ਮੁਸਲਮਾਨਾਂ ਖਿਲਾਫ਼ ਨਫ਼ਰਤੀ ਵਾਇਰਸ
ਹਾਟ ਨਿਊਜ਼
ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916
ਪੂਰਾ ਭਾਰਤ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਤਾਲਾਬੰਦੀ ਤੇ ਕਰਫਿਊ ਵਿਚ ਘਿਰਿਆ ਹੋਇਆ ਹੈ, ਪਰ ਨਫਰਤੀ ਵਾਇਰਸ ਭਾਰਤ ਦੇ ਮੁਸਲਮਾਨਾਂ ਲਈ ਇੱਕ ਵੱਡਾ ਖ਼ਤਰਾ ਬਣ ਗਿਆ ਹੈ। ਇਹ ਨਫ਼ਰਤੀ ਵਾਇਰਸ ਭਗਵੇਂਵਾਦੀਆਂ ਤੇ ਗੋਦੀ ਮੀਡੀਏ ਵਲੋਂ ਮੁਸਲਮਾਨ ਵਿਰੁਧ ਫੈਲਾਇਆ ਜਾ ਰਿਹਾ ਹੈ। ਇਹ ਵਾਇਰਸ ਮੁਸਲਮਾਨਾਂ ਲਈ ਖਤਰਨਾਕ ਕਿਸਮ ਦੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ, ਜਿਸ ਕਾਰਨ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਪਮਾਨ ਤੇ ਸਮਾਜਿਕ ਬਾਈਕਾਟ ਦਾ ਸਾਹਮਣਾ ਕਰ ਰਹੇ ਹਨ। ਜਦੋਂ 2014 ਦੌਰਾਨ ਮੋਦੀ ਸਰਕਾਰ ਆਈ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਗਊ ਰੱਖਿਆ, ਲਵ ਜਿਹਾਦ ਦੇ ਨਾਮ 'ਤੇ ਭਗਵੀਂ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ। ਹੁਣੇ ਜਿਹੇ ਦਿੱਲੀ ਹਿੰਸਾ ਦੌਰਾਨ ਉਨ੍ਹਾਂ ਦੇ ਘਰ ਫੂਕੇ ਗਏ, ਕਾਤਲਾਨਾ ਹਮਲਿਆਂ ਦਾ ਸ਼ਿਕਾਰ ਹੋਏ, ਪਰ ਉਲਟਾ ਕੇਸ ਵੀ ਉਨ੍ਹਾਂ ਉੱਪਰ ਦਰਜ ਹੋਏ ਹਨ।
2019 ਵਿੱਚ ਸੱਤਾ ਵਿੱਚ ਪਰਤਣ ਤੋਂ ਬਾਅਦ, ਮੋਦੀ ਸਰਕਾਰ ਨੇ ਮੁਸਲਮਾਨਾਂ ਉੱਤੇ ਕਈ ਸੰਵਿਧਾਨਕ ਅਤੇ ਕਾਨੂੰਨੀ ਹਮਲੇ ਕੀਤੇ। ਧਾਰਾ 370 ਨੂੰ ਕਸ਼ਮੀਰ ਤੋਂ ਹਟਾਉਣਾ ਅਤੇ ਇਸ ਨੂੰ ਮਹੀਨਿਆਂ ਤੱਕ ਕੈਦ ਵਿੱਚ ਰੱਖਣਾ, ਤਿੰਨ ਤਲਾਕ ਨੂੰ ਅਪਰਾਧੀ ਕਰਾਰ ਦੇਣਾ ਤੇ ਰਾਮ ਮੰਦਰ ਬਣਾਉਣ ਦੇ ਫੈਸਲੇ ਨੇ ਮੁਸਲਮਾਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ। ਐਨਆਰਸੀ ਅਤੇ ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਪ੍ਰਦਰਸ਼ਨਾਂ ਨੇ ਮੁਸਲਮਾਨਾਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਉਮੀਦ ਦੀ ਕਿਰਨ ਦਿਖਾਈ ਸੀ। ਇਨ੍ਹਾਂ ਪ੍ਰਦਰਸ਼ਨਾਂ ਵਿਚ ਬਹੁਜਨ ਸਮਾਜ ਤੇ ਘੱਟ ਗਿਣਤੀਆਂ ਤੇ ਨਿਰਪੱਖ ਸੋਚਣੀ ਵਾਲੇ ਲੋਕ ਮੁਸਲਮਾਨ ਭਾਈਚਾਰੇ ਦੀ ਪਿੱਠ 'ਤੇ ਖਲੌ ਗਏ ਸਨ। ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਆਪਣੇ ਹੀ ਮੁਸਲਿਮ ਨਾਗਰਿਕਾਂ ਨਾਲ ਬੇਇਨਸਾਫੀ ਕੀਤੀ ਗਈ ਹੈ। ਪੁਲੀਸ ਦੁਆਰਾ ਵੀ ਥਾਂ-ਥਾਂ 'ਤੇ ਉਨ੍ਹਾਂ ਦੀ ਕੁੱਟਮਾਰ ਹੋਈ ਹੈ। ਜਦੋਂ ਕੋਰੋਨਾ ਸੰਕਟ ਆਇਆ ਤਾਂ ਉਨ੍ਹਾਂ ਨੂੰ ਭਗਵੇਂ ਮੀਡੀਆ ਵੱਲੋਂ ਕੋਰੋਨਾ ਬੰਬ ਬਨਾਮ ਜਿਹਾਦੀ ਬੰਬ ਵਜੋਂ ਪੇਸ਼ ਕੀਤਾ ਗਿਆ ਅਤੇ ਵਟਸਐਪ ਗਰੁੱਪਾਂ ਰਾਹੀਂ ਉਨ੍ਹਾਂ ਵਿਰੁਧ ਨਫ਼ਰਤੀ ਪ੍ਰਚਾਰ ਕੀਤਾ ਗਿਆ।
ਹੁਣੇ ਜਿਹੇ ਇਨ੍ਹੀਂ ਦਿਨੀਂ ਹੀ ਜੰਮੂ-ਕਸ਼ਮੀਰ ਦੇ ਤਿੰਨ ਪੱਤਰਕਾਰਾਂ ਉੱਤੇ ਵੀ ਯੂ ਏ ਪੀ ਏ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ ਜੰਮੂ-ਕਸ਼ਮੀਰ ਦੀ ਫਰੀਲਾਂਸ ਫੋਟੋ ਜਰਨਲਿਸਟ ਮਸੱਰਤ ਜਾਹਰਾ, 'ਦਾ ਹਿੰਦੂ' ਦੇ ਪੱਤਰਕਾਰ ਪੀਰਜ਼ਾਦਾ ਅਸ਼ਿਕ ਤੇ ਇੱਕ ਹੋਰ ਪੱਤਰਕਾਰ ਗੌਹਰ ਗਿਲਾਨੀ ਸ਼ਾਮਲ ਹਨ। ਫੋਟੋ ਜਰਨਲਿਸਟ ਮਸੱਰਤ ਜਾਹਰਾ ਉੱਤੇ ਇੱਕ ਫੋਟੋ ਕੈਪਸ਼ਨ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਵਿੱਚ ਲਿਖਿਆ ਗਿਆ ਹੈ, ''ਕਸ਼ਮੀਰ ਦੇ ਸ਼ੀਆ ਮੁਸਲਮਾਨਾਂ ਨੂੰ ਹਿਜ਼ਬੁਲ ਮੁਜ਼ਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਫੋਟੋ ਲਿਜਾਂਦੇ ਦੇਖਿਆ ਗਿਆ।'' ਇਸ ਤੋਂ ਪਹਿਲਾਂ ਯੂ ਪੀ ਦੇ ਡਾ. ਕਫ਼ੀਲ ਖਾਨ ਦੀ ਜਦੋਂ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ ਤਾਂ ਯੋਗੀ ਸਰਕਾਰ ਵੱਲੋਂ ਰਾਤੋ-ਰਾਤ ਉਸ ਉੱਤੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਉਸ ਨੂੰ ਦੁਬਾਰਾ ਜੇਲ੍ਹ ਵਿਚ ਭੇਜ ਦਿੱਤਾ ਹੈ। ਇਸ ਤਰ੍ਹਾਂ ਮੁਸਲਮ ਪੱਤਰਕਾਰ ਭਾਈਚਾਰਾ ਤੇ ਮੁਸਲਿਮ ਬੁੱਧੀਜੀਵੀ ਕਾਲੇ ਕਾਨੂੰਨਾਂ ਦੇ ਸ਼ਿਕਾਰ ਹੋ ਰਹੇ ਹਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਸੈਕੂਲਰ ਧਿਰ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਵਿਰੁੱਧ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ।
ਹੁਣੇ ਜਿਹੇ ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਵਿਧਾਇਕ ਸੁਰੇਸ਼ ਤਿਵਾੜੀ ਨੇ ਕਿਹਾ ਹੈ ਕਿ ਕਿਸੇ ਵੀ ਕਿਸੇ ਹਿੰਦੂ ਨੂੰ ਮੁਸਲਮਾਨਾਂ ਤੋਂ ਸਬਜ਼ੀਆਂ ਨਹੀਂ ਖਰੀਦਣੀਆਂ ਚਾਹੀਦੀਆਂ। ਤਿਵਾੜੀ ਦਿਉਰੀਆ ਜ਼ਿਲੇ ਦੀ ਬਾਰਜ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਕਿਹਾ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਕੁਝ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ। ਅੰਗ੍ਰੇਜ਼ੀ ਅਖਬਾਰ 'ਦਿ ਇੰਡੀਅਨ ਐਕਸਪ੍ਰੈਸ' ਦੇ ਅਨੁਸਾਰ, ਤਿਵਾੜੀ ਨੇ ਕਿਹਾ ਕਿ ''ਮੈਂ ਸ਼ਿਕਾਇਤਾਂ ਸੁਣੀਆਂ ਕਿ ਮੁਸਲਮ ਭਾਈਚਾਰੇ ਦੇ ਲੋਕ ਸਬਜ਼ੀਆਂ ਨੂੰ ਆਪਣੇ ਥੁੱਕਣ ਨਾਲ ਕੋਰੋਨਾ ਵਾਇਰਸ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤੋਂ ਬਾਅਦ ਮੈਂ ਲੋਕਾਂ ਨੂੰ ਉਨ੍ਹਾਂ ਤੋਂ ਸਬਜ਼ੀਆਂ ਨਾ ਖਰੀਦਣ ਦੀ ਸਲਾਹ ਦਿੱਤੀ।'' ਅਖਬਾਰ ਦੇ ਅਨੁਸਾਰ ਵਿਧਾਇਕ ਨੇ ਕਿਹਾ ਕਿ ਤਬਲੀਗੀ ਜਮਾਤ ਦੇ ਲੋਕਾਂ ਨੇ ਦੇਸ਼ ਵਿਚ ਕੀ ਕੀਤਾ ਹੈ। ਇਹ ਹਰੇਕ ਕੋਈ ਜਾਣਦਾ ਹੈ। ਕੋਰੋਨਾ ਵਾਇਰਸ ਫੈਲਾਉਣ ਵਾਲੇ ਇਹੀ ਲੋਕ ਹਨ।
ਇਸ ਤੋਂ ਸਾਫ ਜ਼ਾਹਿਰ ਹੈ ਕਿ ਭਾਜਪਾ ਆਰ ਐਸ ਐਸ ਦੇ ਏਜੰਡੇ ਤਹਿਤ ਮੁਸਲਮਾਨਾਂ ਖਿਲਾਫ਼ ਨਫਰਤ ਫੈਲਾ ਰਹੀ ਹੈ। ਭਾਰਤ ਵਿਚ ਇਸਲਾਮਫੋਬੀਆ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਇਸਲਾਮਿਕ ਦੇਸ਼ਾਂ ਦੇ ਇਕ ਸਮੂਹ ਵਲੋਂ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਮੁਸਲਮ ਦੇਸ਼ਾਂ ਦੀ ਜਥੇਬੰਦੀ 'ਓ ਆਈ ਸੀ' ਨੇ ਇਸ ਨੂੰ ਇਸਲਾਮੋਫੋਬੀਆ ਕਰਾਰ ਦਿੰਦਿਆਂ ਇਸ ਤਰ੍ਹਾਂ ਦੇ ਪ੍ਰਚਾਰ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਸਰਕਾਰ ਮੁਸਲਮਾਨਾਂ ਨਾਲ ਉਹੋ ਜਿਹਾ ਸਲੂਕ ਕਰ ਰਹੀ ਹੈ, ਜਿਹੋ ਜਿਹਾ ਜਰਮਨੀ ਵਿਚ ਯਹੂਦੀਆਂ ਨਾਲ ਕੀਤਾ ਗਿਆ। ਸਰਕਾਰ ਨੇ ਇਨ੍ਹਾਂ ਦੇ ਬਿਆਨਾਂ ਨੂੰ ਅਣਗੌਲਿਆਂ ਕਰ ਦੇਣਾ ਸੀ, ਪਰ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਸ਼ਹਿਜ਼ਾਦੀ ਨੇ ਇਸ ਨੂੰ ਸੈਕੂਲਰਿਜ਼ਮ ਚੇਤੇ ਕਰਾ ਦਿੱਤਾ। ਉਥੇ ਰਹਿੰਦੇ ਇਕ ਭਾਰਤੀ ਨੇ ਟਵੀਟ ਕਰਕੇ ਦੋਸ਼ ਲਾਇਆ ਸੀ ਕਿ ਭਾਰਤ ਵਿਚ ਕੋਰੋਨਾ ਵਾਇਰਸ ਲਈ ਤਬਲੀਗੀ ਜ਼ਿੰਮੇਵਾਰ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਦੁਬਈ ਵਰਗੇ ਸ਼ਹਿਰ ਨੂੰ ਵੀ ਹਿੰਦੂਆਂ ਨੇ ਬਣਾਇਆ ਸੀ। ਇਸ 'ਤੇ ਸ਼ਹਿਜ਼ਾਦੀ ਹੇਂਦ ਫੈਸਲ ਅਲ ਕਾਸਿਮੀ ਨੇ ਜਵਾਬ ਦਿੱਤਾ ਕਿ ਯੂ ਏ ਈ ਵਿਚ ਅਜਿਹੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਰਤ ਸ਼ਾਹੀ ਪਰਿਵਾਰ ਦਾ ਦੋਸਤ ਹੈ, ਪਰ ਅਜਿਹੀਆਂ ਗੱਲਾਂ ਨਹੀਂ ਚੱਲਣਗੀਆਂ। ਇਥੇ ਸਾਰੇ ਵਰਕਰਾਂ ਨੂੰ ਪੈਸਾ ਮਿਲਦਾ ਹੈ, ਕੋਈ ਮੁਫਤ ਕੰਮ ਨਹੀਂ ਕਰਦਾ।
ਭਾਰਤ ਨੇ ਇਨ੍ਹਾਂ ਦੇਸ਼ਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਫਿਰ ਵੀ ਮੁਸਲਮਾਨ ਭਾਈਚਾਰੇ ਖਿਲਾਫ਼ ਅਜਿਹੇ ਨਫ਼ਰਤੀ ਬਿਆਨ ਲਗਾਤਾਰ ਆ ਰਹੇ ਹਨ। ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਭਾਜਪਾ ਆਗੂਆਂ ਦੇ ਮੁਸਲਮਾਨਾਂ ਪ੍ਰਤੀ ਜ਼ਹਿਰੀਲੇ ਪ੍ਰਚਾਰ ਨਾਲ ਪਾਰਟੀ ਨੂੰ ਫਿਰਕੂ ਆਧਾਰ 'ਤੇ ਵੋਟਾਂ ਤਾਂ ਮਿਲ ਸਕਦੀਆਂ ਹਨ, ਪਰ ਇਹ ਅਰਬ ਦੇਸ਼ਾਂ ਵਿਚ ਰਹਿੰਦੇ ਇੱਕ ਕਰੋੜ ਤੋਂ ਵੀ ਵੱਧ ਭਾਰਤੀਆਂ ਦੀਆਂ ਨੌਕਰੀਆਂ ਖਤਰੇ ਵਿਚ ਪੈ ਸਕਦੀਆਂ ਹਨ।
ਇੱਥੇ ਜ਼ਿਕਰਯੋਗ ਹੈ ਕਿ 13 ਮਾਰਚ ਤੋਂ 15 ਮਾਰਚ ਦੇ ਵਿਚਾਲੇ ਮੁਸਲਮਾਨਾਂ ਦੇ ਤਬਲੀਗੀ ਭਾਈਚਾਰੇ ਨੇ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਮਾਰਕਾਜ਼ ਦਾ ਆਯੋਜਨ ਕੀਤਾ। ਇਸ ਵਿਚ ਮਲੇਸ਼ੀਆ ਤੇ ਇੰਡੋਨੇਸ਼ੀਆ ਵਰਗੇ ਕਈ ਦੇਸ਼ਾਂ ਤੋਂ ਮੁਸਲਮਾਨ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਹਰ ਸਾਲ ਦੀ ਤਰ੍ਹਾਂ ਪਹੁੰਚੇ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਘਟਨਾ ਬਹੁਤ ਨੁਕਸਾਨਦੇਹ ਸਾਬਤ ਹੋਈ। ਹਾਲਾਂਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨਿਜ਼ਾਮੂਦੀਨ ਵਿੱਚ ਇਸ ਸਮਾਗਮ ਤੋਂ ਪਹਿਲਾਂ ਤਬਲੀਗੀ ਜਮਾਤ ਨੇ ਦਿੱਲੀ ਤੇ ਕੇਂਦਰ ਸਰਕਾਰ ਤੋਂ ਇਜਾਜ਼ਤ ਲਈ ਸੀ। ਜਦੋਂ ਲਾਕਡਾਊਨ ਕੀਤਾ ਗਿਆ ਤਾਂ ਇਨ੍ਹਾਂ ਨੂੰ ਆਪਣੇ ਘਰਾਂ ਵਿਚ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦਾ ਸਾਫ ਅਰਥ ਹੈ ਕਿ ਇਸ ਦੇ ਲਈ ਦਿੱਲੀ ਪ੍ਰਸ਼ਾਸ਼ਣ ਜ਼ਿੰਮੇਵਾਰ ਹੈ। ਪਰ ਗੋਦੀ ਮੀਡੀਆ ਨੇ ਇਨ੍ਹਾਂ ਤੱਥਾਂ ਤੋਂ ਮੂੰਹ ਫੇਰ ਕੇ ਸਿਰਫ਼ ਤਬਲੀਗੀ ਸਮਾਜ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ।
ਅੱਜ ਕੋਰੋਨਾ ਮਹਾਂਮਾਰੀ ਵਿਚ, ਜਦੋਂ ਪੂਰਾ ਭਾਰਤ ਆਰਥਿਕ ਸੰਕਟ, ਬੇਰੁਜ਼ਗਾਰੀ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸ ਸਮੇਂ ਦੌਰਾਨ ਭਗਵੇਂਵਾਦੀ ਤੇ ਗੋਦੀ ਮੀਡੀਆ ਦੰਗਿਆਂ ਦੀ ਰਾਜਨੀਤੀ ਦੀ ਨਫ਼ਰਤੀ ਸਿਆਸਤ ਖੇਡ ਰਿਹਾ ਹੈ। ਮੋਦੀ ਸਰਕਾਰ ਨੇ ਤਬਲੀਗੀ ਜਮਾਤ ਦੇ ਮਾਮਲੇ ਵਿਚ ਪੱਖਪਾਤੀ ਰਵੱਈਆ ਅਪਣਾਇਆ। ਜਦ ਕਿ ਤਬਲੀਗੀ ਜਮਾਤ ਦੇ 25,000 ਵਿਅਕਤੀਆਂ ਨੂੰ ਹਸਪਤਾਲਾਂ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ, ਪਰ ਦੂਜੇ ਪਾਸੇ ਬਹੁਗਿਣਤੀ ਭਾਈਚਾਰੇ ਦੇ ਧਾਰਮਿਕ ਤੇ ਰਾਜਨੀਤਿਕ ਸਮਾਗਮਾਂ ਦੀ ਕੋਈ ਜਾਂਚ ਨਹੀਂ ਹੋਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਸਮੇਤ ਸੱਤਾਧਾਰੀ ਪਾਰਟੀ ਦੇ ਵੱਡੇ ਆਗੂ ਕੋਰੋਨਾ ਸੰਕਟ ਦੌਰਾਨ ਰਾਜਨੀਤਕ ਤੇ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੁੰਦੇ ਰਹੇ। ਸੋਸ਼ਲ ਮੀਡੀਆ 'ਤੇ, ਭਾਜਪਾ ਦੇ ਬਦਨਾਮ ਆਈ.ਟੀ. ਸੈੱਲ ਨੇ ਜਾਅਲੀ ਵੀਡੀਓ ਲਗਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੁਸਲਮਾਨ ਜਾਣ ਬੁੱਝ ਕੇ ਕੋਰੋਨਾ ਵਾਇਰਸ ਫੈਲਾ ਰਹੇ ਹਨ। ਬਹੁਤ ਸਾਰੀਆਂ ਵਾਇਰਲ ਹੋਈਆਂ ਝੂਠੀਆਂ ਵਿਡੀਓਜ਼ ਵਿੱਚ ਦਿਖਾਇਆ ਗਿਆ ਕਿ ਮੁਸਲਮਾਨ ਦੁਕਾਨਦਾਰ ਫਲਾਂ ਤੇ ਸਬਜ਼ੀਆਂ ਵਿੱਚ ਥੁੱਕ ਰਹੇ ਹਨ ਅਤੇ ਕੋਰੋਨਾ ਦੇ ਵਾਇਰਸ ਨੂੰ ਫੈਲਾਉਣ ਲਈ ਦੂਜੇ ਧਰਮਾਂ ਦੇ ਲੋਕਾਂ ਦੇ ਅੱਗੇ ਜ਼ਬਰਦਸਤੀ ਖੰਘ ਰਹੇ ਹਨ।
ਭਗਵਿਆਂ ਵਲੋਂ ਫੈਲਾਈ ਜਾ ਰਹੀ ਨਫ਼ਰਤ ਕਾਰਨ ਮੁਸਲਮਾਨਾਂ ਨੂੰ ਸਾਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਨ ਵੇਚਣ ਵਾਲੇ ਰੇਹੜੀ ਵਾਲੇ ਮੁਸਲਮਾਨਾਂ ਨੂੰ ਮੁਹੱਲਿਆ ਵਿਚ ਨਹੀਂ ਵੜਨ ਦਿੱਤਾ ਜਾ ਰਿਹਾ ਤੇ ਆਧਾਰ ਕਾਰਡ ਦਿਖਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਕਾਰਨ ਤਬਲੀਗੀ ਜਮਾਤ ਨਾਲ ਜੁੜੇ ਘੱਟੋ ਘੱਟ ਦੋ ਲੋਕਾਂ ਨੇ ਇਸ ਕਾਰਨ ਖੁਦਕੁਸ਼ੀ ਵੀ ਕੀਤੀ। ਦਿਲਸ਼ਾਦ ਮੁਹੰਮਦ ਤਬਲੀਗੀ, 38, ਉਨਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਮਾਤ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤਿਆ ਸੀ। ਜਾਂਚ ਵਿਚ, ਉਹ ਕੋਰੋਨਾ ਨਕਾਰਾਤਮਕ ਪਾਇਆ ਗਿਆ, ਫਿਰ ਵੀ ਉਸ ਨੇ ਤਾਅਨੇ ਮਾਰਨ ਅਤੇ ਗੁਆਂਢੀਆਂ ਵਲੋਂ ਤੰਗ ਕੀਤੇ ਜਾਣ ਕਰਨ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਕੁਝ ਦਿਨਾਂ ਬਾਅਦ, ਅਸਾਮ ਦੇ ਇੱਕ 30 ਸਾਲਾ ਨੌਜਵਾਨ ਨੇ ਮਹਾਰਾਸ਼ਟਰ ਦੇ ਇੱਕ ਹਸਪਤਾਲ ਵਿੱਚ ਖੁਦਕੁਸ਼ੀ ਕਰ ਲਈ। ਇਹ ਨੌਜਵਾਨ ਤਬਲੀਗੀ ਜਮਾਤ ਦੇ ਸਮਾਗਮ ਵਿਚ ਸ਼ਾਮਲ ਸੀ ਤੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ।
ਤਬਲੀਗੀ ਜਮਾਤ ਦੇ ਨਾਲ, ਆਮ ਮੁਸਲਮਾਨਾਂ 'ਤੇ ਹਮਲੇ ਹੋਏ ਸਨ, ਪਰ ਸ਼ਾਇਦ ਹੀ ਕਿਸੇ ਗੋਦੀ ਮੀਡੀਆ ਚੈਨਲਾਂ ਨੇ ਇਸ ਦਾ ਵਿਰੋਧ ਕੀਤਾ ਹੋਵੇ।
ਅਰੁਣਾਚਲ ਪ੍ਰਦੇਸ਼ ਵਿੱਚ ਮੁਸਲਮਾਨ ਟਰੱਕ ਡਰਾਈਵਰ ਦੀ ਮੌਤ ਹੋ ਗਈ। ਹਰਿਆਣਾ ਦੇ ਗੁਰੂਗ੍ਰਾਮ ਦੇ ਪਿੰਡ ਧਨਕੋਟ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਮਸਜਿਦ 'ਤੇ ਹਮਲਾ ਕੀਤਾ।
ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜ਼ਫ਼ਰੂਲ ਇਸਲਾਮ ਦੇ ਅਨੁਸਾਰ 200 ਲੋਕਾਂ ਦੀ ਭੀੜ ਨੇ ਉੱਤਰ ਪੱਛਮੀ ਦਿੱਲੀ ਦੇ ਮੁਕੇਲਪੁਰ ਵਿੱਚ ਇੱਕ ਮਸਜਿਦ ਤੇ ਹਮਲਾ ਕੀਤਾ।
ਦਿ ਕੁਇੰਟ ਦੀ ਰਿਪੋਰਟ ਦੇ ਅਨੁਸਾਰ ਕਰਨਾਟਕ ਦੇ ਕਈ ਹਿੱਸਿਆਂ ਵਿੱਚ ਮੁਸਲਮਾਨਾਂ ਉੱਤੇ ਹਮਲੇ ਹੋਏ ਸਨ। ਬਾਗਲਕੋਟ ਜ਼ਿਲੇ ਦੇ ਬਿਡਾਰੀ ਪਿੰਡ ਵਿਚ ਕ੍ਰਿਸ਼ਨਾ ਨਦੀ ਦੇ ਕਿਨਾਰੇ ਇਕ ਮੁਸਲਮਾਨ ਮਛੇਰੇ ਉੱਪਰ ਹਮਲਾ ਕੀਤਾ
ਗਿਆ। ਇਸ ਹਮਲੇ ਦੀ ਵੀਡੀਓ ਵਿਚ ਭਗਵੇਂਵਾਦੀ ਹਮਲਾਵਰਾਂ ਨੇ ਕਿਹਾ, 'ਤੁਸੀਂ ਲੋਕ (ਮੁਸਲਮਾਨ) ਇਸ ਬਿਮਾਰੀ ਨੂੰ ਫੈਲਾ ਰਹੇ ਹੋ।'
ਇਸੇ ਜ਼ਿਲ੍ਹੇ ਦੇ ਕੜਕੋਰੱਪਾ ਪਿੰਡ ਵਿਚ ਇਕ ਭੀੜ ਨੇ ਮਸਜਿਦ ਵਿਚ ਨਮਾਜ਼ ਅਦਾ ਕਰ ਰਹੇ ਮੁਸਲਮਾਨਾਂ 'ਤੇ ਹਮਲਾ ਕਰ ਦਿੱਤਾ। 5 ਅਪ੍ਰੈਲ ਦੀ ਰਾਤ ਨੂੰ, ਪ੍ਰਧਾਨ ਮੰਤਰੀ ਦੀ ਅਪੀਲ 'ਤੇ ਲਾਈਟਾਂ ਬੰਦ ਨਾ ਕਰਨ ਲਈ ਬੇਲਗਾਵੀ ਪਿੰਡ ਵਿੱਚ ਦੋ ਹੋਰ ਮਸਜਿਦਾਂ ਉੱਤੇ ਹਮਲਾ ਕੀਤਾ ਗਿਆ। ਅਸਾਮ ਅਤੇ ਕਰਨਾਟਕ ਵਰਗੇ ਰਾਜਾਂ ਦੇ ਪਿੰਡਾਂ ਵਿੱਚ ਮੁਸਲਮਾਨਾਂ ਦੇ ਦਾਖਲੇ ਨੂੰ ਰੋਕਣ ਵਾਲੇ ਪੋਸਟਰ ਵੀ ਲਗਾਏ ਗਏ ਸਨ।
ਕੀ ਸਿਰਫ ਤਬਲੀਗੀ ਕੋਰੋਨੋ ਲਈ ਜ਼ਿੰਮੇਵਾਰ ਨੇ?
ਆਓ ਜਾਣਦੇ ਹਾਂ ਉਨ੍ਹਾਂ ਹੋਰਨਾਂ ਸਮਾਗਮਾਂ ਬਾਰੇ ਜੋ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਫੈਲਣ ਦਾ ਕਾਰਨ ਹੋ ਸਕਦੇ ਹਨ, ਪਰ ਬਦਨਾਮ ਸਿਰਫ ਤਬਲੀਗੀ ਭਾਈਚਾਰੇ ਨੂੰ ਕੀਤਾ ਜਾ ਰਿਹਾ ਹੈ-
1. ਨਮਸਤੇ ਟਰੰਪ ਦਾ ਆਯੋਜਨ 24 ਫਰਵਰੀ 2020 ਨੂੰ ਅਹਿਮਦਾਬਾਦ ਦੇ ਮੋਤੇਰਾ ਸਟੇਡੀਅਮ ਵਿਖੇ ਹੋਇਆ ਸੀ। ਇਸ ਸਮਾਗਮ ਦਾ ਆਯੋਜਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੁਜਰਾਤ ਫੇਰੀ ਦੌਰਾਨ ਕੀਤਾ ਗਿਆ ਸੀ, ਜਿਸ ਵਿੱਚ ਤਕਰੀਬਨ ਇੱਕ ਲੱਖ ਲੋਕ ਸ਼ਾਮਲ ਹੋਏ ਸਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ 30 ਜਨਵਰੀ ਨੂੰ ਦੇਸ਼ ਅੰਦਰ ਕੋਰਾਨਾ ਵਾਇਰਸ ਦਾ ਪਹਿਲਾ ਕੇਸ ਪਾਇਆ ਗਿਆ ਸੀ। ਗੁਜਰਾਤ ਵਿੱਚ ਪਹਿਲਾਂ ਕੇਸ ਮਾਰਚ ਵਿੱਚ ਲੱਭਿਆ ਗਿਆ ਸੀ। ਪਰ ਇਹ ਸਮਾਗਮ ਸੰਭਾਵਤ ਤੌਰ 'ਤੇ ਵੱਡੀ ਆਬਾਦੀ ਲਈ ਕਿੰਨਾ ਵੱਡਾ ਘਾਤਕ ਹੋ ਸਕਦਾ ਹੈ। ਇਸ ਨੂੰ ਗਲਤ ਕਿਉਂ ਨਹੀਂ ਠਹਿਰਾਇਆ ਜਾ ਰਿਹਾ?
2. 25 ਫਰਵਰੀ ਨੂੰ, ਈਸ਼ਾ ਫਾਉਂਡੇਸ਼ਨ ਦੇ ਸੰਸਥਾਪਕ ਸਦਗੁਰੂ ਗੁਰੂ ਜੱਗੀ ਵਾਸੂਦੇਵ ਦੁਆਰਾ ਆਯੋਜਿਤ ਮਹਾਂ ਸ਼ਿਵਰਾਤਰੀ ਪ੍ਰੋਗਰਾਮ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਉਨ੍ਹਾਂ ਸਾਰੇ ਲੋਕਾਂ ਦੀ ਵੀ ਜਾਂਚ ਹੋਣੀ ਚਾਹੀਦੀ ਸੀ। ਫਿਰਕੂ ਮੀਡੀਆ ਇਸ ਬਾਰੇ ਕਿਉਂ ਚੁੱਪ ਹੈ?
3. ਇੰਟਰਨੈਸ਼ਨਲ ਬਿਜਨੈਸ ਟਾਈਮਜ਼ ਮੀਡੀਆ ਦੀ ਰਿਪੋਰਟ ਦੇ ਅਨੁਸਾਰ, 20 ਮਾਰਚ ਦੌਰਾਨ ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵਿੱਚ ਇੱਕ ਸ਼ਰਾਧ ਸਮਾਰੋਹ ਵਿੱਚ 800 ਹਿੰਦੂ ਭਾਈਚਾਰੇ ਦੇ ਸ਼ਾਮਲ ਹੋਏ। ਇਸ ਇਕੱਠ ਵਿੱਚ ਸ਼ਾਮਲ ਹੋਏ 12 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ। ਇਨ੍ਹਾਂ ਵਿੱਚੋਂ 33 ਵਿਅਕਤੀਆਂ ਨੂੰ ਅਲੱਗ-ਅਲੱਗ ਰੱਖਿਆ ਗਿਆ ਸੀ। ਹਾਲਾਂਕਿ, ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਸੀ ਕਿ ਸੰਕਰਮਿਤ ਲੋਕਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਪਰ ਭਗਵਾਂ ਮੀਡੀਆ ਚੁੱਪ ਹੈ।
4. ਕੋਰੋਨਾ ਵਾਇਰਸ ਦੀ ਸ਼ਿਕਾਰ ਗਾਇਕਾ ਕਨਿਕਾ ਕਪੂਰ, ਜੋ ਲੰਡਨ ਤੋਂ ਭਾਰਤ ਵਾਪਸ ਆਈ ਸੀ, ਨੂੰ ਆਪਣੇ ਯਾਤਰਾ ਦਾ ਇਤਿਹਾਸ ਲੁਕਾਉਣ ਲਈ ਵੱਡੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਲੰਡਨ ਤੋਂ ਵਾਪਸ ਆਉਣ ਤੋਂ ਬਾਅਦ, ਉਸ ਨੇ ਇੱਕ ਵੱਡੀ ਪਾਰਟੀ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਰਾਜਨੇਤਾ ਸਮੇਤ ਬਹੁਤ ਸਾਰੇ ਲੋਕਾਂ ਦੀ ਮੌਜੂਦਗੀ ਵੇਖੀ ਗਈ। ਹਾਲਾਂਕਿ, ਐਨਡੀਟੀਵੀ ਦੇ ਅਨੁਸਾਰ, ਜਾਂਚ ਦੇ ਬਾਅਦ ਸਾਰੇ ਨਕਾਰਾਤਮਕ ਨਤੀਜੇ ਆਏ। ਪੁਲੀਸ ਨੇ ਉਸ ਨੂੰ ਹੁਣ ਨੋਟਿਸ ਭੇਜਿਆ ਹੈ।
5. ਜਦੋਂ ਭਾਰਤ ਵਿਚ ਕੋਰੋਨੋਵਾਇਰਸ ਮਹਾਂਮਾਰੀ ਵਧ ਰਹੀ ਸੀ, ਬਿਜ਼ਨਸ ਇਨਸਾਈਡਰ ਨੇ ਦੱਸਿਆ ਕਿ ਕੁੱਲ 61,652 ਸ਼ਰਧਾਲੂ ਤਿਰੂਮਾਲਾ ਮੰਦਰ ਵਿਚ ਗਏ ਸਨ। ਹਾਲਾਂਕਿ ਕੋਰੋਨੋਵਾਇਰਸ ਕੰਟੇਨਮੈਂਟ ਕੈਂਪ ਸਾਰੀਆਂ ਚੌਕੀਆਂ 'ਤੇ ਸਥਾਪਤ ਕੀਤੇ ਗਏ ਸਨ, ਪਰ ਸਰਕਾਰ ਨਹੀਂ ਦਸ ਰਹੀ ਕਿ ਕਿੰਨੋ ਲੋਕ ਕਰੋਨਾ ਲਾਗ ਦੇ ਸ਼ਿਕਾਰ ਹਨ।
6. ਜਿਵੇਂ ਕਿ ਦਾ ਨਿਊਜ ਮਿੰਟ ਦੁਆਰਾ ਰਿਪੋਰਟ ਕੀਤਾ ਗਿਆ ਹੈ, ਕੋਵਿਡ -19 ਦੇ ਬਾਵਜੂਦ, ਮਾਰਚ ਵਿੱਚ ਆਂਧਰਾ ਪ੍ਰਦੇਸ਼ ਦੇ ਕਦੀਰੀ ਕਸਬੇ ਵਿੱਚ ਮੰਦਰ ਉਤਸਵ 'ਰਤਨੋਤਸਵਮ' ਵਿੱਚ ਕਰਨਾਟਕ ਅਤੇ ਤਾਮਿਲਨਾਡੂ ਤੋਂ ਤਕਰੀਬਨ ਡੇਢ ਲੱਖ ਲੋਕਾਂ ਨੇ ਹਿੱਸਾ ਲਿਆ। ਹਾਲਾਂਕਿ ਇਹ ਖਬਰ ਲੁਕਾ ਲਈ ਗਈ। ਟੈਸਟ ਕਰਨ ਦੀ ਕੋਈ ਖਬਰ ਨਹੀਂ ਹੈ।
7. ਇੰਡੀਅਨ ਐਕਸਪ੍ਰੈਸ ਨੇ 1 ਅਪ੍ਰੈਲ ਨੂੰ ਦੱਸਿਆ ਕਿ ਲਗਭਗ 400 ਸ਼ਰਧਾਲੂ ਜੋ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਨ ਗਏ ਸਨ, ਕੋਰੋਨੋਵਾਇਰਸ ਦੇ ਡਰ ਕਾਰਨ ਰੇਲ ਸੇਵਾਵਾਂ ਰੱਦ ਕਰਨ ਕਾਰਨ ਜੰਮੂ ਵਿੱਚ ਫਸ ਗਏ ਸਨ।
8. ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਖੁਦ ਅਯੁੱਧਿਆ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਤਾਲਾਬੰਦੀ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਰਸਮ ਨੂੰ ਰਾਮ ਜਨਮ ਭੂਮੀ ਕੰਪਲੈਕਸ ਦੇ ਅੰਦਰ ਰਾਮ ਲਲਾ ਦੀ ਮੂਰਤੀ ਨੂੰ ਤਬਦੀਲ ਕਰਨ ਲਈ ਇੱਕ ਅਸਥਾਈ ਮੰਦਰ ਸਥਾਪਤ ਕੀਤਾ ਗਿਆ ਸੀ।
9. ਏ.ਐੱਨ.ਆਈ. ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਤੇਲੰਗਾਨਾ, ਜੋ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਤ ਹੋਇਆ ਰਾਜ ਹੈ, ਦੇ ਕਾਨੂੰਨ, ਜੰਗਲਾਤ ਅਤੇ ਵਾਤਾਵਰਣ ਮੰਤਰੀ ਅਲੋਲਾ ਇੰਦਰਕਰਨ ਰੈਡੀ ਅਤੇ ਟਰਾਂਸਪੋਰਟ ਮੰਤਰੀ ਪੂਵਵਦਾ ਅਜੈ ਕੁਮਾਰ ਨੇ ਰਾਮ ਨੌਮੀ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ।
10. ਬੀਜੇਪੀ ਵਿਧਾਇਕ ਮਸਾਲਾ ਜੈਰਾਮ ਨੇ ਤਾਲਾਕੁਰਾਣਾ ਜ਼ਿਲੇ ਦੇ ਤੂਰੁਵੇਕੜਾ ਵਿਖੇ ਕਰਨਾਟਕ ਦੇ ਲਾਕ ਡਾਊਨ ਨਿਯਮਾਂ ਦੀ ਉਲੰਘਣਾ ਕਰਦਿਆਂ ਬੱਚਿਆਂ ਅਤੇ 200 ਤੋਂ ਵੱਧ ਲੋਕਾਂ ਨਾਲ ਆਪਣਾ ਜਨਮ ਦਿਨ ਮਨਾਇਆ।
11. ਵਰਧਾ ਤੋਂ ਭਾਜਪਾ ਵਿਧਾਇਕ ਦਾਦਰਓ ਵੀ ਤਾਲਾਬੰਦੀ ਦੇ ਦੌਰਾਨ ਆਪਣਾ ਜਨਮ ਦਿਨ ਮਨਾਉਣ ਤੋਂ ਪਿੱਛੇ ਨਹੀਂ ਹਟੇ। ਹਾਲਾਂਕਿ, ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਬਾਅਦ ਵਿੱਚ ਉਸਨੇ ਕਿਹਾ ਕਿ ਉਸਨੇ ਸਿਰਫ 21 ਮਜ਼ਦੂਰਾਂ ਨੂੰ ਪਾਰਟੀ ਵਿੱਚ ਬੁਲਾਇਆ ਸੀ ਅਤੇ ਦੋਸ਼ ਲਾਇਆ ਸੀ ਕਿ ਉਸਦੇ ਰਾਜਨੀਤਿਕ ਵਿਰੋਧੀਆਂ ਨੇ ਗਲਤ ਪ੍ਰਚਾਰ ਕੀਤਾ ਹੈ। ਉਹ ਬੇਕਸੂਰ ਹੈ। ਮੀਡੀਆ ਦੀ ਸੂਚਨਾ ਅਨੁਸਾਰ 200 ਲੋਕ ਇਸ ਪਾਰਟੀ ਵਿੱਚ ਸ਼ਾਮਲ ਹੋਏ।
12. ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਤਾਲਾਬੰਦੀ ਦੇ ਨਿਯਮਾਂ ਨੂੰ ਤੋੜਿਆ। ਸ਼ਾਮ 9.9 ਵਜੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ, ਜਦੋਂ ਪੂਰਾ ਦੇਸ਼ ਦੀਵਾ ਜਗਾ ਰਿਹਾ ਸੀ, ਟੀ ਰਾਜਾ ਸਿੰਘ ਨੇ ਸਰੀਰਕ ਦੂਰੀ ਦੇ ਨਿਯਮ ਨੂੰ ਪਛਾੜਦਿਆਂ 70 ਤੋਂ ਵੱਧ ਲੋਕਾਂ ਨੂੰ ਇਕੱਠਾ ਕੀਤਾ ਅਤੇ ਮਿਸ਼ਾਲਾਂ ਨਾਲ ਜਲੂਸ ਕੱਢਿਆ।
13. ਕਲਬੁਰਗੀ ਦੇ ਚਿਤਾਪੁਰ ਪਿੰਡ ਵਿਚ ਸਿਦਾਲਿੰਗੇਸ਼ਵਰ ਰਥ ਸਮਾਗਮ ਆਯੋਜਿਤ ਕਰਕੇ ਤਾਲਾਬੰਦੀ ਦੇ ਨਿਯਮਾਂ ਨੂੰ ਤੋੜਿਆ, ਜੋ ਕੋਵਿਡ -19 ਲਈ ਇਕ ਖਤਰਨਾਕ ਸਥਾਨ ਮੰਨਿਆ ਜਾਂਦਾ ਹੈ। ਇਸ ਸਮਾਰੋਹ ਵਿੱਚ ਸੈਂਕੜੇ ਲੋਕ ਇਕੱਠੇ ਹੋਏ। ਦੇਸ਼ ਵਿਚ ਕਲਬੁਰਗੀ ਵਿਚ ਪਹਿਲੀ ਮੌਤ ਦੀ ਰਿਪੋਰਟ ਕੋਵਿਡ -19 ਸੀ। ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 18 ਸਰਗਰਮ ਮਾਮਲੇ ਹਨ ਜਦੋਂ ਕਿ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ।

No comments:
Post a Comment