ਇਕਬਾਲ ਸਿੰਘ ਲਾਲਪੁਰਾ
ਰਾਜਸੀ ਪਾਰਟੀਆਂ ਦੇ ਆਗੂ ਪਹਿਲਾਂ ਸਮਾਜ ਸੇਵੀ ਹੁੰਦੇ ਹਨ ਅਤੇ ਸਮਾਜ ਸੇਵਕ ਦੇ ਰੂਪ ਵਿੱਚ ਕਿਸੇ ਵੀ ਵਿਅਕਤੀ ਨਾਲ ਹੋ ਰਹੀ, ਗੈਰ ਕਨੂੰਨੀ ਜ਼ਿਆਦਤੀ ਬਾਰੇ, ਸਬੰਧਿਤ ਅਧਿਕਾਰੀ ਨਾਲ ਚਰਚਾ ਕਰਨੀ ਉਨ•ਾਂ ਦੀ ਇਖਲਾਕੀ ਜ਼ਿੰਮੇਵਾਰੀ ਹੁੰਦੀ ਹੈ । ਸਰਕਾਰੀ ਅਧਿਕਾਰੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਜਨਤਾ ਦੇ ਨੁਮਾਇੰਦੇ ਤੇ ਸਮਾਜ ਸੇਵੀਆਂ ਦਾ ਸਤਿਕਾਰ ਕਰਨ । ਉਨ•ਾਂ ਦੀ ਗੱਲ ਨੂੰ ਚੰਗੀ ਤਰਾਂ ਸੁਣਨ ਅਤੇ ਪੀੜਤ ਵਿਅਕਤੀ ਨੂੰ ਕਨੂੰਨ ਅਨੁਸਾਰ ਇਨਸਾਫ ਦੇਣ ।ਅੱਜ ਦੇ ਰਾਜਨਿਤਿਕ ਆਗੂਆਂ ਤੇ ਦੋਸ਼ ਲਾਇਆ ਜਾਂਦਾ ਹੈ ਕਿ ਉਹ ਸਰਕਾਰੀ ਅਧਿਕਾਰੀਆਂ ਦੇ ਕੰਮਕਾਰ ਵਿੱਚ ਦਖਲ ਅੰਦਾਜ਼ੀ ਕਰਦੇ ਹਨ, ਵਿਅਕਤੀ ਵਿਸ਼ੇਸ਼ ਦੇ ਹੱਕ ਵਿੱਚ ਫੈਸਲਾ ਕਰਵਾਉਣ ਲਈ ਕਾਨੂੰਨ ਅਤੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ, ਕੰਮ ਕਰਨ ਲਈ ਦਬਾ ਬਣਾਉਂਦੇ ਹਨ ।ਇਸ ਤਰ•ਾਂ ਸਰਕਾਰੀ ਕੰਮ-ਕਾਜ਼ ਦਾ ਨਵਾਂ ਚਲਨ ਲੋਕਾਂ ਤੇ ਅਧਿਕਾਰੀਆਂ ਨੂੰ ਰਾਜਸੀ ਆਗੂਆਂ ਅੱਗੇ ਝੁਕਣ ਲਈ ਮਜ਼ਬੂਰ ਕਰ ਰਿਹਾ ਹੈ ।
ਪੰਜਾਬ ਦੇ ਇਤਿਹਾਸ ਵਿੱਚ ਅਜਿਹੇ ਅਨੇਕਾਂ ਰਾਜਸੀ ਆਗੂ ਵੀ ਹੋਏ ਹਨ, ਜਿਨਾਂ ਦੀ ਪਹੁੰਚ ਕੇਵਲ ਪੀੜ•ਤ ਵਿਅਕਤੀਆਂ ਲਈ ਇਨਸਾਫ ਲੈਣ ਦੀ ਹੁੰਦੀ ਸੀ । ਮੈਂ ਅਜਿਹੇ ਕੁਝ ਸਵਰਗਵਾਸੀ ਰਾਜਸੀ ਆਗੂਆਂ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਪਾਠਕਾਂ ਦੀ ਜਾਣਕਾਰੀ ਹਿੱਤ ਸਾਂਝੇ ਕਰਨਾ ਚਾਹੁੰਦਾ ਹਾਂ ।
ਸਵ. ਜੱਥੇਦਾਰ ਮੋਹਣ ਸਿੰਘ ਤੁੜ• ਜੋ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਅਤੇ ਤਰਨਤਾਰਨ ਹਲਕੇ ਤੋਂ ੧੯੭੭ ਵਿੱਚ ਮੈਂਬਰ ਪਾਰਲੀਮੈਂਟ ਵੀ ਸਨ, ਇੱਕ ਨੇਕ ਦਿਲ ਇਨਸਾਫ ਪਸੰਦ ਅਤੇ ਸੱਚ ਤੇ ਪਹਿਰਾ ਦੇਣ ਵਾਲੇ ਵਿਅਕਤੀ ਸਨ । ਇੱਕ ਪੁਲਿਸ ਅਫਸਰ ਦੇ ਰੂਪ ਵਿੱਚ ਮੈਂ ਉਨਾਂ ਦੇ ਇਲਾਕੇ ਵਿੱਚ ਤਾਇਨਾਤ ਸੀ ।ਇਕ ਦਿਨ ਇਹ ਸੂਚਨਾ ਮਿਲੀ ਕਿ ਪਿੰਡ ਤੁੜ• ਵਿੱਚ ਲੋਕ ਸ਼ਰਾਬ ਨਿਜ਼ਾਇਜ ਕੱਢ ਕੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਕੋਈ ਪੁਲਿਸ ਅਧਿਕਾਰੀ ਇਸ ਕਰਕੇ ਉਥੇ ਰੇਡ ਨਹੀਂ ਕਰਦਾ, ਕਿ ਕਿਧਰੇ ਜੱਥੇਦਾਰ ਸਾਹਿਬ ਨਰਾਜ਼ ਨਾ ਹੋ ਜਾਣ । ਮੈਂ ਪੁਲਿਸ ਪਾਰਟੀ ਨਾਲ ਪਿੰਡ ਤੁੜ• ਵਿੱਚ ਰੇਡ ਕਰਕੇ ਬਹੁਤ ਸਾਰੇ ਜ਼ੁਰਮ ਕਰਨ ਵਾਲਿਆਂ ਨੂੰ ਫੜਿਆ ਅਤੇ ਸ਼ਰਾਬ ਤੇ ਹੋਰ ਸਮੱਗਰੀ ਬਰਾਮਦ ਕੀਤੀ । ਪਿੰਡ ਵਿਚੋਂ ਪਤਾ ਚਲਿਆ ਕਿ ਜੱਥੇਦਾਰ ਸਾਹਿਬ ਪਿੰਡ ਵਿੱਚ ਹੀ ਹਾਜ਼ਰ ਹਨ, ਮੈਂ ਜੱਥੇਦਾਰ ਤੁੜ• ਸਾਹਿਬ ਬਾਰੇ ਬਹੁਤ ਕੁਝ ਸੁਣਿਆ ਸੀ, ਇਹ ਵੀ ਗੱਲ ਆਮ ਚਰਚਾ ਵਿੱਚ ਸੀ ਕਿ ਉਨਾਂ ਨੇ ਸ. ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਨੂੰ ਜੇਲ• ਵਿੱਚ ਬੈਠਿਆਂ ਹੀ ਅਸੈਂਬਲੀ ਚੋਣਾਂ ਵਿੱਚ ਹਰਾ ਦਿੱਤਾ ਸੀ, ਲੇਕਿਨ ਉਸ ਵਕਤ ਦੇ ਅੇਸ. ਅੇਸ. ਪੀ. ਜੋ ਕਿ ਕੈਰੋਂ ਸਾਹਿਬ ਦੇ ਖਾਸ ਰਿਸ਼ਤੇਦਾਰ ਸਨ, ਦੇ ਪ੍ਰਭਾਵ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੈਰੋਂ ਸਾਹਿਬ ਨੂੰ ਕੇਵਲ ੩੪ ਵੋਟਾਂ ਨਾਲ ਜੇਤੂ ਐਲਾਨ ਕਰ ਦਿੱਤਾ ਗਿਆ । ਮੈਂ ਅਜਿਹੇ ਵਿਅਕਤੀ ਨੂੰ ਮਿਲਣ ਦੀ ਲਾਲਸਾ ਰੱਖਦਾ ਸੀ । ਜਦੋਂ ਮੈਂ ਜੱਥੇਦਾਰ ਸਾਹਿਬ ਦੇ ਖੇਤਾਂ ਵਿੱਚ ਬਣਾਏ ਆਮ ਜਿਹੇ ਘਰ ਵਿੱਚ ਪਹੁੰਚਿਆ ਤਾਂ ਉਹ ਮੰਜੀ ਤੇ ਬੈਠੇ ਸਨ । ਰਸਮੀ ਫਤਿਹ ਤੋਂ ਬਾਅਦ ਉਨਾਂ ਨੇ ਬੜੇ ਸਤਿਕਾਰ ਨਾਲ ਚਾਹ ਪਾਣੀ ਪਿਲਾਇਆ । ਮੇਰੇ ਇਹ ਦੱਸਣ ਤੇ ਕਿ ਮੈਂ ਪਿੰਡ ਵਿੱਚ ਸ਼ਰਾਬ ਕੱਢਣ ਤੇ ਵੇਚਣ ਵਾਲਿਆਂ ਤੇ ਰੇਡ ਕੀਤਾ ਤਾਂ ਉਹ ਖਮੋਸ਼ ਰਹੇ, ਉਨਾਂ ਦੇ ਪਾਸ ਬੈਠੇ, ਉਨਾਂ ਦੇ ਸਪੁੱਤਰ ਸ. ਦੇਸਾ ਸਿੰਘ ਨੇ ਦੱਸਿਆ ਕਿ ਜੱਥੇਦਾਰ ਸਾਹਿਬ ਕਿਸੇ ਜ਼ੁਰਮ ਕਰਨ ਵਾਲੇ ਦੀ ਮੱਦਦ ਨਹੀਂ ਕਰਦੇ, ਪੁਲਿਸ ਨੂੰ ਆਪਣੀ ਕਾਰਵਾਈ ਕਨੂੰਨ ਅਨੁਸਾਰ ਕਰਨੀ ਚਾਹੀਦੀ ਹੈ । ਘਰ ਵਿੱਚ ਪਹਿਲੀ ਵਾਰ ਆਉਣ ਕਰਕੇ ਜੱਥੇਦਾਰ ਸਾਹਿਬ ਨੇ ਮੈਂਨੂੰ ਇੱਕ ਖੇਸ ਅਤੇ ੧੦੦ ਰੁਪਏ ਸਨਮਾਨ ਵਜੋਂ ਭੇਟ ਕੀਤਾ । ਮੇਰੇ ਲੈਣ ਤੋਂ ਨਾਂਹ ਕਰਨ ਤੇ ਉਨਾਂ ਅਖਿਆ ਤੁਸੀਂ ਮੇਰੇ ਪੁੱਤਰ ਸਮਾਨ ਹੋ ਅਤੇ ਘਰ ਆਏ ਮਹਿਮਾਨ ਦੇ ਸਤਿਕਾਰ ਵਜੋਂ ਇਹ ਭੇਟ ਕਰ ਰਿਹਾ ਹਾਂ, ਤੁਸੀਂ ਨਾਂਹ ਨਾ ਕਰੋ, ਬੜੀ ਹਲੀਮੀ ਨਾਲ ਮੈਂਨੂੰ ਆਖਿਆ ਕਿ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਨਸ਼ਿਆਂ ਦਾ ਕਾਰੋਬਾਰ ਨਹੀਂ ਹੋ ਸਕਦਾ, ਇਸ ਲਈ ਤੁਸੀਂ ਚੌਂਕੀ ਨੋਸ਼ਹਿਰਾ ਪੰਨੂਆਂ, ਜਿਸ ਦੇ ਇਲਾਕੇ ਵਿੱਚ ਪਿੰਡ ਤੁੜ• ਆaੁਂਦਾ ਹੈ, ਵਲੋਂ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਨਾਲ ਮਿਲੀ ਭੁਗਤ ਕਰਕੇ, ਉਨਾਂ ਤੇ ਕਾਰਵਾਈ ਨਾ ਕਰਨ ਕਰਕੇ, ਥਾਣੇਦਾਰ ਵਿਰੁੱਧ ਵੀ ਕਨੂੰਨੀ ਕਾਰਵਾਈ ਜਰੂਰ ਕਰੋ, ਤਾਂ ਜੋ ਇਨਾਂ ਜ਼ੁਰਮ ਕਰਨ ਵਾਲਿਆਂ ਨੂੰ ਕੁਝ ਡਰ ਹੋਵੇ । ਇਸੇ ਤਰਾਂ ਇੱਕ ਵੱਡੇ ਅਫੀਮ ਸਮੱਗਲਰ ਵਿਰੁੱਧ ਮੇਰੇ ਵਲੋਂ ਕਾਰਵਾਈ ਕਰਨ ਤੇ ਇੱਕ ਅੇਮ.ਅੇਲ.ਏ. ਵਲੋਂ ਪੁਲਿਸ ਵਿਰੁੱਧ ਬਿਆਨਬਾਜ਼ੀ ਕਰਨ ਤੇ ਜੱਥੇਦਾਰ ਤੁੜ ਸਾਹਿਬ ਦਾ ਸੁਨੇਹਾ ਉਨਾਂ ਦੇ ਸਪੁੱਤਰ ਰਾਂਹੀ ਮਿਲਿਆ, ਕਿ ਸਮੱਗਲਰਾਂ ਦੀ ਮੱਦਦ ਨਾਲ ਸਰਕਾਰਾਂ ਨਹੀਂ ਚਲਦੀਆਂ , ਮੈਂ ਸਬੰਧਿਤ ਮੰਤਰੀ ਨੂੰ ਸਚਾਈ ਦੱਸ ਦਿੱਤੀ ਹੈ । ਆਪ ਜਦੋਂ ਤੱਕ ਇਮਾਨਦਾਰੀ ਨਾਲ ਇਸ ਇਲਾਕੇ ਵਿੱਚ ਕੰਮ ਕਰੋਗੇ ਅਤੇ ਇਨਸਾਫ ਕਰੋਗੇ ਤਾਂ ਤੁਹਾਡੇ ਵਿਰੁੱਧ ਜ਼ੁਰਮ ਕਰਨ ਵਾਲਿਆਂ ਦੇ ਕਹਿਣ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੇਗੀ ।
ਇਸੇ ਤਰਾਂ ਹੀ ਇੱਕ ਹੋਰ ਸਖਸ਼ੀਅਤ ਜੱਥੇਦਾਰ ਸੋਹਣ ਸਿੰਘ ਜਲਾਲ ਉਸਮਾ ਸਾਬਕਾ ਮੰਤਰੀ ਪੰਜਾਬ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਜੋ ੧੯੮੧-੮੫ ਦਰਮਿਆਨ ਕਾਫੀ ਬਜ਼ੁਰਗ ਹੋ ਚੁੱਕੇ ਸਨ, ਲੇਕਿਨ ਉਨਾਂ ਦਾ ਗੱਲਬਾਤ ਕਰਨ ਦਾ ਢੰਗ ਬੜਾ ਰੋਬਦਾਰ ਹੁੰਦਾ ਸੀ । ਉਹ ਜਦੋਂ ਵੀ ਲੋਕਾਂ ਨਾਲ ਆਉਂਦੇ ਤਾਂ ਬੜੇ ਜ਼ਜਬਾਤੀ ਤੌਰ ਤੇ ਬੁਲੰਦ ਅਵਾਜ਼ ਵਿੱਚ ਇਹ ਕਹਿੰਦੇ ਕਿ ਗੁਰਮੁਖੋ ਇਨਾਂ ਦਾ ਕੰਮ , ਇਹ ਜ਼ਾਇਜ ਦੱਸਦੇ ਹਨ , ਜੋ ਤੁਸੀਂ ਕਰ ਕੇ ਇਨਾਂ ਨੂੰ ਇਨਸਾਫ ਦਿਉ । ਇਸ ਤਰਾਂ ਵਾਰੀ-ਵਾਰੀ ਨਾਲ ਆਏ ਹਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੀ ਸਮੱਸਿਆ ਬਾਰੇ ਉਹ ਦੱਸਦੇ ਅਤੇ ਅੰਤ ਵਿੱਚ ਸਭ ਨੂੰ ਬੇਨਤੀ ਕਰਦੇ ਕਿ ਤੁਹਾਡੀ ਗੱਲ ਮੁੱਕ ਗਈ ਹੈ , ਹੁਣ ਮੈਂਨੂੰ ਸਰਦਾਰ ਸਾਹਿਬ ਨਾਲ ਹੋਰ ਗੱਲ ਕਰ ਲੈਣ ਦਿਉ । ਜਦੋਂ ਸਭ ਪਾਸੇ ਹੋ ਜਾਂਦੇ ਤਾਂ ਗੱਲ ਕਰਦੇ ਕਿ ਮੈਂ ਇਨਾਂ ਵਿਅਕਤੀਆਂ ਵਲੋਂ ਦੱਸੀ ਗਈ ਗੱਲ ਹੀ ਤੁਹਾਡੇ ਨਾਲ ਸਾਂਝੀ ਕੀਤੀ ਹੈ , ਤੁਸੀਂ ਫੈਸਲਾ ਸੱਚ ਦੇ ਅਧਾਰ ਤੇ ਕਰਨਾ ਹੈ । ਹਰ ਇੱਕ ਦਾ ਜ਼ਾਇਜ ਕੰਮ ਹੋ ਜਾਣਾ ਚਾਹੀਦਾ ਹੈ, ਜੇਕਰ ਕਿਸੇ ਦਾ ਕੰੰਮ ਕਨੂੰਨ ਅਨੁਸਾਰ ਠੀਕ ਨਾ ਹੋਵੇ ਤਾਂ ਉਹ ਨਹੀਂ ਕਰਨਾ, ਲੇਕਿਨ ਫੈਸਲਾ ਕਰਨ ਵੇਲੇ ਸੱਚ ਮੇਰੇ ਨਾਲ ਸਾਂਝਾ ਕਰ ਲੈਣਾ । ਫਿਰ ਇੱਕ ਚਾਹ ਦਾ ਕੱਪ ਪੀ ਕੇ ਰੁਖਸਤ ਹੁੰਦੇ, ਨਾਲ ਹੀ ਗੱਲ ਕਹਿੰਦੇ ਕਿ ਮੇਰੇ ਮਨ ਤੇ ਤੁਹਾਡੇ ਵਰਗੇ ਇਨਸਾਨ ਪਾਸੋਂ ਇੱਕ ਕੱਪ ਚਾਹ ਦਾ ਪੀਣ ਤੇ ਵੀ ਬੋਝ ਬਣਦਾ ਹੈ ਅਤੇ ਕਈ ਵਾਰੀ ਮੇਰੇ ਛੋਟੇ ਬੱਚਿਆਂ ਨੂੰ ਪਿਆਰ ਦੇ ਕੇ ਆਪਣੀ ਚਾਹ ਦਾ ਮੁੱਲ ਮੋੜਨ ਦੀ ਕੋਸ਼ਿਸ਼ ਕਰਦੇ ਹੋਏ ਆਖਦੇ ਕਿ ਮੈਂ ਤੁਹਾਡੇ ਦਾਦੇ ਸਮਾਨ ਹਾਂ ।
ਇੱਕ ਹੋਰ ਰਾਜਨੀਤਿਕ ਵਿਅਕਤੀ ਸ. ਕਿਰਪਾਲ ਸਿੰਘ ਮੈਂਬਰ ਪਾਰਲੀਮੈਂਟ ਅਮ੍ਰਿਤਸਰ ਪ੍ਰਧਾਨ ਚੀਫ ਖਾਲਸਾ ਦੀਵਾਨ ਦੀ ਸਮਾਜ ਸੇਵਾ ਵਿੱਚ ਹਮੇਸ਼ਾਂ ਲੱਗੇ ਰਹਿੰਦੇ । ਉਨਾਂ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੈਗ ਹੁੰਦਾ ਅਤੇ ਉਹ ਪੈਦਲ ਚਲਕੇ ਹੀ ਦਫਤਰ ਤੱਕ ਆਉਂਦੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਮੱਦਦ ਕਰਦੇ ਅਤੇ ਨਾਲ-ਨਾਲ ਹੀ ਦੱਸਦੇ ਕਿ ਇਹ ਸਮੱਸਿਆ ਦਾ ਆਪਣਾ ਪੱਖ ਸੁਣਾ ਰਹੇ ਹਨ , ਜੇਕਰ ਇਹ ਸੱਚ ਹੈ ਤਾਂ ਇਨਾਂ ਦੀ ਪੂਰੀ ਮੱਦਦ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਵਿਅਕਤੀ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ । ਇਹ ਵੀ ਕਹਿੰਦੇ ਕਿ ਉਹ ਕੇਵਲ ਸੱਚ ਤੇ ਅਧਾਰਿਤ ਇਨਸਾਫ ਦੀ ਗੱਲ ਕਰਦੇ ਹਨ, ਇਹ ਉਨਾਂ ਦਾ ਹੱਕ ਵੀ ਹੈ ਅਤੇ ਨਾਲ ਹੀ ਸਬੰਧਿਤ ਵਿਅਕਤੀ ਨੂੰ ਕਹਿ ਦਿੰਦੇ ਕਿ ਇਨਸਾਫ ਲਈ ਮੈਂ ਕਿਸੇ ਹੱਦ ਤੱਕ ਲਈ ਵੀ ਤੇਰੇ ਨਾਲ ਹਾਂ, ਲੇਕਿਨ ਜ਼ਿਆਦਤੀ ਨਾ ਤੇਰੇ ਨਾਲ ਹੋਣੀ ਚਾਹੀਦੀ ਹੈ, ਨਾ ਹੀ ਦੂਜੀ ਧਿਰ ਨਾਲ, ਭਾਵੇਂ ਵਿਰੋਧੀ ਧਿਰ ਇਸ ਸਮੇਂ ਹਾਜ਼ਰ ਨਹੀਂ ।
ਅਜਿਹੇ ਹੀ ਵਿਅਕਤੀਤਵ ਦੇ ਮਾਲਕ ਸ੍ਰੀ ਬ੍ਰਿਜ਼ਭੂਸ਼ਨ ਮਹਿਰਾ ਜੀ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਵੀ ਸਨ । ਜਿਨਾਂ ਬਾਰੇ ਇਹ ਆਮ ਚਰਚਾ ਸੀ ਕਿ ਜੇਕਰ ਚੋਣ ਫੰਡ ਵਿੱਚੋਂ ਕੁਝ ਰਕਮ ਬਚ ਜਾਂਦੀ ਤਾਂ ਉਹ ਮੰਦਰ ਤੇ ਗੁਰੂਦਵਾਰੇ ਵਿੱਚ ਬਰਾਬਰ ਸੇਵਾ ਲਈ ਭੇਂਟ ਕਰ ਦਿੰਦੇ ਸਨ । ਇੱਕ ਵਾਰ ਉਨਾਂ ਨੇ ਇੱਕ ਵਿਅਕਤੀ ਦੀ ਸਿਫਾਰਸ਼ ਕੀਤੀ ਜੋ ਉਨਾਂ ਦਾ ਰਿਸ਼ਤੇਦਾਰ ਸੀ, ਜਿਨਾਂ ਨੂੰ ਅਖੌਤੀ ਰੂਪ ਵਿੱਚ ਪੁਲਿਸ ਆਪਣੀ ਹੀ ਜਾਇਦਾਦ ਵਿੱਚ ਜਾਣ ਨਹੀਂ ਸੀ ਦਿੰਦੀ ਅਤੇ ਉਨਾਂ ਦੀ ਫਰਿਆਦ ਸੀ ਕਿ ਇਸ ਵਿਅਕਤੀ ਨੂੰ ਆਪਣੀ ਜ਼ਾਇਦਾਦ ਤੇ ਕਬਜ਼ਾ ਕਰਵਾ ਦਿੱਤਾ ਜਾਵੇ, ਉਸੀ ਰਾਤ ੧੧ ਵਜੇ ਟੈਲੀਫੋਨ ਆਇਆ ਕਿ ਮਹਿਰਾ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ, ਉਨਾਂ ਨੇ ਆਖਿਆ ਕਿ ਮੈਂਨੂੰ ਪਤਾ ਲੱਗਿਆ ਕਿ ਮੇਰੇ ਰਿਸ਼ਤੇਦਾਰ, ਜਿਸ ਬਾਰੇ ਮੈਂ ਸਵੇਰੇ ਗੱਲ ਕੀਤੀ ਸੀ, ਮੈਂਨੂੰ ਗਲਤ ਗੱਲ ਦੱਸ ਕੇ ਕਿਸੇ ਨਾਲ ਜ਼ਿਆਦਤੀ ਕਰਵਾਉਣੀ ਚਾਹੁੰਦੇ ਹਨ । ਜਿਸ ਕਾਰਨ ਮੇਰੇ ਮੰਨ ਤੇ ਬੋਝ ਹੈ, ਮੇਰੇ ਰਿਸ਼ਤੇਦਾਰ ਭਾਵੇਂ ਨਰਾਜ਼ ਹੋ ਜਾਣ ਪਰ ਕਿਸੇ ਨਾਲ ਜ਼ਿਆਦਤੀ ਨਾ ਹੋਵੇ, ਤੁਸੀਂ ਫੈਸਲਾ ਸੱਚ ਸਾਹਮਣੇ ਰੱਖ ਕੇ ਹੀ ਕਰਨਾ ।
ਜੱਥੇਦਾਰ ਜੀਵਨ ਸਿੰਘ ਉਮਰਾਨੰਗਲ ਦਾ ਸਿਆਸੀ ਜੀਵਨ ਭਾਵੇਂ ਚਰਚਾ ਦਾ ਵਿਸ਼ਾ ਰਿਹਾ ਹੋਵੇ ਲੇਕਿਨ ਜਿੱਥੋਂ ਤੱਕ ਇਨਸਾਫ ਦੀ ਗੱਲ ਹੈ ਉਹ ਵੀ ਇਸ ਗੱਲ ਵੱਲ ਰੂਚੀ ਰੱਖਦੇ ਸਨ ਕਿ ਕਿਸੇ ਵੀ ਗੁਨਾਹਗਾਰ ਦੀ ਮੱਦਦ ਨਹੀਂ ਹੋਣੀ ਚਾਹੀਦੀ ਭਾਵੇਂ ਉਹ ਉਨਾਂ ਦਾ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ । ਇੱਕ ਵਾਰੀ ਉਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ, ਪੁਲਿਸ ਚੌਂਕੀ ਮਹਿਤਾ ਹਵਾਲੇ ਕਰ ਦਿੱਤਾ, ਥਾਣੇਦਾਰ ਨੇ ਜੱਥੇਦਾਰ ਉਮਰਾਨੰਗਲ ਜੀ ਦੇ ਰਾਜਸੀ ਰੁਤਬੇ ਦਾ ਭੈਅ ਦਿਲ ਵਿੱਚ ਰੱਖਕੇ, ਉਨਾਂ ਦੇ ਦੋਸ਼ੀ ਰਿਸ਼ਤੇਦਾਰ ਨੂੰ ਜਾਣ ਦਿੱਤਾ, ਜ਼ਖਮੀ ਵਿਅਕਤੀ ਨੂੰ ਹਸਪਤਾਲ ਲੈ ਗਏ, ਜਿੱਥੌਂ ਡਾਕਟਰ ਨੇ ਉਨਾਂ ਨੂੰ ਬਾਬਾ ਬਕਾਲਾ ਹਸਪਤਾਲ ਤੇ ਫਿਰ ਸਰਕਾਰੀ ਮੈਡੀਕਲ ਹਸਪਤਾਲ ਅਮ੍ਰਿਤਸਰ ਭੇਜ ਦਿੱਤਾ, ਜਿੱਥੇ ਉਸ ਵਿਅਕਤੀ ਦੀ ਮੌਤ ਹੋ ਗਈ । ਮਹਿਤਾ ਪੁਲਿਸ ਲਾਸ਼ ਉੱਥੇ ਛੱਡ ਕੇ ਜ਼ਿੰਮੇਵਾਰੀ ਤੋਂ ਭੱਜ ਗਈ, ਕੇਵਲ ਇਸ ਗੱਲ ਦਾ ਫਾਇਦਾ ਲੈ ਕੇ, ਕਿ ਲੜਾਈ ਆਰੰਭ ਕਿਸੇ ਹੋਰ ਥਾਣੇ ਦੀ ਹੱਦ ਅੰਦਰ ਸ਼ੁਰੂ ਹੋਈ ਸੀ । ਮੈਂਨੂੰ ਉਸ ਤਫਤੀਸ਼ ਦੇ ਸਮੇਂ ਜੱਥੇਦਾਰ ਜੀਵਨ ਸਿੰਘ ਜੀ ਉਮਰਾਨੰਗਲ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ , ਜਿਨਾਂ ਨੇ ਦੋ ਗੱਲਾਂ ਵਿਸ਼ੇਸ਼ ਜ਼ੋਰ ਦੇ ਕੇ ਆਖੀਆਂ, ਇੱਕ ਤਾਂ ਦੋਸ਼ੀ ਵਿਅਕਤੀਆਂ ਨਾਲ ਸਖਤੀ ਵਰਤੀ ਜਾਵੇ, ਦੂਜੀ, ਕਿ ਮੁਕੱਦਮੇ ਦੀ ਤਫਤੀਸ਼ ਸਹੀ ਢੰਗ ਨਾਲ ਕਰਕੇ ਦੋਸ਼ੀਆਂ ਨੂੰ ਸਜ਼ਾ ਕਰਵਾਇਆ ਜਾਵੇ ਅਤੇ ਉਹ ਦੋਸ਼ੀ ਸਜ਼ਾ ਵੀ ਹੋਏ । ਇੱਕ ਵਾਰੀ ਉਨਾਂ ਦੇ ਆਪਣੇ ਸਪੁੱਤਰ ਨੇ ਜਦੋਂ ਝਗੜੇ ਵਿੱਚ ਇੱਕ ਪੈਟਰੋਲ ਪੰਪ ਦੇ ਰਈਆ ਵਿਖੇ ਸ਼ੀਸ਼ੇ ਭੰਨ ਦਿੱਤੇ ਤਾਂ ਜੱਥੇਦਾਰ ਸਾਹਿਬ ਨੇ ਆਪ ਥਾਣੇ ਪਹੁੰਚ ਕੇ ਆਪਣੇ ਪੁੱਤਰ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਨੂੰ ਮਜ਼ਬੂਰ ਕੀਤਾ ਭਾਵੇਂ ਪੀੜਤ ਵਿਅਕਤੀ ਜੋ ਕਿ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਸੀ, ਇਹ ਜ਼ੋਰ ਪਾ ਰਿਹਾ ਸੀ, ਕਿ ਅਸੀਂ ਭਰਾ ਹਾਂ, ਮੈਂ ਕੋਈ ਕਾਰਵਾਈ ਜੱਥੇਦਾਰ ਸਾਹਿਬ ਦੇ ਸਪੁੱਤਰ ਖਿਲਾਫ ਨਹੀਂ ਕਰਨਾ ਚਾਹੁੰਦਾ ।
ਅਜਿਹੇ ਇਨਸਾਨ ਜੋ ਸੱਚ ਤੇ ਇਨਸਾਫ ਤੇ ਪਹਿਰਾ ਦੇਣ ਵਾਲੇ ਸਨ ਤੇ ਅਜਿਹੇ ਹੋਰ ਵੀ ਚੰਗੇ ਰਾਜਸੀ ਆਗੂਆਂ ਤੇ ਸਮਾਜ ਸੇਵੀਆਂ ਨਾਲ ਕੰਮ ਕਰਨਾ, ਮਨੋਬਲ ਤੇ ਹੌਂਸਲਾ ਵਧਾਉਣ ਵਾਲਾ ਸੀ, ਜੋ ਅਣਖ, ਸੱਚ, ਤੇ ਇਨਸਾਫ ਕਰਨ ਵਾਲੇ ਅਧਿਕਾਰੀ ਤੇ ਪੀੜਤ ਵਿਅਕਤੀ ਪਿੱਛੇ ਦੀਵਾਰ ਬਣ ਕੇ ਖਵਦੇ, ਲੇਕਿਨ ਸਿਆਸੀ ਅਹੁਦੇ ਦੇ ਪ੍ਰਭਾਵ ਹੇਠ ਕਿਸੇ ਨੂੰ ਗਲਤ ਕੰਮ ਕਰਨ ਲਈ ਦਬਾਅ ਨਹੀਂ ਬਣਾਉਂਦੇ ਸਨ । ਅਜਿਹੇ ਆਗੂ ਸਮਾਜ ਵਿੱਚੋਂ ਅਲੋਪ ਹੁੰਦੇ ਜਾ ਰਹੇ ਹਨ, ਕਾਸ਼ ਅੱਜ ਦੇ ਰਾਜਸੀ ਆਗੂ ਵੀ ਇਨਾਂ ਬਜ਼ੁਰਗਾਂ ਦੇ ਜੀਵਨ ਤੋਂ ਕੁਝ ਗਿਆਨ ਅਤੇ ਪ੍ਰੇਰਣਾ ਲੈਣ ਤਾਂ ਜੋ ਆਮ ਆਦਮੀ ਨੂੰ ਆਜ਼ਾਦ ਭਾਰਤ ਵਿੱਚ ਇਨਸਾਫ ਮਿਲ ਸਕੇ ।
ਕੋਠੀ ਨੰ: ੫
ਪੀ.ਏ.ਪੀ. ਕੰਪਲੈਕਸ
ਜਲੰਧਰ ।
No comments:
Post a Comment