deshpunjabtimes.blogspot.com

Monday, 16 January 2012

ਸੰਘ ਪਰਿਵਾਰ ਅਤੇ ਅੰਬੇਡਕਰ ਫਲਸਫਾ \ਡਾ. ਕ ਆਨੰਦ ਤੇਲਤੁੰਬਡੇ


ਜਦੋਂ ਸੰਘ ਪਰਿਵਾਰ ਬਾਬਾ ਸਾਹਿਬ ਅੰਬੇਡਕਰ ਨੂੰ ਅਪਣਾਉਂਦਾ ਹੈ, ਤਾਂ ਉਹ ਬੜੀ ਚਾਲਾਕੀ ਨਾਲ, ਉਨ੍ਹਾਂ ਦੇ ਜਾਤ-ਪਾਤ  ਦੇ ਬੀਜ ਨਾਸ ਦੇ ਮਿਸ਼ਨ ਦੀ ਗੱਲ ਨਹੀਂ ਕਰਦਾ ਜਾਂ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ 'ਤੇ ਆਧਾਰਿਤ ਭਾਰਤ ਰਚਨਾ ਦੇ ਨਜ਼ਰੀਏ ਨੂੰ ਅਣਗੌਲਿਆਂ ਕਰਦਾ ਹੈ। ਪੂਰਾ-ਪੂਰਾ ਸੰਘ ਪਰਿਵਾਰ ਦਾ ਪ੍ਰਾਪੇਗੰਡਾ ਹਰੇਕ ਉਸ ਸਮੱਸਿਆ ਨੂੰ ਅਣਗੌਲਿਆਂ ਕਰਦਾ ਹੈ, ਜਿਨ੍ਹਾਂ ਦੇ ਹੱਲ ਲਈ ਅੰਬੇਡਕਰ ਨੇ ਆਪਣਾ ਜੀਵਨ ਦਾਅ 'ਤੇ ਲਾ ਦਿੱਤਾ ਸੀ। ਇਸ ਨੇ ਕਦੀ ਵੀ ਸਾਫ਼-ਸਾਫ਼ ਸ਼ਬਦਾਂ 'ਚ ਆਪਣੇ ਦਬਾਊ ਅਤੀਤ 'ਤੇ ਕੋਈ ਸ਼ਰਮਿੰਦਗੀ ਜਾਂ ਅਫ਼ਸੋਸ ਜ਼ਾਹਿਰ ਨਹੀਂ ਕੀਤਾ। ਨਾ ਹੀ ਕਦੀ ਜਾਤ-ਪਾਤ ਨੂੰ ਖ਼ਤਮ ਕਰਨ ਦੇ ਕਿਸੇ ਠੋਸ ਪ੍ਰੋਗਰਾਮ ਨੂੰ ਅੱਗੇ ਲਿਆਉਣ ਦੀ ਚਿੰਤਾ ਪ੍ਰਗਟਾਈ ਹੈ। ਇਹ ਸਿਰਫ਼ ਵਡੇਰਿਆਂ ਵਾਲੇ ਘੁਮੰਡ ਦੀ ਤੋਤਾ-ਰੱਟਾ ਲਾਉਂਦਾ ਹੈ, ਅਖੇ, ''ਅਸੀਂ ਸਾਰੇ ਹਿੰਦੂ ਹਾਂ, ਅਛੂਤਪੁਣਾ ਕਿੱਥੇ ਹੈ? ਜਾਤ-ਪਾਤ ਕਿੱਥੇ ਹੈ? ਅਸੀਂ ਸਾਰੇ ਇੱਕ ਹਾਂ, ਸਾਡਾ ਇੱਕ ਵਰਣ ਅਤੇ ਇੱਕ ਜਾਤੀ ਹੈ-ਉਹ ਹੈ ਹਿੰਦੂ।'' ਜਾਤ-ਪਾਤ ਦੀ ਸਮੱਸਿਆ ਦਾ ਕਿੰਨਾ ਆਸਾਨ ਹੱਲ ਹੈ! ਇਹ ਡਾ. ਅੰਬੇਡਕਰ ਦੀ ਅਸਲ ਬੇਇੱਜ਼ਤੀ ਹੈ, ਜਿਸ ਨੇ ਜਾਤ-ਪਾਤ ਦੇ ਵਿਰੁੱਧ ਸੰਘਰਸ਼ 'ਚ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਸੀ। ਜਿੱਥੋਂ ਤੱਕ ਉਸ ਦੇ ਨਜ਼ਰੀਏ ਦਾ ਸੁਆਲ ਹੈ, ਸੰਘ ਪਰਿਵਾਰ ਆਪਣੀ ਫਾਸ਼ੀ ਬੰਸਾਵਲੀ ਸਮੇਤ ਸਮਾਨਤਾ ਸੁਤੰਤਰਤਾ ਅਤੇ ਭਾਈਚਾਰੇ ਦੇ ਵਿਚਾਰਾਂ ਸਾਹਮਣੇ ਬਿਲਕੁਲ ਨਗਨਤਾ ਨਾਲ ਵਿਰੋਧ 'ਚ ਖੜਾ ਹੈ। ਸੰਘ ਪਰਿਵਾਰ ਦੇ ਇਹ ਵਿਵੇਕਹੀਣ ਲੋਕ ਜਨਤਾ ਦੀ ਹਰੇਕ ਸਮੱਸਿਆ ਨੂੰ ਇਸੇ ਢੰਗ ਨਾਲ ਲੈਂਦੇ ਹਨ ਅਤੇ ਸੰਸਾਰ ਪੱਧਰ ਦੀ ਦਵਾ ਵਜੋਂ ਹਿੰਦੂਤਵ ਪੇਸ਼ ਕਰਦੇ ਹਨ।
ਇਸ ਤਰ੍ਹਾਂ ਅੰਬੇਡਕਰ ਨੂੰ ਮੁਸਲਮਾਨਾਂ ਦੇ ਵਿਰੋਧੀ ਵਜੋਂ ਨਿੰਦਣ ਦੀ ਇਹ ਕੋਈ ਪਹਿਲੀ ਵਾਰੀ ਨਹੀਂ ਹੈ। ਇਸ ਤਰ੍ਹਾਂ ਦੇ ਨਿੰਦਣ ਦੀ ਕਾਰਵਾਈ ਕਰਨ ਵਾਲਾ ਮਿ. ਵਿਨੈ ਕਟਿਆਰ ਜਿਹਾ ਪਹਿਲਾ ਆਦਮੀ ਨਹੀਂ ਹੈ। ਵਿਨੈ ਕਟਿਆਰ ਦੇ ਇਹ ਸਨਕਪੂਰਣ ਸ਼ਬਦ, ਜਿਸ ਕਰਕੇ ਧਿਆਨ ਦੇਣ ਦੀ ਮੰਗ ਕਰਦੇ ਹਨ, ਉਹ ਹੈ ਸੰਦਰਭ ਅਤੇ ਉਤਾਵਲਾਪਣ, ਜਿਸ ਨਾਲ ਉਸ ਨੇ ਇਸ ਲਹਿਰ ਦੇ ਰੂਪ 'ਚ ਲਿਆਂਦਾ। ਉਂਞ ਅੰਬੇਡਕਰ ਦੀ ਮਹਾਨ ਹਸਤੀ ਬਾਰੇ ਗੱਲ ਕਰਨ ਲਈ ਵਿਨੈ ਕਟਿਆਰ ਨੂੰ ਇੱਕਾ-ਦੁੱਕਾ ਗ਼ੈਰ-ਮੁਨਾਸਿਬ ਮੰਨਿਆ ਜਾ ਸਕਦਾ ਸੀ। ਬਲਾਤਕਾਰ ਦੇ ਕੇਸ 'ਚ ਅਪਰਾਧੀ ਕਹੇ ਜਾਂਦੇ ਅਤੇ ਆਪਣੇ ਹੀ ਸਾਧੂ-ਸੰਤਾਂ ਵੱਲੋਂ ਹੇਰਾਫੇਰੀ ਦਾ ਦੋਸ਼ੀ ਮੰਨੇ ਹੋਏ ਵਿਅਕਤੀ ਨਾਲੋਂ ਸ਼ਾਇਦ ਹੀ ਹੋਰ ਕੋਈ ਅਯੋਗ ਵਿਅਕਤੀ ਹੋਵੇ, ਜੋ ਬਾਬਾ ਸਾਹਿਬ ਜਿਹੀ ਮਹਾਨ ਸ਼ਖ਼ਸੀਅਤ ਬਾਰੇ ਗੱਲ ਕਰ ਸਕੇ। ਘੱਟੋ-ਘੱਟ ਉਸ ਦੇ ਵਿਚਾਰਾਂ ਦੀ ਵਿਆਖਿਆ ਕਰਨ ਲਈ ਤਾਂ ਉਹ ਬਿਲਕੁਲ ਹੀ ਯੋਗ ਨਹੀਂ, ਪਰੰਤੂ ਜਿਵੇਂ ਰਾਮ ਭਗਤ ਆਲੇ ਦੁਆਲੇ ਬੰਦਰਾਂ ਨੂੰ ਇਕੱਠਾ ਕਰਨ ਲਈ ਮਸ਼ਹੂਰ ਹਨ, ਜਦ ਕਿ ਸ਼ੈਤਾਨ ਵੀ ਉੱਧਰੋਂ ਜਾਣੇ ਡਰਦੇ ਹਨ, ਵਿਨੈ ਕਟਿਆਰ ਨੇ ਇਹੀ ਕੀਤਾ। ਫਿਰ ਵੀ ਵਿਨੈ ਕਟਿਆਰ ਦੀ ਬੰਸਾਵਲੀ ਮੁੱਢਲੇ ਤੌਰ 'ਤੇ ਬਜ਼ਰੰਗ ਦਲ 'ਚ ਪਾਈ ਜਾਂਦੀ ਹੈ। ਯਕੀਨ ਨਾਲ ਆਪਣੀ ਹੀ ਕਿਸਮਰ ਦੀ ਅਗਿਆਨਤਾ ਦੇ ਬਣਦਿਆਂ ਉਸ ਨੇ ਆਪਣੀ 'ਵਿਦਵਤਾ' ਵਾਲਾ ਜ਼ੋਰ ਜਾਰੀ ਰੱਖਿਆ, ਭਾਵੇਂ ਸ਼ੁਰੂਆਤ 'ਚ ਆਲੋਚਨਾ ਨੇ ਉਸ ਦਾ ਧਿਆਨ ਉਸ ਤਿਲ੍ਹਕਵੀਂ ਜ਼ਮੀਨ, ਜਿਸ 'ਤੇ ਉਹ ਖੜਾ ਸੀ, ਵੱਲ ਜ਼ਰੂਰ ਦੁਆਇਆ। ਸੰਦਰਭ ਜਿਸ ਨੇ ਧਿਆਨ ਖਿੱਚਿਆ, ਉਹ ਸੀ ਮੁਸਲਿਮ ਵਿਰੋਧੀ ਆਦਮਖੋਰ ਹਿੰਦੂਤਵ ਲਹਿਰ, ਜਿਸ ਦਾ ਆਪਣਾ ਰੂਪ ਗੁਜਰਾਤ ਵਿੱਚ ਇਸ ਦੇ ਪਹਿਲੇ ਸਫ਼ਲ ਤਜਰਬੇ 'ਚ ਜ਼ਾਹਿਰ ਹੋਇਆ, ਜਿੱਥੇ ਇਸ ਨੇ ਹਜ਼ਾਰਾਂ ਹੀ ਬੇਗੁਨਾਹ ਮੁਸਲਮਾਨਾਂ ਨੂੰ ਤਬਾਹ ਕੀਤਾ। ਸਭ ਤੋਂ ਵੱਧ ਧਿਆਨ ਦੇਣ ਵਾਲੀ ਵਿਸ਼ੇਸ਼ਤਾ ਇਹ ਸੀ ਕਿ ਗੁਜਰਾਤ ਦੇ ਇਸ ਤਜਰਬੇ 'ਚ ਕਬੀਲਿਆਂ ਅਤੇ ਦਲਿਤਾਂ ਦੀ ਸ਼ਮੂਲੀਅਤ। ਪਹਿਲੜਾ ਅਣਛੂਹਿਆ ਚੋਣ ਖੇਤਰ ਸੀ ਅਤੇ ਸੱਤਾ ਦੇ ਭੁੱਖੇ ਸੰਘ ਪਰਿਵਾਰ ਵੱਲੋਂ ਦੂਜਿਆਂ ਦੀ ਗ਼ੈਰਹਾਜ਼ਰੀ ਕਾਰਨ, ਏਕਾਧਿਕਾਰ ਕਰਨ 'ਤੇ ਕਈਆਂ ਨੂੰ ਹੈਰਾਨੀ ਨਹੀਂ ਹੋਈ। ਪਰੰਤੂ ਦਲਿਤਾਂ ਨੇ, ਜਿਨ੍ਹਾਂ ਬਾਰੇ ਅਨੁਮਾਨਿਆ ਜਾਂਦਾ ਹੈ ਕਿ ਉਹ ਸਵਰਨ ਜਾਤੀ ਹਿੰਦੂਆਂ, ਜੋ ਹਿੰਦੂਤਵ ਦੀਆਂ ਤਾਕਤਾਂ ਹਨ, ਨਾਲ ਉਲਟ ਵਿਰੋਧਤਾਵਾਂ 'ਚ ਰਹਿੰਦੇ ਹਨ, ਜ਼ਰੂਰ ਹੈਰਾਨ ਕੀਤਾ ਅਤੇ ਲੋਕਾਂ ਨੂੰ ਧੱਕਾ ਲੱਗਾ। ਇਨ੍ਹਾਂ ਤੱਥਾਂ ਦੇ ਬਾਵਜੂਦ ਕਿ ਗੁਜਰਾਤ ਦੇ ਦਲਿਤ ਵੱਡੀ ਪੱਧਰ 'ਤੇ ਗਾਂਧੀਵਾਦ ਦੇ ਵਡੇਰਿਆਂ ਵਰਗੇ ਅਸਰ ਅਧੀਨ ਰਹੇ ਹਨ, ਜਦੋਂ ਕਿ ਅੰਬੇਡਕਰੀ-ਅੰਦੋਲਨ ਨੇ ਪੂਰੇ ਦੇਸ਼ ਦੀ ਆਤਮਾ ਨੂੰ ਝੰਜੋੜਿਆ, ਅਜੇ ਥੋੜ੍ਹੇ ਸਾਲ ਪਹਿਲਾਂ ਦੂਰ-ਦੂਰ ਤੱਕ ਫੈਲੇ ਰਾਖਵੇਂਕਰਨ ਸੰਬੰਧੀ ਦੰਗੇ, ਜਿਨ੍ਹਾਂ ਵਿੱਚ ਉਹ (ਦਲਿਤ) ਸੰਘ ਪਰਿਵਾਰ ਵੱਲੋਂ ਬੁਰੀ ਤਰ੍ਹਾਂ ਨਾਲ ਕੁਚਲੇ ਗਏ ਹਨ, ਵੱਲੋਂ ਉਮੀਦ ਕੀਤੀ ਜਾਂਦੀ ਸੀ ਕਿ ਘੱਟੋ-ਘੱਟ ਹਿੰਦੂਤਵ ਦੀ ਫਿਰਕੂ ਸਕੀਮ ਤੋਂ ਜ਼ਰੂਰ ਪਰ੍ਹੇ ਰਹਿਣਗੇ। ਹਿੰਦੂਤਵ ਬ੍ਰਿਗੇਡ ਵੱਲੋਂ ਮੁਸਲਮਾਨਾਂ ਦੇ ਵਿਰੁੱਧ ਫ਼ਿਰਕੂ ਹੱਤਿਆਕਾਂਡ 'ਚ ਇਨ੍ਹਾਂ ਵੱਲੋਂ ਪੈਦਲ ਸੈਨਾ ਦਾ ਕੰਮ ਕਰਨਾ ਅਸਲ 'ਚ ਸਦਮੇ ਦੀ ਗੱਲ ਸੀ।
ਸੰਘ ਪਰਿਵਾਰ ਦਾ ਜਾਣਿਆ-ਪਛਾਣਿਆ ਖੇਡ ਹੈ ਡਾ. ਅੰਬੇਡਕਰ ਨੂੰ ਇੱਕ ਕੌਮਪ੍ਰਸਤ ਵਜੋਂ ਪੇਸ਼ ਕਰਨਾ। ਕੁੱਝ ਤਰਕਸ਼ੀਲ ਬੁੱਧੀਜੀਵੀਆਂ ਵੱਲੋਂ ਫੈਲਾਈ ਗਈ ਝੂਠੀ ਅਫ਼ਵਾਹ ਅਖੇ, ਡਾ. ਅੰਬੇਡਕਰ ਬਰਤਾਨੀਆ ਸਾਮਰਾਜ ਦੀ ਕਠਪੁਤਲੀ ਸੀ ਅਤੇ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦਾ ਵਿਰੋਧੀ ਸੀ। ਇਸ ਨੂੰ ਚੁੱਪਗੁੱਪ ਸਮਰੱਥਨ ਦੇਣ ਦੇ ਇਸ ਪਹਿਲੇ ਪੈਂਤੜੇ ਦਾ ਇਹ ਦਰਅਸਲ ਉਲਟਾ ਅਸਰ ਹੈ। ਉਹ ਉਸ ਦੀ ਵਿਰੋਧਤਾ ਜਾਰੀ ਨਹੀਂ ਰੱਖ ਸਕੇ। ਕਿਉਂਕਿ ਡਾ. ਅੰਬੇਡਕਰ ਸਾਰੇ ਦਲਿਤਾਂ ਲਈ ਇੱਕ ਦੇਵਤਾ ਸਮਾਨ ਸ਼ਕਤੀ ਅਤੇ ਜੋ ਕੁੱਝ ਵੀ ਭਾਰਤ 'ਚ ਪ੍ਰਗਤੀਸ਼ੀਲ ਹੈ ਉਸ ਲਈ ਇੱਕ ਸੱਚਾ ਪ੍ਰਤੀਕ ਬਣ ਚੁੱਕਾ ਹੈ। ਝੂਠੀਆਂ ਅਫ਼ਵਾਹਾਂ ਨਾਲ ਇਸ ਦੇ ਮੋਢੀਆਂ ਦਾ ਬੜੀ ਆਸਾਨੀ ਨਾਲ ਹੋਰ ਨੁਕਸਾਨ ਹੋ ਸਕਦਾ ਸੀ, ਜਿਸ ਦਾ ਸੰਘ ਪਰਿਵਾਰ, ਹੋਰਨਾਂ ਨਾਲ ਜ਼ਿਆਦਾ ਹੱਕਦਾਰ ਹੈ। ਡਾ. ਅੰਬੇਡਕਰ ਦਾ ਸਿੱਧਿਆਂ ਵਿਰੋਧ ਕਰਨ 'ਚ ਜਦੋਂ ਇੱਕ ਵਾਰ ਇਨ੍ਹਾਂ ਨੇ ਮੁਸ਼ਕਲ ਮਹਿਸੂਸ ਕੀਤੀ, ਉਨ੍ਹਾਂ ਨੇ ਰਲ੍ਹਾ ਲੈਣ ਦੀ ਪ੍ਰਸਿੱਧ ਚਾਲ ਚੱਲੀ। ਉਦੋਂ ਤੋਂ ਲੈ ਕੇ ਹੀ ਤਰਕੀਬ ਨਾਲ ਉਸ ਨੂੰ ਕੇਸਰੀ ਰੰਗ 'ਚ ਵਿਖਾਉਣ ਦਾ ਕੰਮ ਤੇਜ਼ੀ ਨਾਲ ਕਰੀ ਜਾ ਰਹੇ ਹਨ। ਇੱਕ ਗੱਲ 'ਤੇ ਜ਼ੋਰ ਦਿੱਤਾ ਜਾਂਦਾ ਹੈ, ਉਹ ਹੈ ਡਾ. ਅੰਬੇਡਕਰ ਦਾ ਰਾਸ਼ਟਰਵਾਦ। ਅੰਬੇਡਕਰ 'ਤੇ ਮੜ੍ਹਿਆ ਹੋਇਆ ਰਾਸ਼ਟਰਵਾਦ ਉਹ ਤੀਰ ਹੈ, ਜਿਸ ਨਾਲ ਕਈਆਂ ਨੂੰ ਨਿਸ਼ਾਨਾ ਬਣਾਉਣਾ ਹੈ। ਇਹ ਇੱਕ ਆਦਰਯੋਗ ਸਮ੍ਰਿਤੀ ਲੇਖ ਹੈ, ਕਿਉਂਕਿ ਡਾ. ਅੰਬੇਡਕਰ ਦੀ ਸਤੁਤੀ ਕਰਨ ਦਾ ਕਿਸੇ ਵੀ ਵਿਰੋਧੀ ਵੱਲੋਂ ਐਵੇਂ ਹੀ ਇਤਰਾਜ਼ ਨਹੀਂ ਕੀਤਾ ਜਾ ਸਕਦਾ। ਦੂਸਰਾ ਇਹ ਉਨ੍ਹਾਂ ਦੇ ਲੀਡਰ ਨੂੰ ਅਲੰਕ੍ਰਿਤ ਕਰਨ ਨਾਲ, ਆਮ ਤੌਰ 'ਤੇ ਦਲਿਤ ਖ਼ੁਸ਼ ਹੋਣਗੇ ਅਤੇ ਸੰਘ ਪਰਿਵਾਰ ਵੱਲ ਉਨ੍ਹਾਂ ਦਾ ਰੁਖ਼ ਨਰਮ ਪਵੇਗਾ। ਤੀਸਰਾ, ਇਉਂ ਉਨ੍ਹਾਂ ਦੀ ਰਵਾਇਤੀ ਪ੍ਰਤੀਕਿਰਿਆਵਾਦੀ ਦਿੱਖ ਬਦਲਦੇ ਪ੍ਰਗਤੀਸ਼ੀਲ ਰਾਸ਼ਟਰ ਪ੍ਰਗਤੀਵਾਦੀ ਦਿੱਖ 'ਚ ਹੋ ਜਾਵੇਗੀ, ਚੌਥੇ, ਉਨ੍ਹਾਂ ਦੇ ਚੋਣ ਹਲਕੇ ਦਾ ਵਿਸਤਾਰ ਹੋਵੇਗਾ ਤੇ ਇੰਞ ਹੀ ਹੋਰ ਤੋਂ ਹੋਰ ਅਗਾਂਹ ਵੀ। ਇਹ ਗੁੰਝਲਦਾਰ ਬਣ ਰਿਹਾ ਸੀ, ਇਸ ਲਈ ਕੁੱਝ ਸਾਲ ਪਹਿਲਾਂ 600 ਪੰਨਿਆਂ ਦੀ ਆਪਣੀ ਬੇਕਾਰ ਕਿਤਾਬ 'ਵਰਸ਼ਿਪਿੰਗ ਫ਼ਾਲਸ ਗੱਾਡਸ' ਰਾਹੀਂ ਮੁੜ ਝੂਠਾ ਜਿਹਾਦ ਸ਼ੁਰੂ ਕਰਨ ਲਈ ਅਰੁਣ ਸ਼ੋਰੀ ਨੂੰ ਸੰਪਰਕ 'ਚ ਲਿਆ। ਪ੍ਰਸਿੱਧ ਪ੍ਰਤੀਕਿਰਿਆਵਾਦੀ ਅਰੁਣ ਸ਼ੋਰੀ ਜੋ ਇਸਾਈਆਂ ਮੁਸਲਮਾਨਾਂ ਅਤੇ ਕਮਿਊਨਿਸਟਾਂ ਸੰਬੰਧੀ ਆਪਣੀ ਨਕਾਰਾਤਾਮਕ ਲਿਖਤਾਂ ਰਾਹੀਂ ਹਿੰਦੂਤਵ ਏਜੰਡੇ ਦੀ ਸੇਵਾ ਕਰ ਰਿਹਾ ਸੀ, ਡਾ. ਅੰਬੇਡਕਰ ਨੂੰ ਨੀਵਾਂ ਵਿਖਾਉਣ ਲਈ ਬੜਾ ਉਤਾਵਲਾ ਸੀ। ਆਪਣੀ ਕਿਸਮ ਦੀ ਹਲਕੀ ਪੱਤਰਕਾਰੀ ਢੰਗ ਨਾਲ ਉਸ ਨੇ ਬਾਕੀ ਗੱਲਾਂ ਦੇ ਨਾਲ-ਨਾਲ, ਰਾਸ਼ਟਰਵਾਦ ਦੀ ਘਾਟ ਦਾ ਦੋਸ਼ ਮੜ੍ਹਿਆ। ਉਲਟਾ, ਅਰੁਣ ਸ਼ੋਰੀ ਨੂੰ ਬੀਜੇਪੀ ਵਾਲੀ ਐੱਨਡੀਏ ਸਰਕਾਰਾਂ 'ਚ ਵਧੇਰੇ ਮਹੱਤਤਾ ਵਾਲੇ ਮਹਿਕਮੇ ਦੇ ਕੇ ਕੈਬਨਟ ਮੰਤਰੀ ਦਾ ਅਹੁਦਾ ਵੀ ਬਖ਼ਸ਼ਿਆ। ਬਿਨਾਂ ਸ਼ੱਕ, ਇਹ ਸਾਬਿਤ ਹੋ ਗਿਆ ਕਿ ਸੰਘ ਪਰਿਵਾਰ 'ਚ ਉਸ ਨੇ ਅਸਾਧਾਰਣ ਉੱਚਾ ਅਹੁਦਾ ਪ੍ਰਾਪਤ ਕੀਤਾ ਅਤੇ ਆਪਣੇ ਤੋਂ ਪਹਿਲਾਂ ਦੀਆਂ ਘਟਨਾਵਾਂ ਨੂੰ ਉਘਾੜਿਆ। ਜੇ ਇਹ ਸੰਘ ਪਰਿਵਾਰ ਦੀਆਂ ਚਾਲਾਂ ਦਾ ਹਿੱਸਾ ਨਹੀਂ ਕਿ ਕਿਸੇ ਇੱਕ ਮਸਲੇ ਤੇ ਅਵਾਮ ਦੀ ਪ੍ਰਤੀਕਿਰਿਆ ਦਾ ਪਤਾ ਲਾਇਆ ਜਾਵੇ, ਤਾਂ ਅਰੁਣ ਸ਼ੋਰੀ ਦਾ ਇਹ ਕੰਮ ਬਿਨਾਂ ਵਜ਼ਾਹਤ (ਬਿਨਾਂ ਵਿਆਖਿਆ) ਦੇ ਰਹਿ ਜਾਵੇਗਾ।
ਅਰੁਣ ਸ਼ੋਰੀ ਦੀ ਮੰਦੀ ਭਾਸ਼ਾ ਦੇ ਬਾਵਜੂਦ, ਸੰਘ ਪਰਿਵਾਰ ਅਜੇ ਵੀ ਇਹ ਪ੍ਰਚਾਰ ਕਰਨ 'ਚ ਲੱਗਾ ਹੋਇਆ ਹੈ ਕਿ ਡਾ. ਅੰਬੇਡਕਰ ਇੱਕ ਮਹਾਨ ਰਾਸ਼ਟਰਵਾਦੀ ਸਨ। ''ਉਹ ਹਿੰਦੂਵਾਦ ਦੇ ਵੱਡੇ ਹਿਤੈਸ਼ੀ ਸਨ'' ਅਜਿਹੀ ਪ੍ਰਸ਼ੰਸਾ ਵੀ ਬੁਨਿਆਦੀ ਤੌਰ 'ਤੇ ਰਾਸ਼ਟਰਵਾਦ ਦੀ ਭਾਵਨਾ 'ਚ ਚੰਗੀ ਹੋਣੀ ਹੈ। ਇਸ ਦੀ ਵਿਆਖਿਆ ਇਉਂ ਹੈ, ''ਸਾਰੀ ਜ਼ਿੰਦਗੀ ਗ਼ੈਰਮਨੁੱਖੀ ਜਾਤੀ ਭੇਦਭਾਵ ਦੀਆਂ ਜਾਰੀ ਪੀੜਾ ਦੇ ਬਾਵਜੂਦ, ਡਾ. ਅੰਬੇਡਕਰ ਨੇ ਹਿੰਦੂ ਸੱਭਿਆਚਾਰ ਦਾ ਅਹਿੱਤ ਨਹੀਂ ਚਾਹਿਆ, ਉਹ ਬੜੀ ਆਸਾਨੀ ਨਾਲ ਇਲਾਹੀ ਜਾਂ ਇਸਲਾਮ (ਧਰਮ) ਜੋ ਦਲਿਤਾਂ ਦੀ ਭਲਾਈ ਲਈ ਬਹੁਤ ਭੌਤਿਕ ਸਹਾਇਤਾ ਦੇਣ ਲਈ ਵਚਨਬੱਧ ਸੀ, ਅਪਣਾ ਸਕਦੇ ਸੀ ਅਤੇ ਹਿੰਦੂ ਧਰਮ ਨੂੰ ਕਦੀ ਨਾ ਪੂਰੇ ਹੋਣ ਵਾਲੀ ਹਾਨੀ ਪੁਚਾ ਕੇ ਆਪਣੇ ਨਾਲ ਹੋਈ ਬੇਇਨਸਾਫ਼ੀ ਦਾ ਬਦਲਾ ਲੈ ਸਕਦੇ ਸੀ, ਪਰੰਤੂ ਇਸ ਦੀ ਬਜਾਏ ਉਨ੍ਹਾਂ ਨੇ ਹਿੰਦੂਵਾਦ ਦੇ ਇੱਕ ਅੰਗ, ਬੁੱਧਇਜ਼ਮ ਨੂੰ ਅਪਣਾਇਆ, ਕਿਉਂਕਿ ਉਹ ਭਾਰਤੀ ਸੱਭਿਆਚਾਰ ਨੂੰ ਪਿਆਰ ਕਰਦੇ ਸਨ, ਉਹ ਸੱਭਿਆਚਾਰ ਕੌਮੀਵਾਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਸਨ। ਇਹ ਵੱਖਰੀ ਗੱਲ ਹੈ ਕਿ ਉੱਕਾ-ਦੁੱਕਾ ਰਾਜਨੀਤਕ ਬਿਆਨਾਂ, ਜਿਨ੍ਹਾਂ 'ਚ ਅਜਿਹੇ ਅਪ੍ਰਤੱਖ ਵਿਚਾਰ ਦਿੱਸੇ, ਢੇਰ ਸਾਰੀ ਉਹ ਸਾਮਹਾਰੀ (ਪ੍ਰਾਪਤ) ਹੈ, ਜੋ ਬੁੱਧ ਧਰਮ ਅਪਨਾਉਣ ਦੇ ਅਸਲ ਕਾਰਨਾਂ ਇਸ ਦੇ ਆਧੁਨਿਕ ਵਿਗਿਆਨਕ ਦਿੱਖ ਨਾਲ ਅਨੁਰੂਪਤਾ (ਸੰਮਤੀ) ਉਨ੍ਹਾਂ ਦੇ ਨਜ਼ਰੀਏ ਨਾਲ ਇਸ ਦੀ ਕੇਂਦਰ-ਮੁੱਖਤਾ, ਆਜ਼ਾਦੀ ਅਤੇ ਭਾਈਚਾਰਕ ਵਿਚਾਰਧਾਰਾ ਆਦਿ ਨੂੰ ਸਪੱਸ਼ਟ ਕਰਦੀ ਹੈ। ਆਖ਼ਿਰੀ ਲਾਈਨ ਇਹ ਹੀ ਹੈ ਕਿ ਸੰਘ ਪਰਿਵਾਰ ਫਿਰ ਵੀ ਮੰਨਦਾ ਹੈ ਕਿ ਡਾ. ਅੰਬੇਡਕਰ ਇੱਕ ਮਹਾਨ ਰਾਸ਼ਟਰਵਾਦੀ ਹਨ।
ਡਾ. ਅੰਬੇਡਕਰ ਸੱਚਮੁੱਚ ਰਾਸ਼ਟਰਵਾਦੀ ਸਨ? ਬਹੁਤੇ ਲੋਕ ਅਜਿਹੀ ਸ਼ੋਰੀ ਮਾਰਕਾ ਨਿੰਦਿਆ ਤੋਂ ਹੈਰਾਨ ਹੋਣਗੇ, ਕਿਉਂਕਿ ਸਾਡੇ ਦਿਮਾਗ਼ 'ਚ ਇਹ ਗੱਲ ਵੱਸੀ ਹੋਈ ਹੈ ਕਿ ਰਾਸ਼ਟਰਵਾਦ ਆਜ਼ਾਦੀ ਸੰਗਰਾਮ ਅਤੇ ਆਪਣੇ ਸ਼ਹੀਦਾਂ ਦਾ ਲਹੂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਹਮੇਸ਼ਾਂ ਹੀ ਇਹ ਨਿੱਘੀ ਪ੍ਰਸ਼ੰਸਾ ਦਾ ਵਿਸ਼ਾ ਅਤੇ ਉੱਤਮ ਭਾਵਨਾ ਵਜੋਂ ਵਿਚਾਰਿਆ ਜਾਂਦਾ ਰਿਹਾ ਹੈ। ਬਿਨਾਂ ਇਹ ਪੁੱਛਣਾ ਗਵਾਰਾ ਕਰਦਿਆਂ ਕਿ ਦੇਸ਼ ਬਣਦਾ ਕਿਨ੍ਹਾਂ ਚੀਜ਼ਾਂ ਨਾਲ ਹੈ, ਹਰ ਕੋਈ ਇਸ ਨੂੰ ਵਿਸ਼ਵ ਪੱਧਰ ਜੇ ਲੋੜੀਂਦੇ ਗੁਣ ਵਜੋਂ ਪ੍ਰਾਪਤ ਕਰਨਾ ਚਾਹੁੰਦਾ ਹੈ। ਕੀ ਦੇਸ਼ ਮਿੱਟੀ ਜਾਂ ਧਰਤੀ 'ਤੇ ਇੱਕ ਜਗ੍ਹਾ ਹੈ ਜਿੱਥੇ ਅਸੀਂ ਜਨਮ ਲਿਆ ਹੈ, ਬਿਰਖ, ਦਰਿਆ ਜਾਂ ਪਰਬਤ ਜੋ ਇਸ ਦੇ ਨਕਸ਼ੇ 'ਤੇ ਹਨ, ਜੰਗਲ ਜਾਂ ਖੇਤ-ਖਲਿਹਾਨ ਹਨ, ਜੋ ਇਸ 'ਤੇ ਫੈਲੇ ਹੋਏ ਹਨ? ਦੇਸ਼ ਦੇ ਜੀਵਿਤ ਅਰਥ ਲੋਕ, ਜੋ ਇਸ ਦੀਆਂ ਹੱਦਾਂ ਅੰਦਰ ਵੱਸਦੇ ਹਨ, ਪਰ ਉਹ ਲੋਕ ਹਨ ਕੌਣ? ਕੀ ਲੋਕ ਇੱਕ ਸਜਾਤੀ ਇਕੱਠ ਹੈ? ਰਾਸ਼ਟਰਵਾਦ ਨੇ ਲੋਕਾਂ ਨੂੰ ਆਪਣੀ ਆਜ਼ਾਦੀ ਲਈ ਲੜਨ ਆਤਮ-ਨਿਰਭਰ ਦੇ ਅਧਿਕਾਰ ਲਈ ਜ਼ੋਰ ਪਾਉਣ ਵਾਸਤੇ ਅਤੇ ਕੌਮੀ ਵਤਨ ਪ੍ਰਾਪਤ ਕਰਨ ਤੋਂ ਬਾਅਦ ਇਸ ਦਾ ਕੀ ਫ਼ਰਕ ਹੈ? ਦੇਸ਼ ਨੂੰ ਪਿਆਰ ਕਰਨ ਦਾ ਰਾਸ਼ਟਰਵਾਦੀ ਫ਼ੁਰਮਾਨ ਪੱਕੇ ਤੌਰ 'ਤੇ ਰਾਜ ਪ੍ਰਤੀ ਵਫ਼ਾਦਾਰੀ 'ਚ ਸੁੰਗੜ ਜਾਂਦਾ ਹੈ। ਕੀ ਕੌਮੀਵਾਦ ਅਜੇ ਵੀ ਪੂਰੀ ਤਰ੍ਹਾਂ ਚੰਗਿਆਈ, ਇੱਕ ਗੁਣ ਹੈ? ਪਹਿਲੇ ਪ੍ਰਸ਼ਨ ''ਕੀ ਡਾ. ਅੰਬੇਡਕਰ ਰਾਸ਼ਟਰਵਾਦੀ ਸਨ? ਦੀ ਉੱਚਿਤਤਾ ਲਈ ਇਹ ਕੁੱਝ ਪ੍ਰਸ਼ਨ ਹਨ, ਜੋ ਕਿ ਪੁੱਛਣੇ ਬਣਦੇ ਹਨ।
ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਰਾਸ਼ਟਰਵਾਦ ਸਦੀਵੀ ਅੱਛਾਈ ਨਹੀਂ ਹੈ। ਇਹ ਪ੍ਰਗਤੀਸ਼ੀਲ ਅਤੇ ਪਿਛਾਂਹਖਿੱਚੂ, ਉਸਾਰੂ ਅਤੇ ਢਾਊ ਹੋ ਸਕਦਾ ਹੈ। ਮੁੱਢਲੇ ਤੌਰ 'ਤੇ ਇਹ ਸਮਾਜ ਵਿੱਚ ਆਤਮ-ਨਿਰਣੈ ਦੀ ਚੰਗੀ ਇੱਛਾ ਵਜੋਂ ਜਾਂ ਆਪਣੇ ਵਿਕਾਸਪੂਰਨ ਪ੍ਰਕਿਰਿਆ ਦੇ ਹਿੱਸੇ ਵਜੋਂ ਉੱਭਰ ਸਕਦਾ ਹੈ, ਪਰੰਤੂ ਇਸ ਤੋਂ ਬਾਅਦ ਇਹ ਅਲੋਪ ਨਹੀਂ ਹੁੰਦਾ, ਸਗੋਂ ਭਵਿੱਖ 'ਚ ਸਮਾਜ ਦੀ ਕਾਰਜਸ਼ੀਲਤਾ 'ਚ ਜੜ੍ਹ ਸਥਾਪਿਤ ਕਰ ਲੈਂਦਾ ਹੈ। ਇਹ ਰਾਸ਼ਟਰੀ ਪਛਾਣ ਦੇ ਐਲਾਨ ਤੱਕ ਰਹਿ ਜਾਂਦਾ ਹੈ। ਮਨਪਸੰਦ ਰਾਜਨੀਤੀ ਦੇ ਵਿਰੋਧ 'ਚ ਪਛਾਣ ਦੀ ਰਾਜਨੀਤੀ ਨੂੰ ਉਤਾਂਹ ਚੁੱਕਦਾ ਹੈ। ਰਾਸ਼ਟਰਵਾਦ, ਬੁਨਿਆਦੀ ਤੌਰ 'ਤੇ ਕੁਲੀਨ ਵਰਗ ਵੱਲੋਂ ਚਲਾਈ ਜਾਂਦੀ ਜਨ ਲਹਿਰ ਹੈ। ਕੁਲੀਨ ਵਰਗ ਇਸ ਨੂੰ ਸਮਾਜੀ ਗਤੀਸ਼ੀਲਤਾ-ਯਾਨੀ ਪੁਨਰ ਪਰਿਭਾਸ਼ਾ ਦੇ ਢੰਗ, ਦੇ ਵਾਹਕ ਵਜੋਂ ਇਸਤੇਮਾਲ ਕਰਦਾ ਹੈ। ਇਉਂ ਉਹ ਪ੍ਰਬੰਧ ਰਾਹੀਂ ਸਿੱਧਿਆਂ ਹੀ ਜੋੜ-ਤੋੜ ਰਾਹੀਂ ਕਰਦਾ ਹੈ। ਰਾਸ਼ਟਰਵਾਦ, ਇਸ ਤਰ੍ਹਾਂ, ਫਾਸ਼ੀਵਾਦ, ਨਾਜ਼ੀਵਾਦ ਜਾਂ ਹਿੰਦੂਤਵ ਦੀ ਆਪਣੀ ਭਾਸ਼ਾ ਵਿੱਚ, ਪ੍ਰਤੀਕਿਰਿਆਵਾਦੀ ਨਸਲਾਂ ਦੇ ਰੂਪ 'ਚ ਗਿਰਾਵਟ ਵੱਲ ਜਾਣ ਲੱਗਦਾ ਹੈ। ਪਾਠਕਾਂ ਲਈ ਦਿਲਚਸਪ ਹੋਵੇਗਾ ਕਿ ਡਾ. ਅੰਬੇਡਕਰ ਰਾਸ਼ਟਰਵਾਦ ਦੀਆਂ ਅਜਿਹੀਆਂ ਖਾਈਆਂ ਤੋਂ ਸੁਚੇਤ ਸਨ ਅਤੇ ਇਸੇ ਕਰਕੇ, ਕਈਆਂ ਧਿਰਾਂ ਵੱਲੋਂ ਪ੍ਰਚਾਰੇ ਜਾਂਦੇ ਵਿਚਾਰ ਪ੍ਰਤੀ ਅੱਖਾਂ ਮੀਟ ਕੇ ਟੇਟੇ ਨਹੀਂ ਚੜ੍ਹੇ। ਇਸ ਦੀ ਬਜਾਏ, ਉਨ੍ਹਾਂ ਨੇ ਸਦੀਵੀ ਜੋੜ ਨਾਲ ਅਛੂਤਾਂ ਦੀ ਮੁਕਤੀ ਦੇ ਕਠਿਨ ਨਿਸ਼ਾਨੇ ਦੀ ਪ੍ਰਾਪਤੀ ਦਾ ਰਾਹ ਚੁਣਿਆ।
ਡਾ. ਅੰਬੇਡਕਰ ਦਾ ਮਕਸਦ ਸੀ ਲੋਕ, ਦਲਿਤ ਲੋਕ ਅਤੇ ਉਨ੍ਹਾਂ ਦੀ ਭਲਾਈ, ਨਾ ਕਿ ਕੌਮ, ਕੌਮੀਵਾਦ ਜਾਂ ਦੇਸ਼ ਵਰਗਾ ਕੁੱਝ ਮਿਲਿਆ-ਜੁਲਿਆ ਅਮੂਰਤ ਵਿਚਾਰ। ਉਦਾਹਰਨ ਲਈ ਉਹ ਲਿਖਦੇ ਹਨ ''ਦੇਸ਼ ਦੀ ਆਜ਼ਾਦੀ ਅਤੇ ਦੇਸ਼ ਵਿੱਚ ਲੋਕਾਂ ਦੀ ਆਜ਼ਾਦੀ ਦੇ ਦਰਮਿਆਨ ਵੱਖਰੇਵਾਂ ਨਾ ਕਰਨਾ, ਕਿਸੇ ਨੂੰ ਜੇ ਧੋਖਾ ਦੇਣਾ ਨਹੀਂ, ਤਾਂ ਗੁੰਮਰਾਹ ਹੋਣ ਦੀ ਆਗਿਆ ਤਾਂ ਹੈ ਹੀ। ਕਿਉਂਕਿ ਸਮਾਜ, ਕੌਮ ਅਤੇ ਦੇਸ਼ ਵਰਗੇ ਸ਼ਬਦ ਜੇ ਅਨਿਸ਼ਚਿਤ ਨਹੀਂ ਤਾਂ, ਬੇਡੋਲ ਜ਼ਰੂਰ ਹਨ। ਇਸ ਤੋਂ ਕੋਈ ਇਨਕਾਰ ਨਹੀਂ ਕਿ ਇੱਕ ਸ਼ਬਦੀ ਕੌਮ ਦੇ ਅਰਥ ਹਨ ਕਈ ਸ਼੍ਰੇਣੀਆਂ। ਦਾਰਸ਼ਨਿਕ ਤੌਰ 'ਤੇ ਕੌਮ ਨੂੰ ਇੱਕ ਇਕਾਈ ਮੰਨਣਾ ਸੰਭਵ ਹੋ ਸਕਦਾ ਹੈ, ਪਰੰਤੂ ਸਮਾਜੀ ਤੌਰ 'ਤੇ ਬਹੁਤੀਆਂ ਸ਼੍ਰੇਣੀਆਂ ਹੋਣ ਕਰਕੇ ਨਹੀਂ ਮੰਨਿਆ ਜਾ ਸਕਦਾ। ਕੌਮ ਦੀ ਆਜ਼ਾਦੀ, ਜੇ ਇਸ ਨੇ ਅਸਲੀਅਤ ਬਣਨਾ ਹੈ, ਇਸ ਵਿਚਲੀਆਂ ਵੱਖ-ਵੱਖ ਸ਼੍ਰੇਣੀਆਂ ਦੀ ਆਜ਼ਾਦੀ ਦੀ ਗਰੰਟੀ ਹੋਣੀ ਚਾਹੀਦੀ ਹੈ, ਤੇ ਖ਼ਾਸ ਕਰਕੇ ਉਨ੍ਹਾਂ ਦੀ, ਜਿਨ੍ਹਾਂ ਨਾਲ ਅਧੀਨ ਸ਼੍ਰੇਣੀਆਂ ਵਾਲਾ ਵਰਤਾਓ ਕੀਤਾ ਜਾਂਦਾ ਹੈ।''94 ਉਹ ਅਗਾਂਹ ਲਿਖਦੇ ਹਨ, ''ਲੋਕਾਂ ਨੂੰ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਜੇ ਉਨ੍ਹਾਂ ਕੌਮੀ ਆਜ਼ਾਦੀ ਪ੍ਰਾਪਤ ਕਰਨੀ ਹੈ, ਉਹ ਏਕਤਾ ਬਣਾਉਣ ਕਿ ਅਸੈਂਬਲੀਆਂ, ਕਾਰਜਪਾਲਿਕਾਵਾਂ ਅਤੇ ਪਬਲਿਕ ਸੇਵਾਵਾਂ 'ਚ ਰਾਖਵੇਂਕਰਨ ਨਾਲ ਸੰਬੰਧਿਤ ਪ੍ਰਸ਼ਨ ਰਾਸ਼ਟਰੀ ਏਕਤਾ ਲਈ ਘਾਤਕ ਹਨ ਅਤੇ ਜੋ ਕੋਈ ਵੀ ਰਾਸ਼ਟਰੀ ਏਕਤਾ ਦਾ ਹਾਮੀ ਹੈ, ਉਸ ਲਈ ਅਜਿਹੇ ਰਾਖਵੇਂਕਰਣ ਦੀ ਗੱਲ ਕਰਨ ਵਾਲਿਆਂ ਦੀ ਹਾਮੀ ਭਰਨਾ ਪਾਪ ਹੈ।'' ਇਹ ਭਾਰਤ 'ਚ ਰਾਜ ਕਰਦੀ ਸ਼੍ਰੇਣੀ ਦਾ ਰੁਝਾਨ ਹੈ। ਇਹ ਰਾਸ਼ਟਰਵਾਦ ਦਾ ਦੁਰਉਪਯੋਗ ਹੈ, ਪਰੰਤੂ ਰਾਜ ਕਰਦੀ ਸ਼੍ਰੇਣੀ ਇਸ ਦੁਰਉਪਯੋਗ ਵਾਸਤੇ ਕੋਈ ਖੇਦ ਮਹਿਸੂਸ ਨਹੀਂ ਕਰਦੀ।
ਰਾਸ਼ਟਰਵਾਦੀ ਦੀ ਚੜ੍ਹਤ ਸਮੇਂ, ਡਾ. ਅੰਬੇਡਕਰ ਨੇ ਇਸ ਨੂੰ ਦਲਿਤ ਲੋਕਾਂ ਨੂੰ ਦਬਾਉਣ ਲਈ ਸ਼ਾਸਕ ਸ਼੍ਰੇਣੀ ਦੇ ਹੱਥਾਂ 'ਚ ਇੱਕ ਹਥਿਆਰ ਵਜੋਂ ਵੇਖਿਆ। ਆਪਣੀ ਜਮਾਤ ਅੰਦਰ ਦੁਸ਼ਮਣ ਨੂੰ ਵੇਖਣ ਲਈ ਸੰਕੀਰਨ ਸੰਵੇਦਨਾਵਾਂ ਰਾਹੀਂ ਮਦਹੋਸ਼ ਕਰਦਿਆਂ ਲੋਕਾਂ ਦੇ ਅਸਲ ਮਸਲਿਆਂ ਤੋਂ ਜ਼ੋਰਦਾਰ ਚਕਮਾ ਦੇਣ ਲਈ ਇਸ ਦਾ ਇਸਤੇਮਾਲ ਕੀਤਾ ਗਿਆ। ਉਹ ਲਿਖਦੇ ਹਨ, ''ਸੰਖੇਪ 'ਚ ਕਿਹਾ ਜਾ ਸਕਦਾ ਹੈ ਕਿ ਸਰਕਾਰ ਇਸ ਵੱਲੋਂ ਸੁਚੇਤ ਹੈ ਕਿ ਵਰਗ ਦਰਸ਼ਨ ਵਰਗ ਦੇ ਹਿੱਤਾਂ, ਵਰਗ ਦੇ ਮਸਲਿਆਂ ਅਤੇ ਵਰਗਾਂ ਦੇ ਖੜਰਾਉ 'ਤੇ ਆਧਾਰਿਤ ਰਾਜਨੀਤਕ ਲਹਿਰ ਆਪਣੇ ਮੋਢੇ ਡਿੱਗ ਪਵੇਗੀ। ਉਹ ਜਾਣਦੀ ਹੈ ਕਿ ਜਿਸ ਤਰ੍ਹਾਂ ਕੌਮੀ ਏਕਤਾ ਅਤੇ ਰਾਸ਼ਟਰਵਾਦ ਦੀਆਂ ਭਾਵਨਾਵਾਂ ਨਾਲ ਖੇਡਦਿਆਂ ਕਿਵੇਂ ਗ਼ੁਲਾਮ ਸ਼੍ਰੇਣੀਆਂ ਨੂੰ ਲਾਂਭੇ ਕਰਨਾ, ਬੇਵਕੂਫ਼ ਬਣਾਉਣਾ ਹੈ ਅਤੇ ਮਹਿਸੂਸ ਕਰਦੀ ਹੈ ਕਿ ਸਿਰਫ਼ ਇੱਕ ਕਾਂਗਰਸ ਪਲੇਟਫ਼ਾਰਮ ਹੀ ਇੱਕ ਅਜਿਹਾ ਪਲੇਟਫਾਰਮ ਹੈ ਜੋ ਸਭ ਤੋਂ ਵੱਧ ਅਸਰਦਾਇਕ ਢੰਗ ਨਾਲ ਰਾਜ ਕਰਦੀ ਜਮਾਤ ਨੂੰ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਕਿਉਂਕਿ ਜੋ ਕੋਈ ਪਲੇਟਫਾਰਮ ਹੈ ਜੋ ਅਮੀਰ ਅਤੇ ਗਰੀਬ, ਬ੍ਰਾਹਮਣ ਅਤੇ ਗ਼ੈਰ-ਬ੍ਰਾਹਮਣ ਜਗੀਰਦਾਰ ਤੇ ਵਟਾਈਦਾਰ, ਸੂਦਖੋਰ ਤੇ ਕਰਜ਼ਾਈ, ਜੋ ਸਰਕਾਰ ਨੂੰ ਨਹੀਂ ਭਾਉਂਦੇ, ਉਨ੍ਹਾਂ ਵਿਚਾਲੇ ਤਣਾਓ ਦੀ ਸਾਰੀ ਗੱਲ ਕਾਂਗਰਸ ਦੇ ਪਲੇਟਫ਼ਾਰਮ ਰਾਹੀਂ ਰੋਕੀ ਜਾ ਸਕਦੀ ਹੈ, ਜੋ ਇੱਕ ਕੌਮੀ ਏਕਤਾ ਅਤੇ ਰਾਸ਼ਟਰਵਾਦ ਦਾ ਪ੍ਰਚਾਰ ਕਰਨਾ ਹੀ ਕਰਨਾ ਹੈ ਜੋ ਕਿ ਰਾਜਕਰਦਾ ਜਮਾਤਾਂ ਚਾਹੁੰਦੀਆਂ ਹਨ ਅਤੇ ਜਿਨ੍ਹਾਂ 'ਤੇ ਉਨ੍ਹਾਂ ਦੀ ਸੁਰੱਖਿਆ ਪੂਰੀ ਤਰ੍ਹਾਂ ਨਿਰਭਰ ਹੈ। ਪਰੰਤੂ ਜੋ ਇਸ ਪਲੇਟਫਾਰਮ 'ਚੋਂ ਪ੍ਰਚਾਰੇ ਜਾਂਦੇ ਰਾਸ਼ਟਰਵਾਦ ਨਾਲ ਮੇਲ ਨਾ ਖਾਂਦੀ ਕਿਸੇ ਵਿਚਾਰਧਾਰਾ ਨੂੰ ਪ੍ਰਚਾਰਨ ਦੀ ਆਗਿਆ (ਬੇ) ਨਹੀਂ ਦਿੰਦੀ?''96 ਗਲਿਆਰੇ 'ਚ ਕਾਂਗਰਸੀ ਮੰਚ ਸੱਚਮੁੱਚ ਕਿਸੇ ਵੀ ਰਾਜ ਕਰਦੀ ਜਮਾਤ ਪਾਰਟੀ ਲਈ ਮੁਖਤਾਰਨਾਮਾ ਹੈ ਅਤੇ ਅੱਜ ਦੇ ਸੰਦਰਭ 'ਚ ਬੀਜੇਪੀ ਵੀ ਸ਼ਾਮਲ ਹੈ।





No comments:

Post a Comment