deshpunjabtimes.blogspot.com

Monday, 26 September 2011

ਜਦੋਂ ਸਿਖੀ ਦਾ ਧੁਰਾ ਹੀ ਖੁਰ ਗਿਆ\ਜਸਵੰਤ ਸਿੰਘ ਕੰਵਲ




jaswant-s-kanwalਗੁਰੂ ਦਾ ਸਿਖ ਆਂ। ਉਹਦੇ ਅਸੂਲਾਂ ਤੇ ਧਾਰਨਾਵਾਂ ਨੂੰ ਮੰਨਦਾ ਹਾਂ। ਨਾਮ ਧਰਮ ਵਿਚ ਕੱਚਾ ਹੋ ਸਕਦਾ ਆ। ਪਰ ਸਿਦਕੀ ਸ਼ਹੀਦਾਂ ਦਾ ਗੌਰਵ ਮੈਨੂੰ ਤੜਪਾ ਤੜਪਾ ਜਾਂਦਾ ਹੈ। ਜ਼ਾਲਮ ਸ਼ਾਹੀ ਖਿਲਾਫ ਐਨਾ ਵੱਡਾ ਇਨਕਲਾਬ ਪੈਦਾ ਕਰਨ ਵਾਲੀ ਕੌਮ, ਗਿਦੜੋਂ ਸ਼ੇਰ ਬਣਨ ਵਾਲੀ ਕੌਮ, ਅੱਜ ਯਾਰੋ ਮਦਦਗਾਰ ਤੋਂ ਬਿਨਾਂ ਧਕੇ ਖਾਵੇ, ਸਾਡੀ ਅਣਖ ਤੇ ਬਹਾਦਰੀ ਨੂੰ ਲਾਹਨਤ ਨਹੀਂ? ਆਜ਼ਾਦੀ ਲਈ, ਦਿਤੀਆਂ ਤਰਾਨਵੇ ਫਾਂਸੀਆਂ, ਕਾਲੇ ਪਾਣੀਆਂ ਦੀਆਂ ਹੰਢਾਈਆਂ ਜੇਲਾਂ, ਜਵਾਨਾਂ ਤੋਂ ਚਿੱਟੇ ਬਾਬੇ ਬਣੇ, ਮੁਲਤਾਨ ਤੇ ਮੀਆਂ ਵਾਲੀ ਦੀਆਂ ਹੱਡ ਤੋੜਵੀਆਂ ਸਖਤ ਕੈਦਾਂ, ਬ੍ਰਾਹਮਣਵਾਦ ਮਿੱਠੀ ਖੀਰ ਸਮਝ ਕੇ ਡਕਾਰ ਗਿਆ। ਉਲਟਾ ਹਾਲੇ ਦੱਛਣਾ ਵੀ ਮੰਗਦਾ ਏ। ਸਾਡੇ ਅਨਾੜੀਆਂ ਬੇਪ੍ਰਵਾਹੀਆਂ ਵਿਚ ਸਭ ਕੁਝ ਹੀ ਗਵਾ ਲਿਆ। ਪਾਡਵਾਂ ਸ਼ਕੁੰਨੀ ਨਾਲ ਜੂਆ ਖੇਡਿਆ, ਰਾਜ ਭਾਗ ਨਾਲ ਦਰੋਪਤੀ ਵੀ ਹਾਰ ਦਿਤੀ, ਨੰਗੀ ਕਰਕੇ ਫੇਰੀ। ਅਸੀਂ ਅਣਖ ਵਾਲੇ ਪੰਜਾਬੀ ਮਰੇ ਕਿਉਂ ਨਹੀਂ, ਦਿੱਲੀ ਦੇ ਕੁਝ ਬੇਅਣਖੇ ਸਿਖ ਮੁੜ ਕਾਂਗਰਸੀ ਗੁੰਡਿਆਂ ਦੀ ਝੋਲੀ ਪੈ ਗਏ।

ਆਪਣੇ ਰਾਜ ਬਿਨਾਂ ਪੱਤ ਨੰਗੀ ਹੀ ਨਹੀਂ ਹੁੰਦੀ, ਲੁੱਟੀਂਦੀ ਵੀ ਐ। ਚੌਰਾਸੀ ਦੀ ਸਾਰੇ ਸ਼ਹਿਰਾਂ ਦੀ ਕਤਲਆਮ, ਪੰਦਰਾਂ ਵੀਹ ਹਜ਼ਾਰ, ਠੀਕ ਗਿਣਤੀ ਕੋਈ ਭਰੋਸੇ ਨਾਲ ਨਹੀਂ ਕਹਿ ਸਕਦਾ। ਇਸ ਤਿੰਨ ਦਿਨ ਚਲਦੀ ਕਤਲੇਆਮ ਦੇ ਇੱਕ ਵੀ ਸਰਕਾਰੀ ਕਾਤਲ ਨੂੰ ਸਜ਼ਾ ਨਹੀਂ ਹੋਈ। ਸਾਡੀ ਅਣਖ ਤੇ ਅਕਲ ਦੇ ਨਿਆਂ ਨਾਲ, ਇੰਦਰਾ ਤੇ ਜਨਰਲ ਵੈਦਿਆ ਨੂੰ ਸਹੀ ਸਜ਼ਾ ਦੇਣ ਵਾਲੇ ਸੂਰਮੇ ਸਾਰੇ ਹੀ ਫਾਹੇ ਲਾਏ ਗਏ।
ਮੈਂ ਪੰਜਾਬ ਦੇ ਬੇਗੈਰਤ ਕਾਂਗਰਸੀਆਂ ਨੂੰ ਪੁੱਛਦਾ ਆਂ, ਤੁਸੀਂ ਹਾਲੇ ਵੀ ਜਿਊਂਦੇ ਹੋ ? ਕੇਦਰੀ ਕਾਂਗਰਸ ਦੇ ਬੂਟ-ਸਲੀਪਰ ਚੱਟੀ ਜਾ ਰਹੇ ਹੋ।(ਮੋਹਾਲੀ ਕਾਂਗਰਸ ਸੈਸ਼ਨ ਸਮੇ, ਸੰਜੇ ਗਾਂਧੀ ਦੇ ਪੈਰੋਂ ਡਿਗਿਆ ਸਲੀਪਰ, ਗਿਆਨੀ ਜ਼ੈਲ ਸਿੰਘ ਨੂੰ ਉਸ ਦੇ ਪੈਰੀਂ ਪਾਉਂਦਿਆਂ ਵੇਖਿਆ ਹੈ। ਤੁਹਾਡੇ ਵਰਗੇ ਬੇਲੱਜਾਂ ਨੂੰ ਮੌਤ ਵੀ ਨਹੀਂ ਮਾਰਦੀ। ਆਂਹਦੇ ਦੁਰਜੋਧਨ ਦੀ ਲਾਸ਼ ਅਣਖੀਲੇ ਗਿੱਧਾਂ ਨਹੀਂ ਖਾਧੀ ਸੀ। ਪੰਜਾਬ ਦੀ ਕਾਲੀ ਤਾਰੀਖ ਦੇ ਤੁਸੀਂ ਦਾਗ ਹੀ ਨਹੀਂ, ਸਦਾ ਵਗਦੇ ਨਾਸੂਰ ਹੋ। ਤੁਸਾਂ ਸੋਚਿਆ ਹੀ ਨਹੀਂ ਤੁਹਾਡੀਆਂ ਔਲਾਦਾਂ, ਤੁਹਾਡੀ ਗੱਦਾਰੀ ਤੇ ਬੇਸ਼ਰਮੀ ਦੀ ਲਾਹਨਤ ਨਾਲ ਗਰਕ ਨਹੀਂ ਜਾਣਗੀਆਂ ? ਜੇ ਗੁਰੂ ਦੇ ਸਿਖ ਹੋ, ਪ੍ਰਣ ਕਰੋ, ਅਸਾਂ ਇਸ ਗਰਕਨ ਨੂੰ ਧਰਮੀ ਗੈਰਤ ਵਿਚ ਬਦਲਣਾ ਹੈ। ਸਿਖੀ ਦੀ ਸੂਰਮਤਾਈ ਨੂੰ ਅੱਗੇ ਵਧਾਉਣਾ ਹੈ।
ਜਜ਼ਬਾਤ ਹੀ ਅਸਲੀ ਹਥਿਆਰ ਹੁੰਦੇ ਹਨ। ਇਹ ਤਾਕਤ ਬਣ ਕੇ ਬਚਾਉਂਦੇ ਐ। ਹਥਿਆਰ ਕਿਸੇ ਕੋਲ ਹੋਵੇ, ਪਰ ਉਸ ਨੂੰ ਚਲਾਉਣ ਦਾ ਵੱਲ ਨਾ ਹੋਵੇ, ਤਾਂ ਉਹ ਉਸ ਦਾ ਹੀ ਗਲ ਕੱਟਦੇ ਹਨ। ਹਥਿਆਰ ਚਲਾਉਣ ਦਾ ਗਿਆਨ, ਪ੍ਰੈਕਟਿਸ ਵਾਰ ਵਾਰ ਜਰੂਰੀ ਹੈ। ਹਥਿਆਰ ਹੈ, ਚਲਾਉਣ ਦੀ ਸਿਖਿਆ ਵੀ ਜਰੂਰੀ ਹੈ, ਪਰ ਸਮੇ ਦੀ ਵੱਤ ਦਾ ਪਤਾ ਨਹੀਂ, ਗੱਲ ਫਿਰ ਉਲਟੀ ਪਵੇਗੀ। ਦੁਸ਼ਮਣ ਦੀ ਹਰ ਤਰਾਂ ਪਛਾਣ ਜਰੂਰੀ ਹੈ। ਅਗਲਾ ਪੜਾਅ ਹੈ, ਦੁਸ਼ਮਣ ਨੂੰ ਕਦੋਂ ਘੇਰਨਾ ਹੈ। ਇਹ ਵੀ ਸੋਚਣਾ ਹੈ, ਉਸ ਦੀ ਮੌਤ ਨਾਲ ਲੋਕਾਂ ਦੀ ਤਾਕਤ ਜੁੜਦੀ ਹੈ ਜਾਂ ਟੁੱਟਦੀ ਹੈ। ਵਾਰ ਕਰਨ ਤੋਂ ਪਹਿਲਾਂ ਉਹਦੇ ਚੰਗੇ ਮਾੜੇ ਨਤੀਜਿਆਂ ਨੂੰ ਜਾਨਣਾ ਬੇਹੱਦ ਜਰੂਰੀ ਹੈ। ਕੌਮਾਂ ਨੂੰ ਚੜਦੀ ਕਲਾ ਵਿਚ ਰਖਣਾ ਨੀਤੀਵਾਨਾਂ, ਸਿਦਕਵਾਨਾਂ ਦਾ ਕੰਮ ਹੈ। ਆਪਣੀ ਖੁਦੀ ਨੂੰ ਮਾਰ ਕੇ ਲੋਕਾਂ ਦੇ ਲੇਖੇ ਲਾਉਣਾ ਹੁੰਦਾ ਏ। ਮਰਜੀਵੜਿਆਂ ਨੂੰ ਹਰ ਪ੍ਰਕਾਰ ਦੀ ਸਿਖਿਆ ਰਖਣੀ ਚਾਹੀਦੀ ਹੈ। ਕਿਸਾਨ ਖੇਤ ਬੀਜਣ ਲਈ ਹਰ ਤਰਾਂ ਦਾ ਘਾਹ ਬਰੂਟ ਪੁੱਟ ਕੇ ਤਿਆਰ ਕਰਦਾ ਹੈ।
ਵੱਤ ਸਿਰ ਬੀਜਦਾ ਹੈ। ਬੱਚਿਆਂ ਵਾਂਗ ਫਸਲ ਨੂੰ ਪਾਲਦਾ ਹੈ। ਪੱਕਣ ਤੇ ਆਈ ਦਾ ਬੋਹਲ ਬਣਾਉਂਦਾ ਹੈ। ਆਪ ਪਿੱਛੋਂ ਖਾਂਦਾ ਹੈ, ਪਹਿਲੋਂ ਦੇਸ਼ ਦੀ ਭੁੱਖ ਤ੍ਰਿਪਤ ਕਰਦਾ ਹੈ। ਕਿਸਾਨ ਵੀ ਮਰਜੀਵੜਾ ਹੁੰਦਾ ਹੈ। ਮਰਜੀਵੜਾ ਆਪ ਮਰ ਕੇ ਕਬੀਲਾ ਪਾਲਦਾ ਹੈ। ਜਿਹੜੀਆਂ ਜਮਾਤਾਂ ਮਿਹਨਤ ਕਰਨ ਤੋਂ ਬਗੈਰ ਹਰਾਮ ਖਾਣ ਗਿਝ ਜਾਣ, ਉਹ ਹਮੇਸ਼ਾਂ ਗੁਲਾਮੀ ਦੀ ਬਗੈਰਤ ਮੌਤ ਮਰਦੀਆਂ ਹਨ। ਇੱਜਤ ਨਾਲ ਜੀਣ ਤੇ ਇਜਤ ਨਾਲ ਮਰਨ ਦਾ ਸਵਾਲ, ਪੰਜਾਬੀਆਂ ਤੇ ਖਾਸ ਕਰਕੇ ਸਿਖ ਕੌਮ ਦੇ ਸਾਹਮਣੇ, ਲਕੀਰ ਖਿਚ ਕੇ ਆ ਖਲੋਤਾ ਹੈ।
“ਸ਼ਾਹ ਮੁਹੰਮਦਾ ਭੱਜ ਕੇ ਜਾਣ ਕਿਥੇ, ਏਥੋ ਸ਼ਹਿਰ ਲਾਹੌਰ ਹੈ ਦੂਰ ਮੀਆਂ।”
ਯਕੀਨ ਮੰਨੋ ਭਰਾਓ ! ਸਿਖਾਂ ਅੰਗਰੇਜ਼ਾਂ ਦੀ ਜੰਗ ਨਾਲੋਂ ਕਿਤੇ ਵਧੇਰੇ ਵੱਧ ਖਤਰਨਾਕ ਲੜਾਈ ਹੁਣ ਆਪਣੀ ਹੈ। ਜੇ ਗੈਰਤ ਮਹਿਸੂਸ ਕਰਦੇ ਹੋ, ਸ਼ਾਂਤੀ ਸੂਝ ਰਖਦੇ ਹੋ ਤਾਂ ਜੀਵੋਗੇ, ਵਰਨਾ ਬ੍ਰਾਹਮਣਵਾਦ ਦੀ ਬੁਕਲ ਵਿਚ ਘੁਟੀਂਦੇ ਸਾਹ ਲੈਣ ਨੂੰ ਤਰਸਦੇ ਸਫਾ ਏ ਹਸਤੀ ਤੋੰ ਸਦਾ ਲਈ ਮਿਟ ਜਾਓਗੇ। ਇਹ ਮੇਰਾ ਅਨੁਮਾਨ ਨਹੀਂ ਤਾਰੀਖੀ ਹਕੀਕਤ ਦਾ ਫੁਰਮਾਨ ਹੈ। ਮੈਂ ਤਾਂ ਕਲਮ ਦੇ ਜੋਰ ਘੰਟੀ ਖੜਕਾਉਣ ਵਾਲਾ ਤੁਹਾਡਾ ਪਾਹਰੂਆ ਆਂ। ਵੇਲਾ ਸੰਭਾਲਣਾ ਕੌਮ ਦੀ ਹਿੰਮਤ, ਸੂਝ ਤੇ ਤਕਦੀਰ ਦੇ ਵਸ ਹੈ।
ਆਓ ਅਗਾਂਹ ਮਾਰੂ ਹੱਲਿਆਂ ਤੋਂ ਬਚਣ ਦੇ ਉਪਾਵਾਂ ਵੱਲ ਵਧੀਏ। ਤੁਸੀਂ ਜੇ ਚਾਹੋ, ਸਮੁੱਚੀ ਕੌਮ ਇੱਕੋ ਰਸ ਲੰਘਾ ਲਈਏ, ਅਜਿਹਾ ਕਦੇ ਹੋਇਆ ਨਹੀ ਅਤੇ ਅਗਾਂਹ ਵੀ ਹੋਣਾ ਨਹੀਂ। ਹੱਕ ਨਹੱਕ ਵਾਲਿਆਂ ਵਿਚ ਲੜਾਈ ਹਮੇਸ਼ਾਂ ਤਣੀ ਰਹੀ ਹੈ, ਤੇ ਇਹ ਮੁਕਣ ਵਾਲੀ ਵੀ ਨਹੀਂ। ਬਾਗ ਬਗੀਚੇ ਨਿੱਤ ਹੀ ਧਰਤੀ ਤੋਂ ਖੁਰਾਕ ਲੈਂਦੇ, ਧੁੱਪ ਸੇਕਦੇ ਤੇ ਹਵਾ ਦੇ ਹੁਲਾਰੇ ਲੈਂਦੇ ਵਧਦੇ ਫੁਲਦੇ ਹਨ ਅਤੇ ਪਤਝੜ ਵਿਚ ਪਾਲੇ ਨਾਲ ਸੁੰਗੜਦੇ ਹਨ। ਬਿਲਕੁਲ਼ ਕੌਮਾਂ ਤੇ ਭੀੜਾਂ ਪੈਂਦੀਆਂ ਹਨ ਅਤੇ ਵਧਣ ਫੁਲਣ ਦੇ ਮੌਕੇ ਵੀ ਮਿਲਦੇ ਹਨ। ਆਸਟਰੇਲੀਆ ਦੇ ਸਫੈਦਿਆਂ ਨੇ ਪੰਜਾਬ ਦੀ ਕਿਕਰ, ਬੇਰੀ, ਟਾਹਲੀ ਤੇ ਤੂਤ ਨੂੰ ਖਾਣਾ ਸ਼ੁਰੂ ਕੀਤਾ ਹੋਇਆ ਹੈ। ਇਸ ਤਰਾਂ ਹੀ ਮਾਰੂ ਕੌਮਾਂ ਘੱਟ ਗਿਣਤੀਆਂ ਨੂੰ ਖਾ ਜਾਂਦੀਆਂ ਹਨ। ਰਾਜਨੀਤੀ ਵਿਚ ਤਕੜੇ ਦਾ ਮਾੜੇ ਉੱਤੇ ਤਰਸ ਕਰਨਾ, ਆਪਣੀ ਮੌਤ ਸਹੇੜਨਾ ਹੁੰਦਾ ਹੈ। ਵਿਰੋਧਾਂ ਦੀ ਜੰਗ ਕੁਦਰਤ ਦੇ ਹਰ ਹਿੱਸੇ ਵਿਚ ਲਗਾਤਾਰ ਜਾਰੀ ਰਹਿੰਦੀ ਹੈ। ਦੁਸ਼ਮਣ ਦੀ ਦੁਸ਼ਮਣੀ ਤੇ ਸ਼ੱਕ ਨਹੀਂ, ਅਫਸੋਸ ਨਹੀਂ, ਪਰ ਦੁੱਖ ਤਾਂ ਆਪਣੇ ਡੋਗਰਿਆਂ ਵਰਗੇ ਗੱਦਾਰਾਂ ਉੱਤੇ ਐ ਜਿਹੜੇ ਅਚਨਚੇਤ ਸਾਨੂੰ ਵੱਖੀਓਂ ਪੈ ਜਾਂਦੇ ਹਨ। ਕਿਸੇ ਵੀ ਕੌਮ ਨੂੰ ਪਾੜੇ ਬਿਨਾਂ ਮਾਰਿਆ ਨਹੀਂ ਜਾ ਸਕਦਾ। ਦੁਸ਼ਮਣ ਦੀ ਪਾੜਨ ਚਾਲ ਤੇ ਆਪਣੇ ਕੌਮੀ ਹਿਤਾਂ ਨੂੰ ਧਿਆਨ ਵਿਚ ਰੱਖੇ ਬਿਨਾਂ ਸਲਾਮਤੀ ਨਹੀਂ।
ਹਾਲਾਤ ਦੀ ਰੁੱਤ ਨਾਲ ਧਰਤੀ ਵਿਚੋਂ ਪੁੰਗਾਰਾ ਫੁੱਟਦਾ ਹੈ। ਕਿਸੇ ਸੱਚੀ ਸੁੱਚੀ ਰੋਸ਼ਨ ਜ਼ਮੀਰ ਨੂੰ ਜ਼ਾਲਮ ਵਲੋਂ ਜ਼ਖਮ ਲਗਦੇ ਹਨ। ਉਹਦੀ ਹਾਲ ਦੁਹਾਈ ਯਾਰ ਮਿਤਰ ਸੁਣਦੇ ਹਨ। ਦੁੱਖ ਮਹਿਸੂਸ ਕਰਦੇ ਵਿਰੋਧ ਵਿਚ ਜੁੜਦੇ ਹਨ ਤੇ ਇਹ ਵਿਰੋਧ ਪ੍ਰਤਿਕਰਮ ਦੀ ਤਾਕਤ ਵਿਚ ਖਲੋ ਜਾਂਦਾ ਹੈ, ਵੰਗਾਰ ਬਣ ਉਠਦਾ ਹੈ। ਕੋਈ ਵੀ ਦਰਿਆ ਤੁਪਕੇ ਤੁਪਕੇ ਤੋਂ ਤੁਰਦਾ ਲਹਿਰ ਬਣਦਾ ਹੈ। ਗੁਲਾਮੀ ਦੀ ਜੰਜੀਰ ਤੋੜਨ ਲਈ ਕਦੇ ਸਾਰੀ ਕੌਮ ਨਹੀਂ ਉਠ ਕੇ ਤੁਰਦੀ ਹੁੰਦੀ।
ਕੁਝ ਰੋਸ਼ਨ ਦਿਮਾਗ ਹੀ ਉਸ ਉਠਦੇ ਪ੍ਰਤਿਕਰਮੀ ਜੋਸ਼ ਨੂੰ ਇਨਕਲਾਬੀ ਤਰਤੀਬ ਵਿਚ ਤੋਰਦੇ ਹਨ। ਉਹ ਕਿਸੇ ਵੀ ਪਥਰ ਕੰਧ ਨੂੰ ਸਿਰ ਮਾਰ ਕੇ ਨਹੀਂ ਤੋੜਦੇ, ਸਗੋਂ ਸਿਰ ਦੀ ਸੋਚ ਨੂੰ ਡਾਇਨਾਮਾਈਟ ਬਣਾਉਂਦੇ ਹਨ।ਜੋਸ਼ ਮਹਾਨ ਸ਼ਕਤੀ ਹੈ। ਪਰ ਜੋਸ਼ ਨੂੰ ਕਾਹਲੀ ਮਾਰਦੀ ਹੈ। ਪਰ ਸ਼ਾਂਤ ਸੋਚ ਜਿਤ ਦੀਆਂ ਮੁਬਾਰਕਾਂ ਬਖਸ਼ਦੀ ਹੈ। ਅਸਾਂ ਆਪਣੀ ਹਿੰਮਤ ਨਾਲ ਆਪਣੇ ਦਬੇ ਕੁਦਰਤੀ ਹਕਾਂ ਨੂੰ ਦੁਸ਼ਮਣ ਤੋਂ ਲੈਣਾ ਹੈ। ਇਸ ਲਈ ਤਾਕਤ, ਜੋਸ਼ ਤੇ ਹੋਸ਼ ਨੂੰ ਤਰਤੀਬ ਦੇਣ ਵਾਲੇ ਆਗੂ ਦੀ ਭਾਲ ਜਰੂਰੀ ਹੈ। ਸਿਪਾਹੀਆਂ ਨੂੰ ਹਮੇਸ਼ਾਂ ਇਕ ਸੂਝਵਾਨ ਜਰਨੈਲ ਦੀ ਲੋੜ ਹੁੰਦੀ ਹੈ ਵਰਕਰਾਂ ਨੂੰ ਅਲਫ ਤੋਂ ਬੇ ਤਕ ਸਟਡੀ ਦੇਣ ਵਾਲੇ ਆਗੂ ਲਭਣੇ ਚਾਹੀਦੇ ਹਨ। ਗੁਰੂ ਗੋਬਿੰਦ ਸਿੰਘ ਨੇ ਜ਼ਾਲਮਾਂ ਤੋਂ ਛੁਟਕਾਰਾ ਪਾਉਣ ਲਈ ਬੜਾ ਲੰਮਾ ਸਮਾਂ ਸਮਾਧੀ ਲਾ ਕੇ ਸੋਚਿਆ ਤੇ ਅਖੀਰ ਨੰਗੀ ਤਲਵਾਰ ਖਿਚ ਕੇ ਸੰਗਤ ਤੋਂ ਸਿਰ ਮੰਗ ਲੲ। ਸਾਰੀ ਸੰਗਤ ਤ੍ਰਹਿ ਗਈ। ਪਰ ਸਿਦਕ ਪਾਲਣ ਵਾਲੇ ਪੰਜ ਪਿਆਰੇ ਉਠ ਖਲੋਤੇ। ਉਨਾਂ ਪੰਜਾਂ ਦੀ ਜੁਰਅਤ ਤੇ ਸ਼ਕਤੀ ਨੂੰ ਮੁੜ ਸੰਗਤ ਵਿਚ ਬੀਜਿਆ ਗਿਆ।ਫਿਰ ਅਜਿਹੀ ਜੁਝਾਰੂ ਸ਼ਕਤੀ ਪੈਦਾ ਹੋਈ, ਜਿਸ ਪੂਰੇ ਸਿਦਕ ਸਿਰੜ ਨਾਲ ਲੜਦਿਆਂ ਉਤਰੀ ਹਿੰਦੋਸਤਾਨ ਵਿਚੋਂ ਜ਼ੁਲਮ ਦਾ ਰਾਜ ਖਤਮ ਕਰ ਦਿਤਾ।
ਪਰ ਹੁਣ ਤਾਂ ਹਾਲਾਤ ਹੀ ਅਜਿਹੇ ਸਜ਼ਾਗਾਰ ਹਨ ਕਿ ਗਰੀਬੀ ਦਾ ਭੰਨਿਆ ਹਰ ਕਿਰਤੀ ਕਿਸਾਨ ਮਰਨ ਮਾਰਨ ਲਈ ਮੁਠਾਂ ਵਿਚ ਥੁਕੀ ਬੈਠਾ ਹੈ। ਆਰਥਿਕ ਪਖੋਂ ਔਖੇ ਤੇ ਦੁਖੀ ਹੋਏ ਲੋਕ, ਸਿਰ ਤਲੀ ਤੇ ਧਰੀ ਫਿਰਦੇ ਹਨ, ਕੋਈ ਲੈਣ ਵਾਲਾ ਆਗੂ ਹੀ ਨਹੀਂ ਫੜਦਾ। ਬੇਈਮਾਨ ਤੇ ਗਦਾਰ ਕਾਂਗਰਸੀਆਂ ਅਤੇ ਭੁਖੇ ਅਕਾਲੀਆਂ ਦੀ ਕੀ ਗਲ ਕਰਨੀ ਹੈ? ਇਨਕਲਾਬ ਦੇ ਨਾਅਰੇ ਦੇਣ ਵਾਲੇ ਵੀ ਖੁਡਾਂ ਦੇ ਚੂਹੇ ਬਣੇ ਹੋਏ ਐ। ਆਰਾਮ ਨਾਲ ਸਰਮਾਏਦਾਰੀ ਦੀ ਸੰਘਣੀ ਛਾਂ ਮਾਣ ਰਹੇ ਐ। ਉਪਰਾਲੇ ਤੇ ਯਤਨ ਹਮੇਸ਼ਾਂ ਲੋੜਵੰਦਾਂ ਨੂੰ ਕਰਨੇ ਪਏ ਐ। ਆਪਣੀ ਬਾਂਹ ਉਛਾਲੇ ਬਿਨਾਂ ਇਨਕਾਲਬ ਨੂੰ ਰੋਸ਼ਨੀ ਨਹੀਂ ਮਿਲਦੀ।
ਸਭ ਤੋਂ ਪਹਿਲਾਂ ਪ੍ਰਦੇਸੀ ਭਰਾਓ ! ਤੁਸੀਂ ਆਪਣੇ ਗੁਰਦੁਆਰੇ ਜਾਂ ਕਿਸੇ ਵੀ ਸਾਂਝੀ ਥਾਂ ਵਫਾਦਾਰਾਂ ਤੇ ਸਿਦਕਵਾਨਾਂ ਦਾ ਖੁਲਾ ਇਕਠ ਮਾਰੋ। ਇਕੋ ਨਾਅਰਾ ਦਿਓ, ਬ੍ਰਾਹਮਣਵਾਦ ਦੀ ਪੁਰਾਣੀ ਜਕੜ ਵਿਚੋਂ ਪੰਜਾਬੀਅਤ ਤੇ ਸਿਖੀ ਨੂੰ ਕਢਣਾ ਹੈ ਜਾਂ ਸਾਹ ਘੁਟ ਹੋ ਕੇ ਮਰ ਜਾਣ ਦੇਣਾ ਹੈ। ਇਹ ਖਿਆਲ ਦਿਲ ਵਿਚ ਨਾ ਲਿਆਓ ਕਿ ਥੋੜੇ ਆਂ।
ਤੁਹਾਡ ਪਲੇ ਜੇ ਹਕ-ਸਚ ਹੈ, ਤਾਂ ਖੁਦਾਈ ਨਾਲ ਸਭ ਕੁਝ ਹੈ। ਹਕ-ਸਚ ਦੀ ਸ਼ਕਤੀ ਤੋਂ ਵਡਾ ਹਥਿਆਰ ਕੋਈ ਨਹੀਂ ਹੁੰਦਾ। ਜ਼ਾਲਮਾਂ ਨੂੰ ਖਤਮ ਕਰਨ ਲਈ ਗੁਰੂ ਗੋਬਿੰਦ ਸਿੰਘ ਨੂੰ ਕੇਵਲ ਪੰਜ ਪਿਆਰੇ ਹੀ ਮਿਲੇ ਸਨ। ਹੁਣ ਲੋਕ ਰਾਜ ਦੇ ਯੁਗ ਵਿਚ ਸਾਇੰਸ ਅਗੇ ਆ ਗਈ ਹੈ। ਕਮਜ਼ੋਰਾਂ ਤੇ ਗੁਲਾਮਾਂ ਲਈ ਉਠੀ ਕੌਮਾਂਤਰੀ ਆਵਾਜ਼, ਸ਼ਕਤੀ ਬਣ ਖਲੋਤੀ ਹੈ। ਅਸੀਂ ਹੁਣ ਤਕ ਦੂਜਿਆਂ ਲਈ ਕੁਰਬਾਨੀ ਦਿੰਦੇ ਆਏ, ਜੇ ਸਾਨੂੰ ਆਪਣੀ ਕੌਮੀ ਹਸਤੀ ਬਚਾਉਣ ਲਈ ਲੋੜ ਆ ਪਈ, ਲੋਕਰਾਜੀ ਤਾਕਤਾਂ ਵਹੀਰਾਂ ਘਤ ਕੇ ਸਾਡੀ ਮਦਦ ਲਈ ਆਉਣਗੀਆਂ। ਤੁਸੀਂ ਆਪਣੇ ਸ਼ਹਿਰ ਜੁਝਾਰੂ ਸੰਸਥਾ ਖੜੀ ਕਰੋ ਸਹੀ, ਹਰ ਸ਼ਹਿਰ ਤੇ ਹਰ ਦੇਸ਼ ਵਿਚੋਂ ਤੁਹਾਡੇ ਹਕ ਦੀ ਹਮਾਇਤ ਲਲਕਾਰੇ ਮਾਰਦੀ ਉਠੇਗੀ। ਸਾਡਾ ਸਿਧਾ ਫਤਵਾ ਹੈ, ਅਸਾਂ ਦੇਸ਼ ਵਿਚ ਰਹਿੰਦਿਆਂ ਆਪਣੀ ਆਜ਼ਾਦੀ ਦਾ ਹਕ ਮਾਨਣਾ ਹੈ ਤੇ ਸਿਖੀ ਨੂੰ ਬ੍ਰਾਹਮਣਵਾਦ ਦੇ ਪਾਖੰਡ ਤੋਂ ਸੋ ਕੋਹ ਦੂਰ ਰਖਣਾ ਹੈ।
ਕੋਈ ਆਪਣੇ ਰਬ ਅਥਵਾ ਈਸ਼ਵਰ ਨੂੰ ਜਿਵੇ ਮਰਜ਼ੀ ਰਿਝਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਸਾਡੇ ਗੁਰੂ ਨਾਨਕ ਨੇ ਇਕ ਅਕਾਲ ਦੇ ਲੜ ਲਾਇਆ ਹੈ, ਅਸੀਂ ਬ੍ਰਾਹਮਣਵਾਦ ਦੇ ਗਲੇ ਸੜੇ ਪੇਟੇ ਨਹੀਂ ਪੈਣਾ ਚਾਹੁੰਦੇ। ਤੁਸੀਂ ਇਕ ਦੀਵਾ ਜਗਾਓ ਸਹੀ, ਸੰਸਾਰ ਭਰ ਵਿਚ ਦੀਵਾਲੀ ਰੋਸ਼ਨ ਹੁੰਦੀ ਵੇਖ ਕੇ ਹੈਰਾਨ ਹੀ ਰਹਿ ਜਾਓਗੇ। ਤੁਸੀਂ ਕਹੋਗੇ, ਇਹ ਜੋੜ ਤੇ ਨਾਅਰਾ ਤੁਸੀਂ ਕਿਉਂ ਨਹੀਂ ਦੇਦੇ ? ਜਵਾਬ ਹੈ, ਜੇ ਛੋਲਿਆਂ ਵਿਚ ਰਬ ਹੁੰਦਾ, ਨੰਗੇ ਵਾਰ ਨਾ ਉਬਲਦੇ। ਲੋਕ ਤਾਂ ਅਸਲੋਂ ਹੈਰਾਨ ਪ੍ਰੇਸ਼ਾਨ ਹਨ, ਉਨਾਂ ਦੀ ਤਾਂ ਈਮਾਨਦਾਰੀ ਨਾਲ ਬਾਂਹ ਫੜਨ ਵਾਲਾ ਕੋਈ ਨਹੀਂ। ਤੁਹਾਡੀ ਅਗਵਾਈ ਅਥਵਾ ਰੋਸ਼ਨੀ ਦੇ ਦੇਖਾ ਦੇਖੀ ਇੰਗਲੈਂਡ, ਕੈਨਡਾ, ਅਮਰੀਕਾ ਤੇ ਸਾਰਾ ਯੂਰਪ ਚਾਨਣ ਨਾਲ ਭਰ ਜਾਵੇਗਾ।
ਪੰਜਾਬ ਦਾ ਬਾਹਰਲੀ ਇਮਦਾਦੀ ਲੇਬਰ ਬਿਨਾਂ ਨਹੀਂ ਸਰਦਾ।ਪੰਜਾਬ ਦੀ ਜਵਾਨੀ ਕੰਮ ਧੰਦਾ ਛਡ ਕੇ ਅਮਰੀਕਾ ਕੈਨਡਾ ਜਾਣ ਦੀ ਝਾਕ ਵਿਚ ਉਤਾਵਲੀ ਹੈ ਤੇ ਦਿਨ ਨਹੀਂ ਲੰਘਦਾ ਤਾਂ ਨਸ਼ਿਆਂ ਨੇ ਘੋਰੀ ਕਰ ਰਖੀ ਹੈ। ਬਾਕੀ ਸੂਬਿਆਂ ਕਾਨੂੰਨ ਪਾਸ ਕਰ ਦਿਤੇ ਹਨ, ਬਾਹਰਲਾ ਕੋਈ ਜ਼ਮੀਨ ਨਹੀਂ ਖਰੀਦ ਸਕਦਾ। ਪਰ ਪੰਜਾਬ ਸਰਕਾਰ ਨੂੰ ਸੁਰਤ ਹੀ ਨਹੀਂ, ਜਿਨਾਂ ਦਾ ਜ਼ਮੀਨੀ ਰਕਬਾ ਛੋਟਾ ਤੇ ਆਬਾਦੀ ਦਿਨੋ ਦਿਨ ਘੱਟ ਰਹੀ ਹੈ। ਸਵਾਲ ਹੈ, ਪੰਜਾਬ ਨੂੰ ਆਪਣੀਆਂ ਇਤਿਹਾਸਕ ਰਵਾਇਤਾਂ, ਸਭਿਆਚਾਰ ਅਤੇ ਬੋਲੀ ਆਦਿ ਦੇ ਪਖੋਂ ਜਿਊਂਦਾ ਜਾਗਦਾ ਰਖਣਾ ਹੈ ਜਾਂ ਨਹੀਂ? ਜਦੋਂ ਸਿਖੀ ਦਾ ਧੁਰਾ ਹੀ ਖੁਰ ਗਿਆ, ਪੰਜਾਬ ਕਿਥੇ ਰਹਿ ਜਾਵੇਗਾ। ਪ੍ਰਦੇਸੀ ਭਰਾਓ! ਤੁਹਾਡੀ ਔਲਾਦ ਸਫਾ ਚੱਟ ਹੋਈ ਅਸੀ ਫੀਸਦੀ ਈਸਾਈਅਤ ਦੀ ਗੋਦ ਵਿਚ ਬੈਠੀ ਐ। ਜੇ ਕੋਈ ਪ੍ਰਬੰਧ ਨਾ ਸਿਰਜਿਆ, ਤੁਹਾਨੂੰ ਗੋਰੀ ਸਭਿਅਤਾ ਖਾ ਜਾਵੇਗੀ ਤੇ ਸਿਖੀ ਧੁਰੇ ਨੂੰ ਬ੍ਰਾਹਮਣਵਾਦ ਨਿਹੰਗਾਂ ਦੇ ਗੜਵੇ ਵਾਂਗ ਮਾਂਜ ਦੇਵੇਗਾ।
ਪੰਜਾਬ ਵਿਚ ਇਕ ਸ਼੍ਰੇਣੀ ਅਜਿਹੀ ਵੀ ਹੈ, ਜਿਹੜੀ ਪੰਜਾਬ ਦਾ ਲੂਣ ਪਾਣੀ ਖਾਂਦੀ, ਪੰਜਾਬ ਦੀ ਵਫਾਦਾਰ ਨਹੀਂ। ਉਹ ਕੇਦਰੀ ਬ੍ਰਾਹਮਣਵਾਦ ਦੀ ਸਹਾਇਤਾ ਨਾਲ ਪੰਜਾਬ ਹੜਪਿਆ ਚਾਹੁੰਦੀ ਐ। ਸਿਆਪਾ ਤਾਂ ਇਸ ਗਲ ਦਾ ਪਿਆ ਹੈ, ਅਕਾਲੀ, ਕਾਂਗਰਸੀ ਤੇ ਹੋਰ ਤਬਕੇ ਪੰਜਾਬ ਦਾ ਫਤਹਿ ਪੜਨ ਵਿਚ ਬਰਾਬਰ ਸ਼ਰੀਕ ਹਨ।
ਇਲੈਕਸ਼ਨ ਮੁੜ-ਮੁੜ ਆਉਂਦੀ ਐ। ਕਾਂਗਰਸੀ ਤੇ ਅਕਾਲੀ ਵੀ ਖਾਲੀ ਝੋਲੇ ਲੈ ਕੇ ਅਪੜੇ ਲਓ। ਮੈਂ ਇਨਾਂ ਦਾ ਕਿਰਦਾਰ ਵੇਖ ਚੁਕਾ ਆਂ। ਪੰਚਾਂ ਦਾ ਕਿਹਾ ਸਿਰ ਮਥੇ, ਪਰਨਾਲਾ ਉਥੇ ਦਾ ਉਥੇ। ਇਨਾਂ ਦੇ ਝੋਲੇ ਭਰ ਕੇ ਤੁਸੀਂ ਦੋਸ਼ੀ ਕਿਉਂ ਬਣਦੇ ਹੋ। ਹਾਲਤ ਦਸਦੇ ਹਨ, ਪੰਜਾਬ ਘਟ ਗਿਣਤੀ ਹੁੰਦਾ, ਯੂ.ਪੀ. ਬਿਹਾਰ ਦੀ ਬਹੁ-ਗਿਣਤੀ ਦਾ ਰਾਜ ਬਣ ਜਾਵੇਗਾ। ਕੀ ਉਸ ਰਾਜ ਵਿਚ ਸਾਡਾ ਸਭਿਆਚਾਰ, ਬੋਲੀ ਤੇ ਇਤਿਹਾਸਕ ਰਵਾਇਤਾਂ ਖੁਰ ਨਹੀਂ ਜਾਣਗੀਆਂ? ਇਕ ਅਕਾਲ ਦੀ ਅਰਾਧਨਾ ਸੋਨੇ ਤੋਂ ਪਿੱਤਲ ਨਹੀਂ ਬਣ ਜਾਵੇਗੀ? ਪੰਜਾਬ ਦੇ ਅਮੀਰ ਸਭਿਆਚਾਰ ਤੇ ਇਤਿਹਾਸਕ ਰਵਾਇਤਾਂ ਹਨੂੰਮਾਨ ਦੀ ਭੇਟ ਨਹੀਂ ਚੜ ਜਾਣਗੀਆਂ ? ਜਿਸ ਦਾ ਰਾਜ, ਉਸ ਦਾ ਤੇਜ ਵਾਲੀ ਕਹੌਤ ਆਪਣਾ ਰੰਗ ਨਹੀਂ ਵਿਖਾਏਗੀ। ਅੰਦਰੂਨੀ ਖੁਦਮੁਖਤਾਰੀ ਬਿਨਾਂ ਅਸੀਂ ਆਪਣੀ ਹਿਫਾਜਤ ਨਹੀਂ ਕਰ ਸਕਦੇ ਤੇ ਇਸ ਕਾਜ ਨੂੰ ਜਿਤਣ ਲਈ ਦੂਜੇ ਸੂਬਿਆਂ ਨੂੰ ਬਰਾਬਰ ਤਿਆਰ ਕਰਨਾ ਜਰੂਰੀ ਹੈ। ਤਤੇ ਤਾਅ ਵਾਲੇ ਨੌਜਵਾਨਾਂ ਨੂੰ ਰੋਕੋ…। ਸੋ ਲੋਕ ਸ਼ਕਤੀ ਨੂੰ ਜੋੜ, ਗੁਆਂਢੀ ਰਾਜਾਂ ਨੂੰ ਵੀ ਤਬਦੀਲੀ ਲਈ ਸਾਥੀ ਤਿਆਰ ਕਰੋ। ਲੋਕ ਸ਼ਕਤੀ ਇਨਕਲਾਬ ਦੀ ਮਾਂ ਹੁੰਦੀ ਐ। ਇਨਕਲਾਬ ਦਾ ਪਲਟਾ ਹੀ ਸ਼ਹਿਨਸ਼ਾਹੀਆਂ ਪਧਰੀਆਂ ਕਰਦਾ ਹੈ ਪੰਜਾਬ ਦੇ ਕਲਿਆਣ ਦਾ ਨਾਅਰਾ ਚੁੱਕੋਗੇ, ਔਖੇ ਹੋਏ ਲੋਕ ਬਾਹਾਂ ਉਲਾਰ ਕੇ ਤੁਹਾਡੇ ਨਾਲ ਜੁੜਨਗੇ। ਪੰਜਾਬ ਦੀ ਇਕ ਕਹੌਤ ਹੈ :
“ਬਾਬਾ ਤਰੀ ਦਾਲ ਵਿਚ ਘਿਓ ਪਾ ਦਈਏ?”
“ਫੋਟ ਸਹੁਰੀ, ਇਹ ਵੀ ਕੋਈ ਪੁੱਛਣ ਵਾਲੀ ਗੱਲ ਐ।”
ਜੁਗਰਾਫੀਏ ਦਾ ਅਸੂਲ ਹੈ, ਜਦੋਂ ਹਵਾ ਗਰਮ ਹੋ ਕੇ ਉਡੇਗੀ, ਉਸ ਦੀ ਥਾਂ ਲੈਣ ਲਈ ਆਸਿਓਂ ਪਾਸਿਓਂ ਹੋਰ ਆਵੇਗੀ। ਜੇ ਪੰਜਾਬ ਨੇ ਅਮਰੀਕਾ ਕੈਨਡਾ ਨੂੰ ਪੰਦਰਾਂ ਪੰਦਰਾਂ ਲੱਖ ਦੇ ਕੇ ਧਾਈਆਂ ਕਰਨੀਆਂ ਹੀ ਹਨ, ਤਦ ਯੂ.ਪੀ. ਬਿਹਾਰ ਹੀ ਨਹੀਂ ਆਵੇਗਾ, ਰਾਜਸਥਾਨ, ਹਿਮਾਚਲ ਵੀ ਪੰਜਾਬ ਆਵੇਗਾ। ਖਾਲੀ ਥਾਂ ਲੋੜਾਂ ਭਰ ਦੇਦੀਆਂ ਹਨ। ਕਿਸੇ ਦੇ ਬਾਹਰੋਂ ਆਉਣ ਦਾ ਗਿਲਾ ਨਹੀਂ। ਇਹ ਤਾਂ ਦੋਹਾਂ ਧਿਰਾਂ ਦੀਆਂ ਲੋੜਾਂ ਹਨ।
ਅਸੀਂ ਤਾਂ ਪਹਿਲਾਂ ਹੀ ਛੋਟੀ ਘੱਟ ਗਿਣਤੀ ਹਾਂ, ਬਾਹਰਲੀ ਹੋਰ ਬਹੁ ਗਿਣਤੀ ਨਾਲ ਸਾਡਾ ਵਜੂਦ ਖਤਰੇ ਵਿਚ ਯਕੀਨਨ ਪੈ ਜਾਵੇਗਾ। ਸਾਡੇ ਬਾਹਰ ਗਏ ਕਿਸੇ ਵੀ ਦਸ਼ ਵਿਚ ਬਹੁ ਗਿਣਤੀ ਨਹੀਂ ਮਾਰ ਸਕਦੇ। ਹਰ ਥਾਂ ਦੀ ਬਹੁਗਿਣਤੀ ਛੋਟੀ ਕੌਮੀਅਤ ਦੀਆਂ ਸਾਰੀਆਂ ਸਿਫਤਾਂ ਖਾ ਜਾਂਦੀ ਹੈ। ਛੋਟੀ ਨਦੀ ਵੱਡੇ ਦਰਿਆ ਵਿਚ ਡਿ¤ਗ ਕੇ ਆਪਣਾ ਨਾਂ ਤੱਕ ਗਵਾ ਲੈਂਦੀ ਹੈ।
ਤੁਸੀਂ ਬੇਬਾਕੀ ਨਾਲ ਕਹਿ ਸਕਦੇ ਹੋ, ਪੰਜਾਬ ਨੂੰ ਬਚਾਉਣ ਦਾ ਬੀੜਾ ਪੰਜਾਬ ਦੇ ਆਗੂ ਕਿਉਂ ਨਹੀਂ ਚੁੱਕਦੇ? ਜਵਾਬ ਹੈ, ਜ ਡੇਲਿਆਂ ਵਿਚ ਰੱਬ ਹੁੰਦਾ, ਨੰਗੇ ਮੂੰਹ ਕਿਉਂ ਉਬਲਦੇ। ਜੇ ਅਕਾਲੀਆਂ ਤੇ ਕਾਂਗਰਸੀਆਂ ਵਿੱਚ ਤ¤ਤ ਹੁੰਦਾ, ਤੁਹਾਨੂੰ ਕੀਹਨੇ ਆਵਾਜ਼ਾਂ ਮਾਰਨੀਆਂ ਸਨ। ਖੁਦਗਰਜਾਂ ਤੇ ਗਦਾਰਾਂ ਤਾਂ ਪਹਿਲਾਂ ਹੀ ਪੰਜਾਬ ਸੁਆਹ ਕਰ ਛੱਡਿਆ ਏ। ਇਕ ਨੰਬਰ ਦਾ ਰਾਜ ਬਾਹਰਵੇ ਨੰਬਰ ਤੇ ਕਿਵੇ ਆ ਗਿਆ? ਇਨਾਂ ਦੀ ਮਿਹਰਬਾਨੀ ਨਾਲ ਹੀ ਪੰਜਾਬ ਰੰਡੀ ਹੋਇਆ ਐ। ਤੁਸੀਂ ਭਰਾਓ, ਨਤੀਜੇ ਤੇ ਹਸ਼ਰ ਦਾ ਅਹਿਸਾਸ ਕਰੋ। ਏਹੋ ਹਾਲ ਰਿਹਾ, ਤਾਂ ਪੰਜਾਬ ਦੀ ਹੋਣ ਵਾਲੀ ਤਬਾਹੀ ਨੂੰ ਕੌਣ ਤੇ ਕਿੱਦਾਂ ਰੋਕੇਗਾ? ਅੰਤ ਅਖੀਰ ਆਪਣਾ ਖਿਲਰਿਆ ਝਾਟਾ ਆਪ ਨੂੰ ਹੀ ਗੁੰਦਣਾ ਪੈਣਾ ਹੈ।
ਇਹ ਦਿਮਾਗੋਂ ਕਢ ਦੇਵੋ, ਕੋਈ ਗੁਰੂ ਗੋਬਿੰਦ ਸਿੰਘ ਆ ਕੇ ਆਪਣਾ ਸਾਰਾ ਪਰਿਵਾਰ ਤੁਹਾਡੇ ਉਤੋਂ ਵਾਰ ਕੇ, ਕਲਿਆਣਾ ਕਰੇਗਾ। ਤੁਹਾਡੀਆਂ ਲੱਖ ਅਰਦਾਸਾਂ ਦੇ ਬਾਵਜੂਦ ਕੋਈ ਨਹੀਂ ਆਵੇਗਾ। ਉਹ ਸਾਰ ਅਸੂਲ ਘੜ ਕੇ ਤੁਹਾਨੂੰ ਤਿਆਰ ਪਰ ਤਿਆਰ ਖਾਲਸਾ ਸਜਾ ਗਿਆ ਹੈ। ਜੇ ਤੁਸੀ ਉਹਦੇ ਬਣਾਏ ਅਸੂਲਾਂ ਤੇ ਨਹੀਂ ਚੱਲ ਸਕਦੇ, ਫਿਰ ਤਾਂ ਤੁਹਾਨੂੰ ਸਾਰੀਆਂ ਹਬੀਆਂ ਨਬੀਆਂ ਭੁਗਤਣੀਆਂ ਪੈਣਗੀਆਂ। ਤੁਸੀਂ ਆਪੇ ਹੀ ਸੱਚਾ ਮਾਰਗ ਭੁਲ ਕੇ ਗਲਤ ਰਾਹ ਪੈ ਗਏ। ਗੁਰੂ ਸਿਧਾਂਤ ਛੱਡ ਕੇ, ਸੁੱਚੀਆਂ ਕੀਮਤਾਂ ਘੱਟੋ-ਘੱਟ ਮਿੱਟੀ ਰੋਲ ਕੇ ਖੁਦਗਰਜ਼ੀ ਤੇ ਮਦਾਰੀ ਦੇ ਰਾਹ ਭੂਤ ਮੌਲ ਹੋ ਗਏ, ਆਪੇ ਫਾਬੜੀਏ, ਤੈਨੂੰ ਕੌਣ ਛੁਡਾਵੇ।
ਤੁਹਾਡੀ ਲਹੂ ਪਸੀਨੇ ਦੀ ਕਮਾਈ ਦਾ ਪੈਸਾ ਪੰਜਾਬੀ ਕੌਮ ਦੀ ਪਕੀ ਹੋਂਦ ਤੇ ਖੁਸ਼ਹਾਲੀ ਦੇ ਲੇਖੇ ਲੱਗਣਾ ਚਾਹੀਦਾ ਹੈ। ਬੜਗੱਟ ਸਾਧਾਂ ਨੂੰ ਹੱਥ ਜੋੜ ਕੇ ਬੇਰੰਗ ਮੋੜੋ। ਰਾਜਸੀ ਆਗੂਆਂ ਨੂੰ ਹੱਥ ਜੋੜੋ, ਤੁਸਾਂ ਭਰਾਓ ਪਹਿਲਾਂ ਹੀ ਬਹੁਤ ਪੂਰੀਆਂ ਪਾ ਦਿੱਤੀਆਂ ਹਨ, ਹੁਣ ਖਿਮਾ ਕਰੋ ਪੰਜਾਬੀ ਸਭਿਆਚਾਰ ਦਾ ਦੁਵਾਲਾ ਕੱਢਣ ਵਾਲਿਆਂ ਤੋਂ ਪਾਸਾ ਵੱਟੋ। ਇਹ ਚੜੀਆਂ ਆਉਂਦੀਆਂ ਕਾਂਗਾਂ ਨੂੰ ਮੂੰਹ ਨਾ ਲਾਓ। ਪੰਜਾਬ ਨੂੰ ਮੁੜ ਹਰਾ ਭਰਾ ਕਰਨ ਦਾ ਉਪਰਾਲਾ ਸੋਚੋ।

No comments:

Post a Comment