ਭੁੱਖ ਨਾਲ ਮਰ ਰਹੇ ਭਾਰਤ ਦੇ ਲੋਕ ਤੇ ਮੋਦੀ ਦਾ ਸ਼ਾਈਨਿੰਗ ਇੰਡੀਆ
ਝਾਰਖੰਡ ਸਾਧਨਾਂ ਦੇ ਮਾਮਲੇ ਵਿੱਚ ਭਾਰਤ ਦਾ ਅਮੀਰ ਸੂਬਾ ਹੈ, ਪਰ ਇੱਥੋਂ ਦੇ ਲੋਕ ਕਾਫ਼ੀ ਗ਼ਰੀਬ ਹਨ ਤੇ ਭੁੱਖਮਰੀ ਦਾ ਸ਼ਿਕਾਰ ਹਨ। ਦੇਸ ਦੇ ਸਾਰੇ ਕਾਰਪੋਰੇਟ ਘਰਾਣੇ ਝਾਰਖੰਡ ਦੇ ਸਾਧਨਾਂ ਦਾ ਸ਼ੋਸ਼ਣ ਕਰਕੇ ਖ਼ੂਬ ਅਮੀਰ ਬਣ ਗਏ ਹਨ, ਪਰ ਇੱਥੋਂ ਦਾ ਨਾਗਰਿਕ ਦਾਲ ਛੱਡੋ, ਚੌਲਾਂ ਦੀ ਭਾਲ ਵਿੱਚ ਭੁੱਖਾ ਮਰ ਰਿਹਾ ਹੈ। ਦੁਸ਼ਯੰਤ ਕੁਮਾਰ ਦਾ ਸ਼ੇਅਰ ਹੈ : 'ਭੂਖ ਹੈ ਤੋ ਸਬਰ ਕਰ, ਰੋਟੀ ਨਹੀਂ ਤੋ ਕਿਆ ਹੂਆ। ਅੱਜਕੱਲ੍ਹ ਭਾਰਤੀ ਸੰਸਦ ਵਿੱਚ ਇਸ ਮੁੱਦੇ 'ਤੇ ਬਹਿਸ ਹੋ ਰਹੀ ਹੈ। ਸ਼ਾਇਰ ਇਸ ਵਿੱਚ ਹੁਕਮਰਾਨਾਂ ਦਾ ਮਜ਼ਾਕ ਉਡਾ ਰਿਹਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਭੁੱਖ ਸਬਰ ਨਹੀਂ ਜਾਣਦੀ। ਇਸ ਦੇ ਬਾਵਜੂਦ ਭਾਰਤੀ ਸਿਸਟਮ ਗ਼ਰੀਬਾਂ ਦੀ ਪ੍ਰੀਖਿਆ ਲੈਂਦੀ ਰਹਿੰਦਾ ਹੈ। ਤੁਹਾਨੂੰ ਯਾਦ ਕਰਵਾ ਦੇਈਏ ਕਿ ਹੁਣੇ ਜਿਹੇ ਝਾਰਖੰਡ ਵਿੱਚ ਭੁੱਖ ਨਾਲ ਤਿੰਨ ਮੌਤਾਂ ਹੋਈਆਂ ਹਨ। ਸਿਮਡੇਗਾ ਦੀ ਸੰਤੋਸ਼ੀ ਦੀ ਮੌਤ ਇਸ ਲਈ ਹੋ ਗਈ ਕਿ ਰਾਸ਼ਨ ਕਾਰਡ ਆਧਾਰ ਨਾਲ ਨਹੀਂ ਜੁੜਿਆ ਸੀ। ਡੀਲਰ ਨੇ ਰਾਸ਼ਨ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਝਰੀਆ ਦੇ ਬੈਜਨਾਥ ਰਵਿਦਾਸ ਦੀ ਮੌਤ ਇਸ ਲਈ ਹੋ ਗਈ ਕਿ ਸਰਕਾਰੀ ਵਿਵਸਥਾ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ਉਸ ਨੂੰ ਤਿੰਨ ਸਾਲ ਤੋਂ ਰਾਸ਼ਨ ਕਾਰਡ ਨਹੀਂ ਦਿੱਤਾ ਸੀ। ਜਦ ਕਿ ਦੇਵਘਰ ਜ਼ਿਲ੍ਹੇ ਦੇ ਰੂਪਲਾਲ ਮਰਾਂਡੀ ਦੀ ਮੌਤ ਇਸ ਲਈ ਹੋ ਗਈ ਕਿ ਮਸ਼ੀਨ ਵਿੱਚ ਉਸ ਦਾ ਤੇ ਉਸ ਦੀ ਧੀ ਦਾ ਅੰਗੂਠਾ ਮੈਚ ਨਹੀਂ ਹੋਇਆ। ਇਸ ਕਾਰਨ ਪਿਛਲੇ ਦੋ ਮਹੀਨੇ ਤੋਂ ਉਸ ਨੂੰ ਰਾਸ਼ਨ ਨਹੀਂ ਮਿਲਿਆ। ਸੁਆਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਦੀ ਸਰਕਾਰ ਭਾਰਤ ਦੇ ਮਲਿਕ ਭਾਗੋਆ ਤੋਂ ਵੀ ਵੱਧ ਨਿਰਦਈ ਹੈ, ਜੋ ਗਰੀਬਾਂ ਤੇ ਕਿਰਤੀਆਂ ਦਾ ਖ਼ੂਨ ਚੂਸ ਰਹੇ ਹਨ। ਸਰਕਾਰੀ ਤੰਤਰ ਤਾਂ ਏਨਾ ਜ਼ਾਲਮ ਹੈ ਕਿ ਜੇਕਰ ਗ਼ਰੀਬ ਦੇ ਕੋਲ ਇੱਕ ਆਧਾਰ ਕਾਰਡ ਨਹੀਂ ਹੈ, ਤਾਂ ਰਾਸ਼ਨ 'ਤੇ ਵੀ ਪਾਬੰਦੀ ਲੱਗ ਗਈ ਹੈ। ਭ੍ਰਿਸ਼ਟਾਚਾਰ ਮਿਟਾਉਣ ਦੇ ਨਾਂ 'ਤੇ ਭੁੱਖ ਨਾਲ ਮੌਤ ਸ਼ਾਇਦ ਬਹੁਤ ਵੱਡੀ ਸਜ਼ਾ ਹੈ। ਇਹ ਹੈ ਮੋਦੀ ਦਾ ਸ਼ਾਈਨਿੰਗ ਇੰਡੀਆ। ਇੰਡੀਆ ਤਰੱਕੀ ਕਰ ਰਿਹਾ ਹੈ, ਇੰਡੀਆ ਦਾ ਕਾਰਪੋਰੇਟ ਜਗਤ ਅਮੀਰ ਹੋ ਰਿਹਾ ਹੈ। ਮੋਦੀ, ਅਡਾਨੀ, ਅੰਬਾਨੀ, ਟਾਟਾ ਬਿਰਲਿਆ ਦਾ ਰਾਜ ਹੈ, ਜੋ ਪੂਰੇ ਭਾਰਤ ਨੂੰ ਲੁੱਟ ਕੇ ਖਾ ਰਹੇ ਹਨ। ਕੀ ਮਲਿਕ ਭਾਗੋਆਂ ਦੀ ਤਰੱਕੀ ਭਾਰਤ ਦੀ ਤਰੱਕੀ ਹੈ?
ਝਾਰਖੰਡ ਸਾਧਨਾਂ ਦੇ ਮਾਮਲੇ ਵਿੱਚ ਦੇਸ ਦਾ ਅਮੀਰ ਸੂਬਾ ਹੈ, ਪਰ ਇੱਥੋਂ ਦੇ ਲੋਕ ਕਾਫ਼ੀ ਗ਼ਰੀਬ ਹਨ। ਇੱਥੇ ਲੋਹਾ, ਤਾਂਬਾ, ਮਾਇਕਾ, ਬਾਕਸਾਈਟ, ਗਰੇਫਾਈਟ ਅਤੇ ਯੂਰੇਨੀਅਮ ਨਿਕਲਦਾ ਹੈ। ਅੱਜ ਝਾਰਖੰਡ ਨੂੰ ਬਣੇ ਹੋਏ ਕਈ ਸਾਲ ਹੋ ਗਏ ਹਨ। ਨਾ ਤਾਂ ਸਥਾਨਕ ਸਾਧਨਾਂ ਦਾ ਲਾਭ ਇੱਥੋਂ ਦੇ ਲੋਕਾਂ ਨੂੰ ਮਿਲਿਆ, ਨਾ ਹੀ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਇੱਥੋਂ ਦੇ ਲੋਕਾਂ ਨੂੰ ਮਿਲਿਆ। ਇੱਥੋਂ ਦੇ ਸਾਰੇ ਆਦੀਵਾਸੀ ਪਰਿਵਾਰਾਂ ਦੀਆਂ ਔਰਤਾਂ ਵੱਡੇ ਸ਼ਹਿਰਾਂ ਵਿੱਚ ਘਰੇਲੂ ਨੌਕਰਾਣੀ ਦੇ ਤੌਰ 'ਤੇ ਕੰਮ ਕਰਦੀਆਂ ਮਿਲਣਗੀਆਂ, ਜਿਨ੍ਹਾਂ ਨੂੰ ਸਾਲਾਨਾ ਵੀਹ ਤੋਂ ਤੀਹ ਹਜ਼ਾਰ ਰੁਪਏ ਦੇ ਠੇਕੇ 'ਤੇ ਲਿਜਾਇਆ ਜਾਂਦਾ ਹੈ ਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ।
ਭੁੱਖ ਨਾਲ ਮੌਤ ਹੋ ਜਾਣੀ ਭਾਰਤ ਵਿੱਚ ਕੋਈ ਨਵੀਂ ਗੱਲ ਨਹੀਂ ਹੈ, ਪਰ 21ਵੀਂ ਸਦੀ ਵਿੱਚ ਭੁੱਖ ਨਾਲ ਹੋਣ ਵਾਲੀ ਲੜਾਈ ਵਿੱਚ ਭਾਰਤ 100ਵੇਂ ਨੰਬਰ 'ਤੇ ਚਲਿਆ ਗਿਆ ਹੈ। ਭੁੱਖ ਦੇ ਖ਼ਿਲਾਫ਼ ਭਾਰਤ ਨਾਲੋਂ ਚੰਗੀ ਲੜਾਈ ਗੁਆਂਢੀ ਨੇਪਾਲ ਅਤੇ ਬੰਗਲਾਦੇਸ ਨੇ ਲੜੀ ਹੈ। ਅਜ਼ਾਦੀ ਤੋਂ ਪਹਿਲਾਂ ਵੀ ਭਾਰਤ ਵਿੱਚ ਭੁੱਖ ਨਾਲ ਮੌਤਾਂ ਹੁੰਦੀਆਂ ਸਨ। ਅਜ਼ਾਦੀ ਤੋਂ ਬਾਅਦ ਵੀ ਭੁੱਖ ਨਾਲ ਮੌਤਾਂ ਹੁੰਦੀਆਂ ਰਹੀਆਂ। ਫਿਰ ਅਜ਼ਾਦੀ ਦਾ ਕੀ ਫਾਇਦਾ ਹੋਇਆ? ਬਿਹਾਰ, ਬੰਗਾਲ ਤੇ ਮਹਾਰਾਸ਼ਟਰ ਦੇ ਅਕਾਲ ਨੇ ਸਰਕਾਰਾਂ ਨੂੰ ਭੁੱਖ ਨਾਲ ਨਿਬੜਨ ਲਈ ਯੋਜਨਾਵਾਂ ਬਣਾਉਣ ਨੂੰ ਮਜਬੂਰ ਕੀਤਾ। ਇਸ ਨਾਲ ਨਤੀਜੇ ਵੀ ਸਾਹਮਣੇ ਆਏ। ਸਿੰਜਾਈ ਤੇ ਖੇਤੀਬਾੜੀ ਖੇਤਰ ਵਿੱਚ ਚੰਗੇ ਕੰਮ ਨਾਲ ਦੇਸ ਅੰਨ ਦੇ ਮਾਮਲੇ 'ਚ ਆਤਮ-ਨਿਰਭਰ ਹੋ ਗਿਆ। ਇਸ ਤੋਂ ਬਾਅਦ ਭੁੱਖ ਨਾਲ ਮੌਤ ਭਾਰਤ ਲਈ ਸ਼ਰਮ ਵਾਲੀ ਗੱਲ ਹੈ।
ਦੇਸ ਦੇ ਅੰਨ-ਭੰਡਾਰ ਭਰੇ ਹੋਏ ਹਨ। ਪਿੰਡ-ਪਿੰਡ ਤਕ ਜ਼ਿਲ੍ਹਾ ਪ੍ਰਸ਼ਾਸਨ ਦੀ ਪਹੁੰਚ ਹੈ। ਫਿਰ ਵੀ ਭੁੱਖ ਨਾਲ ਮੌਤਾਂ ਹੋ ਰਹੀਆਂ ਹਨ। ਭੁੱਖ ਨਾਲ ਪਲਾਇਨ ਹੋ ਰਿਹਾ ਹੈ। ਇਸ ਵਿੱਚ ਕੁਦਰਤੀ ਆਫ਼ਤਾਂ ਦਾ ਯੋਗਦਾਨ ਨਹੀਂ ਹੈ। ਇਹ ਮੌਤਾਂ ਸਰਕਾਰੀ ਤੰਤਰ ਦੀ ਉਦਾਸੀਨਤਾ ਤੇ ਲਾਪਰਵਾਹੀ ਦੇ ਕਾਰਨ ਹੋਈਆਂ ਹਨ।
ਡਿਜੀਟਲ ਇੰਡੀਆ ਤੇ ਆਧਾਰ ਨੰਬਰ ਸਹੂਲਤ ਦੀ ਬਜਾਏ ਸਮੱਸਿਆ ਬਣ ਰਹੇ ਹਨ। ਰਾਸ਼ਨ ਕਾਰਡ ਤੋਂ ਬਾਅਦ ਦੇਸ ਦੇ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨੰਬਰ ਨਾਲ ਜੋੜਨ ਦੇ ਹੁਕਮ ਦਿੱਤੇ ਗਏ ਹਨ। ਹਾਲਾਂ ਕਿ ਮਾਮਲਾ ਫਿਲਹਾਲ ਅਦਾਲਤ ਵਿੱਚ ਹੈ ਤੇ ਸੁਪਰੀਮ ਕੋਰਟ ਇਸ ਦੀ ਲੋੜ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਿਹਾ ਹੈ, ਫਿਰ ਵੀ ਆਧਾਰ ਨੰਬਰ ਨੂੰ ਹਰੇਕ ਥਾਂ ਜ਼ਰੂਰੀ ਕਰਨ ਦੀ ਸਰਕਾਰੀ ਜ਼ਿੱਦ ਇਨ੍ਹਾਂ ਮੌਤਾਂ ਲਈ ਹੱਦ ਤੋਂ ਵੱਧ ਜ਼ਿੰਮੇਵਾਰ ਹੈ। ਮੋਦੀ ਸਰਕਾਰ ਆਪਣੇ ਹਠ 'ਤੇ ਕਾਇਮ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਭੁੱਖ ਨਾਲ ਮਰ ਰਹੇ ਲੋਕਾਂ ਦਾ ਦਰਦ ਨਹੀਂ, ਉਹ ਅਖੌਤੀ ਸੁਪਨਿਆਂ ਵਿਚ ਜੀਅ ਰਿਹਾ ਹੈ, ਡਿਜ਼ੀਟਲ ਇੰਡੀਆ ਤਰੱਕੀ ਕਰਦਾ ਭਾਰਤ, ਵਧ ਰਿਹਾ ਭਾਰਤ, ਪਰ ਅਸਲ ਵਿਚ ਭਾਰਤ ਦੀ ਤਸਵੀਰ ਬੜੀ ਦਰਦ ਭਰੀ ਹੈ। ਇਹ ਤਾਂ ਝਾਰਖੰਡ ਸੂਬੇ ਤੋਂ ਦੇਖੀ ਜਾ ਸਕਦੀ ਹੈ ਕਿ ਭਾਰਤ ਭੁੱਖ ਨਾਲ ਮਰ ਰਿਹਾ ਹੈ ਤੇ ਕਾਰਪੋਰੇਟ ਜਗਤ ਗਰੀਬਾਂ ਦਾ ਜੋਕਾਂ ਬਣ ਕੇ ਲਹੂ ਨਿਚੋੜ ਰਿਹਾ ਹੈ।
-ਰਜਿੰਦਰ ਸਿੰਘ ਪੁਰੇਵਾਲ

No comments:
Post a Comment