ਰਿਸ਼ਤੇ
ਜ਼ਖ਼ਮ ਤਾਂ ਗੰਢ ਤੁੱਪ ਲਏਰਿਸ਼ਤੇ ਨਹੀਂ ਸੀਤੇ ਜਾਂਦੇ
ਜ਼ਿੰਦਗੀ ਦਾ ਜ਼ਹਿਰ ਪੀਣ ਤੋਂ ਬਾਦ
ਅੰਮ੍ਰਿਤ ਦੇ ਪਿਆਲੇ ਵੀ ਨਹੀਂ ਪੀਤੇ ਜਾਂਦੇ....
ਜ਼ਿੰਦਗੀ ਤੇਰੇ ਹਰ ਮੋੜ 'ਤੇ ਭੁਲੇਖਾ ਏ
ਹਰ ਰਿਸ਼ਤਾ ਇੱਕ ਸਮਝੌਤਾ ਏ
ਤਕਦੀਰ ਜਿਨ•ਾਂ ਦੀ ਵਿਗੜ ਜਾਏ
ਹਮ-ਪਿਆਲਾ ਵੀ ਧੋਖਾ ਨੇ ਦੇ ਜਾਂਦੇ....
ਜ਼ਿੰਦਗੀ ਤੇਰੇ ਨਾਲ ਚਲਦੇ ਚਲਦੇ
ਦੋਸਤ ਦੁਸ਼ਮਣ ਸਭ ਮਿਲਦੇ ਰਹੇ
ਕੁਝ ਭੁੱਲ ਗਏ ਕੁਝ ਅਮੁੱਲ ਨਿਕਲੇ
ਮਗਰ ਧੋਖੇਬਾਜ਼ ਨਹੀਂ ਭੁਲਾਏ ਜਾਂਦੇ....
ਜ਼ਿੰਦਗੀ ਦੀ ਡੋਰ ਤਾਂ ਬੜੀ ਪੱਕੀ ਸੀ
ਰਿਸ਼ਤਿਆਂ ਦੀਆਂ ਤੰਦਾਂ ਹੀ ਕੱਚੀਆਂ ਸਨ
ਕੁਝ ਮਿਲ ਵਿਛੜੇ ਕੁਝ ਵਿਛੜ ਕੇ ਮਿਲੇ
ਤੇਰੇ ਅੰਦਾਜ਼ ਸਾਡੇ ਪੱਲੇ ਨਹੀਂ ਪਾਏ ਜਾਂਦੇ....
ਚਾਰ ਕਿਤਾਬਾਂ ਜਦੋਂ ਪੜ• ਲਈਆਂ
ਅਸੀਂ ਸਮਝ ਲਿਆ ਵਿਦਵਾਨ ਹਾਂ
ਪਰ ਜ਼ਿੰਦਗੀ ਤੈਨੂੰ ਸਮਝਣ ਲਈ
ਸੱਤ ਜਨਮ ਵੀ ਸ਼ਾਇਦ ਘਟ ਜਾਂਦੇ....
ਤਾਂਘ
ਮਾਂਏ ਨੀ ਮਾਂਏ ਤੈਨੂੰ ਮਿਲਣੇ ਦੀ ਤਾਂਘ ਬੜੀਕੀ ਕਰਾਂ ਚੰਦਰੀ ਜਿੰਦੜੀ ਦੇ
ਸੰਗਲਾਂ ਦੀ ਛੁੱਟਦੀ ਨਹੀਂ ਕੜੀ....
ਮੈਨੂੰ ਚੇਤੇ ਨੇ ਉਹ ਬੂਹੇ
ਜਿਹੜੇ ਜ਼ਿੱਦਾਂ ਨਾਲ ਮੈਂ ਢੋਏ?
ਤੇਰੇ ਲਾਡਾਂ ਦੇ ਸਦਕੇ
ਬਾਪੂ ਮੇਰੇ ਤੋਂ ਸੱਤ ਕੇ
ਮੈਨੂੰ ਵਿਦੇਸ਼ ਘੱਲ ਕੇ
ਡੁੱਬਿਆ ਕਰਜ਼ੇ ਲੈ ਲੈ ਕੇ
ਨਹੀਂਓਂ ਭੁੱਲਦੀ ਉਹ ਮੈਨੂੰ ਜ਼ਾਲਮ ਘੜੀ
ਮੈਨੂੰ ਚੇਤੇ ਨੇ ਉਹ ਨੈਣ
ਜਿਹੜੇ ਵਗਦੇ ਸੀ ਦਿਨ ਰੈਣ
ਮੇਰੇ ਵਾਲਾਂ ਨੂੰ ਵਾਹੁੰਦੇ
ਮੇਰੇ ਲੀੜਿਆਂ ਨੂੰ ਧੋਂਦੇ
ਮੈਨੂੰ ਬੁੱਕਲ 'ਚ ਲੈ ਕੇ
ਤੂੰ ਬੁਣਦੀ ਰਹੀ ਉਮੀਦਾਂ ਦੀ ਲੜੀ
ਤੇਰੇ ਖੇਤ ਕਰਤੇ ਸੁੰਨੇ
ਨਾ ਕੋਈ ਬਨੇਰੇ ਨਾ ਬੰਨੇ
ਕੌਣ ਭੰਨੇ ਤੇਰੇ ਗੰਨੇ
ਕਿਹਨੂੰ ਹਾਕ ਲਗਾਵਾਂ
ਜਿਹੜਾ ਦਿਲ ਦੀਆਂ ਮੰਨੇ
ਮੈਨੂੰ ਦਿਸਦੀ ਏਂ 'ਕੱਲੀ ਖੂਹ ਦੇ ਉਹਲੇ ਖੜੀ...
ਬਾਪੂ ਦੇ ਮਾਣ ਦਾ ਕਰਜ਼ਾ
ਤੇਰੇ ਹੰਝੂਆਂ ਦਾ ਕਤਰਾ ਕਤਰਾ
ਦਿਨ ਰਾਤ ਮੈਂ ਲਾ ਕੇ
ਆਪਣੀ ਜਾਨ ਗੁਆ ਕੇ
ਵੀ ਨਾ ਉਤਾਰ ਸਕਾਂਗਾ
ਬਸ, ਕਰੀਂ ਤੂੰ ਦੁਆਵਾਂ
ਘਰ ਛੇਤੀ ਮੈਂ ਆਵਾਂ
ਝੱਲੀ ਜਾਂਦੀ ਨਹੀਂ ਹੁਣ ਮੈਥੋਂ
ਗਲਤੀਆਂ ਦੀ ਸਜ਼ਾ ਕਰੜੀ
ਜ਼ਿੰਦਗੀ
ਜ਼ਿੰਦਗੀ ਹੈ ਇੱਕ ਜੱਦੋਜਹਿਦਕਦੇ ਕਹਾਣੀ ਕਦੇ ਕਹਾਵਤ
ਦੂਰ ਦੂਰ ਤੱਕ ਬਿਖਰੀ ਹੋਈ
ਕਿਤੋਂ ਹਨੇਰੀ ਕਿਤੋਂ ਨਿਖਰੀ ਹੋਈ
ਰਿਸ਼ਤਿਆਂ ਦੀਆਂ ਪਨਾਹਾਂ ਵਿੱਚ
ਕਿਤੇ ਭਟਕਦੀ ਫਿਰੇ ਰਾਹਾਂ ਵਿੱਚ
ਸੱਧਰਾਂ ਦਾ ਖ਼ੂਨ ਕਰ ਕੇ
ਸੌਂ ਜਾਂਦੀ ਏ ਸ਼ਮਸ਼ਾਨਾਂ ਵਿੱਚ
ਚਿਹਰੇ ਉੱਤੇ ਨਕਾਬ ਪਾ ਕੇ
ਲਹੂ ਪੀਂਦੀ ਏ ਸ਼ਰਾਬ ਬਣਾ ਕੇ
ਕਦੇ ਇੱਕ ਝੂਠ 'ਤੇ ਮੌਤ ਦੇਵੇ
ਕਿਤੇ ਕਸਾਈਆਂ ਨੂੰ ਵੀ ਨਾ ਖੌਫ਼ ਦੇਵੇ
ਕਦੇ ਜੰਮਦੀਆਂ ਨੂੰ ਹੀ ਮਾਰ ਦਿੰਦੀ
ਕਿਤੇ ਵਸਦੀਆਂ ਨੂੰ ਉਜਾੜ ਦਿੰਦੀ
ਤੂੰ ਇੰਨੀਆਂ ਬੁਝਾਰਤਾਂ ਪਾਉਂਦੀ ਏਂ
ਜਦੋਂ ਬੁੱਝ ਲਓ ਉਦੋਂ ਰੁਆਉਂਦੀ ਏਂ
ਕਦੋਂ ਖੰਭ ਲਾ ਕੇ ਤੂੰ ਉੱਡ ਜਾਵੇਂ
ਕਦੋਂ ਉਡਦਿਆਂ ਦੇ ਪਰ ਮਰੁੰਡ ਜਾਵੇਂ
ਕਿਤੇ ਰਾਣੀ ਬਣ ਵਸੇਂ ਮਹਿਲਾਂ ਵਿੱਚ
ਕਿਤੇ ਮਿਲਦੀ ਏਂ ਜਾ ਕੇ ਮਸਾਣਾਂ ਵਿੱਚ
ਤੈਨੂੰ ਪੜ•ਦਿਆਂ ਵਾਲ ਸਫ਼ੇਦ ਹੋ ਗਏ
ਜੇ ਤੂੰ ਸੇਰ ਹੈਂ ਤਾਂ ਅਸੀਂ ਸਵਾ ਸੇਰ ਹੋ ਗਏ।
ਉਮੀਦਾਂ ਦਾ ਦੀਵਾ
ਉਮੀਦਾਂ ਦਾ ਦੀਵਾ ਬੁੱਝ ਗਿਆਧੂੰਆਂ ਧੂੰਆਂ ਅਜੇ ਬਾਕੀ ਏ
ਰੂਹ ਤੜਫ ਤੜਫ ਕੇ ਮੁੱਕ ਗਈ
ਸਾਹਾਂ ਦੀ ਭਬਕ ਅਜੇ ਬਾਕੀ ਏ
ਹੰਝੂਆਂ ਦੀਆਂ ਮਾਲਾਂ ਪਿਰੋ ਲਈਆਂ
ਬੱਸ ਇੱਕ ਆਖਰੀ ਮੋਤੀ ਬਾਕੀ ਏ
ਤੇਰੇ ਪੈਮਾਨੇ ਵਿੱਚ ਜ਼ਿੰਦਗੀ ਨਸ਼ਾ ਨਹੀਂ ਸੀ
ਪਰ ਸੰਭਲ ਕੇ ਸਾਕੀ ਜਾਮ ਅਜੇ ਬਾਕੀ ਏ
ਹਰ ਖ਼ੁਸ਼ੀ ਹੀ ਜ਼ਿੰਦਗੀ ਦੀ ਅਧੂਰੀ ਰਹੀ
ਸ਼ਾਇਦ ਦੁੱਖਾਂ ਦੀ ਕਸਰ ਅਜੇ ਬਾਕੀ ਏ
ਸਾਰੀਆਂ ਮੰਨਤਾਂ ਮੰਨ ਕੇ ਵੇਖ ਲਈਆਂ
ਇੱਕ ਆਖਰੀ ਦੁਆ ਹੁਣ ਬਾਕੀ ਏ
ਵੇ ਮੈਂ ਰਹਿ ਗਈ ਕੱਲਿਆਂ ਕੱਲਿਆਂ
ਕਿਉਂ ਟੁਰ ਗਿਓਂ ਕੱਲਿਆਂ ਕੱਲਿਆਂ
ਵੇ ਮੈਂ ਰਹਿ ਗਈ ਕੱਲਿਆਂ ਕੱਲਿਆਂ
ਰਾਹਾਂ ਮੁੱਕ ਚੱਲੀਆਂ ਮੁੱਕ ਚੱਲੀਆਂ
ਵੇ ਮੈਂ ਰਹਿ ਗਈ ਕੱਲਿਆਂ ਕੱਲਿਆਂ
ਸੁੰਨੇ ਕਰ ਕੇ ਮੇਰੇ ਨੈਣ
ਵੇ ਮੈਂ ਪਾਂਦੀ ਰਹਿ ਗਈ ਵੈਣ
ਹੰਝੂ ਮੁੱਕ ਚੱਲੇ ਐਂ ਮੁੱਕ ਚੱਲੇ ਐਂ
ਵੇ ਮੈਂ ਰਹਿ ਗਈ ਕੱਲਿਆਂ ਕੱਲਿਆਂ
ਮੇਰੇ ਦਰਦਾਂ ਦਾ ਸੀ ਉਹ ਵਾਲੀ
ਮੇਰੇ ਦਿਲ ਦਾ ਸੀ ਉਹ ਸਵਾਲੀ
ਨਹੀਂ ਮੁੱਕਦੀ ਏ ਰੈਣ ਦਿਨ ਢਲਿਆਂ
ਵੇ ਮੈਂ ਰਹਿ ਗਈ ਕੱਲਿਆਂ ਕੱਲਿਆਂ
ਉਹ ਦਿਨ ਸੀ ਬੜੇ ਸੁਨਿਹਰੀ
ਤੇ ਰਾਤ ਹੁੰਦੀ ਸੀ ਠਹਿਰੀ
ਮੈਨੂੰ ਮਿਲਿਆ ਸੀ ਬਿਨ ਮੰਗਿਆਂ ਮੰਗਿਆਂ
ਵੇ ਮੈਂ ਰਹਿ ਗਈ ਕੱਲਿਆਂ ਕੱਲਿਆਂ
ਮੈਂ ਰੱਬ ਤੋਂ ਰਹਿ ਗਈ ਸੰਗਦੀ
ਉਹ ਦੇ ਗਿਆ ਦੁੱਖਾਂ ਦੀ ਗੰਢੜੀ
ਇਹ ਕੀ ਹਾਲ ਹੋਇਆ ਬਿਨ ਮੰਗਿਆਂ
ਵੇ ਮੈਂ ਰਹਿ ਗਈ ਕੱਲਿਆਂ ਕੱਲਿਆਂ
ਬੰਦ ਦਰਵਾਜ਼ਾ
ਅੱਜ ਵਰਿ•ਆਂ ਬਾਦ ਜਦੋਂ ਮੈਂ
ਪਿੰਡ ਦੇ ਘਰ ਦਾ ਬੂਹਾ ਖੋਲ ਰਿਹਾ
ਉਹ ਜਿਵੇਂ ਮੈਨੂੰ ਹੀ ਖੜਾ ਉਡੀਕ ਰਿਹਾ ਸੀ
ਮੇਰੇ ਹੱਥ ਲੱਗਦੇ ਹੀ ਪੈਰੀਂ ਢਹਿ ਪਿਆ
ਵਿਹੜੇ ਵਿਚ ਸੀ ਵਾਣ ਦਾ ਮੰਜਾ
ਅੱਧਾ ਟੁੱਟਾ ਤੇ ਅੱਧਾ ਵਿੰਗਾ
ਕਰੇ ਪਿਆ ਮੈਨੂੰ ਸ਼ਰਮਿੰਦਾ
ਕਿਉਂ ਮਾਰ ਗਿਆ ਮੈਂ
ਮਾਪਿਆਂ ਨੂੰ ਜੀਊਂਦਾ
ਝਾਤ ਨਹੀਂ ਮਾਰੀ ਇੰਨੇ ਵਰਿ•ਆਂ ਵਿਚ
ਦੁਨੀਆਂ ਵਸਾ ਕੇ ਬੇਗਾਨੇ ਮੁਲਕ ਵਿਚ
ਇਸੇ ਵਿਹੜੇ ਮੈਂ ਰੁੜਨਾ ਸਿੱਖਿਆ
ਹੱਸਣਾ ਰੋਣਾ ਟੁਰਨਾ ਸਿੱਖਿਆ
ਬਾਪੂ ਨਾਲ ਮੰਜੇ ਦੀ ਦੌਣ ਨੂੰ ਕੱਸ ਕੇ
ਰੋਟੀਆਂ ਖਾਧੀਆਂ ਸੀ ਰੱਜ ਰੱਜ ਕੇ
ਚੁੱਲ•ੇ ਦੀ ਸੁਆਹ ਉੜੀ ਹੋਈ
ਜਿਵੇਂ ਮਾਂ ਦੀ ਰਾਹ ਤੱਕਦੀ ਦੀ
ਜੀਊਣ ਦੀ ਚਾਹ ਬੁਝੀ ਹੋਈ
ਹਰ ਪਲ ਆਪਣੀ ਕੁੱਖ ਨੂੰ ਕਹਿੰਦੀ
ਤੂੰ ਬਾਂਝ ਹੁੰਦੀ ਤਾਂ ਚੰਗੀ ਰਹਿੰਦੀ
ਵਿਹੜੇ ਵਿੱਚ ਪਿੱਪਲ ਦਾ ਰੁੱਖ
ਵੇਖੇ ਪਿਆ ਮੈਨੂੰ ਟੁਕ ਟੁਕ
ਭੈਣਾਂ ਮੇਰੀ ਦੀ ਪੀਂਘ ਲਟਕਦੀ
ਜਿਵੇਂ ਬਚਪਨ ਨੂੰ ਵਾਜਾਂ ਮਾਰੇ
ਰੱਖੜੀ ਦੇ ਧਾਗੇ ਇਉਂ ਲਟਕਣ
ਜਿਉਂ ਸੁੰਨੀ ਵੀਣੀ ਲਈ ਤਰਸਣ
ਅੱਖੀਆਂ ਵਿਚੋਂ ਨੀਰ ਦਾ ਦਰਿਆ
ਧੁੰਦਲੇ ਚਿਹਰੇ ਧੋਂਦਾ ਜਾਵੇ
ਸਾਰਾ ਆਲਮ ਖਾਮੋਸ਼ ਪਿਆ ਸੀ
ਪਰ ਮੇਰੀ ਹਿੱਕ ਤੇ ਪਈ
ਵਕਤ ਦੀ ਬੰਦ ਕਿਤਾਬ ਦਾ
ਇੱਕ ਇੱਕ ਵਰਕਾ ਬੋਲ ਰਿਹਾ ਸੀ
ਅੱਜ ਜਦੋਂ ਮੈਂ ਵਰਿ•ਆਂ ਬਾਦ
ਪਿੰਡ ਘਰ ਦਾ ਬੂਹਾ ਖੋਲ ਰਿਹਾ ਸੀ
ਜਦੋਂ ਵੀ ਮੈਂ ਯਾਦਾਂ ਦਾ ਚਰਖਾ ਡਾਹੁੰਦੀ ਹਾਂ
ਜਦੋਂ ਵੀ ਮੈਂ ਯਾਦਾਂ ਦਾ ਚਰਖਾ ਡਾਹੁੰਦੀ ਹਾਂ
ਇਸ ਦੀ ਘੂਕਰ ਮੈਨੂੰ ਜ਼ਿੰਦਗੀ ਦੇ 
ਤਾਣੇ ਬਾਣੇ ਤੋਂ ਦੂਰ ਲੈ ਜਾਂਦੀ ਹੈ
ਸਮੇਂ ਦੀ ਅੱਟੀ ਹੱਥ ਵਿੱਚ ਲੈ ਕੇ ਮੈਂ
ਕੁਝ ਤੰਦਾਂ ਮਾਵਾਂ ਧੀਆਂ ਦੇ ਪਿਆਰ ਦੀਆਂ
ਬੁਣ ਲੈਂਦੀ ਹਾਂ
ਕਹਿੰਦੇ ਨੇ ਗਿਆ ਵਕਤ ਹੱਥ ਨਹੀਂ ਆਉਦਾ
ਖ਼ਬਰੇ ਕਿਵੇਂ ਮੈ ਇਸ ਨੂੰ ਕੱਤ ਲੈਦੀ ਹਾਂ
ਅਤੇ ਧੁੰਦਲੇ ਹੋਏ ਵਰਗੇ ਦੁੱਧ ਵਰਗੇ
ਨਾਨੀ ਦੇ ਬੁਣੇ ਖੇਸਾਂ ਵਿਚੋਂ
ਕਪਾਹ ਦੇ ਬੂਟਿਆਂ ਦੀ ਮਹਿਕ ਪਾਉਦੀ ਹਾਂ.....
ਮਾਂ ਦੱਸਿਆ ਕਰਦੀ ਸੀ ਕਿ ਮੇਰੀ ਨਾਨੀ
ਤਾਣੇ ਬਾਣੇ ਤੋਂ ਦੂਰ ਲੈ ਜਾਂਦੀ ਹੈ
ਸਮੇਂ ਦੀ ਅੱਟੀ ਹੱਥ ਵਿੱਚ ਲੈ ਕੇ ਮੈਂ
ਕੁਝ ਤੰਦਾਂ ਮਾਵਾਂ ਧੀਆਂ ਦੇ ਪਿਆਰ ਦੀਆਂ
ਬੁਣ ਲੈਂਦੀ ਹਾਂ
ਕਹਿੰਦੇ ਨੇ ਗਿਆ ਵਕਤ ਹੱਥ ਨਹੀਂ ਆਉਦਾ
ਖ਼ਬਰੇ ਕਿਵੇਂ ਮੈ ਇਸ ਨੂੰ ਕੱਤ ਲੈਦੀ ਹਾਂ
ਅਤੇ ਧੁੰਦਲੇ ਹੋਏ ਵਰਗੇ ਦੁੱਧ ਵਰਗੇ
ਨਾਨੀ ਦੇ ਬੁਣੇ ਖੇਸਾਂ ਵਿਚੋਂ
ਕਪਾਹ ਦੇ ਬੂਟਿਆਂ ਦੀ ਮਹਿਕ ਪਾਉਦੀ ਹਾਂ.....
ਮਾਂ ਦੱਸਿਆ ਕਰਦੀ ਸੀ ਕਿ ਮੇਰੀ ਨਾਨੀ
ਸੁਪਨੇ ਬੁਣ ਬੁਣ ਕੇ ੳਸਿ ਲਈ ਸਜਾਉਂਦੀ ਸੀ
ਅਤੇ ਚੁੰਮ ਚੁੰਮ ਕੇ ਰੀਝਾਂ ਨਾਲ
ਧੀ ਦਾ ਦਾਜ ਪੇਟੀਆਂ ਵਿੱਚ ਲੁਕਾਉਂਦੀ ਸੀ
ਗੀਤ ਸੁਹਾਗ ਦੇ ਗਾਉਦੀ ,ਸਿਖਿਆ ਦਿੰਦੀ
ਸੀਣਾ ਪਿਰੋਣਾ ਸਿਖਾਉਂਦੀ
ਸਿਰ ਤੋਂ ਪੱਲੇ ਜ਼ਰਾ ਵੀ ਡਿੱਗਦਾ
ਮਾਂ ਨੂੰ ਘੂਰੀਆਂ ਨਾਲ ਸਮਝਾਉਂਦੀ
ਸ਼ਰਮ ਹੈ ਔਰਤ ਦਾ ਇਕ ਗਹਿਣਾ
ਦਿਨ ਰਾਤ ਇਹੋ ਸਮਝਾਉਂਦੀ
ਮਾਂ ਨੂੰ ਤੋਰ ਕਟ ਨਾਨੀ ਤੋਂ ਕੱਤਿਆਂ ਨਾ ਜਾਵੇ
ਰੋ ਰੋ ਕੇ ਹੰਝੂਆਂ ਨਾਲ ਗਿੱਲੀਆਂ ਤੰਦਾਂ ਪਾਵੇ
ਚੁੱਲੇ ਦੇ ਧੂੰਏਂ ਬਹਾਨੇ ਹੰਝੂ ਟਪਕਾਵੇ
ਦਰਾਣੀਆਂ ਜਠਾਣੀਆਂ ਦੇ ਹਾਸਿਆਂ ਨਾਲ
ਜ਼ਖ਼ਮ ਢੱਕ ਕੇ ਡੰਗ ਟਪਾਵੇ
ਸੁਪਨੇ ਤੇ ਔਰਤਾਂ ਦੇ ਕਦੇ ਸੱਚ ਨਹੀਂ ਹੁੰਦੇ
ਪਰ ਜਿਉਂਣ ਦੀ ਜਾਂਚ
ਮੈਂ ਅੱਜ ਵੀ ਉਨ੍ਹਾਂ ਤੋਂ ਪਾਉਂਦੀ ਹਾਂ......
ਨਾਨੀ ਤੋਂ ਬਾਦ ਚਰਖਾ ਚੁੱਪ ਹੋ ਗਿਆ
ਰੇਡੀਓ,ਟੀਵੀ ਨੇ ਲੈ ਕਈ ਉਸ ਦੀ ਥਾਂ
ਕੂਲੀਆਂ ਗੰਦਲਾਂ ਵਰਗੀ ਮੇਰੀ ਮਾਂ
ਜ਼ਿੰਦਗੀ ਦੀਆਂ ਗੁੰਝਲਾਂ ਸੁਲਝਾਉਂਦੀ
ਨਾਲੇ ਮੇਰੀਆ ਗੁੱਤਾਂ ਗੁੰਦਦੀ
ਨਾਲ ਪੜ੍ਹਾਈ ਦੀ ਕਦਰ ਸਮਝਾਉਂਦੀ
ਅਤੇ ਮੈਂ ਜ਼ਿੰਦਗੀ ਦੀਆਂ ਤਸਵੀਰਾਂ ਵਿੱਚ
ਖੁਸ਼ੀਆਂ ਭਰੇ ਰੰਗ ਸਜਾਉਦੀ
ਵਿਹੜੇ ਵਿੱਚ ਪੀਘਾਂ ਪਾ ਕੇ
ਉਸ ਦਾ ਸੁਪਨਾ ਸੱਚ ਮਨਾਉਦੀ
ਪਰ ਮਾਂ ਫੇਰ ਨਾਨੀ ਵਾਂਗਰ
ਹਰ ਵੇਲੇ ਮੇਰਾ ਦਾਜ ਬਣਾਉਦੀ
ਮੈਂ ਭੁੱਲ ਗਈ ਸਾਂ ਮਾਂ ਦੇ ਲਾਡ ਵਿੱਚ
ਕਿ ਤੋੜਨੇ ਪੈਣੇ ਨੇ ਬੰਧਨ ਸਾਰੇ
ਇਹੋ ਰੀਤ ਸਦਾ ਚਲੀ ਆਈ
ਸੁਰਗ ਨਹੀਂ ਮਿਲਦੇ ਬਿਨਾ ਧੀ ਵਿਆਹੀ
ਅੱਜ ਸੁੰਨੇ ਹੋ ਗਏ ਉਹ ਵਿਹੜੇ ਸਾਰੇ
ੀਮਲ ਬੈਠਣ ਦੇ ਬਹਾਨੇ ਪਿਆਰੇ
ਫਰ ਵਕਤ ਤੇ ਮੇਰਾ ਵੀਰ ਨਿਕਲਿਆ
ਮੈਨੂੰ ਮਾਂ ਦੇ ਵਿਹੜੇ ਲੈ ਗਿਆ
ਮੈਂ ਰੱਜ ਰੱਜ ਉਸ ਦਾ ਸ਼ੁਰ ਮਨਾਉਦੀ ਹਾਂ .....
ਹੁਣ ਜਦੋਂ ਦੀ ਮੇਰੀ ਧੀ ਰਾਣੀ ਆਈ
ਕਿਸਮਤ ਦੀਆਂ ਲਕੀਰਾਂ ਨਾਲ ਲਿਆਈ
ਜਦ ਜਦ ਮਨ ‘ਤੇ ਉਦਾਸੀ ਛਾਏ ਉਹ ਦੋ ਗਿੱਠ ਦਾ ਬਕਸਾ ਖੋਲ ਵਿਖਾਏ
ਉਹ ਅੰਬਰੀ ਤਾਰੇ ਤੋੜ ਲਿਆਏ
ਮੇਰੀ ਮਾਂ ਤੇ ਮੇਰੇ ਸੁਪਨੇ ਸਾਕਾਰ ਕਰਕੇ
ਕੰਪਿਊਟਰ ਤੇ ਸਾਰੀ ਦੁਨੀਆਂ ਵਿਖਾਏ
ਸਮੇਂ ਦੀਆਂ ਅਣਮੁੱਲਆਂ ਦਾਤਾਂ ਵੇਖਵੇਖ
ਮੈ ਇਸ ਦਾ ਪਲ ਪਲ ਲੁਤਫ਼ ਉਠਾਉਂਦੀ ਹਾਂ
ਜਦੋਂ ਵੀ ਮੈਂ ਯਾਦਾਂ ਦਾ ਚਰਖਾ ਡਾਉਦੀ ਹਾਂ।
preet.kamal25@gmail.com

www.saharabuttar.blogspot.com
ReplyDeletebahut vadhia g ,