ਸਿੱਖ ਸੇਵਕ ਸੁਸਾਇਟੀ ਵੱਲੋਂ ਫ਼ਿਲਮਾਂ ਰਾਹੀਂ ਪ੍ਰਚਾਰ ਸ਼ੁਰੂ
ਕੌਰ ਤੇ ਫਤਹਿ ਤੋਂ ਬਾਅਦ ਸ਼ੁਕਰਾਨਾ ਫ਼ਿਲਮ ਰਿਲੀਜ਼ ਕੀਤੀ ਦੋ ਪੁਸਤਕਾਂ 'ਹੂ ਆਰ ਸਿੱਖਸ' ਤੇ 'ਜਗਤ ਜਲੰਦਾ ਰਖਿ ਲੈ...' ਰਿਲੀਜ਼ ਕੀਤੀਆਂ
ਗਿਆਨੀ ਦਿਤ ਸਿੰਘ ਸਭਾ ਰਾਹੀਂ ਪੁਸਤਕਾਂ ਤੇ ਆਡੀਓ ਬੁਕਸ ਵੀ ਤਿਆਰ ਕੀਤੀਆਂ ਜਾਣਗੀਆਂ
ਪੜ੍ਹਿਆ ਲਿਖਿਆ ਸਿਖ ਸਮਾਜ ਉਸਾਰਨ ਲਈ ਮੁਹਿੰਮ ਸ਼ੁਰੂ- ਖਾਲਸਾ
ਜਲੰਧਰ-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ, ਸਕੱਤਰ ਜਨਰਲ ਪ੍ਰੋ. ਬਲਵਿੰਦਰਪਾਲ ਸਿੰਘ, ਮਨਜੀਤ ਸਿੰਘ ਗਤਕਾ ਮਾਸਟਰ, ਅਰਿੰਦਰਜੀਤ ਸਿੰਘ ਚੱਡਾ, ਸੰਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਬੀਤੇ ਦਿਨੀਂ ਖਾਲਸਾ ਫ਼ਿਲਮ ਪ੍ਰੋਡੈਕਸ਼ਨ ਵੱਲੋਂ ਇਹ ਸ਼ੁਕਰਾਨਾ ਫ਼ਿਲਮ ਗੁਰਕਰਨ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹੈ, ਜੋ ਹੁਣ ਤੱਕ ਪਹਿਲਾਂ ਵੀ 14 ਦੇ ਕਰੀਬ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਹਨ। ਕਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਜੇਤੂ ਵੀ ਰਹਿ ਚੁੱਕੇ ਹਨ। 'ਕੌਰ' ਤੇ 'ਫਤਹਿ' ਤੋਂ ਬਾਅਦ ਇਸ ਫ਼ਿਲਮ ਦਾ ਮੁੱਖ ਉਦੇਸ਼ ਹੈ ਕਿ ਸਿੱਖ ਯੂਥ ਨੂੰ ਤੇ ਸਿੱਖ ਸੰਗਤ ਨੂੰ ਸਿੱਖ ਸੱਭਿਆਚਾਰ ਵਲ ਤੋਰਿਆ ਜਾਵੇ, ਅਖੰਡ ਪਾਠਾਂ ਦੀ ਥਾਂ ਸਹਿਜ ਪਾਠ ਕਰਵਾਏ ਜਾਣ, ਸੋਨੇ ਦੀਆਂ ਪਾਲਕੀਆਂ, ਮਹਿੰਗੇ ਰੁਮਾਲੇ ਤੇ ਫਜ਼ੂਲ ਖਰਚੀ ਕਰਨ ਦੀ ਥਾਂ ਗਰੀਬ ਤੇ ਲੋੜਵੰਦ ਸਿੱਖਾਂ ਨੂੰ ਹਾਈ ਐਜੂਕੇਸ਼ਨ ਦਿੱਤੀ ਜਾਵੇ ਤਾਂ ਜੋ ਸਿੱਖੀ ਦਾ ਭਵਿੱਖ ਉੱਜਵਲ ਹੋ ਸਕੇ। ਗੁਰਦੁਆਰਿਆਂ ਵਿਚ ਦਸਵੰਧ ਫੰਡ ਖੋਲ੍ਹਿਆ ਜਾਵੇ ਤੇ ਸਿੱਖਾਂ ਦੀ ਐਜੂਕੇਸ਼ਨ 'ਤੇ ਖਰਚ ਕੀਤਾ ਜਾਵੇ ਤਾਂ ਜੋ ਯਹੂਦੀਆਂ ਵਾਂਗ ਸਿੱਖ ਸਮਾਜ ਪੜ੍ਹਿਆ ਲਿਖਿਆ ਸਮਾਜ ਬਣ ਸਕੇ ਤੇ ਵਿਸ਼ਵ ਵਿਚ ਆਪਣੀ ਸਿੱਖੀ ਦਾ ਪ੍ਰਚਾਰ-ਪਸਾਰ ਕਰ ਸਕੇ। ਨਗਰ ਕੀਰਤਨਾਂ ਦੌਰਾਨ ਫਾਈਵ ਸਟਾਰ ਲੰਗਰ ਦੀ ਥਾਂ 'ਤੇ ਸਾਦੇ ਲੰਗਰਾਂ ਦੀ ਪਿਰਤ ਪਾਈ ਜਾਵੇ। ਸ. ਖਾਲਸਾ ਨੇ ਕਿਹਾ ਕਿ ਸਿੱਖ ਕੌਮ ਨੂੰ ਗਿਆਨ ਖੇਤਰ ਨਾਲ ਜੋੜਨ ਲਈ ਗ੍ਰੰਥੀ ਤੇ ਪ੍ਰਚਾਰਕ ਪੜ੍ਹੇ ਲਿਖੇ ਬਣਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀਆਂ ਤਨਖਾਹਾਂ ਵਧੀਆ ਟੀਚਰ ਦੇ ਬਰਾਬਰ ਹੋਣ ਤਾਂ ਜੋ ਉਹ ਆਪਣੇ ਪਰਿਵਾਰਕ ਜ਼ਿੰਦਗੀ ਤੋਂ ਨਿਸ਼ਚਿਤ ਰਹਿ ਕੇ ਕੌਮ ਦੀ ਸੇਵਾ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਇੰਗਲੈਂਡ, ਅਮਰੀਕਾ ਵਿਚ ਰਿਲੀਜ਼ ਹੋ ਚੁੱਕੀ ਹੈ ਤੇ ਕੈਨੇਡਾ ਵਿਚ ਜਲਦ ਹੀ ਰਿਲੀਜ਼ ਕੀਤੀ ਜਾਵੇਗੀ ਤੇ ਯੂ-ਟਿਊਬ ਵਿਚ ਪਾ ਦਿੱਤੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨੂੰ ਇਹ ਫ਼ਿਲਮ ਵੀ ਦਿਖਾਈ ਗਈ।
ਇਸ ਫ਼ਿਲਮ ਦੇ ਪ੍ਰੋਡਿਊਸਰ ਪਰਮਿੰਦਰਪਾਲ ਸਿੰਘ ਖਾਲਸਾ ਅਤੇ ਕੋ-ਪ੍ਰਡਿਊਸਰ ਸਵਰਨਜੀਤ ਸਿੰਘ ਖਾਲਸਾ ਯੂਐਸਏ ਤੇ ਮਨਪ੍ਰੀਤ ਸਿੰਘ ਯੂਕੇ ਹਨ। ਇਸ ਫ਼ਿਲਮ ਵਿਚ ਮੁੱਖ ਭੂਮਿਕਾ ਮਨਮੀਤ ਸਿੰਘ (ਮੁੰਬਈ) ਵੱਲੋਂ ਨਿਭਾਈ ਗਈ ਹੈ, ਜੋ ਕਿ ਪਹਿਲਾਂ ਵੀ ਕਈ ਸਮਾਜ ਸੁਧਾਰ ਦੀਆਂ ਫ਼ਿਲਮਾਂ ਅਤੇ ਸਿੱਖ ਫ਼ਿਲਮਾਂ ਬਣਾ ਚੁੱਕੇ ਹਨ ਤੇ ਆਪ ਵੀ ਨਾਇਕ ਵਜੋਂ ਰੋਲ ਨਿਭਾ ਚੁੱਕੇ ਹਨ। ਇਸ ਫ਼ਿਲਮ ਵਿਚ ਸਿੱਖ ਬੱਚੇ ਦਾ ਰੋਲ ਦਮਨਜੋਤ ਸਿੰਘ ਚੱਡਾ ਨੇ ਅਦਾ ਕੀਤਾ ਹੈ। ਇਸ ਫ਼ਿਲਮ ਵਿਚ ਸੰਨੀ ਗਿੱਲ, ਸੁਖਬੀਰ ਸਿੰਘ ਬਾਠ, ਇਕਬਾਲ ਸਿੰਘ, ਸੁਖਮਨਜੋਤ ਸਿੰਘ, ਹਰਲੀਨ ਕੌਰ, ਜਸਕੀਰਤ ਸਿੰਘ ਤੇ ਪਰਮਿੰਦਰ ਸਿੰਘ ਨੇ ਰੋਲ ਅਦਾ ਕੀਤਾ। ਪ੍ਰੈਸ ਕਾਨਫਰੰਸ ਮੌਕੇ ਫ਼ਿਲਮ ਦੀ ਸਮੁੱਚੀ ਟੀਮ ਦਾ ਜਰਨੈਲ ਹਰੀ ਸਿੰਘ ਨਲੂਏ ਮੈਡਲ, ਪੋਸਟਰ ਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਨੇ ਦੋ ਪੁਸਤਕਾਂ ਸਿੱਖ ਸੇਵਕ ਸੁਸਾਇਟੀ ਵੱਲੋਂ ਰਚਿਤ 'ਹੂ ਆਰ ਸਿੱਖਸ' ਅਤੇ ਆਰ ਐਸ ਐਸ ਵਿਰੁੱਧ ਪ੍ਰੋ. ਬਲਵਿੰਦਰਪਾਲ ਸਿੰਘ ਦੀ ਸੰਪਾਦਿਤ ਪੁਸਤਕ 'ਜਗਤ ਜਲੰਦਾ ਰਖਿ ਲੈ...' ਰਿਲੀਜ਼ ਕੀਤੀ ਗਈ। ਪਰਮਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਹੂ ਆਰ ਸਿੱਖਸ ਅਮਰੀਕਾ ਵਿਚ ਹੋ ਰਹੇ ਸਿੱਖਾਂ 'ਤੇ ਨਸਲਵਾਦੀ ਹਮਲਿਆਂ ਦਾ ਟਾਕਰਾ ਕਰਨ ਦੇ ਲਈ ਤੇ ਸਿੱਖਾਂ ਦੀ ਵੱਖਰੀ ਪਛਾਣ ਦੱਸਣ ਦੇ ਲਈ ਪਬਲਿਸ਼ ਕੀਤੀ ਗਈ ਹੈ। ਪਰਮਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਸਿੱਖ ਸੇਵਕ ਸੁਸਾਇਟੀ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਦੇ ਨਾਂ ਹੇਠ ਸਾਹਿਤਕ ਕਾਰਜ ਵੀ ਕਰ ਰਹੀ ਹੈ ਤੇ ਦੇਸਾਂ ਵਿਦੇਸ਼ਾਂ ਵਿਚ ਸਿੱਖ ਸਮਾਜ ਨੂੰ ਗਿਆਨ ਨਾਲ ਜੋੜਨ ਲਈ ਉੱਤਮ ਸਿੱਖ ਸਾਹਿਤ ਨਾਲ ਸੰਬੰਧਿਤ ਪੁਸਤਕਾਂ ਛਾਪੀਆਂ ਜਾ ਰਹੀਆਂ ਹਨ ਤੇ ਇਸ ਦੀਆਂ ਆਡੀਓ ਬੁਕਸ ਵੀ ਤਿਆਰ ਕੀਤੀਆਂ ਜਾਣਗੀਆਂ ਤਾਂ ਜੋ ਸਿੱਖ ਆਪਣੇ ਵਿਰਸੇ, ਸਾਹਿਤ, ਰਾਜਨੀਤੀ ਤੇ ਸਿੱਖ ਫਲਸਫੇ ਨਾਲ ਜੁੜ ਸਕਣ। ਉਨ੍ਹਾਂ ਕਿਹਾ ਕਿ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਗਿਆਨੀ ਦਿੱਤ ਸਿੰਘ ਵੱਲੋਂ ਤੋਰੀ ਸਿੰਘ ਸਭਾ ਲਹਿਰ ਅਜੋਕੇ ਸੰਦਰਭ ਵਿਚ ਫਿਰ ਕਾਇਮ ਕਰੇਗੀ ਤਾਂ ਜੋ ਸਿੱਖ ਕਰਮਕਾਂਡਾਂ, ਬ੍ਰਾਹਮਣਵਾਦ, ਜਾਤ-ਪਾਤ ਤੋਂ ਦੂਰ ਹੋ ਸਕਣ ਤੇ ਗਿਆਨ ਖੇਤਰ ਵਿਚ ਵÎਧ ਤੋਂ ਵਧ ਤਰੱਕੀ ਕਰਕੇ ਰਾਜਨੀਤੀ ਤੇ ਸਮਾਜ ਵਿਚ ਆਪਣੇ ਆਪ ਨੂੰ ਬੁਲੰਦ ਕਰ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲ ਚਰਨਜੀਤ ਸਿੰਘ ਹੈਪੀ, ਹਰਭਜਨ ਸਿੰਘ ਬੈਂਸ, ਮਹਿੰਦਰ ਸਿੰਘ ਚਮਕ, ਹਰਦੇਵ ਸਿੰਘ ਗਰਚਾ, ਦਵਿੰਦਰ ਸਿੰਘ ਅਨੰਦ, ਅਮਰਜੀਤ ਸਿੰਘ ਅਨੰਦ, ਮਨਜੀਤ ਸਿੰਘ ਦੂਆ, ਮਨਿੰਦਰਜੀਤ ਸਿੰਘ ਦੂਆ, ਸ. ਰਾਜਾ ਸਿੰਘ, ਸ. ਸੰਤੋਖ ਸਿੰਘ, ਸ. ਬੇਅੰਤ ਸਿੰਘ, ਸ. ਪ੍ਰਿਤਪਾਲ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

No comments:
Post a Comment