ਭਾਵੁਕ ਹੋ ਕੇ ਮੈਂ ਇਹ ਨਹੀਂ ਆਖਦੀ ਕਿ ਸਭ ਹੱਦਾਂ ਬੰਨੇ ਮਿਟ ਜਾਣ 'ਤੇ ਦੋਵੇਂ ਪੰਜਾਬ ਇਕ ਹੋ ਜਾਣ, ਕਿਉਂਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ ਅੱਜ ਦੀ ਰਾਜਸੀ ਤੇ ਇਤਿਹਾਸਕ ਹਕੀਕਤ ਹਨ। ਹੋ ਸਕਦਾ ਹੈ ਇਸ ਪੰਜ ਦਰਿਆਵਾਂ ਦੀ ਧਰਤੀ 'ਤੇ ਆਉਣ ਵਾਲੀਆਂ ਪੀੜ•ੀਆਂ ਜਦੋਂ ਸਾਡੇ ਨਾਲੋਂ ਵੱਧ ਸੁਹਿਰਦ ਹੋਈਆਂ ਤਾਂ ਉਹ ਲੋਕ ਹੁਣ ਦੀਆਂ ਹੱਦਬੰਦੀਆਂ ਨੂੰ ਬੀਤੇ ਦੀਆਂ ਗਲਤੀਆਂ ਆਖ ਕੇ ਇਨ•ਾਂ ਤੋਂ ਪਾਰ ਲੰਘ ਜਾਣ। ਅੱਜ ਸਾਨੂੰ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਦੀ ਵੱਖਰੀ ਹੋਂਦ ਸਵੀਕਾਰਦਿਆਂ ਇਹ ਗੱਲ ਮੰਨ ਕੇ ਤੁਰਨਾ ਪਵੇਗਾ ਤੇ ਦੋਵਾਂ ਨੂੰ ਇਕ ਦੂਜੇ ਦੇ ਖ਼ੈਰਖਾਹ ਬਣਨਾ ਪਵੇਗਾ। ਉਸ ਤਰ•ਾਂ ਜਿਵੇਂ ਇਕੋ ਘਰ ਦੇ ਜੀਅ ਵੱਖਰੇ ਘਰ ਬਣਾ ਲੈਂਦੇ ਹਨ ਤੇ ਘਰਾਂ ਵਿਚਕਾਰ ਦੀਵਾਰਾਂ ਵੀ ਹੁੰਦੀਆਂ ਹਨ। ਉਹ ਦੀਵਾਰਾਂ ਉਨ•ਾਂ ਘਰਾਂ ਨੂੰ ਜੋੜਦੀਆਂ ਵੀ ਹਨ। ਹੁਣ ਸਰਹੱਦ ਖੁੱਲ•ੀ ਹੈ ਤਾਂ ਲੱਗਿਆ ਜਿਵੇਂ ਪਿੰਡਾਂ ਵਿਚ ਅੱਡ-ਅੱਡ ਵੱਸਦੇ ਭਰਾ ਖੁਸ਼ੀ ਗ਼ਮੀ ਵੇਲੇ ਸਾਂਝੀ ਕੰਧ ਵਿਚ ਲਾਂਘਾ ਬਣਾ ਲੈਂਦੇ ਹਨ। ਸਾਡੀ ਸਾਂਝ ਦਾ ਸਭ ਤੋਂ ਵੱਡਾ ਕਾਰਨ ਸਾਡੀ ਸਾਂਝੀ ਬੋਲੀ ਹੈ। ਬੋਲੀ ਕਦੇ ਕਿਸੇ ਧਰਮ, ਨਸਲ, ਕੌਮ, ਇਲਾਕੇ ਤੇ ਰਾਜਨੀਤੀ ਦੀਆਂ ਹੱਦਾਂ ਦੀ ਪ੍ਰਵਾਹ ਨਹੀਂ ਕਰਦੀ। ਇਸੇ ਲਈ ਮੈਂ ਆਖਾਂਗੀ ਕਿ ਸਿੰਧ ਤੋਂ ਲੈ ਕੇ ਯਮੁਨਾ ਤੱਕ ਪੰਜਾਬੀ ਬੋਲਦਾ ਪੰਜਾਬ ਹੈ। ਬੋਲੀ ਨੇ ਤਾਂ ਇਕ ਦਰਿਆ ਵਾਂਗ ਵਗਦੇ ਜਾਣਾ ਹੈ। ਸਿਰਫ਼ ਬੋਲੀ ਦੀ ਹੀ ਨਹੀਂ ਪੌਣ-ਪਾਣੀ ਦੀ, ਸਭਿਆਚਾਰ ਦੀ ਅਤੇ ਵਿਰਸੇ ਦੀ ਬਹੁਤ ਵੱਡੀ ਸਾਂਝ ਹੈ।
ਸਾਡਾ ਲੰਮਾ ਸਾਂਝਾ ਇਤਿਹਾਸ ਹੈ ਜਿਸ ਵਿਚ ਬਾਬਾ ਫ਼ਰੀਦ, ਬਾਬਾ ਨਾਨਕ ਤੇ ਬਾਬਾ ਬੁੱਲ•ੇ ਸ਼ਾਹ ਵਰਗੇ ਪੀਰ, ਪੈਗੰਬਰ ਵੀ ਸ਼ਾਮਲ ਹਨ, ਦੁੱਲਾ-ਭੱਟੀ, ਸ਼ਹੀਦ ਭਗਤ ਸਿੰਘ ਅਤੇ ਜੈਮਲ ਫੱਤੇ ਵਰਗੇ ਸਾਂਝੇ ਲੋਕ ਨਾਇਕ ਵੀ ਸ਼ਾਮਲ ਹਨ। ਤੁਸੀਂ ਦੇਖਦੇ ਹੋ ਕਿ ਭਾਰਤੀ ਪੰਜਾਬੀ ਦੇਸ਼ ਦੇ ਬਾਕੀ ਸੂਬਿਆਂ ਵਿਚ ਜਾ ਕੇ ਬੋਲੀ ਦੇ ਪੱਖੋਂ ਸੌਖ ਮਹਿਸੂਸ ਨਹੀਂ ਕਰਦਾ, ਦੂਸਰੇ ਦੇਸ਼ ਲਾਹੌਰ ਜਾ ਕੇ ਉਸ ਨੂੰ ਕੋਈ ਔਖ ਨਹੀਂ ਹੁੰਦੀ। ਇਸੇ ਤਰ•ਾਂ ਲਾਹੌਰ ਵਿਚ ਵੀ ਪਖ਼ਤੂਨਾਂ ਦੀ ਜ਼ੁਬਾਨ ਸਮਝਣ ਵਿਚ ਕਠਿਨਾਈ ਹੁੰਦੀ ਹੈ, ਪਰ ਪਟਿਆਲੇ ਆ ਕੇ ਕੁਝ ਓਪਰਾ ਮਹਿਸੂਸ ਨਹੀਂ ਹੁੰਦਾ। ਦੋਵਾਂ ਪੰਜਾਬਾਂ ਦੀ ਜ਼ੁਬਾਨ ਸਿਆਸੀ ਹੱਦ-ਬੰਦੀਆਂ ਤੋਂ ਪਾਰ ਵਿਚਰਦੀ ਹੈ। ਇਹ ਜ਼ੁਬਾਨ ਸਾਨੂੰ ਅੱਡ-ਅੱਡ ਮੁਲਕਾਂ ਵਿਚ ਵਸਦਿਆਂ ਨੂੰ ਵੀ ਇਕ ਰੱਖਦੀ ਹੈ। ਜਿਵੇਂ ਇਕੋ ਮਾਂ ਦੇ ਦੋ ਪੁੱਤਰਾਂ ਵਿਚੋਂ ਭਾਵੇਂ ਕੋਈ ਦਿੱਲੀ ਰਹੇ ਤੇ ਭਾਵੇਂ ਕੋਈ ਲਾਹੌਰ, ਭਾਵੇਂ ਕੋਈ ਅਮਰੀਕਾ ਰਹੇ ਤੇ ਭਾਵੇਂ ਅਫ਼ਰੀਕਾ, ਉਨ•ਾਂ ਦੀ ਮਾਂ ਤਾਂ ਉਹੀ ਰਹਿੰਦੀ ਹੈ।
ਫਿਰ ਸਮੱਸਿਆ ਕੀ ਹੈ? ਸਮੱਸਿਆ ਇਹ ਹੈ ਕਿ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਨੂੰ ਸ਼ਾਹਮੁਖੀ ਲਿਪੀ ਵਿਚ ਲਿਖਿਆ ਜਾਂਦਾ ਹੈ ਤੇ ਭਾਰਤੀ ਪੰਜਾਬ ਵਿਚ ਇਹ ਗੁਰਮੁਖੀ ਲਿਪੀ ਵਿਚ ਲਿਖੀ ਜਾਂਦੀ ਹੈ।
ਵੰਡ ਤੋਂ ਪਹਿਲਾਂ ਪੰਜਾਬੀਆਂ ਦੀ ਬਹੁਤੀ ਵਸੋਂ ਗੁਰਮੁਖੀ ਲਿਪੀ ਅਤੇ ਸ਼ਾਹਮੁਖੀ ਦੋਵੇਂ ਲਿਖਣੀਆਂ ਜਾਣਦੀ ਸੀ, ਪਰ 1947 ਦੀ ਵੰਡ ਤੋਂ ਮਗਰੋਂ ਇਕ ਤਰ•ਾਂ ਨਾਲ ਪਾਕਿਸਤਾਨੀ ਪੰਜਾਬ ਵਿਚ ਗੁਰਮੁਖੀ ਅਤੇ ਭਾਰਤੀ ਪੰਜਾਬ ਵਿਚ ਸ਼ਾਹਮੁਖੀ ਨੂੰ ਛੱਡ ਦਿੱਤਾ ਗਿਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਬੇਸ਼ੱਕ ਦੋਵਾਂ ਪੰਜਾਬਾਂ ਵਿਚ ਢੇਰਾਂ ਦਾ ਢੇਰ ਪੰਜਾਬੀ ਸਾਹਿਤ ਰਚਿਆ ਰਚਿਆ ਗਿਆ, ਪਰ ਲਿਖਣ ਦੀ ਲਿਪੀ ਵੱਖਰੀ-ਵੱਖਰੀ ਹੋਣ ਕਰਕੇ ਅਸੀਂ ਇਕ ਦੂਜੇ ਦੀਆਂ ਲਿਖਤਾਂ ਤੋਂ ਵਾਂਝੇ ਰਹਿ ਗਏ। ਅੱਜ ਸਮਾਂ ਆ ਗਿਆ ਹੈ ਕਿ ਦੋਵੇਂ ਪਾਸਿਆਂ ਦੇ ਅਣਥੱਕ ਕਲਮੀ ਯੋਧਿਆਂ ਨੂੰ ਸਲਾਮ ਕਰੀਏ ਜਿਨ•ਾਂ ਨੇ ਮਾੜਿਆਂ ਵੇਲਿਆਂ ਵਿਚ ਵੀ ਦੋਵੇਂ ਲਿੱਪੀਆਂ ਸਿੱਖੀਆਂ ਤੇ ਨਿਰੰਤਰ ਲਿਪੀਅੰਤਰ ਦਾ ਕੰਮ ਕੀਤਾ। ਮੈਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਖ਼ਾਸ ਕਰਕੇ ਤਾਲੀਮ ਦੇ ਮਹਿਕਮੇ ਦੇ ਵਜ਼ੀਰਾਂ ਨੂੰ ਬੇਨਤੀ ਕਰਦੀ ਹਾਂ ਕਿ ਦੋਵਾਂ ਪੰਜਾਬਾਂ ਵਿਚ ਗੁਰਮੁਖੀ ਅਤੇ ਸ਼ਾਹਮੁਖੀ ਦੋਵੇਂ ਲਿਪੀਆਂ ਸਕੂਲ ਪੱਧਰ 'ਤੇ ਜ਼ਰੂਰੀ ਕਰ ਦਿੱਤੀਆਂ ਜਾਣ। ਅਜੇ ਕੰਮ ਸਾਰਨ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੰਪਿਊਟਰ ਰਾਹੀਂ ਬੜੀ ਆਸਾਨੀ ਨਾਲ ਲਿਖਤ ਇਕ ਲਿਪੀ ਤੋਂ ਦੂਜੀ ਵਿਚ ਕੀਤੀ ਜਾ ਸਕਦੀ ਹੈ। ਇਹ ਇਕ ਖੁਸ਼ਖਬਰੀ ਹੈ ਕਿ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਸ਼ਾਹਮੁਖੀ ਸਿਖਾਉਣੀ ਸ਼ੁਰੂ ਕਰ ਦਿੱਤੀ ਹੈ। ਅਸੀਂ ਸਾਰੇ ਇਹ ਵੀ ਚਾਹਾਂਗੇ ਕਿ ਵੱਧ ਤੋਂ ਵੱਧ ਪੁਸਤਕਾਂ ਇਕੋ ਵੇਲੇ ਦੋਵਾਂ ਲਿਪੀਆਂ ਵਿਚ ਛੱਪਣ।
ਇਹ ਇਕ ਸੱਚ ਹੈ ਕਿ ਲੋਕਾਂ ਦੀ ਤਰੱਕੀ ਨਾਲ ਬੋਲੀ ਦੀ ਤਰੱਕੀ ਅਤੇ ਬੋਲੀ ਦੀ ਤਰੱਕੀ ਨਾਲ ਲੋਕਾਂ ਦੀ ਤਰੱਕੀ ਜੁੜੀ ਹੋਈ ਹੁੰਦੀ ਹੈ। ਇਹ ਲੋਕ ਗਲਤ ਨੇ ਜਿਹੜੇ ਕਹਿੰਦੇ ਨੇ ਅੰਗਰੇਜ਼ੀ ਬਿਨਾਂ ਸਾਡੀ ਗਤੀ ਨਹੀਂ। ਕੀ ਫਰਾਂਸੀਸੀ ਲੋਕ ਬੇਗਤੇ ਹੀ ਫਿਰਦੇ ਨੇ? ਕੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਾਡਾ ਦੇਸ਼ ਗੂੰਗਿਆਂ ਬੋਲਿਆਂ ਦਾ ਦੇਸ਼ ਸੀ? ਨਹੀਂ ਸਗੋਂ ਧਰਮ, ਫ਼ਿਲਾਸਫ਼ੀ, ਹਿਕਮਤ, ਮਨੋਵਿਗਿਆਨ, ਰਾਜਨੀਤੀ ਨਾਲ ਸੰਬੰਧਿਤ ਉਚ ਕੋਟੀ ਦੇ ਗ੍ਰੰਥ ਪੰਜਾਬ ਦੀ ਆਪਣੀ ਉਸ ਵੇਲੇ ਦੀ ਪੰਜਾਬੀ ਵਿਚ ਉਪਲਬਧ ਹਨ। ਬਾਬਾ ਫ਼ਰੀਦ, ਬਾਬਾ ਨਾਨਕ ਤੋਂ ਵੀ ਪਹਿਲਾਂ ਦਾ ਪ੍ਰਚਲਿਤ ਲੋਕ-ਸਾਹਿਤ ਸਾਡੇ ਸਾਰੇ ਸਰੋਕਾਰਾਂ, ਸਾਰੀਆਂ ਸੋਚਾਂ ਨੂੰ ਸਰਲ ਤੇ ਸੰਖੇਪ ਭਾਸ਼ਾ ਵਿਚ ਲੈਅ-ਬੱਧ ਕਰਦਾ ਹੈ। ਮੈਂ ਤਾਂ ਆਖਦੀ ਹਾਂ ਵੇਦ ਮੰਤਰ ਜੋ ਇਸ ਧਰਤੀ ਉਪਰ ਉਚਾਰੇ ਗਏ, ਸ਼੍ਰੀਮਦ ਭਗਵਤ ਗੀਤਾ ਜੋ ਸੁਣਾਈ ਗਈ, ਸ੍ਰੀ ਗੁਰੂ ਗ੍ਰੰਥ ਜਿਸ ਦਾ ਸੰਕਲਨ ਹੋਇਆ, ਇਨ•ਾਂ ਤੋਂ ਬਿਨਾਂ ਸਾਡਾ ਸਾਰਾ ਸੂਫ਼ੀ ਸਾਹਿਤ, ਸਾਰੇ ਕਿੱਸੇ ਸਾਡਾ ਵਿਰਸਾ ਹਨ। ਇਸੇ ਪੰਜਾਬੀ ਬੋਲੀ ਵਿਚ ਔਖੇ ਵੇਲੇ ਗੁਰੂ ਨਾਨਕ ਨੇ ਰੱਬ ਨੂੰ ਉਲਾਂਭਾ ਦਿੱਤਾ। ਦੇਸ਼ ਵੰਡ ਸਮੇਂ ਅੰਮ੍ਰਿਤਾ ਪ੍ਰੀਤਮਾ ਨੇ ਵਾਰਿਸ ਸ਼ਾਹ ਨੂੰ ਆਵਾਜ਼ ਦਿੱਤੀ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਸਾਹਿਤ ਆਪਣੀ ਜ਼ਿੰਦਗੀ ਬਾਰੇ ਜ਼ਿੰਦਗੀ ਲਈ ਰਚਣਾ ਹੈ, ਨਾ ਕਿ ਪੱਛਮ ਦੀਆਂ ਸੋਚਾਂ ਉਧਾਰੀਆਂ ਲੈ ਕੇ ਆਪਣੀ ਸੋਚ ਨੂੰ ਉਲਟਾ ਗੇੜਨਾ ਹੈ। ਅੱਜ ਅਸੀਂ ਪੱਛਮੀ ਆਲੋਚਨਾ ਪ੍ਰਣਾਲੀਆਂ ਨਾਲ ਆਪਣੇ ਸਾਹਿਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਣਾ ਵਿਰਸਾ ਭੁੱਲ ਜਾਂਦੇ ਹਾਂ, ਜਿਸ ਨਾਲ ਅਸੀਂ ਅਧੂਰੇ ਰਹਿ ਜਾਂਦੇ ਹਾਂ। ਸਾਨੂੰ ਆਪਣੇ ਸਾਂਝੇ ਵਿਰਸੇ ਨਾਲ ਜੁੜਨ ਦੀ ਵਧੇਰੇ ਲੋੜ ਹੈ। ਪਿਛਲੇ ਕੁਝ ਸਮੇਂ ਤੋਂ ਖ਼ਾਸ ਕਰਕੇ ਟੈਲੀਵਿਜ਼ਨ ਦੇ ਪਸਾਰ ਤੋਂ ਬਾਅਦ ਪੱਛਮ ਦੇ ਖਪਤ ਸਭਿਆਚਾਰ ਦਾ ਹਮਲਾ ਹੋਇਆ ਹੈ। ਇਹ ਸਭਿਆਚਾਰ ਮਾਨਵੀ ਮੁੱਲਾਂ ਦੀ ਥਾਂ ਤੇ ਨਿਰੋਲ ਦੇਹ-ਸੁੱਖ ਮਗਰ ਲਗਾਉਂਦਾ ਹੈ 'ਤੇ ਠੀਕਰੀਆਂ ਦੀ ਪੂਜਾ ਸਿਖਾਉਂਦਾ ਹੈ। ਇਸ ਨਾਲ ਸਾਡੇ ਵਿਚ ਹੀਣ-ਭਾਵਨਾ (ਇਨਫੀਆਰਟੀ ਕੰਪਲੈਕਸ) ਪੈਦਾ ਹੁੰਦੀ ਹੈ। ਅਸੀਂ ਆਪਣੀਆਂ ਜੜਾਂ ਨਾਲ ਜੁੜ ਕੇ ਵਰਤਮਾਨ ਵਿਚ ਖੜ•ੋ ਕੇ ਭਵਿੱਖ ਦੀ ਗੱਲ ਕਰਨ ਦੇ ਸਮਰੱਥ ਹੋਣੇ ਚਾਹੀਦੇ ਹਾਂ। ਅਸੀਂ ਹੁਣ ਜੋ ਆਪਣਾ ਅਕਸ ਬਣਾ ਲਿਆ ਹੈ ਕਿ ਪੰਜਾਬੀ ਨੂੰ ਮਰਨ-ਮਾਰਨ ਤੋਂ ਬਿਨਾਂ ਕੁਝ ਨਹੀਂ ਆਉਂਦਾ, ਉਸ ਨੂੰ ਬਦਲਣਾ ਹੀ ਨਹੀਂ ਤੋੜਨਾ ਵੀ ਹੈ। ਅਸੀਂ ਦੁਨੀਆਂ ਨੂੰ ਦੱਸ ਦੇਣਾ ਹੈ ਕਿ ਸੰਸਾਰ ਦੇ ਪਹਿਲੇ ਗ੍ਰੰਥ, ਵੇਦ, ਉਪਨਸ਼ਿਦ, ਮਹਾਂਭਾਰਤ, ਗੀਤਾ ਸਭ ਸਾਡੇ ਪੂਰਵਜਾਂ ਨੇ ਪੰਜਾਬ ਵਿਚ ਹੀ ਰਚੇ ਹਨ। ਉਦੋਂ ਪੰਜਾਬ ਦੇ ਲੋਕਾਂ ਦਾ ਵਿਦਿਅਕ ਮਿਆਰ ਏਨਾ ਉਚਾ ਸੀ। ਬੋਲੀ ਭਾਵੇਂ ਉਦੋਂ ਸੰਸਕ੍ਰਿਤ ਸੀ। ਮਗਰੋਂ ਬਾਬਾ ਫਰੀਦ ਨੇ ਜੋ ਬਾਣੀ ਰਚੀ ਉਸ ਤੋਂ ਵੱਡੀ ਸੋਚ ਤੇ ਵਧੀਆ ਪੰਜਾਬੀ ਭਾਸ਼ਾ ਵਾਲੀ ਰਚਨਾ ਅੱਜ ਤੱਕ ਨਹੀਂ ਰਚੀ ਗਈ। ਸ਼ੈਕਸਪੀਅਰ ਦੇ ਪੂਰੇ ਦੇ ਪੂਰੇ ਨਾਟਕ ਬਰਾਬਰ ਬਾਬਾ ਫ਼ਰੀਦ ਦਾ ਇਕ ਸਲੋਕ ਤੁਲ ਸਕਦਾ ਹੈ। ਮਗਰੋਂ ਅਨੇਕ ਗੁਰੂਆਂ, ਭਗਤਾਂ, ਸੂਫੀਆਂ, ਫ਼ਕੀਰਾਂ ਨੇ ਧਰਮ, ਫ਼ਿਲਾਸਫ਼ੀ, ਸਦਾਚਾਰ, ਸਭਿਆਚਾਰ ਨੂੰ ਸੰਗੀਤਕ ਰਾਗਾਂ ਵਾਲੀ ਕਵਿਤਾ ਵਿਚ ਰਚਿਆ। ਇਹ ਵੀ ਸਾਡੇ ਸਾਂਝੇ ਪੂਰਵਜ ਹਨ। ਅਸੀਂ ਕਦੋਂ ਆਖ ਸਕਦੇ ਹਾਂ ਕਿ ਫਰੀਦ ਬੁੱਲ•ੇ ਸ਼ਾਹ ਜਾਂ ਵਾਰਿਸ ਸ਼ਾਹ ਸਾਡੇ ਨਹੀਂ ਤੇ ਉਧਰਲੇ ਪੰਜਾਬ ਵਾਲੇ ਕਦੋਂ ਆਖਦੇ ਨੇ ਕਿ ਬਾਬਾ ਨਾਨਕ ਤੇ ਮਰਦਾਨੇ ਦੇ ਨਾਲ ਨਾਲ ਉਨ•ਾਂ ਦੇ ਨਹੀਂ।
ਸਾਨੂੰ ਸਾਰੇ ਪੰਜਾਬੀਆਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ। ਸੋ ਅਸੀਂ ਪੰਜਾਬੀ ਸਾਂਝੇ ਵਿਰਸੇ ਦੇ ਵਾਰਸ, ਜਿਨ•ਾਂ ਦੀਆਂ ਰੁੱਤਾਂ ਸਾਂਝੀਆਂ ਨੇ, ਜਿਨ•ਾਂ ਦਾ ਹੱਸਣਾ-ਰੋਣਾ ਸਾਂਝਾ, ਜਿਨ•ਾਂ ਦੇ ਪੀਰ-ਫ਼ਕੀਰ ਸਾਂਝੇ, ਜਿਨ•ਾਂ ਦੇ ਗੀਤ-ਸੰਗੀਤ ਸਾਂਝੇ ਉਹ ਇਕ ਦੂਜੇ ਦੇ ਦੁਸ਼ਮਣ ਕਿਵੇਂ ਹੋ ਗਏ। ਹੁਣ ਜਦੋਂ ਸਰਹੱਦ ਖੁੱਲ•ੀ ਹੈ ਤਾਂ ਇਹ ਮੇਲ ਮਿਲਾਪ ਤੁਰਿਆ ਹੈ। ਦੁਆ ਕਰਦੇ ਹਾਂ ਇਵੇਂ ਮਿਲਦੇ ਰਹੀਏ। ਇਕ ਦੂਜੇ ਦੇ ਦੁੱਖ ਸੁਖ ਵਿਚ ਸ਼ਰੀਕ ਹੋਈਏ। ਰਲ ਕੇ ਬੁੱਲ•ੇ ਸ਼ਾਹ ਦੇ ਨਾਲ ਥਈਆ ਥਈਆ ਕਿਉਂ ਨਾ ਨੱਚੀਏ, ਰਲ ਕੇ ਤੁਹਾਡੇ ਨਨਕਾਣੇ ਵਾਲੇ ਨਾਨਕ ਦੇ ਗੀਤ ਕਿਉਂ ਨਾ ਗਾਈਏ। ਮੁੜ ਕੇ ਸਿੰਧ ਜਮੁਨਾ ਤੱਕ ਪੰਜਾਬ ਦੀ ਸੁੱਖ ਕਿਉਂ ਨਾ ਮਨਾਈਏ?
ਇਉਂ ਰਲ ਕੇ ਅਸੀਂ ਪੁਰਾਣਾ ਸਾਂਝਾ ਕਲਚਰ ਬਚਾ ਸਕਦੇ ਹਾਂ, ਨਵਾਂ ਸਾਂਝਾ ਕਲਚਰ ਸਿਰਜ ਸਕਦੇ ਹਾਂ। ਦੋਹਾਂ ਪੰਜਾਬਾਂ ਦਰਮਿਆਨ ਵਿਰਸੇ, ਅਦਬ ਅਤੇ ਬੋਲੀ ਦੀ ਸਾਂਝ ਹੈ ਪਰ ਜੇ ਅਸੀਂ ਦੂਜੇ ਨਾਲ ਵਰਤਣਾ ਛੱਡ ਦੇਵਾਂਗੇ ਤਾਂ ਗਿੜਦੇ ਖੂਹ ਵਾਂਗ ਪੂਰੇ ਜਾਵਾਂਗੇ। ਬੇਸ਼ੱਕ ਪੰਜਾਬੀ ਬੋਲੀ ਦਾ ਸੁਭਾਉ ਬਹੁਤ ਉਦਾਰ ਹੈ, ਫੇਰ ਵੀ ਜੇ ਅਸੀਂ ਆਪਸ ਵਿਚ ਸ਼ਬਦਾਂ ਦਾ ਅਦਾਨ-ਪ੍ਰਦਾਨ ਨਾ ਕੀਤਾ ਤਾਂ ਪਾਕਿਸਤਾਨੀ ਪੰਜਾਬੀ ਉਪਰ ਉਰਦੂ-ਫਾਰਸੀ ਦੀ ਸ਼ਬਦਾਵਲੀ ਤੇ ਭਾਰਤੀ ਪੰਜਾਬੀ ਉਪਰ ਹਿੰਦੀ-ਸੰਸਕ੍ਰਿਤੀ ਸ਼ਬਦਾਵਲੀ ਨੇ ਹਾਵੀ ਹੋ ਜਾਣਾ ਹੈ। ਇਸ ਪਾੜੇ ਨੂੰ ਠੱਲ• ਪਾਉਣ ਲਈ ਆਮ ਲੋਕਾਂ ਨੂੰ ਆਪਸ ਵਿਚ ਮਿਲਣ-ਗਿਲਣ, ਸੈਰ-ਸਪਾਟੇ, ਵਣਜ-ਵਪਾਰ ਦੇ ਮੌਕੇ ਮਿਲਣੇ ਚਾਹੀਦੇ ਹਨ। ਦੋਹਾਂ ਪਾਸਿਆਂ ਦੇ ਅਦੀਬਾਂ ਦੀ ਇਹ ਸਾਂਝੀ ਮੰਗ ਹੈ ਕਿ ਵੀਜ਼ਾ ਸ਼ਰਤ ਬਹੁਤ ਘੱਟ ਕੀਤੀਆਂ ਜਾਣ ਤਾਂ ਜੋ ਅਦੀਬ ਇਕ ਦੂਜੇ ਨੂੰ ਹੀ ਨਹੀਂ, ਸਗੋਂ ਆਪਣੇ ਪਾਠਕਾਂ ਸਰੋਤਿਆਂ ਨੂੰ ਵੀ ਮਿਲ ਸਕਣ। ਖੋਜੀ ਇਕ ਦੂਜੇ ਦੇ ਖੋਜ ਭੰਡਾਰੇ ਦਾ ਫਾਇਦਾ ਲੈ ਸਕਣ। ਵਿਦਿਆਰਥੀ ਇਧਰਲੀਆਂ ਵੀ ਤੇ ਉਧਰਲੀਆਂ ਵੀ ਲਾਇਬਰੇਰੀਆਂ ਵਰਤ ਸਕਣ।

No comments:
Post a Comment