ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ
ਦਿੱਲੀ ਹਿੰਸਾ ਇਲਾਕਿਆਂ 'ਚ ਪਹੁੰਚੀ
ਬੇਗੁਨਾਹ ਮੁਸਲਮਾਨ ਭਾਈਚਾਰੇ ਨੂੰ ਬਚਾਉਣ ਵਾਲੇ ਮਹਿੰਦਰ ਸਿੰਘ ਤੇ ਜਿੰਦਰ ਸਿੰਘ ਦਾ ਕੀਤਾ ਸਨਮਾਨ
ਪੁਰੇਵਾਲ ਨੇ ਕਿਹਾ ਕਿ ਅਸੀਂ ਬੇਗੁਨਾਹਾਂ ਦੇ ਹੱਕ 'ਚ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਾਂਗੇ
ਗੁੰਡੇ ਧਮਕੀਆਂ ਦੇ ਰਹੇ ਹਨ ਤੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਕਰੇ ਸਰਕਾਰ—ਖਾਲਸਾ
ਦਿੱਲੀ-ਦਿੱਲੀ-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਬੀਤੇ ਦਿਨੀਂ ਭਜਨਪੁਰਾ, ਈਦਗਾਹ, ਮੁਸਤਫਾਪੁਰ (ਈਦਗਾਹ) ਇਲਾਕਿਆਂ ਵਿਚ ਪਹੁੰਚੀ, ਜਿੱਥੇ ਫਿਰਕੂ ਹਿੰਸਾ ਹੋਈ ਸੀ। ਇਸ ਦੌਰਾਨ ਮੁਸਲਮਾਨ ਭਾਈਚਾਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਕੁਝ ਹਿੰਦੂ ਭਾਈਚਾਰੇ ਦੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਿਆ ਸੀ। ਪਰ ਮੁਸਤਫਾਪੁਰ ਵਿਚ ਵੱਡਾ ਕੈਂਪ ਪੀੜਤ ਮੁਸਲਮਾਨਾਂ ਦਾ ਲੱਗਾ ਹੋਇਆ ਹੈ, ਜਿਸ ਵਿਚ ਬਹੁਗਿਣਤੀ ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੇ ਘਰ ਸਾੜ ਦਿੱਤੇ, ਤਬਾਹ ਕਰ ਦਿੱਤੇ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਸ. ਰਜਿੰਦਰ ਸਿੰਘ ਪੁਰੇਵਾਲ ਚੇਅਰਮੈਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਮਨਪ੍ਰੀਤ ਸਿੰਘ ਕੁਆਰਡੀਨੇਟਰ ਦਿੱਲੀ ਨੇ ਦੱਸਿਆ ਕਿ ਇਸ ਮੌਕੇ ਸ. ਜਿੰਦਰ ਸਿੰਘ ਅਤੇ ਸ. ਮਹਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਮੁਸਲਮਾਨ ਭਾਈਚਾਰੇ ਨੂੰ ਹਿੰਸਕ ਗੁੰਡਿਆਂ ਕੋਲੋਂ ਬਚਾਅ ਕੇ ਸੁਰੱਖਿਅਤ ਥਾਂਵਾਂ 'ਤੇ ਭੇਜਿਆ। ਇਹਨਾਂ ਦੀ ਮਦਦ ਹਿੰਦੂ ਭਾਈਚਾਰੇ ਨੇ ਵੀ ਕੀਤੀ। ਇਸ ਮੌਕੇ ਸ. ਮਹਿੰਦਰ ਸਿੰਘ ਤੇ ਜਿੰਦਰ ਨੇ ਦੱਸਿਆ ਕਿ ਕੋਈ ਵੀ ਸਾਡਾ ਗੁਆਂਢੀ ਹਿੰਸਾ ਵਿਚ ਸ਼ਾਮਲ ਨਹੀਂ ਸੀ। ਅਸੀਂ ਮੁਸਲਮਾਨ ਭਾਈਚਾਰੇ ਨੂੰ ਬਚਾਇਆ ਹੈ। ਸਾਡੀ ਮਦਦ ਇਸ ਸ਼ੁੱਭ ਕਾਰਜ ਵਿਚ ਹਿੰਦੂ ਭਾਈਚਾਰੇ ਨੇ ਵੀ ਕੀਤੀ ਹੈ, ਜੋ ਕਿ ਸਾਡੇ ਗੁਆਂਢੀ ਸਨ। ਜਿੰਦਰ ਸਿੰਘ ਭਜਨਪੁਰਾ ਨੇ ਦੱਸਿਆ ਕਿ ਉਨ੍ਹਾਂ ਨੇ ਹਿੰਸਕ ਭੀੜ ਵਿਚੋਂ ਆਪਣੇ ਹਿੰਦੁ ਗੁਆਂਢੀਆਂ ਦੀ ਮਦਦ ਨਾਲ ਇਕ ਮੁਸਲਮਾਨ ਵਿਅਕਤੀ ਨੂੰ ਕਤਲ ਹੋਣ ਤੋਂ ਬਚਾਇਆ ਤੇ ਸੁਰੱਖਿਅਤ ਥਾਂ 'ਤੇ ਭੇਜਿਆ। ਇਸ ਤਰ੍ਹਾਂ ਹੋਰ ਵੀ ਕਈ ਪਰਿਵਾਰ ਬਚਾਏ ਗਏ। ਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਨ ਕਿ ਪੀੜਤਾਂ ਦੀ ਮਦਦ ਕੀਤੀ ਜਾਵੇ ਤੇ ਗੁਰੂ ਨਾਨਕ ਦੇ ਵਿਚਾਰ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਜਾ ਸਕੇ।ਸ. ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨਾਲ ਮਿਲ ਕੇ 60 ਮੁਸਲਮਾਨ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਜਦ ਕਿ ਉੱਥੇ ਪੈਟਰੋਲ ਬੰਬ, ਗੋਲੀਆਂ ਚਲ ਰਹੀਆਂ ਸਨ। ਅਸੀਂ ਪੁਲੀਸ ਨੂੰ ਟੈਲੀਫੋਨ ਕੀਤਾ ਜੋ ਮੁਸਲਮਾਨ ਮਸਜਿਦ ਵਿਚ ਬੰਦ ਹੋ ਗਏ ਸਨ ਤੇ ਆਲੇ ਦੁਆਲੇ ਅੱਗਾਂ ਲੱਗ ਚੁੱਕੀਆਂ ਸਨ, ਉਨ੍ਹਾਂ ਨੂੰ ਪੁਲੀਸ ਰਾਹੀਂ ਬਾਹਰ ਕੱਢਿਆ ਗਿਆ ਤੇ ਗੁੰਡੇ ਅਨਸਰਾਂ ਨੂੰ ਉਸ ਇਲਾਕੇ ਵਿਚੋਂ ਬਾਹਰ ਕਢਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੰਨ 1984 ਵਿੱਚ ਮੇਰੀ ਤਕਰੀਬਨ 16-17 ਸਾਲ ਦੀ ਉਮਰ ਸੀ। ਅਸੀਂ ਉਹ ਮੰਜ਼ਰ, ਉਹ ਦੁਖ ਵੇਖਿਆ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਜੋ ਮੰਜ਼ਰ ਸਾਡੇ 'ਤੇ ਬੀਤਿਆ, ਉਸੇ ਤਰੀਕੇ ਦਾ ਸਾਹਮਣਾ ਇਨ੍ਹਾਂ ਬੇਗੁਨਾਹਾਂ ਨੂੰ ਕਰਨਾ ਪਵੇ। ਇਸ ਤੋਂ ਬਾਅਦ ਅਸੀਂ ਆਪਣੇ ਵਹੀਕਲਾਂ 'ਤੇ ਸਾਰੇ ਮੁਸਲਮਾਨਾਂ ਨੂੰ ਹੌਂਸਲਾ ਦਿੱਤਾ ਤੇ ਸੁਰੱਖਿਅਤ ਇਲਾਕਿਆਂ ਵਿਚ ਭਿਜਵਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਧਮਕੀਆਂ ਮਿਲ ਰਹੀਆਂ ਹਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਸਾਡੀ ਸਹਾਇਤਾ ਕਰਨ ਦੀ ਥਾਂ ਸਾਡਾ ਵਿਰੋਧ ਕਰ ਰਹੀਆਂ ਹਨ। ਇਸ ਮੌਕੇ ਰਜਿੰਦਰ ਸਿੰਘ ਪੁਰੇਵਾਲ ਤੇ ਪਰਮਿੰਦਰਪਾਲ ਸਿੰਘ ਖਾਲਸਾ ਨੇ ਸ. ਮਹਿੰਦਰ ਸਿੰਘ ਤੇ ਜਿੰਦਰ ਸਿੰਘ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦਾ ਮਾਣ ਵਧਾਇਆ। ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਖਾਲਸਾ ਪੰਥ ਉਨ੍ਹਾਂ ਦਾ ਨਾਲ ਹੈ। ਉਨ੍ਹਾਂ ਨੇ ਦਿੱਲੀ ਪੁਲੀਸ ਪ੍ਰਸ਼ਾਸ਼ਣ ਨੂੰ ਅਪੀਲ ਕੀਤੀ ਕਿ ਇਹਨਾਂ ਦੀ ਸੁਰੱਖਿਆ ਕੀਤੀ ਜਾਵੇ। ਜੇਕਰ ਇਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਪੁਲੀਸ ਪ੍ਰਸ਼ਾਸ਼ਣ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ।ਇਸ ਮੌਕੇ ਮੁਸਤਫਾਪੁਰ (ਈਦਗਾਹ) ਵਿਚ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੀ ਟੀਮ ਗਈ, ਜਿੱਥੇ ਹਜ਼ਾਰ ਮੁਸਲਮਾਨਾਂ ਦਾ ਰਾਹਤ ਕੈਂਪ ਲੱਗਾ ਹੋਇਆ ਸੀ, ਜੋ ਕਿ ਹਿੰਸਾ ਦਾ ਸ਼ਿਕਾਰ ਸਨ ਤੇ ਬੇਘਰ ਹੋ ਚੁੱਕੇ ਸਨ। ਇੱਥੇ ਇਨ੍ਹਾਂ ਨੂੰ ਰਾਸ਼ਨ ਵੰਡਿਆ ਗਿਆ। ਕੁਝ ਮੁਸਲਮਾਨਾਂ ਨੇ ਦੱਸਿਆ ਕਿ ਇੱਥੇ ਮੁਸਲਮਾਨ ਬੱਚੇ ਪੁਲੀਸ ਚੁੱਕ ਰਹੀ ਹੈ ਤੇ ਦੱਸ ਨਹੀਂ ਰਹੀ। ਜਦ ਕਿ ਹਿੰਸਕ ਤੱਤਾਂ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ। ਜਦ ਕਿ ਉਨ੍ਹਾਂ ਦੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਹਨ। ਰਜਿੰਦਰ ਸਿੰਘ ਪੁਰੇਵਾਲ ਤੇ ਪਰਮਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਰਾਹਤ ਕੈਂਪਾਂ ਵੱਲ ਧਿਆਨ ਦੇਵੇ ਤੇ ਉਨ੍ਹਾਂ ਬੇਘਰ ਹਿੰਸਾਂ ਦੇ ਸ਼ਿਕਾਰ ਲੋਕਾਂ ਨੂੰ ਵਸਾਵੇ ਤੇ ਜੋ ਬੇਗੁਨਾਹ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਵਾਇਰਸ ਫੈਲ ਚੁੱਕੀ ਹੈ ਤਾਂ ਇੱਥੇ ਮੈਡੀਕਲ ਸਹੂਲਤਾਂ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਲਈ ਇੱਥੇ ਉਚੇਚੇ ਪ੍ਰਬੰਧ ਕਰਨ ਦੀ ਲੋੜ ਹੈ। ਇਨ੍ਹਾਂ ਕੈਪਾਂ ਵਿਚ ਮੁਸਲਮਾਨ ਭਾਈਚਾਰਾ ਖੁੱਲ੍ਹੇ ਵਿਚ ਰਹਿ ਰਿਹਾ ਹੈ, ਜਿਸ ਵਿਚ ਬਹੁਤੀਆਂ ਸਹੂਲਤਾਂ ਨਹੀਂ ਤੇ ਥੋੜ੍ਹੀ ਜਿਹੀ ਥਾਂ 'ਤੇ ਹਜ਼ਾਰ ਵਿਅਕਤੀਆਂ ਦਾ ਰਹਿਣਾ ਜਿੱਥੇ ਸਫਾਈ ਦੀ ਘਾਟ ਹੈ, ਉਹ ਖਤਰੇ ਤੋਂ ਖਾਲੀ ਨਹੀਂ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਹੈ ਕਿ ਇੱਥੇ ਲੰਗਰ ਖੁੱਲ੍ਹੇ ਵਰਤਾਏ ਜਾਣ ਤੇ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਸਮੁੱਚੇ ਸਿੱਖ ਸੰਗਤ ਸਹਾਇਤਾ ਕਰੇ ਅਤੇ ਗੁਰਦੁਆਰੇ ਵਿਚ ਸ਼ਰਨ ਦਿੱਤੀ ਜਾਵੇ। ਇਸ ਦੇ ਨਾਲ ਉਨ੍ਹਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੇ ਹੋ ਕੇ ਆਪਣਾ ਘਰ ਪਰਿਵਾਰ ਚਲਾ ਸਕਣ। ਇਸ ਮੌਕੇ ਸੁਰਿੰਦਰਪਾਲ ਸਿੰਘ ਗੋਲਡੀ, ਮਨਜੀਤ ਸਿੰਘ ਗਤਕਾ ਮਾਸਟਰ, ਬਲਵਿੰਦਰਪਾਲ ਸਿੰਘ, ਸਾਹਿਬ ਸਿੰਘ, ਮਨਪ੍ਰੀਤ ਕੌਰ ਵਾਈਸ ਕੁਆਰਡੀਨੇਟਰ, ਇਕਬਾਲ ਸਿੰਘ ਮਿਸ਼ਨ ਚੜ੍ਹਦੀ ਕਲਾ ਮਹਾਰਾਸ਼ਟਰ, ਜ਼ੋਰਾਵਰ ਸਿੰਘ ਗਤਕਾ ਮਾਸਟਰ ਦਿੱਲੀ, ਗੁਰਮੀਤ ਕੌਰ, ਸੰਤੋਖ ਸਿੰਘ, ਦਵਿੰਦਰ ਸਿੰਘ, ਸਰਬਜੋਤ ਸਿੰਘ, ਗੁਰਮੀਤ ਸਿੰਘ, ਪ੍ਰਦੀਪ ਸਿੰਘ, ਰਿਆਜ਼ ਅਹਿਮਦ, ਸੁਰਜੀਤ ਸਿੰਘ, ਵਜ਼ੀਰ ਸਿੰਘ, ਜਸਪਾਲ ਸਿੰਘ, ਪ੍ਰਭਜੀਤ ਸਿੰਘ, ਸਤਨਾਮ ਸਿੰਘ ਤੇ ਬਲਦੇਵ ਸਿੰਘ ਆਦਿ ਸ਼ਾਮਲ ਸਨ।

No comments:
Post a Comment