deshpunjabtimes.blogspot.com

Friday, 16 September 2011

ਮਰਦਾਂ ਦਿਆਂ ਗੀਤਾਂ ਵਿਚ ਔਰਤ ਦਾ ਸਰੂਪ


ਡਾ: ਜਤਿੰਦਰ ਕੌਰ
ਇਹ ਸੱਚ ਹੈ ਕਿ ਬਹੁਤੇ ਲੋਕ ਗੀਤ ਔਰਤਾਂ ਵਲੋਂ ਰਚੇ ਗਏ ਹਨ। ਔਰਤਾਂ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਅ ਬਹੁਤ ਸੁਹਿਰਦਤਾ ਨਾਲ ਕੀਤਾ ਹੈ। ਸੰਸਕਾਰੀ ਰਹੁ-ਰੀਤਾਂ, ਤ੍ਰਿੰਝਨਾਂ, ਤੀਆਂ ਤੇ ਗਿੱਧੇ ਦੇ ਗੀਤ ਜਰੂਰ ਹੀ ਇਸਤਰੀਆਂ ਦੇ ਰਚੇ ਹੋਏ ਹਨ, ਕਿਉਂਕਿ ਇਹਨਾਂ ਵਿਚ ਇਸਤਰੀਆਂ ਦੀਆਂ ਜੀਵਨ ਤੰਦਾਂ ਉਲਝੀਆਂ ਹੋਈਆਂ ਹਨ। ਪੰਜਾਬੀ ਪੁਰਸ਼ਾਂ ਵਲੋਂ ਰਚੇ ਗੀਤ ਤਾਂ ਘੱਟ ਗਿਣਤੀ ਵਿਚ ਹਨ, ਪਰ ਉਹਨਾਂ ਵਲੋਂ ਰਚੇ ਟੱਪੇ, ਮਾਹੀਆ, ਬੋਲੀਆਂ ਆਦਿ ਬਹੁਤ ਸਾਰੇ ਲੋਕ ਸਾਹਿਤ ਰੂਪ ਰਚੇ ਗਏ ਹਨ, ਜਿਹਨਾਂ ਵਿਚ ਮਰਦਾਂ ਨੇ ਖੁੱਲ• ਕੇ ਆਪਣੀਆਂ ਮਨ-ਆਈਆਂ ਭਾਵਨਾਵਾਂ ਪ੍ਰਗਟਾਈਆਂ ਹਨ। ਬੋਲੀਆਂ, ਟੱਪੇ, ਮਾਹੀਏ ਆਦਿ ਤੋਂ ਇਲਾਵਾ ਮਰਦਾਂ ਵਲੋਂ ਰਾਜਸੀ, ਘਟਨਾਵਾਂ, ਸਾਮਾਜਿਕ ਰੀਤਾਂ, ਧਾਰਮਿਕ ਵਿਸ਼ਵਾਸਾਂ ਤੇ ਆਰਥਿਕ ਸਮੱਸਿਆਵਾਂ ਦੇ ਆਧਾਰਿਤ ਵੀ ਬਹੁਤ ਸਾਰਾ ਸਾਹਿਤ ਲਿਖਿਆ ਗਿਆ ਹੈ। ਬੋਲੀਆਂ ਵਿਚ ਗੱਭਰੂ ਪਿਆਰ ਹੋਣ ਦੇ ਬਾਵਜੂਦ ਇਸ ਦੀ ਵਜ•ਾ ਔਰਤ ਨੂੰ ਹੀ ਮੰਨਦਾ ਹੈ। ਉਸ ਦੇ ਮਨ ਵਿਚ ਔਰਤ ਪ੍ਰਤੀ ਕੋਮਲ ਭਾਵਨਾਵਾਂ ਤਾਂ ਹਨ ਪਰ ਉਹ ਨਾਲ ਹੀ ਇਹ ਵੀ ਸੋਚਦਾ ਹੈ ਕਿ ਉਸ ਪੱਟਣ ਵਾਲੀ ਔਰਤ ਹੀ ਹੈ। ਇਹ ਸਾਰਾ ਜ਼ਾਲ ਮੁਟਿਆਰ ਦਾ ਹੀ ਵਿਛਾਇਆ ਹੋਇਆ ਹੈ ਤੇ ਮਰਦ ਵਿਚਾਰਾ ਖਾਹ-ਮਖਾਹ ਹੀ ਫਸ ਗਿਆ ਹੈ :
ਚੰਗੀ ਚਾਹੁਣੀ ਐ ਤੁਰਜਾ ਗਿੱਧੇ ਵਿਚੋਂ
ਨਹੀਂ ਤਾਂ ਹੋ ਜਾਉ ਕਾਰਾ
ਮੈਂ ਤੇਰੇ ਤੇ ਆਸ਼ਕ ਹੋ ਗਿਆ
ਜਿਉਂ ਲਕੜੀ ਤੇ ਆਰਾ
ਇਸ਼ਕ ਤੇਰਾ ਮੇਰੇ ਦਿਲ ਤੇ ਟਿਕਿਆ
ਜਿਉਂ ਅਹਿਰਣ ਤੇ ਫਾਲਾ
ਠੂੰਹੇ ਦੀ ਮੈਂ ਸਾਰ ਨਾ ਜਾਣਾ
ਨਾਗ ਛੇੜ ਲਿਆ ਕਾਲਾ।
ਮਰਦ ਸਿਰਜਕ ਆਪਣੀਆਂ ਰਚਨਾਵਾਂ ਵਿਚ ਅਜਿਹੀ ਹੀ ਇਸਤਰੀ ਦਾ ਰੂਪ ਸਿਰਜਦਾ ਰਿਹਾ ਹੈ ਜੋ ਕੇਵਲ ਮਰਦ ਦੀਆਂ ਰੀਝਾਂ ਦੀ ਪੂਰਤੀ ਕਰੇ, ਕਿਤੇ ਵੀ ਉਸ ਦਾ ਵਿਰੋਧ ਨਾ ਕਰੇ। ਇਕ ਸ਼ਰਾਬੀ ਜਾਂ ਵੈਲੀ ਪਤੀ ਵੀ ਇਹੀ ਕਾਮਨਾ ਕਰਦਾ ਹੈ ਕਿ ਉਸ ਦੀ ਪਤਨੀ ਉਸ ਦੇ ਸ਼ਰਾਬੀ ਕਬਾਬੀ ਵੈਲੀ ਹੋਣ ਦੇ ਬਾਵਜੂਦ ਵੀ ਉਸ ਦੀ ਸੇਵਾ ਕਰੇ ਤੇ ਉਸ ਪ੍ਰਤੀ ਪ੍ਰੇਮ ਭਾਵ ਹੀ ਰੱਖੇ  :
ਆ ਮੈਂ ਤੇਰੇ ਕੇਸ ਬੰਨ• ਦਿਆਂ
ਮੇਰੇ ਨਿੱਤ ਦਿਆਂ ਸ਼ਰਾਬੀਆ ਯਾਰਾ।
ਮਰਦ ਭਾਵੇਂ ਆਪ ਜੁਆਰੀ ਹੈ, ਸ਼ਰਾਬੀ ਹੈ,  ਪਰ ਉਸ ਦੀ ਹੈਂਕੜ ਘੱਟ ਨਹੀਂ ਹੁੰਦੀ। ਉਹ ਹਮੇਸ਼ਾ ਇਹੀ ਚਾਹੁੰਦਾ ਹੈ ਕਿ ਇਸਤਰੀ ਭਾਵੇਂ ਪ੍ਰੇਮਿਕਾ ਹੈ ਜਾਂ ਪਤਨੀ ਉਸ ਦੇ ਰੋਹਬ ਵਿਚ ਹੀ ਰਹੇ। ਮਰਦਾਂ ਦੀਆਂ ਰਚੀਆਂ ਬੋਲੀਆਂ ਵਿਚ ਔਰਤ ਦੀ ਖੂਬਸੂਰਤੀ ਜਾਂ ਜ਼ਿਕਰ ਤਾਂ ਬਹੁਤ ਹੋਇਆ ਹੈ, ਪਰ ਕਿਤੇ ਔਰਤ ਦੀ ਬੇਵੱਸੀ, ਦਰਦ ਦੀ ਗੱਲ ਨਹੀਂ ਕੀਤੀ ਗਈ :
ਦੰਦ ਕੌਡੀਆਂ ਬੁੱਲ• ਪਤਾਸੇ
ਗੱਲ•ਾਂ ਸ਼ਕਰਪਾਰੇ
ਅੱਖਾਂ ਤੇਰੀਆਂ ਜਗਣ ਮਿਸਾਲਾਂ
ਜਿਉਂ ਅੰਬਰ ਵਿਚ ਤਾਰੇ
ਇਕ ਵਾਰ ਝਾਕ ਗੋਰੀਏ
ਡਿਗ ਡਿਗ ਪੈਣ ਸਿਤਾਰੇ।
ਮਰਦਾਂ ਵਲੋਂ ਰਚੀਆਂ ਗਈਆਂ ਬੋਲੀਆਂ ਦਾ ਮੰਤਵ ਤਾਂ ਇਹੀ ਲੱਗਦਾ ਹੈ ਕਿ ਔਰਤ ਦੀ ਇਹ ਖੂਬਸੂਰਤੀ ਕੇਵਲ ਮਰਦਾਂ ਨੂੰ ਰਿਝਾਉਣ ਲਈ ਹੀ ਹੈ ਤੇ ਇਸਤਰੀ ਦੀ ਹੋਂਦ ਕੇਵਲ ਬਾਹਰਲੀ ਸੁੰਦਰਤਾ ਕਰਕੇ ਹੀ ਹੈ। ਹੀਰ ਦੀ ਵਡਿਆਈ ਸਿਰਫ਼ ਇਸੇ ਕਰਕੇ ਹੈ, ਕਿਉਂਕਿ ਉਸ ਦਾ ਰੂਪ ਨਿਖ਼ਰਵਾਂ ਹੈ। ਇਹਨਾਂ ਬੋਲੀਆਂ ਵਿਚ ਬੋਲੀਕਾਰ ਔਰਤ ਦੇ ਹੁਸਨ ਦੇ ਵਰਨਣ ਦੇ ਨਾਲ-ਨਾਲ ਆਪਣੀਆਂ ਅਤ੍ਰਿਪਤ ਕਾਮ-ਰੁਚੀਆਂ ਵੀ ਬਿਆਨ ਕਰਦਾ ਹੈ:
ਦਿਲ ਵਿਚ ਮੁੰਡਾ ਸੋਚਾਂ ਸੋਚਦਾ
ਜੇ ਮਛਲੀ ਬਣ ਜਾਵਾਂ
ਰਸ ਚੁਸਾਂ ਲਾਲ ਬੁਲ•ੀਆਂ ਦਾ
ਭਰ ਭਰ ਘੁੱਟ ਲੰਘਾਮਾਂ
ਹੋਵਾਂ ਕੁੜਤੀ ਲਗਜਾਂ ਕਾਲਜੇ
ਠੰਡ ਸੀਨੇ ਵਿਚ ਪਾਮਾਂ
ਫੁਲ ਬਣ ਡੋਰੀ ਦਾ
ਪਿੱਠ ਤੇ ਮੇਲ•ਦਾ ਆਮਾਂ।
ਔਰਤ ਨੂੰ ਬਿਨਾਂ ਸੋਚੇ ਸਮਝੇ ਭੰਡਿਆ ਗਿਆ ਹੈ। ਸ਼ੌਕੀਨੀ ਲਾਉਣਾ, ਸੱਜਣਾ ਸੰਵਰਨਾ ਜਿਹੜਾ ਉਸ ਦਾ ਮੂਲ ਹੱਕ ਹੈ, ਉਸ ਨੂੰ ਉਸ ਦਾ ਅਪਰਾਧ ਮੰਨਿਆ ਹੈ।
ਮੇਰਿਓ ਵੀਰਨੋ ਮੇਰਿਓ ਭਰਾਵੋ
ਸੱਚ ਦੇ ਬਚਨ ਵਿਚ ਚੂੜੇ
ਦੋ ਦੋ ਗੁੱਤਾਂ ਬੰਦ ਹੋ ਗਈਆਂ
ਹੁਣ ਚੱਲ ਪੇ ਜਲੇਬੀ ਜੂੜੇ
ਸ਼ਰਮ ਰਹੀ ਨਾ ਮਾਈ ਬਾਪ ਦੀ
ਬਾਣੇ ਲਾਉਂਦੀਆਂ ਦੂਹਰੇ
ਭੀੜਾ ਕੁੜਤਾ ਤੰਗ ਪਜਾਮਾ
ਰੰਨ ਜਣੇ ਖਣੇ ਨੂੰ ਘੂਰੇ
ਮੂਹਰੇ ਗੁੱਟ ਤੇ ਘੜੀ ਵੀਰਨੋ
ਟੈਮ ਦੱਸਣ ਨੂੰ ਪੂਰੇ
ਵਿਚ ਹੱਥ ਦੇ ਸੱਜੇ ਰੇੜੂਆ
ਚੁੱਲੀ ਗਲ਼ਾਮੇ ਮੂਹਰੇ
ਘਰ ਸਹੁਰਿਆਂ ਦੇ ਵੱਗਗੀ ਦੋਸਤੀ
ਮਾਂਗ ਮਾਸਟਰਾਂ ਘੂਰੇ
ਤਾਰਾ ਸਿੰਘ ਰਾਜ ਹੋ ਗਿਆ ਰੰਨਾਂ ਦਾ
ਵੱਜਣ ਕੱਚ ਦੇ ਚੂੜੇ
ਬੋਲ ਆਜ਼ਾਦੀ ਦੇ
ਹੋਗੇ ਵੀਰਨੋ ਪੂਰੇ।
ਪੁਰਸ਼ਾਂ ਦੀਆਂ ਬੋਲੀਆਂ ਵਿਚ ਰਿਸ਼ਤੇ-ਨਾਤੇ ਵੀ ਬੜੀ ਸੋਹਣੀ ਤਰ•ਾਂ ਪੇਸ਼ ਕੀਤੇ ਗਏ ਹਨ। ਦਿਉਰ, ਜੇਠ ਤੇ ਸਹੁਰੇ ਸੰਬੰਧੀ ਵੀ ਸਾਨੂੰ ਰਚੀਆਂ ਬੋਲੀਆਂ ਮਿਲਦੀਆਂ ਹਨ। ਜ਼ਿਆਦਾ ਬੋਲੀਆਂ ਵਿਚ ਦਿਉਰ ਪ੍ਰਤੀ ਲਗਾਉ ਵਾਲਾ ਰਿਸ਼ਤਾ ਪੇਸ਼ ਹੋਣ ਕਰਕੇ ਬਹੁਤੇ ਪੁਰਸ਼ ਪਾਤਰ ਕੇਵਲ ਦਿਉਰ ਦੇ ਹਾਣ ਦਾ ਪਾਤਰ ਹੀ ਬਨਣਾ ਚਾਹੁੰਦੇ ਹਨ। ਜੇਠ ਬਨਣ ਦੀ ਇੱਛਾ ਕੋਈ ਨਹੀਂ ਰੱਖਦਾ। ਉਮਰ ਵਿਚ ਉਹ ਮੁਟਿਆਰ ਤੋਂ ਕਿੰਨੇ ਵੀ ਵੱਡੇ ਹੋਣ ਰਿਸ਼ਤੇ ਵਿਚ ਵੀ ਉਹ ਵਡੇਰੇ ਹੋਣ, ਪਰ ਇਹਨਾਂ ਲੋਕ-ਗੀਤਾਂ ਵਿਚ ਉਹ ਆਪਣੇ ਆਪ ਨੂੰ, ਦਿਉਰ ਜਾਂ ਹਾਣੀ ਬਣਾ ਕੇ ਹੀ ਪੇਸ਼ ਕਰਨਾ ਚਾਹੁੰਦੇ ਹਨ। ਇਸੇ ਕਰਕੇ ਇਹਨਾਂ ਬੋਲੀਕਾਰਾਂ ਵਲੋਂ ਬਹੁਤੀਆਂ ਬੋਲੀਆਂ ਦਿਉਰ ਵਾਲੀਆਂ ਹੀ ਪਾਈਆਂ ਜਾਂਦੀਆਂ ਹਨ। ਇਸ ਕਰਕੇ ਜੇਠ ਸੰਬੰਧੀ ਗੀਤ ਜਾਂ ਬੋਲੀਆਂ ਸਾਡੇ ਲੋਕ ਸਾਹਿਤ ਵਿਚ ਘੱਟ ਹੀ ਮਿਲਦੀਆਂ ਹਨ। ਔਰਤ ਜਿੱਥੇ ਆਪਣੀਆਂ ਰਚੀਆਂ ਬੋਲੀਆਂ ਵਿਚ ਦਿਉਰ ਦਾ ਸਰੂਪ ਬੜਾ ਸਨੇਹ ਭਰਿਆ ਤੇ ਮਰਿਆਦਾ ਵਿਚ ਸਿਰਜਦੀ ਹੈ, ਉਥੇ ਮਰਦਾਂ ਨੇ ਆਪਣੀਆਂ ਸਿਰਜਨਾਵਾਂ ਵਿਚ ਬਹੁਤੀਆਂ ਖੁੱਲ•ਾਂ ਲਈਆਂ ਹਨ ਜੋ ਹੇਠ ਲਿਖੀਆਂ ਬੋਲੀਆਂ ਤੋਂ ਸਮਝੀਆਂ ਜਾ ਸਕਦੀਆਂ ਹਨ :
ਦਿਉਰ ਕੁਮਾਰੇ ਨੂੰ ਰੱਖਦੀ
ਲਾਰੇ ਲਾ ਕੇ।
ਇਹਨਾਂ ਬੋਲੀਆਂ ਵਿਚ ਕਾਮ-ਬਿਰਤੀ ਭਾਰੂ ਹੋਈ ਲੱਗਦੀ ਹੈ। ਦਿਉਰ ਆਨੇ-ਬਹਾਨੇ ਭਾਬੀ ਦੀ ਨੇੜਤਾ ਚਾਹੁੰਦਾ ਹੈ ਤੇ ਆਸ਼ਕ ਬਨਣ ਦੀ ਰੀਝ ਰੱਖਦਾ ਹੈ। ਉਹ ਭਾਬੀ ਨਾਲ ਸਾਂਝ ਪਾਉਣ ਲਈ ਕਦੀ ਕੋਈ ਲਾਲਚ ਦਿੰਦਾ ਹੈ ਤੇ ਕਦੇ ਧੱਕਾ-ਜ਼ੋਰ ਵੀ ਕਰਦਾ ਹੈ।ਜਿਵੇਂ ਇਸ ਬੋਲੀ ਤੋਂ ਸਪੱਸ਼ਟ ਹੈ :
ਸਭ ਤੋਂ ਪਿਆਰੀ ਲਗਦੀ ਭਾਬੀ
ਮਾਰਾਂ ਜਾਦੂ ਧਰ ਕੇ
ਚਾਰ ਦਿਹਾੜੇ ਰਹਿਣੀ ਜ਼ਿੰਦਗੀ
ਬੋਲ ਜਬਾਨੋਂ ਹੱਸ ਕੇ
ਚੰਨ ਦੇ ਵਰਗੀ ਸੋਹਣੀ ਦੇਹੀ
ਮਿੱਟੀ ਹੋ ਜੂ ਗਲ ਕੇ
ਛੋਟੇ ਦਿਉਰ ਦਾ ਮੰਨ ਲੈ ਕਹਿਣਾ
ਕੀ ਲੈਣਾ ਹੈ ਲੜ ਕੇ।
ਔਰਤਾਂ ਵਲੋਂ ਰਚਿਆ ਗਿਆ ਦਿਉਰ-ਭਾਬੀ ਦਾ ਸਰੂਪ ਮਰਿਆਦਾ ਵਿਚ ਤੇ ਮਨ ਨੂੰ ਭਾਉਂਦਾ ਹੈ। ਭਾਵੇਂ ਦਿਉਰ ਦਾ ਰਿਸ਼ਤਾ ਹੀ ਸ਼ਰਾਰਤ ਭਰਿਆ ਸਰੂਪ ਲੈ ਕੇ ਬਣਿਆ ਹੈ ਪਰ ਇਸ ਵਿਚ ਭਾਬੀ ਪ੍ਰਤੀ ਲਾਡ ਤੇ ਸਤਿਕਾਰ ਅੱਖੋਂ ਉਹਲੇ ਨਹੀਂ ਹੋਇਆ :
ਆ ਵੇ ਦਿਉਰਾ ਬਹਿ ਵੇ ਦਿਉਰਾ
- ਆ ਜਾ ਦਿਉਰਾ ਬਹਿ ਜਾ ਪਲੰਘ ਤੇ
ਕੀਕੂ ਮਾਰਦਾ ਗੇੜੇ
ਪੇਕਿਆਂ ਤੂੰ ਤੈਨੂੰ ਸਾਕ ਲਾ ਦਿਓੁ
ਬੰਨ ਸ਼ਗਨਾਂ ਦੇ ਸਿਹਰੇ
ਅੰਗ ਦੀ ਪਤਲੀ ਦੇ
ਨਾਲ ਦੁਆ ਦੂੰ ਫੇਰੇ।
ਸਾਡਾ ਸਮਾਜ ਮਰਦ ਪ੍ਰਧਾਨ ਹੈ। ਮਰਦਾਂ ਨੂੰ ਆਪਣੀ ਗੱਲ ਕਹਿਣ ਦੀ ਪੂਰੀ ਖੁੱਲ• ਹੈ। ਇਸੇ ਗੱਲ ਦਾ ਪੂਰਾ ਪੂਰਾ ਫ਼ਾਇਦਾ ਇਹਨਾਂ ਮਰਦ ਬੋਲੀਕਾਰਾਂ ਨੇ ਪੂਰੀ ਤਰ•ਾਂ ਲਿਆ ਹੈ, ਪਰ ਔਰਤ ਆਪਣੀਆਂ ਮਜ਼ਬੂਰੀਆਂ ਤੇ ਬੰਧਨਾਂ ਨੂੰ ਧਿਆਨ ਵਿਚ ਰਖਦਿਆਂ ਹੀ ਬੋਲੀ ਰਚਦੀ ਹੈ। ਕਿਤੇ-ਕਿਤੇ ਕਲਪਨਾ ਦੀ ਉਡਾਰੀ ਵਿਚ ਉਹ ਖੁੱਲ• ਲੈ ਵੀ ਲੈਂਦੀ ਹੈ, ਪਰ ਫਿਰ ਵੀ ਉਸ ਦਾ ਵਰਨਣ ਇਕ ਪੱਖੀ ਨਹੀਂ। ਉਹ ਮਰਦਾਂ ਦੀਆਂ ਬੋਲੀਆਂ ਵਾਂਗ ਦੂਸਰੀ ਧਿਰ ਦੀ ਖ਼ਿਲਾਫਤ ਨਹੀਂ ਕਰਦੀਆਂ।

No comments:

Post a Comment