deshpunjabtimes.blogspot.com

Saturday, 7 March 2020

ਮੰਕੀ ਮੈਨ ਦੇ ਦੌਰ ਵਿਚ ਪਹੁੰਚ ਗਈ ਦਿੱਲੀ, 
ਖਰਗੋਸ਼ ਬਣ ਕੇ ਛਾਲਾਂ ਮਾਰਦੀ ਰਹੀ


ਭੱਖਦਾ ਮੱਸਲਾ
ਰਵੀਸ਼ ਕੁਮਾਰ 
2001 ਵਿਚ ਇਸੇ ਤਰ੍ਹਾਂ ਮੰਕੀ ਮੈਨ ਦੇ ਦੌਰ ਵਿਚ ਦਿੱਲੀ ਰਾਤਾਂ ਨੂੰ ਜਾਗਣ ਲੱਗੀ ਸੀ। ਦਿੱਲੀ ਬਿਮਾਰ ਹੈ। ਵਾਰ-ਵਾਰ ਬਿਸਤਰੇ ਤੋਂ ਉੱਠ ਉੱਠ ਕੇ ਦੇਖਣ ਲੱਗੀ ਹੈ ਕਿ ਨਰਸ ਆਈ ਹੈ ਕਿ ਨਹੀਂ। ਡਾਕਟਰ ਸਾਹਿਬ ਕੱਦ ਆਉਣਗੇ, ਹਰ ਸਕਿੰਟ ਲੱਗਦਾ ਹੈ ਈਸੀਜੀ ਡਰਾਪ ਕਰ ਰਿਹਾ ਹੈ। ਬਿਮਾਰ ਦੀ ਦੇਖਭਾਲ ਕਰਨ ਵਾਲੇ ਬਰਾਂਡੇ ਵਿਚ ਟਹਿਲ ਰਹੇ ਹਨ। ਸ਼ਾਮ ਹੁੰਦੇ ਹੀ ਧੜਾਧੜ ਫੋਨ ਆਉਣ ਲੱਗ ਜਾਂਦੇ ਹਨ। ਮੈਸੇਜ ਦੇ ਆਉਣ ਦੀ ਰਫ਼ਤਾਰ ਵੱਧਦੀ ਜਾ ਰਹੀ ਹੈ, ਮੁਹੱਲਿਆ ਦੇ ਨਾਮ ਜੁੜਨ ਲੱਗੇ ਹਨ। ਸਰਿਤਾ ਵਿਹਾਰ, ਮਦਨਪੁਰ ਖਾਦਰ ਤੋਂ ਲੈ ਕੇ ਰੋਹਿਨੀ, ਦੁਆਰਕਾ ਤੋਂ ਮੈਸੇਜ ਆਉਣ ਲੱਗ ਜਾਂਦੇ ਹਨ। 2001 ਵਿਚ ਇਸੇ ਤਰ੍ਹਾਂ ਮੰਕੀ ਮੈਨ ਦੇ ਦੌਰ ਵਿਚ ਦਿੱਲੀ ਰਾਤਾਂ ਦੌਰਾਨ ਜਾਗਣ ਲੱਗ ਪਈ ਸੀ। ਲੋਕ ਤਰ੍ਹਾਂ ਤਰ੍ਹਾਂ ਦੀ ਕਲਪਨਾ ਕਰਨ ਲਗ ਪਏ ਸਨ। ਕਿਸੇ ਗਲੀ ਤੋਂ ਅਚਾਨਕ ਕੋਈ ਚੀਖਦਾ ਹੋਇਆ ਆਉਂਦਾ ਸੀ ਕਿ ਉਸ ਨੇ ਮੰਕੀ ਮੈਨ ਦੇਖਿਆ ਹੈ। ਕੋਈ ਛੱਤ ਦੀਆਂ ਪਉੜੀਆਂ ਤੋਂ ਡਿੱਗ ਜਾਂਦਾ ਸੀ, ਸੱਟ ਲੱਗ ਜਾਂਦੀ ਸੀ। ਇਸ ਵਾਰ ਤਾਂ ਸੱਚਮੁੱਚ ਮੰਕੀ ਮੈਨ ਆ ਗਿਆ ਹੈ। ਹਿੰਸਾ ਦੀ ਭਾਸ਼ਾ ਬਰਦਾਸ਼ਤ ਕਰਨ ਦੀ ਅਪਰਾਧ ਰੁਚੀ ਦਿੱਲੀ ਵਾਲਿਆਂ ਨੂੰ ਮੰਕੀ ਮੈਨ ਦੇ ਦੌਰ ਵਿਚ ਲੈ ਗਈ। ਕੋਈ ਹੋਸ਼ ਵਿਚ ਨਹੀਂ ਸੀ। ਅੱਧੀ ਰਾਤ ਸੁਣ ਕੇ ਪੂਰੀ ਕਹਾਣੀ ਬਣਾ ਰਿਹਾ ਸੀ। ਕਿਸੇ ਨੇ ਕਿਹਾ ਕਿ ਖੁਦ ਨਹੀਂ ਦੇਖਿਆ, ਬੱਸ ਸੁਣਿਆ ਹੈ, ਇਸ ਤੋਂ ਬਾਅਦ ਮੈਸੇਜ ਅੱਗੇ ਵਧਾ ਦਿੱਤਾ। ਜਿਸ ਤੋਂ ਵੀ ਪੁੱਛਿਆ ਕਿਸੇ ਕੋਲ ਜੁਆਬ ਨਹੀਂ ਸੀ। ਏਨਾ ਵੀ ਹੋਸ਼ ਨਹੀਂ ਸੀ ਕਿ ਜੇਕਰ ਕੁਝ ਸੁਣਿਆ ਹੈ ਤਾਂ ਪਹਿਲਾਂ ਚੈਕ ਕਰੋ, ਪੁਲੀਸ ਨਾਲ ਗੱਲ ਕਰੋ। ਕਿਸੇ ਨੇ ਕਿਹਾ ਦੁਕਾਨਾਂ ਬੰਦ ਹੋ ਰਹੀਆਂ ਹਨ। ਇੱਥੇ ਪੁਲੀਸ ਆ ਗਈ ਹੈ। ਇੱਥੇ ਦੰਗੇ ਹੋ ਰਹੇ ਹਨ। ਬਗੈਰ ਚੈਕ ਕੀਤੇ, ਬਗੈਰ ਪੂਰੀ ਜਾਣਕਾਰੀ ਲਏ ਇੱਥੋਂ ਦੇ ਨਾਗਰਿਕ ਦੂਸਰੇ ਨਾਗਰਿਕਾਂ ਨੂੰ ਸਿਰਦਰਦੀ ਦਿੰਦੇ ਰਹੇ ਤੇ ਪੁਲੀਸ ਨੂੰ ਪਾਗਲ ਕਰਦੇ ਰਹੇ। ਜਨਵਰੀ ਤੋਂ ਦਿੱਲੀ ਇਹੀ ਤਾਂ ਕਰ ਰਹੀ ਹੈ। ਅੱਧੀ ਅਧੂਰੀਆਂ ਗੱਲਾਂ ਨਾਲ ਨਾਅਰੇ ਲਗਾਉਣ ਲੱਗ ਜਾਂਦੀ ਹੈ। ਅੱਜ ਵੀ ਇਸ ਦੀਆਂ ਸੜਕਾਂ 'ਤੇ ਗੋਲੀ ਮਾਰੋ ਦੇ ਨਾਅਰੇ ਲੱਗ ਰਹੇ ਹਨ। ਗੋਲੀਆਂ ਚੱਲ ਰਹੀਆਂ ਹਨ। ਚੋਣ ਦੇ ਬਾਅਦ ਵੀ ਹਿੰਸਾ ਤੇ ਅਫਵਾਹਾਂ ਦਾ ਤਾਪਮਾਨ ਘੱਟ ਨਹੀਂ ਹੋਇਆ, ਉਤਰੀ ਪੂਰਬੀ ਦਿੱਲੀ ਤਾਂ ਜਲ ਸੜ ਹੀ ਗਈ। ਦਿੱਲੀ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਸੀ ਕਿ ਹਿੰਸਾ ਦੀ ਅਫਵਾਹ ਇਸ ਸ਼ਹਿਰ ਵਿਚ ਵੜੇਗੀ ਤਾਂ ਗੱਲ ਗੱਲ 'ਤੇ ਰਾਤਾਂ ਦੀ ਨੀਂਦ ਉਡੇਗੀ। ਦਿੱਲੀ ਨੇ ਦੋ ਮਹੀਨੇ ਤੋਂ ਚੁੱਪ ਰਹਿ ਕੇ ਹਿੰਸਾ ਦੀ ਭਾਸ਼ਾ ਨੂੰ ਸੁਣਿਆ ਹੈ, ਮਨਜ਼ੂਰੀ ਦਿੱਤੀ ਹੈ, ਮਾਨਤਾ ਦਿੱਤੀ ਹੈ। ਹੁਣ ਉਹ ਆਪਣੀ ਹੀ ਦਿੱਤੀ ਹੋਈ ਮਾਨਤਾ ਤੋਂ ਘਬਰਾਉਣ ਲੱਗੀ ਹੈ।
ਦਿੱਲੀ ਹੁਣ ਦਿੱਲੀ ਨਹੀਂ ਰਹੀ, ਰਾਜਧਾਨੀ ਹੋਣ ਦੀ ਆਪਣਾ ਮਾਣ ਸੀ ਦਿੱਲੀ ਵਾਲਿਆਂ ਕੋਲ ਸੀ, ਉਹ ਮਾਣ ਮਿੱਟੀ ਵਿਚ ਰੁਲ ਗਿਆ ਹੈ। ਉੱਤਰ ਪੂਰਬੀ ਦਿੱਲੀ ਦੇ ਦੰਗਿਆਂ ਦਾ ਹਾਲ ਦੇਖ ਕੇ ਕਿਸ ਨੂੰ ਵਿਸ਼ਵਾਸ ਹੋਵੇਗਾ ਕਿ ਪੁਲੀਸ ਆਵੇਗੀ, ਹਿੰਸਾ ਰੁਕ ਜਾਵੇਗੀ। ਦੁਕਾਨਾਂ ਨਹੀਂ ਫੂਕੀਆਂ ਜਾਣਗੀਆਂ। ਰਾਜਧਾਨੀ ਹੋਣ ਦਾ ਅਕਸ ਖਤਮ ਹੋ ਕੇ ਰਹਿ ਗਿਆ ਹੈ। ਪਰ ਇਸ ਵਾਰ ਪੁਲੀਸ ਨੇ ਸਾਵਧਾਨੀ ਦਿਖਾਈ ਤੁਰੰਤ ਹੀ ਮੁਹੱਲਿਆਂ ਦੇ ਨਾਮ ਤੋਂ ਅਫਵਾਹਾਂ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਵਿਸ਼ਵਾਸ ਬਹਾਲ ਹੋਇਆ। ਦਿੱਲੀ ਵਿਚ ਸ਼ਾਂਤੀ ਮਾਰਚ ਵਿਚ ਗੋਲੀ ਮਾਰਨ ਦੇ ਨਾਅਰੇ ਲੱਗਣ ਲੱਗ ਪਏ। ਹੁਣ ਅਜਿਹੇ ਸ਼ਹਿਰ ਵਿਚ ਲੋਕ ਸ਼ਾਮ ਦੇ ਵਕਤ ਖਰਗੋਸ਼ ਨਹੀਂ ਹੋਣਗੇ ਤਾਂ ਕਿੱਥੋਂ ਦੇ ਹੋਣਗੇ? ਇੱਥੋਂ ਹੀ ਉਹ ਉਛਲਣਗੇ। ਹਰ ਖੜਕੇ ਤੇ ਲੱਗੇਗਾ ਕਿ ਸ਼ੇਰ ਆ ਗਿਆ ਹੈ। ਹਰ ਕੋਈ ਬਿਨਾਂ ਦੇਖੇ ਬਿਨਾਂ ਜਾਚੇ ਮੈਸੇਜ ਕਰਦਾ ਜਾ ਰਿਹਾ ਹੈ, ਮੈਸੇਜ ਆ ਰਿਹਾ ਹੈ ਤਾਂ ਫਾਰਵਰਡ ਕਰ ਰਿਹਾ ਹੈ। ਕੋਈ ਕਿਸੇ ਤੋਂ ਪੁੱਛ ਨਹੀਂ ਰਿਹਾ ਕਿ ਸਹੀ ਸਹੀ ਦੱਸੋ। ਕਿੱਥੇ ਦੇਖਿਆ, ਕਿੱਧਰ ਦੇਖਿਆ, ਕਿਸ ਤੋਂ ਸੁਣਿਆ ਕੋਈ ਤਸਵੀਰ ਹੈ, ਪੁਲੀਸ ਨਾਲ ਗੱਲ ਹੋਈ ਹੈ। ਬੱਸ ਮੈਸੇਜ ਲਿਖੋ ਤੇ ਫਾਰਵਰਡ ਕਰ ਦਿਓ, ਫੋਨ ਕਰਨ ਲੱਗ ਜਾਓ। ਦਿੱਲੀ ਵਿਚ ਅਫਵਾਹਾਂ ਦਾ ਦੌਰ ਅਜੇ ਚੱਲੇਗਾ। ਮੰਕੀ ਮੈਨ ਆ ਗਿਆ ਹੈ। ਇਸ ਵਾਰ ਮੰਕੀ ਮੈਨ ਉਸ ਨਫ਼ਰਤ ਦੀ ਪ੍ਰਯੋਗਸ਼ਾਲਾ ਵਿਚ ਤਿਆਰ ਹੋਇਆ ਹੈ, ਜਿਸ ਦਾ ਕੁਝ ਨਹੀਂ ਹੋ ਸਕਦਾ। ਪ੍ਰਯੋਗ ਸਫਲ ਰਿਹਾ ਹੈ ਕਿ ਦਿੱਲੀ ਦੇ ਲੋਕਾਂ ਨੂੰ ਜੋ ਨਾਗਰਿਕ ਹੋਣ ਦਾ ਮਾਣ ਹਾਸਲ ਸੀ, ਉਹ ਹੁਣ ਭੈਅ ਵਿਚ ਬਦਲ ਰਿਹਾ ਹੈ। ਮੈਂ ਕਈ ਸਾਲ ਪਹਿਲੇ ਕਿਹਾ ਸੀ ਕਿ ਇਕ ਡਰਿਆ ਹੋਇਆ ਪੱਤਰਕਾਰ ਮਰਿਆ ਹੋਇਆ ਨਾਗਰਿਕ ਪੈਦਾ ਕਰਦਾ ਹੈ। ਤੁਸੀਂ ਦਿਨ ਰਾਤ ਚੈਨਲਾਂ ਤੇ ਵਟਸਐਪ ਮੈਸੇਜ ਦੀਆਂ ਦੁਨੀਆਂ ਵਿਚ ਡਰ ਵੰਡ ਰਹੇ ਹੋ ਤੇ ਡਰ ਖਰੀਦ ਰਹੇ ਹੋ। ਇਸ ਲਈ ਦਿੱਲੀ ਨੂੰ ਆਰਾਮ ਚਾਹੀਦਾ ਹੈ, ਚੰਗੀ ਨੀਂਦ ਚਾਹੀਦੀ ਹੈ। ਦਿੱਲੀ ਦੇ ਲੋਕ ਨਿਊਜ਼ ਚੈਨਲ ਨਾ ਦੇਖਣ, ਵਟਸਐਪ ਤੋਂ ਦੂਰ ਰਹਿਣ। ਲੋਕਾਂ ਦੇ ਘਰ ਵਿਚ ਜਾਣ, ਗੁਆਂਢੀਆਂ ਨੂੰ ਮਿਲਣ, ਥਾਣੇ ਜਾ ਕੇ ਐਸ ਐਚ ਓ ਸਾਹਿਬ ਨੂੰ ਮਿਲਣ। ਮੋਦੀ ਗੋਦੀ ਮੀਡੀਆ ਤੇ ਐਕਰਾਂ ਦੀ ਭਾਸ਼ਾ ਸੁਣ ਕੇ ਦਿੱਲੀ ਦੀ ਕਲਪਨਾ ਨਾ ਕਰਨ ਨਹੀਂ ਤਾਂ ਤੁਸੀਂ ਖਰਗੋਸ਼ ਦੀ ਤਰ੍ਹਾਂ ਉਛਲਦੇ ਕੁਦਦੇ ਰਹੋਗੇ। ਖਰਗੋਸ਼ 'ਤੇ ਹੀ ਪ੍ਰਯੋਗ ਹੁੰਦਾ ਹੈ ਏਨਾ ਤਾਂ ਤੁਹਾਨੂੰ ਪਤਾ ਹੀ ਹੋਵੇਗਾ।



No comments:

Post a Comment