ਇੱਕ ਦਿਨ ਵਿੱਚ 4 ਕਰੋੜ ਤੋਂ ਵੀ ਜ਼ਿਆਦਾ ਕਮਾ ਲੈਂਦੇ ਹਨ
ਮੀਡੀਆ ਨੂੰ ਵੀ ਚੜ੍ਹਦਾ ਏ 'ਚੜ੍ਹਾਵਾ'
ਭਾਰਤ ਠੱਗ ਸਾਧਾਂ ਦੀ ਇੰਡਸਟਰੀ ਹੈ। ਇੱਥੇ ਜਿੰਨੇ ਸਾਧ ਪੈਦਾ ਹੁੰਦੇ ਹਨ ਤੇ ਵਿਦੇਸ਼ਾਂ ਵਿੱਚ ਜਾ ਕੇ ਧਰਮ ਦੇ ਨਾਂ 'ਤੇ ਠੱਗੀ ਮਾਰਦੇ ਹਨ ਉੱਨੇ ਕਿਸੇ ਵੀ ਦੇਸ਼ ਵਿੱਚ ਨਹੀਂ ਹਨ। ਹੈਰਾਨੀ ਦੀ ਗੱਲ ਹੈ ਕਿ ਕਨੂੰਨ ਵਿੱਚ ਇਨ੍ਹਾਂ ਵਿਰੁੱਧ ਸਖ਼ਤ ਧਾਰਾਵਾਂ ਹੋਣ ਦੇ ਬਾਵਜੂਦ ਇਨ੍ਹਾਂ ਠੱਗ ਸਾਧਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਇਨ੍ਹਾਂ ਦਾ ਗੱਠਜੋੜ ਪੁਲੀਸ ਅਫ਼ਸਰਾਂ, ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਅਥਵਾ ਸੱਤਾਧਾਰੀਆਂ ਨਾਲ ਹੁੰਦਾ ਹੈ। ਇਹ ਠੱਗ ਸਾਧ ਸੱਤਾਧਾਰੀਆਂ ਤੇ ਸਿਆਸਤਦਾਨਾਂ ਕੋਲ ਆਪਣੇ ਸ਼ਰਧਾਲੂਆਂ ਦਾ ਵੋਟ ਬੈਂਕ ਤੇ ਨੋਟ ਪਰੋਸਦੇ ਹਨ ਤੇ ਸਿਆਸਤਦਾਨ ਇਸ ਬਦਲੇ ਵਜੋਂ ਉਨ੍ਹਾਂ ਨੂੰ ਸੁਰੱਖਿਆ ਛੱਤਰੀ ਦਿੰਦੇ ਹਨ। ਇੰਦਰਾ ਗਾਂਧੀ ਦੀ ਅਚਾਰੀਆ ਰਜਨੀਸ਼ ਤੇ ਨਕਲੀ ਨਿਰੰਕਾਰੀਆਂ ਨਾਲ ਸਾਂਝ ਕਿਸ ਨੂੰ ਭੁੱਲੀ ਹੈ। ਇਹ ਸਭ ਵੋਟ ਬੈਂਕ ਦਾ ਚੱਕਰ ਹੈ। ਮੀਡੀਆ ਵੀ ਇਸ ਖਲਜਗਨ ਵਿੱਚ ਪੈ ਕੇ ਭ੍ਰਿਸ਼ਟ ਹੋ ਗਿਆ ਹੈ ਤੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ। ਇਸੇ ਕਰਕੇ ਇਨ੍ਹਾਂ ਠੱਗ ਸਾਧਾਂ ਦੀ ਇੰਡਸਟਰੀ ਉੱਭਰ ਰਹੀ ਹੈ। ਕਿਸੇ ਵੇਲੇ ਸੰਤ ਕਬੀਰ ਨੇ ਇਹੋ ਜਿਹੇ ਸਾਧ ਲਾਣੇ ਨੂੰ ਬਨਾਰਸ ਦੇ ਠੱਗ ਵੀ ਕਿਹਾ ਸੀ। ਹੁਣੇ ਜਿਹੇ ਨਿਰਮਲ ਬਾਬੇ ਦੇ ਨਾਮ 'ਤੇ ਉੱਭਰਿਆ ਇੱਕ ਠੱਗ ਸਾਧ ਸਿੱਖਾਂ ਦਾ ਮੁੰਡਾ ਦੱਸਿਆ ਜਾ ਰਿਹਾ ਹੈ।
ਇਨ੍ਹਾਂ ਬਾਬਿਆਂ ਦੇ ਕੋਲ ਕਾਫੀ ਪੈਸਾ ਹੈ ਤੇ ਨਿਊਜ਼ ਚੈਨਲ ਵਿਕਣ ਲਈ ਤਿਆਰ ਬੈਠੇ ਹਨ, ਇਸ ਲਈ ਉਨ੍ਹਾਂ ਦਾ ਕੰਮ ਹੋਰ ਵੀ ਸੌਖਿਆਂ ਹੋ ਜਾਂਦਾ ਹੈ। ਧਿਆਨ ਰਹੇ ਚੈਨਲ ਇਨ ਪੇਡ ਪ੍ਰੋਗਰਾਮ 'ਤੇ ਵਿਗਿਆਪਨ ਵੀ ਨਹੀਂ ਲਿਖ ਰਹੇ ਹਾਂ। ਜਾਣਕਾਰੀ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਨਿਰਮਲ ਆਪਣਾ ਚਮਤਕਾਰੀ ਕਾਰੋਬਾਰ ਚਲਾਉਣ ਲਈ ਫਿਲਮਾਂ ਵਿੱਚ ਕੰਮ ਕਰਨ ਵਾਲੇ ਯੂਨੀਅਰ ਆਰਟਿਸਟਾਂ ਨੂੰ ਆਪਣੇ ਸਮਾਗਮਾਂ ਵਿੱਚ ਪੈਸੇ ਦੇ ਕੇ ਬੁਲਾਉਂਦਾ ਰਿਹਾ ਹੈ ਅਤੇ ਫਿਰ ਉਹਨਾਂ ਕਲਾਕਾਰਾਂ ਵੱਲੋਂ ਲੋਕਾਂ ਅਤੇ ਮੀਡੀਆ ਸਾਹਮਣੇ ਚਮਤਕਾਰਾਂ ਦੀ ਮਹਿਮਾਂ ਦੇ ਸੁਣਾ ਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਸੀ।
ਕਰੋੜਾਂ ਦੀ ਠੱਗੀ ਮਾਰ ਰਿਹਾ ਨਿਰਮਲ ਬਾਬਾ
ਜਿਸ 'ਨਿਰਮਲ ਦਰਬਾਰ' ਦਾ ਪ੍ਰਸਾਰਨ ਦਿਖਾਇਆ ਜਾਂਦਾ ਹੈ, ਉਸ ਵਿੱਚ ਆ ਜਾਣ ਨਾਲ ਸਾਰੇ ਕਸ਼ਟ ਦੂਰ ਕਰ ਦੇਣ ਦੀ 'ਗਾਰੰਟੀ' ਵੀ ਦਿੱਤੀ ਜਾਂਦੀ ਹੈ। ਪਰ ਇੱਥੇ ਆਉਣ ਦੀ ਕੀਮਤ 2000 ਰੁਪਏ ਪ੍ਰਤੀ ਵਿਅਕਤੀ ਹੈ ਜੋ ਕਈ ਮਹੀਨੇ ਪਹਿਲਾਂ ਬੈਂਕ ਦੇ ਰਾਹੀਂ ਜਮਾਂ ਕਰਵਾਉਣੀ ਪੈਂਦੀ ਹੈ। ਦੋ ਸਾਲ ਤੋਂ ਜ਼ਿਆਦਾ ਉੱਪਰ ਦੇ ਬੱਚੇ ਤੋਂ ਦਾਖਲਾ ਰਾਸ਼ੀ ਵਸੂਲੀ ਜਾਂਦੀ ਹੈ। ਹੁਣ ਜ਼ਰਾ ਦੇਖਿਆ ਜਾਵੇ ਕਿ ਚੜ੍ਹਾਵਾ ਨਾ ਲੈਣ ਵਾਲੇ ਨਿਰਮਲ ਬਾਬਾ ਦੇ ਕੋਲ ਐਨੀ ਵੱਡੀ ਰਕਮ ਕਿੱਥੇ ਆਉਂਦੀ ਹੈ ? ਮਹਿਜ਼ ਡੇਢ -ਦੋ ਸਾਲਾਂ ਵਿੱਚ ਮਸ਼ਹੂਰ ਹੋ ਕੇ ਬੁਲੰਦੀਆਂ ਨੂੰ ਛੂ ਰਹੇ ਨਿਰਮਲ ਬਾਬਾ ਹਰ ਸਮੱਸਿਆ ਦਾ ਆਸਾਨ ਜਿਹਾ ਉਪਾਅ ਦੱਸਦੇ ਹਨ ਅਤੇ ਟੀ ਵੀ ਉਪਰ ਵਿੱਚ 'ਕਿਰਪਾ' ਕਰਦੇ ਹਨ। ਕਾਲੇ ਪਰਸ ਵਿੱਚ ਵਿੱਚ ਪੈਸੇ ਰੱਖਣਾ ਅਤੇ ਅਲਮਾਰੀ ਵਿੱਚ ਦਸ ਦੇ ਨੋਟਾਂ ਦੀ ਇੱਕ ਗੁੱਟੀ ਰੱਖਣਾ ਉੱਪਰ ਪਹਿਲੇ ਸੁਝਾਵਾਂ ਵਿੱਚੋਂ ਇੱਕ ਹੈ।
ਜੇ ਇੱਕ ਸਮਾਗਮ ਵਿੱਚ 20 ਹਜ਼ਾਰ ਲੋਕ ਵੀ ਆਉਂਦੇ ਹਨ ਤਾਂ ਉਸ ਵੱਲੋਂ ਇਕੱਤਰ ਕੀਤੀ ਰਾਸ਼ੀ 4 ਕਰੋੜ ਰੁਪਏ ਬਣਦੀ ਹੈ। ਇਹ ਸਮਾਗਮ ਰੋਜ਼ਾਨਾ ਕਿਸੇ ਇਨਡੋਰ ਸਟੇਡੀਅਮ ਵਿੱਚ ਹੁੰਦਾ ਹੈ ਤੇ ਜੇ ਮਹੀਨੇ ਵਿੱਚ 15 ਅਜਿਹੇ ਸਮਾਗਮ ਵੀ ਹੁੰਦੇ ਹਨ ਤਾਂ ਬਾਬਾ ਜੀ ਨੂੰ ਘੱਟੋ ਘੱਟ 60 ਕਰੋੜ ਰੁਪਏ ਦੀ ਕਮਾਈ ਹੋ ਜਾਂਦੀ ਹੈ।
ਬਾਬੇ ਵੱਲੋਂ ਫੈਲਾਏ ਜਾ ਰਹੇ ਅੰਧਵਿਸ਼ਵਾਸ
ਇੱਕ ਚੈਨਲ 'ਤੇ ਨਿਰਮਲ ਬਾਬਾ ਇੱਕ ਨੌਜਵਾਨ ਭਗਤ ਤੋਂ ਪੁੱਛ ਰਹੇ ਸਨ-ਤੁਸੀਂ ਆਪਣੀ ਕਮੀਜ਼ ਦੇ ਬਟਨ ਕਿਵੇਂ ਖੋਲ੍ਹਦੇ ਹ
ਜਲਦੀ-ਜਲਦੀ ਜਾਂ ਦੇਰ ਨਾਲ। ਭਗਤ ਬੋਲਿਆ ਕਦੇ ਜਲਦੀ ਤਾਂ ਕਦੇ ਦੇਰ ਨਾਲ ਵੀ। ਬਾਬਾ ਬੋਲੇ ਅਰਾਮ ਨਾਲ ਖੋਲ੍ਹਿਆ ਕਰੋ। ਕਿਰਪਾ ਆਉਣੀ ਸ਼ੁਰੂ ਹੋ ਜਾਵੇਗੀ।ਇੱਕ ਭਗਤ ਨੂੰ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਮਨ ਵਿੱਚ ਵੱਡੀਆਂ-ਵੱਡੀਆਂ ਇੱਛਾਵਾਂ ਕਿਉਂ ਪੈਦਾ ਹੁੰਦੀਆਂ ਹਨ? ਵਿਚਾਰਾ ਭਗਤ ਚੁੱਪ ਰਿਹਾ। ਬਾਬਾ ਬੋਲੇ ਤੁਸੀਂ ਕਿਵੇਂ ਚੱਲਦੇ ਹੋ, ਸਾਈਕਲ, ਬਾਈਕ ਜਾਂ ਕਾਰ 'ਤੇ। ਉਹ ਬੋਲਿਆ ਬਾਈਕ ਨਾਲ। ਇੱਛਾ ਹੁੰਦੀ ਹੈ ਨਾ ਵੱਡੀ ਗੱਡੀ 'ਤੇ ਚੱਲਣ ਦੀ, ਉਸ ਨੇ ਕਿਹਾ ਹਾਂ, ਬਸ ਬਾਬਾ ਨੇ ਆਖ ਦਿੱਤਾ ਕਿ ਇਹੀ ਗਲਤ ਇੱਛਾ ਨਾਲ ਕਿਰਪਾ ਰੁਕੀ ਹੈ। ਤੁਸੀਂ ਵੱਡੀ ਗੱਡੀ ਰਸਤੇ ਵਿੱਚ ਦੇਖਣਾ ਹੀ ਬੰਦ ਕਰ ਦਿਉ। ਹੁਣ ਦੱਸੋ ਭਾਈ ਕੋਈ ਆਦਮੀ ਰਸਤੇ 'ਤੇ ਹੈ, ਹੁਣ ਵੱਡੀ ਗੱਡੀ ਆ ਜਾਵੇ, ਤਾਂ ਆਦਮੀ ਕੀ ਕਰੇਗਾ। ਅੱਖਾਂ ਤਾਂ ਬੰਦ ਨਹੀਂ ਕਰੇਗਾ ਨਾ। ਇਸੇ ਲਈ ਕਹਿੰਦਾ ਹਾਂ ਕਿ ਮੈਨੂੰ ਤਾਂ ਲੱਗਦਾ ਹੈ ਕਿ ਬਾਬਾ ਦੇ ਸਾਹਮਣੇ ਮੂਰਖਾਂ ਦੀ ਜਮਾਤ ਲੱਗਦੀ ਹੈ। ਤੁਸੀਂ ਜੇਕਰ ਉਨ੍ਹਾਂ ਦੇ ਪ੍ਰਸ਼ਨ ਤੇ ਸਲਾਹ ਸੁਣ ਲਓ ਤਾਂ ਹੱਸ-ਹੱਸ ਕੇ ਢਿੱਡੀਂ ਪੀੜਾਂ ਪੈ ਜਾਣ।
ਬਾਬੇ ਨੂੰ ਵੀ ਵੱਜ ਗਈ ਠੱਗੀ
ਜਿਹੜਾ ਬਾਬਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਤੇ ਲੋਕਾਂ ਉੱਪਰ ਰੱਬ ਵਾਂਗ ਕਿਰਪਾ ਕਰਨ ਤੇ ਸ਼ਕਤੀਆਂ ਦੇਣ ਦਾ ਦਾਅਵਾ ਕਰਦਾ ਹੈ ਉਹ ਵਿਚਾਰਾ ਪਿਛਲੇ ਮਹੀਨੇ ਆਪਣੇ ਸ਼ਰਧਾਲੂ ਕੋਲ ਠੱਗਿਆ ਗਿਆ। ਲੁਧਿਆਣਾ ਦੇ ਰਹਿਣ ਵਾਲੇ ਇੰਦਰਜੀਤ ਆਨੰਦ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਜਾਅਲਸ਼ਾਜੀ ਕਰਕੇ ਬਾਬਾ ਜੀ ਨੂੰ ਭੇਜੇ ਜਾਣ ਵਾਲੇ ਪੈਸੇ ਵਿੱਚੋਂ 1.7 ਕਰੋੜ ਰੁਪਏ ਆਪਣੇ ਤੇ ਆਪਣੇ ਪਰਿਵਾਰ ਦੇ ਖਾਤੇ ਵਿੱਚ ਪਵਾ ਲਏ। ਉਸ ਦੀ ਸ਼ਕਤੀ ਉਸ ਨੂੰ ਨਹੀਂ ਦੱਸ ਸਕੀ ਕਿ ਬਾਬੇ ਨੂੰ ਠੱਗੀ ਵੱਜ ਰਹੀ ਹੈ ਤੇ ਨਾ ਹੀ ਬਾਬਾ ਆਪਣੀ ਸ਼ਕਤੀ ਨਾਲ ਉਸ 'ਭਗਤ' ਇੰਦਰਜੀਤ ਆਨੰਦ ਦਾ ਕੁਝ ਵਿਗਾੜ ਸਕਿਆ, ਜਿਸ ਨੇ ਬਾਬੇ ਨਾਲ ਠੱਗੀ ਮਾਰੀ ਸੀ। ਆਖਰ ਨਿਮੋਝੂਣੇ ਬਾਬੇ ਨਿਰਮਲ ਨੂੰ ਆਪਣੇ ਇਸ 'ਭਗਤ' ਦੇ ਖਿਲਾਫ਼ ਕਾਰਵਾਈ ਕਰਨ ਲਈ ਪੁਲੀਸ ਦੀ ਮੱਦਦ ਲੈਣੀ ਪਈ । ਪੁਲੀਸ ਨੇ ਦੱਸਿਆ ਕਿ ਨਿਰਮਲ ਬਾਬਾ ਨੇ ਬੈਂਕ ਨੂੰ ਸ਼ਿਕਾਇਤ ਕੀਤੀ ਸੀ। ਬੈਂਕ ਨੇ ਜਾਂਚ ਕੀਤੀ, ਇਸ ਦੇ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਨੂੰ ਪੰਜਾਬੀ ਮੁਹਾਵਰੇ ਵਿੱਚ ਚੋਰਾਂ ਨੂੰ ਪੈ ਗਏ ਮੋਰ ਕਿਹਾ ਜਾਂਦਾ ਹੈ।
ਬਾਬਾ ਕਿਵੇਂ ਕਰਦਾ ਹੈ ਆਪਣੀ ਮਸ਼ਹੂਰੀ
ਟੀਵੀ ਮੀਡੀਆ ਵਿੱਚ ਬਾਬੇ ਦੇ ਭਗਤ ਆਪਣੀ ਸਮੱਸਿਆ ਸੁਲਝਾਉਣ ਦੇ ਲਈ ਵੀ ਸਵਾਲ ਕਰਦੇ ਹਨ, ਪਰ ਨਾਲ ਹੀ ਪਿਛਲੇ ਦਿਨਾਂ ਵਿੱਚ ਹੋਈ ਕ੍ਰਿਪਾ ਦਾ ਗੁਣਗਾਨ ਵੀ ਕਰਦੇ ਹਨ। ਇਹ ਸਭ ਭਗਤ ਬਾਬੇ ਦੀ ਠੱਗੀ ਨਾਟਕ ਦੇ ਕਲਾਕਾਰ ਹਨ, ਪਰ ਲੋਕਾਂ ਨੂੰ ਦਰਸਾਇਆ ਜਾਂਦਾ ਹੈ ਕਿ ਇਹ ਲੋਕ ਦੁਖੀ ਸਨ। ਬਾਬੇ ਦੀ ਸ਼ਕਤੀ ਨਾਲ ਸੁਖੀ ਹੋ ਗਏ। ਲੋਕਾਂ ਨੂੰ ਇਹ ਡਰਾਮਾ ਬਾਬੇ ਦੀ ਸ਼ਰਨ ਵਿੱਚ ਆਉਣ ਲਈ ਪ੍ਰਭਾਵਿਤ ਕਰਦਾ ਹੈ। ਦਿਨੋ-ਦਿਨ ਮਿਲ ਰਹੀ ਪ੍ਰਸਿੱਧੀ ਨੇ ਉਸ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਜੇ ਇੰਟਰਨੈਟ ਉਪਰ ਹੀ ਬਾਬੇ ਦੀ ਵੈੱਬਸਾਈਟ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਹਰ ਸਾਲ ਵਿੱਚ ਇਸ ਨੂੰ ਦੇਖਣ ਵਾਲਿਆਂ ਦੀ ਸੰਖਿਆ ਵਿੱਚ 400 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਇਜ਼ਾਫਾ ਹੋਇਆ ਹੈ। ਟਵਿੱਟਰ ਉੱਪਰ ਉਸ ਨੂੰ ਫਾਲੋ ਕਰਨ ਵਾਲਿਆਂ ਦੀ ਸੰਖਿਆ 40 ਹਜ਼ਾਰ ਹੋ ਚੁੱਕੀ ਹੈ।
ਫੇਸਬੁੱਕ ਉੱਪਰ ਨਿਰਮਲ ਬਾਬਾ ਦੇ ਪ੍ਰਸ਼ੰਸਕਾਂ ਦਾ ਪੇਜ ਹੈ, ਜਿਸ ਨੂੰ 3 ਲੱਖ ਲੋਕ ਪਸੰਦ ਕਰਦੇ ਹਨ। ਇਸ ਪੇਜ ਉੱਪਰ ਨਿਰਮਲ ਬਾਬਾ ਦੇ ਟੀਵੀ ਪ੍ਰੋਗਰਾਮਾਂ ਦਾ ਸਮਾਂ ਅਤੇ ਉਸ ਦੀ ਤਾਰੀਫ਼ ਵਿੱਚ ਜੁੜੀਆਂ ਟਿੱਪਣੀਆਂ ਹਨ, ਪਰ ਸਾਰੇ ਲੋਕ ਨਿਰਮਲ ਬਾਬਾ ਪ੍ਰਸ਼ੰਸਕ ਨਹੀਂ ਹਨ। ਫੇਸਬੁੱਕ ਉੱਪਰ ਕਈ ਲੋਕਾਂ ਨੇ ਉਸ ਉੱਪਰ ਅਤੇ ਉਸ ਦੇ ਦਾਅਵਿਆਂ ਉੱਪਰ ਸ਼ੱਕ ਵੀ ਕਰ ਰਹੇ ਹਨ। ਕਿਸੇ ਨੇ ਉਸ ਨੂੰ 'ਫਰਾਡ' ਦੱਸਿਆ ਹੈ ਤੇ ਕਿਸੇ ਨੇ 'ਪੈਸੇ ਹਜ਼ਮ ਕਰਨ ਵਾਲਾ।' ਇੱਕ ਵਿਅਕਤੀ ਨੇ ਲਿਖਿਆ ਹੈ, ਮਹਾਂਠੱਗ ਹੈ ਜੋ ਬੁੱਧੂ ਲੋਕਾਂ ਨੂੰ ਚੂਨਾ ਲਾ ਰਿਹਾ ਅਤੇ ਲੋਕ ਹੱਸ ਰਹੇ ਹਨ, ਪਤਾ ਲੋਕ ਕਦੋਂ ਸਮਝਣਗੇ ਭਗਵਾਨ ਅਤੇ ਆਦਮੀ ਦਾ ਫਰਕ?
ਬਾਬੇ ਨੂੰ ਚਮਕਾਉਣ 'ਚ ਮੀਡੀਆ ਦੀ ਭੂਮਿਕਾ
ਇਹ ਮੋਟੀ ਕਮਾਈ ਦਾ ਇੱਕ ਛੋਟਾ, ਪਰ ਅਹਿਮ ਹਿੱਸਾ ਉਸ ਮੀਡੀਆ ਨੂੰ ਵੀ ਜਾਂਦਾ ਹੈ, ਜਿਸ ਨੇ ਬਾਬਾ ਜੀ ਨੂੰ ਐਨੀ ਸ਼ੋਅਰਤ ਦੀ ਦਿੱਤੀ ਹੈ। ਉਸ ਦੇ ਭਗਤ ਟੀਵੀ ਚੈਨਲਾਂ ਦੇ ਜਰੀਏ ਦਿਨੋ ਦਿਨ ਵੱਧ ਰਹੇ ਹਨ । ਹਾਲਾਂਕਿ ਉਸ ਦੇ ਸਮਾਗਮ ਦਾ ਪ੍ਰਸਾਰਨ ਦੇਸ਼ - ਵਿਦੇਸ਼ ਦੇ ਵਿੱਚ 35 ਤੋਂ ਵੀ ਜ਼ਿਆਦਾ ਚੈਨਲਾਂ ਉਪਰ ਹੁੰਦਾ, ਜਿਨ੍ਹਾਂ ਨੂੰ ਬਹੁਤ ਪ੍ਰਸਿੱਧੀ ਮਿਲ ਰਹੀ ਹੈ, ਪਰ ਇਸ ਵਿੱਚ ਕੋਈ ਬਰੇਕ ਜਾਂ ਮਸ਼ਹੂਰੀ ਨਹੀਂ ਹੁੰਦਾ। ਚੈਨਲਾਂ ਨੂੰ ਇਹਨਾਂ ਪ੍ਰਸਾਰਨਾਂ ਦੇ ਲਈ ਮੋਟੀ ਕੀਮਤ ਵੀ ਮਿਲ ਰਹੀ ਹੈ, ਜਿਸ ਦਾ ਨਤੀਜਾ ਮੀਡੀਆ ਨੇ ਆਪਣਾ ਸਿਧਾਂਤਾਂ ਤੇ ਕਾਇਦੇ - ਕਾਨੂੰਨ ਦਾ ਛਿੱਕੇ ਟੰਗ ਦਿੱਤਾ ਹੈ।
ਮੇਰੇ 'ਤੇ ਭਗਵਾਨ ਦੀ ਕ੍ਰਿਪਾ : ਨਿਰਮਲ ਬਾਬਾ
ਨਿਰਮਲ ਬਾਬਾ ਨੇ ਕਿਹਾ ਕਿ ਉਨ੍ਹਾਂ ਕਦੇ ਚਮਤਕਾਰ ਦਾ ਦਾਅਵਾ ਨਹੀਂ ਕੀਤਾ। ਲੋਕ ਸ਼ਰਧਾ ਕਾਰਨ ਉਨ੍ਹਾਂ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਉਹ ਤਾਂ ਅੰਧਵਿਸ਼ਵਾਸ ਤੋੜਣ ਦਾ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੇ ਦਾਅਵੇ ਵਿਗਿਆਨ ਦੀ ਕਸੌਟੀ 'ਤੇ ਖਰੇ ਉਤਰ ਰਹੇ ਹਨ। ਉਨ੍ਹਾਂ ਖੁਦ 'ਤੇ ਭਗਵਾਨ ਦੀ ਕ੍ਰਿਪਾ ਹੋਣ ਦਾ ਦਾਅਵਾ ਕੀਤਾ ਤੇ ਕਿਹਾ ਕਿ ਲੋਕਾਂ ਨੇ ਖੁਦ ਸ਼ਕਤੀ ਦਾ ਅਹਿਸਾਸ ਕੀਤਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਦੇਖ ਕੇ ਕੁਝ ਲੋਕਾਂ ਵਲੋਂ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚੀ ਗਈ ਹੈ।
ਬਾਬਾ ਦੇ ਸਮਾਗਮ ਦੀ ਬੁਕਿੰਗ ਅਗਸਤ ਤੱਕ ਬੰਦ
ਹਾਲਾਂਕਿ ਮੀਡੀਆ 'ਚ ਆਪਣੇ ਵਿਰੁੱਧ ਲਗਾਤਾਰ ਆ ਰਹੀਆਂ ਖਬਰਾਂ ਵਿਚਾਲੇ ਨਿਰਮਲ ਬਾਬਾ ਨੇ ਅਗਸਤ ਤੱਕ ਆਪਣੇ ਸਮਾਗਮ ਦੀ ਬੁਕਿੰਗ ਬੰਦ ਕਰ ਦਿੱਤੀ ਹੈ। ਫਿਲਹਾਲ ਉਨ੍ਹਾਂ ਨੂੰ ਲੈ ਕੇ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ।
ਨਿਰਮਲ ਬਾਬਾ 'ਤੇ ਪਖੰਡੀ ਹੋਣ ਦਾ ਦੋਸ਼
ਨਵੀਂ ਦਿੱਲੀ-ਆਪਣੇ ਲੱਖਾਂ ਭਗਤਾਂ ਦੀਆਂ ਸਮੱਸਿਆਵਾਂ ਨੂੰ ਚੁਟਕੀਆਂ 'ਚ ਸੁਲਝਾਉਣ ਦਾ ਦਾਅਵਾ ਕਰਨ ਵਾਲੇ ਨਿਰਮਲ ਬਾਬਾ ਉਰਫ ਨਿਰਮਲਜੀਤ ਸਿੰਘ ਨਰੂਲਾ ਖਿਲਾਫ ਆਖਿਰ ਮਾਮਲਾ ਦਰਜ ਹੋ ਹੀ ਗਿਆ ਹੈ। ਆਮ ਲੋਕਾਂ ਨਾਲ ਧੋਖਾ ਅਤੇ ਛਲਾਵਾ ਕਰਨ ਦੇ ਦੋਸ਼ 'ਚ ਨਿਰਮਲ ਬਾਬਾ ਖਿਲਾਫ ਯੂ. ਪੀ. ਅਤੇ ਛਤੀਸਗੜ੍ਹ 'ਚ 2 ਵੱਖ-ਵੱਖ ਥਾਣਿਆਂ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪੈਸੇ ਲੈ ਕੇ ਸਵਾਲ ਪੁੱਛਣ ਦਾ ਦੋਸ਼
ਲਖਨਊ ਦੇ ਗੋਮਤੀ ਨਗਰ ਥਾਣੇ 'ਚ ਬੁੱਧਵਾਰ ਨੂੰ ਲਖਨਊ ਵਾਸੀ 16 ਸਾਲਾ ਤਾਨਿਆ ਠਾਕੁਰ ਅਤੇ 13 ਸਾਲਾ ਆਦਿਤਿਆ ਠਾਕੁਰ ਨੇ ਨਿਰਮਲ ਬਾਬਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਿਸ 'ਚ ਆਮ ਲੋਕਾਂ ਤੋਂ ਪੈਸੇ ਲੈ ਕੇ ਸਵਾਲ ਪੁੱਛਣ ਅਤੇ ਉਲਟਾ-ਸਿੱਧਾ ਜਵਾਬ ਦੇ ਕੇ ਧੋਖਾ ਕਰਨ ਦੇ ਦੋਸ਼ ਲਗਾਏ ਗਏ ਹਨ।
ਨਿਰਮਲ ਬਾਬਾ 'ਤੇ ਪਖੰਡੀ ਹੋਣ ਦਾ ਦੋਸ਼
ਦੂਜੀ ਸ਼ਿਕਾਇਤ ਰਾਏਪੁਰ ਦੇ ਡੀ. ਡੀ. ਨਗਰ ਥਾਣੇ 'ਚ ਦਰਜ ਕਰਵਾਈ ਗਈ ਹੈ ਜਿਸ 'ਚ ਨਿਰਮਲ ਬਾਬਾ 'ਤੇ ਪਖੰਡੀ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਗਿਆ ਹੈ ਕਿ ਨਿਰਮਲ ਬਾਬਾ ਪ੍ਰੋਗਰਾਮ 'ਚ ਲੋਕਾਂ ਨੂੰ ਫਜ਼ੂਲ ਉਪਾਅ ਦੱਸ ਕੇ ਉਨ੍ਹਾਂ ਨਾਲ ਧੋਖਾਦੇਹੀ ਕਰਕੇ ਫੀਸ ਦੇ ਰੂਪ 'ਚ ਮੋਟੀ ਰਕਮ ਵਸੂਲਦੇ
ਕੀ ਏ ਬਾਬੇ ਦਾ ਪਿਛੋਕੜ
ਬਾਬੇ ਦਾ ਪਿਛੋਕੜ ਸੁਣਨ ਵਿੱਚ ਆਇਆ ਹੈ ਕਿ ਨਿਰਮਲ ਬਾਬਾ ਸਿੱਖਾਂ ਦਾ ਮੁੰਡਾ ਹੈ। ਉਸ ਦਾ ਅਸਲੀ ਨਾਮ ਨਿਰਮਲਜੀਤ ਸਿੰਘ ਨਰੂਲਾ ਹੈ,। ਇਸ ਦਾ ਇਕ ਵੱਡਾ ਭਰਾ ਮਨਜੀਤ ਸਿੰਘ ਲੁਧਿਆਣੇ ਵਿੱਚ ਰਹਿੰਦਾ ਹੈ। ਨਿਰਮਲ ਪਟਿਆਲਾ ਦਾ ਸਾਮਣਾ ਪਿੰਡ ਦੇ ਰਹਿਣ ਵਾਲਾ ਹੈ। 1947 ਵਿੱਚ ਦੇਸ਼ ਵੰਡ ਦੇ ਦੌਰਾਨ ਨਿਰਮਲ ਬਾਬਾ ਦਾ ਪਰਿਵਾਰ ਭਾਰਤ ਆ ਗਿਆ ਸੀ। ਨਿਰਮਲ ਬਾਬਾ ਵਿਆਹਿਆ ਹੋਇਆ ਹੈ, ਉਸ ਦਾ ਇਕ ਪੁੱਤਰ ਤੇ ਇਕ ਪੁੱਤਰੀ ਹੈ। 1974-75 ਦੇ ਦੌਰਾਨ ਮੇਦਨੀ ਨਗਰ ਝਾਰਖੰਡ ਦੇ ਦਲੀਪ ਸਿੰਘ ਬੱਗਾ ਦੀ ਤੀਸਰੀ ਬੇਟੀ ਨਾਲ ਉਸ ਦਾ ਵਿਆਹ ਹੋਇਆ ਤੇ ਝਾਰਖੰਡ ਵਿਧਾਨ ਸਭਾ ਦੇ ਸਾਬਕਾ ਮੁਖੀ ਇੰਦਰ ਜੀਤ ਸਿੰਘ ਨਾਮਧਾਰੀ ਦੇ ਛੋਟੇ ਸਾਲੇ ਹਨ। 1970-71 ਵਿੱਚ ਉਹ ਮੇਦਨੀ ਨਗਰ ਆਏ ਤੇ 1981-82 ਤੱਕ ਇੱਥੇ ਰਹੇ। ਰਾਂਚੀ ਵਿੱਚ ਉਨ੍ਹਾਂ ਦਾ ਮਕਾਨ ਸੀ, ਪਰ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਸਿੱਖ ਕਤਲੇਆਮ ਦੌਰਾਨ ਉਨ੍ਹਾਂ ਨੇ ਰਾਂਚੀ ਦਾ ਮਕਾਨ ਵੇਚ ਦਿੱਤਾ ਤੇ ਚਲੇ ਗਏ। ਰਾਂਚੀ ਦਾ ਪਿਸਕਾ ਮੋੜ ਸਥਿਤ ਪੈਟਰੋਲ ਪੰਪ ਦੇ ਕੋਲ ਉਨ੍ਹਾਂ ਦਾ ਮਕਾਨ ਹੈ। ਨਿਰਮਲ ਬਾਬਾ ਦਾ ਝਾਰਖੰਡ ਨਾਲ ਪੁਰਾਣਾ ਰਿਸ਼ਤਾ ਹੈ। ਖਾਸ ਕਰਕੇ ਪਲਾਮੂ ਪਰਮੰਡਲ ਵਿੱਚ 1981-82 ਦੌਰਾਨ ਉਹ ਮੇਦਨੀ ਨਗਰ ਵਿੱਚ ਰਹਿ ਕੇ ਕਾਰੋਬਾਰ ਕਰਦੇ ਸਨ। ਚੈਨਪੁਰ ਥਾਣਾ ਖੇਤਰ ਦੇ ਕੰਕਾਰੀ ਵਿੱਚ ਉਨ੍ਹਾਂ ਦਾ ਇੱਟਾ ਦਾ ਭੱਠਾ ਹੋਇਆ ਕਰਦਾ ਸੀ, ਜੋ ਨਿਰਮਲ ਇੱਟ ਦੇ ਨਾਮ ਨਾਲ ਚੱਲਦਾ ਸੀ। ਨਿਰਮਲ ਦਾ ਕਾਰੋਬਾਰ ਠੀਕ ਨਹੀਂ ਸੀ ਚੱਲਦਾ, ਤੱਦ ਉਸ ਦੇ ਸੁਹਰੇ ਮੇਦਨੀ ਨਗਰ ਵਿੱਚ ਹੀ ਰਹਿੰਦੇ ਸਨ। ਨਿਰਮਲ ਬਾਬੇ ਦੇ ਸਾਲੇ ਗੁਰਮੀਤ ਸਿੰਘ ਅਰੋੜਾ ਤੇ ਬਬਲੂ ਦਾ ਲਾਈਮ ਸਟੋਨ ਤੇ ਟਰਾਂਸਪੋਰਟ ਦਾ ਕੰਮ ਹੋਇਆ ਕਰਦਾ ਸੀ। ਇਸ ਤੋਂ ਬਾਅਦ ਗੜਵਾਲ 'ਚ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ, ਪਰ ਉੱਥੇ ਵੀ ਸਫਲ ਨਹੀਂ ਹੋ ਸਕਿਆ। ਇੱਕ ਵਕਤ ਅਜਿਹਾ ਵੀ ਸੀ ਕਿ ਇਹ ਨਿਰਮਲ ਬਾਬਾ ਕਾਫੀ ਪਰੇਸ਼ਾਨੀਆਂ ਨਾਲ ਜੂਝ ਰਿਹਾ ਸੀ। ਉਦੋਂ ਬਿਹਾਰ ਵਿੱਚ ਮੰਤਰੀ ਰਹੇ ''ਇੰਦਰ ਸਿੰਘ ਨਾਮਧਾਰੀ'' ਨੇ ਮਾਈਨਿੰਗ ਦਾ ਇੱਕ ਵੱਡਾ ਕੰਮ ਇਸ ਨੂੰ ਦਿਵਾਇਆ ਸੀ। ਉਦੋਂ ਇਹ ਠੇਕੇਦਾਰੀ ਦਾ ਕੰਮ ਕਰਦਾ ਸੀ। ਉਸੇ ਕੰਮ ਦੌਰਾਨ ਇਸ ਪਾਖੰਡੀ ਬਾਬਾ ਨੂੰ 'ਗਿਆਨ' ਦੀ ਪ੍ਰਾਪਤੀ ਹੋਈ, ਇਸ ਦੇ ਰਿਸ਼ਤੇਦਾਰਾਂ ਨੇ ਅਜਿਹੀ ਅਫ਼ਵਾਹ ਫੈਲਾਈ। ਝਾਰਖੰਡ ਦੇ ਉੱਚ ਰਾਜਨੇਤਾ ਇੰਦਰ ਸਿੰਘ ਨਾਮਧਾਰੀ ਉਂਝ ਤਾਂ ਨਿਰਮਲ ਬਾਬੇ ਦਾ ਜੀਜਾ ਹੈ, ਪਰ ਉਹ ਬਾਬੇ ਨਾਲ ਸਹਿਮਤ ਨਹੀਂ। ਨਾਮਧਾਰੀ ਨੇ ਸਾਫ ਕਿਹਾ ਕਿ ਉਹ ਨਿੱਜੀ ਤੌਰ 'ਤੇ ਕਈ ਵਾਰ ਉਨ੍ਹਾਂ ਨੂੰ ਜਨਤਾ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਦੀ ਸਲਾਹ ਦੇ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਉਹ ਸ਼ੁਰੂਆਤੀ ਦਿਨਾਂ ਵਿੱਚ ਨਿਰਮਲ ਨੂੰ ਆਪਣਾ ਕੈਰੀਅਰ ਸੰਵਾਰਨ ਵਿੱਚ ਕਾਫੀ ਮਦਦ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਯਾਨੀ ਨਿਰਮਲ ਦੇ ਪਿਤਾ ਐਸ ਐਸ ਨਰੂਲਾ ਦਾ ਕਾਫੀ ਪਹਿਲਾਂ ਦੇਹਾਂਤ ਹੋ ਚੁੱਕਾ ਹੈ ਤੇ ਉਹ ਬੇਸਹਾਰਾ ਹੋਏ ਨਿਰਮਲ ਦੀ ਮਦਦ ਕਰਨ ਲਈ ਉਸ ਨੂੰ ਆਪਣੇ ਕੋਲ ਲੈ ਆਏ ਸਨ। ਨਿਰਮਲ ਨੂੰ ਕਈ ਛੋਟੇ-ਵੱਡੇ ਧੰਦਿਆਂ ਵਿੱਚ ਸਫਲਤਾ ਨਹੀਂ ਮਿਲੀ ਤਾਂ ਉਹ ਬਾਬਾ ਬਣ ਗਿਆ। ਉਨ੍ਹਾਂ ਕਿਹਾ ਕਿ ਉਹ ਸਾਇੰਸ ਦੇ ਵਿਦਿਆਰਥੀ ਰਹੇ ਹਨ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਵੀ ਕਰ ਚੁੱਕੇ ਹਨ ਇਸ ਲਈ ਅਜਿਹੇ ਕਿਸੇ ਵੀ ਚਮਤਕਾਰ 'ਤੇ ਭਰੋਸਾ ਨਹੀਂ ਕਰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਗੰ੍ਰਥ ਸਾਹਿਬ ਵਿੱਚ ਤਾਂ ਸਾਫ ਕਿਹਾ ਗਿਆ ਹੈ ਕਿ ਕਰਾਮਾਤ ਕਹਿਰ ਦਾ ਨਾਮ ਹੈ। ਇਸ ਦਾ ਮਤਲਬ ਹੋਇਆ ਕਿ ਜੋ ਵੀ ਕਰਾਮਾਤ ਕਰਕੇ ਆਪਣੀਆਂ ਸ਼ਕਤੀਆਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਧਰਮ ਦੇ ਖਿਲਾਫ਼ ਕੰਮ ਕਰ ਰਿਹਾ ਹੈ। ਨਿਰਮਲ ਨੂੰ ਮੈਂ ਕਈ ਵਾਰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਦਾ ਉਦੇਸ਼ ਕੁਝ ਹੋਰ ਹੀ ਹੈ। ਮੈਂ ਕੀ ਕਰ ਸਕਦਾ ਹਾਂ?'' ਨਾਮਧਾਰੀ ਨੇ ਸਵਾਲ ਕੀਤਾ। ਉਨ੍ਹਾਂ ਨੇ ਮੰਨਿਆ ਕਿ ਨਿਰਮਲ ਆਪਣੇ ਚਮਤਕਾਰਾਂ ਰਾਹੀਂ ਜਨਤਾ ਤੋਂ ਪੈਸੇ ਵਸੂਲਣ ਦੀ 'ਗਲਤ ਖੇਡ' ਵਿੱਚ ਲੱਗੇ ਹੋਏ ਹਨ ਜੋ ਸਾਇੰਸ ਅਤੇ ਧਰਮ ਕਿਸੇ ਵੀ ਕਸੌਟੀ 'ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

No comments:
Post a Comment