ਇਨਕਲਾਬੀ ਸ਼ਾਇਰਾ ਪ੍ਰੋ. ਕਿਸ਼ਾਂਵਲ ਵਿਸ਼ੇਸ਼ ਅਵਾਰਡ ਨਾਲ ਸਨਮਾਨਿਤ
-ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਵਲੋਂ ਸਨਮਾਨ ਸਮਾਰੋਹ ਤੇ ਨਾਰੀ ਕਵੀ ਦਰਬਾਰ ਕਰਵਾਇਆ


ਬਠਿੰਡਾ -ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਵਲੋਂ 12 ਫਰਵਰੀ 2017 ਦਿਨ ਐਤਵਾਰ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਸਨਮਾਨ ਸਮਾਰੋਹ ਅਤੇ ਨਾਰੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕੀਤੀ ਡਾ.ਭੀਮ ਇੰਦਰ ਸਿੰਘ ਮੁੱਖੀ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਪ੍ਰਿਤਪਾਲ ਕੌਰ ਚਾਹਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ।. ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ ਅਤਰਜੀਤ ਕਹਾਣੀਕਾਰ, ਜਗਮੇਲ ਸਿੰਘ ਜਠੌਲ ਅਤੇ ਡਾ. ਹਰਿੰਦਰਪਾਲ ਸਿੰਘ ਅਤੇ ਸਨਮਾਨਿਤ ਸ਼ਖਸੀਅਤਾਂ ਤੋਤਾ ਰਾਮ ਚੀਮਾ ਅਤੇ ਪਰੋ. ਕਰਮਜੀਤ ਕੌਰ ਕਿਸ਼ਾਂਵਲ । ਪ੍ਰੋਫੈਸਰ ਗੁਰਦਿਆਲ ਸਿੰਘ ਰਚਿਤ ਨਾਵਲ ਪਰਸਾ ਦੇ ਨਾਇਕ 'ਸ੍ਰੀ ਸ੍ਰੀ ਰਾਮ ਸ਼ਰਮਾ ਭੁੱਚੋ ਕਲਾਂ' ਪਰਸਕਾਰ ਅਣਗੌਲੇ ਬਜੁਰਗ ਲੇਖਕ ਸ੍ਰੀ ਤੋਤਾ ਰਾਮ ਚੀਮਾ ਅਤੇ ਇਨਕਲਾਬੀ ਸ਼ਾਇਰਾ ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ ਨੂੰ ਪ੍ਰਦਾਨ ਕੀਤਾ ਗਿਆ. ਡਾ. ਸੁਰਜੀਤ ਸਿੰਘ ਸ਼ਰਮਾ ਨੇ ਨਾਵਲ ਪਰਸਾ ਲਈ ਆਧਾਰ ਬਣੇ ਆਪਣੇ ਦਾਦਾ ਜੀ ਬਾਰੇ ਗੱਲਬਾਤ ਕੀਤੀ.ਪ੍ਰੋਫੈਸਰ ਗੁਰਦਿਆਲ ਸਿੰਘ ਰਚਿਤ ਨਾਵਲ ਪਰਸਾ ਦੇ ਨਾਇਕ 'ਸ੍ਰੀ ਸ੍ਰੀ ਰਾਮ ਸ਼ਰਮਾ ਭੁੱਚੋ ਕਲਾਂ' ਪਰਸਕਾਰ ਅਣਗੌਲੇ ਬਜੁਰਗ ਲੇਖਕ ਸ੍ਰੀ ਤੋਤਾ ਰਾਮ ਚੀਮਾ ਅਤੇ ਇਨਕਲਾਬੀ ਸ਼ਾਇਰਾ ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ ਨੂੰ ਪ੍ਰਦਾਨ ਕੀਤਾ ਗਿਆ। ਡਾ. ਸੁਰਜੀਤ ਸਿੰਘ ਸ਼ਰਮਾ ਨੇ ਨਾਵਲ ਪਰਸਾ ਲਈ ਆਧਾਰ ਬਣੇ ਆਪਣੇ ਦਾਦਾ ਜੀ ਬਾਰੇ ਗੱਲਬਾਤ ਕੀਤੀ.। ਇਸ ਤੋਂ ਇਲਾਵਾ ਇੰਜਨੀਅਰ ਰਾਕੇਸ਼ ਕੁਮਾਰ ਨੇ ਫਿਰੋਜ਼ਪੁਰ ਵਿਖੇ ਤੂੜੀ ਬਾਜ਼ਾਰ ਵਿਚ ਸ਼ਹੀਦ ਭਗਤ ਸਿੰਘ ਹੁਰਾਂ ਦੇ ਗੁਪਤ ਅੱਡੇ ਸਬੰਧੀ ਜਾਣਕਾਰੀ ਦਿੰਦਿਆਂ ਮੰਗ ਉਠਾਈ ਕਿ ਉਸ ਹਵੇਲੀ ਨੂੰ ਇਤਿਹਾਸਿਕ ਸਥਾਨ ਦੇ ਰੂਪ ਵਿੱਚ ਮਾਨਤਾ ਦੇ ਕੇ ਮਿਊਜ਼ੀਅਮ ਸਥਾਪਿਤ ਕੀਤਾ ਜਾਵੇ.।ਨਿਮੰਤਰਿਤ ਕਵੀਆਂ ਨੂੰ ਪੁਸਤਕਾਂ ਦੇ ਸੈੱਟ ਅਤੇ ਆਰਟਿਸਟ ਗੁਰਪ੍ਰੀਤ ਰਾਹੀਂ ਤਿਆਰ ਕੀਤੇ ਕਿਤਾਬ ਵਾਲੇ ਭਗਤ ਸਿੰਘ ਦਾ ਚਿੱਤਰ ਭੇਟ ਕੀਤਾ ਗਿਆ. ਇਸ ਤੋਂ ਇਲਾਵਾ ਇੰਜਨੀਅਰ ਰਾਕੇਸ਼ ਕੁਮਾਰ ਨੇ ਫਿਰੋਜ਼ਪੁਰ ਵਿਖੇ ਤੂੜੀ ਬਾਜ਼ਾਰ ਵਿਚ ਸ਼ਹੀਦ ਭਗਤ ਸਿੰਘ ਹੁਰਾਂ ਦੇ ਗੁਪਤ ਅੱਡੇ ਸਬੰਧੀ ਜਾਣਕਾਰੀ ਦਿੰਦਿਆਂ ਮੰਗ ਉਠਾਈ ਕਿ ਉਸ ਹਵੇਲੀ ਨੂੰ ਇਤਿਹਾਸਿਕ ਸਥਾਨ ਦੇ ਰੂਪ ਵਿੱਚ ਮਾਨਤਾ ਦੇ ਕੇ ਮਿਊਜ਼ੀਅਮ ਸਥਾਪਿਤ ਕੀਤਾ ਜਾਵੇ..ਨਿਮੰਤਰਿਤ ਕਵੀਆਂ ਨੂੰ ਪੁਸਤਕਾਂ ਦੇ ਸੈੱਟ ਅਤੇ ਆਰਟਿਸਟ ਗੁਰਪ੍ਰੀਤ ਰਾਹੀਂ ਤਿਆਰ ਕੀਤੇ ਕਿਤਾਬ ਵਾਲੇ ਭਗਤ ਸਿੰਘ ਦਾ ਚਿੱਤਰ ਭੇਟ ਕੀਤਾ ਗਿਆ.
ਬੇਸ਼ੱਕ ਸਮਾਗਮ ਨੂੰ ਨਾਰੀ ਕਵੀ ਦਰਬਾਰ ਦਾ ਨਾਂ ਦਿੱਤਾ ਗਿਆ ਸੀ ਪਰ ਸਮੇਂ ਮੁਤਾਬਕ ਬਹੁਤ ਸਾਰੇ ਹਾਜ਼ਰ, ਉਹ ਵੀ ਨਵੇਂ ਕਵੀਆਂ ਨੇ ਵੀ ਆਪਣੇ ਕਲਾਮ ਪੇਸ਼ ਕਰ ਕੇ ਹਾਜ਼ਰੀ ਲਵਾਈ. ਕਵਿਤਰੀਆਂ ਵਿੱਚ ਕਰਮਜੀਤ ਕੌਰ ਜਲਾਲ, ਛਿੰਦਰ ਕੌਰ ਸਰਸਾ, ਅਰਸ਼ ਬਿੰਦੂ, ਅਕਵੀਰ ਕੌਰ ਜਲੰਧਰ, ਅਰਵਿੰਦਰ ਕੌਰ, ਕੁਲਜੀਤ ਸਵੀ ਸਰਾਭਾ, ਤਨਵੀਰ ਸ਼ਰਮਾ, ਅਮਰਜੀਤ ਕੌਰ ਬੀ. ਐਸ. ਐਨ. ਐਲ. ਬਠਿੰਡਾ, ਇਕ ਨੰਨ੍ਹੀ ਬੱਚੀ ਨਵਦੀਪ ਕੌਰ ਮੰਡੀ ਕਲਾਂ ਸ਼ਾਮਲ ਸਨ।
ਮਰਦ ਕਵੀਆਂ ਵਿਚ ਸੁਖਵਿੰਦਰ ਮੀਰ, ਅਮਰਿਤਪਾਲ ਬਠਿੰਡਾ, ਜਗਸੀਰ ਸਿੰਘ ਤਾਜੀ, ਭੋਲਾ ਸਿੰਘ ਸ਼ਮੀਰੀਆ, ਗੁਰਸੇਵਕ ਸਿੰਘ ਬੀੜ, ਕੁਲਦੀਪ ਸਿੰਘ ਰਾਮਪੁਰਾ, ਸੰਦੀਪ ਸ਼ੇਰਗਿੱਲ, ਤੇਜਾ ਸਿੰਘ ਪ੍ਰੇਮੀ, ਦਰਸ਼ਨ ਸਿੰਘ ਨੰਗਲ, ਅਮਰ ਸਿੰਘ ਸਿੱਧੂ ਆਦਿ ਨੇ ਹਾਜ਼ਰੀ ਲਵਾਈ ।
ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਦੇ ਬੁਲਾਰੇ ਪਰਵਾਜ਼ ਮੈਗਜ਼ੀਨ ਨੰ. 3 ਨੂੰ ਰੀਲੀਜ਼ ਕੀਤਾ ਗਿਆ. ਇਸ ਅੰਕ ਅਤੇ ਮਹਾ ਸਵੇਤਾ ਦੇਵੀ ਸਬੰਧੀ ਅਤਰਜੀਤ ਕਹਾਣੀਕਾਰ ਅਤੇ ਨਰਭਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਲੇਖਕਾਂ ਨੂੰ ਮਹਾਂ ਸਵੇਤਾ ਦੇਵੀ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ ।
No comments:
Post a Comment