ਜਲੰਧਰ-ਹਾਲ ਹੀ ਵਿੱਚ 28 ਜੁਲਾਈ ਤੋਂ 31 ਜੁਲਾਈ ਨੂੰ ਜਪਾਨ ਦੇ ਸ਼ਹਿਰ ਯੋਕੋਹਾਮਾ ਵਿੱਚ ਤੀਸਰੀ ਵਿਸ਼ਵ ਕਾਂਗਰਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਵਿਰਕ ਹਸਪਤਾਲ ਜਲੰਧਰ ਲਈ ਉਸ ਵਕਤ ਮਾਣ ਦਾ ਸਮਾਂ ਸੀ ਜਦੋਂ ਵਿਰਕ ਹਸਪਤਾਲ ਦੇ ਲੈਬ ਡਾਇਰੈਕਟਰ ਡਾ. ਐਸ. ਪੀ. ਐਸ. ਵਿਰਕ ਅਤੇ ਆਈ. ਵੀ. ਐਫ. ਮਾਹਿਰ ਡਾ. ਗੌਤਮ ਅਲਾਹਾਬਾਦੀਆ ਨੂੰ ਤੀਸਰੀ ਵਿਸ਼ਵ ਕਾਂਗਰਸ ਕਾਨਫਰੰਸ ਵਿੱਚ ਭਾਗ ਲੈਣ ਲਈ ਸੱਦਾ ਮਿਲਿਆ। ਦੁਨੀਆਂ ਭਰ ਵਿੱਚੋਂ 100 ਦੇ ਕਰੀਬ ਡੈਲੀਗੇਟਸ ਨੂੰ ਭਾਗ ਲੈਣ ਲਈ ਸੱਦਿਆ ਗਿਆ, ਜਿਹਨਾਂ ਵਿੱਚੋਂ ਪੰਜ ਭਾਰਤ ਦੇ ਡੈਲੀਗੇਟਸ ਸਨ। ਡਾ. ਵਿਰਕ ਅਤੇ ਡਾ. ਗੌਤਮ ਅਲਾਹਾਬਾਦੀਆ ਉਹਨਾਂ ਚੋਣਵੇਂ ਲੋਕਾਂ ਵਿੱਚੋਂ ਸਨ ਜਿਹਨਾਂ ਨੂੰ ਇਸ ਕਾਨਫਰੰਸ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।
ਇਸ ਕਾਨਫਰੰਸ ਦਾ ਮੁੱਖ ਮੰਤਵ ਸੀ ਪ੍ਰਗਤੀਸ਼ੀਲ ਦੇਸਾਂ ਜਿਵੇਂ ਕੀ ਭਾਰਤ, ਚੀਨ, ਸਿੰਗਾਪੁਰ, ਪਾਕਿਸਤਾਨ ਅਤੇ ਮਲੇਸ਼ੀਆ ਆਦਿ ਦੇਸਾਂ ਦੇ ਬੇਔਲਾਦ ਜੋੜਿਆਂ ਲਈ ਘੱਟ ਖ਼ਰਚ ਵਿੱਚ ਟੈਸਟ ਟਿਊਬ ਬੇਬੀ ਇਲਾਜ ਸਹੂਲਤ ਉਪਲੱਬਧ ਕਰਵਾਉਣਾ। ਕਾਨਫਰੰਸ ਪ੍ਰਤਿਨਿਧੀ ਅਤੇ ਬੁਲਾਰਿਆਂ ਨੇ ਆਈ. ਵੀ. ਐਫ. ਇਲਾਜ ਵਿਧੀ ਅਤੇ ਪ੍ਰਾਕਿਰਤਿਕ ਚੱਕਰ ਆਈ. ਵੀ. ਐਫ. ਦੇ ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ, ਜਿਸ ਨਾਲ ਆਈ. ਵੀ. ਐਫ. ਇਲਾਜ ਵਿਧੀ ਖ਼ਰਚ ਵਿੱਚ 50 ਪ੍ਰਤੀਸ਼ਤ ਤੱਕ ਦੀ ਕਮੀ ਲਿਆਂਦੀ ਜਾ ਸਕਦੀ ਹੈ।
ਜਪਾਨ ਪਹਿਲਾ ਦੇਸ਼ ਹੈ ਜਿਸਨੇ ਘੱਟ ਖਰਚ ਵਿੱਚ ਇਸ ਇਲਾਜ ਵਿਧੀ ਦੇ ਬਾਰੇ ਸੋਚਿਆ ਅਤੇ ਹੁਣ ਇਸ ਇਲਾਜ ਵਿਧੀ ਨਾਲ ਦੂਸਰੇ ਪ੍ਰਗਤੀਸ਼ੀਲ ਦੇਸਾਂ ਦੇ ਮਾਹਿਰਾਂ ਨੂੰ ਵੀ ਜਾਣੂ ਕਰਵਾ ਰਿਹਾ ਹੈ। ਭਾਰਤ ਵਿੱਚ ਡਾ. ਵਿਰਕ ਅਤੇ ਡਾ. ਗੌਤਮ ਅਲਾਹਾਬਾਦੀਆ ਇਸ ਘੱਟ ਖਰਚ ਇਲਾਜ ਵਿਧੀ ਨੂੰ ਵਿਰਕ ਹਸਪਤਾਲ ਵਿੱਚ ਜਲਦ ਹੀ ਲਾਗੂ ਕਰਨ ਜਾ ਰਹੇ ਹਨ। ਇਲਾਜ ਖਰਚ ਵਿੱਚ ਆਈ ਭਾਰੀ ਕਮੀ ਨਾਲ ਉਹਨਾਂ ਬੇਔਲਾਦ ਜੋੜਿਆਂ ਨੂੰ ਭਾਰੀ ਰਾਹਤ ਮਿਲੇਗੀ ਜਿਹੜੇ ਖਰਚੀਲੇ ਇਲਾਜ ਦੀ ਵਜ•ਾ ਕਰਕੇ ਇਲਾਜ ਕਰਵਾਉਣ ਦੇ ਸਮਰੱਥ ਨਹੀਂ ਸੀ ਅਤੇ ਔਲਾਦ ਸੁੱਖ ਤੋਂ ਵਿਰਵਾ ਸੀ। ਉੱਤਰੀ ਭਾਰਤ ਵਿੱਚ ਘੱਟ ਖਰਚ ਵਿੱਚ ਆਈ. ਵੀ. ਐਫ. ਇਲਾਜ ਸਿਰਫ਼ ਵਿਰਕ ਹਸਪਤਾਲ ਜਲੰਧਰ ਵਿੱਚ ਉਪਲੱਬਧ ਹੋਵੇਗਾ। ਕਾਤੋ ਵੂਮਨ ਕਲੀਨਿਕ ਜਪਾਨ ਵਿਸ਼ਵ ਵਿੱਚ ਇੱਕੋ-ਇੱਕ ਅਜਿਹਾ ਕਲੀਨਿਕ ਹੈ ਜੋ ਪਿਛਲੇ ਕਾਫੀ ਵਰਿ•ਆਂ ਤੋਂ ਘੱਟ ਖਰਚ ਵਿੱਚ ਆਈ. ਵੀ. ਐਫ. ਇਲਾਜ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਡਾ. ਵਿਰਕ ਅਤੇ ਡਾ. ਗੌਰਲ ਗਾਂਧੀ ਨੂੰ ਮਹੱਤਵਪੂਰਨ ਮੌਕਾ ਮਿਲਿਆ ਇਸ ਸੈਂਟਰ ਵਿੱਚ ਜਾਣ ਦਾ ਅਤੇ ਸੈਂਟਰ ਦੇ ਡਾਇਰੈਕਟਰ ਓਸਾਮੋਂ ਕਾਤੋ ਨੂੰ ਮਿਲਣ ਦਾ ਜੋ ਯੋਕੋਹਾਮਾ ਜਪਾਨ ਵਿੱਚ ਹੋਈ ਇਸ ਕਾਨਫਰੰਸ ਦੇ ਮੁੱਖ ਪ੍ਰਤਿਨਿੱਧੀ ਸਨ।
ਜਾਣਕਾਰੀ ਦਿੰਦੇ ਹੋਏ ਡਾ. ਵਿਰਕ ਨੇ ਕਿਹਾ ਕਿ ਆਈ. ਵੀ. ਐਫ. ਘੱਟ ਖ਼ਰਚ ਇਲਾਜ ਦੇ ਲਈ ਵਿਰਕ ਹਸਪਤਾਲ ਜਲੰਧਰ ਵਿੱਚ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਚੁੱਕੀ ਹੈ।
Helpline No. +91-98140-37738, 0091-181-2274296, 2270424, 5089604
dr.spsvirk@gmail.com, drvirk@virkinfertilitycentre.com Website : www.virkinfertilitycentre.com www.iwannababy.com
ਵਿਰਕ ਹਸਪਤਾਲ ਨੇ ਉੱਤਰੀ ਭਾਰਤ ਵਿੱਚ ਸ਼ੁਰੂ ਕੀਤੀ ਓਸਾਈਟ ਫ੍ਰੀਜਿੰਗ ਸੇਵਾ
ਜਲੰਧਰ-ਵਰਤਮਾਨ ਵਿੱਚ ਅਵਿਸ਼ਵਾਸਯੋਗ ਜਿਹੀ ਲੱਗਣ ਵਾਲੀ ਚਮਤਕਾਰੀ ਅਸਿਸਟਿਡ ਰਿਪ੍ਰੋਡਕਟਿਵ ਵਰਗੀ ਨਵੀਨ ਤਕਨੀਕ ਦਾ ਵਿਕਾਸ ਹੋ ਚੁੱਕਾ ਹੈ। ਵਿਰਕ ਹਸਪਤਾਲ ਇਸ ਤਰ•ਾਂ ਦੀਆਂ ਚਮਤਕਾਰੀ ਤਕਨੀਕੀ ਸੇਵਾਵਾਂ ਦੇਣ ਵਿੱਚ ਮੁੱਢਲੀ ਕਤਾਰ ਵਿੱਚ ਹੈ।
ਸੰਤਾਨ ਉਤਪਤੀ ਲਈ ਅੰਡੇ ਦੀ ਫ੍ਰੀਜਿੰਗ ਨਵੀਨ ਤਕਨੀਕ ਹੈ, ਜੋ ਹੁਣ ਤੱਕ ਉੱਤਰੀ ਭਾਰਤ ਵਿੱਚ ਸਿਰਫ਼ ਵਿਰਕ ਹਸਪਤਾਲ ਵਿੱਚ ਹੀ ਸ਼ੁਰੂ ਕੀਤੀ ਗਈ ਹੈ। ਹੁਣ ਔਰਤਾਂ ਲਈ ਇਹ ਬਦਲ ਮੌਜੂਦ ਹੈ ਕਿ ਕਿਸ ਤਰ•ਾਂ ਉਹ ਆਪਣੇ ਆਪ ਨੂੰ ਬਾਏਲੋਜਿਕ ਕਲਾਕ ਤੋਂ ਸੁਤੰਤਰ ਰੱਖ ਸਕਦੀਆਂ ਹਨ। ਓਸਾਈਟ ਅੰਡਾ ਫ੍ਰੀਜਿੰਗ ਅਸਲ ਵਿੱਚ ਇੱਕ ਇਸ ਤਰ•ਾਂ ਦੀ ਤਕਨੀਕ ਹੈ, ਜਿਸ ਤੋਂ ਓਸਾਈਟ ਨੂੰ ਲੰਬੇ ਅਰਸੇ ਲਈ ਜਮਾਵ ਬਿੰਦੂ ਤੋਂ ਵੀ ਨਿਮਨ ਤਾਪਮਾਨ ਤੱਕ ਫ੍ਰੀਜ ਕਰਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਦੇ ਲਈ ਪਹਿਲਾਂ ਓਸਾਈਟ ਨੂੰ ਫ੍ਰੀਜਿੰਗ ਸਲਊਸ਼ਨ ਵਿੱਚ ਰੱਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਕੰਪਿਊਟਰ ਨਿਯੰਤਰਿਤ ਮਸ਼ੀਨ ਨਾਲ ਹੌਲੀ-ਹੌਲੀ ਠੰਡਾ ਕੀਤਾ ਜਾਂਦਾ ਹੈ। ਓਸਾਈਟ ਅੰਡੇ ਨੂੰ -196 ਡਿਗਰੀ ਤਾਪਮਾਨ ਤੱਕ ਸੁਰੱਖਿਅਤ ਸਟੋਰ ਕੀਤਾ ਜਾ ਸਕਦਾ ਹੈ ਅਤੇ ਉਸ ਨੂੰ ਆਪਣੀ ਇੱਛਾ ਅਨੁਸਾਰ ਭਵਿੱਖ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਲੈਬ ਡਾਇਰੈਕਟਰ ਡਾ. ਐਸ. ਪੀ. ਐਸ. ਵਿਰਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਇੱਕ ਅਜਿਹੀ ਤਕਨੀਕ ਹੈ, ਜਿਸ ਦੁਆਰਾ ਔਰਤਾਂ ਬਾਏਲੋਜਿਕ ਕਲਾਕ ਦੇ ਦੌਰਾਨ ਸੰਤਾਨ ਉਤਪਤੀ ਲਈ ਪੈਦਾ ਹੋਣ ਵਾਲੇ ਸਿਹਤਮੰਦ ਅੰਡਿਆਂ ਨੂੰ ਸੰਜੋਅ ਕੇ ਰੱਖ ਸਕਦੀਆਂ ਹਨ। ਵੱਧਦੀ ਉਮਰ ਔਰਤਾਂ ਲਈ ਜਨਮ ਤੋਂ ਹੀ ਸੰਤਾਨ ਉਤਪਤੀ ਇੱਕ ਰੁਕਾਵਟ ਰਹੀ ਹੈ। ਜਿਵੇਂ-ਜਿਵੇਂ ਉਮਰ ਵੱਧਦੀ ਹੈ ਸਿਹਤਮੰਦ ਅੰਡਾ ਬਨਣ ਦੀ ਸ਼ਕਤੀ ਸਰੀਰ ਵਿੱਚ ਘੱਟ ਹੁੰਦੀ ਜਾਂਦੀ ਹੈ। ਓਸਾਈਟ ਫ੍ਰੀਜਿੰਗ ਇੱਕ ਅਜਿਹੀ ਤਕਨੀਕ ਹੈ, ਜਿਸ ਨਾਲ ਔਰਤਾਂ ਆਪਣੇ ਸਰੀਰ ਵਿੱਚ ਬਨਣ ਵਾਲੇ ਸਿਹਤਮੰਦ ਅੰਡਿਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਸੰਜੋ ਕੇ ਰੱਖ ਸਕਦੀ ਹੈ। ਇਹ ਤਕਨੀਕ ਉਹਨਾਂ ਲੋਕਾਂ ਲਈ ਕਾਰਗਰ ਸਾਬਿਤ ਹੋਵੇਗੀ ਜਿਵੇਂ ਕਿ ਕੈਂਸਰ ਤੋਂ ਪੀੜਿਤ ਔਰਤਾਂ। ਉਹ ਕੀਮੋਥੈਰੇਪੀ ਅਤੇ ਰੇਡੀਏਸ਼ਨ ਦੇ ਕੁਪ੍ਰਭਾਵਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਅਤ ਰੱਖ ਸਕਦੀਆਂ ਹਨ। ਜਾਂ ਉਹ ਔਰਤਾਂ ਜੋ ਕਿਸੇ ਕਾਰਨਾਂ ਤੋਂ ਆਪਣੇ ਪਰਿਵਾਰ ਦੀ ਸ਼ੁਰੂਆਤ ਦੇਰ ਨਾਲ ਕਰਨਾ ਚਾਹੁੰਦੀਆਂ ਹਨ।
ਵਿਰਕ ਹਸਪਤਾਲ ਅਜਿਹੇ ਵਿਗਿਆਨਿਕ ਚਮਤਕਾਰਾਂ ਤਕਨੀਕਾਂ ਦੀਆਂ ਸੇਵਾਵਾਂ ਦੁਆਰਾ ਸੰਤਾਨ ਉਤਪਤੀ ਦੇ ਭਿੰਨ-ਭਿੰਨ ਬਦਲ ਉਪਲੱਬਧ ਕਰਵਾਉਣ ਵਿੱਚ ਸਭ ਤੋਂ ਅੱਗੇ ਹੈ। ਵਿਰਕ ਹਸਪਤਾਲ ਵਿੱਚ ਲੈਬ ਡਾਇਰੈਕਟਰ ਦੀ ਹੈਸੀਅਤ ਨਾਲ ਕੰਮ ਕਰ ਰਹੇ ਡਾ. ਵਿਰਕ ਅੰਡੇ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਕਲੀਨਿਕ ਟ੍ਰਾਇਲਾਂ ਦੁਆਰਾ ਵਧਾਉਣ ਵਿੱਚ ਲਗਾਤਾਰ ਕੰਮ ਕਰ ਰਹੇ ਹਨ। ਡਾ. ਵਿਰਕ ਵੱਲੋਂ ਜੋ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਵਿੱਚ ਸ਼ਾਮਿਲ ਹਨ ਸਾਇਕਲ ਮੌਨੀਟਰਿੰਗ, ਅੰਡੇ ਦੀ ਫ੍ਰੀਜਿੰਗ ਅਤੇ ਸੁਰੱਖਿਆ ਅਤੇ ਐਮਬ੍ਰਾਓਸ ਦਾ ਪ੍ਰਤਿਆਰੋਪਣ ਆਦਿ। ਵਿਰਕ ਹਸਪਤਾਲ ਵਿੱਚ ਇਸ ਸਾਰੀਆਂ ਸਹੂਲਤਾਂ ਅਤਿ-ਆਧੁਨਿਕ ਸਟੇਟ-ਆਫ-ਦ-ਆਰਟ ਸੈਂਟਰ ਵਿੱਚ ਦਿੱਤੀਆਂ ਜਾ ਰਹੀਆਂ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਡਾ. ਵਿਰਕ ਨੂੰ ਦੁਨੀਆਂ ਭਰ ਦੇ ਮਰੀਜਾਂ ਨੂੰ ਚਿਕਤਸੀ ਸੇਵਾਵਾਂ ਦੇਣ ਦਾ ਤਜਰਬਾ ਹਾਸਿਲ ਹੈ।
ਡਾ. ਵਿਰਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਔਰਤਾਂ ਦੇ ਸਰੀਰ ਵਿੱਚ ਬਨਣ ਵਾਲੇ ਅੰਡਿਆਂ ਦੀ ਸੰਖਿਆ ਦੋ ਮਿਲੀਅਨ ਤੱਕ ਹੁੰਦੀ ਹੈ ਅਤੇ ਇਹਨਾਂ ਵਿੱਚ ਬਹੁਤ ਸਾਰੇ ਅੰਡੇ ਵਿਕਸਿਤ ਹੋਣ ਲੱਗਦੇ ਹਨ। ਇਹਨਾਂ ਵਿੱਚੋਂ ਇੱਕ ਅੰਡਾ ਛੁੱਟ ਜਾਂਦਾ ਹੈ ਅਤੇ ਦੂਸਰਾ ਖਤਮ ਹੋ ਜਾਂਦਾ ਹੈ। ਧਿਆਨ ਦੇਣ ਯੋਗ ਗੱਲ ਹੈ ਕਿ ਸਟੋਰ ਲਈ ਕੱਢੇ ਗਏ ਅੰਡੇ ਲੈਣ ਨਾਲ ਭਵਿੱਖ ਵਿੱਚ ਬਨਣ ਵਾਲੇ ਅੰਡਿਆਂ ਤੇ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਓਸਾਈਟ ਫ੍ਰੀਜਿੰਗ ਅੰਡਾ ਸੁਰੱਖਿਅਤ ਰੱਖਣ ਦੀ ਇੱਕ ਐਸੀ ਨਵੀਨ ਬਾਏਓ-ਤਕਨੀਕ ਹੈ ਜੋ ਨਿਕਟ ਭਵਿੱਖ ਵਿੱਚ ਐਮਬ੍ਰਾਓਸ ਫ੍ਰੀਜਿੰਗ ਦੀ ਤਕਨੀਕ ਦੀ ਜਗ•ਾ ਲੈ ਲਵੇਗੀ। ਅਮਰੀਕਨ ਰਿਪ੍ਰੋਡਕਟਿਵ ਮੈਡੀਸਨ ਸੋਸਾਇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਸਾਈਟ ਕ੍ਰਾਈਓਪ੍ਰਿਜਰਵੇਸ਼ਨ ਓਸਾਈਟ ਡੋਨੇਸ਼ਨ ਅਤੇ ਫਰਟੀਲਿਟੀ ਸੁਰੱਖਿਆ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ।
Helpline No. +91-98140-37738, 0091-181-2274296, 2270424, 5089604
dr.spsvirk@gmail.com, drvirk@virkinfertilitycentre.com Website : www.virkinfertilitycentre.com www.iwannababy.com

No comments:
Post a Comment