ਅਕਸਰ ਇਹ ਸੁਆਲ ਪੁੱਛਿਆ ਜਾਂਦਾ ਹੈ, ਕਿ ਪੰਜਾਬ ਦਾ ਬੌਧਿਕ ਪੱਧਰ ਏਨਾ ਨੀਵਾਂ ਕਿਉਂ ਹੈ। ਸਿੱਖ ਗੁਰੂਆਂ ਨੇ ਜਿਸ ਪੰਜਾਬ ਅੰਦਰ ਬੌਧਿਕਤਾ ਦਾ ਹੜ੍ਵ ਲਿਆਂਦਾ ਹੋਵੇ, ਮਹਾਨ ਬੁੱਧ ਧਰਮ ਦੀਆਂ ਹੋਈਆਂ ਚਾਰ ਸੰਗਤੀਆਂ ਵਿਚੋਂ ਚੌਥੀ ਸੰਗਤੀ ਜਿਸ ਪੰਜਾਬ ਦੀ ਧਰਤੀ ਉੱਤੇ ਹੋਈ ਹੋਵੇ, ਬਾਬਾ ਫਰੀਦ ਵਰਗਾ ਮਹਾਨ ਸੂਫੀ ਸੰਤ ਜਿਸ ਪੰਜਾਬ ਦਾ ਪਿਤਾਮਾ ਹੋਵੇ, ਭਗਤ ਨਾਮਦੇਵ ਵਰਗੇ ਮਹਾਨ ਰੂਹਾਨੀ ਆਗੂ ਮਹਾਰਾਸ਼ਟਰ ਤੋਂ ਚੱਲ ਕੇ ਜਿਸ ਪੰਜਾਬ ਅੰਦਰ ਆ ਕੇ ਟਿਕੇ ਹੋਣ, ਉਸ ਪੰਜਾਬ ਦਾ ਬੌਧਿਕ ਪੱਧਰ ਜੇ ਅੱਜ ਏਨਾ ਨੀਵਾਂ ਹੈ, ਤਾਂ ਇਸ ਦੇ ਜ਼ਰੂਰ ਹੀ ਕੋਈ ਠੋਸ ਕਾਰਨ ਹੋਣਗੇ।
ਇਨ•ਾਂ ਕਾਰਨਾਂ ਦੀਆਂ ਜੜ•ਾਂ, ਪਿਛਲੇ ਦਿਨੀਂ 'ਦੇਸ ਭਗਤ ਯਾਦਗਾਰ ਹਾਲ' ਵਿਖੇ ਹੋਏ ਇਕ ਸੈਮੀਨਾਰ, '20ਵੀਂ ਸਦੀ ਦੀਆਂ ਸਿਆਸੀ ਲਹਿਰਾਂ ਦਾ ਸਿੱਖ-ਅਵਚੇਤਨ', ਵਿਚੋਂ ਲੱਭੀਆਂ ਜਾ ਸਕਦੀਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਗਤ-ਗੁਰੂ ਕਬੀਰ ਚੇਅਰ ਦੇ ਕਈ ਸਾਲ ਮੁਖੀ ਰਹੇ ਡਾ. ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਦਾ ਮੁੱਖ ਪਰਚਾ ਸ਼ਬਦੀਸ਼ ਦਾ ਲਿਖਿਆ ਹੋਇਆ ਹੈ। ਸ਼ਬਦੀਸ਼ ਦਾ ਅਰਥ ਸ਼ਬਦਾਂ ਦਾ ਈਸ਼ਵਰ ਭਾਵ ਸ਼ਬਦਾਂ ਦਾ ਰੱਬ ਹੈ। ਪਰ ਪਰਚੇ ਨੂੰ ਪੜ• ਕੇ ਇਉਂ ਜਾਪਦਾ ਹੈ, ਜਿਵੇਂ ਸ਼ਬਦਾਂ ਦਾ ਇਹ ਰੱਬ, ਅਸਲ ਵਿਚ ਨਿਰਜਿੰਦ ਸ਼ਬਦਾਂ ਵਿਚਲੇ ਮੁਰਦਾ ਸੰਕਲਪਾਂ ਨਾਲ ਬਣੀਆਂ ਹੋਈਆਂ ਅਰਥਹੀਣ ਧਾਰਨਾਵਾਂ ਦਾ ਰੱਬ ਹੈ।
ਪਰਚੇ ਦਾ ਮੂਲ ਭਾਵ ਇਨ•ਾਂ ਦੋ ਪੰਕਤੀਆਂ ਵਿਚ ਦਰਜ ਕੀਤਾ ਗਿਆ ਹੈ, ''ਮਾਰਕਸ-ਏਂਗਲਜ਼ ਦਾ ਵਿਕਸਿਤ ਕੀਤਾ ਮਾਰਕਸਵਾਦ ਹੀ ਕ੍ਰਾਂਤੀਕਾਰੀ ਸਿਧਾਂਤ ਹੈ ਅਤੇ ਮਜ਼ਦੂਰ ਜਮਾਤ ਹੀ ਇਨਕਲਾਬੀ ਜਮਾਤ ਹੈ, ਜਿਸ ਨੂੰ ਪੂੰਜੀਵਾਦ ਨੇ ਖੁਦ ਆਪਣੀ ਕਬਰ ਪੁੱਟਣ ਲਈ ਪੈਦਾ ਕੀਤਾ ਹੈ। ਮਾਰਕਸਵਾਦ ਚੇਤਨ ਹੋਈ ਮਜ਼ਦੂਰ ਜਮਾਤ ਦੀ ਰੂਹਾਨੀ ਸ਼ਕਤੀ ਹੈ ਅਤੇ ਇਸ ਮਹਾਨ ਸਿਧਾਂਤ ਨੂੰ ਮਜ਼ਦੂਰ ਜਮਾਤ ਪਦਾਰਥਕ ਸ਼ਕਤੀ ਦੀ ਸ਼ਕਲ ਵਿਚ ਪ੍ਰਾਪਤ ਹੋਈ ਹੈ।''
ਜਿਸ ਮਹਾਨ ਮਾਰਕਸਵਾਦੀ ਫ਼ਲਸਫ਼ੇ ਦਾ ਇਹ ਲੇਖਕ ਪੈਰੋਕਾਰ ਹੋਣ ਦਾ ਦਾਅਵਾ ਕਰ ਰਿਹਾ ਹੈ, ਉਸ ਮਾਰਕਸਵਾਦ ਦੀ ਪਹਿਲੀ ਮੁੱਖ ਧਾਰਨਾ ਇਹ ਹੈ, ਕਿ ਜੇ ਕੋਈ ਵਿਚਾਰ, ਸੰਕਲਪ, ਫ਼ਲਸਫ਼ਾ ਜਾਂ ਵਿਚਾਰਧਾਰਾ ਆਪਣੇ ਕਿਆਸੇ ਸਿੱਟੇ ਨਹੀਂ ਕੱਢਦੀ, ਤਾਂ ਉਹ ਫਜ਼ੂਲ ਹੈ, ਨਿਰਅਰਥ ਹੈ। ਉਸ ਵਿਚਾਰ, ਸੰਕਲਪ, ਫ਼ਲਸਫ਼ੇ ਜਾਂ ਵਿਚਾਰਧਾਰਾ ਦਾ ਸਮਾਜੀ ਜ਼ਿੰਦਗੀ ਵਿਚ ਕੋਈ ਅਰਥ ਨਹੀਂ। ਇਸ ਪਰਚੇ ਦਾ ਜਿਹੜਾ 'ਮੂਲ ਭਾਵ' ਲੇਖਕ ਨੇ ਪੇਸ਼ ਕਰ ਕੀਤਾ ਹੈ, ਉਸ ਨੂੰ ਇਸ ਤੋਂ ਵੀ ਖੂਬਸੂਰਤ ਅਤੇ ਸਪੱਸ਼ਟ ਸ਼ਬਦਾਂ ਵਿਚ ਮਾਰਕਸ ਨੇ ਅੱਜ ਤੋਂ ਲਗਪਗ ਡੇਢ ਸੌ ਸਾਲ ਪਹਿਲਾਂ ਪੇਸ਼ ਕਰ ਦਿੱਤਾ ਸੀ। ਮਾਰਕਸ ਦੇ ਆਪਣੇ ਸ਼ਬਦ ਹਨ, ''ਜਿਵੇਂ (ਭੌਤਿਕਵਾਦੀ) ਫਿਲਾਸਫੀ ਕਿਰਤੀ ਜਮਾਤ ਦੇ ਰੂਪ ਵਿਚ ਆਪਣਾ ਠੋਸ ਹਥਿਆਰ ਲੱਭ ਲੈਂਦੀ ਹੈ, ਉਵੇਂ ਹੀ ਕਿਰਤੀ ਜਮਾਤ ਫਿਲਾਸਫੀ ਦੇ ਰੂਪ ਵਿਚ ਆਪਣਾ ਰੂਹਾਨੀ ਹਥਿਆਰ ਲੱਭ ਲੈਂਦੀ ਹੈ।'' ਪਰ ਨਾਲ ਹੀ ਮਾਰਕਸ ਨੇ ਇਹ ਵੀ ਕਿਹਾ ਹੈ, ''ਇਸ (ਕਮਿਊਨਿਸਟ) ਮੁਕਤੀ ਦਾ ਸਿਰ ਫਿਲਾਸਫ਼ੀ ਹੈ, ਇਸ ਦਾ ਦਿਲ ਕਿਰਤੀ ਜਮਾਤ ਹੈ, ਕਿਰਤੀ ਜਮਾਤ ਨੂੰ ਖਤਮ ਕੀਤੇ ਬਿਨਾਂ ਫਿਲਾਸਫ਼ੀ ਹਕੀਕਤ ਨਹੀਂ ਬਣ ਸਕਦੀ ਅਤੇ ਫਿਲਾਸਫ਼ੀ ਨੂੰ ਹਕੀਕਤ ਬਣਾਏ ਬਿਨਾਂ ਕਿਰਤੀ ਜਮਾਤ ਖਤਮ ਨਹੀਂ ਹੋ ਸਕਦੀ।''
ਹੁਣ ਸ਼ਬਦੀਸ਼ ਹੁਰਾਂ ਨੂੰ ਇੱਥੇ ਇਕ ਸੁਆਲ ਪੁੱਛਣਾ ਬਣਦਾ ਹੈ, ਕਿ ਇਸ ਡੇਢ ਸੌ ਸਾਲ ਦੇ ਸਮੇਂ ਵਿਚ ਧਰਤੀ ਉੱਤੇ ਬੜੀਆਂ ਵੱਡੀਆਂ ਤਬਦੀਲੀਆਂ ਹੋਈਆਂ ਹਨ। ਮਾਰਕਸਵਾਦੀ ਫ਼ਲਸਫ਼ੇ ਦੇ ਨਾਂ ਹੇਠ ਪਹਿਲਾਂ ਰੂਸ ਅਤੇ ਫਿਰ ਚੀਨ ਅੰਦਰ ਦੋ ਬੜੇ ਵੱਡੇ ਇਨਕਲਾਬ ਵਾਪਰੇ ਹਨ, ਜਿਸ ਵਿਚ ਹਜ਼ਾਰਾਂ-ਲੱਖਾਂ ਨਹੀਂ ਕਰੋੜਾਂ ਕਿਰਤੀਆਂ ਨੇ ਆਪਣੀਆਂ ਜਾਨਾਂ ਹੂਲ ਕੇ ਕਮਿਊਨਿਸਟ ਸਮਾਜ ਦੀ ਸਿਰਜਣਾ ਵਾਸਤੇ ਯਤਨ ਕੀਤੇ ਹਨ। ਸੌ ਸਾਲ ਦੇ ਲਗਪਗ ਮਨੁੱਖੀ ਅਭਿਆਸ ਨੇ ਮਾਰਕਸਵਾਦ ਦੇ ਇਨ•ਾਂ ਵਿਚਾਰਾਂ ਨੂੰ ਅਮਲੀ ਪੱਧਰ ਉੱਤੇ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਜੇ ਅੱਜ ਇਕ ਸਦੀ ਦੇ ਅਮਲ ਬਾਅਦ ਇਹ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ, ਤਾਂ ਮਾਰਕਸਵਾਦ ਦੀ ਮੁਢਲੀ ਧਾਰਨਾ ਇਹ ਮੰਗ ਕਰਦੀ ਹੈ, ਕਿ ਇਨ•ਾਂ ਯਤਨਾਂ ਨੂੰ ਆਪਣੀ ਪੜਚੋਲ ਹੇਠ ਲਿਆਂਦਾ ਜਾਏ। ਜੇ ਇਹ ਯਤਨ ਸਫਲ ਨਹੀਂ ਹੋਏ, ਫਿਰ ਜਾਂ ਤਾਂ ਇਹ ਵਿਚਾਰ, ਫ਼ਲਸਫ਼ਾ, ਸੰਕਲਪ ਠੀਕ ਨਹੀਂ ਹਨ ਜਾਂ ਇਨ•ਾਂ ਨੂੰ ਲਾਗੂ ਕਰਨ ਵਾਲਿਆਂ ਨੇ ਇਨ•ਾਂ ਦੀ ਅਸਲੀ ਰੂਹ ਨਹੀਂ ਫੜੀ। ਇਸ ਸੁਆਲ ਦਾ ਜੁਆਬ ਦਿੱਤੇ ਬਿਨਾਂ, ਕਿਸੇ ਵੀ ਖਰੇ ਮਾਰਕਸਵਾਦੀ ਵੱਲੋਂ ਮਾਰਕਸ ਦੀਆਂ ਧਾਰਨਾਵਾਂ ਨੂੰ ਦੁਹਰਾਈ ਜਾਣਾ ਬੌਧਿਕ ਗਰੀਬੀ ਨਹੀਂ ਤਾਂ ਹੋਰ ਕੀ ਹੈ? ਜਿਵੇਂ ਕਰਮਕਾਂਡੀ ਸਿੱਖ ਗੁਰੂ ਗ੍ਰੰਥ ਸਾਹਿਬ ਵਿਚਲੇ ਫ਼ਲਸਫ਼ੇ ਦੇ ਕੀਮਤੀ ਗਿਆਨ ਨੂੰ ਛੱਡ ਕੇ, ਉਸ ਦਾ ਰਟਣ ਮੰਤਰ ਕਰਨ ਤੱਕ ਸੀਮਿਤ ਹਨ, ਇਸੇ ਤਰ•ਾਂ ਸ਼ਬਦੀਸ਼ ਹੁਰੀਂ ਮਾਰਕਸ-ਏਂਗਲਜ਼ ਦੇ ਵਿਕਸਿਤ ਕੀਤੇ ਭੌਤਿਕਵਾਦੀ ਫਲਸਫੇ ਦੇ ਗਿਆਨ ਨੂੰ ਛੱਡ ਕੇ, ਉਸ ਦੀਆਂ ਕੁਝ ਕੁ ਧਾਰਨਾਵਾਂ ਦਾ ਰਟਣ ਮੰਤਰ ਕਰ ਰਹੇ ਹਨ।
ਮਾਰਕਸ ਧਰਮ ਅਤੇ ਭੌਤਿਕਵਾਦੀ ਫ਼ਿਲਾਸਫ਼ੀ ਦੇ ਰਿਸ਼ਤੇ ਨੂੰ ਸਪੱਸ਼ਟ ਕਰਦਿਆਂ ਹੋਇਆਂ ਇਹ ਵੀ ਕਹਿੰਦਾ ਹੈ, ''ਫ਼ਲਸਫ਼ਾ ਧਰਮ ਅਤੇ ਫ਼ਿਲਾਸਫ਼ੀ ਦੇ ਮਸਲਿਆਂ ਬਾਰੇ ਧਾਰਮਿਕ ਲੋਕਾਂ ਨਾਲੋਂ ਇਕ ਵੱਖਰੇ ਢੰਗ ਨਾਲ ਚਰਚਾ ਕਰਦਾ ਹੈ। ਧਾਰਮਿਕ ਲੋਕ ਧਰਮਾਂ ਨੂੰ ਪੜ•ੇ ਬਿਨਾਂ ਉਨ•ਾਂ ਦੀ ਚਰਚਾ ਕਰਦੇ ਹਨ, ਫ਼ਲਸਫ਼ਾ ਉਨ•ਾਂ ਨੂੰ ਪੜ• ਕੇ ਉਨ•ਾਂ ਬਾਰੇ ਚਰਚਾ ਕਰਦਾ ਹੈ। ਧਾਰਮਿਕ ਲੋਕ ਭਾਵਨਾਵਾਂ ਨੂੰ ਟੁੰਬਦੇ ਹਨ, ਫ਼ਲਸਫ਼ਾ ਵਿਵੇਕ ਨੂੰ ਟੁੰਬਦੀ ਹੈ। ਧਾਰਮਿਕ ਲੋਕ ਸਰਾਪ ਦੇਂਦੇ ਹਨ, ਫ਼ਲਸਫ਼ਾ ਸਿੱਖਿਆ ਦੇਂਦਾ ਹੈ। ਧਾਰਮਿਕ ਪੁਰਖ ਲੋਕ-ਪ੍ਰਲੋਕ ਦੇ ਵਾਅਦੇ ਕਰਦੇ ਹਨ, ਫ਼ਲਸਫ਼ਾ ਸੱਚ ਨੂੰ ਪ੍ਰਗਟ ਕਰਨ ਤੋਂ ਬਿਨਾਂ ਹੋਰ ਕੋਈ ਵਾਅਦਾ ਨਹੀਂ ਕਰਦਾ। ਧਾਰਮਿਕ ਲੋਕ ਆਪਣੇ ਵਿਸ਼ਵਾਸਾਂ ਵਿਚ ਵਿਸ਼ਵਾਸ ਪ੍ਰਗਟ ਕਰਨ ਦੀ ਮੰਗ ਕਰਦੇ ਹਨ, ਫ਼ਲਸਫ਼ਾ ਆਪਣੇ ਨਿਕਲੇ ਸਿੱਟਿਆਂ ਵਿਚ ਵਿਸ਼ਵਾਸ ਪ੍ਰਗਟ ਕਰਨ ਲਈ ਨਹੀਂ, ਸਗੋਂ ਮਨ ਅੰਦਰ ਪੈਦਾ ਹੁੰਦੇ ਸ਼ੰਕਿਆਂ ਦੀ ਨਵਿਰਤੀ ਕਰਨ ਦੀ ਮੰਗ ਕਰਦਾ ਹੈ। ਧਾਰਮਿਕ ਲੋਕ ਰੱਬ ਦੇ ਨਾਂ ਉੱਤੇ ਡਰ ਪੈਦਾ ਕਰਦੇ ਹਨ, ਪਰ ਫ਼ਲਸਫ਼ਾ ਮਨੁੱਖ ਨੂੰ ਸਹਿਜ ਕਰਦੀ ਹੈ ਅਤੇ ਸੱਚ ਇਹ ਹੈ ਕਿ ਫ਼ਲਸਫ਼ੇ ਕੋਲ ਸੰਸਾਰ ਦਾ ਏਨਾ ਭਰਵਾਂ ਗਿਆਨ ਹੈ, ਕਿ ਉਸ ਦੇ ਨਿਕਲੇ ਸਿੱਟਿਆਂ ਨੂੰ ਲੋਕ-ਪ੍ਰਲੋਕ ਦੇ ਭਰਮ ਵਿਚ ਜਿਉਂਦੇ ਅਤੇ ਹਉਮੈ-ਗ੍ਰਸਤ ਲੋਕਾਂ ਦੀ ਚਾਪਲੂਸੀ ਕਰਨ ਦੀ ਕੋਈ ਲੋੜ ਨਹੀਂ ਪੈਂਦੀ। ''
ਸ਼ਬਦੀਸ਼ ਹੁਰਾਂ ਦੇ ਪਰਚੇ ਨੂੰ ਪੜ•ਨ ਤੋਂ ਬਾਦ ਹੁਣ ਇਕ ਗੱਲ ਤਾਂ ਬੜੀ ਸਪੱਸ਼ਟ ਹੈ, ਕਿ ਉਹ ਸਿੱਖ ਧਰਮ ਦੀ ਪੜਚੋਲ ਸਿੱਖ ਫ਼ਲਸਫ਼ੇ ਨੂੰ ਪੜ•ਨ ਤੋਂ ਬਿਨਾਂ ਹੀ ਕਰੀ ਜਾ ਰਹੇ ਹਨ ਅਤੇ ਆਪਣੇ ਮਨ ਅੰਦਰ ਬਣੀਆਂ ਕਾਲਪਨਿਕ ਜਾਂ ਕੁਝ ਸੁਣੀਆਂ ਸੁਣਾਈਆਂ ਧਾਰਨਾਵਾਂ ਨੂੰ ਆਧਾਰ ਬਣਾ ਕੇ, ਸਿੱਖ ਧਰਮ ਦੇ ਅੰਨ•ੇ ਵਿਰੋਧ 'ਚੋਂ ਆਪਣੀ ਬੌਧਿਕ ਕੰਗਾਲੀ ਦਾ ਸਬੂਤ ਦੇ ਰਹੇ ਹਨ। ਉਨ•ਾਂ ਦੀ ਬੌਧਿਕ ਕੰਗਾਲੀ ਦੀ ਹੱਦ ਇਹ ਹੈ, ਕਿ ਉਹ ਫ਼ਲਸਫ਼ੇ, ਇਤਿਹਾਸ ਅਤੇ ਰਾਜਨੀਤੀ ਨੂੰ ਇਕ-ਦੂਜੇ ਨਾਲ ਰਲਗੱਡ ਕਰੀ ਆਉਂਦੇ ਹਨ।
ਇਸ ਪੱਖ ਤੋਂ ਉਨ•ਾਂ ਦੀਆਂ ਹੇਠ ਲਿਖੀਆਂ ਧਾਰਨਾਵਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ : (1) 1947 ਦਾ ਮਹਾਂਦੁਖਾਂਤ ਮੁਗਲ ਕਾਲ ਨਾਲ ਸੰਬੰਧਤ ਕਵੀਸ਼ਰੀਨੁਮਾ ਸਿੱਖ ਇਤਿਹਾਸ ਦੇ ਦਿਲੋ ਦਿਮਾਗ ਵਿਚ ਟਿਕਾਏ ਅਵਚੇਤਨ ਦਾ ਭਿਆਨਕ ਪ੍ਰਤੀਫਲ ਸੀ। (2) (ਪਿਛਲੀ) ਸਦੀ ਦੇ 80ਵਿਆਂ ਤੋਂ ਸਿੱਖ ਪਛਾਣ ਦੀ ਵੱਖਵਾਦੀ ਤੇ ਵੰਡਵਾਦੀ ਵਿਚਾਰਧਾਰਾ ਜੜ•ਾਂ ਫੜ ਰਹੀ ਹੈ ਅਤੇ ਬ੍ਰਾਹਮਣਵਾਦ ਵਿਰੋਧੀ ਭਵਿੱਖੀ ਸਰੋਕਾਰਾਂ ਤਹਿਤ ਸਿੱਖੀ ਤੇ ਇਸਲਾਮ ਦੀ ਸਿਧਾਂਤਕ ਸਾਂਝ ਕੇਦਰ ਵਿਚ ਆ ਰਹੀ ਹੈ। ਇਹ ਅਧਿਆਤਮਕ ਤੇ ਸਿਧਾਂਤਕ ਸਾਂਝ ਬਦਲਦੇ ਵਕਤਾਂ ਦੀ ਸਿਆਸਤ ਦਾ ਸੱਚ ਬਣ ਗਈ ਹੈ, ਜਿਵੇਂ ਬ੍ਰਿਟਿਸ਼-ਕਾਲ ਵਿਚ ਠੀਕ ਉਲਟੇ ਰੁਖ ਸਿਆਸਤ ਹੋ ਰਹੀ ਸੀ। (3) ਸਦੀਆਂ ਤੱਕ ਸਥਾਪਤੀਵਾਦੀ ਸਿੱਖ ਵਿਚਾਰਧਾਰਾ ਦੇ ਸ਼ਿਕਾਰ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਨਵੇਂ ਯੁਗ ਦੀ ਸਥਾਪਤੀ ਦੇ ਮੇਚਵਾਂ ਬਣਾ ਲੈਣ ਦੀ ਮੁਹਿੰਮ ਹਰ ਤਰਫ ਦਿਖਾਈ ਦੇ ਰਹੀ ਹੈ।
1. ਇਹ ਸੱਚ ਹੁਣ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ 1947 ਦਾ ਮਹਾਂਦੁਖਾਂਤ 'ਮੁਗਲ ਕਾਲ ਨਾਲ ਸੰਬੰਧਤ ਕਵੀਸ਼ਰੀਨੁਮਾ ਸਿੱਖ ਇਤਿਹਾਸ ਦੇ ਦਿਲੋ ਦਿਮਾਗ ਵਿਚ ਟਿਕਾਏ ਅਵਚੇਤਨ ਦਾ ਭਿਆਨਕ ਪ੍ਰਤੀਫਲ' ਨਹੀਂ ਸੀ, ਸਗੋਂ ਬਰਤਾਨਵੀ ਸਾਮਰਾਜ ਤੇ ਬ੍ਰਾਹਮਣਵਾਦੀ ਫ਼ਲਸਫ਼ੇ ਦੇ ਪੈਰੋਕਾਰਾਂ ਦੇ ਗੱਠਜੋੜ ਦਾ ਪ੍ਰਤੀਫਲ ਸੀ। ਬ੍ਰਾਹਮਣਵਾਦੀ ਫ਼ਲਸਫ਼ੇ ਦੇ ਪੈਰੋਕਾਰਾਂ ਨੇ ਬਰਤਾਨਵੀ ਸਾਮਰਾਜ ਸਮੇਤ ਸਮੁੱਚੇ ਪੱਛਮੀ ਸਾਮਰਾਜ ਦੀਆਂ ਆਰਥਿਕ ਅਤੇ ਸਭਿਆਚਾਰਕ ਨੀਤੀਆਂ ਨੂੰ ਲਾਗੂ ਕਰਨਾ ਪ੍ਰਵਾਨ ਕਰ ਲਿਆ ਅਤੇ ਬਰਤਾਨਵੀ ਸਾਮਰਾਜ ਨੇ ਬ੍ਰਾਹਮਣਵਾਦੀ ਫ਼ਲਸਫ਼ੇ ਦੇ ਪੈਰੋਕਾਰਾਂ ਦੀ ਰਾਜਨੀਤਿਕ ਅਗਵਾਈ ਕਬੂਲ ਕਰ ਲਈ। ਕਿਉਂਕਿ ਦੋਵੇਂ ਇਕ-ਦੂਜੇ ਨੂੰ ਰਾਸ ਆਉਂਦੇ ਹਨ। ਜਿੱਥੇ ਬ੍ਰਾਹਮਣਵਾਦ ਮਨੁੱਖ ਨੂੰ ਕੁਦਰਤ ਨਾਲੋਂ ਤੋੜ ਕੇ ਕਿਸੇ ਕਾਲਪਨਿਕ ਰੱਬ ਨਾਲ ਜੋੜਦਾ ਹੈ ਤੇ ਮਨੁੱਖ ਦੀ ਹਕੀਕੀ ਅਨੁਭਵੀ ਹੋਂਦ ਨੂੰ ਨਕਾਰਦਾ ਹੈ, ਉੱਥੇ ਕੁਦਰਤ ਤੋਂ ਟੁੱਟਾ ਤੇ ਭਟਕਣਾ ਦਾ ਸ਼ਿਕਾਰ ਬ੍ਰਾਹਮਣੀ ਮਨ ਸਾਮਰਾਜੀ ਖਪਤਕਾਰੀ ਦੇ ਬੜਾ ਸੂਤ ਬੈਠਦਾ ਹੈ। 1947 ਤੋਂ ਬਾਅਦ ਦਾ ਹਿੰਦੁਸਤਾਨ ਕੋਈ ਆਜ਼ਾਦ ਮੁਲਕ ਨਹੀਂ, ਸਗੋਂ ਇਸ ਗੱਠਜੋੜ ਦਾ ਪ੍ਰਤੀਫਲ ਹੈ, ਜਿਹੜਾ ਕੇਂਦਰ ਸਰਕਾਰ ਦੇ ਰੂਪ ਵਿਚ ਦੇਸ ਅੰਦਰ ਰਹਿੰਦੀਆਂ ਅੱਡ-ਅੱਡ ਕੌਮਾਂ ਨੂੰ ਆਪਣੀ ਗੁਲਾਮੀ ਦੇ ਸ਼ਿਕੰਜੇ ਵਿਚ ਕੱਸੀ ਬੈਠਾ ਹੈ, ਜਿਹੜਾ ਬਿਲਕੁੱਲ ਉਨ•ਾਂ ਹੀ ਸਾਮਰਾਜੀ ਨੀਤੀਆਂ ਅਧੀਨ ਸੂਬਿਆਂ ਦੀ ਲੁੱਟ ਕਰਦਾ ਹੈ, ਜਿਵੇਂ ਆਲਮੀ ਸਾਮਰਾਜੀ ਉਹਦੀ ਲੁੱਟ ਕਰਦੇ ਹਨ।
2. ਬ੍ਰਾਹਮਣਵਾਦ ਵਿਰੋਧੀ ਸਰੋਕਾਰਾਂ ਤਹਿਤ ਸਿੱਖੀ ਤੇ ਇਸਲਾਮ ਦੀ ਸਿਧਾਂਤਕ ਸਾਂਝ ਉਵੇਂ ਹੀ ਕੇਂਦਰ ਵਿਚ ਨਹੀਂ ਆ ਰਹੀ, ਸਗੋਂ ਇਸ ਦੇ ਪਿਛੋਕੜ ਵਿਚ ਇਕ ਵੱਡਾ ਸਿਧਾਂਤਕ ਸੰਘਰਸ਼ ਖੜਾ ਹੈ। ਸਿੱਖੀ ਦੀ ਸਿਰਫ ਓਹੀ ਧਿਰ ਇਸਲਾਮ ਨਾਲ ਸਾਂਝ ਪਾਉਣ ਲਈ ਔਹਲ ਰਹੀ ਹੈ, ਜਿਹੜੀ ਕੇਂਦਰ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਅਤੇ ਉਨ•ਾਂ ਦੇ ਪੰਜਾਬ ਅੰਦਰਲੇ ਦਲਾਲਾਂ ਨਾਲ ਟਕਰਾਅ ਵਿਚ ਆ ਰਹੀ ਹੈ ਅਤੇ ਇਹ ਬਦਲਦੇ ਵਕਤਾਂ ਦੀ ਸਿਆਸਤ ਦਾ ਸੱਚ ਵੀ ਸਿਰਫ ਇਸੇ ਕਰਕੇ ਬਣੀ ਹੈ, ਕਿਉਂਕਿ ਇਨ•ਾਂ ਦੋਵਾਂ ਦਾ ਟਕਰਾਅ ਪੱਛਮੀ ਸਾਮਰਾਜੀ ਸਭਿਅਤਾ ਅਤੇ ਉਸ ਦੇ ਆਰਥਿਕ ਰਿਸ਼ਤਿਆਂ ਨਾਲ ਆ ਰਿਹਾ ਹੈ।
3. ਜੇ ਸਦੀਆਂ ਤੱਕ ਸਥਾਪਤੀਵਾਦੀ ਸਿੱਖ ਵਿਚਾਰਧਾਰਾ ਦੇ ਸ਼ਿਕਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਵੇਂ ਯੁਗ ਦੀ ਸਥਾਪਤੀ ਦੇ ਮੇਚਵਾਂ ਬਣਾ ਲੈਣ ਦੀ ਮੁਹਿੰਮ ਹਰ ਤਰਫ ਦਿਖਾਈ ਦੇ ਰਹੀ ਹੈ, ਤਾਂ ਇਸ ਦਾ ਕਾਰਨ ਵੀ ਇਹੀ ਹੈ, ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਇਨਕਲਾਬੀ ਵਿਰਸਾ ਆਪਣੇ ਨਵੇਂ ਰੂਪ ਵਿਚ ਪ੍ਰਗਟ ਹੋ ਰਿਹਾ ਹੈ। ਸਥਾਪਤੀ ਤਾਂ ਹਮੇਸ਼ਾ ਹੀ ਇਨਕਲਾਬੀ ਵਿਰਸੇ ਨੂੰ ਆਪਣੇ ਮੇਚ ਦਾ ਬਣਾਉਣ ਲਈ ਤਰਲੋਮੱਛੀ ਹੁੰਦੀ ਹੈ, ਪਰ ਇਹ ਤਾਂ ਇਨਕਲਾਬੀ ਲੋਕਾਂ ਨੇ ਵੇਖਣਾ ਹੈ, ਕਿ ਉਹ ਇਸ ਵਿਰਸੇ ਨੂੰ ਸਥਾਪਤੀ ਦੇ ਮੇਚਦਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਸਫਲ ਹੋਣ ਦੇਂਦੇ ਹਨ ਜਾਂ ਨਹੀਂ। ਇਹ ਵਰਤਾਰਾ ਕੋਈ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੀ ਨਹੀਂ ਵਾਪਰਿਆ, ਇਹੀ ਵਰਤਾਰਾ ਮਾਰਕਸ, ਲੈਨਿਨ, ਮਾਓ-ਜੇ-ਤੁੰਗ ਵਰਗੇ ਸਾਰੇ ਇਨਕਲਾਬੀ ਆਗੂਆਂ ਨਾਲ ਵਾਪਰਿਆ ਹੈ। ਅੱਜ ਸ਼ਬਦੀਸ਼ ਹੁਰਾਂ ਦਾ ਰੋਲ ਵੀ ਇਹੀ ਹੈ, ਕਿ ਉਹ ਆਪਣਾ ਪੂਰਾ ਜ਼ੋਰ ਲਾ ਕੇ ਮਾਰਕਸ, ਏਂਗਲਜ਼, ਲੈਨਿਨ, ਮਾਓ-ਜੇ-ਤੁੰਗ ਦੇ ਇਨਕਲਾਬੀ ਵਿਰਸੇ ਨੂੰ ਸਥਾਪਤੀ ਦੇ ਮੇਚ ਦਾ ਬਣਾ ਰਹੇ ਹਨ।
ਇਸੇ ਕਰਕੇ ਉਨ•ਾਂ ਦਾ ਗੁੱਸਾ ਸਾਮਰਾਜੀ ਸਥਾਪਤੀ ਦਾ ਸਿਰਫ ਸ਼ਬਦੀ ਵਿਰੋਧ ਕਰਨ ਤੱਕ ਸੀਮਿਤ ਹੈ, ਪਰ ਅਮਲੀ ਗੁੱਸਾ ਸਿੱਖ ਸੰਘਰਸ਼ ਦੇ ਵਿਰੁੱਧ ਹੈ, ਜਿਸ ਦੀ ਬ੍ਰਾਹਮਣੀ-ਸਾਮਰਾਜੀ ਹਾਕਮਾਂ ਨੇ ਹਮੇਸ਼ਾ ਪ੍ਰਵਾਨਗੀ ਦਿੱਤੀ ਹੈ।
ਭੌਤਿਕਵਾਦੀ ਫ਼ਲਸਫ਼ਾ ਧਰਮ ਨਾਲੋ ਆਪਣਾ ਨਿਖੇੜਾ ਕਿਵੇਂ ਕਰਦਾ ਹੈ, ਇਸ ਬਾਰੇ ਮਾਰਕਸ ਦਾ ਆਪਣਾ ਕਥਨ ਹੈ, ''ਜੇ ਤੁਸੀਂ (ਭੌਤਿਕਵਾਦੀ ਫ਼ਲਸਫ਼ੇ ਦਾ ਵਿਰੋਧ ਕਰ ਰਹੇ ਲੋਕ) ਆਪਣੇ-ਆਪ ਨੂੰ ਧਰਮਾਂ ਤੋਂ ਏਨਾ ਹੀ ਉੱਚਾ ਉੱਠ ਗਿਆ ਸਮਝਦੇ ਹੋ ਕਿ ਤੁਸੀਂ ਧਰਮ ਦੀ ਵਿਆਪਕ ਆਤਮਾ (ਭੌਤਿਕਵਾਦੀ ਫ਼ਲਸਫ਼ੇ) ਨੂੰ ਉਸ ਦੇ ਪ੍ਰਤੱਖ ਕਰਮਕਾਂਡ (ਭਰਮਜਾਲ) ਤੋਂ ਨਿਖੇੜਨ ਦੇ ਹੱਕਦਾਰ ਹੋ ਤਾਂ ਤੁਸੀਂ ਇਕ ਫ਼ਿਲਾਸਫਰ ਨੂੰ ਇਹ ਉਲਾਂਭਾ ਕਿਵੇਂ ਦੇ ਸਕਦੇ ਹੋ, ਜੇ ਉਹ ਇਹ ਕੰਮ ਅੱਧ ਵਿਚਾਲੇ ਨਾ ਛੱਡ ਕੇ ਇਸ ਨੂੰ ਪੂਰਨਤਾ ਦੀ ਹੱਦ ਤੱਕ ਕਰਨਾ ਚਾਹੁੰਦਾ ਹੈ ਅਤੇ ਜੇ ਉਹ ਧਰਮ ਦੀ ਵਿਆਪਕ ਆਤਮਾ (ਭੌਤਿਕਵਾਦੀ ਫ਼ਲਸਫ਼ੇ) ਨੂੰ ਇਸਾਈ (ਧਾਰਮਿਕ) ਆਤਮਾ ਨਹੀਂ ਸਗੋਂ ਮਨੁੱਖੀ ਆਤਮਾ ਕਹਿੰਦਾ ਹੈ।''
ਭੌਤਿਕਵਾਦੀ ਫ਼ਲਸਫ਼ੇ ਅਤੇ ਧਰਮ ਦਾ ਨਿਖੇੜਾ ਇਹੀ ਹੈ, ਕਿ ਭੌਤਿਕਵਾਦੀ ਫ਼ਲਸਫ਼ਾ ਧਰਮ ਦੀ ਵਿਆਪਕ ਆਤਮਾ ਹੈ। ਧਰਮ ਦਾ ਕੁਦਰਤੀ ਸੱਚ ਭੌਤਿਕਵਾਦੀ ਫ਼ਲਸਫ਼ੇ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਭੌਤਿਕਵਾਦੀ ਫ਼ਲਸਫ਼ਾ ਸਾਇੰਸਾਂ ਦੀ ਉਹ ਸਾਇੰਸ ਹੈ, ਜਿਹੜੀ ਮਨੁੱਖ ਨੂੰ ਉਸ ਦੀ ਕੁਦਰਤੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੈ। ਭੌਤਿਕਵਾਦੀ ਫ਼ਲਸਫ਼ਾ ਮਨੁੱਖ ਦੀ ਸਮੁੱਚੀ ਜੀਵਨ ਕਿਰਿਆ ਨੂੰ ਫੈਸਲਾਕੁਨ ਰੂਪ ਵਿਚ ਪ੍ਰਭਾਵਿਤ ਕਰਦਾ ਹੈ ਅਤੇ 'ਜੀਵਨ ਦੀ ਸਮੁੱਚੀ ਕਿਰਿਆ ਹੀ ਮਨੁੱਖੀ ਮਾਨਸਿਕ ਰਚਨਾ ਦਾ ਆਧਾਰ ਹੁੰਦੀ ਹੈ। ਇਹੀ ਆਧਾਰ ਮਨੁੱਖ ਦੀ ਬੌਧਿਕ ਤੇ ਭਾਵੁਕ ਸਮਰੱਥਾ ਦੀ ਸਿਰਜਣਾ ਕਰਦਾ ਹੈ। ਇਸ ਵਿਆਖਿਆ ਤੋਂ ਇਹ ਸਪੱਸ਼ਟ ਹੁੰਦਾ ਹੈ, ਕਿ ਭੌਤਿਕਵਾਦੀ ਫ਼ਲਸਫ਼ੇ ਨੇ ਸਾਰੇ ਧਰਮਾਂ ਦੀ ਥਾਂ ਲੈਣੀ ਹੈ, ਪਰ ਜੇ ਧਰਮਾਂ ਨੂੰ ਬਿਨਾਂ ਪੜਿ•ਓ, ਉਨ•ਾਂ ਦਾ ਉਂਝ ਹੀ ਮੁਕੰਮਲ ਰੂਪ ਵਿਚ ਵਿਰੋਧ ਵਿੱਢ ਦਿੱਤਾ ਜਾਵੇ, ਤਾਂ ਇਸ ਦਾ ਸਿੱਟਾ ਕੀ ਨਿਕਲੇਗਾ, ਇਹ ਸਪੱਸ਼ਟ ਰੂਪ ਵਿਚ ਅੱਜ ਸਾਡੇ ਸਭ ਦੇ ਸਾਹਮਣੇ ਪ੍ਰਗਟ ਹੋ ਰਿਹਾ ਹੈ। ਅਮਲੀ ਤੌਰ 'ਤੇ ਸਾਮਰਾਜਵਾਦ ਦੇ ਕੱਟੜ ਦੁਸ਼ਮਣ ਵਜੋਂ ਕਮਿਊਨਿਸਟ ਲਹਿਰ ਨਹੀਂ ਸਗੋਂ ਇਸਲਾਮ ਸਾਹਮਣੇ ਆ ਰਿਹਾ ਹੈ।
ਕਾਮਰੇਡ ਲੈਨਿਨ ਨੇ ਕਿਹਾ ਸੀ, ''ਮਾਰਕਸ ਦੀ ਪ੍ਰਤਿਭਾ ਇਸ ਤੱਥ ਤੋਂ ਪ੍ਰਗਟ ਹੁੰਦੀ ਹੈ, ਕਿ ਉਸ ਨੇ ਉਨ•ਾਂ ਸੁਆਲਾਂ ਦੇ ਜੁਆਬ ਦਿੱਤੇ, ਜਿਹੜੇ ਇਨਸਾਨੀਅਤ ਦੇ ਸਭ ਤੋਂ ਉੱਤਮ ਦਿਮਾਗਾਂ ਨੇ ਉਦੋਂ ਤੱਕ ਖੜੇ ਕੀਤੇ ਸਨ।'' ਪਰ ਸ਼ਬਦੀਸ਼ ਹੁਰਾਂ ਵਰਗੇ ਮਾਰਕਸ ਦੇ ਪੈਰੋਕਾਰ ਪਿਛਲੇ ਸੌ ਸਾਲ ਦੇ ਕਮਿਊਨਿਸਟ ਅਭਿਆਸ ਦੇ ਸਿੱਟੇ ਵਜੋਂ ਮਾਰਕਸਵਾਦ ਬਾਰੇ ਖੜੇ ਹੋਏ ਸੁਆਲਾਂ ਦਾ ਜੁਆਬ ਦੇਣ ਦੀ ਬਜਾਇ, ਉਨ•ਾਂ ਤੋਂ ਟਾਲਾ ਵੱਟ ਰਹੇ ਹਨ।
ਕਿਉਂਕਿ ਸ਼ਬਦੀਸ਼ ਹੁਰਾਂ ਨੂੰ ਮਾਰਕਸਵਾਦੀ ਫ਼ਲਸਫ਼ੇ ਦੀ ਕੋਈ ਜਾਣਕਾਰੀ ਨਹੀਂ ਹੈ, ਇਸ ਲਈ ਉਨ•ਾਂ ਦੀਆਂ ਅਨੇਕਾਂ ਧਾਰਨਾਵਾਂ ਨੂੰ ਪੜ• ਕੇ ਕਈ ਵਾਰ ਇਉਂ ਜਾਪਦਾ ਹੈ ਜਿਵੇਂ ਕੋਈ ਮਨੋਰੋਗੀ ਝੱਲ-ਵਲੱਲੀਆਂ ਮਾਰ ਰਿਹਾ ਹੋਵੇ। ਮਿਸਾਲ ਵਜੋਂ ਉਨ•ਾਂ ਦੀਆਂ ਹੇਠ ਲਿਖੀਆਂ ਇਹ ਧਾਰਨਾਵਾਂ ਪੜ•ਨ ਯੋਗ ਹਨ,
''ਇਹ ਦਿਲਚਸਪ ਵਰਤਾਰਾ ਹੈ ਕਿ ਸਿੱਧੇ ਸਮਾਜਵਾਦੀ ਇਨਕਲਾਬ ਦਾ ਪ੍ਰੋਗਰਾਮ ਅਮਲ ਵਿਚ ਉਤਾਰਨ ਦੇ ਚਾਹਵਾਨ 'ਕ੍ਰਾਂਤੀਕਾਰੀਆਂ' ਤੋਂ ਸਿਵਾ ਸਾਰੇ ਹੀ ਲੋਕ ਜਮਹੂਰੀ, ਕੌਮੀ ਜਮਹੂਰੀ ਤੇ ਨਵ-ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਨੂੰ ਸਰ ਕਰਨ ਲਈ ਲੜ ਰਹੇ ਹਨ। ਇਸ ਜਮਹੂਰੀ ਇਨਕਲਾਬ ਦੀ ਸਫਲਤਾ ਨੇ ਸਮਾਜਵਾਦ ਵੱਲ ਜਾਂਦੇ ਸਫਰ ਦਾ ਰਸਤਾ ਤੈਅ ਕਰਨਾ ਹੈ। ਇਹ ਭਵਿੱਖ ਦੇ ਸਮਾਜਵਾਦ ਸੰਬੰਧੀ ਸਹੀ ਸਮਝਦਾਰੀ ਹੈ। ਇਹ ਜਮਹੂਰੀ ਇਨਕਲਾਬ ਦਾ ਪੜਾਅ ਪਾਰ ਕਰਨ ਵਾਲੇ 'ਮਾਰਕਸਵਾਦੀ' ਦੂਰ ਅਤੀਤ ਦੇ ਈਸਾ ਨੂੰ ਕਮਿਊਨਿਸਟ ਤਸੱਵੁਰ ਕਰ ਰਹੇ ਹਨ, ਬੁੱਧ ਧਰਮ ਨੂੰ ਕਮਿਊਨਿਜ਼ਮ ਦੀ ਪ੍ਰੋਯਗਸ਼ਾਲਾ ਦਰਸਾ ਰਹੇ ਹਨ। ਇਸਲਾਮ ਤੇ ਸਿੱਖਇਜ਼ਮ ਦੇ ਸਿਧਾਂਤਾਂ ਵਿਚਲਾ ਕਮਿਊਨਿਜ਼ਮ ਤਾਂ ਸ਼ੰਕਾ-ਰਹਿਤ ਸੱਚਾਈ ਵਾਂਗ ਪਰੋਸਿਆ ਜਾ ਰਿਹਾ ਹੈ। ਗੱਲ ਕੀ, ਭਾਰਤੀ ਮਾਰਕਸਵਾਦ ਦੀਆਂ ਸੀਮਾਵਾਂ ਪਰਿਕਲਪਨਾ ਤੋਂ ਬਾਹਰੀਆਂ ਹਨ। ਸਾਡੇ ਖੱਬੇਪੱਖੀ ਚਿੰਤਕ ਵੀ ਧਰਮਗਤ ਸੰਸਕਾਰਾਂ ਤਹਿਤ ਅੰਤਰਮੁਖਤਾ ਦਾ ਇਜ਼ਹਾਰ ਕਰਦੇ ਹਨ। ਪੰਜਾਬ ਵਿਚ ਅਕਸਰ ਆਖ ਦਿੱਤਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਨੇ ਵਿਦਰੋਹੀ ਪ੍ਰਵਿਰਤੀ ਨੂੰ ਪਹਿਲੀ ਵਾਰ ਸਮਾਜਿਕ ਬਰਾਬਰੀ ਅਤੇ ਸਾਂਝੀਵਾਲਤਾ ਦੇ ਫ਼ਲਸਫੇ ਵਜੋਂ ਵਿਕਸਿਤ ਕੀਤਾ ਹੈ ਅਤੇ ਬੰਦਾ ਸਿੰਘ ਬਹਾਦੁਰ ਨੇ ਇਸ ਨੂੰ ਅਮਲ ਵਿਚ ਉਤਾਰਿਆ ਹੈ। ਇਨ•ਾਂ ਹਾਲਾਤ ਵਿਚ ਬੁੱਧ ਤੇ ਇਸਲਾਮ ਦੇ ਕ੍ਰਾਂਤੀਕਾਰੀ ਦਰਸ਼ਨ ਦੀ ਧਾਰਨਾ ਹਵਾ ਹੋ ਜਾਂਦੀ ਹੈ। ਮਹਾਤਮਾ ਬੁੱਧ ਦਾ ਬੁੱਧਇਜ਼ਮ ਕਾਰਜ-ਕਾਰਣ ਦੇ ਸਿਧਾਂਤ ਉੱਤੇ ਆਧਾਰਿਤ ਹੈ, ਉਸ ਵਿਚ ਰੱਬ ਦੀ ਹੋਂਦ ਅੰਤਿਮ ਸੱਚਾਈ ਨਹੀਂ ਹੈ। ਭਾਰਤੀ ਫ਼ਲਸਫ਼ੇ ਵਿਚ ਲੋਕਾਇਤ ਤੇ ਚਾਰਵਾਕ ਦਰਸ਼ਨ ਪਦਾਰਥਵਾਦੀ ਹਨ। ਇਨ•ਾਂ ਦਾ ਮਾਰਕਸਵਾਦ ਨਾਲ ਕਰੀਬੀ ਰਿਸ਼ਤਾ ਸਮਝ ਆ ਸਕਦਾ ਹੈ, ਜਿਸ ਨੂੰ ਇਤਿਹਾਸ ਦੇ ਸਰਦਖਾਨੇ 'ਚੋਂ ਬਾਹਰ ਲਿਆ ਕੇ ਲੋਕਾਂ ਨਾਲ ਸਾਂਝਾ ਕਰਨ ਦਾ ਕਾਰਜ ਕਦੇ ਵੀ ਖੱਬੇ-ਪੱਖੀ ਪੰਜਾਬੀ ਚਿੰਤਨ ਦੇ ਕਾਰਜਾਂ ਵਿਚ ਸ਼ਾਮਿਲ ਨਹੀਂ ਹੋ ਸਕਿਆ। ਸਾਡੇ ਲਈ ਗੁਰੂ ਨਾਨਕ ਦੇਵ ਹੀ ਕ੍ਰਾਂਤੀਕਾਰੀ ਫ਼ਲਸਫ਼ੇ ਦੇ ਮੋਢੀ ਹਨ, ਜਿਨ•ਾਂ ਨੇ ਕਾਰਜ-ਕਾਰਣ ਦੇ ਸਿਧਾਂਤ ਦੀ ਥਾਂ 'ਹੁਕਮ' ਸਥਾਪਿਤ ਕੀਤਾ ਹੈ।''
ਸ਼ਬਦੀਸ਼ ਹੁਰਾਂ ਦੀਆਂ ਇਹ ਧਾਰਨਾਵਾਂ ਪੜ• ਕੇ, ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ, ਕਿ ਨਾ ਉਨ•ਾ ਨੂੰ ਭਾਰਤੀ ਫ਼ਲਸਫ਼ੇ ਵਿਚਲੇ ਲੋਕਾਇਤ ਤੇ ਚਾਰਵਾਕ ਦਰਸ਼ਨ ਬਾਰੇ ਕੋਈ ਜਾਣਕਾਰੀ ਹੈ, ਨਾ ਹੀ ਉਨ•ਾ ਨੂੰ ਮਹਾਤਮਾ ਬੁੱਧ ਦੇ ਬੁੱਧ ਧਰਮ ਵਿਚਲੇ ਕਾਰਜ-ਕਾਰਣ ਦੇ ਸਿਧਾਂਤ ਦਾ ਕੋਈ ਥਹੁ-ਪਤਾ ਹੈ, ਨਾ ਹੀ ਉਨ•ਾ ਨੂੰ ਇਸਲਾਮ ਤੇ ਸਿੱਖ ਫ਼ਲਸਫ਼ੇ ਦਾ ਕੋਈ ਗਿਆਨ ਹੈ ਤੇ ਨਾ ਹੀ ਉਨ•ਾ ਨੂੰ 'ਹੁਕਮ' ਦੇ ਊੜੇ ਐੜੇ ਦੀ ਕੋਈ ਸਮਝ ਹੈ।
ਮਾਰਕਸ ਦਾ ਬੜਾ ਸਪੱਸ਼ਟ ਕਥਨ ਹੈ, ਧਰਮ ਹੋਰ ਕੁਝ ਨਹੀਂ, ਸਗੋਂ ਮਨੁੱਖੀ ਵਿਕਾਸ ਦੇ ਅੱਡ-ਅੱਡ ਪੜਾਵਾਂ ਉੱਤੇ ਵਿਕਸਿਤ ਹੋਏ ਮਨ ਦੀਆਂ ਅਵਸਥਾਵਾਂ ਹਨ। ਏਂਗਲਜ ਦਾ ਇਹ ਵੀ ਕਹਿਣਾ ਹੈ, ਕਿ ਬੁੱਧ ਧਰਮ, ਇਸਾਈਅਤ ਅਤੇ ਇਸਲਾਮ ਮਨੁੱਖੀ ਵਿਕਾਸ ਦੇ ਅਹਿਮ ਇਤਿਹਾਸਕ ਮੋੜਾਂ ਨੂੰ ਪ੍ਰਗਟ ਕਰਦੇ ਹਨ ਅਤੇ ਇਨ•ਾਂ ਦੀ ਏਕਤਾ ਦਾ ਫੈਸਲਾ ਕੁਦਰਤੀ (ਭੌਤਿਕਵਾਦੀ) ਫ਼ਲਸਫ਼ੇ ਦੇ ਆਧਾਰ ਉਤੇ ਹੋਣਾ ਹੈ, ਇਨ•ਾਂ ਨੂੰ ਰੱਦ ਕਰਕੇ ਨਹੀਂ ਜਾਂ ਇਨ•ਾਂ ਬਾਰੇ ਟਰਪੱਲ ਲਾ ਕੇ ਨਹੀਂ।
( 1s soon as Jew and 3hristian recogni੍ਰe that their respective religions are no more than different stages in the development of the human mind, different snake skins cast off by history, and that man is the snake who sloughed them, the relation of Jew and 3hristian is no longer religious but is only a critical, scientific, and human relation. Science, then, constitutes their unity. 2ut, contradictions in science are resolved by science itself.(Marx, Jew question 3W Vol. ੩) ਇੱਥੇ ਸਾਇੰਸ ਦਾ ਭਾਵ ਫਲਸਫੇ ਤੋਂ ਹੈ।
ਇੱਥੇ ਸ਼ਬਦੀਸ਼ ਹੁਰਾਂ ਨੂੰ ਇਹ ਵੀ ਸਪੱਸ਼ਟ ਹੋਣਾ ਚਾਹੀਦਾ ਹੈ, ਕਿ ਅੱਡ-ਅੱਡ ਫ਼ਲਸਫ਼ੇ ਵੱਖ-ਵੱਖ ਧਾਰਨਾਵਾਂ ਦਾ ਜਮ•ਾਂ ਜੋੜ ਨਹੀਂ ਹੁੰਦੇ ਅਤੇ ਨਾ ਹੀ ਇਹ ਕੁਝ ਕੁ ਧਾਰਨਾਵਾਂ ਦਾ ਸੰਗ੍ਰਹਿ, ਜਾਂ ਸਮਾਜੀ ਹਕੀਕਤ ਤੋਂ ਟੁੱਟੇ ਹੋਏ ਮਨਾਂ ਵਿਚ ਅਰਸ਼ੋਂ ਉਤਰਿਆ ਕੋਈ ਇਲਹਾਮ ਹੁੰਦੇ ਹਨ, ਸਗੋਂ ਪਹਿਲਾਂ ਤੋਂ ਹੀ ਚੇਤੰਨ ਅਤੇ ਜਾਗ੍ਰਿਤ ਹੋ ਰਹੇ ਮਨਾਂ ਅੰਦਰ, ਪੈਦਾ ਹੋਏ ਸ਼ੰਕਿਆਂ ਜਾਂ ਸੁਆਲਾਂ ਦੀ ਨਵਿਰਤੀ ਕਰਨ ਦੇ ਰੂਪ ਵਿਚ ਫ਼ਲਸਫ਼ੇ ਦੀਆਂ ਨਵੀਆਂ ਧਾਰਨਾਵਾਂ ਹੋਂਦ ਵਿਚ ਆਉਂਦੀਆਂ ਹਨ। ਹਰ ਦੌਰ ਦੇ ਸਮਕਾਲੀ ਫ਼ਿਲਾਸਫ਼ਰ, ਆਪਣੇ ਤੋਂ ਪਹਿਲੇ ਸਾਰੇ ਫ਼ਲਸਫ਼ਿਆਂ ਦੇ ਸਰਬਵਿਆਪੀ ਸੱਚ ਨੂੰ ਆਪਣੇ ਵਿਚ ਸਮੇਟ ਕੇ ਹੀ ਅੱਗੋਂ ਨਵੀਂਆਂ ਧਾਰਨਾਵਾਂ ਵਿਕਸਿਤ ਕਰਦੇ ਹਨ। ਸਿੱਖ ਫ਼ਲਸਫ਼ਾ, ਆਪਣੇ ਤੋਂ ਪਹਿਲੇ ਸਾਰੇ ਧਰਮਾਂ ਦੇ ਫ਼ਲਸਫ਼ਿਆਂ ਨੂੰ ਆਪਣੇ ਵਿਚ ਸਮੇਟ ਕੇ ਹੀ, ਹੋਂਦ ਵਿਚ ਆਇਆ ਹੈ। ਸਿੱਖ ਧਰਮ ਨੇ ਸਮੁੱਚੀ ਹਿੰਦੂ (ਹਿੰਦੂਤਵੀ ਜਾਂ ਬ੍ਰਾਹਮਣਵਾਦੀ ਨਹੀਂ) ਫ਼ਿਲਾਸਫ਼ੀ, ਆਪਣੇ ਤੋਂ ਪਹਿਲੇ ਪ੍ਰਗਟ ਹੋਏ ਬੁੱਧ ਧਰਮ, ਜੈਨ ਧਰਮ, ਜੋਗ ਮਤਿ ਸਮੇਤ ਲਗਪਗ ਸਾਰੇ ਧਰਮਾਂ ਅਤੇ ਮਤਾਂ ਨੂੰ ਆਪਣੇ ਵਿਚ ਆਤਮਸਾਤ ਕੀਤਾ ਹੈ। ਗੁਰੂ ਸਾਹਿਬਾਨ ਨੇ, ਇਨ•ਾਂ ਸਾਰੇ ਧਰਮਾਂ ਦੇ ਫ਼ਲਸਫ਼ਿਆਂ ਵਿਚਲੇ ਸਰਬਵਿਆਪੀ ਕੁਦਰਤੀ ਸੱਚ ਨੂੰ ਆਪਣੇ ਵਿਚ ਸਮੇਟ ਲਿਆ ਹੈ ਅਤੇ ਕੁਦਰਤੀ ਨੇਮਾਂ ਦਾ ਵਿਰੋਧ ਕਰਦੇ, ਇਨ•ਾਂ ਦੇ ਕਰਮਕਾਂਡ ਨੂੰ ਪੂਰੀ ਦ੍ਰਿੜ•ਤਾ ਨਾਲ ਰੱਦ ਕੀਤਾ ਹੈ। ਸਿੱਖ ਫ਼ਲਸਫ਼ੇ ਨੇ, ਇਸਲਾਮ ਅਤੇ ਇਸਲਾਮ ਰਾਹੀਂ ਇਸਾਈਅਤ ਅਤੇ ਯਹੂਦੀਅਤ ਦੇ ਫ਼ਲਸਫ਼ਿਆਂ ਨੂੰ ਵੀ ਆਪਣੇ ਵਿਚ ਸਮੇਟ ਲਿਆ ਹੈ।
ਬਿਲਕੁੱਲ ਇਵੇਂ ਹੀ ਮਾਰਕਸ ਨੇ ਕੀਤਾ ਹੈ। ਮਾਰਕਸ ਨੇ ਆਪਣੇ ਤੋਂ ਪਹਿਲੀਆਂ ਫ਼ਿਲਾਸਫ਼ੀ ਦੀਆਂ ਸਾਰੀਆਂ ਧਾਰਨਾਵਾਂ ਨੂੰ ਆਪਣੇ ਵਿਚ ਆਤਮਸਾਤ ਕਰਕੇ ਹੀ ਭੌਤਿਕਵਾਦੀ ਫ਼ਲਸਫ਼ਾ ਅਤੇ ਇਸ ਨੂੰ ਜਾਣਨ ਲਈ ਦਵੰਦਵਾਦੀ ਭੌਤਿਕਵਾਦ ਅਤੇ ਇਤਿਹਾਸਕ ਭੌਤਿਕਵਾਦ ਨਾਂ ਦੇ ਦੋ ਸੰਦ ਖੋਜੇ ਹਨ। ਇਹ ਸੰਦ ਕੋਈ ਮਾਰਕਸ ਦੀ ਆਪਣੀ ਜਾਤੀ ਕਾਢ ਨਹੀਂ ਹੈ, ਸਗੋਂ ਇਹ ਮਨੁੱਖੀ ਗਿਆਨ ਪ੍ਰਾਪਤੀ ਦੇ ਦੋ ਕੁਦਰਤੀ ਨੇਮ ਹਨ, ਜਿਨ•ਾਂ ਦੀ ਖੋਜ ਮਾਰਕਸ ਨੇ ਕੀਤੀ ਹੈ। ਕਿਉਂਕਿ ਸ਼ਬਦੀਸ਼ ਹੁਰਾਂ ਨੂੰ ਸਿੱਖ ਫ਼ਲਸਫੇ ਦੀ ਜਾਣਕਾਰੀ ਨਹੀਂ, ਇਸ ਲਈ ਉਨ•ਾ ਨੂੰ 'ਹੁਕਮ' ਕੀ ਹੈ, ਬਾਰੇ ਸਮਝ ਦਾ ਹੋਣਾ ਨਾ ਮੁਮਕਿਨ ਹੈ। ਉਨ•ਾ ਨੂੰ ਤਾਂ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਕਿ ਬੁੱਧਇਜ਼ਮ ਦਾ ਕਾਰਜ-ਕਾਰਣ ਸਿਧਾਂਤ ਤਰਕਸ਼ੀਲ ਸੱਚ ਤੱਕ ਪਹੁੰਚਦਾ ਹੈ, ਜਦੋਂ ਕਿ ਹੁਕਮ ਅਨੁਭਵੀ ਸੱਚ ਦੀ ਜਾਣਕਾਰੀ ਦੇਂਦਾ ਹੈ ਅਤੇ ਹੁਕਮ ਹੋਰ ਕੁਝ ਨਹੀਂ ਸਿਰਫ ਸਾਇੰਸ ਦੇ ਸੱਚ ਅਤੇ ਫ਼ਲਸਫ਼ੇ ਦੇ ਸੱਚ ਦੀ ਜਾਣਕਾਰੀ ਹੈ। ਸ਼ਬਦੀਸ਼ ਹੁਰਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਵੀ ਨਾਮੁਮਕਿਨ ਹੈ ਕਿ ਮਾਰਕਸ ਤੇ ਏਂਗਲਜ਼ ਨੇ ਹੀਗਲ ਤੇ ਫਿਊਰਕਬਾਖ ਨਾਲੋਂ ਸਿਰਫ ਇਸ ਗੱਲ 'ਤੇ ਹੀ ਤੋੜ ਵਿਛੋੜਾ ਕੀਤਾ ਹੈ, ਕਿ ਉਹ ਦੋਵੇਂ ਸਥਿਰ ਆਤਮਵਾਦ ਅਤੇ ਸਥਿਰ ਭੌਤਿਕਵਾਦ ਤੱਕ ਪਹੁੰਚਦੇ ਹਨ, ਜਦੋਂਕਿ ਮਾਰਕਸ ਨੇ ਦਵੰਦਵਾਦੀ ਸੰਦਾਂ ਦੀ ਖੋਜ ਕਰਕੇ, ਇਸ ਨੂੰ ਅਨੁਭਵੀ ਸੱਚ ਤੱਕ ਪਹੁੰਚਾਇਆ ਹੈ।
'' 'ਮਨੁੱਖ' ਜਦੋਂ ਤੱਕ ਅਨੁਭਵੀ ਮਨੁੱਖ 'ਤੇ ਆਧਾਰਿਤ ਨਹੀਂ, ਉਹ ਮਹਿਜ ਇਕ ਸਰੀਰ ਹੈ।'' ( 5ngels, Letters of the Young 5ngels. P.P. ੧੯੭੬, Page ੨੦੯)
''ਆਪਣੇ ਆਪ ਤੋਂ ਜਾਂ ਆਪਣੇ ਸਵੈ ਤੋਂ ਪਰਾਇਆ ਭਾਵ ਆਪਣੇ ਮਨ ਤੋਂ ਅਣਜਾਣ ਮਨੁੱਖ (ਕੁਦਰਤੀ ਅਤੇ ਮਨੁੱਖੀ) ਤੱਤ ਤੋਂ ਟੁੱਟਿਆ ਹੋਇਆ ਚਿੰਤਕ ਹੈ। ਇਸ ਲਈ ਉਸ ਦੇ ਵਿਚਾਰ—ਕੁਦਰਤ ਅਤੇ ਮਨੁੱਖ—ਤੋਂ ਬਾਹਰ ਵਿਚਰ ਰਹੇ ਸਿਥੱਲ ਦਿਮਾਗੀ ਰੂਪ ਹਨ। ਹੀਗਲ ਇਨ•ਾਂ ਸਾਰੇ ਸਿਥੱਲ ਦਿਮਾਗੀ ਰੂਪਾਂ ਨੂੰ ਆਪਣੇ ਤਰਕ (Logic) ਵਿਚ ਇਕ ਥਾਂ ਇਕੱਠਾ ਕਰ ਦੇਂਦਾ ਹੈ।''
ਮਾਰਕਸ ਦਾ ਕਥਨ ਹੈ, ''ਨਿੱਜੀ ਜਾਇਦਾਦ ਨੇ ਸਾਨੂੰ ਏਨਾ ਮੂਰਖ ਅਤੇ ਇਕ ਪਾਸੜ ਸੋਚ ਦਾ ਧਾਰਨੀ ਬਣਾ ਦਿੱਤਾ ਹੈ ਤੇ ਅਸੀਂ ਸਮਝਦੇ ਹਾਂ ਕਿ ਕੋਈ ਵੀ ਚੀਜ਼ ਸਿਰਫ਼ ਤਾਂ ਹੀ ਸਾਡੀ ਹੈ, ਜੇ ਉਹ ਸਾਡੇ ਕੋਲ ਹੈ, ਜਦੋਂ ਉਸ ਦੀ ਹੋਂਦ ਪੈਸੇ ਵਜੋਂ ਸਾਡੇ ਲਈ ਹੈ, ਜਾਂ ਜਦੋਂ ਉਹ ਸਿੱਧੀ ਸਾਡੇ ਕਬਜ਼ੇ ਵਿਚ ਵਿਚ ਹੈ'' ਤੇ ''ਕਮਿਊਨਿਜ਼ਮ ਨਿੱਜੀ ਜਾਇਦਾਦ ਦੇ ਖਾਤਮੇ ਦਾ ਉਸਾਰੂ ਪ੍ਰਗਟਾਵਾ ਹੈ।''....''ਇਸ ਲਈ ਮਨੁੱਖ ਓਨਾ ਚਿਰ ਆਪਣੀ ਪੂਰਨ ਹਸਤੀ ਪ੍ਰਾਪਤ ਨਹੀਂ ਕਰ ਸਕਦਾ ਜਿੰਨਾ ਚਿਰ ਸਾਰੇ ਮਨੁੱਖੀ ਰਿਸ਼ਤਿਆਂ ਦਾ ਆਧਾਰ ਬਣਿਆ ਇਹ ਨਿੱਜੀ ਜਾਇਦਾਦ ਅਤੇ ਪੈਸੇ ਦਾ ਸੰਕਲਪ, ਅਮਲ ਅਤੇ ਸੋਚ, ਦੋਹਾਂ, ਵਿਚੋਂ ਖਤਮ ਨਹੀਂ ਹੋ ਜਾਂਦਾ।'' (ਮਾਰਕਸ, 1844 ਦੇ ਆਰਥਿਕ ਅਤੇ ਫ਼ਲਸਫੱਈ ਖਰੜੇ, ਸਫਾ 101 ਤੇ 132) ਗੁਰਮਤਿ ਇਸੇ ਹੀ ਧਾਰਨਾ ਨੂੰ ਹੇਠ ਲਿਖੇ ਸ਼ਬਦਾਂ ਵਿਚ ਬਿਆਨ ਕਰਦੀ ਹੈ, ''ਸਹਸ ਖਟੇ ਲਖ ਕਉ ਉਠਿ ਧਾਵੈ£ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ£.....ਧਨ ਭੂਮਿ ਕਾ ਜੋ ਕਰੈ ਗੁਮਾਨੁ £ ਸੋ ਮੂਰਖੁ ਅੰਧਾ ਅਗਿਆਨੁ £ '' ਹੁਣ ਸ਼ਬਦੀਸ਼ ਹੁਰਾਂ ਨੂੰ ਪੁੱਛਣਾ ਬਣਦਾ ਹੈ ਕਿ ਜੇ ਉਹ ਸਿੱਖ ਫ਼ਲਸਫ਼ੇ ਵਿਚ ਦਿੱਤੀ ਗਈ ਸਿਆਣਪ ਨੂੰ ਪਛਾਣਨ ਵਿਚ ਨਾ ਅਹਿਲ ਹਨ ਤਾਂ ਇਸ ਦਾ ਹੱਲ ਉਨ•ਾ ਦਾ ਆਪਣੀ ਮੂਰਖਤਾ ਨੂੰ ਦੂਰ ਕਰਨਾ ਹੈ ਜਾਂ ਸਿੱਖ ਫ਼ਲਸਫ਼ੇ ਨੂੰ ਰੱਦ ਕਰ ਦੇਣਾ।
ਮਾਰਕਸ ਦਾ ਇਹ ਵੀ ਕਥਨ ਹੈ, ''... ਮਨੁੱਖ ਜਦੋਂ ਆਪਣੇ ਸੁਭਾਵਿਕ (ਅਨੁਭਵੀ) ਪ੍ਰਗਟਾਵੇ 'ਚ ਨਹੀਂ ਹੁੰਦਾ, ਉਦੋਂ ਉਹ ਮਨੁੱਖ ਵੀ ਨਹੀਂ ਹੋ ਸਕਦਾ ਅਤੇ ਇਸ ਲਈ ਅੱਖਾਂ, ਕੰਨਾਂ ਆਦਿ ਨਾਲ ਲੈਸ ਹੋਣ ਦੇ ਬਾਵਜੂਦ ਮਨੁੱਖ ਵਜੋਂ ਸਮਾਜ, ਸੰਸਾਰ ਅਤੇ ਕੁਦਰਤ ਵਿਚ ਘਟ ਰਹੇ ਮਨੁੱਖੀ ਅਤੇ ਕੁਦਰਤੀ ਵਰਤਾਰੇ ਉਸ ਦੀ ਸੋਚ ਦੀ ਪਕੜ ਵਿਚ ਨਹੀਂ ਆ ਸਕਦੇ।'' (ਮਾਰਕਸ, 1844 ਦੇ ਆਰਥਿਕ ਤੇ ਫਲਸਫੱਈ ਖਰੜੇ, ਸਫਾ 154-55) ਤੇ ਸ਼ਬਦੀਸ਼ ਹੁਰਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਿੰਨਾ ਚਿਰ ਕੋਈ ਮਨੁੱਖ ਆਪਣੇ ਜੰਮਣ ਭੋਂਇ ਦੇ ਫ਼ਲਸਫ਼ੇ ਨੂੰ ਆਪਣੇ ਅਨੁਭਵ ਵਿਚ ਨਹੀਂ ਲਿਆਉਂਦਾ, ਓਨਾ ਚਿਰ ਉਹ ਕਿਸੇ ਵੀ ਅਗਾਂਹਵਧੂ ਫ਼ਲਸਫ਼ੇ ਨੂੰ ਆਪਣੀ ਚੇਤਨਾ ਵਿਚ ਆਤਮਸਾਤ ਕਰਕੇ ਆਪਣੇ ਮਨ ਨੂੰ ਵਿਕਸਿਤ ਨਹੀਂ ਕਰ ਸਕਦਾ ਤੇ ਅਵਿਕਸਿਤ ਮਨ ਸਾਮਰਾਜੀ 'ਵਿਕਾਸ' ਦੀ ਚਕਾਚੌਂਧ ਵਿਚ ਫਸ ਕੇ ਇਹੋ ਜਿਹੀਆਂ ਝੱਲ-ਵਲੱਲੀਆਂ ਹੀ ਮਾਰ ਸਕਦਾ ਹੈ।
ਹੇਠ ਲਿਖੇ ਸ਼ਬਦ ਵੀ ਮਾਰਕਸ ਦੇ ਹਨ, ''ਮਨ ਕੋਲ ਆਪਣਾ ਆਧਾਰ ਕੁਦਰਤ ਹੈ। ਕੁਦਰਤ ਦਾ ਸੱਚ ਹੋਣ ਕਰਕੇ ਇਹ ਕੁਦਰਤ ਦਾ ਮੂਲ ਮੁੱਢ ਹੈ। ਇਸ ਸੱਚ ਵਿਚੋਂ ਕੁਦਰਤ ਅਲੋਪ ਹੋ ਗਈ ਹੈ ਅਤੇ ਆਪਣੇ ਆਪ ਵਿਚ ਇਕ ਵਿਚਾਰ (ਖਿਆਲ) ਦੀ ਆਮਦ ਵਜੋਂ ਮਨ ਪ੍ਰਗਟ ਹੋ ਗਿਆ ਹੈ, ਜਿਸ ਦਾ ਵਿਸ਼ਾ ਵੀ ਤੇ ਵਸਤੂ ਵੀ ਸੰਕਲਪ ਹੈ। ਇਹ ਪਛਾਣ ਪੂਰਨ ਨਿਖੇਧ ਹੈ, ਜਦੋਂਕਿ ਕੁਦਰਤ ਵਿਚ ਸੰਕਲਪ ਦੀ ਆਪਣੀ ਪੂਰਨ ਬਾਹਰੀ ਹੋਂਦ ਹੈ। ਆਪਣੇ ਪਰਾਏਪਣ ਵਿਚ ਇਸ ਨੇ ਕੁਦਰਤ ਦੀ ਥਾਂ ਲੈ ਲਈ ਹੈ ਅਤੇ ਇਸ ਪਰਾਏਪਣ ਵਿਚ ਸੰਕਲਪ ਦੀ ਆਪਣੀ ਪਛਾਣ ਬਣ ਗਈ ਹੈ। ਇਸ ਲਈ ਸਿਰਫ ਇਹ ਪਛਾਣ ਹੀ ਹੈ, ਜਿਹੜੀ ਮੋੜਵੇਂ ਰੂਪ ਵਿਚ ਕੁਦਰਤ ਵਿਚੋਂ ਪ੍ਰਗਟ ਹੋਈ ਹੈ।''
''ਅਮੂਰਤ ਵਿਚਾਰ ਦੇ ਤੌਰ 'ਤੇ ਇਲਹਾਮ ਮਨ ਦੇ ਇਲਹਾਮ ਵਜੋਂ ਕੁਦਰਤ ਦੀ ਅਗਾਊਂ ਸਿੱਧੀ ਜਾਣਕਾਰੀ ਹੈ, ਜਿਹੜੀ ਆਜ਼ਾਦ ਹੈ। ਇਹ ਮਨ ਦੇ ਸੰਸਾਰ ਵਜੋਂ ਕੁਦਰਤ ਦੀ ਛਾਪ ਹੈ, ਇਕ ਛਾਪ, ਜਿਹੜੀ ਪਰਤੌਅ ਵਜੋਂ ਉਸੇ ਵੇਲੇ ਕੁਦਰਤ ਦੀ ਫਰਜ਼ੀ ਆਜ਼ਾਦ ਹੋਂਦ ਨੂੰ ਮੰਨ ਕੇ ਤੁਰਦੀ ਹੈ। ਇਲਹਾਮ ਵਿਚਲਾ ਸੰਕਲਪ ਮਨ ਦੀ ਹੋਂਦ ਵਜੋਂ ਕੁਦਰਤ ਦੀ ਸਿਰਜਣਾ ਹੈ, ਜਿਸ ਰਾਹੀਂ ਮਨ ਆਪਣੀ ਪੁਸ਼ਟੀ ਅਤੇ ਆਜ਼ਾਦੀ ਦਾ ਸੱਚ ਪ੍ਰਾਪਤ ਕਰਦਾ ਹੈ। ਸਰਬ-ਸ਼ਕਤੀਮਾਨ ਜਾਂ ਪੂਰਨ ਮਨ ਹੀ ਹੈ। ਇਹ ਸਰਬ-ਸ਼ਕਤੀਮਾਨ ਦੀ ਉੱਚਤਮ ਵਿਆਖਿਆ ਹੈ।'' (ਮਾਰਕਸ, 1844 ਦੇ ਫਲਸਫੱਈ ਤੇ ਦ੍ਰਾਸ਼ਨਿਕ ਖਰੜੇ, ਸਫਾ 157-58)
ਸ਼ਬਦੀਸ਼ ਹੁਰਾਂ ਦੀ ਜਾਣਕਾਰੀ ਲਈ ਇਹ ਵੀ ਦੱਸਣਾ ਬਣਦਾ ਹੈ ਕਿ ਮਾਰਕਸ-ਏਂਗਲਜ਼ ਇਸ ਗੱਲ ਪ੍ਰਤੀ ਪੂਰੀ ਤਰ•ਾਂ ਸੁਚੇਤ ਸਨ ਕਿ ਉਨ•ਾਂ ਦੇ ਭੌਤਿਕਵਾਦੀ ਫ਼ਲਸਫੇ ਨੂੰ ਸਮਝਣ ਵਿਚ ਕੀਤੀ ਗਈ ਕੁਤਾਹੀ ਸਮਾਜ ਅੰਦਰ ਬੜੀਆਂ ਵੱਡੀਆਂ ਉਲਝਣਾਂ ਪੈਦਾ ਕਰੇਗੀ। ਇਸੇ ਲਈ ਉਨ•ਾ ਨੇ ਇਹ ਚਿਤਾਵਨੀ ਵੀ ਦਿੱਤੀ ਸੀ, ਪਰ ਕਮਿਊਨਿਸਟ ਲਹਿਰ ਇਸ ਚਿਤਾਵਨੀ ਪ੍ਰਤੀ ਉਹ ਅਕਲਮੰਦੀ ਨਹੀਂ ਵਿਖਾ ਸਕੀ, ਜਿਹੜੀ ਕਿ ਚਾਹੀਦੀ ਸੀ ਅਤੇ ਇਸ ਨੇ ਮਾਰਕਸ ਦੇ ਮਨ ਵਿਚ ਪੈਦਾ ਹੋਏ ਉਨ•ਾਂ ਸ਼ੰਕਿਆਂ ਦੀ ਪੁਸ਼ਟੀ ਹੀ ਕੀਤੀ ਹੈ। ਮਾਰਕਸ ਦਾ ਆਪਣਾ ਕਥਨ ਹੈ, ''ਅਸੀਂ ਪੂਰੀ ਦ੍ਰਿੜ•ਤਾ ਨਾਲ ਇਸ ਗੱਲ ਦੇ ਕਾਇਲ ਹਾਂ ਕਿ ਅਸਲੀ ਖਤਰਾ ਅਮਲੀ ਯਤਨਾਂ ਤੋਂ ਨਹੀਂ, ਸਗੋਂ ਕਮਿਊਨਿਸਟ ਵਿਚਾਰਾਂ ਦੀ ਸਿਧਾਂਤਕ ਵਿਆਖਿਆ ਦਾ ਹੈ। ਕਿਉਂਕਿ ਅਮਲੀ ਯਤਨ, ਇਥੋਂ ਤੱਕ ਕਿ ਵਿਸ਼ਾਲ ਲੋਕ ਯਤਨ ਵੀ ਜਦੋਂ ਖਤਰਨਾਕ ਬਣਦੇ ਹਨ, ਤਾਂ ਉਨ•ਾਂ ਦਾ ਜੁਆਬ ਤੋਪਾਂ ਨਾਲ ਦਿੱਤਾ ਜਾ ਸਕਦਾ ਹੈ। ਜਦੋਂ ਕਿ ਗਲਤ ਵਿਚਾਰ, ਜਿਹੜੇ ਸਾਡੀ ਬੌਧਿਕਤਾ ਨੂੰ ਜਿੱਤ ਲੈਣ ਅਤੇ ਸਾਡੇ ਮਨਾਂ ਉੱਤੇ ਕਾਬਜ਼ ਹੋ ਜਾਣ, ਗਲਤ ਵਿਚਾਰ, ਜਿਨ•ਾਂ ਦਾ ਤਰਕ ਸਾਡੀ ਚੇਤਨਾ ਨੂੰ ਜਕੜ ਲਵੇ, ਉਹ ਬੇੜੀਆਂ ਹਨ, ਜਿਹੜੀਆਂ ਇਕ ਟੁੱਟੇ ਹੋਏ ਦਿਲ ਤੋਂ ਬਿਨਾਂ ਆਪਣੇ-ਆਪ ਖਹਿੜਾ ਨਹੀਂ ਛੱਡਦੀਆਂ। ਇਹ ਵਿਚਾਰ ਇਹੋ ਜਿਹੇ ਦੈਂਤ ਹਨ, ਜਿਨ•ਾਂ ਤੋਂ ਮਨੁੱਖੀ ਹੋਂਦ ਸਿਰਫ ਹਥਿਆਰ ਸੁੱਟ ਕੇ ਹੀ ਖਹਿੜਾ ਛੁਡਾ ਸਕਦੀ ਹੈ। ਪਰ ਔਗਸਬਰਗ (ਵਿਰੋਧੀ) ਅਖ਼ਬਾਰ ਕਦੀ ਵੀ ਮਨੁੱਖ ਦੀ ਅੰਤਰਮੁਖੀ ਸੋਚ ਦੀ ਉਸ ਦੇ ਬਾਹਰਮੁਖੀ ਮਨ ਦੇ ਵਿਚਾਰਾਂ ਵਿਰੁੱਧ ਬਗਾਵਤ ਕਾਰਨ ਪੈਦਾ ਹੁੰਦੀ ਜੰਮਣ ਪੀੜਾਂ ਨੂੰ ਨਹੀਂ ਸਮਝ ਸਕਦਾ, ਕਿਉਂਕਿ ਉਸ ਕੋਲ ਨਾ ਆਪਣਾ ਇਕ ਮਨ ਹੈ, ਨਾ ਹੀ ਆਪਣੇ ਵਿਚਾਰ ਹਨ ਅਤੇ ਇਥੋਂ ਤੱਕ ਕਿ ਨਾ ਹੀ ਆਪਣੀ ਇਕ ਆਤਮਾ ਹੈ।''
ਆਪਣੇ ਅੰਨ•ੇ ਮਨਾਂ ਦਾ ਹਨੇ•ੇਰਾ ਢੋਅ ਰਹੇ ਵਿਦਵਾਨ ਜਦੋਂ ਸੈਮੀਨਾਰਾਂ ਦੇ ਪਰਚੇ ਲਿਖਣਗੇ ਤੇ ਇਹੋ ਜਿਹੇ ਲੋਕ ਭਗਤ ਗੁਰੂ ਕਬੀਰ ਚੇਅਰ ਦੇ ਮੁਖੀ ਬਣਨਗੇ ਤਾਂ ਪੰਜਾਬ ਦਾ ਬੌਧਿਕ ਪੱਧਰ ਉੱਚਾ ਹੋਣਾ ਕਿਵੇਂ ਸੰਭਵ ਹੈ?
ਸਿੱਖ ਦੁਸ਼ਮਣੀ 'ਚ ਅੰਨ•ੇ ਹੋਏ ਸ਼ਬਦੀਸ਼ ਹੁਰਾਂ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਲਿਖ ਕੀ ਰਹੇ ਹਨ? ਇਸ ਦੀ ਸਪੱਸ਼ਟ ਮਿਸਾਲ ਉਨ•ਾ ਦਾ ਲਾਰਡ ਡਲਹੌਜੀ ਦੀ ਬਰਤਾਨੀਆ ਸਰਕਾਰ ਨੂੰ ਲਿਖੀ ਗਈ ਇਕ ਗੁਪਤ ਚਿੱਠੀ ਦਾ ਦਿੱਤਾ ਗਿਆ ਹੇਠ ਲਿਖਿਆ ਹਵਾਲਾ ਹੈ। ਇਸ ਹਵਾਲੇ ਅਨੁਸਾਰ, ''ਦੁਸ਼ਮਣੀ ਦੀ ਕੁੜੱਤਣ ਤਾਂ ਸਿੱਖਾਂ ਨੂੰ ਇਸ ਤੋਂ ਵੀ ਅੱਗੇ ਲੈ ਗਈ ਹੈ। ਕਿਸੇ ਨੂੰ ਕਦੇ ਖਿਆਲ ਵੀ ਨਹੀਂ ਸੀ ਆਇਆ ਕਿ ਇਕ ਦਿਨ ਅਜਿਹਾ ਵੀ ਆਵੇਗਾ, ਜਦੋਂ ਸਿੱਖ ਅਫਗਾਨਾਂ ਤੋਂ ਵੀ ਸਹਾਇਤਾ ਮੰਗਣ ਲੱਗ ਪੈਣਗੇ ਅਤੇ ਵੱਡੀ ਕੀਮਤ ਚੁਕਾ ਕੇ ਵੀ ਉਨ•ਾਂ ਤੋਂ ਸੱਚਮੁੱਚ ਹੀ ਸਹਾਇਤਾ ਪ੍ਰਾਪਤ ਕਰ ਲੈਣਗੇ। ਪਰ ਅੰਗਰੇਜ਼ਾਂ ਦੇ ਨਾਂ ਤੋਂ ਹੀ ਉਨ•ਾਂ ਨੂੰ ਏਨੀ ਨਫ਼ਰਤ ਹੋ ਗਈ ਹੈ ਕਿ ਉਹ ਇਸ ਹੱਦ ਤੱਕ ਵੀ ਚਲੇ ਗਏ ਹਨ।'' (7 ਅਪ੍ਰੈਲ, 1849 ਦੀ ਬਰਤਾਨਵੀ ਸਰਕਾਰ ਨੂੰ ਭੇਜੀ ਗੁਪਤ ਰਿਪੋਰਟ) ਹੁਣ ਕੋਈ ਵੀ ਜੇ ਸਹਿਜ ਮਨ ਅਤੇ ਠੰਢੇ ਦਿਮਾਗ ਨਾਲ ਇਸ ਹਵਾਲੇ ਦੇ ਰਾਜਨੀਤਿਕ ਅਰਥ ਕਰੇ ਤਾਂ ਪਤਾ ਲੱਗੇਗਾ ਕਿ ਇਹ ਹਵਾਲਾ ਸਿੱਖਾਂ ਦੇ ਹੱਕ ਵਿਚ ਜਾਂਦਾ ਹੈ ਜਾਂ ਉਨ•ਾਂ ਦੇ ਵਿਰੋਧ ਵਿਚ, ਜਿਹੜੇ ਅੰਗਰੇਜ਼ ਸਾਮਰਾਜੀਆਂ ਨਾਲ ਦੁਸ਼ਮਣੀ ਦੇ ਜਜ਼ਬੇ ਨਾਲ ਭਰੇ ਹੋਏ ਹੋਣ ਕਰਕੇ ਅਫਗਾਨਾ ਨਾਲ ਵੀ ਸਾਂਝ ਪਾਉਣ ਨੂੰ ਤਿਆਰ ਹੋ ਜਾਂਦੇ ਹਨ।
ਅਸਲ ਵਿਚ ਸ਼ਬਦੀਸ਼ ਹੁਰੀਂ ਆਪਣੀ ਸਾਰੀ ਮਾਰਕਸਵਾਦੀ ਵਿਆਖਿਆ ਮਨੋਕਲਪਿਤ ਮਾਰਕਸਵਾਦ ਨਾਲ ਕਰ ਰਹੇ ਹਨ। ਮਾਰਕਸ-ਏਂਗਲਜ਼ ਦੇ ਫ਼ਲਸਫ਼ੇ ਦੀ ਸਹਾਇਤਾ ਨਾਲ ਨਹੀਂ। ਉਹ 'ਧਰਮ ਨਿਰਪੱਖਤਾ' ਉੱਤੇ ਜ਼ੋਰ ਦੇਂਦਿਆਂ ਲਿਖਦੇ ਹਨ, 'ਗਦਰ ਪਾਰਟੀ ਸੱਚੇ ਅਰਥਾਂ ਵਿਚ ਧਰਮ ਨਿਰਪੱਖ ਪਾਰਟੀ ਸੀ'। ਧਰਮ ਨਿਰਪੱਖਤਾ ਕੋਈ ਮਾਰਕਸੀ ਧਾਰਨਾ ਨਹੀਂ ਹੈ। ਮਾਰਕਸ ਆਪਣੇ ਤੋਂ ਪਹਿਲੇ ਫ਼ਿਲਾਸਫ਼ਰ ਫਿਊਰਬਾਖ ਦੀ ਧਰਮ ਨਿਰਪੱਖਤਾ ਦਾ ਮਜ਼ਾਕ ਉਡਾਉਂਦਾ ਹੈ। ਮਾਰਕਸ ਦਾ ਬੜਾ ਸਪੱਸ਼ਟ ਕਥਨ ਹੈ ਕਿ ਧਰਮ ਨਿਰਪੱਖਤਾ ਉਲਝਣਾਂ ਪੈਦਾ ਕਰਨ ਵਾਲਾ ਵਰਤਾਰਾ ਹੈ ਅਤੇ ਆਪ ਉਹ ਬੜੇ ਸਪੱਸ਼ਟ ਸ਼ਬਦਾਂ ਵਿਚ ਧਰਮ ਨਿਰਪੱਖਤਾ ਦਾ ਵਿਰੋਧ ਕਰਦਾ ਹੈ।
ਇਹ ਕਥਨ ਮਾਰਕਸ ਦਾ ਆਪਣਾ ਹੈ, ''ਫਿਊਰਬਾਖ ਧਾਰਮਿਕ ਸਵੈਪਰਾਏਪਣ ਦੇ ਸੱਚ—ਇਕ ਕਾਲਪਨਿਕ ਧਾਰਮਿਕ ਸੰਸਾਰ ਅਤੇ ਇਕ ਧਰਮ ਨਿਰਪੱਖ ਸੰਸਾਰ—ਦੀ ਦੋਹਰੀ ਵੰਡ ਤੋਂ ਸ਼ੁਰੂ ਕਰਦਾ ਹੈ। ਉਸ ਦਾ ਕੰਮ ਧਾਰਮਿਕ ਸੰਸਾਰ ਨੂੰ ਧਰਮ ਨਿਰਪੱਖ ਸੰਸਾਰ ਵਿਚ ਬਦਲਣਾ ਹੈ। ਉਹ ਇਹ ਸੱਚ ਉੱਕਾ ਹੀ ਅਣਗੌਲਿਆ ਕਰ ਜਾਂਦਾ ਹੈ ਕਿ ਇਹ ਕੰਮ ਪੂਰਾ ਕਰਨ ਤੋਂ ਬਾਅਦ (ਕੁਦਰਤ ਤੇ ਮਨੁੱਖ ਦੇ ਰਿਸ਼ਤੇ ਨੂੰ ਸਪੱਸ਼ਟ) ਕਰਨ ਵਾਲਾ ਮੁੱਖ ਕੰਮ ਫਿਰ ਵੀ ਰਹਿ ਜਾਏਗਾ। ਇਸ ਕਰਕੇ ਕਿ ਧਰਮ ਨਿਰਪੱਖ ਸੰਸਾਰ ਆਪਣੇ-ਆਪ 'ਚ ਹੀ ਉੱਚਾ ਉੱਠ ਜਾਏਗਾ ਅਤੇ (ਭਰਮ ਦੇ) ਬੱਦਲਾਂ ਵਿਚ ਆਪਣੇ-ਆਪ ਨੂੰ ਇਕ ਆਜ਼ਾਦ ਹਸਤੀ ਵਜੋਂ ਸਥਾਪਤ ਕਰ ਲਏਗਾ, ਜਿਸ ਦੀ ਸਿਰਫ ਧਰਮ ਨਿਰਪੱਖ ਸੰਸਾਰ ਦੇ ਅੰਦਰੂਨੀ ਵਿਰੋਧਾਂ ਅਤੇ ਗੁੰਝਲਦਾਰ ਵਿਰੋਧਤਾਈਆਂ ਦੇ ਆਧਾਰ 'ਤੇ ਹੀ ਵਿਆਖਿਆ ਕੀਤੀ ਜਾ ਸਕੇਗੀ। ਧਰਮ ਨਿਰਪੱਖਤਾ ਨੂੰ ਨਿਸ਼ਚਿਤ ਤੌਰ 'ਤੇ ਆਪਣੀਆਂ ਵਿਰੋਧਤਾਈਆਂ 'ਚੋਂ ਹੀ ਸਮਝਿਆ ਜਾ ਸਕੇਗਾ ਤੇ ਫਿਰ ਇਹਨਾਂ ਵਿਰੋਧਤਾਈਆਂ ਨੂੰ ਦੂਰ ਕਰਕੇ ਹੀ ਧਰਮ ਦਾ ਇਨਕਲਾਬੀਕਰਨ ਕੀਤਾ ਜਾ ਸਕੇਗਾ।''
ਇਹ ਵੀ ਮਾਰਕਸ ਦਾ ਕਥਨ ਹੈ, ''ਅਸੀਂ ਇਹ ਜ਼ੋਰ ਨਹੀਂ ਦੇਂਦੇ ਕਿ ਉਹ (ਸ਼ਹਿਰੀ ਸਭਿਅਕ ਲੋਕ) ਆਪਣੀ ਧਰਮ ਨਿਰਪੱਖਤਾ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਪਣੀ ਧਾਰਮਿਕ ਤੰਗਨਜ਼ਰੀ ਦੂਰ ਕਰਨ, ਅਸੀਂ ਜ਼ੋਰ ਦੇਂਦੇ ਹਾਂ ਕਿ ਇਕ ਵਾਰ ਜੇ ਉਹ ਆਪਣੀ ਧਰਮ ਨਿਰਪੱਖਤਾ ਤੋਂ ਛੁਟਕਾਰਾ ਪਾ ਲੈਣ ਤਾਂ ਉਹ ਆਪਣੀ ਧਾਰਮਿਕ ਤੰਗਨਜ਼ਰੀ ਦੂਰ ਕਰ ਲੈਣਗੇ।''
ਸ਼ਬਦੀਸ਼ ਹੁਰਾਂ ਦਾ ਇਹ ਕਥਨ ਬਿਲਕੁੱਲ ਠੀਕ ਹੈ, ਕਿ ''ਪੰਜਾਬ ਦੀ ਨਕਸਲੀ ਲਹਿਰ ਸਿਧਾਂਤਕ ਕੰਗਾਲੀ ਕਮਿਊਨਿਸਟ ਲਹਿਰ ਕੋਲੋਂ ਵਿਰਾਸਤ 'ਚ ਹਾਸਲ ਕਰਦੀ ਹੈ'' ਅਤੇ ਸ਼ਬਦੀਸ਼ ਹੁਰੀਂ ਇਸ ਕੰਗਾਲੀ ਨੂੰ ਅੱਗੇ ਤੋਰਦੇ ਹਨ। ਜਿਹੜਾ ਦੋਸ਼ ਉਹ ਪੰਜਾਬ ਦੇ ਕਮਿਊਨਿਸਟਾਂ ਉੱਤੇ ਲਾਉਂਦੇ ਹਨ, ਉਸ ਦੇ ਉਹ ਖੁਦ ਵੀ ਓਨੇ ਹੀ ਜ਼ਿੰਮੇਵਾਰ ਹਨ। ਉਨ•ਾਂ ਦੇ ਕਥਨ ਮੁਤਾਬਕ, ''ਪੰਜਾਬ ਦੀ ਕਮਿਊਨਿਸਟ ਲਹਿਰ ਦਾਰਸ਼ਨਿਕ ਸੁਆਲਾਂ ਨੂੰ ਮੁਖਾਤਿਬ ਨਹੀਂ ਹੁੰਦੀ। ਨਿਰੋਲ ਸਿਆਸੀ ਸਿਧਾਂਤਕੀ ਤੱਕ ਸੀਮਿਤ ਰਹਿੰਦੀ ਹੈ। ਇਸ ਵਿਚ ਦਾਰਸ਼ਨਿਕ ਗਲਤੀਆਂ ਦੀ ਸੰਭਾਵਨਾ ਬਣੀ ਰਹਿੰਦੀ ਹੈ।'' ਇਹ ਗਲਤੀ ਉਹ ਖੁਦ ਕਰ ਰਹੇ ਹਨ।
ਗੁਰਬਚਨ ਸਿੰਘ
98156-98451





No comments:
Post a Comment