ਗੁਲਾਬ ਖਾਂ ਘੁੜੈਲੀ ਆਪਣੇ ਜੀਵਨ ਦੇ ਅੱਠ ਦਹਾਕੇ ਪਾਰ ਕਰ ਚੁੱਕਾ ਹੈ ਪ੍ਰੰਤੂ ਅੱਜ ਵੀ ਉਹ ਸਿਹਤ ਪੱਖੋਂ ਪੂਰਾ ਰਿਸ਼ਟ ਪੁਸ਼ਟ ਹੈ ਅਤੇ ਖੱਬੀ ਲਹਿਰ ਨੂੰ ਸਮਰਪਿਤ ਹੋ ਕੇ ਕਰੀਬ ਪੰਜਾਹ ਵਰ੍ਹਿਆਂ ਤੋਂ ਪਾਰਟੀ ਦੇ ਹਰ ਹੁਕਮਾਂ ‘ਤੇ ਫੁੱਲ ਚੜ੍ਹਾਉਂਦਾ ਆ ਰਿਹਾ ਹੈ। ਖੱਬੀ ਲਹਿਰ ਸਬੰਧੀ ਜੇਕਰ ਉਸ ਨਾਲ ਗੱਲ ਛੇੜੀ ਜਾਵੇ ਤਾਂ ਸ਼ਾਇਦ ਮਹੀਨੇਬੱਧੀ ਚਰਚਾ ਕੀਤੀ ਜਾ ਸਕਦੀ ਹੈ। ਪਾਰਟੀ ਸਫ਼ਾਂ ਤੋਂ ਪਾਸੇ ਜਦ ਉਸ ਦੀ ਉਭਰਦੀ ਜਵਾਨੀ ਦੇ ਦਿਨਾਂ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਖੂਹ ਲਾਉਣ ਦੀ ਉਸ ਦੀ ਹੱਡਬੀਤੀ ਵੀ ਕਿਸੇ ਪੱਖੋਂ ਦਿਲਚਸਪੀ ਤੋਂ ਘੱਟ ਨਹੀਂ ਸੀ।
ਘੁੜੈਲੀ ਨੇ ਦੱਸਿਆ ਕਿ ਉਸ ਨੇ ਆਪਣੇ ਜੀਵਨ ਵਿਚ ਧਰਤੀ ਹੇਠੋਂ ਪਾਣੀ ਕੱਢਣ ਦੇ ਪੁਰਾਣੇ ਤੇ ਨਵੇਂ ਤਰੀਕੇ ਵੇਖੇ ਹਨ। ਸਭ ਤੋਂ ਪਹਿਲਾਂ ਖੂਹ ਵਿਚੋਂ ਬਲਦਾਂ ਦੇ ਸਹਾਰੇ ਬੋਕੇ ਨਾਲ ਪਾਣੀ ਕੱਢਿਆ ਜਾਂਦਾ ਸੀ, ਫਿਰ ਇਨਸਾਨ ਨੇ ਲੱਕੜ ਦੀਆਂ ਟਿੰਡਾਂ ਬਣਾ ਲਈਆਂ ਜਾਂ ਮਿੱਟੀ ਦੀਆਂ ਮੱਘੀਆਂ ਬੇੜ ਨਾਲ ਬੰਨ੍ਹ ਕੇ ਪਾਣੀ ਕੱਢਣ ਨੂੰ ਕੁਝ ਸੁਖਾਲਾ ਬਣਾ ਲਿਆ। ਇਸ ਉਪਰੰਤ ਲੋਹੇ ਦੀਆਂ ਟਿੰਡਾਂ ਬਣ ਗਈਆਂ, ਜਿਨ੍ਹਾਂ ਦੀ ਉਮਰ ਲੰਬੀ ਹੁੰਦੀ ਸੀ। ਫਿਰ ਨਵੀਂ ਤਕਨੀਕ ਨਾਲ ਇੰਜਣ ਦੇ ਸਹਾਰੇ ਟਿਊਬਵੈੱਲ ਚਲਾਉਣ ਲਈ ਪੱਖਾ ਤਿਆਰ ਕੀਤਾ, ਜੋ ਬਿਜਲੀ ਨਾਲ ਵੀ ਚਲਾਇਆ ਜਾਂਦਾ ਸੀ ਅਤੇ ਅੱਜ-ਕੱਲ੍ਹ ਮੱਛੀ ਮੋਟਰ ਦੇ ਸਹਾਰੇ ਹੇਠਲਾ ਪਾਣੀ ਖਿੱਚਿਆ ਜਾ ਰਿਹਾ ਹੈ।
ਇਹ ਗੱਲ ਸੁਣਦਿਆਂ ਹੀ ਖੂਹ ਬਾਰੇ ਕੁਝ ਜਾਣਨ ਦੀ ਇੱਛਾ ਜ਼ਾਹਰ ਕੀਤੀ ਤਾਂ ਉਸ ਨੇ ਦੱਸਿਆ ਕਿ ਸਾਡੇ ਬਚਪਨ ਦੇ ਸਮੇਂ ‘ਚ ਦੋ ਮਿਸਤਰੀ ਅੱਠ ਦਿਨਾਂ ਵਿਚ ਰੇਰੂ ਦੀ ਲੱਕੜ ਦਾ ਇਕ ਚੱਕ ਤਿਆਰ ਕਰਦੇ ਸਨ, ਜਿਸ ਵਿਚ ਲੋਹੇ ਦੀ ਵੀ ਕੁਝ ਵਰਤੋਂ ਕੀਤੀ ਜਾਂਦੀ ਸੀ। ਖੂਹ ਲਾਉਣ ਲਈ ਪੁੱਟੇ ਟੋਏ ਵਿਚ ਜਦ ਇਹ ਚੱਕ ਉਤਾਰਨਾ ਹੁੰਦਾ ਸੀ ਤਾਂ ਖੇਤ ਵਿਚ ਇਕ ਤਰ੍ਹਾਂ ਨਾਲ ਮੇਲਾ ਲੱਗ ਜਾਂਦਾ ਸੀ। ਗਵੱਈਏ ਗਾਉਣ ਪੇਸ਼ ਕਰਦੇ, ਕਵੀਸ਼ਰ ਆਪਣੀ ਕਲਾ ਦੇ ਜੌਹਰ ਦਿਖਾਉਂਦੇ, ਘੋਲ ਖੇਡਾਂ ਹੁੰਦੀਆਂ, ਔਰਤਾਂ ਨਵੇਂ ਸੂਟ ਤੇ ਘੱਗਰੇ ਪਾ ਕੇ ਥਾਲੀਆਂ ਵਿਚ ਦਾਣੇ ਜਾਂ ਕੱਪੜੇ ਰੱਖ ਕੇ ਗਰੁੱਪਾਂ ਦੇ ਰੂਪ ਵਿਚ ਗੀਤ ਗਾਉਂਦੀਆਂ ਹੋਈਆਂ ਪੁੱਜਦੀਆਂ, ਢੋਲ ‘ਤੇ ਡੱਗੇ ਲੱਗਦੇ। ਤਿੰਨ-ਚਾਰ ਮਣ ਗੁੜ ਵੰਡਿਆ ਜਾਂਦਾ ਅਤੇ ਫਿਰ ਸੱਠ ਸੱਤਰ ਬੰਦੇ ਚੱਕ ਨੂੰ ਖੂਹ ਦੇ ਪਾਣ ਵਿਚ ਧਰਦੇ ਸ਼ਾਇਦ ਇਹ ਕੁਝ ਇਸ ਧਾਰਨਾ ਤਹਿਤ ਕੀਤਾ ਜਾਂਦਾ ਸੀ ਕਿ ਵਿਚਾਰਾ ਚੱਕ ਜੋ ਖੂਹ ਵਿਚ ਉਤਾਰਿਆ ਜਾ ਰਿਹਾ ਹੈ, ਇਸ ਧਰਤੀ ਵਿਚ ਹੀ ਰਹਿ ਜਾਵੇਗਾ ਤੇ ਮੁੜ ਇਸ ਦੇ ਕਿਸੇ ਨੂੰ ਦਰਸ਼ਨ ਨਹੀਂ ਹੋਣਗੇ। ਚੱਕਰ ਉਪਰ ਸੀਮਿੰਟ ਨਾਲ ਇੱਟਾਂ ਦੀ ਚਿਣਾਈ ਕੀਤੀ ਜਾਂਦੀ ਸੀ, ਪੂਰਾ ਖੂਹ ਤਿਆਰ ਕਰਨ ਲਈ ਕਰੀਬ ਡੇਢ ਦੋ ਮਹੀਨੇ ਦਾ ਸਮਾਂ ਲਗਦਾ ਸੀ, ਹਰ ਰੋਜ਼ ਖੁਆਜ਼ਾ ਪੀਰ ਜਿਸ ਨੂੰ ਪਾਣੀ ਤੇ ਧਰਤੀ ਦਾ ਦੇਵਤਾ ਮੰਨਿਆ ਜਾਂਦਾ ਹੈ, ਉਸ ਦੇ ਨਾਂ ਚੌਲਾਂ ਦੀ ਕੜਾਹੀ ਕੀਤੀ ਜਾਂਦੀ ਸੀ।
ਘੁੜੈਲੀ ਨੇ ਦੱਸਿਆ ਕਿ ਉਸ ਸਮੇਂ ਖੂਹ ਲਾਉਣ ਦਾ ਕੰਮ ਚੰਗੀ ਕਮਾਈ ਦਾ ਸਾਧਨ ਸੀ, ਇਸ ਲਈ ਮੈਂ ਵੀ ਇਸ ਕਿੱਤੇ ਨੂੰ ਅਪਣਾ ਲਿਆ। ਮੈਂ ਇਕ ਨਵਾਂ ਤਰੀਕਾ ਲੱਭ ਲਿਆ, ਲੱਕੜ ਦੀ ਥਾਂ ਤਿੰਨ ਬੋਰੀਆਂ ਸੀਮਿੰਟ, 4 ਸੂਤਾ ਸਰੀਆ ਤੇ ਬੱਜਰੀ ਨਾਲ ਇਕ ਦਿਨ ਵਿਚ ਹੀ ਚੱਕ ਤਿਆਰ ਕਰ ਲਿਆ, ਜਿਸ ਨੂੰ ਅੱਠ ਦਿਨ ਸੁਕਾਉਣ ਉਪਰੰਤ ਛੇ ਲਾਟੂਆਂ ਦੇ ਸਹਾਰੇ ਨਾਲ ਲੈਵਲ ਕਰਕੇ ਟੋਏ ਵਿਚ ਉਤਾਰ ਕੇ ਖੂਹ ਦੀ ਉਸਾਰੀ ਸ਼ੁਰੂ ਕੀਤੀ ਜਾਂਦੀ। ਮੇਰੀ ਇਸ ਨਵੀਂ ਸਕੀਮ ਨੇ ਲੋਕਾਂ ਨੂੰ ਕਾਇਲ ਕਰ ਦਿੱਤਾ ਅਤੇ ਮੇਰੀ ਪੁੱਛਗਿੱਛ ਵਧ ਗਈ। ਭਾਵੇਂ ਮੇਰਾ ਮਿਹਨਤਾਨਾ ਦੂਜੇ ਕਾਰੀਗਰਾਂ ਤੋਂ ਕਾਫੀ ਜ਼ਿਆਦਾ ਸੀ, ਪ੍ਰੰਤੂ ਲੋਕ ਮੇਰੇ ਪਾਸੋਂ ਖੂਹ ਲਵਾਉਣ ਨੂੰ ਤਰਜੀਹ ਦੇ ਰਹੇ ਸਨ।
ਦੂਜੇ ਮਿਸਤਰੀਆਂ ਦੇ ਖੂਹ ਕਈ ਵਾਰ ਅੱਧ ਵਿਚਕਾਰ ਅੜ ਜਾਂਦੇ ਤਾਂ ਕਾਰੀਗਰ ਰਾਤ ਨੂੰ ਹੀ ਕੰਮ ਛੱਡ ਕੇ ਭੱਜ ਜਾਂਦੇ ਸਨ, ਮੇਰਾ ਕੰਮ ਕਦੇ ਵੀ ਅੜਿਆ ਨਹੀਂ ਸੀ, ਸਗੋਂ ਮੈਂ ਹੋਰਾਂ ਦੇ ਰੁਕੇ ਕਈ ਖੂਹ ਮੁਕੰਮਲ ਕੀਤੇ ਸਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੈਂ ਕਦੇ ਵੀ ਖੁਆਜ਼ਾ ਪੀਰ ਦੀ ਕੜਾਹੀ ਨਹੀਂ ਸੀ ਕੀਤੀ ਕਿਉਂਕਿ ਮੈਨੂੰ ਅਜਿਹਾ ਕਰਨ ਵਿਚ ਕੋਈ ਵਿਸ਼ਵਾਸ ਨਹੀਂ ਸੀ। ਖੂਹ ਲਾਉਣ ‘ਚ ਮੇਰੀ ਅਜਿਹੀ ਭੱਲ ਬਣੀ ਕਿ ਪੰਜਾਬ ਭਰ ‘ਚੋਂ ਮੈਨੂੰ ਸੱਦੇ ਆਉਣ ਲੱਗ ਪਏ। ਅੱਸੀ ਸਾਲ ਦੇ ਤਜਰਬੇ ਦੀ ਜਾਣਕਾਰੀ ਅਨੁਸਾਰ ਅੱਜ ਘੁੜੈਲੀ ਧਰਤੀ ਹੇਠੋਂ ਕੱਢੇ ਜਾ ਰਹੇ ਪਾਣੀ ਤੋਂ ਬਹੁਤ ਚਿੰਤਤ ਦਿਖਾਈ ਦੇ ਰਿਹਾ ਸੀ।

No comments:
Post a Comment