅਸਲੀ ਖਤਰਾ ਅਮਲੀ ਯਤਨਾਂ ਤੋਂ ਨਹੀਂ, ਸਗੋਂ ਕਮਿਊਨਿਸਟ ਵਿਚਾਰਾਂ ਦੀ ਸਿਧਾਂਤਕ ਵਿਆਖਿਆ ਦਾ ਹੈ। ਕਿਉਂਕਿ ਅਮਲੀ ਯਤਨ, ਇਥੋਂ ਤੱਕ ਕਿ ਵਿਸ਼ਾਲ ਲੋਕ ਯਤਨ ਵੀ ਜਦੋਂ ਖਤਰਨਾਕ ਬਣਦੇ ਹਨ, ਤਾਂ ਉਨ•ਾਂ ਦਾ ਜੁਆਬ ਤੋਪਾਂ ਨਾਲ ਦਿੱਤਾ ਜਾ ਸਕਦਾ ਹੈ। ਜਦੋਂ ਕਿ ਗਲਤ ਵਿਚਾਰ, ਜਿਹੜੇ ਸਾਡੀ ਬੌਧਿਕਤਾ ਨੂੰ ਜਿੱਤ ਲੈਣ ਅਤੇ ਸਾਡੇ ਮਨਾਂ ਉੱਤੇ ਕਾਬਜ਼ ਹੋ ਜਾਣ, ਗਲਤ ਵਿਚਾਰ, ਜਿਨ•ਾਂ ਦਾ ਤਰਕ ਸਾਡੀ ਚੇਤਨਾ ਨੂੰ ਜਕੜ ਲਵੇ, ਉਹ ਬੇੜੀਆਂ ਹਨ, ਜਿਹੜੀਆਂ ਇਕ ਟੁੱਟੇ ਹੋਏ ਦਿਲ ਤੋਂ ਬਿਨਾਂ ਆਪਣੇ-ਆਪ ਖਹਿੜਾ ਨਹੀਂ ਛੱਡਦੀਆਂ। ਇਹ ਵਿਚਾਰ ਇਹੋ ਜਿਹੇ ਦੈਂਤ ਹਨ, ਜਿਨ•ਾਂ ਤੋਂ ਮਨੁੱਖੀ ਹੋਂਦ ਸਿਰਫ ਹਥਿਆਰ ਸੁੱਟ ਕੇ ਹੀ ਖਹਿੜਾ ਛੁਡਾ ਸਕਦੀ ਹੈ। ਪਰ ਔਗਸਬਰਗ (ਵਿਰੋਧੀ) ਅਖ਼ਬਾਰ ਕਦੀ ਵੀ ਮਨੁੱਖ ਦੀ ਅੰਤਰਮੁਖੀ ਸੋਚ ਦੀ ਉਸ ਦੇ ਬਾਹਰਮੁਖੀ ਮਨ ਦੇ ਵਿਚਾਰਾਂ ਵਿਰੁੱਧ ਬਗਾਵਤ ਕਾਰਨ ਪੈਦਾ ਹੁੰਦੀ ਜੰਮਣ ਪੀੜਾਂ ਨੂੰ ਨਹੀਂ ਸਮਝ ਸਕਦਾ, ਕਿਉਂਕਿ ਉਸ ਕੋਲ ਨਾ ਆਪਣਾ ਇਕ ਮਨ ਹੈ, ਨਾ ਹੀ ਆਪਣੇ ਵਿਚਾਰ ਹਨ ਅਤੇ ਇਥੋਂ ਤੱਕ ਕਿ ਨਾ ਹੀ ਆਪਣੀ ਇਕ ਆਤਮਾ ਹੈ।''
ਆਪਣੇ ਅੰਨ•ੇ ਮਨਾਂ ਦਾ ਹਨੇ•ੇਰਾ ਢੋਅ ਰਹੇ ਵਿਦਵਾਨ ਜਦੋਂ ਸੈਮੀਨਾਰਾਂ ਦੇ ਪਰਚੇ ਲਿਖਣਗੇ ਤੇ ਇਹੋ ਜਿਹੇ ਲੋਕ ਭਗਤ ਗੁਰੂ ਕਬੀਰ ਚੇਅਰ ਦੇ ਮੁਖੀ ਬਣਨਗੇ ਤਾਂ ਪੰਜਾਬ ਦਾ ਬੌਧਿਕ ਪੱਧਰ ਉੱਚਾ ਹੋਣਾ ਕਿਵੇਂ ਸੰਭਵ ਹੈ?
ਸਿੱਖ ਦੁਸ਼ਮਣੀ 'ਚ ਅੰਨ•ੇ ਹੋਏ ਸ਼ਬਦੀਸ਼ ਹੁਰਾਂ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਲਿਖ ਕੀ ਰਹੇ ਹਨ? ਇਸ ਦੀ ਸਪੱਸ਼ਟ ਮਿਸਾਲ ਉਨ•ਾ ਦਾ ਲਾਰਡ ਡਲਹੌਜੀ ਦੀ ਬਰਤਾਨੀਆ ਸਰਕਾਰ ਨੂੰ ਲਿਖੀ ਗਈ ਇਕ ਗੁਪਤ ਚਿੱਠੀ ਦਾ ਦਿੱਤਾ ਗਿਆ ਹੇਠ ਲਿਖਿਆ ਹਵਾਲਾ ਹੈ। ਇਸ ਹਵਾਲੇ ਅਨੁਸਾਰ, ''ਦੁਸ਼ਮਣੀ ਦੀ ਕੁੜੱਤਣ ਤਾਂ ਸਿੱਖਾਂ ਨੂੰ ਇਸ ਤੋਂ ਵੀ ਅੱਗੇ ਲੈ ਗਈ ਹੈ। ਕਿਸੇ ਨੂੰ ਕਦੇ ਖਿਆਲ ਵੀ ਨਹੀਂ ਸੀ ਆਇਆ ਕਿ ਇਕ ਦਿਨ ਅਜਿਹਾ ਵੀ ਆਵੇਗਾ, ਜਦੋਂ ਸਿੱਖ ਅਫਗਾਨਾਂ ਤੋਂ ਵੀ ਸਹਾਇਤਾ ਮੰਗਣ ਲੱਗ ਪੈਣਗੇ ਅਤੇ ਵੱਡੀ ਕੀਮਤ ਚੁਕਾ ਕੇ ਵੀ ਉਨ•ਾਂ ਤੋਂ ਸੱਚਮੁੱਚ ਹੀ ਸਹਾਇਤਾ ਪ੍ਰਾਪਤ ਕਰ ਲੈਣਗੇ। ਪਰ ਅੰਗਰੇਜ਼ਾਂ ਦੇ ਨਾਂ ਤੋਂ ਹੀ ਉਨ•ਾਂ ਨੂੰ ਏਨੀ ਨਫ਼ਰਤ ਹੋ ਗਈ ਹੈ ਕਿ ਉਹ ਇਸ ਹੱਦ ਤੱਕ ਵੀ ਚਲੇ ਗਏ ਹਨ।'' (7 ਅਪ੍ਰੈਲ, 1849 ਦੀ ਬਰਤਾਨਵੀ ਸਰਕਾਰ ਨੂੰ ਭੇਜੀ ਗੁਪਤ ਰਿਪੋਰਟ) ਹੁਣ ਕੋਈ ਵੀ ਜੇ ਸਹਿਜ ਮਨ ਅਤੇ ਠੰਢੇ ਦਿਮਾਗ ਨਾਲ ਇਸ ਹਵਾਲੇ ਦੇ ਰਾਜਨੀਤਿਕ ਅਰਥ ਕਰੇ ਤਾਂ ਪਤਾ ਲੱਗੇਗਾ ਕਿ ਇਹ ਹਵਾਲਾ ਸਿੱਖਾਂ ਦੇ ਹੱਕ ਵਿਚ ਜਾਂਦਾ ਹੈ ਜਾਂ ਉਨ•ਾਂ ਦੇ ਵਿਰੋਧ ਵਿਚ, ਜਿਹੜੇ ਅੰਗਰੇਜ਼ ਸਾਮਰਾਜੀਆਂ ਨਾਲ ਦੁਸ਼ਮਣੀ ਦੇ ਜਜ਼ਬੇ ਨਾਲ ਭਰੇ ਹੋਏ ਹੋਣ ਕਰਕੇ ਅਫਗਾਨਾ ਨਾਲ ਵੀ ਸਾਂਝ ਪਾਉਣ ਨੂੰ ਤਿਆਰ ਹੋ ਜਾਂਦੇ ਹਨ।
ਅਸਲ ਵਿਚ ਸ਼ਬਦੀਸ਼ ਹੁਰੀਂ ਆਪਣੀ ਸਾਰੀ ਮਾਰਕਸਵਾਦੀ ਵਿਆਖਿਆ ਮਨੋਕਲਪਿਤ ਮਾਰਕਸਵਾਦ ਨਾਲ ਕਰ ਰਹੇ ਹਨ। ਮਾਰਕਸ-ਏਂਗਲਜ਼ ਦੇ ਫ਼ਲਸਫ਼ੇ ਦੀ ਸਹਾਇਤਾ ਨਾਲ ਨਹੀਂ। ਉਹ 'ਧਰਮ ਨਿਰਪੱਖਤਾ' ਉੱਤੇ ਜ਼ੋਰ ਦੇਂਦਿਆਂ ਲਿਖਦੇ ਹਨ, 'ਗਦਰ ਪਾਰਟੀ ਸੱਚੇ ਅਰਥਾਂ ਵਿਚ ਧਰਮ ਨਿਰਪੱਖ ਪਾਰਟੀ ਸੀ'। ਧਰਮ ਨਿਰਪੱਖਤਾ ਕੋਈ ਮਾਰਕਸੀ ਧਾਰਨਾ ਨਹੀਂ ਹੈ। ਮਾਰਕਸ ਆਪਣੇ ਤੋਂ ਪਹਿਲੇ ਫ਼ਿਲਾਸਫ਼ਰ ਫਿਊਰਬਾਖ ਦੀ ਧਰਮ ਨਿਰਪੱਖਤਾ ਦਾ ਮਜ਼ਾਕ ਉਡਾਉਂਦਾ ਹੈ। ਮਾਰਕਸ ਦਾ ਬੜਾ ਸਪੱਸ਼ਟ ਕਥਨ ਹੈ ਕਿ ਧਰਮ ਨਿਰਪੱਖਤਾ ਉਲਝਣਾਂ ਪੈਦਾ ਕਰਨ ਵਾਲਾ ਵਰਤਾਰਾ ਹੈ ਅਤੇ ਆਪ ਉਹ ਬੜੇ ਸਪੱਸ਼ਟ ਸ਼ਬਦਾਂ ਵਿਚ ਧਰਮ ਨਿਰਪੱਖਤਾ ਦਾ ਵਿਰੋਧ ਕਰਦਾ ਹੈ।
ਇਹ ਕਥਨ ਮਾਰਕਸ ਦਾ ਆਪਣਾ ਹੈ, ''ਫਿਊਰਬਾਖ ਧਾਰਮਿਕ ਸਵੈਪਰਾਏਪਣ ਦੇ ਸੱਚ—ਇਕ ਕਾਲਪਨਿਕ ਧਾਰਮਿਕ ਸੰਸਾਰ ਅਤੇ ਇਕ ਧਰਮ ਨਿਰਪੱਖ ਸੰਸਾਰ—ਦੀ ਦੋਹਰੀ ਵੰਡ ਤੋਂ ਸ਼ੁਰੂ ਕਰਦਾ ਹੈ। ਉਸ ਦਾ ਕੰਮ ਧਾਰਮਿਕ ਸੰਸਾਰ ਨੂੰ ਧਰਮ ਨਿਰਪੱਖ ਸੰਸਾਰ ਵਿਚ ਬਦਲਣਾ ਹੈ। ਉਹ ਇਹ ਸੱਚ ਉੱਕਾ ਹੀ ਅਣਗੌਲਿਆ ਕਰ ਜਾਂਦਾ ਹੈ ਕਿ ਇਹ ਕੰਮ ਪੂਰਾ ਕਰਨ ਤੋਂ ਬਾਅਦ (ਕੁਦਰਤ ਤੇ ਮਨੁੱਖ ਦੇ ਰਿਸ਼ਤੇ ਨੂੰ ਸਪੱਸ਼ਟ) ਕਰਨ ਵਾਲਾ ਮੁੱਖ ਕੰਮ ਫਿਰ ਵੀ ਰਹਿ ਜਾਏਗਾ। ਇਸ ਕਰਕੇ ਕਿ ਧਰਮ ਨਿਰਪੱਖ ਸੰਸਾਰ ਆਪਣੇ-ਆਪ 'ਚ ਹੀ ਉੱਚਾ ਉੱਠ ਜਾਏਗਾ ਅਤੇ (ਭਰਮ ਦੇ) ਬੱਦਲਾਂ ਵਿਚ ਆਪਣੇ-ਆਪ ਨੂੰ ਇਕ ਆਜ਼ਾਦ ਹਸਤੀ ਵਜੋਂ ਸਥਾਪਤ ਕਰ ਲਏਗਾ, ਜਿਸ ਦੀ ਸਿਰਫ ਧਰਮ ਨਿਰਪੱਖ ਸੰਸਾਰ ਦੇ ਅੰਦਰੂਨੀ ਵਿਰੋਧਾਂ ਅਤੇ ਗੁੰਝਲਦਾਰ ਵਿਰੋਧਤਾਈਆਂ ਦੇ ਆਧਾਰ 'ਤੇ ਹੀ ਵਿਆਖਿਆ ਕੀਤੀ ਜਾ ਸਕੇਗੀ। ਧਰਮ ਨਿਰਪੱਖਤਾ ਨੂੰ ਨਿਸ਼ਚਿਤ ਤੌਰ 'ਤੇ ਆਪਣੀਆਂ ਵਿਰੋਧਤਾਈਆਂ 'ਚੋਂ ਹੀ ਸਮਝਿਆ ਜਾ ਸਕੇਗਾ ਤੇ ਫਿਰ ਇਹਨਾਂ ਵਿਰੋਧਤਾਈਆਂ ਨੂੰ ਦੂਰ ਕਰਕੇ ਹੀ ਧਰਮ ਦਾ ਇਨਕਲਾਬੀਕਰਨ ਕੀਤਾ ਜਾ ਸਕੇਗਾ।''
ਇਹ ਵੀ ਮਾਰਕਸ ਦਾ ਕਥਨ ਹੈ, ''ਅਸੀਂ ਇਹ ਜ਼ੋਰ ਨਹੀਂ ਦੇਂਦੇ ਕਿ ਉਹ (ਸ਼ਹਿਰੀ ਸਭਿਅਕ ਲੋਕ) ਆਪਣੀ ਧਰਮ ਨਿਰਪੱਖਤਾ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਪਣੀ ਧਾਰਮਿਕ ਤੰਗਨਜ਼ਰੀ ਦੂਰ ਕਰਨ, ਅਸੀਂ ਜ਼ੋਰ ਦੇਂਦੇ ਹਾਂ ਕਿ ਇਕ ਵਾਰ ਜੇ ਉਹ ਆਪਣੀ ਧਰਮ ਨਿਰਪੱਖਤਾ ਤੋਂ ਛੁਟਕਾਰਾ ਪਾ ਲੈਣ ਤਾਂ ਉਹ ਆਪਣੀ ਧਾਰਮਿਕ ਤੰਗਨਜ਼ਰੀ ਦੂਰ ਕਰ ਲੈਣਗੇ।''
ਸ਼ਬਦੀਸ਼ ਹੁਰਾਂ ਦਾ ਇਹ ਕਥਨ ਬਿਲਕੁੱਲ ਠੀਕ  ਹੈ, ਕਿ ''ਪੰਜਾਬ ਦੀ ਨਕਸਲੀ ਲਹਿਰ ਸਿਧਾਂਤਕ ਕੰਗਾਲੀ ਕਮਿਊਨਿਸਟ ਲਹਿਰ ਕੋਲੋਂ ਵਿਰਾਸਤ 'ਚ ਹਾਸਲ ਕਰਦੀ ਹੈ'' ਅਤੇ ਸ਼ਬਦੀਸ਼ ਹੁਰੀਂ ਇਸ ਕੰਗਾਲੀ ਨੂੰ ਅੱਗੇ ਤੋਰਦੇ ਹਨ। ਜਿਹੜਾ ਦੋਸ਼ ਉਹ ਪੰਜਾਬ ਦੇ ਕਮਿਊਨਿਸਟਾਂ ਉੱਤੇ ਲਾਉਂਦੇ ਹਨ, ਉਸ ਦੇ ਉਹ ਖੁਦ ਵੀ ਓਨੇ ਹੀ ਜ਼ਿੰਮੇਵਾਰ ਹਨ। ਉਨ•ਾਂ ਦੇ ਕਥਨ ਮੁਤਾਬਕ, ''ਪੰਜਾਬ ਦੀ ਕਮਿਊਨਿਸਟ ਲਹਿਰ ਦਾਰਸ਼ਨਿਕ ਸੁਆਲਾਂ ਨੂੰ ਮੁਖਾਤਿਬ ਨਹੀਂ ਹੁੰਦੀ। ਨਿਰੋਲ ਸਿਆਸੀ ਸਿਧਾਂਤਕੀ ਤੱਕ ਸੀਮਿਤ ਰਹਿੰਦੀ ਹੈ। ਇਸ ਵਿਚ ਦਾਰਸ਼ਨਿਕ ਗਲਤੀਆਂ ਦੀ ਸੰਭਾਵਨਾ ਬਣੀ ਰਹਿੰਦੀ ਹੈ।'' ਇਹ ਗਲਤੀ ਉਹ ਖੁਦ ਕਰ ਰਹੇ ਹਨ।
ਗੁਰਬਚਨ ਸਿੰਘ
98156-98451




Tuesday, 15 May 2012

ਨੌਜਵਾਨਾਂ ਨੂੰ ਸੋਚਵਾਨ ਰੈਡੀਕਲ ਡੈਮੋਕ੍ਰੈਟ ਬਨਾਉਣ ਦੀ ਲੋੜ ਹੈ , ਕਮਿਊਨਿਸਟ ਬਨਾਉਣ ਦੀ ਨਹੀਂ ।




                                       ਪ੍ਰੋ. ਭਗਵਾਨ ਜੋਸ਼ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) 'ਰੂਸੀ ਬਲਾਕ ਦਾ ਢੈਅ-ਢੇਰੀ ਹੋਣਾ ਇਤਿਹਾਸਕ ਵਿਸਫੋਟ ਤੋਂ ਘੱਟ ਨਹੀਂ ਸੀ । ਮਾਰਕਸਵਾਦ ਦੀ ਚਮਕ-ਦਮਕ ਹੀ ਮੱਧਮ ਨਹੀਂ ਪਈ, ਇਸ ਵਿਸਫੋਟ ਨਾਲ ਕਮਿਊਨਿਸਟ ਪਾਰਟੀਆਂ ਦੇ ਬੇਸਿਕ 'ਢਾਂਚੇ-ਤੰਤਰ' ਉੱਤੇ ਵੀ ਪ੍ਰਸ਼ਨ-ਚਿੰਨ੍ਹ ਲੱਗ ਚੁੱਕਾ ਹੈ । ਮੁੱਖ ਮੁੱਦੇ ਤੇ ਸੁਆਲ ਉਹ ਨਹੀਂ ਰਹੇ ਜੋ 'ਰੂਸੀ ਬਲਾਕ ' ਦੇ ਪਸਤ ਹੋਣ ਤੋਂ ਪਹਿਲਾਂ ਹੁੰਦੇ ਸਨ । ਅੱਜ ਸਮੁੱਚਾ ਸੰਸਾਰ ਬਦਲ ਗਿਆ ਹੈ ਤੇ ਮਾਨਵਤਾ ਅੱਗੇ ਪੁਰਾਣੀਆਂ ਮੁਸ਼ਕਲਾਂ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਘੁੰਡੀਆਂ ਉੱਠ ਖੜੀਆਂ ਹਨ ।
  ਭਾਰਤ ਦੇ ਸਬੰਧ ਵਿੱਚ ਮੁੱਖ ਸਵਾਲ ਇਹ ਹੈ :- ਕੀ ਡੈਮੋਕ੍ਰੈਟਿਕ ਸਿਆਸੀ ਪ੍ਰਬੰਧ ਦੇ ਅਧੀਨ ਕਿਸੇ ਅਜਿਹੀ ਪਾਰਟੀ ਦਾ ਭਵਿੱਖ ਉੱਜਲਾ ਹੋ ਸਕਦਾ ਹੈ ਜੋ ਆਪਣੇ ਆਪ ਨੂੰ ਕਮਿਊਨਿਸਟ ਕਹਿੰਦੀ ਹੈ ?
  ਅੱਜ ਭਾਰਤ ਵਿੱਚ ਜੋ ਕਮਿਊਨਿਸਟ ਪਾਰਟੀਆਂ ਬਣੀਆਂ ਹੋਈਆਂ ਹਨ, ਉਹ ਸਭ ਉਸ ਪਾਰਟੀ ਦੀ ਰਹਿੰਦ-ਖੂੰਹਦ ਹਨ ਜਿਸ ਦੀ ੧੯੨੦-੨੫ ਦੌਰਾਨ ਕਲਪਨਾ ਕੀਤੀ ਗਈ ਸੀ ,ਪਰ ਬਣਨੀ ਉਹ ੧੯੨੮ ਤੋਂ ਬਾਅਦ ਹੀ ਸ਼ੁਰੂ ਹੋਈ ਸੀ । ਉਸ ਵੇਲੇ ਅਜਿਹੇ ਲੈਨਿਨੀ ਢਾਂਚੇ-ਤੰਤਰ ਵਾਲੀ ਪਾਰਟੀ ਇਸ ਲਈ ਸੰਕਲਪੀ ਗਈ ਸੀ ਕਿਉਂਕਿ ਤੀਜੀ ਕੌਮਾਤਰੀ ਨੂੰ ਇਹ ਯਕੀਨ ਸੀ ਕਿ 'ਸੰਸਾਰ ਇਨਕਲਾਬ' ਬੱਸ ਕੁੱਝ ਹੀ ਸਾਲਾਂ ਦੀ ਦੂਰੀ ਤੇ ਹੈ । ਸੰਸਾਰ ਇਨਕਲਾਬ ਤਾਂ ਨਾ ਆਇਆ ਪਰ ਉਸ ਲਈ ਤਿਆਰ ਕੀਤਾ ਜਾਣ ਵਾਲਾ ਪਾਰਟੀ ਦਾ 'ਢਾਂਚਾ-ਤੰਤਰ' ਜਿਉਂ ਦਾ ਤਿਉਂ ਬਣਿਆ ਰਿਹਾ ਤੇ ਵਿਗੜੇ ਹੋਏ ਰੂਪ ਵਿੱਚ ਅੱਜ ਵੀ ਚਲ ਰਿਹਾ ਹੈ ।
 ਅੱਜ ਜੇਕਰ ਸਮੁੱਚੇ ਸੰਸਾਰ ਵਿਚ ਡੈਮੋਕ੍ਰੈਟਿਕ ਮੁਲਕਾਂ ਦੀ ਸਿਆਸਤ ਨੂੰ ਨੀਝ ਨਾਲ ਤੱਕਿਆ ਜਾਵੇ ਤਾਂ ਪਤਾ ਲੱਗੇਗਾ ਇਸ ਪ੍ਰਬੰਧ ਵਿਚ ਚਾਰ ਤਰ੍ਹਾਂ ਦੀਆਂ ਸਿਆਸੀ ਧਰਾਵਾਂ ਨੂੰ ਉਭਾਰਨ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਇਕ ਦੂਸਰੀ ਨਾਲ ਅੰਤਰ-ਸੰਬੰਧਿਤ ਹੁੰਦੀਆਂ ਹੋਈਆਂ ਵੀ ਵੱਖਰੋ-ਵੱਖਰਾ ਵਜੂਦ ਰੱਖਦੀਆਂ ਹਨ ।ਇਨਾਂ ਚਾਰ ਸਿਆਸੀ ਧਾਰਾਵਾਂ ਨੁੰ ਇਸ ਪ੍ਰਕਾਰ ਦਰਸਾਇਆ ਜਾ ਸਕਦਾ ਹੈ ।
ਅੱਤ ਲੈਫਟ.... ਸੈਂਟਰ ਲੈਫਟ****ਸੈਂਟਰ***ਸੈਂਟਰ ਰਾਈਟ........ਅੱਤ-ਰਾਈਟ
   ਇਨਾਂ ਚਾਰਾਂ ਵਿੱਚੋਂ ਦੋ ਸਿਆਸੀ ਧਾਰਾਵਾਂ , ਅੱਤ-ਲੈਫਟ ਵਿੰਗ ਤੇ ਅੱਤ-ਰਾਈਟ ਵਿੰਗ ਦਾ ਕੰਮ ਕੇਵਲ ਦੂਸਰੀਆਂ ਦੋ ਸਿਆਸੀ ਧਾਰਾਵਾਂ ਨੂੰ ਪ੍ਰਭਾਵਿਤ ਕਰਨਾ ਹੀ ਹੁੰਦਾ ਹੈ । ਡੈਮੋਕ੍ਰੇਟਿਕ ਪ੍ਰਬੰਧ ਅਧੀਨ ਇਹਨਾਂ ਦੋਵੇਂ ਅੱਤ-ਧਾਰਾਵਾਂ ਦਾ ਕੇਂਦਰ ਨਾਲ ਲਿੰਕ ਕੇਵਲ ਸੈਂਟਰ-ਲੈਫਟ ਜਾਂ ਸੈਂਟਰ – ਰਾਈਟ ਸਿਆਸਤ ਤੇ ਵਿਚਾਰ ਧਾਰਾਵਾਂ ਰਾਹੀਂ ਹੀ  ਜੁੜਦਾ ਹੈ । ਇਹ ਦੋਵੇਂ ਅੱਤ-ਧਾਰਾਵਾਂ ਕਦੀ ਵੀ ਆਪਣੇ ਆਪ ਵਿੱਚ ਬਹੁ-ਮਤ ਹਾਸਿਲ ਨਹੀਂ ਕਰ ਸਕਦੀਆਂ । ਡੈਮੋਕ੍ਰੈਟਿਕ ਤੰਤਰ ਵਿਚ ਇਹ ਸਾਰੀਆਂ ਧਾਰਾਵਾਂ ਕੇਂਦਰ ਨਾਲ ਜੁੜੀਆਂ ਹੁੰਦੀਆਂ ਹਨ । ਇਹ ਕੇਂਦਰ ਹੀ ਸਮੁੱਚੀ ਕੌਮੀ ਸਿਆਸਤ ਦੀ ਮੁੱਖ ਧਾਰਾ ਹੁੰਦਾ ਹੈ ਤੇ ਇਧਰ ਉਧਰ ਸ਼ਿਫਟ ਹੁੰਦਾ ਰਹਿੰਦਾ ਹੈ ।ਕੌਮ ਦੀ ਬਹੁ-ਸੰਮਤੀ ਦੀ ਚੇਤਨਤਾ ਵੀ ਇਸ ਦੇ ਆਲੇ-ਦੁਆਲੇ ਘੁੰਮਦੀ ਰਹਿੰਦੀ ਹੈ । ਇਸ ਕੇਂਦਰ ਨਾਲ ਜੁੜੀਆਂ ਦੋ ਧਾਰਾਵਾਂ , ਸੈਂਟਰ-ਲੈਫਟ ਤੇ ਸੈਂਟਰ-ਰਾਈਟ ਹੀ ਕੌਮੀ ਚੋਣਾਂ ਵਿਚ ਬਹੁ-ਮਤ ਹਾਸਿਲ ਕਰਨ ਦੀ ਸੰਭਾਵਨਾ ਰੱਖਦੀਆਂ ਹਨ। ਇਹਨਾਂ ਦੋਵੇਂ ਧਾਰਾਵਾਂ ਵਿੱਚੋਂ ਕੇਵਲ ਇਕ ਹੀ ਜਾਂ ਤਾਂ ਆਪਣੇ ਆਪ ਦੇ ਬਲ-ਬੁੱਤੇ ਉਪਰ ਜਾਂ ਜੋੜ ਤੋੜ ਕਰ ਕੇ ਸਰਕਾਰ ਬਨਾਉਣ ਤੇ ਚਲਾਉਣ ਦੀ ਯੋਗ ਹੋ ਸਕਦੀ ਹੈ ।
    ਅਜਿਹੇ ਡੈਮੋਕ੍ਰੈਟਿਕ ਪ੍ਰਬੰਧ ਅਧੀਨ ਕਮਿਊਨਿਸਟ ਪਾਰਟੀ ਜਾਂ ਪਾਰਟੀਆਂ ਕਦੀ ਵੀ ਬਹੁ-ਮਤ ਹਾਸਿਲ ਨਹੀਂ ਕਰ ਸਕਦੀਆਂ , ਉਹ ਕੇਵਲ ਮੁੱਦਿਆਂ ਦਾ ਪਰਚਾਰ ਕਰਦੀਆਂ ਰਹਿ ਸਕਦੀਆਂ ਹਨ । ਉਹ ਸੋਚਦੀਆਂ ਹਨ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਦੀ ਆਵਾਜ਼ ਹਾਂ , ਪਰ ਲੋਕ ਵੋਟ ਉਹਨਾਂ ਨੂੰ ਨਹੀਂ , ਵਧੇਰੇ ਕਰ ਕੇ ਸੈਂਟਰ-ਲੈਫਟ ਜਾਂ ਸੈਂਟਰ-ਰਾਈਟ ਪਾਰਟੀ ਨੂੰ ਦਿੰਦੇ ਹਨ । ਇਵੇਂ ਇਹ ਪਾਰਟੀਆਂ ਲੋਕਾਂ ਦੀਆਂ ਸੱਮਸਿਆਵਾਂ ਦੀਆਂ ਢੰਢੋਰਚੀ ਬਣ ਕੇ ਰਹਿ ਜਾਂਦੀਆਂ ਹਨ ਪਰ ਲੋਕਾਂ ਦੇ ਵਿਸ਼ਵਾਸ਼ ਦਾ ਪਾਤਰ ਨਹੀਂ ਬਣ ਸਕਦੀਆਂ । ਪੀ. ਸੀ. ਜੋਸ਼ੀ ਆਖਦਾ ਹੁੰਦਾ ਸੀ : ਮਜ਼ਦੂਰ ਆਪਣੀਆਂ ਤਨਖਾਹਾਂ ਅਤੇ ਹੋਰ ਸੁਵਿਧਾਵਾਂ ਦਾ ਹੱਲ ਕਮਿਊਨਿਸਟ ਲੀਡਰਸ਼ਿਪ ਰਾਹੀਂ ਢੂੰਡਦੇ ਹਨ , ਪਰ ਵੋਟ ਵਧੇਰੇ ਕਰ ਕੇ ਕਾਂਗਰਸ ਨੂੰ ਪਾਉਂਦੇ ਹਨ ।
     ਸੁਆਲ ਪੈਦਾ ਹੁੰਦਾ ਹੈ , ਜੇ ਕਰ ਸਾਰੇ ਸਨਅਤੀ ਮਜ਼ਦੂਰ ਵੀ ਕਮਿਊਨਿਸਟਾਂ ਨੂੰ ਵੋਟ ਪਾ ਦੇਣ ਤਾਂ ਵੀ ਇਸ ਪ੍ਰਬੰਧ ਹੇਠ ਜਿੱਤ ਕਮਿਊਨਿਸਟ ਪਾਰਟੀ ਦੀ ਨਹੀਂ ਹੋ ਸਕਦੀ । ਉਹ ਕੌਮ ਦੀ ਬਹੁ-ਸੰਮਤੀ ਦੀ ਪਾਰਟੀ /ਪਾਰਟੀਆਂ ਨਹੀਂ ਬਣ ਸਕਦੀਆਂ । ਉਹ ਕੇਵਲ ਸੈਂਟਰ-ਲੈਫਟ ਜਾਂ ਸੈਂਟਰ-ਰਾਈਟ ਉੱਪਰ ਪ੍ਰਭਾਵ ਹੀ ਪਾ ਸਕਦੀਆਂ ਹਨ । ਕਈ ਇਤਿਹਾਸਕ ਮੋੜ ਐਸੇ ਹੋ ਸਕਦੇ ਹਨ ਜਿੱਥੇ ਉਹਨਾਂ ਦੇ ਪ੍ਰਭਾਵ ਦੀ ਸਮਰਥਾ ਕਾਫੀ ਹੋ ਸਕਦੀ ਹੈ , ਜਿਵੇਂ ਕਿ ਮਨਮੋਹਨ ਸਿੰਘ ਦੀ ਪਿਛਲੀ ਸਰਕਾਰ ਕਾਇਮ ਰਹਿਣ ਲਈ ਲਗਪਗ ਕਮਿਊਨਿਸਟ ਪਾਰਟੀ ( ਮਾਰਕਸਵਾਦੀ ) ਉੱਪਰ ਨਿਰਭਰ ਸੀ । ਅਜਿਹੇ ਪ੍ਰਭਾਵ ਦੀ ਇਹ ਸਿਖਰਲੀ ਸੀਮਾ ਹੁੰਦੀ ਹੈ ।
    ਏਦਾਂ ਦੇ ਪ੍ਰਭਾਵਾਂ ਵਿਚ ਐਨਾ ਤੰਤ ਨਹੀਂ ਹੁੰਦਾ ਕਿ ਉਹ ਸਮੁੱਚੀ ਸਿਆਸਤ ਦਾ ਰੁੱਖ ਬਦਲ ਕੇ ਉਸ ਨੂੰ ਵਧੇਰੇ ਲੋਕ-ਮੁੱਖੀ ਬਣਾ ਦੇਵੇ । ਇਹ ਕੰਮ ਤਾਂ ਕੇਵਲ ਉਹੀ ਪਾਰਟੀ ਕਰ ਸਕਦੀ ਹੈ ਜੋ ਬਹੁ-ਮਤ ਰਾਹੀਂ ਸਰਕਾਰ ਬਣਾਵੇ ਤੇ ਲੋਕ-ਮੁੱਖੀ ਪ੍ਰੋਗਰਾਮਾਂ ਨੂੰ ਯਕੀਨਨ ਅਮਲ ਵਿਚ ਲਿਆਵੇ ।
    ਇੰਜ ਡੈਮੋਕ੍ਰੈਟਿਕ ਪ੍ਰਬੰਧ ਹੇਠ ਉਹ ਪਾਰਟੀਆਂ ਜੋ ਸੈਂਟਰ-ਲੈਫਟ ਸਿਆਸਤ ਅਪਣਾ ਕੇ ਬਹੁ-ਸੰਮਤੀ ਹਾਸਿਲ ਕਰਨ ਦੀ ਕਾਬਲੀਅਤ ਰੱਖਦੀਆਂ ਹੋਣ ,ਉਹ ਪਾਰਟੀਆਂ ਕੇਵਲ ਸੋਸ਼ਲ ਡੈਮੋਕ੍ਰੈਟਿਕ ਪਾਰਟੀਆਂ ਹੀ ਹੋ ਸਕਦੀਆਂ ਹਨ ਨਾ ਕਿ ਕਮਿਊਨਿਸਟ ਪਾਰਟੀਆਂ  ।
ਕਮਿਊਨਿਸਟ ਪਾਰਟੀਆਂ ਤਾਂ ਸਗੋਂ ਅਜਿਹੀ ਸਿਆਸੀ ਪਾਰਟੀ ਦੇ ਉਭਰਨ ਵਿੱਚ ਰੋੜਾ ਹੀ ਅਟਕਾ  ਸਕਦੀਆਂ ਹਨ । ਉਹ ਨਾ ਤਾਂ ਆਪਣੇ ਆਪ ਨੂੰ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵਿਚ ਬਦਲ ਸਕਦੀਆਂ ਹਨ ਕਿਉਂਕਿ ਉਹਨਾਂ ਦਾ ਬੀਜ ਰੂਪ (DNA) ਲੈਨਿਨੀ ਹੁੰਦਾ ਹੈ ਜਿਸ ਦੀ ਸਪਿਰਟ ਸੋਸ਼ਲ ਡੈਮੋਕਰੇਸੀ ਦੇ ਖਿਲਾਫ ਹੁੰਦੀ ਹੈ , ਤੇ ਨਾ ਹੀ ਉਹ ਕਿਸੇ ਹੋਰ ਲੈਫਟ-ਵਿੰਗ ਡੈਮੋਕ੍ਰੈਟਿਕ ਪਾਰਟੀ ਨੂੰ ਉਭਰਨ ਤੇ ਫੈਲਣ ਲਈ ਰਾਹ ਮੁੱਹਈਆ ਕਰਦਾ ਹੈ । ਉਹ ਅਜਿਹੀ ਪਾਰਟੀ ਨੂੰ ਇਨਕਲਾਬ ਵਿਰੋਧੀ ਕਹਿ ਕੇ ਭੰਡਦੀਆਂ ਹਨ ।
   ਅੱਜ ਵੀ ਭਾਰਤੀ ਸਿਆਸਤ ਵਿਚ ਕਮਿਊਨਿਸਟ ਪਾਰਟੀਆਂ ਨੇ ਇਹ ਸੈਂਟਰ-ਲੈਫਟ ਸਪੇਸ (centre-left space) ਖਾਲੀ ਛੱਡ ਕੇ ਆਪਣੇ ਆਪ ਹੀ ਕਾਂਗਰਸ ਦੇ ਹਵਾਲੇ ਕੀਤੀ ਹੋਈ ਹੈ । ਇਸੇ ਕਾਰਨ ਹੀ ਇੱਕੋ ਇੱਕ ਕਾਂਗਰਸ ਪਾਰਟੀ ਹੈ ਜਿਸ ਦੀ ਸਿਆਸਤ ਇਸ ਖਾਲੀ ਛੱਡੇ ਸੈਂਟਰ-ਲੈਫਟ ਸਪੇਸ ਤੱਕ ਫੈਲੀ ਹੋਈ ਹੈ । ਭਾਵੇਂ ਕਾਂਗਰਸ ਇਕ ਕੰਜ਼ਰਵੇਟਿਵ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਹੈ ਪਰ ਇਹ ਆਪਣੇ ਆਪ ਨੂੰ ਭਾਰਤੀ ਲੋਕਾਂ ਤੇ ਜਨਤਾ ਦੇ ਸਾਹਮਣੇ ਲੈਫਟ-ਵਿੰਗ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੇ ਤੌਰ 'ਤੇ ਪੇਸ਼ ਕਰਨ ਵਿਚ ਕਾਮਯਾਬ ਰਹਿੰਦੀ ਹੈ । ਇਸ ਦੀ ਧੌਂਸ ਕੇਵਲ ਉਸ ਵਕਤ ਚੈਲੰਜ ਹੋਈ ਜਦੋਂ ਅੱਤ ਰਾਈਟ-ਪਾਰਟੀ  ( BJP ) ਨੇ ਆਪਣੀ ਸਪੇਸ ਨੂੰ ਆਰਜ਼ੀ ਤੌਰ ਤੇ ਤਲਾਂਜਲੀ ਦੇ ਕੇ ਸੈਂਟਰ-ਰਾਈਟ ਸਿਆਸਤ ਅਪਣਾਈ ਤੇ ਬਾਕੀ ਪਾਰਟੀਆਂ ਨਾਲ ਜਮ੍ਹਾਂ-ਤੋੜ ਕਰ ਕੇ ਬਹੁ-ਮੱਤ ਪ੍ਰਾਪਤ ਕਰ ਲਿਆ । ਪਰ ਭਾਰਤੀ ਜਨਤਾ ਪਾਰਟੀ ਅੱਜ ਇੱਕ ਰਾਈਟ-ਵਿੰਗ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਬਨਣ ਤੋਂ ਅਸਮਰਥ ਹੈ , ਉਸੇ ਤਰਾਂ ਜਿਸ ਤਰਾਂ ਕਮਿਊਨਿਸਟ ਪਾਰਟੀਆਂ ਭਾਰਤੀ ਪੱਧਰ ਦੀ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵਿਚ ਤਬਦੀਲ ਹੋਣ ਦੇ ਸਮਰਥ ਨਹੀਂ ਹਨ । ਇਹਨਾਂ ਦੋਨਾਂ ਪਾਰਟੀਆਂ ਦੀ ਅਜਿਹੀ ਅਸਮਰਥਾ ਕਾਰਨ ਕਾਂਗਰਸ ਕੋਲ ਅੱਜ ਇਹ ਦੋਵੇਂ ਤਰ੍ਹਾਂ ਦੀ ਸਪੇਸ ਹੈ : ਸੈਂਟਰ-ਲੈਫਟ ਤੇ ਸੈਂਟਰ-ਰਾਈਟ ।
   ਇੰਜ ਕਾਂਗਰਸ ਦੀ ਸਮੁੱਚੀ ਸਿਆਸਤ ,ਪ੍ਰੋਗਰਾਮ ਤੇ ਆਰਥਿਕ ਨੀਤੀਆਂ ਇਹਨਾਂ ਦੋਨਾਂ ਸਪੇਸਾਂ ਦਾ ਮਿਲਗੋਭਾ ਹੋ ਨਿਬੜਦੀਆਂ ਹਨ । ਜਦੋਂ ਤੱਕ ਕਮਿਊਨਿਸਟ, ਅੱਤ-ਲੈਫਟ ਤੇ ਬੀ.ਜੇ.ਪੀ.  ਅੱਤ-ਰਾਈਟ ਪੋਜੀਸ਼ਨਾਂ ਤੇ ਕਾਇਮ ਹਨ ,ਉਦੋਂ ਤੱਕ ਭਾਰਤ ਵਿਚ ਕਾਂਗਰਸ ਦਾ ਬੋਲ-ਬਾਲਾ ਬਣਿਆ ਰਹੇਗਾ । ਕਾਂਗਰਸ ਆਪਣੇ ਆਪ ਵਿਚ ਐਨੀਂ ਤਕੜੀ ਤਾਕਤ ਨਹੀਂ ਜਿੰਨਾਂ ਇਸ ਨੂੰ ਇਹਨਾਂ ਦੋਵੇਂ ਧਾਰਾਵਾਂ , ਅੱਤ-ਲੈਫਟ ਤੇ ਅੱਤ-ਰਾਈਟ ਨੇ ਬਣਾ ਰੱਖਿਆ ਹੈ ।ਬਹੁਤੀ ਵੇਰ ਕਿਸੇ ਪਾਰਟੀ ਦੀ ਤਾਕਤ ਉਸ ਦੇ ਆਪਣੇ ਬਲ-ਬੁੱਤੇ ਕਰਕੇ ਨਹੀਂ ਸਗੋਂ ਵਿਰੋਧੀ ਧਿਰਾਂ ਦੀ ਅੰਦਰਲੀ ਕਮਜ਼ੋਰੀ ਅਤੇ ਗਲਤ ਸਿਆਸੀ ਸਮਝ ਉੱਪਰ ਟਿਕੀ ਹੁੰਦੀ ਹੈ ।
    ਜਦ ਕਮਿਊਨਿਸਟ ਪਾਰਟੀਆਂ ਆਪਣੇ ਪ੍ਰਬੰਧਕੀ ਢਾਂਚੇ-ਤੰਤਰ ਨੂੰ ਤਿਆਗ ਕੇ ਇਕ ਨਵੀਂ ਲਹਿਰ ਤੇ ਪਾਰਟੀ  (The Party of the Broad Left ) ਵਜੋਂ  ਆਪਣੇ ਆਪ ਨੂੰ ਲੋਕਾਂ ਅੱਗੇ ਪੇਸ਼ ਕਰਕੇ ਉਹਨਾਂ ਦਾ ਵਿਸ਼ਵਾਸ ਹਾਸਿਲ ਨਹੀਂ ਕਰਦੀਆਂ , ਓਨੀਂ ਦੇਰ ਤੱਕ ਕਾਂਗਰਸ ਦਾ ਬਦਲ ਲੋਕ ਹੋਰ ਕਿਤੇ ਢੂੰਢਦੇ ਰਹਿਣਗੇ । ਪਰ ਕਾਂਗਰਸ ਦੇ ਸਮੁੱਚੇ ਲੋਕ/ਪੱਖੀ ਪ੍ਰੋਗਰਾਮਾਂ ਤੇ ਵਾਹਦਿਆਂ ਨੂੰ ਕੇਵਲ ਇਕ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਹੀ ਅਮਲ ਵਿਚ ਲਿਆ ਸਕਦੀ ਹੈ । ਜਦ ਤੱਕ ਅਜਿਹੀ ਪਾਰਟੀ ਨਹੀਂ ਉਭਰਦੀ , ਲੋਕਾਂ ਦਾ ਵਿਸ਼ਵਾਸ਼ ਪ੍ਰਾਪਤ ਨਹੀਂ ਕਰਦੀ , ਤਦ ਤੱਕ ਇਹਨਾਂ ਕਾਂਗਰਸੀ ਪ੍ਰੋਗਰਾਮਾਂ ਤੇ ਪਾਲਸੀਆਂ ਦਾ ਅਮਲ ਢਿਲਾ/ਮਿੱਠਾ ਤੇ ਅਗੜ / ਦੁਗੜਾ ਹੀ ਰਹੇਗਾ । ਕਮਿਊਨਿਸਟ ਪਾਰਟੀਆਂ ਕਾਂਗਰਸ ਦੀ ਤਿੱਖੀ ਨੁਕਤਾਚੀਨੀ ਤਾਂ ਕਰ ਸਕਦੀਆਂ ਹਨ , ਤੇ ਬਹੁਤ ਵੇਰ ਨੁਕਤਾਚੀਨੀ  ਠੀਕ ਵੀ ਹੁੰਦੀ ਹੈ , ਸਮਝ ਵੀ ਆਉਂਦੀ ਹੈ , ਪਰ ਉਹ ਕਾਂਗਰਸ ਪਾਰਟੀ ਨੂੰ ਬਿਨਾਂ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਬਣੇ (The Party of the Broad Left ) ਅਸਲੀਅਤ ਵਿਚ ਕੋਈ ਲੋਕ-ਪੱਖੀ ਠੋਸ ਅਮਲ ਲੋਕਾਂ ਸਾਹਮਣੇ ਨਹੀਂ ਰੱਖ ਸਕਦੀਆਂ ।
     ਪੰਜਾਬ ਦੀਆਂ ਸੱਮਸਿਆਵਾਂ ਖੇਤੀ ਸਬੰਧੀ ਹਨ ,ਦਲਿਤਾਂ ਅਤੇ ਔਰਤਾਂ ਉਪਰ ਤਸ਼ੱਦਦ ਦੀਆਂ ਹਨ, ਐਜੂਕੇਸ਼ਨ ਤੇ ਵਾਤਾਵਰਣ ਦੇ ਦੂਸ਼ਿਤ ਹੋਣ ਬਾਰੇ ਹਨ । ਇਹਨਾਂ ਸਾਰੀਆਂ ਸੱਮਸਿਆਵਾਂ ਦਾ ਸਮਾਜਕ ਹੱਲ ਢੂੰਡਣ ਲਈ ਪੰਜਾਬ ਦੇ ਕਾਮਰੇਡਾਂ ਨੂੰ ਕਮਿਊਨਿਸਟ ਪਾਰਟੀ ਬਨਾਉਣ ਦੀ ਲੋੜ ਨਹੀਂ, ਰੈਡੀਕਲ ਡੈਮੋਕ੍ਰੇਟਿਕ ਲਹਿਰ ਖੜੀ ਕਰਨ ਦੀ ਲੋੜ ਹੈ ।
ਨੌਜਵਾਨਾਂ ਨੂੰ ਸੋਚਵਾਨ ਰੈਡੀਕਲ ਡੈਮੋਕ੍ਰੈਟ ਬਨਾਉਣ ਦੀ ਲੋੜ ਹੈ , ਕਮਿਊਨਿਸਟ ਬਨਾਉਣ ਦੀ ਨਹੀਂ । 




Friday, 11 May 2012

ਪੰਜਾਬ ਸੰਤਾਪ ਦੌਰਾਨ ਸ਼ਹੀਦਾਂ ਦੇ ਬੱਚੇ ਵਿਕਾਸ ਦੇ ਰਾਹਾਂ 'ਤੇ\ਪ੍ਰੋ. ਬਲਵਿੰਦਰਪਾਲ ਸਿੰਘ

 ਪੜ੍ਹਾਈ 'ਚ ਸਰ ਕਰ ਰਹੇ ਨੇ ਨਵੀਆਂ ਮੰਜ਼ਲਾਂ 
ਆਪਣੇ ਬੀਤੇ ਨੂੰ ਨਹੀਂ ਭੁੱਲੇ ਸ਼ਹੀਦਾਂ ਦੇ ਬੱਚੇ, ਪਰ ਸਿੱਖ ਕੌਮ ਦੇ ਹਿੱਤ ਲਈ ਕਰ ਗੁਜ਼ਰਨ ਦੇ ਚਾਹਵਾਨ
                   bibi sandeep kaur   98558-03391

    
ਬੀਬੀ ਕਾਸ਼ਤੀਵਾਲ ਤੇ ਬੀਬੀ ਸੋਹਨਜੀਤ ਨੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਦੀ ਸੰਭਾਲ ਕਰਕੇ  ਨਿਭਾਈ ਇਤਿਹਾਸਕ ਭੂਮਿਕਾ
ਪੰਜਾਬ ਸੰਤਾਪ ਦੌਰਾਨ ਬਹੁਤ ਸਾਰੇ ਸਿੰਘ, ਸਿੰਘਣੀਆਂ ਸ਼ਹੀਦ ਹੋਏ ਹਨ। ਉਨ੍ਹਾਂ ਦੇ ਬੱਚਿਆਂ ਨੇ ਉਸ ਸਮੇਂ ਜੋ ਸੰਤਾਪ ਦੇ ਪੱਲ ਹੰਡਾਏ ਹਨ, ਉਨ੍ਹਾਂ ਤੋਂ ਪਾਰ ਹੋ ਕੇ ਉਹ ਪੜ੍ਹਾਈ ਵਿੱਚ ਵਿਕਾਸ ਦੀਆਂ ਪੁਲਾਘਾਂ ਪੁੱਟ ਰਹੇ ਹਨ। ਭਾਵੇਂ ਉਹ ਆਪਣੇ ਬੀਤੇ ਨੂੰ ਨਹੀਂ ਭੁੱਲੇ, ਪਰ ਉਹ ਪੜ੍ਹਾਈ ਵਿੱਚ ਅਹਿਮ ਪ੍ਰਾਪਤੀਆਂ ਕਰਕੇ ਸਿੱਖ ਕੌਮ ਦੇ ਹਿੱਤ ਲਈ ਕਰ ਗੁਜ਼ਰਨ ਦੇ ਚਾਹਵਾਨ ਹਨ। ਖਾਸ ਕਰਕੇ ਉਹ ਸਮੇਂ ਦੇ ਬੱਚੇ ਤੇ ਅੱਜ ਜਵਾਨੀ ਦੀਆਂ ਦਹਿਲੀਜ਼ਾਂ ਪਾਰ ਕਰ ਰਹੇ ਨੌਜਵਾਨ ਤੇ ਮੁਟਿਆਰਾਂ, ਜੋ ਬੀਬੀ ਸੰਦੀਪ ਕੌਰ ਕਾਸ਼ਤੀਵਾਲ ਅਤੇ ਬੀਬੀ ਸੋਹਨਜੀਤ ਕੌਰ ਵੱਲੋਂ ਅਲੱਗ-ਅਲੱਗ ਸਥਾਨਾਂ 'ਤੇ ਚਲਾਏ ਜਾ ਰਹੇ ਅਨਾਥ ਆਸ਼ਰਮਾਂ ਵਿਚ ਪਲ਼ ਰਹੇ ਹਨ, ਪੜ੍ਹ ਰਹੇ ਹਨ ਤੇ ਬਿਨਾਂ ਸ਼ਿਕਵਿਆਂ ਦੇ ਆਪਣੀ ਜ਼ਿੰਦਗੀ ਜਿਊਂ ਰਹੇ ਹਨ। ਹੱਥਲੇ ਕਾਲਮ ਵਿਚ ਪੰਜਾਬ ਸੰਤਾਪ ਦੌਰਾਨ ਸ਼ਹੀਦ ਹੋਏ ਸਿੱਖ ਪਰਿਵਾਰਾਂ ਦੇ ਬੱਚਿਆਂ ਵਿਚੋਂ ਕੁਝ ਇਕ ਦੀ ਅੱਜ ਦੀ ਸਥਿਤੀ ਸਾਂਝੀ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਸਾਰੇ ਰਿਸ਼ਤੇ-ਨਾਤੇ ਉਸ ਸੰਘਰਸ਼ ਦੀ ਬਲੀ ਚੜ੍ਹ ਗਏ। ਇਸ ਦੁਖਾਂਤ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਜੀਵਨ ਦੀਆਂ ਮੰਜਲਾਂ ਤਹਿ ਕੀਤੀਆਂ ਹਨ।

ਕੰਵਰਦੀਪ ਸਿੰਘ
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਧਰਮ ਸਿੰਘ ਕਾਸ਼ਤੀਵਾਲ ਨੇ 1992 ਵਿਚ ਪੰਜਾਬ ਪੁਲਿਸ ਤੋਂ ਬਚਣ ਲਈ ਸਾਈਨਾਇਡ ਨਿਗਲ ਲਿਆ ਸੀ। ਧਰਮ ਸਿੰਘ ਦੀ ਸ਼ਹਾਦਤ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੀ ਧਰਮ ਪਤਨੀ ਸੰਦੀਪ ਕੌਰ ਦੇ ਘਰ ਕੰਵਰਦੀਪ ਸਿੰਘ ਦਾ ਜਨਮ ਹੋਇਆ ਸੀ। ਜਿਹੜਾ ਕਰੀਬ 20 ਸਾਲ ਦਾ ਹੈ। ਕੰਵਰਦੀਪ ਚੰਡੀਗੜ੍ਹ ਦੇ ਐਨੀਮੇਸ਼ਨ ਸਟੂਡੀਓ ਫਰੇਮਬਾਕਸ ਦੇ ਪਹਿਲੇ ਬੈਚ ਦੇ ਵਿਦਿਆਰਥੀ ਹਨ ਤੇ ਉਸ ਨੂੰ ਮਿਲ ਕੇ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਸ ਦਾ ਅਤੀਤ ਪੰਜਾਬ ਸੰਤਾਪ ਨਾਲ ਜੁੜਿਆ ਹੋਇਆ ਹੈ। ਅੰਗਰੇਜ਼ੀ ਫਿਲਮਾਂ ਖਾਸ ਕਰਕੇ ਐਕਸ਼ਨ ਅਤੇ ਸਾਇੰਸ ਫਿਕਸ਼ਨ ਦਾ ਬੇਹੱਦ ਸ਼ੌਕੀਨ ਹੈ। ਉਹ ਹਾਲੀਵੁੱਡ ਜਾਣਾ ਚਾਹੁੰਦਾ ਹੈ। ਉਸ ਨੂੰ ਵਿੰਪਾਇਰ ਫਿਲਮਾਂ, ਹੱਲੇ-ਗੁੱਲੇ ਵਾਲੇ ਸੰਗੀਤ ਅਤੇ ਸੋਸ਼ਲ ਨੈਟਵਰਕਿੰਗ ਸਾਈਟਸ ਉੱਤੇ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ।

ਰਾਜ ਕੌਰ
ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਭੈਣੀ ਦੇ ਮਿਲਖਾ ਸਿੰਘ ਨੂੰ 1992 'ਚ ਤਰਨ ਤਾਰਨ ਨੇੜੇ ਇੱਕ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਰਾਜ ਕੌਰ (25 ਸਾਲ) ਮਿਲਖਾ ਸਿੰਘ ਦੀ ਅਨਾਥ ਹੋਈ ਧੀ ਹੈ, ਜੋ ਕੱਲਰ ਭੈਣੀ ਦੇ ਮਾਤਾ ਗੁਜਰੀ ਸਹਾਰਾ ਟਰੱਸਟ ਅਨਾਥ ਆਸ਼ਰਮ ਵਿਚ ਪਲ਼ੀ ਪੜ੍ਹੀ ਹੈ। ਉਸ ਜਿਹੀਆਂ ਹੋਰ ਕਈ ਧੀਆਂ ਇਸ ਆਸ਼ਰਮ ਦੀ ਛੱਤ ਹੇਠ ਜਵਾਨ ਹੋਈਆਂ ਹਨ। ਪਿਛਲੇ ਦਿਨੀਂ ਰਾਜ ਕੌਰ ਦਾ ਇੱਕ ਪ੍ਰਵਾਸੀ ਪੰਜਾਬੀ ਰੌਸ਼ਨ ਸਿੰਘ (ਇੰਗਲੈਂਡ) ਨਾਲ ਅਨਾਥ ਆਸ਼ਰਮ ਵਿਚ ਵਿਆਹ ਹੋਇਆ। ਰਾਜ ਕੌਰ ਮੈਡੀਕਲ ਲੈਬ ਟੈਕਨੀਸ਼ੀਅਨ ਹੈ। ਹੁਣ ਉਹ ਆਪਣੇ ਪਤੀ ਨਾਲ ਬ੍ਰਿਟੇਨ ਜਾ ਵਸੇਗੀ। ਉਸ ਦੇ ਪਤੀ ਰੌਸ਼ਨ ਸਿੰਘ ਲੰਡਨ ਵਿਚ ਕੈਂਸਰ ਚੈਰਿਟੀ ਵਿਚ ਕੰਮ ਕਰਦੇ ਹਨ।

ਸੁਖਜਿੰਦਰ ਕੌਰ
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸੁਖਦੇਵ ਸਿੰਘ ਬਲੱਗਣ ਨੂੰ 1992 ਵਿਚ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਐਨ ਸਾਹਮਣੇ ਹੋਏ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਉਸ ਦੇ ਦੋ ਬੱਚੇ ਸਨ—ਸੁਖਜਿੰਦਰ ਕੌਰ ਅਤੇ ਸਤਿੰਦਰਪਾਲ ਸਿੰਘ, ਜੋ ਰਿਸ਼ਤੇਦਾਰਾਂ ਵੱਲੋਂ ਠੁਕਰਾਏ ਜਾਣ ਤੋਂ ਬਾਅਦ 1996 ਵਿਚ ਸੁਲਤਾਨਵਿੰਡ ਵਿਚ ਬਣੇ ਸ਼ਹੀਦ ਧਰਮ ਸਿੰਘ ਖਾਲਸਾ ਟਰੱਸਟ ਅਨਾਥ ਆਸ਼ਰਮ ਵਿਚ ਆ ਗਏ ਸਨ। ਸੁਖਜਿੰਦਰ ਕੌਰ ਕੰਪਿਊਟਰ ਦੀ ਸਿਖਲਾਈ ਲੈ ਰਹੀ ਹੈ ਅਤੇ ਅਧਿਆਪਕਾ ਬਣਨਾ ਚਾਹੁੰਦੀ ਹੈ। ਉਸ ਦਾ ਭਰਾ ਵੀ ਇਸੇ ਅਨਾਥ ਆਸ਼ਰਮ ਰਾਹੀਂ ਉੱਚ ਵਿੱਦਿਆ ਹਾਸਲ ਕਰ ਰਿਹਾ ਹੈ।

ਸ਼ਰਨਜੀਤ ਕੌਰ
ਜੈਮਲ ਸਿੰਘ ਅਸਲਪੁਰੇ ਨੂੰ 1992 ਵਿਚ ਦਸੰਬਰ ਮਹੀਨੇ ਪੁਲਿਸ ਨੇ ਇਹ ਕਹਿ ਕੇ ਚੁੱਕਿਆ ਸੀ ਕਿ ਉਹ ਖਾੜਕੂਆਂ ਨੂੰ ਪਨਾਹ ਦਿੰਦਾ ਹੈ। ਇਸ ਤੋਂ ਬਾਅਦ ਜੈਮਲ ਸਿੰਘ ਦਾ ਕੋਈ ਪਤਾ ਨਹੀਂ। ਸ਼ਰਨਜੀਤ ਕੌਰ ਜੈਮਲ ਸਿੰਘ ਦੀ ਧੀ ਹੈ, ਜੋ ਅੱਜ 20 ਸਾਲ ਦੀ ਹੋ ਚੁੱਕੀ ਹੈ। ਉਹ ਵੀ ਸ਼ਹੀਦ ਧਰਮ ਸਿੰਘ ਖਾਲਸਾ ਟਰੱਸਟ ਦੇ ਅਨਾਥ ਆਸ਼ਰਮ ਵਿਚ ਰਹਿੰਦੀ ਹੈ। ਫੈਸ਼ਨ ਡਿਜ਼ਾਈਨਿੰਗ ਉਸ ਦੀ ਰੁਚੀ ਹੈ। ਉਹ ਚਾਹੁੰਦੀ ਹੈ ਕਿ ਅਜਿਹੇ ਭਾਰਤੀ ਪਹਿਰਾਵੇ ਤਿਆਰ ਕਰੇ, ਜੋ ਕਿਸੇ ਵੀ ਤਰ੍ਹਾਂ ਦਾ ਅੰਗ ਪ੍ਰਦਰਸ਼ਨ ਕੀਤੇ ਬਿਨਾਂ ਮਾਡਲਾਂ ਨੂੰ ਰੈਂਪ ਉੱਤੇ ਪਹਿਨਾਏ ਜਾ ਸਕਣ।

ਸਿਮਰਨਜੀਤ ਕੌਰ
ਐੱਮ. ਬੀ. ਏ. ਦੀ ਪੜ੍ਹਾਈ ਕਰ ਰਹੀ 24 ਸਾਲਾ ਸਿਮਰਨਦੀਪ ਕੌਰ ਨੂੰ ਬੀਤੇ ਦੀਆਂ ਧੁੰਦਲੀਆਂ ਜਿਹੀਆਂ ਯਾਦਾਂ ਕਦੀ-ਕਦੀ ਪ੍ਰੇਸ਼ਾਨ ਕਰਦੀਆਂ ਹਨ। ਉਹ ਦੱਸਦੀ ਹੈ ਕਿ ਜੰਮੂ ਵਿਚਲੇ ਉਨ੍ਹਾਂ ਦੇ ਘਰ ਪੰਜਾਬ ਪੁਲਿਸ ਨੇ ਅੱਧੀ ਰਾਤ ਛਾਪਾ ਮਾਰਿਆ ਸੀ, ਕਿਉਂਕਿ ਉਸ ਦੀ ਮਾਂ ਮਾਨ ਕੌਰ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਦੀ ਭਤੀਜੀ ਸੀ। ਬਸ, ਇਹੋ ਇਸ ਪਰਿਵਾਰ ਦਾ ਦੋਸ਼ ਸੀ। ਹਾਲਾਂਕਿ ਮਾਨ ਕੌਰ ਦਾ ਨੀਟਾ ਅਤੇ ਉਸ ਦੇ ਪਰਿਵਾਰ ਨਾਲ ਵੀ ਕੋਈ ਸੰਬੰਧ ਨਹੀਂ ਸੀ, ਪਰ ਪੰਜਾਬ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲਿਆ। ਦਿੱਲੀ ਦੀ ਤਿਹਾੜ ਜੇਲ ਵਿਚ ਸੁੱਟ ਦਿੱਤਾ ਗਿਆ, ਫਿਰ ਜੰਮੂ-ਕਸ਼ਮੀਰ ਪੁਲਿਸ ਨੇ ਸਿਮਰਨਜੀਤ ਦੇ ਟਰੱਕ ਡਰਾਈਵਰ ਪਿਤਾ ਜਗਦੀਸ਼ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਇਕੱਲੀ ਰਹਿ ਗਈ ਸਿਮਰਨਜੀਤ ਨੂੰ ਮਾਤਾ ਗੁਜਰੀ ਟਰੱਸਟ ਨੇ ਗੋਦ ਲੈ ਲਿਆ। ਅੱਜ ਉਹ ਐੱਮ. ਬੀ. ਏ. ਕਰ ਰਹੀ ਹੈ ਅਤੇ ਨਾਲ ਹੀ ਪੀ. ਸੀ. ਐੱਸ. ਦੀ ਟੈਸਟ ਦੀ ਤਿਆਰੀ ਵੀ। ਉਹ ਅਜਿਹਾ ਸਿਸਟਮ ਚਾਹੁੰਦੀ ਹੈ ਕਿ ਪੁਲਿਸ ਆਪਣੀ ਮਰਜ਼ੀ ਨਾਲ ਕਿਸੇ ਦੇ ਘਰ ਨਾ ਵੜੇ ਅਤੇ ਬਿਨਾਂ ਕਸੂਰੋਂ ਕਿਸੇ ਉੱਤੇ ਤਸ਼ੱਦਦ ਨਾ ਕਰੇ, ਪਰ ਉਦਾਸ ਵੀ ਹੋ ਜਾਂਦੀ ਹੈ ਕਿ ਉਸ ਦੀ ਇਹ ਇੱਛਾ ਦੇਸ਼ ਦੇ ਕਿਸੇ ਵੀ ਕੋਨੇ ਵਿਚ ਪੂਰੀ ਹੁੰਦੀ ਨਹੀਂ ਦਿਸਦੀ।

ਹਰਦੀਪ ਸਿੰਘ
ਤਰਨ ਤਾਰਨ ਦੇ ਪਿੰਡ ਮੱਖੀ ਕਲਾਂ ਦੀ ਧੁੰਦਲੀ ਜਿਹੀ ਯਾਦ ਅਨਾਥ ਆਸ਼ਰਮ ਵਿਚ ਰਹਿ ਰਹੇ 20 ਸਾਲਾਂ ਦੇ ਹੋ ਚੁੱਕੇ ਹਰਦੀਪ ਸਿੰਘ ਨੂੰ ਅੱਜ ਵੀ ਹੈ। ਖ਼ਾਸ ਕਰਕੇ ਉਹ ਘੜੀ ਜਦੋਂ ਖਾਕੀਧਾਰੀ ਵਰਦੀ ਵਿਚ ਕੁਝ ਲੋਕ ਉਸ ਦੇ ਘਰ ਆਏ ਸਨ। 1993 ਵਿਚ ਮਾਰਚ ਦੇ ਮਹੀਨੇ ਉਸ ਦੇ ਚਾਚਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਰਟੌਲ ਪਿੰਡ ਦੇ ਬਾਹਰ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ। ਮਾਨੋਚਾਹਲ ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ਼ ਖਾਲਿਸਤਾਨ ਦਾ ਮੁਖੀ ਮਾਨੋਚਾਹਲ ਦੇ ਮਾਰੇ ਜਾਣ ਤੋਂ ਬਾਅਦ ਹਰਦੀਪ ਦੇ ਪਿਤਾ ਜਗਤਾਰ ਜੱਗਾ ਨੇ ਇਸ ਲਹਿਰ ਨਾਲ ਨਾਤਾ ਤੋੜ ਲਿਆ ਅਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਲਈ ਯੂ. ਪੀ. ਵਿਚ ਟਰੱਕ ਡਰਾਈਵਰੀ ਸ਼ੁਰੂ ਕਰ ਦਿੱਤੀ, ਪਰ ਦੋ ਸਾਲ ਬਾਅਦ 1995 ਵਿਚ ਉਸ ਦੀ ਇੱਕ ਹਾਦਸੇ ਵਿਚ ਮੌਤ ਹੋ ਗਈ। ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਅਤੇ ਖਾਲਿਸਤਾਨੀ ਪਿਛੋਕੜ ਹੋਣ ਕਰਕੇ ਰਿਸ਼ਤੇਦਾਰਾਂ ਨੇ ਮੂੰਹ ਮੋੜ ਲਿਆ ਅਤੇ ਹਰਦੀਪ ਸਿੰਘ ਨੂੰ ਇੱਕ ਅਨਾਥ ਆਸ਼ਰਮ ਨੇ ਪਨਾਹ ਦਿੱਤੀ, ਜਿਥੇ ਉਸ ਵਰਗੇ ਖਾਲਿਸਤਾਨੀ ਸੰਘਰਸ਼ ਦੇ ਅਨਾਥ ਬੱਚੇ ਪਲ਼ ਰਹੇ ਹਨ। ਇਥੇ ਉਹ ਪਟਿਆਲਾ ਦੇ ਇੱਕ ਕਾਲਜ ਵਿਚ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨਜ਼ ਦੀ ਇੰਜੀਨੀਅਰਿੰਗ ਕਰ ਰਿਹਾ ਹੈ। ਉਸ ਦਾ ਸੁਪਨਾ ਕਾਮਯਾਬ ਇੰਜੀਨੀਅਰ ਬਣਨ ਦਾ ਹੈ।

ਜਸਵਿੰਦਰ ਕੌਰ
ਖਾਲਿਸਤਾਨੀ ਜਥੇਬੰਦੀ ਨਾਲ ਸੰਬੰਧ ਹੋਣ ਦੇ ਦੋਸ਼ ਵਿਚ 1994 ਵਿਚ ਕੁਲਵੰਤ ਸਿੰਘ ਨੂੰ ਮਾਰ ਦਿੱਤਾ ਗਿਆ ਸੀ। ਉਸਦੀ ਧੀ ਜਸਵਿੰਦਰ ਕੌਰ (18 ਸਾਲ) ਆਪਣੇ ਵਰਗੇ ਸੈਂਕੜੇ ਬੱਚਿਆਂ ਨਾਲ ਅਨਾਥ ਆਸ਼ਰਮ ਵਿਚ ਰਹਿ ਰਹੀ ਹੈ ਅਤੇ ਆਪਣੀ ਜ਼ਿੰਦਗੀ ਦਾ ਰਾਹ ਆਪ ਚੁਣਨ ਦੇ ਸਮਰੱਥ ਹੋ ਰਹੀ ਹੈ। ਪੂਰਨ ਗੁਰਸਿੱਖ ਰੂਪ ਵਿਚ ਸਜੀ ਇਹ ਬੱਚੀ ਕਬੱਡੀ ਦੀ ਹੋਣਹਾਰ ਖਿਡਾਰੀ ਹੈ। 2007 ਵਿਚ ਉਹ ਕਬੱਡੀ ਜੂਨੀਅਰ ਨੈਸ਼ਨਲ ਵਿਚ ਪੰਜਾਬ ਵੱਲੋਂ ਖੇਡੀ ਸੀ। ਉਂਝ ਉਸਦੀ ਰੁਚੀ ਅਧਿਆਪਕਾ ਬਣਨ ਦੀ ਹੈ। ਕਲਾ ਉਸ ਅੰਦਰ ਕੁਟ-ਕੁਟ ਕੇ ਭਰੀ ਹੋਈ ਹੈ। ਚਾਰਕੋਲ ਦੇ ਪੋਰਟਰੇਟ ਬਣਾਉਣਾ ਉਸਦਾ ਸ਼ੌਂਕ ਹੈ। ਮਾਤਾ ਗੁਜਰੀ ਟਰੱਸਟ ਵਿਚ ਰਹਿ ਰਹੀ ਅਤੇ ਕੱਲਰ ਭੈਣੀ ਦੇ ਨੇੜੇ ਸਥਿਤ ਸੰਤ ਕਿਰਪਾਲ ਅਕੈਡਮੀ ਵਿਚ 12ਵੀਂ ਜਮਾਤ ਵਿਚ ਪੜ੍ਹ ਰਹੀ ਜਸਵਿੰਦਰ ਕੌਰ ਮਾਸੂਮੀਅਤ ਨਾਲ ਕਹਿੰਦੀ ਹੈ ਕਿ ਮੈਂ ਵੀ ਆਪਣੇ ਵਰਗੀ ਕਿਸੇ ਅਨਾਥ ਬੱਚੀ ਨੂੰ ਪਾਲਾਂਗੀ ਅਤੇ ਪੜ੍ਹਾਵਾਂਗੀ।

ਹਰਮਨਪ੍ਰੀਤ ਕੌਰ

ਖਾਲਿਸਤਾਨ ਲਿਬਰੇਸ਼ਨ ਆਰਮੀ ਦੇ ਖੜਕ ਸਿੰਘ ਕਿੱਲੀ ਨੂੰ 1992 ਵਿਚ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਖੜਕ ਸਿੰਘ ਦੀ ਪਤਨੀ ਸੋਹਨਜੀਤ ਕੌਰ (45 ਸਾਲ) ਮਾਤਾ ਗੁਜਰੀ ਟਰੱਸਟ ਚਲਾਉਂਦੀ ਹੈ ਤੇ ਉਸਦੀ 21 ਸਾਲਾ ਧੀ ਹਰਮਨਪ੍ਰੀਤ ਕੌਰ ਪਟਿਆਲਾ ਦੇ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਐੱਮ. ਬੀ. ਏ. ਕਰ ਰਹੀ ਹੈ। ਹਰਮਨਪ੍ਰੀਤ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀ ਹੈ, ਪਰ ਸੋਹਨਜੀਤ ਕੌਰ ਚਾਹੁੰਦੀ ਹੈ ਕਿ ਉਸ ਦੀ ਧੀ ਪੰਜਾਬ ਪੁਲਿਸ ਭਰਤੀ ਹੋਵੇ।

ਸਿੱਖ ਆਸ਼ਰਮਾਂ ਦੀ ਇਤਿਹਾਸਕ ਭੂਮਿਕਾ

ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਵਿਚ ਸਥਿਤ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਅਤੇ ਪਟਿਆਲਾ ਜ਼ਿਲ੍ਹੇ ਦੇ ਕੱਲਰ ਭੈਣੀ ਵਿਚ ਸਥਿਤ ਮਾਤਾ ਗੁਜਰੀ ਟਰੱਸਟ ਵੱਲੋਂ ਚਲਾਏ ਜਾਂਦੇ ਆਸ਼ਰਮਾਂ ਵਿਚ ਤਿੰਨ ਸੌ ਦੇ ਕਰੀਬ ਬੱਚੇ ਰਹਿੰਦੇ ਹਨ, ਜਿਹੜੇ ਸ਼ਹੀਦ ਪਰਿਵਾਰਾਂ ਦੇ  ਬੱਚੇ ਹਨ। ਦੋਵਾਂ ਹੀ ਥਾਵਾਂ ਉੱਤੇ ਹਰ ਸਵੇਰ ਸਾਰੇ ਬੱਚੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਨਿੱਤਨੇਮ ਕਰਦੇ ਹਨ, ਫਿਰ ਆਪੋ-ਆਪਣੀ ਪੜ੍ਹਾਈ ਲਈ ਸਕੂਲਾਂ-ਕਾਲਜਾਂ ਵਿਚ ਚਲੇ ਜਾਂਦੇ ਹਨ। ਖਾਣਾ ਬਣਾਉਣ ਦਾ ਕੰਮ ਆਸ਼ਰਮਾਂ ਵਿਚ ਰਹਿੰਦੀਆਂ ਕੁੜੀਆਂ ਵਾਰੀ ਸਿਰ ਕਰਦੀਆਂ ਹਨ ਅਤੇ ਬਾਕੀ ਕੰਮ ਮੁੰਡੇ ਕਰਦੇ ਹਨ। ਹੁਣ ਤੱਕ 100 ਕੁੜੀਆਂ ਦਾ ਵਿਆਹ ਹੋ ਚੁੱਕਿਆ ਹੈ, ਬਹੁਤੀਆਂ ਵਿਦੇਸ਼ ਵਿਚ ਵਿਆਹੀਆਂ ਗਈਆਂ ਹਨ।
ਇਹ ਆਸ਼ਰਮ ਸੰਗਤਾਂ ਵੱਲੋਂ ਦਿੱਤੇ ਜਾਂਦੇ ਦਸਵੰਧ ਦੇ ਸਹਾਰੇ ਚਲਦੇ ਹਨ। ਆਪਣਾ ਸਭ ਕੁਝ ਗੁਆ ਦੇਣ ਵਾਲੇ ਇਨ੍ਹਾਂ ਬੱਚਿਆਂ ਨੂੰ ਪਨਾਹ ਦੇ ਰਹੇ ਇਨ੍ਹਾਂ ਆਸ਼ਰਮਾਂ ਉੱਤੇ ਵੀ ਪੁਲਿਸ ਅਤੇ ਖੁਫੀਆ ਏਜੰਸੀਆਂ ਦੀ ਅੱਖ ਲੰਬੇ ਸਮੇਂ ਤੋਂ ਹੈ, ਜੋ ਦੋਸ਼ ਲਾ ਰਹੇ ਹਨ ਕਿ ਇਹ ਅਨਾਥ ਆਸ਼ਰਮ ਵਿਸ਼ੇਸ਼ ਕਰਕੇ ਸ਼ਹੀਦ ਧਰਮ ਸਿੰਘ ਖਾਲਸਾ ਟਰੱਸਟ ਨੂੰ ਉਹ ਲੋਕ ਚਲਾ ਰਹੇ ਹਨ, ਜੋ ਭਾਰਤ ਵਿਚ ਗੜਬੜ ਪੈਦਾ ਕਰਦੇ ਹਨ ਅਤੇ ਖਾੜਕੂਆਂ ਦੇ ਬੱਚਿਆਂ ਨੂੰ ਬਹੁਤ ਕਾਇਦੇ ਨਾਲ ਸਿਖਲਾਈ ਦਿੰਦੇ ਹਨ, ਪਰ ਮਨੁੱਖੀ ਅਧਿਕਾਰਾਂ ਤੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ ਦੇ ਪ੍ਰਤੀਨਿਧ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ, ਸਗੋਂ ਆਲੋਚਕਾਂ ਦਾ ਇਹ ਆਖ ਕੇ ਮੂੰਹ ਬੰਦ ਕਰ ਰਹੇ ਹਨ ਕਿ ਪਟਿਆਲਾ ਅਤੇ ਅੰਮ੍ਰਿਤਸਰ ਵਿਚ ਕਰੀਬ ਡੇਢ ਦਹਾਕੇ ਤੋਂ ਚੱਲ ਰਹੇ ਇਨ੍ਹਾਂ ਆਸ਼ਰਮਾਂ ਦਾ ਇੱਕ ਵੀ ਬੱਚਾ ਨਾ ਤਾਂ ਨਸ਼ੇ ਦਾ ਆਦੀ ਹੋਇਆ ਅਤੇ ਨਾ ਹੀ ਅਪਰਾਧਿਕ ਸਰਗਰਮੀ ਵਿਚ ਸ਼ਾਮਲ ਹੋਇਆ ਹੈ, ਜਦਕਿ ਇਨ੍ਹਾਂ ਆਸ਼ਰਮਾਂ ਤੋਂ ਬਾਹਰ ਦੇ ਪੂਰੇ ਪੰਜਾਬ ਦੇ ਬਹੁਗਿਣਤੀ ਬੱਚੇ ਨਸ਼ੇ ਅਤੇ ਹਿੰਸਾ ਵਿਚ ਪੂਰੀ ਤਰ੍ਹਾਂ ਲਿਬੜੇ ਹੋਏ ਹਨ।





ਪੰਜਾਬ ਦੇ ਅਖੌਤੀ ਕਾਮਰੇਡਾਂ ਦਾ ਪੰਜਾਬ ਨਾਲ ਧੋਖਾ\ਪ੍ਰਭਸ਼ਰਨਦੀਪ ਸਿੰਘ



ਕਾਮਰੇਡਾਂ ਵੱਲੋਂ, ਹਿੰਦੁਸਤਾਨੀ ਹਕੂਮਤ ਦੀ ਤਰਜ਼ 'ਤੇ, ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸਮੱਸਿਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਮੱਸਿਆ ਕੀ ਹੈ? ਕਾਮਰੇਡਾਂ ਮੁਤਾਬਕ ਪੰਜਾਬ ਹੱਸ ਰਿਹਾ ਸੀ, ਗਾ ਰਿਹਾ ਸੀ। ਕੁਝ ਲੋਕ ਆਏ ਤੇ ਉਹਨਾਂ ਨੇ ਕੁਝ ਮੱਸਲੇ ਛੇੜ ਦਿੱਤੇ। ਪੰਜਾਬ ਵਿੱਚ ਇੱਕ ਅੱਗ ਲੱਗੀ। ਇਹ ਰੰਗਲੀ ਧਰਤੀ ਲਹੂ ਲੁਹਾਣ ਹੋ ਗਈ। ਇਹ ਮਸਲੇ ਛੇੜਨ ਵਾਲੇ ਲੋਕ ਕੌਣ ਸਨ? ਬਿਨਾਂ ਸ਼ੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਤੇ ਉਨ੍ਹਾਂ ਦੇ ਸਾਥੀ ਸਨ, ਜਿਨ੍ਹਾਂ ਨੇ ਇਹ ਮੱਸਲੇ ਛੇੜੇ। ਜੁਝਾਰੂ ਸਿੰਘ, ਜਿਹਨਾਂ ਨੇ ਜੂਨ ਚੁਰਾਸੀ ਤੋਂ ਬਾਅਦ ਲੜਾਈ ਇੱਕ ਨਵੇਂ ਸਿਰੇ ਤੋਂ ਵਿੱਢੀ, ਜਿਹੜੇ ਕਈ ਸਾਲ ਆਪਣੇ ਸਾਰੇ ਤਾਣ ਨਾਲ ਲੜਦੇ ਰਹੇ। ਕੌਣ ਸਨ ਇਹ ਲੋਕ ਜਿਨ੍ਹਾਂ ਨੇ ਇਸ ਦੀ ਪਾਵਨ ਮਿੱਟੀ ਲਹੂ ਨਾਲ ਸਿੰਜ ਦਿੱਤੀ? ਅੱਜ ਅਸੀਂ ਇਨ੍ਹਾਂ ਸੁਆਲਾਂ ਦੇ ਦਰਪੇਸ਼ ਹੋਣਾ ਹੈ ਜਾਂ ਸ਼ਾਇਦ ਇਨ੍ਹਾਂ ਸੁਆਲਾਂ ਦੇ ਸਥਾਪਿਤ ਹੋ ਚੁੱਕੇ ਜੁਆਬਾਂ ਦੀ ਗੱਲ ਕਰਨੀ ਹੈ।
ਕੌਣ ਹਨ ਪੰਜਾਬ ਦੀ ਮੁਹੱਬਤ ਦੇ ਦਾਅਵੇਦਾਰ? ਜੇ ਇਹ ਕਮਿਊਨਿਸਟ ਹਨ ਤਾਂ ਪੰਜਾਬ ਦੀ ਧਰਤੀ ਨਿਰਾਸ਼ ਹੋਏ ਕਮਿਊਨਿਸਟਾਂ ਦੀ ਜਗੀਰ ਨਹੀਂ। ਕਮਿਊਨਿਸਟਾਂ ਨੇ ਪੰਜਾਬ ਦੇ ਦਰਦ ਨਾਲ ਦਗ਼ਾ ਕਮਾਇਆ ਹੈ। ਉਨ੍ਹਾਂ ਨੇ ਸੰਨ ਸੰਤਾਲੀ ਦੇ ਦੁੱਖ ਨੂੰ ਆਪਣਾ ਸੌਦਾ ਵੇਚਣ ਲਈ ਵਰਤਿਆ ਹੈ। ਵਾਰਿਸ ਸ਼ਾਹ ਦੇ ਨਾਂ 'ਤੇ ਯੂਰਪੀ ਸੈਕੂਲਰਇਜ਼ਮ ਦਾ ਲਾਂਗਾ ਢੋਇਆ ਹੈ। ਬੀਬੀ ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਵਾਜਾਂ ਕਿਵੇਂ ਮਾਰੀਆਂ, ਇਹ ਤਾਂ ਸ਼ਾਇਦ ਉਹਨੂੰ ਵੀ ਨਾ ਪਤਾ ਹੋਵੇ, ਪਰ ਜਿਵੇਂ ਉਸ ਗੱਲ ਦਾਂ ਕਾਮਰੇਡਾਂ ਨੇ ਜਨਾਜ਼ਾ ਕੱਢਿਆ, ਇਹ ਸਾਨੂੰ ਜ਼ਰੂਰ ਪਤਾ ਹੈ। ਸਿਰਜਣਾ ਦੇ ਖਿਣਾਂ ਵਿੱਚ ਇੱਕ ਬੇਖ਼ਬਰੀ ਹੁੰਦੀ ਹੈ। ਅਰਥਾਂ ਤੋਂ, ਭਾਵ ਤੋਂ, ਕੋਈ ਉਚੇਰੀ ਗੱਲ ਹੁੰਦੀ ਹੈ, ਜਿਸ ਨੂੰ ਫੜ ਲੈਣ ਦਾ ਕਵੀ ਵਿਚ ਵੀ ਤਾਣ ਨਹੀਂ ਹੁੰਦਾ। ਕਵਿਤਾ ਉਸ ਗੱਲ ਦੇ ਹੋਣ ਦੇ ਅਹਿਸਾਸ 'ਚੋਂ ਆਏ ਨਿੱਘ ਵਿੱਚ ਜਿਉਂਦੀ ਹੈ, ਵਿਗਸਦੀ ਹੈ। ਇਸ ਨੂੰ ਇਉਂ ਸਿੱਧ ਪੱਧਰਾ ਬਣਾ ਕੇ ਪ੍ਰਚਾਰਨਾ ਇੱਕ ਹੋਛਾ ਆਪਹੁਦਰਾਪਣ ਹੈ। ਕਵੀ ਦੀ ਪ੍ਰਵਾਨਗੀ ਵੀ ਇਸ ਲਈ ਕਾਫ਼ੀ ਹੋਵੇ, ਜ਼ਰੂਰੀ ਨਹੀਂ, ਕਿਉਂਕਿ ਉਹਨਾਂ ਖਿਣਾਂ 'ਚੋਂ ਬਾਹਰ ਆ ਕੇ ਕਵੀ ਵੀ ਕੋਈ ਹੋਰ ਹੈ। ਕਮਿਊਨਿਸਟਾਂ ਨੇ ਅਜਿਹੇ ਹੋਛੇਪਣ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦੀ ਧਰਤੀ ਨਾਲ ਜਤਾਇਆ ਕਬਜ਼ੇ ਦਾ ਅਧਿਕਾਰ, ਕਮਿਊਨਿਸਟਾਂ ਦੀ ਵੱਡੀ ਬਦਤਮੀਜ਼ੀ ਸੀ। ਇਥੋਂ ਤੱਕ ਕਿ ਉਹ ਸਿੰਘਾਂ ਦੇ ਪੰਜਾਬ ਦੀ ਧਰਤੀ ਨਾਲ ਲਗਾਓ ਨੂੰ ਚੁਣੌਤੀਆਂ ਦੇਣ ਲੱਗੇ। ਅੱਜ ਸਿੰਘਾਂ ਅੱਗੇ ਇਹ ਸ਼ਰਤ ਹੋ ਗਈ ਹੈ ਕਿ ਉਹ ਪੰਜਾਬ ਦੀ ਧਰਤੀ ਨਾਲ ਮੁਹੱਬਤ ਦਾ ਇਜ਼ਹਾਰ ਕਮਿਊਨਿਸਟਾਂ ਵਾਂਗੂੰ ਕਰਨ ਜਾਂ ਫਿਰ ਉਨ੍ਹਾਂ ਦੇ ਫ਼ਤਵਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅਸੀਂ ਪੰਜਾਬ ਦੀ ਧਰਤੀ ਨਾਲ ਉਹ ਵਫ਼ਾ ਪਾਲੀ ਹੈ ਜਿਸ ਦਾ ਕੋਈ ਸਾਨੀ ਨਹੀਂ। ਪਰ ਅਸੀਂ ਧਰਤੀ ਦੇ ਹਾਂ, ਧਰਤੀ ਦੇ ਇਕ ਟੁਕੜੇ ਦੇ ਨਹੀਂ। ਅਸੀਂ 'ਮਾਤਾ ਧਰਤਿ ਮਹਤੁ' ਦੇ ਅਲਾਪ ਨਾਲ ਆਪਣੀ ਸਵੇਰ ਦਾ ਆਰੰਭ ਕਰਦੇ ਹਾਂ। ਅਸੀਂ ਆਖ਼ਰੀ ਦਮ ਤੱਕ ਪੰਜਾਬ ਦੀ ਧਰਤੀ ਦੇ ਹੋ ਕੇ ਵੀ ਇਸ ਦੇ ਮੋਹ ਤੋਂ ਪਾਰ ਹਾਂ। ਸਾਡੇ ਲਈ ਪਾਉਂਟਾ ਸਾਹਿਬ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਸਦਾ ਹੀ ਧੂਹ ਪਾਉਣ ਵਾਲੇ ਅਸਥਾਨ ਰਹੇ ਹਨ। ਬਗਦਾਦ ਤੇ ਮੱਕੇ ਮਦੀਨੇ ਦੀਆਂ ਧਰਤੀਆਂ ਤੇ ਹੋਈਆਂ ਬਾਬਾ ਜੀ ਦੀਆਂ ਪੈੜਾਂ ਸਾਡੇ ਮੱਥੇ ਨੂੰ ਹਰਦਮ ਲੋਅ ਵਿਖਾਉਂਦੀਆਂ ਰਹਿੰਦੀਆਂ ਹਨ।  ਧਰਤੀ ਧਰਮਸਾਲ ਹੈ, ਸਭਿਆਚਾਰਕ ਜਾਂ ਨਸਲੀ ਪਛਾਣ ਮਨੁੱਖ ਦੀ ਹਸਤੀ ਨੂੰ ਸੀਮਤ ਕਰਨ ਦਾ ਨਾਂ ਹੈ। ਧਰਤੀ ਪਾਵਨ ਹੈ, ਪੰਜਾਬ ਸਾਡਾ ਆਪਣਾ ਹੈ, ਪਰ ਬੰਦੇ ਦੀ ਜੜ੍ਹ ਕਿਤੇ ਹੋਰ ਲੱਗੀ ਹੈ। ਬੰਦਾ ਧਰਤੀ ਦਾ ਜਾਇਆ ਹੋ ਕੇ ਵੀ ਇਸ ਦੇ ਮੋਹ ਦੇ ਬੰਧਨਾਂ ਤੋਂ ਪਾਰ ਹੈ। ਕਮਿਊਨਿਸਟ ਤਾਂ ਇਹ ਨਹੀਂ ਜਾਣਦੇ, ਪਰ ਪੰਜਾਬ ਦੀਆਂ ਮਾਵਾਂ, ਭੈਣਾਂ, ਧੀਆਂ ਜਿਹੜੀਆਂ ਸਦੀਆਂ ਤੋਂ ਇਹ ਗਾਉਂਦੀਆਂ ਆ ਰਹੀਆਂ ਹਨ ਕਿ 'ਜਨਮ ਗੁਰਾਂ ਦਾ ਪਟਨੇ ਸਾਹਿਬ ਦਾ', ਜਾਣਦੀਆਂ ਹਨ ਕਿ ਧਰਤੀ ਉਹੀ ਪਾਵਨ ਹੈ ਜਿਹੜੀ ਨਿਵਾਜੀ ਗਈ। ਜਿਹੜੀ ਗੁਰੂ ਨੇ ਨਿਵਾਜ ਦਿੱਤੀ ਉਹੀ ਸਾਡੀ ਹੈ।
ਸਿੰਘਾਂ ਨੇ ਧਰਤੀ ਨੂੰ ਨਿਵਾਜਣ ਵਾਲੇ ਖਿਣਾਂ ਨਾਲ ਅਪਣੱਤ ਪਾਲ਼ੀ ਤੇ ਉਸ ਨਾਲ ਬੰਦ-ਬੰਦ ਕਟਾ ਕੇ ਨਿਭੇ। ਕਾਮਰੇਡ ਇਹ ਸਮਝ ਨਹੀਂ ਸਕੇ। ਉਹ ਸਦਾ ਇਸ ਤੋਂ ਵਿੱਥ ਤੇ ਜਿਉਂਦੇ ਰਹੇ। ਧਰਤੀ, ਧਰਮ, ਸਭਿਆਚਾਰ ਆਦਿ ਬਾਰੇ ਕਾਮਰੇਡਾਂ ਦੇ ਨਜ਼ਰੀਏ ਦੀ ਪੜਚੋਲ ਦੀ ਗੱਲ ਤਾਂ ਛੱਡੋ ਉਨ੍ਹਾਂ ਨੇ ਆਪ ਵੀ ਇਨ੍ਹਾਂ ਗੱਲਾਂ ਬਾਰੇ ਪੜਚੋਲ ਨਹੀਂ ਕੀਤੀ। ਜਿਸ ਨੂੰ ਸੰਵਾਦ ਕਹਿੰਦੇ ਹਨ ਉਹ ਪਿਛਲੀ ਡੇਢ ਸਦੀ ਦੇ ਇਸ ਆਧੁਨਿਕ ਦੌਰ ਵਿੱਚ ਕਦੇ ਸ਼ੁਰੂ ਹੀ ਨਹੀਂ ਹੋਇਆ। ਕਾਮਰੇਡਾਂ ਨੇ ਇੱਕ ਆਪਾ ਧਾਪੀ ਵਿੱਚ ਹੀ ਮਾਰਕਸਵਾਦ ਦੇ ਨਾਂ ਤੇ ਗਾਹ ਪਾਈ ਰੱਖਿਆ। ਕਦੇ ਚੈਨ ਦੇ ਦੋ ਪਲ ਹਾਸਲ ਹੀ ਨਹੀਂ ਕਰ ਸਕੇ ਜਦੋਂ ਉਹ ਸੋਚ ਸਕਣ ਕਿ ਅਸਲ ਵਿਚ ਚੱਲ ਕੀ ਰਿਹਾ ਹੈ। ਯੂਰਪ, ਰੂਸ, ਜਾਂ ਚੀਨ ਵਿੱਚ ਕੀ ਚੱਲ ਰਿਹਾ ਹੈ ਤੇ ਪੰਜਾਬ ਵਿੱਚ ਕੀ ਹੋ ਰਿਹਾ ਹੈ। ਪੇਤਲੀ ਸਮਝ 'ਚੋਂ ਨਿਕਲੀ ਹੋਛੀ ਨਾਅਰੇਬਾਜ਼ੀ ਨਾਲ ਪੰਜਾਬ ਦੀ ਧਰਤੀ ਦੇ ਉਜਾੜੇ ਦਾ ਮੁੱਢ ਅਸਲ ਵਿਚ ਬੰਨਿਆ ਹੀ ਕਾਮਰੇਡਾਂ ਨੇ। ਸਥਿਤੀ ਦਾ ਵਿਅੰਗ ਇਹ ਸੀ ਕਿ ਮਨੁੱਖੀ ਬਰਾਬਰੀ ਦੇ ਸਿਧਾਂਤ ਦੇ ਦਾਅਵੇਦਾਰ 'ਫਿਰਕੂ ਰਾਸ਼ਟਰਵਾਦੀ ਰਾਜ' ਦੇ ਹੱਥ ਠੋਕੇ ਬਣ ਕੇ ਰਹਿ ਗਏ। ਪੰਜਾਬ 'ਚ ਸ਼ਾਂਤੀ ਦੀਆਂ ਦੁਹਾਈਆਂ ਦੇਣ ਵਾਲੇ ਕਾਮਰੇਡਾਂ ਨੇ ਕਦੇ ਇਹ ਸਮਝਿਆ ਹੀ ਨਹੀਂ ਕਿ ਯੂਰਪ ਦੇ ਸੈਕੂਲਰ ਰਾਜ ਦੀ ਤਰਜ਼ 'ਤੇ ਹਿੰਦੂ ਰਾਸ਼ਟਰ ਦਾ ਉਸਾਰਿਆ ਜਾਣਾ ਅਸਲ ਵਿਚ ਸਮੱਸਿਆ ਹੈ। ਅਮਨ ਦੇ ਨਾਂ ਤੇ ਆਪਣੀ ਖੱਪ ਨੂੰ ਸਹੀ ਠਹਿਰਾਉਣ ਵਾਲੇ ਇਹ ਵੇਖਣ ਜੋਗਾ ਠਰੰਮਾ ਹੀ ਹਾਸਲ ਨਹੀਂ ਕਰ ਸਕੇ ਕਿ ਐਨਲਾਈਟਨਮੈਂਟ ਫਲਸਫ਼ੇ ਨਾਲ ਜੁੜੀ ਮੈਟਾਫਿਜ਼ਿਕਸ ਤੇ ਇਸ ਵਿਚੋਂ ਨਿਕਲਿਆ ਸਾਮਰਾਜਵਾਦੀ ਬਿਰਤਾਂਤ ਦੁਨੀਆਂ 'ਤੇ ਕਿਸ ਕਿਸਮ ਦੀਆਂ ਤਬਦੀਲੀਆਂ ਲਿਆ ਰਿਹਾ ਹੈ? ਇਸ ਨੂੰ ਦਿੱਤਾ ਗਿਆ ਮਾਰਕਸਵਾਦੀ ਜੁਆਬ ਅਸਲ ਵਿਚ ਕੀ ਸੀ? ਇਸ ਸਭ ਕੁਝ ਨੂੰ ਯੂਰਪ ਦੇ ਰੂਹਾਨੀ ਸੰਕਟ ਵਜੋਂ ਕਿਵੇਂ ਵੇਖਣਾ ਹੈ। ਈਸਾਈਅਤ ਦੇ ਨਾਂ ਤੇ ਗੋਰੀ ਨਸਲ ਨੂੰ ਜ਼ਮੀਨ ਮੁਹੱਈਆ ਕਰਵਾਉਣ ਵਾਲੇ ਹੇਗਲ ਨਾਲ਼ ਮਾਰਕਸ ਦਾ ਅਸਲ ਵਿੱਚ ਕੀ ਸੰਬੰਧ ਹੈ? ਮਾਰਕਸ ਹੇਗਲ ਦੇ ਘੇਰੇ ਤੋਂ ਕਿੰਨਾ ਕੁ ਬਾਹਰ ਹੈ? ਫਰਾਇਡ ਤੇ ਯੁੰਗ ਦੇ ਸੰਵਾਦ ਦੇ ਕੀ ਆਧਾਰ ਹਨ? ਦੈਰਿਦਾ ਦਾ ਨਿਤਸ਼ੇ, ਹਾਈਡਿਗਰ ਤੇ ਮੈਟਾਫਿਜ਼ਿਕਸ ਦੀ ਪੂਰੀ ਪਰੰਪਰਾ ਨਾਲ ਸੰਵਾਦ ਅਸਲ ਵਿੱਚ ਕੀ ਹੈ? ਇਹ ਕੁਝ ਸਵਾਲ ਹਨ ਜੋ ਮੈਂ ਅਜੇ ਸਿਰਫ ਸਾਹਮਣੇ ਲਿਆ ਰਿਹਾ ਹਾਂ, ਪਰ ਮੈਂ ਇਨ੍ਹਾਂ ਦੇ ਜਵਾਬ ਦੇਣ ਦੀ ਗੁਸਤਾਖੀ ਹਰਗਿਜ਼ ਨਹੀਂ ਕਰ ਰਿਹਾ। ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਪੰਜਾਬੀ ਕਾਮਰੇਡ ਕਦੇ ਇਨ੍ਹਾਂ ਸਵਾਲਾਂ ਦੇ ਰੂਬਰੂ ਨਹੀਂ ਹੋਏ। ਉਨ੍ਹਾਂ ਨੇ ਚੱਜ ਨਾਲ ਮਾਰਕਸ ਨੂੰ ਵੀ ਨਹੀਂ ਸਮਝਿਆ। ਉਨ੍ਹਾਂ ਨੇ ਪੰਜਾਬ ਵਿੱਚ ਖਰੂਦ ਹੀ ਪਾਈ ਰੱਖਿਆ। ਉਨ੍ਹਾਂ ਦੀ ਕਵਿਤਾ ਪੰਜਾਬ ਦੇ ਗੀਤਾਂ ਨੂੰ ਖਾ ਗਈ ਤੇ ਉਨ੍ਹਾਂ ਦੀ ਗਲਪ ਨੇ ਪੰਜਾਬ ਦੇ ਰਿਸ਼ਤਿਆਂ ਦਾ ਘਾਣ ਕਰ ਦਿੱਤਾ। ਉਨ੍ਹਾਂ ਦੇ ਲੇਖਾਂ ਨੇ ਉਹ ਖੱਪ ਪਾਈ ਕਿ ਕਿਸੇ ਬੰਦੇ ਲਈ ਸੋਚਨ ਵਿਚਾਰਨ ਦੇ ਦੋ ਪਲ਼ ਹਾਸਲ ਕਰਨੇ ਮੁਹਾਲ ਹੋ ਗਏ।
ਇਹ ਕਮਿਊਨਿਸਟ ਜਦ ਇਹ ਦੁਹਾਈ ਪਾਉਂਦੇ ਹਨ ਕਿ ਰੰਗਲਾ ਪੰਜਾਬ ਕੁਝ ਕੱਟੜਵਾਦੀਆਂ ਨੇ ਉਜਾੜ ਕੇ ਰੱਖ ਦਿੱਤਾ, ਤਾਂ ਇਹ ਨਹੀਂ ਸਮਝਦੇ ਕਿ ਇਨ੍ਹਾਂ ਵੱਲੋਂ ਅਮਨ ਕਾਇਮ ਰੱਖਣ ਲਈ ਦਿੱਤੀ ਦੁਹਾਈ ਦਾ ਅਰਥ ਹੈ ਕਿ ਜੋ ਹੈ ਸੋ ਠੀਕ ਹੈ। ਭਾਰਤ ਦੀ ਇਕ ਕੌਮੀ ਰਾਜ ਤੌਰ 'ਤੇ ਹੋਈ ਕਾਇਮੀ ਇਕ ਕੁਦਰਤੀ ਵਰਤਾਰਾ ਹੈ ਤੇ ਇਸ ਦਾ ਬਦਲ ਇਸ ਦੇ ਆਰਥਿਕ ਤੇ ਸਿਆਸੀ ਢਾਂਚੇ ਦੀ ਤਬਦੀਲੀ ਹੀ ਹੈ। ਅਜਿਹਾ ਕਹਿੰਦਿਆਂ ਉਹ ਕੌਮੀ ਰਾਜ ਤੇ ਇਸ ਦੇ ਮਾਰਕਸਵਾਦੀ ਬਦਲ ਦੋਹਾਂ ਦੀ ਅਸਲੀਅਤ ਨਹੀਂ ਸਮਝਦੇ। ਪੰਜਾਬ ਦੇ ਕਾਮਰੇਡਾਂ ਨੂੰ ਇਹ ਜਾਨਣ ਦੀ ਲੋੜ ਹੈ ਕਿ ਖੱਬੇ ਪੱਖੀ ਤੇ ਸੱਜੇ ਪੱਖੀ ਹਿਗੇਲੀਅਨ ਇੱਕੋ ਘੇਰੇ ਵਿੱਚ ਕਿਵੇਂ ਘੁੰਮ ਰਹੇ ਹਨ। ਇੱਕ ਪਾਸੇ ਜਾਰਜ ਸੱਜੇ ਪੱਖੀ ਪੱਛਮੀ (ਖਾਸ ਕਰ ਅਮਰੀਕਨ) ਸਿਆਸਤਦਾਨ ਈਸਾਈਅਤ ਦੇ ਦਾਅਵੇਦਾਰ ਬਣ ਕੇ ਅੱਗੇ ਆ ਰਹੇ ਹਨ ਤੇ ਅਮਰੀਕਨ ਜਨਤਾ ਅਕਸਰ ਉਹਨਾਂ ਦੇ ਇਸ ਦਾਅਵੇ ਤੇ ਮੋਹਰ ਵੀ ਲਾਉਂਦੀ ਰਹੀ ਹੈ, ਦੂਜੇ ਪਾਸੇ ਫੂਕੋ ਦੀ ਧਾਰਾ ਨਾਲ ਸੰਬੰਧਿਤ ਵਿਦਵਾਨ ਅਮਰੀਕਨ ਪੂੰਜੀਵਾਦ ਬਾਰੇ ਸਖ਼ਤ ਸੁਰ ਅਪਣਾਉਂਦਿਆਂ, ਮਾਰਕਸਵਾਦੀ ਬਿਰਤਾਂਤ ਦੇ ਆਸਰੇ ਨਾਲ ਈਸਾਈਅਤ ਦੀ ਬਿਹਤਰ ਪ੍ਰੀਭਾਸ਼ਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਕਹਿਣ ਤੋਂ ਭਾਵ ਗੱਲ ਕੁਝ ਹੋਰ ਹੈ ਤੇ ਪੰਜਾਬ ਦੇ ਕਾਮਰੇਡ ਉਹਨੂੰ ਹੋਰ ਹੀ ਸਮਝ ਰਹੇ ਹਨ। ਉਨ੍ਹਾਂ ਦੀ ਮਾਰਕਸਵਾਦ ਬਾਰੇ ਸਮਝ ਬਹੁਤ ਸਿੱਧੜ ਜਿਹੀਆਂ ਧਾਰਨਾਵਾਂ 'ਤੇ ਆਧਾਰਿਤ ਹੈ। ਇਸ ਲਈ ਉਨ੍ਹਾਂ ਵੱਲੋਂ ਕੌਮੀ ਰਾਜ ਦੀ ਪ੍ਰੀਭਾਸ਼ਾ ਤੇ ਇਸ ਦੇ ਬਦਲ ਬਾਰੇ ਧਾਰਨ ਕੀਤੀ ਪਹੁੰਚ ਨੂੰ ਪ੍ਰਮਾਣਿਕ ਮੰਨਣ ਦਾ ਕੋਈ ਠੋਸ ਆਧਾਰ ਨਹੀਂ ਹੈ। ਕਹਿਣ ਨੂੰ ਤਾਂ ਜੀਅ ਕਰਦਾ ਹੈ ਕਿ ਉੱਤਰ ਆਧੁਨਿਕ ਬਿਰਤਾਂਤ ਦਾ ਅਨੁਭਵ ਅਜਿਹੀ ਸਥਿਤੀ ਵਿੱਚ ਮੱਦਦਗਾਰ ਸਾਬਤ ਹੋ ਸਕਦਾ ਹੈ, ਪਰ ਪੰਜਾਬ ਦੇ ਕਾਮਰੇਡਾਂ ਨੂੰ ਤਾਂ ਆਧੁਨਿਕਤਾਵਾਦੀ ਫਲਸਫੇ ਦਾ ਹੀ ਪਤਾ ਨਹੀਂ, ਉੱਤਰ-ਆਧੁਨਿਕਵਾਦ ਇਹ ਕੀ ਪੜ੍ਹਨਗੇ। ਇਸ ਲਈ ਖਾਲਿਸਤਾਨ ਦੀ ਲਹਿਰ ਦੇ ਸੰਬੰਧ ਵਿੱਚ ਅਮਨ ਕਾਨੂੰਨ ਦੇ ਨਾਂ 'ਤੇ ਪੰਜਾਬ ਦੇ ਕਾਮਰੇਡਾਂ ਵੱਲੋਂ ਮਚਾਏ ਰਾਮ-ਰੌਲੇ ਵਿੱਚ ਨਾ ਤਾਂ ਪੰਜਾਬ ਨਾਲ ਕੋਈ ਗੂੜ੍ਹੀ ਮੁਹੱਬਤ ਨਜ਼ਰ ਆਉਂਦੀ ਹੈ, ਨਾ ਹੀ ਸਥਿਤੀ ਦੀ ਸਹੀ ਸਮਝ। ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਮਹਿਜ਼ ਇਸ ਕਰਕੇ ਨਕਾਰਨਾ ਕਿ ਰੰਗਲਾ ਪੰਜਾਬ ਉਜੜ ਗਿਆ, ਕਮਿਊਨਿਸਟਾਂ ਦੇ ਅਨੁਭਵ ਨੂੰ ਸਾਰੇ ਵਰਤਾਰੇ ਤੋਂ ਅਲਹਿਦਗੀ ਵਿੱਚ ਚਲਦਾ ਵਿਖਾਉਂਦਾ ਹੈ।
ਜੇ ਹੁਣ ਉਹਨਾਂ ਦੇ ਸੁਆਲ ਵੱਲ ਵਾਪਸ ਆਈਏ ਕਿ ਕੌਣ ਸਨ ਇਹ ਲੋਕ ਜਿਹਨਾਂ ਨੇ ਪੰਜਾਬ ਦੀ ਪਾਵਨ ਮਿੱਟੀ ਨੂੰ ਲਹੁ ਨਾਲ ਸਿੰਜ ਦਿੱਤਾ? ਤਾਂ ਮੈਂ ਕਹਿਣਾ ਚਾਹਾਂਗਾ ਕਿ ਉਹ ਲੋਕ ਸਨ ਜਿਹਨਾਂ ਨੇ ਪੰਜਾਬ ਦੇ ਹਾਸਿਆਂ ਦੀ ਬਜਾਏ ਇਸ ਦੇ ਹੰਝੂਆਂ ਦੀ ਪਛਾਣ ਕੀਤੀ। ਜਿਹਨਾਂ ਨੇ ਇਸ ਧਰਤੀ 'ਤੇ ਵੱਸਦੇ ਲੋਕ ਦਰਦ ਨੂੰ ਮੁਕੰਮਲ ਸੰਜੀਦਗੀ ਨਾਲ ਸਮਰਪਣ ਦਿੱਤਾ ਤੇ ਇਸ ਤੋਂ ਆਪਣਾ ਆਪ ਕੁਰਬਾਨ ਕਰ ਗਏ। ਉਨ੍ਹਾਂ ਨੇ ਮੌਤ ਨੂੰ ਇਸ ਅਹਿਸਾਸ ਨਾਲ ਗਲੇ ਲਾਇਆ ਕਿ ਧਰਤੀ ਦੀ ਮਿੱਟੀ ਬਹੁਤ ਪਾਵਨ ਹੈ, ਪਰ ਇਸ ਤੋਂ ਕੁਰਬਾਨ ਹੋਣ ਲਈ ਇਨਸਾਨ ਦੇ ਲਹੂ ਤੋਂ ਪਵਿੱਤਰ ਕੁਝ ਹੋਰ ਲੱਭਣਾ ਔਖਾ ਹੈ। ਇਹ ਸਨ ਉਹ ਲੋਕ ਜਿਨ੍ਹਾਂ ਨੇ ਹਿੰਦੁਸਤਾਨ ਵਿਚ ਸਥਾਪਤ ਹੋਏ ਜ਼ਿੰਦਗੀ ਦੇ ਰਾਹ ਨੂੰ ਅਨਿਆਂਕਾਰੀ ਜਾਣ ਕੇ ਚੁਣੌਤੀ ਦਿੱਤੀ। ਇਹ ਸਨ ਉਹ ਲੋਕ ਜਿਹੜੇ ਧਰਤੀ ਦੇ ਟੁਕੜੇ ਲਈ ਤਾਂ ਨਹੀਂ, ਪਰ ਧਰਤੀ ਦੇ ਇਸ ਹਿੱਸੇ ਤੇ ਆਪਣੀ ਤਰਜ਼ ਦੀ ਜ਼ਿੰਦਗੀ ਜਿਉਣ ਲਈ ਲੜੇ।
ਬਿਨਾਂ ਸ਼ੱਕ ਪੰਜਾਬ ਦੀ ਧਰਤੀ 'ਤੇ ਬਹੁਤ ਖੂਨ ਡੁਲਿਆ। ਇਕ ਦਮਨਕਾਰੀ ਰਾਜ, ਜਿਸ ਦੀਆ ਨੀਹਾਂ ਬਸਤੀਵਾਦੀ ਹਾਕਮਾਂ ਨੇ ਸਾਡੀ ਹਿੱਕ ਵਿਚ ਗੱਡੀਆਂ, ਦੀ ਹੋਂਦ ਨੂੰ ਚੁਣੌਤੀ ਦੇਣ ਤੇ ਉਸ ਦੇ ਹਾਕਮਾਂ ਨੇ ਖੂਨ ਖਰਾਬੇ ਦਾ ਰਾਹ ਅਖਤਿਆਰ ਕਰ ਲਿਆ। ਇਹਦੇ ਲਈ ਦੋਸ਼ੀ ਇਸ ਜਬਰ ਦੇ ਖਿਲਾਫ਼ ਲੜ-ਮਰਨ ਵਾਲੇ ਸਿੰਘ ਹਨ ਜਾਂ ਇਸ ਰਾਜ ਦੀ ਪੁਸ਼ਤਪਨਾਹੀ ਕਰਨ ਵਾਲੇ ਕਮਿਊਨਿਸਟ? ਇਹ ਠੀਕ ਹੈ ਕਿ ਸਿੱਖਾਂ ਦੇ ਇਕ ਹਿੱਸੇ ਨੇ ਆਪਣੇ ਆਪ ਨੂੰ ਇਸ ਲੜਾਈ ਤੋਂ ਅਲਹਿਦਗੀ 'ਤੇ ਰੱਖਿਆ। ਇਸ ਵਿਚ ਸ਼ੱਕ ਨਹੀਂ ਕਿ ਇਨਾਂ ਲੋਕਾਂ ਲਈ ਇਹ ਲੜਾਈ ਤੇ ਇਸ ਵਿਚ ਹਿੱਸਾ ਲੈਣ ਵਾਲੇ ਇਕ ਸਮੱਸਿਆ ਸੀ। ਪਰ ਸੁਆਲ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਚੁੱਪ ਤੇ ਅਲਹਿਦਗੀ ਬਾਰੇ ਅਸੀਂ ਕੀ ਸਮਝ ਬਣਾਉਣੀ ਹੈ? ਇਸ ਸੰਬੰਧ ਵਿਚ ਮੇਰੀ ਸਮਝ ਇਹ ਹੈ ਕਿ ਅਜਿਹੀ ਪਹੁੰਚ ਭਾਰਤੀ ਸੰਵਿਧਾਨਕ ਢਾਂਚੇ ਨੂੰ ਇਕ ਵਾਜਬ ਤੇ ਸਥਿਰ ਵਰਤਾਰੇ ਵਜੋਂ ਮਾਨਤਾ ਦੇਣ ਵਜੋਂ ਹੋਈ ਜੋ ਕਿ ਇਸ ਢਾਂਚੇ ਲਈ ਕੰਮ ਕਰਦੇ ਲੋਕਾਂ ਵੱਲੋਂ ਆਉਣੀ ਕੁਦਰਤੀ ਹੈ। ਜੋ ਕਿ ਇਸ ਵਰਤਾਰੇ ਨੂੰ ਚੁਣੌਤੀ ਦੇਣ ਵਾਲੇ ਕਿਸੇ ਸੰਜੀਦਾ ਦਾਰਸ਼ਨਿਕ ਬਿਰਤਾਂਤ ਦੀ ਗ਼ੈਰ-ਹਾਜ਼ਰੀ ਵਿਚ ਸੁਭਾਵਿਕ ਹੋ ਨਿੱਬੜਦੀ ਹੈ। ਭਾਰਤੀ ਸੰਵਿਧਾਨਕ ਢਾਂਚਾ ਬਸਤੀਵਾਦੀ ਹਾਕਮ ਅੰਗਰੇਜ਼ ਦੀ ਜੀਵਨ ਦ੍ਰਿਸ਼ਟੀ ਦੇ ਫੈਲਾਅ ਵਿਚੋਂ ਨਿਕਲਿਆ ਵਰਤਾਰਾ ਹੈ। ਯੂਰਪੀਨ ਬਸਤੀਵਾਦੀ ਆਪਣੀ ਜੀਵਨ ਤਰਜ਼ ਦਾ ਸਗਲ ਵਿਆਪੀਕਰਨ ਕਰ ਲੈਣ ਵਿਚ ਸਫਲ ਹੋਏ ਹਨ। ਸਿੱਟੇ ਵਜੋਂ ਉਨ੍ਹਾਂ ਦੀਆਂ ਸਮੱਸਿਆਵਾਂ ਖਾਹਮਖਾਹ ਹੀ ਸਾਰੀ ਦੁਨੀਆ ਦੀਆਂ ਸਮੱਸਿਆਵਾਂ ਬਣ ਗਈਆਂ ਤੇ ਉਨ੍ਹਾਂ ਵੱਲੋਂ ਸੁਝਾਇਆ ਹਰ ਹੱਲ ਸਾਰੀ ਦੁਨੀਆਂ ਲਈ ਇਕੋ ਇਕ ਹੱਲ ਹੋ ਕੇ ਰਹਿ ਗਿਆ। ਪੱਛਮੀ ਸਾਮਰਾਜੀਆਂ ਵੱਲੋਂ ਸਾਰੀ ਦੁਨੀਆਂ ਦੇ ਉਲਟ ਵਿੱਢੀ ਲੜਾਈ ਅਸਲ ਵਿਚ ਇਹੋ ਹੈ ਕਿ ਮੇਰੇ ਹਿਸਾਬ ਨਾਲ ਜਿਉਂ, ਨਹੀਂ ਤਾਂ ਮਰ। ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਸਮੱਸਿਆ ਸਮਝਣ ਵਾਲੇ ਸਥਾਪਤ ਸਿਸਟਮ ਵਿਚ ਜੀਵਨ ਬਤੀਤ ਕਰਨ ਨੂੰ ਤਰਜੀਹ ਦੇਣ ਵਾਲੇ ਜਾਂ ਬੱਸ ਇਸਦੇ ਆਦੀ ਹੋ ਚੁੱਕੇ ਲੋਕ ਹਨ। ਆਪਣੀ ਜੀਵਨ ਤਰਜ਼ ਬਰਕਰਾਰ ਰੱਖਣ ਲਈ ਤੇ ਆਪਣੇ ਹੱਕ ਹਾਸਲ ਕਰਨ ਲਈ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਜੁਝਾਰੂ ਸਿੰਘ ਅਜਿਹੇ ਲੋਕਾਂ ਲਈ ਸਮੱਸਿਆ ਹਨ। ਕਿਉਂਕਿ ਲੜਾਈ 'ਚੋਂ ਨਿਕਲਣ ਵਾਲੀ ਸਾਰਥਕ ਤਬਦੀਲੀ ਤਾਂ ਸ਼ਾਇਦ ਜਿੱਤ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੈ, ਪਰ ਤਬਾਹੀ ਤਾਂ ਲੜਾਈ ਦਾ ਪਹਿਲਾ ਤੇ ਸਿੱਧਾ ਨਤੀਜਾ ਹੈ। ਅੱਜ ਜਿਹੇ ਦੌਰਾਂ ਵਿਚ, ਜਦੋਂ ਸੰਸਾਰ ਦਾ ਵਪਾਰੀਕਰਨ ਕਰਨ ਵਾਲੇ ਬਿਰਤਾਂਤ ਮਨੁੱਖੀ ਮਨ ਨੂੰ ਸ਼ਕਲ ਦਿੰਦੇ ਹਨ, ਅਜਿਹੀ ਸਮਝ ਜ਼ਿਆਦਾ ਫੈਲਦੀ ਹੈ।
ਕਾਮਰੇਡਾਂ ਨੂੰ ਚਾਹੀਦਾ ਹੈ ਕਿ ਮਾਰਕਸਵਾਦ ਨਾਲ਼ ਆਪਣੀ ਪ੍ਰਤੀਬੱਧਤਾ, ਜਿਸ ਦਾ ਕਿ ਉਹ ਦਾਅਵਾ ਕਰਦੇ ਹਨ, ਦੇ ਮੱਦੇ ਨਜ਼ਰ, ਇਸ ਚਿੰਤਨਧਾਰਾ ਪ੍ਰਤੀ ਆਪਣੀ ਸਮਝ ਸਾਂਝੀ ਕਰਦੇ ਹੋਏ ਇਹ ਸਪੱਸ਼ਟ ਕਰਨ ਕਿ ਜ਼ਿੰਦਗੀ ਨੂੰ ਇਤਿਹਾਸਕ ਤੇ ਦਵੰਦਾਤਮਕ ਪਦਾਰਥਵਾਦ ਦੇ ਨੁਕਤੇ ਤੋਂ ਪ੍ਰੀਭਾਸ਼ਿਤ ਤੇ ਸੰਗਠਿਤ ਕਰਨ ਦੇ ਅਸਲ ਵਿੱਚ ਕੀ ਪ੍ਰਭਾਵ ਹਨ?



Friday, 4 May 2012

ਪੰਜਾਬ 'ਚ ਖੱਬੇ ਪੱਖੀਆਂ ਦਾ ਭਵਿੱਖ ਹਨੇਰੇ ਵਿਚ ਕਿਉਂ\ਕਰਮਜੀਤ ਸਿੰਘ


ਪੰਜਾਬ ਵਿਚ ਮਾਰਕਸਵਾਦ ਲੈਨਿਨਵਾਦ ਵਿਚਾਰਧਾਰਾ ਨਾਲ ਪ੍ਰਣਾਈਆਂ ਰਾਜਸੀ ਪਾਰਟੀਆਂ ਬੁੱਧੀਜੀਵੀਆਂ ਅਤੇ ਹਮਦਰਦਾਂ ਦਾ ਭਵਿੱਖ ਘੁੱਪ ਹਨੇਰੇ ਵਿੱਚ ਹੈ ਤੇ ਰਹੇਗਾ ਵੀ। ਝੱਟ ਪੱਟ ਦਿੱਤੇ ਇਸ ਫਤਵੇ ਦੇ ਠੋਸ ਤਰਕ ਮੌਜੂਦ ਹਨ ਪਰ ਇਨ੍ਹਾਂ ਦੀਆਂ ਗਹਿਰ ਗੰਭੀਰ ਪਰਤਾਂ ਨੂੰ ਬਹੁਤ ਘੱਟ ਫਰੋਲਿਆ ਗਿਆ ਹੈ। ਜੇ ਕਦੇ ਰਾਜਨੀਤਕ ਸਿਧਾਂਤਕਾਰਾਂ ਤੇ ਨਿਰਪੱਖ ਕਹਾਉਂਦੇ ਵਿਦਵਾਨਾਂ ਦੀਆਂ ਮਹਿਫਲਾਂ ਵਿਚ ਇਸ ਸੰਬੰਧੀ ਕਦੇ ਚਰਚਾ ਵੀ ਹੁੰਦੀ ਰਹੀ ਹੈ ਤਾਂ ਇਕ ਦੂਜੇ ਨਾਲ ਟਕਰਾਉਂਦੇ ਵਿਚਾਰ ਜਾਂ ਤਾਂ ਜਜ਼ਬਾਤੀ ਬਹਿਸ ਵਿਚ ਉਲਝ ਜਾਂਦੇ ਰਹੇ ਤੇ ਜਾਂ ਫਿਰ ਤਕਨੀਕੀ ਕਿਸਮ ਦੀਆਂ ਖੁਸ਼ਕ ਦਲੀਲਾਂ ਵਿਚ ਬੇਅਸਰ ਹੋ ਕੇ ਰਹਿ ਜਾਂਦੇ।
ਭਾਰਤ ਦੇ ਹੋਰਨਾਂ ਸੂਬਿਆਂ ਵਿਚ ਖੱਬੇ ਪਖੀਆਂ ਦੇ ਵਧਣ ਫੁੱਲਣ ਦੀ ਚੌਖੀ ਗੁੰਜਾਇਸ਼ ਹੈ, ਸੀ ਤੇ ਰਹੇਗੀ ਵੀ, ਪਰ ਕੀ ਕਾਰਨ ਹੈ ਕਿ ਪੰਜਾਬ ਦਾ ਦਿਲ ਇਨ੍ਹਾਂ ਨੂੰ ਅੱਗੇ ਵਧਣ ਲਈ ਰਾਹ ਨਹੀਂ ਦਿੰਦਾ? ਹਾਂ, ਪੰਜਾਬੀ ਦਿਮਾਗ ਦੀ ਬਣਤਰ ਕੁਝ ਵੱਖਰੀ ਕਿਸਮ ਦੀ ਹੈ। ਇਹ ਇੱਕ ਪੱਧਰ ਉੱਤੇ ਹਰ ਵਿਚਾਰਧਾਰਾ ਨੂੰ ਜੀ ਆਇਆਂ ਕਹਿੰਦਾ ਹੈ, ਪਰ ਇਸ ਦੇ ਨਾਲ ਇੱਕ ਵੱਡੀ ਹਕੀਕਤ ਇਹ ਵੀ ਜੁੜੀ ਹੋਈ ਹੈ ਕਿ ਪੰਜਾਬੀ ਭਾਈਚਾਰਾ ਉਸ ਵਿਚਾਰਧਾਰਾ ਨੂੰ ਰਾਜਨੀਤਕ ਸ਼ਕਤੀ ਬਣਨ ਦੀ ਕਦਾਚਿਤ ਇਜਾਜ਼ਤ ਨਹੀਂ ਦਿੰਦਾ। ਪੰਜਾਬੀਆਂ ਦੀ ਇਸ ਦਿਲਚਸਪ ਮਾਨਸਿਕ ਬਣਤਰ ਦੇ ਪਿੱਛੇ ਅਸਲ ਕਾਰਨ ਕੀ ਹੋ ਸਕਦੇ ਹਨ? ਇਹ ਵੱਖਰਾ ਨੁਕਤਾ ਕਿਸੇ ਹੋਰ ਥਾਂ ਤੇ ਵਿਚਾਰਿਆ ਜਾ ਸਕਦਾ ਹੈ, ਪਰ ਇਥੇ ਕੇਵਲ ਖੱਬੇ ਪੱਖੀਆਂ ਦੀ ਰਾਜਨੀਤਕ ਤਾਕਤ ਦਾ ਹਿਸਾਬ ਕਿਤਾਬ ਲਾਉਣਾ ਅਤੇ ਉਨ੍ਹਾਂ ਦੇ ਹਨੇਰੇ ਭਵਿੱਖ ਦੇ ਕਾਰਨਾਂ ਵਿੱਚ ਡੂੰਘਾ ਉਤਰਨਾ ਹੈ।
ਹਰ ਸੁਲਝਿਆ ਮਨੁੱਖ ਜਾਣਦਾ ਹੈ ਕਿ ਸਿਰਫ ਇਕ ਤਾਕਤ ਬੰਦੇ ਨੂੰ ਸਿਰ ਤੋਂ ਪੈਰਾਂ ਤੱਕ ਬਦਲਦੀ ਹੈ ਤੇ ਉਹ ਹੈ ਇਨਕਲਾਬ। ਇਸ ਰਾਜਨੀਤਕ ਹਕੀਕਤ ਵਿੱਚ ਲੰਘੇ ਤੋਂ ਬਿਨਾਂ ਮਨੁੱਖ ਅਧੂਰਾ ਰਹਿੰਦਾ ਹੈ। ਜੇ ਮਨੁੱਖ ਦੇ ਅਣਖੀਲੇ ਧਾਰਮਿਕ ਜਜ਼ਬਿਆਂ ਨੂੰ ਰਾਜਨੀਤਕ ਸੇਧ ਨਹੀਂ ਮਿਲਦੀ ਜਾਂ ਉਹ ਕਿਸੇ ਰਾਜਨੀਤਕ ਤਾਕਤ ਦਾ ਸੁਚੇਤ ਜਾਂ ਅਚੇਤ ਹਿੱਸਾ ਬਣ ਕੇ ਆਪਣਾ ਸਫਰ ਤੈਅ ਨਹੀਂ ਕਰਦਾ ਤਾਂ ਉਹ ਭਾਵੇਂ ਵਿਅਕਤੀਗਤ ਤੌਰ 'ਤੇ ਕਿੰਨਾ ਵੀ ਕਾਮਯਾਬ ਕਿਉਂ ਨਾ ਹੋ ਜਾਵੇ, ਉਸ ਨੂੰ ਇਤਿਹਾਸ ਵਿੱਚ ਥਾਂ ਨਹੀਂ ਮਿਲਦੀ। ਜੇ ਮਿਲਦੀ ਵੀ ਹੈ, ਤਾਂ ਉਹ ਵਿਅਕਤੀ ਮਹਾਨ ਘਟਨਾਵਾਂ ਦੇ ਫੁੱਟ ਨੋਟ ਹੀ ਬਣਦੇ ਹਨ। ਰੂਸ, ਫਰਾਂਸ, ਅਮਰੀਕਾ ਤੇ ਚੀਨ ਵਿੱਚ ਇਨਕਲਾਬ ਹੋਏ। ਇੱਕ ਨਵਾਂ ਰਾਜਨੀਤਕ ਮਨੁੱਖ ਉਭਰ ਕੇ ਸਾਹਮਣੇ ਆਇਆ ਅਤੇ ਇਨਸਾਨ ਨੇ ਜੀਵਨ ਦੇ ਹਰੇਕ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ। ਅਸੀਂ ਹੁਣ ਦੁਖੀ ਹੋ ਕੇ ਇਹ ਤਾਂ ਕਹਿ ਸਕਦੇ ਹਾਂ ਕਿ ਉਹ ਸਾਰੇ ਇਨਕਲਾਬ ਔਝੜੇ ਰਾਹਾਂ ਤੇ ਪੈ ਗਏ, ਜਿਸ ਵਿਚ ਅੰਤ ਨੂੰ ਮਨੁੱਖ ਮਸ਼ੀਨ ਬਣ ਕੇ ਰਹਿ ਗਿਆ, ਪਰ ਇਹ ਨਹੀਂ ਕਹਿ ਸਕਦੇ ਕਿ ਬੰਦਾ ਇਕੋ ਥਾਂ ਬੁੱਤ ਦਾ ਬੁੱਤ ਬਣਿਆ ਰਿਹਾ। ਇਨ੍ਹਾਂ ਇਨਕਲਾਬਾਂ ਨੇ ਵੱਡੀ ਹਿਲਜੁਲ ਲਿਆਂਦੀ ਤੇ ਮਨੁੱਖੀ ਰਿਸ਼ਤਿਆਂ ਵਿਚ ਹੇਠਲੀ ਉੱਤੇ ਹੋਈ ਜੋ ਇਤਿਹਾਸ ਨੇ ਪਹਿਲਾਂ ਕਦੇ ਨਹੀਂ ਸੀ ਵੇਖੀ।
ਪਰ ਕੀ ਹਿੰਦੁਸਤਾਨ ਇਹੋ ਜਿਹੇ ਇਨਕਲਾਬ ਵਿੱਚੋਂ ਲੰਘਿਆ? ਅਜ਼ਾਦੀ ਦੀ ਲੜਾਈ ਨੂੰ ਅਸੀਂ ਇਨਕਲਾਬ ਦਾ ਨਾਂਅ ਨਹੀਂ ਦੇ ਸਕਦੇ, ਕਿਉਂਕਿ ਇਥੇ ਮਨੁੱਖੀ ਸੰਬੰਧਾਂ ਵਿਚ ਆਈ ਸਿਫਤੀ ਤਬਦੀਲੀ ਨਾ ਹੋਇਆਂ ਵਰਗੀ ਹੈ। ਪਰ ਇਸ ਦੇਸ਼ ਦਾ ਇਕ ਹਿੱਸਾ-ਪੰਜਾਬ ਇਨਕਲਾਬ ਦੇ ਵੱਡੇ ਅਮਲ ਵਿੱਚੋਂ ਜ਼ਰੂਰ ਲੰਘਿਆ ਹੈ। ਪ੍ਰਸਿੱਧ ਇਤਿਹਾਸਕਾਰ ਆਰਨਾਲਡ ਟਾਇਨਬੀ ਨੇ ਤਾਂ ਇਥੋਂ ਤੱਕ ਸਵੀਕਾਰ ਕੀਤਾ ਹੈ ਕਿ ਸੰਸਾਰ ਵਿਚ ਸਭ ਤੋਂ ਪਹਿਲਾਂ ਕਿਰਤੀ ਇਨਕਲਾਬ ਰੂਸ ਦਾ ਨਹੀਂ, ਸਗੋਂ ਉਹ ਇਨਕਲਾਬ ਸੀ, ਜੋ ਪੰਜਾਬ ਵਿਚ ਆਇਆ ਤੇ ਜਿਸ ਦੇ ਬਾਨੀ ਗੁਰੂ ਗੋਬਿੰਦ ਸਿੰਘ ਸਨ। ਰਾਜਨੀਤਕ ਇਤਿਹਾਸ ਦੇ ਵਿਦਵਾਨ ਜਗਜੀਤ ਸਿੰਘ ਨੇ ਸਿੱਖ ਇਨਕਲਾਬ ਉੱਤੇ ਇਕ ਪ੍ਰਮਾਣਿਕ ਪੁਸਤਕ ਵੀ ਲਿਖੀ ਹੈ, ਜਿਸ ਵਿਚ ਇਹ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਇਹ ਹਰ ਪੱਖ ਤੋਂ ਇਕ ਮੁਕੰਮਲ ਇਨਕਲਾਬ ਸੀ, ਜਿਸ ਪਿੱਛੇ ਇਕ ਸਿਧਾਂਤ ਵੀ ਸੀ, ਇਕ ਵਿਉਂਤ ਵੀ ਸੀ ਤੇ ਜਿਸ ਦਾ ਰਾਜਨੀਤਕ, ਧਾਰਮਿਕ ਤੇ ਸਭਿਆਚਾਰਕ ਸਫਰ ਪੂਰੇ ਯੋਜਨਾਬੱਧ ਤਰੀਕੇ ਨਾਲ ਗੁਰੂ ਨਾਨਕ ਤੋਂ ਸ਼ੁਰੂ ਹੋ ਕੇ 250 ਸਾਲ ਚਲਿਆ। ਇਹੋ ਜਿਹੀ ਮਿਸਾਲ ਭਾਰਤ ਵਿੱਚ ਹੋਰ ਕਿਤੇ ਨਹੀਂ ਮਿਲਦੀ। ਹਾਂ, ਮਹਾਂਰਾਸ਼ਟਰ ਵਿੱਚ ਸ਼ਿਵਾ ਜੀ ਦੀ ਜਦੋਜਹਿਦ ਵਿਚ ਇੱਕ ਵੱਡੀ ਰਾਜਨੀਤਕ ਬਗਾਵਤ ਜ਼ਰੂਰ ਸੀ, ਰਾਜ ਦੀ ਤਮੰਨਾ ਵੀ ਸੀ, ਪਰ ਇਸ ਮਹਾਨ ਜਦੋਜਹਿਦ ਪਿੱਛੇ ਇੱਕ ਮਹਾਨ ਸਿਧਾਂਤ ਦਾ ਪ੍ਰਕਾਸ਼ ਉਥੇ ਵੀ ਨਹੀਂ ਹੋ ਸਕਿਆ।
ਜਦੋਂ ਅਸੀਂ ਪੰਜਾਬ ਵਿੱਚ ਖੱਬੇ ਪੱਖੀਆਂ ਦਾ ਭਵਿੱਖ ਸੱਦਾ ਧੁੰਦਲਾ ਰਹਿਣ ਦਾ ਫਤਵਾ ਦਿੰਦੇ ਹਾਂ ਤਾਂ ਇਸ ਦਾ ਕਾਰਨ ਇਹ ਹੈ ਕਿ ਇੱਥੇ ਸਿੱਖ ਇਨਕਲਾਬ ਨੇ ਆਪਣੇ ਪਿੱਛੇ ਇਹੋ ਜਿਹਾ ਵਿਰਸਾ ਛੱਡ ਦਿੱਤਾ ਹੈ, ਇਹੋ ਜਿਹੀਆਂ ਰਵਾਇਤਾਂ ਸਥਾਪਤ ਕਰ ਦਿੱਤੀਆਂ ਹਨ, ਇਹੋ ਜਿਹਾ ਸ਼ਕਤੀਸ਼ਾਲੀ ਦਿਓ ਕੱਦ ਸਭਿਆਚਾਰ ਸਿਰਜ ਦਿੱਤਾ ਹੈ ਕਿ ਉਸ ਦਾ ਮੰਨਣਯੋਗ ਤੇ ਬਲਵਾਨ ਬਦਲ ਪੈਦਾ ਕਰਨਾ ਤੇ ਉਸ ਨੂੰ ਪੰਜਾਬੀਆਂ ਦੇ ਦਿਲ ਦਾ ਹਿੱਸਾ ਬਣਾਉਣਾ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੈ। ਜੇ ਸਿੱਖਾਂ ਦੇ ਕਮਜ਼ੋਰ ਅਤੇ ਸਿਧਾਂਤਹੀਣ ਹੋ ਚੁੱਕੇ ਵਰਤਮਾਨ ਤੋਂ ਲਾਭ ਉਠਾ ਕੇ ਖੱਬੇ ਪੱਖੀ ਲੋਕ ਹੋਰਨਾਂ ਤਾਕਤਾਂ ਨਾਲ ਮਿਲ ਕੇ ਕੋਈ ਮਾੜਾ ਮੋਟਾ ਓਹੜ-ਪੋਹੜ ਬਣਾ ਲੈਣ ਵਿਚ ਸਫਲ ਵੀ ਹੋ ਜਾਣ ਤਾਂ ਵੀ ਉਹ ਇੱਕ ਤਾਂ ਰੂਹਾਨੀ ਕੀਮਤਾਂ ਤੋਂ ਸੱਖਣਾ ਹੋਵੇਗਾ ਤੇ ਦੂਜਾ, ਉਹ ਕੰਮ ਚਲਾਊ, ਵਕਤੀ ਤੇ ਆਰਜ਼ੀ ਕਿਸਮ ਦਾ ਹੋਵੇਗਾ।
ਪੰਜਾਬ ਵਿਚ ਰਾਜਨੀਤੀ ਦਾ ਸਿੱਖ ਬਦਲ ਸਦਾ ਹੀ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਰਹੇਗਾ। ਇਸ ਦੇ ਨਗਰ ਇਤਿਹਾਸਕ ਕਾਰਨ ਹਨ। ਮਿਸਾਲ ਵਜੋਂ ਸਿੱਖ ਇਨਕਲਾਬ ਦੇ 10 ਰਹਿਬਰਾਂ ਵਿਚੋਂ ਦੋ ਤਾਂ ਵੱਡੇ ਸ਼ਹੀਦ ਹਨ। ਦੋ ਇਹੋ ਜਿਹੇ ਹਨ ਜੋ ਹਥਿਆਰਬੰਦ ਲਹਿਰ ਦੇ ਉਚਤਮ ਤੇ ਸੁੱਚੇ ਤਜਰਬਿਆਂ ਵਿਚੋਂ ਜਿਵੇਂ ਲੰਘੇ ਹਨ, ਉਹੋ ਜਿਹੀ ਮਿਸਾਲ ਭਾਰਤ ਦੇ ਇਤਿਹਾਸ ਵਿਚ ਹੋਰ ਕਿਤੇ ਵੀ ਨਹੀਂ ਮਿਲਦੀ। ਅਮਨ ਤੇ ਜੰਗ ਦੇ ਪਵਿੱਤਰ ਰਿਸ਼ਤੇ ਦੇ ਵੰਨ-ਸੁਵੰਨੇ ਰੂਪਾਂ ਦੀ ਪੀਂਘ ਜੋ ਪੰਜਾਬ ਦੇ ਇਤਿਹਾਸ ਵਿੱਚ ਚੜ੍ਹੀ ਹੈ, ਉਹ ਸਤਰੰਗੀ ਪੀਂਘ ਹੋਰ ਕਿਤੇ ਨਹੀਂ ਵੇਖੀ ਗਈ। ਇਸ ਲਈ ਰੂਸੀ ਇਨਕਲਾਬ ਤੋਂ ਪਿੱਛੋਂ ਜੋ ਅਮਨ ਦਾ ਸਿਧਾਂਤ ਸੋਵੀਅਤ ਯੂਨੀਅਨ ਨੇ ਦੁਨੀਆ ਸਾਹਮਣੇ ਲਿਆਂਦਾ, ਉਹ ਥੋਥਾ ਹੀ ਸਾਬਤ ਹੋਇਆ ਤੇ ਭਾਂਜਵਾਦੀ ਵੀ। ਉਸ ਵਿੱਚ ਨਿਰਭਉ ਤੇ ਨਿਰਵੈਰ ਹੋਣ ਦੇ ਗੁਣ ਨਹੀਂ ਸਨ ਜੋ ਸਿਖ ਸਿਧਾਂਤ ਦੀ ਸ਼ਾਨ ਬਣਦੇ ਹਨ।
ਉਹ ਕਿਹੜਾ ਰਾਜਾ ਹੈ, ਜਿਹੜਾ ਸਿੱਖ ਸਿਧਾਂਤ ਨੂੰ ਸਦ ਜਾਗਤ ਅਵਸਥਾ ਤੇ ਮੁਕੰਮਲ ਤਾਜ਼ਗੀ ਵਿਚ ਰੱਖਦਾ ਹੈ? ਉਹ ਹੈ, ਇਤਿਹਾਸ ਦੀ ਸਦਾਬਹਾਰ ਚੇਤੰਨਤਾ, ਜੇ ਗੁਰੂ ਗ੍ਰੰਥ ਸਾਹਿਬ ਵਿਚ ਨਿਹਿਤ ਹੈ। ਗੱਲ ਇਸ ਹੱਦ ਤੱਕ ਦੂਰ ਚਲੇ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਉਹ ਭਗਤ ਵੀ ਆ ਗਏ ਹਨ ਜੋ ਹੋਰਨਾਂ ਖਿਤਿਆਂ, ਧਰਮਾਂ ਤੇ ਸਭਿਆਚਾਰਾਂ ਨਾਲ ਜੁੜੇ ਹੋਏ ਹਨ। ਜੇ ਇਹ ਭਗਤ ਗੁਰੂ ਗ੍ਰੰਥ ਸਾਹਿਬ ਵਿਚ ਨਾ ਆਉਂਦੇ ਤਾਂ ਉਨ੍ਹਾਂ ਭਗਤਾਂ ਦਾ ਮਹਾਨ ਰਾਜਨੀਤਕ ਰੂਪ ਲੁਕਿਆ ਹੀ ਰਹਿਣਾ ਸੀ। ਮਿਸਾਲ ਵਜੋਂ ਗੁਰੂ ਰਵਿਦਾਸ ਸਿਧਾਂਤ ਸਿੱਖੀ ਸਿਧਾਂਤ ਨੂੰ ਨਵੇਂ ਰਾਜਸੀ ਰੰਗ ਨਾਲ ਜੋੜਦਾ ਹੈ ਤੇ ਧੰਨੇ ਭਗਤ ਦਾ ਰੋਟੀ ਦੀ ਲੋੜ ਦਾ ਸਿਧਾਂਤ ਸਿੱਖੀ ਅਰਥਚਾਰੇ ਨੂੰ ਲੋਕਾਂ ਦੀ ਰੂਹ ਦੇ ਨੇੜੇ ਲਿਆਉਣ ਲਈ ਮਜ਼ਬੂਰ ਕਰਦਾ ਹੈ। ਉਹ ਕਿਹੜੀ ਗੱਲ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਨਹੀਂ? ਭਾਵੇਂ ਇਸ ਦਾ ਰਾਜਨੀਤਕ ਸਿਧਾਂਤ ਵਿਦਵਾਨਾਂ ਵਲੋਂ ਬਝਵੇਂ ਰੂਪਾਂ ਵਿਚ ਘੱਟ ਹੀ ਪੇਸ਼ ਹੋਇਆ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰੰਗ ਗੁਰੂ ਸਾਹਿਬਾਨ ਦੇ ਜੀਵਨ ਵਿਚ ਅਤੇ ਮੋੜਵੇਂ ਰੂਪ ਵਿਚ ਸਿੱਖ ਇਤਿਹਾਸ ਵਿਚ ਢਲਦੇ ਵੇਖੇ ਗਏ ਹਨ। ਕੀ ਏਨਾ ਵੱਡਾ ਬਦਲ ਮਾਰਕਸਵਾਦੀ ਸਿਧਾਂਤਕਾਰ ਦੇ ਸਕਦੇ ਹਨ?
ਅੱਜ ਕਲ੍ਹ ਦੇ ਮਾਰਕਸਵਾਦੀ ਤਾਂ ਟੱਬਰਾਂ ਦੇ ਮੋਹ ਵਿੱਚੋਂ ਹੀ ਨਹੀਂ ਨਿਕਲ ਸਕਦੇ। ਕੌਣ ਤੱਤੀਆਂ ਤਵੀਆਂ 'ਤੇ ਬੈਠੇਗਾ? ਕੌਣ ਆਪਣੇ ਪੁੱਤਰ ਮਰਵਾਉਂਦਾ ਹੈ? ਕਿੱਥੇ ਨਿੱਕੀਆਂ-ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਸਕਦੀਆਂ ਹਨ? ਕਿਸੇ ਦੇ ਮਨੁੱਖੀ ਹੱਕਾਂ ਲਈ ਅਵਾਜ਼ ਤਾਂ ਸਦਾ ਹੀ ਉੱਠਦੀ ਰਹੇਗੀ, ਪਰ ਗੁਰੂ ਤੇਗ ਬਹਾਦਰ ਵਾਂਗ ਮਨੁੱਖੀ ਹੱਕਾਂ ਲਈ ਸ਼ਹੀਦ ਕੌਣ ਹੋਵੇਗਾ? ਕਿੱਥੇ ਹਨ ਗੁਰੂਆਂ ਦੀ ਜਾਇਦਾਦਾਂ? ਉਹ ਤਾਂ ਪੰਜਾਬ ਦਾ ਸਾਂਝਾ ਵਿਰਸਾ ਬਣ ਗਈਆਂ ਹਨ? ਇਹ ਸਹੀ ਹੈ ਕਿ ਸਿੱਖਾਂ ਦੀ ਰਾਜਸੀ ਪਾਰਟੀਆਂ ਵਿਚ ਆਇਆ ਨਿਘਾਰ ਤੇ ਉਨ੍ਹਾਂ ਦੇ ਡਿਗਦੇ ਕਿਰਦਾਰਾਂ ਨੂੰ ਲੈ ਕੇ ਮਾਰਕਸੀ ਸਿਧਾਂਤਕਾਰ ਆਲੋਚਨਾ ਤਾਂ ਕਰ ਸਕਦੇ ਹਨ, ਪਰ ਇਸ ਵਿਰੋਧ ਵਿੱਚੋਂ ਉਨ੍ਹਾਂ ਨੂੰ ਪੱਕੇ ਪੈਰੀਂ ਬਹਿਣ ਲਈ ਥਾਂ ਨਹੀਂ ਮਿਲਦੀ। ਇਸ ਦੇ ਦੋ ਕਾਰਨ ਹਨ। ਇਕ ਮਾਰਕਸੀ ਵੀਰ ਖੁਦ ਆਪ ਦੁੱਧ ਧੋਤੇ ਨਹੀਂ। ਦੂਜਾ, ਉਨ੍ਹਾਂ ਕੋਲ ਕੋਈ ਪਾਏਦਾਰ ਬਦਲ ਨਹੀਂ।
ਮਾਰਕਸਵਾਦ ਅਸਫਲ ਕਿਉਂ ਰਹੇਗਾ? ਇਸ ਲਈ, ਕਿਉਂਕਿ ਬ੍ਰਹਿਮੰਡ ਦੀ ਅਨੰਤਤਾ ਤੇ ਇਸ ਵਿਚ ਲੁਕੇ ਡੂੰਘੇ ਰੂਹਾਨੀ ਅਰਥ ਮਨੁੱਖ ਨੂੰ ਅਨੰਤ ਦੇ ਪੈਂਡਿਆਂ ਉੱਤੇ ਤੋਰਦੇ ਹਨ ਜਦਕਿ ਮਾਰਕਸਵਾਦ ਵਿਗਿਆਨ ਦੇ ਸਤਈ ਅਰਥਾਂ ਤੋਂ ਪ੍ਰੇਰਨਾ ਲੈਂਦਾ ਹੈ ਤੇ ਨਹੀਂ ਜਾਣਦਾ ਕਿ ਵਿਗਿਆਨ ਦੇ ਡੂੰਘੇ ਅਰਥ ਦੀ ਵੀ ਅਸੀਮ ਤੇ ਅਨੰਤ ਦੁਨੀਆਂ ਨਾਲ ਸਾਂਝ ਹੈ ਜੋ ਜੀਵਨ ਨੂੰ ਹਰ ਪਲ ਹਰਾ ਕਚੂਚ ਰੱਖਦੀ ਹੈ।
ਕਰੀਬ ਚਾਰ ਦਹਾਕੇ ਪਹਿਲਾਂ ਮਾਰਕਸਵਾਦੀ ਪਾਰਟੀਆਂ ਨਾਲ ਜੁੜੇ ਬੁੱਧੀਜੀਵੀ ਤੇ ਸਿਆਸੀ ਆਗੂ ਮਾਰਕਸਵਾਦੀ ਸਿਧਾਂਤ ਨਾਲ ਘੱਟ ਤੇ ਸਿਖ ਇਤਿਹਾਸ ਨਾਲ ਵਧ ਜੁੜੇ ਹੋਏ ਸਨ। ਇਥੇ ਹੀ ਬੱਸ ਨਹੀਂ, ਸਗੋਂ ਅਜ਼ਾਦੀ ਦੇ ਇਤਿਹਾਸ ਵਿਚ ਬੰਗਾਲੀਆਂ ਤੇ ਪੰਜਾਬੀਆਂ ਦੇ ਸਾਂਝੇ ਰਾਜਨੀਤਕ ਤੇ ਇਨਕਲਾਬੀ ਕੇਂਦਰ ਗੁਰਦੁਆਰਿਆਂ ਵਿਚ ਹੀ ਸਨ। ਇਸ ਲਈ ਮਨੁੱਖ ਦੇ ਹਥੋਂ ਮਨੁੱਖ ਦੀ ਲੁੱਟ ਖਸੁਟ ਖਤਮ ਕਰਨ ਦੇ ਸਾਰੇ ਸਮਾਨ ਪੰਜਾਬ ਦੇ ਇਤਿਹਾਸ ਵਿੱਚ ਸਾਂਭੇ ਪਏ ਹਨ। ਇਹੋ ਜਿਹੇ ਇਤਿਹਾਸ ਦੇ ਬਦਲ ਹੋਰ ਕੌਣ ਸਿਰਜ ਸਕਦਾ ਹੈ? ਕਿਥੋਂ ਲਿਆ ਸਕਦਾ ਹੈ? ਕਿਵੇਂ ਲਿਆ ਸਕਦਾ ਹੈ? ਬਿਨਾਂ ਸ਼ੱਕ ਅੱਜ ਦੇ ਮਾਰਕਸੀ ਬੁੱਧੀਜੀਵੀ ਤੇ ਸਿਆਸੀ ਆਗੂ ਗਿਆਨ ਦੇ ਆਧੁਨਿਕ ਸਿਧਾਂਤਾਂ ਤੋਂ ਵੱਧ ਜਾਣੂ ਹਨ ਤੇ ਵਿਦਿਅਕ ਅਦਾਰਿਆਂ ਵਿਚ ਛਾਏ ਹੋਏ ਹਨ, ਪਰ ਪਿਛਲੇ ਇਕ ਦਹਾਕੇ ਤੋਂ ਇਨ੍ਹਾਂ ਨੂੰ ਵੀ ਕਈ ਪਾਸਿਆਂ ਤੋਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਨ੍ਹਾਂ ਗਿਆਨੀਆਂ ਦਾ ਨਵੇਂ ਮੁਹਾਵਰੇ ਵਿਚ ਮੁਕਾਬਲਾ ਕਰਨ ਦੀ ਜਾਚ ਉਨ੍ਹਾਂ ਦੇ ਵਿਰੋਧੀਆਂ ਕੋਲ ਵੀ ਆ ਗਈ ਹੈ। ਇਸ ਲਈ ਅਗਾਂਹ ਵਧੂਆਂ ਦੇ ਰੂਫ ਵਿਚ ਛਾਏ ਇਨ੍ਹਾਂ ਖਬੇ ਪੱਖੀਆਂ ਉੱਤੇ ਹੁਣ ਢਲਦੀਆਂ ਸ਼ਾਮਾਂ ਹਨ। ਬਹੁਤ ਸਾਰੇ ਬੁੱਧੀਜੀਵੀ ਤਾਂ ਪਲਟੀ ਵੀ ਮਾਰ ਰਹੇ ਹਨ। ਹਾਂ, ਇਹ ਗੱਲ ਵੱਖਰੀ ਹੈ ਕਿ ਕੁਝ ਮੌਕਾਪ੍ਰਸਤ ਹਨ ਤੇ ਕੁਝ ਸੱਚੀਮੁਚੀ ਸੰਜੀਦਾ ਤੇ ਸੁਹਿਰਦ ਹਨ ਤੇ ਮਹਿਸੂਸ ਕਰਨ ਲਗ ਪਏ ਹਨ ਕਿ ਪੰਜਾਬ ਦੇ ਵਿਰਸੇ ਦਾ ਰਾਜਨੀਤਕ ਬਦਲ ਵੀ ਪੰਜਾਬ ਦੇ ਵਿਰਸੇ ਵਿਚੋਂ ਹੀ ਲਭੇਗਾ। ਜੇ ਬਾਹਰ ਭਟਕਦੇ ਰਹੇ ਤਾਂ ਏਧਰੋਂ ਵੀ ਧੱਕੇ ਪੈਣਗੇ ਤੇ ਓਧਰੋਂ ਵੀ।

Sunday, 29 April 2012

ਵੈਲੀ ਸੱਭਿਆਚਾਰ ਨੂੰ ਪੇਸ਼ ਕਰ ਰਹੀ ਏ ਅਜੋਕੀ ਗਾਇਕੀ\ਤਸਕੀਨ


                                                  sheery maan


                                          
                                                         
                                                 writerਤਸਕੀਨ phone 98140 99426

ਚਮਕੀਲਾ ਹਰੀ ਕ੍ਰਾਂਤੀ 'ਚੋਂ ਪੈਦਾ ਹੋਈ ਅਨਪੜ੍ਹ ਧੜਵੈਲ ਜਮਾਤ ਦੇ ਜਸ਼ਨ ਦਾ ਗਾਇਕ ਸੀ ਤਾਂ ਰਣਜੀਤ ਮਣੀ ਉਸ ਜਸ਼ਨ ਦੀ ਖੁੱਸੀ ਹੋਈ ਸਥਿਤੀ ਦੇ ਰੁਦਨ ਵਜੋਂ ਹੁੰਦਾ ਹੈ। ਸਿੱਖਿਅਤ ਔਰਤ ਦੀ ਮਾਨਸਿਕ ਤਬਦੀਲੀ ਮਰਦ ਦੇ ਸਜਾਵਟੀ ਰੂਪ ਵੱਲ ਆਕਰਸ਼ਿਤ ਹੋ ਰਹੀ ਸੀ, ਤਾਂ ਮਰਦ ਆਪਣੇ ਪੁਰਖ ਤੰਤਰ ਦੇ ਖਸਤਾਹਾਲ ਹੋ ਜਾਣ ਦੇ ਭਰਮ ਸਦਕਾ ਮਰਦ ਹੱਥੋਂ ਅਜ਼ਾਦ ਲਿੰਗਕਤਾ ਜਾਣ ਕੇ ਪੁਰਖ ਤੰਤਰ ਦੇ ਖਾਤਮੇ ਦਾ ਰੁਦਨ ਕਰਦਾ ਹੈ।
ਦੇ ਗੀ ਉਹ ਜਵਾਬ ਮੈਨੂੰ ਏਸੇ ਗੱਲ 'ਤੇ
ਉਹ ਕਹਿੰਦੀ ਦੇਸੀ ਜਿਹਾ।
-ਮਨੀ ਮੀਤ
ਇਹ ਉਸ ਦਾ ਵਕਤੀ ਭਰਮ ਸੀ। ਔਰਤ ਤਾਂ ਪੁਰਖ ਦੇ ਨਵੇਂ ਰੂਪ ਦਾ ਤਸੱਵਰ ਮੰਡੀ ਮਨੁੱਖ ਵਿੱਚੋਂ ਤਲਾਸ਼ ਰਹੀ ਸੀ। ਉਹ ਤਾਂ ਇੰਨੀ ਅਜ਼ਾਦ ਹੋਈ ਸੀ ਕਿ ਆਪਣੇ ਹੁਸਨੀ/ਮਾਨਸਿਕ ਮੁੱਲ ਰਾਹੀਂ ਸੱਤਾ ਦੀ ਚੋਣ ਕਰ ਰਹੀ ਸੀ। ਉਸ ਦੀ ਦੌੜ ਸੀ ਕਿ ਉਹ ਕਿਹੜੀ ਸੱਤਾ ਨੂੰ ਆਪਣੀ ਲਿੰਗਕਤਾ ਸਮਰਪਿਤ ਕਰੇ। ਘਰ ਅਤੇ ਕੋਠੇ ਵਿੱਚ ਏਨਾ ਹੀ ਫ਼ਰਕ ਹੁੰਦਾ ਹੈ ਕਿ ਘਰ ਵਿੱਚ ਇੱਕ ਔਰਤ ਦੀ ਲਿੰਗਕਤਾ ਬਹੁਤ ਜੇਬਾਂ ਅਧੀਨ ਹੁੰਦੀ ਹੈ। ਅੰਤਿਮ ਰੂਪ 'ਚ ਉਸ ਦੀ ਹੋਣੀ ਵਿਕਣਾ ਹੈ ਜਾਂ ਆਪਣੀ ਲਿੰਗਕਤਾ ਨੂੰ ਮਰਦ ਸੱਤਾ ਦੇ ਅਧੀਨ ਕਰਨਾ ਹੀ ਹੈ। ਵਸਤ ਬਣੀ ਇਸ 'ਅਜ਼ਾਦ' ਔਰਤ ਨੇ ਆਪਣੇ ਦੁਆਲਿਉਂ ਮੁਹੱਬਤੀ ਨੈਤਿਕਤਾ ਦਾ ਪਰੰਪਰਿਕ ਉਛਾੜ ਲਾਹ ਮਾਰਿਆ ਸੀ ਤਾਂ ਰਣਜੀਤ ਮਣੀ, ਦੇਵਿੰਦਰ ਕੋਹੇਨੂਰ ਇਸ ਨਵੀਂ ਸੰਕਟੀ ਸਥਿਤੀ ਵਿੱਚ ਭਮੱਤਰ ਗਏ। ਮੇਜਰ ਰਾਜਸਥਾਨੀ, ਗੋਰਾ ਚੱਕ ਵਾਲਾ ਆਦਿ ਤਾਂ ਪ੍ਰੇਮਿਕਾ ਦੇ ਸੱਤਾ ਦੀ 'ਅਜ਼ਾਦ' ਚੋਣ ਦੇ ਫੈਸਲੇ ਨੂੰ ਬੇਵਫਾਈ ਜਾਣ ਕੇ ਉਸ ਦੀ ਡੋਲੀ ਵਾਲੀ ਕਾਰ ਤੱਕ ਨੂੰ ਤੋੜਨ ਦਾ 'ਅਣਖੀ' ਰਾਹ ਫੜਦੇ ਹਨ।
ਤੇਰੇ ਅਣਖੀ ਆਸ਼ਕ ਨੇ
ਭੰਨ ਤੀ ਕਾਰ ਰੀਬਨਾਂ ਵਾਲੀ
-ਮੇਜਰ ਰਾਜਸਥਾਨੀ
ਮੈਂ ਭੱਖੜਾ ਅੜੀਏ ਟਿੱਬਿਆਂ ਦਾ
ਤੂੰ ਫੁੱਲਾਂ ਲੱਦੀ ਵੇਲ ਕੁੜੇ
ਇੱਕ ਮੋਹ ਜਿਹਾ ਚੰਦਰਾ ਪੈ ਗਿਆ ਸੀ
ਉਂਝ ਆਪਣਾ ਕੀ ਸੀ ਮੇਲ ਕੁੜੇ
ਚਾਹੁੰਦੇ ਰਹਿਣ ਚਕੋਰ ਭਾਵੇਂ
ਪਰ ਚੰਨ ਤਾਂ ਕਦੇ ਥਿਆਇਆ ਨਹੀਂ
ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਤਾਂ
ਐਵੇਂ ਹੀ ਦਿਲ ਭਰ ਆਇਆ ਨੀ
ਰੁਦਨ ਸੱਤਾ ਮੁਕਾਬਲੇ 'ਚ ਪਿੱਛੇ ਰਹਿ ਗਏ ਲੋਕਾਂ ਦੀ ਅਰਾਧਨਾ ਹੁੰਦੀ ਹੈ। ਇਹ ਵਕਤੀ ਸਥਿਤੀ ਸੀ ਅਤੇ ਇਸ 'ਚੋਂ ਸੁਰਜੀਤ ਬਿੰਦਰਖੀਆ ਬਹੁਤ ਛੇਤੀ ਬਾਹਰ ਕੱਢਣ ਵਿੱਚ ਕਾਮਯਾਬ ਹੋ ਜਾਂਦਾ ਹੈ। ਉਹ ਨਵੇਂ ਅਰਥਚਾਰੇ 'ਚੋਂ ਉਪਜ ਰਹੀ ਨਵੀਂ ਜਮਾਤ ਦੇ ਜਸ਼ਨ ਦੇ ਨੁਮਾਇੰਦੇ ਵਜੋਂ ਸਰੋਤਿਆਂ ਦੇ ਜ਼ਿਹਨ 'ਤੇ ਸਵਾਰ ਹੋ ਜਾਂਦਾ ਹੈ। ਜਸ਼ਨ 'ਚ ਗੜੂੰਦ ਇਹ ਬਿੰਦਰਖੀਆ ਧਿਰ ਮਣੀ ਦੀ ਇਸ ਰੁਦਨੀ ਧਿਰ ਨੂੰ ਪਿਛਾਂਹ ਧੱਕ ਕੇ ਹਾਸ਼ੀਏ 'ਤੇ ਸੁੱਟ ਦਿੰਦੀ ਹੈ, ਕਿਉਂਕਿ ਇਸ ਦੀ ਸੰਚਾਲਕ ਧਿਰ ਸ਼ਮਸ਼ੇਰ ਸੰਧੂ ਜਿਹੇ ਪਰੰਪਰਿਕ ਬੁੱਧੀਜੀਵੀਆਂ ਦੀ ਹੈ ਜੋ ਹਰੀ ਕ੍ਰਾਂਤੀ ਦੀਆਂ ਬਰਕਤਾਂ ਭੋਗਣ ਵਾਲੀ ਸਿੱਖਿਅਤ ਜਮਾਤ ਸੀ। ਇਹ ਜਮਾਤ ਇਸ ਨਵੀਂ ਔਰਤ ਨੂੰ ਆਪਣੀ ਸੱਤਾ ਵੱਲ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਅਤੇ ''ਪੱਗ ਦੇ ਪੇਚਾਂ'' ਕਾਰਨ ਆਪਣੀ ਦਰਸ਼ਨੀ ਖਿੱਚ ਵੱਲ ਮੋੜ ਲੈਂਦੀ ਹੈ, ਕਿਉਂਕਿ ਔਰਤ ਦਾ ਨਵਾਂ ਰੂਪ ਜਿਸ ਬਾਜ਼ਾਰੀ ਖਿੱਚ ਵੱਲ ਆਕਰਸ਼ਿਤ ਹੋਇਆ ਸੀ ਇਹ ਨਵੀਂ ਜਮਾਤ ਉਸ ਪਿੜ ਨੂੰ ਤੇਜ਼ੀ ਨਾਲ ਮੱਲ ਰਹੀ ਸੀ। ਮਣੀ ਯੁੱਗ ਜਿਸ ਔਰਤ ਨੂੰ 'ਅਜ਼ਾਦ' ਜਾਣ ਕੇ ਭਮੱਤਰਿਆ ਗਿਆ ਸੀ, ਬਿੰਦਰਖੀਆ ਉਸ ਨਵੀਂ ਸਥਿਤੀ 'ਤੇ ਸਵਾਰ ਹੋ ਮਰਦ ਦੀ ਨਵੀਂ ਸਥਿਤੀ 'ਚ ਪੈਦਾ ਹੋਈ ਸੱਤਾ ਅੱਗੇ ਔਰਤ ਦਾ ਸਮਰਪਣ ਕਰਵਾਉਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਜਸ਼ਨ ਦਾ ਮਾਹੌਲ ਦੁਬਾਰਾ ਖਿੜ ਉੱਠਦਾ ਹੈ। ਇਸ ਔਰਤ ਵਿੱਚੋਂ ਮਰਦ ਦੀ ਸੱਤਾ ਬੋਲਣ ਲੱਗਦੀ ਹੈ ਅਤੇ ਉਹ ਖੁੱਲ੍ਹੇ ਰੂਪ 'ਚ ਆਪਣੀ ਲਿੰਗਕਤਾ ਨੂੰ ਇਸ ਦੇ ਅਧੀਨ ਕਰਨਾ ਸਵੀਕਾਰ ਲੈਂਦੀ ਹੈ।
ਜੀਹਦੇ ਹੇਠ ਘੋੜਾ ਮੋਢੇ 'ਤੇ ਦੁਨਾਲੀ ਨੀ
ਪੱਗ ਬੰਨ੍ਹਦਾ ਜਿਉਣੇ ਮੌਤ ਵਾਲੀ ਨੀ
ਜੀਹਦੀ ਪੱਚੀਆਂ ਪਿੰਡਾਂ 'ਚ ਸਰਦਾਰੀ ਨੀ
ਲਾ ਲੀ ਐਹੋ ਜਿਹੇ ਵੈਲੀ ਨਾਲ ਯਾਰੀ ਨੀ
ਕਹਿੰਦੇ ਡੀ. ਸੀ. ਵੀ ਸਲੂਟ ਉਹਨੂੰ ਮਾਰਦਾ
ਪੈਰਾਂ 'ਚ ਠਾਣੇਦਾਰ ਰੋਲ ਤਾ
ਤੂੰ ਨ੍ਹੀਂ ਬੋਲਦੀ ਰਕਾਨੇ ਤੂੰ ਨ੍ਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
-ਸੁਰਜੀਤ ਬਿੰਦਰਖੀਆ
ਹੁਣ ਉਹ ਧਿਰ ਮਣੀ ਵਾਂਗ ਬੇਵਫ਼ਾ ਮਾਸ਼ੂਕ ਨੂੰ ਗੀਤ ਬਹਾਨੇ ਰੋਂਦੀ ਨਹੀਂ, ਸਗੋਂ ਹਿਸਾਬ ਕਿਤਾਬ ਕਰਦੀ ਹੈ-
ਠਹਿਰ ਜਾ ਡੋਲੀ ਦੇ ਵਿੱਚ ਫੇਰ ਬੈਠੀਂ ਤੂੰ
ਪਹਿਲਾਂ ਕਰਜਾ ਹਿਸਾਬ ਨੀਂ ਯਾਰਾਂ ਦਾ
-ਸੁਰਜੀਤ ਬਿੰਦਰਖੀਆ
ਸੁਰਜੀਤ ਬਿੰਦਰਖੀਆ ਜਿਸ ਨਵੀਂ ਜਮਾਤ ਨੂੰ ਇਸ ਜਸ਼ਨੀ ਮਹੌਲ ਵਿੱਚ ਲੈ ਆਇਆ ਸੀ। ਬੱਬੂ ਮਾਨ, ਹਰਭਜਨ ਮਾਨ, ਰਵਿੰਦਰ ਗਰੇਵਾਲ, ਨਿੱਕੂ ਆਦਿ ਬਹੁਤ ਸਾਰੇ ਸੱਭਿਆਚਾਰਕ ਨੁਮਾਇੰਦੇ ਉਸ ਜਮਾਤ ਦੀ ਅਣਖ ਤੱਕ ਨੂੰ ਨਵੇਂ ਅਧਿਆਏ 'ਚ ਬੰਨ੍ਹਦੇ ਜਾਂਦੇ ਹਨ। ਇਸ ਜਮਾਤ ਦੇ ਹਿੰਸਕ ਕਿਰਦਾਰ ਨੂੰ ਵਡਿਆਉਂਦੇ, ਮੰਡੀ ਪੰਪ ਨਾਲ ਇਸ ਦੀਆਂ ਜੜ੍ਹਾਂ ਵਿੱਚ ਜਗੀਰੂ ਤੇਲ ਦੇਣ ਲੱਗਦੇ ਹਨ। ਬੱਬੂ ਮਾਨ ਇਸ ਜਮਾਤ ਦੇ ਜੱਟ ਰੂਪ ਨੂੰ ਉਜਾਗਰ ਕਰਦਾ ਸਰਦਾਰੀ ਤੱਕ ਪਹੁੰਚਾਉਣ ਵਿੱਚ ਰੁੱਝਿਆ ਹੋਇਆ ਹੈ। ਇਹ ਗਾਇਕ ਸਾਧਨ ਸੰਪੰਨ ਹੋ ਗਏ ਲੋਕਾਂ ਦੇ ਪ੍ਰਤੀਨਿੱਧ ਹਨ, ਪਰੰਤੂ ਅਗਿਆਨ ਦੇ ਰੱਥਾਂ 'ਤੇ ਸਵਾਰ ਸਾਧਨਾਂ ਦੀ ਭਾਲ ਵੱਲ ਤੁਰੀ ਧਿਰ 'ਬਠਿੰਡਾ ਮਾਰਕਾ' ਗਾਇਕੀ ਦੇ ਚੁੰਗਲ ਵਿੱਚ ਫਸਣ ਲੱਗਦੀ ਹੈ। ਮਾਲਵਾ ਇਸ ਸੰਘਰਸ਼ ਦਾ ਪਿੜ ਬਣ ਜਾਂਦਾ ਹੈ ਅਤੇ ਇਨ੍ਹਾਂ ਸਮਾਜ-ਆਰਥਿਕ ਵਿਰੋਧਤਾਈਆਂ 'ਚੋਂ ਗਿਆਨ ਅਤੇ ਸੱਤਾ ਵਿਚਕਾਰ ਸੰਘਰਸ਼ ਹੋਣ ਲੱਗਦਾ ਹੈ।
ਚਮਕੀਲਾ ਜਿਸ ਜੱਟ ('ਹਰੀ ਕ੍ਰਾਂਤੀ ਸਦਕਾ ਖੁਸ਼ਹਾਲ ਹੋਈ ਧਿਰ') ਦੀ ਚੌਧਰ ਅੱਗੇ ਪੰਜਾਬ ਨੂੰ ਝੁਕਾਉਂਦਾ ਉਸ ਦੇ ਵੈਲੀ ਹੋਣ ਦੀ ਵਡਿਆਈ ਕਰਦਾ ਹੈ। ਪੰਮੀ ਬਾਈ ਸੰਗੀਤਕ ਕਲਾ ਦੇ ਨਾਂ 'ਤੇ ਗਿੱਦੜ ਵਾਂਗੂ ਹਵਾਂਕਦੀਆਂ ਅਵਾਜ਼ਾਂ ਦਾ ਮਦਾਹ ਹੈ। ਉਹ ਸੰਗੀਤ ਦੇ ਕਲਾਤਮਿਕ ਰੂਪ ਦੇ ਗਵਾਚਣ ਨੂੰ ਜੱਟ ਸੱਭਿਆਚਾਰ ਦੇ ਮੰਡੀ ਅਧਿਆਏ ਦੇ ਗੌਰਵ ਬਣਾ ਦਿੰਦਾ ਹੈ। ਜਿਸ ਸੰਗੀਤ ਲਈ ਰਿਆਜ਼ ਮੁੱਖ ਸਾਧਨਾ ਸੀ, ਹੁਣ ਧਨ ਮੰਡੀ ਦੇ ਹਾਈਟੈੱਕ ਸਾਧਨਾਂ ਰਾਹੀਂ ਸੰਗੀਤ ਦਾ ਝੌਲਾ ਮਾਰਦਾ ਸ਼ੋਰ ਇਸ ਉੱਪਰ ਕਾਬਜ਼ ਹੋ ਜਾਂਦਾ ਹੈ। ਕਲਾ ਸਾਧਨਾ ਦੀ ਬਜਾਏ ਧਨ ਹੇਠਾਂ ਦਫ਼ਨ ਕਰ ਦਿੱਤੀ ਜਾਂਦੀ ਹੈ।
ਮੁੰਡੇ ਜੱਟਾਂ ਦੇ ਜਦੋਂ ਦੇ ਗਾਉਣ ਲੱਗ ਪਏ
ਦੁਨੀਆਂ 'ਚ ਧੁੰਮ ਮੱਚ ਗਈ
ਖਾਨਦਾਨੀ 'ਚੋਂ ਗਵੱਈਏ ਗਾਉਣ ਵਾਲੇ
ਤੂੰਬਾ ਛੱਡ ਬੈਠਗੇ ਘਰੇ।
-ਪੰਮੀ ਬਾਈ
ਮੰਡੀ ਮਿਸ ਪੂਜਾ ਰਾਹੀਂ ਇਨ੍ਹਾਂ 'ਗਾਇਕ' ਕਾਕਿਆਂ ਤੋਂ ਪੂੰਜੀ ਹਥਿਆਉਣ ਲੱਗਦੀ ਹੈ ਅਤੇ ਇਹ ਗਾਇਕ ਫੁਕਰਾ ਸੱਭਿਆਚਾਰ ਦੇ ਮੰਡੀ ਰੂਪ ਨੂੰ ਹੁਲਾਰਾ ਬਖਸ਼ਦੇ ਬੰਦੇ ਨੂੰ ਧਰਤੀ ਹੇਠਾਂ ਦੱਬਦੇ ਜਾਂਦੇ ਹਨ। ਇਹਨਾਂ ਲਈ ਨਸ਼ਾ ਹੀ 'ਤਰੱਕੀ' ਕਰਦੇ ਮੁਲਕ ਦੀ ਤਬਾਹੀ ਦਾ ਕਾਰਨ ਹੈ, ਜਦੋਂ ਕਿ ਨਸ਼ਾ ਪੈਦਾ ਕਰਨ ਦਾ ਕਾਰਨ, ਉਹਨਾਂ ਦਾ ਭਟਕਣਾ ਭਰਿਆ ਕਲਾ ਰਹਿਤ 'ਸੰਗੀਤ' ਹੈ। ਕਾਰਨਾਂ ਵੱਲ ਜਾਣਾ ਮੰਡੀ ਦੇ ਬੁੱਧੀਜੀਵੀ (ਗੀਤਕਾਰ) ਦੇ ਵੱਸ ਦਾ ਰੋਗ ਨਹੀਂ, ਕਿਉਂਕਿ ਕਾਰਨਾਂ ਦੀ ਤਲਾਸ਼ ਕਰਨਾ ਗਿਆਨ ਵੱਲ ਜਾਣਾ ਹੁੰਦਾ ਹੈ ਅਤੇ ਉਹ ਸੱਤਾ ਵਿਰੋਧੀ ਪੈਂਤੜੇ ਰਾਹੀਂ ਫ਼ਕੀਰ ਹੋਣ ਦਾ ਵਰਤਾਰਾ ਹੁੰਦਾ ਹੈ। ਸੱਤਾ ਵੱਲ ਵੱਧਦਾ ਵਿਅਕਤੀ ਅਜਿਹਾ ਜ਼ੋਖਮ ਭਰਿਆ ਕੰਮ ਨਹੀਂ ਕਰਦਾ। ਉਹ ਤਾਂ ਬਸ
ਮੁਲਕ ਤਰੱਕੀ ਦੇ ਰਾਹ ਤੁਰਿਆ
ਹੁਣ ਨਾ ਗੱਡੀ ਰੋਕ ਦਿਉ
ਕੀਮਤ ਬੜੀ ਜਵਾਨੀ ਦੀ
ਐਵੇਂ ਨਾ ਭੱਠੀ ਝੋਕ ਦਿਉ
ਨਸ਼ਿਆਂ ਤੋਂ ਪ੍ਰਹੇਜ਼ ਕਰ ਲਿਉ
ਇਹੋ ਵਜ੍ਹਾ ਤਬਾਹੀ ਦੀ
ਦੁਸ਼ਮਣ ਦੀ ਹੋਵੇ ਭਾਵੇਂ
ਦਸਤਾਰ ਕਦੇ ਨਹੀਂ ਲਾਹੀਦੀ
-ਸਤਿੰਦਰ ਸਰਤਾਜ
ਜਦੋਂ ਇਸ ਮੰਡੀ ਵਿੱਚ ਤਾਂ ਪੁੱਠੇ ਸਿੱਧੇ ਵਾਲਾਂ, ਦਾੜ੍ਹੀਆਂ, ਕੱਪੜਿਆਂ ਰਾਹੀਂ ਔਰਤਾਂ ਨੂੰ ਆਕਰਸ਼ਿਤ ਕਰਨ ਦੀ ਸਫ਼ਲ ਕੋਸ਼ਿਸ਼ ਹੋ ਰਹੀ ਹੈ ਤਾਂ ਕਾਰਨ ਕੌਣ ਢੂੰਡਦਾ ਹੈ। ਇੱਕ ਗੀਤ ਦੀ ਸ਼ੁਰੂਆਤ ਵਿੱਚ ਆਮਿਰ ਾਨ ਦੇ ਗਜ਼ਨੀ ਕੱਟ ਤੋਂ ਪ੍ਰਭਾਵਿਤ ਜੱਟਾਂ ਦਾ ਗਾਇਕ ਮੁੰਡਾ ਕੁੜੀ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਵਿੱਚ ਹੈ। ''ਸ਼ੱਟ ਅੱਪ! ਲੋਫਰ ਜਿਹਾ ਨਾ ਹੋਵੇ ਤਾਂ।'' ਪਰ ਇਸ ਸੰਵਾਦ 'ਚੋਂ ਕਿਹੜੀਆਂ ਧੁਨੀਆਂ ਉਤਪੰਨ ਹੁੰਦੀਆਂ ਹਨ ਅਤੇ ਸੰਵਾਦ ਮੁੱਕਦਾ ਕਿੱਥੇ ਹੈ?
ਨਾਰੀ-
ਬਣਾਇਆ ਗਜ਼ਨੀ ਦਾ ਕੱਟ
ਵੇ ਤੂੰ ਕਿੱਥੋਂ ਦਾ ਏਂ ਜੱਟ
ਫਿਰੇਂ ਜੱਟਾਂ ਦਾ ਜਲੂਸ ਕਿਉਂ
ਕਢਾਈ ਮੁੰਡਿਆ ਵੇ
ਆਹ ਟਿੰਡ 'ਤੇ ਲੈਨ ਜਿਹੀ
ਬਣਾਈ ਮੁੰਡਿਆ ਵੇ
ਮਰਦ-
ਜੱਟ ਮੈਂ ਪੰਜਾਬੀ ਆਂ
ਪੰਜਾਬ ਦੀ ਮੈਂ ਸ਼ਾਨ ਨੀ
ਡੌਲਿਆਂ 'ਚ ਮੇਰੇ ਆਮਿਰ ਖਾਨ
ਜਿੰਨੀ ਜਾਨ ਨੀ
ਮੈਂ ਵੀ ਜਾਣਾ ਬੰਬੇ
ਕਹਿੰਦੇ ਮੁੰਡੇ ਦੌੜ ਗਏ ਨੀ
ਤੇਰੇ ਕਿਹੜੇ ਅੰਬ ਤੋੜ ਲਏ,
ਤੂੰ ਮਿੱਤਰਾਂ ਤੋਂ ਮੁੱਖ ਮੋੜ ਲਏ
ਇਸ ਅਨਜੋੜ ਸੰਬੰਧਾਂ ਲਈ ਇੱਕ ਕੁੜੀ ਦੇ ਲੋਫ਼ਰ ਨਾਲ ਸੰਵਾਦ 'ਚੋਂ ਪੂੰਜੀ ਦੀ ਸੱਤਾ ਬਾਜ਼ੀ ਮਾਰ ਜਾਂਦੀ ਹੈ ਅਤੇ ਉਹ ਆਪਣੀ ਲਿੰਗਕਤਾ ਇਸ 'ਲੋਫ਼ਰ' ਦੇ ਹਵਾਲੇ ਕਰਨ ਲਈ ਇਕਰਾਰ ਕਰਦੀ ਹੈ। ਜਿਸ ਵਿੱਚ ਜੱਟਾਂ ਦੀ ਸ਼ਾਨ-ਓ-ਸ਼ੌਕਤ ਦਾ ਕਮਾਲ ਜ਼ਮੀਨ ਦੀ ਵਿਕਰੀ ਹੈ।
ਮਰਦ-
ਐਥੇ ਪਹਿਲਾਂ ਕੈਸੇਟ ਮੈਂ
ਪੂਜਾ ਨਾਲ ਕਢਾਈ ਸੀ
ਕਲਾਕਾਰਾਂ ਨਾਲੋਂ ਵੱਧ
ਡੀ. ਜੇ. ਦੀ ਕਮਾਈ ਨੀ
ਸਾਡੀ ਵਿਕਗੀ ਪੈਲੀ ਇਨ੍ਹਾਂ ਪੈਸੇ ਜੋੜ ਲਏ
ਨੀ ਤੇਰੇ ਕਿਹੜੇ ਅੰਬ ਤੋੜ ਲਏ...।
ਨਾਰੀ-
ਛੱਡ ਕੇ ਲਿਖਣਾ ਗਾਉਣਾ
'ਬਾਬੂ' ਫ਼ਿਲਮ ਬਣਾ ਲੈ ਵੇ
ਹੀਰੋਇਨ ਮੈਨੂੰ ਲੈ ਲੈ
ਭਾਵੇਂ ਆੜੀ ਪਾ ਲੈ ਵੇ
ਮੈਂ ਵੀ ਗਈ ਸੀ ਬੰਬੇ ਨੂੰ
ਮੁੜ ਆਈ ਮੁੰਡਿਆ ਵੇ
-ਬਾਬੂ ਚੰਡੀਗੜ੍ਹੀਆ ਤੇ ਸੁਦੇਸ਼ ਕੁਮਾਰੀ
ਗਲੋਬਲੀ ਯੁੱਗ ਦੇ ਮੰਡੀ ਉਪਭੋਗ ਦੀ ਇਹ ਔਰਤ ਜਿੰਨਾ ਕੁ ਸਰੀਰ ਦਿਖਾਉਂਦੀ ਹੈ ਉਹ ਸਫਾਚੱਟ ਹੋ ਕੇ ਮਰਦ ਨੂੰ ਉਸ ਦੇ ਭੋਗ ਲਈ ਆਪਣੇ ਵੱਲ ਆਕਰਸ਼ਿਤ ਕਰਨ ਦਾ ਵਸੀਲਾ ਬਣ ਜਾਂਦਾ ਹੈ। ਵਸਤੂ ਦੀ ਭਾਅ ਦਾ ਚਮਕੀਲਾਪਨ ਗਲੋਬਲੀ ਮੰਡੀ ਦੀ ਪਹਿਲੀ ਸ਼ਰਤ ਹੈ।
ਇਹ ਕੂੜ ਇਸ਼ਕ ਦੀਆਂ ਪੱਟੀਆਂ ਉਏ
ਅੱਜ ਕੱਲ੍ਹ ਦੀਆਂ ਹੀਰਾਂ ਨੇ
ਉੱਤੋਂ ਖਿੱਦੋ ਵਾਂਗੂੰ ਮੜ੍ਹੀਆਂ
ਅੰਦਰੋਂ ਪਾਟੀਆਂ ਲੀਰਾਂ ਨੇ
ਹਾਏ ਕਿੰਨਾ ਸਸਤਾ ਕਰਤਾ ਸੌਦਾ
ਇਸ਼ਕ ਦੁਕਾਨਾਂ ਦਾ
ਹੁਣ ਟਕੇ ਟਕੇ ਨੂੰ ਵਿਕਦਾ ਫਿਰਦਾ
ਹੁਸਨ ਰਕਾਨਾਂ ਦਾ
-ਲਾਭ ਹੀਰਾ
ਅੱਜਕੱਲ੍ਹ ਇਸ਼ਕ ਇੱਕ ਦੁਕਾਨ ਹੈ, ਭਾਵ ਹਰ ਜਿਸਮ ਨੂੰ ਭੋਗਣ ਲਈ ਕੀਮਤ ਹੈ ਅਤੇ ਕੀਮਤ ਤਾਰਨ ਲਈ ਸੱਤਾ ਬਣਨਾ ਜ਼ਰੂਰੀ ਹੈ। ਇਸ਼ਕ ਦੁਕਾਨ ਤੋਂ ਮਾਲ ਖ਼ਰੀਦਣ ਲਈ ਜੇਬ/ਸੱਤਾ ਦੀ ਬੋਲੀ ਲੱਗਦੀ ਹੈ।
ਹੋਂਦ ਦੀ ਜੰਗ ਦੇ ਪ੍ਰਤੀਕ ਜਗਮੋਹਣ ਕੌਰ, ਰਣਜੀਤ ਕੌਰ, ਨਰਿੰਦਰ ਬੀਬਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੀਤ ਹੋ ਜਾਂਦੇ ਹਨ, ਤਾਂ ਪੂੰਜੀ ਦੇ ਇਸ ਬਜ਼ਾਰ ਵਿੱਚ ਪੋਰਨੋਸਟਾਰ ਮਾਡਲਾਂ ਹੀ ਪ੍ਰਸਿੱਧੀ ਵਿੱਚ ਵਟਦੀਆਂ ਮਰਦ ਦੀ ਮਾਨਸਿਕ ਸੱਤਾ 'ਤੇ ਸਵਾਰ ਹੋ ਜਾਂਦੀਆਂ ਹਨ। ਲਿੰਗਕ ਕ੍ਰਮ ਦਾ ਪ੍ਰਗਟਾਵਾ ਹਿੰਸਕ ਰੂਪ 'ਚ ਹੋਣ ਲੱਗਦਾ ਹੈ। ਹੋਂਦ ਦੀ ਜੰਗ ਦੀਆਂ ਮਾਡਲਾਂ ਕਲਾ ਵਿੱਚ ਰੂਹ ਨੂੰ ਸਕੂਨ ਬਖਸ਼ ਰਹੀਆਂ ਹਨ। ਭਾਵ ਹੋਣ ਦੀ ਜੰਗ ਦੀ ਬਜਾਏ ਇਸ ਨਵੀਂ 'ਤ੍ਰੀਮਤ' ਨੇ ਬਜ਼ਾਰੀ ਪ੍ਰਵਚਨਾਂ ਦੀ ਕੈਦ ਸਵੀਕਾਰ ਲਈ ਹੈ। ਅੱਜ ਉਹ ਹਰ ਉਸ ਚਿੰਨ੍ਹ ਦੇ ਮਨੋਰੰਜਨ ਦੀ ਵਸਤੂ ਹੈ, ਜਿਸ ਕੋਲ ਸੱਤਾ ਹੈ। ਜਿੱਡੀ ਵੱਡੀ ਸੱਤਾ ਹੈ, ਵਸਤੂਆਂ (ਖ਼ੂਬਸੂਰਤ ਔਰਤਾਂ) ਦੀ ਓਨੀ ਵੱਡੀ ਭਰਮਾਰ ਦਿਲਲੱਗੀ ਲਈ ਪੁਰਖ ਦੁਆਲੇ ਜੁੜਨ ਲੱਗਦੀ ਹੈ। ਪੁਰਖ ਦੀ ਸੱਤਾ ਉਸ ਕੋਲ ਪ੍ਰਾਪਤ ਮੰਡੀ ਚਿੰਨ੍ਹਾਂ ਰਾਹੀਂ ਪ੍ਰਗਟ ਹੁੰਦੀ ਹੈ। ਬੁਲਟ, ਲੰਡੀ ਜੀਪ, ਪਿਸਤੌਲ, ਦੁਨਾਲੀ, ਮਾਊਜ਼ਰ, ਸਫ਼ਾਰੀ, ਲੈਂਡ ਕਰੂਜ਼ਰ, ਪਜੇਰੋ, ਰੌਡੀ ਵਰਗੇ ਸੱਤਾ ਚਿੰਨ੍ਹਾਂ ਸਦਕਾ ਪੁਰਖ ਨੂੰ ਵੱਜਦੇ ਡੀ. ਸੀ. ਦੇ ਸਲੂਟ ਔਰਤ ਨੂੰ ਆਪਣੀ ਸਾਮਾਜਿਕ ਹੋਂਦ ਦੇ ਬਚਾਉ ਲਈ ਸੱਤਾ ਵੱਲ ਆਕਰਸ਼ਿਤ ਕਰਦੇ ਹਨ।
ਬੁਲਟ ਸਰਦਾਰ, ਜੱਟ, ਵੈਲੀ ਦੀ ਸ਼ਾਨ/ਸੱਤਾ ਦੇ ਵਿਖਾਵੇ ਦਾ ਮੁੱਖ ਸਰੋਤ/ਪ੍ਰਤੀਕ ਬਣਾ ਦਿੱਤਾ ਜਾਂਦਾ ਹੈ। ਬੁਲਟ (ਮੋਟਰ ਸਾਈਕਲ) ਜੋ ਪੰਜਾਬ ਸੰਕਟ ਵੇਲੇ ਸਟੇਟ ਵੱਲੋਂ ਪੰਜਾਬ 'ਚੋਂ ਅਲੋਪ ਕਰ ਦਿੱਤਾ ਗਿਆ ਸੀ, ਇੱਕੀਵੀਂ ਸਦੀ ਵਿੱਚ ਸੱਤਾ ਦੇ ਕੇਂਦਰੀ ਪ੍ਰਤੀਕ ਵਜੋਂ ਹਾਜ਼ਰ ਹੈ ਅਤੇ ਪੰਜਾਬੀ ਗਾਇਕੀ ਵਾਰ-ਵਾਰ ਬਿਆਨਾਂ ਰਾਹੀਂ ਇਸ ਨੂੰ ਸੱਤਾ ਦੇ ਕੇਂਦਰੀ ਪ੍ਰਤੀਕ ਵਜੋਂ ਪਦਾਰਥਕ ਸ਼ਕਲ ਵਿੱਚ ਢਾਲ ਦਿੰਦੀ ਹੈ। ਇਸ ਦਾ ਮੁੱਖ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਬੁਲਟ ਦੀ ਸੱਤਾ ਔਰਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ, ਤਾਂ 'ਰਾਠਾਂ' ਦੀ ਸੱਤਾ ਇਸ ਉੱਪਰ ਸਵਾਰੀ ਕਰੇਗੀ ਹੀ, ਕਿਉਂਕਿ ਔਰਤਾਂ/ਰੰਨਾਂ ਇਹਨਾਂ ਦਾ ਪਹਿਲਾ 'ਸ਼ੌਂਕ' ਹੁੰਦਾ ਹੈ। ਬੁਲੇਟ ਸਰਦਾਰਾਂ/ਰਾਠਾਂ ਦੀ ਸ਼ਾਨ ਦੀ ਸਵਾਰੀ ਘੋੜੇ ਦਾ ਅੱਜ ਦੇ ਤੇਜ਼ ਰਫ਼ਤਾਰ ਯੁੱਗ 'ਚ ਮਸ਼ੀਨੀ ਰੂਪ ਹੈ।
ਲੰਡੀ ਜੀਪ ਇਕ ਬੁਲਟ ਹੈ ਥੱਲੇ
ਪਿੰਡ ਵਿੱਚ ਹੋ ਗਈ ਬੱਲੇ-ਬੱਲੇ
ਮਹਿਫ਼ਲ ਲਾਈਏ ਯਾਰ ਬੇਲੀ
ਜਦ 'ਕੱਠੇ ਹੁੰਦੇ ਨੇ
ਜੱਟਾਂ ਦਾ ਮੁੰਡੇ ਕੁੜੀਏ ਨੀ
ਐਸ਼ੀ ਪੱਠੇ ਹੁੰਦੇ ਨੇ
-ਮਿਸ ਪੂਜਾ + ਲੱਕੀ ਰੂੜੇਕੇ
ਮੌਡੀਫਾਈਡ ਬੁਲਟ ਤੇ
ਮੌਡੀਫਾਈਡ ਜਿਪਸੀ
ਕੋਈ ਪੀਏ ਬੀਅਰ ਤੇ ਕੋਈ ਪੀਏ ਵਿਸਕੀ
ਕੌਣ ਲਵੇ ਪੰਗਾ ਜੱਟ ਪੂਰੇ ਅੱਜ ਰਿਸਕੀ
ਪੈ ਜਾਵੇ ਪੰਗਾ ਨਾ ਪਿੱਛਾ ਛੱਡਦੇ,
ਵੈਰੀ ਭੁੱਲ ਜੇ ਆਰਾਮ ਨੂੰ
ਲਗਦੀਆਂ ਮਹਿਫ਼ਲਾਂ ਨੇ ਹੋਸਟਲ 'ਚ
ਬਿੱਲੋ ਹਰ ਇੱਕ ਸ਼ਾਮ ਨੂੰ
-ਬਾਈ ਅਮਰਜੀਤ
ਬੜਾ ਬੁਲਟ ਪਿਆਰਾ ਸੀ
ਆਪ ਨਾ ਨਹਾਉਂਦੇ
ਬੁਲਟ ਚਮਕਾਉਂਦੇ ਤੇ ਹੌਲੀ ਚਲਾਉਂਦੇ
ਗੇੜੀਆਂ ਲਾਉਂਦੇ ਬੁਲਟ ਦੇ ਉੱਤੇ
ਕੁੜੀ ਵੀ ਮਰਦੀ
-ਸ਼ੈਰੀ ਮਾਨ
ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ
ਫੋਰਡ, ਬੁਲਟ ਤੇ ਜੀਪਾਂ ਦੇ
-ਨਿਰਮਲ ਸਿੱਧੂ
ਦੁਗ ਦੁਗ ਦੁਗ ਤੇਰੀ ਗਲੀ 'ਚ ਕਰਾਉਣੀ
ਡੱਕ ਲਏ ਜੋ ਤੇਰੇ ਪਿੰਡ ਦਾ ਏ ਸੂਰਮਾ
ਪੂਰਾ ਇੱਕ ਲੱਖ ਨੀ
ਮੈਂ ਬੁਲਟ 'ਤੇ ਲਾਇਆ।
-ਬੱਗੀ ਬੈਂਸ