ਖਾਲਸਾ ਏਡ ਦੀ ਸੇਵਾ ਭਾਵਨਾ ਤੋਂ ਪੂਰੀ ਦੁਨੀਆਂ ਹੋਈ ਕਾਇਲ
ਰੋਜ਼ਾਨਾ 40 ਤੋਂ 50 ਹਜ਼ਾਰ ਸ਼ਰਨਾਰਥੀਆਂ ਦੀ ਕੀਤੀ ਜਾ ਰਹੀ ਹੈ ਦੇਖ-ਭਾਲ
ਕੌਮਾਂਤਰੀ ਪੱਧਰ 'ਤੇ ਸਿੱਖ ਪੰਥ ਦਾ ਨਾਮ ਚਮਕਿਆ
ਸ਼ੋਸ਼ਲ ਮੀਡੀਆ 'ਤੇ ਫਿਰਕਾਪ੍ਰਸਤਾਂ ਵੱਲੋਂ ਖਾਲਸਾ ਏਡ ਦੇ ਗੁਰਸਿੱਖਾਂ ਨੂੰ ਕਿਹਾ ਜਾਣ ਲੱਗਾ ਅੱਤਵਾਦੀ
ਕੌਮਾਂਤਰੀ ਪੱਧਰ 'ਤੇ ਲੋਕਾਂ ਦਾ ਹੁੰਗਾਰਾ ਖਾਲਸਾ ਏਡ ਨੂੰ ਮਿਲਿਆ
ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
ਰੋਹਿੰਗਾ ਮੁਸਲਮਾਨਾਂ 'ਤੇ ਹੋਈ ਹਿੰਸਾ ਦੇ ਬਾਅਦ ਤੋਂ ਮਿਆਂਮਾਰ ਦਾ ਰਖਾਈਨ ਸੂਬਾ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਮਿਆਂਮਾਰ ਵਿੱਚ ਰੋਹਿੰਗਾ ਭਾਈਚਾਰੇ ਨਾਲ ਜੁੜੀ ਇਹ ਕੋਈ ਪਹਿਲੀ ਹਿੰਸਾ ਨਹੀਂ ਹੈ। ਰਖਾਈਨ ਮਿਆਂਮਾਰ ਦੇ ਉੱਤਰ-ਪੱਛਮੀ ਕੰਢੇ ਬੰਗਲਾਦੇਸ ਦੀ ਸੀਮਾ 'ਤੇ ਵਸਿਆ ਇੱਕ ਸੂਬਾ ਹੈ, ਜੋ 36762 ਵਰਗ ਕਿਲੋਮੀਟਰ ਵਿੱਚ ਫੈਲਿਆ ਹੈ ਤੇ ਸਿਤਵੇ ਇਸ ਦੀ ਰਾਜਧਾਨੀ ਹੈ। ਮਿਆਂਮਾਰ ਸਰਕਾਰ ਦੀ 2014 ਦੀ ਜਨਗਣਨਾ ਰਿਪੋਰਟ ਮੁਤਾਬਕ ਰਖਾਈਨ ਦੀ ਕੁਲ ਅਬਾਦੀ ਤਕਰੀਬਨ 21 ਲੱਖ ਹੈ, ਜਿਸ ਵਿੱਚੋਂ 20 ਲੱਖ ਬੋਧੀ ਹਨ। ਇੱਥੇ ਤਕਰੀਬਨ 29 ਹਜ਼ਾਰ ਮੁਸਲਮਾਨ ਰਹਿੰਦੇ ਹਨ। ਰਿਪੋਰਟ ਮੁਤਾਬਕ ਸੂਬੇ ਦੀ ਕਰੀਬ 10 ਲੱਖ ਦੀ ਅਬਾਦੀ ਨੂੰ ਜਨਗਣਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਰਿਪੋਰਟ ਵਿੱਚ ਇਸ 10 ਲੱਖ ਦੀ ਅਬਾਦੀ ਨੂੰ ਮੂਲ ਤੌਰ 'ਤੇ ਇਸਲਾਮ ਧਰਮ ਨੂੰ ਮੰਨਣ ਵਾਲੇ ਦੱਸਿਆ ਗਿਆ ਹੈ। ਹੁਣੇ ਜਿਹੇ ਸਥਾਨਕ ਲੋਕਾਂ ਤੇ ਸੁਰੱਖਿਆ ਦਸਤਿਆਂ ਵੱਲੋਂ ਇਨ੍ਹਾਂ ਉੱਪਰ ਬਹੁਤ ਜ਼ਿਆਦਾ ਅੱਤਿਆਚਾਰ ਕੀਤਾ ਗਿਆ ਹੈ। ਇਨ੍ਹਾਂ ਦੇ ਬੱਚਿਆਂ ਨੂੰ ਤਿੱਖੇ ਹਥਿਆਰਾਂ ਨਾਲ ਕੱਟਿਆ ਵੱਢਿਆ ਗਿਆ ਹੈ, ਇਸਤਰੀਆਂ ਨਾਲ ਬਲਾਤਕਾਰ ਕੀਤੇ ਗਏ ਹਨ ਤੇ ਇਨ੍ਹਾਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਹੈ। ਜਦੋਂ ਏਨਾ ਜ਼ੁਲਮ ਚੱਲ ਰਿਹਾ ਹੋਵੇ ਤਾਂ ਜ਼ੁਲਮ ਦੇ ਸ਼ਿਕਾਰ ਇਹ ਲੋਕ ਉਹ ਸਥਾਨ ਛੱਡ ਕੇ ਜਾਨਾਂ ਬਚਾਉਣ ਦੇ ਲਈ ਕਿਸੇ ਸੁਰੱਖਿਅਤ ਥਾਂ 'ਤੇ ਪਨਾਹ ਲੈਣਗੇ ਹੀ। ਪਰ ਦੁੱਖ ਦੀ ਗੱਲ ਹੈ ਕਿ ਮੁਸਲਮਾਨ ਹੋਣ ਕਰਕੇ ਕਿਸੇ ਦੇਸ਼ ਨੇ ਉਨ੍ਹਾਂ ਨੂੰ ਪਨਾਹ ਨਹੀਂ ਦਿੱਤੀ, ਸਿਰਫ਼ ਬੰਗਲਾਦੇਸ਼ ਹੀ ਉਨ੍ਹਾਂ ਨੂੰ ਪਨਾਹ ਦੇਣ ਲਈ ਸਾਹਮਣੇ ਆਇਆ।
ਭਾਰਤ ਸਣੇ ਕਈ ਮੁਲਕ ਮਿਆਂਮਾਰ ਵਿਚੋਂ ਉਜਾੜੇ ਗਏ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਜਥੇਬੰਦੀ 'ਖ਼ਾਲਸਾ ਏਡ' ਵੱਲੋਂ ਜ਼ਬਰ ਦੇ ਸਤਾਏ ਇਨਾਂ ਲੋਕਾਂ ਦੀ ਸੇਵਾ ਕਰਕੇ ਦੁਨੀਆ ਦਾ ਧਿਆਨ ਖਿੱਚਿਆ ਹੈ। 'ਖ਼ਾਲਸਾ ਏਡ' ਨਾਂ ਦੇ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਇਸ ਮਾਨਵਤਾ ਦੀ ਸੇਵਾ ਦਾ ਹਰ ਕੋਈ ਕਾਇਲ ਹੈ।
ਇਹ ਜਥੇਬੰਦੀ ਸਹੀ ਅਰਥਾਂ ਵਿੱਚ ਗੁਰੂ ਨਾਨਕ ਦੇਵ ਦਾ ਸੁਨੇਹਾ ਦੁਨੀਆ ਵਿੱਚ ਪਹੁੰਚਾ ਰਹੀ ਹੈ। ਭਾਰਤ ਸਰਕਾਰ ਨੇ ਤਾਂ ਸੁਪਰੀਮ ਕੋਰਟ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰੋਹਿੰਗਿਆ ਮੁਸਲਮਾਨਾਂ ਸ਼ਰਨ ਨਹੀਂ ਦੇਵੇਗੀ। 'ਖ਼ਾਲਸਾ ਏਡ' ਪਿਛਲੇ 20-22 ਦਿਨਾਂ ਤੋਂ ਰੋਹਿੰਗਿਆ ਮੁਸਲਮਾਨਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਜਥੇਬੰਦੀ ਦੇ ਵਾਲੰਟੀਅਰ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਲਈ ਦਵਾਈਆਂ, ਲੰਗਰ, ਪੀਣ ਵਾਲੇ ਪਾਣੀ, ਤਰਪਾਲਾਂ ਤੇ ਕੱਪੜਿਆਂ ਦਾ ਪ੍ਰਬੰਧ ਕਰ ਰਹੇ ਹਨ। ਪੰਜਾਬ ਤੋਂ ਦਰਜਨ ਦੇ ਕਰੀਬ ਵਾਲੰਟੀਅਰਾਂ ਦਾ ਜਥਾ ਪਹੁੰਚਿਆ ਹੋਇਆ ਹੈ। ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਹ ਜਥਾ ਮਿਆਂਮਾਰ-ਬੰਗਲਾਦੇਸ਼ ਸਰਹੱਦ ਨੇੜੇ ਟੈਕਨਾਫ਼ ਕਸਬੇ ਵਿੱਚ ਬਣੇ ਸ਼ਰਨਾਰਥੀ ਕੈਂਪਾਂ ਵਿਚ 40-50 ਹਜ਼ਾਰ ਦੇ ਕਰੀਬ ਲੋਕਾਂ ਦੀ ਸਾਂਭ-ਸੰਭਾਲ ਕਰ ਰਿਹਾ ਹੈ।
ਜਦੋਂ ਖਾਲਸਾ ਐਡ ਨਾਂ ਦੀ ਜਥੇਬੰਦੀ ਬੰਗਲਾਦੇਸ ਪਹੁੰਚ ਕੇ ਰੋਹਿੰਗਾ ਸ਼ਰਨਾਰਥੀਆਂ ਦੀ ਮਦਦ ਕਰ ਰਹੀ ਹੈ ਤਾਂ ਵਿਸ਼ਵ ਭਰ ਵਿਚ ਇਸ ਦੀਆਂ ਤਾਰੀਫਾਂ ਹੋ ਰਹੀਆਂ ਹਨ ਕਿ ਸਿੱਖ ਕੌਮ ਕਿੰਨੀ ਵਧੀਆ ਮਨੁੱਖਤਾ ਪੱਖੀ ਸੋਚ ਰੱਖਦੀ ਹੈ ਕਿ ਉਸ ਨੇ ਬੇਘਰੇ, ਉਜਾੜੇ ਲੋਕਾਂ ਦੀ ਸਹਾਇਤਾ ਲਈ ਆਪਾ ਵਾਰ ਦਿੱਤਾ। ਪਰ ਭਾਰਤ ਵਿਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਉਹ ਲੋਕ ਕਰ ਰਹੇ ਹਨ, ਜਿਨ੍ਹਾਂ ਦੇ ਅੰਦਰ ਮਾਨਵਤਾ ਨਹੀਂ ਹੈ, ਜੋ ਫਿਰਕਾਪ੍ਰਸਤ ਹਨ ਤੇ ਲੋਕਾਂ ਨੂੰ ਜਾਤ ਤੇ ਧਰਮ ਦੇ ਨਾਮ 'ਤੇ ਵੰਡ ਰਹੇ ਹਨ। ਇਨ੍ਹਾਂ ਲੋਕਾਂ ਵੱਲੋਂ ਤਰਕ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਸਿੱਖ ਗੁਰੂਆਂ ਤੇ ਇਸਲਾਮੀ ਰਾਜਿਆਂ ਦਾ ਟਕਰਾਅ ਰਿਹਾ ਹੈ ਤੇ ਉਨ੍ਹਾਂ ਨੇ ਸਿੱਖਾਂ ਤੇ ਸਿੱਖ ਗੁਰੂਆਂ ਉਪਰ ਜ਼ੁਲਮ ਕੀਤੇ ਹਨ ਤਾਂ ਸਿੱਖਾਂ ਨੂੰ ਇਹੋ ਜਿਹੇ ਲੋਕਾਂ ਦੀ ਮਦਦ ਨਹੀਂ ਕਰਨੀ ਚਾਹੀਦੀ ਸੀ। ਇਹ ਸਭ ਕੁਝ ਸ਼ੋਸ਼ਲ ਮੀਡੀਆ 'ਤੇ ਚਲ ਰਿਹਾ ਹੈ। ਨਫ਼ਰਤ ਭਰਭੂਰ ਬਹਿਸਬਾਜ਼ੀ ਹੋ ਰਹੀ ਹੈ ਤੇ ਕੋਈ ਖਾਲਸਾ ਏਡ ਨੂੰ ਬੇਘਰੇ ਤੇ ਉਜਾੜੇ ਮੁਸਲਮਾਨਾਂ ਦੀ ਮਦਦ ਕਾਰਨ ਅੱਤਵਾਦੀ ਦੱਸ ਰਿਹਾ ਹੈ ਤੇ ਕੋਈ ਫੰਡਾਂ ਵਿਚ ਹੇਰਾਫੇਰੀ ਕਰਨ ਵਾਲੇ ਝੂਠੇ ਲੋਕ ਦੱਸ ਰਿਹਾ ਹੈ। ਪਰ ਇਨ੍ਹਾਂ ਦੇ ਹੱਕ ਵਿਚ ਵੀ ਲੋਕਾਂ ਦੀ ਲੰਮੀ ਕਤਾਰ ਜੁੜ ਚੁੱਕੀ ਹੈ। ਇਨ੍ਹਾਂ ਦਾ ਘੇਰਾ ਵਿਸ਼ਵ ਪੱਧਰ ਤੱਕ ਫੈਲ ਚੁੱਕਾ ਹੈ। ਇਸੇ ਕਾਰਨ ਕੌਮਾਂਤਰੀ ਪੱਧਰ 'ਤੇ ਸਿੱਖ ਪੰਥ ਦਾ ਮਾਨਵਵਾਦੀ ਸਰੂਪ ਪ੍ਰਗਟ ਹੋ ਰਿਹਾ ਹੈ।
ਯਾਦ ਰਹੇ ਕਿ ਖਾਲਸਾ ਏਡ ਵਾਲੇ 2005 ਦੇ ਭੂਚਾਲ ਵਿੱਚ ਕਸ਼ਮੀਰੀਆਂ, 2009 ਦੇ ਸਵਾਤ ਸੰਕਟ ਵਿੱਚ ਹਿੰਦੂ ਭਾਈਚਾਰੇ ਦੀ ਮਦਦ ਕਰ ਚੁੱਕੇ ਹਨ। ਖਾਲਸਾ ਏਡ ਦਾ ਕਹਿਣਾ ਸੀ ਕਿ ਰੋਹਿੰਗਾ ਮੁਸਲਮਾਨਾਂ ਦੀ ਹਾਲਤ ਖ਼ਰਾਬ ਹੈ। ਜਿਸ ਵਕਤ ਰੋਹਿੰਗਾ ਨੂੰ ਭਜਾਉਣ ਦੀ ਗੱਲ ਹੋ ਰਹੀ ਸੀ ਤਾਂ ਖਾਲਸਾ ਐਡ ਉਨ੍ਹਾਂ ਦੀ ਭੁੱਖ ਦੀ ਚਿੰਤਾ ਕਰ ਰਿਹਾ ਸੀ, ਦਵਾਈਆਂ ਤੇ ਮੁੜ ਵਸੇਵੇ ਦੀ ਚਿੰਤਾ ਕਰ ਰਿਹਾ ਸੀ। ਹਰ ਤਰ੍ਹਾਂ ਦੀ ਮਦਦ ਪਹੁੰਚਾ ਰਿਹਾ ਸੀ।
ਤੁਹਾਨੂੰ ਯਾਦ ਕਰਾ ਦੇਈਏ ਕਿ ਸੀਰੀਆ ਦੇ ਸੰਕਟ ਵਿੱਚ ਜਦੋਂ ਸੀਰੀਆ ਦੇ ਲੋਕ ਭੱਜ ਕੇ ਯੂਰਪੀ ਦੇਸਾਂ ਵਿੱਚ ਬਣੇ ਰਫਿਊਜ਼ੀ ਕੈਂਪਾਂ ਵਿੱਚ ਜਾ ਰਹੇ ਸਨ, ਉਸ ਵੇਲੇ ਯੂਰਪ ਦੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਖਾਲਸਾ ਏਡ ਨੇ ਬੇਕਰੀ ਸੀਰੀਆ ਦੀ ਸਰਹੱਦ 'ਤੇ ਉਜੜੇ ਲੋਕਾਂ ਦੇ ਖਾਣੇ ਦਾ ਪ੍ਰਬੰਧ ਕੀਤਾ, 16000 ਬਰੈੱਡ ਰੋਜ਼ ਵੰਡੇ ਤੇ ਇਸੇ ਸਾਲ ਲੇਬਨਾਨਾ ਸੀਰੀਆ ਸਰਹੱਦ 'ਤੇ ਰਫਿਊਜੀ ਕੈਂਪ ਵਿੱਚ ਇੱਕ ਸਕੂਲ ਵੀ ਖੋਲ੍ਹਿਆ, ਜਿਸ ਵਿੱਚ 500 ਬੱਚੇ ਪੜ੍ਹਨ ਆਉਂਦੇ ਹਨ। ਇਸੇ ਤਰ੍ਹਾਂ ਇੰਗਲੈਂਡ ਦੀ ਇੱਕ ਹੋਰ ਜੱਥੇਬੰਦੀ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਕੈਲੇ ਫਰਾਂਸ ਵਿੱਚ ਸਰਗਰਮ ਸੀ ਅਤੇ 5000 ਰਫਿਊਜੀਆਂ ਦੇ ਕੈਂਪ ਨੂੰ ਜੰਗਲ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ।
2015 ਦੌਰਾਨ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਦੇ ਸਿੱਖ ਰਫਿਊਜੀਆਂ ਦੀ ਮਦਦ ਲਈ ਸਰਗਰਮ ਹੋਈਆਂ। ਵਿਆਨਾ ਦੀ ਇੱਕ ਸਿੱਖ ਜਥੇਬੰਦੀ ਸਿੱਖ ਹੈਲਪ, ਆਸਟਰੀਆ ਦੇ ਬੈਨਰ ਹੇਠ ਰਫਿਊਜੀਆਂ ਦੀ ਭੁੱਖ ਮਿਟਾਉਣ ਲਈ ਰੇਲਵੇ ਸਟੇਸ਼ਨਾਂ 'ਤੇ ਲੰਗਰ ਲਗਾਉਣ ਲੱਗੀ। ਇਹ ਕਿੰਨਾ ਵੱਡਾ ਉਪਰਾਲਾ ਹੈ ਕਿ ਜਿਸ ਅੱਤਵਾਦੀ ਜਥੇਬੰਦੀ ਦੇ ਨਾਮ 'ਤੇ ਪੂਰੀ ਦੁਨੀਆਂ ਘਬਰਾ ਰਹੀ ਹੈ, ਉਨ੍ਹਾਂ ਦੇ ਖੇਤਰ ਵਿਚ ਜਾ ਕੇ ਗੁਰੂਆਂ ਦੇ ਪ੍ਰਣਾਏ ਸਿੱਖ ਦ੍ਰਿੜ੍ਹਤਾ ਨਾਲ ਲੰਗਰ ਵੰਡ ਰਹੇ ਹੋਣ।
ਰੋਹਿੰਗਾ ਸ਼ਰਨਾਰਥੀਆਂ ਨੂੰ ਭਾਰਤ ਤੋਂ ਕੱਢਣ ਲਈ ਰਾਜਨੀਤਕ ਬਹਿਸ ਜਾਰੀ ਹੈ। ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਹੈ। ਸਰਕਾਰ ਇਨ੍ਹਾਂ ਨੂੰ ਦੇਸ ਦੀ ਸੁਰੱਖਿਆ ਲਈ ਖ਼ਤਰਾ ਮੰਨਦੀ ਹੈ। ਪਰ ਭਾਰਤ ਦੇ ਹੀ ਨਾਗਰਿਕ ਖਾਲਸਾ ਏਡ ਸੰਗਠਨ ਦੇ ਬੈਨਰ ਹੇਠ ਇਨ੍ਹਾਂ ਦੀ ਮਦਦ ਕਰਨ ਬੰਗਲਾਦੇਸ ਪਹੁੰਚ ਜਾਂਦੇ ਹਨ। ਇਹ ਮਨੁੱਖਤਾਵਾਦੀ ਪਹੁੰਚ ਹੈ। ਇਹ ਸੁਨੇਹਾ ਹੈ ਨਸਲਵਾਦੀਆਂ ਨੂੰ ਕਿ ਸਭ ਮਨੁੱਖ ਬਰਾਬਰ ਹਨ ਤੇ ਮਨੁੱਖਤਾ ਦਾ ਦਰਦ ਸਭ ਦਾ ਸਾਂਝਾ ਹੈ। ਜਦੋਂ ਇਸ ਗੱਲ ਨੂੰ ਸਮਝਾਂਗੇ ਤਾਂ ਰੰਗ, ਨਸਲ ਤੇ ਜਾਤਾਂ ਦੇ ਭੇਦ ਮਿਟ ਜਾਣਗੇ। ਇਹੀ ਕੌਮਾਂਤਰੀ ਪੱਧਰ ਦੀ ਸੋਚ ਹੈ। ਇਸ ਨੂੰ ਹੀ ਬਹਾਲ ਰੱਖਣਾ ਸਾਡਾ ਅਸਲ ਵਿਰਸਾ ਹੈ।

No comments:
Post a Comment