ਸੀਪੀਐਮ ਰਸਮ ਨੂੰ ਬੰਦ ਕਰਨ ਦੀ ਕਰ ਰਹੀ ਏ ਹਮਾਇਤ
ਪੱਛੜੀਆਂ ਜਾਤੀਆਂ ਜਾਗ੍ਰਿਤੀ ਫੋਰਮ ਦਾ ਮੁੱਖੀ ਇਸ ਰੀਤ ਦਾ ਵਿਰੋਧ ਕਰਕੇ ਕਈ ਵਾਰ ਹੋਇਆ ਏ ਜਾਤੀਵਾਦੀਆਂ ਦੀ ਕੁੱਟ ਦਾ ਸ਼ਿਕਾਰ
ਕਰਨਾਟਕਾ ਦੇ ਪੱਛਮੀ ਘਾਟ 'ਤੇ, ਮੰਗਲੌਰ ਤੋਂ 105 ਕਿਲੋਮੀਟਰ ਦੂਰ, ਕੁਕੇ ਸੁਬਰਾਮਨੀਆ ਨਾਂ ਦਾ ਇੱਕ ਤੀਰਥ ਅਸਥਾਨ ਹੈ। ਉਸ ਤੀਰਥ ਅਸਥਾਨ ਦੇ ਟਾਊਨ ਹਾਲ ਵਿੱਚ 'ਲੰਗਰ' ਜਾਂ 'ਭੋਜ' ਕੀਤਾ ਜਾਂਦਾ ਹੈ, ਪਰ ਭੋਜਨ ਛੱਕਣ ਦਾ ਹੱਕ ਕੇਵਲ ਪੁਜਾਰੀਆਂ ਤੇ 'ਉੱਚ ਜਾਤੀ' ਵਾਲਿਆਂ ਨੂੰ ਹੀ ਹੁੰਦਾ ਹੈ। ਜਿਸ ਥਾਂ ਇਹ ਲੰਗਰ ਛਕਾਇਆ ਜਾਂਦਾ ਹੈ, ਉਸ ਹਾਲ ਨੂੰ ਵੀ 'ਪਵਿੱਤਰ ਭੋਜਨ ਮੰਡਪ' ਕਿਹਾ ਜਾਂਦਾ ਹੈ।
ਕੇਲੇ ਦੇ ਵੱਡੇ ਪੱਤਿਆਂ ਉੱਤੇ ਭੋਜਨ ਪਰੋਸਿਆ ਜਾਂਦਾ ਹੈ। ਪੁਜਾਰੀ ਜਦ ਭੋਜਨ ਛੱਕ ਚੁੱਕਦੇ ਹਨ, ਤਾਂ ਕੇਲੇ ਦੇ ਪੱਤਿਆਂ ਉੱਤੇ ਬਚੇ ਰਹਿ ਗਏ ਜੂਠ ਉੱਤੇ ਗ਼ਰੀਬ ਦਲਿਤਾਂ ਨੂੰ ਲੇਟਣ ਅਤੇ ਪਲਸੇਟੇ ਮਾਰਨ ਦਾ ਹੱਕ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਯਕੀਨ ਕਰਵਾਇਆ ਗਿਆ ਹੁੰਦਾ ਹੈ ਕਿ ਜੇ ਉਹ ਬ੍ਰਾਹਮਣ ਦੇ ਜੂਠ ਨਾਲ 'ਸਨਾਨ' (ਇਸ਼ਨਾਨ) ਕਰਦੇ ਹਨ, ਤਾਂ ਉਨ੍ਹਾਂ ਦੇ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਣਗੀਆਂ। ਨੰਗੇ ਪਿੰਡੇ ਰਹਿਣ ਵਾਲੇ ਇਨ੍ਹਾਂ ਖੁਸ਼ਕੀ ਦੇ ਮਾਰੇ ਗਰੀਬ ਲੋਕਾਂ ਨੂੰ ਇਸ ਭੋਜਨ ਦੀ ਜੂਠ ਦੇ ਇਸ਼ਨਾਨ 'ਚੋਂ ਕੀ ਮਿਲਦਾ ਹੈ-ਸਿਵਾਏ ਜੂਠ ਵਿੱਚ ਰਲੇ ਘਿਉ ਜਾਂ ਤੇਲ ਦੀਆਂ ਕੁਝ ਬੂੰਦਾਂ ਦੇ? ਇਸ ਥਿੰਦਿਆਈ ਨਾਲ ਉਨ੍ਹਾਂ ਗਰੀਬਾਂ ਦੇ ਸਰੀਰਾਂ ਦੀ ਖ਼ੁਸ਼ਕੀ ਹੀ ਘੱਟ ਹੋ ਸਕਦੀ ਹੈ। ਉਨ੍ਹਾਂ ਨੂੰ ਜੂਠ ਉੱਤੇ ਪਲਸੇਟੇ ਮਾਰਨ ਲਈ ਕਹਿਣ ਦੀ ਬਜਾਏ, ਕੁੱਝ ਬੂੰਦਾਂ ਸਾਫ਼ ਤੇਲ ਦੀਆਂ ਹੀ ਦੇ ਦਿਉ, ਤਾਂ ਵੀ ਉਹਨਾਂ ਦੀ ਚਮੜੀ ਦੀ ਖੁਸ਼ਕੀ ਦੂਰ ਹੋ ਜਾਵੇਗੀ। ਪਰ ਨਹੀਂ, ਅਜਿਹਾ ਕਰਨ ਦੀ ਬਜਾਏ, ਪਹਿਲਾਂ ਉਨ੍ਹਾਂ ਨੂੰ ਜ਼ਲੀਲ ਕਰਨਾ ਜ਼ਰੂਰੀ ਹੈ ਤਾਂ ਕਿ ਉਹ ਥਿੰਦੇ ਦੀਆਂ ਚਾਰ ਬੂੰਦਾਂ ਵੀ, ਪੁਜਾਰੀ ਦੀ ਜੂਠ ਵਿੱਚੋਂ ਪਲਸੇਟੇ ਮਾਰ-ਮਾਰ ਕੇ ਪ੍ਰਾਪਤ ਕਰਨ ਤੇ ਨਾਲੇ ਇਹ ਵੀ ਮੰਨਣ ਕਿ ਬ੍ਰਾਹਮਣ ਨੇ ਆਪਣਾ ਜੂਠ ਉਨ੍ਹਾਂ ਲਈ ਛੱਡ ਕੇ, ਉਨ੍ਹਾਂ ਉੱਤੇ ਬੜੀ 'ਕ੍ਰਿਪਾ' ਕੀਤੀ ਹੈ।
ਕਈ ਲੋਕ ਕਰਨਾਟਕ ਵਿੱਚ ਵੀ ਹਨ ਜੋ ਚਾਹੁੰਦੇ ਹਨ ਕਿ ਮਨੁੱਖਾਂ ਨੂੰ ਜੂਠੇ ਭੋਜਨ ਦੀ ਬੱਚ ਖੁੱਚ ਉੱਤੇ ਲੇਟਣ ਲਈ ਕਹਿਣ ਵਾਲੀ ਪੁਰਾਣੇ ਯੁਗ ਦੀ ਰਸਮ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਪਰ 'ਸ਼ਰਧਾਲੂ' ਇਹ ਕਹਿ ਕੇ ਡੱਟ ਗਏ ਹਨ ਕਿ ਲੰਮੇ ਸਮੇਂ ਤੋਂ ਚਲੀ ਆ ਰਹੀ ਇਸ ਰੀਤ ਜਾਂ ਮਰਿਆਦਾ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਦੇਵਤੇ ਨਾਰਾਜ਼ ਹੋ ਜਾਣਗੇ। ਕਰਨਾਟਕ ਰਾਜ ਪੱਛੜੀਆਂ ਜਾਤਾਂ ਜਾਗ੍ਰਤੀ ਫੋਰਮ ਦਾ ਮੁਖੀ ਕੇ ਐਸ ਸ਼ਿਵਾਰਾਮੂ ਜੋ ਇਸ ਜਾਗ੍ਰਤੀ ਅੰਦੋਲਨ ਨੂੰ ਚਲਾ ਰਿਹਾ ਹੈ, ਉਸ ਨੂੰ ਫੜ ਕੇ ਧਰਮੀ 'ਸ਼ਰਧਾਲੂਆਂ' ਨੇ ਚੰਗੀ ਤਰ੍ਹਾਂ ਮਾਰਿਆ ਕੁੱਟਿਆ ਵੀ। ਕਰਨਾਟਕ ਵਿੱਚ ਬੀਜੇਪੀ ਦਾ ਰਾਜ ਹੈ, ਪਰ ਕਾਂਗਰਸ ਸਮੇਤ, ਲੱਗਭੱਗ ਸਾਰੀਆਂ ਵਿਰੋਧੀਆਂ ਪਾਰਟੀਆਂ, ਇਸ ਰਸਮ ਨੂੰ ਬੰਦ ਕਰਨ ਦੀ ਹਮਾਇਤ ਕਰ ਰਹੀਆਂ ਹਨ। ਸੀਪੀਐਮ ਨਾ ਕੇਵਲ ਇਸ ਰਸਮ ਨੂੰ ਬੰਦ ਕਰਨ ਦੀ ਹਮਾਇਤ ਕਰਦੀ ਹੈ, ਸਗੋਂ ਦੱਖਣੀ ਕਰਨਾਟਕ ਦੇ ਮੰਦਰਾਂ ਵਿੱਚ ਲੰਗਰ ਵਰਤਾਉਣ ਸਮੇਂ ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ ਵੱਖ-ਵੱਖ ਕਰ ਕੇ ਬਿਠਾਉਣ ਮਗਰੋਂ ਪ੍ਰਸ਼ਾਦਾ ਵਰਤਾਉਣ ਦੀ ਵੀ ਵਿਰੋਧਤਾ ਕਰਦੀ ਹੈ।
'ਜੂਠ ਇਸ਼ਨਾਨ' ਵਿਰੁੱਧ ਅੰਦੋਲਨ ਚਲਾ ਰਹੇ ਲੋਕ, ਇਸ ਰਸਮ ਨੂੰ ਉਨ੍ਹਾਂ ਕੁਝ ਰਸਮਾਂ ਨਾਲ ਜੋੜ ਕੇ ਵੇਖਦੇ ਹਨ, ਜਿਨ੍ਹਾਂ 'ਚੋਂ ਕਈਆਂ ਉੱਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਸੀ 'ਬੇਤਾਲੇ ਸੇਵੇ' ਅਰਥਾਤ ਮੰਦਰ ਵਿੱਚ ਦਲਿਤ ਔਰਤਾਂ ਦਾ 'ਨੰਗਾ ਨਾਚ'। ਅਸੀਂ ਕਿਉਂਕਿ ਲੰਗਰ ਦੀ ਗੱਲ ਕਰ ਰਹੇ ਹਾਂ, ਇਸ ਲਈ ਉਹ ਰਸਮ ਦੀ ਗੱਲ ਵੀ ਕਰਾਂਗੇ ਜਿਸ ਨੂੰ 'ਅਨਜਾਲੂ' ਕਹਿੰਦੇ ਸਨ ਤੇ ਜਿਸ ਵਿੱਚ ਉੱਚੀਆਂ ਜਾਤਾਂ ਵਾਲੇ, ਭੋਜਨ ਵਿੱਚ ਆਪਣੇ ਵਾਲ (ਕੇਸ) ਅਤੇ ਹੱਥਾਂ ਪੈਰਾਂ ਦੇ ਨਹੁੰ ਰਲਾ ਕੇ, ਉਹ ਭੋਜਨ 'ਨੀਵੀਆਂ ਜਾਤਾਂ' ਵਾਲਿਆਂ ਨੂੰ ਖਾਣ ਲਈ ਦਿੰਦੇ ਸਨ। ਇਨ੍ਹਾਂ ਦੋਵੇਂ ਰਸਮਾਂ ਉੱਤੇ ਹੁਣ ਕਨੂੰਨ ਅਨੁਸਾਰ ਪਾਬੰਦੀ ਲਗਾ ਦਿੱਤੀ ਗਈ ਹੈ, ਪਰ 'ਭੋਜਨ ਇਸ਼ਨਾਨ' (ਮਾਡੇ ਸਨਾਨ) ਬਾਰੇ ਬਹਿਸ ਜਾਰੀ ਹੈ। ਇਸ ਨੂੰ ਖ਼ਤਮ ਕਰ ਦੇਣ ਦੀ ਮੰਗ ਕਰਨ ਵਾਲੇ ਕਹਿੰਦੇ ਹਨ ਕਿ ਇਹ ਮਨੁੱਖ ਨੂੰ ਜ਼ਲੀਲ ਕਰਨ ਵਾਲੀ ਰਸਮ ਹੈ। ਜਾਤੀਵਾਦੀ ਜਵਾਬ ਵਿੱਚ ਕਹਿੰਦੇ ਹਨ ਕਿ ਧਰਮ-ਕਰਮ ਦੇ ਸਾਰੇ ਮਾਮਲੇ, ਦਲੀਲ ਅਤੇ ਅਕਲ ਦੀ ਕਸੌਟੀ ਉੱਤੇ ਨਹੀਂ ਪਰਖੇ ਜਾਣੇ ਚਾਹੀਦੇ ਅਤੇ ਆਸਥਾ ਜਾਂ ਵਿਸ਼ਵਾਸ (ਅੰਧ ਵਿਸ਼ਵਾਸ) ਵੀ ਓਨੇ ਹੀ ਜ਼ਰੂਰੀ ਹਨ ਜਿੰਨਾ ਕਿ ਤਰਕ ਅਤੇ ਵਿਗਿਆਨ। ਕੰਨੜ ਭਾਸ਼ਾ ਵਿੱਚ, 12ਵੀਂ ਸਦੀ ਵਿੱਚ ਵੇਦਾਂ ਦੇ ਫ਼ਲਸਫ਼ੇ ਵਿਰੁੱਧ 'ਵਾਚੰਨਾ' ਲਹਿਰ ਚੱਲੀ ਸੀ, ਜਿਸ ਨੇ ਕੰਨੜ ਲੋਕਾਂ ਨੂੰ ਕਿਹਾ ਸੀ ਕਿ ਆਪਣੇ ਆਪ ਉੱਤੇ ਫ਼ਖ਼ਰ ਕਰਨਾ ਸਿੱਖੋ ਤੇ ਬ੍ਰਾਹਮਣ ਦੇ ਰਚੇ ਵੇਦਾਂ ਵੱਲ ਨਾ ਵੇਖੋ। ਕੰਨੜ ਸਾਹਿਤ ਵਿੱਚ ਜਾਤ-ਪਾਤ ਦੇ ਵਖਰੇਵੇਂ ਵਿਰੁੱਧ ਵੀ ਕਾਫੀ ਕੁਝ ਲਿਖਿਆ ਮਿਲਦਾ ਹੈ, ਪਰ 'ਮਾਡੇ ਸਨਾਨ' ਵਰਗੀਆਂ ਰਸਮਾਂ ਬਾਰੇ ਖੁਦ ਦਲਿਤ ਲੇਖਕਾਂ ਨੇ ਅਜੇ ਤੱਕ ਕੁਝ ਨਹੀਂ ਲਿਖਿਆ ਤੇ ਕੋਈ ਨਹੀਂ ਜਾਣਦਾ ਕਿ ਦਲਿਤ ਲੇਖਕ ਆਪ ਇਸ ਰਸਮ ਬਾਰੇ ਕੀ ਸੋਚਦੇ ਹਨ। ਇਹ ਰਸਮ ਇਸ ਸਾਲ ਤਾਂ ਪੂਰੀ ਹੋ ਚੁੱਕੀ ਹੈ ਤੇ ਹੁਣ ਅਗਲੇ ਸਾਲ ਦਸੰਬਰ ਵਿੱਚ ਫਿਰ ਅਦਾ ਕੀਤੀ ਜਾਵੇਗੀ।
Writer demands ban on the ritual in all temples
Over 20 people participated in ‘made snana' ritual held near the Subrahmanya shrine on the Sri Krishna Math/Temple premises here on Wednesday.
‘Made snana' is a ritual in which people roll on plantain leaves having leftovers of meal served to Brahmins.
Nearly 100 people had their meal near the Subrahmanya shrine in the afternoon. After receiving flowers, ‘tirtha' and ‘prasada' from Lakshmivara Tirtha Swami of Shiroor Math, over 20 devotees participated in ‘made snana'.
Dewan of the Shiroor Math P. Latavya Acharya said devotees roll over the leaves as part of a ‘harake' (offering) in return for fulfilment of a wish.
“The practice has been going on here since the last 500 years. Those who cannot go to Kukke Subrahmanya come here (to perform the ritual),” he said.
Asked about the controversy over ‘made snana' at the Kukke Subrahmanya temple, Lakshmivara Tirtha told presspersons that people had belief in the ritual since a long time. “If we don't allow the conduct of the ritual, it will amount to betrayal of the trust of the devotees,” he said.
Gururaj Bhat of Pernankila village in Udupi district, who participated in the ritual, said he had been participating in it for the last eight years.
“Good things have happened to me due to ‘made snana',” Mr. Bhat claimed.
The ritual is held in Subrahmanya and Vasuki temples in the region on Subrahmanya Shashti day.
Ban sought
Writer and social critic G. Rajashekhar said the Government should ban the ritual in all temples of the State.
“The Government has set a precedent by banning social evils such as ‘bettale seve' (worship in the nude) at Chandragutti, ‘ajalu paddhati' in the coastal districts and animal sacrifice in temples. There is no weight in the argument that ‘made snana' involves the belief of people and hence is sacrosanct. There is humiliation of the lower castes involved in the ritual,” he said.
Assaulted for protesting against ‘made snana’
A TV grab of K.S. Shivaramu, leader of a backward classes group, being assaulted outside the Kukke Subrahmanya temple near Mangalore
Drop Acharya from Cabinet for supporting ritual: Dalit forum
The leader of a backward classes organisation was assaulted here on Wednesday after demanding an end to a “casteist” ritual performed in the government-run Kukke Subrahmanya temple in Sullia taluk.
State president of the Karnataka Rajya Hindulida Vargagala Jagruta Vedike K.S. Shivaramu was assaulted by a group of around 10 people outside the temple after he met Assistant Commissioner of Puttur subdivision Sundar Bhat and submitted a memorandum urging the Dakshina Kannada administration to prohibit the ritual of ‘made snana'.
As Mr. Shivaramu was speaking to the media about the memorandum, a group of people surrounded him.
After he finished speaking, they began arguing with him. Soon the group began to rain blows on Mr. Shivaramu, who started running. He was chased, caught and thrashed again.
Though Mr. Shivaramu was given police protection, the police stepped in only after the group chased him and beat him up. The police then took him to the government hospital.
Before he was assaulted, Mr. Shivaramu said that the ritual of ‘made snana' was “inhuman” as well as “unscientific”. He said that it should be banned.
“But, before that, the practice of serving food inside the temple only for a particular caste should be stopped,” Mr. Shivaramu said. He added that the continuation of the practice “in the name of tradition and religion is being done to perpetuate superstitious beliefs”.
‘Will prepare report'
He said that he would prepare a fact-finding report on the ritual and send it to the President, and later petition the Supreme Court.
When presspersons went to Subrahmanya police station to speak to the police, Deputy Superintendent of Police M.B. Nagaraju said he did not know what had happened and that his junior officers were yet to report to him. However, when Vijaya Kumar, a member of the vedike who had accompanied Mr. Shivaramu, came to speak to Mr. Nagaraju, the latter shouted and asked Mr. Kumar “why he had started the trouble”.
What is ‘made snana'?
‘Made snana' is a harake (an offering to God in return for the granting of a wish). This particular harake involves rolling on plantain leaves containing leftovers of food consumed by Brahmins. Those who perform the ritual include Brahmins. The ritual is believed to cure skin diseases. It is performed annually during the Champa Shashti festival for three days.
Mr. Shivaramu has filed a complaint with the Subrahmanya police, who have registered a case under sections relating to rioting, hurt, and criminal intimidation. A counter complaint has been filed against Mr. Shivaramu by A.V. Nagesh, a local man, claiming that he was assaulted by the former.
‘Drop Acharya'
Bangalore Special Correspondent writes:
The Dalit Aikyata Vedike, a forum of various Dalit organisations in the State, on Wednesday urged Chief Minister D.V. Sadananda Gowda to drop Minister for Higher Education V.S. Acharya from the Cabinet for promoting blind beliefs that are detrimental to the interests of Dalits.
Accusing Dr. Acharya of supporting ‘made snana', State convener of the Dalit Sangarsh Samithi (Ambedkarvada) said the Minister was violating Constitution by promoting a ritual that humiliates Dalits.
Protesting against the attack on Mr. Shivaramu and demanding that the Chief Minister drop Dr. Acharya from the Cabinet, Dalits would stage a demonstration in front of the office of the Director-General and Inspector-General of Police, he said.






No comments:
Post a Comment