ਖਾਲਸਾ ਏਡ ਰੋਹਿੰਗੀਆ ਸ਼ਰਨਾਰਥੀਆਂ ਦੀ ਸਹਾਇਤਾ ਲਈ ਪਹੁੰਚੀ
ਮਾਨਵਤਾ ਦੀ ਸੇਵਾ ਰਾਹੀਂ ਸਿੱਖੀ ਦਾ ਨਾਮ ਰੋਸ਼ਨ ਕੀਤਾ
ਸੰਯੁਕਤ ਰਾਸ਼ਟਰ ਤੋਂ ਪਹਿਲਾਂ ਪਹੁੰਚੇ ਖਾਲਸਾ ਏਡ ਵਾਲੇ
ਮੁਲਕ ਮਿਆਂਮਾਰ ਤੋਂ ਉਜਾੜੇ ਰੋਹਿੰਗੀਆ ਮੁਸਲਮਾਨਾਂ ਨੂੰ ਸ਼ਰਨ ਦੇਣ ਲਈ ਤਿਆਰ ਨਹੀਂ, ਦੂਜੇ ਪਾਸੇ 'ਖ਼ਾਲਸਾ ਏਡ' ਨਾਮੀ ਆਲਮੀ ਐਨਜੀਓ ਦੇ ਵਾਲੰਟੀਅਰ ਉਨ੍ਹਾਂ ਦੀ ਸੇਵਾ ਤੇ ਸਹਾਇਤਾ ਲਈ ਬੰਗਲਾਦੇਸ਼ ਤੇ ਮਿਆਂਮਾਰ ਦੀ ਸਰਹੱਦ 'ਤੇ ਪਹੁੰਚ ਗਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਇਸ ਸੰਗਠਨ ਵੱਲੋਂ ਰੋਹਿੰਗੀਆ ਸ਼ਰਨਾਰਥੀਆਂ ਨੂੰ ਲੰਗਰ, ਸਵੱਛ ਪਾਣੀ, ਕੱਪੜੇ ਤੇ ਤ੍ਰਿਪਾਲਾਂ ਆਦਿ ਮੁਹੱਈਆ ਕਰਵਾਉਣ ਦੇ ਹੀਲੇ ਕੀਤੇ ਗਏ ਹਨ। ਮਿਆਂਮਾਰ ਦੇ ਰਖ਼ੀਨ ਸੂਬੇ ਵਿੱਚੋਂ ਮਿਆਂਮਾਰੀ ਫ਼ੌਜ ਵੱਲੋਂ ਉਜਾੜੇ ਗਏ ਰੋਹਿੰਗੀਆ ਮੁਸਲਮਾਨਾਂ ਨੇ ਮਿਆਂਮਾਰ-ਬੰਗਲਾ ਸਰਹੱਦ 'ਤੇ ਸਥਿਤ ਕਸਬੇ ਟੈਕਨਾਫ਼ ਵਿੱਚ ਪਨਾਹ ਲਈ ਹੈ। ਉੱਥੇ ਤਿੰਨ ਲੱਖ ਤੋਂ ਵੱਧ ਸ਼ਰਨਾਰਥੀ ਪੁੱਜੇ ਹੋਏ ਹਨ।
ਕੌਮਾਂਤਰੀ ਚੈਨਲਾਂ ਉੱਤੇ ਦਿਖਾਈਆਂ ਜਾ ਰਹੀਆਂ ਵੀਡੀਓ ਕਲਿੱਪਿੰਗਜ਼ ਦਰਸਾਉਂਦੀਆਂ ਹਨ ਕਿ ਸ਼ਰਨਾਰਥੀਆਂ ਨੂੰ ਇਸ ਕਸਬੇ ਵਿੱਚ ਠਹਿਰਾਉਣ ਲਈ ਥਾਂ ਦੀ ਭਾਰੀ ਕਮੀ ਹੈ ਅਤੇ ਬੰਗਲਾਦੇਸ਼ੀ ਅਧਿਕਾਰੀਆਂ ਨੇ ਵੀ ਰੋਟੀ-ਪਾਣੀ ਜਾਂ ਦਵਾਈਆਂ ਆਦਿ ਵਰਗੇ ਬੁਨਿਆਦੀ ਪ੍ਰਬੰਧ ਨਹੀਂ ਕੀਤੇ। ਉੱਪਰੋਂ ਮੌਨਸੂਨ ਦੀ ਰੁੱਤ ਵੱਖਰੀਆਂ ਦਿੱਕਤਾਂ ਪੈਦਾ ਕਰ ਰਹੀ ਹੈ।
ਅਜਿਹੀ ਸੂਰਤ ਵਿੱਚ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਕਮਿਸ਼ਨ ਜਾਂ ਬੰਗਲਾਦੇਸ਼ ਦੇ ਰਾਹਤ ਅਧਿਕਾਰੀਆਂ ਤੋਂ ਪਹਿਲਾਂ 'ਖਾਲਸਾ ਏਡ' ਦੇ ਵਾਲੰਟੀਅਰਾਂ ਵੱਲੋਂ ਉਸ ਥਾਂ 'ਤੇ ਪੁੱਜਣਾ ਆਪਣੇ ਆਪ ਵਿੱਚ ਸ਼ਲਾਘਾਯੋਗ ਕਦਮ ਹੈ।
'ਖ਼ਾਲਸਾ ਏਡ' ਵੱਲੋਂ ਪਹਿਲਾਂ ਪੱਛਮੀ ਬੰਗਾਲ ਤੋਂ ਢਾਕਾ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾਂਦੀ ਹੈ। ਢਾਕਾ ਤੋਂ ਅੱਗੇ ਟੈਕਨਾਫ਼ ਪੁੱਜਦਿਆਂ ਦਸ ਘੰਟੇ ਲੱਗਦੇ ਹਨ। ਬੰਗਲਾਦੇਸ਼ ਤੱਟਵਰਤੀ ਮੁਲਕ ਹੈ ਅਤੇ ਦੋ ਵੱਡੇ ਦਰਿਆਵਾਂ ਦੇ ਡੈਲਟੇ ਦਾ ਹਿੱਸਾ ਵੀ ਹੈ। ਇੱਥੇ ਨਦੀਆਂ ਨਾਲਿਆਂ ਦੀ ਭਰਮਾਰ ਹੈ।
ਉੱਪਰੋਂ ਮੌਨਸੂਨ ਦੀ ਰੁੱਤ ਵਿੱਚ ਬਰਸਾਤਾਂ ਤੇ ਸਮੁੰਦਰੀ ਛੱਲਾਂ ਵੱਖਰੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ। ਅਜਿਹੇ ਦੁਸ਼ਵਾਰ ਹਾਲਾਤ ਵਿੱਚ 'ਖ਼ਾਲਸਾ ਏਡ' ਵਰਗੇ ਸੰਗਠਨ ਵੱਲੋਂ ਕੀਤਾ ਗਿਆ ਉਪਰਾਲਾ ਸਰਬੱਤ ਦੇ ਭਲੇ ਦੇ ਸੰਕਲਪ ਉੱਤੇ ਹਰ ਹਾਲ ਫੁੱਲ ਚੜ੍ਹਾਏ ਜਾਣ ਦਾ ਪ੍ਰਮਾਣ ਹੈ। ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਇੱਕ ਵੱਡੇ ਰਾਹਤ ਕਾਰਜ ਦੇ ਮੁਢਲੇ ਦੌਰ ਵਿੱਚ 25 ਸਵੈ-ਇਛੁੱਕ ਸੇਵਕਾਂ ਦੀ ਟੀਮ ਰੋਹਿੰਗੀਆ ਰਿਫੀਊਜੀਆਂ ਦੀ ਸਹਾਇਤਾ ਲਈ ਭੇਜ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇੰਨੇ ਲੋਕਾਂ ਦੇ ਇਕਦਮ ਆ ਜਾਣ ਕਾਰਨ ਬੰਗਲਾਦੇਸ਼ ਨੂੰ ਤੁਰੰਤ ਭੋਜਨ, ਠਾਹਰ, ਕੱਪੜੇ ਤੇ ਦਵਾਈਆਂ ਦੀ ਲੋੜ ਹੈ। ਕੁਝ ਲੋਕ ਕੈਂਪਾਂ ਵਿੱਚ ਰਹਿ ਰਹੇ ਹਨ ਪਰ ਮੀਂਹ ਵਾਲਾ ਮੌਸਮ ਉਨਾਂ ਦੇ ਹਾਲਾਤ ਹੋਰ ਵੀ ਤਰਸਯੋਗ ਕਰ ਰਿਹਾ ਹੈ।
ਅਮਨਪ੍ਰੀਤ ਨੇ ਦੱਸਿਆ ਕਿ ਸਿੱਖ ਸਵੈ-ਇਛੁੱਕ ਸੇਵਕਾਂ ਨੇ ਰੋਹਿੰਗੀਆ ਮੁਸਲਮਾਨਾਂ ਲਈ ਲੰਗਰ ਲਗਾ ਦਿੱਤਾ ਹੈ। ਪਰ ਰਿਫੀਊਜੀਆਂ ਦੀ ਗਿਣਤੀ ਜ਼ਿਆਦਾ ਹੈ, ਇਸ ਲਈ ਉਨ੍ਹਾਂ ਕੋਲ ਛੇਤੀ ਹੀ ਹੋਰ ਰਸਦ ਤੇ ਸਾਰਾ ਜ਼ਰੂਰੀ ਸਾਮਾਨ ਭੇਜ ਦਿੱਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਮੀਡੀਆ ਰਿਪੋਰਟਾਂ ਵਿੱਚ ਆਇਆ ਹੈ ਕਿ ਮਿਆਂਮਾਰ ਵਿੱਚ ਤਕਰੀਬਨ ਰੋਹਿੰਗੀਆ ਮੁਸਲਮਾਨਾਂ ਦੇ 10 ਹਜ਼ਾਰ ਘਰਾਂ ਨੂੰ ਅੱਗ ਲਗਾ ਦਿੱਤੀ ਹੈ। ਉੱਥੇ ਇਸ ਭਾਈਚਾਰੇ ਦੇ ਲੋਕਾਂ ਦੀ ਵੱਡੇ ਪੱਧਰ 'ਤੇ ਨਸਲਕੁਸ਼ੀ ਹੋ ਰਹੀ ਹੈ।
ਸਿੱਖ ਭਾਈਚਾਰੇ ਉੱਤੇ ਰੱਬੀ ਮਿਹਰ ਹੈ ਕਿ ਇਹ ਮੁਸੀਬਤਜ਼ਦਾ ਲੋਕਾਂ ਲਈ ਓਟ-ਆਸਰਾ ਜੁਟਾਉਣ ਵਿੱਚ ਮੋਹਰੀ ਰਹਿੰਦਾ ਹੈ। ਸਾਲ 1993 ਵਿੱਚ ਸਮੁੰਦਰੀ ਤੂਫ਼ਾਨ 'ਹੁਦ ਹੁਦ' ਨਾਲ ਝੰਬੇ ਉੜੀਸਾ ਵਿੱਚ ਸਭ ਤੋਂ ਪਹਿਲਾਂ ਪੰਜਾਬ ਤੋਂ ਕਾਰ ਸੇਵਾ ਵਾਲੇ ਬਾਬਿਆਂ ਨੇ ਪਹੁੰਚ ਕੇ ਨਾ ਸਿਰਫ਼ ਲੰਗਰ ਲਾਇਆ ਸੀ, ਸਗੋਂ ਸਵੱਛ ਪਾਣੀ ਲਈ ਟਿਊਬਵੈੱਲ ਵੀ ਬੋਰ ਕੀਤੇ ਸਨ।
ਇਸੇ ਤਰ੍ਹਾਂ 2001 ਵਿੱਚ ਗੁਜਰਾਤ ਵਿੱਚ ਆਏ ਭੂਚਾਲ ਸਮੇਂ ਵੀ ਸਭ ਤੋਂ ਪਹਿਲਾਂ ਰਾਹਤ ਸਮੱਗਰੀ ਲੈ ਕੇ ਗਵਾਲੀਅਰ ਤੋਂ ਸਿੱਖ ਵਾਲੰਟੀਅਰ ਪਹੁੰਚੇ ਸਨ। ਦੁਖਿਆਰੀ ਮਾਨਵਤਾ ਦੀ ਸੇਵਾ ਲਈ ਫੌਰੀ ਹਾਜ਼ਰ ਹੋਣ ਦਾ ਇਹ ਜਜ਼ਬਾ ਜਿੱਥੇ ਸਿੱਖ ਭਾਈਚਾਰੇ ਦਾ ਅਕਸ ਨਿਖਾਰਨ ਪੱਖੋਂ ਮਦਦਗਾਰ ਹੁੰਦਾ ਆਇਆ ਹੈ, ਉੱਥੇ ਹੋਰਨਾਂ ਧਾਰਮਿਕ ਭਾਈਚਾਰਿਆਂ ਲਈ ਵੀ ਪ੍ਰੇਰਨਾ ਸਰੋਤ ਸਾਬਤ ਹੋਇਆ ਹੈ। ਇਸੇ ਜਜ਼ਬੇ ਦੀ ਸਦਾ ਸਦਾ ਬੁਲੰਦਗੀ ਦੀ ਦੁਆ ਕੀਤੀ ਜਾਣੀ ਚਾਹੀਦੀ ਹੈ।

No comments:
Post a Comment