deshpunjabtimes.blogspot.com

Friday, 16 September 2011

ਗੁਰੂ ਨਗਰੀ ਦਾ ਬੁੱਚੜਖਾਨਾ \ਰਵਿੰਦਰ ਸਹਿਰਾਅ



ਪੈਂਤੀ ਵਰ•ੇ ਪਹਿਲਾਂ ਫਰਵਰੀ 1976 ਦੇ ਭਰਵੇਂ ਸਿਆਲ ਵਿੱਚ ਅਸੀਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਇੰਟੈਰੋਗੇਸ਼ਨ ਸੈਂਟਰ ਵਿੱਚ ਸੱਤ ਦਿਨਾਂ ਲਈ ਮਹਿਮਾਨ ਸਾਂ। ਨਕਸਲੀ ਲਹਿਰ ਦੇ ਪੰਜਾਬ ਪਹੁੰਚਣ ਤੋਂ ਬਾਅਦ ਇਸ ਦੀ ਵਰਤੋਂ ਸਿਆਸੀ ਵਿਰੋਧੀਆਂ ਲਈ ਵੀ ਕੀਤੀ ਜਾਣ ਲੱਗੀ। ਗ੍ਰਿਫ਼ਤਾਰੀ ਤੋਂ ਬਾਅਦ ਪਹਿਲਾਂ ਸਾਨੂੰ ਆਪਣੇ-ਆਪਣੇ ਜਿਲ•ੇ ਦੇ ਸੀ. ਆਈ. ਏ. ਸਟਾਫ਼ ਵਿੱਚ ਇੱਕ ਰਾਤ ਰੱਖ ਕੇ ਪੁੱਛਗਿੱਛ ਕੀਤੀ ਗਈ। ਅਗਲੇ ਦਿਨ ਪੁਲੀਸ ਗੱਡੀ ਵਿੱਚ ਬਿਠਾ ਕੇ ਕਿਸੇ ਅਣਦੱਸੀ ਥਾਂ ਵੱਲ ਲੈ ਗਏ। ਕੁਝ ਘੰਟਿਆਂ ਦੇ ਸਫ਼ਰ ਮਗਰੋਂ ਅਸੀਂ  ਇੰਟੈਰੋਗੇਸ਼ਨ ਸੈਂਟਰ ਦੇ ਗੇਟ ਮੂਹਰੇ ਖੜੇ ਸਾਂ। ਆਪਣੇ ਜ਼ੁਲਮਾਂ ਦੇ ਕਾਰਨ ਮਸ਼ਹੂਰ ਇੱਥੋਂ ਦਾ ਇੰਚਾਰਜ ਸੂਰਤ ਸਿੰਘ ਸਾਡੀ ਉਡੀਕ ਕਰ ਰਿਹਾ ਸੀ। ਕਾਗਜ਼ ਪੱਤਰ ਚੈੱਕ ਕਰਨ ਉਪਰੰਤ ਜਦੋਂ ਸਾਨੂੰ (ਬਿੱਕਰ ਕੰਮੇਆਣਾ, ਕਮਲਜੀਤ ਵਿਰਕ, ਜਸਜੀਤ ਖਹਿਰਾ, ਅਮਰ ਭੁੱਲਰ ਤੇ ਮੈਂ) ਚੱਕੀਆਂ ਦੇ ਸਾਹਵੇਂ ਖੁੱਲ•ੇ ਵਿਹੜੇ ਵਿੱਚ ਲਿਆਂਦਾ ਗਿਆ, ਤਾਂ ਇੱਕ ਬੁੱਢੇ ਸਿਪਾਹੀ ਨੇ ਕਿਹਾ ਕਿ ਚਲੋ ਲਾਹੋ ਉਏ ਆਪਣੇ ਕੱਪੜੇ ਤੇ ਦੌੜ ਕੇ ਸਾਹਮਣੀ ਕੰਧ ਨੂੰ ਹੱਥ ਲਾ ਆਉ। ਪਰ ਇਸ ਤੋਂ ਪਹਿਲਾਂ ਅਜਿਹਾ ਕੁਝ ਵਾਪਰਦਾ ਕੋਲ ਖੜਾ ਇੱਕ ਨੌਜਵਾਨ ਸਿਪਾਹੀ ਬੋਲਿਆ, ''ਛੱਡ ਪਰ•ਾਂ ਤੈਨੂੰ ਪਤੈ ਇਹ ਸਿਆਸੀ ਕੈਦੀ ਹਨ।'' ''ਇਨ•ਾਂ ਨੂੰ ਪਤਾ ਕਿਵੇਂ ਲੱਗੂ ਕਿ ਇਹ ਇੱਥੇ ਆਏ ਸਨ।'' ਬੁੱਢਾ ਸਿਪਾਹੀ ਫਿਰ ਬੋਲਿਆ। ਗਾਲ•ਾਂ ਕੱਢਦਾ ਸਾਨੂੰ ਉਹ ਅਲੱਗ-ਅਲੱਗ ਚੱਕੀਆਂ ਵਿੱਚ ਬੰਦ ਕਰ ਗਿਆ। ਅਜੇ ਮਸਾਂ ਅੱਧਾ ਕੁ ਘੰਟਾ ਹੀ ਬੀਤਿਆ ਸੀ ਕਿ ਬੁੱਚੜ ਸੂਰਤ ਸਿੰਘ ਨਸ਼ੇ ਵਿੱਚ ਧੁੱਤ ਅੱਠ ਦਸ ਹੋਰ ਸਿਪਾਹੀਆਂ ਦੀ ਗਾਰਦ ਲੈ ਕੇ ਆਣ ਧਮਕਿਆ। ''ਕੱਢੋ ਉਏ ਇਨ•ਾਂ ਮਾਂ ਦਿਆਂ... ਨੂੰ ਬਾਹਰ। ਮੈਂ ਕੱਢਦਾ ਇਨ•ਾਂ ਦਾ ਇਨਕਲਾਬ...।'' ਪਹਿਲਾਂ ਵਾਰੀ ਆਈ ਕਮਲਜੀਤ ਵਿਰਕ ਦੀ। ਜਿਸ ਦੀ ਉਮਰ 19 ਕੁ ਸਾਲ ਦੀ ਸੀ। ਰੂਪੋਸ਼ ਹੋਣ ਤੋਂ ਬਾਅਦ ਉਸ ਨੇ ਵਾਲ ਕਟਵਾ ਦਿੱਤੇ ਸਨ। ਉਸ ਨੂੰ ਮੂਧਾ ਪਾ ਕੇ ਇੰਸਪੈਕਟਰ ਖੁਦ ਪਟੇ ਮਾਰਨ ਲੱਗਾ। ਕਮਲ ਨੇ ਨਾਹਰੇ ਮਾਰਨੇ ਸ਼ੁਰੂ ਕਰ ਦਿੱਤੇ। 'ਐਮਰਜੈਂਸੀ ਮੁਰਦਾਬਾਦ। ਗੁਰੂ ਗੋਬਿੰਦ ਸਿੰਘ ਦਾ ਰਾਹ ਸਾਡਾ ਰਾਹ' ਆਦਿ। ਇੰਸਪੈਕਟਰ ਹੋਰ ਬੁਖਲਾ ਗਿਆ, ''ਸਾਲੇ ਦੇ ਸਿਰ 'ਤੇ ਕੋਈ ਵਾਲ ਨਹੀਂ-ਅਖੇ ਗੁਰੂ ਗੋਬਿੰਦ ਸਿੰਘ ਦਾ ਰਾਹ ਸਾਡਾ ਰਾਹ, ਲਾਹ ਦਿਉ ਸਾਲੇ ਦੀ ਚਮੜੀ।'' ਆਖ਼ਰ ਥਾਣੇਦਾਰ ਹੰਭ ਗਿਆ ਤੇ ਗਾਲ•ਾਂ ਕੱਢਦਾ ਪਰ•ਾਂ ਤੁਰ ਗਿਆਾ। ਸਾਡੇ ਸਾਰਿਆਂ 'ਚੋਂ 'ਇੱਕ ਜਣੇ' ਨੂੰ ਛੱਡ ਕੇ ਸਭ ਦੀ ਵਾਰੀ-ਵਾਰੀ ਛਿੱਤਰ ਪ੍ਰੇਡ ਕੀਤੀ ਗਈ।
ਸਾਰਿਆਂ ਨੂੰ ਜਿਨ•ਾਂ ਦੀ ਗਿਣਤੀ ਕੋਈ 50 ਦੇ ਕਰੀਬ ਹੋਵੇਗੀ ਚੱਕੀਆਂ ਵਿੱਚੋਂ ਕੱਢ ਕੇ ਇੱਕ ਲਾਈਨ ਵਿੱਚ ਲਗਾਇਆ ਗਿਆ ਤੇ ਟੱਟੀਆਂ ਦੀ ਗਿਣਤੀ ਦੇ ਹਿਸਾਬ ਨਾਲ ਅੰਦਰ ਭੇਜਿਆ ਜਾਣ ਲੱਗਿਆ। ਅਸੀਂ ਦੇਖਿਆ ਸਾਡੇ 'ਚੋਂ 'ਇੱਕ ਜਣਾ' ਗਾਇਬ ਸੀ। ਸਾਡੀ ਖੁਸ਼ਕਿਸਮਤੀ ਕਿ ਸਾਡੀ ਚਹੁੰ ਜਣਿਆਂ ਦੀ ਵਾਰੀ ਇਕੱਠਿਆਂ ਦੀ ਆਈ। ਬਿੱਕਰ ਨੇ ਕਾਹਲੀ ਕਾਹਲੀ ਵਿੱਚ ਕਿਹਾ ਕਿ ਆਪਾਂ ਨੂੰ ਇੱਕ ਸਾਜ਼ਿਸ਼ ਤਹਿਤ ਫੜਾਇਆ ਗਿਆ ਹੈ। ਹੁਣ ਤੁਸੀਂ ਇੱਕੋ ਬਿਆਨ 'ਤੇ ਅੜੇ ਰਹਿਓ ਕਿ ਬਿੱਕਰ ਸਾਡਾ ਲੀਡਰ ਹੈ ਤੇ ਸਾਰਾ ਕੁੱਝ ਉਸੇ ਨੂੰ ਹੀ ਪਤਾ ਹੈ। ਸਾਰੇ ਸੰਪਰਕਾਂ ਦੀ ਲਿਸਟ ਵੀ ਉਸੇ ਕੋਲ ਹੈ।'' ਬਾਹਰ ਆਏ ਫਿਰ ਚੱਕੀ ਬੰਦ। ਤੇ ਅਸੀਂ ਅਗਲੀ ਅਣਹੋਣੀ ਦੀ ਉਡੀਕ ਕਰਨ ਲੱਗੇ। ਇੱਕ ਨੌਜਵਾਨ ਹਿੰਦੂ ਸਿਪਾਹੀ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਸੀ ਕਿ ਸਾਡੀਆਂ ਚੱਕੀਆਂ ਲਾਗੇ ਆ ਕੇ ਸਾਡੇ ਨਾਲ ਗੱਲ ਕਰ ਸਕੇ। ਉਸ ਦੀ ਤੱਕਣੀ ਹੀ ਦੱਸ ਰਹੀ ਸੀ ਕਿ ਉਸ ਨੂੰ ਸਾਡੇ ਨਾਲ ਹਮਦਰਦੀ ਹੈ, ਪਰ ਦੂਜੇ ਸਿਪਾਹੀਆਂ ਦੀ ਆਮਦ ਕਾਰਨ ਉਹ ਫਿਰ ਬਹਾਨਾ ਬਣਾ ਕੇ ਪਰ•ਾਂ ਚਲਾ ਜਾਂਦਾ। ਅਚਾਨਕ ਮੌਕਾ ਮਿਲਣ 'ਤੇ ਉਹ ਮੇਰੀ ਚੱਕੀ ਸਾਹਮਣੇ ਆਇਆ ਤੇ ਕਾਹਲੀ-ਕਾਹਲੀ ਨਾਲ ਕਹਿਣ ਲੱਗਾ, ''ਮੇਰਾ ਨਾਂ... ਹੈ ਤੇ ਮੇਰਾ ਪਿੰਡ ਮੰਗੂਵਾਲ (ਦਰਸ਼ਨ ਖਟਕੜ ਦਾ ਪਿੰਡ) ਹੈ। ਉਸ ਦੇ ਹੱਥ ਵਿੱਚ ਅਖਬਾਰ ਸੀ। ਉਸ ਨੇ ਕਿਹਾ ਕਿ ਤੁਹਾਡੇ ਫੜੇ ਜਾਣ ਦੀ ਖ਼ਬਰ ਛੱਪ ਚੁੱਕੀ ਹੈ। ਹੁਣ ਤੁਹਾਡਾ ਮੁਕਾਬਲਾ ਬਣਾਏ ਜਾਣ ਦੇ ਆਸਾਰ ਬਹੁਤ ਘੱਟ ਹਨ। ਮੈਂ ਤੁਹਾਡੇ ਇੱਥੇ ਆਉਣ ਬਾਰੇ ਵੀ ਬਾਹਰ ਦੱਸ ਦਿਆਂਗਾ। ਮੇਰੇ ਸਾਹ ਵਿੱਚ ਸਾਹ ਆਇਆ। ਭਾਵੇਂ ਸਾਨੂੰ ਅਦਾਲਤ ਵਿੱਚ ਪੇਸ਼ ਕਰ ਕੇ ਸੱਤ ਦਿਨਾਂ ਦਾ ਇੰਟੈਰੋਗੇਸ਼ਨ ਸੈਂਟਰ ਦਾ ਰਿਮਾਂਡ ਲਿਆ ਗਿਆ ਸੀ, ਪਰ ਉਨ•ੀਂ ਦਿਨੀਂ ਪੁਲੀਸ ਜੋ ਚਾਹੇ ਕਹਾਣੀ ਘੜ ਲੈਂਦੀ ਸੀ। ਸਾਨੂੰ ਚੌਹਾਂ ਨੂੰ (ਬਿੱਕਰ, ਜਸਜੀਤ, ਖਹਿਰਾ, ਕਮਲਜੀਤ ਵਿਰਕ ਤੇ ਮੈਂ), ਵੱਖ-ਵੱਖ ਇੰਸਪੈਕਟਰਾਂ ਦੇ ਸਪੁਰਦ ਕਰ ਦਿੱਤਾ ਗਿਆ। ਪੰਜ ਸੱਤ ਮਿੰਟਾਂ ਦੇ ਕੁਟਾਪੇ ਤੋਂ ਬਾਅਦ ਇੰਸਪੈਕਟਰ ਪੁਲਸੀਆਂ ਵਾਲੇ ਦਾਅ ਪੇਚ ਵਰਤਣ ਲੱਗਾ। ਅਖੇ ਦੇਖ ਬਈ ਜੁਆਨਾ ਤੁਹਾਡਾ ਇੱਕ ਹੋਰ ਲੀਡਰ ਪ੍ਰਿਥੀਪਾਲ ਰੰਧਾਵਾ ਇੱਥੋਂ ਕੁਝ ਹਫ਼ਤੇ ਪਹਿਲਾਂ ਹੀ ਹੋ ਕੇ ਗਿਆ ਹੈ। ਮੈਂ ਹੀ ਉਸ ਨੂੰ ਇੰਟੈਰੋਗੇਟ ਕੀਤਾ ਸੀ। ਉਹ ਇੱਥੋਂ ਮਾਫੀ ਮੰਗ ਕੇ ਗਿਆ ਹੈ। ਉਸ ਨੇ ਵਾਅਦਾ ਕੀਤਾ ਕਿ ਉਹ ਕਦੇ ਵੀ ਐਮਰਜੈਂਸੀ ਦਾ ਵਿਰੋਧ ਨਹੀਂ ਕਰੇਗਾ। ਮੈਂ ਜਾਣਦਾ ਸੀ ਕਿ ਇਹ ਮਨਘੜਤ ਕਹਾਣੀ ਹੈ। ਕਹਿੰਦਾ ਕਿ ਯਕੀਨ ਨਹੀਂ ਆਉਂਦਾ ਤਾਂ ਆਹ ਦੇਖ ਉਸ ਦੀ 77 ਸਫਿਆਂ ਦੀ ਸਟੇਟਮੈਂਟ ਤੇ ਪੜ• ਲੈ ਉਸ ਨੇ ਕੀ ਲਿਖਿਆ ਹੈ। ਨਾਲੇ ਉਸ ਦੇ ਦਸਤਖ਼ਤ ਵੀ ਧਿਆਨ ਨਾਲ ਦੇਖ ਲੈ। ਮੈਂ ਉਸ ਵੱਲ ਤੱਕਿਆ ਤੇ ਮਨ 'ਚ ਹੀ ਕਿਹਾ ਕਿ ਕੰਜਰਾ ਹੁਣ ਤੇਰੇ ਵੱਸ ਹਾਂ ਭਾਵੇਂ ਸੌ ਸਫਿਆਂ ਦੀ ਸਟੇਟਮੈਂਟ ਲਿਖ ਕੇ ਸਾਡੇ ਦਸਤਖ਼ਤ ਕਰਵਾ ਲੈ ਪਰ ਸੱਚ ਕੀ ਹੈ ਅਸੀਂ ਚੰਗੀ ਤਰ•ਾਂ ਜਾਣਦੇ ਹਾਂ। ਅਗਲੇ 6 ਦਿਨ ਇਹੀ ਸਿਲਸਿਲਾ ਜਾਰੀ ਰਿਹਾ। ਕੁਝ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਫਿਰ ਚੱਕੀ ਬੰਦ। ਪਰ ਅਖੀਰਲੇ ਦਿਨ ਸਭ ਦੇ ਸਭ ਬਦਲੇ ਹੋਏ ਸਨ। ਇੰਸਪੈਕਟਰ ਮੋਮੋਠਗਣਾ ਬਣ ਕੇ ਸਫਾਈਆਂ ਦੇਣ ਲੱਗਾ ਕਿ ਕਾਕਾ ਅਸੀਂ ਤਾਂ ਸਰਕਾਰੀ ਮੁਲਾਜ਼ਮ ਹਾਂ। ਜਿਵੇਂ ਸਰਕਾਰ ਦਾ ਹੁਕਮ ਹੁੰਦਾ ਹੈ, ਉਵੇਂ ਹੀ ਕਰਦੇ ਹਾਂ। ਫਿਰ ਸਾਡੇ ਸਾਰਿਆਂ ਨਾਲ ਉਵੇਂ ਹੀ ਹੋਇਆ ਜਿਵੇਂ ਪ੍ਰਿਥੀਪਾਲ ਰੰਧਾਵੇ ਨਾਲ। ਸਾਡੇ ਮੂਹਰੇ ਥੱਬਾ ਕਾਗਜ਼ਾਂ ਦਾ ਰੱਖ ਕੇ ਅਖੀਰਲੇ ਸਫੇ 'ਤੇ ਦਸਤਖ਼ਤ ਕਰਵਾ ਲਏ ਗਏ। ਅਸੀਂ ਸਮਝ ਗਏ ਕਿ ਸਾਡੇ ਤੋਂ ਬਾਅਦ ਆਉਣ ਵਾਲਿਆਂ ਨੂੰ ਵੀ ਇਹੀ ਦਸਤਖ਼ਤ ਦਿਖਾਏ ਜਾਣਗੇ। ਆਖਰੀ ਦਿਨ ਦੇ ਦੁਪਹਿਰੇ ਮੈਨੂੰ ਤੇ ਕਮਲਜੀਤ ਨੂੰ ਕਪੂਰਥਲਾ ਜੇਲ• ਵਿੱਚ, ਬਿੱਕਰ ਨੂੰ ਫਰੀਦਕੋਟ ਅਤੇ ਜਸਜੀਤ ਖਹਿਰਾ ਨੂੰ ਅੰਮ੍ਰਿਤਸਰ ਦੀ ਜੇਲ• ਵਿੱਚ ਬੰਦ ਕਰ ਦਿੱਤਾ ਗਿਆ। ਬਾਅਦ 'ਚ ਪਤਾ ਲੱਗਾ ਕਿ ਕੁੱਝ ਅਣਪਛਾਤੇ ਵਿਦਿਆਰਥੀਆਂ ਵੱਲੋਂ ਇੰਸਪੈਕਟਰ ਸੂਰਤ ਸਿੰਘ ਦੀ ਅੰਮ੍ਰਿਤਸਰ ਦੇ ਬਾਜ਼ਾਰ ਵਿੱਚ ਛਿੱਤਰ ਪ੍ਰੇਡ ਕੀਤੀ ਗਈ ਸੀ

No comments:

Post a Comment